Post

ਪੰਜਾਬ ‘ਚ ਵੱਖ-ਵੱਖ ਥਾਈਂ ਸੜਕਾਂ ਤੇ ਰੇਲ ਮਾਰਗ ਜਾਮ

ਪੰਜਾਬ ‘ਚ ਵੱਖ-ਵੱਖ ਥਾਈਂ ਸੜਕਾਂ ਤੇ ਰੇਲ ਮਾਰਗ ਜਾਮ ਚੰਡੀਗੜ੍ਹ: ਦਲਿਤ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਇਸ ਦਾ ਅਸਰ ਕਾਫੀ ਹੈ। ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕੀ ਤੇ ਰੇਲ ਮਾਰਗ ਠੱਪ ਕਰ ਦਿੱਤੇ ਗਏ ਹਨ। ਜਲੰਧਰ ਵਿੱਚ ਰੇਲਵੇ ਟ੍ਰੈਕ ‘ਤੇ ਅੱਗਜ਼ਨੀ ਤਕ ਕਰ ਦਿੱਤੀ ਗਈ ਹੈਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਜਲੰਧਰ, ਪਟਿਆਲਾ ਵਿੱਚ ਰੇਲ ਮਾਰਗ ਜਾਮ ਕਰਨ ਲਈ ਆ ਵਧਣ ਲੱਗ ਪਏ ਸਨ। ਜਲੰਧਰ ਰੇਲਵੇ ਅਧਿਕਾਰੀਆਂ ਮੁਤਾਬਕ ਹਿਸਾਰ-ਅੰਮ੍ਰਿਤਸਰ ਪੈਸੰਜਰ ਟ੍ਰੇਨ ਸਟੇਸ਼ਨ ਤੋਂ ਨਿੱਕਲੀ ਹੀ ਸੀ ਕਿ ਪ੍ਰਦਰਸ਼ਕਾਰੀਆਂ ਨੇ ਰੇਲ ਲਾਈਨ ‘ਤੇ ਅੱਗ ਲਾ ਕੇ ਟ੍ਰੇਨ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਟ੍ਰੇਨਾਂ ਚੱਲੀਆਂ ਸਨਪਰ ਜਲੰਧਰ ਪਹੁੰਚੀਆਂ ਨਹੀਂ। ਪ੍ਰਦਰਸ਼ਕਾਰੀ ਉਨ੍ਹਾਂ ਨੂੰ ਵੀ ਰਸਤੇ ਵਿੱਚ ਰੋਕਣ ਦੀ ਵਿਉਂਤਬੰਦੀ ਕਰ ਰਹੇ ਹਨ।ਇਸ ਤੋਂ ਇਲਾਵਾ ਮਾਲਵੇ ਦੀ ਪ੍ਰਮੁੱਖ ਰੇਲ ਫ਼ਾਜ਼ਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਨੂੰ ਪਟਿਆਲਾ ਵਿੱਚ ਰੋਕ ਲਿਆ ਗਿਆ। ਵੱਡੀ ਗਿਣਤੀ ਵਿੱਚ ਆਏ ਵਿਖਾਵਾਕਾਰੀਆਂ ਨੇ ਟ੍ਰੈਕ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ।ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਕੌਮੀ ਸ਼ਾਹਰਾਹ 1 ਜਾਮ ਕਰ ਦਿੱਤਾ ਗਿਆ ਹੈ। ਦਲਿਤ ਪ੍ਰਦਰਸ਼ਨਕਾਰੀਆਂ ਨੇਜਲੰਧਰ ਬਾਈਪਾਸ ‘ਤੇ ਜਾ ਕੇ ਐਨ.ਐਚ.-1 ਨੂੰ ਠੱਪ ਕਰ ਦਿੱਤਾ ਹੈ।ਦਲਿਤ ਭਾਈਚਾਰੇ ਦੇ ਲੋਕ ਸੁਪਰੀਮ ਕੋਰਟ ਵੱਲੋਂ SC/ST ਐਕਟ ਦੀ ਹੁੰਦੀ ਦੁਰਵਰਤੋਂ ਰੋਕਣ ਲਈ ਇਸ ਕਾਨੂੰਨ ਅਧੀਨ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਥਾਂ ‘ਤੇ ਮੁਢਲੀ ਜਾਂਚ ਤੋਂ ਬਾਅਦ ਕਿਸੇ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦਲਿਤ ਭਾਈਚਾਰੇ ਦੇ ਲੋਕ ਇਸ ਨੂੰ ਆਪਣੇ ਹੱਕਾਂ ‘ਤੇ ਡਾਕਾ ਦੱਸ ਰਹੇ ਹਨ ਤੇ ਸਰਕਾਰ ਵਿਰੁੱਧ ਬੰਦ-ਪ੍ਰਦਰਸ਼ਨ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੁਪਰੀਮ ਕੋਰਟ ਵਿੱਚ ਇਸ ਐਕਟ ਬਾਰੇ ਮੁੜ ਤੋਂ ਅਪੀਲ (ਰੀਵਿਊ ਪਟੀਸ਼ਨ) ਪਾਵੇ।

Read More...

Post

ਭਾਰਤ-ਬੰਦ: ਪੰਜਾਬ ‘ਚ ਪ੍ਰਦਰਸ਼ਨ

ਭਾਰਤ-ਬੰਦ: ਪੰਜਾਬ ‘ਚ ਪ੍ਰਦਰਸ਼ਨ ਬਠਿੰਡਾ: SC/ST ਐਕਟ ਵਿੱਚ ਹੋਈ ਸੋਧ ਵਿਰੁੱਧ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ ਹਿੰਸਕ ਹੋ ਰਿਹਾ ਹੈ। ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਥੇ ਬੱਸ ਸਟੈਂਡ ਕੋਲ ਲਾਠੀਚਾਰਜ ਕੀਤਾ ਗਿਆ।ਭਾਰਤ ਬੰਦ ਦੇ ਸੱਦੇ ‘ਤੇ ਬਠਿੰਡਾ ਵਿੱਚ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨਪ੍ਰਦਰਸ਼ਨਕਾਰੀ ਤਲਵਾਰਾਂ, ਬੇਸਬਾਲ ਤੇ ਹੋਰ ਹਥਿਆਰਾਂ ਨਾਲ ਲੈਸ ਹਨ ਤੇ ਧੱਕੇ ਨਾਲ ਲੋਕਾਂ ਦੀਆਂ ਦੁਕਾਨਾ ਬੰਦ ਕਰਵਾ ਰਹੇ ਹਨ। ਭੀੜ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ ਹੈ।ਇਸੇ ਤਰ੍ਹਾਂ ਪਟਿਆਲਾ ਵਿੱਚ SC/ST ਭਾਈਚਾਰੇ ਦੇ ਲੋਕਾਂ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਸ਼ਹਿਰ ਦੀਆਂ ਹੋਰ ਪ੍ਰਮੁੱਖ ਥਾਵਾਂ ‘ਤੇ ਜਾਮ ਲਾ ਦਿੱਤਾ ਹੈਸ਼ੇਰਾਂ ਵਾਲਾ ਗੇਟ ਦੇ ਬਾਹਰ ਵੀ ਜਾਮ ਲੱਗਾ ਹੋਇਆ ਹੈ ਤੇ ਪ੍ਰਦਰਸ਼ਨਕਾਰੀ ਥਾਂ-ਥਾਂ ਮੋਦੀ ਸਰਕਾਰ ਪੁਤਲੇ ਫੂਕ ਰਹੇ ਹਨ। ਬੱਸ ਸਟੈਂਡ ਕੋਲ ਮੁੱਖ ਮਾਰਗ ਜਾਮ ਹੋਣ ਕਰ ਕੇ ਹਰ ਪਾਸੇ ਜਾਣ ਵਾਲੇ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਮਾਹੌਲ ਤਣਾਅਪੂਰਨ ਹੈਹਾਲੇ ਤਕ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਹੈ ਪਰ ਬਿਜਲੀ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ ਹੈ। ਵਿਖਾਵਾਕਾਰੀ ਹੱਥਾਂ ਵਿੱਚ ਤਲਵਾਰਾਂ ਤੇ ਹੋਰ ਹਥਿਆਰ ਲੈ ਕੇ ਘੁੰਮ ਰਹੇ ਹਨ। ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਤੇ ਥਾਂ-ਥਾਂ ਪੁਲਿਸ ਮੌਜੂਦ ਹੈ ਜਦਕਿ ਮਾਹੌਲ ਪੂਰੀ ਤਰ੍ਹਾਂ ਤਣਾਅ ਵਾਲਾ ਹੈਭਾਰਤ-ਬੰਦ: ਪੰਜਾਬ ‘ਚ ਹਿੰਸਕ ਪ੍ਰਦਰਸ਼ਨ, ਪੁਲਿਸ ਵੱਲੋਂ ਹਲਕਾ ਲਾਠੀਚਾਰਜ,ਭਾਰਤ-ਬੰਦ: ਪੰਜਾਬ ‘ਚ ਹਿੰਸਕ ਪ੍ਰਦਰਸ਼ਨ, ਪੁਲਿਸ ਵੱਲੋਂ ਹਲਕਾ ਲਾਠੀਚਾਰਜ,ਭਾਰਤ-ਬੰਦ: ਪੰਜਾਬ ‘ਚ ਹਿੰਸਕ ਪ੍ਰਦਰਸ਼ਨ, ਪੁਲਿਸ ਵੱਲੋਂ ਹਲਕਾ ਲਾਠੀਚਾਰਜ,ਭਾਰਤ-ਬੰਦ: ਪੰਜਾਬ ‘ਚ ਹਿੰਸਕ ਪ੍ਰਦਰਸ਼ਨ, ਪੁਲਿਸ ਵੱਲੋਂ ਹਲਕਾ ਲਾਠੀਚਾਰਜ ਭਾਰਤ-ਬੰਦ: ਪੰਜਾਬ ‘ਚ ਹਿੰਸਕ ਪ੍ਰਦਰਸ਼ਨ, ਪੁਲਿਸ ਵੱਲੋਂ ਹਲਕਾ ਲਾਠੀਚਾਰਜ

Read More...

Post

ਭਾਈ ਹਰਮਿੰਦਰ ਸਿੰਘ ਮਿੰਟੂ ਬੰਬ ਧਮਾਕੇ ਦੇ ਇਸ ਕੇਸ ਵਿਚੋਂ ਬਰੀ II

ਭਾਈ ਹਰਮਿੰਦਰ ਸਿੰਘ ਮਿੰਟੂ ਬੰਬ ਧਮਾਕੇ ਦੇ ਇਸ ਕੇਸ ਵਿਚੋਂ ਬਰੀ II ਜਾਣੋ ਪੂਰੀ ਖਬਰ ਇਕ ਬੰਬ ਧਮਾਕੇ ਦੇ ਕੇਸ ਵਿਚ ਨਾਭਾ ਜੇਲ ਬ੍ਰੇਕ ਕਾਂਡ ਚ ਗਿਰਫਤਾਰ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਇਕ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਹੈ। ਅਦਾਲਤ ਵਿਚ ਸ਼ਨੀਵਾਰ ਨੂੰ ਮਿੰਟੂ ਨੂੰ ਭਾਰੀ ਪੁਲਸ ਪ੍ਰਬੰਧਾਂ ਵਿਚ ਪੇਸ਼ ਕੀਤਾ ਗਿਆਜਿਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਸ਼੍ਰੀਮਤੀ ਅੰਜਨਾ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਹਰਮਿੰਦਰ ਸਿੰਘ ਮਿੰਟੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰਨ ਦਾ ਫੈਸਲਾ ਸੁਣਾਇਆ।ਉਨ੍ਹਾ ਕਿਹਾ ਕਿ ਇਸਤਗਾਸਾ ਧਿਰ ਮਿੰਟੂ ‘ਤੇ ਲਗਾਏ ਦੋਸ਼ ਸਾਬਤ ਕਰਨ ਵਿਚ ਅਸਫਲ ਰਿਹਾ ਹੈ। ਅਦਾਲਤ ਵਿਚ ਪਿਛਲੀ ਪੇਸ਼ੀ ‘ਤੇ ਬਚਾਅ ਧਿਰ ਤੇ ਸਰਕਾਰੀ ਧਿਰ ਵੱਲੋਂ ਆਪਣੀ ਬਹਿਸ ਪੂਰੀ ਕਰ ਲਈ ਗਈ ਸੀਮਿੰਟੂ ਦੇ ਵਕੀਲ ਨੇ ਬਹਿਸ ਕਰਦੇ ਹੋਏ ਕਿਹਾ ਸੀ ਕਿ ਮਿੰਟੂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ ਅਤੇ ਇਸ ਕੇਸ ਵਿਚ ਮਿੰਟੂ ਦਾ ਕੋਈ ਹੱਥ ਨਹੀਂ ਹੈ। ਉਨ੍ਹਾ ਇਹ ਵੀ ਕਿਹਾ ਕਿ ਪੁਲਸ ਨੇ ਅਦਾਲਤ ਵਿਚ ਮੌਕੇ ਦਾ ਕੋਈ ਗਵਾਹ ਤਕ ਨਹੀਂ ਪੇਸ਼ ਕੀਤਾ, ਜਿਸ ਨੇ ਮਿੰਟੂ ਨੂੰ ਦੇਖਿਆ ਹੋਵੇ। ਪੁਲਸ ਨੇ ਬੇਤੁਕੀ ਕਹਾਣੀ ਬਣਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈਉਨ੍ਹਾ ਨੇ ਅਦਾਲਤ ਤੋਂ ਮਿੰਟੂ ਵਿਰੁੱਧ ਕੋਈ ਸਬੂਤ ਨਾ ਹੋਣ ਕਾਰਨ ਉਸ ਨੂੰ ਬਰੀ ਕਰਨ ਦੀ ਬੇਨਤੀ ਕੀਤੀ ਸੀ।ਜ਼ਿਕਰਯੋਗ ਹੈ ਕਿ 2008 ਵਿਚ ਥਾਣਾ ਜਗਰਾਓਂ ਦੀ ਪੁਲਸ ਵੱਲੋਂ ਹਰਮਿੰਦਰ ਸਿੰਘ ਮਿੰਟੂ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿਚ ਮਿੰਟੂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਬਾਅਦ ਵਿਚ ਪੁਲਸ ਵੱਲੋਂ ਮਿੰਟੂ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਅਦਾਲਤ ਵਿਚ ਚਾਲਾਨ ਪੇਸ਼ ਕਰ ਦਿੱਤਾ ਗਿਆ ।

Read More...

Post

ਸ਼੍ਰੀ ਦਰਬਾਰ ਸਾਹਿਬ ਤੇ 1955 ਵਿਚ ਹੋਇਆ ਸੀ,ਭਾਰੀ ਹਮਲਾ ਜਿਸ ਬਾਰੇ ਕੋਈ ਨਹੀ ਜਾਣਦਾ ,ਸ਼ੇਅਰ ਜਰੂਰ ਕਰੋ…

ਪੋਸਟ share ਜਰੂਰ ਕਰੋ ਥੋਡੇ ਹੱਥ ਆ ਤਾਂ ਜੀ ਤਰਕ ਨਾਲ ਜਵਾਬ ਦਿਤਾ ਜਾ ਸਕੇ ਤੇ ਸਭ ਵੀਰਾ ਨੂੰ ਪਤਾ ਹੋਵੇ ਕੇ 1955 ਚ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ,ਪੋਸਟ ਪਹਿਲਾਂ ਵਾਲੀ ਹੈ ਕੁਝ ਮਹਾਨ ਹਸਤੀਆਂ ਕਰਕੇ ਹੀ ਪੋਸਟ ਕਰਨ ਲੱਗਾਂ ਜੋਂ ਇਨਸਾਨ ਏਹ ਬੋਲਦਾ ਕਿ ਸੰਤ ਜਰਨੈਲ ਸਿਂੰਘ ਜੀ ਭਿਂਡਰਾਂਵਾਲਿਆਂ ਕਰਕੇ 1984ਚ ਹਮਲਾ ਹੋਇਆ ਪਹਿਲਾਂ ਪਿਆਰਨਾਲ ਇਸ ਘਟਨਾਂ ਦਾ ਵੇਰਵਾ ਦਿਓ ਜੇ ਫਿਰ 3-5ਕਰੇ ਤਾਂ ਤੁਰੰਤ ਸਰਵਿਸ ਕਰੋ ਏਹ ਓਹ ਲੋਕ ਨੇ ਜੋਂ ਜਾਂ ਤਾਂ ਸਰਕਾਰੀ ਟਾਊਟ ਨੇ ਜਾਂ ਮਹਾਂ ਮੂਰਖ , ਏਹ ਦੋ ਕੈਟਾਗਿਰੀ ਲੋਕਾਂ ਦੇ ਦਿਮਾਗ਼ ਚ ਛਿਤਰਾਂ ਬਿਨਾਂ ਜਿਨਾਂ ਮਰਜੀ ਮਗਜ਼ ਮਾਰ ਲਓ ਗੱਲ ਨੀ ਵੜਦੀਕਈ ਐਸੇ ਮੂਰਖ ਬੈਠੇ ਨੇ ਜੋਂ ਕਿਹਦੇ ” 1955ਚ ਸ੍ਰੀ ਦਰਵਾਰ ਸਾਹਿਬ ਹਮਲਾ ਨਹੀਂ ਹੋਇਆ ਜੇ ਹੋਇਆ ਤਾਂ ਸਬੂਤ ਦਿਓ ਅਸਲ ਚ ਕੁਜ ਲੋਕ ਏਹ ਨੀ ਸਮਝ ਸਕਦੇ ਬਹਾਨੇ ਤੇ ਕਾਰਣ ਚ ਫਰਕ ਹੁਂੰਦਾ , ਸੰਤ ਜੀ ਬਹਾਨਾਂ ਸਨ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਸੀਜੋਂ ਦਿਲੀਂ ਦੇ ਅਖੌਤੀ ਤਖ਼ਤ ਦਿਆਂ ਨਜ਼ਰਾਂ ਚ ਚੁਬਦਾ ਹੈ ਆਹ ਕੁਜ ਦੁਰਲੱਭ ਤਸਵੀਰਾਂ ਪ੍ਰਾਪਤ ਕੀਤੀਆਂ ਏਹ ਓਨਾ ਸਰਕਾਰੀ ਟਾਊਟਾਂ ਦੇ ਮੂਹ ਤੇ ਚਪੇੜ ਹੈ 1955ਚ ਤਾਂ ਸੰਤ ਜੀ ਨਹੀਂ ਸਨ ਨਾਂ ਹੀ ਹਥਿਆਰ Kulwant_Singh (3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ)ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ 8 ਸਾਲਾਂ (ਜੁਲਾਈ 1955) ਬਾਅਦ ਹੀ ਭਾਰਤੀ-ਰਾਜ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ । ਇਹ ਹਮਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ ਕੀਤਾ ਗਿਆ ਸੀਉਸ ਵੇਲੇ ਹਕੂਮਤ ਦੀ ਮਸ਼ੀਨਰੀ ਵਲੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਕਹਿਰ ਢਾਹਿਆ ਗਿਆ।ਪੁਲੀਸ ਨੇ ਬਿਨਾਂ ਪੇਸ਼ਬੰਦੀ ਦੇ ਤੌਰ ਉਪਰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰਦੂਕਾਂ ਦੇ ਲਾਇਸੰਸ ਜ਼ਬਤ ਕਰਕੇ ਪੁਲੀਸ ਉਹਨਾਂ ਨੂੰ ਚੁੱਕ ਕੇ ਲੈ ਗਈ । ਗੁਰਦੁਆਰਾ ਪ੍ਰਬੰਧ ਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਸਾਰੇ ਵਰਕਰਾਂ ਦੀਆਂ ਬੰਦੂਕਾਂ ਤੇ ਪਿਸਤੌਲਾਂ ਪੁਲੀਸ ਨੇ ਜ਼ਬਤ ਕਰ ਲਈਆਂ । ਮਾਸਟਰ ਤਾਰਾ ਸਿੰਘ ਦੀ ਬੰਦੂਕ ਤੇ ਪਿਸਤੌਲ ਵੀ ਪੁਲੀਸ ਉਹਨਾਂ ਦੇ ਮਕਾਨ ਤੋਂ ਚੁੱਕ ਕੇ ਲੈ ਗਈ । ਇਹ ਸਾਰੀ ਕਾਰਵਾਈ ਇਸ ਲਈ ਕੀਤੀ ਗਈ ਕਿ ਪੁਲੀਸ ਦੇ ਹਮਲੇ ਸਮੇਂ ਕਿਧਰੇ ਇਹਨਾਂ ਹਥਿਆਰਾਂ ਨਾਲ ਉਸ ਦਾ ਮੁਕਾਬਲਾ ਹੀ ਸ਼ੁਨਾ ਕਰ ਦਿੱਤਾ ਜਾਵੇ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਮਹਾਸ਼ਾ ਅਸ਼ਵਨੀ ਕੁਮਾਰ ਦਾ ਪੁਲੀਸ ਐਕਸ਼ਨ 3 ਤੇ 4 ਜੁਲਾਈ ਅੱਧੀ ਰਾਤ ਨੂੰ ਸ਼ੁਰੂ ਹੋ ਗਿਆਜਦਕਿ ਪੁਲੀਸ ਦੀਆਂ ਵੱਖ-ਵੱਖ ਟੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਇਮ-ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਉਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਇਸ ਸਬੰਧ ਵਿੱਚ ਸਵਾਦੀ ਗੱਲ ਇਹ ਹੈ ਕਿ ਪੁਲੀਸ ਪਾਸ ਇਹਨਾਂ ਜ਼ੁੰਮੇਵਾਰਾਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਦੇ ਵੀ ਵਰੰਟ ਨਹੀਂ ਸਨ । ਜਦ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਉਪਰ ਪੁੱਜੀ ਤਾਂ ਉਹਨਾਂ ਪੁੱਛਿਆ ‘ਮੇਰੇ ਵਰੰਟ ਕਿੱਥੇ ਹਨ”, ਉੱਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ ‘ਮੈਂ ਆਪ ਹੀ ਵਰੰਟ ਹਾਂਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ ਇਤਿਹਾਸ ਵਿੱਚ ਇਹ ਆਇਆ ਜਦਕਿ ਵਰਤਮਾਨ ਹੈੱਡ ਗ੍ਰੰਥੀ ਅਤੇ ਉਹਨਾਂ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਵਾਹਿਗੁਰੂ ਦੇ ਰੰਗ ਨੇ !ਅਸਲ ਵੱਡਾ ਐਕਸ਼ਨ ਸਵੇਰੇ ਤਿੰਨ-ਚਾਰ ਵਜੇ ਸ਼ੁਰੂ ਹੋਇਆ, ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਪੁਲਸੀਆਂ ਨੂੰ ਲੈ ਕੇ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਪ ਧਾਵਾ ਬੋਲ ਦਿੱਤਾ । ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਸਾਰੇ ਨਾਕੇ ਰੋਕ ਲਏ ਗਏ। ਉਹਨਾਂ ਪੁਰ ਪੁਲੀਸ ਦਾ ਸਖ਼ਤ ਪਹਿਰਾ ਬਿਠਾ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉਪਰ ਇੱਕੋ ਵਾਰ ਹਮਲਾ ਕਰ ਦਿੱਤਾ ਗਿਆ। ਮਹਾਸ਼ਾ ਅਸ਼ਵਨੀ ਕੁਮਾਰ ਨੇ ਇਹ ਪੁਲੀਸ ਐਕਸ਼ਨ ਇਸ ਲਈ ਕੀਤਾ ਸੀ ਕਿ ਅੰਮ੍ਰਿਤਸਰ ਵਿੱਚ ਪੁੱਜੇ ਹੋਏ ਸਾਰੇ ਸਤਿਆਗ੍ਰਹੀ ਜਥੇ ਗਿਫ਼ਤਾਰ ਕਰ ਲਏ ਜਾਣ, ਤਾਂ ਜੋ ਘਟੋ-ਘੱਟ ਉਸ ਦਿਨ ਸਤਿਆਗ੍ਰਹਿ ਨਾ ਹੋਵੇ ਤੇ ਉਹ ਮੋਰਚੇ ਨੂੰ ਕੁਚਲਣ ਦਾ ਐਲਾਨ ਕਰ ਸਕੇਪ੍ਰੰਤੂ ਉਹ ਸਮਝਦਾ ਸੀ ਕਿ ਜਦ ਤਕ ਦੀਵਾਨ ਨੂੰ ਨਾ ਰੋਕਿਆ ਜਾਵੇ ।ਮੋਰਚੇ ਨੂੰ ਫੇਲ੍ਹ ਨਹੀਂ ਕੀਤਾ ਜਾ ਸਕਦਾ । ਇਸ ਲਈ ਉਸ ਨੇ ਅਗਲਾ ਕਦਮ ਮੰਜੀ ਸਾਹਿਬ ਦੇ ਦੀਵਾਨ ਅਸਥਾਨ ‘ਤੇ ਕਬਜ਼ਾ ਕਰਨ ਲਈ ਪੁਲੀਸ ਐਕਸ਼ਨ ਨੂੰ ਹੋਰ ਅੱਗੇ ਵਧਾਉਣਾ ਸ਼ਕਰ ਦਿੱਤਾ । ਸਿਖ਼ਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੌਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਆਦਮੀ ਇਸ ਧਾਵੇ ਲਈ ਪੁੱਜ ਗਏ । ਪ੍ਰਾਪੇਗੰਡਾ ਵੈਨ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮੰਜੀ ਸਾਹਿਬ ‘ਤੇ ਦਫ਼ਾ 144 ਲੱਗੀ ਹੋਈ ਹੈ,ਇਸ ਲਈ ਉਸ ਥਾਂ ਦੀਵਾਨ ਨਹੀਂ ਹੋਣ ਦਿੱਤਾ ਜਾਵੇਗਾ । ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੀਆਂ ਹੋ ਚੁੱਕੀਆਂ ਸਨ । ਪੁਲੀਸ ਦੀ ਇਸ ਭਿਆਨਕ ਕਿਸਮ ਦੀ ਇਸ਼ਤਿਆਲ ਅੰਗੇਜ਼ੀ ਕਾਰਨ ਉਹਨਾਂ ਵਿੱਚ ਗਮ ਤੇ ਗੁੱਸੇ ਦੀ ਜ਼ਬਰਦਸਤ ਲਹਿਰ ਪੈਦਾ ਹੋ ਚੁੱਕੀ ਸੀ। ਘਬਰਾਹਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਫੌਜ ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀਪ੍ਰੰਤੂ ਸਰਦਾਰ ਹੁਕਮ ਸਿੰਘ ਨੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਉਹਨਾਂ ਨੂੰ ਸ਼ਾਂਤੀ ਰੱਖਣ ਅਤੇ ਸ਼ਬਦ ਪੜ੍ਹੀ ਜਾਣ ਲਈ ਕਿਹਾ, ਜਿਸ ਉਪਰ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਤੇ ਬੀਬੀਆਂ ਸਖ਼ਤ ਧੁੱਪ ਵਿੱਚ ਜੋੜਿਆਂ ਵਾਲੀ ਥਾਂ ਤੋਂ ਲੈ ਕੇ ਦੀਵਾਨ ਅਸਥਾਨ ਤੱਕ ਬੈਠ ਗਈਆਂ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੁਲੀਸ ਮੰਜੀ ਸਾਹਿਬ ਤੇ ਦਰਬਾਰ ਸਾਹਿਬ ਵੱਲ ਹੋਰ ਪੇਸ਼ਕਦਮੀ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਕਰ ਸਕਦੀ ਹੈ ਪੁਲੀਸ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਸਾਰਾ ਰਾਹ ਸਿੰਘਾਂ ਤੇ ਸਿੰਘਣੀਆਂ ਨੇ ਰੋਕਿਆ ਹੋਇਆ ਸੀ। ਉਹ ਪੁਲੀਸ ਨੂੰ ਮੰਜੀ ਸਾਹਿਬ ਤੋਂ ਅੱਗੇ ਵੱਧਣ ਤੋਂ ਰੋਕਣ ਲਈ ਹਰ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕਰਨ ਲਈ ਤਿਆਰ ਸਨ।ਪੁਲੀਸ ਨੇ ਅੱਗੇ ਵੱਧ ਕੇ ਗੈਸਾਂ ਤੇ ਡਾਂਗਾਂ ਦੀ ਵਰਤੋਂ ਕਰਨੀ ਸ਼ਕਰ ਦਿੱਤੀ । ਟੀਅਰ ਗੈਸ ਦਾ ਪਹਿਲਾ ਬੰਬ ਉਸ ਥਾਂ ਛੱਡਿਆ ਗਿਆ ਜਿੱਥੇ ਕਿ ਸੰਗਤਾਂ ਜੋੜੇ ਰੱਖਦੀਆਂ ਸਨ, ਜਿਸ ਨਾਲ ਭਗਦੜ ਮੱਚਣੀ ਕੁਦਰਤੀ ਸੀ, ਫੇਰ ਵੀ ਬੈਠੇ ਹੋਏ ਸਿੰਘ ਤੇ ਬੀਬੀਆਂ ਡਟੇ ਰਹੇ। ਪੁਲੀਸ ਨੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਬਹੁਤ ਸਾਰੇ ਹੋਰ ਟੀਅਰ ਗੈਸ ਦੇ ਬੰਬ ਸੁੱਟੇ ਅਤੇ ਅੰਧਾਧੁੰਦ ਲਾਠੀਚਾਰਜ ਕਰਨਾ ਸ਼ਕਰ ਦਿੱਤਾ। ਇਸ ਤਰ੍ਹਾਂ ਤਸ਼ੱਦਦ ਕਰਦੀ ਹੋਈ ਪੁਲੀਸ ਮੰਜੀ ਸਾਹਿਬ ਦੇ ਦੀਵਾਨ ਸਥਾਨ ਪੁਰ ਪੁੱਜ ਗਈ ਅਤੇ ਉੱਥੇ ਭੀ ਅੰਧਾਧੁੰਦ ਗੈਸੀ ਗੋਲੇ ਛੱਡੇ ਤੇ ਲਾਠੀਚਾਰਜ ਕੀਤਾਬਹੁਤ ਸਾਰੇ ਲੋਕ ਪੁਲੀਸ ਦੇ ਇਸ ਤਸ਼ੱਦਦ ਨਾਲ ਜ਼ਖ਼ਮੀ ਹੋਏ। ਪੁਲੀਸ ਨੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੱਲ ਪਿੱਛੇ ਹਟਾਉਣ ਸ਼ਕਰ ਦਿੱਤਾ। ਵੱਡੇ ਦਰਵਾਜ਼ੇ ਦੇ ਅੰਦਰ ਹੋ ਕੇ ਸੰਗਤਾਂ ਫਿਰ ਡੱਟ ਗਈਆਂ।ਦੂਜੇ ਪਾਸੇ ਮਹਾਸ਼ਾ ਅਸ਼ਵਨੀ ਕੁਮਾਰ ਅੱਜ ਆਪਣੀ ਆਈ ਪੁਰ ਆਏ ਹੋਏ ਸਨ। ਮੰਜੀ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਤਿਕਾਰ ਦੀ ਰਤਾ ਵੀ ਪ੍ਰਵਾਹ ਨਾ ਕਰ ਕੇ ਉਸ ਨੇ ਪੁਲੀਸ ਨੂੰ ਆਪਣਾ ਤਸ਼ੱਦਦ ਜਾਰੀ ਰੱਖਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਪੁਲੀਸ ਉਪਰ ਪ੍ਰਕਰਮਾ ਵਿਚੋਂ ਇੱਟਾ ਪਈਆਂ ਹਨ। ਉਸ ਦਾ ਰਵੱਈਆਂ ਇਸ ਸਮੇਂ ਬਹੁਤ ਹੀ ਅਜੀਬ ਸੀ। ਉਹ ਕਦੇ ਇਹ ਕਹਿੰਦਾ ਕਿ ਇੱਟਾਂ-ਪੱਥਰ ਵੱਜ ਰਹੇ ਹਨ ਤੇ ਕਦੇ ਕਹਿੰਦਾ ਕਿ ਅੰਦਰੋਂ ਪੁਲੀਸ ਉਪਰ ਪਿਸਤੌਲ ਨਾਲ ਸੱਤ ਗੋਲੀਆਂ ਚਲਾਈਆਂ ਗਈਆਂ ਹਨ। ਪ੍ਰੰਤੂ ਗੋਲੀ ਨਾਲ ਕਿਸੇ ਪੁਲੀਸੀਏ ਨੂੰ ਜ਼ਖ਼ਮ ਨਹੀਂ ਆਇਆ, ਜਿਸ ਤਰ੍ਹਾਂ ਉਹ ਗੋਲੀਆਂ ਨਹੀਂ,ਫੁੱਲ ਹੋਣਜਿੱਥੋਂ ਤੱਕ ਇੱਟਾਂ-ਵੱਟਿਆਂ ਦਾ ਸਬੰਧ ਹੈ, ਹੋ ਸਕਦਾ ਹੈ ਕਿ ਭੜਕੀ ਹੋਈ ਭੀੜ ਵਿੱਚੋ ਕਿਸੇ ਨੇ ਕੋਈ ਮਾਰ ਦਿੱਤਾ ਹੋਵੇ, ਪ੍ਰੰਤੂ ਗੋਲੀਆਂ ਦੀ ਗੱਲ ਬਿਲਕੁਲ ਝੂਠੀ ਸੀ ਅਤੇ ਕੇਵਲ ਹੋਰ ਪੁਲੀਸ ਤਸ਼ੱਦਦ ਲਈ ਬਹਾਨਾ ਪ੍ਰਾਪਤ ਕਰਨ ਲਈ ਹੀ ਘੜੀ ਗਈ ਸੀ। ਪੁਲੀਸ ਸ਼੍ਰੀ ਗੁਰੂ ਰਾਮਦਾਸ ਲੰਗਰ, ਪ੍ਰਕਾਸ਼ ਅਸਥਾਨ ਅਤੇ ਉਸ ਦੇ ਅੱਗੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਚੇਤ ਸਿੰਘ ਹੋਰਾਂ ਦੇ ਮਕਾਨ ਉਪਰ ਜਾ ਚੜ੍ਹੀ । ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਵਿੱਚ ਵੀ ਟੀਅਰ ਗੈਸ ਦੇ ਬੰਬ ਸੁੱਟੇ ਗਏ ਅਤੇ ਉਹਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਬੇਇੱਜ਼ਤ ਕਰਕੇ ਮਕਾਨ ਵਿਚੋਂ ਕੱਢ ਦਿੱਤਾ ਗਿਆ। ਉਕਤ ਤਿੰਨ ਥਾਵਾਂ ਤੋਂ ਖੜ੍ਹੇ ਹੋ ਕੇ ਪੁਲੀਸ ਅਫਸਰਾਂ ਤੇ ਸਿਪਾਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਟੀਅਰ ਗੈਸ ਦੇ ਬੰਬ ਸੁੱਟੇ, ਗੋਲੀਆਂ ਚਲਾਈਆਂ ਅਤੇ ਇੱਟਾਂ-ਪੱਥਰ ਵੀ ਮਾਰੇਇਹ ਗੱਲ ਪਹਿਲੀ ਵਾਰ ਵੇਖੀ ਗਈ ਕਿ ਪੁਲੀਸ ਵਾਲੇ ਆਮ ਲੋਕਾਂ ਨੂੰ ਇੱਟਾ-ਵੱਟੇ ਵੀ ਮਾਰਿਆ ਕਰਦੇ ਹਨ। ਇਸ ਧੱਕਮ-ਧੱਕੀ ਵਿੱਚ ਪ੍ਰਕਰਮਾ ਵਿੱਚ ਇਕ ਦੀਵਾਰ ਡਿੱਗ ਪਈ, ਜਿਸ ਦੇ ਹੇਠਾਂ ਆ ਕੇ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ। ਜੋ ਗੋਲੀਆਂ ਚਲਾਈਆ ਗਈਆਂ, ਉਹਨਾਂ ਨਾਲ ਵੀ ਕਈ ਸਿੰਘ ਜ਼ਖ਼ਮੀ ਹੋਏ, ਜੋ ਹਸਪਤਾਲ ਦਾਖਲ ਕੀਤੇ ਗਏ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਅਜਾਇਬ ਸਿੰਘ ਨੇ ਪ੍ਰੈੱਸ ਦੇ ਨਾਮ ਇੱਕ ਬਿਆਨ ਵਿੱਚ ਦੱਸਿਆ ਕਿ ਘੱਟੋ-ਘੱਟ ਦੋ ਸਿੱਖ ਪੁਲੀਸ ਦੀਆਂ ਗੋਲੀਆਂ ਨਾਲ ਮਰ ਗਏ ਹਨ, ਜਿਸ ਦੀ ਸਰਕਾਰ ਜਾਂ ਪੁਲੀਸ ਵਲੋਂ ਕੋਈ ਤਰਦੀਦ ਨਾ ਕੀਤੀ ਗਈ ।ਗੈਸੀ ਗੋਲੇ ਪ੍ਰਕਰਮਾ ਵਿੱਚ ਅੰਧਾਧੁੰਦ ਛੱਡੇ ਗਏ । ਗੈਸ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੇਠਲੀ ਅਤੇ ਉਤਲੀ ਮੰਜ਼ਲ ਵਿਚ ਵੀ ਪੁੱਜ ਗਈ ਤੇ ਕੀਰਤਨ ਤੇ ਅਖੰਡ ਪਾਠ ਕਰਨ ਵਾਲਿਆਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗੋਲੀਆਂ ਦੀ ਮਾਰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਗਈ । ਜਿਨ੍ਹਾਂ ਦੇ ਨਿਸ਼ਾਨੇ ਮਗਰੋਂ ਵੀ ਕੰਧਾਂ ਵਿਚ ਲੱਗੇ ਹੋਏ ਸਾਫ਼ ਨਜ਼ਰ ਆਉਂਦੇ ਰਹੇ ।ਮਹਾਸ਼ਾ ਅਸ਼ਵਨੀ ਕੁਮਾਰ ਨੇ ਮੁਗ਼ਲ ਰਾਜ ਦੇ ਪਿੱਛੋਂ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਅਤੇ ਉਹ ਅੱਤਿਆਚਾਰ ਕੀਤੇ ਕਿ ਜਿਸ ਨਾਲ ਸਾਰਾ ਸਿੱਖ ਜਗਤ ਤੜਪ ਉਠਿਆ ।

Read More...

Post

ਦੱਰੇ ਖੈਬਰ ਨੂੰ ਸਰ ਕਰਨ ਵਾਲਾ ਦੁਨੀਆ ਦਾ ਇਕੱਲਾ ਸੂਰਮਾ ਸੀ ਸਰਦਾਰ ਹਰੀ ਸਿੰਘ ਨਲੂਆ । ਸੇਅਰ ਜਰੂਰ ਕਰੋ

ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਦਾ ਨਾਂ ਦੁਨੀਆ ਭਰ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ‘ਤੇ ਆਉਂਦਾ ਹੈ। ਪਿਛਲੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਬਿਲੀਅਨਾਇਰ ਮੈਗਜ਼ੀਨ ਨੇ ਆਪਣੇ ਸਰਵੇ ਵਿੱਚ ਵੀ ਹਰੀ ਸਿੰਘ ਨਲੂਆ ਨੂੰ ਦੁਨੀਆ ਦਾ ਮੋਹਰੀ ਤੇ ਮਹਾਨ ਜੇਤੂ ਜਰਨੈਲ ਐਲਾਨਿਆ ਸੀ ਚੰਗੇਜ਼ ਖਾਨਸਿਕੰਦਰ ਮਹਾਨ ਸਮੇਤ ਦੁਨੀਆ ਭਰ ਦੇ ਜਰਨੈਲ ਹਰੀ ਸਿੰਘ ਨਲੂਆ ਦੇ ਕੱਦ ਮੂਹਰੇ ਛੋਟੇ ਪੈ ਜਾਂਦੇ ਹਨ। ਕਿਉਂਕਿ ਹਰੀ ਸਿੰਘ ਨਲੂਆ ਹੀ ਦੁਨੀਆ ਦਾ ਉਹ ਸੈਨਾਪਤੀ ਸੀ ਜਿਨਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦੱਰੇ ਨੂੰ ਜਿੱਤ ਕੇ ਪਾਰ ਕੀਤਾ।ਹਰੀ ਸਿੰਘ ਨਲੂਆ ਦਾ ਕਿਰਦਾਰ ਬਹੁਤ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ।ਹਰੀ ਸਿੰਘ ਨਲੂਆ ਦਾ ਜਨਮ 1791 ‘ਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਸਰਦਾਰ ਨਲੂਆ ਸਿੱਖ ਸ਼ਾਸਨ ਕਾਲ ਦੌਰਾਨ ਫੌਜ ਦੇ ਮੁੱਖ ਸੈਨਾਪਤੀ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮਹਾਨ ਸੈਨਾਪਤੀ ਹਰੀ ਸਿੰਘ ਨਲੂਆ ਨੇ ਅਨੇਕਾਂ ਲੜਾਈਆਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਸਰਦਾਰ ਨਲੂਆ ਨੇ ਅਨੇਕਾਂ ਲੜਾਈਆਂ ਲੜੀਆਂ ਪਰ 1834 ਵਿੱਚ ਪਿਸ਼ਾਵਰ ਤੇ ਕਬਜਾ ਕਰ ਕੇ ਇਸਨੂੰ ਸਿੱਖ ਰਾਜ ਵਿੱਚ ਮਿਲਾਉਣ ਦੀ ਜਿੱਤ ਮਹਾਨ ਹੋ ਨਿਬੜੀਜਿਸਤੋਂ ਦੋ ਸਾਲ ਬਾਅਦ ਖੈਬਰ ਦੱਰੇ ਦੇ ਮੁਹਾਨੇ ਉੱਤੇ ਜਮਰੌਦ ਦਾ ਕਿਲਾ ਬਣਾਕੇ ਉੱਤਰ-ਪੱਛਮ ਤੋਂ ਆਉਂਦੇ ਹਮਲਾਵਰਾਂ ਦਾ ਰਾਹ ਸਦਾ ਲਈ ਬੰਦ ਕਰ ਦਿੱਤਾ ਸੀ।ਬਿਲੀਅਨਾਇਰ ਮੈਗਜ਼ੀਨ ਦੀ ਸੂਚੀ ਵਿੱਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਤੀਸਰੇ ਸਥਾਨ ‘ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ, ਚੌਥੇ ਸਥਾਨ ‘ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਅਤੇ ਪੰਜਵੇਂ ਸਥਾਨ ‘ਤੇ ਅਫਰੀਕਾ ਤੇ ਯੂਰਪ ‘ਤੇ ਜਿੱਤ ਪ੍ਰਾਪਤ ਕਰਨ ਵਾਲੇਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ।ਛੇਵੇਂ ਸਥਾਨ ‘ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਸੱਤਵੇਂ ਨੰਬਰ ‘ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ, ਜਦਕਿ 7 ਕਰੋੜ ਲੋਕਾਂ ‘ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿਚ ਅੱਠਵਾਂ ਸਥਾਨ ਦਿੱਤਾ ਗਿਆ ਹੈ। ਨੌਵੇਂ ਸਥਾਨ ‘ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ। ਦਸਵੇਂ ਸਥਾਨ ‘ਤੇ ਇਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗਾ ਦਿੱਤੀ ਗਈ ਹੈ।

Read More...

Post

ਚੱਪੜਚਿੜੀ ਵਿੱਚ ਇੰਝ ਖੜਕਿਆ ਸੀ ‘ਬੰਦੇ’ ਦਾ ਖੰਡਾ…

ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ ਜੰਗ ਅਹਿਮ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹ ਯੁੱਧ ਉਸ ਸਮੇਂ ਹੋਇਆ ਸੀ ਜਦ ਸਿੱਖਾਂ ਦੀਗਿਣਤੀ ਦੁਨੀਆ ‘ਤੇ ਬਹੁਤ ਘੱਟ ਰਹਿ ਗਈ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।ਦਸਮ ਪਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏਸਨ, ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬਸਿੱਖ ਕੌਮ ਨੂੰ ਮੁੜ ਜਥੇਬੰਦ ਕਰਨ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਕੇ ਗਏ। ਬੈਰਾਗੀ ਮਾਧੋ ਦਾਸ ਤੋਂ ਬੰਦਾ ਸਿੰਘ ਬਣੇ ਉਸ ਮਹਾਨ ਜਰਨੈਲ ਨੇ ਗੁਰੂ ਜੀ ਦਾ ਥਾਪੜਾ ਲੈ ਕੇ ਪੰਜਾਬ ‘ਚ ਸਿੱਖਾਂ ਨੂੰ ਜਥੇਬੰਦ ਕਰਨ ਦਾ ਚੁਣੌਤੀਪੂਰਨ ਕਾਰਜ ਆਰੰਭਿਆ ਤੇ ਉਸ ‘ਚ12 ਮਈ 1710 ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਰੀਬ 1 ਲੱਖ ਦੀ ਗਿਣਤੀ ਵਾਲੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ 6-7 ਹਜ਼ਾਰ ਦੀ ਗਿਣਤੀ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ ‘ਚ ਪਹੁੰਚ ਗਈਆਂਇਸ ਜੰਗ ‘ਚ ਬੰਦਾ ਸਿੰਘ ਬਹਾਦਰ ਨੇ ਹੰਢੇ ਹੋਏ ਸੈਨਾਪਤੀ ਵਾਂਗ ਸੂਝਬੂਝ ਦਿਖਾਈ। ਮੁਕਾਬਲੇ ‘ਚ ਬਹੁਤ ਘੱਟ ਸੈਨਾ ਨੂੰ ਯੁੱਧ ‘ਚ ਇੰਨੀ ਸੂਝਬੂਝ ਨਾਲ ਕਮਾਨ ਦਿੱਤੀ ਕਿ ਅੱਜ ਬੰਦਾ ਸਿੰਘ ਵਿਸ਼ਵ ਦੇ ਚੋਟੀ ਦੇ ਸੈਨਾਪਤੀਆਂ ਦੀ ਕਤਾਰ ‘ਚ ਗਿਣੇ ਜਾਂਦੇ ਹਨ।ਚੱਪੜਚਿੜੀ ਦੇ ਮੈਦਾਨ ‘ਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਮੂੰਹ ਦੀ ਖਾਣੀ ਪਈ ਤੇ ਹੰਢਿਆ ਵਰਤਿਆ ਤਜਰਬੇਕਾਰ ਸੈਨਾਪਤੀ ਤੇ ਸਰਹੰਦ ਦਾ ਸੂਬੇਦਾਰ ਵਜ਼ੀਰਖਾਨ ਵੀ ਇਸ ਜੰਗ ‘ਚ ਆਪਣੀ ਜਾਨ ਗਵਾ ਬੈਠਾ। ਸਫ਼ਲਤਾ ਵੀ ਹਾਸਲ ਕੀਤੀ।ਬੰਦਾ ਸਿੰਘ ਸਮੇਤ ਸਾਰੀ ਸਿੱਖ ਕੌਮ ਦਾ ਸਭ ਤੋਂ ਵੱਡਾ ਮਿਸ਼ਨਸਰਹੰਦ ਫ਼ਤਿਹ ਕਰਨਾ ਸੀ ਕਿਉਂਕਿ ਦਸਮ ਪਿਤਾ ਦੇ ਛੋਟੇ ਲਾਲਾਂ ਦੀ ਇੱਥੇ ਹੋਈ ਸ਼ਹਾਦਤ ਖਿਲਾਫ਼ਸਿੱਖ ਕੌਮ ਰੋਹ ਨਾਲ ਭਰੀ ਹੋਈ ਸੀ।ਸਮਾਣਾ, ਸਢੌਰਾ, ਸ਼ਾਹਬਾਦ, ਘੁੜਾਮ, ਠਸਕਾ ਤੇ ਮੁਸਤਫ਼ਾਬਾਦ ਤੋਂ ਬਾਅਦ ਵਾਰੀ ਸਰਹੰਦ ਦੀ ਆਈ। ਵਜ਼ੀਰ ਖਾਂਦਾ ਛੋਟਾ ਪੁੱਤਰ ਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ। ਇਸ ਤਰ੍ਹਾਂ ਸਿੱਖਾਂ ਨੇ ਸਰਹੰਦ ਸਰ ਕੀਤੀ ਤੇ 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦਵਿੱਚ ਦਾਖਲ ਹੋਏ।ਇਹ ਸਿੱਖ ਇਤਿਹਾਸ ਦੀ ਸਭ ਤੋਂ ਅਹਿਮ ਲੜਾਈ ਸੀ ਜੋ ਚੱਪੜਚਿੜੀ ਦੀ ਮੈਦਾਨ ‘ਚ ਲੜੀ ਗਈ ਤੇ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸਾ ਸਫ਼ਲ ਹੋਇਆਉਹ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਲਈ ਸਭ ਤੋਂ ਅਹਿਮ ਜਿੱਤ ਸੀ ਇਸ ਤੋਂ ਬਾਅਦ ਬੰਦਾ ਸਿੰਘ ਨੇ ਛੋਟੇ ਲਾਲਾਂ ਦੀ ਸ਼ਹੀਦੀ ਵਾਲੀ ਥਾਂ ‘ਤੇ ਯਾਦਗਾਰ ਬਣਾਈ। ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕਰਕੇ ਸਰਹਿੰਦ ਦੀ ਜਿੱਤ ਅਜਿਹੀ ਜਿੱਤ ਹੋ ਨਿਬੜੀ, ਜਿਸ ਨੇ ਮੁਗ਼ਲ ਹਕੂਮਤ ਦੀਆਂਨੀਂਹਾਂ ਹਿਲਾ ਕੇ ਰੱਖ ਦਿੱਤੀਆਂ।ਉਸ ਜੰਗ ਦੀ ਯਾਦ ‘ਚਮੁਹਾਲੀ ਦੇ ਚੱਪੜਚਿੜੀ ਸਥਾਨ ‘ਤੇ ਫਤਹਿ ਬੁਰਜ ਨਾਮੀ ਯਾਦਗਾਰ ਬਣਾਈ ਗਈ ਹੈ ਜਿੱਥੇ ਬਾਬਾ ਬੰਦਾ ਸਿੰਘ ਸਮੇਤ ਕਈ ਯੋਧਿਆਂ ਦੇ ਬੁੱਤ ਸਥਾਪਤ ਕੀਤੇ ਗਏ ਹਨ, ਹਰ ਸਾਲ ਇੱਥੋਂ ਸਰਹੰਦ ਤੱਕ ਸਰਹੰਦ ਫਤਹਿ ਮਾਰਚ ਕੱਢਿਆ ਜਾਂਦਾ ਹੈ।

Read More...

Post

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਖੁੱਲ੍ਹੇਆਮ ਸਟੇਜਾਂ ਤੋਂ ਕਹੀਆਂ ਫਿਰ ਵੀ ਪਤਾ ਨਹੀਂ ਇਹਨਾਂ ਨੂੰ ਕਿਸ ਨੇ ਵਹਿਮ ਪਾ ਦਿੱਤਾ ਕਿ ਸੰਤ ਭਿੰਡਰਾਵਾਲੇ ਹਿੰਦੂਆਂ ਦਾ ਕੱਟੜ ਵੈਰੀ ਸੀ ਅਤੇ ਉਹ ਪੰਜਾਬ ਚੋਂ ਹਿੰਦੂਆਂ ਨੂੰ ਜ਼ਬਰੀ ਕੱਢਕੇ ‘ਖਾਲਿਸਤਾਨ’ ਸਿਰਫ ਸਿੱਖਾਂ ਲਈ ਹੀ ਬਣਾਉਣਾ ਚਾਹੁੰਦਾ ਸੀ।ਉਹਨਾਂ ਦੀ ਦਿੱਤੀ ਸਪੀਚ ਚੋਂਕੁਝ ਅੰਸ਼ -“ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ। ਵੈਰ ਹੁੰਦਾ,ਤਾਂ ਮੈਂ ਹਿੰਦੂਆਂ ਦੀ ਕੁੜੀ ਨਾ ਛੁਡਾ ਕੇ ਦਿੰਦਾ ਜਲਾਲਾਬਾਦ ਤੋਂ। ਹੁਕਮ ਚੰਦ ਹਿੰਦੂ ਦੀ ਲੜਕੀ, ਹਿੰਦੂ ਚੁੱਕ ਕੇ ਲੈ ਗਿਆ, ਜ਼ਬਰਦਸਤੀ ਨੌਜਵਾਨ ਮੁੰਡਾ।10 ਹਜ਼ਾਰ ਦੇ ਇਕੱਠ ਵਿੱਚ ਸਟੇਜ ਤੇ ਆ ਕੇ ਚੀਕਾਂ ਮਾਰ ਕੇ ਰੋਇਆ, ਕਹਿੰਦਾ, ਸੰਤ ਜੀ, ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ। ਪੁਰਾਤਨ ਸਮੇਂ ਵਿੱਚ ਸਿੱਖ ਹਿੰਦੂਆਂ ਦੀਆਂ ਲੜਕੀਆਂ ਛੁਡਾਉਂਦੇ ਰਹੇ ਆ। ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ…। ਕਰੋ ਕੁਝ! ਜੇ ਮੇਰੇ ਚ ਵਿਤਕਰਾ ਹੁੰਦਾ, ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉਠ ਜਾਹ ਤੇ ਜਾ ਕੇ ਹਿੰਦੂਆਂ ਨੂੰ ਕਹਿ ਦੇ, ਪਰ ਨਹੀਂ, ਗੁਰੂ ਦੇ ਸਿੱਖ ਦਾ ਫਰਜ਼ ਆਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥ਮੈਂ ਇਹਦੇ ਤੇ ਚੱਲਿਆਂ। ਮੈਂ 12 ਵਜੇ ਬੋਲ ਰਿਹਾ ਸੀ ਸਟੇਜ ਤੋਂ ਜਲਾਲਾਬਾਦ ਚ, ਜਿਹੜਾ ਫਾਜ਼ਿਲਕਾ ਦੇ ਕੋਲ ਆ। ਉਹਨੂੰ ਕਿਹਾ 5 ਵਜਦੇ ਨੂੰ ਤੇਰੀ ਲੜਕੀ ਘਰ ਆ ਜਾਉ, ਜੇ ਤੇਰੀ ਗੱਲ ਠੀਕ ਹੋਈ ਤਾਂ। ਮਹਿੰਦਰ ਸਿੰਘ ਸਾਈਆਂ ਵਾਲੇ ਦੀ ਦਾਸ ਨੇ ਡਿਊਟੀ ਲਾਈ… ਖਾਲਸਾ ਜੀ, ਪੌਣੇ 5 ਵਜਦੇ ਨੂੰ ਉਹ ਲੜਕੀ ਲਿਆਕੇ ਹਿੰਦੂ ਦੇ ਘਰ ਦਿੱਤੀ। ਕੈਲਾਸ਼ ਚੰਦਰ ਕਰਿਆਨੇ ਦੀ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ। ਕਰਿਆਨਾ ਯੂਨੀਅਨ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆਦੋ ਸਿੱਖ ਤੇ ਇੱਕ ਉਹ ਹਿੰਦੂ, ਤਿੰਨੇ ਮੇਰੇ ਕਮਰੇ ਵਿੱਚ ਆਏ। ਕਹਿਣ ਲੱਗਾ – ਜੀ ਮੇਰੀ ਦੁਕਾਨ ਸੜ ਗਈ ਆ। ਮੈਂ ਕਿਹਾ ਦੱਸ ਕੀ ਕਰਨਾ? ਕਹਿੰਦਾ ਜੇ ਤੁਸੀਂ 100 ਕੁ ਰੁਪਈਆ ਦੇ ਦਿਉ ਤੇ ਮੈਨੂੰ ਬਹਾਨਾ ਮਿਲ ਜਾਊਗਾ, ਉਗਰਾਹੀ ਕਰਨ ਦਾ। ਉਹਨੂੰ 500 ਰੁਪਈਆ ਦਿੱਤਾ। ਰਮਾਇਣ ਨੂੰ ਲੱਗੀ ਅੱਗ ਕਪੂਰਥਲੇ, ਉਸ ਮੁਕੱਦਮੇ ਲਈ 5000 ਰੁਪਈਆ ਖਰਚਿਆ।ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ, ਰਾਹ ਰੋਕੋ ਪ੍ਰੋਗਰਾਮ ਵਿੱਚ, 10 ਹਜ਼ਾਰ ਪੰਥ ਨੇ ਦਿੱਤਾ। ਆਹ ਠਾਰਾ ਸਿੰਘ ਬੈਠਾ ਸੰਗਤ ਦੇ ਪਿੱਛੇ । ਇਹਨੂੰ ਫੜ੍ਹਕੇ ਲੈ ਗਈ ਗੌਰਮਿੰਟ ਜੇਲ੍ਹ ਵਿੱਚ, ਕਹਿੰਦੀ – ਬਦਮਾਸ਼ ਆ ਇਹ ਤੇ ਇਸ ਬਦਮਾਸ਼ ਨੇ ਕੰਮ ਕੀ ਕੀਤਾ ਉਥੇਇੱਕ ਗੁਰਦੁਆਰਾ ਬਣਾਇਆ ਗੁਰਦਾਸਪੁਰ ਜੇਲ੍ਹ ਵਿੱਚ ਅਤੇ ਇੱਕ ਮੰਦਰ ਬਣਾਇਆ । ਉਹ (ਇੰਦਰਾ) ਕਹਿੰਦੀ ਆ -ਭਿੰਡਰਾਂਵਾਲਾ ਮੰਦਰ ਢਾਹੁੰਦਾ ਤੇ ਮੰਦਰਾਂ ਨੂੰ ਪਸੰਦ ਨਹੀਂ ਕਰਦਾ, ਢਾਹੁਣਾ ਚਾਹੁੰਦਾ, ਹਿੰਦੂਆਂ ਨੂੰ ਮਾਰਦਾ ਤੇ ਜਿਹੜਾ ਭਿੰਡਰਾਂਵਾਲਾ ਦੇ ਨਾਲ ਆ, ਜਿੰਮੇਵਾਰ ਸੱਜਣਾਂ ਚੋਂ, ਉਹ ਜਾ ਕੇ ਜੇਲ੍ਹ ਵਿੱਚ ਮੰਦਰ ਬਣਾਉਂਦੇ ਆ।ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲਾ ਲਿਉ ਕਿ ਮੈਂ ਮੰਦਰ ਢਾਹੁਣ ਦੇ ਹੱਕ ਵਿੱਚ ਆ ਜਾਂ ਰੱਖਣ ਦੇ ਹੱਕ ਵਿੱਚ ਆਂ। ਸਾਡੇ ਪਿਉ ਨੇ ‘ਤੇ ਮੰਦਰਾਂ ਵਾਸਤੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਇਹ ਗੁਰਦੁਆਰਿਆਂ ਨੂੰ ਢਾਹੁਣ ਵਾਲਿਆਂ ਨੂੰ ਸਹਾਇਤਾ ਦਿੰਦੀ ਆ, ਦੇਹਧਾਰੀ ਪਾਖੰਡੀਆਂ ਨੂੰ ਤੇ ਉਲਟਾ ਦੋਸ਼ ਲਾਉਂਦੀ ਆ ਸਿੱਖਾਂ ਤੇ ਅਖੇ ਸਿੱਖ ਖਰਾਬ ਕਰਦੇ ਆ।

Read More...