Uncategorized

ਵਾਹ ਜੀ ਸਕੂਲ ‘ਚ ਸਿਰਫ 1 ਵਿਦਿਆਰਥੀ, ਜਿਸ ਨੂੰ ਪੜਾਉਣ ਆਉਂਦੇ ਨੇ 3 ਅਧਿਆਪਕ

ਖਸਤਾਹਾਲ ਸਕੂਲ ਦੀ ਇਮਾਰਤ ‘ਚ ਪੜਾਈ ਕਰ ਰਿਹਾ ਇਹ ਬੱਚਾ ਅੱਠਵੀਂ ਜਮਾਤ ਦਾ ਵਿਦਿਆਰਥੀ ਮਹਿਕ ਪ੍ਰੀਤ ਸਿੰਘ ਹੈ…ਜੋ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਦੇ ਹਲਕਾ ਮਲੂਆਣਾ ਦੇ ਸਰਕਾਰੀ ਸਕੂਲ ‘ਚ ਪੜਨ ਵਾਲਾ ਇਕੱਲਾ ਵਿਦਿਆਰਥੀ ਹੈ…ਜਿਸ ਨੂੰ ਪਿੱਛਲੇ 2 ਸਾਲਾ ਤੋਂ ਤਿੰਨ ਅਧਿਆਪਕ ਰੋਜ਼ਾਨਾਂ ਪੜਾਉਣ ਲਈ ਆਉਂਦੇ ਹਨ….
ਹਰ ਦੇਸ਼ ਦੇ ਚੰਗੇ, ਪ੍ਰਬੁੱਧ ਅਤੇ ਚੇਤੰਨ ਸ਼ਹਿਰੀ ਨੂੰ ਆਤਮਿਕਮਾਨਸਿਕ ਅਤੇ ਸਰੀਰਕ ਤੌਰ ‘ਤੇ ਬਹੁਤ ਮਹਿਸੂਸ ਹੁੰਦਾ ਹੈ ਜੇਕਰ ਉਸ ਦੇ ਆਲੇ-ਦੁਆਲੇ ਕੁਝ ਬੁਰਾ ਹੁੰਦਾ ਹੋਵੇ। ਬਠਿੰਡਾ ਜ਼ਿਲ੍ਹੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ ਪਿੰਡ ਮਹਿਰਾਜ ਬਾਰੇ ਜਦੋਂ ਇਹ ਖ਼ਬਰ ਛਪੀ ਕਿ ਉਸ ਪਿੰਡ ਦੇ ਸਕੂਲ ਵਿਚ 4 ਬੱਚੇ ਪੜ੍ਹਦੇ ਹਨ ਅਤੇ 5 ਅਧਿਆਪਕ ਹਨ। ਇਸੇ ਜ਼ਿਲ੍ਹੇ ਦੇ ਮਲੂਆਣਾ ਸਰਕਾਰੀ ਪ੍ਰਾਇਮਰੀ ਸਕੂਲ ਵਿਚ 5 ਬੱਚੇ ਹਨ ਅਤੇ 2 ਅਧਿਆਪਕ ਹਨ। ਲੇਖਕ ਨੇ ਕੁਝ ਹੋਰ ਅਜਿਹੇ ਸਕੂਲਾਂ ਦਾ ਡਾਟਾ ਇਕੱਤਰ ਕੀਤਾ। ਲੇਖਕ ਨੇ ਕੁਝ ਸਮਾਂ ਸਿੱਖਿਆ ਵਿਭਾਗ ਦੇ ਆਨਰੇਰੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਸੀ। ਸਿੱਖਿਆ ਮੰਤਰੀ ਦੇ ਪਿੰਡ ਦਾ ਗੁਆਂਢ ਹੋਣ ਕਰਕੇ ਅਤੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦਾ ਪੁਰਾਣਾ ਜਾਣਕਾਰ ਹੋਣ ਕਰਕੇ ਲੇਖਕ ਨੇ ਐਸੇ ਸਕੂਲਾਂ ਦੀ ਦੁਰਦਸ਼ਾ ਸਬੰਧੀ ਅਤੇ ਇਸ ਸਬੰਧੀ ਸਰਕਾਰ ‘ਤੇ ਵਾਧੂ ਭਾਰ ਹੋਣ ਕਰਕੇ ਇਨ੍ਹਾਂ ਦੇ ਹੱਲ ਸਬੰਧੀ ਟੈਲੀਫੋਨ ‘ਤੇ ਗੱਲ ਕਰਨੀ ਚਾਹੀ। ਪਰ ਦੋਵਾਂ ਵਿਚੋਂ ਕਿਸੇ ਨੇ ਵੀ ਟੈਲੀਫੋਨ ਉਠਾਉਣ ਦੀ ਜ਼ਹਿਮਤ ਨਾ ਕੀਤੀ। ਲੇਖਕ ਦਾ ਮੰਨ, ਆਤਮਾ ਤਾਂ ਦੁਖੀ ਹੋਈ ਪਰ ਕੀ ਕੀਤਾ ਜਾ ਸਕਦਾ ਸੀ।ਖੈਰ! ਹੁਣ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੇ ਸਿੱਖਿਆ ਮੰਤਰੀ ਦੀ ਸਲਾਹ ਨਾਲ ਪੰਜਾਬ ਦੇ 20 ਬੱਚਿਆਂ ਤਕ ਹਾਜ਼ਰੀ ਵਾਲੇ 1700 ਸਕੂਲਾਂ ਵਿਚੋਂ 800 ਅਜਿਹੇ ਸਕੂਲਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਦਾ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਅਨੁਸਾਰ ਇਕ ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਨੇੜਲੇ ਗੁਆਂਢੀ ਸਕੂਲਾਂ ਵਿਚ ਰਲੇਵਾਂ ਕੀਤਾ ਜਾ ਸਕਦਾ ਹੈ। ਪਹਿਲਾਂ ਤਾਂ ਡੀ.ਪੀ.ਆਈ. ਐਲੀਮੈਂਟਰੀ ਸਕੂਲਜ਼ ਦੇ ਹੁਕਮਾਂ ਅਨੁਸਾਰ 25 ਅਕਤੂਬਰ, 2017 ਤੱਕ ਇਹ ਰਲੇਵਾਂ ਮੁਕੰਮਲ ਕਰਕੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੂੰ ਰਿਪੋਰਟ ਕਰਨ ਲਈ ਕਿਹਾ ਸੀ ਪਰ ਇਸ ਬਾਰੇ ਰੌਲਾ-ਗੌਲਾ ਤੁਰੰਤ ਉਤਪੰਨ ਹੋਣ ‘ਤੇ ਫਿਰ 30 ਨਵੰਬਰ, 2017 ਤਕ ਰਿਪੋਰਟ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ। ਇੰਜ ਪ੍ਰਤੀਤ ਹੋਇਆ ਜਿਵੇਂ ਇਸ ਨੀਤੀਗਤ ਫ਼ੈਸਲੇ ਨੂੰ ਵਿਦਿਅਕ ਮਾਹਿਰਾਂ, ਅਧਿਆਪਕ ਜਥੇਬੰਦੀਆਂ ਅਤੇ ਵਿਭਾਗੀ ਤਜਰਬੇਕਾਰ ਅਧਿਕਾਰੀਆਂ ਨਾਲ ਖੁੱਲ੍ਹ ਕੇ ਵਿਚਾਰਿਆ ਨਾ ਗਿਆ ਹੋਵੇ। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ ਵਿਚ ਸਬੰਧਿਤ ਵਿਦਿਆਰਥੀਆਂ ਦੀ ਗਿਣਤੀ ਘਟਣ ਕਰਕੇ 548 ਦੇ ਕਰੀਬ ਪੋਸਟਾਂ ਖ਼ਤਮ ਕਰਨ ‘ਤੇ ਵੀ ਸਕੱਤਰ, ਸਕੂਲ ਸਿਖਿਆ ਜੋ ਉਸ ਦੇ ਕਾਇਮ-ਮੁਕਾਮ ਚੇਅਰਮੈਨ ਹਨ, ਨੂੰ ਬੋਰਡ ਮੁਲਾਜ਼ਮ ਯੂਨੀਅਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਦਰਅਸਲ, ਪੰਜਾਬ ਸਿੱਖਿਆ ਸਿਸਟਮ ਜੋ ਕਦੇ ਦੇਸ਼ ਵਿਚ ਬਹੁਤ ਮਾਣਮੱਤਾ ਸਥਾਨ ਰੱਖਦਾ ਸੀ, 10-12 ਸਾਲਾ ਅਤਿਵਾਦੀ ਤ੍ਰਾਸਦੀ ਵੇਲੇ ਅਜਿਹਾ ਢਹਿ-ਢੇਰੀ ਹੋਇਆ ਕਿ ਉਸ ਨੂੰ ਮੁੜ ਆਪਣੇ ਪੈਰ੍ਹੀਂ ਖੜ੍ਹਾ ਕਰਨ ਲਈ ਕਦੇ ਕਿਸੇ ਪੰਜਾਬ ਸਰਕਾਰ ਨੇ ਰਾਜਨੀਤਕ ਇੱਛਾ ਸ਼ਕਤੀ ਨਾਲ ਯਤਨ ਹੀ ਨਹੀਂ ਕੀਤਾ। ਪੰਜਾਬ ਦੀ ਆਰਥਿਕ ਅਤੇ ਵਿੱਤੀ ਦਸ਼ਾ ਬੁਰੀ ਤਰ੍ਹਾਂ ਬਦਹਾਲ ਅਤੇ ਕਰਜ਼ੇ ਦੀ ਪੰਡ ਹੇਠ ਦੱਬੀ ਹੋਣ ਕਰਕੇ ਵਿੱਦਿਆ ਸਮੇਤ ਸਿਹਤ, ਟ੍ਰਾਂਸਪੋਰਟ, ਦਿਹਾਤੀ ਵਿਕਾਸ ਅਤੇ ਪੱਛੜੇ ਵਰਗ ਇਸ ਦੇ ਏਜੰਡੇ ‘ਤੇ ਹੀ ਨਹੀਂ ਹਨ।ਸਿੱਖਿਆ ਇਕ ਅਜਿਹਾ ਵਿਸ਼ਾ ਹੈ ਜਿਸ ਬਗੈਰ ਕੋਈ ਵਿਅਕਤੀ, ਪਰਿਵਾਰ, ਰਾਜ, ਸੰਸਥਾ ਅਤੇ ਰਾਸ਼ਟਰ ਤਰੱਕੀ ਨਹੀਂ ਕਰ ਸਕਦੇ। ਇਨ੍ਹਾਂ ਦੇ ਵਿਕਾਸ, ਤਰੱਕੀ ਅਤੇ ਸਫ਼ਲਤਾ ਦੀ ਕੁੰਜੀ ਸਿੱਖਿਆ ਹੀ ਹੈ। ਸੰਨ 1960 ਵਿਚ ਸਿੰਗਾਪੁਰ ਦੇ ਬਣੇ ਪ੍ਰਧਾਨ ਮੰਤਰੀ ਲੀ. ਕਵਾਨ ਯੀਓ ਅਤੇ ਫਿਨਲੈਂਡ ਰਾਜਸੀ ਆਗੂਆਂ ਨੇ ਇਹ ਸਿੱਧ ਕਰ ਵਿਖਾਇਆ ਹੈ। ਸਿੱਖਿਆ ਵਿਅਕਤੀ ਦੀ ਇਕ ਅਜਿਹੀ ਜ਼ਰੂਰੀ ਲੋੜ ਹੈ ਜਿਸ ਨੂੰ ਵਪਾਰ ਦਾ ਸਾਧਨ ਬਣਾ ਕੇ ਅੱਜ ਪੰਜਾਬ ਵਿਚ ਹਜ਼ਾਰਾਂ ਨਿੱਜੀ ਸਕੂਲ ਆਮ ਲੋਕਾਂ ਦੀਆਂ ਜੇਬਾਂ ਸਾਫ਼ ਕਰਕੇ ਮਨ ਆਇਆ ਧਨ ਕਮਾ ਰਹੇ ਹਨ। ਬਹੁਤ ਸਾਰੀਆਂ ਨਿੱਜੀ ਯੂਨੀਵਰਸਿਟੀਆਂ ਵੀ ਚੋਖਾ ਧਨ ਕਮਾ ਰਹੀਆਂ ਹਨ ਪਰ ਸਿੱਖਿਆ ਮਿਆਰੀ ਨਹੀਂ ਦੇ ਰਹੀਆਂ।ਪੰਜਾਬ ਇਕ ਅਜਿਹਾ ਬਦਕਿਸਮਤ ਪ੍ਰਾਂਤ ਹੈ ਜਿਸਦੀ ਕੋਈ ਸਿੱਖਿਆ ਨੀਤੀ ਹੀ ਨਹੀਂ ਹੈ। ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਦੇ ਯਤਨਾਂ ਨਾਲ ਇਕ ਸਿੱਖਿਆ ਨੀਤੀ, ਵਿਜ਼ਨ-2025 ਲਈ ਡਾ: ਐੱਸ.ਪੀ. ਸਿੰਘ ਦੀ ਕਨਵੀਨਰਸ਼ਿਪ ਅਧੀਨ ਜਿਸ ਵਿਚ ਲੇਖ ਕੋ-ਕਨਵੀਨਰ ਸਨ, ਇਕ ਪ੍ਰਬੁੱਧ ਸਿੱਖਿਆ ਸਾਸ਼ਤਰੀਆਂ ਦੀ ਕਮੇਟੀ ਗਠਤ ਕੀਤੀ ਗਈ ਸੀ। ਉਸ ਵਲੋਂ ਪੇਸ਼ ਕੀਤੀ ਅੰਤ੍ਰਿਮ ਰਿਪੋਰਟ ਸਬੰਧੀ ਮੁੱਖ ਮੰਤਰੀ ਦੀ ਟਾਲ-ਮਟੋਲ ਕਾਰਨ ਉਹ ਯਤਨ ਖੂਹ-ਖਾਤੇ ਪੈ ਗਿਆ। ਪੰਜਾਬ ਸਿੱਖਿਆ ਸਿਸਟਮ ਵਿਚ ਤੱਥਾਂ ਆਧਾਰ ਨੀਤੀਗਤ ਸੁਧਾਰਾਂ ਦਾ ਯਤਨ ਜੋ ਸਿੱਖਿਆ ਸਕੱਤਰ ਵਲੋਂ ਅਰੰਭਿਆ ਗਿਆ ਹੈ, ਉਸ ਦਾ ਵਿਰੋਧ ਵਿਰੋਧੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਅਤੇ ਅਧਿਆਪਕ ਵਰਗ ਵਲੋਂ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਸਹੀ ਅਤੇ ਤਰਕ ਸੰਗਤ ਨਹੀਂ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਨੇ ਦਿੱਲੀ ਅੰਦਰ ਸਿੱਖਿਆ ਖੇਤਰ ਵਿਚ ਵੱਡੇ ਸੁਧਾਰ ਲਿਆਂਦੇ ਹਨ। ਉਸ ਦੀ ਸਫ਼ਲਤਾ ਦਾ ਰਾਜ਼ ਸਥਾਨਿਕ ਭਾਈਚਾਰੇ ਨੂੰ ਵਿਦਿਅਕ ਸਿਸਟਮ ਦੀ ਸੁਧਾਰ ਪ੍ਰਕ੍ਰਿਆ ਵਿਚ ਸ਼ਾਮਿਲ ਕਰਨਾ ਹੈ। ਮਾਪੇ-ਅਧਿਆਪਕ ਸੰਸਥਾ ਨੂੰ ਮਜ਼ਬੂਤ ਬਣਾਉਣਾ ਹੈ। ਸਕੂਲਾਂ ਨੂੰ ਵਧੀਆ ਮੁਢਲਾ ਢਾਂਚਾ, ਵਧੀਆ ਅਨੁਸਾਸ਼ਤ ਅਧਿਆਪਕ ਅਤੇ ਵਿਵਸਥਾ ਮੁਹੱਈਆ ਕਰਾਉਣਾ ਹੈ। ਉਸ ਦੇ ਨਤੀਜੇ ਸਾਡੇ ਸਾਹਮਣੇ ਹਨ। ਪਿਛਲੇ ਦੋ ਸਾਲ ਤੋਂ ਦਿੱਲੀ ਸਰਕਾਰੀ ਸਕੂਲਾਂ ਦੇ ਨਤੀਜੇ ਨਿੱਜੀ ਸਕੂਲਾਂ ਦੇ ਨਤੀਜਿਆਂ ਤੋਂ ਬਿਹਤਰ ਆ ਰਹੇ ਹਨ।ਸਾਡੀ ਸਿੱਖਿਆ ਪ੍ਰਣਾਲੀ ਵਿਚ ਜਾਅਲਸ਼ਾਜ਼ੀ, ਧੋਖਾਧੜੀ, ਇਮਤਿਹਾਨਾਂ ਵਿਚ ਨਕਲ, ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਪ੍ਰਤੀ ਗ਼ਲਤ ਸੂਚਨਾ, ਸਕੂਲ ਨਤੀਜਿਆਂ ਬਾਰੇ ਜਾਅਲੀ ਸੂਚਨਾ, ਸਕੂਲ ਬੋਰਡ ਨਤੀਜਿਆਂ ਵਿਚ 27 ਪ੍ਰਤੀਸ਼ਤ ਤਕ ਗ੍ਰੇਸ ਨੰਬਰ ਦੇਣ ਦੀ ਪ੍ਰਵਿਰਤੀ, ਸਿੱਖਿਆ ਅਧਿਕਾਰ ਐਕਟ ਵਿਚ ਤਰਮੀਮ ਬਗੈਰ ਜੋ ਪਾਰਲੀਮੈਂਟ ਹੀ ਕਰ ਸਕਦੀ ਹੈ, 5ਵੀਂ ਅਤੇ 8ਵੀਂ ਦੇ ਇਮਤਿਹਾਨ ਸ਼ੁਰੂ ਕਰਨ ਦੇ ਐਲਾਨ, ਸਕੂਲਾਂ ਵਿਚ ਅਧਿਆਪਕਾਂ, ਮੁਢਲੇ ਢਾਂਚੇ, ਫਰਨੀਚਰ, ਡੈਸਕ, ਸਹਾਇਕ ਸਮੱਗਰੀ, ਇੰਟਰਨੈੱਟ ਦੀ ਵਿਵਸਥਾ ਦਾ ਨਾ ਹੋਣਾ ਆਦਿ ਇਸ ਦੀ ਬਰਬਾਦੀ ਵਿਚ ਸਹਾਈ ਹੁੰਦੇ ਹਨ। ਸਿੱਖਿਆ ਸਕੱਤਰ ਵਲੋਂ ਸਕੂਲ ਬੋਰਡ ਨਾਲ ਸਬੰਧਿਤ ਵਿਦਿਆਰਥੀਆਂ ਦੀ ਗਿਣਤੀ ਘੱਟਣ ਕਰਕੇ ਪੋਸਟਾਂ ਖ਼ਤਮ ਕਰਨ, ਸੀਨੀਅਰ ਉਪ ਚੇਅਰਮੈਨ ਦੀ ਪੋਸਟ ਖ਼ਤਮ ਕਰਨ, ਸਕੂਲਾਂ ਵਿਚ ਵਿਦਿਆਰਥੀਆਂ ਦੀ ਲੋੜੀਂਦੀ ਗਿਣਤੀ ਨਾ ਹੋਣ ਕਰਕੇ ਉਨ੍ਹਾਂ ਨੂੰ ਨੇੜਲੇ ਸਕੂਲਾਂ ਵਿਚ ਰਲਾਉਣ ਦੇ ਫ਼ੈਸਲੇ ਸਹੀ ਹਨ। ਲੋੜ ਸੀ ਇਸ ਸਬੰਧੀ ਮੁਲਾਜ਼ਮ ਅਤੇ ਸਥਾਨਕ ਭਾਈਚਾਰੇ ਨੂੰ ਤਰਕ ਨਾਲ ਸਹਿਮਤ ਕਰਨ ਦੀ। ਉਨ੍ਹਾਂ ਨੂੰ ਚਾਲੂ ਸਕੂਲ ਸੈਸ਼ਨ ਵਿਚ ਰਲਾਉਣ ਤੋਂ ਪਹਿਲਾਂ ਸਬੰਧਿਤ ਸਟਾਫ ਤੋਂ ਸਹਿਮਤੀ ਲੈਣੀ ਚਾਹੀਦੀ ਸੀ ਕਿ ਉਹ ਆਪਣੇ ਵਿਦਿਆਰਥੀਆਂ ਦੀ ਸਕੂਲ ਵਿਚ ਗਿਣਤੀ ਅਗਲੇ ਸੈਸ਼ਨ ਦੀ ਸ਼ੁਰੂਆਤ ਸਮੇਂ ਵਧਾ ਲੈਣ ਨਹੀਂ ਤਾਂ ਨੇੜਲੇ ਸਕੂਲਾਂ ਵਿਚ ਰਲੇਵਾਂ ਅੰਤਿਮ ਹੋਵੇਗਾ। ਅੱਜ ਸਰਕਾਰੀ ਸਕੂਲਾਂ ਨਾਲੋਂ ਦੂਣੇ ਵਿਦਿਆਰਥੀ ਨਿੱਜੀ ਸਕੂਲਾਂ ਵਿਚ ਉਨ੍ਹਾਂ ਦੀ ਲੁੱਟ-ਖਸੁੱਟ, ਅਧਿਆਪਕਾਂ ਦੇ ਸੋਸ਼ਣ ਦੇ ਬਾਵਜੂਦ ਦਾਖ਼ਲ ਹਨ। ਕੀ ਕਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੈ? ਜੇ ਸਕੂਲਾਂ ਵਿਚ ਬੱਚੇ ਹੀ ਦਾਖਲ ਨਾ ਹੋਣਗੇ, ਫਿਰ ਉਹ ਸਕੂਲ ਦੂਜੇ ਸਕੂਲਾਂ ਵਿਚ ਰਲਾਉਣੇ ਪੈਣਗੇ, ਅਧਿਆਪਕਾਂ ਦੀਆਂ ਪੋਸਟਾਂ ਖ਼ਤਮ ਕਰਨੀਆਂ ਪੈਣਗੀਆਂ।ਸਿੱਖਿਆ ਵਿਭਾਗ ਵਲੋਂ ਇਸ ਨਿਰਣੇ ਦਾ ਲਾਭ ਸਬੰਧਿਤ ਅਧਿਆਪਕ, ਮਾਪੇ, ਪਿੰਡ ਅਤੇ ਭਾਈਚਾਰਾ ਉਠਾ ਸਕਦਾ ਹੈ ਕਿ ਜੇਕਰ ਉਹ ਬੱਚਿਆਂ ਦੀ ਗਿਣਤੀ ਵਧਾ ਲੈਣ ਤਾਂ ਸਕੂਲ ਮੁੜ ਬਹਾਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਅਤੇ ਵਿਭਾਗ ਨੂੰ ਸਕੂਲਾਂ ਵਿਚ ਆਧੁਨਿਕ ਲੋੜਾਂ ਅਨੁਸਾਰ ਵਧੀਆ ਬਿਲਡਿੰਗ, ਫਰਨੀਚਰ, ਬਿਜਲੀ, ਇੰਟਰਨੈੱਟ, ਕੰਪਿਊਟਰ, ਸਾਫ਼ ਪਾਣੀ, ਟਾਇਲਟ, ਖੇਡ ਦਾ ਮੈਦਾਨ, ਲਾਇਬ੍ਰੇਰੀ, ਸਾਇੰਸ ਅਤੇ ਤਕਨੀਕੀ ਕਿੱਟਾਂ ਅਤੇ ਸਿਹਤ ਸੰਭਾਲ ਦਾ ਪ੍ਰਬੰਧ ਯਕੀਨੀ ਬਣਾਉਣਾ ਚਾਹੀਦਾ ਹੈ।

Read More...

Uncategorized

ਹੱਦ ਕਰੀ ਜਾਂਦੇ ..Punjabi ਫਿਲਮਾਂ ਵਿੱਚ Comedy ਦੇ ਨਾਮ ਤੇ ਵਰਤੀਆਂ ਜਾਂਦੀਆਂ ‘ਗਾਲਾਂ’ !!

ਇਹ ਸੀਨ Carry On Jatta 2 ਵਿੱਚ ਹਨ, ਅਤੇ ਅਜਕਲ ਹਰ ਪੰਜਾਬੀ ਕਾਮੇਡੀ ਫਿਲਮ ਵਿੱਚ ਇਹ ਕੁਝ ਵੇਖਣ ਨੂੰ ਮਿਲਦਾ ਹੈ, ਮੰਨਦੇ ਹਾਂ ਕਿ ਸਾਰੇ ਕਾਮੇਡੀ ਕਲਾਕਾਰਾਂ ਦੀ ਕਲਾਕਾਰੀ ਬਹੁਤ ਹੀ ਵਧੀਆ ਹੈ, ਪਰ ਕਿਉਕਿ ਇਹ ਪੰਜਾਬ ਦੇ ਲੋਕ ਵੇਖਦੇ ਹਨ ਖਾਸ ਕਰਕੇ ਬੱਚੇ ਜਿਆਦਾ ਵੇਖਦੇ ਨੇ, ਤਾਂ ਉਹ ਵੀ ਇਹਨਾਂ ਦੀ ਨਕਲ ਕਰਦੇ ਨੇ, ਅਤੇ ਇਹ ਆਮ ਹੀ ਵੇਖਣ ਨੂੰ ਮਿਲਦੇ ਕੇ ਬੱਚੇ ਤੇ ਨੌਜਵਾਨ ਕਹਿੰਦੇ ਮਿਲਦੇ ਨੇ ਕਿਸਾਲੀ ਗੰਦੀ ਔਲਾਦ …. ਇਹ ਕਿੰਨਾ ਕੁ ਸਹੀ ਮੈਸਜ ਜਾ ਰਿਹਾ ਹੈ ਫਿਲਮ ਰਾਂਹੀ ?? ਠੀਕ ਹੈ ਕਾਮੇਡੀ ਨਾਲ ਲੋਕਾਂ ਦਾ ਮੰਨੋਰੰਜਨ ਹੁੰਦਾ ਹੈ ਪਰ ਕਿੰਨਾ ਚੰਗਾ ਹੋਏ ਜੇ ਫਿਲਮਾਂ ਵਿੱਚ ਗਾਲ੍ਹਾਂ ਨਾ ਵਰਤੀਆਂ ਜਾਣ ਅਤੇ ਨਾਲ ਦੇ ਨਾਲ ਸ਼ਰਾਬ ਅਤੇ ਹੋਰ ਨਸ਼ੇ ਵੀ ਨਾ ਵਰਤੇ ਜਾਣ ਤਾਂ ਫਿਲਮ ਹੋਰ ਵਧੀਆ ਬਣੇ ……….. ਧੰਨਵਾਦ….70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ। ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ। ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ। ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ। ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ।ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ। ਕਿੰਨੇ ਹੀ ਅਜਿਹੇ ਗੀਤ ਪੰਜਾਬੀਆਂ ਨੂੰ ਪਰੋਸੇ ਗਏ, ਜੋ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਨੇ। ਗਾਇਕੀ ਦੇ ਨਾਮ ‘ਤੇ ਧੀਆਂ ਦੀ ਬੇਇੱਜ਼ਤੀ ਇੱਕ ਸ਼ੁਗਲ ਬਣ ਕੇ ਰਹਿ ਗਿਆ ਹੈ। ਲੱਗਦਾ ਹੈ ਕਿ ਪੰਜਾਬੀਆਂ ਦੀਆਂ ਜਮੀਰਾਂ ਨੂੰ ਇਸ ਲੱਚਰ ਅੱਤਵਾਦ ਨੇ ਮਾਰ ਸੁੱਟਿਆ ਹੈ। ਇੱਕ ਮਾਂ ਆਪਣੀ ਜੁਆਨ ਹੋ ਰਹੀ ਧੀ ਨੂੰ ਕਿਵੇਂ ਸੁਰੱਖਿਅਤ ਰੱਖ ਸਕੇਗੀ, ਇਹ ਸੁਆਲ ਮੂੰਹ ਅੱਡੀਂ ਖੜ੍ਹਾ ਹੈ। ਕਿਉਂਕਿ ਜਿਸ ਦੇਸ਼ ਅੰਦਰ ਉਸ ਦੇ ਮਰਦ ਹੀ ਅਪੰਗ ਹੋ ਜਾਣ ਤਾਂ ਮਾਵਾਂ ਧੀਆਂ ਦਾ ਕੀ ਬਣੂ ? ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬਾ ਦੇ ਵਿੱਚ ਕੀਤੇ ਸਰਵੇਖਣਾਂ ‘ਤੇ ਜਿਹੜੀ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਸੁਣ ਸ਼ਾਇਦ ਸਾਰਿਆਂ ਦੀ ਸੋਚ ਦੇ ਥਮ੍ਹਲੇ ਹਿੱਲ ਜਾਣ। ਉਸ ਸਰਵੇ ਦੀ ਰਿਪੋਰਟ ਅਨੁਸਾਰ ਤਿੰਨਾਂ ਖੇਤਰਾਂ ਦੇ 240 ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਉੱਥੋਂ ਦੀ ਜੁਆਨੀ ਨੂੰ ਕਤਲ, ਬਲਾਤਕਾਰ, ਲੁੱਟਮਾਰ ਜਿਹੀਆਂ ਸਾਰੀਆਂ ਹੀ ਅਲਾਮਤਾਂ ਮੁਹੱਈਆ ਕਰਵਾਉਣ ਲਈ ਲੱਚਰ ਗਾਇਕੀ 50 ਫ਼ੀਸਦੀ ਜਿੰਮੇਵਾਰ ਹੈ। ਪੰਜਾਬ ਦੇ ਕੁਝ ਵਧੀਆ ਗਾਇਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਜੇਕਰ ਇਸ ਲੱਚਰ ਅੱਤਵਾਦ ਨੂੰ ਨਾ ਰੋਕਿਆ ਗਿਆ ਤਾਂ ਇਹ ਅੱਤਵਾਦ ਦਾ ਨੁਕਸਾਨ ਦੋ ਦਹਾਕੇ ਪਹਿਲਾਂ ਪੰਜਾਬੀਆਂ ਦੇ ਹੋਏ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਵੇਗਾ ਕਿਉਂਕਿ ਇਸ ਦਾ ਅਸਰ ਸਿੱਧਾ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਡੰਗਦਾ ਏ। ਅੱਧਿਓਂ ਵੱਧ ਪੰਜਾਬੀਆਂ ਦੀਆਂ ਜ਼ਮੀਰਾਂ ‘ਤੇ ਤਾਂ ਇਹ ਆਪਣਾ ਅਸਰ ਦਿਖਾ ਚੁੱਕਿਆ ਹੇ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਪੈਲਸਾਂ ਦਾ ਹਾਲ, ਕਾਲਜਾਂ ਦੇ ਗੇਟ, ਬਸਾਂ ਦੇ ਅੰਦਰ ਦਾ ਦ੍ਰਿਸ਼ ਅਤੇ ਚੈਨਲਾਂ ‘ਤੇ ਝਾਤੀ ਮਾਰ ਲਵੋ। ਕਮਾਦ ਦੇ ਖੇਤ ਵਿੱਚੋਂ ਗਿੱਦੜ ਦੇ ਹਵਾਕਣ ਵਰਗੀਆਂ ਅਵਾਜਾਂ ਸਾਨੂੰ ਆਮ ਸੁਣਨ ਨੂੰ ਮਿਲ ਜਾਣਗੀਆਂ। ਅੱਜ ਪੰਜਾਬੀਆਂ ਦੇ ਹੱਸਦੇ ਚਿਹਰੇ ਵੀ ਕਿਸੇ ਘੁਣ ਦਾ ਸ਼ਿਕਾਰ ਜਾਪਦੇ ਨੇ ਅਤੇ ਸਾਡਾ ਸਬਾਬ ਵੀ ਇੱਕ ਵਿਧਵਾ ਦੀ ਜੂਨ ਹੀ ਹੰਢਾ ਰਿਹਾ ਏ। ਕਿਸੇ ਸ਼ਾਇਰ ਨੇ ਕਿਹਾ ਏ ਕਿ ਪਿਛਲੇ ਸਮੇਂ ਦੇ ਅੱਤਵਾਦ ਦੇ ਦੌਰਾਨ ਤਾਂ ਮਾਵਾਂ ਦੇ ਪੁੱਤਰਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਗਏ ਨੂੰ ਜਨਾਬ ਨੇ ਆਪਣਾ ਸ਼ਿਕਾਰ ਬਣਾ ਲਿਆ। ਪਰ ਅੱਜ ਕਿਹੜੇ ਜਨਾਬ ਨੂੰ ਅਸੀਂ ਦੋਸ਼ ਦੇਵਾਂਗੇ ? ਭਾਵੇਂ ਕੁਝ ਵੀਰ ਇਸ ਲੱਚਰ ਅੱਤਵਾਦ ਨੂੰ ਤਰੱਕੀ ਵੀ ਆਖ ਦਿੰਦੇ ਨੇ ਪਰ ਜੇਕਰ ਅਸੀਂ ਸਮੇਂ ਨਾਲੋਂ ਕਈ ਕਦਮ ਅੱਗੇ ਚੱਲ ਕੇ ਤਰੱਕੀ ਕਰਾਂਗੇ ਤਾਂ ਅਸੀਂ ਛੇਤੀ ਹੀ ਵਿਨਾਸ਼ ਵੱਲ ਜਾਵਾਂਗੇ। ਤਰੱਕੀ ਦੇ ਰਸਤੇ ‘ਤੇ ਨਹੀਂ। ਸੋ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਸ ਅੱਤਵਾਦ ਦੀ ਭੇਟ ਚੜ੍ਹਣ ਤੋਂ ਰੋਕਣਾ ਹੈ, ਤਾਂ ਗੰਭੀਰ ਹੋ ਕੇ ਸੋਚਣਾ ਪਵੇਗਾ। ਨਹੀਂ ਤਾਂ ਅਸੀਂ ਪਿਛਲਿਆਂ ਨੂੰ ਦੋਸ਼ ਦਿੰਦੇ ਦਿੰਦੇ ਆਪ ਹੀ ਦੋਸ਼ੀ ਹੋ ਜਾਵਾਂਗੇ ਕਿਉਂਕਿ ਇਸ ਲੱਚਰ ਅੱਤਵਾਦ ਦੇ ਨੁਕਸਾਨ ਦੀ ਪੂਰਤੀ ਤਾਂ ਸ਼ਾਇਦ ਹੀ ਕਿਸੇ ਸਮੇਂ ਹੋ ਸਕੇਗੀ। ਪੰਜਾਬੀਆਂ ਨੂੰ ਡੂੰਘੀ ਸੋਚ, ਸੋਚਣ ਦੀ ਲੋੜ ਹੈ।

Read More...

Uncategorized

ਲੋਕ ਦੇਖਦੇ ਰਹੇ ਤਮਾਸ਼ਾ… ਹੈਵਾਨ ਬਣੇ ਪਤੀ ਨੇ ਪਤਨੀ ਨੂੰ ਵਾਲਾਂ ਤੋਂ ਖਿੱਚ ਕੇ ਇੱਟਾਂ ਮਾਰ-ਮਾਰ ਕੁੱਟਿਆ,

ਹੈਵਾਨ ਬਣੇ ਪਤੀ ਨੇ ਪਤਨੀ ਨੂੰ ਵਾਲਾਂ ਤੋਂ ਖਿੱਚ ਕੇ ਇੱਟਾਂ ਮਾਰ-ਮਾਰ ਕੁੱਟਿਆ, ਲੋਕ ਦੇਖਦੇ ਰਹੇ ਤਮਾਸ਼ਾ …ਸੜਕ ਵਿਚਕਾਰ ਇਨਸਾਨੀਅਤ ਸ਼ਰਮਸਾਰ ਹੁੰਦੀ ਰਹੀ…. ਇਕ ਪਤੀ ਆਪਣੀ ਪਤਨੀ ਨੂੰ ਜਾਨਵਰਾਂ ਵਾਂਗ ਕੁੱਟਦਾ ਹੋਇਆ ਘਰੋਂ ਬਾਹਰ ਘੜੀਸਦਾ ਲੈ ਆਇਆ ਤੇ ਸੜਕ ਵਿਚਾਰ ਉਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ… ਕੋਈ ਵੀ ਪਤੀ-ਪਤਨੀ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਵਿਚ ਤੂੰ-ਤੂੰ ਮੈਂ-ਮੈਂ ਹੋਵੇ। ਫਿਰ ਵੀ ਘਰਾਂ ਵਿਚ ਲੜਾਈ-ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ।,,,,,,,,,,, ਇਕ ਜਣਾ ਕੁਝ ਕਹਿੰਦਾ ਹੈ ਤੇ ਦੂਜਾ ਖਿੱਝ ਜਾਂਦਾ ਹੈ। ਗੁੱਸਾ ਭੜਕ ਉੱਠਦਾ ਹੈ, ਆਵਾਜ਼ਾਂ ਉੱਚੀਆਂ ਹੋ ਜਾਂਦੀਆਂ ਹਨ ਅਤੇ ਝਗੜਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਦੋਵੇਂ ਚੁੱਪ ਸਾਧ ਲੈਂਦੇ ਹਨ। ਬਾਅਦ ਵਿਚ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਂਦਾ ਹੈ ਅਤੇ ਉਹ ਇਕ-ਦੂਜੇ ਤੋਂ ਮਾਫ਼ੀ ਮੰਗ ਲੈਂਦੇ ਹਨ। ਅਗਲੇ ਝਗੜੇ ਤਕ ਘਰ ਦਾ ਮਾਹੌਲ ਸ਼ਾਂਤ ਰਹਿੰਦਾ ਹੈ।ਪਤੀ-ਪਤਨੀਆਂ ਦੇ ਝਗੜਿਆਂ ਬਾਰੇ ਬਹੁਤ ਸਾਰੇ ਚੁਟਕਲੇ ਬਣਾਏ ਗਏ ਹਨ ਅਤੇ ਟੈਲੀਵਿਯਨ ਉੱਤੇ ਸੀਰੀਅਲ ਦਿਖਾਏ ਜਾਂਦੇ ਹਨ। ਪਰ ਅਸਲ ਵਿਚ ਇਹ ਕੋਈ ਹਾਸੇ-ਮਜ਼ਾਕ ਦੀ ਗੱਲ ਨਹੀਂ ਹੈ। ਪਤੀ ਪਤਨੀ ਦੇ ਇਕ ਦੂਜੇ ਪ੍ਰਤੀ ਅਤੇ ਅਨਯ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਦੇਣਦਾਰੀ ,,,,,,,,,,,, ਅਧਿਕਾਰ ਅਤੇ ਕਰਤੱਵ ਕੁਦਰਤੀ ਤੌਰ ਤੇ ਉਨ੍ਹਾਂ ਦੇ ਆਪਸੀ ਸਬੰਧਾਂ ਦੇ ਉਸ ਕਾਨੂੰਨੀ ਸੰਕਲਪ ਤੇ ਨਿਰਭਰ ਕਰਦੇ ਹਨ ਜੋ ਉਸ ਖੇਤਰ ਵਿਚ ਪ੍ਰਚਲਤ ਹੋਵੇ ਜਿਸ ਵਿਚ ਉਹ ਰਹਿੰਦੇ ਹਨ । ਸਮਾਂ ਸੀ ਜਦੋਂ ਪਤਨੀ ਦੀ ਹੋਂਦ ਪਤੀ ਤੋਂ ਵਖਰੀ ਨਹੀਂ ਸੀ ਸਮਝੀ ਜਾਂਦੀ ਜਦ ਕਿ ਨਵੇਂ ਕਾਨੂੰਨਾਂ ਅਧੀਨ ਪਤਨੀ ਨੂੰ ਵਿਅਕਤੀਗਤ ਪਹਿਲ ਅਤੇ ਕਾਰਵਾਈ ਕਰਨ ਦੇ ਅਧਿਕਾਰ ਕਾਫ਼ੀ ਹਦ ਤਕ ਪ੍ਰਾਪਤ ਹੋ ਗਏ ਹਨ । ਪੁਰਾਣੇ ਰੋਮਨ ਕਾਨੂੰਨ ਅਨੁਸਾਰ ਪਤੀ ਆਪਣੀ ਪਤਨੀ ਨੂੰ ਮਾਰਨ ਕੁਟਣ ਤੋਂ ਇਲਾਵਾ ਵੇਚ ਵਟਾ ਸਕਦਾ ਸੀ ਅਤੇ ਸ਼ਾਇਦ ਉਸ ਨੂੰ ਮਾਰ ਦੇਣ ਦਾ ਹੱਕ ਵੀ ਪ੍ਰਾਪਤ ਸੀ । ਭਾਵੇਂ ਮਾਰ ਦੇਣ ਦਾ ਹੱਕ ਮਸ਼ਕੂਕ ,,,,,,,,,, ਵੀ ਹੋਵੇ ਤਦ ਵੀ ਰਾਮਾਇਣ ਅਤੇ ਮਹਾਂਭਾਰਤ ਤੋਂ ਸਪਸ਼ਟ ਹੈ ਕਿ ਉਹ ਸੁਣੀ ਸੁਣਾਈ ਦੇ ਆਧਾਰ ਤੇ ਪਤਨੀ ਨੂੰ ਘਰੋਂ ਕਢ ਸਕਦਾ ਸੀ ਅਤੇ ਸਤਿਵੰਤੀ ਹੋਣਾ ਸਾਬਤ ਕਰਨ ਲਈ ਉਸ ਨੂੰ ਅਗਨੀ ਪਰੀਖਿਆ ਦੇਣ ਲਈ ਵੀ ਕਹਿ ਸਕਦਾ ਸੀ । ਉਹ ਪਤਨੀ ਨੂੰ ਜੂਏ ਦੇ ਦਾਅ ਉਤੇ ਵੀ ਲਾ ਸਕਦਾ ਸੀ ।ਪਰ ਨਾਲ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਆਪਣੇ ਵਿਤ ਅਨੁਸਾਰ ਪਤਨੀ ਦਾ ਭਰਣ-ਪੋਖਣ ਕਰਨ , ਉਸ ਨੂੰ ਘਰ ਬਾਹਰ ਦੇਣ , ਉਸ ਪ੍ਰਤੀ ਵਿਆਹਕ ਫ਼ਰਜ਼ਾਂ ਦੀ ਪੂਰਤੀ ਵਿਚ ਵਫ਼ਾਦਾਰ ਰਹਿਣ ਅਤੇ ਪਰਾਈ ਇਸਤਰੀ ਨਾਲ ਸੰਜੋਗ ਨ ਕਰਨ ਲਈ ਪਤੀ ਪ੍ਰਤੀਬੱਧ ਹੁੰਦਾ ਹੈ ।ਪਤਨੀ ਦਾ ਵੀ ਇਹ ਫ਼ਰਜ਼ ਹੈ ਕਿ ਉਹ ਪਰਾਏ ਮਰਦ ਨਾਲ ਸੰਜੋਗ ਨਾ ਕਰੇ ਅਤੇ ਇਸ ਤਰ੍ਹਾਂ ਸਤਿਵੰਤੀ ਰਹੇ ।ਪਤੀ ਨੂੰ ਪਰਿਵਾਰ ਦਾ ਮੁੱਖੀ ਸਮਝਿਆ ਜਾਂਦਾ ਹੈ । ਭਾਵੇਂ ਸ਼ਰਾਬੀ ਹੋਵੇ ਅਤੇ ਘਰ ਦਾ ਕੰਮ ਪਤਨੀ ਚਲਾਉਂਦੀ ਹੋਵੇ ਤਦ ਵੀ ਮੁੱਖੀ ਪਤੀ ਹੀ ਰਹਿੰਦਾ ਹੈ ਅਤੇ ਬੱਚੇ ਤੇ ਪਤਨੀ ਉਸ ਦੇ ਕੰਟਰੋਲ ਅਧੀਨ ਹੁੰਦੇ ਹਨ ।ਪਤਨੀ ਆਪਣੇ ਪਤੀ ਦੇ ਟਾਰਟਸ ਅਰਥਾਤ ਸਿਵਲ ਦੋਸ਼ਾਂ ਲਈ ਪਹਿਲਾਂ ਵੀ ਜਵਾਬਦਿਹ ਸੀ ਅਤੇ ਹੁਣ ਵੀ ਹੈ । ਜੇ ਪਤਨੀ ਪਤੀ ਦੀ ਹਾਜ਼ਰੀ ਵਿਚ ਕੋਈ ਜੁਰਮ ਕਰਦੀ ਹੈ ਤਾਂ ਪਤੀ ਉਸ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ , ਪਰ ਇਹ ਗੱਲ ਦੇਸ਼ਦ੍ਰੋਹ ਅਤੇ ਜੁਰਮ ਨੂੰ ਲਾਗੂ ਨਹੀਂ ਹੁੰਦੀ ।ਜਿਥੋਂ ਤਕ ਸੰਪਤੀ ਦਾ ਸਵਾਲ ਹੈ , ਪਹਿਲਾਂ ਪਤਨੀ ਅਚੁੱਕਵੀ ਜਾਇਦਾਦ ਦੀ ਸੀਮਤ ਮਾਲਕ ਹੋ ਸਕਦੀ ਸੀ , ਪਰ ਹਿੰਦੂ ਉਤਰ ਅਧਿਕਾਰ ਐਕਟ 1956 ਦੇ ਪਾਸ ਹੋਣ ਤੋਂ ਪਿਛੋਂ ਉਹ ਪੂਰਣ ਮਾਲਕ ਬਣ ਸਕਦੀ ਹੈ ਅਤੇ ਅਚੁੱਕਵੀਂ ਜਾਇਦਾਦ ਨੂੰ ਵੇਚ ਵਟਾ ਸਕਦੀ ਹੈ ਅਤੇ ਵਸੀਅਤ ਦੁਆਰਾ ਵੀ ਅੱਗੇ ਦੇ ਸਕਦੀ ਹੈ ।ਭਾਰਤ ਵਿਚ ਪਤੀ ਪਤਨੀ ਨੂੰ ਦੋ ਵਖ ਵਖ ਵਿਅਕਤੀਆਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ । ਭਾਰਤੀ ਸ਼ਹਾਦਤ ਐਕਟ ਦੀ ਧਾਰਾ 120 ਅਧੀਨ ਪਤੀ ਪਤਨੀ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਇਕ ਦੂਜੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਸ਼ਕਤਵਾਨ ਗਵਾਹ ਮੰਨੇ ਗਏ ਹਨ ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਪਿਆਰ ਅੱਗੇ ਝੁਕਿਆ ਪਰਿਵਾਰ, ਹਸਪਤਾਲ ‘ਚ ਹੀ ਕਰਾਇਆ ਵਿਆਹ

ਇਹ ਖਬਰ ਸੁਨ ਕੇ ਤੁਸੀਂ ਵੀ ਹੈਰਾਨ ਹੋ ਜਾਵੋਂਗੇ ਕੇ ਇਕ ਹਸਪਤਾਲ ਵਿਚ ਮੁੰਡੇ ਕੁੜੀ ਦਾ ਵਿਆਹ ਕੀਤਾ ਗਿਆ ਦਰਅਸਲ ਵਿਚ ਇਹ ਦੋਨੋ ਆਪਣੇ ਮਾਪਿਆਂ ਦੀ ਇੱਜਤ ਰੋਲ ਕੇ ਜਹਿਰ ਪੀ ਗਏ ਸੀ ਪਰ ਮਾਪਿਆਂ ਨੇ ਫਿਰ ਵੀ ਬੇਸ਼ਰਮ ਹੋ ਕੇ ਆਪਣੇ ਬੱਚਿਆਂ ਲਈ ਇਨ੍ਹਾਂ ਦਾ ਵਿਆਹ ਕਰ ਦਿੱਤਾ। ਪਤਾ ਨਹੀਂ ਅੱਜ ਕੱਲ੍ਹ ਦੇ ਨੌਜਵਾਨ ਕਿਹੜੇ ਰਾਹ ਤੇ ਪੈ ਗਏ ਨੇ ਆਪਣੇ ਮਾਪਿਆਂ ਦੀ ਇਜ਼ਤ ਦੀ ਬਿਲਕੁਲ ਵੀ ਫਿਕਰ ਨਹੀਂ ਕਰਦੇ ਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ। ਬਾਕੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਮਾਪਿਆਂ ਦੀ ਕੁਰਬਾਨੀ ਦਾ ਸਭ ਨੂੰ ਪਤਾ ਲੱਗ ਸਕੇ ਕੇ ਬੱਚਿਆਂ ਦੀ ਏਨੀ ਗੰਦੀ ਕਰਤੂਤ ਦੇ ਬਾਵਜੂਦ ਵੀ ਮਾਪੇ ਮਾਪੇ ਹੀ ਹੁੰਦੇ ਨੇ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਡਾਇਰ ਨੂੰ ਓਸੇ ਦੇ ਦੇਸ਼ ਜਾ ਕੇ ਮਾਰਨ ਵਾਲਾ ਸੂਰਮਾ ਸ਼ਹੀਦ ੳੂਧਮ ਸਿੰਘ ਦਾ ਅੱਜ ਸ਼ਹੀਦੀ ਦਿਨ ਹੈ ਸ਼ੇਅਰ ਜਰੂਰ ਕਰੋ ਜੀ

ਸ਼ਹੀਦ ਸਰਦਾਰ ੳੂਧਮ ਸਿੰਘ ਦਾ ਅੱਜ ਸ਼ਹੀਦੀ ਦਿਨ ਹੈ .. ਮਾਣ ਨਾਲ ਇਹ Video ਸ਼ੇਅਰ ਕਰ ਦਿਓ ਭਾਰਤ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਉਸ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ, ਕੰਬੋਜ ਸਿੱਖ ਬਰਾਦਰੀ ਨਾਲ ਸੰਬੰਧਤ ਸਨ। ਉਸਦੇ ਮਾਤਾ ਦਾ ਨਾਮ ਹਰਨਾਮ ਕੌਰ ਤੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ। ਜਨਮ ਸਥਾਨ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ। ਜੇ.ਐਸ. ਗਰੇਵਾਲ ਅਤੇ ਹਰੀਸ਼ ਪੁਰੀ ਅਨੁਸਾਰ ਸੁਨਾਮ ਲਾਗੇ ਪਿੰਡ ਸ਼ਾਹਪੁਰ ਹੈ, ਪ੍ਰੰਤੂ ਨਵਤੇਜ ਸਿੰਘ ਅਨੁਸਾਰ ਊਧਮ ਸਿੰਘ ਦਾ ਜਨਮ ਸਥਾਨ ਮਹੁੱਲਾ ਪੀਲਬਾਦ ਸੁਨਾਮ ਵਿਖੇ ਹੈ।ਮੌਜੂਦਾ ਸਮੇਂ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਸ਼ਹਿਰ ਉਸ ਸਮੇਂ ਪਟਿਆਲਾ ਰਿਆਸਤ ਦਾ ਹਿੱਸਾ ਸੀ। ਟਹਿਲ ਸਿੰਘ ਜੰਮੂ ਰੇਲਵੇ ਵਿਭਾਗ ਵਿਚ ਰੇਲਵੇ ਫਾਟਕ ਦੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਕਰਦਾ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਟਹਿਲ ਸਿੰਘ ਜੰਮੂ ਦਾ ਨਾਮ ਚੂਹੜ ਸਿੰਘ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।ਅੰਮ੍ਰਿਤਸਰ ਸਾਹਿਬ ਵਿਖੇ ਰਾਗੀ ਸਿੰਘ ਦੀ ਸੇਵਾ ਨਿਭਾ ਰਹੇ ਟਹਿਲ ਸਿੰਘ ਜੰਮੂ ਦੇ ਰਿਸ਼ਤੇਦਾਰ ਚੰਚਲ ਸਿੰਘ ਦੁਆਰਾ ਊਧਮ ਸਿੰਘ ਅਤੇ ਉਸ ਦੇ ਭਰਾ ਨੂੰ ਪੁਤਲੀਘਰ ਵਿਖੇ ਕੇਂਦਰੀ ਖ਼ਾਲਸਾ ਯਤੀਮਘਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਇਥੇ ਰਹਿੰਦੇ ਹੋਏ ਹੀ ਊਧਮ ਸਿੰਘ ਨੇ 1917 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।ਸੂਬਾ ਸਿੰਘ ਅਨੁਸਾਰ ਯਤੀਮਘਰ ਦੀ ਪ੍ਰਚਲਿਤ ਪ੍ਰਥਾ ਸਿੱਖ ਧਰਮ ਦੀ ਰਸਮ ਅਨੁਸਾਰ ਧਾਰਮਿਕ ਦੀਵਾਨ ਵਿੱਚ ਅੰਮ੍ਰਿਤ ਛਕਾਉਣ ਉਪਰੰਤ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਅਤੇ ਸ਼ੇਰ ਸਿੰਘ ਦਾ ਊਦੇ ਸਿੰਘ ਰੱਖਿਆ ਗਿਆ। 1917 ਤੋਂ 1919 ਈਸਵੀ ਤੱਕ ਪਹਿਲਾਂ ਕੁਝ ਸਮਾਂ ਊਧਮ ਸਿੰਘ ਸੁਨਾਮ ਵਿਖੇ, ਫਿਰ ਮੈਸੋਪਟਾਮੀਆ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਸਮਾਂ ਪੰਜਾਬ ਵਿਚ ਆ ਕੇ ਰਹਿਣ ਉਪਰੰਤ 1919 ਈਸਵੀ ਵਿਚ ਯੂਗਾਂਡਾ ਜੋ ਕਿ ਈਸਟ ਅਫ਼ਰੀਕਾ ਵਿਚ ਬ੍ਰਿਟਿਸ਼ ਰਾਜ ਅਧੀਨ ਸੀ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਗਿਆ।ਰੋਲਟ ਐਕਟ ਅਧੀਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮਿਤਸਰ ਵਿਖੇ ਨੇਤਾਵਾਂ ਸ਼ੈਫਊਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ 10 ਅਪਰੈਲ 1919 ਈਸਵੀ ਨੂੰ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ਼ ਵਿਖੇ 13 ਅਪਰੈਲ 1919 ਈਸਵੀ ਨੂੰ ਉਪਰੋਕਤ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਲੋਕ ਸ਼ਾਤਮਈ ਰੂਪ ਵਿਚ ਮੁਜਾਹਰਾ ਕਰ ਰਹੇ ਸਨ ਇਨਸਾਈਕਲੋਪੀਡੀਆਂ ਆਫ ਸਿੱਖਇਜ਼ਮ ਦੇ ਸੰਪਾਦਕ ਹਰਬੰਸ ਸਿੰਘ ਅਨੁਸਾਰ ਜਲਿਆਂ ਵਾਲਾ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜਰ ਸੀ। ਉਹ ਮੁਜਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ। ਇਸ ਘਟਨਾ ਵਿਚ ਬਰਗੇਡੀਅਰ ਜਨਰਲ ਡਾਇਰ ਦੇ ਹੁਕਮ ਅਨੁਸਾਰ ਬਿਨਾਂ ਕਿਸੇ ਚਿਤਾਵਨੀ ਦਿੱਤੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ‘ਤੇ ਅੰਗਰੇਜੀ ਸੈਨਾ ਦੁਆਰਾ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ। ਇਕ ਅੰਦਾਜੇ ਅਨੁਸਾਰ ਲਗਭਗ 1200 ਜਖ਼ਮੀ ਅਤੇ 379 ਲੋਕ ਮਾਰੇ ਗਏ।ਊਧਮ ਸਿੰਘ ਦੇ ਮਨ ਤੇ ਇਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਦਾ ਸੰਪਰਕ ਅਜ਼ਾਦੀ ਘੁਲਾਟੀਆ ਸ਼ੈਫਊਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਸੰਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਨਾਲ ਸਥਾਪਤ ਹੋਇਆ।ਊਧਮ ਸਿੰਘ ਨੇ 1922 ਵਿਚ ਯੂਗਾਂਡਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਵਿਖੇ ਇਕ ਦੁਕਾਨਦਾਰ ਵਜੋਂ ਕੰਮ ਕਰਨ ਲੱਗਾ 1922 ਤੱਕ ਉਸ ਨੇ ਕਰਤਾਰ ਸਿੰਘ ਸਰਾਭਾ, ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਆਦਿ ਅਜ਼ਾਦੀ ਸੰਗਰਾਮੀਆਂ ਅਤੇ ਸੰਸਥਾਵਾਂ ਨਾਲ ਸਪਿਰਕ ਸਥਾਪਤ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਉਸ ਦੇ ਮਨ ਤੇ ਵਿਸ਼ੇਸ਼ ਪ੍ਰਭਾਵ ਪਿਆ ਸੀ। ਗਦਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੋੜਨ ਲਈ ਊਧਮ ਸਿੰਘ ਦੁਆਰਾ ਅਮਰੀਕਾ ਦੇ ਸ਼ਹਿਰਾਂ ਸਾਂਨਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਆਦਿ ਵਿਖੇ ਮੀਟਿੰਗਾਂ ਵਿੱਚ ਇਨਕਾਲਾਬੀਆਂ ਨੂੰ ਇਕੱਠਾ ਕਰਕੇ ਇਕ ਨਵੀਂ ‘ਅਜ਼ਾਦ ਪਾਰਟੀ’ ਦੀ ਸਥਾਪਨਾ ਕੀਤੀ ਗਈ।ਇਹ ਪਾਰਟੀ ਮੁੱਖ ਰੂਪ ਵਿਚ ਗਦਰ ਪਾਰਟੀ ਦੀ ਹੀ ਸ਼ਾਖਾ ਸੀ। ਜਰਮਨੀ, ਇਟਲੀ, ਕਾਨੈਡਾ, ਮੈਕਸੀਕੋ, ਇੰਗਲੈਡ, ਇਰਾਨ, ਅਫ਼ਗਾਨਿਸਤਾਨ, ਬਰਮਾ, ਮਲਾਇਆ, ਸਿੰਘਾਪੁਰ, ਹਾਂਗਕਾਂਗ ਅਤੇ ਜਪਾਨ ਆਦਿ ਦੇਸ਼ਾਂ ਵਿਚ ਦੇਸ਼ ਭਗਤੀ ਲਈ ਕੰਮ ਕਰ ਰਹੇ ਕ੍ਰਾਂਤੀਕਾਰੀਆਂ ਨਾਲ ਊਧਮ ਸਿੰਘ ਦੁਆਰਾ ਇੱਥੋਂ ਹੀ ਸੰਪਰਕ ਸਥਾਪਤ ਕੀਤੇ ਗਏ ਸਨ। ਇੰਨਕਲਾਬੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਊਧਮ ਸਿੰਘ 1927 ਈਸਵੀ ਵਿਚ ਵਾਪਸ ਭਾਰਤ ਆ ਕੇ ਹਥਿਆਰ ਇੱਕਠੇ ਕਰਨ ਲੱਗਾ ਸੀ। ਇਸ ਕੰਮ ਵਿਚ ਉਸ ਦੀ ਸਹਾਇਤਾ ਭਗਤ ਸਿੰਘ ਦੁਆਰਾ ਵੀ ਕੀਤੀ ਗਈ ਸੀ। ਗੈਰਕਾਨੂੰਨੀ ਤੌਰ ਤੇ ਹਥਿਆਰ ਰੱਖਣ, ਗਦਰ ਪਾਰਟੀ, ਦੇ ਅਖ਼ਬਾਰ ਗਦਰ ਦੀ ਗੂੰਜ, ਗਦਰ ਪਾਰਟੀ ਦੇ ਮੈਂਬਰਾਂ ਲਈ ਅਸਲਾ ਇਕੱਠਾ ਕਰਨ ਦੇ ਦੋਸ਼ ਅਧੀਨ ਉਸ ਨੂੰ ਅਗਸਤ 1927 ਵਿਚ ਅੰਮ੍ਰਿਤਸਰ ਵਿਖੇ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ। ਉਪਰੋਕਤ ਦੋਸ਼ਾਂ ਅਧੀਨ ਪੰਜ ਸਾਲ ਦੀ ਸਖ਼ਤ ਸਜਾ ਹੋਈ। ਊਧਮ ਸਿੰਘ ਦਾ ਉਸ ਸਮੇਂ ਐਫ਼. ਆਈ. ਆਰ. ਵਿਚ ਪੁਲੀਸ ਦੁਆਰਾ ਸ਼ੇਰ ਸਿੰਘ ਨਾਮ ਦਰਜ ਹੈ।1931 ਵਿਚ ਜੇਲ ਤੋਂ ਰਿਹਾਅ ਹੋਣ ਉਪਰੰਤ ਊਧਮ ਸਿੰਘ ਕਸ਼ਮੀਰ ਚਲਾ ਗਿਆ। ਫ਼ੌਜਾ ਸਿੰਘ ਅਨੁਸਾਰ ਪੁਲੀਸ ਉਸ ਦੀਆਂ ਗਤੀਵਿਧੀਆਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀ ਸੀ। ਕਸ਼ਮੀਰ ਤੋਂ ਹੀ ਉਹ ਪੁਲੀਸ ਨੂੰ ਚਕਮਾ ਦੇ ਕੇ ਲਾਹੌਰ ਦੇ ਰਸਤੇ ਰਾਹੀਂ ਜਰਮਨੀ ਪਹੁੰਚ ਗਿਆ। 1933-34 ਵਿਚ ਜਰਮਨੀ ਤੋਂ ਲੰਡਨ ਵਿਖੇ ਪਹੁੰਚ ਕੀਤੀ। 1934 ਤੋਂ 1938 ਤੱਕ ਉਸ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਇਟਲੀ, ਹੰਗਰੀ, ਹਾਲੈਂਡ, ਪੋਲੈਂਡ, ਬੈਲਜੀਅਮ, ਜਰਮਨੀ, ਫਰਾਂਸ, ਨਾਰਵੇ, ਸਵਿਟਜ਼ਰਲੈਂਡ, ਸਵੀਡਨ, ਆਸਟਰੀਆ, ਯੂਨਾਨ, ਚੈਕੋਸਲਵਾਕੀਆ ਅਤੇ ਲਿਥੂਆਨੀਆ ਆਦਿ ਦੀਆਂ ਯਾਤਰਾਵਾਂ ਕੀਤੀਆਂ। ਇੰਗਲੈਂਡ ਵਿਚ ਰਹਿਣ ਸਮੇਂ ਊਧਮ ਸਿੰਘ ਦੁਆਰਾ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ ਗਏ ਉਹ ਆਮ ਤੌਰ ਤੇ ਅੰਗਰੇਜ਼ੀ ਜਾਂ ਯੂਰਪੀ ਲੋਕਾਂ ਦੇ ਘਰਾਂ ਵਿਚ ਤੇ ਕਿਰਾਏ ਰਹਿੰਦਾ ਸੀ। ਯਾਤਰਾਵਾਂ ਅਤੇ ਕਿਰਾਏ ਤੇ ਰਹਿਣ ਸਮੇਂ ਊਧਮ ਸਿੰਘ ਵੱਖ-ਵੱਖ ਨਾਵਾਂ ਊਦੇ ਸਿੰਘ, ਊਧਮ ਸਿੰਘ, ਫਰੈਕ ਬਰਾਜ਼ੀਲ, ਯੂ.ਐਸ. ਸਿੱਧੂ ਅਤੇ ਮੁਹੰਮਦ ਸਿੰਘ ਅਜ਼ਾਦ ਆਦਿ ਅਧੀਨ ਰਿਹਾ ਸੀ।ਬਰਤਾਨਵੀ ਸਾਮਰਾਜ ਵਿਰੁੱਧ ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿਚ ਅਜ਼ਾਦੀ ਸੰਗਰਾਮ ਤੇਜ ਹੋ ਗਏ ਸਨ। ਊਧਮ ਸਿੰਘ ਵੀ ਅਜਿਹੇ ਉਚਿਤ ਮੌਕੇ ਦੀ ਤਲਾਸ਼ ਵਿਚ ਸੀ। ਈਸਟ ਇੰਡੀਆ ਐਸੋਸ਼ੀਏਸਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਜਿਸ ਦਾ ਅੱਜ ਕੱਲ੍ਹ ਨਾਮ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੈਅਰਜ ਹੈ ਦੁਆਰਾ ਬਰਤਾਨਵੀ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਤ ਕਰਨ ਹਿਤ 13 ਮਾਰਚ 1940 ਈਸਵੀ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ। ਲਾਰਡ ਜੈਟਲੈਂਡ, ਲਾਰਡ ਲਮਿਗਟੇਨ ਅਤੇ ਲੂਈਨ ਡੇਨ ਇਸ ਸਮੇਂ ਜਖ਼ਮੀ ਹੋਏ। ਗੋਲੀਆਂ ਚਲਾਉਣ ਉਪਰੰਤ ਊਧਮ ਸਿੰਘ ਦੇ ਚਿਹਰੇ ਤੇ ਕੋਈ ਡਰ ਜਾਂ ਸਹਿਮ ਨਹੀਂ ਸੀ, ਨਾਂਹ ਹੀ ਉਸ ਨੇ ਭੱਜਣ ਦਾ ਯਤਨ ਕੀਤਾ ਸੀ। 1 ਅਪਰੈਲ 1940 ਈਸਵੀ ਨੂੰ ਊਧਮ ਸਿੰਘ ਵਿਰੁਧ ਕੇਸ ਦਰਜ ਕੀਤਾ ਗਿਆ। 4 ਜੂਨ 1940 ਨੂੰ ਉਸ ਵਿਰੁੱਧ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਮੁਕੱਦਮਾ ਸ਼ੁਰੂ ਹੋਇਆ। 15 ਜੁਲਾਈ 1940 ਨੂੰ ਸ਼ਿਵ ਸਿੰਘ ਜੋਹਲ ਅਤੇ ਹੋਰ ਕੁਝ ਭਾਰਤੀਆਂ ਦੁਆਰਾ ਊਧਮ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਵਿਰੁਧ ਪਾਈ ਪਟੀਸ਼ਨ ਖਾਰਜ ਹੋਈ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ ਵਿਖੇ ਫਾਂਸੀ ਦਿੱਤੀ ਗਈ। ਜੇਲ ਅੰਦਰ ਹੀ ਉਸ ਦੀਆਂ ਅਸਥੀਆਂ ਨੂੰ ਦਬਾ ਦਿੱਤਾ ਗਿਆ। ਊਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਅਤੇ ਦੇਸ਼ ਭਗਤ ਸੀ। ਜਲਿਆਂ ਵਾਲੇ ਬਾਗ਼ ਦਾ ਸਾਕਾ, ਪਹਿਲੇ ਅਤੇ ਦੂਸਰੇ ਮਹਾਂਯੁੱਧਾਂ ਵਿਚ ਭਾਰਤੀਆਂ ਨੂੰ ਜਬਰਦਸਤੀ ਦਾਖ਼ਲ ਕਰਨਾ, ਸ਼ਹੀਦ ਭਗਤ ਦੀ ਕੁਰਬਾਨੀ ਦਾ ਬਦਲਾ ਲੈਣਾ ਭਾਰਤ ਨੂੰ ਬਰਤਾਨਵੀਂ ਸਾਮਰਾਜ ਤੋਂ ਅਜ਼ਾਦ ਕਰਵਾਉਣਾ ਉਸ ਦਾ ਸੁਪਨਾ ਸੀ।ਊਧਮ ਸਿੰਘ ਨੇ 40 ਸਾਲ ਦੀ ਨੌਜਵਾਨ ਉਮਰ ਸਮੇਂ ਬਰਤਾਨਵੀ ਸਾਮਰਾਜ ਤੋਂ ਅਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਉਸ ਦੀ ਅੰਤਿਮ ਇੱਛਾ ਅਨੁਸਾਰ 1974-75 ਦੌਰਾਨ ਐਮ.ਐਲ.ਏ ਸਾਧੂ ਸਿੰਘ ਥਿੰਦ ਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅਸ਼ਥੀਆਂ ਨੂੰ ਪੰਜਾਬ ਲਿਆ ਕੇ ਸੁਨਾਮ ਵਿਖੇ, ਅੰਤਿਮ, ਸੰਸਕਾਰ ਕੀਤਾ ਗਿਆ। ਸੰਸਕਾਰ ਉਪਰੰਤ ਅਸਥੀਆਂ ਦੇ ਕੁਝ ਭਾਗ ਨੂੰ ਸੱਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ ਅਤੇ ਕੁਝ ਭਾਗ਼ ਨੂੰ ਜਲਿਆਂਵਾਲੇ ਬਾਗ਼ ਵਿਖੇ ਸੁਰੱਖਿਅਤ ਰੂਪ ਵਿਚ ਰੱਖਿਆ ਗਿਆ।ਊਧਮ ਸਿੰਘ ਨੂੰ ‘ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਸ ਦੇ ਨਾਮ ਤੇ ਵਿਸ਼ਵ ਭਰ ਵਿਚ ਅਨੇਕਾਂ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਖੇਡ ਕਲੱਬਾਂ ਦੇ ਨਾਮ ਰੱਖੇ ਗਏ ਹਨ। ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਬੇਹੱਦ ਮਹੱਤਵਪੂਰਨ ਸੰਸਥਾਵਾਂ ਸਥਾਪਤ ਹਨ। ਇਨ੍ਹਾਂ ਵਿਚੋਂ ਨਿਰੰਤਰ ਰੂਪ ਵਿਚ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਮੁੱਖ ਸ਼ਹੀਦ ਊਧਮ ਸਿੰਘ ਭਲਾਈ ਸੰਸਥਾ ਬਲੈਕ ਮਿਊਜੀਅਮ, ਬਰਮਿੰਗਮ, ਜਿਥੇ ਊਧਮ ਸਿੰਘ ਤੋਂ ਗ੍ਰਿਫਤਾਰੀ ਸਮੇਂ ਮਿਲੇ ਹਥਿਆਰ, ਚਾਕੂ, ਬੁਲੱਟ ਅਤੇ ਡਾਇਰੀ ਸੰਭਾਲ ਕੇ ਰੱਖੇ ਹੋਏ ਹਨ। ਸ਼ਹੀਦ ਊਧਮ ਸਿੰਘ ਭਵਨ, ਸੈਕਟਰ 44, ਚੰਡੀਗੜ੍ਹ, ਸੁਨਾਮ, ਫਿਰੋਜ਼ਪੁਰ ਅਤੇ ਨਵੀਂ ਦਿੱਲੀ ਆਦਿ ਥਾਵਾਂ ਤੇ ਸਥਾਪਤ ਹਨ।‘ਸ਼ਹੀਦ ਊਧਮ ਸਿੰਘ ਨੂੰ ਮੈਮੋਰੀਅਲ ਫਾਂਊਡੇਸ਼ਨ ਆਫ ਨਾਰਥ ਅਮਰੀਕਾ’ ਵੱਲੋਂ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਨਿਰੰਤਰ ਰੂਪ ਵਿਚ ਪਿਛਲੇ 77 ਸਾਲਾਂ ਤੋਂ ਹਰ ਸਾਲ 31 ਜੁਲਾਈ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਕੈਲੀਫੋਰਨੀਆਂ ਅਮਰੀਕਾ ਵਿਖੇ ਅਕਾਦਮਿਕ ਕਾਨਫ਼ਰੰਸ ਅਤੇ ਸ਼ਹੀਦਾਂ ਅਤੇ ਅਜ਼ਾਦੀ ਅੰਦੋਲਨ ਨੂੰ ਸਮਰਪਿਤ ਗੀਤ, ਕਵਿਤਾਵਾਂ, ਨਾਟਕਾਂ, ਦੇ ਰੂਪ ਵਿਚ ਇਕ ਵੱਡੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ 31 ਜੁਲਾਈ 2016 ਨੂੰ ਗਦਰ ਹਾਲ ਸਾਂਨ ਫਰਾਂਸਿਸਕੋ ਵਿਖੇ ਕੀਤਾ ਗਿਆ ਸੀ। ਇਸ ਵਾਰ ਕੰਨਜਿਊਮਜ ਕਾਲਜ, ਸੈਕਰਾਮੈਂਟੋ ਵਿਖੇ ਕੀਤਾ ਜਾ ਰਿਹਾ ਹੈ। ਵਿਸ਼ਵ ਪੱਧਰ ਦੇ ਸ਼ਾਇਰ ਸੁਖਵਿੰਦਰ ਕੰਬੋਜ ਅਤੇ ਉਨਾਂ ਤੇ ਸਾਥੀਆਂ ਦੀ ਲਗਾਤਾਰ ਮਿਹਨਤ ਅਤੇ ਅਗਵਾਈ ਕਾਰਨ ਇਹ ਸਫ਼ਲਤਾ ਪੂਰਵਕ ਰੂਪ ਦਿਨ-ਬ-ਦਿਨ ਪ੍ਰਫੂੱਲਤ ਹੋ ਰਿਹਾ ਹੈ।

Read More...

Uncategorized

ਬਲਾਤਕਾਰ ਮਾਮਲੇ ‘ਚ ਸੁਚਾ ਸਿੰਘ ਲੰਗਾਹ ਬਰੀ…!

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਬਲਾਤਕਾਰ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ। ਗੁਰਦਾਸਪੁਰ ਸੈਸ਼ਨਜ਼ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਸ਼ਿਕਾਇਤਕਰਤਾ ਮਹਿਲਾ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੰਗਾਹ ਨੂੰ ਸ਼੍ਰੋਮਣੀ ਕਮੇਟੀ ਦੇ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇਣਾ ਪਿਆ ਸੀ। ਇੱਥੋਂ ਤੱਕ ਕਿ ਇਸ ਕੇਸ ਕਾਰਨ ਲੰਗਾਹ ਨੂੰ ਅਕਾਲ ਤਖ਼ਤ ਵੱਲੋਂ ਪੰਥ ‘ਚੋਂ ਵੀ ਛੇਕਿਆ ਜਾ ਚੁੱਕਾ ਹੈ।

ਲੰਗਾਹ ਨੇ ਅਦਾਲਤ ਦੇ ਫੈਸਲੇ ਦੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਵਿਰੋਧੀਆਂ ਲਈ ਕਰਾਰਾ ਜਵਾਬ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਤੇ ਆਪਣੇ ਆਪ ਨੂੰ ਪੰਥ ਵਿੱਚ ਮੁੜ ਸ਼ਾਮਲ ਕਰਨ ਦੀ ਅਪੀਲ ਕਰਨਗੇ।
ਕੀ ਸੀ ਬਲਾਤਕਾਰ ਦਾ ਮਾਮਲਾ

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ ‘ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ। ਉਕਤ ਮਾਮਲੇ ਦਾ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ। ਆਪਣੀ ਸ਼ਿਕਾਇਤ ‘ਚ ਮਹਿਲਾ ਨੇ ਕਿਹਾ ਸੀ ਕਿ ਲੰਗਾਹ ਸਾਲ 2009 ਤੋਂ ਲੈ ਕੇ ਹੁਣ ਤੱਕ ਉਸ ਨਾਲ ਬਲਾਤਕਾਰ ਕਰ ਰਹੇ ਸਨ। ਏਨਾ ਹੀ ਨਹੀਂ ਪੀੜਤ ਔਰਤ ਨੇ ਲੰਗਾਹ ‘ਤੇ ਪੈਸੇ ਹੜੱਪਣ ਦੇ ਵੀ ਦੋਸ਼ ਲਾਏ ਸਨ।

Read More...

Uncategorized

ਆਹ ਸਰਦਾਰ ਮੁੰਡੇ ਸਪੈਸ਼ਲ ਤਰਸੇਮ ਜੱਸੜ ਕੋਲ ਚਾਹ ਪੀਂਣ ਗਏ ਪਰ ਦੇਖੋ ਕੀ ਹੋਇਆ ..

ਉਏ ਭੋਲਿਓ, ਜਾਣਾ ਹੀ ਸੀ ਤਾਂ ਇਹੀ Bag ਚਕ ਕੇ ਅਮ੍ਰਿਤਸਰ ਜਾਂਦੇ ਤੇ 4 ਦਿਨ ਹਰਿਮੰਦਰ ਸਾਹਿਬ ਸੇਵਾ ਕਰ ਕੇ ਆਉਂਦੇ। ਚਾਹ ਪਾਣੀ ਪ੍ਰਸ਼ਾਦੇ ਖੀਰਾਂ ਦੇ ਗੱਫੇ ਤਾਂ ਮਿਲਣੇ ਹੀ ਸੀ ,,,,,,, ਨਾਲ ਰੂਹ ਨੂੰ ਅਨੰਦ ਤੇ ਸਕੂਨ ਵੀ ਮਿਲਣਾ ਸੀ। ਬੜਾ ਦੁੱਖ ਹੁੰਦਾ ਆਪਣੇ ਭਰਾਵਾਂ ਦੀ ਅਕਲ ਨੂੰ ਸੁੰਨਾਂ ਹੁੰਦਾ ਦੇਖ ਕੇ, ਵਾਹਿਗੁਰੂ ਤੁਸੀਂ ਹੀ ਭਲੀ ਕਰੋ।70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ,,,,,,, ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ। ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ। ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ ,,,,,,,,, । ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ। ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ।Image result for punjabi singer ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। Image result for punjabi singerਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ। ਕਿੰਨੇ ਹੀ ਅਜਿਹੇ ਗੀਤ ਪੰਜਾਬੀਆਂ ਨੂੰ ਪਰੋਸੇ ਗਏ, ਜੋ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਨੇ। ਗਾਇਕੀ ਦੇ ਨਾਮ ‘ਤੇ ਧੀਆਂ ਦੀ ਬੇਇੱਜ਼ਤੀ ਇੱਕ ਸ਼ੁਗਲ ਬਣ ਕੇ ਰਹਿ ਗਿਆ ਹੈ। ਲੱਗਦਾ ਹੈ ਕਿ ਪੰਜਾਬੀਆਂ ਦੀਆਂ ਜਮੀਰਾਂ ਨੂੰ ਇਸ ਲੱਚਰ ਅੱਤਵਾਦ ਨੇ ਮਾਰ ਸੁੱਟਿਆ ਹੈ। ਇੱਕ ਮਾਂ ਆਪਣੀ ਜੁਆਨ ਹੋ ਰਹੀ ਧੀ ਨੂੰ ਕਿਵੇਂ ਸੁਰੱਖਿਅਤ ਰੱਖ ਸਕੇਗੀ, ਇਹ ਸੁਆਲ ਮੂੰਹ ਅੱਡੀਂ ਖੜ੍ਹਾ ਹੈ। ਕਿਉਂਕਿ ਜਿਸ ਦੇਸ਼ ਅੰਦਰ ਉਸ ਦੇ ਮਰਦ ਹੀ ਅਪੰਗ ਹੋ ਜਾਣ ਤਾਂ ਮਾਵਾਂ ਧੀਆਂ ਦਾ ਕੀ ਬਣੂ ? ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬਾ ਦੇ ਵਿੱਚ ਕੀਤੇ ਸਰਵੇਖਣਾਂ ‘ਤੇ ਜਿਹੜੀ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਸੁਣ ਸ਼ਾਇਦ ਸਾਰਿਆਂ ਦੀ ਸੋਚ ਦੇ ਥਮ੍ਹਲੇ ਹਿੱਲ ਜਾਣ। ਉਸ ਸਰਵੇ ਦੀ ਰਿਪੋਰਟ ਅਨੁਸਾਰ ਤਿੰਨਾਂ ਖੇਤਰਾਂ ਦੇ 240 ਪਿੰਡਾਂ ਦੀ ਜੇਕਰ ਗੱਲ ਕਰੀਏ ,,,,,,,, ਤਾਂ ਉੱਥੋਂ ਦੀ ਜੁਆਨੀ ਨੂੰ ਕਤਲ, ਬਲਾਤਕਾਰ, ਲੁੱਟਮਾਰ ਜਿਹੀਆਂ ਸਾਰੀਆਂ ਹੀ ਅਲਾਮਤਾਂ ਮੁਹੱਈਆ ਕਰਵਾਉਣ ਲਈ ਲੱਚਰ ਗਾਇਕੀ 50 ਫ਼ੀਸਦੀ ਜਿੰਮੇਵਾਰ ਹੈ। ਪੰਜਾਬ ਦੇ ਕੁਝ ਵਧੀਆ ਗਾਇਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਜੇਕਰ ਇਸ ਲੱਚਰ ਅੱਤਵਾਦ ਨੂੰ ਨਾ ਰੋਕਿਆ ਗਿਆ ਤਾਂ ਇਹ ਅੱਤਵਾਦ ਦਾ ਨੁਕਸਾਨ ਦੋ ਦਹਾਕੇ ਪਹਿਲਾਂ ਪੰਜਾਬੀਆਂ ਦੇ ਹੋਏ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਵੇਗਾ ਕਿਉਂਕਿ ਇਸ ਦਾ ਅਸਰ ਸਿੱਧਾ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਡੰਗਦਾ ਏ। ਅੱਧਿਓਂ ਵੱਧ ਪੰਜਾਬੀਆਂ ਦੀਆਂ ਜ਼ਮੀਰਾਂ ‘ਤੇ ਤਾਂ ਇਹ ਆਪਣਾ ਅਸਰ ਦਿਖਾ ਚੁੱਕਿਆ ਹੇ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਪੈਲਸਾਂ ਦਾ ਹਾਲ, ਕਾਲਜਾਂ ਦੇ ਗੇਟ, ਬਸਾਂ ਦੇ ਅੰਦਰ ਦਾ ਦ੍ਰਿਸ਼ ਅਤੇ ਚੈਨਲਾਂ ‘ਤੇ ਝਾਤੀ ਮਾਰ ਲਵੋ। ਕਮਾਦ ਦੇ ਖੇਤ ਵਿੱਚੋਂ ਗਿੱਦੜ ਦੇ ਹਵਾਕਣ ਵਰਗੀਆਂ ਅਵਾਜਾਂ ਸਾਨੂੰ ਆਮ ਸੁਣਨ ਨੂੰ ,,,,,,,,, ਮਿਲ ਜਾਣਗੀਆਂ। ਅੱਜ ਪੰਜਾਬੀਆਂ ਦੇ ਹੱਸਦੇ ਚਿਹਰੇ ਵੀ ਕਿਸੇ ਘੁਣ ਦਾ ਸ਼ਿਕਾਰ ਜਾਪਦੇ ਨੇ ਅਤੇ ਸਾਡਾ ਸਬਾਬ ਵੀ ਇੱਕ ਵਿਧਵਾ ਦੀ ਜੂਨ ਹੀ ਹੰਢਾ ਰਿਹਾ ਏ। ਕਿਸੇ ਸ਼ਾਇਰ ਨੇ ਕਿਹਾ ਏ ਕਿ ਪਿਛਲੇ ਸਮੇਂ ਦੇ ਅੱਤਵਾਦ ਦੇ ਦੌਰਾਨ ਤਾਂ ਮਾਵਾਂ ਦੇ ਪੁੱਤਰਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਗਏ ਨੂੰ ਜਨਾਬ ਨੇ ਆਪਣਾ ਸ਼ਿਕਾਰ ਬਣਾ ਲਿਆ। ਪਰ ਅੱਜ ਕਿਹੜੇ ਜਨਾਬ ਨੂੰ ਅਸੀਂ ਦੋਸ਼ ਦੇਵਾਂਗੇ ? ਭਾਵੇਂ ਕੁਝ ਵੀਰ ਇਸ ਲੱਚਰ ਅੱਤਵਾਦ ਨੂੰ ਤਰੱਕੀ ਵੀ ਆਖ ਦਿੰਦੇ ਨੇ ਪਰ ਜੇਕਰ ਅਸੀਂ ਸਮੇਂ ਨਾਲੋਂ ਕਈ ਕਦਮ ਅੱਗੇ ਚੱਲ ਕੇ ਤਰੱਕੀ ਕਰਾਂਗੇ ਤਾਂ ਅਸੀਂ ਛੇਤੀ ਹੀ ਵਿਨਾਸ਼ ਵੱਲ ਜਾਵਾਂਗੇ। ਤਰੱਕੀ ਦੇ ਰਸਤੇ ‘ਤੇ ਨਹੀਂ। ਸੋ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਸ ਅੱਤਵਾਦ ਦੀ ਭੇਟ ਚੜ੍ਹਣ ਤੋਂ ਰੋਕਣਾ ਹੈ, ਤਾਂ ਗੰਭੀਰ ਹੋ ਕੇ ਸੋਚਣਾ ਪਵੇਗਾ। ਨਹੀਂ ਤਾਂ ਅਸੀਂ ਪਿਛਲਿਆਂ ਨੂੰ ਦੋਸ਼ ਦਿੰਦੇ ਦਿੰਦੇ ਆਪ ਹੀ ਦੋਸ਼ੀ ਹੋ ਜਾਵਾਂਗੇ ਕਿਉਂਕਿ ਇਸ ਲੱਚਰ ਅੱਤਵਾਦ ਦੇ ਨੁਕਸਾਨ ਦੀ ਪੂਰਤੀ ਤਾਂ ਸ਼ਾਇਦ ਹੀ ਕਿਸੇ ਸਮੇਂ ਹੋ ਸਕੇਗੀ। ਪੰਜਾਬੀਆਂ ਨੂੰ ਡੂੰਘੀ ਸੋਚ, ਸੋਚਣ ਦੀ ਲੋੜ ਹੈ।

ਮਨਜਿੰਦਰ ਸਿੰਘ ਸਰੌਦ

Read More...

Uncategorized

ਸਰਸੇ ਵਾਲੇ ਸਾਧ ਸਬੰਧੀ ਅਜਿਹੀ ਜਾਣਕਾਰੀ ਆਈ ਸਾਹਮਣੇ, ਜੋ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ…!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ।ਵੱਡੀ ਖਬਰ ਸਰਸੇ ਵਾਲੇ ਪਖੰਡੀ ਸਾਧ ਸਬੰਧੀਅਜਿਹੀ ਜਾਣਕਾਰੀ ਆਈ ਸਾਹਮਣੇ, ਜੋ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ…!ਸੁਨਾਰਿਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਸਾਧ ਰਾਮ ਰਹੀਮ ਨੂੰ ਲੈ ਕੇ ਇੱਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਬਾਰੇ ‘ਚ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ ਹੋਣਗੀਆਂ। ਸਾਧ ਸਾਧਵੀ ਯੌਨ ਸ਼ੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹਿਆ ਹੈ,,,,,,,,,,। ਇਸ ਸਜ਼ਾ ਦੌਰਾਨ ਸਾਧ ਜੇਲ੍ਹ ‘ਚ ਮਿਹਨਤ ਮਜ਼ਦੂਰੀ ਕਰਦਾ ਹੈ। ਜਿਸ ਦੇ ਬਦਲੇ ‘ਚ ਸਾਧ ਨੂੰ ਤਨਖ਼ਾਹ ਮਿਲਦੀ ਹੈ।ਖੇਤੀ ਤੇ ਬਾਗ਼ਵਾਨੀ ਦਾ ਕੰਮ ਕਰਦਾ ਹੈ। ਸਾਧ ਆਲੂਆਂ ਦੀ ਖੇਤੀ ਕਰਦਾ ਹੈ ਤੇ ਹੁਣ ਤੱਕ ਬਾਬਾ ਡੇਢ ਕੁਇੰਟਲ ਆਲੂ ਉਗਾ ਚੁਕਿਆ ਹੈ। ਖੇਤੀ ਕਰਨ ਲਈ ਬਾਬੇ ਨੂੰ ਇੱਕ ਹਜ਼ਾਰ ਗਜ਼ ਜ਼ਮੀਨ ਦਿੱਤੀ ਗਈ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਧ ਨੂੰ ਕੀਤੀ ਮਿਹਨਤ ਦਾ ਇੱਕ ਰੁਪਇਆ ਵੀ ਨਹੀਂ ਮਿਲਿਆ ,,,,,,,,, । ਜੇਲ੍ਹ ਨਿਯਮਾਂ ਦੇ ਮੁਤਾਬਿਕ ਬਾਬੇ ਨੂੰ ਕੰਮ ਕਰਨ ਦੇ ਬਦਲੇ ਜੋ ਵੀ ਪੈਸਾ ਮਿਲਣਾ ਸੀ,ਉਹ ਉਸ ਦੇ ਖਾਤੇ ਵਿਚ ਆਉਣਾ ਸੀ। ਨਕਦ ਰਕਮ ਦੇ ਭੁਗਤਾਨ ਦਾ ਕੋਈ ਪ੍ਰਬੰਧ ਨਹੀਂ ਹੈ।ਹੁਣ ਉਸ ਦੇ ਸਾਰੇ ਬੈਂਕ ਖਾਤੇ ਸੀਲ ਹਨ ਤਾਂ ਇਸ ਕਰਕੇ ਰਕਮ ਬਾਬੇ ਦੇ ਖਾਤੇ ਵਿੱਚ ਨਹੀਂ ਭੇਜੀ ਜਾ ਰਹੀ। ਇਸ ਲਈ ਬਾਬਾ ਹੁਣ ਬਿਨਾਂ ਪੈਸਿਆਂ ਤੋਂ ਜੇਲ੍ਹ ‘ਚ ਸਬਜ਼ੀਆਂ ਉਗਾ ਰਿਹਾ ਹੈ। ਬਾਬਾ ਇਸ ਸਮੇਂ ਆਲੂ ਤੋਂ ਇਲਾਵਾ ਘਈਆ,ਤੋਰੀ,ਐਲੋਵੇਰਾ ਤੇ ਟਮਾਟਰ ਬੀਜ ਰਿਹਾ ਹੈ। ਰੋਜ਼ ਸਾਧ ਦੋ ਘੰਟੇ ਖੇਤਾਂ ਵਿੱਚ ਕੰਮ ਕਰਦਾ ਹੈ। ਰਾਮ ਰਹੀਮ ਜੇਲ੍ਹ ਵਿੱਚ ਕੈਦੀਆਂ ਨੂੰ ਪ੍ਰਵਚਨ ਦੇਣਾ ਚਾਹੁੰਦਾ ਹੈ। ਇਸ ਲਈ ਉਸ ਨੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਤੋਂ ਪੁਛਿਆ ਸੀ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਪਰ ਜੇਲ੍ਹ ਮੰਤਰੀ ਨੇ ਇਜਾਜ਼ਤ ਨਹੀਂ ਦਿਤੀ। ਜੇਲ੍ਹ ਵਿੱਚ ਬਾਬੇ ਨੂੰ ਸਪੈਸ਼ਲ ਕਮਰੇ ਵੇੱਚ ਰੱਖਿਆ ਹੈ, ਪਰ ਕੋਈ VIP ਸੁਵਿਧਾ ਨਹੀਂ ਦਿਤੀ। ਰਾਮ ਰਹੀਮ ਬਾਕੀ ਮੁਲਜ਼ਮਾਂ ਵਾਂਗ ਹੀ ਰਹਿੰਦਾ ਹੈ।ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ।

Read More...

Uncategorized

ਸੀਸੀਟੀਵੀ ‘ਚ ਕੈਦ ਗੁੰਡਾਗਰਦੀ ਦਾ ਨੰਗਾ ਨਾਚ

ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਪੰਜਾਬ ਦੇ ਇਕ ਪਿੰਡ ਵਿਚ ਸ਼ਰੇਆਮ ਗੁੰਡਾ ਗਰਦੀ ਹੋਈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕੇ ਕਿਵੇਂ ਇਕ ਘਰ ਵਿਚ ਵੜ ਕੇ ਕੁਝ ਲੋਕ ਭਨ ਤੋੜ ਕਰ ਰਹੇ ਹਨ। ਵੀਡੀਓ ਦੇਖਕੇ ਕੇ ਤੁਸੀਂ ਵੀ ਚੌਂਕ ਜਾਵੋਂਗੇ। ਬਾਕੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ। ਵੀਡੀਓ ਨੂੰ ਦੇਖ ਕੇ ਆਪਣੇ ਕੀਮਤੀ ਵਿਚਾਰ ਕਾਮੈਂਟ ਜਰੂਰ ਕਰਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਚਾਈ ਸਭ ਦੇ ਸਾਹਮਣੇ ਆ ਸਕੇ ਹੋਰ ਤਾਜਾ ਵੀਡੀਓ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Uncategorized

ਕੈਪਟਨ ਸਰਕਾਰ ਦਾ ਬਹਿਬਲ ਕਲਾਂ ਬੇਅਦਬੀ ਘਟਨਾ ਤੇ ਵੱਡਾ ਫੈਸਲਾ ਕਿਹਾ!

ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਰੋਸ ਪ੍ਰਦਰਸ਼ਨ ਮੌਕੇ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਪੰਜਾਬ ਸਰਕਾਰ ਨੇ ਸੀਬੀਆਈ ਹਵਾਲੇ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਇਹ ਐਲਾਨ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

[Live] Press Conference at Punjab Bhawan, Chandigarh. We have decided to accept the recommendations of the first part of the final report of Justice (Redt) Ranjit Singh Commission. Justice will be served. #BargariDaInsaaf

Posted by Captain Amarinder Singh on Sunday, July 29, 2018

ਕਿ ਬੇਅਦਬੀ ਦੀਆਂ ਘਟਾਨਾਵਾਂ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੇ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ‘ਤੇ ਇਹ ਜਾਂਚ ਸੀਬੀਆਈ ਹਵਾਲੇ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਦਦ ਰਾਸ਼ੀ ਅਤੇ ਨੌਕਰੀਆਂ ਦੇਣ ਦਾ ਵੀ ਐਲਾਨ ਕੀਤਾ। ਕੈਪਟਨ ਨੇ ਕਿਹਾ ਕਿ ਕਮਿਸ਼ਨ ਦੀ ਜਾਂਚ ਵਿਚ ਦੋਸ਼ੀ ਪਾਏ ਗਏ ਸਾਰੇ ਲੋਕਾਂ ਖਿਲਾਫ ਭਾਰਤੀ ਸਜ਼ਾਵਲੀ ਦੀ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਸੀਬੀਆਈ ਵਲੋਂ ਅਗਲੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ੳੁੱਚ ਅਫਸਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਇਸ ਲਈ ਇਹ ਜਾਂਚ ਸੀਬੀਆਈ ਹਵਾਲੇ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਭਾਰਤੀ ਸਜ਼ਾਵਲੀ ਦੀ ਧਾਰਾ 307 ਉਹਨਾਂ ਮਾਮਲਿਆਂ ਵਿੱਚ ਲੱਗਦੀ ਹੈ ਜਿੱਥੇ ਕਲਤ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਹੋਵੇ।ਜਿੱਥੇ ਕਤਲ ਹੋ ਗਿਆ ਹੋਵੇ ਓਥੇ ਧਾਰਾ 302 ਲੱਗਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਜਾਰੀ ਕੀਤੇ ਗਏ ਲਿਖਤੀ ਬਿਆਨ ਵਿੱਚ ਧਾਰਾ 307 ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਦੀ ਗੱਲ ਕੀਤੀ ਗਈ ਹੈ ਜਦਕਿ ਬਹਿਬਲ ਕਲਾਂ ਵਿੱਚ ਪੰਜਾਬ ਪੁਲਿਸ ਨੇ ਗੋਲੀਬਾਰੀ ਕਰਕੇ ਦੋ ਸਿੱਖ ਕਤਲ ਕਰ ਦਿੱਤੇ ਸਨ।ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਹੋਰ ਕੇਸਾਂ ਦੀ ਜਾਂਚ ਵੀ ਸੀਬੀਆਈ ਨੂੰ ਦਿੱਤੀ ਜਾ ਚੁੱਕੀ ਹੈ।ਪਰ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਨੂੰ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ।ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਦਾ ਪਹਿਲਾ ਭਾਗ 30 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤਾ ਸੀ। ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਅਗਲੇ ਇਜਲਾਸ ਵਿਚ ਪੇਸ਼ ਕੀਤਾ ਜਾਵੇਗਾ।ਮੁਆਵਜ਼ੇ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਨੇ ਦੱਸਿਆ ਕਿ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਿੱਤੇ ਜਾਣਗੇ ਜਦਕਿ ਗੰਭੀਰ ਫੱਟੜ ਹੋਏ ਬੇਅੰਤ ਸਿੰਘ ਨੂੰ 50 ਲੱਖ ਰੁਪਏ ਅਤੇ ਅਜੀਤ ਸਿੰਘ ਨੂੰ 60 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜ਼ਿੰਦਗੀ ਭਰ ਲਈ ਅਪਾਹਜ ਹੋ ਗਏ ਅਜੀਤ ਸਿੰਘ ਨੂੰ ਇਕ ਸਹਾਇਕ ਅਤੇ ਇਲਾਜ ਦਾ ਖਰਚਾ ਵੀ ਦਿੱਤਾ ਜਾਵੇਗਾ। ਇਹਨਾਂ ਦੇ ਪਰਿਵਾਰਾਂ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਉਪਰੋਕਤ ਤੋਂ ਇਲਾਵਾ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਜ਼ਖਮੀ ਹੋਏ ਸਾਰੇ ਲੋਕਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ।ਜ਼ਿਕਰਯੋਗ ਹੈ ਕਿ ਸਿੱਖ ਧਿਰਾਂ ਵਲੋਂ ਇਹਨਾਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜੱਜ ਮਾਰਕੰਡੇ ਕਾਟਜੂ ਕਮਿਸ਼ਨ ਨੇ ਵੀ ਆਪਣੀ ਜਾਂਚ ਰਿਪੋਰਟ ਵਿਚ ਪੀੜਤਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਅਤੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਕਿਹਾ ਸੀ।ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਨੇ ਆਪਣੀ ਪਹਿਲੀ ਜਾਂਚ ਰਿਪੋਰਟ ਵਿਚ ਐਸਡੀਐਮ ਕੋਟਕਪੂਰਾ ਅਤੇ ਕੁਝ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ ਜਿਹਨਾਂ ਦੀ ਭਾਵੇਂ ਅਪਰਾਧਿਕ ਕਾਰਵਾਈ ਵਿਚ ਸਿੱਧੀ ਸ਼ਮੂਲੀਅਤ ਨਹੀਂ ਸੀ ਪਰ ਇਹ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸਹੀ ਢੰਗ ਨਾਲ ਨਾ ਕਰਨ ਦੇ ਦੋਸ਼ੀ ਪਾਏ ਗਏ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਇੰਸਪੈਕਟਰ ਪ੍ਰਤਾਪ ਸਿੰਘ, ਐਸਆਈ ਅਰਿਆਰਜੀਤ ਸਿੰਘ ਅਤੇ ਐਸਐਸਪੀ ਬਿਕਰਮਜੀਤ ਸਿੰਘ ਨੂੰ ਦੋਸ਼ੀ ਦਸਦਿਆਂ ਇਹਨਾਂ ਦੇ ਨਾਂ ਬਾਜਾਖਾਨਾ ਪੁਲਿਸ ਥਾਣੇ ਵਿਚ ਦਰਜ ਐਫਆਈਆਰ ਨੰ. 130 ਵਿਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹਨਾਂ ਤੋਂ ਇਲਾਵਾ ਚਰਨਜੀਤ ਸਿੰਘ ਸ਼ਰਮਾ ਦੇ ਗੰਨਮੈਨ, ਸਿਪਾਹੀ ਸ਼ਮਸ਼ੇਰ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਸਿਪਾਹੀ ਪਰਮਿੰਦਰ ਸਿੰਘ, ਐਸਐਚਓ ਲਾਡੋਵਾਲ ਹਰਪਾਲ ਸਿੰਘ ਦੀ ਸ਼ਮੂਲੀਅਤ ਦੀ ਵੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਲਾਠੀਚਾਰਜ ਕਰਨ ਵਾਲੀ ਕਮਾਂਡੋ ਪੁਲਿਸ ਦੀ ਕਾਰਵਾਈ ਦੀ ਵੀ ਜਾਂਚ ਕਰਨ ਦੀ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ।

Read More...