Uncategorized

ਮੰਤਰੀ ਨਵਜੋਤ ਸਿੱਧੂ ਨੇ ‘ਆਪ’ ਵਿਧਾਇਕ ‘ਤੇ ਮਾਇਨਿੰਗ ਮਾਫੀਆ ਵੱਲੋਂ ਹੋਏ ਹਮਲੇ ਬਾਰੇ ਦੇਖੋ ਕੀ ਕਿਹਾ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ‘ਆਪ’ ਵਿਧਾਇਕ ‘ਤੇ ਮਾਇਨਿੰਗ ਮਾਫੀਆ ਵੱਲੋਂ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇੱਕ ਵਿਧਾਇਕ ਦੀ ਪੱਗ ਉਤਾਰੀ ਗਈ ਹੈ ਜੋ ਬਹੁਤ ਸ਼ਰਮਨਾਕ ਹੈ। ਸਿੱਧੂ ਨੇ ਕਿਹਾ ਕਿ ਵਿਧਾਇਕ ਦੀ ਤਾਕਤ ਵੋਟਰ ਹੈ। ਜਦੋਂ ਵਿਧਾਇਕ ਬੋਲਦਾ ਹੈ ਤਾਂ ਸਮਝੋ ਲੋਕ ਬੋਲ ਰਹੇ ਹਨ।

ਨਵਜੋਤ ਸਿੱਧੂ ਨੇ ‘ਆਪ’ ਵਿਧਾਇਕ ਦੀ ਹਮਾਇਤ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਦਾ ਕੋਈ ਰੋਲ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਸਖਤ ਕਦਮ ਚੁੱਕੇਗੀ। ਦੋਸ਼ੀਆ ਨੂੰ ਸਜ਼ਾ ਦੇਵਾਂਗੇ। ਯਾਦ ਰਹੇ ਸਿੱਧੂ ਖੁਦ ਵੀ ਮਾਇਨਿੰਗ ਮਾਫੀਆ ਲੜਦੇ ਆ ਰਹੇ ਹਨ।

ਉਧਰ, ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਸ਼ਟਰੀ ਸਕੱਤਰ ਤਰੁਣ ਚੁਘ ਨੇ ਵੀ ਐਮਐਲਏ ਅਮਰਜੀਤ ਸੰਦੋਆ ‘ਤੇ ਹੋਏ ਮਾਈਨਿੰਗ ਮਾਫੀਆ ਦੇ ਹਮਲੇ ਦੀ ਨਿੰਦਾ ਕੀਤੀ ਹੈ। ਚੁੱਘ ਨੇ ਕਿਹਾ ਕਿ ਕੈਪਟਨ ਵੱਡੇ-ਵੱਡੇ ਬਿਆਨ ਜਾਰੀ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਮਾਫੀਆ ਨੂੰ ਸ਼ਹਿ ਦੇ ਰਹੀ ਹੈ। ਮਾਫੀਆ ਦੇ ਹੌਸਲੇ ਬੁਲੰਦ ਹੋ ਗਏ ਹਨ।

ਯਾਦ ਰਹੇ ਅੱਜ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ‘ਤੇ ਨੂਰਪੁਰ ਬੇਦੀ ਦੇ ਬੇਈਂ ਹਾਰਾ ਪਿੰਡ ਵਿੱਚ ਮਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ ਸੀ। ਹਮਲੇ ‘ਚ ਸੰਦੋਆ ‘ਤੇ ਸੱਟਾਂ ਲੱਗੀਆਂ ਤੇ ਸਿਵਲ ਹਸਪਤਾਲ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।

Read More...

Uncategorized

ਆਮ ਆਦਮੀ ਪਾਰਟੀ ਦੇ MLA ਤੇ ਹਮਲਾ ,ਤਿੰਨ ਲੋਕ ਗਿਰਫਤਾਰ ,ਦੇਖੋ ਵੀਡੀਓ

ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਅੱਜ ਰੇਤ ਮਾਫ਼ੀਆ ਵੱਲੋਂ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਨੂਰਪੁਰ ਬੇਦੀ ਵਿਖੇ ਨਾਜਾਇਜ਼ ਮਾਈਨਿੰਗ ਦੀ ਚੈਕਿੰਗ ਕਰਨ ਗਏ ਸਨ। ਉਹ ‘ਆਪ’ ਪਾਰਟੀ ਦੇ ਵਿਧਾਇਕ ਹਨ। ਇਸ ਹਮਲੇ ‘ਚ ਉਹ ਗੰਭੀਰ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਲਿਜਾਇਆ ਗਿਆ। ਜਿੱਥੋਂ ਉਹਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।ਇਸ ਹਮਲੇ ‘ਚ ਉਹਨਾਂ ਦੀ ਪੱਗ ਵੀ ਉਤਰ ਗਈ ਸੀ। ਇਸ ਤੋਂ ਬਿਨਾਂ ਇਸ ਹਮਲੇ ਦੌਰਾਨ ਉਹਨਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਪਰ ਰੇਤ ਮਾਫ਼ੀਆ ਦੇ ਕਾਰਕੂੰਨਾਂ ਨੇ ਉਹਨਾਂ ‘ਤੇ ਵੀ ਹਮਲਾ ਕਰ ਦਿੱਤਾ ਸੀ। ਪਰ ਇਹ ਗੱਲ ਵਿਚਾਰਨਯੋਗ ਹੈ ਕਿ ਜਦੋਂ ਤੋਂ ਹੀ ਕਾਂਗਰਸ ਸਰਕਾਰ ਸੱਤਾ ‘ਚ ਆਈ ਹੈ ਖ਼ਾਸਕਰ ਨਜਾਇਜ਼ ਮਾਇਨਿੰਗ ਮਾਮਲੇ ਦੇ ਕਾਰਨ ਹਮੇਸ਼ਾਂ ਹੀ ਚਰਚਾ ‘ਚ ਰਹੀ ਹੈ।ਇਸ ਤੋਂ ਪਹਿਲਾਂ ਸਾਬਕਾ ਕੈਨਬਿਟ ਮੰਤਰੀ ਰਾਣਾ ਗੁਰਜੀਤ ਨੂੰ ਨਜਾਇਜ਼ ਮਾਇਨਿੰਗ ਮਾਮਲੇ ‘ਚ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਬਾਅਦ ਸ਼ਾਹਕੋਟ ਤੋਂ ਵਿਧਾਇਕ ਲਾਡੀ ਸੇਰੋਵਾਲੀਆਂ ‘ਤੇ ਵੀ ਵੋਟਾਂ ਤੋਂ ਪਹਿਲਾਂ ਨਜਾਇਜ਼ ਮਾਇਨਿੰਗ ਮਾਮਲੇ ‘ਚ ਪਰਚਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।ਨਾਜਾਇਜ਼ ਮਾਈਨਿੰਗ ‘ਤੇ ਛਾਪਾ ਮਾਰਨ ਗਏ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ‘ਚ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਮਾਮਲੇ ਦੀ ਜ਼ਿੰਮੇਵਾਰੀ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਰਾਕੇਸ਼ ਕੰਸਲ ਨੂੰ ਸੌਂਪੀ ਗਈ ਹੈ। ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਫਿਲਹਾਲ ਹਿਰਾਸਤ ‘ਚ ਲਏ ਗਏ ਦੋਸ਼ੀਆਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪੇ ਮਾਰਨ ਗਏ ਆਪ’ ਵਿਧਾਇਕ ਅਮਰਜੀਤ ਸਿੰਘ ‘ਤੇ ਰੇਤ ਮਾਫੀਆ ਵੱਲੋਂ ਹਮਲੇ ਕਰਕੇ ਕੁੱਟਮਾਰ ਕੀਤੀ ਗਈ ਸੀ। ਇਸ ਦੇ ਨਾਲ ਹੀ ਹਮਲੇ ਦੌਰਾਨ ਸੁਰੱਖਿਆ ਗਾਰਡਾਂ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ ਗਈਆਂ ਗਈ ਸਨ। ਜ਼ਖਮੀ ਹੋਏ ਵਿਧਾਇਕ ਅਮਰਜੀਤ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Read More...

Uncategorized

ਜਦੋਂ ਪੁਲਸ ਵਾਲੇ ਨੇ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਲਾੲੇ – ਸ਼ੇਅਰ ਜਰੂਰ ਕਰੋ

ਇਹ ਵੀਡੀਓ ਪਟਨਾ ਸਾਹਿਬ ਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਤੇ ਇੱਕ ਪੁਲਸ ਵਾਲੇ ਨੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਲਾੲੇ ..video- .ਬੀਤੇ ਸਾਲ ਬਿਹਾਰ ਵਿਖੇ ਵੱਡੇ ਪੱਧਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਪੁਰਬ ਮਨਾਇਆ ਗਿਆ । ਲੱਖਾਂ ਸੰਗਤਾਂ ਨੇ ਭਾਰੀ ੳੁਤਸ਼ਾਹ ਨਾਲ ਇਸ ਦੌਰਾਨ ਹੋੲੇ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਪਟਨਾ ਸਾਹਿਬ ਹਾਜਰੀ ਭਰੀ । ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਮੌਕੇ ਇੱਥੋਂ ਦੇ ਗਾਂਧੀ ਮੈਦਾਨ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੁਨੀਆ ਭਰ ਵਿੱਚ ਭਾਰਤੀ ਸਫਾਰਤਖਾਨਿਆਂ ਨੂੰ ਪ੍ਰਕਾਸ਼ ਪੁਰਬ ਭਾਰਤੀਆਂ ਖਾਸ ਕਰ ਕੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਮਨਾਉਣ ਲਈ ਕਿਹਾ ਹੈ। ਉਨ੍ਹਾਂ ਆਪਣਾ ਭਾਸ਼ਣ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਗ, ਯੁੱਧਨੀਤੀ, ਸਾਹਿਤਕ ਰੁਚੀਆਂ ਅਤੇ ਜਾਤ-ਪਾਤ ਤੋਂ ਬਿਨਾਂ ਸਮਾਜ ਸਿਰਜਣ ਦੀ ਦੂਰ-ਅੰਦੇਸ਼ੀ ਦੁਆਲੇ ਕੇਂਦਰਿਤ ਰੱਖਿਆ। ਉਨ੍ਹਾਂ ਪ੍ਰਕਾਸ਼ ਪੁਰਬ ਲਈ ਕੀਤੇ ਸ਼ਾਨਦਾਰ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸ਼ਲਾਘਾ ਕੀਤੀ।ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਆਪਣੇ ਪਿਤਾ ਤੇ ਪੁੱਤਰਾਂ ਦਾ ਬਲੀਦਾਨ ਆਪਣੇ ਆਪ ਵਿੱਚ ਬਹੁਤ ਵੱਡੀ ਕੁਰਬਾਨੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਿੱਬ ਦ੍ਰਿਸ਼ਟੀ ਦੇ ਮਾਲਕ ਸਨ ਅਤੇ ਇਸ ਕਰ ਕੇ ਉਨ੍ਹਾਂ ਗੁਰਗੱਦੀ ਕਿਸੇ ਵਿਅਕਤੀ ਨੂੰ ਦੇਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੀ ਸਾਜਨਾ ਵੇਲੇ ਉਨ੍ਹਾਂ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਲਈ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜ ਪਿਆਰਿਆਂ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਜਿਹਾ ਕਰ ਕੇ ਨਵੀਂ ਰਵਾਇਤ ਤੋਰੀ ਕਿ ਸਾਰੇ ਫੈਸਲੇ ਪੰਜਾਂ ਪਿਆਰਿਆਂ ਦੀ ਸਹਿਮਤੀ ਨਾਲ ਲਏ ਜਾਣਗੇ ਅਤੇ ਉਹ ਫੈਸਲਾ ਗੁਰੂ ਸਾਹਿਬ ‘ਤੇ ਵੀ ਲਾਗੂ ਹੋਵੇਗਾ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਸ਼ਰਾਬਬੰਦੀ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਨਿਤਿਸ਼ ਕੁਮਾਰ ਦਾ ਸਾਥ ਦੇਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 ਰੁਪਏ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ।

Read More...

Uncategorized

ਆਹ ਦੇਖਲੋ ਪੁਠੇ ਕੰਮ II ਕੜਾਹਿਆਂ ਚ ਡਰੱਗ ਲੁਕੇ ਕੇ ਤਸਕਰੀ ਕਰਦੇ ਕਾਬੂ ,ਦੇਖੋ ਵੀਡੀਓ

ਲੰਗਰ ਤਿਆਰ ਕਰਨ ਲਈ ਕੈਨੇਡਾ ‘ਚ ਭੇਜੀਆਂ ਜਾਣ ਵਾਲੀਆਂ ਕੜਾਹੀਆਂ ‘ਚ ਡਰੱਗਜ਼ ਲੁਕੋ ਕੇ ਭੇਜਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਊਂਟਰ ਇੰਟੈਲੀਜੈਂਸ ਨੇ 4 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਚਾਰਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਦੇ ਹੱਥ ਕੁਝ ਮੋਬਾਇਲ ਨੰਬਰ ਵੀ ਲੱਗੇ ਹਨ,

ਜਿਨ੍ਹਾਂ ਦੀ ਉਹ ਜਾਂਚ ਕਰ ਰਹੀ ਹੈ।ਕਾਊਂਟਰ ਇੰਟੈਲੀਜੈਂਸ ਦੀ ਟੀਮ ਇਸ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਭਾਲ ‘ਚ ਜੁਟੀ ਹੈ। ਪੁਲਸ ਦੇ ਹੱਥ ਜੋ ਮੋਬਾਇਲ ਨੰਬਰ ਲੱਗੇ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਗਿਰੋਹ ਦੇ ਮੈਂਬਰਾਂ ਦੇ ਹੀ ਨਿਕਲੇ ਹਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਇਸ ਗਿਰੋਹ ਨਾਲ ਵੱਡੀ ਗਿਣਤੀ ‘ਚ ਮੈਂਬਰ ਜੁੜੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। 4 ਦਿਨਾਂ ਦੀ ਪੁੱਛਗਿੱਛ ਵਿਚ ਕਾਊਂਟਰ ਇੰਟੈਲੀਜੈਂਸ ਵੱਡਾ ਖੁਲਾਸਾ ਕਰ ਸਕਦੀ ਹੈ। ਭਾਵੇਂ ਅਜੇ ਤੱਕ ਮੁਲਜ਼ਮ ਕੈਨੇਡਾ ਵਿਚ ਕੋਰੀਅਰ ਦੇ ਜ਼ਰੀਏ ਅਫੀਮ ਸਪਲਾਈ ਕਰਨ ਦੀ ਗੱਲ ਕਬੂਲ ਕਰ ਰਹੇ ਹਨ। ਗਿਰੋਹ ਦੇ ਕਿੰਗਪਿਨ ਕਮਲਜੀਤ ਸਿੰਘ (ਮੂਲ ਵਾਸੀ ਫਿਲੌਰ) ਹਾਲ ਵਾਸੀ ਟੋਰਾਂਟੋ (ਕੈਨੇਡਾ) ਨੂੰ ਵੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਕਿਸੇ ਤਰ੍ਹਾਂ ਭਾਰਤ ਲਿਆਉਣ ਦੀ ਤਿਆਰੀ ਵਿਚ ਹੈ।ਦੱਸਣਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਜੰਡੂਸਿੰਘਾ ਵਿਚ 2 ਲਗਜ਼ਰੀ ਕਾਰਾਂ ਵਿਚ ਸਵਾਰ ਦਵਿੰਦਰ ਨਿਰਵਾਲਾ, ਦੇਵ ਅਜੀਤ ਸਿੰਘ ਵਾਸੀ ਜੈਤੇਵਾਲੀ, ਤਿਰਲੋਕ ਸਿੰਘ, ਗੁਰਬਖਸ਼ ਸਿੰਘ ਵਾਸੀ ਕਾਠੇ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਫਰਜ਼ੀ ਆਈ. ਡੀ. ‘ਤੇ ਲੰਗਰ ਤਿਆਰ ਕਰਨ ਵਾਲੀਆਂ ਕੜਾਹੀਆਂ ਵਿਚ 4.75 ਕੈਟਾਮਾਈਨ ਅਤੇ 6 ਕਿਲੋ ਅਫੀਮ ਕੈਨੇਡਾ ਭੇਜਣ ਦੀ ਤਾਕ ਵਿਚ ਸਨ। ਮੁਲਜ਼ਮਾਂ ਨੇ ਮੱਧ ਪ੍ਰਦੇਸ਼ ਤੋਂ ਅਫੀਮ ਅਤੇ ਯੂ. ਪੀ. ਤੋਂ ਕੈਟਾਮਾਈਨ ਖਰੀਦੀ ਸੀ

Read More...

Uncategorized

ਹੱਦ ਕਰ ਦਿੱਤੀ ਜਨਤਾ ਨੇ II ਆ ਸਿਰਸੇ ਵਾਲੇ ਦੇ ਚੇਲਿਆਂ ਨੇ ਤਾਂ ਹੁਣ ਹੱਦ ਹੀ ਕਰਾ ਦਿੱਤੀ II ਦੇਖੋ ਵੀਡੀਓ

ਹੱਦ ਕਰ ਦਿੱਤੀ ਜਨਤਾ ਨੇ ਆਹ ਪਤਾ ਨਹੀਂ ਕੌਣ ਹੈ ਤੇ ਵੀਡੀਓ ਬਣਾ ਕੇ ਬਿਜਲੀ ਵਾਲੇ indicator ਵਿੱਚੋਂ ਸਰਸੇ ਵਾਲੇ ਦੇ ਦਰਸ਼ਨ ਕਰ ਰਿਹਾ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜਨਮ ਤਰੀਕ, ਨਾਂਅ ਅਤੇ ਜਨਮ ਸਥਾਨ ਸਬੰਧੀ ਵੀ ਵਿਵਾਦ ਜੁੜਿਆ ਹੈ। ਅੱਜ ਤੱਕ ਡੇਰਾ ਮੁਖੀ ਦੀ ਜਨਮ ਤਰੀਕ 15 ਅਗਸਤ 1967 ਤੇ ਜਨਮ ਸਥਾਨ ਜੱਦੀ ਪਿੰਡ ਗੁਰੂਸਰ ਮੋਡੀਆ (ਰਾਜਸਥਾਨ) ਦੱਸਿਆ ਜਾਂਦਾ ਰਿਹਾ ਹੈ, ਜਿਸ ਤਹਿਤ ਗੁਰਮੀਤ ਰਾਮ ਰੀਹਮ ਦਾ ਜਨਮ ਦਿਨ ਆਜ਼ਾਦੀ ਦਿਵਸ 15 ਅਗਸਤ ਵਾਲੇ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਖੂਬ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਡੇਰਾ ਪੈਰੋਕਾਰ ਸਾਰੇ ਅਗਸਤ ਨੂੰ ਜਨਮ ਮਹੀਨੇ ਵਜੋਂ ਮਨਾਉਂਦੇ ਰਹੇ ਹਨ। ਦੂਸਰੇ ਪਾਸੇ ਦਸਤਾਵੇਜ਼ੀ ਰਿਕਾਰਡ ਗੁਰਮੀਤ ਰਾਮ ਰਹੀਮ ਦੇ ਜਨਮ ਦੀ ਅਸਲ ਤਰੀਕ 10 ਜੁਲਾਈ 1967 ਤੇ ਜਨਮ ਅਸਥਾਨ ਪਿੰਡ ਕਿੱਕਰਖੇੜਾ (ਜ਼ਿਲਾ ਫਿਰੋਜ਼ਪੁਰ) ਦੱਸਦੇ ਹਨ, ਉਥੇ ਉਸ ਦੇ ਨਾਨਕੇ ਹਨ। ਉਸ ਦਾ ਨਾਂਅ ਹਰਪਾਲ ਸੀ। ਇਹ ਖੁਲਾਸਾ ਜ਼ਿਲਾ ਫਿਰੋਜ਼ਪੁਰ ਦੇ ਮੈਡੀਕਲ ਰਜਿਸਟਰਾਰ (ਜਨਮ ਤੇ ਮੌਤ) ਵੱਲੋਂ ਜਾਰੀ ਕੀਤੇ ਜਨਮ ਸਰਟੀਫਿਕੇਟ ਨੰਬਰ 15845 ਵਿੱਚ ਹੋਇਆ ਹੈ, ਜਿਸ ‘ਚ ਬੱਚੇ ਦਾ ਨਾਂਅ ਹਰਪਾਲ ਲਿਖਿਆ ਹੈ। ਉਸ ਦੇ ਪਿਤਾ ਦਾ ਨਾਂਅ ਮੱਘਰ ਸਿੰਘ, ਮਾਤਾ ਨਸੀਬ ਕੌਰ ਤੇ ਦਾਦੇ ਦਾ ਨਾਂਅ ਚੇਤ ਸਿੰਘ ਲਿਖਿਆ ਹੈ। ਉਸ ਦੀ ਜਨਮ ਮਿਤੀ 10-7-1967 ਲਿਖੀ ਗਈ ਹੈ, ਜੋ ਕਿ ਜਨਮ ਰਿਕਾਰਡ ‘ਚ 10-9-1967 ਨੂੰ ਰਜਿਸਟਰੇਸ਼ਨ ਨੰਬਰ 24 ਤਹਿਤ ਦਰਜ ਕਰਵਾਈ ਗਈ ਹੈ।
ਇਸ ਹੈਰਾਨੀ ਜਨਕ ਖੁਲਾਸੇ ਦੀ ਜੜ੍ਹ ਤੱਕ ਪੁੱਜਣ ਦਾ ਕਾਰਜ ਡੇਰਾ ਸਿਰਸਾ ‘ਚ ਛੇ ਸਾਲ ਸੇਵਾ ਨਿਭਾਉਣ ਵਾਲੇ ਸੇਵਾਦਾਰ ਗੁਰਦਾਸ ਸਿੰਘ ਤੂਰ ਵਾਸੀ ਸਿਰਸਾ ਨੇ ਕੀਤਾ ਹੈ। ਉਹ ਉਥੇ ਪ੍ਰਿੰਟਿੰਗ ਪ੍ਰੈਸ ਦਾ ਇੰਚਾਰਜ ਨੰਬਰ ਚਾਰ ਰਿਹਾ ਸੀ। ਤੂਰ ਦਾ ਕਹਿਣਾ ਹੈ ਕਿ ਡੇਰੇ ਵਾਲੇ ਬਾਬੇ ਨੇ ਸ਼ਰਧਾਲੂਆਂ ‘ਤੇ ਪ੍ਰਭਾਵ ਪਾਉਣ ਲਈ ਆਪਣੀ ਜਨਮ ਤਰੀਕ ਨੂੰ ਭਾਰਤ ਦੇ ਆਜ਼ਾਦੀ ਦਿਵਸ (15 ਅਗਸਤ) ਦਾ ਦਿਨ ਦੱਸ ਦਿੱਤਾ। ਗੁਰਦਾਸ ਸਿੰਘ ਤੂਰ ਨੇ ਉਕਤ ਰਾਜ ਦੀਆਂ ਪਰਤਾਂ ਖੋਲ੍ਹਦਿਆਂ ਆਖਿਆ ਕਿ ਉਹ 1996 ਤੋਂ 2002 ਤੱਕ ਡੇਰਾ ਸਿਰਸਾ ਸੇਵਾਦਾਰ ਵਜੋਂ ਰਿਹਾ। ਡੇਰੇ ਦੀ ਸੱਚਾਈ ਦਾ ਪਤਾ ਲੱਗਣ ‘ਤੇ ਉਸ ਨੇ ਡੇਰਾ ਤਿਆਗ ਦਿੱਤਾ। ਉਸ ਨੇ ਸੱਚਾਈ ਤੱਕ ਪੁੱਜਣ ਲਈ ਗੁਰਮੀਤ ਰਾਮ ਰਹੀਮ ਦੀ ਜੀਵਨੀ ਫਰੋਲਣੀ ਸ਼ੁਰੂ ਕਰ ਦਿੱਤੀ। ਪਿੰਡ ਗੁਰੂਸਰ ਮੋਡੀਆ ਦੇ ਸ਼ਿਵਜੰਟ ਸਿੰਘ ਨੇ ਰਾਮ ਰਹੀਮ ਦੀ ਜਨਮ ਤਰੀਕ ਦੀ ਹਕੀਕਤ ਬਾਰੇ ਦੱਸਿਆ।
ਤੂਰ ਦੇ ਦੱਸਣ ਅਨੁਸਾਰ ਕੁਝ ਸਮੇਂ ਬਾਅਦ ਸ਼ਿਵਜੰਟ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਤੂਰ ਨੇ ਕਾਫੀ ਮੁਸ਼ੱਕਤ ਕਰਕੇ ਫਿਰੋਜ਼ਪੁਰ ਤੋਂ ਰਿਕਾਰਡ ਹਾਸਲ ਕੀਤਾ, ਜਿਸ ਮੁਤਾਬਕ ਡੇਰਾ ਮੁਖੀ ਦਾ ਜਨਮ ਕਿੱਕਰਖੇੜਾ ‘ਚ ਹੋਇਆ ਤੇ ਉਸ ਸਮੇਂ ਉਸ ਦਾ ਨਾਂਅ ਹਰਪਾਲ ਰੱਖਿਆ ਗਿਆ ਸੀ, ਜੋ ਬਾਅਦ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਰੱਖ ਦਿੱਤਾ ਗਿਆ। ਉਸ ਨੇ ਅਜਮੇਰ ਤੋਂ ਗੁਰਮੀਤ ਰਾਮ ਰਹੀਮ ਦੇ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਕਾਪੀ ਕਢਾਈ, ਜਿਸ ‘ਚ ਉਸ ਦੀ ਜਨਮ ਤਰੀਕ 15 ਅਗਸਤ 1967 ਦੱਸੀ ਗਈ ਹੈ। ਸਰਟੀਫਿਕੇਟ ਅਨੁਸਾਰ ਮੈਥਸ ਵਿੱਚੋਂ ਫੇਲ੍ਹ ਹੋਣ ਕਾਰਨ ਗੁਰਮੀਤ ਸਿੰਘ ਮੈਟਿ੍ਰਕ ਵਿੱਚੋਂ ਕੰਪਾਰਟਮੈਂਟ ਸੀ। ਇਸੇ ਦੌਰਾਨ ਕੁਝ ਸੂਤਰਾਂ ਨੇ ਸਿੱਖਿਆ ਬੋਰਡ ਦੇ ਰਿਕਾਰਡ ਦੀ ਜਾਂਚ ਹੋਣ ‘ਤੇ ਦਸਤਾਵੇਜ਼ਾਂ ‘ਚ ਜਨਮ ਤਰੀਕ ਨਾਲ ਕਥਿਤ ਛੇੜਛਾੜ ਉਜਾਗਰ ਹੋਣ ਦੀ ਸੰਭਾਵਨਾ ਦੱਸੀ ਹੈ।
ਡੇਰਾ ਪੈਰੋਕਾਰਾਂ ਦਾ ਕਹਿਣਾ ਹੈ ਕਿ ਜਨਮ ਤਰੀਕ ਬਾਰੇ ਕੋਈ ਵਿਵਾਦ ਹੀ ਨਹੀਂ ਹੈ। ਹਰ ਸਾਲ 15 ਅਗਸਤ ਨੂੰ ਜਨਮ ਮਨਾਇਆ ਜਾਂਦਾ ਹੈ। ਇਹ ਮੁੱਦਾ ਬੇਵਜ੍ਹਾ ਖੜਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਡੇਰੇ ਵੱਲੋਂ ਨਾਨਕੇ ਪਿੰਡ ਕਿੱਕਰਖੇੜਾ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਸੀ।

Read More...

Uncategorized

ਪੰਥ ਵਿੱਚੋਂ ਛੇਕੇ ਹਰਨੇਕ ਸਿੰਘ ਨੇਕੀ ਦਾ ਜਥੇਦਾਰਾਂ ਨੂੰ ਚੈਲੰਜ II ਜਾਣੋ ਪੂਰੀ ਖਬਰ

ਪੰਜ ਸਿੰਘ ਸਾਹਿਬਾਨ ਵੱਲੋਂ ਪੰਥ ਵਿੱਚੋਂ ਛੇਕੇ ਗਏ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਸ੍ਰੀ ਅਕਾਲ ਤਖਤ ਵੱਲੋਂ ਕੀਤੇ ਫੈਸਲੇ ’ਤੇ ਬਾਰੇ ਨੇਕੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਜਥੇਦਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਨਿਊਜ਼ੀਲੈਂਡ ਆਉਣ ਤੇ ਉਸ ਦੇ ਰੇਡੀਓ ’ਤੇ ਇਸ ਮੁੱਦੇ ਬਾਰੇ ਉਸ ਨਾਲ ਬਹਿਸ ਕਰਨ।

ਨੇਕੀ ਨੇ ਕਿਹਾ ਕਿ ਜਥੇਦਾਰ ਆਪਣਾ ਪੱਖ ਰੱਖਣ, ਉਹ ਆਪਣੀ ਗੱਲ ਰੱਖਣਗੇ ਤੇ ਸੰਗਤਾਂ ਖੁਦ ਤੈਅ ਕਰਨਗੀਆਂ ਕਿ ਕੌਣ ਠੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਹੈ। ਇਸ ਲਈ ਉਨ੍ਹਾਂ ਸਿੱਖ ਧਰਮ ਬਾਰੇ ਕਦੇ ਵੀ ਗਲਤ ਨਹੀਂ ਬੋਲਿਆ ਸਗੋਂ ਪੰਥ ਵਿੱਚ ਪੈਦਾ ਹੋਈਆਂ ਬੁਰਾਈਆਂ ਖਿਲਾਫ ਆਵਾਜ਼ ਚੁੱਕੀ ਹੈ।

ਯਾਦ ਰਹੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਫ਼ੈਸਲੇ ਵਿੱਚ ਆਖਿਆ ਗਿਆ ਹੈ ਕਿ ਹਰਨੇਕ ਸਿੰਘ ਵੱਲੋਂ ਨਿਊਜ਼ੀਲੈਂਡ ਵਿੱਚ ਵਿਰਸਾ ਨਾਂ ਦਾ ਰੇਡੀਓ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਉਹ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਇਨ੍ਹਾਂ ਦੋਸ਼ਾਂ ਹੇਠ ਹੀ ਉਸ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਉਸ ਨੂੰ ਤਿੰਨ ਵਾਰ ਸਪੱਸ਼ਟੀਕਰਨ ਦੇਣ ਲਈ ਮੌਕਾ ਦਿੱਤਾ ਗਿਆ ਪਰ ਉਹ ਆਪਣੀ ਹਊਮੈ ਕਾਰਨ ਇਥੇ ਪੇਸ਼ ਨਹੀਂ ਹੋਇਆ।

ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਉਪਰੰਤ ਉਸ ਨੂੰ ਖਾਲਸਾ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਕਿ ਇਸ ਵਿਅਕਤੀ ਨਾਲ ਧਾਰਮਿਕ, ਸਿਆਸੀ, ਸਮਾਜਿਕ ਆਦਿ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ। ਇਸ ਤੋਂ ਪਹਿਲਾਂ ਮੁਤਵਾਜ਼ੀ ਜਥੇਦਾਰਾਂ ਵੱਲੋਂ ਵੀ ਹਰਨੇਕ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਜਾ ਚੁੱਕਾ ਹੈ।

Read More...

Uncategorized

ਇਹਨਾ ਤੋਂ ਭਾਲਦੇ ਓ ਇਨਸਾਫ਼…..????? 135 ਨਸਲਕੁਸ਼ੀ ਪੀੜਤਾਂ ਤੇ ਲਾਲ ਕਾਰਡ ਰੱਦ II ਦੇਖੋ ਇਹ ਖਬਰ

ਲੁਧਿਆਣਾ ਵਿੱਚ ਰਹਿਣ ਵਾਲੇ ਸਿੱਖ ਦੰਗਾ ਪੀੜਤਾਂ ਦੇ 135 ਪਰਿਵਾਰਾਂ ਦੇ ਲਾਲ ਕਾਰਡ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੇ ਹਨ। ਇਸ ਕਾਰਨ ਇਨ੍ਹਾਂ ਪਰਿਵਾਰਾਂ ਵਿੱਚ ਕਾਫੀ ਰੋਸ ਹੈ। ਇਹ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ ਜਦੋਂ ਦੰਗਾ ਪੀੜਤ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਨਾਲ ਹੋ ਰਹੇ ਅਨਿਆਂ ਖਿਲਾਫ ਪੰਜਾਬ ਸਰਕਾਰ ਨੂੰ ਸਖ਼ਤ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ।

ਪੰਜਾਬ ਸਰਕਾਰ ਨੇ ਵੱਖ-ਵੱਖ ਕਾਰਨਾਂ ਕਾਰਨ ਲੁਧਿਆਣਾ ਵਿੱਚ ਰਹਿ ਰਹੇ 135 ਪਰਿਵਾਰਾਂ ਦੇ ਲਾਲ ਕਾਰਡ ਰੱਦ ਕਰਕੇ ਉਨ੍ਹਾਂ ਵੱਲੋਂ ਕਾਰਡਾਂ ਰਾਹੀਂ ਲਈ ਵਿੱਤੀ ਸਹਾਇਤਾ ਵਾਪਸ ਕਰਨ ਲਈ ਕਿਹਾ ਹੈ। ਇਹ ਰਕਮ ਦੋ ਲੱਖ ਰੁਪਏ ਬਣਦੀ ਹੈ। ਹੋਰ ਤਾਂ ਹੋਰ ਇਸ ਮਾਮਲੇ ਵਿੱਚ ਲੁਧਿਆਣਾ ਵਿੱਚ ਪੰਜ ਦੰਗਾ ਪੀੜਤ ਪਰਿਵਾਰਾਂ ਖਿਲਾਫ ਮੁਕੱਦਮੇ ਵੀ ਦਰਜ ਕੀਤੇ ਗਏ ਹਨ ਜੋ ਪੈਸੇ ਵਾਪਸ ਨਹੀਂ ਕਰ ਰਹੇ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਵਿੱਚ ਇਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।

Read More...

Uncategorized

ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਹੀ ਪੜ੍ਹਾਉਣੇ ਪੈਣਗੇ ??

ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਹੀ ਪੜ੍ਹਾਉਣੇ ਪੈ ਸਕਦੇ ਹਨ ਕਿਉਂਕਿ ਜੇਕਰ ਮੁਲਾਜ਼ਮਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੀ ਤਰੱਕੀ ਅਤੇ ਤਨਖਾਹਾਂ ‘ਚ ਵਾਧਾ ਰੁਕ ਸਕਦਾ ਹੈ। ਪੰਜਾਬ ਸਰਕਾਰ ਕੁਝ ਅਜਿਹੇ ਹੀ ਪ੍ਰਪੋਜ਼ਲ ‘ਤੇ ਵਿਚਾਰ ਕਰ ਰਹੀ ਹੈ। 16 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਣ ਵਾਲੀ ਬੈਠਕ ‘ਚ ਇਸ ‘ਤੇ ਕੋਈ ਫੈਸਲਾ ਹੋ ਸਕਦਾ ਹੈ।
ਅਸਲ ‘ਚ ਸੂਬੇ ਦੇ ਸਰਕਾਰੀ ਸਕੂਲਾਂ ‘ਚ ਸਿੱਖਿਆ ਦੇ ਡਿਗਦੇ ਪੱਧਰ ਨੂੰ ਸੁਧਾਰਨ ਲਈ ਸਿੱਖਿਆ ਵਿਭਾਗ ਨੇ 10 ਪ੍ਰਿੰਸੀਪਲਾਂ ਤੋਂ ਰਿਪੋਰਟ ਮੰਗੀ ਸੀ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ‘ਚ ਨਤੀਜੇ ਕਿਵੇਂ ਸੁਧਾਰੇ ਜਾ ਸਕਦੇ ਹਨ। ਪ੍ਰਿੰਸੀਪਲਾਂ ਨੇ ਇਸ ਸਬੰਧ ‘ਚ ਸੁਧਾਰਾਤਮਕ ਖਾਕਾ ਤਿਆਰ ਕੀਤਾ ਲਿਆ ਹੈ। 
ਇਸ ਰਿਪੋਰਟ ‘ਚ ਕਰੀਬ 2 ਦਰਜਨ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ‘ਚ ਸਭ ਤੋਂ ਅਹਿਮ ਇਹ ਹੈ ਕਿ ਸਰਕਾਰੀ ਮੁਲਾਜ਼ਮ ਅਤੇ ਅਫਸਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣਗੇ ਤਾਂ ਸਿੱਖਿਆ ਦਾ ਪੱਧਰ ਸੁਧਰੇਗਾ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਬੰਧ ‘ਚ ਕਿਹਾ ਕਿ ਇਹ ਸਿਰਫ ਸੁਝਾਅ ਹੈ ਅਤੇ ਇਸ ‘ਤੇ ਫੈਸਲਾ 16 ਤਰੀਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।
‘ਗੌਰਮਿੰਟ ਟੀਚਰਜ਼ ਯੂਨੀਅਨ’ ਦੇ ਜ਼ਿਲਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਅਗਸਤ, 2015 ‘ਚ ਇਲਾਹਾਬਾਦ ਹਾਈਕੋਰਟ ਇਸ ਸਬੰਧੀ ਫੈਸਲਾ ਦੇ ਚੁੱਕਾ ਹੈ। ਅਦਾਲਤ ਨੇ ਯੂ. ਪੀ. ਦੇ ਸਾਰੇ ਸਰਕਾਰੀ ਮੁਲਾਜ਼ਮਾਂ, ਭਾਵੇਂ ਉਹ ਦਰਜਾ ਇਕ ਦੇ ਹੋਣ ਜਾਂ ਦਰਜਾ ਚਾਰ ਦੇ, ਨੂੰ ਆਪਣੇ ਬੱਚਿਆਂ ਨੂੰ ਪ੍ਰਾਇਮਰੀ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਨੂੰ ਕਿਹਾ ਸੀ। 
ਅਜਿਹਾ ਨਾ ਕਰਨ ਵਾਲੇ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਕਹਿਣਾ ਹੈ ਕਿ ਪੰਜਾਬ ‘ਚ ਵੀ ਇਸ ਤਰ੍ਹਾਂ ਦੀ ਨੀਤੀ ਬਣਾਉਣ ‘ਤੇ ਵਿਚਾਰ ਹੋ ਰਿਹਾ ਹੈ ਅਤੇ 16 ਜੂਨ ਨੂੰ ਮੁੱਖ ਮੰਤਰੀ ਇਸ ਸਬੰਧੀ ਆਖਰੀ ਫੈਸਲਾ ਲੈਣਗੇ।

Read More...

Uncategorized

ਕੱਟੜਪੰਥੀ ਹਿੰਦੂ ਅੱਤਵਾਦ ਦੇ ਰਾਹ, ਗੌਰੀ ਲੰਕੇਸ਼ ਹੱਤਿਆ ਮਾਮਲੇ ‘ਚ ਵੱਡੇ ਖੁਲਾਸੇ

ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕੱਟੜਪੰਥੀ ਹਿੰਦੂਆਂ ਨੇ ਕੀਤੀ ਸੀ। ਇਸ ਗਰੁੱਪ ਨੇ ਕੱਟੜ ਹਿੰਦੂ ਵਿਚਾਰਾਂ ਦਾ ਵਿਰੋਧ ਕਰਨ ਵਾਲੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਯੋਜਨਾ ਘੜੀ ਸੀ। ਇਸ ਖੁਲਾਸੇ ਨਾਲ ਸਪਸ਼ਟ ਹੋਇਆ ਹੈ ਕਿ ਪਿਛਲੇ ਸਮੇਂ ਵਿੱਚ ਕੱਟੜਪੰਥੀ ਹਿੰਦੂ ਅੱਤਵਾਦ ਦੇ ਰਾਹ ਪਏ ਹਨ।

ਇਹ ਖੁਲਾਸਾ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਇਆ ਹੈ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਪ੍ਰਸਿੱਧ ਫਿਲਮੀ ਤੇ ਥੀਏਟਰ ਹਸਤੀ ਗਿਰੀਸ਼ ਕਰਨਾਡ ਨੂੰ ਵੀ ਮਾਰਨ ਦੀ ਸਾਜਿਸ਼ ਘੜੀ ਸੀ।

ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਇੰਕਸ਼ਾਫ ਕੀਤਾ ਹੈ ਕਿ ਮੁਲਜ਼ਮਾਂ ਨੇ ਗਿਰੀਸ਼ ਕਰਨਾਡ ਤੋਂ ਇਲਾਵਾ ਗਿਆਨਪੀਠ ਐਵਾਰਡੀ ਬੀਟੀ ਲਲਿਤਾ ਨਾਇਕ, ਤਰਕਸ਼ੀਲ ਸੀਐਸ ਦਿਵਾਰਕਾਨਾਥ ਤੇ ਹੋਰ ਕਈ ਖੱਬੇ ਪੱਖੀ ਹਸਤੀਆਂ ਨੂੰ ਮਾਰਨ ਲਈ ਉਨ੍ਹਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਸੀ।

ਪੁੱਛਗਿੱਛ ਦੌਰਾਨ ਇੱਕ ਡਾਇਰੀ ਮਿਲੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਨ੍ਹਾਂ ਦੀ ਮਾਰਨ ਦੀ ਯੋਜਨਾ ਸੀ। ਜਾਂਚ ਟੀਮ ਅਨੁਸਾਰ ਇੱਕ ਮੁਲਜ਼ਮ ਪਰਸ਼ੂਰਾਮ ਬਾਘਮਾਰੇ (26) ਨੂੰ ਕਰਨਾਟਕ ਦੇ ਵਿਜੈਪੁਰਾ ਜਿਲ੍ਹੇ ਦੇ ਸਿੰਧਾਗੀ ਪਿੰਡ ਵਿੱਚੋਂ ਗਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਕੱਟੜਪੰਥੀ ਹਿੰਦੂ ਵਿਚਾਰਧਾਰਾ ਨਾਲ ਜੁੜੇ ਹੋਏ ਹਨ।

Read More...

Uncategorized

ਸਿੰਘ ਸਹਿਬਾਨ ਨੇ ਹਰਨੇਕ ਸਿੰਘ ਨੇਕੀ ਖਿਲਾਫ਼ ਲਿਆ ਸਖਤ ਫੈਸਲਾ II ਜਾਣੋ ਪੂਰੀ ਖਬਰ

ਸਿੰਘ ਸਹਿਬਾਨ ਨੇ ਹਰਨੇਕ ਸਿੰਘ ਨੇਕੀ ਨੂੰ ਪੰਥ ‘ਚੋਂ ਛੇਕਿਆ ਤਖਤ ਸਹਿਬਾਨ ਦੇ ਜਥੇਦਾਰਾਂ ਨੇ ਨਿਊਜ਼ੀਲੈਂਡ ਤੋਂ ਰੇਡੀਓ ਵਿਰਸਾ ਚਲਾਉਂਦੇ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ। ਸਿੰਘ ਸਹਿਬਾਨ ਦੀ ਮੀਟਿੰਗ ਮਗਰੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਹੁਕਮ ਸੁਣਾਇਆ। ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਨੂੰ ਤਿੰਨ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਸੀ। ਉਹ ਪੇਸ਼ ਨਹੀਂ ਹੋਏ ਜਿਸ ਕਰਕੇ ਉਨ੍ਹਾਂ ਨੂੰ ਸਿੰਘ ਪੰਥ ਵਿੱਚੋਂ ਛੇਕ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਤੇ ਸਾਥੀਆਂ ਵੱਲੋਂ ਗੁਰੂ ਸਾਹਿਬਾਨ, ਇਤਿਹਾਸ ਤੇ ਸਿਖ ਸਿਧਾਂਤਾਂ ਪ੍ਰਤੀ ਕੀਤੇ ਜਾ ਰਹੇ ਪ੍ਰਚਾਰ ਨਾਲ ਸਿੱਖ ਤੇ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਸ ਖ਼ਿਲਾਫ਼ ਨਿਊਜ਼ੀਲੈਂਡ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਅਮਨ ਪਸੰਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ। ਸਿੱਖ ਹਿਰਦਿਆਂ ਨੂੰ ਪਹੁੰਚੀ ਠੇਸ ਤੇ ਸਿੱਖ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਨੇਕੀ ਨੂੰ ਤਿੰਨ ਵਾਰ ਤਲਬ ਕੀਤਾ ਗਿਆ ਪਰ ਉਹ ਨਹੀਂ ਆਏ।

ਉਨ੍ਹਾਂ ਕਿਹਾ ਕਿ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਹਰਨੇਕ ਸਿੰਘ ਨਾਲ ਕਿਸੇ ਵੀ ਕਿਸਮ ਦਾ ਧਾਰਮਿਕ ਰਾਜਨੀਤਕ ਤੇ ਸਮਾਜਿਕ ਸਬੰਧ ਨਾ ਰੱਖਿਆ ਜਾਵੇ। ਇਸ ਦਾ ਜੋ ਵਿਰਸਾ ਨਾਮਕ ਰੇਡੀਓ ਚੱਲ ਰਿਹਾ ਹੈ, ਉਸ ਨੂੰ ਬੰਦ ਕਰਵਾਉਣ ਵਾਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਯਾਦ ਰਹੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਤੇ ਦਮਦਮੀ ਟਕਸਾਲ ਦੇ ਵਫ਼ਦ ਨੇ ਨਿਊਜ਼ੀਲੈਂਡ ਦੀ ਹਾਈ ਕਮਿਸ਼ਨ ਜੋਆਨਾ ਕੇਮਪਕਰਜ਼ ਨਾਲ ਮੁਲਾਕਾਤ ਕਰਕੇ ਨੇਕੀ ਖਿਲਾਫ ਕਾਰਵਾਈ ਮੰਗੀ ਸੀ। ਸ਼੍ਰੋਮਣੀ ਕਮੇਟੀ ਨੇ ਨੇਕੀ ‘ਤੇ ਰੇਡੀਓ ਵਿਰਸਾ ਰਾਹੀਂ ਗੁਰਮਤਿ ਵਿਰੋਧੀ ਪ੍ਰਚਾਰ ਦਾ ਇਲਜ਼ਾਮ ਲਾਉਂਦਿਆਂ ਪੰਥ ਵਿਰੋਧੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ, ਰੇਡੀਓ ਲਾਇਸੰਸ ਰੱਦ ਕਰਨ ਤੇ ਉਸ ਵਿਰੁੱਧ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

Read More...