Uncategorized

ਪੰਜਾਬ ਚ ਖੁੱਲਣਗੇ ਅਫੀਮ-ਭੁੱਕੀ ਦੇ ਠੇਕੇ, ਕੈਪਟਨ ਨੇ ਮੰਨੀ ਧਰਮਵੀਰ ਗਾਂਧੀ ਦੀ ਗੱਲ…

ਨਸ਼ੇ ਦੀ ਜੰਗ ਵਿੱਚ ਨੌਜਵਾਨਾਂ ਨੂੰ ਬਚਾਉਣ ਫੇਲ ਹੋਈ ਕਾਂਗਰਸ ਸਰਕਾਰ ਹੁਣ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਦੇ ਠੇਕੇ ਖੋਲਣ ਲਈ ਵਿਚਾਰ ਕਰਨ ਲਗ ਗਈ ਹੈ। ਡਾ ਧਰਮਵੀਰ ਗਾਂਧੀ ਵਲੋਂ ਦਿੱਤੇ ਗਏ ਇਸ ਸੁਝਾਵਾਂ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਵਿਚਾਰ ਕਰਨ ਲਈ ਸਿਹਤ ਵਿਭਾਗ ਨੂੰ ਕਹਿ ਦਿਤਾ ਹੈ। ਅਮਰਿੰਦਰ ਸਿੰਘ ਨੇ ਡਾ ਗਾਂਧੀ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ

ਪੰਜਾਬ ਵਿੱਚ ਖੁੱਲ੍ਹਣਗੇ ਅਫੀਮ ਭੁੱਕੀ ਦੇ ਠੇਕੇ?

#Breaking_News #ਕੈਪਟਨ ਨੇ ਮੰਨੀ ਡਾ ਧਰਮਵੀਰ #ਗਾਂਧੀ ਦੀ ਸਲਾਹ ਪੰਜਾਬ ਵਿੱਚ ਖੁੱਲ੍ਹਣਗੇ #ਅਫੀਮ_ਭੁੱਕੀ ਦੇ ਠੇਕੇ? #ਦੇਖੋ_ਵੀਡੀਓ #ਵੱਧ_ਤੋਂ_ਵੱਧ_ਸ਼ੇਅਰ_ਕਰੋ #Like_Page_The_Punjab_TV

Posted by The Punjab TV on Wednesday, July 25, 2018

ਕਿ ਉਹਨਾਂ ਦੇ ਸੁਝਾਵਾਂ ਨੂੰ ਸਿਹਤ ਵਿਭਾਗ ਦੇ ਮੰਤਰੀ ਕੋਲ ਭੇਜ ਦਿਤਾ ਗਿਆ ਹੈ। ਖਬਰ ਅਨੁਸਾਰ ਕੈਪਟਨ ਸਾਹਿਬ ਨੇ ਡਾ. ਗਾਧੀ ਨੂੰ ਚਿਠੀ ਲਿਖੀ ਹੈ.ਪਿਅਾਰੇ ਡਾ. ਧਰਮਵੀਦ ਗਾਧੀ ਜੀ, ਅਾਪ ਜੀ ਦੀ ਜੂਨ ੨੭ ੨੦੧੮ ਦੀ ਚਿੱਠੀ ਜਿਸ ਰਾਹੀ ਆਪ ਜੀ ਨੇ ਨਸ਼ਿਆ ਨਾਲ ਪੰਜਾਬ ਵਿੱਚ ਵਾਪਰ ਰਹੀ ਮਾਨਵੀ ਤ੍ਰਸਦੀ ਨੂੰ ਟਾਲਣ ਲੲੀ ਕੁਝ ਫੌਰੀ ਕਦਮ ਤਜਵੀਹ ਕੀਤੇ ਹਨ ਜੋ ਮੈਂਨੂੰ ਮਿਲ ਗੲੇ ਹਨ ਤੇ ਮੈਂ ਸਿਹਤ ਮੰਤਰੀ ਨੂੰ ਇਸ ਸਲਾਹ ਤੇ ਗੌਰ ਕਰਨ ਲੲੀ ਆਖ ਦਿੱਤਾ ਹੈ ।ਪੰਜਾਬ ਵਿਚ ਖਸਖਸ ਦੀ ਖੇਤੀ ਦੀ ਮੰਗ ‘ਤੇ ਧਰਮਵੀਰ ਗਾਂਧੀ ਫਿਰ ਤੋਂ ਡੱਟ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਹੈ ਤੇ ਲਾਹੇਵੰਦ ਧੰਦਾ ਵੀ। ਉਨ੍ਹਾਂ ਬਠਿੰਡਾ ਵਿੱਚ ਰੈਲੀ ਕਰ ਕੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਸਖਸਅਫੀਮ ਤੇ ਭੁੱਕੀ ਦੀ ਖੇਤੀ ਕੀਤੇ ਜਾਣ ਦੀ ਮੰਗ ਕੀਤੀ। ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਨਾਲ ਜਿੱਥੇ ਕਿਸਾਨ ਲਈ ਇਹ ਖੇਤੀ ਮੁਨਾਫ਼ੇ ਵਾਲੀ ਹੋਵੇਗੀ ਉੱਥੇ ਹੀ ਨੌਜਵਾਨਾਂ ਦਾ ਝੁਕਾਅ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਵੱਲ ਘਟੇਗਾ। ਡਾ ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਤੇ ਪਾਬੰਦੀ ਲਾਉਣ ਤੋਂ ਬਾਅਦ, ਮਾਫ਼ੀਆ ਅਫਸਰਾਂ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਦਾ ਵੱਡਾ ਕਾਰੋਬਾਰ ਕਰ ਰਿਹਾ ਹੈ ਅਤੇ ਸਰਕਾਰਾਂ ਇਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦੀਆਂ ਹਨ।ਪੋਸਤ ਦੀ ਪੈਦਾਵਾਰ ਵਧੇਰੇ ਕਰ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਹੁੰਦੀ ਹੈ ਜਿਥੇ ਇਸ ਦੀ ਖੇਤੀ ਕਾਨੂੰਨੀ ਹੈ। ਪੰਜਾਬ ਦੇ ਨਾਲ ਲਗਦੇ ਰਾਜਸਥਾਨ ਦੇ ਕਈ ਪਿੰਡਾਂ ਵਿਚ ਕਈ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ ਜਿਨ੍ਹਾਂ ਉਪਰ ਲਿਖਿਆ ਹੋਇਆ ਹੁੰਦਾ ਹੈ, Ḕਠੇਕਾ ਭੁੱਕੀ ਪੋਸਤ।’ ਰਾਜਸਥਾਨ ਦੇ ਢਾਬਿਆਂ ਵਿਚ ‘ਭੁੱਕੀ ਵਾਲੀ ਚਾਹ’ ਵੀ ਵੇਚੀ ਜਾਂਦੀ ਹੈ। ਇਸ ਤਰ੍ਹਾਂ ਪੋਸਤ ਦੇ ਚੂਰੇ ਅਰਥਾਤ ਭੁੱਕੀ ਦੀ ਪੰਜਾਬ ਵਿਚ ਗੈਰ-ਕਾਨੂੰਨੀ ਤੌਰ ‘ਤੇ ਸਮਗਲਿੰਗ ਹੁੰਦੀ ਹੈ।ਜਦ ਭੁੱਕੀ ਦਾ ਭਰਿਆ ਟਰੱਕ ਆਦਿ ਮਾਲਵੇ ਦੇ ਪਿੰਡਾਂ ਵਿਚ ਪੁੱਜਦਾ ਹੈ ਤਾਂ ਨਸ਼ੇੜੀਆਂ ਦੇ ਮੂੰਹੋਂ ਮੂੰਹ ਜਾਣੋ ਇਕ ਕੋਡ ਉਚਾਰਿਆ ਜਾਂਦਾ ਹੈ, ‘ਜਹਾਜ ਆ ਗਿਆ ਓਏ।’ਭੁੱਕੀ ਦੀ ਤੋਟ ਮਾਰੇ ਕਈ ਰਾਜਸਥਾਨ ਵਿਚ ਭੁੱਕੀ ਦੇ ਟਿਕਾਣਿਆ ‘ਤੇ ਜਾ ਪੁੱਜਦੇ ਹਨ। ਇਨ੍ਹਾਂ ਨਸ਼ੇੜੀਆਂ ਨੂੰ ਇਥੇ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਵੇਂ ਪੰਜਾਬ ਤੋਂ ਬੀਕਾਨੇਰ ਜਾਂਦੀ ਗੱਡੀ ਦਾ ਨਾਂ ‘ਕੈਂਸਰ ਐਕਸਪ੍ਰੈਸ’ ਚੱਲ ਪਿਆ ਹੈ ਕਿਉਂਕਿ ਇਸ ਵਿਚਲੇ ਬਹੁਤੇ ਕੈਂਸਰ ਮਰੀਜ਼ ਮੁਸਾਫਰ ਬੀਕਾਨੇਰ ਇਸ ਬੀਮਾਰੀ ਦੇ ਇਲਾਜ ਵਾਸਤੇ ਜਾਂਦੇ ਹਨ, ਇਸੇ ਤਰ੍ਹਾਂ ਨਸ਼ੇੜੀਆਂ ਨੂੰ ਰਾਜਸਥਾਨ ਢੋਂਦੀ ਗੱਡੀ ‘ਭੁੱਕੀ ਟਰੈਵਲਜ਼’ ਕਹਾਉਣ ਲੱਗ ਪਈ ਹੈ।

Read More...

Uncategorized

ਪੰਜਾਬ ਦੇ ਇਸ ਪਿੰਡ ‘ਚ ਲਵੋ ਅਮਰੀਕਾ ਵਰਗੀ ‘ਫਿਲਿੰਗ’, ਪਿੰਡ ਦੇਖ ਖੁੱਲੀਆਂ ਰਹਿ ਜਾਣਗੀਆਂ ਅੱਖਾਂ…

A Village Like America And Modern Look. Now people are more aware and do many effort to make their city or village beautiful. Here a person has changed his village style and spent 14 lakh to make it clean. I hope this video inspire many others.I hope you like all post and very thanks for watching and reading post on our site.We do not have any copyright for this stuff,these post have been taken from other social source and website.If any of the person find copyright of any of the substance then please contact us or claim to us.We remove the post as earlier as possible.We always try to the real post and do not post the fake news.We have the aim to give you fast and reliable service.We follow the proper terms of the google and Facebook policies.Our source do not collect any of the personal information.

Read More...

Uncategorized

ਜੰਮਦੇ ਬੱਚੇ ਨੂੰ ਹੀ ਅੰਮ੍ਰਿਤ ਦੀ ਦਾਤ .. ਸਾਰੇ ਦੇਖੋ ਅਤੇ ਵਿਚਾਰ ਦਿਓ .. ਵਾਹਿਗੁਰੂ ਜੀ ਕਿਰਪਾ ਕਰਨ

……..ਅੰਮ੍ਰਿਤ ਦੀ ਦਾਤ…….ਪੰਜਾ ਪਿਆਰਿਆਂ ਕੋਲੋਂ ਖੰਡੇ ਦੀ ਪਾਹੁਲ ਛਕ ਕੇ ਦਾਖ਼ਲਾ ਲੈਣਾ ਹੈ ਅਤੇ ਦਾਖ਼ਲਾ ਲੈ ਕੇ ਸਟੱਡੀ ਵੀ ਕਰਨੀ ਹੈ ।
ਕਕਾਰ ਸਰੀਰ ਤੇ ਧਾਰਨ ਕਰਨੇ ਹਨ ਤੇ ਨਾਲ ਨਾਲ ਇਹਨਾਂ ਕਕਾਰਾਂ ਦੇ ਭਾਵ ਸਾਡੇ ਅੰਦਰ..ਵੀ ਵਸਣ । ਜਿਵੇਂ, ਕਿਰਪਾਨ ਦਾ ਭਾਵ ਹੈ ਅਣਖ ਤੇ ਅਜ਼ਾਦੀ ਨਾਲ ਜਿਉਣਾ, ਕੇਵਲ ਇੱਕ ਪਰਮਾਤਮਾ ਵਿੱਚ…ਹੀ ਵਿਸ਼ਵਾਸ ਰੱਖਣਾ, ਕੇਵਲ ਗੁਰੂ ਗਰੰਥ ਸਾਹਿਬ ਜੀ ਅੱਗੇ ਹੀ ਸੀਸ ਝੁਕਾਉਣਾ ।ਕੜੇ ਤੋਂ ਭਾਵ ਕੋਈ ਵੀ ਵਹਿਮਾਂ ਭਰਮ ਨਹੀਂ ਕਰਨਾ, ਗਾਨੇ ਆਦਿਕ ਗੁੱਟਾਂ ਤੇ ਨਹੀਂ ਬੰਨਣੇ । ਕਛਹਿਰਾ ਭਾਵ ਆਪਣੀ ਪਤਨੀ ਤੋਂ ਬਗੈਰ ਬਾਕੀ ਸਭ ਨੂੰ ਮਾਵਾਂ, ਭੈਣਾ, ਧੀਆਂ, ਸਮਝਣਾ । ਬੀਬੀਆਂ ਨੇ ਆਪਣੇ ਪਤੀ ਤੋਂ ਬਗੈਰ ਸਭ ਨੂੰ ਪਿਤਾ, ਭਰਾ, ਪੁੱਤਰ ਸਮਝਣਾ । ਕੇਸ ਭਾਵ ਰੁਹਾਨੀਅਤ ਦਾ ਪਰਤੀਕ, ਕਿ ਇਹ ਰੱਬੀ ਰਜ਼ਾ ਵਿੱਚ ਜਿਉਂਦਾ ਹੈ, ਕੇਸਾਂ ਦੀ ਸੰਭਾਲ ਕਰਨੀ ਹੈ ਸਾਬਤ ਸੂਰਤ ਰਹਿਣਾ ਹੈ, ਦਸਤਾਰ ਸਜਾ ਕੇ..ਰੱਖਣੀ ਹੈ । ਕੰਘਾ- ਕੇਸਾਂ ਦੀ ਸਫ਼ਾਈ ਕਰਨੀ ਤੇ ਨਾਲ ਨਾਲ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਸਫ਼ਾਈ ਕਰਨੀ ਈਰਖਾ, ਨਫ਼ਰਤ, ਵੈਰ ਵਿਰੋਧ ਦੀ ਸਿਫ਼ਾਈ ਕਰਨੀ ਹੈ ।
ਜੇ ਇਹ ਕੁਝ ਨਹੀਂ ਕਰਦੇ ਤਾਂ ਫਿਰ ਅਸੀਂ ਕਕਾਰ ਧਾਰਨ ਕਰਕੇ ਵੀ ਨਿਗੁਰੇ ਹੀ ਹਾਂ ।
ਅੰਮ੍ਰਿਤ ਸੰਚਾਰ ਸੰਨ 1699 ਈ. ਵਿੱਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ .. ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨੇ ਬਾਟੇ ਵਿੱਚ ਪਾਣੀ ਪਾਕੇ ਖੰਡਾ ਫੇਰ ਕੇ ਤੇ ਨਾਲ ਨਾਲ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਦਾ ਪਾਠ ਕਰ ਕੇ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਕੀਤਾ ਜਿਸ ਵਿੱਚ ਪਟਾਸੇ ਵੀ ਪਾਏ ਗਏ ਤੇ ਉਹਨਾਂ ਚੁਣੇ ਹੋਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ I ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ !Image result for amrit sanchar
ਪੰਜ ਸਿੱਖ ਕੇਸ਼ੀ ਇਸਨਾਨ ਕਰ ਕੇ ਅਤੇ ਕਮਰ-ਕੱਸੇ ਲਾ ਕੇ ਬੈਠਦੇ ਹਨ। ਕੜਾਹ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ। ਜਿਸ ਥਾਂ ਤੇ ਅੰਮ੍ਰਿਤ ਤਿਆਰ ਕਰਨਾ ਹੋਵੇ ਉਸ ਸਥਾਨ ਨੂੰ ਸਾਫ ਕੀਤਾ ਜਾਂਦਾ ਹੈ। ਇੱਕ ਸਿੱਖ ਬਾਟੇ ਵਿੱਚ ਖੁਹੀ ਦਾ ਜਾਂ ਨਹਿਰ ਦਾ ਪਾਣੀ ਅਤੇ ਪਟਾਸੇ ਪਾ ਕੇ ਖੰਡਾ ਫੇਰਦਾ ਹੈ ਅਤੇ ਨਾਲ ਨਾਲ ਭਜਨ ਕਰਦਾ ਹੈ। ਬਾਕੀ ਦੇ ਚਾਰ ਸਿੱਖ ਬਾਣੀਆਂ ਦਾ ਪੋਥੀਆਂ ਤੋਂ ਪਾਠ ਕਰਦੇ ਹਨ। ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾ ਅਤੇ ਬਾਅਦ ਅਰਦਾਸ ਕੀਤੀ ਜਾਂਦੀ ਹੈ। ਇਸ ਸਮੇਂ ਕੋਈ ਵੀ ਸਿੱਖ ਬਚਨ ਨਹੀਂ ਕਰਦਾ। ਅੰਮ੍ਰਿਤ ਛਕਣ ਵਾਲਾ ਸਿੱਖ ਪੰਜ ਕਕਾਰਾਂ ਦਾ ਧਾਰਨੀ ਹੋਵੇ। Image result for amrit sancharਅੰਮ੍ਰਿਤ ਛਕਾਉਂ ਸਮੇਂ ਪਹਿਲਾ ਚੁਲੇ ਨਾਲ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਛਕਾਉਣ ਵਾਲਾ ਕਹਿੰਦਾ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਛਕਣ ਵਾਲ ਕਹਿੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹੀ ਕਿਰਿਆਂ ਪੰਜ ਵਾਰੀ ਦੁਹਰਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਛਕਣ ਵਾਲੇ ਸਿੱਖ ਦੀਆਂ ਅੱਖਾਂ ਵਿੱਚ ਪੰਜ ਵਾਰੀ ਅੰਮ੍ਰਿਤ ਦੇ ਛਿਟੇ ਮਾਰੇ ਜਾਂਦੇ ਹਨ ਅਤੇ ਕੇਸ਼ਾਂ ਵਿੱਚ ਪੰਜ ਵਾਰੀ ਅੰਮ੍ਰਿਤ ਪਾਈਆਂ ਜਾਂਦਾ ਹੈ।

Read More...

Uncategorized

ਵਿਵਾਦਾਂ ਵਿਚ “Referendum 2020” !! Akali Dal Amritsar ਤੇ Dal Khalsa ਨੇ ਚੁੱਕੇ ਸਵਾਲ !!

ਪੰਜਾਬ ਵਿਚਲੀਆਂ ਅਜ਼ਾਦੀ ਪਸੰਦ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖਜ਼ ਫਾਰ ਜਸਟਿਸ ਜਥੇਬੰਦੀ ਨੂੰ ਅਪੀਲੀ ਕੀਤੀ ਹੈ ਕਿ ਉਸ ਵਲੋਂ ਪ੍ਰਚਾਰੀ ਜਾ ਰਹੀ ‘ਰਾਇਸ਼ੁਮਾਰੀ 2020’ ਮੁਹਿੰਮ ਸਬੰਧੀ ਉਹ ਖਦਸ਼ੇ ਦੂਰ ਕਰਕੇ ਸਥਿਤੀ ਸਪਸ਼ਟ ਕਰੇ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਇਸ ਸਬੰਧੀ ਆਪਸੀ ਵਿਚਾਰ ਤੋਂ ਬਾਅਦ ਸਿੱਖਜ਼ ਫਾਰ ਜਸਟਿਸ ਦੇ ਪ੍ਰਬੰਧਕ ਗੁਰਪਤਵੰਤ ਸਿੰਘ ਪੰਨੂ ਨੂੰ ਇਕ ਚਿੱਠੀ ਭੇਜ ਕੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।  ਸਿੱਖਜ਼ ਫਾਰ ਜਸਟਿਸ ਦੀ “ਰੈਫਰੈਂਡਮ 2020” ਮੁਹਿੰਮ ਬਾਰੇ ਕੁਝ ਖਦਸ਼ੇ ਪ੍ਰਗਟ ਕਰਦਿਆਂ ਦੋਵਾਂ ਸਿੱਖ ਆਗੂਆਂ ਨੇ 12 ਅਗਸਤ ਨੂੰ ਲੰਡਨ ਵਿਚ ਹੋਣ ਵਾਲੀ ਕਾਨਫਰੰਸ ਵਿਚ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਚਿੱਠੀ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਖਦਸ਼ਿਆਂ ਅਤੇ ਫਿਕਰਾਂ ਨੂੰ ਲੰਡਨ ਕਾਨਫਰੰਸ ਦਾ ਵਿਰੋਧ ਨਾ ਸਮਝਿਆ ਜਾਵੇ। ਦੋਵੇਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ “ਰੈਫਰੈਂਡਮ 2020” ਤੋਂ ਬਾਅਦ ਅਜ਼ਾਦ ਸਿੱਖ ਰਾਜ ਹੋਂਦ ਵਿਚ ਆ ਜਾਵੇਗਾ, ਜਦਕਿ ਜ਼ਮੀਨੀ ਹਕੀਕਤਾਂ ਵਿਚ ਅਜਿਹਾ ਕੁਝ ਸੰਭਵ ਨਹੀਂ ਹੈ ਤਾਂ ਇਹ ਗੱਲ ਲੋਕ ਮਨਾਂ ਵਿਚ ਇਕ ਵੱਡੀ ਨਿਰਾਸ਼ਾ ਪੈਦਾ ਕਰੇਗੀ। ਇਸ ਲਈ ਮੁਹਿੰਮ ਬਾਰੇ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਚਿੱਠੀ ਵਿਚ ਜਿਹਨਾਂ 8 ਸਵਾਲਾਂ ਦੇ ਜਵਾਬ ਮੰਗੇ ਗਏ ਹਨ ਉਹ ਇਸ ਤਰ੍ਹਾਂ ਹਨ:
1. ਕੀ ਤੁਸੀਂ ਦਸ ਸਕਦੇ ਹੋ ਪੰਜਾਬ ਵਿਚ “ਰੈਫਰੈਂਡਮ 2020” ਕਿਵੇਂ ਹੋਵੇਗਾ? ਕੌਣ ਇਸ ਨੂੰ ਕਰਵਾਏਗਾ?
2. ਰੈਫਰੈਂਡਮ ਹਮੇਸ਼ਾ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਅਤੇ ਹੁਕਮਾਂ ਅਧੀਨ ਹੁੰਦਾ ਹੈ, ਜੋ ਇਸ ਮਾਮਲੇ ਵਿਚ ਨਜ਼ਰ ਨਹੀਂ ਆ ਰਿਹਾ।
3. ਉਪਰੋਕਤ ਗੱਲਾਂ ਤੋਂ ਬਾਅਦ, ਇਹ ਪ੍ਰਚਾਰਨਾ ਜਾ ਪ੍ਰਚਾਰ ਦੀ ਪ੍ਰਵਾਨਗੀ ਦੇਣਾ ਕਿ ਰੈਫਰੈਂਡਮ 2020 ਤੋਂ ਬਾਅਦ ਅਜ਼ਾਦ ਸਿੱਖ ਰਾਜ ਹੋਂਦ ਵਿਚ ਆ ਜਾਵੇਗਾ, ਧੋਖਾਧੜੀ ਹੈ।Related image
4. ਕੀ ਇਹ ਰਾਇਸ਼ੁਮਾਰੀ ਸਿਰਫ ਸਿੱਖਾਂ ਲਈ ਸੀਮਤ ਹੋਵੇਗੀ ਜਾਂ ਉਸ ਵਿਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ।
5. ਇਹ ਫੈਂਸਲਾ ਕਿਵੇਂ ਕੀਤਾ ਜਾਵੇਗਾ ਕਿ ਕੌਣ ਪ੍ਰਮਾਣਿਤ ਵੋਟਰ ਹੈ? 6. ਵੋਟਰ ਕੌਣ ਹੋਵੇਗਾ, ਇਸ ਦਾ ਫੈਂਸਲਾ ਕਰਨ ਦਾ ਹੱਕ ਕਿਸਦਾ ਹੋਵੇਗਾ? ਕਿਸ ਅਧਾਰ ‘ਤੇ ਇਹ ਫੈਂਸਲਾ ਕੀਤਾ ਜਾਵੇਗਾ?
7. ਅਜਿਹੀ ਕਾਰਵਾਈ ਤੋਂ ਬਾਅਦ ਪੰਜਾਬ ਅਤੇ ਭਾਰਤ ਵਿਚ ਸਬੰਧਿਤ ਲੋਕਾਂ ‘ਤੇ ਹੋਣ ਵਾਲੇ ਤਸ਼ੱਦਦ ਤੋਂ ਵੋਟਰਾਂ ਅਤੇ ਕਾਰਕੁੰਨਾਂ ਨੂੰ ਬਚਾਉਣ ਲਈ ਕੀ ਨੀਤੀ ਹੈ? Image result for khalistan 20208. ਪੰਜਾਬ ਵਿਚ ਇਸ ਮੁਹਿੰਮ ਦੀ ਅਗਵਾਈ ਕੌਣ ਕਰੇਗਾ? ਦੋਵਾਂ ਸਿੱਖ ਆਗੂਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਬੰਧਿਤ ਸਿੱਖ ਆਗੂ ਇਸ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਸਪੱਸ਼ਟ ਕਰਨਗੇ। ਆਪਣੇ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਦੋਵੇਂ ਸਿੱਖ ਜਥੇਬੰਦੀਆਂ ਪੰਜਾਬ ਵਿਚ ਰਾਇਸ਼ੁਮਾਰੀ ਕਰਾਉਣ ਲਈ ਕਈ ਵਾਰ ਕੌਮੀ ਤੇ ਕੌਮਾਂਤਰੀ ਮੰਚ ‘ਤੇ ਇਹ ਮਾਮਲਾ ਰੱਖ ਚੁੱਕੀਆਂ ਹਨ, ਜਿਸ ਕਾਰਨ ਦੋਵਾਂ ਜਥੇਬੰਦੀਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਨ੍ਹਾਂ ਦੇ ਆਗੂਆਂ ਖਿਲਾਫ ਦੇਸ਼ ਧਰੋਹ ਵਰਗੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹੋਏ ਹਨ।Image result for khalistan 2020 ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਕੋਈ ਵੀ ਪ੍ਰਮੁੱਖ ਧਿਰ ਰਾਇਸ਼ੁਮਾਰੀ ਦੀ ਮੰਗ ਨਹੀਂ ਕਰ ਰਹੀ ਹੈ ਅਤੇ ਅਜਿਹਾ ਕੋਈ ਪ੍ਰਬੰਧ ਵੀ ਨਹੀਂ ਬਣਾਇਆ ਗਿਆ ਹੈ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਦੀ ਇਸ ਸਬੰਧੀ ਰਾਇ ਨੂੰ ਯਕੀਨੀ ਬਣਾਇਆ ਜਾ ਸਕੇ।

Read More...

Uncategorized

ਕਸ਼ਮੀਰ ਦੇ ਇਕ ਪੰਡਿਤਾਂ ਦੇ ਗੁਰੂ ਤੇਗ ਬਹਾਦਰ ਜੀ ਬਾਰੇ ਵਿਚਾਰ ਸੁਣੋ…!

ਕਸ਼ਮੀਰੀ ਪੰਡਿਤਾਂ ਦੀ ਗੁਰੂ ਤੇਗ ਬਹਾਦਰ ਜੀ ਨੂੰ ਫ਼ਰਿਆਦ: ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 25 ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ।ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਤਖ਼ਤ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦੀ ਹੋਏ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ।ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ।ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

Read More...

Uncategorized

ਇਹ Video ਇੰਨੀ ਸ਼ੇਅਰ ਕਰੋ ਤਾਂ ਕਿ ਜਿਸ ਨੇ ਵੀ ਆਹ ਟੂਣਾ ਕੀਤਾ ੳੁਸ ਨੂੰ ਦੇਖ ਕੇ ਸ਼ਰਮ ਆਵੇ …

ਅੱਜ ਦੇ ਸਮੇਂ ਵਿਚ ਜਾਦੂ-ਟੂਣੇ ਦੀ ਪਰਿਭਾਸ਼ਾ ਦੇਣੀ ਬਹੁਤ ਔਖੀ ਹੈ। ਔਖੀ ਇਸ ਲਈ ਹੈ ਕਿਉਂਕਿ ਜਾਦੂ-ਟੂਣੇ ਕਰਨ ਵਾਲਿਆਂ ਦੀ ਸੋਚ ਵੱਖੋ-ਵੱਖਰੀ ਹੈ। ਉਹ ਕਿਸੇ ਇਕ ਆਗੂ ਨੂੰ, ਕਿਸੇ ਇਕ ਸਿਧਾਂਤ ਨੂੰ ਜਾਂ ਕਿਸੇ ਇਕ ਪਵਿੱਤਰ ਗ੍ਰੰਥ ਨੂੰ ਨਹੀਂ ਮੰਨਦੇ। ਉਨ੍ਹਾਂ ਦੀਆਂ ਰੀਤਾਂ-ਰਸਮਾਂ, ਉਨ੍ਹਾਂ ਦੇ ਸੰਗਠਨ ਅਤੇ ਉਨ੍ਹਾਂ ਦੇ ਦੇਵੀ-ਦੇਵਤੇ ਵੀ ਵੱਖੋ-ਵੱਖਰੇ ਹੁੰਦੇ ਹਨ। ਇਕ ਲੇਖਕਾ ਕਹਿੰਦੀ ਹੈ:“ਜਾਦੂ-ਟੂਣਿਆਂ ਦੀ ਦੁਨੀਆਂ ਇਕ ‘ਖੁੱਲ੍ਹੇ ਬਜ਼ਾਰ’ ਵਰਗੀ ਹੈ,ਜਿੱਥੇ ਹਰ ਬੰਦੇ ਨੂੰ ਕੋਈ ਵੀ ਰਾਹ ਚੁਣਨ ਦੀ ਪੂਰੀ ਛੋਟ ਹੈ।”ਇਕ ਹੋਰ ਲੇਖਕਾ ਕਹਿੰਦੀ ਹੈ: “ਨਵ ਗ਼ੈਰ-ਈਸਾਈਆਂ ਦੇ ਵਿਚਾਰ ਤਕਰੀਬਨ ਇਕ ਦੂਜੇ ਤੋਂ ਵੱਖਰੇ ਹਨ।” ਇਸ ਵੀਡੀਓ ਨੂੰ ਦੇਖੋ! ਲਗਭਗ ਹਰ ਕੋਈ ਜਾਣਦਾ ਹੈ ਕਿ ਇਹ ਮੂਰਖਤਾ ਹੈ! ਇਸ ਲਈ ਟਿੱਪਣੀ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ!ਪਰ ਕੀ ਕਿਹਾ ਜਾਣਾ ਚਾਹੀਦਾ ਹੈ ਮਰੇ ਹੋਏ ਜਾਨਵਰਾਂ ਦੀ ਤਰਫ਼ੋਂ ਹੈ ਜਿਸ ਦੀ ਕੋਈ ਆਵਾਜ਼ ਨਹੀਂ…..ਜਿਸ ਜਾਨਵਰ ਦੀ ਕਦੇ ਅਵਾਜ਼ ਨਹੀਂ ਸੀ!ਤੁਸੀਂ ਘਟੀਆ ਵਿਚਾਰਾਂ ਵਾਲੇ ਵਿਅਕਤੀ ਹੋ ਜੋ ਇਹ ਕਰਦੇ ਹਨ, ਮੰਦਭਾਗੀ ਜਾਨਵਰ ਨੇ ਕੀ ਗਲਤ ਕੀਤਾ?ਇਸਦਾ ਕਸੂਰ ਕੀ ਸੀ?ਪੰਛੀ ਚਿਕਨ ਅਤੇ ਅਜਿਹੇ ਹੋਰ ਜਾਨਵਰ ਧਰਤੀ ਦਾ ਇਕ ਅਹਿਮ ਹਿੱਸਾ ਹਨ! ਉਹ ਤੁਹਾਡੇ ਮਾਰਨ ਲਈ ਅਤੇ ਤੁਹਾਡੀ ਅਖੌਤੀ ਜਾਦੂਗਰੀ ਵਿਚ ਇਸਤੇਮਾਲ ਕਰਨ ਲਈ ਨਹੀਂ ਹਨ! (ਅਤੇ ਨਾ ਹੀ ਖਾਣ ਲਈ!) ਤੁਸੀਂ ਜਾਦੂਗਰੀ ਕਰਦੇ ਹੋ ਅਤੇ ਤੁਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹੋ ਅਤੇ ਤੁਸੀਂ ਜੁਰਮ ਕਰਦੇ ਹੋ, ਇਹ ਤੁਹਾਡੇ ਤੇ ਹੈ, ਇਹ ਤੁਹਾਡੇ ਬੁਰੇ ਫ਼ੈਸਲੇ ਹਨ ਅਤੇ ਤੁਹਾਨੂੰ ਸਹੀ ਸਜ਼ਾਵਾਂ ਨਾਲ ਇਨਾਮ ਮਿਲੇਗਾ।..ਚਿੰਤਾ ਨਾ ਕਰੋ! ਪਰ ਜੀਵਿਤ ਜਾਗਦੇ ਨਿਰਦੋਸ਼ ਜਾਨਵਰਾਂ ਨੂੰ ਛੱਡ ਦਿਓ! ਉਨ੍ਹਾਂ ਦੀ ਕੋਈ ਅਵਾਜ਼ ਨਹੀਂ! ਉਹਨਾਂ ਕੋਲ ਕੋਈ ਵਿਕਲਪ ਨਹੀਂ!ਤੁਹਾਡੇ ਕੋਲ ਆਵਾਜ਼ ਅਤੇ ਵਿਕਲਪ ਦੋਵੇਂ ਹਨ!ਪਰ, ਬਹੁਤ ਸਾਰਿਆਂ ਲਈ ਅਜਿਹੇ ਵੱਖੋ-ਵੱਖਰੇ ਵਿਚਾਰ ਕੋਈ ਵੱਡੀ ਮੁਸ਼ਕਲ ਨਹੀਂ ਹਨ। ਜਾਦੂ-ਟੂਣੇ ਸਿੱਖਣ ਦੇ ਚਾਹਵਾਨ ਲੋਕਾਂ ਲਈ ਇਕ ਗਾਈਡਬੁੱਕ ਕਹਿੰਦੀ ਹੈ: “ਜੇਕਰ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਤਾਂ ਉਸ ਜਾਣਕਾਰੀ ਨੂੰ ਜਾਂਚੋ ਅਤੇ ਫਿਰ ਫ਼ੈਸਲਾ ਕਰੋ ਕਿ ਤੁਸੀਂ ਕਿਹੜਾ ਰਾਹ ਅਪਣਾਓਗੇ। ਆਪਣੇ ਜ਼ਮੀਰ ਦੀ ਆਵਾਜ਼ ਸੁਣੋ।ਦੂਜੇ ਸ਼ਬਦਾਂ ਵਿਚ, ਲੋਕਾਂ ਵਿਚ ਮਸ਼ਹੂਰ ਰੀਤਾਂ-ਰਸਮਾਂ ਵਿੱਚੋਂ ਅਤੇ ਇਨ੍ਹਾਂ ਬਾਰੇ ਲਿਖੀਆਂ ਕਿਤਾਬਾਂ ਵਿੱਚੋਂ ਜੋ ਤੁਹਾਨੂੰ ਠੀਕ ਲੱਗੇ ਉਹੀ ਚੁਣ ਲਓ।” ਪਰ ਜਿਹੜੇ ਲੋਕ ਸੱਚਾਈ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਅਜਿਹੇ ਮਤਭੇਦ ਵੱਡੀ ਮੁਸ਼ਕਲ ਖੜ੍ਹੀ ਕਰਦੇ ਹਨ। ਕਿਉਂਕਿ ਸੱਚ ਤਾਂ ਸੱਚ ਹੀ ਹੁੰਦਾ ਹੈ, ਇਹ ਬਦਲ ਨਹੀਂ ਸਕਦਾ। ਕੋਈ ਵੀ ਗੱਲ ਇਸ ਲਈ ਸੱਚ ਨਹੀਂ ਹੋ ਜਾਂਦੀ ਕਿ ਕਿਸੇ ਨੂੰ ਇਹ ਠੀਕ ਲੱਗਦੀ ਹੈ ਜਾਂ ਉਹ ਉਮੀਦ ਕਰਦਾ ਹੈ ਜਾਂ ਉਸ ਨੂੰ ਵਿਸ਼ਵਾਸ ਹੈ ਕਿ ਇਹ ਸੱਚ ਹੈ। ਮਿਸਾਲ ਲਈ, ਇਕ ਸਮਾਂ ਸੀ ਜਦੋਂ ਡਾਕਟਰ ਯਕੀਨ ਕਰਦੇ ਸਨ ਕਿ ਜੇ ਨਮੂਨੀਆ ਦੇ ਮਰੀਜ਼ ਦੀ ਛਾਤੀ ਤੇ ਇਕ ਜੀਉਂਦਾ ਕੁੱਕੜ ਦੋ ਹਿੱਸਿਆਂ ਵਿਚ ਕੱਟ ਕੇ ਰੱਖਿਆ ਜਾਵੇ, ਤਾਂ ਉਹ ਠੀਕ ਹੋ ਜਾਵੇਗਾ। ਯਕੀਨਨ, ਬਹੁਤ ਸਾਰੇ ਮਰੀਜ਼ਾਂ ਨੂੰ ਸੱਚੀਂ ਵਿਸ਼ਵਾਸ ਵੀ ਸੀਉਹ ਇਸ ਤਰੀਕੇ ਨਾਲ ਠੀਕ ਹੋ ਜਾਣਗੇ। ਪਰ ਉਨ੍ਹਾਂ ਦੇ ਵਿਸ਼ਵਾਸ ਤੇ ਉਨ੍ਹਾਂ ਦੀਆਂ ਉਮੀਦਾਂ ਹਕੀਕਤ ਮੁਤਾਬਕ ਨਹੀਂ ਸਨ, ਕਿਉਂਕਿ ਅਜਿਹੇ ਤਰੀਕੇ ਨਾਲ ਨਮੂਨੀਆ ਠੀਕ ਨਹੀਂ ਹੁੰਦਾ। ਲੋਕ ਸੱਚ ਬਣਾਉਂਦੇ ਨਹੀਂ, ਸਗੋਂ ਸੱਚ ਸਮਝਣ ਦੀ ਕੋਸ਼ਿਸ਼ ਕਰਦੇ ਹਨ।

Read More...

Uncategorized

ਸਰਦਾਰ ਬਲਵਿੰਦਰ ਸਿੰਘ ਦੇ ਫੈਨ ਬਣ ਗਏ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਜਰੂਰ ਦੇਖੋ

प्रधानमंत्री बोले वाह वाह ★★करनाल के छोरे बलविंद्र सिंह का कमाल ऑस्ट्रेलियन पीएम बोले वाह -वाहआप भी दीजिए बलविंद्र को बधाई करनाल, अभी अभी। करनाल जिले के गांव औगन्ध में रहने वाले बलविंद्र सिंह ने कभी सपने में भी नहीं सोचा था कि एक दिन उन्हें ऑस्ट्रेलियन प्रधानमंत्री के लिए ब्रेकफास्ट और डिन्नर बनाने का मौका मिलेगाबलविंद्र सिंह को न सिर्फ मौका मिला बल्कि उनके हाथ के बने पकवानों की ऑस्ट्रेलियन प्रधानमंत्री मैलकम टर्नबुल ने जमकर तारीफ भी की। उनके साथ हाथ मिलाया और फ़ोटो भी खिंचवाई ! जाहिर तौर पर हिंदुस्तान के छोटे से गांव में रहने वाले युवक के लिए ये मौका किसी जैकपॉट से कम नहीं है।दरअसल ऑस्ट्रेलियन प्रधानमंत्री मैलकम टर्नबुल पिछले दिन ऑस्ट्रेलिया के शहर टेनेंट क्रीक के दौरे पर थे। यहाँ वे होटल ब्लू स्टोन में ठहरेहोटल प्रबन्धन ने ऑस्ट्रेलियन प्रधानमंत्री लिए ब्रेकफ़ास्ट और डिन्नर तैयार करने की जिम्मेदारी अपने सबसे भरोसेमंद शेफ बलविंद्र सिंह को सौंपी ! बलविंद्र सिंह ने डिनर में उन्हें सूप के अलावा फ्रूट सलाद परोसा और सुबह सैंडविच समेत कई पकवान तैयार किए ! रवाना होने से पहले उन्होंने शेफ के खाने की तारीफ करते हुए मिलने की इच्छा जाहिर की। ऑस्ट्रेलियन प्रधानमंत्री मैलकम टर्नबुल बलविंद्र सिंह की तारीफ की और हाथ मिलाते हुए उनके साथ फ़ोटो भी खिंचवाई !ऑस्ट्रेलियन पीएम ने उनके हाथ के बने पकवानों की तारीफ करते हुए उज्ज्वल भविष्य की कामना की।बता दे बलविंद्र सिंह पक्का खेड़ा निर्मल कुटिया के संत 108 श्री नत्था सिंह जी के पौत्र है। बलविंद्र सिंह ने कहा है कि उनकी माता श्रीमती गुरदीप कौर और पिता नरेंद्र सिंह के आशीर्वाद की वजह से उन्हें ये मौका मिला है। उन्होंने कहा इस उपलब्धि का श्रेय उनके गांव, करनाल शहर और भारत को है। बलविंद्र का कहना है कि उन्हें अपने भारतीय होने पर नाज है।उल्लेख कर दे कि बलविंद्र 10 सालों से ऑस्ट्रेलिया में शेफ है और इन दिनों वह टेनेंट क्रीक के मशहूर होटल ब्लू स्टोन में शेफ के तौर पर काम कर रहे है।

Read More...

Uncategorized

ਸਿੱਖ ਸੰਗਰਸ਼ ਵਿਚ ਸਾਰਾ ਪਰਿਵਾਰ ਗਵਾ ਕੇ ਗੁਰੂ ਦਾ ਭਾਣੇ ਵਿਚ ਚੜ੍ਹਦੀ ਕਲਾ ਵਿਚ ਜਿੰਦਗੀ ਜੀ ਰਹੀ ਮਾਤਾ ਗੁਰਜੀਤ ਕੌਰ

ਸਾਰਾ ਪਰਿਵਾਰ ਗਵਾ ਕੇ 26 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ‘ਚ ਰਹਿ ਰਹੀ ਹੈ ਸਿਰੜ ਰੱਖਣ ਵਾਲੀ ਮਾਂ ਸੇਵਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਪ੍ਰਾਣ ਤਿਆਗਣਾ ਹੈ ਇਕੋ-ਇਕ ਇੱਛਾ ਅੰਮ੍ਰਿਤਸਰ, 22 ਜੁਲਾਈ -ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਲਪਾਲਪ ਹੈ, ਜਿਸ ਦੇ ਪੈਗੰਬਰਾਂ ਤੋਂ ਲੈ ਕੇ ਬਾਲ ਅਨੁਆਈਆਂ ਤੱਕ ਨੇ ਕੌਮ ਖਾਤਰ ਸ਼ਹੀਦੀਆਂ ਦੇ ਕੇ ਜਿਥੇ ਇਸ ਨੂੰ ਲਾਮਿਸਾਲ ਬਣਾ ਦਿੱਤਾਓਥੇ ਧਰਮ ਖਾਤਰ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲ ‘ਚ ਪਵਾਉਣ ਵਾਲੀਆਂ ਮਾਵਾਂ ਦੇ ਸਿਰੜ ਦਾ ਵੀ ਕੋਈ ਜੋੜ ਨਹੀਂ ਪਰ ਮੌਜੂਦਾ ਸਮੇਂ ਜਦੋਂ ਧਰਮ ਲਈ ਜਾਨਾਂ ਦੇਣ ਵਾਲੇ ਘੱਟ ਤੇ ਸ਼ਹੀਦਾਂ ਦੇ ਮੁੱਲ ਵੱਟਣ ਵਾਲੇ ਵਧੇਰੇ ਸਰਗਰਮ ਹੋ ਗਏ ਹਨ, ਉਦੋਂ ਇਕ ਮਾਂ ਦੇ ਰੂਪ ‘ਚ ਅਨੋਖਾ ਚਿਹਰਾ ਸਾਹਮਣੇ ਆਇਆ ਹੈ ਜੋ ਪੰਥ ਖਾਤਰ ਆਪਣਾ ਸਾਰਾ ਪਰਿਵਾਰ ਵਾਰਨ ਮਗਰੋਂ ਵੀ ਉਸ ਪਰਮਾਤਮਾ ਦੀ ਰਜ਼ਾ ‘ਚ ਸਿਦਕ ਨਾਲ ਪਿਛਲੇ 26 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ‘ਚ ਗੁੰਮਨਾਮ ਜ਼ਿੰਦਗੀ ਜੀਅ ਰਹੀ ਹੈ।ਜੀਵਨ ਦੇ ਸੱਤ ਦਹਾਕੇ ਪਾਰ ਕਰ ਚੁੱਕੀ ਮਾਤਾ ਗੁਰਜੀਤ ਕੌਰ ਰੋਜ਼ਾਨਾ ਪਰਿਕਰਮਾ ‘ਚ ਸੇਵਾ ਕਰਦਿਆਂ ਗੁਰੂ ਦੀ ਮਰਜ਼ੀ ਨੂੰ ਭਾਣਾ ਕਹਿ ਕੇ ਖਿੜੇ-ਮੱਥੇ ਨਜ਼ਰ ਆਉਂਦੀ ਹੈ। ਉਸ ਦੇ ਸਿਦਕੀ ਮਸਤਕ ਅੰਦਰ ਲੁਕੀ ਲਹੂ ਭਿੱਜੀ ਪੀੜ ਬੇਸ਼ੱਕ ਸਾਹਮਣੇ ਨਹੀਂ ਦਿਸਦੀ ਪਰ ਫਰੋਲਣ ‘ਤੇ ਸੁਣਨ ਵਾਲੇ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਫਿਰੋਜ਼ਪੁਰ ਦੇ ਜ਼ੀਰਾ ਨਜ਼ਦੀਕ ਪਿੰਡ ਸੋਢੀ ਵਾਲਾ ‘ਚ 90ਵੇਂ ਦਹਾਕੇ ਦੇ ਸ਼ੁਰੂ ਤੱਕ ਇਸ ਮਾਤਾ ਦਾ ਚਾਰ ਪੁੱਤਾਂ ਅਤੇ ਇਕ ਧੀ ਸਮੇਤ ਹੱਸਦਾ-ਵੱਸਦਾ ਕਿਰਸਾਨੀ ਪਰਿਵਾਰ ਸੀ, ਜੋ ਵਾਹੀ ਜੋਤੀ ਤੋਂ ਬਿਨਾਂ ਦੁਕਾਨ ਵੀ ਕਰਦੇ ਸਨ। ਉਸ ਸਮੇਂ ਪੰਜਾਬ ‘ਚ ਚੱਲੀ ਕਾਲੀ ਹਨੇਰੀ ਦੇ ਜਮਦੂਤ ਪਤਾ ਨਹੀਂ ਕਿਧਰੋਂ ਇਸ ਪਰਿਵਾਰ ‘ਤੇ ਨਿਗਾਹ ਲਗਾ ਬੈਠੇ ਤੇ 1991 ਦੌਰਾਨ ਕੁਝ ਮਹੀਨਿਆਂ ਦੇ ਵਕਫੇ ‘ਚ ਹੀ ਮਾਤਾ ਗੁਰਜੀਤ ਕੌਰ ਦੇ ਕ੍ਰਮਵਾਰ 23, 22, 18, 14 ਸਾਲ ਦੇ ਚਾਰ ਜਵਾਨ ਪੁੱਤ ਅਤੇ 8 ਸਾਲਾਂ ਦੀ ਬਾਲੜੀ ਧੀ ਨੂੰ ਵੱਖ-ਵੱਖ ਸਮੇਂ ਅੱਤਵਾਦ ਦੇ ਨਾਂਅ ਹੇਠ ਮਾਰ ਦਿੱਤਾ ਗਿਆਜਿਨ੍ਹਾਂ ‘ਚੋਂ ਉਹ ਇਕ ਪੁੱਤ ਅਤੇ ਧੀ ਦਾ ਹੀ ਹੱਥੀਂ ਸਸਕਾਰ ਕਰ ਸਕੀ।ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੌਰਾਨ ਪਰਿਕਰਮਾ ‘ਚ ਅਡੋਲ ਬੈਠੀ ਉਕਤ ਸਿਰੜੀ ਮਾਂ ਆਪਣੀ ਦਾਸਤਾਨ ‘ਚ ਦੱਸਦੀ ਹੈ ਕਿ ਉਸ ਦੇ ਪਤੀ ਨਾਲ ਵੱਡਾ ਪੁੱਤਰ ਤਰਲੋਕ ਸਿੰਘ ਛੋਟੀ ਉਮਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਪ੍ਰਚਾਰ ਸੁਣਨ ਜਾਣ ਕਾਰਨ ਗੁਰਸਿੱਖੀ ਰਹਿਤ ਦਾ ਧਾਰਨੀ ਸੀ। ਪੁਲਿਸ ਵੱਲੋਂ ਉਸ ਦਾ ਨਾਂਅ ਖਾੜਕੂਆਂ ‘ਚ ਸ਼ਾਮਿਲ ਕਰਨ ਮਗਰੋਂ ਮਾਰਚ 91 ਨੂੰ ਘਰ ‘ਚ ਛਾਪਾ ਮਾਰਿਆ ਗਿਆ, ਜਿਥੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਕੋਲ ਖੜ੍ਹੀ 8 ਸਾਲਾ ਮਾਸੂਮ ਭੈਣ ਸ਼ਰਨਜੀਤ ਕੌਰ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਇੱਟ ਫੜ ਕੇ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਵੱਲ ਵਧੀ ਤਾਂ ਅਗਲੇ ਪਲ ਹੀ ਉਹ ਵੀ ਢੇਰ ਹੋ ਗਈ। ਇਥੇ ਹੀ ਉਨ੍ਹਾਂ ਦੇ ਕਾਮੇ ਕੁਲਵੰਤ ਸਿੰਘ ਨੂੰ ਵੀ ਪੁਲਿਸ ਨੇ ਖ਼ਤਮ ਕਰ ਦਿੱਤਾ। ਗੁਰਜੀਤ ਕੌਰ ਦੱਸਦੀ ਹੈ ਕਿ ਉਸ ਦੇ ਬਚੇ ਤਿਨੋਂ ਪੁੱਤਰਾਂ ‘ਚ ਦਹਿਸ਼ਤ ਕਾਰਨ ਉਸ ਨੇ ਇਕੱਲੀ ਨੇ ਆਪਣੇ ਧੀ-ਪੁੱਤ ਦਾ ਸਸਕਾਰ ਕੀਤਾ।ਉਸ ਨੇ ਸਬਰ ਦਾ ਪੱਲਾ ਫੜਿਆ ਤਾਂ ਸਿਰਫ ਚਾਰ ਮਹੀਨੇ ਬਾਅਦ ਉਸ ਦੇ ਦੂਸਰੇ 22 ਸਾਲਾ ਪੁੱਤਰ ਕਸ਼ਮੀਰ ਸਿੰਘ ਨੂੰ ਪੁਲਿਸ ਦੁਕਾਨ ਤੋਂ ਚੁੱਕ ਕੇ ਲੈ ਗਈ ਤੇ ਸ਼ਹੀਦ ਕਰਨ ਮਗਰੋਂ ਸੇਮ ਨਾਲੇ ‘ਚ ਲਾਸ਼ ਸੁੱਟ ਦਿੱਤੀ ਗਈ।ਇਸ ਮਗਰੋਂ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ਾਂ ‘ਚ ਮਾਤਾ ਗੁਰਜੀਤ ਕੌਰ ਨੂੰ ਵੀ ਪੁਲਿਸ ਨੇ ਚੁੱਕ ਲਿਆ ਤੇ ਅੰਨ੍ਹਾ ਤਸ਼ੱਦਦ ਕੀਤਾ। ਥੋੜ੍ਹੇ ਚਿਰ ਬਾਅਦ ਛੋਟੇ ਦੋਵੇਂ ਪੁੱਤਰਾਂ ਜਸਪਾਲ ਸਿੰਘ ਉਮਰ 18 ਸਾਲ ਤੇ ਬਲਜਿੰਦਰ ਸਿੰਘ 14 ਸਾਲ ਨੂੰ ਵੀ ਕ੍ਰਮਵਾਰ ਸਤੰਬਰ, 91 ਤੇ ਦਸੰਬਰ, 91 ‘ਚ ਪੁਲਿਸ ਨੇ ਅੰਦਰਖਾਤੇ ਮਾਰ ਮੁਕਾਇਆ, ਜਿਸ ਦੀ ਸੂਚਨਾ ਮਾਤਾ ਨੂੰ ਕਈ ਚਿਰ ਬਾਅਦ ਮਿਲੀ।ਪੁਲਿਸ ਗ੍ਰਿਫ਼ਤ ‘ਚ ਗੁਰਜੀਤ ਕੌਰ ‘ਤੇ ਕਈ ਕੇਸ ਪਾ ਦਿੱਤੇ ਗਏ ਤੇ ਪੈਰਾਂ-ਹੱਥਾਂ ਦੇ ਨਹੁੰ ਖਿੱਚਣ ਵਰਗੇ ਤਸੀਹੇ ਦਿੱਤੇ ਗਏ। ਫਿਰੋਜ਼ਪੁਰ ਸੈਂਟਰਲ ਜੇਲ੍ਹ ‘ਚੋਂ ਕਰੀਬ ਡੇਢ ਵਰ੍ਹੇ ਮਗਰੋਂ ਜਦੋਂ 1993 ‘ਚ ਉਹ ਬਾਹਰ ਆਈ ਤਾਂ ਸ਼ਰੀਕਾਂ ਨੇ ਪੈਲੀ, ਕਾਰੋਬਾਰ ਵੀ ਖੋਹ ਲਿਆ ਸੀ, ਜਿਸ ਕਾਰਨ ਉਹ ਘਰ ਨਾ ਪਰਤੀ ਤੇ ‘ਗੁਰੂ ਰਾਮਦਾਸ’ ਦੀ ਸ਼ਰਨ ‘ਚ ਆ ਗਈ। ਭਾਣਾ ਕਹਿ ਕੇ ਮੰਨਿਆ ਉਪਰੋਕਤ ਵਰਤਾਰਾ ਭਾਵੇਂ ਪੰਜਾਬ ਦੀਆਂ ਹੋਰਨਾਂ ਮਾਵਾਂ ਨਾਲ ਵੀ ਕਾਲੀ ਰਾਤ ਦੌਰਾਨ ਵਾਪਰਿਆ ਪਰ ਮਾਤਾ ਗੁਰਜੀਤ ਕੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਆਪਣੇ ਦੁੱਖ ਨੂੰ ਕਿਸੇ ‘ਤੇ ਲੱਦਣ ਦੀ ਥਾਂ ਭਾਣਾ ਕਹਿ ਦਿੱਤਾ। 26 ਸਾਲ ਦਿਨੇ ਸੇਵਾ ਅਤੇ ਰਾਤ ਨੂੰ ਕਿਸੇ ਸਰਾਂ ‘ਚ ਸਮਾਂ ਲੰਘਾਉਣ ਵਾਲੀ ਗੁਰਜੀਤ ਕੌਰ ਨੇ ਆਪਣੀ ਵਿੱਥਿਆ ਹੁਣ ਤੱਕ ਕਿਸੇ ਨੂੰ ਦੁਖੀ ਲਹਿਜੇ ‘ਚ ਨਹੀਂ ਸੁਣਾਈ। ਪੁੱਤਰਾਂ ਨੂੰ ਵੀਰ ਤੇ ਧੀ ਨੂੰ ਭੈਣ ਦੱਸਦਿਆਂ ਉਹ ਤਸੱਲੀ ਪ੍ਰਗਟਾਉਂਦੀ ਹੈ ਕਿ ‘ਗੁਰੂ ਨੇ ਦਿੱਤੇ ਸਨ ਓਹੀ ਲੈ ਗਿਆਫਿਰ ਰੋਸ ਕਾਹਦਾ’। ਆਪਣੀ ਮੁਕੰਮਲ ਜਾਇਦਾਦ ਇਕ ਸੂਟ ਵਾਲੇ ਲਿਫਾਫੇ ‘ਚ ਲਪੇਟੀ ਮਾਤਾ ਗੁਰਜੀਤ ਕੌਰ ਦੇ ਮੂੰਹ ‘ਤੇ ਕਿਸੇ ਸਰਕਾਰ ਖ਼ਿਲਾਫ਼ ਮਿਹਣਾ ਜਾਂ ਕਿਸੇ ਮਦਦ ਦੀ ਮੰਗ ਕਦੀ ਨਹੀਂ ਆਏ। ਪੁਲਿਸ ਤਸ਼ੱਦਦ ਦੇ ਗਵਾਹ ਖਿੱਚੇ ਨਹੁੰਆਂ ‘ਤੇ ਹੱਥ ਫੇਰਦਿਆਂ ਉਹ ਦੱਸਦੀ ਹੈ ਕਿ ਮਨ ‘ਚ ਵਿਰਾਗ ਤਾਂ ਸੀ, ਜਿਸ ਕਾਰਨ ਉਸ ਨੇ 8 ਸਾਲ ਰੋਟੀ ਵੀ ਨਹੀਂ ਖਾਧੀ ਪਰ ਇਥੇ ਰਹਿੰਦਿਆਂ ਗੁਰੂ ਨੇ ਆਪੇ ਸਿਦਕ ਦੇ ਦਿੱਤਾ।ਕਿਸੇ ਪਛਤਾਵੇ ਜਾਂ ਆਸ ਨੂੰ ਨਕਾਰਦਿਆਂ ਉਹ ਕਹਿੰਦੀ ਹੈ ਕਿ ਸੇਵਾ ਕਰਦਿਆਂ ਉਸ ਤੋਂ ਕੋਈ ਕੁਤਾਹੀ ਨਾ ਹੋਵੇ ਅਤੇ ਉਸ ਦੇ ਸੁਆਸ ਵੀ ਪਰਿਕਰਮਾ ‘ਚ ਹੀ ਨਿਕਲਣ, ਬੱਸ ਇਹੀ ਇੱਕ ਇੱਛਾ ਹੈ।

Read More...

Uncategorized

ਸਿੱਖ ਬੱਚੀ ਨੇ ਪਾਈਆਂ ਗੰਗੂ ਬਾਮਣ ਨੂੰ ਲਾਹਨਤਾਂ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਹੋ

ਪਿੱਟਦੀ ਹਾਂ ਗੰਗੂ ਤੇ ਵਜੀਦ ਖਾਨ ਨੂੰ ਅਜੀਤ ਤੇ ਜੁਜ਼ਾਰ ਦੀਆਂ ਗਾਵਾਂ ਘੋੜੀਆਂ ਲੱਚਰ ਗੀਤਾਂ ਨੂੰ ਸਾਰਾ ਦਿਨ ਸੁਣਦੇ ਤੇ ਸ਼ੇਅਰ ਕਰਦੇ ਰਹਿੰਦੇ ਹੋ ਓਹਨਾ ਦਾ ਦਿਲੋਂ ਧੰਨਵਾਦ ਬਾਕੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਸਾਡਾ ਫੇਸਬੁੱਕ ਪੇਜ਼ ਜਰੂਰ LIKE ਕਰੋ ਜੀ ਵੀਡੀਓ ਨੀਚੇ ਜਾ ਕੇ ਦੇਖੋ ਨੀਚੇ ਦਿੱਤੇ ਸ਼ੇਅਰ ਬਟਨ ਨੂੰ ਦਬਾ ਕੇ ਇਸ ਪੋਸਟ ਨੂੰ ਸ਼ੇਅਰ ਕਰੋ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮਕਿਵੇਂ ਦਸਮੇਸ਼ ਪਿਤਾ ਨੇ ਸਿੱਖੀ ਨੂੰ ਜੀਵੰਤ ਰੱਖਣ ਲਈ ਆਪਣੇ ਲਾਡਲਿਆਂ ਸਾਹਿਬਜ਼ਾਦਿਆਂ ਚੋ ਦੋ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਸ਼ਹੀਦੀ ਜਾਮ ਪੀਣ ਜੰਗੇ ਮੈਦਾਨ ਚ ਭੇਜ ਦਿੱਤਾ ਤੇ ਦੋ ਨਿੱਕੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਦਾਦੀ ਮਾਤਾ ਗੁਜਰੀ ਜੀ ਨਾਲ ਗੰਗੂ ਬਾਮਣ ਦੇ ਲਾਲਚ ਵੱਸ਼ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਕੈਦ ਚ ਪੋਹ ਦੀ ਹੱਡਚੀਰਵੀਂ ਠੰਡ ਚ ਠੰਡੇ ਬੁਰਜ ਚ ਵੀ ਨਾਂ ਡੋਲੇ ਜ਼ਾਲਮਾਂ ਦੀ ਈਨ ਨਾਂ ਮੰਨੀ ਤੇ ਨਿੱਕੀਆਂ ਜਿੰਦਾਂ ਨੇ ਹੱਸਦਿਆਂ ਹੱਸਦਿਆਂ ਨੀਹਾਂ ਚ ਚਿਣਿਆ ਜਾਣਾ ਪ੍ਰਵਾਨ ਕੀਤਾ ਧੰਨ ਨੇਸਰਬੰਸ ਦਾਨੀ ਦਸਮੇਸ਼ ਪਿਤਾ ਪਿਤਾ ਵਾਰਿਆ ਤੇ ਲਾਲ ਚਾਰੇ ਵਾਰੇ ਕਿ ਸਿੱਖੀ ਦੀ ਸ਼ਾਨ ਬਦਲੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਘਰਵਾਲੀ ਦੇ ਗਹਿਣੇ ਦੇ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਅਤੇ ਬਾਬਾ ਫਤਿਹ ਸਿੰਘ ਜੀ ਲਈ ਦੁੱਧ ਦੀ ਸੇਵਾ ਕੀਤੀ। ਬਾਅਦ ਵਿੱਚ ਪਤਾ ਲੱਗਣ ‘ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ।ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਮਹਿਸੂਸ ਕਰਨਾ ਚਾਹੀਦਾ। ਸਾਨੂੰ ਨਾ ਤਾਂ ਗੰਗੂ ਬਾਮਣ ਦੀ ਮੱਕਾਰੀ ਭੁੱਲਣੀ ਹੈ ਤੇ ਨਾ ਹੀ ਧੰਨ ਧੰਨ ਬਾਬਾ ਮੋਤੀ ਰਾਮ ਜੀ ਦੀ ਕੁਰਬਾਨੀ। ਧੰਨ-ਧੰਨ ਬਾਬਾ ਮੋਤੀ ਰਾਮ ਜੀ ਮਹਿਰਾ ਤੇ ਧੰਨ ੳਹਨਾ ਦੀ ਕੁਰਬਾਨੀ ਹਿੰਦੂਅਾਂ ਵਿਚ ਬ੍ਰਹਮਣ ਖਤ੍ਰੀ ਵੈਸ਼ਨੋ ਅਾਂੳੁਦੇ ਨੇ ,ਬ੍ਰਹਮਣਾ ਵਿਚ ੲੇਦਾ ਦੇ ਬਹੁਤ ਨੇ ਜੋ ਅਜ ਵੀ ਦੂਜੇ ਨੂੰ ਪੈਰ ਦੀ ਜੁਤੀ ਬਣਾ ਰਖਣਾ ਚਾਹੁੰਦੇ ਨੇ ਪਰ ੲਿਸਦਾ ਮਤਲਬ ੲਿਹ ਨਹੀ ਸਾਰੇ ਬਾਹਮਣ ੲਿਕੋ ਜਹੇ ਹੋ ਗੲੇ , ਜੇ ਗੰਗੂ ਬਾਹਮਣ ਜਾਤ ਦਾ ਹੋ ਕੇ ਗਦਾਰੀ ਕਰਦਾ ਹੈ ਤੇ ਬਾਹਮਣ ਜਾਤ ਦਾ ਹੀ ਟੋਡਰ ਮਲ ਕੁਰਬਾਨੀ ਕਰਦਾ ਹੈ |ਗੰਗੂ ਵਰਗੇ ਗਦਾਰ ਅਜ ਵੀ ਹਿੰਦੂ ਧਰਮ ਚ ਹੈਗੈ ਨੇ ਪਰ ੲਿਸਦੇ ਨਾਲ ਹੀ ਟੋਡਰ ਮਲ ਵਰਗੇ ਹਿੰਦੂ ਵੀ ਹਮੇਸ਼ਾ ਸਾਡੇ ਨਾਲ ਖੜੈ ਨੇ| ਮੈਂ ੲਿਹ ਨਹੀਂ ਕਹਿੰਦਾ ਹਿੰਦੂ ਬਹੁਤ ਚੰਗੇ ਨੇ ਬਲਕਿ ਮੈਂ ੲਿਹ ਕਹਿ ਰਿਹਾ ਸਾਰੇ ਹਿੰਦੂ ਮਾੜੈ ਨਹੀ |ਕਮਲ ਦਾ ਫੁਲ ਚਿਕੜ ਚ ਖਿਲਦਾ ਫੁਲਾ ਦੇ ਗ੍ਰਾਹਕ ਫੁਲਦੇਖਦੇ ਚਿਕੜ ਦੇ ਗ੍ਰਾਹਕ ਚਿਕੜ |ਜਿੰਨੇ ਵੀਰਾਂ ਭੈਣਾਂ ਨੂੰ ਇਸ ਸਿੱਖ ਬੱਚੀ ਦੀ ਕਵਿਤਾ ਚੰਗੀ ਲੱਗੀ ਓਹਨਾ ਨੂੰ ਬੇਨਤੀ ਹੈਇਸ ਕਵਿਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੇ ਇਸ ਬੱਚੀ ਵੱਲ ਦੇਖ ਕੇ ਹੋਰ ਬਚੇ ਵੀ ਚੰਗੀਆਂ ਕਵਿਤਾਵਾਂ ਗੀਤ ਗਾ ਕੇ ਫੇਸਬੁੱਕ ਤੇ ਪਾਉਣੇ ਸ਼ੁਰੂ ਕਰਨ ਕਿਊ ਕੇ ਅੱਜ ਦੇ ਦੌਰ ਵਿਚ ਲੱਚਰਤਾ ਤੇ ਗੰਦ ਮੰਦ ਤਾ ਬੜਾ ਪ੍ਰਮੋਟ ਹੁੰਦਾ ਹੈ ਪਾਰ ਚੰਗੇ ਗੀਤ ਕਵਿਤਾਵਾਂ ਨੂੰ ਲੋਕੀ ਸੁਨ ਕੇ ਵੀ ਅੱਗੇ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ

Read More...

Uncategorized

ਜੋ ਮਾਣ ਸਿੱਖ ਕੌਮ ਨੂੰ ਭਾਰਤ ਵਿਚ ਨਹੀਂ ਮਿਲਿਆ ਉਹ ਮਾਣ ਸਿੱਖਾਂ ਨੂੰ ਦੇਣ ਜਾ ਰਹੀ ਹੈ ਇੰਗਲੈਂਡ ਦੀ ਸਰਕਾਰ

ਲੰਦਨ: ਯੂਕੇ ਦੇ ‘ਤਾਕਤਵਰ’ ਸਿੱਖ ਭਾਈਚਾਰੇ ਨੂੰ 2021 ਦੀ ਮਰਦਮੁਸ਼ਮਾਰੀ ਵਿੱਚ ਵੱਖਰੀ ਕੌਮ ਦਾ ਦਰਜਾ ਮਿਲਣ ਵਾਲਾ ਹੈ। ਯੂਕੇ ਅੰਕੜਾ ਅਥਾਰਟੀ ਨੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰਾ ਸਰਕਾਰ ਤੋਂ ਮਿਲਦੀਆਂ ਕਈ ਜਨਤਕ ਸੇਵਾਵਾਂ ਦਾ ਪੂਰਨ ਲਾਹਾ ਵੀ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਵੱਖਰੀ ਕੌਮ ਨਹੀਂ ਸਮਝਿਆ ਜਾਂਦਾ।ਪਿਛਲੇ ਸਾਲ, ਭਾਰਤੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਕੁੱਲ 100 ਬਰਤਾਨਵੀਂ ਐਮਪੀਜ਼ ਨੇ ਅਥਾਰਟੀ ਨੂੰ ਸਾਲ 2021 ਵਿੱਚ ਹੋਣ ਵਾਲੀ ਮਦਰਮੁਸ਼ਮਾਰੀ ਦੇ ਪ੍ਰੋਫਾਰਮੇ ਵਿੱਚ ਸਿੱਖਾਂ ਲਈ ਵੱਖਰੀ ਕੌਮ ਦਾ ਵਿਕਲਪ ਮੁਹੱਈਆ ਕਰਵਾਉਣ ਲਈ ਪੁੱਛਿਆ ਸੀ। ਸੰਡੇ ਟਾਈਮ ਦੀ ਰਿਪੋਰਟ ਮੁਤਾਬਕ ਇਸ ਸਮੇਂ ਦੇਸ਼ ਵਿੱਚ ਸਿੱਖਾਂ ਨੂੰ ਸਿਰਫ ਵੱਖਰੇ ਧਰਮ ਵਾਲੇ ਲੋਕ ਸਮਝਿਆ ਜਾਂਦਾ ਹੈ ਨਾ ਕਿ ਵੱਖਰੀ ਕੌਮ।ਦੇਸ਼ ਦੀ ਸਭ ਤੋਂ ਤਾਜ਼ਾ ਮਰਦਮੁਸ਼ਮਾਰੀ ਸਾਲ 2011 ਦੌਰਾਨ 83,000 ਸਿੱਖਾਂ ਨੇ ਕੌਮ ਵਾਲੇ ਕਿਸੇ ਵੀ ਕੌਮ ਵਿਕਲਪ ਨੂੰ ਨਹੀਂ ਚੁਣਿਆ ਸੀ।ਇਸ ਲਈ ਕੌਮੀ ਅੰਕੜਾ ਦਫ਼ਤਰ (ONS) ਸਾਲ 2021 ਦੀ ਮਰਦਮੁਸ਼ਮਾਰੀ ਦੌਰਾਨ ਬਰਤਾਨੀਆ ਦੇ 4,30,000 ਤੋਂ ਵੱਧ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਜਾ ਰਿਹਾ ਹੈ।ਹੁਣ ਯੂਕੇ ਦੇ ਨਸਲ ਸਬੰਧੀ ਐਕਟ, 1976 ਤਹਿਤ ਸਿੱਖ ਖ਼ੁਦ ਨੂੰ ਕਾਨੂੰਨੀ ਤੌਰ ‘ਤੇ ਭਾਰਤੀ ਜਾਂ ਬਰਤਾਨਵੀ ਭਾਰਤੀ ਦਰਸਾਉਂਦੇ ਹਨ। ਸਾਲ 2001 ਦੀ ਮਰਦਮੁਸ਼ਮਾਰੀ ਤੋਂ ਹੀ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਿਆ ਜਾ ਰਿਹਾ ਹੈ।ਸਾਲ 2017 ਵਿੱਚ ਓਐਨਐਸ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਲਈ ਇੰਗਲੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਖਿੱਤਿਆਂ ਵਿੱਚ ਆਨਲਾਈਨ ਸਰਵੇਖਣ ਕਰਵਾਇਆ ਸੀ ਤਾਂ ਉਨ੍ਹਾਂ ਵਿੱਚੋਂ ਤਿੰਨ ਚੌਥਾਈ ਨੇ ਆਪਣਾ ਧਰਮ ਤੇ ਕੌਮ ਨੂੰ ਵੱਖੋ-ਵੱਖ ਤੌਰ ‘ਤੇ ਸਿੱਖ ਹੀ ਦੱਸਿਆ ਸੀ

Read More...