Uncategorized

ਸੋਸ਼ਲ ਮੀਡੀਆ ‘ਤੇ ਡਾਂਸ ਕਰ ਕੇ ਇਹ ਅੰਕਲ ਜੀ ਰਾਤ ਬਣੇ ਸਟਾਰ, ਬਾਲੀਵੁਡ ਅਭਿਨੇਤਰੀ ਵੀ ਹਈਆਂ ਫ਼ੈਨ

भाभा इंजीनियरिंग रिसर्च इंस्टीट्यूट के प्रोफेसर संजीव श्रीवास्तव एक शादी समारोह में शादी में स्टेज पर डांस से रातों रात सोशल मीडिया के स्टार बन गये हैं. वीडियो ट्विटर पर पोस्ट होने के बाद से उनका डांस पूरे इंटरनेट पर ट्रेंडिंग टॉपिक बन गया. फेसबुक पर कई बड़े लोगों भी ने इसे शेयर किया. उनके डांस का वीडियो लाखों बार देखा जा चुका है और हर कोई उनके डांसिंग स्टेप्स की तारीफ कर रहा है.
यहां तक कि एक्ट्रेस रवीना टंडन, दिव्या दत्ता, संध्या मेनन ने भी इसे शेयर किया है. पिछले दो दिनों से इंटरनेट पर उनके दो वीडियो वायरल हो रहे हैं. पहले वायरल वीडियो में वह 1987 में आयी गोविंदा की फिल्म ‘खुदगर्ज’ के गाने ‘आपके आ जाने से..’ और दूसरे में ‘चढ़ती जवानी तेरी चाल मस्तानी..’ गाने पर डांस कर रहे हैं. डांस में उनकी पत्नी अंजली श्रीवास्तव भी नाचती नजर आती है. उनके डांस के मूव ऐसे हैं कि बड़े-बड़े डांसर भी पानी मांगे.
कई लोगों ने अपने-अपने ट्विटर हैंडल्स से इस वीडियो को पोस्ट किया. लोग उन्हें ‘डांसिंग अंकल’ और अपने जमाने का गोविंदा की उपाधि तक दे दी है. 46 साल के संजीव श्रीवास्तव मध्य प्रदेश के विदिशा के रहने वाले हैं. उन्हें डांस करने का शौक है. वह अपने दोस्तों के बीच बेहद लोकप्रिय हैं. उनके दोस्त उन्हें प्यार से डब्बू नाम से भी बुलाते हैं.
शेर-ओ-शायरी के भी शौकीन
आम तौर पर प्रोफेसर संजीव श्रीवास्तव गंभीर इंसान हैं, मगर डांस का शौक गजब का है. वह नागपुर विश्वविद्यालय के छात्र रहे हैं और नागपुर के ही प्रियदर्शनी कॉलेज ऑफ इंजीनियरिंग से पासआउट हैं. मित्रों और परिवार के साथ सैर-सपाटा उनकी पसंद में शामिल है. उन्हें शेर-ओ-शायरी का भी शौक है. कॉलेज के छात्र-छात्राओं के बीच अपने इन गुणों को लेकर बेहद लोकप्रिय हैं. फेसबुक पर हमेशा बने रहने वाले संजीव हर मौके को पूरी तरह इंज्वाय करते हैं.ग्वालियर में साले की  शादी में किया था डांस
संजीव श्रीवास्तव ने बताया कि उन्होंने यह डांस 12 मई को ग्वालियर में अपने साले कुशाग्र श्रीवास्तव की शादी में किया था. संजीव श्रीवास्तव उर्फ डब्बू जी का डांस इंटरनेट पर जब से हिट हुआ है तब से संजीव श्रीवास्तव के पास लगातार फोन आ रहे हैं. वह लगातार टीवी चैनल्स को इंटरव्यू देने में भी व्यस्त हैं

Read More...

Post

ਜਾਣੋ, ਮੁਸਲਿਮ ਨੌਜਵਾਨ ਨੂੰ ਬਚਾਉਣ ਵਾਲੇ ਸਿੱਖ ਇੰਸਪੈਕਟਰ ਨੂੰ ਕਿਸ ਨੇ ਦਿੱਤੀ ਧਮਕੀ ?

ਉੱਤਰਾਖੰਡ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਰਾਮਨਗਰ ਵਿੱਚ ਭੀੜ ਤੋਂ ਮੁਸਲਮਾਨ ਨੌਜਵਾਨ ਨੂੰ ਬਚਾਉਣ ਵਾਲੇ ਸਿੱਖ ਸਬ ਇੰਸਪੈਕਟਰ ਗਗਨਦੀਪ ਸਿੰਘ ਨੂੰ ਧਮਕੀਆਂ ਮਿਲਣ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਏਡੀਜੀ ਅਸ਼ੋਕ ਕੁਮਾਰ ਨੇ ਕਿਹਾ ਕਿ ਗਗਨਦੀਪ ਸਿੰਘ ਨੂੰ ਕੋਈ ਧਮਕੀ ਨਹੀਂ ਮਿਲੀ ਤੇ ਉਸ ਦੇ ਛੁੱਟੀ ’ਤੇ ਜਾਣ ਦਾ ਰਾਮਨਗਰ ਦੀ ਘਟਨਾ ਨਾਲ ਕੋਈ ਸਬੰਧ ਨਹੀਂ।

ਜਾਣੋ ਪੂਰਾ ਮਾਮਲਾ
ਪਿਛਲੇ ਦਿਨੀਂ ਨੈਨੀਤਾਲ ਦੇ ਰਾਮਨਗਰ ਵਿੱਚ ਮੁਸਿਲਮ ਨੌਜਵਾਨ ਨੂੰ ਹਿੰਦੂ ਕੁੜੀ ਨਾਲ ਵੇਖਿਆ ਗਿਆ। ਇਸ ਤੋਂ ਬਾਅਦ ਭੀੜ ਨੇ ਉਸ ਨੂੰ ਘੇਰ ਲਿਆ ਤੇ ਇੱਕ ਸਿੱਖ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਉਸ ਨੂੰ ਭੀੜ ਤੋਂ ਬਚਾਇਆ। ਇਸ ਘਟਨਾ ਬਾਅਦ ਗਗਨਦੀਪ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸੀ ਜਿਸ ਕਰਕੇ ਉਹ ਛੁੱਟੀ ’ਤੇ ਚਲਾ ਗਿਆ। ਸਮਾਜਿਕ ਸੰਗਠਨ ਗਗਨਦੀਪ ਸਿੰਘ ਦੀ ਇਸ ਕੰਮ ਲਈ ਪ੍ਰਸ਼ੰਸਾ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਗਗਨਦੀਪ ਸਿੰਘ ਦੇ ਮੁਸਲਿਮ ਮੁੰਡੇ ਨੂੰ ਬਚਾਉਂਦਿਆਂ ਦੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ।

ਬੀਜੇਪੀ ਵਿਧਾਇਕ ਨੇ ਪੁਲਿਸ ਅਧਿਕਾਰੀ ’ਤੇ ਚੁੱਕੇ ਸਵਾਲ
ਉੱਧਰ ਬੀਜੇਪੀ ਵਿਧਾਇਕ ਰਾਜਕੁਮਾਰ ਠੁਕਰਾਲ ਨੇ ਪੁਲਿਸ ਅਧਿਕਾਰੀ ਗਗਨਦੀਪ ਸਿੰਘ ’ਤੇ ਉਲਟਾ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਮਸਜਿਦਾਂ ਤੇ ਮਦਰੱਸਿਆਂ ਵਿੱਚ ਜਾਣ ਦੀ ਅਗਿਆ ਨਹੀਂ ਤਾਂ ਉਹ ਮੁਸਲਿਮ ਮੁੰਡੇ ਹਿੰਦੂਆਂ ਦਾ ਸੱਭਿਅਤਾ ਨੂੰ ਬਰਬਾਦ ਕਰਨ ਲਈ ਮੰਦਰ ਕਿਉਂ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨ ਨਾ ਹੋਣ ਕਾਰਨ ਇਹ ਗੱਲ ਪੁੱਛਣ ਵਾਲਾ ਕੋਈ ਨਹੀਂ ਹੈ।

ਉਨ੍ਹਾਂ ਕਿਹਾ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਇਹ ਲੋਕ ਹਿੰਦੂਆਂ ਦੀ ਕੁੜੀ ਨੂੰ ਲੈ ਕੇ ਮੰਦਰ ਵਿੱਚ ਪੁੱਜੇ ਸਨ।

Read More...

Uncategorized

ਕਿਸਾਨਾਂ ਦੀ ਹੜਤਾਲ ਤੋਂ ਆਮ ਲੋਕ ਖੁਸ਼, ਕਈ ਕਿਸਾਨਾ ਨੇ ਸੰਘਰਸ਼ ਨੂੰ ਦਿੱਤਾ ਉਸਾਰੂ ਰੂਪ

ਇੱਕ ਪਾਸੇ ਕਿਸਾਨ ਸੜਕਾਂ ‘ਤੇ ਦੁੱਧ ਤੇ ਸਬਜ਼ੀਆਂ ਸੁੱਟ ਕੇ ਆਪਣਾ ਰੋਸ ਜਤਾ ਰਹੇ ਹਨ, ਦੂਜੇ ਪਾਸੇ ਇਸ ਹੜਤਾਲ ਨੂੰ ਰੋਸ ਜਤਾਉਣ ਦੇ ਨਾਲ-ਨਾਲ ਉਸਾਰੂ ਰੂਪ ਵਿੱਚ ਵੀ ਵਰਤਿਆ ਗਿਆ ਹੈ।

ਜ਼ਿਲ੍ਹੇ ਦੇ ਕਸਬੇ ਧੂਰੀ ਦੇ ਕਿਸਾਨਾਂ ਨੇ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਸ਼ਹਿਰਾਂ ਨੂੰ ਦੇਣੀ ਬੰਦ ਕਰ ਦਿੱਤੀ ਹੈ, ਪਰ ਕਿਸਾਨਾਂ ਨੇ ਇਕੱਠਾ ਹੋਇਆ ਦੁੱਧ ਸ਼ਹਿਰ ਵੇਚਣ ਦੀ ਥਾਂ ਆਪਣੇ ਹੀ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਵੰਡ ਦਿੱਤਾ। ਕਿਸਾਨਾਂ ਨੇ ਮਿੱਠੇ ਦੁੱਧ ਦੀ ਛਬੀਲ ਲਾ ਕੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿੱਤੀ ਤੇ ਬਦਲੇ ਵਿੱਚ ਉਨ੍ਹਾਂ ਦੀਆਂ ਅਸੀਸਾਂ ਵੀ ਲਈਆਂ।

ਆਮ ਲੋਕ ਵੀ ਇਸ ਗੱਲ ‘ਤੇ ਖ਼ੁਸ਼ ਹਨ ਕਿ ਉਨ੍ਹਾਂ ਨੂੰ ਮੁਫ਼ਤ ਵਿੱਚ ਦੁੱਧ ਮਿਲ ਰਿਹਾ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆਕ ਕਿ ਉਹ ਪਹਿਲੀ ਜੂਨ ਤੋਂ ਲੈ ਕੇ 10 ਜੂਨ ਤਕ ਸ਼ਹਿਰਾਂ ਨੂੰ ਨਾ ਤਾਂ ਸਬਜ਼ੀ ਭੇਜਣਗੇ ਤੇ ਨਾ ਹੀ ਦੁੱਧ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਦਿਨਾਂ ਦੌਰਾਨ ਅਸੀਂ ਰੋਜ਼ ਵਾਂਗ ਦੁੱਧ ਇਕੱਠਾ ਕਰਾਂਗੇ ਤੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਹੀ ਮੁਫ਼ਤ ਪਿਆਵਾਂਗੇ।

ਕਿਸਾਨਾਂ ਦਾ ਇਹ ਸੇਵਾਮਈ ਵਿਰੋਧ ਪ੍ਰਦਰਸ਼ਨ ਲੋਕਾਂ ਦੇ ਮਨਾਂ ਨੂੰ ਤਾਂ ਜ਼ਰੂਰ ਮੋਹ ਲਵੇਗਾ, ਪਰ ਕੀ ਸਰਕਾਰਾਂ ਦੇ ਕੰਨ ‘ਤੇ ਜੂੰ ਸਰਕੇਗੀ, ਇਹ ਤਾਂ ਸਮਾਂ ਹੀ ਦੱਸੇਗਾ।

Read More...

Post

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ

ਆਪ੍ਰੇਸ਼ਨ ਬਲੂ ਸਟਾਰ ਦੀ ਚੌਂਤੀਵੀ ਯਾਦ ‘ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸੰਗਤ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। ਸਿੰਘ ਸਾਹਬ ਨੇ ਸਿੱਖ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਛੇ ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਹਮਲਾ ਕਰ ਕੇ ਗੋਲ਼ੀਆਂ ਤੇ ਟੈਂਕਾਂ ਨਾਲ ਹਮਲਾ ਕੀਤਾ ਸੀ, ਜਿਸ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ। ਜਥੇਦਾਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿੰਡਰਾਂਵਾਲੇ ਦੀ ਬਰਸੀ ਮਨਾਉਣ ਤੇ ਘੱਟੂਘਾਰਾ ਦੇ ਸਬੰਧ ਵਿੱਚ ਛੇ ਜੂਨ ਵਾਲੇ ਦਿਨ ਪਾਠ ਦੇ ਭੋਗ ਪਾਏ ਜਾਂਦੇ ਹਨ।

ਅਕਸਰ ਸਮਾਗਮ ਤੋਂ ਬਾਅਦ ਖ਼ਾਲਿਸਤਾਨ ਪੱਖੀ ਨਾਅਰੇ ਲਾਏ ਜਾਂਦੇ ਹਨ। ਸਿੰਘ ਸਾਹਬ ਨੇ ਅਜਿਹੇ ਨਾਅਰਿਆਂ ਤੋਂ ਸਿੱਖ ਸੰਗਤ ਨੂੰ ਪਰਹੇਜ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਪੀਲ ਕੀਤੀ ਕਿ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਨਾਅਰਾ ਨਾ ਲਾਇਆ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਿਆ ਜਾਵੇ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਤ ਨਾਰਾਇਣ ਵੱਲੋਂ ਗੁਰਬਾਣੀ ਨਾਲ ਕੀਤੀ ਛੇੜਛਾੜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ‘ਤੇ ਪੰਜ ਸਿੰਘਾਂ ਦੀ ਇਕੱਤਰਤਾ ਵਿੱਚ ਫੈਸਲਾ ਲਿਆ ਜਾਵੇਗਾ।

Read More...

Uncategorized

ਹਰਿਆਣਾ ‘ਚ ਮੰਨੂਵਾਦੀ ਲੋਕਾਂ ਵੱਲੋਂ ਮਸਜਿਦ ਦੀ ਭੰਨਤੋੜ, ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਕੁੱਟਿਆ

ਰਮਜ਼ਾਮ ਮੌਕੇ ਹਰਿਆਣਾ ਦੇ ਕਰਨਾਲ ਵਿੱਚ ਨਮਾਜ਼ ਪੜ੍ਹ ਰਹੇ ਲੋਕਾਂ ਨਾਲ ਕੁੱਟਮਾਰ ਤੇ ਮਸਜਿਦ ਦੀ ਕੰਧ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਇਲਜ਼ਾਮ ਹੈ ਕਿ ਅਜ਼ਾਨ ਲਈ ਲੱਗੇ ਹੋਏ ਸਪੀਕਰ ਦੇ ਤਾਰ ਵੀ ਤੋੜ ਦਿੱਤੇ ਗਏ। ਮੁਸਲਿਮ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।

ਅਜ਼ਾਨ ਦੀ ਆਵਾਜ਼ ਤੋਂ ਅੱਕੇ ਲੋਕਾਂ ਦਾ ਕਾਰਾ

ਇਹ ਮਾਮਲਾ ਕਰਨਾਲ ਦੇ ਪਿੰਡ ਨੇਵਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੀਕਰ ਤੋਂ ਅਜ਼ਾਨ ਦੀ ਆਵਾਜ਼ ਤੋਂ ਔਖੇ ਹੋਏ ਕੁਝ ਲੋਕ ਮਸਜਿਦ ਵਿੱਚ ਵੜ ਗਏ ਤੇ ਖ਼ੂਬ ਹੰਗਾਮਾ ਕੀਤਾ। ਘਟਨਾ ਤੋਂ ਬਾਅਦ ਹੀ ਸਾਰੇ ਮੁਸਲਿਮ ਸਮਾਜ ਦੇ ਲੋਕ ਸਹਿਮੇ ਹੋਏ ਹਨ। ਘਟਨਾ ਤੋਂ ਬਾਅਦ ਲੋਕਾਂ ਨੇ ਨਮਾਜ਼ ਵਿਚਕਾਰ ਹੀ ਛੱਡ ਦਿੱਤੀ ਤੇ ਇਕੱਠਾ ਹੋ ਕੇ ਕੁੰਜਪੁਰਾ ਪੁਲਿਸ ਥਾਣੇ ਪਹੁੰਚ ਕੇ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰੂਗ੍ਰਾਮ ਵਿੱਚ ਵੀ ਪਾਇਆ ਗਿਆ ਸੀ ਨਮਾਜ਼ ‘ਚ ਵਿਘਨ

ਪਿਛਲੇ ਮਹੀਨੇ ਹਰਿਆਣਾ ਦੇ ਹੀ ਗੁਰੂਗ੍ਰਾਮ ਵਿੱਚ ਨਮਾਜ਼ ‘ਤੇ ਵੱਡਾ ਵਿਵਾਦ ਹੋਇਆ ਸੀ। ਦਰਅਸਲ, ਗੁਰੂਗ੍ਰਾਮ ਸੈਕਟਰ 53 ਦੇ ਵਜ਼ੀਰਾਬਾਦ ਪਿੰਡ ਵਿੱਚ ਖੁੱਲ੍ਹੀ ਥਾਂ ‘ਤੇ ਨਮਾਜ਼ ਪੜ੍ਹਨ ਤੋਂ ਰੋਕਣ ‘ਤੇ ਵਿਵਾਦ ਸ਼ੁਰੂ ਹੋਇਆ ਸੀ। ਸਰਕਾਰੀ ਜ਼ਮੀਨ ‘ਤੇ ਕੁਝ ਲੋਕ ਆਪਣੀ ਨਮਾਜ਼ ਅਦਾ ਕਰ ਰਹੇ ਸਨ ਤਾਂ ਕੁਝ ਨੌਜਵਾਨ ਆਏ ਤੇ ਉਨ੍ਹਾਂ ਨੂੰ ਜ਼ਬਰਨ ਉੱਥੋਂ ਹਟਾਇਆ ਗਿਆ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾਏ ਗਏ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਗੁਰੂਗ੍ਰਾਮ ਵਿੱਚ ਕਾਫੀ ਤਣਾਅ ਰਿਹਾ ਸੀ। ਪਹਿਲਾਂ ਖੱਟਰ ਸਰਕਾਰ ਨੇ ਵੀ ਖੁੱਲ੍ਹੀ ਥਾਂ ‘ਤੇ ਨਮਾਜ਼ ਪੜ੍ਹਨ ਤੋਂ ਰੋਕਿਆ ਸੀ, ਪਰ ਬਾਅਦ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਸੀ ਕਿ ਦਿੱਕਤ ਆਉਣ ‘ਤੇ ਪ੍ਰਸ਼ਾਸਨ ਦੀ ਮਦਦ ਲਈ ਜਾਵੇ।

Read More...

Uncategorized

ਆਪਰੇਸ਼ਨ ਥੀਏਟਰ ‘ਚ ਡਾਂਸ ਕਰਦੇ ਡਾਕਟਰ ਦਾ ਵੀਡੀਓ ਵਾਇਰਲ, ਦੇਖੋ ਵੀਡੀਓ

ਅਕਸਰ ਮਰੀਜ਼ ਦੇ ਡਰ ਨੂੰ ਦੂਰ ਕਰਨ ਲਈ ਡਾਕਟਰ ਵੱਖ-ਵੱਖ ਤਰੀਕੇ ਅਪਨਾਉਂਦੇ ਹਨ। ਕਈ ਵਾਰੀ ਡਾਕਟਰ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਹ ਖੁਦ ਮੁਸੀਬਤ ਵਿਚ ਫਸ ਜਾਂਦੇ ਹਨ। ਅਜਿਹਾ ਹੀ ਕੁਝ ਅਮਰੀਕੀ ਡਾਕਟਰ ਵਿੰਡੇਲ ਬਾਊਟੇ ਨਾਲ ਹੋਇਆ ਹੈ। ਅਸਲ ਵਿਚ ਡਾਕਟਰ ਬਾਊਟੇ ਅਜਿਹਾ ਕੁਝ ਕਰਦੀ ਸੀ ਕਿ  ਹੁਣ ਉਹ ਕਾਨੂੰਨੀ ਕਾਰਵਾਈ ਵਿਚ ਫਸ ਗਈ ਹੈ। ਬਾਊਟੇ ਨੇ ਆਪਣੇ ਅਜਿਹੇ ਵੀਡੀਓ ਯੂ-ਟਿਊਬ ‘ਤੇ ਅਪਲੋਡ ਕੀਤੇ ਸਨ, ਜਿਸ ਵਿਚ ਉਹ ਆਪਰੇਸ਼ਨ ਵਿਚ ਵਰਤੇ ਜਾਂਦੇ ਔਜ਼ਾਰਾਂ ਨਾਲ ਨੱਚਦੇ ਹੋਏ ਦਿਖਾਈ ਦੇ ਰਹੀ ਹੈ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਆਪਰੇਸ਼ਨ ਟੇਬਲ ‘ਤੇ ਮਰੀਜ਼ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ ਹੈ। ਅਜਿਹੇ ਹੀ ਇਕ ਵੀਡੀਓ ਵਿਚ ਡਾਕਟਰ ਬਾਊਟੇ ਆਪਣੇ ਸਾਥੀਆਂ ਨਾਲ ਆਪਰੇਸ਼ਨ ਥੀਏਟਰ ਵਿਚ ਮਰੀਜ਼ ਦੀ ਸਰਜਰੀ ਦੌਰਾਨ ਨੱਚ ਰਹੀ ਹੈ। ਆਪਰੇਸ਼ਨ ਥੀਏਟਰ ਵਿਚ ਮੌਜੂਦ ਬਾਕੀ ਸਟਾਫ ਵੀ ਨੱਚ ਰਿਹਾ ਹੈ। ਨਰਸਾਂ ਨੇ ਤਾਂ ਹੱਥਾਂ ਵਿਚ ਦਸਤਾਨੇ ਪਹਿਨੇ ਹੋਏ ਹਨ ਪਰ ਡਾਕਟਰ ਬਾਊਟ ਆਪਣਾ ਮਾਸਕ ਹਟਾਏ ਨੱਚ ਰਹੀ ਹੈ।
ਹੁਣ ਡਾਕਟਰ ਬਾਊਟੇ ਵਿਰੁੱਧ ਕੇਸ ਦਰਜ ਹੋ ਚੁੱਕਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਸ ਦਰਜ ਹੋਣ ਦੇ ਬਾਅਦ ਯੂ-ਟਿਊਬ ਤੋਂ ਲੱਗਭਗ ਸਾਰੇ ਵੀਡੀਓ ਹਟਾ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਡਾਕਟਰ ਬਾਊਟੇ ਆਪਣੀ ਤੱਰਕੀ ਕਰਵਾਉਣ ਲਈ ਅਪਲੋਡ ਕਰਦੀ ਸੀ। ਮਹਿਲਾ ਡਾਕਟਰ ਦੀ ਇਸ ਹਰਕਤ ‘ਤੇ ਉਸ ਵਿਰੁੱਧ 5 ਅਜਿਹੇ ਮੁਕੱਦਮੇ ਦਰਜ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਪੇਸ਼ੇ ਨਾਲ ਖਿਲਵਾੜ ਕਰ ਰਹੀ ਹੈ। ਇਨ੍ਹਾਂ ਪੰਜਾਂ ਵਿਚੋਂ ਚਾਰ ਮਾਮਲਿਆਂ ਨੂੰ ਡਾਕਟਰ ਬਾਊਟੇ ਨੇ ਸੈਟਲ ਕਰ ਲਿਆ ਹੈ। ਪਰ ਇਕ ਮਾਮਲਾ ਹਾਲੇ ਵੀ ਅਦਾਲਤ ਵਿਚ ਪੈਡਿੰਗ ਹੈ। ਡਾਕਟਰ ਬਾਊਟੇ ‘ਤੇ ਜੋ ਮੁਕੱਦਮੇ ਦਰਜ ਹੋਏ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਮਾਸਕ ਹਟਾ ਕੇ ਆਪਰੇਸ਼ਨ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਸਮੇਤ ਦਿਮਾਗੀ ਬੀਮਾਰੀਆਂ ਹੋ ਗਈਆਂ ਹਨ।

Read More...

Post, Uncategorized

ਕੇਂਦਰ ਸਰਕਾਰ ਦਾ ਵੱਡਾ ਫੈਸਲਾ ‘ਲੰਗਰਾਂ’ ‘ਤੇ ਲੱਗ ਰਹੇ ਜੀ. ਐੱਸ. ਟੀ. ਬਾਰੇ II ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ‘ਲੰਗਰਾਂ’ ‘ਤੇ ਲੱਗ ਰਹੇ ਜੀ. ਐੱਸ. ਟੀ. ਨੂੰ ਹਟਾ ਦਿੱਤਾ ਹੈ। ਸਰਕਾਰ ਨੇ ਮੁਫਤ ਲੰਗਰ ਲਾਉਣ ਵਾਲੀਆਂ ਸਾਰੀਆਂ ਧਾਰਮਿਕ/ਚੈਰੀਟੇਬਲ ਸੰਸਥਾਵਾਂ ‘ਤੇ ਲੱਗਣ ਵਾਲੇ ਜੀ. ਐੱਸ. ਟੀ. ਦੀ ਵਾਪਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸਿਰਫ ਗੁਰਦੁਆਰੇ ਹੀ ਨਹੀਂ, ਸਗੋਂ ਮੰਦਰਾਂ, ਚਰਚਾਂ ਅਤੇ ਮਸਜਿਦਾਂ ਨੂੰ ਵੀ ਜੀ. ਐੱਸ. ਟੀ. ਦੀ ਵਾਪਸੀ ਦੀ ਪੇਸ਼ਕਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਨੁੱਖਤਾ ਨੂੰ ਮੁਫਤ ਭੋਜਨ ਖਵਾਉਣ ਦੀ ਸੇਵਾ ਕਰਨ ਵਾਲਿਆਂ ‘ਤੇ ਕੋਈ ਟੈਕਸ ਨਹੀਂ ਲੱਗੇਗਾ। 
ਇਸ ਬਾਰੇ ਆਪਣੇ ਫੇਸਬੁੱਕ ਪੇਜ਼ ‘ਤੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਭਾਰਤ ਸਰਕਾਰ ਵਲੋਂ ਲੰਗਰ ‘ਤੇ ਲਾਏ ਜੀ. ਐੱਸ. ਟੀ. ਵਲੋਂ ਇਕੱਠੇ ਕੀਤੇ ਗਏ ਹਰ ਪੈਸੇ ਨੂੰ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਲੰਗਰ ‘ਤੇ ਜੀ. ਐੱਸ. ਟੀ. ਲੱਗਣ ਦੇ ਫੈਸਲੇ ਤੋਂ ਉਨ੍ਹਾਂ ਦਾ ਦਿਲ ਕਾਫੀ ਦੁਖੀ ਸੀ ਅਤੇ ਇਕ ਬੋਝ ਮਹਿਸੂਸ ਹੋ ਰਿਹਾ ਸੀ। ਹਰਸਿਮਰਤ ਬਾਦਲ ਨੇ ਲਿਖਿਆ ਕਿ ਉਨ੍ਹਾਂ ਨੇ ਫੈਸਲਾ ਲਿਆ ਸੀ ਕਿ ਉਹ ਇਸ ਮਾਮਲੇ ‘ਚ ਨਿਆਂ ਲਈ ਲੜਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਇਸ ਲਈ ਹਰ ਬਣਦੀ ਕੋਸ਼ਿਸ਼ ਕਰਦੇ ਰਹਿਣਗੇ। 
ਹਰਸਿਮਰਤ ਬਾਦਲ ਮੁਤਾਬਕ ਉਨ੍ਹਾਂ ਨੂੰ ਇਸ ਮਾਮਲੇ ‘ਚ ਨਿਤੀਸ਼ ਕੁਮਾਰ ਅਤੇ ਦੇਵੇਂਦਰ ਫੜਨਵੀਸ ਦੀ ਹਮਾਇਤੀ ਮਿਲੀ ਅਤੇ ਉਨ੍ਹਾਂ ਨਿਜੀ ਤੌਰ ‘ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਾਇਆ ਸੀ।

Read More...

Post, Uncategorized

14 ਸਾਲਾ ਅੰਮ੍ਰਿਤਧਾਰੀ ਸਿੱਖੀ ਬੱਚੀ ਨਾਲ ਜਬਰ-ਜ਼ਨਾਹ (ਦੇਖੋ ਵੀਡੀਓ)

ਅੰਮ੍ਰਿਤਸਰ ਦੇ ਇਕ ਪਿੰਡ ‘ਚ 14 ਸਾਲਾ ਨਾਬਾਲਿਗ ਅੰਮ੍ਰਿਤਧਾਰੀ ਸਿੱਖ ਬੱਚੀ ਨਾਲ ਪਿੰਡ ਦੇ ਹੀ ਵਿਅਕਤੀ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੜਕੀ ਉਕਤ ਵਿਅਕਤੀ ਦੇ ਘਰ ‘ਚ ਕੰਮ ਕਰਨ ਗਈ ਸੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੀੜਤ ਲੜਕੀ ਨੇ ਇਹ ਵੀ ਦੋਸ਼ ਲਗਾਇਆ ਕਿ ਬਲਾਤਕਾਰ ਤੋਂ ਬਾਅਦ ਉਕਤ ਵਿਅਕਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਨਸਾਫ ਲਈ ਸ੍ਰੀ ਅਕਾਲ ਤਖਤ ਸਾਹਿਬ, ਐੱਸ. ਜੀ. ਪੀ. ਸੀ. ਤੇ ਦਮਦਮੀ ਟਕਸਾਲ ‘ਚ ਜਾਣਗੇ। A shameful case has been reported about the rape of a 14-year-old minor-amritdhari Sikh girl in a village in Amritsar, by the same person in the village. According to the information, if the girl had gone to work at the person’s house then that person had taken her as a victim. The victim also alleged that after rape the same person threatens to kill him. Family members of the victim’s daughter have demanded justice. He said that if action was not taken against the accused, then he would be entitled for justice to Sri Akal Takht Sahib. Yes. P. Was Will go to Damdami Taksaal

Read More...