Uncategorized

ਪਾਵੇ ਵਾਲੇ Jassi Jasraj ਦਾ ਫ਼ਿਲਮੀ ਅੰਦਾਜ਼,ਪਾਵਾ ਲੈ ਕੇ ਚੜ੍ਹਿਆ ਸਟੇਜ ਤੇ, Kejriwal ਨੂੰ ਰਿਹਾ ਉਡੀਕ

ਸੁਖਪਾਲ ਖੈਰਾ ਦੀ ਬਠਿੰਡਾ ਰੈਲੀ ਵਿਚ ਜੱਸੀ ਜਸਰਾਜ ਨੇ ਆਪ ਪਾਰਟੀ ਨੂੰ ਅਜਿਹਾ ਨਿਸ਼ਾਨੇ ਤੇ ਲਿਆ ਜੋ ਕੇਜਰੀਵਾਲ ਹਮੇਸ਼ਾ ਯਾਦ ਰੱਖੂਗਾ। ਲੋਕਾਂ ਨੂੰ ਸੰਬੋਧਨ ਹੁੰਦਿਆਂ ਜੱਸੀ ਨੇ ਕਿਹ੍ਹ ਕਿ ਉਸਨੇ ਪਹਿਲਾਂ ਹੀ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਇਹ ਦਿੱਲੀ ਵਾਲੇ ਲੀਡਰ ਪੰਜਾਬ ਨੂੰ ਲੁੱਟਣ ਆਏ ਹਨ ਪਰ ਮੇਰੀ ਉਦੋਂ ਕਿਸੇ ਨੇ ਗੱਲ ਨਹੀਂ ਸੁਣੀ। ਨਾਲ ਹੀ ਜੱਸੀ ਨੇ ਕਿਹਾ ਕਿ ਕੇਜਰੀਵਾਲ ਨੂੰ ਉਡੀਕ ਰਿਹਾ ਉਹਜੇ ਉਸ ਚ ਹਿੰਮਤ ਹੈ ਤਾਂ ਸਾਹਮਣੇ ਆ ਜਾਵੇ। ਸੁਖਪਾਲ ਖੈਰਾ ਦੀ ਰੱਖੀ ਵਿਚ ਜੱਸੀ ਜਸਰਾਜ ਦੇ ਇਸ ਧਮਾਕੇ ਨੇ ਇੱਕ ਵਾਰੀ ਕੇਜਰੀਵਾਲ ਦਾ ਭੂਤ ਜਰੂਰ ਲਾਹ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਦੀ ਥਾਂ ਆਮ ਆਦਮੀ ਪਾਰਟੀ ਦੇ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਨੇ ਖਹਿਰਾ ਵਾਲੀਆਂ ਸਾਰੀਆਂ ਸੁਵਿਧਾਵਾਂ ਅਲਾਟ ਕਰ ਦਿੱਤੀਆਂ ਹਨ। ਕੈਪਟਨ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।ਖਹਿਰਾ ਨੂੰ ਮਿਲੀ ਕੋਠੀ, ਗੱਡੀ, ਸੁਰੱਖਿਆ ਬਲ ਤੇ ਦਫ਼ਤਰੀ ਸਟਾਫ ਨੂੰ ਸਰਕਾਰ ਨੇ ਤੁਰੰਤ ਵਾਪਸ ਲੈ ਲਿਆ ਹੈ।ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਹੋਣ ਸਮੇਂ ਕੁੱਲ 18 ਗੰਨਮੈਨ ਦਿੱਤੇ ਗਏ ਸਨ, ਜਦਕਿ ਹੁਣ ਇਨ੍ਹਾਂ ਦੀ ਗਿਣਤੀ ਘਟਾ ਕੇ ਚਾਰ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਹੁਣ ਹਰਪਾਲ ਚੀਮਾ ਨੂੰ ਮਿਲਣਗੀਆਂ।ਅੱਜ ਯਾਨੀ ਵੀਰਵਾਰ ਨੂੰ ਖਹਿਰਾ ਨੇ ਬਠਿੰਡਾ ਵਿੱਚ ਇਕੱਠ ਕੀਤਾ ਹੋਇਆ ਹੈ।ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਹਿੱਸੋਵਾਲ, ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਮੌਜੂਦ ਹਨ।ਜਦਕਿ ਚੀਮਾ ਸਮੇਤ ਪਾਰਟੀ ਦੇ ਹੋਰ 13 ਵਿਧਾਇਕ ਦਿੱਲੀ ਵਿੱਚ ਮੌਜੂਦ ਹਨ। ਉਹ ਇੱਥੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦਰ ਕੇਜੀਰਵਾਲ ਦੇ ਸੱਦੇ ‘ਤੇ ਪੁੱਜੇ ਹੋਏ ਹਨ। ਪਾਰਟੀ ਦੇ ਪੰਜਾਬ ਪ੍ਰਧਾਨ ਵੀ ਇੱਥੇ ਹੀ ਆਪਣਾ ਪੱਥਰੀ ਦਾ ਇਲਾਜ ਕਰਵਾ ਰਹੇ ਹਨ।

Read More...