Uncategorized

ਰਿਸ਼ਤੇਦਾਰ ਨਾਲ ਵਿਆਹ ਨਾ ਕਰਨ ‘ਤੇ ਲੜਕੀ ਦਾ ਪਿਉ ਵਲੋਂ ਕਤਲ

ਰਿਸ਼ਤੇਦਾਰ ਨਾਲ ਵਿਆਹ ਨਾ ਕਰਨ ‘ਤੇ ਲੜਕੀ ਦਾ ਪਿਉ ਵਲੋਂ ਕਤਲ,ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਆਨਰ ਕਿਲਿੰਗ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ 26 ਸਾਲ ਦੀ ਇਟਾਲੀਅਨ-ਪਾਕਿਸਤਾਨੀ ਮਹਿਲਾ ਨੂੰ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕÎਥਿਤ ਤੌਰ ‘ਤੇ ਮਾਰ ਦਿੱਤਾ। ਰਿਪੋਰਟ ਮੁਤਾਬਕ ਅਪਣੇ ਇੱਕ ਰਿਸ਼ਤੇਦਾਰ ਨਾਲ ਵਿਆਹ ਕਰਨ ਤੋਂ ਨਾ ਕਰਨਵਾਲੀ ਸਨਾ ਚੀਮਾ ਨੂੰ ਉਸ ਦੇ ਪਿਤਾ, ਭਰਾ ਅਤੇ ਚਾਚਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਤਾਬਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਸਨਾ ਦੀ ਮੌਤ ਨੂੰ ਹਾਦਸਾ ਦੱਸਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਵਾਲਿਆਂ ਨੇ ਸਨਾ ਦੇ ਸਰੀਰ ਨੂੰ ਗੁਜਰਾਤ ਇਲਾਕੇ ਵਿਚ ਦਫਨਾ ਦਿੱਤਾ ਸੀ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਹ ਗੱਲ ਉਜਾਗਰ ਹੋਈ ਕਿ ਸਨਾ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਸਥਾਨਕ ਪੁਲਿਸ ਹਰਕਤ ਵਿਚ ਆਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ। ਰਿਪੋਰਟ ਮੁਤਾਬਕ ਜਾਂਚ ਦੌਰਾਨਇਹ ਸਾਹਮਣੇ ਆਇਆ ਕਿ ਲੜਕੀ ਦਾ ਪਿਤਾ ਗੁਲਾਮ ਮੁਸਤਫਾ ਅਪਣੇ Îਇੱਕ ਰਿਸ਼ਤੇਦਾਰ ਨਾਲ ਉਸ ਦਾ ਵਿਆਹ ਕਰਾਉਣਾ ਚਾਹੁੰਦਾ ਸੀ ਜਦ ਕਿ ਲੜਕੀ ਇਟਲੀ ਵਿਚ ਵਿਆਹ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਅਪਣੇ ਬੇਟੇ ਅਦਨਾਨ ਅਤੇ ਭਰਾ ਮਜਹਰ ਦੇ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਫਿਲਹਾਲ ਇਹ ਤਿੰਨੋਂ ਫਰਾਰ ਹਨ। ਪੁਲਿਸ ਨੇ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈਸਾਲ 2016 ਵਿਚ 28 ਸਾਲ ਦੀ ਬ੍ਰਿਟਿਸ਼ ਮੂਲ ਦੀ ਸਾਮਿਆ ਸ਼ਾਹਿਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕੰਦੀਲ ਬਲੋਚ ਨੂੰ ਵੀ ਉਸ ਦੇ ਭਰਾ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਇਸ ਸਾਲ 1 ਅਪ੍ਰੈਲ ਤੱਕ ਪਾਕਿ ਵਿਚ 50 ਆਨਰ ਕਿਲਿੰਗ ਦੇ ਮਾਮਲੇ ਦਰਜ ਕੀਤੇ ਗਏ ਹਨ। ਜਦ ਕਿ 2017 ਵਿਚ 460 ਅਜਿਹੀ ਹੱਤਿਆਵਾਂ ਸਾਹਮਣੇ ਆਈਆਂ ਸਨ।

Read More...

Uncategorized

ਮਾਮਲਾ ਸਿੱਖ ਨੌਜਵਾਨ ਦੇ ਹੋਏ ਕਤਲ ਦਾ

ਮਾਮਲਾ ਸਿੱਖ ਨੌਜਵਾਨ ਦੇ ਹੋਏ ਕਤਲ ਦਾ:ਅਦਾਲਤ ਨੇ ਗਵਾਹਾਂ ਦੇ ਬਿਆਨ ਕੀਤੇ ਕਲਮਬੰਦ,ਦਿੱਲੀ ‘ਚ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਸਬੰਧੀ ਦੋ ਗਵਾਹਾਂ ਦੇ ਬਿਆਨ ਅੱਜ ਕੋਰਟ ‘ਚ ਜੱਜ ਆਸ਼ਾ ਮੈਨਨ ਦੇ ਸਾਹਮਣੇ ਕਲਮਬੰਦ ਕੀਤੇ ਗਏ। ਇਸ ਕੇਸ ਦੀ ਅਗਲੀ ਸੁਣਵਾਈ 9 ਮਈ ਨੂੰ ਹੈ। ਜ਼ਿਕਰਯੋਗ ਹੈ ਕਿ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿਲਹਿਰਾ ਮੁਹੱਬਤ ਦਾ ਰਹਿਣ ਵਾਲਾ ਸੀ ਤੇ ਦਿੱਲੀ ਵਿਖੇ ਫੋਟੋਗ੍ਰਾਫੀ ਦਾ ਕੋਰਸ ਕਰਦਾ ਸੀ, ਦੀ ਰੋਹਿਤ ਕ੍ਰਿਸ਼ਨਾ ਨਾਂ ਦੇ ਵਕੀਲ ਨੇ ਗੁਰਪ੍ਰੀਤ ਸਿੰਘ ਦੇ ਮੂੰਹ ‘ਤੇ ਸਿਗਰਟ ਦਾ ਧੂੰਆਂ ਸੁੱਟ ਕੇ ਕਾਰ ਦੀ ਟੱਕਰ ਦੌਰਾਨ ਉਸਦੀ ਹੱਤਿਆ ਕਰ ਦਿੱਤੀ ਸੀ ਅਤੇ ਗੁਰਪ੍ਰੀਤ ਸਿੰਘ ਦਾ ਦੋਸਤ ਮਨਿੰਦਰ ਸਿੰਘ ਜ਼ਖਮੀ ਹੋ ਗਿਆ ਸੀ। ਇਸ ਵਕੀਲ ਨੇ ਗੁਰਪ੍ਰੀਤ ਸਿੰਘ ਦੀ ਹੱਤਿਆ ਕਰਨ ਤੋਂ ਪਹਿਲਾਂ ਉਥੇ ਹੀ ਨੇੜੇ

BTB71A Judge holding gavel in courtroom. Image shot 2010. Exact date unknown.

ਇਕ ਖੋਖੇ ਵਾਲੇ ਤੋਂ ਸਿਗਰਟਾਂ ਲਈਆਂ ਸਨ ਤੇ ਪੈਸੇ ਦੇਣ ਬਦਲੇ ਕਾਫੀ ਲੜਾਈ-ਝਗੜਾ ਵੀ ਕੀਤਾ ਸੀ। ਅਦਾਲਤ ਨੇ ਇਸ ਖੋਖੇ ਵਾਲੇ ਵਿਅਕਤੀ ਤੇ ਗੁਰਪ੍ਰੀਤ ਸਿੰਘ ਦੇ ਦੋਸਤ ਮਨਿੰਦਰ ਸਿੰਘ ਦੇ ਬਿਆਨ ਕਲਮਬੰਦ ਕੀਤੇ ਹਨ। ਖੋਖੇ ਵਾਲੇ ਗਵਾਹ ਨੇ ਦੱਸਿਆ ਹੈ ਕਿ ਇਸ ਰੋਹਿਤ ਨਾਂ ਦੇ ਵਕੀਲ ਨੇ ਦੋਵਾਂ ਸਿੱਖ ਨੌਜਵਾਨਾਂ ਨੂੰ ਸਿਗਰਟ ਦੇ ਧੂੰਏਂ ਨਾਲ ਕਾਫੀ ਤੰਗ-ਪ੍ਰੇਸ਼ਾਨ ਕੀਤਾ ਤੇ ਉਸ ਤੋਂ ਪਹਿਲਾਂ ਮੇਰੇ ਪੈਸੇ

BTB71A Judge holding gavel in courtroom. Image shot 2010. Exact date unknown.

ਨਾ ਦੇਣ ਲਈ ਮੇਰੇ ਨਾਲ ਝਗੜਾ ਵੀ ਕੀਤਾ। ਖੋਖੇ ਵਾਲੇ ਅਨੁਸਾਰ ਇਹ ਵਕੀਲ ਉਸ ਕੋਲ ਰੋਜ਼ਾਨਾ ਹੀ ਸਿਗਰਟ ਲੈਣ ਲਈ ਆਉਂਦਾ ਸੀ, ਜਿਸਦੀ ਉਸਨੇ ਪਛਾਣ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਗੁਰਪ੍ਰੀਤ ਸਿੰਘ ਦੇ ਵਕੀਲ ਨੇ ਇਸ ਕੇਸ ਨਾਲ 295 ਏ ਧਾਰਾ ਮੁੜ ਲਾਉਣ ਦੀ ਮੰਗ ਕੀਤੀ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਉਂਕਾਰ ਸਿੰਘ ਧੌਂਸੀ ਨੇ ਉਸਦੇ ਲੜਕੇ ਦੇ ਕੇਸ ‘ਚ ਉਕਤ ਧਾਰਾ ਸ਼ਾਮਲ ਕਰ ਕੇ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

Read More...

Uncategorized

ਗੁਰੂ ਨਗਰੀ ਦੀ ਸਫ਼ਾਈ ਲਈ ਆਈ ਸੰਸਥਾ ਨੇ ਕੀਤੇ ਹੱਥ ਖੜ੍ਹੇ

ਗੁਰੂ ਨਗਰੀ ਨੂੰ ਸਮਾਰਟ ਸਿਟੀ ਵਜੋਂ ਤਿਆਰ ਕਰਨ ਲਈ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਆਈ ਟੀਮ ਪਾਣੀ ਦੇ ਪ੍ਰਦੂਸ਼ਣ ਤੋਂ ਡਰਦੀ ਹੋਈ ਭੱਜ ਗਈ ਹੈ। ਸੰਸਥਾ ਨੂੰ ਕੇਂਦਰ ਸਰਕਾਰ ਦੀ ਸਮਾਰਟ ਸਿਟੀ ਪ੍ਰਾਜੈਕਟ ਟੀਮ ਨੇ ਇਹ ਜ਼ਿੰਮਾ ਸੌਂਪਿਆ ਸੀ ਤੇ ਪੰਜਾਬ ਸਰਕਾਰ ਤਰਫੋਂ ਨਵਜੋਤ ਸਿੱਧੂ ਨੇ ਵੀ ਇਕਰਾਰਨਾਮਾ ਕੀਤਾ ਸੀ। ਪਰ ਹੁਣ ਉਹ ਸੰਸਥਾ ਸ਼ਹਿਰ ਦਾ ਬਦ ਤੋਂ ਬਦਤਰਹੋਇਆ ਪਾਣੀ ਵੇਖ ਕੇ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀ ਹੈ। ਸੰਸਥਾ ਨੇ ਪੱਤਰ ਭੇਜ ਕੇ ਗੁਰੂ ਨਗਰੀ ਦੇ ਗੰਧਲੇ ਪਾਣੀ ਨੂੰ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਤੇ ਅਸਲ ਅੰਕੜਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਦੱਸਿਆ।ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਦਿੱਲੀ ਦੀ ਸੰਸਥਾ ਨੀਰੀ (ਨੈਸ਼ਨਰ ਇਨਵਾਇਰਮੈਂਟ ਇੰਜੀਨੀਅਰਿੰਗ ਰੀਸਰਚ ਇੰਸਟੀਚਿਊਟ) ਨੇਇਹ ਕੰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਵਿਚ ਗੰਦਗੀ ਦੀ ਮਾਤਰਾ ਸਬੰਧੀ ਦਿੱਤੇ ਹੋਏ ਅੰਕੜੇ ਵੇਖ ਕੇ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ, ਪਰ ਜਿਉਂ ਹੀ ਉਨ੍ਹਾਂ ਖ਼ੁਦ ਇਸ ਗੰਦੇ ਪਾਣੀ ਦੀ ਜਾਂਚ ਕੀਤੀ ਤਾਂ ਇਸ ਦੀ ਗੰਦਗੀ ਦਾ ਪੱਧਰ ਵੇਖ ਕੇ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ।ਸਿੱਧੂ ਨੇ ਨੀਰੀ ਵੱਲੋਂ ਆਏ ਪੱਤਰ ਦਾ ਹਵਾਲਾ ਦਿੰਦੇ ਕਿਹਾ ਕਿ ਸੰਸਥਾ ਅਨੁਸਾਰ ਉਹ ਕਿਸੇ ਵੀ ਸ਼ਹਿਰ ਦਾ ਪਾਣੀ 60 ਤੋਂ 70 ਫ਼ੀਸਦੀ ਜੈਵਿਕ ਢੰਗ ਯਾਨੀ ਪਾਣੀ ਵਿੱਚ ਬੂਟੇ ਲਗਾ ਕੇ ਸਾਫ ਕਰ ਸਕਦੇ ਹਨਪਰ ਅੰਮਿ੍ਰਤਸਰ ਸ਼ਹਿਰ ਦੇ ਗੰਦੇ ਪਾਣੀ ਦੇ ਆਏ ਅੰਕੜੇ ਇਸ ਤਕਨੀਕ ਨਾਲ ਸਾਫ ਨਹੀਂ ਹੋ ਸਕਦੇ। ਸੰਸਥਾ ਨੇ ਦੱਸਿਆ ਕਿ ਜੇਕਰ ਇਸ ਨੂੰ 70 ਫ਼ੀ ਸਦੀ ਤਕ ਸਾਫ ਵੀ ਕਰ ਦਿੱਤਾ ਜਾਵੇ ਤਾਂ ਵੀ ਜ਼ਹਿਰੀਲਾ ਮਾਦਾ ਮਨੁੱਖ ਲਈ ਬਰਦਾਸ਼ਤ ਸਮਰੱਥਾ ਤੋਂ ਵੱਧ ਹੀ ਰਹੇਗਾ।ਸਿੱਧੂ ਨੇ ਦੱਸਿਆ ਕਿ ਗੰਦੇ ਪਾਣੀ ਵਿਚ ਸੀ. ਓ. ਡੀ. (ਕੈਮੀਕਲ ਆਕਸੀਜਨ ਡਿਮਾਂਡ) 250 ਤਕ ਚਾਹੀਦਾ ਹੈ, ਪਰ ਅੰਮ੍ਰਿਤਸਰ ਦੇ ਗੰਦੇ ਪਾਣੀ ਵਿੱਚ ਇਹ 1346 ਤੋਂ ਵੀ ਵੱਧ ਹੈ। ਇਸੇ ਤਰ੍ਹਾਂ ਟੋਟਲ ਸਸਪੈਂਡਿਡ ਸਾਲਿਡ (ਟੀਐਸਐਸ) ਦੀ ਮਾਤਰਾ 100 ਤੋਂ ਹੇਠਾਂ ਚਾਹੀਦੀ ਹੈਪਰ ਇੱਥੋਂ ਦੇ ਪਾਣੀ ਵਿਚ 1455 ਹੈ। ਬੀਓਡੀ (ਬਾਇਓ ਕੈਮੀਕਲ ਆਕਸੀਜਨ ਡਿਮਾਂਡ) 30 ਤੋਂ ਹੇਠਾਂ ਹੋਣਾ ਚਾਹੀਦਾ ਹੈ, ਜੋ ਕਿ ਅੰਮ੍ਰਿਤਸਰ ਦੇ ਗੰਦੇ ਪਾਣੀ ਵਿੱਚ 180 ਤੋਂ ਵੀ ਵੱਧ ਹੈ।ਸਿੱਧੂ ਨੇ ਕਿਹਾ ਕਿ ਪਾਣੀ ਵਿੱਚ ਇੰਨੀ ਜ਼ਿਆਦਾ ਗੰਦਗੀ ਨੀਰੀ ਆਪਣੀ ਤਕਨੀਕ ਨਾਲ ਸਾਫ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਨੀਰੀ ਨਾਲ ਇਕਰਾਰ ਕਰਨ ਤੋਂ ਬਾਅਦ ਇਹ ਮੁੱਦਾ ਕੈਬਿਨਟ ਦੀ ਪ੍ਰਵਾਨਗੀ ਲਈ ਤਿਆਰ ਸੀ, ਪਰ ਹੁਣ ਨੀਰੀ ਦੇ ਹੱਥ ਖੜ੍ਹੇ ਕਰਨ ਨਾਲ ਫਿਰ ਰੁਕ ਗਿਆ ਹੈ।ਹੁਣ ਇੱਥੇ ਸਵਾਲ ਇਹ ਉੱਠਦਾ ਹੈਕਿ ਪਾਣੀ ਵਿੱਚ ਇੰਨਾ ਪ੍ਰਦੂਸ਼ਣ ਆਖ਼ਰ ਕਿਵੇਂ ਆਇਆ ਤੇ ਜੇਕਰ ਆਇਆ ਤਾਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜੇ ਗ਼ਲਤ ਬਿਆਨੀ ਕਿਉਂ ਕਰ ਰਹੇ ਹਨ।ਸਿੱਧੂ ਨੇ ਕਿਹਾ ਕਿ ਉਹ ਗੁਰੂ ਨਗਰੀ ਨੂੰ ਪ੍ਰਦੂਸ਼ਤ ਕਰਨ ਲਈ ਜ਼ਿੰਮੇਵਾਰ ਸਨਅਤਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਜਿਹੇ ਦੋਸ਼ੀਆਂ ਨੂੰ ਹਰ ਹਾਲਤ ਰੋਕਿਆ ਜਾਵੇਗਾ।

Read More...

Uncategorized

ਸਿੱਖ ਗੁਰੂਆਂ’ ਦੀ ਥਾਂ ‘ਲੱਖ ਦਾਤਾ ਪੀਰ’ ਬਾਰੇ ਪੜ੍ਹਨਗੇ ਵਿਦਿਆਰਥੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਣ ਸਿੱਖ ਇਤਿਹਾਸ ਦੀ ਥਾਂ ‘ਤੇ ‘ਲੱਖ ਦਾਤਾ ਪੀਰ’ ਬਾਰੇ ਪੜ੍ਹਾਈ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਹਿਸਟਰੀ ਦੇ ਨਵੇਂ ਸਿਲੇਬਸ ‘ਚੋਂ ਸਿੱਖ ਇਤਿਹਾਸ ਨੂੰ ਗਾਇਬ ਕਰ ਦਿੱਤਾ ਗਿਆ ਹੈ। ਸਿਰਫ ਇਹ ਹੀ ਨਹੀਂ, ਜੋ ਚੈਪਟਰ ਨਵੇਂ ਲਾਏ ਗਏ ਹਨ, ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।(ਕਿਤਾਬ ਦਾਪੀ. ਡੀ. ਐੱਫ. ਵਰਜ਼ਨ ਆਇਆ ਸਾਹਮਣੇ ਇਤਿਹਾਸ ਦੀ ਨਵੀਂ ਕਿਤਾਬ, ਜਿਸ ਦਾ ਅਜੇ ਪੀ. ਡੀ. ਐੱਫ. ਵਰਜ਼ਨ ਹੀ ਆਇਆ ਹੈ, ਇਸ ‘ਚ 13 ਚੈਪਟਰ ਅਤੇ 178 ਪੰਨੇ ਹਨ। ਇਨ੍ਹਾਂ ‘ਚੋਂ ਸਿਰਫ ਇਕ ਚੈਪਟਰ ਹੀ ਸਿੱਖ ਇਤਿਹਾਸ ਦਾ ਰੱਖਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ‘ਚ ਸਖੀ ਸਰਵਰ ਲੱਖਾਂ ਦੇ ਦਾਤੇ ਦੀ ਹਿਸਟਰੀ ਵੀ ਸ਼ਾਮਲ ਕਰ ਲਈ ਗਈ ਹੈ। ਕਿਤਾਬ ਦੇ ਦੋ ਹਿੱਸੇ ਹਨ। ਪਹਿਲੇ ‘ਚ ‘ਪੂਰਵ ਆਧੁਨਿਕ ਕਾਲ’ ਅਤੇ ਦੂਜੇ ‘ਚ ‘ਆਧੁਨਿਕ ਕਾਲ’ ਹੈ। ਪੂਰਵ ਆਧੁਨਿਕ ਕਾਲ ‘ਚ ਸ਼ਹਿਰ, ਵਪਾਰ, ਸ਼ਿਲਪ, ਸਰਦਾਰ, ਸਮਰਾਟ ਅਤੇ ਵਪਾਰੀ, ਪੁਜਾਰੀ, ਭਿਕਸ਼ੂ, ਦਾਨੀ, ਮੱਧਕਾਲੀਨ ਭਾਰਤ ‘ਚ ਰਾਜਨੀਤਕ ਅਤੇ ਆਰਥਿਕ ਵਿਕਾਸ, ਸੁਲਤਾਨ ਅਤੇ ਬਾਦਸ਼ਾਹਭਗਤੀ ਦੇ ਨਵੇਂ ਰੂਪ ਅਤੇ ਦੂਜੇ ਆਧੁਨਿਕ ਕਾਲ ‘ਚ, ਭਾਗ-2 ‘ਚ 1857 ਦਾ ਵਿਰੋਧ, ਭਾਰਤ ‘ਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵਲ ਭਾਰਤ, ਸਿੱਖ ਰਾਜ ਅਤੇ ਬ੍ਰਿਟਿਸ਼ ਰਾਜ ਹੈ।(ਅਕਾਲੀ ਦਲ ਦੇ ਸਮੇਂ ਹੋਇਆ ਬਦਲਾਅ)ਹਿਸਟਰੀ ਦੀ ਕਿਤਾਬ ‘ਚ ਸਿੱਖ ਇਤਿਹਾਸ ਨਾ ਹੋਣ ਕਾਰਨ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਤੁਹਾਨੂੰ ਦੱਸ ਦੇਈਏਕਿ ਜਦੋਂ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਸਨ, ਉਸ ਸਮੇਂ ਹੀ ਇਸ ਕਿਤਾਬ ‘ਚ ਬਦਲਾਅ ਕੀਤੇ ਗਏ ਸਨ, ਹੁਣ ਭਾਵੇਂ ਅਕਾਲੀ ਦਲ ਜਿੰਨਾ ਮਰਜ਼ੀ ਕਾਂਗਰਸ ਦੇ ਸਿਰ ਦੋਸ਼ ਮੜ੍ਹ ਦੇਵੇ ਪਰ ਇਹ ਸਭ ਅਕਾਲੀ ਰਾਜ ਦੇ ਸਮੇਂ ਹੀ ਹੋਇਆ ਹੈ। 11ਵੀਂ ‘ਚ ਹਨ ਸਿੱਖ ਇਤਿਹਾਸ ਦੇ 6 ਚੈਪਟਰ
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗਿਆਰਵ੍ਹੀਂ ਜਮਾਤ ‘ਚ ਸ਼ਿਫਟ ਕਰ ਦਿੱਤਾ ਹੈ ਅਤੇ ਉਸ ਦੇ ਪਹਿਲੇ ਭਾਗ ‘ਚ ਪੰਜਾਬ ਦੇ ਇਤਿਹਾਸ ਦੇ 6 ਚੈਪਟਰ ਦਰਜ ਹਨ। ਇਸ ‘ਚ ਪੰਜਾਬ ਦੇ ਇਤਿਹਾਸ ਦੇ ਸਰੋਤ, ਗੁਰੂਕਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਯਾਤਰਾਵਾਂ, ਸਿੱਖ ਧਰਮ ਦਾ ਵਿਕਾਸ ਅਤੇਸਿੱਖ ਗੁਰੂਆਂ ਦਾ ਯੋਗਦਾਨ, ਸਿੱਖ ਧਰਮ ਦਾ ਰੂਪਾਂਤਰਣ, ਖਾਲਸਾ ਪੰਥ ਦੀ ਸਥਾਪਨਾ ਅਤੇ ਚਾਰ ਸਾਹਿਬਜਾਦੇ ਦਰਜ ਹਨ, ਜਦੋਂ ਕਿ ਭਾਗ-2 ‘ਚ ਸਿੱਖ ਹਿਸਟਰੀ ਦੇ ਨਾਲ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਗਿਆਰਵ੍ਹੀਂ ‘ਚ ਬਾਰਵ੍ਹੀਂ ਦਾ ਹੀ ਸਿਲੇਬਸ ਕਰਵਾਇਆ ਜਾਂਦਾ ਹੈ ਤਾਂ ਜੋ ਬੋਰਡ ਦੀ ਪ੍ਰੀਖਿਆ ‘ਚ 2 ਸਾਲਾਂ ਦੀ ਤਿਆਰੀ ਹੋ ਸਕੇ। ਨਵੇਂ ਸਿੱਖਿਆ ਮੰਤਰੀ ਦਾ ਕੀ ਕਹਿਣੈ.ਇਸ ਸਬੰਧੀ ਜਦੋਂ ਨਵੇਂ ਬਣੇ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਿਆਂ ਅਜੇ 2 ਦਿਨ ਹੀ ਹੋਏ ਹਨ ਅਤੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਇਹ ਇਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਇਕ ਵਿਅਕਤੀ ਭਾਵੇਂ ਹੀ ਸਿੱਖ ਹੋਵੇ ਜਾਂ ਹਿੰਦੂ, ਉਹ ਸਿੱਖ ਗੁਰੂ ਸਾਹਿਬਾਨ ਦੇ ਬਗੈਰ ਕਲਪਨਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਫਾਈਲ ਮੰਗਵਾਉਣ ਜਾ ਰਹੇ ਹਨ।

Read More...

Uncategorized

ਚੀਖਦੀ ਕੁੜੀ ਦਾ ਵੀਡੀਓ ਦੇਖ ਕੇ ਤੁਹਾਡਾ ਵੀ ਖੂਨ ਖੌਲ ਜਾਵੇਗਾ

ਸ਼ਰੇਆਮ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਚੀਖਦੀ ਕੁੜੀ ਦਾ ਵੀਡੀਓ ਦੇਖ ਕੇ ਤੁਹਾਡਾ ਵੀ ਖੂਨ ਖੌਲ ਜਾਵੇਗਾ,इन दिनों सोशल मीडिया ये वीडियो काफी वायरल हो रहा है जो बहुत ज्यादा विचलित कर देना वाला है. इस वीडियो को देख आपको उतनी गुस्सा आरोपी पर नहीं आयेगी जिनती की तमाशा देख रहे लोगों पर आयेगीhttps://youtu.be/VSeDtoAkDQQये वीडियो देखकर आपका खून खौल कर रह जायेगा कि भला धर्म की नगरी में भी ऐसा घिनौना काम हो सकता है. जो सिर्फ नाम के लिए ही धर्म की नगरी बोली जाती है. अभी तक कठुआ और उन्नाव बालत्कारियों को सजा नहीं मिली की फिर से एक बच्ची के साथ सरेआम घिनौना काम होता रहता है और उन दरिंदो के पास जाने में कोई हिम्मत नहीं जुटा पाता है. लड़की तेज-तेज से चिल्लाती हैकि भाईया छोड़ दो लेकिन उसकी अवाज कोई नहीं सुनता है वहां खड़े सब के सब बहरे और अँधे हो जाते हैं. पूरा मामला उत्तराखंड के काशी है जिसे धर्म की नगरी के नाम से जाना जाता है. इस पवित्र जगह पर भी दरिंदे घिनौना काम करने से माने और लगातार लड़की के साथ छे़ड़छाड़ करते रहते हैं. हैरानी की बात तो ये है कि एक लड़का नहीं बल्कि 15-20 लड़के एक लड़की के पीछे कुत्ते की तरह नोचने में लग जाते हैंऔर हर केस की तरह इसमें भी पुलिस आरोपियों की खोजबीन में लगी है लेकिन लड़की को इंसाफ और दरिंदो को सजा कब मिलेगी ये खुदा ही जानता होगा. वाकई में ये वीडियो देखकर यही लग रहा है आज पूरे देश में इंसानियत मर गई है और यहां लड़कियां जन्म ही होना पाप है और अत्याचार हैएक तरफ जहां देश लड़कियों को आगे बढ़ाने की बात करता है वहीं दूसरी तरफ लड़कियों को काल कोठरी में घुसने को मजबूर करता है. ये वीडियो देखकर हर किसी का खून खौल जायेगा अब तक ये वीडियो काफी संख्या में देखी जा चुकी है.

Read More...

Uncategorized

ਕੈਨੇਡੀਅਨਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ II ਜਾਣੋ ਪੂਰੀ ਖਬਰ

ਕੈਨੇਡੀਅਨਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ ਜਾਣੋ ਪੂਰੀ ਖਬਰ,ਗੂਗਲ ਨੇ ਭਾਰਤ ਤੇ ਅਮਰੀਕਾ ਦੇ ਨਾਲ-ਨਾਲ ਕੈਨੇਡਾ ‘ਚ ਵੀ ਜੌਬ ਸਰਚ ਫੀਚਰ ਲਾਂਚ ਕਰ ਦਿੱਤਾ ਹੈ। ਗੂਗਲ ਦੇ ਇਸ ਫੀਚਰ ਰਾਹੀਂ ਕੈਨੇਡੀਅਨ ਯੂਜ਼ਰਸ ਨੂੰ ਘਰ ਬੈਠੇ ਆਪਣੀ ਮਰਜ਼ੀ ਦੀ ਜੌਬ ਲੱਭਣ ‘ਚ ਆਸਾਨੀ ਹੋਵੇਗੀ। ਗੂਗਲ ਜੌਬ ਸਰਚ ਫੀਚਰ ਰਾਹੀਂ ਤੁਹਾਨੂੰ ਸਿਰਫ ਆਪਣੇ ਗੂਗਲ ਐਪ ਜਾਂਗੂਗਲ ਕ੍ਰੋਮ ਬ੍ਰਾਊਜ਼ਰ ‘ਚ ਆਪਣੀ ਮਰਜ਼ੀ ਦੀ ਜੌਬ ਸਰਚ ਕਰਨੀ ਹੈ, ਜਿਵੇਂ ਕਿ ਤੁਹਾਨੂੰ ਸਿਰਫ ‘ਜੌਬ ਨੀਅਰ ਮੀ’, ‘ਸਮਰ ਜੌਬ’, ‘ਗਵਰਨਮੈਂਟ ਜੌਬ’, ‘ਵਰਕ ਫਰਾਮ ਹੋਮ ਜੌਬ’ ਜਾਂ ‘ਜੌਬ ਇਨ ਕੈਨੇਡਾ’ ਟਾਈਪ ਕਰਨ ਦੀ ਲੋੜ ਹੈ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜੌਬ ਸਬੰਧੀ ਲਿਸਟ ਆ ਜਾਵੇਗੀ।ਜੌਬ ਸਰਚ ਕਰਨ ‘ਤੇ ਮਿਲੇ ਰਿਜ਼ਲਟਸ ‘ਚ ਜੌਬ ਦੇ ਬਾਰੇ ‘ਚ ਪੂਰੀ ਜਾਣਕਾਰੀ ਹੋਵੇਗੀ। ਨਾਲ ਹੀ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਜੌਬ ਨੂੰ ਸੇਵ ਕਰ ਸਕਦੇ ਹੋ ਤੇ ਫਿਰ ਬਾਅਦ ‘ਚ ਅਪਲਾਈ ਕਰ ਸਕਦੇ ਹੋਗੂਗਲ ਜੌਬ ਸਰਚ ਦੀ ਸਭ ਤੋਂ ਵੱਡੀ ਖਾਸੀਅਤ ਲੋਕੇਸ਼ਨ ਬੈਸਡ ਰਿਜ਼ਲਟ ਹੈ। ਜੌਬ ਸਰਚ ਕਰਨ ‘ਤੇ ਤੁਹਾਨੂੰ ਤਿੰਨ ਕੈਟਾਗਿਰੀਆਂ ਦਿਖਣਗੀਆਂ, ਜਿਨ੍ਹਾਂ ‘ਚ ਜੌਬ, ਸੇਵਡ ਤੇ ਅਲਰਟ ਸ਼ਾਮਲ ਹਨ। ਅਲਰਟ ‘ਚ ਤੁਹਾਡੇ ਸਰਚ ਦੇ ਆਧਾਰ ‘ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਤੁਹਾਡੇ ਫੋਨ ‘ਤੇ ਹੀ ਮਿਲ ਜਾਵੇਗੀ। ਗੂਗਲ ਜੌਬ ਸਰਚ ‘ਚ ਤੁਹਾਨੂੰ ਬੀਤੇ ਮਹੀਨੇ ਤੱਕ ਨਿੱਕਲੀਆਂ ਹੋਈਆਂ ਨੌਕਰੀਆਂ ਦੇ ਬਾਰੇ ‘ਚ ਵੀ ਜਾਣਕਾਰੀ ਮਿਲੇਗੀ।ਇਸ ਤੋਂ ਪਹਿਲਾਂ ਗੂਗਲ ਨੇ ਇਹ ਫੀਚਰਭਾਰਤ ਤੇ ਅਮਰੀਕਾ ‘ਚ ਲਾਂਚ ਕੀਤਾ ਹੈ। ਇਸ ਦਾ ਮਕਸਦ ਨੌਕਰੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦਾ ਨਵੀਂ ਜੌਬ ਲੱਭਣ ‘ਚ ਮਦਦ ਕਰਨਾ ਹੈ। ਗੂਗਲ ਦੇ ਪਰੰਪਰਾਗਤ ਆਰਮ ਇਸ ਸਬੰਧ ‘ਚ ਟੋਰਾਂਟੋ ਦੇ ਐਮ.ਏ.ਆਰ.ਐਸ. ਇਨੋਵੇਸ਼ਨ ਹੱਬ ਨੂੰ 10 ਲੱਖ ਡਾਲਰ ਦੇਵੇਗੀ ਤਾਂ ਕਿ ਇਸ ਰੁਜ਼ਗਾਰ ਪਲੇਟਫਾਰਨ ਨੂੰ ਵਿਕਸਿਕ ਕੀਤਾ ਜਾ ਸਕੇ, ਜੋ ਕਿ ਅਗਲੇ ਸਾਲ ਲਾਂਚ ਹੋਣ ਵਾਲਾ ਹੈ, ਜਿਸ ਨਾਲ ਵਰਕਰਾਂ ਤੇ ਹੋਰ ਅਦਾਰਿਆਂ ਦੇ ਲੋਕਾਂ ਨੂੰ ਨਵੀਂ ਜੌਬ ਲੱਭਣ ‘ਚ ਹੋਰ ਆਸਾਨੀ ਹੋਵੇਗੀ।

Read More...

Uncategorized

ਅੰਨਦਾਤੇ ਦੀ ਅਸਲ ਜਿੰਦਗੀ ਦਾ ਚਿਤਰਣ ਕਰਦਾ ਹੈ,ਗੀਤ “ਭਜਨ ਸਿੰਘ”

ਪੰਜਾਬੀ ਗਾਇਕੀ ਦੇ ਗੂੜ੍ਹੇ ਹਸਤਾਖਰ ਗਾਇਕ ਰਵਿੰਦਰ ਗਰੇਵਾਲ ਵਲੋਂ ਕੁਝ ਸਮਾਂ ਪਹਿਲਾਂ ਇਕ ਗੀਤ ‘ਭਜਨ ਸਿੰਘ’ ਦਾ ਆਡੀਓ ਗ੍ਰਾਫਿਕਸ ਨਾਲ ਯੂਟਿਊਬ ‘ਤੇ ਪਾਇਆ ਗਿਆ ਸੀ। ਉਸ ਗੀਤ ਨੂੰ ਸਰੋਤਿਆਂ ਵਲੋਂ ਏਨਾ ਕੁ ਪਿਆਰ ਦਿੱਤਾ ਗਿਆ ਕਿ ਸਮੁੱਚੀ ਟੀਮ ਵੀਡੀਓ ਤਿਆਰ ਕਰਨ ਲਈ ਉਤਸ਼ਾਹਿਤ ਹੋ ਗਈ ਤੇ ਨੌਜਵਾਨ ਡਾਇਰੈਕਟਰ ਅਥਰਵ ਬਲੂਜਾ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈਅੱਜ ਟੇਡੀ ਪੱਗ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਗੀਤ ‘ਭਜਨ ਸਿੰਘ’ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤ ਨੂੰ ਜਦੋਂ ਉਨ੍ਹਾਂ ਪੜ੍ਹਿਆ ਤਾਂ ਉਸ ਦੇ ਦਿਲ ਵਿਚੋਂ ਅੱਥਰੂ ਸਿੰਮੇ ਤੇ ਉਸ ਨੇ ਉਸੇ ਵਕਤ ਰਿਕਾਰਡ ਕਰਨ ਦਾ ਵਿਚਾਰ ਬਣਾਇਆ ਤੇ ਅੱਜ ਉਸਦਾ ਵੀਡੀਓ ਰਿਲੀਜ਼ ਕਰਦਿਆਂ ਉਨ੍ਹਾਂ ਦੇ ਮਨ ਨੂੰ ਵੱਡੀ ਤਸੱਲੀ ਮਿਲ ਰਹੀ ਹੈ। ਇਸ ਵੀਡੀਓ ਵਿਚ ‘ਭਜਨ ਸਿੰਘ’ ਦਾ ਕਿਰਦਾਰ ਨਿਭਾਉਂਦਿਆਂ ਉਨ੍ਹਾਂ ਕਿਸਾਨੀ ਦੇ ਅਸਲ ਦਰਦ ਨੂੰਮਹਿਸੂਸ ਕੀਤਾ।ਉਨ੍ਹਾਂ ਕਿਹਾ ਕਿ ਜਿੱਥੇ ਕੁਝ ਦੁੱਖ ਕਿਸਾਨ ਨੇ ਖੁਦ ਸਹੇੜੇ ਹਨ ਉੱਥੇ ਕੁਦਰਤੀ ਮਾਰਾਂ ਤੇ ਸਰਕਾਰਾਂ ਵੀ ਉਸ ‘ਤੇ ਕੋਈ ਤਰਸ ਨਹੀਂ ਕਰਦੀਆਂ ਜਿਸ ਕਾਰਨ ਉਸਦਾ ਦਿਲ ਆਉਣ ਵਾਲੀ ਬਿਪਤਾ ਨੂੰ ਸੋਚ ਸੋਚ ਕੇ ਕੁਦਰਤੀ ਲੈਅ ਤੋਂ ਵੱਖਰਾ ਹੋ ਕੇ ਧੜਕਦਾ ਹੈ। ਰਵਿੰਦਰ ਗਰੇਵਾਲ ਨੇ ਕਿਹਾ ਕਿ ਆਸ ਹੈ ਕਿ ਸਮੁੱਚੀ ਟੀਮ ਵਲੋਂ ਤਿਆਰ ਇਸ ਗੀਤ ਨੂੰ ਸਰੋਤੇ ਜ਼ਰੂਰ ਪਸੰਦ ਕਰਨਗੇ ਤੇ ਸਰਕਾਰਾਂ ਕਿਸਾਨਾਂ ਦੇ ਮਾਨਸਿਕ ਜ਼ਖਮਾਂ ਤੇ ਫੈਹਾ ਰੱਖ ਕੇ ਫੂਕ ਮਾਰਨ ਬਾਰੇ ਜ਼ਰੂਰ ਸੋਚਣਗੀਆਂਅੰਨਦਾਤੇ ਦੀ ਅਸਲ ਜਿੰਦਗੀ ਦਾ ਚਿਤਰਣ ਕਰਦਾ ਹੈ ਮੰਗਲ ਹਠੂਰ ਦਾ ਲਿਖਿਆ ਅਤੇ ਰਵਿੰਦਰ ਗਰੇਵਾਲ ਦਾ ਗਾਇਆ ਗੀਤ “ਭਜਨ ਸਿੰਘ”ਅੰਨਦਾਤੇ ਦੀ ਅਸਲ ਜਿੰਦਗੀ ਦਾ ਚਿਤਰਣ ਕਰਦਾ ਹੈ ਮੰਗਲ ਹਠੂਰ ਦਾ ਲਿਖਿਆ ਅਤੇ ਰਵਿੰਦਰ ਗਰੇਵਾਲ ਦਾ ਗਾਇਆ ਗੀਤ “ਭਜਨ ਸਿੰਘ”ਅੰਨਦਾਤੇ ਦੀ ਅਸਲ ਜਿੰਦਗੀ ਦਾ ਚਿਤਰਣ ਕਰਦਾ ਹੈ ਮੰਗਲ ਹਠੂਰ ਦਾ ਲਿਖਿਆ ਅਤੇ ਰਵਿੰਦਰ ਗਰੇਵਾਲ ਦਾ ਗਾਇਆ ਗੀਤ “ਭਜਨ ਸਿੰਘ”

Read More...

Uncategorized

ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ II ਜਾਣੋ ਪੂਰੀ ਖਬਰ

ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ II ਜਾਣੋ ਪੂਰੀ ਖਬਰ,ਪੁਲਿਸ ਨੇ ਇੱਕ ਗੁਰਦੁਆਰੇ ਦੇ ਗ੍ਰੰਥੀ ‘ਤੇ ਇੱਕ ਬੱਚੇ ਨਾਲ ਜਾਨਵਰਾਂ ਵਾਂਗ ਕੁੱਟਮਾਰ ਕਰਨ ‘ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੱਸਿਆ ਕਾ ਰਿਹਾ ਹੈ ਕਿ ਉਕਤ ਬੱਚੇ ਕੋਲੋਂ ਬਰਤਨਾਂ ਨੂੰ ਜੂਠੇ ਹੱਥ ਲੱਗ ਗਏ ਸਨ ਜਿਸ ਤੋਂ ਗੁੱਸੇ ‘ਚ ਆਏ ਗ੍ਰੰਥੀ ਨੇ ਬੱਚੇ ਨੂੰ ਬੰਨ ਕੇ ਉਸ ਦੀ ਲਾਊਡ ਸਪੀਕਰ ਵਾਲੀ ਤਾਰਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੇ ਸੰਬੰਧ ‘ਚ ਬੱਚੇ ਦੇ ਸਰੀਰ ‘ਤੇ ਜ਼ਖਮਾਂ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਸੇਵੀ ਨਿਰਮਲ ਕੌਰ ਨੇ ਇਸ ਮਾਮਲੇ ਨੂੰ ਐੱਸ. ਡੀ. ਐੱਮ. ਰਾਜਦੀਪ ਸਿੰਘ ਬਰਾੜ ਦੇ ਧਿਆਨ ‘ਚ ਲਿਆਂਦਾ, ਜਿਸ ਤੋਂ ਬਾਅਦ ਐੱਸ. ਡੀ. ਐੱਮ. ਨੇ ਸਿਟੀ ਪੁਲਿਸ ਨੂੰਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਗ੍ਰੰਥੀ ਸ਼ੇਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਹ ਗੱਲ ਦੱਸਣਯੋਗ ਹੈ ਕਿ ਇਹ ਦੋ ਭਰਾ ਜਸਵਿੰਦਰ ਸਿੰਘ ਦੀ ਉਮਰ 9 ਸਾਲ ਅਤੇ ਉਸ ਦੇ ਭਰਾ ਸੋਨੀ ਸਿੰਘ 13 ਸਾਲ ਗ੍ਰੰਥੀ ਸ਼ੇਰ ਸਿੰਘ ਦੀ ਦੇਖ-ਰੇਖ ਹੇਠ ਰਹਿ ਰਹੇ ਹਨ। ਕੋ ਕਿ ਗੁਰਦੁਆਰਾ ‘ਚੋਂ ਹੀ ਲੰਗਰ ਛਕਦੇ ਸਨ। ਬੱਚਾ ਸੂਰਜਕੁੰਡ ਪ੍ਰਾਇਮਰੀ ਸਕੂਲ ‘ਚ ਚੌਥੀ ਜਮਾਤ ਦਾ ਵਿਦਿਆਰਥੀ ਹੈ, ਜੋ ਕੱਚਾ ਪਾਹਾ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ‘ਚ ਹੀ ਰਹਿੰਦਾ ਹੈਵੀਰਵਾਰ ਨੂੰ ਵੀ ਹਰ-ਰੋਜ਼ ਵਾਂਗ ਉਸ ਨੇ ਲੰਗਰ ਛਕਿਆ ਅਤੇ ਉਸ ਮਾਸੂਮ ਬੱਚੇ ਨੂੰ ਪਤਾ ਨਹੀਂ ਸੀ ਕਿ ਸਾਫ ਬਰਤਨਾਂ ਨੂੰ ਜੂਠੇ ਹੱਥ ਨਹੀਂ ਲਗਾਉਂਦੇ। ਜਦੋਂ ਉਸ ਬੱਚੇ ਨੇ ਜੂਠੇ ਹੱਥ ਬਰਤਨਾਂ ਨੂੰ ਲਗਾ ਦਿੱਤੇ ਤਾਂ ਗ੍ਰੰਥੀ ਨੇ ਬੱਚੇ ਨਾਲ ਜਾਨਵਰਾਂ ਵਾਂਗ ਕੁੱਟਮਾਰ ਕੀਤੀ। ਹੁਣ ਦੋਵੇਂ ਬੱਚਿਆਂ ਨੂੰ ਪੁਲਿਸ ਪਾਰਟੀ ਨੇ ਸਮਾਜਸੇਵੀ ਨਿਰਮਲ ਕੌਰ ਦੇ ਕੋਲ ਪਿੰਗਲਵਾੜਾ ਸੰਗਰੂਰ ‘ਚ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੇ ਕਿ ਉਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਦੇ ਮੈਡੀਕਲ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਗ੍ਰੰਥੀ ਵਿਰੁੱਦ ਮਾਮਲਾ ਦਰਜ ਕਰ ਲਿਆ ਗਿਆ ਹੈ।

Read More...

Uncategorized

ਸਾਂਝੀ ਰਾਮ ਨੇ ਦੱਸਿਆ ਕਿਸ ਨੇ ਕੀਤਾ ਸੀ ਬੱਚੀ ਦਾ ਕਤਲ…ਜਾਣੋ ਪੂਰੀ ਖਬਰ

ਜੰਮੂ ਦੇ ਕਠੂਆ ਜਿਲ੍ਹੇ ‘ਚ ਸਥਿਤ ਰਸਨਾ ਪਿੰਡ ‘ਚ ਇਸ ਸਾਲ 10 ਜਨਵਰੀ ਨੂੰ ਬਕਰਵਾਲ ਸਮੁਦਾਏ ਦੀ 8 ਸਾਲ ਦੀ ਬਚਹਿ ਨੂੰ ਅਗਵਾ ਕਰ ਕੇ 8 ਲੋਕਾਂ ਨੇ ਕਈ ਦਿਨਾਂ ਤੱਕ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਦੌਰਾਨ ਪੀੜਤਾ ਬੱਚੀ ਨੂੰ ਲਗਾਤਾਰ ਨਸ਼ੀਲੀ ਦਵਾਈਆਂ ਅਤੇ ਭੰਗ ਦੇ ਕੇ ਉਸ ਨੂੰ ਨਸ਼ੇ ਦਿ ਹਾਲਤ ‘ਚ ਰੱਖਿਆ ਗਿਆ ਸੀ ਅਤੇ ਉਸ ਦੇ ਨਾਲ ਵਾਰ–ਵਾਰ ਬਲਾਤਕਾਰਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਬੱਚੀ ਅੱਤਿਆਚਾਰਾਂ ਨੂੰ ਨਾ ਸਹਿੰਦੀ ਹੋਈ ਆਪਣਾ ਦਮ ਤੋੜ ਗਈ ਸੀ ਅਤੇ 17 ਜਨਵਰੀ ਨੂੰ ਬੱਚੀ ਦੀ ਲਾਸ਼ ਪਿੰਡ ਦੇ ਹੀ ਨਜਦੀਕ ਸੁੱਟੀ ਪਈ ਮਿਲੀ ਸੀ। ਜਿਸ ਮਗਰੋਂ ਖਬਰਾਂ ਰਾਹੀਂ ਇਹ ਪਤਾ ਚੱਲਿਆ ਸੀ ਕਿ ਬੱਚੀ ਦਾ ਬਲਾਤਕਾਰ ਪਿੰਡ ਦੇ ਹੀ ਇੱਕ ਮੰਦਰ ਵਿੱਚ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਅਤੇ ਇਹ ਮੌੜ ਰੋਂਗਟੇ ਖੜੇ ਕਰ ਦੇਣ ਵਾਲਾ ਹੈ। ਇਸ ਮਾਮਲੇ ‘ਚ ਅਹਿਮ ਖੁਲਾਸਾ ਹੋਇਆ ਹੈ।ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਵਿਭਾਗ ਅਨੁਸਾਰ “ਸਾਂਝੀ ਰਾਮ ਨੇ ਪੁੱਛ-ਗਿੱਛ ‘ਚ ਕਿਹਾ ਕਿ ਬੱਚੀ ਦੇ ਅਗਵਾ ਹੋਣ ਤੋਂ ਚਾਰ ਦਿਨ ਬਾਅਦ ਉਸਨੂੰ ਬੱਚੀ ਨਾਲ ਬਲਾਤਕਾਰ ਹੋਣ ਦੀ ਗੱਲ ਪਤਾ ਲੱਗੀ ਅਤੇ ਬਲਾਤਕਾਰ ‘ਚ ਉਸਦੇ ਬੇਟੇ ਦੇ ਸ਼ਾਮਿਲ ਹੋਣ ਦੀ ਖ਼ਬਰ ਦੇ ਬਾਅਦ ਉਸਨੇ ਬੱਚੀ ਦਾ ਕਤਲ ਕਰਨ ਦਾ ਫੈਸਲਾ ਕੀਤਾ ਸੀ।” ‘ਜਾਂਚ ਅਧਿਕਾਰੀਆਂ ਅਨੁਸਾਰ ਬੱਚੀ ਨੂੰ ਅਗਵਾਕਰਨ ਤੋਂ ਬਾਅਦ ਸਾਂਝੀ ਰਾਮ ਨੂੰ 13 ਜਨਵਰੀ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਜਦੋਂ ਉਸਦੇ ਭਤੀਜੇ ਨੇ ਆਪਣਾ ਜ਼ੁਰਮ ਕਬੂਲ ਕੀਤਾ।ਅਸਲ ‘ਚ ਸਾਂਝੀ ਰਾਮ ਨੇ ਭਤੀਜੇ ਨੂੰ ‘ਦੇਵੀਸਥਾਨ’ ‘ਚ ਪੂਜਾ ਦੇ ਬਾਅਦ ਪ੍ਰਸ਼ਾਦ ਘਰ ਲੈ ਜਾਣ ਲਈ ਕਿਹਾ।ਪਰ ਜਦੋਂ ਉਸਨੇ ਦੇਰ ਕੀਤੀ ਤਾਂ ਸਾਂਝੀ ਰਾਮ ਨੇ ਗੁੱਸੇ ‘ਚ ਉਸਨੂੰ ਕੁੱਟਿਆ। ਪਰ ਉਸਦੇ ਭਤੀਜੇ ਨੇ ਸੋਚਿਆ ਕਿ ਕੀਤੇ ਉਸਦੇ ਚਾਚੇ ਨੂੰ ਲੜਕੀ ਨਾਲ ਬਲਾਤਕਾਰ ਦੀ ਗੱਲ ਪਤਾ ਲੱਗ ਗਈ ਤਾਂ ਉਸਨੇ ਸਾਰੀ ਗੱਲ ਖ਼ੁਦ ਕਬੂਲ ਕਰ ਲਈ। ਉਸਨੇ ਆਪਣੇ ਚਚੇਰੇ ਭਰਾ ਸਾਂਝੀ ਰਾਮ ਦੇ ਬੇਟੇ ਨੂੰ ਇਸ ਪੂਰੇ ਮਾਮਲੇ ‘ਚ ਫਸਾਇਆ ਅਤੇ ਕਿਹਾ ਕਿ ਦੋਨਾਂ ਨੇ ਮੰਦਿਰ ਦੇ ਅੰਦਰ ਉਸ ਬੱਚੀ ਨਾਲ ਬਲਾਤਕਾਰ ਕੀਤਾ ਸੀ14 ਜਨਵਰੀ ਨੂੰ ਸਾਂਝੀ ਰਾਮ ਨੇ ਬੱਚੀ ਦੇ ਕਤਲ ਦਾ ਫੈਸਲਾ ਕੀਤਾ ਕਿਉਕਿ ਉਹ ਆਪਣੇ ਬੇਟੇ ਤਕ ਪਹੁੰਚਣ ਵਾਲਾ ਹਰ ਸੁਰਾਗ ਮਿਟਾ ਦੇਣਾ ਚਾਹੁੰਦਾ ਸੀ। ਬੱਚੀ ਦੇ ਕਤਲ ਮਗਰੋਂ, ਉਹ ਬੱਚੀ ਦੀ ਲਾਸ਼ ਨੂੰ ਨਹਿਰ ‘ਚ ਸੁੱਟਣਾ ਚਹੁੰਦੇ ਸਨ ਪਰ ਕਿਸੇ ਵਾਹਨ ਦਾ ਇੰਤਜ਼ਾਮ ਨਹੀਂ ਹੋ ਪਾਇਆ ਸੀ। ਪੁਲਿਸ ਵਿਭਾਗ ਅਨੁਸਾਰ ਸਾਂਝੀ ਰਾਮ ਨੇ ਹੀ ਬੱਚੀ ਨੂੰ ਮੰਦਿਰ ਵਿਚ ਛੁਪਾ ਕੇ ਰੱਖਿਆ ਸੀ। ਬੱਚੀ ਮੁਸਲਿਮ ਬਕਰਵਾਲ ਸਮੂਹ ਦੀ ਸੀ ਤਾਂ ਇਸ ਲਈ ਸਾਂਝੀ ਰਾਮ ਨੇ ਇਲਾਕੇ ‘ਚ ਗੁੱਜਰ ਅਤੇ ਬੱਕਰਵਾਲ ਸਮੁਦਾਏ ਦੇ ਮਨਾਂ ‘ਚ ਖੌਫ ਪੈਦਾ ਕਰਨ ਲਈ ਇਹ ਸਾਰੀ ਸਾਜਿਸ਼ ਰਚੀ ਸੀਪੁਲਿਸ ਅਧਿਕਾਰੀਆਂ ਅਨੁਸਾਰ ਬੱਚੀ ਨੂੰ ਅਗਵਾ ਕਰਨ ਦੀ ਸਾਜਿਸ਼ 7 ਜਨਵਰੀ ਨੂੰ ਸ਼ੁਰੂ ਹੋ ਗਈ ਸੀ। ਇਸ ਘਟਨਾ ਵਿੱਚ ਸ਼ਾਮਲ 8 ਵਿਅਕਤੀਆਂ ਦਾ ਨਾਮ ਸਾਹਮਣੇ ਆਏ ਸਨ। ਜਿਨ੍ਹਾਂ ਵਿੱਚ, ਮੰਦਿਰ ਦਾ ਸੇਵਾਦਾਰ “ਸਾਂਝੀ ਰਾਮ, ਸਾਂਝੀ ਰਾਮ ਦਾ ਪੁੱਤਰ ਵਿਸ਼ਾਲ, ਸਾਂਝੀ ਰਾਮ ਦਾ ਭਤੀਜਾ, ਸਬ ਇੰਸਪੈਕਟਰ ਅਨੰਦ ਦੱਤਾ, ਦੀਪਕ ਖਜੂਰੀਆ, ਸੁਰਿੰਦਰ ਵਰਮਾ, ਤਿਲਕ ਰਾਜ ਅਤੇ ਪ੍ਰਵੇਸ਼ ਕੁਮਾਰ ਸ਼ਾਮਲ ਹਨ। ਓਥੇ ਹੀ ਅਧਿਕਾਰੀਆਂ ਨੇ ਫਿਲਹਾਲ ਇਸ ਮਾਮਲੇ ਦਾ ਪੂਰਾ ਵਰਨਣ ਕਰਨ ਤੋਂ ਇਨਕਾਰ ਕਰ ਦਿੱਤਾ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਾਂਝੀ ਰਾਮ ਨੇ ਆਪਣੇ ਭਤੀਜੇ ਨੂੰ ਆਪਣਾ ਜ਼ੁਰਮ ਕਬੂਲ ਕਰਨ ਲਈ ਤਿਆਰ ਕਰ ਲਿਆ ਅਤੇ ਆਪਣੇ ਪੁੱਤਰ ਵਿਸ਼ਾਲ ਨੂੰ ਇਸ ਸਬਤੋਂ ਦੂਰ ਰੱਖਿਆ।

Read More...

Uncategorized

ਅਦਾਲਤ ਦੀ ਕਾਰਵਾਈ ’ਤੇ ਸੁਪਰੀਮ ਕੋਰਟ ਦੀ ਰੋਕ

ਕਠੂਆ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਦੇ ਮੱਦੇਨਜ਼ਰ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਫ਼ਿਲਹਾਲ ਰੋਕ ਲਾ ਦਿੱਤੀ ਹੈ। ਇਹ ਨਿਰਦੇਸ਼ ਅਦਾਲਤ ਨੇ ਮੁਕੱਦਮੇ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਟਰਾਂਸਫਰ ਕਰਨ ਦੀ ਮੰਗ ’ਤੇ ਸੁਣਵਾਈ ਕਰਦਿਆਂ ਦਿੱਤਾ। ਅਦਾਲਤ ਨੇ ਕਿਹਾ ਕਿ ਜਾਂਚ CBI ਨੂੰ ਸੌਂਪੇ ਜਾਣ ਦੀ ਮੰਗ ’ਤੇ ਵੀ ਸੁਣਵਾਈ ਕੀਤੀਜਾਵੇਗੀ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਜਵਾਬ ਦਾਖ਼ਲ ਕਰਨ ਲਈ ਵੀ ਕਿਹਾ ਹੈ।ਇਹ ਸਣਵਾਈ ਪੀੜਤਾ ਦੇ ਪਿਤਾ ਦੀ ਅਰਜ਼ੀ ’ਤੇ ਸੀ। ਉਨ੍ਹਾਂ ਨੇ ਕਠੂਆ ਤੇ ਜੰਮੂ ਦੇ ਮਾਹੌਲ ਨੂੰ ਸੁਣਵਾਈ ਲਈ ਠੀਕ ਨੇ ਦੱਸਦਿਆਂ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਵਿਰੋਧੀ ਪੱਖ ਦੇ ਵਕੀਲ ਨੇ ਇਸ ਮੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦੀਆਂ ਦਲੀਲਾਂ ਸੁਣੇ। ਅਦਾਲਤ ਨੇ ਇਸ ਨੂੰ ਮੰਨਦਿਆਂ ਸਾਰੇ 8 ਮੁਲਜ਼ਮਾਂ ਨੂੰ ਜਵਾਬ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ।ਇਸ ਦੇ ਨਾਲ ਹੀ ਦੋ ਮੁਲਜ਼ਮਾਂ ਦੀ ਵਕੀਲ ਹਰਵਿੰਦਰ ਚੌਧਰੀ ਨੇ ਸੂਬਾ ਪੁਲਿਸ ਦੀ ਜਾਂਚ ਵਿੱਚ ਕਮੀਆਂ ਗਿਣਾਉਂਦਿਆਂ ਮਾਮਲਾ CBI ਨੂੰ ਸੌਂਪਣ ਦੀ ਮੰਗ ਰੱਖ ਦਿੱਤੀ। ਜਨਹਿੱਤ ਪਟੀਸ਼ਨਕਰਤਾ ਵਜੋਂ ਖੜ੍ਹੀ ਵਕੀਲ ਅਨੁਜਾ ਕਪੂਰ ਨੇ ਵੀ ਇਸ ਮੰਗ ਦਾਸਮਰਥਨ ਕੀਤਾ।ਸੁਣਵਾਈ ਦੌਰਾਨ ਸੂਬਾ ਸਰਕਾਰ ਦੇ ਵਕੀਲ ਸ਼ੋਏਬ ਆਲਮ ਨੇ ਕਿਹਾ ਕਿ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨ ਨਾਲ ਉਸ ਦੀ ਸੁਣਵਾਈ ਵਿੱਚ ਵਿਵਹਾਰਿਕ ਮੁਸ਼ਕਲਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਅਪਰਾਧਿਕ ਕਾਨੂੰਨ ਬਾਕੀ ਦੇਸ਼ ਨਾਲੋਂ ਵੱਖਰਾ ਹੈ। ਉਨ੍ਹਾਂ ਸੂਬਾ ਪੁਲਿਸ ਵੱਲੋਂ ਕੀਤੀ ਜਾਂਚ ਦਾ ਸਮਰਥਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਇਸ ਕੇਸ ਦੀ ਨਿਗਰਾਨੀ ਕਰ ਰਿਹਾ ਹੈ।ਕਠੁਆ ਗੈਂਗਰੇਪ ਮਾਮਲਾ: ਹੇਠਲੀ ਅਦਾਲਤ ਦੀ ਕਾਰਵਾਈ ’ਤੇ ਸੁਪਰੀਮ ਕੋਰਟ ਦੀ ਰੋਕ,Share karo share karo ji

Read More...