Uncategorized

ਕਨੇਡਾ ਚ ਬੈਠੀ ਪੰਜਾਬ ਦੀ ਅਣਖੀ ਕੁੜੀ ਨੇ ਪੰਜਾਬ ਦੀਆਂ ਰੁਲ਼ੀਆਂ ਬਾਦਸ਼ਾਹੀਆਂ ਨੂੰ ਯਾਦ ਕਰਵਾਇਆ II ਦੇਖੋ ਵੀਡੀਓ

ਦੇਖੋ ਕਿਵੇਂ ਕਨੇਡਾ ਚ ਬੈਠੀ ਪੰਜਾਬ ਦੀ ਅਣਖੀ ਕੁੜੀ ਨੇ ਪੰਜਾਬ ਦੀਆਂ ਰੁਲ਼ੀਆਂ ਬਾਦਸ਼ਾਹੀਆਂ ਨੂੰ ਯਾਦ ਕਰਵਾਇਆ ? ਵਾਹ ਪੰਜਾਬ ਸਿਆਂ , ਉਹ ਵੀ ਸਮਾਂ ਸੀ ਜਦੋਂ ਤੇਰੇ ਤੋਂ ਹਵਾਵਾਂ ਵੀ ਡਰ ਕੇ ਲੰਘਦੀਆਂ ਸੀ ਅੱਜ ਤੇਰੇ ਆਪਣਿਆਂ ਨੇ ਤੈਨੂੰ ਢਹਿ ਢੇਰੀ ਕਰ ਦਿੱਤਾ |ਜਿਊਂਦੀ ਰਹਿ ਸ਼ੇਰ ਦਿਲ ਪੰਜਾਬਣੇ , ਸ਼ਾਇਦ ਤੇਰਾ ਇਹ ਦਿੱਤਾ ਹੋਇਆ ਸੁਨੇਹਾ ਸਰਕਾਰਾਂ ਦੇ ਕੰਨਾਂ ਵਿੱਚ ਪੈ ਸਕੇ , ਬਸ ਸ਼ੇਅਰ ਕਰ ਦਿਉ ਦੱਬ ਕੇ ।
ਨਸ਼ਾ ਦੋ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਮਸਤੀ ਅਤੇ ਸਰੂਰ ਦਾ ਇਜ਼ਹਾਰ ਕਰਦਾ ਹੈ। ਜ਼ਿਆਦਾਤਰ ਇਹਦੀ ਵਰਤੋਂ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਹਾਕਮ ਲੋਕ ਹੀ ਕਰਦੇ ਹੁੰਦੇ ਸਨ. ਫਿਰ ਮੈਡੀਕਲ ਸਾਇੰਸ ਦੀ ਬਦੌਲਤ ਅਫੀਮ ਅਤੇ ਅਲਕੋਹਲ ਦਰਦ ਨਿਵਾਰਕ ਵਜੋਂ ਅਤੇ ਸਰੀਰਕ ਅੰਗਾਂ ਦੀ ਚੀਰਫਾੜ ਸਮੇਂ ਬੇਹੋਸ਼ੀ (ਐਨਾਥੀਸੀਆ) ਆਦਿ ਲਈ ਵਰਤੀ ਜਾਣ ਲੱਗੀ। ਦਰਦ ਨਿਵਾਰਕ ਵਜੋਂ ਅਫੀਮ ਅਤੇ ਅਲਕੋਹਲ ਅੱਜ ਵੀ ਬਹੁਤੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਕੁਦਰਤ ਨੇ ਕੁਝ ਅਜਿਹੇ ਪੌਦੇ ਪੈਦਾ ਕੀਤੇ ਸਨ ਜਿਨ੍ਹਾਂ ਵਿਚਲਾ ਨਸ਼ਾ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਸੀ। ਹੌਲੀ ਹੌਲੀ ਮਨੁੱਖ ਮਨੁੱਖ ਨੇ ਆਪਣੀ ਆਦਤ ਅਨੁਸਾਰ ਵਿਗਿਆਨਕ ਤਰੀਕੇ ਵਰਤ ਕੇ ਇਨ੍ਹਾਂ ਦੋ ਮੁੱਖ ਨਸ਼ਿਆਂ ਤੋੋਂ ਹੋਰ ਸਿੰਥੈਟਿਕ ਨਸ਼ੇ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਕੱਲ੍ਹ ਹੈਰੋਇਨ, ਚਰਸ, ਸਮੈਕ, ਆਈਸ, ਬਰਾਊਨ ਸ਼ੂਗਰ ਤੇ ਪਤਾ ਨਹੀਂ ਕਿੰਨੇ ਕੁ ਹੋਰ ਨਸ਼ੇ ਪ੍ਰਚਲਤ ਹਨ।ਨਸ਼ਿਆਂ ਦੇ ਆਦੀ ਟੀਕਿਆਂ, ਕੈਪਸੂਲਾਂ ਅਤੇ ਸਿਗਰਟਨੋਸ਼ੀ ਰਾਹੀਂ ਇਹਦਾ ਸੇਵਨ ਕਰਨ ਲੱਗ ਪਏ ਹਨ। ਜਿੱਥੇ ਅਫੀਮ ਅਤੇ ਅਲਕੋਹਲ ਦੀ ਵਰਤੋਂ ਕਰਨ ਵਾਲੇ ਵਧੀਆ ਖੁਰਾਕ ਅਤੇ ਘਿਓ ਦਾ ਸੇਵਨ ਕਰਨ ਨਾਲ ਇਹਦਾ ਜਲਦੀ ਸ਼ਿਕਾਰ ਨਹੀਂ ਸਨ ਹੁੰਦੇ ਉਥੇ ਸਿੰਥੈਟਿਕ ਨਸ਼ਿਆਂ ਦਾ ਕੁਝ ਵਾਰ ਹੀ ਇਸਤੇਮਾਲ ਕਰਨ ਵਾਲੇ ਇਹਦੇ ਮਰੀਜ਼ ਬਣ ਜਾਂਦੇ ਹਨ। ਅਫੀਮ ਅਤੇ ਸ਼ਰਾਬ ਦੀ ਨਿਸਬਤ ਇਹ ਆਧੁਨਿਕ ਸਿੰਥੈਟਿਕ ਨਸ਼ੇ ਬਹੁਤ ਮਹਿੰਗੇ ਵੀ ਹਨ ਤੇ ਬਹੁਤ ਜਲਦੀ ਸਰੀਰ ਦਾ ਨਾਸ਼ ਵੀ ਕਰਦੇ ਹਨ।

ਮਨੁੱਖਤਾ ਦੇ ਵਣਜਾਰਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਆਪਣਾ ਨੈਟਵਰਕ ਏਨਾ ਫੈਲਾ ਲਿਆ ਹੈ ਕਿ ਗਾਹਕਾਂ ਦੇ ਘਰਾਂ ਤੱਕ ਸਪਲਾਈ ਲਾਈਨ ਜੋੜ ਦਿੱਤੀ ਗਈ ਹੈ। ਨਸ਼ਿਆਂ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਲੋਕ ਮੂੰਹੋਂ ਮੰਗਿਆ ਪੈਸਾ ਇਸ ਬਾਜ਼ਾਰ ਵਿੱਚ ਧਕੇਲ ਕੇ ਬੇਤਹਾਸ਼ਾ ਲਾਭ ਕਮਾ ਰਹੇ ਹਨ। ਮਨੁੱਖ ਦੀ ਫਿਤਰਤ ਹੀ ਅਜਿਹੀ ਬਣ ਗਈ ਹੈ ਕਿ ਹੌਲੀ ਹੌਲੀ ਹੱਥੀਂ ਕੰਮ ਕਰਨ ਦੀ ਬਜਾਏ ਉਹ ਅਜਿਹੇ ਢੰਗ ਲੱਭਦਾ ਹੈ ਜਿਨ੍ਹਾਂ ਨਾਲ ਉਹ ਦਿਨਾਂ ਵਿੱਚ ਹੀ ਅਮੀਰ ਬਣ ਜਾਵੇ।

ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਵਿੱਚ ਪਾਣੀ ਦੇ ਜਿਹੜੇ ਦੋ ਢਾਈ ਦਰਿਆ ਰਹਿ ਗਏ ਹਨ ਉਨ੍ਹਾਂ ਦਾ ਪਾਣੀ ਜਾਂ ਤਾਂ ਸੁੱਕ ਗਿਆ ਹੈ ਜਾਂ ਫਿਰ ਜ਼ਹਿਰੀਲਾ ਹੋ ਗਿਆ ਹੈ, ਪਰ ਨਸ਼ਿਆਂ ਦਾ ਇਹ ਛੇਵਾਂ ਦਰਿਆ ਏਨਾ ਪ੍ਰਫੁੱਲਤ ਹੋ ਰਿਹਾ ਹੈ ਕਿ ਡਰ ਹੈ ਕਿ ਇਹ ਕਿਧਰੇ ਪੰਜਾਬ ਦੀ ਜਵਾਨੀ ਤੇ ਆਰਥਿਕਤਾ ਨੂੰ ਵਹਾ ਕੇ ਨਾ ਲੈ ਜਾਵੇ? ਏਨੀ ਤੇਜ਼ੀ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਵਧਣ ਦਾ ਮੁੱਖ ਕਾਰਨ ਮੰਨਿਆ ਭਾਵੇਂ ਅੰਤਰਰਾਸ਼ਟਰੀ ਸਰਹੱਦ ਰਾਹੀਂ ਨਸਿਆਂ ਦੀ ਸਮੱਗਲਿੰਗ ਨੂੰ ਮੰਨਿਆ ਜਾਂਦਾ ਹੈ, ਪਰ ਨਾਲ ਹੀ ਘਰੇਲੂ ਕਾਰਨ ਵੀ ਜ਼ਰੂਰ ਜ਼ਿੰਮੇਵਾਰ ਹਨ। ਸਾਡਾ ਸਿਆਸੀ ਤਾਣਾ ਬਾਣਾ ਅਤੇ ਸਰਕਾਰੀ ਤੰਤਰ ਅਜਿਹਾ ਰੂਪ ਅਖਤਿਆਰ ਕਰ ਚੁੱਕਾ ਹੈ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਿਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਨੂੰ ਬਿਲਕੁਲ ਦਰਕਿਨਾਰ ਕਰ ਛੱਡਿਆ ਹੈ। ਸਿਹਤ ਦਾ ਜਨਾਜ਼ਾ ਨਿਕਲਿਆ ਹੋਇਆ ਹੈ।

Read More...

Uncategorized

ਕੈਪਟਨ ਨੂੰ ਅਕਾਲ ਤਖ਼ਤ ’ਤੇ ਕੀਤਾ ਜਾ ਸਕਦੈ ਤਲਬ ….ਜਾਣੋ ਪੂਰੀ ਖ਼ਬਰ

ਕੈਪਟਨ ਨੂੰ ਅਕਾਲ ਤਖ਼ਤ ’ਤੇ ਕੀਤਾ ਜਾ ਸਕਦੈ ਤਲਬ ….ਬਠਿੰਡਾ, 27 ਜੂਨ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ’ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ’ਤੇ ਪੂਰਾ ਨਾ ਨਿਭਣ ਦਾ ਹੈ।ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ। ਜਥੇਦਾਰ ਸਿਰਫ਼ ਲਿਖਤੀ ਸ਼ਿਕਾਇਤ ਦੀ ਉਡੀਕ ਕਰ ਰਹੇ ਹਨ। ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ’ਚ ਇਹ ਮਾਮਲਾ ਉੱਠਣ ਦੀ ਪੂਰੀ ਉਮੀਦ ਜਾਪਦੀ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿੱਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਸੂਬੇ ’ਚੋਂ ਨਸ਼ੇ ਨੂੰ ਖ਼ਤਮ ਕਰ ਦੇਣਗੇ। ਉਦੋਂ ਖਡੂਰ ਸਾਹਿਬ ਤੋਂ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਰਮਨਜੀਤ ਸਿੰਘ ਸਿੱਕੀ ਨੇ ਗੁਟਕਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਸਟੇਜ ਤੋਂ ਫੜਾਇਆ ਸੀ। ਕੈਪਟਨ ਨੇ ਗੁਟਕਾ ਸਾਹਿਬ ਨੂੰ ਪਹਿਲਾਂ ਮੱਥੇ ਨਾਲ ਲਾਇਆ ਅਤੇ ਫਿਰ ਸਹੁੰ ਚੁੱਕੀ ਸੀ। ਚੋਣਾਂ ਜਿੱਤਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ 16 ਮਾਰਚ 2017 ਨੂੰ ਸਹੁੰ ਚੁੱਕੀ ਸੀ। ਸਹੁੰ ਚੁੱਕਣ ਤੋਂ ਹੁਣ ਤੱਕ 65 ਹਫ਼ਤੇ ਬੀਤ ਚੁੱਕੇ ਹਨ ਪ੍ਰੰਤੂ ਸੂਬੇ ’ਚ ਨਸ਼ਾ ਉਵੇਂ ਹੀ ਮੇਲਦਾ ਫਿਰ ਰਿਹਾ ਹੈ।

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਪਹਿਲਾਂ ਸਹੁੰ ਚੁੱਕੀ ਅਤੇ ਫਿਰ ਉਸ ਪ੍ਰਣ ਨੂੰ ਨਾ ਨਿਭਾ ਕੇ ਗੁਟਕਾ ਸਾਹਿਬ ਦਾ ਅਪਮਾਨ ਕੀਤਾ ਹੈ ਜੋ ਮਰਿਆਦਾ ਦੇ ਉਲਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਨੇ ਸਿਆਸੀ ਸਟੇਜ ਤੋਂ ਗੁਰੂ ਸਾਹਿਬ ਨੂੰ ਗਵਾਹ ਬਣਾਇਆ ਅਤੇ ਇਹ ਸਭ ਕੁੱਝ ਵੋਟਾਂ ਲੈਣ ਲਈ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ’ਤੇ ਕੋਈ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਦਾ ਹੈ ਤਾਂ ਸਿੰਘ ਸਾਹਿਬਾਨਾਂ ਦੀ ਅਗਲੀ ਮੀਟਿੰਗ ਵਿੱਚ ਮਸਲਾ ਵਿਚਾਰਿਆ ਜਾ ਸਕਦਾ ਹੈ। ਉਂਜ ਜਥੇਦਾਰ ਨੇ ਆਖਿਆ ਕਿ ਉਹ ਆਪਣੀ ਤਰਫ਼ੋਂ ਇਕੱਤਰਤਾ ਵਿੱਚ ਇਹ ਮਸਲਾ ਉਠਾਉਣਗੇ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੂੰ ਜਨਤਕ ਤੌਰ ’ਤੇ ਕੀਤਾ ਵਾਅਦਾ ਨਿਭਾਉਣਾ ਚਾਹੀਦਾ ਸੀ।

ਇਸੇ ਤਰ੍ਹਾਂ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਨਤਕ ਰੈਲੀ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕਣਾ ਗ਼ਲਤ ਸੀ ਅਤੇ ਉਸ ਤੋਂ ਵੱਧ ਗ਼ਲਤ ਇਹ ਹੋਇਆ ਕਿ ਵਚਨ ’ਤੇ ਉਨ੍ਹਾਂ ਪਹਿਰਾ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੇ ਵੋਟਾਂ ਖ਼ਾਤਰ ਗੁਟਕਾ ਸਾਹਿਬ ਦੀ ਟੇਕ ਲਈ ਜਦੋਂ ਕਿ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ।ਜਥੇਦਾਰ ਰਘਬੀਰ ਸਿੰਘ ਨੇ ਆਖਿਆ ਕਿ ਇਸ ਮਾਮਲੇ ’ਤੇ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ ਲਿਖਤੀ ਰੂਪ ਵਿੱਚ ਕੁੱਝ ਆਉਂਦਾ ਹੈ ਤਾਂ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਾਜ਼ਿਸ਼ ਤਹਿਤ ਜਵਾਨੀ ਦਾ ਘਾਣ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਲੜ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

ਮਰਿਆਦਾ ਦੀ ਹੋਈ ਹੈ ਉਲੰਘਣਾ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਤਾਂ ਸਹੁੰ ਚੁੱਕੇ ਜਾਣ ਦੇ ਹੀ ਖ਼ਿਲਾਫ਼ ਹਨ ਕਿਉਂਕਿ ਇਹ ਮਰਿਆਦਾ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਪ੍ਰੰਤੂ ਉਸ ’ਤੇ ਪਹਿਰਾ ਨਹੀਂ ਦਿੱਤਾ, ਸਗੋਂ ਪੰਜਾਬ ਵਿੱਚ ਹੁਣ ਨਸ਼ੇ ਕਈ ਗੁਣਾ ਵੱਧ ਗਏ ਹਨ।

Read More...

Uncategorized

ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦਾ ਨਸ਼ਿਆਂ ਖਿਲਾਫ ਵੱਡਾ ਐਲਾਨ – ਦੇਖੋ ਕੀ ਕਿਹਾ ਭਾੲੀ ਸਾਬ ਨੇ

ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਬੁਲਾਰਾ ਸ. ਅਮਰ ਸਿੰਘ ਚਾਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਹਵਾਰਾ ਜੀ ਨੇ ਤਿਹਾੜ ਜ਼ੇਲ੍ਹ ‘ਚੋਂ ਕੌਮ ਦੇ ਨਾਂਅ ਇਕ ਸੰਦੇਸ਼ ਭੇਜਿਆ ਹੈ। ਪੰ ਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ।

ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ।ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ। 1998 ਵਿੱਚ 16 ਫੀਸਦੀ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ।ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ। ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ।ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

Read More...

Uncategorized

ਸਾਡੀ ਇਸ ਹਾਲਤ ਲਈ ਇਹ ਪੁਲਿਸ ਮੁਲਾਜਿਮ ਹਨ ਜਿੰਮੇਵਾਰ II ਨਸ਼ੇ ਨਾਲ ਜਿੰਦਗੀ ਬਰਬਾਦ ਕਰ ਚੁੱਕੀਆਂ ਨੌਜਵਾਨ ਲੜਕੀਆਂ ਵਲੋਂ ਖੁਲਾਸਾ

ਕਪੂਰਥਲਾ ‘ਚ ਚੱਲ ਰਹੇ ਪਹਿਲੇ ਮਹਿਲਾ ਨਸ਼ਾ ਮੁਕਤੀ ਕੇਂਦਰ ‘ਚ ਬੈਠੀਆਂ ਇਹ ਲੜਕੀਆਂ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਥੇ ਦਾਖਲ ਹੋਈਆਂ ਹਨ। ਦੱਸਣਯੋਗ ਹੈ ਕਿ ਛੋਟੀਆਂ ਉਮਰਾਂ ਦੌਰਾਨ ਮਾੜੀ ਸੰਗਤ ‘ਚ ਪੈ ਇਹ ਲੜਕੀਆਂ ਸਕੂਲ ਜਾਂ ਕਾਲਜ ‘ਚ ਹੀ ਨਸ਼ੇ ਦੀਆਂ ਆਦੀ ਹੋ ਗਈਆਂ। ਆਪਣੀ ਦਾਸਤਾਨ ਬਿਆਨ ਕਰਦੇ ਹੋਏ ਲੜਕੀਆਂ ਨੇ ਆਪਣੀ

ਇਸ ਹਾਲਤ ਲਈ ਪੁਲਸ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਦੱਸਿਆ। ਲੜਕੀਆਂ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਵੱਲੋਂ ਹੀ ਉਨ੍ਹਾਂ ਨੂੰ ਨਸ਼ਾ ਮੁਹੱਈਆ ਕਰਵਾਇਆ ਜਾਂਦਾ ਸੀ। ਉਥੇ ਹੀ ਦੂਜੇ ਪਾਸੇ ਐੱਸ. ਐੱਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ ‘ਤੇ ਇਨ੍ਹਾਂ ਲੜਕੀਆਂ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਨੇ ਲੜਕੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਿਖਤੀ ਰੂਪ ‘ਚ ਸ਼ਿਕਾਇਤ ਮਿਲਣ ‘ਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਲੜਕੀਆਂ ਵੱਲੋਂ ਲਗਾਏ ਦੋਸ਼ਾਂ ਦੀ ਅਸਲੀਅਤ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Read More...

Post

ਪ੍ਰਧਾਨ ਲੋਂਗੋਵਾਲ ਨੇ ਬਰਗਾੜੀ ਮੋਰਚੇ ਨੂੰ ਦੱਸਿਆ ਰਾਜਨੀਤਕ ਸਟੰਟ

ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਬਰਗਾੜੀ ਵਿਖੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਚੱਲ ਰਹੇ ਮੋਰਚੇ ਨੂੰ ਰਾਜਨੀਤਕ ਸਟੰਟ ਦੱਸਿਆ ਹੈ।ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਵਲੋਂ ਚਲਾਈ ਗੋਲੀ ਵਿਚ ਸ਼ਹੀਦ ਹੋਏ ਦੋ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਲਈਬਰਗਾੜੀ ਵਿਖੇ ਮੋਰਚਾ ਲਾਇਆ ਗਿਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ, “ਇਹ ਸਭ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ ਦੇ ਇਸ਼ਾਰੇ ‘ਤੇ ਮਸਲੇ ਨੂੰ ਰਾਜਨੀਤਕ ਰੰਗਤ ਦੇਣ ਲਈ ਕੀਤਾ ਜਾ ਰਿਹਾ ਹੈ।ਇੱਥੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਹੋਰ ਆਗੂਆਂਦੀ ਮੋਜੂਦਗੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਵੀ ਬੇਸਬਰੀ ਨਾਲ ਇਸ ਕੇਸ ਦੇ ਜਾਂਚ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।ਉਹਨਾਂ ਇਹ ਬਿਆਨ ਬਠਿੰਡਾ ਵਿਚ ਆਪਣੇ ਦੌਰੇ ਦੌਰਾਨ ਦਿੱਤਾ ਜਿੱਥੇ ਉਹ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਦੇ ਇਕ ਮਾਮਲੇ ਨੂੰ ਬਠਿੰਡਾ ਪ੍ਰਸ਼ਾਸਨ ਕੋਲ ਚੁੱਕਣ ਲਈ ਪਹੁੰਚੇ ਹੋਏ ਸਨ। ਉਹਨਾਂ ਦੋਸ਼ ਲਾਇਆ ਕਿ ਕੁਝ ਲੋਕ ਪਿੰਡ ਭਾਈ ਰੂਪਾ ਵਿਚ ਸ਼੍ਰੋਮਣੀ ਕਮੇਟੀ ਦੀ 160 ਏਕੜ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨSGPC President Gobind Singh Longowal has described the ongoing morcha led by Bhai Dhian Singh Mondal as a political stunt in Bargari. It is worth mentioning here that Bhai Dhian Singh Mandal accused the Guru Granth Sahib and the Punjab Police at Bahal Kalan The Shirgaਣੀī committee presided over a rally in Bargari to punish the killers of two Sikhs who were killed in a gunfight. “This is being done to give politicalpaint to the issue at the behest of Simranjit Singh Mann, President of Shiromani Akali Dal (Amritsar), and others. Here are some of the other leaders of the former minister Sikandar Singh Maluka and the Shiromani Akal Dal (Badal). In the presence of SGPC President, the SGPC said that the SGPC is also awaiting the results of the investigation of this case. He made this statement during his visit in BathindaWere they were a case of land, the committee came to pick Bathinda administration. He alleged that some people wanted to occupy 160 acres of land of the SGPC in village Bhai Roopa.

Read More...

Uncategorized

ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਗਈ ਜਾਨ

ਸਥਾਨਕ ਸ਼ਹਿਰ ਦੇ ਮੁਹੱਲਾ ਜੀਵਨ ਨਗਰ ਵਿਖੇ ਇਕ 22 ਸਾਲਾ ਨੌਜਵਾਨ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਤਾ ਦਾ ਮ੍ਰਿਤਕ ਦੀ ਲਾਸ਼ ਨਾਲ ਲਿਪਟ-ਲਿਪਟ ਕੇ ਵੈਣ ਪਾਉਂਦਿਆਂ ਕੀਤਾ ਜਾ ਰਿਹਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ ਅਤੇ ਵਿਰਲਾਪ ਸੁਣ ਕੇ ਨੇੜੇ ਖੜ੍ਹੇ ਹਰ ਵਿਅਕਤੀ ਦਾ ਹਿਰਦਾ ਵਲੂੰਦਰਿਆ ਗਿਆ। ਮੁਹੱਲੇ ਜੀਵਨ ਨਗਰ ‘ਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦ ਮੁਹੱਲਾ ਵਾਸੀਆਂ ਨੇ 22 ਸਾਲਾ ਉਕਤ ਨੂੰ ਮ੍ਰਿਤਕ ਹਾਲਤ ‘ਚ ਦੇਖਿਆ।
ਇਸ ਦੌਰਾਨ ਮ੍ਰਿਤਕ ਦੇ ਹੱਥ ‘ਚ ਇਕ ਸਰਿੰਜ ਅਤੇ ਕੋਲ ਇਕ ਬੈਗ ਮਿਲਿਆ। ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਪੁਸ਼ਟੀ ਕੀਤੀ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੇ ਸਬੰਧੀ ਪੁਲਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਕਿਸੇ ਨਸ਼ਾ ਤਸਕਰ ਨਾਲ ਪੁਲਸ ਕੋਈ ਲਿਹਾਜ਼ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਭੈਅ ਦੇ ਪੁਲਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਜ਼ਰੂਰ ਦੇਣ।

Read More...

Uncategorized

ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੇ ਦਾ ਜੇਲ੍ਹ ਵਿੱਚ ਕੁਟਾਪਾ

ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੇ ਦਾ ਜੇਲ੍ਹ ਵਿੱਚ ਸਿੰਮਾ ਸੇਖੋਂ ਬੰਬੀਹਾ ਗਰੁਪ ਵੱਲੋਂ ਕੁਟਾਪਾ, ਦੁਸ਼ਟ ਜਗਤਾਰ ਜੱਗਾ ਪਿੰਡ ਬਛੌੜੀ ਦੀਆਂ ਲੱਤਾਂ ਬਾਹਾਂ ਤੋੜੀਆਂ ਹਾਲਤ ਗੰਭੀਰ ਡੀਐਮਸੀ ਭਰਤੀ ਤੇ ਸਿੰਮਾ ਸੇਖੋਂ ਬੰਬੀਹਾ ਗਰੁਪ ਗਾਰਦ ਲਾ ਕੇ ਜੇਲ ਦੀ ਚੱਕੀ ਵਿੱਚ ਬੰਦ ਕੀਤਾ। ੨੨ ਜੂਨ (AMN) ਅਜ਼ਾਦਸੋਚ ਮੀਡੀਆ ਨੈੱਟਵਰਕ :- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜੋ ਕਿ ਪਿੰਡ ਬਛੋੜੀ ਦੇ ਪੇ੍ਮੀ ਜਗਤਾਰ ਜੱਗਾ ਜਿਸਨੇ ਅਪਣੀ ਮਾਂ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਬੇਅਦਬੀ ਕਰਨ ਤੋਂ ਬਾਅਦ ਨੰਗਾ ਹੋ ਨਾਚ ਕੀਤਾ ਸੀ ।
ਅੱਜ ਤਕਰੀਬਨ 4:30 ਵਜੇ ਦੇ ਆਸਪਾਸ ਦਸ਼ਮੇਸ਼ ਪਿਤਾ ਦੇ ਲਾਡਲੇ ਸ਼ੇਰਾਂ ਨੇ ਆਪਣੀਆਂ ਪੁਰਾਤਨ ਰਵਾਇਤਾਂ ਕਾਇਮ ਰੱਖਦੇ ਹੋਏ ਜੇਲ੍ਹ ਦੇ ਵਿਚ ਹੀ ਬੰਦ ਸਿੰਮਾ ਸੇਖੋਂ ਪਿੰਡ – ਬਹਿਬਲ ਕਲਾਂ ਜੋ ਕਿ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਉਸਨੇ ਦੁਸ਼ਟ ਪਾਪੀ ਨੂੰ ਉਸਦੀਆਂ ਦੋਵੇਂ ਲੱਤਾਂ ਤੇ ਦੋਵੇਂ ਬਾਹਾਂ ਤੋੜ ਕੇ ਉਸਨੂੰ ਦੁਬਾਰਾ ਨਾਚ ਨਚਾਇਆ ਤੇ ਗੁਰੂ ਦੀ ਨਿਰਾਦਰੀ ਦਾ ਬਦਲਾ ਲੈ ਇੱਕੀ ਤੇ ਇੱਕਵੱਜਾ ਦਾ ਨਿਓਤਾ ਮੋੜ ਕੇ DMC ਲੁਧਿਆਣਾ ਹਸਪਤਾਲ ਵਿੱਚ ਨਰਕ ਭੋਗਣ ਲਈ ਭੇਜ ਦਿੱਤਾ ਹੈ ।
ਸੂਰਮੇ ਵੀਰ ਸਿੰਮਾ ਸੇਖੋ ਨੂੰ ਜੇਲ੍ਹ ਅੰਦਰ ਹੀ ਚੱਕੀ ਵਿੱਚ ਬੰਦ ਕਰ ਗਾਰਦ ਲਾ ਦਿੱਤੀ ਗਈ ਹੈ, ਸਾਡਾ ਇਹੋ ਜਿਹੇ ਅਣਖੀਲੇ ਸੂਰਮੇ ਯੋਧਿਆਂ ਨੂੰ ਲੱਖ ਵਾਰ ਪ੍ਰਣਾਮ ਹੈ ਜਿਨ੍ਹਾਂ ਅੰਦਰ ਅਣਖ ਤੇ ਗੈਰਤ ਮੌਜੂਦ ਹੈ ਤੇ ਆਪਣੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨੂੰ ਸੁੱਕਾ ਨਹੀਂ ਜਾਣ ਦਿੰਦੇ ਕੌਮ ਨੂੰ ਇਕੱਠੇ ਹੋ ਕੇ ਇਨ੍ਹਾਂ ਸੂਰਬੀਰਾਂ ਯੋਧਿਆਂ ਦਾ ਸਾਥ ਦੇਣਾ ਚਾਹੀਦਾ ਹੈ ।ਜਿਨ੍ਹਾਂ ਚਾਹੇ ਕਿਸੇ ਵੀ ਹਾਲਤ ਚ ਦੁਸ਼ਟ ਪਾਪੀ ਨੂੰ ਉਸਦੀ ਬਣਦੀ ਸਜਾ ਦਿੱਤੀ ਹੈ ।
ਸਿੱਖ ਹਜੇ ਜਿਉਦੇ ਨੇ, ਗੈਰਤ ਹਜੇ ਬਾਕੀ ਹੈ।

Read More...

Uncategorized

OMG ..ਆਹ ਦੇਖੀ ਕਿਵੇਂ ਨਸ਼ੇ ਵਿੱਚ ਨੌਜਵਾਨ ਨੇ ਟਰੇਨ ਹੇਠ ਆ ਕੇ ਆਪਣੀਆਂ ਦੋਵੇਂ ਲੱਤਾਂ ਗੁਆਈਅਾਂ

ਅੱਜ ਸ਼ਹਿਰ ਵਿਖੇ ਰੇਲਵੇ ਲਾਈਨਾਂ ਲਾਗੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਅਾਂ। video- ਗੰਭੀਰ ਜ਼ਖਮੀ ਨੌਜਵਾਨ ਦੀ ਪਛਾਣ ਪਿੰਡ ਘਨੂੰਡ਼ਕੀ ਦੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਪਣੇ ਘਰ ਲਡ਼ ਪਿਆ ਸੀ। ਗੁੱਸੇ ਵਿਚ ਆ ਕੇ ਨਾਭਾ ਤੋਂ ਛੀਟਾਂਵਾਲਾ ਵਿਚਕਾਰ ਪੈਂਦੀਆਂ ਰੇਲਵੇ ਲਾਈਨਾਂ ’ਤੇ ਮੋਟਰਸਾਈਕਲ ਨੰਬਰ ਪੀਬੀ 48ਡੀ 1381 ਰਾਹੀਂ ਪੁੱਜਾ।

ਦੁਪਹਿਰ ਸਮੇਂ ਲੰਘਦੀ ਪੈਸੈਂਜਰ ਟਰੇਨ ਅੱਗੇ ਛਾਲ ਮਾਰ ਦਿੱਤੀ। ਹਾਦਸੇ ਵਿਚ ਭਾਵੇਂ ਨੌਜਵਾਨ ਦੀ ਜ਼ਿੰਦਗੀ ਤਾਂ ਬਚ ਗਈ ਪਰ ਇਸ ਦੀਆਂ ਦੋਵੇਂ ਲੱਤਾਂ ਕੱਟੀਅਾਂ ਗਈਅਾਂ। ਜ਼ਿਕਰਯੋਗ ਹੈ ਕਿ 23 ਸਾਲਾ ਇਹ ਨੌਜਵਾਨ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ। ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਜਾਣਕਾਰੀ ਦਿੰਦਿਅਾਂ ਨੌਜਵਾਨ ਦੇ ਪਿਤਾ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਟਰੇਨ ਅੱਗੇ ਆਉਣ ਤੋੋਂ ਪਹਿਲਾਂ ਪਰਮਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ ਸੀ ਅਤੇ 100 ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਹੁਣ ਸ਼ਹਿਰ ਆਇਆ ਹੋਇਆ ਹਾਂ ਅਤੇ ਆ ਕੇ 100 ਰੁਪਏ ਦੇਣ ਦਾ ਭਰੋਸਾ ਦਿੱਤਾ। ਪਰਿਵਾਰ ਨੂੰ ਇਸ ਗੱਲ ਦਾ ਬਿਲਕੁੱਲ ਅੰਦਾਜ਼ਾ ਨਹੀ ਸੀ ਕਿ ਸਿਰਫ ਕੁੱਝ ਰੁਪਏ ਕਾਰਨ ਹੀ ਉਨ੍ਹਾਂ ਦਾ ਲਡ਼ਕਾ ਇਹ ਕਾਰਨਾਮਾ ਕਰ ਦੇਵੇਗਾ ਅਤੇ ਇਨਾ ਵੱਡਾ ਕਦਮ ਚੁੱਕ ਲਵੇਗਾ। ਘਟਨਾ ਦੀ ਪੁਸ਼ਟੀ ਕਰਦਿਆਂ ਰੇਲਵੇ ਚੌਕੀ ਨਾਭਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਨੇ ਹਾਦਸੇ ਤੋਂ ਬਾਅਦ 108 ਨੰਬਰ ਐਂਬੂਲੈਂਸ ਨੂੰ ਬੁਲਾਇਆ ਅਤੇ ਨੌਜਵਾਨ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ।ਮੈਡੀਕਲ ਸਟਾਫ ਨੇ ਨੌਜਵਾਨ ਦੀ ਵਿਗਡ਼ਦੀ ਹਾਲਤ ਕਾਰਨ ਮੁਢਲੀ ਸਹਾਇਤਾ ਦੇ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਰੇਲਵੇ ਪੁਲਸ ਮਾਮਲੇ ਵਿਚ ਲੋਡ਼ੀਂਦੀ ਪਡ਼ਤਾਲ ਕਰ ਰਹੀ ਹੈ।

Read More...

Uncategorized

ਬੁਰਾ ਹਾਲ ਆ ਦੁਨੀਆਂ ਦਾ ,ਆਹ ਦੇਖ ਲਵੋ ਹੱਦ ਕਰ ਦਿੱਤੀ ਇਸ ਬੀਬੀ ਨੇ ਨਸ਼ੇ ਨਾਲ ਟੁੰਨ ਹੋ ਕੇ ਕੀ ਕਹੀ ਜਾਂਦੀ

ਨਸ਼ੇ ਨਾਲ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ .. ਕਿੰਨੀਆ ਗਾਲਾਂ ਕੱਢ ਰਹੀ ਮਸਲਾ ਪਤਾ ਨਹੀਂ ਕੀ ਆ ਪਰ ਨਸ਼ੇ ਤੋਂ ਦੂਰ ਰਹੋ ਜੀ .. 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ।ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਨਸ਼ਿਆਂ ਦੇ ਸਮਾਜਿਕ ਦੁਰਪ੍ਰਭਾਵ-ਨੌਜਵਾਨ ਵਰਗ ਦੇ ਵੱਡੀ ਪੱਧਰ ‘ਤੇ ਨਸ਼ੇ ਦੀ ਗਸ਼ਤ ਵਿੱਚ ਆਉਣ ਕਾਰਨ ਪਰਿਵਾਰ ਟੁੱਟ ਰਹੇ ਹਨ। ਠੱਗੀ, ਚੋਰੀ ਵੱਧ ਰਹੀ ਹੈ ਅਤੇ ਨਿੱਕੇ-ਨਿੱਕੇ ਲੜਾਈ-ਝਗੜਿਆਂ ਤੋਂ ਨੌਬਤ ਕਤਲੋਗਾਰਤ ਤੱਕ ਪਹੁੰਚ ਰਹੀ ਹੈ। ਜਿਸ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਵਿਖਾਈ ਦੇ ਰਿਹਾ ਹੈ, ਜਿਸਦੀ ਤਾਜਾ ਉਦਾਹਰਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ, ਕਲੱਬਾਂ ਅਤੇ ਪਲਾਜ਼ਿਆਂ ਦਾ ਹ ੋਰਿਹਾ ਬੇਸ਼ੁਮਾਰ ਵਾਧਾ ਹੈ। ਪੰਜਾਬ ਵਿੱਚ ਹਰ ਸਾਲ ਕੋਈ ਨਾ ਕੋਈ ਚੋਣ ਆਉਂਦੀ ਹੀ ਰਹਿੰਦੀ ਹੈ। ਹਰ ਪ੍ਰਕਾਰ ਦੀਆਂ ਚੋਣਾਂ ਵਿੱਚ ਖੁੱਲ੍ਹ ਕੇ ਨਸ਼ਿਆਂ ਦੀ ਵੰਡ ਰਾਜਨੀਤਕ ਪਾਰਟੀਆਂ ਕਰਦੀਆਂ ਹਨ, ਉਹ ਕਿਹੜਾ ਨਸ਼ਾ ਹੈ ਜੋ ਵੋਟਰਾਂ ਨੂੰ ਭਰਮਾਉਣ ਲਈ ਉਸ ਤੱਕ ਨਹੀਂ ਪਹੁੰਚਾਇਆ ਜਾਂਦਾ।ਸਰਕਾਰ ਬਣਾਉਣ ਲਈ ਵੋਟਾਂ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਨਸ਼ੇ ਵੰਡ ਕੇ ਵੋਟਾਂ ਲੈਣਾ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਸ਼ਾ ਰਿਉੜੀਆਂ ਦੀ ਤਰ੍ਹਾਂ ਵੰਡਿਆ ਜਾ ਰਹਾ ਹੈ।ਕੀ ਸਰਕਾਰਾਂ ਸੱਚਮੁੱਚ ਹੀ ਨਸ਼ਿਆਂ ਦੀ ਰੋਕਥਾਮ ਲਈ ਕਦਮ ਉਠਾ ਰਹੀਆਂ ਹਨ? ਅੱਜ-ਕੱਲ੍ਹ ਇੱਕ ਮੋਟੇ ਅਨੁਮਾਨ ਅਨੁਸਾਰ ਪੰਜਾਬ ਵਿੱਚੋਂ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋ ਰਿਹਾ ਹੈ, ਫਿਰ ਸਰਕਾਰ ਇਸ ਦੀ ਰੋਕਥਾਮ ਕਿਉਂ ਕਰੇਗੀ। ਉਂਝ ਤਾਂ ਨਸ਼ਿਆਂ ਤੋਂ ਸੁਚੇਤ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਲੰਮੇ ਚੌੜੇ ਭਾਸ਼ਣ ਵੀ ਹੁੰਦੇ ਹਨ, ਪਰ ਕਹੀਆਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਗਾਂਹ ਆਉਣ ਵਾਲੀਆਂ ਸਖਸ਼ੀਅਤਾਂ ਵਿਰਲੀਆਂ ਹੁੰਦੀਆਂ ਹਨ। ਅਸੀਂ ਮੁਰਝਾ ਰਹੇ ਬੂਟੇ ਨੂੰ ਵੇਖ ਕੇ ਉਸ ਦੇ ਪੱਤਿਆਂ ਤੇ ਛਿੜਕਾਅ ਕਰਦੇ ਹਾਂ, ਪਰ ਜੜ੍ਹਾਂ ਨੂੰ ਖਾ ਰਹੇ ਕੀੜਿਆਂ ਵੱਲ ਧਿਆਨ ਨਹੀਂ ਦੇ ਰਹੇ। ਬੱਸ ਇੰਝ ਹੀ ਨਸ਼ਿਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਕਾਰਨ ਲੱਭ ਕੇ ਸਾਰਥਿਕ ਯਤਨ ਕਰਨ ਦੀ ਲੋੜ ਹੈ।ਨਸ਼ੇ ਦੇ ਇਸ ਵਪਾਰ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਾਰਕੋਟਿਕਸ ਟੈਰੇਰਿਜ਼ਮ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਕੁੱਝ ਹੀ ਮਹੀਨੇ ਪਹਿਲਾਂ ਪੰਜਾਬ ਵਿਚ ਅਰਬਾਂ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਫੜੇ ਗਏ ਸਨ ਅਤੇ ਇਨ੍ਹਾਂ ਵਿਚ ਰਾਜਨੇਤਾਵਾਂ ਦੇ ਨਾਮ ਆਉਣ ਨਾਲ ਰਾਜਨੀਤੀ ਬਹੁਤ ਹੀ ਗਰਮਾ ਗਈ ਸੀ ਅਤੇ ਕਾਂਗਰਸ ਦੇ ਨੇਤਾਵਾਂ ਵਲੋਂ ਰਾਜ ਦੇ ਕੈਬਨਿਟ ਮੰਤਰੀ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਦੇਸ਼ ਵਿਚ ਚੋਣਾਂ ਦਾ 5 ਮਾਰਚ ਨੂੰ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਸੀ।

5 ਮਾਰਚ ਤੋਂ ਹੁਣ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਇੰਨਾ ਨਸ਼ਾ ਫੜਿਆ ਜਾ ਚੁੱਕਿਆ ਹੈ ਕਿ ਜਿਸ ਦੀ ਚੋਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ।

Read More...

Uncategorized

ਦਰਸ਼ਨ ਕਰੋ ਜੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਛੌਹ ਪ੍ਰਾਪਤ ਪੁਰਾਤਨ ਵੱਟੇ ਜਿਹਨਾਂ ਨਾਲ ਤੇਰਾ-ਤੇਰਾ ਤੋਲਿਆ ਸੀ

ਪੁਰਾਣੀ ਗੜ੍ਹੀ ਦੇ ਦੱਖਣ ਵੱਲ ਸਰਾਂ ਵਰਗੀ ਲਗਦੀ ਜਗ੍ਹਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦੀ ਹੈ video- ਜਿਥੇ ਗੁਰੂ ਨਾਨਕ ਜੀ ਨੇ ਨਵਾਬ ਦੌਲਤ ਖ਼ਾਨ ਦੇ ਮੋਦੀਖਾਨੇ ਦੇ ਨਿਗਰਾਨ ਵਜੋਂ ਨੌਕਰੀ ਕੀਤੀ ਸੀ । ਇਸ ਇਮਾਰਤ ਵਿਚ ਇਕ ਹਾਲ ਹੈ ਅਤੇ ਵਿਚਾਲੇ ਚੌਰਸ ਪਵਿੱਤਰ ਪ੍ਰਕਾਸ਼ ਅਸਥਾਨ ਹੈ । ਪ੍ਰਕਾਸ਼ ਅਸਥਾਨ ਦੇ ਉਪਰ ਚੌਰਸ ਕਮਰਾ ਹੈ

ਜਿਸ ਤੇ ਡਾਟਦਾਰ ਵਾਧਰਾ ਬਣਿਆ ਹੋਇਆ ਹੈ ਅਤੇ ਸਿਖਰ ਤੇ ਸੋਨੇ ਦੀ ਝਾਲ ਵਾਲਾ ਕਮਲ ਦੇ ਫੁੱਲ ਦੇ ਆਕਾਰ ਦਾ ਗੁੰਬਦ ਬਣਿਆ ਹੋਇਆ ਹੈ । ਵੱਖ-ਵੱਖ ਤੋਲ ਦੇ ਤੇਰ੍ਹਾਂ ( 13 ) ਚਮਕਦਾਰ ਪੱਥਰਾਂ ਨੂੰ ਜਿਨ੍ਹਾਂ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਜੀ ਦੁਆਰਾ ਤੋਲਣ ਵੇਲੇ ਇਸਤੇਮਾਲ ਕੀਤੇ ਜਾਂਦੇ ਸਨ , ਸ਼ੀਸ਼ੇ ਦੀ ਬਣੀ ਛੋਟੀ ਅਲਮਾਰੀ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ ।ਗੁਰੂ ਨਾਨਕ ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪਣੀਆਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਕਈ ਸਾਲਾਂ ਤਕ ਰਹੇ ਸਨ । ਇਸ ਸ਼ਹਿਰ ਵਿਚ ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਉਹਨਾਂ ਦੇ ਪਤੀ ਜੈ ਰਾਮ ਰਹਿੰਦੇ ਸਨ । ਉਹ ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਲਾਹੌਰ ਰਾਜ ਦੇ ਗਵਰਨਰ ਬਣੇ ਜਗੀਰਦਾਰ ਨਵਾਬ ਦੌਲਤ ਖ਼ਾਨ ਲੋਧੀ ਦੇ ਮੁਲਾਜ਼ਮ ਸਨ ।ਜੈ ਰਾਮ ਦੇ ਸੁਝਾਅ ਤੇ ਗੁਰੂ ਨਾਨਕ ਜੀ ਨੇ ਨਵਾਬ ਦੇ ਅੰਨ-ਭੰਡਾਰ/ਮੋਦੀਖਾਨੇ ਵਿਚ ਨੌਕਰੀ ਕਰ ਲਈ ਸੀ । ਉਸ ਸਮੇਂ ਦੌਰਾਨ ਉਥੇ ਇੰਨੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਕਿ ਭਾਈ ਗੁਰਦਾਸ ਆਪਣੀ ਵਾਰ ( XI-21 ) ਵਿਚ ਸੁਲਾਤਾਨਪੁਰ ਲੋਧੀ ਬਾਰੇ ਲਿਖਦੇ ਹਨ ਕਿ – “ ਸੁਲਤਾਨ ਪੁਰਿ ਭਗਤਿ ਭੰਡਾਰਾ“ ਅਰਥਾਤ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ । ਸੁਲਤਾਨਪੁਰ ਲੋਧੀ ਵਿਚ ਕਈ ਗੁਰਦੁਆਰੇ ਹਨ ।

Read More...