Post

ਦੇਖੋ ਵੀਡੀਓ ਭਾਈ ਬੁੱਧ ਸਿੰਘ ਨੇ ਭਿੰਡਰਾਂਵਾਲਿਆਂ ਦੇ ਸੰਸਕਾਰ ਦੀ ਸਾਰੀ ਦਾਸਤਾਨਦੱਸੀ ..

ਭਾਈ ਬੁੱਧ ਸਿੰਘ ਜੀ ਜਿਹਨਾਂ ਨੇ ਭਿੰਡਰਾਂਵਾਲਿਆਂ ਦੇ ਸੰਸਕਾਰ ਦੀ ਸਾਰੀ ਦਾਸਤਾਨ ਦੱਸੀ,ਇਹ ਹਨ ਭਾਈ ਬੁੱਧ ਸਿੰਘ ਜੀ ਜਿਹਨਾਂ ਨੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦਾ ਦੇਹ ਸੰਸਕਾਰ ਹੁੰਦਾ ਦੇਖਿਆ । ਸੰਤ ਜੀ ਨੂੰ ਤਾਂ 20ਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਖਿਤਾਬ ਮਿਲਿਆ ਹੈ । ਸੰਤ ਜੀ ਦਾ ਨਾਮ ਸਾਰੀ ਕੌਮ ਵਿੱਚ ਬੜੇਪਿਆਰ ਅਤੇ ਸਤਿਕਾਰ ਨਾਲ ਲਿਆਜਾਂਦਾ ਹੈ,ਅੱਜ ਵੀ ਬਹੁਤ ਨੌਜਵਾਨ ਉਹਨਾਂ ਦੇ ਭਾਸ਼ਣ ਸੁਣ ਕੇ ਸਿੱਖੀ ਵੱਲ ਪ੍ਰੇਰਿਤ ਹੁੰਦੇ ਹਨ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹਨ ।ਹੋਰ ਕੋਈ ਨਹੀਂ ਹੋਇਆ 20ਵੀ ਸਦੀ ਵਿੱਚ ਜਿਸਨੇ ਸਾਰੀ ਕੌਮ ਨੂੰ ਆਪਣੇ ਵੱਲ ਖਿੱਚ ਲਿਆ ਹੋਵੇ । ਉਹਨਾਂ ਨੂੰ ਸ਼ਹੀਦ ਮੰਨਿਆ ਜਾਣਾ ਹੀ ਇਹ ਸਾਬਤ ਕਰਦਾ ਹੈ ਕਿ ਸਿੱਖਾਂ ਵਿੱਚ ਉਹਨਾਂ ਦਾ ਕੀ ਸਥਾਨ ਹੈ । ਪੰਥ ਦੋਖੀ ਭਾਂਵੇਂ ਕੁਝ ਵੀ ਕਹਿਣ । ਅੱਜ ਦਾ ਅੱਤਵਾਦੀ ਕੱਲ੍ਹ ਦਾ ਦੇਸ਼ ਭਗਤ ਹੁੰਦਾ ਹੈ,ਅੱਜ ਕਰਤਾਰ ਸਿੰਘ ਸਰਾਭਾਭਗਤ ਸਿੰਘ ਅਤੇ ਊਧਮ ਸਿੰਘ ਨੂੰ ਦੇਸ਼ ਭਗਤ ਗਿਣਿਆ ਜਾਂਦਾ ਹੈ ਪਰ ਇਹ ਵੀ ਇੱਕ ਦਿਨ ਅੱਤਵਾਦੀ ਸਨ । ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਹੋਰ ਬਹੁਤ ਸਿੱਖਾਂ ਨੂੰ ਮੁਗਲ ਸਰਕਾਰ ਅੱਤਵਾਦੀ ਗਿਣਦੀ ਸੀ ਪਰ ਸਚਾਈ ਸਭ ਦੇ ਸਾਹਮਣੇ ਹੈ । ਜਿਸ ਤਰ੍ਹਾਂ ਸੱਚੇ ਮਰਜੀਵੜਿਆਂ ਨੂੰ ਅੱਤਵਾਦੀ ਕਹਿਣ ਵਾਲੀਆਂ ਮੁਗਲ ਅਤੇ ਬਰਤਾਨਵੀ ਸਰਕਾਰਾਂ ਨਹੀਂ ਰਹੀਆਂ ਉਸੇ ਤਰ੍ਹਾਂ ਹਿੰਦੂ ਸਰਕਾਰ ਵੀ ਨਹੀਂ ਰਹਿਣੀ । ਇੱਕ ਦਿਨ ਆਵੇਗਾ ਜਦੋਂ ਖਾਲਸੇ ਦੇ ਆਪਣੇ ਨਿਸ਼ਾਨ ਝੂਲਣਗੇ ਅਤੇ ਖਾਲਸੇ ਦਾ ਆਪਣਾ ਰਾਜ ਭਾਗ ਹੋਵੇਗਾ ਉਦੋਂ ਸੰਤ ਜੀ ਨੂੰ ਚੋਟੀ ਦੇ ਸ਼ਹੀਦਾਂ ਵਿੱਚ ਗਿਣਿਆ ਜਾਵੇਗਾ ਅਤੇ ਉਸੇ ਤਰ੍ਹਾਂ ਉਹਨਾਂ ਦੀ ਯਾਦ ਦਰਬਾਰ ਸਾਹਿਬ ਵਿੱਚ ਸਥਾਪਿਤ ਕੀਤੀਜਾਵੇਗੀ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਹੈ । ਡਾਕਟਰ ਏ. ਆਰ. ਦਰਸ਼ੀ ਦੀ ਲਿਖਤ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ ।ਸੰਤ ਜਰਨੈਲ ਸਿੰਘ ਇਕ ਨਿਪੁੰਨ ਅਤੇ ਜਮਾਂਦਰੂ ਨੇਤਾ ਸੀ । ਉਸ ਕੋਲ ਮਹਾਨ ਦੂਰ ਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ । ਉਹ ਅਜਿੱਤ ਹੌਂਸਲੇ, ਸੂਰਮਗਤੀ ਅਤੇ ਰੂਹਾਨੀ ਦਾ ਪ੍ਰਤੀਕ ਸੀ । ਉਸ ਨੂੰ ਕਿਸੇ ਪੈਗੰਬਰ ਜਾਂ ਮਸੀਹੇ ਤੋਂ ਥੋੜ੍ਹੇ ਹੀ ਫਰਕ ਨਾਲ ਦੇਖਿਆ ਜਾ ਸਕਦਾ ਹੈ । ਇਹ ਉਸ ਦੀ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀਸਾਲਾਂ ਅੰਦਰ ਉਸਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ । ਅਜਹਿਾ ਨੇਤਾ ਕਦੀ ਕਿਤੇ ਪੈਦਾ ਹੁੰਦਾ ਹੈ । ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਪੰਨਿਆਂਵਿਚ ਸੂਰਜ ਵਾਂਗ ਚਮਕਦਾ ਰਹੇਗਾ । (ਜਾਂਬਾਜ ਰਾਖਾ, ਪੰਨਾ 38)ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Read More...

Post

ਬਰਗਾੜੀ ਤੇ ਬਹਿਬਲ ਕਲਾਂ ਕਾਂਡ ਨਾਲ ਜੁੜੇ ਬੇਅਦਬੀ ਮਾਮਲਿਆਂ ਦੇ ਤਾਰ ?

ਬਰਗਾੜੀ ਤੇ ਬਹਿਬਲ ਕਲਾਂ ਕਾਂਡ ਨਾਲ ਜੁੜੇ ਬੇਅਦਬੀ ਮਾਮਲਿਆਂ ਦੇ ਤਾਰ,ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਨੇ ਅੱਜ ਬਠਿੰਡਾ ਵਿੱਚ ਤਕਰੀਬਨ ਪੰਜ ਥਾਵਾਂ ‘ਤੇ ਪਹੁੰਚ ਕੇ ਜਾਂਚ ਕੀਤੀ। ਕਮਿਸ਼ਨ ਅੱਜ ਤੇ ਕੱਲ੍ਹ ਦੋ ਦਿਨ ਬਠਿੰਡਾ ਰੁਕੇਗਾ ਤੇ ਬਠਿੰਡਾ ਤੇ ਮਾਨਸਾ ਵਿੱਚ ਹੋਈਆਂ ਬੇਅਦਬੀ ਦੀਆਂਘਟਨਾਵਾਂ ਦੀ ਜਾਂਚ ਕਰੇਗਾ।ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਨੂੰ 122 ਬੇਅਦਬੀ ਦੇ ਮਾਮਲੇ ਸੌਂਪੇ ਗਏ ਸੀ ਪਰ ਜਾਂਚ ਵਿੱਚ ਇਸ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਪੰਦਰਾਂ ਮਾਮਲੇ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੇ ਹਨ। ਇਸ ਤੋਂ ਇਲਾਵਾ ਕੁਝ ਮਾਮਲੇ ਕੁਝ ਸਮਾਂ ਪਹਿਲਾਂ ਹੀ ਵਾਪਰੇ ਹਨ।ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਕੁਝ ਕੇਸਾਂ ਵਿੱਚ ਉਨ੍ਹਾਂ ਨੇ ਕਮਿਸ਼ਨ ਦੀਮੰਗ ਮੁਤਾਬਕ ਪੁਲਿਸ ਨੂੰ ਹੋਰ ਪਹਿਲੂਆਂ ਤੋਂ ਵੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਦੀ ਜਾਂਚ ਤਕਰੀਬਨ ਮੁਕੰਮਲ ਹੋ ਗਈ ਸੀ ਪਰ ਕਮਿਸ਼ਨ ਤੇ ਸਰਕਾਰ ਚਾਹੁੰਦੇ ਸੀ ਕਿ ਇਹ ਵੀ ਜਾਂਚ ਕੀਤੀ ਜਾਵੇ ਕਿ ਬੇਅਦਬੀ ਦੇ ਦੂਜੇ ਮਾਮਲੇ ਇਸ ਤੋਂ ਪ੍ਰਭਾਵਿਤ ਤਾਂ ਨਹੀਂ ਜਾਂ ਇਸ ਨਾਲ ਤਾਂ ਨਹੀਂ ਜੁੜੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਬੇਅਦਬੀ ਦੇ ਮਾਮਲੇ ਵੱਡੇ ਸ਼ਹਿਰਾਂ ਵਿੱਚ ਹੀ ਵੇਖਣ ਨੂੰ ਮਿਲੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਹੋਏ ਬੇਅਦਬੀ ਮਾਮਲਿਆਂ ਵਿੱਚ ਇੱਕ ਗੱਲ ਸਾਹਮਣੇ ਆਈਹੈ ਕਿ ਸਾਰੇ ਮਾਮਲੇ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਦੇ ਨੇੜੇ ਤੇੜੇ ਹੀ ਵਾਪਰੇ ਹਨ। ਕਮਿਸ਼ਨ ਤਕਰੀਬਨ ਦੋ ਮਹੀਨੇ ਤੱਕ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ ਜਿਸ ਵਿੱਚ ਗੁਰਦੁਆਰਾ ਸਾਹਿਬਾਨ ਵਿੱਚ ਹੁੰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਝਾਅ ਵੀ ਦਿੱਤੇ ਜਾਣਗੇ।ਬਰਗਾੜੀ ਤੇ ਬਹਿਬਲ ਕਲਾਂ ਕਾਂਡ ਨਾਲ ਜੁੜੇ ਬੇਅਦਬੀ ਮਾਮਲਿਆਂ ਦੇ ਤਾਰ ?

Read More...

Post

video Dekho ਜਿਹੜੇ ਕਹਿੰਦੇ ਗਾਣਿਆਂ ਦਾ ਕੋਈ ਅਸਰ ਨਹੀ ਹੁੰਦਾ ਓਹ ਵੀ ਦੇਖਣ

video Dekho ਆਹ ਜਿਹੜੇ ਕਹਿੰਦੇ ਗਾਣੇ ਸਿਰਫ ਮਨੋਰੰਜਨ ਵਾਸਤੇ ਹੁੰਦੇ ਆ,ਓਹ ਖਾਸ ਤੌਰ ਤੇ ਇਹ ਵੀਡੀਓ ਦੇਖਣ ,ਫੁਕਰੇ ਜੱਟ ਕਲਾਕਾਰਾਂ ਦੇ ਲਲਕਾਰਿਆਂ ਤੇ ਬੱਕਰੇ ਬੁਲਾਉਣ ਦੀ ਤਿਆਰੀ ਕਰਦੇ ਅਖੌਤੀ ਜੱਟ ਅਸਲੇ ਸਮੇਤ ਕਾਬੂ। ਹੁਣ ਬੱਬੂ ਮਾਨ ਆਊ ਜਾਂ ਬਾਕੀ ਦਾ ਜੱਟਲਾਣਾਪਤੰਦਰਾਂ ਦੀ ਜਮਾਨਤ ਦੇਣ ਊੰ ਗੱਲ ਆ ਇੱਕ!ਸੰਗਰੂਰ:ਤਾਂ ਸੁਣਿਆਂ ਤੁਸੀਂ ਇਸ ਵੱਡੇ ਸ਼ੌਕੀਨ ਜੱਟ ਨੂੰ… ਕਹਿੰਦਾ ਜੀ ਗਾਣਾ ਸੁਣਿਆ ਸੀਜੱਟ ਅਸਲਾ ਰੱਖਣ ਜਾ ਸੋਂਕੀ ਐ…ਪੁਲਿਸ ਦੇ ਹੱਥੇ ਚੜਿਆ ਇਹ ਬਦਮਾਸ਼ ਕਿਹੜਾ ਤੇ ਕਿੱਥੋਂ ਦਾ ਜੱਟ ਐ…ਕਿਹੜਾ ਗਾਣਾ ਸੁਣ ਕੇ ਇਸ ਨੂੰ ਹਥਿਆਰ ਰੱਖਣ ਦੀ ਗਲ ਸੁੱਝੀ….ਇਹ ਤੁਹਾਨੂੰ ਦੱਸਾਂਗੇ ਪਰ ਇੱਕ ਵਾਰ ਜਰਾ ਫੇਰ ਤੋਂ ਸੁਣੋ ਕਿ ਅਸਲਾ ਰੱਖਣ ਦਾ ਸੋਕੀਣ ਜੱਟ ਕੀ ਕਹਿ ਐ। ਤਾਂ ਇਹ ਜੱਟ ਅਸਲਾ ਰੱਖਣ ਦਾ ਸ਼ੋਕੀਨ ਸੀ…. ਪਰ ਹੁਣ ਇਸ ਕਥਿਤ ਜੱਟ ਨੂੰ ਪੰਜਾਬ ਦੀ ਜੇਲਾਂ ਚ ਦਿਨ ਕਿਵੇਂ ਕੱਟੀਦੇ ਨੇ…ਇਸ ਗਲ ਦਾ ਸ਼ੋਕ ਪਾਲਣਾ ਪਊਕਿਉਂਕਿ ਇਸ ਮੁਲਜ਼ਮ ਸਮੇਤ 9 ਮੁਲਜ਼ਮਾਂ ਨੂੰ ਸੰਗਰੂਰ ਪੁਲਿਸ ਟੀਮ ਨੇ ਹਥਿਆਰਾਂ ਦੀ ਵੱਡੀ ਖੇਪ ਸਣੇ ਗ੍ਰਿਫਤਾਰ ਕੀਤਾ ਐ… ਰਿਵਾਲਵਰ, ਰਾਈਫਲ, ਡੱਬਿਆਂ ਚ ਪਿਆ ਇਹ ਸਾਰਾ ਗੋਲੀ ਅਸਲਾ…ਇਨਾਂ ਕਥਿਤ ਜੱਟਾ ਕੋਲੋਂ ਬਰਾਮਦ ਹੋਇਆ ਐ….ਤੇ ਇਨਾਂ ਚੋਂ ਇੱਕ ਮੁਲਜ਼ਮ ਤਾਂ ਬਕਾਇਦਾ ਕੈਮਰੇ ਤੇ ਕਬੂਲ ਕਰ ਰਿਹਾ ਐ ਕਿ ਉਸ ਨੂੰ ਸੋਂਕ ਚੜਿਆ ਸੀਪੰਜਾਬੀ ਗਾਣੇ ਸੁਣ ਕੇ ਕਿ ਜੱਟ ਅਸਲਾ ਰੱਖਣ ਦੇ ਸੋਂਕੀ ਨੇ…ਬਸ ਅਸਲਾ ਰੱਖਣ ਦੇ ਭੂਤ ਨੇ ਪਹਿਲੀ ਵਾਰ ਹੀ ਇਸ ਜੱਟ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਐ… ਕਥਿਤ ਜੱਟ ਹੋਣੀ ਯੂਪੀ ਤੋਂ ਇਹ ਅਸਲਾ ਲੈ ਕੇ ਪੰਜਾਬ ਆ ਰਹੇ ਸਨ।ਬਜੁਰਗਾਂ ਦੀਆਂ ਕਹਾਵਤਾਂ ਯਾਦ ਆਊਂਦੀਆਂ ਨੇ…ਭੈੜੇ ਭੈੜੇ ਸ਼ੋਕ ਮੇਰੀ ਫੱਤੋ ਦੇ…ਪਰ ਇਹ ਭੈੜੇ ਸ਼ੋਕ ਪਾਉਣ ਦੇ ਲਈ ਆਖਿਰ ਜਿੰਮੇਦਾਰ ਕੋਣ ਐਕੀ ਵਾਕਿਏ ਚ ਜੱਦ ਪੰਜਾਬੀ ਸਿੰਗਰ ਕਹਿੰਦੇ ਨੇ ਕਿ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ…ਜਾ ਫੇਰ ਮਿੱਤਰਾਂ ਨੂੰ ਸੋਂਕ ਹਥਿਆਰਾਂ ਦਾ…ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਗਾਣਿਆ ਚ ਹੁੰਦਾ ਐ ਤਾਂ ਨੋਜਵਾਨ ਪ੍ਰਭਾਵਿਤ ਹੁੰਦੇ ਨੇ… ਖੈਰ ਇਸ ਕਥਿਤ ਜੱਟ ਦੇ ਬਿਆਨ ਸੁਣ ਕੇ ਤੇ ਲੱਗਦਾ ਹੀ ਐ ਕਿ ਨਾ ਸਿਰਫ ਪ੍ਰਭਾਵਿਤ ਹੁੰਦੇ ਨੇ ਸਗੋਂ ਹਥਿਆਰਾਂ ਦਾ ਇਹ ਸ਼ੋਕ ਨੋਜਵਾਨਾਂ ਨੂੰ ਜੇਲਾਂ ਦੇ ਪਿੱਛੇ ਵੀ ਪਹੁੰਚਾ ਰਿਹਾ ਐ…ਪਰ ਰੱਬ ਜੱਟਾ ਦਾ ਤੇ ਪੰਜਾਬ ਦਾ ਭਲਾ ਕਰੇ…

Read More...

Post

ਅਕਾਲੀ ਲੀਡਰ ਦਾ ਅਸ਼ਲੀਲ ਆਡੀਓ ਵਾਇਰਲ

ਬਠਿੰਡਾ ਨਗਰ ਨਿਗਮ ਦੇ ਕੌਂਸਲਰ ਰਾਜਿੰਦਰ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਅਸ਼ਲੀਲ ਗੱਲਾਂ ਕਰਦੇ ਵਿਖਾਈ ਦੇ ਰਹੇ ਹਨ। ਇਸ ਨੂੰ ਵੇਖ ਕੇ ਬਠਿੰਡਾ ਪੁਲਿਸ ਨੇ ਕੌਂਸਲਰ ’ਤੇ 306 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ(ਜਾਣੋ ਪੂਰਾ ਮਾਮਲਾ)ਦਰਅਸਲ ਕੌਂਸਲਰ ਦਾ ਕਿਸੇ ਲੜਕੀ ਨਾਲ ਸਬੰਧ ਚੱਲ ਰਿਹਾ ਸੀਜਦੋਂ ਉਨ੍ਹਾਂ ਦੀ ਇਹ ਵੀਡੀਓ ਵਾਇਰਲ ਹੋਈ ਤਾਂ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਸਮੇਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਸੀ। ਹੁਣ ਜਦੋਂ ਦੁਬਾਰਾ ਇਹ ਕਲਿੱਪ ਵਾਇਰਲ ਹੋਈ ਤਾਂ ਪੁਲਿਸ ਨੇ ਨਿਗਮ ਕੌਂਸਲਰ ’ਤੇ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।(ਕੀ ਹੈ ਕੌਂਸਲਰ ਦਾ ਪੱਖ)ਇਸ ਸਬੰਧੀ ਕੌਂਸਲਰ ਰਾਜਿੰਦਰ ਸਿੰਘ ਸਿੱਧੂਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਨੂੰ ਆਪਣੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ ਪਰ ਉਹ ਅੱਜ ਤਕ ਅਕਾਲੀ ਦਲ ਦੀ ਸੇਵਾ ਕਰਦੇ ਆਏ ਹਨ। ਮੌਜੂਦਾ ਐਮਸੀ ਤਰਲੋਚਨ ਸਿੰਘ ਨੇ ਵੀ ਉਨ੍ਹਾਂ ਖ਼ਿਲਾਫ਼ ਬਹੁਤ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਆਡੀਓ ਕਲਿੱਪ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।Rajinder Singh Sidhu, Councilor of BathindaMunicipal Corporation, is getting viral on the social media. They appear to be doing vulgar things. On seeing this, the Bathinda police registered a case of 306 of the Councilor and the inquiry has begun (know the whole case). Actually the councilor was having a relationship with a girl. When her video got viral, the girl committed suicideAt this time action was taken under section 174. Now when this clip becomes viral again, the police has registered a case under section 306 of the corporation. Today, they will be presented in court (Councilor’s favor), Rajinder Singh Sidhu said that they are being implicated under any conspiracy. He said that Congress party wanted to include him but he has been serving the Akali Dal till today. Present MC Tarlochan Singh too has done a lot of publicity against him. He said he has nothing to do with this audio clip.

Read More...

Post

ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ,ਸ਼ੇਅਰ ਜਰੂਰ ਕਰੋ

ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ II ਜਾਣੋ ਸਿਖ ਇਤਿਹਾਸ ਦੇ ਅਣਗੌਲੇ ਪੰਨੇ ਸ਼ੇਅਰ ਜਰੂਰ ਕਰੋ ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ–੨੫ #ਮੋਰੀ_ਗੇਟ, (ਦਰਵਾਜ਼ਾ) ਨਵੀਂ ਦਿੱਲੀ ਦਾ ਸਾਡੇ ਨਾਲ ਕੀ ਸਬੰਧ ਹੈ?ਜਦੋਂ ਦਿੱਲੀ’ਤੇ ਸਰਦਾਰ ਬਘੇਲ ਸਿੰਘ ਦੁਆਰਾ ਚੜ੍ਹਦੀ ਕਰਨ ਦੀ ਖ਼ਬਰ ਮੁਗਲ ਬਾਦਸ਼ਾਹ ਸ਼ਾਹ ਆਮਲ-2 ਤੱਕ ਪੁੱਜੀ ਤਾਂ ਉਸ ਨੇ ਹੁਕਮ ਕੀਤਾ ਕਿ ਖਾਣ ਪੀਣ ਦਾ ਸਮਾਨਅਨਾਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਕਿਲ੍ਹੇ ਅੰਦਰ ਜਮਾ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਲਵੋ। ਜਿਹੜੇ ਸਿੱਖ ਦਿੱਲੀ’ਤੇ ਹਮਲਾ ਕਰਨ ਲਈ ਜੰਗਲ’ਚ ਛਾਉਣੀ ਪਾਈ ਬੈਠੇ ਹਨ ਜਦੋਂ ਉਹਨਾਂ ਦਾ ਖਾਣ-ਪੀਣ ਦਾ ਸਮਾਨ ਮੁੱਕ ਜਾਵੇਗਾ ਤਾਂ ਵਾਪਸ ਮੁੜ ਜਾਣਗੇ। ਸਿੱਖ ਇਲਾਕੇ’ਚ ਜਾਣਕਾਰੀ ਲੈਣ ਨਿਕਲੇ ਤਾਂ ਉਹਨਾਂ ਨੂੰ ਇੱਕ ਮਿਸਤਰੀ ਮਿਲਿਆ ਜਿਸ ਨੇ ਦੱਸਿਆ ਕਿ ਕਿਲ੍ਹੇ ਦੀ ਕੰਧ’ਚ ਇੱਕ ਜਗਾ ਅਜਿਹੀ ਹੈ ਜਿਹੜੀ ਅੰਦਰੋਂ ਕੱਚੀ ਹੈਅਤੇ ਬਾਹਰਲੇ ਪਾਸਿਓ ਦੇਖਣ ਨੂੰ ਪੱਕੀ ਹੈ। ਕਹਿਣ’ਤੇ ਉਹ ਸਿੱਖਾਂ ਨੂੰ ਉਸ ਜਗਾ ਦੀ ਨਿਸ਼ਾਨਦੇਹੀ ਕਰਨ ਲਈ ਵੀ ਰਾਜ਼ੀ ਹੋ ਗਿਆ। ਉਸ ਕਮਜ਼ੌਰ ਜਗਾ’ਤੇ ਸਿੱਖਾਂ ਨੇ ਦਰਖੱਤਾਂ ਦੀਆਂ ਗੇਲੀਆਂ ਨਾਲ ਸੱਟ ਮਾਰ ਕੇ ਕੰਧ’ਚ ਪਾੜ ਪਾ ਲਿਆ ਅਤੇ ਇੱਥੋਂ ਕਿਲ੍ਹੇ’ਚ ਦਾਖਲਾ ਕੀਤਾ; ਬਾਅਦ ਵਿੱਚ ਇਸ ਜਗਾ ਦਾ ਨਾਮ “ਮੋਰੀ ਗੇਟ” (ਦਰਵਾਜ਼ਾ) ਪੈ ਗਿਆ। ਇੱਥੋਂ ਹਮਲਾ ਕਰਕੇ ਹੀ ਸਿੱਖਾਂ ਨੇਦਿੱਲੀ ਫ਼ਤਿਹ” ਕੀਤੀ ਅਤੇ ਲਾਲ ਕਿਲ੍ਹੇ’ਤੇ ਖਾਲਸਾਈ ਪਰਚਮ ਲਹਿਰਾ ਦਿੱਤਾ ਸੀ। ਆਪਣੇ ਇਤਿਹਾਸ ਨਾਲ ਸਬੰਧਤ ਥਾਵਾਂ ਦੀ ਨਿਸ਼ਾਨਦੇਹੀ ਕਰਦੇ ਰਿਹਾ ਕਰੋ; ਜੇਕਰ ਅਸੀੰ ਭੁੱਲ ਗਏ ਤਾਂ ਸਾਡੇ ਪੁਰਖਿਆਂ ਦੇ ਗੱਡੇ ਹੋਏ ਮੀਲ ਪੱਥਰ ਹਿੰਦੂਤਵੀ ਸਰਕਾਰ ਕਦੋੰ ਪੱਟ ਦਵੇਗੀ, ਸਾਨੂੰ ਇਹ ਪਤਾ ਵੀ ਨਹੀੰ ਲੱਗੇਗਾ। #ਸਤਵੰਤ_ਸਿੰਘ ਜਾਣੋ ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ II ਜਾਣੋ ਸਿਖ ਇਤਿਹਾਸ ਦੇ ਅਣਗੌਲੇ ਪੰਨੇ ਸ਼ੇਅਰ ਜਰੂਰ ਕਰੋ,ਸ਼ੇਅਰ ਜਰੂਰ ਕਰੋ

Read More...

Post

ਕੈਪਟਨ ਨੂੰ ‘ਸੋਧਾ ਲਾਉਣ’ ਦੀ ਧਮਕੀ

ਕੈਪਟਨ ਨੂੰ ‘ਸੋਧਾ ਲਾਉਣ’ ਦੀ ਧਮਕੀ,ਮਾਡਰਨ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ਵਿੱਚ ਬੰਦ ਦੋ ਵਿਅਕਤੀਆਂ ਨੇ ਮੋਬਾਈਲ ਰਾਹੀਂ ਵੀਡੀਓ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਨਾਲ ਹੀ ਉਨ੍ਹਾਂ ਇਸ ਵੀਡੀਓ ਨੂੰ ਪੰਜਾਬ ਪੁਲਿਸ ਦੇ ਮੁਖੀ ਤੇ ਜੇਲ੍ਹ ਮੰਤਰੀ ਤਕ ਭਿਜਵਾਉਣ ਦੀ ਅਪੀਲ ਵੀ ਕੀਤੀ ਹੈ।ਗੋਬਿੰਦ ਸਿੰਘ ਤੇ ਕੁਲਦੀਪ ਸਿੰਘ ਨਾਂਅ ਦੇ ਹਵਾਲਾਤੀ ਤੇ ਕੈਦੀ ਨੇਵੀਡੀਓ ਵਿੱਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਜੇਲ੍ਹ ਦੇ ਗੁਰੂ ਘਰ ਵਿੱਚ ਪ੍ਰਬੰਧਾਂ ਦੀ ਕਮੀ ਹੋਣ ਦੀ ਗੱਲ ਵੀ ਕੀਤੀ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਅਕਾਲ ਪੁਰਖ਼ ਨੇ ਉਸ ਦੀ ਡਿਊਟੀ ਲਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਾਰ ਦਿੱਤਾ ਜਾਵੇ।ਫ਼ਰੀਦਕੋਟ ਦੇ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਵੀਡੀਓ ਤੋਂ ਬਾਅਦ ਜੈਤੋ ਦੇ ਰਹਿਣ ਵਾਲੇ ਗੋਬਿੰਦ ਸਿੰਘ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ ਹੈਤੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਪਿੰਡ ਕਮਾਲ ਵਾਲਾ ਦੇ ਕੁਲਦੀਪ ਸਿੰਘ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ।Modern Jail is once again in the headlines. Two people lodged in jail have made video through mobile and threatened to kill Chief Minister Capt. Amarinder Singh. Besides, he also appealed to send this video to the Chief of Punjab Police and to the Jail Minister. The prisoner on the request of Singh and Kuldeep Singh said in the video that on CaptainAmarinder Singh’s falsely taking oath of Guru Granth Sahib Should apologize Apart from this, he also talked about the shortage of arrangements in the jail house. It has been said in the video that Akal Purkh has written his duty that Captain Amarinder Singh should be killed. The police captain of Faridkot Dr. Nanak Singh said that a case has been registered under section 302 of Gobind Singh from Jaito after the video. The mobile has been recovered from them and the case has also been registered against Kamal Vaal, Kuldeep Singh of Firozpur.

Read More...

Post

ਪੰਜਾਬੀ ਗਾਇਕ ਦਾ ਚੰਡੀਗੜ੍ਹ ਨੇੜੇ ਕਤਲ

ਪੰਜਾਬੀ ਗਾਇਕ ਦਾ ਚੰਡੀਗੜ੍ਹ ਨੇੜੇ ਕਤਲ,23 ਸਾਲਾ ਉੱਭਰਦੇ ਪੰਜਾਬੀ ਗਾਇਕ ਨੂੰ ਡੇਰਾ ਬੱਸੀ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਗਾਇਕ ਨਵਜੋਤ ਸਿੰਘ ਦੇ ਸਰੀਰ ਉਤੇ ਚਾਰ ਤੋਂ ਪੰਜ ਗੋਲ਼ੀਆਂ ਦੇ ਜ਼ਖ਼ਮ ਸਨ। ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ ਸੀ ਤੇ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਡੇਰਾਬੱਸੀ ਥਾਣਾ ਦੇਇੰਸਪੈਕਟਰ ਮਹਿੰਦਰ ਸਿੰਘ ਮੁਤਾਬਕ ਐਤਵਾਰ ਤੇ ਸੋਮਵਾਰ ਦੀ ਰਾਤ ਤਕਰੀਬਨ ਇੱਕ ਵਜੇ ਪਿੰਡ ਰਾਮਪੁਰ ਸੈਣੀਆਂ ਵਿੱਚ ਨਵਜੋਤ ਸਿੰਘ ਦੀ ਲਾਸ਼ ਉਸ ਦੀ ਕਾਰ ਤੋਂ ਕੁਝ ਦੂਰ ਜ਼ਮੀਨ ‘ਤੇ ਪਾਈ ਗਈ।ਪੁਲਿਸ ਉਸ ਦੇ ਕਾਤਲਾਂ ਤੇ ਮੌਤ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ। ਨਵਜੋਤ ਸਿੰਘ ਮੁਹਾਲੀ ਵਿੱਚ ਰਹਿੰਦਾ ਸੀ ਤੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਦੇਘਰ ਨਾ ਆਉਣ ਕਾਰਨ ਤਲਾਸ਼ ਕਰ ਰਹੇ ਸਨ, ਪਰ ਉਨ੍ਹਾਂ ਨੂੰ ਆਪਣੇ ਪੁੱਤ ਦੀ ਲਾਸ਼ ਮਿਲੀ।ਬੀਤੇ ਮਹੀਨੇ ਵਿਸਾਖੀ ਵਾਲੀ ਰਾਤ ਪਹਿਲਾਂ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਉੱਪਰ ਵੀ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਹਾਲੇ ਤਕ ਉਸ ‘ਤੇ ਹਮਲਾ ਕਰਨ ਵਾਲੇ ਦਾ ਪਤਾ ਨਹੀਂ ਲਾ ਸਕੀ। ਹਾਲਾਂਕਿ, ਦਿਲਪ੍ਰੀਤ ਨਾਂ ਦੇ ਵਿਅਕਤੀ ਨੇ ਪਰਮੀਸ਼ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਓਟੀ ਹੈ, ਪਰ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।ਨਵਜੋਤ ਵੱਲੋਂ ਗਾਇਆ ਗੀਤA 23-year-old budding Punjabi singer was found dead in Dera Bassi. Singer Navjot Singh had four to five bullet injuries on his body. Some time ago, artist Parmesesh Verma was attacked and Rai Jujhar was also threatened to kill him. Inspector of Derashi police station Mohinder Singh said that on Sunday and Monday nightaround nine o’clock in the village Rampur, the body of Navjot Singh from his car. Some were found on the ground. The policemen are looking for reasons for their murderers and their death. Navjot Singh lived in Mohali and family members werelooking for his son because of not coming to his house at night, but he got the body of his son. In the last month, on the Baisakhi night the Punjabi artist Paramesh Verma was also killed. The police is yet to find out who attacked him. However, a person named Dilipreet is responsible for the attack on Parmeshwar, but he is also out of the police custody. Songs sung by Navjit

Read More...

Post

ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟੇ, ਕਿਰਪਾਨ ਪਾਉਣ ਕਰਕੇ ਕੀਤੀ ਕੁੱਟਮਾਰ

ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟੇ, ਕਿਰਪਾਨ ਪਾਉਣ ਕਰਕੇ ਕੀਤੀ ਕੁੱਟਮਾਰ,ਕਰਨਾਟਕਾ ਵਿੱਚ ਲੋਕਾਂ ਦੀ ਭੀੜ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ। 25 ਸਾਲਾ ਅੰਮ੍ਰਿਤਧਾਰੀ ਨੌਜਵਾਨ ਅਵਤਾਰ ਸਿੰਘ ਕਰਨਾਟਕਾ ਵਿੱਚ ਪ੍ਰਾਈਵੇਟ JCB ਕੰਪਨੀ ਲਈ ਕੰਮ ਕਰਦਾ ਸੀ। ਕੰਮ ਤੋਂ ਬਾਅਦ 12 ਮਈ ਦੀ ਸ਼ਾਮ ਜਦੋਂ ਉਹ ਪਿੰਡ ਕੋਡਲਾ (ਗੁਲਬਰਗਾ) ਦੇ ਏਟੀਐਮ ਵਿੱਚੋਂਪੈਸੇ ਕਢਵਾਉਣ ਲਈ ਗਿਆ ਤਾਂ ਸਥਾਨਕ ਲੋਕਾਂ ਦੇ ਗੁੱਟ ਦੇ ਉਸ ਨੂੰ ਰੋਕ ਲਿਆ। ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਅਵਤਾਰ ਸਿੰਘ ਨੇ ਕਿਰਪਾਨ ਪਾਈ ਸੀ ਜਿਸ ’ਤੇ ਸਥਾਨਕ ਲੋਕਾਂ ਨੂੰ ਇਤਰਾਜ਼ ਸੀ .ਕਿਰਪਾਨ ਪਾਉਣ ’ਤੇ ਕੀਤਾ ਇਜਰਾਜ਼.ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਇਹ ਕਿਰਪਾਨ ਹੈ ਤੇ ਹਰ ਅੰਮ੍ਰਿਤਧਾਰੀ ਸਿੱਖ ਲਈ ਇਸ ਨੂੰ ਪਾਉਣਾ ਜ਼ਰੂਰੀ ਹੈ ਪਰ ਉਨ੍ਹਾਂ ਉਸ ਦੀ ਇੱਕ ਨਹੀਂ ਮੰਨੀ ਤੇਉਸ ਨੂੰ ਕਿਰਪਾਨ ਪਾਉਣ ਤੋਂ ਰੋਕਿਆ। ਉਸ ਨੇ ਕਮੀਜ਼ ਦੇ ਥੱਲੇ ਛੋਟੀ ਕਿਰਪਾਨ ਵੀ ਪਾਈ ਹੋਈ ਸੀ। ਇਸ ਲਈ ਉਸ ਨੇ ਉੱਪਰ ਵਾਲਾ ਗਾਤਰਾ ਉਤਾਰ ਦਿੱਤਾ ਤਾਂ ਪਿੰਡ ਵਾਲਿਆਂ ਉਸ ਨੂੰ ਜਾਣ ਦਿੱਤਾ।ਭੀੜ ਨੇ ਅਵਤਾਰ ਸਿੰਘ ਦੇ ਕੇਸਾਂ ਦੀ ਕੀਤੀ ਬੇਅਦਬੀ.ਇਸ ਤੋਂ ਬਾਅਦ ਜਦੋਂ ਉਹ ਕੁਝ ਹੀ ਕਦਮ ਅੱਗੇ ਵਧਿਆ ਤਾਂ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾਇਕੱਲੀ ਕੁੱਟਮਾਰ ਹੀ ਨਹੀਂ, ਲੋਕਾਂ ਨੇ ਉਸ ਦੇ ‘ਕਕਾਰ’ ਵੀ ਉਤਾਰ ਦਿੱਤੇ। ਇਸ ਦੇ ਨਾਲ ਹੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਇਸ ਘਟਨਾ ਵਿੱਚ ਉਸ ਦੇ ਪੈਰ ਦੀ ਹੱਡੀ ਟੁੱਟ ਗਈ। ਅਵਤਾਰ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਪਿੰਡ ਦੀ ਪੰਚਾਇਤ ਨੂੰ ਵੀ ਦਿੱਤੀ। ਇਸ ਸਮੇਂ ਅਵਤਾਰ ਸਿੰਘ ਪਿੰਡ ਦੇਹਸਪਤਾਲ ਵਿੱਚ ਦਾਖ਼ਲ ਹੈ।ਅਵਤਾਰ ਸਿੰਘ ਨੇ ਦੱਸਿਆ ਕਿ ਘਟਨਾ ਪਿੱਛੋਂ ਉਸ ਦੇ ਪਿਤਾ ਕਰਨਾਟਕਾ ਗਏ ਤੇ ਹੁਣ ਹਸਪਤਾਲ ਵਿੱਚ ਉਸ ਦੀ ਦੇਖਭਾਲ ਵੀ ਕਰ ਰਹੇ ਹਨ। ਇਕੱਲਾ ਹੋਣ ਕਰ ਕੇ ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਨਹੀਂ ਦਿੱਤੀ ਸੀ। ਪਰ ਹੁਣ ਉਹ ਪੁਲਿਸ ਨੂੰ ਇਸ ਘਟਨਾ ਦੀ ਰਿਪੋਰਟ ਦਰਜ ਕਰਾਉਣਗੇ।

Read More...

Post

ਸਿੱਖ ਪੁਲਿਸ ਅਫਸਰ ਵੱਲੋਂ ਹਿੰਦੂ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦਾ ਜਾਣੋ ਸੱਚ

ਅਫਸਰ ਵੱਲੋਂ ਹਿੰਦੂ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦਾ ਜਾਣੋ ਸੱਚ,ਨਵੀਂ ਦਿੱਲੀ:ਬੀਤੇ ਕੱਲ੍ਹ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਸਿੱਖ ਪੁਲਿਸ ਅਫਸਰ ਦੀ ਤਸਵੀਰ ਵਾਇਰਲ ਹੋ ਰਹੀ ਸੀ। ‘ਏਬੀਪੀ ਨਿਊਜ਼’ ਵੱਲੋਂ ਕੀਤੀ ਪੜਤਾਲ ਦੌਰਾਨ ਇਸ ਤਸਵੀਰ ਸਬੰਧੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਈ।ਦਰਅਸਲ ਬੀਤੇ ਦਿਨ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ‘ਚ ਇੱਕ ਹਿੰਦੂ ਕੁੜੀਆਪਣੇ ਦੋਸਤਾਂ ਨਾਲ ਘੁੰਮਣ ਆਈ ਸੀ। ਉਸ ਦੇ ਦੋਸਤਾਂ ‘ਚੋਂ ਇੱਕ ਨੌਜਵਾਨ ਮੁਸਲਿਮ ਸੀ। ਹਿੰਦੂਵਾਦੀ ਸੰਗਠਨਾਂ ਨੂੰ ਇਹ ਗੱਲ ਪਤਾ ਲੱਗਣ ‘ਤੇ ਉਨ੍ਹਾਂ ਗਾਲੀ ਗਲੋਚ ਸ਼ੁਰੂ ਕਰ ਦਿੱਤਾ।ਇਥੋਂ ਤੱਕ ਕਿ ਉਹ ਨੌਜਵਾਨ ਨਾਲ ਮਾਰ-ਕੁੱਟ ਕਰਨ ਲੱਗੇ ਪਰ ਐਨ ਮੌਕੇ ‘ਤੇ ਆ ਕੇ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਭੀੜ ਨੂੰ ਚੇਤਾਵਨੀ ਦਿੰਦਿਆਂਮੁਸਲਿਮ ਨੌਜਵਾਨ ਦੀ ਸੁਰੱਖਿਆ ਕੀਤੀ।ਦਰਅਸਲ ਬੀਤੇ ਕੱਲ੍ਹ ਤੋਂ ਹੀ ਇਸ ਮਾਮਲੇ ਨਾਲ ਸਬੰਧਤ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਦੱਸ ਦਈਏ ਕਿ ‘ਏਬੀਪੀ ਨਿਊਜ਼’ ਦੀ ਜਾਂਚ ਦੌਰਾਨ ਇਹ ਵਾਇਰਲ ਤਸਵੀਰ ਸੱਚ ਸਾਬਤ ਹੋਈ ਹੈ।From yesterday onwards, the picture of a Sikh police officer on social media was getting viral. During the investigation by ABP News, the whole truth about this picturecame out. In fact, a Hindu girl had come roaming with her friends in Nainital district of Uttarakhand yesterday. One of his friends was a young Muslim. When the Hindutva organizations came to know about this, they startedabusive speech. Even they started beating the youth, but on the last occasion, Sub Inspector Gagandeep Singh alerted the crowd and protected the Muslim youth. In fact, the picture related to the case had been viral on social media since yesterday. Let’s say that this viral picture has proved true during the investigation of ABP News.

Read More...

Post

ਲਾਈਵ ਟੀਵੀ ਪ੍ਰੋਗਰਾਮ ਦੌਰਾਨ ਮੰਤਰੀ ਦੇ ਜੜਿਆ ਥੱਪੜ, ਵੀਡੀਓ ਵਾਇਰਲ

ਇਸਲਾਮਾਬਾਦ: ਪਾਕਿਸਤਾਨ ‘ਚ ਟੀਵੀ ਚੈਨਲ ਦੀ ਲਾਈਵ ਡਿਬੇਟ ਦੌਰਾਨ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਨੇਤਾ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਨੇਤਾ ਦੇ ਥੱਪੜ ਜੜ ਦਿੱਤਾ।ਜੀਓ ਨਿਊਜ਼ ਦੇ ਪ੍ਰੋਗਰਾਮ ‘ਆਪਸ ਕੀ ਬਾਤ’ ‘ਚ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਦਾਨਿਆਲ ਆਜ਼ੀਜ਼ ਤੇ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਨਈਮ ਉਲ ਹਕ ਦਰਮਿਆਨ

ਬੜੀ ਜ਼ੋਰਦਾਰ ਬਹਿਸ ਚੱਲ ਰਹੀ ਸੀ। ਇਸ ਦੌਰਾਨ ਅਜ਼ੀਜ਼ ਦੀ ਟਿੱਪਣੀ ‘ਤੇ ਹਕ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਅਜ਼ੀਜ਼ ਦੇ ਥੱਪੜ ਜੜ ਦਿੱਤਾ। ਦੱਸ ਦਈਏ ਕਿ ਨਈਮ ਉਲ ਹਕ ਪਾਕਿਸਤਾਨ ਦੇ ਨਿੱਜੀਕਰਨ ਮੰਤਰੀ ਹਨ।ਜ਼ਿਕਰਯੋਗ ਹੈ ਕਿ ਇਸ ਟੀਵੀ ਸ਼ੋਅ ਨੂੰ ਮੁਨੀਬ ਫਾਰੂਕ ਹੋਸਟ ਕਰ ਰਹੇ ਸਨ। ਉਨ੍ਹਾਂ ਮੌਕਾ ਸੰਭਾਲਦਿਆਂ ਮਾਮਲੇ ਨੂੰ ਸ਼ਾਂਤ ਕੀਤਾ। ਦੱਸ ਦਈਏ ਕਿ ਪਾਕਿਸਤਾਨ ‘ਚ ਇਸੇ ਸਾਲ ਆਮ ਚੋਣਾਂ ਹੋਣ ਵਾਲੀਆਂ ਹਨਚੋਣਾਂ ਨੂੰ ਦੇਖਦਿਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਕਈ ਲੋਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ ‘ਚ ਸ਼ਾਮਲ ਹੋ ਰਹੇ ਹਨ।ਇਥੇ ਦੇਖੋ ਵੀਡੀਓ,ਇਸਲਾਮਾਬਾਦ: ਪਾਕਿਸਤਾਨ ‘ਚ ਟੀਵੀ ਚੈਨਲ ਦੀ ਲਾਈਵ ਡਿਬੇਟ ਦੌਰਾਨ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਨੇਤਾ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਨੇਤਾ ਦੇ ਥੱਪੜ ਜੜ ਦਿੱਤਾ।ਜੀਓ ਨਿਊਜ਼ ਦੇ ਪ੍ਰੋਗਰਾਮ ‘ਆਪਸ ਕੀ ਬਾਤ’ ‘ਚ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਦਾਨਿਆਲ ਆਜ਼ੀਜ਼ ਤੇਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਨਈਮ ਉਲ ਹਕ ਦਰਮਿਆਨ ਬੜੀ ਜ਼ੋਰਦਾਰ ਬਹਿਸ ਚੱਲ ਰਹੀ ਸੀ। ਇਸ ਦੌਰਾਨ ਅਜ਼ੀਜ਼ ਦੀ ਟਿੱਪਣੀ ‘ਤੇ ਹਕ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਅਜ਼ੀਜ਼ ਦੇ ਥੱਪੜ ਜੜ ਦਿੱਤਾ। ਦੱਸ ਦਈਏ ਕਿ ਨਈਮ ਉਲ ਹਕ ਪਾਕਿਸਤਾਨ ਦੇ ਨਿੱਜੀਕਰਨ ਮੰਤਰੀ ਹਨ।ਜ਼ਿਕਰਯੋਗ ਹੈਕਿ ਇਸ ਟੀਵੀ ਸ਼ੋਅ ਨੂੰ ਮੁਨੀਬ ਫਾਰੂਕ ਹੋਸਟ ਕਰ ਰਹੇ ਸਨ। ਉਨ੍ਹਾਂ ਮੌਕਾ ਸੰਭਾਲਦਿਆਂ ਮਾਮਲੇ ਨੂੰ ਸ਼ਾਂਤ ਕੀਤਾ। ਦੱਸ ਦਈਏ ਕਿ ਪਾਕਿਸਤਾਨ ‘ਚ ਇਸੇ ਸਾਲ ਆਮ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਦੇਖਦਿਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਕਈ ਲੋਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ ‘ਚ ਸ਼ਾਮਲ ਹੋ ਰਹੇ ਹਨ।ਇਥੇ ਦੇਖੋ ਵੀਡੀਓ

Read More...