Uncategorized

ਅਹਿਮ ਜਾਣਕਾਰੀ ਗੁਰੂ ਸਾਹਿਬ ਆਪਣੇ ਕੋਲ ਬਾਜ਼ ਹੀ ਕਿਉ ਰੱਖਦੇ ਸੀ ਸ਼ੇਅਰ ਕਰੋ ਸਾਰੀ ਸਿੱਖ ਸੰਗਤ ਤੱਕ ਪੁੱਜ ਜਾਵੇ

ਸਿੰਘੋ ਕਈ ਵੀਰ ਭੈਣਾਂ ਦਾ ਸਵਾਲ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਕਿਉ ਰਖਿਆ ਸੀ? ਬਾਜ ਕਿਉ ਰਖਿਆ ? ਬਾਜ ਵਿਚ ਕੁਝ ਖੁਬਿਆਂ ਨੇ
1. ਬਾਜ ਕਦੀ ਵੀ ਕਿਸੇ ਦਾ ਮਾਰਿਆ ਸੀਕਾਰ ਨੀ ਖਾਂਦਾ ਪਾਂਵੇ ਭੁਖਾ ਮਰ ਜਾਵੇ ਬਾਜ਼ ਹਮੇਸ਼ਾ ਆਪਣਾ ਸ਼ਿਕਾਰ ਕਰਦਾ ਹੈ ( ਇਸੇ ਤਰਾਂ ਸਿਖ ਆਪਣੀ ਕਿਰਤ ਕਰਦਾ ਹੈ ਕਿਸੇ ਦਾ ਹੱਕ ਨੀ ਖਾਂਦਾ ) 2. ਬਾਜ ਕਦੀ ਵੀ ਨੀਂਵੀ ਜਗਹ ਤੇ ਨੀਰਹਿੰਦਾ ਹਮੇਸਾਂ ਉਈ ਉਡਦਾ ਹੈ ਏਨੀ ਉਚੀ ਉਡਦਾ ਹੋਇਆ ਵੀ ਆਪਣਾ ਧਿਆਨ ਧਰਤੀ ਤੇ ਰੱਖਦਾ ਹੈ ( ਇਸੇ ਤਰਾਂ ਸਿੱਖ ਦੀ ਮੱਤ ਊਚੀ ਤੇ ਮਨ ਨੀਂਵਾ ਹੁੰਦਾ ਹੈ)੩.ਬਾਜ ਕਦੀ ਪਿੰਜਰੇ ਵਿੱਚ ਨਹੀ ਰਹਿੰਦਾ ਜੇ ਬਾਜ ਨੂੰ ਪਿੰਜਰੇ ਦੇ ਵਿਚ ਰਖਿਏ ਤਾਂ ਬਾਜ ਮਰ ਜਾਂਦਾ ਹੈ ਬਾਜ ਅਜਾਦ ਰਹਿੰਦਾ ਹੈ( ਇਸੇ ਤਰਾਂ ਸਿੱਖ ਵੀ ਕਦੀ ਕਿਸੇ ਦਾ ਗੁਲਾਮ ਨਹੀ ਰਹਿੰਦਾ ਆਪਣਾ ਬੰਦ ਬੰਦ ਤਾਂ ਕਟਵਾ ਲੈਂਦਾ ਹੈ ਪਰ ਕਿਸੇ ਦਾ ਗੁਲਾਮ ਨਹੀ ਹੁੰਦਾ ਸਿੱਖ ਅਜਾਦ ਰਹਿੰਦਾ ਹੈ) ੪. ਬਾਜ ਕਦੀ ਆਪਣੀ ਜਿੰਦਗੀ ਵਿੱਚ ਆਲਸ ਨਹੀ ਆਣ ਦਿੰਦਾ ਚੁਸਤ ਰਿਹੰਦਾ ( ਇਸੇ ਤਰਾਂ ਸਿੱਖ ਦੀ ਜਿੰਦਗੀ ਵਿਚ ਕਿਤੇ ਵੀ ਆਲਸ ਹੈ ਹੀ ਨਹੀ ਅੰਮਿ੍ਤ ਵੇਲੇ ਨਿਤਨੇਮ ਤੋਂ ਲੈਕੇ ਕੀਰਤਨ ਸੋਹਿਲਾ ਤੱਕ )੫.ਬਾਜ ਕਦੀ ਵੀ ਆਲਣਿਆ ਦੇ ਵਿਚ ਨਹੀ ਰਿਹੰਦਾ ਉਹ ਆਪਣਾ ਆਲਣਾ ਬਣਾ ਕੇ ਦੁਜੀਆਂ ਲਈ ਛੱਡ ਦਿੰਦਾ ਹੈ ( ਇਸੇ ਤਰਾਂ ਸਿੱਖ ਦੂਜਿਆ ਲਈ ਆਪਣੀ ਜਾਨ ਤੱਕ ਦੇ ਦਿੰਦਾ ਹੈ ਆਪ ਭਾਵੇ ਜੰਗਲਾ ਵਿਚ ਰਹੇ ਦੁਜਿਆਂ ਨੂੰ ਘਰ ਦਿੰਦਾ ਹੈ ਕਿਸੇ ਦਾ ਧਰਮ ਬਚਾਉਣ ਲਈ ਆਪਨੀ ਕੁਰਬਾਨੀ ਦੇ ਦਿੰਦਾ ਹੈ)5. ਬਾਜ਼ ਦੂਜੇ ਪੰਛੀਆਂ ਵਾਗ ਹਵਾ ਨਾਲ ਨਾਲ ਨਹੀਂ ਉੱਡਦਾ ਸਗੋਂ ਹਵਾ ਦੇ ਉਲਟ ਉੱਡਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਜੀਤ ਸਿੰਘ ਰੰਧਾਵਾ ਧਾਰੋਵਾਲੀਆ ਸ਼ੇਅਰ ਕਰੋ ਜੀ ਵੱਧ ਤੋਂ ਵੱਧ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜ ਕਿਉ ਰੱਖਦੇ ਸਨ ) ਇਹ ਸਵਾਲ ਹਰ ਵੀਰ ਭੈਣ ਦੇ ਦਿਲ ਚ ਹੈ ਜੀ |ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਲਈ ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See ਕਰੋ

Read More...

Uncategorized

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਵਿਦੇਸ਼ੀ ਸੈਲਾਨੀਆਂ ਦਾ ਪਸੰਦੀਦਾ ਥਾਂ ਬਣਿਆ

ਨਵੀਂ ਦ‍ਿੱਲੀ:ਰਾਜਧਨੀ ਦਿੱਲੀ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਧਰਮਿਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਤਮਿਕ ਸ਼ਾਂਤੀ ਦੀ ਤਲਾਸ਼ ਵਿੱਚ ਭਾਰਤ ਆਏ ਅੰਤਰਰਾਸ਼ਟਰੀ ਸੈਲਾਨੀਆਂ ਲਈ ਪਸੰਦੀਦਾ ਸਥਾਨ ਬਣਕੇ ਉੱਭਰ ਰਿਹਾ ਹੈ।ਸਾਲ 2017 ਵਿੱਚ ਲਗਭਗ 12 ਲੱਖ ਅੰਤਰਰਾਸ਼ਟਰੀ ਸੈਲਾਨੀਆਂ ਨੇ ਪਵਿੱਤਰ ਗੁਰਦੁਆਰਾ ਬੰਗਲਾ ਸਾਹਿਬ ਦਾ ਯਾਤਰਾ ਕਰਕੇ ਪਵਿੱਤਰ ਸ਼੍ਰੀ ਗੁਰੂਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਅਰਦਾਸ ਕੀਤੀ।ਇਸਦੇ ਨਾਲ ਹੀ ਪ੍ਰਸ਼ਾਦ ਦੇ ਤੌਰ ਉੱਤੇ ਲੰਗਰ ਖਾਧਾ ,ਜਦੋਂ ਕਿ ਸਾਲ 2018 ਵਿੱਚ ਪਹਿਲਾਂ ਚਾਰ ਮਹੀਨੇ ਦੇ ਦੌਰਾਨ ਲਗਭਗ ਛੇ ਲੱਖ ਅੰਤਰਰਾਸ਼ਟਰੀ ਸੈਲਾਨੀਆਂ ਨੇ ਇਸ ਪਵਿੱਤਰ ਸਥਾਨ ‘ਤੇ ਸਿਰ ਨਿਵਾਇਆ।ਦਿੱਲੀ ਦੇ ਟੂਰਿਸ‍ਟ ਪ‍ਲੇਸ ਉੱਤੇ ਕੀਤੇ ਗਏ ਸਰਵੇ 2017 ਵਿੱਚ ਗੁਰਦੁਆਰਾ ਬੰਗਲਾ ਸਾਹਿਬ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਭ ਤੋਂ ਜਿਆਦਾ ਪੰਸਦੀਦਾ ਥਾਂ ਆਂਕਿਆ ਗਿਆ ਹੈ।ਇੱਥੇ ਅੰਤਰਰਾਸ਼ਟਰੀ ਸੈਲਾਨੀ ਸਵੱਛ ਮਾਹੌਲ ਵਿੱਚ ਆਤਮਿਕ ਸ਼ਾਂਤੀ , ਆਤਮਿਕ ਅਨੁਭਵ ਅਤੇ ਧਾਰਮਿਕ ਅਤੇ ਇਤਿਹਾਸਿਕ ਗਿਆਨ ਲਈ ਇਕੱਠਾ ਹੁੰਦੇ ਹਨ।ਸਿੱਖਾਂ ਦੇ ਅੱਠਵੇਂ ਗੁਰੂ ,ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨਾਲ ਜੁੜੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦੀ ਸਹੂਲਤ ਅਤੇ ਸਹਾਇਤਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸੂਚਨਾ ਕੇਂਦਰ ਸਥਾਪਤ ਕੀਤਾ ਹੈ ।ਇਸ ਸੂਚਨਾ ਕੇਂਦਰ ਵਿੱਚ ਅੰਤਰਰਾਸ਼ਟਰੀ ਭਾਸ਼ਾਵਾਂ ਦੇ 7 ਮਾਹਿਰ ਟੂਰਿਸ‍ਟ ਗਾਈਡ ਤੈਨਾਤ ਕੀਤੇ ਹਨ , ਜੋ ਕਿ ਕਈ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਵਿਦੇਸ਼ੀ ਮਹਿਮਾਨਾਂ ਨੂੰ ਇਸ ਇਤਿਹਾਸਿਕ ਧਰਮਿਕ ਥਾਂ ਦੀ ਸਾਂਸਕ੍ਰਿਤਿਕ ਅਤੇ ਇਤਿਹਾਸਿਕ ਮਹੱਤਵ ਦੀ ਜਾਣਕਾਰੀ ਦਿੰਦੇ ਹਨ।ਜਿਆਦਾਤਰ ਅੰਤਰਰਾਸ਼ਟਰੀ ਸੈਲਾਨੀ ਵੱਖ – ਵੱਖ ਟਰੈਵਲ ਏਜੰਸੀਆਂ ਦੇ ਜਰੀਏ 15 – 25 ਦੇ ਗਰੁੱਪ ਵਿੱਚ ਧਰਮਿਕ ਸਥਾਨ ਦਾ ਦੌਰਾ ਕਰਦੇ ਹਨ , ਪਰ ਢੇਰਾਂ ਅੰਤਰਰਾਸ਼ਟਰੀ ਸੈਲਾਨੀ ਸਿੱਖ ਧਰਮ ਦੇ ਵੱਖਰੇ ਪਹਿਲੂਆਂ ਉੱਤੇ ਰਿਸਰਚ ਕਰਨ ਲਈ ਪਾਵਨ ਥਾਂ ਦਾ ਦੌਰਾ ਕਰਦੇ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਸਿੱਖ ਧਰਮ ਦੇ ਵੱਖ – ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਕਮੇਟੀ ਨੇ 10 ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਸਿੱਖ ਸਾਹਿਤ ਪ੍ਰਕਾਸ਼ਿਤ ਕੀਤਾ ਹੈ ਤਾਂਕਿ ਅੰਤਰਰਾਸ਼ਟਰੀ ਸੈਲਾਨੀਆਪਣੀ ਮਾਤ ਭਾਸ਼ਾ ਵਿੱਚ ਸਿੱਖ ਧਰਮ ਦੀ ਜਾਣਕਾਰੀ ਹਾਸਲ ਕਰ ਸਕਣ।ਉਨ੍ਹਾਂਨੇ ਦੱਸਿਆ ਕਿ ਚਾਲੂ ਸਾਲ ਦੇ ਦੌਰਾਨ ਹੁਣ ਤੱਕ ਲਗਭਗ ਇੱਕ ਲੱਖ ਕਿਤਾਬਾਂ ਨੂੰ ਮੁਫਤ ਵਿੱਚ ਵੰਡਿਆ ਜਾ ਚੁੱਕਿਆ ਹੈ।ਗੁਰਦੁਆਰਾ ਬੰਗਲਾ ਸਾਹਿਬ ਵਿੱਚ ਬਣਿਆ ਦਿੱਲੀ ਦਾ ਪਹਿਲਾ ਮਲਟੀਮੀਡੀਆ ਮਿਊਜ਼ੀਅਮ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਦਾ ਸਭ ਤੋਂ ਸਰਲ ਅਤੇ ਵੱਡਾ ਸੋਮਾ ਬਣ ਗਿਆ ਹੈ।ਇਸ ਮਿਊਜ਼ੀਅਮ ਵਿੱਚ ਪੇਂਟਿੰਗ ਡਿਜ਼ੀਟਲ ਟੈਕਨੌਲਜੀ , ਸਕਰੀਨ ਭਿੱਤੀ – ਚਿੱਤਰ , ਟੀਵੀ , ਅਤੇ ਤਮਾਮ ਭਾਸ਼ਾਵਾਂ ਦੇ ਜ਼ਰੀਏ ਸਿੱਖ ਧਰਮ ਦੇ ਮੂਲ ਸਿੱਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।ਇਸ ਮ‍ਿਊਜ਼ੀਅਮ ਵਿੱਚ 250 ਪੇਂਟਿੰਗ ਵਾਲੀਆਂ ਚਾਰ ਗੈਲਰੀਆਂ ਅਤੇ 170 ਲੋਕਾਂ ਦੀ ਸਮਰੱਥਾ ਦਾ ਇੱਕ ਛੋਟਾ ਆਡੀਟੋਰੀਅਮ ਹੈ। ਇੱਥੇ ਸਿੱਖ ਗੁਰੂਆਂ ਅਤੇ ਸਿੱਖ ਯੋਧਿਆਂ ਦੇ ਦਰਸ਼ਨਸ਼ਾਸਤਰ ਅਤੇ ਉਪਦੇਸ਼ਾਂ ਉੱਤੇ ਆਧਾਰਿਤ ਪੰਜ ਮਿੰਟ ਦੀ ਫਿਲਮ ਵਿਖਾਈ ਜਾਂਦੀ ਹੈ ।ਗੁਰਦੁਆਰਾ ਪਰਿਸਰ ਵਿੱਚ ਸਥਿਤ ਸਰੋਵਰ ਪਾਣੀ ਨੂੰ ਅਮ੍ਰਿਤ ਮੰਨਦੇ ਹਨ ਅਤੇ ਸੰਸਾਰ ਭਰ ਦੇ ਸਿੱਖ ਇਸਨੂੰ ਆਪਣੇ ਨਾਲ ਲੈ ਜਾਂਦੇ ਹਨ।

Read More...

Uncategorized

ਕੈਪਟਨ ਸਰਕਾਰ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਹੋਣਾ !!!

ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਨੇ ਨਸ਼ਰ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਮੰਤਰੀ ਮੰਡਲ ਨੇ ਤਰੱਕੀ ਰਾਹੀਂ ਅਸਾਮੀਆਂ ਭਰਨ ਵਿੱਚ ਅਨੁਸੂਚਿਤ ਜਾਤੀਆਂ ਦੇ ਮੁਲਾਜ਼ਮਾਂ ਲਈ ਗਰੁੱਪ ‘ਏ’ ਤੇ ‘ਬੀ’ ਦੀ ਸੇਵਾਵਾਂ ਵਿੱਚ 14 ਫੀਸਦੀ ਅਤੇ ਗਰੁੱਪ ‘ਸੀ’ ਤੇ ‘ਡੀ’ ਦੀਆਂ ਸੇਵਾਵਾਂ ਵਿੱਚ20 ਫੀਸਦੀ ਦੇ ਰਾਖਵੇਂਕਰਨ ਦਾ ਕੋਟਾ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਾਗਰਾਜ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ’ਤੇ ਸਰਕਾਰ ਵੱਲੋਂ ਨਵੇਂ ਸਿਰਿਓਂ ਇਕੱਠੇ ਕੀਤੇ ਅੰਕੜਿਆਂ ’ਤੇ ਅਧਾਰਿਤ ਹੈ ਸਮਾਜਿਕ ਸੁਰੱਖਿਆ, ਸ਼ਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਵਿਭਾਗ ਵੱਲੋਂ ਪੇਸ਼ ਕੀਤੀ ਤਜਵੀਜ਼ ਨੂੰ ਆਪਣੀ ਸਹਿਮਤੀ ਦੇ ਦਿੱਤੀ ਅਤੇ ਇਸ ਸਬੰਧ ਵਿੱਚ ਆਰਡੀਨੈਂਸ ਦੇ ਅੰਤਮ ਖਰੜੇ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਗਿਆ ਹੈ। ਇਹ ਰਾਖਵਾਂਕਰਨ ਅਨੁਸੂਚਿਤ ਜਾਤੀਆਂ ਦੇ ਮੁਲਾਜ਼ਮਾਂ ਲਈ ਪ੍ਰੋਫੋਰਮਾ ਪਦ-ਉਨਤੀ ਅਤੇ ਬਦਲੀ ਰਾਹੀਂ ਨਿਯੁਕਤੀ ਲਈ ਵੀ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਿਤੀ 20 ਫਰਵਰੀ, 2018 ਨੂੰ ਸਿਵਲ ਰਿੱਟ ਪਟੀਸ਼ਨ ਨੰ.16039 ਆਫ਼ 2014 ਅਮਨ ਕੁਮਾਰ ਬਨਾਮ ਪੰਜਾਬ ਰਾਜ ਤੇ ਹੋਰ ਸਬੰਧੀ ਫੈਸਲਾ ਸੁਣਾਉਂਦਿਆਂ ਹੋਇਆ ‘ਪੰਜਾਬ ਰਾਜ ਅਨੁਸੂਿਚਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ (ਸੇਵਾਵਾਂ ਵਿੱਚ ਰਾਖਵਾਂਕਰਨ) ਐਕਟ-2006’ ਦੀਆਂ ਧਾਰਾਵਾਂ 4 (3), 4 (4), ਅਤੇ 4 (8) ਨੂੰ ਰੱਦ ਕਰ ਦਿੱਤਾ ਸੀ। ਬੁਲਾਰੇ ਅਨੁਸਾਰ ਪਹਿਲਾ ਐਕਟ ਗਲਤ ਅੰਕੜਿਆਂ ’ਤੇ ਅਧਾਰਿਤ ਸੀ ਜਿਸ ਨੂੰ ਹੁਣ ਸਾਰੇ ਵਿਭਾਗਾਂ, ਸਰਕਾਰੀ ਅਦਾਰਿਆਂ ਆਦਿ ਪਾਸੋਂ ਇਕੱਤਰ ਕਰਕੇ ਦਰੁਸਤ ਕਰ ਦਿੱਤਾ ਗਿਆ ਹੈ। ਇਨਾਂ ਅੰਕੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਰਾਖਵਾਂਕਰਨ ਪ੍ਰਸਤਾਵਿਤ ਕੀਤਾ ਗਿਆ ਹੈ। ਇਕ ਹੋਰ ਫੈਸਲੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਵੱਖ-ਵੱਖ ਕਾਡਰਾਂ ਦੀਆਂ ਅੱਠ ਅਸਾਮੀਆਂ ਮੁੜ ਸੁਰਜੀਤ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਕਮਿਸ਼ਨ ਦੇ ਕੰਮਕਾਜ ਨੂੰ ਪ੍ਰਭਾਵੀ ਬਣਾਉਣ ਦੇ ਨਾਲ-ਨਾਲ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਨਿਰਧਾਰਤ ਸਮੇਂ ’ਚ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਨਾਂ ਅਸਾਮੀਆਂ ਵਿੱਚ ਛੇ ਕਲਰਕ, ਇਕ ਨੈਟਵਰਕ ਇੰਜਨੀਅਰ ਅਤੇ ਇਕ ਕਾਨੂੰਨੀ ਸਹਾਇਕ ਸ਼ਾਮਲ ਹਨ ਬਿਲਡਰਾਂ ‘ਤੇ ਦਰਜ ਹੋਏ ਕੇਸ ਹੋਣਗੇ ਰੱਦ :ਪੰਜਾਬ ਸਰਕਾਰ ਹੁਣ ਬਿਲਡਰਾਂ ‘ਤੇ ਪੂਰੀ ਤਰ੍ਹਾਂ ਮਿਹਰਬਾਨ ਹੋ ਗਈ ਹੈ। ਬਿਲਡਰਾਂ ਨੂੰ ਹੁਣ ਘੱਟ ਕੀਮਤਾਂ ‘ਤੇ ਕਾਲੋਨੀਆਂ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਉਨ੍ਹਾਂ ਖਿਲਾਫ਼ ਦਰਜ ਪੁਲਿਸ ਕੇਸ ਵੀ ਵਾਪਸ ਹੋਣਗੇ। ਗੈਰ ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰਾਈਜ਼ ਕਰਨ ਸਬੰਧੀ ਮੰਤਰੀ ਮੰਡਲ ਪੰਜਾਬ ਵੱਲੋਂ ਲਏ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੋਨੀਆਂ ਦੀਆਂ ਸੜਕਾਂ ਹੁਣ 20 ਫੁੱਟ ਹੀ ਰਹਿਣਗੀਆਂ ਜਦਕਿ ਨਵਜੋਤ ਸਿੰਘ ਸਿੱਧੂ ਸੜਕਾਂ 35 ਫੁੱਟ ਚੌੜੀਆਂ ਕਰਨ ਲਈ ਕਹਿ ਰਹੇ ਸਨ। ਮੰਤਰੀ ਮੰਡਲ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਪਾਵਰ ਆਫ ਅਟਾਰਨੀ ਦੇ ਆਧਾਰ ‘ਤੇ ਤਿੰਨ ਮਹੀਨੇ ਦੇ ਅੰਦਰ-ਅੰਦਰ ਰਜਿਸਟਰੀਆਂ ਕਰਵਾ ਦਿੱਤੀਆਂ ਜਾਣ। ਜੋ ਕਲੋਨਾਈਜਰਾਂ ‘ਤੇ ਜੁਰਮਾਨੇ ਲੱਗੇ ਹੋਏ ਹਨ ਅਤੇ ਪਰਚੇ ਦਰਜ ਹਨ ਉਨ੍ਹਾਂ ਵੱਲੋਂ ਜੁਰਮਾਨੇ ਅਦਾ ਕਰਨ ‘ਤੇ ਪਰਚੇ ਰੱਦ ਕੀਤੇ ਜਾਣਗੇ। ਕੁਲੈਕਟਰ ਰੇਟ ਵੀ ਘੱਟ ਕੀਤਾ ਜਾਵੇਗਾ ਕਿਉਂਕਿ ਹੁਣ ਪਲਾਟਾਂ ਦੀਆਂ ਕੀਮਤਾਂ ਵੀ ਘਟ ਗਈਆਂ ਹਨ। ਗੈਰ ਕਾਨੂੰਨੀ ਕਾਲੋਨੀਆਂ ਨੂੰ ਮਨਜ਼ੂਰ ਕਰਨ ਲਈ ਜੋ ਫੀਸ ਤੈਅ ਕਰਨੀ ਹੈ ਉਸ ਬਾਰੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਹਨ।

Read More...

Uncategorized

ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਯਾਤਰਾ ਤੇ ਗਏ (ਸਾਖੀ ਸਾਰੀ ਪੜੋ ਤੇ ਸ਼ੇਅਰ ਕਰੋ ਜੀ)

ਗੁਰੂ ਜੀ ਦੀ ਸੱਚ ਖੰਡ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ ਸਵੇਰੇ ਅਮ੍ਰਿਤ ਵੇਲੇ ਬੇਈਂ ਨਦੀ ਵਿੱਚ ਇਸਨਾਨ ਕਰਕੇ ਧਿਆਨ ਵਿੱਚ ਮਗਨ ਹੁੰਦੇ ਸਨ। ਜਦੋਂ ਤੁਸੀ ਇਸਨਾਨ ਕਰਣ ਜਾਂਦੇ ਤਾਂ ਤੁਹਾਡੇ ਨਾਲ ਇੱਕ ਸੇਵਕ ਹੁੰਦਾ ਸੀ। ਇੱਕ ਦਿਨ ਤੁਸੀਂ ਕੱਪੜੇ ਉਤਾਰ ਕੇ ਦਾਸ ਦੇ ਕੋਲ ਰੱਖਕੇ ਨਦੀ ਵਿੱਚ ਡੂੰਘੇ ਪਰਵਾਹ ਵਿੱਚ ਛਲਾਂਗ ਲਗਾ ਦਿੱਤੀ।ਇੱਥੇ ਪਾਣੀ ਬਹੁਤ ਗਹਿਰਾ ਸੀ। ਬਸ ਉਸੀ ਡੂੰਘੇ ਪਾਣੀ ਵਿੱਚ ਆਲੋਪ ਹੋ ਗਏ। ਦਾਸ ਨੇ ਕੁੱਝ ਦੇਰ ਉਡੀਕ ਕੀਤੀ। ਜਦੋਂ ਤੁਸੀ ਬਾਹਰ ਨਹੀਂ ਨਿਕਲੇ ਤਾਂ ਦਾਸ ਨੇ ਜੈਰਾਮ ਨੂੰ ਖਬਰ ਦਿੱਤੀ ਦੀ ਗੁਰੂ ਜੀ ਡੁੱਬ ਗਏ ਹਨ। ਫਿਰ ਕੀ ਸੀ ਸਾਰਾ ਸ਼ਹਿਰ ਉੱਥੇ ਪਹੁਂਚ ਗਿਆ ਅਤੇ ਵੱਡੇ ਟੋਭੂਵਾਂ ਦੁਆਰਾ ਤਲਾਸ਼ ਹੋਣ ਲੱਗੀ। ਆਖ਼ਿਰਕਾਰ ਨਿਰਾਸ਼ ਹੋਕੇ ਸਭ ਲੋਕ ਵਾਪਸ ਆ ਗਏ। ਜੈਰਾਮ ਜ਼ੋਰ ਜੋਰ ਵਲੋਂ ਰੋਣ ਲਗਾ। ਕੁਟਨੀ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਬਣਾਉਣ ਲੱਗੇ: ਭਈ ਇਹ ਤਾਂ ਮੋਦੀਖਾਨੇ ਵਿੱਚ ਘਾਟਾ ਪੈ ਗਿਆ ਸੀ ਜਿਸਦੇ ਨਾਲ ਸ਼ਰਮ ਦੇ ਮਾਰੇ ਆਤਮਹੱਤਿਆ ਕਰ ਲਈ ਹੈ। ਪਰ ਬੇਬੇ ਨਾਨਕੀ ਦਾ ਦਿਲ ਅਡੋਲ ਰਿਹਾ। ਉਹ ਆਪਣੇ ਪਤੀ ਜੈਰਾਮ ਵਲੋਂ ਬੋਲੀ: ਸਵਾਮੀ ! ਚਿੰਤਾ ਨ ਕਰੋ। ਮੇਰਾ ਭਰਾ ਕਦੇ ਡੁੱਬ ਨਹੀਂ ਸਕਦਾ ਉਹ ਤਾਂ ਸੰਸਾਰ ਸਾਗਰ ਵਿੱਚੋਂ ਕਰੋੜਾਂ ਜੀਵਾਂ ਨੂੰ ਤਾਰਣ ਵਾਲਾ ਹੈ, ਉਹ ਕਿੱਥੇ ਡੁੱਬ ਸੱਕਦਾ ਹੈ। ਪਰ ਜੈਰਾਮ ਨੂੰ ਸਬਰ ਨਹੀ ਆਇਆ। ਅਖੀਰ ਬੇਬੇ ਨਾਨਕੀ ਨੇ ਕਿਹਾ: ਹੇ ਪਤੀਦੇਵ ! ਤੁਸੀ ਤਿੰਨ ਦਿਨ ਤੱਕ ਮੇਰੇ ਭਰਾ ਦੀ ਉਡੀਕ ਕਰੋ, ਜੋ ਤੀਸਰੇ ਦਿਨ ਸਵੇਰੇ ਨਹੀਂ ਆਇਆ ਤਾਂ ਸੱਮਝਣਾ ਮੇਰਾ ਭਰਾ ਡੁੱਬ ਗਿਆ ਹੈ। ਬੇਬੇ ਨਾਨਕੀ ਦੇ ਕਹਿਣ ਉੱਤੇ ਵਿਸ਼ਵਾਸ ਕਰਕੇ ਸਭ ਲੋਕ ਤਿੰਨ ਦਿਨ ਤੱਕ ਚੁਪ ਰਹੇ। ਤੀਸਰੇ ਦਿਨ ਸਵੇਰੇ ਅਮ੍ਰਿਤ ਸਮਾਂ ਸਭ ਨਗਰ ਦੇ ਲੋਕ ਬੇਈਂ ਨਦੀ ਦੀ ਤਰਫ ਚੱਲ ਪਏ ਜਿੱਥੇ ਕਿ ਗੁਰੂ ਜੀ ਆਲੋਪ ਹੋਏ ਸਨ। ਹੁਣੇ ਥੋੜ੍ਹੀ ਦੂਰ ਹੀ ਗਏ ਸਨ ਕਿ ਸ਼੍ਰੀ ਗੁਰੂ ਨਾਨਕ ਜੀ ਸੋਨੇ ਦੇ ਵਸਤਰ ਪਾਏ ਹੋਏ ਨਗਰ ਦੀ ਤਰਫ ਚਲੇ ਆ ਰਹੇ ਸਨ। ਬਸ ਫਿਰ ਕੀ ਸੀ ਚਾਰਾਂ ਤਰਫ ਜੈ ਜੈ ਕਾਰ ਹੋਣ ਲੱਗੀ ਅਤੇ ਨਗਰ ਵਿੱਚ ਖੁਸ਼ੀ ਦੇ ਬਾਜੇ ਵੱਜਣ ਲੱਗੇ। ਜੈਰਾਮ ਨੇ ਗਰੀਬਾਂ ਨੂੰ ਖੁੱਲੇ ਦਿਲੋਂ ਦਾਨ ਪੁੰਨ ਕੀਤਾ।

Read More...

Uncategorized

ਆਹ ਨਿਰਮਲ ਬਾਬੇ ਦਾ ਹਾਲ ਦੇਖ ਲਵੋ .. ਪੱਗਾਂ ਬੰਨ ਕੇ ਲੋਕ ਇਹਦੇ ਸਾਹਮਣੇ ਦੇਖੋ ਕੀ ਕਰਦੇ ..

ਇਹ ਸਮਝਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਡੇਰਾਵਾਦ ੨੦ਵੀਂ ਸਦੀ ਦੀ ਉਪਜ ਹੈ। ਇਹ ਵਿਚਾਰ ਸਹੀ ਨਹੀਂ ਹੈ। ਡੇਰਾਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੇ ਹੀ ਫੈਲਣ ਲੱਗ ਪਿਆ ਸੀ। ਡੇਰਾਵਾਦ ਦੇ ਤਿੰਨ ਮੁੱਖ ਲੱਛਣ ਹਨ: (੧) ਇਹ ਪ੍ਰਭਾਵਸ਼ਾਲੀ ਉਪਾਧੀ ਵਾਲੀ ਧਾਰਮਕ ਗੱਦੀ ਤੇ ਨਿਰਭਰ ਕਰਦਾ ਹੈ। (੨) ਉਹ ਗੱਦੀ ਪ੍ਰਸਿਧ ਧਾਰਮਕ ਵਿਚਾਰਧਾਰਾ ਨੂੰ ਨਿਰੂਪਨ ਕਰਨ ਵਾਲੇ ਗ੍ਰੰਥ ਤੇ ਆਸਰਤ ਹੁੰਦੀ ਹੈ

ਨਿਰਮਲ ਬਾਬਾ ਵੀ ਲੋਕਾ ਦੀ ਲੈਰ ਖਿੱਚਣ ਤੇ ਹੋੲਿਅਾ ਪਿਅਾ ਪਤੰਦਰ👇👇

Posted by ਪੱਕੇ Germany ਵਾਲੇ on Sunday, January 21, 2018

ਅਤੇ (੩) ਡੇਰੇ ਦਾ ਮਨੋਰਥ ਅਕਸਰ ਧਾਰਮਕ ਵਿਚਾਰਧਾਰਾ ਦੇ ਸੰਚਾਰ ਦਾ ਭਰਮ ਪਾ ਕੇ ਆਪਣੇ ਸਾਧਨ, ਸੰਪੱਤੀ, ਸਮਾਜਕ ਪ੍ਰਭਾਵ ਅਤੇ ਸ਼ਕਤੀ ਵਧਾਉਣਾ ਹੁੰਦਾ ਹੈ। ਗੁਰ ਪ੍ਰਵਾਰਾਂ ਵਿੱਚ ਗੁਰਮਤ ਵਿਰੋਧੀਆਂ ਵਲੋਂ ਗੁਰਗੱਦੀ ਅਤੇ ਸੰਪੱਤੀ ਨੂੰ ਲੈਕੇ ਦੌੜ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਲੱਗ ਗਈ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹਿੰਸਕ ਰੂਪ ਧਾਰਨ ਕਰ ਗਈ।  ਗੁਰਮਤ ਵਿਚਾਰਧਾਰਾ ਦੀ ਬਾਣੀ ਰੂਪ ਪੋਥੀ ਸਾਹਿਬ ਦੀ ਮਲਕੀਅਤ ਨੂੰ ਲੈਕੇ ਵਿਵਾਦ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਵਾਰ ਨੇ ਛੇੜਿਆ ਸੀ। ਬੰਦਾ ਬਹਾਦਰ ਦੀ ਨੀਤੀ ਨੇ ਗੁਰਮਤ ਦੇ ਸਾਰੇ ਧਾਰਨੀਆਂ ਦੀ ਨਸਲਕੁਸ਼ੀ ਕਰਵਾ ਦਿੱਤੀ ਜਿਸ ਤੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤਾ ਗੁਰਮਤ ਵਿਚਾਰਧਾਰਾ ਦਾ ਸੰਚਾਰ ਬੰਦ ਹੋ ਗਿਆ ਅਤੇ ਨਿਰਮਲੇ ਅਤੇ ਉਦਾਸੀ ਸਾਧੂਆਂ ਨੇ ਸਿੱਖ ਧਰਮ ਦੇ ਡੇਰੇ ਸਥਾਪਤ ਕਰਕੇ ਗੁਰਬਾਣੀ ਨੂੰ ਸਨਾਤਨੀ ਪਰੰਪਰਾ ਅਨੁਸਾਰ ਢਾਲ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਨਿਰਮਲੇ, ਉਦਾਸੀ ਅਤੇ ਗੁਰਮਤ ਵਿਰੋਧੀ ਗੁਰ ਪ੍ਰਵਾਰਾਂ ਦੇ ਸਦੱਸਾਂ ਵਲੋਂ ਸਥਾਪਤ ਸਿੱਖ ਧਰਮ ਦੇ ਡੇਰਿਆਂ ਨੂੰ ਸਿੱਖ ਮਿਸਲਦਾਰਾਂ, ਮਹਾਰਾਜਾ ਰਣਜੀਤ ਸਿੰਘ ਅਤੇ ਫੂਲਕਿਆਂ ਰਾਜਿਆਂ ਨੇ ਜਾਗੀਰਾਂ ਲਾ ਕੇ ਜਾਂ ਮਾਇਕ ਸਹਾਇਤਾ ਦੇ ਕੇ ਹੋਰ ਪ੍ਰਸਿਧ ਅਤੇ ਸ਼ਕਤੀਸ਼ਾਲੀ ਬਣਾ ਦਿੱਤਾ। ਸਿੰਘ ਸਭਾਵਾਂ ਨੇ ਉਸੇ ਡੇਰਾਵਾਦ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਪ੍ਰਚਾਰ ਕਰਕੇ ਸਿੱਖਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਸੀ। ਪਰ ਸਿੰਘ ਸਭਾਵਾਂ ਦੀਆਂ ਕਾਰਵਾਈਆਂ ਗੁਰਮਤ ਸੰਚਾਰ ਨਾਲੋਂ ਵਧੇਰੇ ਡੇਰਿਆਂ ਦੀ ਸੰਪੱਤੀ ਤੋਂ ਨਿਰਮਲੇ ਅਤੇ ਉਦਾਸੀਆਂ ਦਾ ਕਬਜ਼ਾ ਹਟਾਉਣ ਤੇ ਕੇਂਦਰਤ ਹੋ ਗਈਆਂ। ਸਿੰਘ ਸਭਾਵਾਂ ਵਲੋਂ ਛੇੜਿਆ ਗੁਰਦੁਆਰਾ ਸੰਪੱਤੀ ਦੀ ਮਲਕੀਅਤ ਦਾ ਵਿਵਾਦ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਦਾ ਸਿਆਸੀ ਰੂਪ ਧਾਰਨ ਕਰ ਗਿਆ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਤੇ ਗੁਰਦੁਆਰਾ ਕਨੂੰਨ ਬਣਿਆ ਜਿਸ ਤਹਿਤ ਇਤਹਾਸਕ ਗੁਰਦੁਆਰੇ ਪੰਜਾਬ ਸਰਕਾਰ ਦੀ ਮਲਕੀਅਤ ਹੋ ਗਏ ਅਤੇ ਉਨ੍ਹਾਂ ਦਾ ਪ੍ਰਬੰਧ ਸਿੱਖਾਂ ਵਲੋਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ। ਸ੍ਰੋਮਣੀ ਕਮੇਟੀ ਇਤਹਾਸਕ ਗੁਰਦੁਆਰਿਆਂ ਦੀ ਪ੍ਰਬੰਧਕ ਬਣ ਕੇ ਇੱਕ ਬਹੁਤ ਵੱਡੇ ਡੇਰੇ ਵਾਂਗ ਵਿਚਰਣ ਲੱਗ ਪਈ। ਉਸ ਨੇ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੀ ਬਾਣੀ ਨੂੰ ਆਪਣੀ ਮਲਕੀਅਤ ਬਣਾ ਲਿਆ, ਗੁਰਗੱਦੀ ਨੂੰ ਇੱਕ ਜਥੇਦਾਰੀ ਸੰਸਥਾ ਵਿੱਚ ਬਦਲ ਦਿੱਤਾ ਅਤੇ ਆਪਣੀ ਸੰਪੱਤੀ ਅਤੇ ਆਮਦਨੀ ਵਿੱਚ ਵਾਧਾ ਕਰਨ ਲਈ ਇਤਹਾਸਕ ਗੁਰਦੁਆਰਿਆਂ ਦੇ ਨਾਲ ਵਧੇਰੀ ਆਮਦਨੀ ਵਾਲੇ ਗੁਰਦੁਆਰਿਆਂ ਨੂੰ ਅਧੀਨ ਕਰਨ ਲਈ ਗੁਰਦੁਆਰਾ ਕਨੂੰਨ ਵਿੱਚ ਸੋਧ ਕਰਵਾ ਲਈ ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਦੇ ਤੌਖਲੇ ਅਤੇ ਪ੍ਰਭਾਵ ਨੇ ਪੰਜਾਬ ਵਿੱਚ ਡੇਰਿਆਂ ਦੇ ਗੁਰਦੁਆਰੇ ਸਥਾਪਤ ਕਰਨ ਅਤੇ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਬਦਲਣ ਦੀ ਦੌੜ ਲਵਾ ਦਿੱਤੀ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਪੰਜਾਬ ਵਿੱਚ ਡੇਰਿਆਂ ਦਾ ਜਾਲ ਵਿਛ ਗਿਆ।ਸ਼੍ਰੋਮਣੀ ਕਮੇਟੀ ਅਤੇ ਡੇਰਿਆਂ ਵਲੋਂ ਪ੍ਰਚਾਰੇ ਜਾਂਦੇ ਸਿੱਖ ਧਰਮ ਅਤੇ ਗੁਰਮਤ ਵਿੱਚ ਮੂਲ ਅੰਤਰ ਹੈ। ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਦੀ ਹੈ। ਡੇਰੇ ਗੁਰਬਾਣੀ ਦੀ ਵਿਆਖਿਆ ਸਿੱਖ ਇਤਹਾਸ ਆਖੀਆਂ ਜਾਂਦੀਆਂ ਕਹਾਣੀਆਂ ਨਾਲ ਕਰਦੇ ਹਨ, ਜਿਸ ਨੂੰ ਉਹ ਸਿੱਖ ਧਰਮ ਦਾ ਨਾਂ ਦਿੰਦੇ ਹਨ। ਅਸਲ ਵਿੱਚ ਉਹ ਗੁਰਬਾਣੀ ਦੀ ਵਿਆਖਿਆ ਨਹੀਂ ਕਰਦੇ ਬਲਕਿ ਸਿੱਖ ਇਤਹਾਸ ਨੂੰ ਇੱਕ ਪ੍ਰਭਾਵਸ਼ਾਲੀ ਧਾਰਮਕ ਲਹਿਰ ਦਾ ਰੂਪ ਦੇਣ ਅਤੇ ਸਰੋਤਿਆਂ ਨੂੰ ਭਾਵਕ ਕਰਕੇ ਸਿੱਖ ਇਤਹਾਸ ਅਤੇ ਡੇਰਾ ਸਭਿਆਚਾਰ ਪ੍ਰਤੀ ਸ਼ਰਧਾ ਉਤੇਜਤ ਕਰਨ ਲਈ ਗੁਰਬਾਣੀ ਦੀ ਵਰਤੋਂ ਕਰਦੇ ਹਨ। ਡੇਰਿਆ ਦਾ ਸਿੱਖ ਇਤਹਾਸ ਸਹੀ ਅਤੇ ਯਥਾਰਥਕ ਤੱਥਾਂ ਤੇ ਆਧਾਰਤ ਨਹੀਂ ਹੁੰਦਾ। ਉਹ ਤੇ ਕਰਾਮਾਤਾਂ, ਮਿਥਹਾਸਕ ਵਾਰਦਾਤਾਂ ਅਤੇ ਇਤਹਾਸਕ ਤੱਥਾਂ ਦਾ ਡੇਰੇ ਦੇ ਬਾਬੇ ਦੀ ਪ੍ਰਸਿੱਧੀ ਵਧਾਉਣ ਵਾਲਾ ਮਿਲਗੋਭਾ ਹੁੰਦਾ ਹੈ।ਜਦੋਂ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਤਾਂ ਅਕਾਲੀ ਦਲ ਸਿੱਖ ਪੰਥ ਦੀ ਰਾਜਸੀ ਪਾਰਟੀ ਵਜੋਂ ਸਥਾਪਤ ਕੀਤਾ ਗਿਆ ਸੀ। ਉਸ ਵੇਲੇ ਸਿੱਖ ਜਗਤ ਵਿੱਚ ਇਹ ਵਿਸ਼ਵਾਸ ਪ੍ਰਚਲਤ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਸੇਧ ਦੇਵੇਗੀ ਕਿਊਂਕੇ ਸਿੱਖ ਧਰਮ ਵਿੱਚ ਮੀਰੀ ਪੀਰੀ ਦੇ ਅਧੀਨ ਹੁੰਦੀ ਹੈ। ਪਰ ਇਹ ਨਿਰਾ ਭਰਮਾਊ ਅਤੇ ਗੁਮਰਾਹਕੁਨ ਪ੍ਰਚਾਰ ਸੀ ਕਿਊਂਕੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਗਿਆ ਅਤੇ ਕਮੇਟੀ ਨੂੰ ਆਪਣੀਆਂ ਸਿਆਸੀ ਚਾਲਾਂ ਲਈ ਵਰਤਣ ਲੱਗ ਪਿਆ।ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ, ਕਾਲਜ ਅਤੇ ਹਸਪਤਾਲ ਖੋਲੇ ਹੋਏ ਹਨ। ਕਮੇਟੀ ਵਾਂਗ ਡੇਰੇ ਵੀ ਸਮਾਜ ਸੇਵਾ ਕਰਦੇ ਹਨ। ਉਹ ਆਪਣੇ ਸ਼ਰਧਾਲੂਆਂ ਦੇ ਪ੍ਰਵਾਰਕ ਝਗੜੇ ਨਿਪਟਾਉਂਦੇ ਹਨ, ਰਿਸ਼ਤੇ ਤਹਿ ਕਰਵਾਉਂਦੇ ਹਨ, ਬੀਮਾਰੀਆਂ ਦੂਰ ਕਰਨ, ਨੌਕਰੀਆਂ ਦਿਵਾਉੇਣ, ਬਦਲੀਆਂ ਕਰਵਾਉਣ, ਵਿਦੇਸ਼ਾਂ ਵਿੱਚ ਜਾਣ ਵਿੱਚ ਸ਼ਰਧਾਲੂਆਂ ਦੀ ਸਹਾਇਤਾ ਕਰਦੇ ਹਨ। ਆਪਣੇ ਵੋਟ ਬੈਂਕਾਂ ਰਾਹੀਂ ਸਰਕਾਰ ਵਿੱਚ ਰਸੂਖ ਵਧਾਉਂਦੇ ਹਨ ਅਤੇ ਸਰਕਾਰ ਤੋਂ ਆਪਣੇ ਸ਼ਰਧਾਲੂਆਂ ਦੇ ਕੰਮ ਕਰਵਾਉਂਦੇ ਹਨ।

Read More...

Uncategorized

ਇਹ ਹੈ ਬੇਬੇ ਨਾਨਕੀ ਦਾ ਅਸਲੀ ਘਰ .. ਸ਼ੇਅਰ ਕਰੋ ਹਰ ਸਿੱਖ ਦਰਸ਼ਨ ਕਰ ਸਕੇ ..

ਸਿੱਖ ਇਤਿਹਾਸ ਵਿਚ ਭੈਣ ਨਾਨਕੀ ਜੀ ਦਾ ਨਾਮ, ਓਨਾ ਹੀ ਸਤਿਕਾਰਯੋਗ ਹੈ, ਜਿੰਨਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ।ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ, ਏਨੇ ਵੱਡੇ ਭਾਗਾਂ ਵਾਲੀ ਸ਼ਖ਼ਸੀਅਤ ਹੈ, ਜਿਸ ਦਾ ਨਾਮ ਲੈਣ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿਤਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ, ਇਸ ਭੈਣ ਨੇ ਵੀਰ ਕਰਕੇ ਨਹੀਂ, ਸਗੋਂ ‘ਨਿਰੰਕਾਰ ਰੂਪ’ ਕਰਕੇ ਜਾਣਿਆਂ। ਭੈਣ ਨਾਨਕੀ ਜੀ, ਬ੍ਰਹਮ ਗਿਆਨ ਦੀ ਰੱਬੀ ਮੂਰਤ ਦਾ ਨਾਮ ਹੈ। ਪਿਤਾ ਮਹਿਤਾ ਕਾਲੂ ਜੀ ਦੀਆਂ ਝਿੜਕਾਂ ਅਤੇ ਕਰੜੇ ਸੁਭਾਅ ਤੋਂ, ਨਿਰੰਕਾਰੀ ਵੀਰ ਬਾਲ ਨਾਨਕ ਨੂੰ ਬਚਾਉਣ ਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਗ੍ਰਹਿਸਥ ਜੀਵਨ ਵਿਚ ਸਰਬਪੱਖੀ ਸਹਾਇਤਾ ਕਰਨ ਵਾਲੀ ਦੈਵੀ ਮੂਰਤ ਭੈਣ ਨਾਨਕੀ ਜੀ ਹਨ। ਜਿਥੇ ਪਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਨੂੰ ਬੇਟਾ ਕਰਕੇ ਜਾਣਿਆਂ, ਉਥੇ ਇਸ ਭੈਣ ਨੂੰ ਨਿਰੰਕਾਰੀ ਵੀਰ ਦੇ ਵੱਡੇਪਣ ’ਤੇ ਅਥਾਹ ਵਿਸ਼ਵਾਸ ਸੀ। ਭਾਈ ਕਾਹਨ ਸਿੰਘ ਨਾਭਾ ਦੇ ਸ਼ਬਦਾਂ ਵਿਚ, ‘‘ਭੈਣ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਸੀ।’’ ਜਦੋਂ ਗੁਰੂ ਨਾਨਕ ਦੇਵ ਜੀ 1504 ਈਸਵੀ ਵਿੱਚ ਸੁਲਤਾਨਪੁਰ ਪਹਿਲੀ ਵੇਰ ਆਏ ਤਾਂ ਇਹ ਭੈਣ, ਪਿਆਰ-ਸ਼ਰਧਾ ਵਿਚ ਭਿੱਜੀ ਹੋਈ, ਗੁਰੂ ਨਾਨਕ ਦੇਵ ਜੀ ਦੇ ਪੈਰਾਂ ’ਤੇ ਡਿੱਗ ਪਈ। ਗੁਰੂ ਜੀ ਨੇ ਆਖਿਆ, ‘‘ਬੇਬੇ! ਤੂੰ ਵੱਡੀ ਹੈਂ, ਪੈਰੀਂ ਤਾਂ ਮੈਂ ਪੈਣਾ ਸੀ ਪਰ ਤੂੰ ਇਹ ਕਿਉਂ ਕੀਤਾ?’’ਪ੍ਰੇਮ ਭਿੱਜੀ ਭੈਣ ਦਾ ਉੱਤਰ ਸੀ, ‘‘ਤੂੰ ਨਿਰਾ ਮੇਰਾ ਵੀਰ ਨਹੀਂ, ਜਗਤ ਦਾ ਪੀਰ ਵੀ ਹੈਂ।’’ ਨਿਰੰਕਾਰੀ ਗੁਰੂ ਬਾਬੇ ਅਤੇ ਭੈਣ ਨਾਨਕੀ ਜੀ ਦੇ ਪਿਆਰ ਦੀ ਕਿੱਡੀ ਸੁੰਦਰ ਉਦਾਹਰਣ ਹੈ ਕਿ ‘‘ਭੈਣ, ਤਵੇ ’ਤੇ ਫੁਲਕਾ ਪਾ ਰਹੀ ਹੋਵੇ ਤੇ ਮਨ ਵਿੱਚ ਇਹ ਚਾਉ ਤਾਂਘ ਹੋਵੇ ਕਿ ਇਹ ਫੁਲਕਾ ਮੇਰਾ ਵੀਰ (ਨਾਨਕ) ਆ ਕੇ ਖਾਵੇ….ਤੇ ਉਸੇ ਪਲ ਇਹ ਨਿਰੰਕਾਰੀ ਵੀਰ ਭੈਣ ਦੇ ਬੂਹੇ ’ਤੇ ਆ ਕੇ ਦਸਤਕ ਦੇ ਦੇਵੇ ਤੇ ਕਹੇ। ‘‘ਭੈਣ ਜੀ! ਫੁਲਕਾ ਛਕਾਓ, ਭੁੱਖ ਲੱਗੀ ਹੈ।’’ ਇਹ ਹੈ ਭੈਣ ਵੀਰ ਦਾ ਸੱਚਾ ਪਿਆਰ। ਨਿਰਸੰਦੇਹ ਗੁਰੂ ਨਾਨਕ ਦੇਵ ਜੀ ਅਤੇ ਇਹ ਭਾਗਾਂ ਵਾਲੀ ਭੈਣ ਅੰਤ੍ਰੀਵੀ ਤੌਰ ’ਤੇ ਇਕ-ਮਿੱਕ ਸਨ। ਉਂਝ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੀ ਇਹ ਵਡਿਆਈ ਹੈ ਕਿ ਜਿਥੇ ਅਤੇ ਜਦੋਂ ਵੀ ਕੋਈ ਗਰੀਬ, ਅਨਾਥ ਜਾਂ ਗੁਰੂਘਰ ਦਾ ਪ੍ਰੇਮੀ, ਮਨ-ਚਿੱਤ ਇਕਾਗਰ ਕਰਕੇ, ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ, ਤਰਲਾ ਮਾਰਦਾ ਹੈ ਤਾਂ ਸਤਿਗੁਰੂ ਜੀ ਉਸ ਦੇ ਅੰਗ-ਸੰਗ ਹੋ ਕੇ ਸੇਵਕ ਦੇ ਕਾਰਜ ਸਵਾਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਦੀਵੀ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਹਨ। ‘‘ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ।’’ ਗੁਰਬਾਣੀ ਦੇ ਮਹਾਨ ਕਥਨ ਅਨੁਸਾਰ ਗੁਰੂ ਜੀ ਸਦਾ ਹੀ ਭੈਣ ਜੀ ਦੇ ਨਾਲ ਸਨ। ਆਪ ਜੀ ਵੀਰ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਉਮਰ ਵਿਚ ਵੱਡੇ ਸਨ।ਲੱਗਭਗ 12 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਭਾਈਆ ਜੈ ਰਾਮ ਜੀ ਨਾਲ ਹੋ ਗਿਆ। ਬੇਬੇ ਨਾਨਕੀ ਦੇ ਪਤੀ ਭਾਈਆ ਜੈ ਰਾਮ ਜੀ, ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਲੋਧੀ ਕੋਲ ਨੌਕਰੀ ਕਰਦੇ ਸਨ। ਭਾਈਆ ਜੈ ਰਾਮ ਦੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੋਦੀਖਾਨੇ ਦੀ ਨੌਕਰੀ ਮਿਲ ਗਈ। ਭੈਣ ਨਾਨਕੀ ਜੀ ਨੇ ਇਕ ਦਿਨ ਆਪਣੇ ਇਸ ਖ਼ੁਦਾ ਵੀਰ ਨੂੰ ਆਖਿਆ, ‘‘ਵੀਰ ਜੀ! ਤੁਸੀਂ ਨੌਕਰੀ ਕਰਦੇ, ਦਿਨ-ਰਾਤ ਕੰਮ ਕਰਦੇ ਹੋ, ਸੋ ਮੈਨੂੰ ਚੰਗਾ ਨਹੀਂ ਲੱਗਦਾ।’’ ਤਾਂ ਵੀਰ ਨਾਨਕ ਜੀ ਦਾ ਉੱਤਰ ਸੀ, ‘‘ਬੇਬੇ! ਕਿਰਤ ਜ਼ਰੂਰੀ ਹੈ, ਕਿਰਤ ਕਰਦਿਆਂ ਹੀ ਇਹ ਸਰੀਰ ਪਵਿੱਤਰ ਹੁੰਦਾ ਹੈ।’’ ਤੇ ਗੁਰੂ ਬਾਬੇ ਨੇ ਸਿੱਖ ਧਰਮ ਦੀ ਨੀਂਹ ‘ਕਿਰਤ’ ਉਪਰ ਰੱਖੀ। ਇਕ ਵੇਰੀ ਸੁਲਤਾਨਪੁਰ ਲੋਧੀ ਵਿਚ ਗੁਰੂ ਸਾਹਿਬ ਦੀ ਸੱਸ ਚੰਦੋ ਰਾਣੀ ਜੀ ਆਈ ਤੇ ਉਸਨੇ ਭੈਣ ਨਾਨਕੀ ਨੂੰ, ਗੁਰੂ ਨਾਨਕ ਦੇਵ ਜੀ ਪ੍ਰਤੀ, ਬੜੀਆਂ ਸੜੀਆਂ-ਕੌੜੀਆਂ ਗੱਲਾਂ ਕੀਤੀਆਂ ਤੇ ਆਖਿਆ, ‘‘ਨਾਨਕੀ! ਆਪਣੇ ਵੀਰ ਨੂੰ ਸਮਝਾ, ਉਹ ਸੁਲੱਖਣੀ ਦੇ ਲੀੜੇ-ਕੱਪੜੇ ਤੇ ਸੁੱਖ-ਆਰਾਮ ਦਾ ਖਿਆਲ ਕਰੇ।’’ਭੈਣ ਨਾਨਕੀ ਜੀ ਆਪਣੇ ਪਿਆਰੇ ਰੱਬੀ ਵੀਰ ਦੀ ਨਿੰਦਿਆ ਨਹੀਂ ਸਹਾਰ ਸਕਦੀ ਸੀ। ਉਸਨੇ ਉੱਤਰ ਦਿੱਤਾ, ‘‘ਮਾਸੀ, ਮੇਰੀ ਗੱਲ ਸੁਣ! ਮੈਂ ਵੀਰ ਨੂੰ ਕੀ ਸਮਝਾਵਾਂ, ਉਹ ਚੋਰ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ। ਨੰਗੇ-ਭੁੱਖੇ ਨੂੰ ਉਹ ਦਾਨ-ਪੁੰਨ ਕਰਦਾ ਹੈ, ਆਪਣੀ ਕੀਤੀ ਕਮਾਈ ’ਚੋਂ ਉਹ ਜੋ ਮਰਜ਼ੀ ਕਰੇ, ਮੈਂ ਉਸ ਨੂੰ ਕੀ ਸਮਝਾਵਾਂ? ਜੇਕਰ ਤੇਰੀ ਧੀ ਨੰਗੀ ਹੋਵੇ, ਭੁੱਖੀ ਹੋਵੇ ਤਾਂ ਅਸੀਂ ਕੁਝ ਆਖੀਏ, ਸਭ ਕੁਝ ਤੇਰੀ ਧੀ ਸੁਲੱਖਣੀ ਨੂੰ ਮਿਲਦਾ ਹੈ, ਖਾਣ ਨੂੰ, ਪਹਿਨਣ ਨੂੰ, ਹੋਰ ਦੱਸ ਤੂੰ ਕੀ ਆਖਦੀ ਏਂ।’’ ਜਗਤ ਕਲਿਆਣ ਲਈ ਪਹਿਲੀ ਉਦਾਸੀ ’ਤੇ ਜਾਣ ਵੇਲੇ, ਗੁਰੂ ਜੀ ਨੇ ਰਬਾਬ ਭਾਈ ਫਿਰੰਦੇ ਤੋਂ ਬਣਵਾਈ ਤੇ ਪੈਸੇ ਭੈਣ ਨਾਨਕੀ ਜੀ ਪਾਸੋਂ ਲਏ ਤਾਂਜਦੋਂ ਵੀ ਰਬਾਬ ਦੀਆਂ ਤਰੰਗਾਂ ਨਿਕਲਣ, ਭੈਣ ਜੀ ਦਾ ਪਿਆਰ ਸਦੀਵੀ ਨਾਲ-ਨਾਲ ਰਹੇ। 1518 ਈ. ਦੇ ਅੰਤ ਵਿਚ ਦੂਜੀ ਉਦਾਸੀ ਵੇਲੇ ਜਦੋਂ ਗੁਰੂ ਜੀ ਸੁਲਤਾਨਪੁਰ ਲੋਧੀ ਆਏ ਤਾਂ ਭੈਣ ਨਾਨਕੀ ਜੀ ਦਾ ਅੰਤ ਸਮਾਂ ਜਾਣ ਕੇ ਉਥੇ ਰੁਕ ਗਏ। ਆਪਣੀ ਪਿਆਰੀ ਭੈਣ ਦਾ ਸਸਕਾਰ ਗੁਰੂ ਬਾਬਾ ਜੀ ਨੇ ਆਪਣੇ ਹੱਥੀਂ ਕੀਤਾ। ਇਸ ਦੇ ਚਾਰ ਦਿਨ ਪਿੱਛੋਂ ਭਾਈਆ ਜੈ ਰਾਮ ਜੀ ਵੀ ਸਰੀਰਕ ਚੋਲਾ ਤਿਆਗ ਗਏ। ਉਨ੍ਹਾਂ ਦਾ ਸਸਕਾਰ ਵੀ ਗੁਰੂ ਸਾਹਿਬ ਨੇ ਆਪ ਕੀਤਾ ਅਤੇ ਦੋਵਾਂ ਦੇ ਫੁੱਲ ਵੇਈਂ ਨਦੀ ਵਿਚ ਪ੍ਰਵਾਹ ਕਰ ਦਿੱਤੇ। ਇਹ ਹੈ ਵੀਰ-ਭੈਣ ਦਾ ਵਿਲੱਖਣ ਪਿਆਰ! ਜਿਸ ਦੀ ਉਦਾਹਰਣ ਪੂਰੇ ਵਿਸ਼ਵ ਭਰ ਵਿੱਚ ਕਿਧਰੇ ਵੀ ਨਹੀਂ ਮਿਲਦੀ।

Read More...

Uncategorized

ਕਿਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਪਿਲਾ ਤਾਂ ਨਹੀਂ ਰਹੇ ਇਹ ਜਹਿਰ ਦੇਖੋ ਚਿੱਟੇ ਦੁੱਧ ਦਾ ਕਲਾ ਧੰਦਾ

ਇੱਕ ਮਿਲਾਵਟ ਕਰਨ ਵਾਲੇ ਨੇ ਦੱਸਿਆ ਇਸ ਤਰਾਂ ਤਿਆਰ ਹੁੰਦਾ ਹੈ 400 ਰੁਪਏ ਵਿੱਚ 40 ਲੀਟਰ ਨਕਲੀ ਦੁੱਧ, ਸਿਹਤ ਲਈ ਹੈ ਜਹਿਰ ਇੱਕ ਮਿਲਾਵਟ ਕਰਨ ਵਾਲੇ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇ ਤੋਂ ਨਕਲੀ ਦੁੱਧ ਬਣਾਉਣ ਵਿੱਚ ਕੰਮ ਆਉਣ ਵਾਲਾ ਪਾਊਡਰ ਅਤੇ ਕੇਮਿਕਲ ਖਰੀਦ ਰਿਹਾ ਹਾਂ । ਕੇਮਿਕਲ ਅਤੇ ਪਾਊਡਰ ਦੇ ਇਲਾਵਾ ਸੋਡਾ ਅਤੇ ਰਿਫਾਇੰਡ ਤੇਲ ਮਿਲਾਕੇ ਅਸੀ ਨਕਲੀ ਦੁੱਧ ਤਿਆਰ ਕਰਦੇ ਹਾਂ ।ਛੇਤੀ ਇਸਦੇ ਨਕਲੀ ਹੋਣ ਦਾ ਵੀ ਪਤਾ ਨਹੀਂ ਲੱਗਦਾ । ਪਾਊਡਰ ਵਿੱਚ ਕਾਸਟਿਕ ਸੋਡਾ ਮਿਲਿਆ ਹੁੰਦਾ ਸੀ । ਇਸ ਨਾਲ ਦੁੱਧ ਦੀ ਫੈਟ ਵੱਧ ਜਾਂਦੀ ਹੈ , ਫਿਰ ਉਹ ਵੱਧ ਰੇਟ ਤੇ ਵਿਕਦਾ ਹੈ । ਅਸੀ ਨਕਲੀ ਦੁੱਧ ਤਿਆਰ ਕਰਕੇ ਸਿੱਧਾ ਪਲਾਂਟ ਨੂੰ ਵੇਚਦੇ ਸਨ ਇਸ ਕਾਲੀ ਕਮਾਈ ਦੇ ਧੰਧੇ ਵਿੱਚ ਮੈਂ ਇਕੱਲਾ ਨਹੀਂ , ਬਹੁਤ ਸਾਰੇ ਦੋਧੀ ਲੱਗੇ ਹਨ ਅਤੇਇਹ ਲੰਬੇ ਸਮੇ ਤੋਂ ਹੋ ਰਿਹਾ ਹੈ । ਅਫਸਰਾਂ ਨੂੰ ਵੀ ਇਸਦੀ ਜਾਣਕਾਰੀ ਹੈ । 100 ਲੀਟਰ ਦੁੱਧ ਤਿਆਰ ਕਰਨ ਵਿੱਚ ਸਿਰਫ਼ 10 ਮਿੰਟ ਦਾ ਸਮਾਂ ਲੱਗਦਾ ਹੈ ।ਤਿਉਹਾਰ ਸੀਜਨ ਵਿੱਚ ਦੁੱਧ ਦੀ ਮੰਗ ਜਦੋਂ ਅਚਾਨਕ ਵੱਧ ਜਾਂਦੀ ਹੈ ਤਾਂ ਅਸੀ ਵੀ ਨਕਲੀ ਦੁੱਧ ਦੀ ਮਾਤਰਾ ਵਧਾ ਦਿੰਦੇ ਹਾਂ । ਨਕਲੀ ਦੁੱਧ ਜਲਦੀ ਤਿਆਰ ਕਰਨ ਲਈ ਵੀ ਇੱਕ ਮਸ਼ੀਨ ਆਉਂਦੀ ਹੈ , ਜੋ ਬਹੁਤ ਸਾਰੇ ਡੇਅਰੀ ਮਾਲਕਾਂ ਅਤੇ ਦੋਧੀਆਂ ਦੇ ਕੋਲ ਹੈ ।3 ਕਿੱਲੋ ਪਾਊਡਰ , 2 ਲੀਟਰ ਕੇਮਿਕਲ ਅਤੇ 40 ਲੀਟਰ ਪਾਣੀ ਮਿਲਾ ਕੇ 45 ਲੀਟਰ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ । ਇਸ 40 ਲੀਟਰ ਨਕਲੀ ਦੁੱਧ ਤਿਆਰ ਕਰਨ ਦੀ ਲਾਗਤ ਕਰੀਬ 400 ਰੁਪਏ ਆਉਂਦੀ ਹੈ । ਫਿਰ ਇਹ ਦੁੱਧ 1600 ਰੁਪਏ ਵਿੱਚ ਵੇਚਿਆ ਜਾਂਦਾ ਹੈ ।40 ਲੀਟਰ ਦੁੱਧ ਵਿੱਚ ਸਿੱਧੇ 1200 ਰੁਪਏ ਦੀ ਕਮਾਈ । ਇਹ ਨਕਲੀ ਦੁੱਧ ਰੋਜ ਟੈਂਕਰਾਂ ਵਿੱਚ ਭਰਕੇ ਨਾਮੀ ਡੇਅਰੀਆਂ ਅਤੇ ਪਲਾਂਟ ਵਿੱਚ ਵੀ ਸਪਲਾਈ ਕੀਤਾ ਜਾਂਦਾ ਹੈ । ਉੱਥੇ ਇਸ ਦੁੱਧ ਨਾਲ ਆਈਸਕਰੀਮ ਅਤੇ ਚਾਕਲੇਟ – ਟਾਫੀਆਂ ਬਣਾਈ ਜਾਂਦੀਆਂ ਹਨ ।

Read More...

Uncategorized

ਪ੍ਰਧਾਨ ਸਾਬ Manjeet GK ਦਾ 5 ਤਾਰਾ ਹੋਟਲ ਵਿਚ ਮਨਾਇਆ ਅਨੋਖੇ ਤਰੀਕੇ ਨਾਲ ਜਨਮ ਦਿਨ …

ਇਹ ਵੀਡੀਓ ਦੇਖ ਕੇ ਤੁਸੀਂ ਸੋਚੋਗੇ ਇਹ ਕਿਸੇ ਮਹਾਰਾਜੇ ਦਾ ਜਨਮ ਦਿਨ ਮਨਾ ਰਹੇ ਨੇ,ਨਹੀਂ ਜੀ ਇਹ ਦਿੱਲੀ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਮਨਜੀਤ ਜੀ.ਕੇ ਦਾ ਜਨਮ ਦਿਨ ਇਕ ਪੰਜ ਤਾਰਾ ਹੋਟਲ ਵਿਚ ਮਨਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਮਨੁੱਖਤਾ ਤੇ ਸਿੱਖ ਭਾਈਚਾਰੇ ਲਈ ਕੀਤੇ ਗਏ ਕਾਰਜਾਂ ਲਈ ਅੱਜ ਜੀ.ਕੇ ਦਾ ਸਨਮਾਨ ਕੀਤਾ ਗਿਆ। ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੀ ਸਵਾਗਤੀ ਕਮੇਟੀ ਦੇ ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਵੱਲੋਂ ਹੋਟਲ ਬੈਲਮੋਂਡ ਵਿਖੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਦਿੱਲੀ ਦੀ ਸਿੱਖ ਸੰਗਤ ਨੇ ਜੀ.ਕੇ ਨੂੰ ਜੀਵਨ ਕਾਲ ਦੇ 60 ਵਰ੍ਹੇ ਪੂਰਨ ਕਰਨ ’ਤੇ ਫੁੱਲਾਂ ਦੇ ਗੁਲਦਸ਼ਤੇ ਭੇਟ ਕਰਕੇ ਵਧਾਈ ਦਿੱਤੀ।ਰਾਜਸੀ ਅਤੇ ਧਾਰਮਿਕ ਖੇਤਰ ਦੀਆਂ ਉਘੀਆਂ ਹੱਸਤੀਆਂ ਨੇ ਜਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਜੀ.ਕੇ ਦੇ ਕਾਰਜ ਕਰਨ ਦਾ ਦਾਅਵਾ ਕੀਤਾ।ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਪੱਤਰਕਾਰ ਪ੍ਰਭੂ ਚਾਵਲਾ, ਵਿਸ਼ਵ ਪੰਜਾਬੀ ਸੰਸਥਾ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ ਅਤੇ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦੇ ਮੈਂਬਰ ਡਾ. ਜਸਪਾਲ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ।ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਸੰਗਤਾਂ ਦਾ ਧੰਨਵਾਦ ਕੀਤਾ।ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਇਸ ਤੋਂ ਪਹਿਲਾਂ ਬਾਬਾ ਬੁੱਢਾ ਦਲ ਗੱਤਕਾ ਅਖਾੜੇ ਦੇ ਮੈਂਬਰਾਂ ਨੇ ਗੱਤਕਾ ਖੇਡਦੇ ਹੋਏ ਕ੍ਰਿਪਾਨਾਂ ਦੀ ਛਾਂਹ ਹੇਠ ਜੀ.ਕੇ ਨੂੰ ਸਮਾਗਮ ਸਥਾਨ ’ਤੇ ਜੀ ਆਇਆ ਕਿਹਾ।PPN2907201805ਤ੍ਰਿਲੋਚਨ ਸਿੰਘ ਨੇ ਕਿਹਾ ਕਿ 1982 ’ਚ ਅਕਾਲੀ ਦਲ ਦੇ ਨਾਲ ਖੜੇ ਹੋਣ ਤੋਂ ਬਾਅਦ ਜੀ.ਕੇ ਨੇ ਲਗਾਤਾਰ ਪੰਥ ਦੀ ਸੇਵਾ ਲਈ ਵੱਡੀਆਂ ਕਾਰਗੁਜਾਰੀਆਂ ਕੀਤੀਆਂ।ਉਨ੍ਹਾਂ ਵੱਖਵਾਦੀ ਨਾਹਰੇ ਲਾਉਣ ਵਾਲਿਆਂ ਤੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ।ਪ੍ਰਭੂ ਚਾਵਲਾ ਨੇ ਕਿਹਾ ਕਿ ਜਥੇਦਾਰ ਜੀ ਅਤੇ ਜੀ.ਕੇ ਨੂੰ ਮੈਂ ਹਮੇਸ਼ਾ ਪੰਜਾਬੀਅਤ ਅਤੇ ਸਿੱਖੀ ਵਾਸਤੇ ਲੜਦੇ ਵੇਖਿਆ ਹੈ।ਉਨ੍ਹਾਂ ਨੇ ਜੀ.ਕੇ. ਵੱਲੋਂ ਵਿਆਹਾਂ ਦੇ ਖਰਚੇ ਘਟਾਉਣ ਲਈ ਚਲਾਈ ਗਈ ਮੁਹਿੰਮ ਦਾ ਵੀ ਹਵਾਲਾ ਦਿੱਤਾ। ਸਾਹਨੀ ਨੇ ਕਿਹਾ ਕਿ ਜਥੇਦਾਰ ਨੇ ਸਿੱਖਾਂ ਦੀ ਵਿੱਲਖਣ ਪਛਾਣ ਬਣਾਉਂਦੇ ਹੋਏ ਗੁਰਦੁਆਰਿਆਂ ਦੀ ਨੁਹਾਰ ਬਦਲਣ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕੀਤੀ ਸੀ।ਸਾਹਨੀ ਨੇ ਜਥੇਦਾਰ ਜੀ ਦਾ ਬੁੱਤ ਆਪਣੀ ਸੰਸਥਾ ਵੱਲੋਂ ਭੇਟ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਂ ਕਿਸੇ ਹੋਰ ਥਾਂ ’ਤੇ ਲਗਾਉਣ ਦੀ ਪੇਸ਼ਕਸ਼ ਵੀ ਕੀਤੀ।ਜਸਪਾਲ ਸਿੰਘ ਨੇ ਜਥੇਦਾਰ ਦੇ ਪਰਿਵਾਰ ਨਾਲ ਆਪਣੇ ਪਰਿਵਾਰਿਕ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ 1981 ’ਚ ਆਪਣੇ ਮੌਤ ਤੋਂ 3-4 ਮਹੀਨੇ ਪਹਿਲੇ ਜਥੇਦਾਰ ਸੰਤੋਖ ਸਿੰਘ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਅਦੂਲੀ ਕਰਨ ਦੇ ਆਏ ਦਬਾਅ ਦੇ ਬਾਵਜੂਦ ਜਥੇਦਾਰ ਸੰਤੋਖ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਔਕੜਾਂ ਭਰਪੂਰ ਤਰੀਕੇ ਨਾਲ ਪੇਸ਼ ਹੋਣ ਦੀ ਕਹਾਣੀ ਦੀ ਜਾਣਕਾਰੀ ਦਿੱਤੀ। ਭੂੰਦੜ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਪਹਿਲੇ ਦੇਸ਼ ਦੀ ਵੰਡ ਨੇ ਮਾਰਿਆਂ ਤੇ ਉਸ ਤੋਂ ਬਾਅਦ 1984 ਮਾਰ ਗਈ।ਇਸ ਲਈ 12 ਮਿਸਲਾਂ ਦੀ ਤਰਜ਼ ’ਤੇ ਮੱਤਭੇਦ ਖਤਮ ਕਰਕੇ ਇੱਕਜੁੱਟ ਹੋਣ ਦਾ ਹੁਣ ਸਮਾਂ ਹੈ।ਜੀ.ਕੇ ਦੇ ਜੀਵਨ ’ਤੇ ਆਧਾਰਿਤ ਜੀਵਨੀ ਦਾ ਵੀ ਇਸ ਮੌਕੇ ਦਸਤਾਵੇਜ਼ੀ ਫਿਲਮ ਦੇ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ।ਜੀ.ਕੇ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਟੀਮ ਦੇ ਸਿਰ ਬੰਨਦੇ ਹੋਏ ਭਵਿੱਖ ’ਚ ਵਧੇਰੇ ਕਾਰਜ ਪੰਥ ਦੀ ਬਿਹਤਰੀ ਲਈ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਕੌਮ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਇ ਸਣੇ ਸਮਾਜ ਦੀਆਂ ਉਘੀਆਂ ਹਸਤੀਆਂ ਨੇ ਹਾਜ਼ਰੀ ਭਰੀ।ਸੇਵਾਪੰਥੀ ਸੰਪਰਦਾ ਦੇ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵੱਲੋਂ ਜੀ.ਕੇ ਨੂੰ ਸ਼ਾਲ ਅਤੇ ਸਿਰੋਪਾ ਭੇਟ ਕੀਤਾ ਗਿਆ।ਜੀ.ਕੇ ਨੇ ਪ੍ਰੋਗਰਾਮ ਦੇ ਆਯੋਜਕ ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਧੰਨਵਾਦ ਕੀਤਾ।

Read More...

Uncategorized

ਖਹਿਰਾ ਮਾਮਲੇ ‘ਤੇ ਦੁਖੀ ਹੋ ਕੇ ਭਗਵੰਤ ਮਾਨ ,ਦਿੱਤਾ ਅਜਿਹਾ ਵੱਡਾ ਬਿਆਨ ਕੇ ਸੁਣਕੇ ਹੈਰਾਨ ਹੋ ਜਾਵੋਗੇ!

ਸੁਖਪਾਲ ਖਹਿਰਾ ਮਾਮਲੇ ‘ਤੇ ਦੁਖੀ ਹੋਏ ਭਗਵੰਤ ਮਾਨ ,ਦਿੱਤਾ ਅਜਿਹਾ ਬਿਆਨ:ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਸੁਖਪਾਲ ਖਹਿਰਾ ਮਾਮਲੇ ‘ਤੇ ਆਪਣੀ ਚੁਪੀ ਤੋੜਦਿਆਂ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਦਿੱਤਾ ਹੈ।ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਲਿਖਿਆ ਹੈ ਕਿ ”ਦੋਸਤੋ ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ ‘ਚ ਪਿਛਲੇ ਦਿਨਾਂ ਦਾ ਕਲੇਸ਼ ਦੇਖ ਕੇ ਮਨ ਉਦਾਸ ਹੈ।

ਦੁੱਖੀ ਹੋ ਗਏ ਨੇ ਭਗਵੰਤ ਮਾਨ, ਜਾਣੋ ਕਿਉਂ

ਦੁੱਖੀ ਹੋ ਗਏ ਨੇ ਭਗਵੰਤ ਮਾਨ, ਜਾਣੋ ਕਿਉਂ Aam Aadmi Party – Punjab Bhagwant Mann Sukhpal Singh Khaira Arvind Kejriwal

Posted by Daily Post Punjabi on Monday, July 30, 2018

ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ।ਉਨ੍ਹਾਂ ਨੇ ਲਿਖਿਆ ਕਿ ਦੁੱਖ ਐ ਕਿ ਮੇਰੇ ਅਧਿਕਾਰ ਖੇਤਰ ਵਿੱਚ ਕੁੱਝ ਵੀ ਨਹੀਂ ਕਿਉਂਕਿ ਇਹ ਸਾਰਾ ਅਧਿਕਾਰ ਚੁਣੇ ਹੋਏ ਐੱਮ.ਐੱਲ.ਏ.ਦਾ ਹੈ। ਭਗਵੰਤ ਮਾਨ ਨੇ ਕਿਹਾ ਮੈਂ ਤਾਂ ਖ਼ੁਦ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਿਆ ਹਾਂ।ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਹੈ ਕਿ ਓਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ ਤਾਂ ਕਿ ਅਸੀਂ ਸਾਰੇ ਰਲ ਕੇ ਪੰਜਾਬ ਦੇ ਹੱਕਾਂ ਲਈ ਲੜ ਸਕੀਏ। ਮਾਨ ਸਾਬ ਤੁਸੀਂ ਪਾਰਟੀ ਪ੍ਰਧਾਨ ਜੇ ਤੁਸੀਂ ਦਿੱਲੀ ਲੀਡਰਸ਼ਿਪ ਨਾਲ ਗੱਲ ਕਰਕੇ ਇਹ ਮਸਲਾ ਜ਼ਰੂਰ ਹੱਲ ਕਰਵਾਉ । ਪੰਜਾਬ ਦੇ ਲੋਕਾਂ ਨੂੰ ਆਪਣੀ ਪਾਰਟੀ ਤੋ ਬਹੂਤ ਉਮੀਦਾ ਨੇ । ਪੰਜਾਬ ਦੇ ਭਲੇ ਵਾਸਤੇ ਜ਼ਰੂਰ ਕੁਛ ਕਰੋ ਮਾਨ ਸਾਹਿਬ ਸਾਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਕਿ ਤੁਸੀਂ ਹੱਡ ਭੰਨਵੀਂ ਮਿਹਨਤ ਕੀਤੀ ਪਾਰਟੀ ਵਾਸਤੇ ..ਪਰ ਅੱਜ ਦਾ ਜੋ ਪਾਰਟੀ ਦੇ ਹਾਲਾਤ ਨੇ ਇਸ ਸਮੇਂ ਵਿਚ ਤੁਹਾਡਾ ਚੁੱਪ ਰਹਿਣਾ ਠੀਕ ਨਹੀਂ..ਤੁਸੀਂ ਆਓ ਮੈਦਾਨ ਦੇ ਵਿੱਚ ਆਪਣਾ ਪੱਖ ਰੱਖੋ…ਜੇ ਹੁਣ ਬਿਨਾਂ ਸੰਭਲੇ ਫੇਰ ਮੋਕਾ ਦੁਬਾਰਾ ਨਹੀਂ ਮਿਲਣਾ ਲੱਖਾਂ ਲੋਕਾਂ ਨੇ ਮਿਹਨਤ ਕੀਤੀ ਨੌਜਵਾਨਾਂ ਨੇ ਆਪਣੀਆਂ ਨੌਕਰੀਆਂ ਤੱਕ ਛੱਡ ਦਿੱਤੀਆਂ ਆਪਣੇ ਘਰ ਖਰਾਬ ਕੀਤੇ ਪੱਲਿਓਂ ਤੇਲ ਫੂਕ ਫੂਕ ਕੇ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਪਿੰਡ ਪਿੰਡ ਤੱਕ ਕੀ ਰੈਲੀਆਂ ਕੀ ਰੋਡ ਸ਼ੋਅ ਕੀ ਧਰਨੇ ਮੁਜ਼ਾਹਰੇ ਕੀ ਕੀ ਨਹੀਂ ਕੀਤਾ ਪਾਰਟੀ ਦੇ ਲਈ …ਕਿ ਆਹ ਦਿਨ ਦੇਖਣ ਦੇ ਲਈ ???? ਤੁਹਾਨੂੰ khaira ਨਾਲ ਹੋਣਾ ਚਾਹੀਦਾ ਹੈ, ਤੁਹਾਡੀ ਚੁੱਪ ਤੁਹਾਡੇ ਕਿਰਦਾਰ ਤੇ ਸਵਾਲ ਚੁੱਕ ਰਹੀ ਹੈ ਮਾਨ ਸਾਹਿਬ। ਇਹ ਮੌਕਾ ਹੈ ਸੁਖਪਾਲ ਖਹਿਰਾ ਨਾਲ ਖੜਨ ਦਾ ਪੰਜਾਬ ਨਾਲ ਖੜਨ ਦਾ।।।।ਤੁਹਾਨੂੰ ਪੰਜਾਬ ਦਾ ਵਾਸਤਾ,ਸਹੀਦ ਭਗਤ ਸਿੰਘ ਦਾ ਵਾਸਤਾ ਖਹਿਰਾ ਨਾਲ ਡੱਟ ਕੇ ਖੜੌ। ਤੁਹਾਨੂੰ ਵੀ ਪਤਾ ਹੈ ਕੇ ਖਹਿਰਾ ਬੇਕਸੂਰ ਹੈ। ਛੋਟੇਪੁਰ ਵਾਰੀ ਚੁੱਪ ਜੱਸੀ ਜਸਰਾਜ ਵਾਰੀ ਚੁੱਪ ਜੇਕਰ ਹੁਣ ਵੀ ਚੁੱਪ ਰਹੇ ਤਾਂ ਕੰਮ ਔਖਾ ਹੋਜੂ। ਖਹਿਰਾ ਸਾਬ ਇਸ ਵੇਲੇ 90% ਆਪ ਵਰਕਰਾਂ ਦੇ ਚਹੇਤੇ ਬਣ ਚੁੱਕੇ ਹਨ। ਉਮੀਦ ਹੈ ਅਗਰ ਕੇਜਰੀਵਾਲ ਨੇਂ ਚਾਰ ਕੂ ਬਿਆਨ ਹੋਰ ਦੇ ਦਿੱਤੇ ਜਾਤ-ਪਾਤ ਉੱਪਰ ਤਾਂ ਜਿਹੜੇ 10% ਬਚੇ ਨੇਂ ਉਹ ਵੀ ਕਿਨਾਰਾ ਕਰ ਜਾਣਗੇ।

Read More...

Uncategorized

ਸੜਕ ‘ਤੇ ਲੰਮਾ ਪਾ ਪਾ ਕੁੱਟਿਆ ਪੁਲਿਸ ਵਾਲਾ,Video ਹੋਈ Viral-ਲੋਕ ਦੇਖਦੇ ਰਹੇ ਤਮਾਸ਼ਾ !!

ਪੁਲਸ ਵਲੋਂ ਨੌਜਵਾਨਾਂ ਦੀ ਸੜਕ ਵਿਚਾਲੇ ਤੇ ਲੋਕਾਂ ਸਾਹਮਣੇ ਹੁੰਦੀ ਕੁੱਟਮਾਰ ਤਾਂ ਤੁਸੀਂ ਬਹੁਤ ਵਾਰੀ ਵੇਖੀ ਹੋਵੇਗੀ ਪਰ ਪੁਲਿਸ ਵਾਲਿਆਂ ਦੀ ਲੋਕਾਂ ਦੇ ਸਾਹਮਣੇ ਹੁੰਦੀ ਕੁੱਟਮਾਰ ਤੁਸੀਂ ਸ਼ਾਇਦ ਹੀ ਦੇਖੀ ਹੋਵੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ 2 ਨੌਜਵਾਨ 2 ਪੁਲਿਸ ਮੁਲਾਜਮਾਂ ਦੀ ਜੰਮਕੇ ਕੁੱਟਮਾਰ ਕਰ ਰਹੇ ਨੇ। ਵੀਡੀਓ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਨੌਜਵਾਨ ਇੱਕ ਪੁਲਿਸ ਵਾਲੇ ਨੂੰ ਸੜਕ ਤੇ ਲੰਮਾ ਪਾ ਕੇ ਕੁੱਟ ਰਹੇ ਨੇ।ਇਹ ਵੀਡੀਓ ਕਿਥੋਂ ਦੀ ਹੈ ਤੇ ਨੌਜਵਾਨ ਪੁਲਿਸ ਦੀ ਕੁੱਟਮਾਰ ਕਿਉਂ ਕਰ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ। ਪਰ ਇਸ ਤਰਾਂ ਪੁਲਿਸ ਮੁਲਾਜਮਾਂ ਦੀ ਹੁੰਦੀ ਕੁੱਟਮਾਰ ਤੋਂ ਲਗ ਰਿਹਾ ਕਿ ਇਹਨਾਂ ਨੌਜਵਾਨਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ।—-ਸੋਚਿਆ ਜਾਵੇ ਤਾਂ ਹੁਣ ਸਰਕਾਰ ਲੋਕਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕਿਵੇਂ ਕੱਢੇ, ਫਿਰ ਸਰਕਾਰ ਕਨੂੰਨ ਦਾ ਸਹਾਰਾ ਲੈਂਦੀ ਹੈ ਤੇ ਅਜਿਹੇ ਕਨੂੰਨ ਬਣਾਉਂਦੀ ਹੈ ਜਿਸ ਨਾਲ਼ ਲੋਕਾਂ ਦੇ ਰੋਹ ਨੂੰ ਦਬਾਇਆ ਜਾ ਸਕੇ ਤੇ ਸੰਘਰਸ਼ਾ ਨੂੰ ਕੁਚਲਿਆ ਜਾ ਸਕੇ। ਇਹੀ ਮਕਸਦ ਨਾਲ਼ ਪੰਜਾਬ ਸਰਕਾਰ ਗੁੰਡਾਗਰਦੀ ਤੇ ਅਪਰਾਧਾਂ ਨੂੰ ਕਾਬੂ ਪਾਉਣ ਬਹਾਨੇ ਲੋਕਾਂ ਦੀ ਥੋੜੀ ਬਹੁਤ ਅਜ਼ਾਦੀ ਨੂੰ ਵੀ ਖੋਹਣ ਦਾ ਇੱਕ ਹੋਰ ਨਵਾਂ ਬਹਾਨਾ ਲੱਭ ਲੈ ਆਈ।ਪੰਜਾਬ ਸਰਕਾਰ ਬੀਤੀ 12 ਜੁਲਾਈ ਨੂੰ ਵਿਧਾਨ ਸਭਾ ‘ਚ ਪਕੋਕਾ (ਪੰਜਾਬ ਆਰਗਨਾਈਜ਼ਡ ਕਰਾਈਮ ਕੰਟਰੋਲ ਐਕਟ) ਬਾਰੇ ਵਿਚਾਰ ਕਰ ਚੁੱਕੀ ਹੈ। ਭਾਵੇਂ ਫਿਲਹਾਲ ਅਜਿਹਾ ਸਖਤ ਕਨੂੰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਿੰਗਾ ਪੈਣ ਦੇ ਡਰ ਤੋਂ ਇਹਨੂੰ ਪ੍ਰਵਾਨਗੀ ਨਹੀਂ ਮਿਲੀ ਹੈ ਪਰ ਲਾਜ਼ਮੀ ਹੈ ਕਿ ਆਉਣ ਵਾਲੇ ਸਮੇਂ ਇਸ ਨੂੰ ਸਰਕਾਰ ਜ਼ਰੂਰ ਲੈ ਕੇ ਆਵੇਗੀ।ਆਉ ਜ਼ਰਾ ਜਾਣੂ ਹੋਈਏ ਇਹ ਕਨੂੰਨ ਕੀ ਕਹਿੰਦਾ ਹੈ?– ਸਰਕਾਰ ਨੂੰ ਗੈਂਗਸਟਰ ਜਾਂ ਹੋਰ ਅਪਰਾਧੀਆਂ ਨੂੰ (ਇੱਕ ਜਾਂ ਦੋ ਸਾਲ) ਤੱਕ ਬਿਨਾਂ ਜ਼ਮਾਨਤ ਨਜ਼ਰਬੰਦ ਰੱਖੇ ਜਾਣ ਦਾ ਅਧਿਕਾਰ ਹੈ।– ਕਿਸੇ ਵੀ ਦੋਸ਼ੀ ਵੱਲੋਂ ਡੀ.ਐਸ.ਪੀ ਪੱਧਰ ਦੇ ਅਧਿਕਾਰੀ ਸਾਹਮਣੇ ਦਿੱਤੇ ਗਏ ਬਿਆਨ ਨੂੰ ਸਹੀ ਮੰਨਣ ਦੀ ਵੀ ਧਾਰਾ ਹੈ।– ਬੰਦ ਕਮਰੇ ‘ਚ ਅਦਾਲਤੀ ਕਾਰਵਾਈ ਤੇ ਵਿਸ਼ੇਸ਼ ਅਦਾਲਤਾਂ ਬਣਾਉਣ ਦਾ ਅਧਿਕਾਰ ਹੈ।– ਦੋਸ਼ ਸਿੱਧ ਹੋਣ ਤੋਂ ਬਾਅਦ 5 ਸਾਲ ਤੋਂ ਉਮਰ ਕੈਦ ਜਾਂ ਫਾਂਸੀ ਤੱਕ ਦੀ ਸਜ਼ਾ ਅਤੇ 1 ਤੋਂ 5 ਲੱਖ ਦਾ ਜ਼ੁਰਮਾਨਾ।-ਇਹ ਬਿੱਲ ਡੀ.ਜੀ.ਆਈ ਜਾਂ ਇਸ ਤੋਂ ਉੱਪਰਲੇ ਰੈਂਕ ਦੇ ਅਧਿਕਾਰੀ ਨੂੰ ਕਿਸੇ ਵੀ ਪਕੋਕਾ ਅਪਰਾਧੀ ਨੂੰ ਇਸ ਦੀਆਂ ਧਾਰਾਵਾਂ ਤੋਂ ਬਾਹਰ ਕਰਨ ਦਾ ਅਧਿਕਾਰ ਵੀ ਦਿੰਦਾ ਹੈ।– ਪੁਲਿਸ ਦੁਆਰਾ ਇੱਕਠੇ ਕੀਤੇ ਸਾਰੇ ਇਲੈਕਟ੍ਰਾਨਿਕ ਸਬੂਤਾਂ ਨੂੰ 10 ਸਾਲ ਤੱਕ ਗਵਾਹ ਦੇ ਤੋਰ ‘ਤੇ ਮੰਨਣ ਦਾ ਅਧਿਕਾਰ ਹੈ।ਭਾਵ ਕਿਸੇ ਵੀ ਨਾਗਰਿਕ ਨੂੰ ਪੁਲਿਸ ਪ੍ਰਸ਼ਾਸਨ ਇਸ ਕਨੂੰਨ ਦੇ ਅਧਾਰ ‘ਤੇ ਅਪਰਾਧੀ ਕਰਾਰ ਦੇਕੇ ਉਸ ਨੂੰ ਸਜ਼ਾ ਦੇ ਸਕਦਾ ਹੈ। ਸਪਸ਼ਟ ਹੈ ਕਿ ਸਰਕਾਰ ਖਿਲਾਫ ਉੁੱਠ ਰਹੇ ਸੰਘਰਸ਼ਾਂ ਨੂੰ ਸਰਕਾਰ ਪਹਿਲਾਂ ਹੀ ਅਪਰਾਧ (ਅਫਸਪਾ, ਪੰਜਾਬ ਸੁਰਖਿਆ ਕਨੂੰਨ, ਨਿਜੀ ਤੇ ਜਨਤਕ ਜਾਇਦਾਦ ਨੁਕਸਾਨ ਰੋਕਥਾਮ ਬਿਲ ਤਹਿਤ) ਦਸਦੀ ਹੈ ਤੇ ਇਹਹਨਾਂ ਅਪਰਾਧਾਂ ਨੂੰ ਕੰਟਰੋਲ ਕਰਨਾ ਹੀ ਅਜਿਹੇ ਕਨੂੰਨ ਬਣਾਏ ਜਾਣ ਦਾ ਮੁੱਖ ਮਕਸਦ ਹੈ। ਸਾਫ ਦਿਸਦਾ ਹੈ ਕਿ ਸਰਕਾਰ ਦੀ ਕੀ ਮਨਸ਼ਾ ਹੈ, ਦਰਅਸਲ ਹੁਣ ਸਰਕਾਰ ਕੋਲ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਜਾਤ-ਪਾਤੀ ਦਾਬੇ ਦਾ ਕੋਈ ਹੱਲ ਨਹੀਂ ਹੈ। ਇਸੇ ਲਈ ਸਰਕਾਰ ਹੁਣ ਲੋਕ ਰੋਹ ਨੂੰ ਕਨੂੰਨ ਦੇ ਦਮ ‘ਤੇ ਹੀ ਦਬਾ ਸਕਦੀ ਹੈ। ਪੰਜਾਬ ਸਰਕਾਰ ਇਸੇ ਸਾਜਿਸ਼ ਤਹਿਤ ਪਿਛਲੇ ਸਾਲ ਹੀ “ਨਿੱਜੀ ਤੇ ਜਨਤਕ ਜਾਇਦਾਦ ਨੁਕਸਾਨ ਰੋਕਥਾਮ” ਕਨੂੰਨ ਪਾਸ ਕਰ ਚੁੱਕੀ ਹੈ, ਜੋ ਲੋਕਾਂ ਦੇ ਸਰਕਾਰ ਵਿਰੁੱਧ ਆਪਣੇ ਵਿਚਾਰ ਪ੍ਰਗਟ ਕਰਨ ਦੇ ਬੁਨਿਆਦੀ ਹੱਕ ਵੀ ਖੋਂਹਦਾ ਹੈ।

Read More...