Uncategorized

ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਰੱਖਿਆ ‘ਵੰਦੇ ਮਾਤਰਮ’ ਨਾਂ

ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਰੱਖਿਆ ‘ਵੰਦੇ ਮਾਤਰਮ’ ਨਾਂ,ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕ ਕਮੇਟੀ ਨੇ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲ ਕੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾਇਨਾਮ ਵੰਡ ਸਮਾਰੋਹ ਵਿੱਚ ਲਾਇਆ ਗਿਆ ਸੀ। ਪਿਛਲੇ ਸਾਲ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਤੋਂ ਭਾਰੀ ਵਿਵਾਦ ਛਿੜ ਗਿਆ ਸੀ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਲਜ ਪ੍ਰਬੰਧਕ ਕਮੇਟੀ ਦੀ ਇਸ ਹਰਕਤ ਨੂੰ ਨਿੰਦਿਆ ਹੈ। ਉਨ੍ਹਾਂ ਵਾਰ-ਵਾਰ ਕਾਲਜ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖਿਲਾਫ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਸਪੱਸ਼ਟ ਲਫ਼ਜਾਂ ਵਿੱਚ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਹੀ ਰੱਖਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਕਾਲਜ ਦੇ ਨਾਂ ਨਾਲ ਛੇੜ-ਛਾੜ ਕਰਨੀ ਸੰਸਦ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਕਾਲਜ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨ੍ਹਾ ਇਸ ਮਾਮਲੇ ਵਿੱਚ ਦੋਸ਼ੀ ਹਨ ਤੇ ਸਰਕਾਰ ਉਸ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰੇ।ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਰੱਖਿਆ ‘ਵੰਦੇ ਮਾਤਰਮ’ ਨਾਂ,ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਰੱਖਿਆ ‘ਵੰਦੇ ਮਾਤਰਮ’ ਨਾਂ,ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਰੱਖਿਆ ‘ਵੰਦੇ ਮਾਤਰਮ’ ਨਾਂ

Read More...

Uncategorized

ਕੂੜੇ ਦੇ ਢੇਰਾਂ ‘ਚੋਂ ਮਿਲੀਆਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ`

ਦੇਖੋ ਮਰ ਚੁੱਕੀ ਇਨਸਾਨੀਅਤ!ਕੂੜੇ ਦੇ ਢੇਰਾਂ ‘ਚੋਂ ਮਿਲੀਆਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ,ਪਿਛਲੇ ਸਾਲ ਇਕ ਸਾਲ ‘ਚ ਕੂੜੇ ਦੇ ਢੇਰਾਂ ‘ਚੋਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਕੂੜੇ ‘ਚ 345 ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਜਿਨ੍ਹਾਂ ‘ਚੋਂ 99 ਫੀਸਦੀ ਮਿਤਕਦੇਹਾਂ ਨਵਜਾਤ ਬੱਚੀਆਂ ਦੀਆਂ ਹਨ। ਇਸ ਘਟਨਾ ਨਾਲ ਪਾਕਿਸਤਾਨ ‘ਚ ਬੱਚੀਆਂ ਦੀ ਸਮਾਜਿਕ ਸਥਿਤੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਈਆਂ ਗਈਆਂ ਨਵਜਾਤ ਬੱਚੀਆਂ ਦੀਆਂ ਮ੍ਰਿਤਕ ਦੇਹਾਂ ‘ਚੋਂ ਇਕ ਬੱਚੀ ਦੀ ਮ੍ਰਿਤਕ ਦੇਹ ਅਜਿਹੀ ਵੀ ਸੀ ਜਿਸ ਦਾ ਗਲਾ ਵੱਢਿਆ ਅਤੇ ਕੁਚਲਿਆ ਹੋਇਆ ਸੀਦਰਅਸਲ ਬੱਚੀ ਦੇ ਜਨਮ ਤੋਂ ਬਾਅਦ ਉਸ ਨੂੰ ਮਸਜਿਦ ਦੀ ਪੌੜੀਆਂ ‘ਤੇ ਛੱਡ ਦਿੱਤਾ ਗਿਆ ਸੀ ਅਤੇ ਮੌਲਵੀ ਨੇ ਉਸ ਨੂੰ ਗੈਰ-ਕਾਨੂੰਨੀ ਔਲਾਦ ਸਮਝ ਕੇ ਪੱਥਰ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤਾ ਸੀ। ਪਾਕਿਸਤਾਨ ‘ਚ ਨਵਜਾਤ ਬੱਚੇ ਦੀ ਹੱਤਿਆ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਗਰੀਬੀ, ਅਸਿੱਖਿਆ ਇਸ ਦੇ ਮੁੱਖ ਕਾਰਨ ਹਨ। ਹਾਲਾਂਕਿ ਕਰਾਚੀ ਸਥਿਤੀ ਈਦੀ ਸੈਂਟਰਦੇ ਅਨਵਰ ਕਾਜ਼ਮੀ ਦੱਸਦੇ ਹਨ ਕਿ ਜ਼ਿਆਦਾ ਨਵਜਾਤ ਬੱਚਿਆਂ ਦੀ ਮੌਤ ਦਾ ਕਾਰਨ ਵਿਆਹਤੋਂ ਪਹਿਲਾਂ ਬੱਚੇ ਦਾ ਜਨਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ‘ਚ ਪੈਦਾ ਹੋਈ ਬੱਚੀ ਸਮਾਜਿਕ ਕਲੰਕ ਦੇ ਕਾਰਨ ਮਾਰ ਦਿੱਤੀ ਜਾਂਦੀ ਹੈ ਜਦਕਿ ਅਜਿਹੇ ਪਰਿਵਾਰਾਂ ਵੱਲੋਂ ਮੁੰਡਿਆਂ ਨੂੰ ਨਹੀਂ ਮਾਰਿਆ ਜਾਂਦਾ।ਦੇਖੋ ਮਰ ਚੁੱਕੀ ਇਨਸਾਨੀਅਤ ! ਕੂੜੇ ਦੇ ਢੇਰਾਂ ‘ਚੋਂ ਮਿਲੀਆਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ`

Read More...

Uncategorized

ਅੰਮ੍ਰਿਤਧਾਰੀ ਨੂੰ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਿਆ II ਜਾਣੋ ਪੂਰੀ ਖਬਰ

ਦਿੱਲੀ ਮੈਟਰੋ ‘ਚ ਅੰਮ੍ਰਿਤਧਾਰੀ ਨੂੰ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਿਆ–ਦਿੱਲੀ ਵਿਚ ਚੱਲਣ ਵਾਲੀ ਮੈਟਰੋ ਰੇਲ ਵਿਚ ਅੰਮ੍ਰਿਤਧਾਰੀ ਨੂੰ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਗੁਰਦੀਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਗਭਗ ਇਕ ਘੰਟਾ ਖੱਜਲ ਖੁਆਰ ਹੋਣਾ ਪਿਆ ਤੇ ਫੇਰ ਸਟੇਸ਼ਨ ‘ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੇਜਾਣ ‘ਤੇ ਵੱਡਾ ਅਫਸਰ ਪੁੱਜਿਆ ਜਿਸ ਦੇ ਦਖ਼ਲ ਤੋਂ ਬਾਅਦ ਮਾਮਲਾ ਸੁਲਝਿਆ।ਇਸ ਬਾਰੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਪਾਰਟੀ ਵਰਕਰ ਕੇਂਦਰੀ ਮੀਟਿੰਗ ਵਿਚ ਹਿੱਸਾ ਲੈਣ ਦਿੱਲੀ ਗਏ ਸਨ ਜਿਨ੍ਹਾਂ ਵਿਚ ਗੁਰਦੀਪ ਸਿੰਘ ਰੋਮਾਣਾ ਵਾਸੀ ਫਰੀਦਕੋਟ ਵੀ ਸ਼ਾਮਲ ਸੀ।ਸ਼ਾਮ ਨੂੰ ਪੰਜ ਵਜੇ ਵਾਪਸ ਆਉਣ ਸਮੇਂ ਉਹ ਮੈਟਰੋ ਰੇਲ ਦੇ ਪਟੇਲ ਚੌਕ ਸਟੇਸ਼ਨਪੁੱਜੇ ਤਾਂ ਉਥੇ ਤਾਇਨਾਤ ਸੀਆਈਐਸਐਫ ਦੇ ਏਐਸਆਈ ਬਲਵਿੰਦਰ ਨੇ ਗੁਰਦੀਪ ਸਿੰਘ ਨੂੰ ਰੇਲ ਵਿਚ ਕਿਰਪਾਨ ਨਾਲ ਲੈ ਕੇ ਚੜ੍ਹਨ ਤੋਂ ਰੋਕ ਦਿੱਤਾ ਜਿਸ ਨੂੰ ਲੈ ਕੇ ਤੂੰ ਤੂੰ, ਮੈਂ ਮੈਂ ਵੀ ਹੋਈ। ਗੁਰਦੀਪ ਸਿੰਘ ਤੇ ਸਾਥੀਆਂ ਨੂੰ ਉਥੇ ਇਕ ਘੱਟਾ ਤੱਕ ਪ੍ਰੇਸ਼ਾਨ ਹੋਣਾ ਪਿਆ। ਗੁਰਦੀਪ ਸਿੰਘ ਮੁਤਾਬਕ ਉਸ ਨੇ ਬੁੱਢਾ ਦਲ ਦਾ ਅੰਮ੍ਰਿਤਪਾਨ ਕੀਤਾ ਹੋਇਆ ਹੈ। ਸਟੇਸ਼ਨ ‘ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੇ ਜਾਣਮਗਰੋਂ ਇੰਸਪੈਕਟਰ ਜਾਵੇਦ ਖਾਨ ਪੁੱਜੇ, ਜਿਨ੍ਹਾਂ ਮਾਮਲੇ ਨੂੰ ਸ਼ਾਂਤ ਕਰਦੇ ਹੋਏ ਗੁਰਦੀਪ ਸਿੰਘ ਨੂੰ ਕਿਰਪਾਨ ਸਮੇਤ ਸਫਰ ਕਰਨ ਦੀ ਇਜਾਜ਼ਤ ਦਿੱਤੀ।ਦਿੱਲੀ ਮੈਟਰੋ ‘ਚ ਅੰਮ੍ਰਿਤਧਾਰੀ ਨੂੰ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਿਆ II ਜਾਣੋ ਪੂਰੀ ਖਬਰ,ਦਿੱਲੀ ਮੈਟਰੋ ‘ਚ ਅੰਮ੍ਰਿਤਧਾਰੀ ਨੂੰ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਿਆ II ਜਾਣੋ ਪੂਰੀ ਖਬਰ

Read More...

Uncategorized

ਪੱਥਰ ਪੂਜਣ ਦੀ ਵੀਡੀਓ ਨੇ ਮਚਾਇਆ ਬਵਾਲ, ਪਿੰਡ ‘ਚ ਤਣਾਅ ਦਾ ਮਾਹੌਲ II ਦੇਖੋ ਵੀਡੀਓ

ਪਿੰਡ ਡੋਡ ਦੇ ਗੁਰਦੁਆਰਾ ਸਾਹਿਬ ‘ਚ ਕਰੀਬ 30 ਸਾਲ ਤੋਂ ਵੱਧ ਸਮੇਂ ਤੋਂ ਪੁਰਾਣੇ ਪਏ ਪੱਥਰ ਸਬੰਧੀ ਪਿੰਡ ਵਾਸੀ ਆਹਮੋ-ਸਾਹਮਣੇ ਹੋ ਗਏ ਹਨ ਅਤੇ ਪਿੰਡ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ। ਇਸ ਪੱਥਰ ਸਬੰਧੀ ਪਿੰਡ ਦੇ ਇਕ ਅੰਮ੍ਰਿਤਧਾਰੀ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਗੁਰਦੁਆਰਾ ਸਾਹਿਬ ਵਿਖੇ ਪੱਥਰ ਪੂਜਾ ਦੀ ਪਾਈ ਗਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂਪ੍ਰਕਿਰਿਆਵਾਂ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ।ਇਹ ਪੱਥਰ ਕਿੱਥੋਂ ਅਤੇ ਕਿਵੇਂ ਪਿੰਡ ਵਿਚ ਆਇਆ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਪਰ ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਇਕ ਵਾਰ ਪਿੰਡ ਵਿਚ ਭਾਰੀ ਗੜੇਮਾਰੀ ਹੋਈ, ਜਿਸ ਕਾਰਨ ਪਿੰਡ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ ਅਤੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਬਣ ਗਈ ਸੀ। ਉਦੋਂ ਤੋਂ ਪਿੰਡ ਵਿਚ ਗੜੇਮਾਰੀ ਤੋਂ ਬਚਾਅ ਲਈ ਹੀ ਇਹ ਪੱਥਰ ਸੰਤਾਂ ਦੇ ਜ਼ਰੀਏ ਹੋਂਦ ਵਿਚ ਆਇਆ ਸੀ। ਪਿੰਡ ਵਾਸੀਆਂ ਅਨੁਸਾਰ ਇਸ ਪੱਥਰ ਦੇ ਪਿੰਡ ਆਉਣ ਤੋਂ ਬਾਅਦ ਇੱਥੇ ਭਾਰੀ ਗੜੇਮਾਰੀ ਨਹੀਂ ਹੋਈ।ਜਾਣਕਾਰੀ ਅਨੁਸਾਰ ਪਿਪਲੀ ਵਾਲੇ ਸੰਤ ਪਿੰਡ ਡੋਡ ਆਏ ਸਨ ਅਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਸੀ ਕਿ ਉਹ ਹਰ ਸਾਲ ਫ਼ਸਲ ਦੀ ਆਮਦ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਕਰਨਉਸ ਸਮੇਂ ਉਨ੍ਹਾਂ ਉਕਤ ਪੱਥਰ ‘ਤੇ ਗੁਰਬਾਣੀ ਦੀਆਂ ਤੁਕਾਂ ਲਿਖ ਦਿੱਤੀਆਂ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਇਕ ਮਿਸਤਰੀ ਤੋਂ ਪੱਥਰ ‘ਤੇ ਛੈਣੀ ਨਾਲ ਖੁਦਵਾ ਦਿੱਤਾ ਅਤੇ ਇਸ ਪੱਥਰ ਨੂੰ ਪਿੰਡ ਦੇ ਪੁਰਾਣਾ ਗੁਰਦੁਆਰਾ ਸਾਹਿਬ ਦੀ ਛੱਤ ‘ਤੇ ਰੱਖ ਦਿੱਤਾ। ਗੁਰਬਾਣੀ ਅਨੁਸਾਰ ਬੁੱਤ ਪੂਜਾ, ਪੱਥਰ ਪੂਜਾ ਅਤੇ ਮੜ੍ਹੀਆਂ-ਮਸਾਣਾਂ ਪੂਜਣਾ ਮਨਮਤ ਹੈ।ਇਨ੍ਹਾਂ ਸਿਧਾਂਤਾਂ ‘ਤੇ ਅਮਲ ਕਰਦੇ ਹੋਏ ਜਥੇਦਾਰ ਚੰਦ ਸਿੰਘ ਡੋਡ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਪੱਥਰ ਨੂੰ ਛੱਤ ਤੋਂ ਉਤਾਰ ਕੇ ਪਿੰਡ ਕੋਲੋਂ ਲੰਘਦੀ ਗੰਗ ਨਹਿਰ ਵਿਚ ਤਾਰ ਦਿੱਤਾ ਸੀ। ਪਿੰਡ ਦੇ ਕੁਝ ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਪੱਥਰ ਨੂੰ ਨਹਿਰ ‘ਚੋਂ ਕੱਢ ਲਿਆਏ ਅਤੇ ਮੁੜ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਛੱਤ ‘ਤੇ ਰੱਖ ਦਿੱਤਾਜ਼ਿਆਦਾਤਰ ਪਿੰਡ ਵਾਸੀ ਇਸ ਪੱਥਰ ਨੂੰ ਰੱਖਣ ਦੇ ਹੱਕ ਵਿਚ ਹਨ।ਉਕਤ ਪੱਥਰ ਨੂੰ ਛੱਤ ‘ਤੇ ਰੱਖਣ ਦੀ ਵੀਡੀਓ ਜਥੇਦਾਰ ਬਲਦੇਵ ਸਿੰਘ ਖ਼ਾਲਸਾ ਨੇ ਸੋਸ਼ਲ ਮੀਡੀਆ ‘ਤੇ ਪਾ ਕੇ ਦੋਸ਼ ਲਾਇਆ ਸੀ ਕਿ ਪਿੰਡ ਵਾਸੀਆਂ ਵੱਲੋਂ ਸੁੱਖ-ਸ਼ਾਂਤੀ ਲਈ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਸੀ ਅਤੇ ਬਾਅਦ ਵਿਚ ਕੁਝ ਲੋਕਾਂ ਨੇ ਇਸ ਪੱਥਰ ਨੂੰ ਲੱਸੀ ਨਾਲ ਧੋਤਾ ਸੀ ਅਤੇ ਪੂਜਾ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੇ ਮਨਾਂ ਨੂੰ ਠੇਸ ਪੁੱਜੀ, ਜਿਸ ਕਾਰਨ ਉਨ੍ਹਾਂ ਪੱਥਰ ਨੂੰ ਨਹਿਰ ਵਿਚ ਤਾਰ ਦਿੱਤਾ ਸੀ ਪਰ ਕੁਝ ਲੋਕਾਂ ਨੇ ਨਹਿਰ ‘ਚੋਂ ਦੁਬਾਰਾ ਪੱਥਰ ਕਢਵਾ ਕੇ ਮੁੜ ਗੁਰਦੁਆਰਾ ਸਾਹਿਬ ਦੀ ਛੱਤ ‘ਤੇ ਰੱਖ ਦਿੱਤਾ, ਜਿੱਥੇ ਕਿ ਛੱਤ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ।ਕੀ ਕਹਿੰਦੇ ਨੇ ਪਿੰਡ ਵਾਸੀ ਲੋਕਲ ਗੁਰਦੁਆਰਾ ਕਮੇਟੀ ਮੈਂਬਰ ਮਲਕੀਤ ਸਿੰਘ ਫ਼ੌਜੀ, ਕਲੱਬ ਪ੍ਰਧਾਨ ਉੱਤਮ ਸਿੰਘ ਪੁੱਤਰ ਗੁਰਜੰਟ ਸਿੰਘ ਸਮੇਤ ਅਨੇਕਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਪਿੰਡ ਵਾਸੀ ਨੂੰ ਇਸ ਪੱਥਰ ਦੀ ਪੂਜਾ ਕਰਦੇ ਨਹੀਂ ਵੇਖਿਆਜਦਕਿ ਇਸ ਪੱਥਰ ਪੂਜਣ ਦੀਆਂ ਗੱਲਾਂ ਕਰਨ ਵਾਲੇ ਖੁਦ ਅੰਮ੍ਰਿਤਧਾਰੀ ਹੋ ਕੇ ਆਪਣੇ ਖੇਤਾਂ ਵਿਚ ਬਣੀਆਂ ਮੜ੍ਹੀਆਂ ਦੀ ਪੂਜਾ ਕਰਦੇ ਹਨ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਅਤੇ ਪੱਥਰ ਨੂੰ ਗੜੇਮਾਰੀ ਤੋਂ ਰੋਕਣ ਦਾ ਸਬੱਬ ਨਹੀਂ ਮੰਨਦੇ ਪਰ ਇਸ ਪੱਥਰ ਨਾਲ ਪਿੰਡ ਦੇ ਜ਼ਿਆਦਾਤਰ ਲੋਕਾਂ ਦੀ ਆਸਥਾ ਜੁੜੀ ਹੋਣ ਕਾਰਨ ਇਕ ਪਾਸੇ ਛੱਤ ‘ਤੇ ਰੱਖਿਆ ਗਿਆ ਹੈ ਅਤੇ ਇਸ ਛੱਤ ਦੇ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।ਇਸ ਮਾਮਲੇ ਸਬੰਧੀ ਜਥੇਦਾਰ ਚੰਦ ਸਿੰਘ ਡੋਡ ਅਤੇ ਬਲਦੇਵ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਦਾ ਕਹਿਣਾ ਹੈ ਕਿ ਉਹ ਦੂਜੀਆਂ ਧਾਰਮਿਕ ਸਿੱਖ ਜਥੇਬੰਦੀਆਂ ਨਾਲ ਗੱਲ ਕਰ ਕੇ ਇਸ ਮਸਲੇ ਨੂੰ ਧਿਆਨ ਨਾਲ ਵਿਚਾਰਿਆ ਜਾਵੇਗਾ ਅਤੇ ਜੋ ਵੀ ਫ਼ੈਸਲਾ ਹੋਵੇਗਾ, ਉਸ ਨੂੰ ਅਮਲ ਵਿਚ ਲਿਆਉਣਗੇ

Read More...

Uncategorized

ਟੀਕਾਕਰਨ ਤੋਂ ਬਾਅਦ 8 ਸਕੂਲੀ ਬੱਚੇ ਬੇਹੋਸ਼ II ਇੱਕ ਦੀ ਹਾਲਤ ਗੰਭੀਰ II ਜਾਣੋ ਪੂਰੀ ਖਬਰ

ਰੁਬੈਲਾ ਤੇ ਮਲੇਰੀਆ ਬੀਮਾਰੀ ਤੋਂ ਬਚਾਅ ਲਈ ਸਕੂਲਾਂ ‘ਚ ਬੱਚਿਆਂ ਦੇ ਟੀਕੇ ਲਗਾਏ ਗਏ, ਜਿਸ ਦੇ ਨਾਲ ਨੰਗਲ ਕਲਾਂ ਦੇ ਸਰਕਾਰੀ ਸਕੂਲ ਦੇ ਅੱਠ ਬੱਚੇ ਬੇਹੋਸ਼ ਹੋ ਗਏ। ਜਿਨ੍ਹਾਂ ‘ਚੋਂ ਸੱਤ ਦੀ ਹਾਲਤ ਠੀਕ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸ. ਐੱਮ. ਓ. ਜੋਗਿੰਦਰ ਪਾਲ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਟੀਕਾਕਰਨ ਤੋਂ ਬਾਅਦ ਸ਼ੁਰੂਆਤ ‘ਚ ਅਜਿਹੀਆਂਮੁਸ਼ਕਲਾਂ ਆਉਣਗੀਆਂ। ਜਿਕਰਯੋਗ ਹੈ ਕੀ ਪਿਛਲੇ ਕਾਫੀ ਦਿਨਾ ਤੋਂ ਇਸ ਟੀਕੇ ਬਾਰੇ ਅਫਵਾਹਾਂ ਦਾ ਬਜਾਰ ਗਰਮ ਹੈ ਓਥੇ ਹੀ ਇਹ ਖਬਰ ਘਿਓ ਤੇ ਅੱਗ ਦਾ ਕੰਮ ਕਰੇਗੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੀਕੇ ਬਾਰੇ ਸੋਸ਼ਲ ਮੀਡੀਆ ’ਤੇ ਐੱਮ.ਆਰ ਟੀਕਾਰਨ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਫੇਸਬੁੱਕ ਰਾਹੀਂ ਲੋਕਾਂ ਨੂੰ ਇਹ ਟੀਕਾਕਰਨ ਕਰਵਾਉਣ ਦੀ ਅਪੀਲ ਕਰਨੀ ਪਈਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ’ਤੇ ਪਾਏ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਸਰਕਾਰ ਰੁਬੈਲਾ ਆਦਿ ਦੀ ਰੋਕਥਾਮ ਲਈ ਪਹਿਲੀ ਮਈ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਇਨ੍ਹਾਂ ਬਿਮਾਰੀਆਂ ਨਾਲ 49000 ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਪਰ ਸਮੇਂ ਸਿਰ ਟੀਕਾਕਰਨ ਕਰਵਾ ਕੇ ਇਨ੍ਹਾਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਮਾਪੇ ਆਪਣੇ 9 ਤੋਂ 15 ਸਾਲ ਦੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਵਾਉਣ ਤਾਂ ਜੋਉਨ੍ਹਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੋਸ਼ਲ ਮੀਡਿਆ ਤੇ ਵਾਇਰਲ ਸਿਖ ਬੱਚੇ ਦੀ ਵੀਡੀਓ ਦੇਖੋ,ਕੀ ਕਿਹਾ ਕੈਪਟਨ ਅਮਰਿੰਦਰ ਨੇ,ਪੰਜਾਬ ਰਾਜ ਕੱਲ੍ਹ ਮੀਜ਼ਲਜ਼ ਅਤੇ ਰੂਬੈਲਾ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ| 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਵਿਚਕਾਰ ਹਰੇਕ ਬੱਚੇ ਦੇ ਮਾਪਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚੇ ਨੂੰ ਨੇੜੇ ਦੇ ਵੈਕਸੀਨੇਸ਼ਨ ਕੈੰਪ ਜ਼ਰੂਰ ਲੈ ਕੇ ਜਾਣ|ਸਾਲਾਨਾ ਲਗਭਗ 49000 ਬੱਚਿਆਂ ਦੀ ਮੌਤ ਹੁੰਦੀ ਹੈ ਜਿਸਦਾ ਮੁੱਖ ਕਾਰਨ ਮੀਜ਼ਲਜ਼ ਹੈ| ਇਸ ਬਿਮਾਰੀ ਨੂੰ ਸਮੇਂ ਸਿਰ ਵੈਕਸੀਨੇਸ਼ਨ ਦੁਆਰਾ ਰੋਕਿਆ ਜਾ ਸਕਦਾ ਹੈ| ਆਉ ਅਸੀਂ ਮਿਲ ਕੇ ਇਸ ਬਿਮਾਰੀ ਨੂੰ ਹਰਾਇਏ ਅਤੇ ਆਪਣੇ ਬੱਚਿਆਂ ਦੀ ਰਾਖੀ ਕਰੀThe state of Punjab is all set to launch Measles & Rubella Vaccination Campaign tomorrow. I Call upon the parents of every child between the age group of 9 months to 15 years to visit the nearby vaccination camp and get their child administered with the vaccine. ਇੱਕ ਮਸਹੂਰ ਚੈਨਲ ਦੁਆਰਾ ਪ੍ਰਸਾਰਿਤ ਕੀਤੀ ਇਹ ਟੀਕੇ ਬਾਰੇ ਇਹ ਰਿਪੋਰਟ ਦੇਖੋ ਵੀਡੀਓ An estimated nearly 49,000 children die from measles annually, making it one of the leading cause of child deaths in India. This can be prevented through timely vaccination. Lets beat this deadly disease together & safeguard our chidren.

Read More...

Uncategorized

ਸੁਣੋਂ Subramanian Swamy ਦੇ ਦਿੱਤੇ ਬਿਆਨ ‘ਤੇ ਕੀ ਬੋਲੇ Chandumajra

ਆਰ.ਐੱਸ.ਐੱਸ. ਤੇ ਭਾਜਪਾ ਦੇ ਵੱਡੇ ਨੇਤਾ ਸੁਬਰਾਮਨਿਅਨ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣਾ ਮਿੱਤਰ ਦੱਸਣ ਤੇ ਅਕਾਲ ਤਖਤ ਸਾਹਿਬ ‘ਤੇ ਹੋਏ ਹਮਲੇ ਸਬੰਧੀ ਦਿੱਤੇ ਬਿਆਨ ਦਾ ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਵਾਗਤ ਕੀਤਾ ਐ।ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੁਬਰਾਮਣੀਅਮ ਸਵਾਮੀ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਪਹੁੰਚੇਜਿਥੇ ਓਹਨਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸੂਬੇ ਦੀ ਭਲਾਈ ਬਾਰੇ ਗੱਲ ਕੀਤੀ। ਇਸ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਵੀ ਕੁਛ ਗੱਲਾਂ ਕਹੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਭਾਵੇਂ ਵਕਤ ਦੀਆਂ ਸਰਕਾਰਾਂ ਨੇ ਅੱਤਵਾਦੀ ਦੱਸਿਆ ਹੈਪਰ ਹਾਲੇ ਵੀ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿੱਚ ਬਹੁਤ ਜਿਆਦਾ ਹੈ। ਇਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਹੁਣ ਦੇਸ਼ ਦੇ ਇੱਕ ਵੱਡੇ ਸਿਆਸਤਦਾਨ ਦਾ ਨਾਂਅ ਵੀ ਜੁੜ ਗਿਆ ਹੈ। ਇਹ ਗੱਲ ਉਨ੍ਹਾਂ ਮੀਡੀਆ ਸਾਹਮਣੇ ਪੂਰੇ ਦੇਸ਼ ਅੱਗੇ ਕਬੂਲੀ ਹੈ। ਦਰਅਸਲ ਇੱਕ ਲੰਬੇ ਅਰਸੇ ਬਾਅਦਉਹ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਹ ਆਪਣੇ ਇਹ ਬਿਆਨ ਦਿੱਤੇ ਹਨਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀ ਮਿੱਤਰ ਸਨਪਰ ਉਨ੍ਹਾਂ ਨੇ ਕਦੇ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਹਮਲਾ ਬਿਲਕੁਲ ਗੱਲਤ ਸੀ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਤ੍ਰਾਸਦੀ ਹੈਜਿਸ ਨੂੰ ਕੋਈ ਭੁਲਾ ਨਹੀਂ ਸਕਦਾਇਸ ਪੂਰੇ ਮਾਮਲੇ ਦੇ ਸਬੂਤ ਉਨ੍ਹਾਂ ਦੇ ਕੋਲ ਹਨ,ਪਰ ਪੰਜਾਬ ਦੇ ਨੇਤਾ ਐਚ.ਐੱਸ ਫੂਲਕਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਥੇ ਇਹ ਵੀ ਵਰਣਨਯੋਗ ਹੈਕਿ ਸੁਬਰਾਮਣੀਅਮ ਸਵਾਮੀ ਭਾਜਪਾ ਆਗੂ ਹੋਣ ਦੇ ਨਾਲ-ਨਾਲ ਇੱਕ ਸੀਨੀਅਰ ਵਕੀਲ ਵੀ ਹਨ। ਸੁਬਰਾਮਣੀਅਮ ਸਵਾਮੀਇੱਕ ਉਗੇ ਵਕੀਲ ਹਨ ਅਤੇ ਵਕਾਲਤ ਨੂੰ ਚੰਗੀ ਤਰ੍ਹਾਂ ਜਾਂਦੇ ਹਨ। ਇਸ ਤੋਂ ਇਲਾਵਾ ਉਹ 1984 ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਕੋਲ ਅਹਿਮ ਸਬੂਤ ਦੀ ਗੱਲ ਕਹੀ ਹੈਪਰ ਸਬੂਤ ਕੀ ਹਨ, ਇਹ ਕੋਈ ਨਹੀਂ ਜਾਣਦਾ। ਸੁਬਰਾਮਣੀਅਮ ਸਵਾਮੀ ਦੇ ਇਸ ਬਿਆਨ ਮਗਰੋਂਸਿਆਸਤ ਵਿੱਚ ਥੋੜੀ ਹਲਚਲ ਵੀ ਦੇਖਣ ਨੂੰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਬਰਾਮਣੀਅਮ ਸਵਾਮੀ ਦਾ ਇਹ ਬਿਆਨ ਆਉਣਵਾਲੀ 2019 ‘ਚ ਚੋਣਾਂ ਤੋਂ ਪ੍ਰਭਾਵਿਤ ਵੀ ਲੱਗ ਰਿਹਾ ਹੈ। ਭਾਜਪਾ ਆਪਣੇ ਆਪ ਨੂੰ 2019 ਦੀ ਚੋਣਾਂ ਲਈ ਮਜਬੂਤ ਕਰ ਰਹੀ ਹੈ ਇਸ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਹ ਮੁੱਦਾ ਸਿਆਸਤ ਜਾਂ ਚੋਣਾਂ ਤੋਂ ਪ੍ਰੇਰਿਤ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਫਿਲਹਾਲ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਕੋਈ ਵੀ ਮੋੜਵਾਂ ਬਿਆਨ ਜਾਰੀ ਨਹੀਂ ਕੀਤਾ ਹੈ।

Read More...

Uncategorized

ਭਿੰਡਰਾਵਾਲੇ ਨੇ ਕਦੇ ਵੀ ਖਾਲਿਸਤਾਨ ਨਹੀ ਮੰਗਿਆ : ਸੁਬਰਾਮਨਿਅਨ

ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੁਬਰਾਮਣੀਅਮ ਸਵਾਮੀ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਜਿਥੇ ਓਹਨਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸੂਬੇ ਦੀ ਭਲਾਈ ਬਾਰੇ ਗੱਲ ਕੀਤੀ। ਇਸ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਵੀ ਕੁਛ ਗੱਲਾਂ ਕਹੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਭਾਵੇਂ ਵਕਤ ਦੀਆਂ ਸਰਕਾਰਾਂ ਨੇਅੱਤਵਾਦੀ ਦੱਸਿਆ ਹੈ, ਪਰ ਹਾਲੇ ਵੀ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿੱਚ ਬਹੁਤ ਜਿਆਦਾ ਹੈ। ਇਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਹੁਣ ਦੇਸ਼ ਦੇ ਇੱਕ ਵੱਡੇ ਸਿਆਸਤਦਾਨ ਦਾ ਨਾਂਅ ਵੀ ਜੁੜ ਗਿਆ ਹੈ। ਇਹ ਗੱਲ ਉਨ੍ਹਾਂ ਮੀਡੀਆ ਸਾਹਮਣੇ ਪੂਰੇ ਦੇਸ਼ ਅੱਗੇ ਕਬੂਲੀ ਹੈ। ਦਰਅਸਲ ਇੱਕ ਲੰਬੇ ਅਰਸੇ ਬਾਅਦ ਉਹ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਹ ਆਪਣੇ ਇਹ ਬਿਆਨ ਦਿੱਤੇ ਹਨਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀਮਿੱਤਰ ਸਨਪਰ ਉਨ੍ਹਾਂ ਨੇ ਕਦੇ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਹਮਲਾ ਬਿਲਕੁਲ ਗੱਲਤ ਸੀ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਤ੍ਰਾਸਦੀ ਹੈ,ਜਿਸ ਨੂੰ ਕੋਈ ਭੁਲਾ ਨਹੀਂ ਸਕਦਾਇਸ ਪੂਰੇ ਮਾਮਲੇ ਦੇ ਸਬੂਤ ਉਨ੍ਹਾਂ ਦੇ ਕੋਲ ਹਨ,ਪਰ ਪੰਜਾਬ ਦੇ ਨੇਤਾ ਐਚ.ਐੱਸ ਫੂਲਕਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੁਬਰਾਮਣੀਅਮ ਸਵਾਮੀ ਭਾਜਪਾ ਆਗੂ ਹੋਣ ਦੇ ਨਾਲ-ਨਾਲ ਇੱਕ ਸੀਨੀਅਰ ਵਕੀਲ ਵੀ ਹਨਸੁਬਰਾਮਣੀਅਮ ਸਵਾਮੀਇੱਕ ਉਗੇ ਵਕੀਲ ਹਨ ਅਤੇ ਵਕਾਲਤ ਨੂੰ ਚੰਗੀ ਤਰ੍ਹਾਂ ਜਾਂਦੇ ਹਨ। ਇਸ ਤੋਂ ਇਲਾਵਾ ਉਹ 1984 ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਕੋਲ ਅਹਿਮ ਸਬੂਤ ਦੀ ਗੱਲ ਕਹੀ ਹੈਪਰ ਸਬੂਤ ਕੀ ਹਨ, ਇਹ ਕੋਈ ਨਹੀਂ ਜਾਣਦਾ। ਸੁਬਰਾਮਣੀਅਮ ਸਵਾਮੀ ਦੇ ਇਸ ਬਿਆਨ ਮਗਰੋਂ ਸਿਆਸਤ ਵਿੱਚ ਥੋੜੀ ਹਲਚਲ ਵੀ ਦੇਖਣ ਨੂੰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਬਰਾਮਣੀਅਮ ਸਵਾਮੀ ਦਾ ਇਹ ਬਿਆਨ ਆਉਣਵਾਲੀ 2019 ‘ਚ ਚੋਣਾਂ ਤੋਂ ਪ੍ਰਭਾਵਿਤ ਵੀ ਲੱਗ ਰਿਹਾ ਹੈ। ਭਾਜਪਾ ਆਪਣੇ ਆਪ ਨੂੰ 2019 ਦੀ ਚੋਣਾਂ ਲਈ ਮਜਬੂਤ ਕਰ ਰਹੀ ਹੈ ਇਸ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਹ ਮੁੱਦਾ ਸਿਆਸਤ ਜਾਂ ਚੋਣਾਂ ਤੋਂ ਪ੍ਰੇਰਿਤ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਫਿਲਹਾਲ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਕੋਈ ਵੀ ਮੋੜਵਾਂ ਬਿਆਨ ਜਾਰੀ ਨਹੀਂ ਕੀਤਾ ਹੈ।

Read More...

Uncategorized

‘ਅੱਤਵਾਦ ਨੂੰ ਚਿੰਗਾਰੀ ਦੇਣ ਲਈ ਸੁਬਰਾਮਾਨਿਅਨ ਪੰਜਾਬ ਆਇਆ’

ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੁਬਰਾਮਣੀਅਮ ਸਵਾਮੀ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਜਿਥੇ ਓਹਨਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸੂਬੇ ਦੀ ਭਲਾਈ ਬਾਰੇ ਗੱਲ ਕੀਤੀ। ਇਸ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਵੀ ਕੁਛ ਗੱਲਾਂ ਕਹੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਭਾਵੇਂ ਵਕਤ ਦੀਆਂ ਸਰਕਾਰਾਂ ਨੇਅੱਤਵਾਦੀ ਦੱਸਿਆ ਹੈ, ਪਰ ਹਾਲੇ ਵੀ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿੱਚ ਬਹੁਤ ਜਿਆਦਾ ਹੈ। ਇਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਹੁਣ ਦੇਸ਼ ਦੇ ਇੱਕ ਵੱਡੇ ਸਿਆਸਤਦਾਨ ਦਾ ਨਾਂਅ ਵੀ ਜੁੜ ਗਿਆ ਹੈ। ਇਹ ਗੱਲ ਉਨ੍ਹਾਂ ਮੀਡੀਆ ਸਾਹਮਣੇ ਪੂਰੇ ਦੇਸ਼ ਅੱਗੇ ਕਬੂਲੀ ਹੈ। ਦਰਅਸਲ ਇੱਕ ਲੰਬੇ ਅਰਸੇ ਬਾਅਦ ਉਹ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਹ ਆਪਣੇ ਇਹ ਬਿਆਨ ਦਿੱਤੇ ਹਨਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀ ਮਿੱਤਰ ਸਨਪਰ ਉਨ੍ਹਾਂ ਨੇ ਕਦੇ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਹਮਲਾ ਬਿਲਕੁਲ ਗੱਲਤ ਸੀ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਤ੍ਰਾਸਦੀ ਹੈ, ਜਿਸ ਨੂੰ ਕੋਈ ਭੁਲਾ ਨਹੀਂ ਸਕਦਾਇਸ ਪੂਰੇ ਮਾਮਲੇ ਦੇ ਸਬੂਤ ਉਨ੍ਹਾਂ ਦੇ ਕੋਲ ਹਨ,ਪਰ ਪੰਜਾਬ ਦੇ ਨੇਤਾ ਐਚ.ਐੱਸ ਫੂਲਕਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੁਬਰਾਮਣੀਅਮ ਸਵਾਮੀ ਭਾਜਪਾ ਆਗੂ ਹੋਣ ਦੇ ਨਾਲ-ਨਾਲ ਇੱਕ ਸੀਨੀਅਰ ਵਕੀਲ ਵੀ ਹਨ। ਸੁਬਰਾਮਣੀਅਮ ਸਵਾਮੀਇੱਕ ਉਗੇ ਵਕੀਲ ਹਨ ਅਤੇ ਵਕਾਲਤ ਨੂੰ ਚੰਗੀ ਤਰ੍ਹਾਂ ਜਾਂਦੇ ਹਨ। ਇਸ ਤੋਂ ਇਲਾਵਾ ਉਹ 1984 ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਕੋਲ ਅਹਿਮ ਸਬੂਤ ਦੀ ਗੱਲ ਕਹੀ ਹੈਪਰ ਸਬੂਤ ਕੀ ਹਨ, ਇਹ ਕੋਈ ਨਹੀਂ ਜਾਣਦਾ। ਸੁਬਰਾਮਣੀਅਮ ਸਵਾਮੀ ਦੇ ਇਸ ਬਿਆਨ ਮਗਰੋਂ ਸਿਆਸਤ ਵਿੱਚ ਥੋੜੀ ਹਲਚਲ ਵੀ ਦੇਖਣ ਨੂੰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਬਰਾਮਣੀਅਮ ਸਵਾਮੀ ਦਾ ਇਹ ਬਿਆਨ ਆਉਣਵਾਲੀ 2019 ‘ਚ ਚੋਣਾਂ ਤੋਂ ਪ੍ਰਭਾਵਿਤ ਵੀ ਲੱਗ ਰਿਹਾ ਹੈ। ਭਾਜਪਾ ਆਪਣੇ ਆਪ ਨੂੰ 2019 ਦੀ ਚੋਣਾਂ ਲਈ ਮਜਬੂਤ ਕਰ ਰਹੀ ਹੈ ਇਸ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਹ ਮੁੱਦਾ ਸਿਆਸਤ ਜਾਂ ਚੋਣਾਂ ਤੋਂ ਪ੍ਰੇਰਿਤ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਫਿਲਹਾਲ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਕੋਈ ਵੀ ਮੋੜਵਾਂ ਬਿਆਨ ਜਾਰੀ ਨਹੀਂ ਕੀਤਾ ਹੈ।

Read More...