Uncategorized

ਲੱਖਾਂ ਸਿਧਾਣਾ ਭੜਕ ਉਠਿਆ ਤੇ ਪੋਚ ਗਿਆ ਜ਼ਹਿਰੀਲੇ ਪਾਣੀ ਨਹਿਰ ਵਿੱਚ ਪਾਉਣ ਵਾਲੀ ਫੈਕਟਰੀ

ਲੱਖਾਂ ਸਿਧਾਣਾ ਭੜਕ ਉਠਿਆ ਤੇ ਪੋਚ ਗਿਆ ਜ਼ਹਿਰੀਲੇ ਪਾਣੀ ਨਹਿਰ ਵਿੱਚ ਪਾਉਣ ਵਾਲੀ ਫੈਕਟਰੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਤਹਿਸੀਲ ਨੰਗਲ ਦੇ ਪਿੰਡ ਭੱਲੜੀ ਵਿੱਚ ਅੱਜ ਸਵਾਂ ਨਦੀ ’ਚ ਅਨੇਕਾਂ ਮਰੀਆਂ ਮੱਛੀਆਂ ਵੇਖੀਆਂ ਗਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਹਿਮਾਚਲ ਵਿੱਚੋਂ ਫੈਕਟਰੀਆਂ ਦਾ ਦੂਸ਼ਿਤ ਪਾਣੀ ਸਵਾਂ ਨਦੀ ’ਚ ਸੁੱਟਿਆ ਜਾਂਦਾ ਹੈ। ਅੱਜ ਸਵੇਰ ਤੋਂ ਦੂਸ਼ਿਤ ਪਾਣੀ ਸਵਾਂ ਵਿੱਚ ਵਹਿ ਰਿਹਾ ਹੈ ਤੇ ਮੱਛੀਆਂ ਦੇ ਮਰਨ ਦਾ ਕਾਰਨ ਇਹ ਦੂਸ਼ਿਤ ਪਾਣੀ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕ ਇਲਾਕੇ ਵਿੱਚ ਪਸ਼ੂ ਚਾਰਨ ਆਉਂਦੇ ਹਨ। ਹੁਣ ਮੱਛੀਆਂ ਮਰਨ ਦੀ ਘਟਨਾ ਕਾਰਨ ਉਨ੍ਹਾਂ ਦੇ ਮਨ ਵਿੱਚ ਦਹਿਸ਼ਤ ਹੈ।ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ’ਤੇ ਪੁੱਜੇ ਐਸਡੀਓ ਜਤਿਨ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਤੁਰੰਤ ਪਿੰਡ ਭੱਲੜੀ, ਨਾਨਗਰਾਂ ਤੇ ਐਲਗਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਅਧਿਕਾਰੀਆਂ ਨੂੰ ਕੋਈ ਮੱਛੀ ਮਰੀ ਹੋਈ ਤਾਂ ਨਹੀਂ ਮਿਲੀ ਪਰ ਫਿਰ ਵੀ ਸੈਂਪਲਿੰਗ ਕਰ ਦਿੱਤੀ ਗਈ ਹੈਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹਿਮਾਚਲ ਦੇ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਐਸਡੀਓ ਜਤਿਨ ਕੁਮਾਰ ਮੁਤਾਬਕ ਇਸ ਇਲਾਕੇ ਵਿੱਚ ਪੰਜਾਬ ਦੀ ਕੋਈ ਵੀ ਉਦਯੋਗਿਕ ਇਕਾਈ ਮੌਜੂਦ ਨਹੀਂ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕੇ ਟਾਹਲੀਵਾਲ ਤੇ ਮਹਿਤਪੁਰ ਦੀਆਂ ਉਦਯੋਗਿਕ ਇਕਾਈਆਂ ਵਿੱਚੋਂ ਇਹ ਦੂਸ਼ਿਤ ਪਾਣੀ ਦਰਿਆ ਵਿੱਚ ਸੁੱਟਿਆ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਮਾਂ ਤੋਂ ਨਹੀਂ ਦੇਖਿਆ ਜਾਂਦਾ ਨਸ਼ੇ ਦੀ ਗ੍ਰਿਫਤ ‘ਚ ਫਸੇ ਪੁੱਤਾਂ ਦਾ ਹਾਲ ..

ਨਸ਼ੇ ਦੇ ਕੋਹੜ ਦੀਆਂ ਇਹ ਉਹ ਤਸਵੀਰਾਂ ਹਨ ਜੋ ਸਭ ਨੂੰ ਝਿਜੋੜ ਕੇ ਰੱਖ ਦੇਣਗੀਆਂ। ਮੰਜੇ ‘ਤੇ ਪਏ ਫਿਰੋਜ਼ਪੁਰ ਦੇ ਪਿੰਡ ਕਡਮਾ ਦੇ ਇਹ ਦੋਵੇਂ ਭਰਾ ਨਸ਼ੇ ਦੀ ਗ੍ਰਿਫਤ ‘ਚ ਅਜਿਹੇ ਫਸੇ ਹਨ ਕਿ ਅੱਜ ਮੰਜੇ ‘ਤੇ ਹੀ ਤੜਪ ਰਹੇ ਹਨ। ਬਜ਼ੁਰਗ ਮਾਤਾ-ਪਿਤਾ ਆਪਣੇ ਦੋਵੇਂ ਪੁੱਤਰਾਂ ਦੀ ਦੇਖਭਾਲ ਕਰ ਰਹੇ ਹਨ, ਜਿਨ੍ਹਾਂ ‘ਚੋਂ ਇਕ ਕੋਲੋਂ ਨਾ ਤਾਂ ਬੋਲਿਆ ਜਾਂਦਾ ਹੈ ਤੇ ਨਾ ਹੀ ਮੰਜੇ ਤੋਂ ਉਠਿਆ ਜਾਂਦਾ ਹੈ।

ਮਾਂ ਤੋਂ ਨਹੀਂ ਦੇਖਿਆ ਜਾਂਦਾ ਨਸ਼ੇ ਦੀ ਗ੍ਰਿਫਤ 'ਚ ਫਸੇ ਪੁੱਤਾਂ ਦਾ ਹਾਲ

ਮਾਂ ਤੋਂ ਨਹੀਂ ਦੇਖਿਆ ਜਾਂਦਾ ਨਸ਼ੇ ਦੀ ਗ੍ਰਿਫਤ 'ਚ ਫਸੇ ਪੁੱਤਾਂ ਦਾ ਹਾਲ#Firozpur #Drugs

Posted by JagBani on Saturday, August 4, 2018

ਨਸ਼ੇ ਦੀ ਦਲਦਲ ‘ਚ ਫਸ ਚੁੱਕੇ ਇਹ ਨੌਜਵਾਨ ਸਿਗਰੇਟ ਤੋਂ ਸ਼ੁਰੂ ਹੋਏ ਤੇ ਬੁਰੀ ਸੰਗਤ ‘ਚ ਅਜਿਹੇ ਫਸੇ ਕਿ ਇਹ ਟੀਕੇ ਤੋਂ ਲੈ ਕੇ ਚਿੱਟੇ ਦਾ ਨਸ਼ਾ ਕਰਨ ਲੱਗੇ। ਇੰਨਾਂ ਹੀ ਨਹੀਂ ਇਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਕਾਇਦਾ ਪੈਸੇ ਖਰਚ ਕਰਕੇ ਨਸ਼ਾ ਛੁਡਾਓ ਕੇਂਦਰ ‘ਚ ਭੇਜਿਆ ਪਰ ਪਰਿਵਾਰ ਮੁਤਾਬਕ ਉਥੇ ਕੁੱਟਮਾਰ ਹੋਣ ਕਾਰਨ ਉਹ ਇਨ੍ਹਾਂ ਨੂੰ ਵਾਪਸ ਘਰ ਲੈ ਆਏ। ਪੰਜਾਬ ‘ਚ ਲਗਾਤਾਰ ਨਸ਼ੇ ਦੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਹੋ ਗਈ ਹੈ, ਜਿਨ੍ਹਾਂ ਵੱਲੋਂ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ।ਦੱਸਣਯੋਗ ਹੈ ਕਿ ਸੂਬੇ ‘ਚ ਨਸ਼ਾ ਕਈ ਮਾਵਾਂ ਦੀਆਂ ਕੁੱਖਾਂ ਨੂੰ ਸੁਨ੍ਹਾ ਕਰ ਚੁੱਕਾ ਹੈ ਤੇ ਕਈ ਭੈਣਾਂ ਤੋਂ ਉਨ੍ਹਾਂ ਦੇ ਵੀਰ ਖੋਹ ਚੁੱਕਿਆ ਹੈ। ਅਜਿਹਾ ਹੀ ਇਕ ਹੋਰ ਮਾਮਲਾ ਫਿਰੋਜ਼ਪੁਰ ਦੀ ਬਸਤੀ ਸ਼ੇਖਾਵਾਲੀ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਪਰਿਵਾਰ ਸਰਕਾਰਾਂ ਤੋਂ ਬੱਸ ਇਹੀ ਮੰਗ ਕਰ ਰਹੇ ਹਨ ਕਿ ਨਸ਼ੇ ਦੇ ਕੋਹੜ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ।

Read More...

Uncategorized

ਪਿਓ ਦੀ ਹੱਤਿਆ ਕਰਨ ਵਾਲੇ ਨੌਜਵਾਨ ਨੇ ਜੇਲ੍ਹ ਵਿੱਚ ਕੀਤੀ ਖੁਦਕੁਸ਼ੀ

ਪਿਛਲੇ ਦਿਨਾਂ ‘ਚ ਪਿੰਡ ਸੰਗੂਧੌਣ ਦੇ ਚਰਚਿਤ ਜਰਨੈਲ ਸਿੰਘ ਕਤਲ ਕੇਸ ‘ਚ ਮੁੱਖ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਬੀ ਨੇ ਬੀਤੀ ਰਾਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਹਵਾਲਾਤ ‘ਚ ਆਪਣੀ ਸ਼ਰਟ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ ਨੌ ਵਜੇ ਲਵਪ੍ਰੀਤ ਨੂੰ ਹਵਾਲਾਤ ‘ਚ ਬੰਦ ਕੀਤਾ ਗਿਆ ਸੀ, ਜਿਸ ਨੂੰ ਪੁਲਸ ਵਲੋਂ ਆਪਣੇ ਪਿਤਾ ਜਰਨੈਲ ਸਿੰਘਦੇ ਕਤਲ ਦੇ ਦੋਸ਼ ਚ ਹਿਰਾਸਤ ‘ਚ ਲਿਆ ਗਿਆ ਸੀ। ਉਸ ਦੇ ਨਾਲ ਉਸ ਦੀ ਮਾਤਾ ਬਲਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਉਸ ਦੀ ਭੈਣ ਰਮਨਦੀਪ ਕੌਰ ਵੀ ਪੁਲਸ ਦੀ ਹਿਰਾਸਤ ‘ਚ ਹਨ। ਪੁਲਸ ਮੁਤਾਬਕ ਹਵਾਲਾਤ ਦੇ ਰੋਸ਼ਨਦਾਨ ਦੀ ਖਿੜਕੀ ਨਾਲ ਆਪਣੀ ਸ਼ਰਟ ਬੰਨ ਕੇ ਲਵਪ੍ਰੀਤ ਸਿੰਘ ਨੇ ਫਾਹਾ ਲੈ ਕੇ ਖੁਦਕਸ਼ੀ ਕੀਤੀ ਹੈ। ਲਵਪ੍ਰੀਤ ਸਿੰਘ ਦਾ ਪੋਸਟਮਾਰਟਮ ਸੀ. ਜੇ. ਐਮ. ਦੀ ਹਾਜ਼ਰੀ ‘ਚ ਵੀਡੀਓਗ੍ਰਾਫੀ ਕਰਕੇ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਪੁਲਸ ਦੀ ਦੇਖ-ਰੇਖ ‘ਚ ਪਿੰਡ ਸੰਗੂਧੌਣ ਦੇ ਸ਼ਮਸ਼ਾਨਘਾਟ ‘ਚ ਲਵਪ੍ਰੀਤ ਸਿੰਘ ਉਰਫ ਲੱਬੀ ਦਾ ਅੰਤਿਮ ਸੰਸਕਾਰ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸ਼ਰਾਬ ਪੀਣ ਦੇ ਝਗੜੇ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਜਰਨੈਲ ਸਿੰਘ ਦੀ ਹੱਤਿਆ ਉਸ ਦੇ ਆਪਣੇ ਹੀ ਪਰਿਵਾਰ ਵਲੋਂ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੇੜਲੀ ਸਰਹਿੰਦ ਫੀਡਰ ਨਹਿਰ ‘ਚ ਸੁੱਟ ਦਿੱਤੀ ਸੀ, ਜੋ ਅਜੇ ਤੱਕ ਨਹੀਂ ਮਿਲ ਸਕੀ ਹੈ। ਆਪਣੇ ਪਿਤਾ ਦੇ ਮਾਰੇ ਜਾਣ ਅਤੇ ਸਾਰੇ ਪਰਿਵਾਰ ਦੇ ਜੇਲ ਜਾਣ ਕਰਕੇ ਲਵਪ੍ਰੀਤ ਸਿੰਘ ਬੱਬੀ ਬਹੁਤ ਡਿਪਰੇਸ਼ਨ ‘ਚ ਸੀ। ਉਸ ਨੇ ਬਦਨਾਮੀ ਅਤੇ ਸਜ਼ਾ ਤੋਂ ਡਰਦਿਆਂ ਆਤਮ ਹੱਤਿਆ ਵਰਗਾ ਕਦਮ ਚੁੱਕਿਆ।

Read More...

Uncategorized

ਅਮਰੀਕਾ ਜਾਣ ਦੇ ਸ਼ੋਕੀਨ ਦੇਖੋ ..ਮੌਤ ਨੂੰ ਹਰਾ ਕੇ ਅਮਰੀਕਾ ਤੋਂ ਵਾਪਸ ਆਇਆ ਨਾਨਕ

ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂ ਮੋਹ ਤੋੜਦੀ ਜਾ ਰਹੀ ਹੈ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ।।ਅੱਜ ਜੋ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ, ਥੋੜ੍ਹਾ-ਬਹੁਤਾ ਧਨ ਵਾਪਸ ਭੇਜਣ ਦੀ ਬਜਾਏ ਆਪਣੀ ਪਿਤਰੀ ਜਾਇਦਾਦ ਨੂੰ ਵੀ ਵੇਚ ਵੱਟ ਕੇ ਪੈਸਾ ਆਪਣੇ ਨਾਲ ਲਿਜਾਣ ਲੱਗ ਪਏ ਹਨ। ਉਨ੍ਹਾਂ ਦੀ ਇੱਥੇ ਕਿਸੇ ਕੰਮ ਵਿੱਚ ਰੁਚੀ ਨਹੀਂ ਬਣਦੀ। ਪੰਜਾਬੀ ਨੌਜਵਾਨਾਂ ਦੀ ਖੇਤਬਾੜੀ ਵਿੱਚੋਂ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਕਿਸਾਨ ਚਾਲੀ ਕੁ ਸਾਲਾਂ ਬਾਅਦ ਖੇਤੀਬਾੜੀ ਦੇ ਕਿੱਤੇ ਤੋਂ ਸਦਾ ਲਈ ਵੱਖ ਹੋ ਜਾਵੇਗਾ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। ਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ।ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ। ਆਪਣੀ ਰੁਚੀ ਅਨੁਸਾਰ ਸਵੈ ਰੁਜ਼ਗਾਰ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਦੀਆਂ ਬਾਰੀਕੀਆਂ ਸਿੱਖਣ। ਘੱਟ ਸਮੇਂ ਵਿੱਖ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਅੰਨ੍ਹੇਵਾਹ ਵਿਦੇਸ਼ੀਂ ਜਾਣਾ ਸਹੀ ਫ਼ੈਸਲਾ ਨਹੀਂ ਹੋ ਸਕਦਾ। ਨੌਜਵਾਨ ਕਿਰਤ ਕਰਨ ਦੀ ਆਦਤ ਪਾਉਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਤਾਂ ਜੋ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈ ਸਕਣ।

Read More...

Uncategorized

ਜੋ ਜਿੰਦਗੀ ਤੋਂ ਹਾਰ ਕੇ ਆਤਮਹੱਤਿਆ ਦਾ ਰਾਹ ਚੁਣਦੇ ਓਹਨਾਂ ਲੲੀ ਵਧੀਆ ਸਬਕ ਆ ..

ਸੋਹਣਾ ਮੈਸੇਜ ਦਿੱਤਾ ਵੀਰ ਨੇ ਉਹਨਾਂ ਲਈ ਜੋ ਜਿੰਦਗੀ ਤੋਂ ਹਾਰ ਕੇ ਆਤਮਹੱਤਿਆ ਦਾ ਰਾਹ ਚੁਣਦੇ , ਜਿੰਦਗੀ ਚ ਜੂਝਣਾ ਸਿੱਖੋ ਵੀਰੋ , ਕੀੜੀ – ਮੱਕੜੀ – ਬਿੱਜੜੇ ਤੋਂ ਕੁਝ ਸਿੱਖਲੋ ..ਪ੍ਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਸਾਹ।ਸਾਹ ਹੈ ਤਾਂ ਜੀਵਨ ਹੈ। ਜੇ ਜੀਵਨ ਹੈ ਤਾਂ ਮੁਸ਼ਕਿਲਾਂ ਵੀ ਨਾਲ ਹੀ ਰਹਿਣਗੀਆਂ।ਜੀਵਨ ਪੰਧ ਵਿੱਚ ਔਂਕੜਾਂ ਉਸ ਸ਼ੀਸ਼ੇ ਦੀ ਤਰ੍ਹਾਂ ਹਨ ਜੋ ਸਮੇਂ ਸਮੇਂ ਤੇ ਸਾਨੂੰ ਸਾਡਾ ਚਿਹਰਾ ਵਿਖਾ ਕੇ ਇਹ ਦੱਸਦੀਆਂ ਹਨ

ਸੋਹਣਾ ਮੈਸੇਜ ਦਿੱਤਾ ਵੀਰ ਨੇ ਉਹਨਾਂ ਲਈ ਜੋ ਜਿੰਦਗੀ ਤੋਂ ਹਾਰ ਕੇ ਆਤਮਹੱਤਿਆ ਦਾ ਰਾਹ ਚੁਣਦੇ , ਜਿੰਦਗੀ ਚ ਜੂਝਣਾ ਸਿੱਖੋ ਵੀਰੋ , ਕੀੜੀ – ਮੱਕੜੀ – ਬਿੱਜੜੇ ਤੋਂ ਕੁਝ ਸਿੱਖਲੋ

Posted by Hira Singh Fateh on Thursday, August 2, 2018

ਕਿ ਅਸੀਂ ਕਿੰਨ੍ਹਾ ਕੁ ਨਿਖਰੇ ਹਾਂ ਤੇ ਕਿੰਨ੍ਹਾ ਕੁ ਬਿਖਰੇ ਹਾਂਜੇ ਪ੍ਰਮਾਤਮਾ ਨੇ ਮੁਸ਼ਕਿਲਾਂ ਬਣਾਈਆਂ ਨੇ ਤਾਂ ਉਹਨਾਂ ਦੇ ਹੱਲ ਉਸ ਤੋਂ ਵੀ ਪਹਿਲਾਂ ਬਣਾ ਦਿਤੇ ਹਨ ਬਿਲਕੁਲ ਉਵੇਂ ਹੀ ਜਿਵੇਂ ਗਣਿਤ ਦੇ ਸੁਆਲ।ਮਨੁੱਖ ਨੂੰ ਹੀ ਕੁਦਰਤ ਨੇ ਉੱਤਮ ਹੋਣ ਦਾ ਮਾਣ ਬਖਸ਼ਿਆ ਹੈ ਨਾ ਕਿ ਕਿਸੇ ਹੋਰ ਜੀਵ ਨੂੰ।ਕਿਉਂਕਿ ਬੁੱਧੀ ਤਾਂ ਸਾਰੇ ਹੀ ਪਸ਼ੂ ਪੰਛੀਆਂ ਨੂੰ ਵੀ ਮਿਲੀ ਹੈ ਪਰ ਇਸ ਨੂੰ ਵਰਤਣ ਦਾ ਤਰੀਕਾ ਸਿਰਫ ਸਾਡੇ ਹੀ ਹਿੱਸੇ ਆਇਆ ਹੈ।ਪਰ ਅਜੋਕੇ ਹਾਲਾਤ ਦੇਖ ਕੇ ਤਾਂ ਇਵੇਂ ਲਗਦਾ ਹੈ ਜਿਵੇਂ ਅਸੀਂ ਤਾਂ ਪਸ਼ੂ ਪੰਛੀਆਂ ਤੋਂ ਵੀ ਜਿਆਦਾ ਕਮਜ਼ੋਰ ਹੋ ਚੁੱਕੇ ਹਾਂ।ਜੇ ਕਦੇ ਕਿਸੇ ਨੂੰ ਹਾਲਾਤਾਂ ਨਾਲ ਜਿਆਦਾ ਹੀ ਸ਼ਿਕਾਇਤ ਹੋ ਜਾਵੇ ਤੇ ਹੋਰ ਜੀਉਣ ਨੂੰ ਦਿਲ ਨਾਂ ਕਰਦਾ ਹੋਵੇ ਤਾਂ ਸਿਰਫ ਇੱਕ ਵਾਰ ਆਪਣੇ ਆਲੇ ਦੁਆਲੇ ਅਵਾਰਾ ਫਿਰਦੇ ਪਸ਼ੂਆਂ ਨੂੰ ਸਿਰਫ ਦੇਖ ਹੀ ਤੇ ਫਿਰ ਸੋਚਿਉ ਕਿ ਕੀ ਮੈਂ ਇਨ੍ਹਾਂ ਬੇਜੁਬਾਨ ਜਾਨਵਰਾਂ ਤੋਂ ਵੀ ਜਿਆਦਾ ਦੁਖੀ ਹਾਂ? ਜਿੰਨ੍ਹਾਂ ਨੂੰ ਮਨੁੱਖ ਨੇ ਵਰਤ ਕੇ ਛੱਡ ਦਿੱਤਾ ਹੈ।ਇਹ ਬੇਘਰੇ ਤਾਂ ਫਿਰ ਵੀ ਕਿਸੇ ਨੂੰ ਕੋਈ ਗਿਲਾ ਨਹੀਂ ਕਰਦੇ।ਮੇਰੇ ਕੋਲ ਤਾਂ ਆਪਣਾ ਘਰ ਹੈ,ਪਰਿਵਾਰ ਹੈ,ਪੈਸਾ ਹੈ। ਜੇ ਆਰਥਿਕ ਪੱਖੋਂ ਦੁਖੀ ਹੋ ਕਿ ਇਹ ਕਦਮ ਚੁੱਕ ਰਹੇ ਹੋ ਤਾਂ ਇਸ ਗੱਲ ਲਈ ਪ੍ਰਮਾਤਮਾ ਦਾ ਕਿਉਂ ਧੰਨਵਾਦ ਨਹੀਂ ਕਰ ਰਹੇ ਕਿ ਪੈਸਾ ਕਮਾਉਣ ਲਈ ਹੱਥ ਪੈਰ ਦਿੱਤੇ ਹਨ,ਬਸ ਲੋੜ ਹੈ ਤਾਂ ਸਬਰ ਤੇ ਮਿਹਨਤ ਦੀ ਤੇ ਮਨ ਵਿੱਚੋਂ ਇਹ ਗੱਲ ਕੱਢ ਦੇਣ ਦੀ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ,ਸਗੋਂ ਸਾਡੀ ਸੋਚ ਛੋਟੀ ਹੁੰਦੀ ਹੈ।ਅਸਲ ਵਿੱਚ ਸਾਡੀਆਂ ਇਛਾਂਵਾਂ ਜਦੋਂ ਆਪਣੀ ਹੱਦ ਪਾਰ ਕਰਦੀਆਂ ਹਨ ਤਾਂ ਸਾਡਾ ਮਾਨਸਿਕ ਸੰਤੁਲਨ ਥੋੜੇ ਸਮੇਂ ਲਈ ਵਿਗੜ ਜਾਂਦਾ ਹੈ ,ਤੇ ਇਸੇ ਸਮੇਂ ਦੇ ਵਿੱਚ ਵਿੱਚ ਹੀ ਜੇਕਰ ਸਾਨੂੰ ਕਿਸੇ ਦੀ ਸਹੀ ਰਾਏ ਮਿਲ ਜਾਵੇਤਾਂ ਆਤਮਹੱਤਿਆ ਜਾਂ ਕੋਈ ਹੋਰ ਗ਼ਲਤ ਵਿਚਾਰ ਟਲ ਜਾਂਦੇ ਹਨ।ਹਾਲਾਤ ਸਦਾ ਇਕੋ ਵਰਗੇ ਨਹੀਂ ਰਹਿੰਦੇ।ਬਦਲਾਵ ਹੀ ਸਮੇਂ ਦਾ ਨਿਯਮ ਹੈ।ਜੇ ਅੱਜ ਸਮਾਂ ਤੁਹਾਡੇ ਅਨੂਕੂਲ ਨਹੀਂ ਤਾਂ ਕੱਲ਼੍ਹ ਜ਼ਰੂਰ ਹੋਵੇਗਾ ਹੀ।ਹਰ ਰਾਤ ਤੋਂ ਬਾਦ ,ਸਵੇਰਾ ਹੋਣਾ ਹੀ ਹੋਣਾ ਹੈ।ਮੰਨਿਆ ਕਿ ਆਤਮਹੱਤਿਆ ਦੇ ਬੜੇ ਕਾਰਨ ਹੁੰਦੇ ਹਨ। ਪਰ ਹਰੇਕ ਕਾਰਨ ਦਾ ਕੋਈ ਨਾ ਕੋਈ ਤੋੜ ਜ਼ਰੂਰ ਹੁੰਦਾ ਹੀ ਹੈ।ਇਸ ਕਰਕੇ ਜਦੋਂ ਵੀ ਇਸ ਤਰ੍ਹਾਂ ਦੇ ਖਿਆਲ ਆਉਣ ਤਾਂ ਇੱਕ ਵਾਰ ਉਸ ਬੰਦੇ ਨਾਲ ਜ਼ਰੂਰ ਹੀ ਗੱਲ ਕਰੋ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ।ਜੇ ਕੋਈ ਵੀ ਨਾਂ ਹੋਵੇ ਤਾਂ ਕੰਧ ਨਾਲ ਹੀ ਸਾਂਝਾ ਕਰ ਲਵੋ।ਆਤਮਹੱਤਿਆ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ।ਮਰਨ ਵਾਲਾ ਤਾਂ ਸਦਾ ਲਈ ਚਲਾ ਜਾਂਦੈ, ਆਪਣੀਆਂ ਜਿੰਮੇਵਾਰੀਆਂ ਤੋਂ ਮੁਕਤ ਹੋ ਕੇਪਰ ਜਿੰਨਾ੍ਹਂ ਨੂੰ ਪਿੱਛੇ ਛੱਡ ਜਾਂਦਾ ਉਹਨਾਂ ਦਾ ਕੀ ਕਸੂਰ ਹੁੰਦਾ? ਉਹ ਤਾਂ ਪੈਰ ਪੈਰ ਤੇ ਮਰਦੇ ਹਨ ।ਹੰਝੂਆਂ ਨਾਲ ਅੱਖਾਂ ਗਾਲਦੇ ਹਨ ਤੇ ਮਰਨ ਵਾਲਾ ਇਹ ਸਭ ਸੋਚੇ ਬਿਨਾਂ ਹੀ ਇਹੋ ਜਿਹੇ ਕਦਮ ਚੁੱਕ ਬੈਠਦਾ ਹੈ।ਕੀ ਮਰਨ ਵਾਲਾ ਇਹ ਸੋਚਦਾ ਹੈ ਕਿ ਉਹ ਮਰ ਕੇ ਪਿਛਲਿਆਂ ਦੀਆਂ ਮੁਸ਼ਕਿਲ਼ਾਂ ਘੱਟ ਨਹੀਂ ਕਰ ਰਿਹਾ,ਸਗੋਂ ਭਵਿੱਖ ਲਈ ਹੋਰ ਵਧਾ ਕੇ ਚੱਲਿਆ ਹੈ।ਮਰਨਾ ਤਾਂ ਸਭ ਨੇ ਹੀ ਹੈ ਫਿਰ ,ਆਤਮਹੱਤਿਆ ਵਰਗਾ ਕਦਮ ਚੁੱਕ ਕੇ ਆਪਣੇ ਆਪ ਨਾਲ ਤੇ ਆਪਣਿਆਂ ਨਾਲ ਨਾਇੰਸਾਫੀ ਕਿਉਂ ਕਰਦੇ ਹੋ?ਇੱਕ ਵਾਰ ਸੋਚ ਕੇ ਤਾਂ ਦੇਖੋ!

Read More...

Uncategorized

ਆਹ ਬੀਬਾ ਦੀ ਸੁਣ ਲਵੋ .. ਖਹਿਰਾ ਦਾ ਭਵਿੱਖ ਤੈਅ ਕਰੇਗੀ ਪਾਰਟੀ… ਬਲਜਿੰਦਰ ਕੌਰ

ਆਮ ਆਦਮੀ ਪਾਰਟੀ ਪੰਜਾਬ ਦੀ ਆਉਂਦੀ 13 ਅਗਸਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਕਾਨਫ਼ਰੰਸ ਕਰਨ ਦਾ ਫੈਸਲਾ ਕੀਤਾ ਹੈ। ਕਾਨਫ਼ਰੰਸ ਵਿੱਚ ਭਗਵੰਤ ਮਾਨ ਵੱਲੋਂ ਸ਼ਿਰਕਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ‘ਆਪ’ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪੰਜ ਮਹੀਨਿਆਂ ਬਾਅਦ ਪਾਰਟੀ ਹਾਈਕਮਾਨ ਨੂੰ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਹੈ।ਸ਼ਨੀਵਾਰ ਨੂੰ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਜਲੰਧਰ ਵਾਲੀ ਕਾਨਫ਼ਰੰਸ ਤੋਂ ਇਲਾਵਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ‘ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ।ਬੈਠਕ ਵਿੱਚ ਡਾ. ਬਲਬੀਰ ਸਿੰਘ ਨੇ ਹਾਈਕਮਾਨ ਤੋਂ ਆਕੀ ਹੋਏ ਆਗੂਆਂ ਨੂੰ ਪਾਰਟੀ ਮੁੱਖ ਧਾਰਾ ‘ਚ ਮੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਆਰਐਸਐਸ, ਭਾਜਪਾ, ਅਕਾਲੀ ਦਲ ਤੇ ਬੈਂਸ ਭਰਾਵਾਂ ਦੇ ਝਾਂਸੇ ‘ਚ ਆ ਕੇ ਚੁੱਕੇ ਕਦਮ ਨਾਲ ਨਾ ਪੰਜਾਬ ਦਾ ਭਲਾ ਅਤੇ ਨਾ ਹੀ ਪੰਜਾਬੀਅਤ ਦਾ ਭਲਾ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜਿਸ ਪਾਰਟੀ ਨੇ ਇੰਨੀ ਘੱਟ ਉਮਰ ‘ਚ 4 ਸੰਸਦ ਮੈਂਬਰ ਅਤੇ 20 ਵਿਧਾਇਕ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ, ਉਸ ਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦਿੱਤਾ ਜਾਵੇਗਾ।ਡਾ. ਬਲਬੀਰ ਸਿੰਘ ਨੇ ਬੈਠਕ ਦੌਰਾਨ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨੂੰ ਸੌਂਪੇ ਜਾਣ ਦਾ ਸਵਾਗਤ ਕੀਤਾ ਤੇ ਇਸ ਨਿਯੁਕਤੀ ਨੂੰ ਪੂਰੇ ਦਲਿਤ ਅਤੇ ਗ਼ਰੀਬ ਵਰਗ ਲਈ ਸਨਮਾਨ ਕਰਾਰ ਦਿੱਤਾ। ਇਸ ਤੋਂ ਇਲਾਵਾ ਬੈਠਕ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਲਈ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨਾਰੀ ਸਮਾਜ ਨੂੰ ਸਨਮਾਨ ਦੇਣ ਦੀ ਨਸੀਹਤ ਦਿੱਤੀ ਗਈ ਅਤੇ ਭਵਿੱਖ ‘ਚ ਅਜਿਹੀ ਹਰਕਤ ਨਾ ਕਰਨ ਦੀ ਤਾੜਨਾ ਕੀਤੀ ਗਈ।

Read More...

Uncategorized

ATM Card ..ਕ੍ਰੈਡਿਟ ਤੇ ਡੈਬਿਟ Card ਵਰਤਣ ਵਾਲਿਆਂ ਲਈ ਅਹਿਮ ਖਬਰ ..

ਇਹ ਵੀਡੀਓ ਹਰ ਉਸ ਸ਼ਖਸ ਲਈ ਬੇਹਦ ਅਹਿਮ ਹੈ…ਜੋ ਕ੍ਰੈਡਿਟ ਤੇ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ….ਮੌਜੂਦਾ ਸਮੇਂ ਅੰਦਰ ਏ. ਟੀ. ਐੱਮ. ਫਰਾਡ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ…ਅਜਿਹੇ ‘ਚ ਤੁਹਾਡਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ…ਇਸ ਵੀਡੀਓ ਦਾ ਮਕਸਦ ਵੀ ਤੁਹਾਨੂੰ ਜਾਗਰੂਕ ਕਰਨਾ ਹੀ ਹੈ ਤਾਂ ਜੋ ਤੁਸੀਂ ਕਿਸੇ ਏ. ਟੀ. ਐੱਮ. ਫਰਾਡ ਦਾ ਸ਼ਿਕਾਰ ਨਾ ਹੋ ਜਾਵੋ…ਇਸ ਵੀਡੀਓ ‘ਚ ਇਕ ਬੈਂਕ ਅਧਿਕਾਰੀ ਸਪਸ਼ੱਟ ਤੌਰ ‘ਤੇ ਦੱਸ ਰਿਹਾ ਹੈ ਕਿ ਕਿਵੇਂ ਸ਼ਰਾਰਤੀ ਅਨਸਰਾਂ ਵਲੋਂ ਏ. ਟੀ. ਐੱਮ. ਮਸ਼ੀਨਾਂ ਨਾਲ ਛੇੜਛਾੜ ਕਰਕੇ ਤੁਹਾਡੇ ਕਾਰਡ ਨਾਲ ਸਬੰਧਿਤ ਗੁਪਤ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ…ਆਨਲਾਈਨ ਧੋਖਾਧੜੀ ਦੇ ਵੱਧਦੇ ਉਦਾਹਰਣਾਂ ਦੇ ਵਿੱਚ ਇੱਕ ਨਵਾਂ ਸਾਫਟਵੇਯਰ ਟੂਲ ਉਪਲੱਬਧ ਕਰਵਾਇਆ ਗਿਆ ਹੈ ਜੋ ਕਿ ਯੂਜਰਸ ਨੂੰ ਆਪਣੇ ਡੈਬਿਟ ਅਤੇ ਕਰੈਡਿਟ ਕਾਰਡ ਨੂੰ ਆਨ ਆਫ ਕਰਨ ਦੀ ਮਨਜੂਰੀ ਦੇਵੇਗਾ ,ਇਹ ਟੂਲ ਕਾਰਡ ਦੀ ਕਲੋਨਿੰਗ ਨੂੰ ਰੋਕਣ ਦਾ ਕੰਮ ਕਰਦਾ ਹੈ ਜਿਸਦੀ ਮਦਦ ਦੇ ਕਾਰਡ ਡਿਟੇਲ ਚੁਰਾਕੇ ਵਿੱਤੀ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭੁਗਤਾਨ ਸੇਵਾ ਕੰਪਨੀ ਐਟਮ ਟੈਕਨਾਲੋਜੀਜ਼ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ,ਜਿਸ ਨਾਲ ਡੈਬਿਟ ਜਾਂ ਕ੍ਰੈਡਿਟ ਕਾਰਡ ਇਸਤੇਮਾਲ ਕਰਨ ਤੋਂ ਬਾਅਦ ਗਾਹਕ ਕਾਰਡ ਨੂੰ ਖੁਦ ਆਫ ਕਰ ਸਕਦਾ ਹੈ ਅਤੇ ਫਿਰ ਇਸਤੇਮਾਲ ਤੋਂ ਪਹਿਲਾਂ ਖੁਦ ਆਨ ਵੀ ਕਰ ਸਕਦਾ ਹੈ। ਇਸ ਨਾਲ ਕਾਰਡ ਕਿਤੇ ਗੁਆਚ ਜਾਣ ‘ਤੇ ਜਾਂ ਉਸਦਾ ਡਾਟਾ ਕਲੋਨ ਕਰਕੇ ਖਾਤੇ ‘ਚੋਂ ਪੈਸੇ ਕਢਵਾਏ ਜਾਣ ਦਾ ਖਤਰਾ ਲਗਭਗ ਖਤਮ ਹੋ ਜਾਵੇਗਾ। ਕਾਰਡ ਆਨ-ਆਫ ਕਰਨ ਲਈ ਗਾਹਕ ਮੋਬਾਇਲ ਐਪ ਜਾਂ ਚੈਟ ਅਤੇ ਵੌਇਸ ਵਾਲੀ ਬਾਟ ਸੇਵਾ ਦਾ ਇਸਤੇਮਾਲ ਕਰ ਸਕਦਾ ਹੈ। ਐਟਮ ਟੈਕਨਾਲੋਜੀਜ਼ ਦੁਆਰਾ ਅੱਜ ਜਾਰੀ ਪ੍ਰੈੱਸ ਰਿਲੀਜ਼ ‘ਚ ਸਰਕਾਰੀ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ 21 ਦਸੰਬਰ 2017 ਤਕ ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਧੋਖਾਧੜੀ ਦੇ 25,800 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚ ਗਾਹਕਾਂ ਨੂੰ 179 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਇਸ ਡਰ ਨਾਲ ਭਾਰਤੀ ਗਾਹਕਾਂ ਦਾ ਵੱਡਾ ਤਬਕਾ ਡਿਜੀਟਲ ਭੁਗਤਾਨ ਨੂੰ ਅਪਣਾਉਣ ਤੋਂ ਕਤਰਾ ਰਿਹਾ ਹੈ।ਈ-ਸ਼ੀਲਡ ਨਾਂ ਦੀ ਇਹ ਤਕਨੀਕ ਆਸਟ੍ਰੇਲੀਆਈ ਤਕਨੀਕੀ ਕੰਪਨੀ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਅਤੇ ਭਾਰਤ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਗਾਹਕਾਂ ਨੂੰ ਆਪਣੇ ਕਾਰਡ ਨੂੰ ਆਨ-ਆਫ ਕਰਨ ਦੀ ਸੁਤੰਤਰਤਾ ਮਿਲ ਜਾਵੇਗੀ। ਇਕ ਵਾਰ ਕਰਾਡ ਆਫ ਕਰ ਦੇਣ ‘ਤੇ ਇੰਟਰਨੈੱਟ ਬੈਂਕਿੰਗ, ਏ.ਟੀ.ਐੱਮ. ਪੀ.ਓ.ਐੱਸ. ਮਸ਼ੀਨ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੁਗਤਾਨ ਨਹੀਂ ਹੋ ਸਕੇਗਾ। ਐਟਮ ਟੈਕਨਾਲੋਜੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਾਂਗ ਨੇਰੱਲਾ ਨੇ ਦੱਸਿਆ ਕਿ ਧੋਖਾਧੜੀ ਰੋਕਣ ਵਾਲੀ ਇਹ ਤਕਨੀਕ ਇਕ ਪਾਸੇ ਲੈਣਦੇਣ ਦਾਂ ਕੰਟਰੋਲ ਗਾਹਕਾਂ ਦੇ ਹੱਥਾਂ ‘ਚ ਸੌਂਪ ਕੇ ਉਨ੍ਹਾਂ ਨੂੰ ਸਕਤੀਸ਼ਾਲੀ ਬਣਾਉਂਦੀ ਹੈ ਤਾਂ ਦੂਜੇ ਪਾਸੇ ਬੈਂਕਾਂ ਦੀਆਂ ਵੀ ਜ਼ਿੰਮੇਵਾਰੀਆਂ ਘੱਟ ਕਰਦੀ ਹੈ ਜਿਸ ਨਾਲ ਸੁਰੱਖਿਆ ‘ਤੇ ਉਨ੍ਹਾਂ ਦੀ ਲਾਗਤ ਘੱਟ ਹੁੰਦੀ ਹੈ।ਇਹ ਵੀ ਪੜੋ : ਡਿਜੀਟਲ ਲੈਣ ਦੇਣ ਨੂੰ ਵਧਾਵਾ ਦੇਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਹਨ |ਹੁਣ ਖਬਰ ਆਈ ਹੈ ਕਿ ਬੈਂਕ ਤੁਹਾਡੇ ਡੈਬਿਟ ਕਾਰਡ ਤੋਂ ਬੈਂਕ ਬਕਾਇਆ ਘੱਟ ਹੋਣ ਦੇ ਬਹਾਨੇ ਪੈਸੇ ਕੱਟ ਰਹੇ ਹਨ। ਬੈਂਕ ਪੈਸੇ ਕੱਟਣ ‘ਤੇ ਇਹ ਦਲੀਲ ਦੇ ਰਹੇ ਹਨ ਕਿ ਬੈਲੇਂਸ ਨਾ ਹੋਣ ਦੇ ਬਾਵਜੂਦ ਏ. ਟੀ. ਐੱਮ. ਜਾਂ ਫਿਰ ਪੀ. ਓ. ਐੱਸ. ਮਸ਼ੀਨ ‘ਤੇ ਟਰਾਂਜ਼ੈਕਸ਼ਨ ਕੀਤੀ ਜਾ ਰਹੀ ਹੈ, ਜਿਸ ਕਾਰਨ ਬੈਂਕ 17 ਤੋਂ 25 ਰੁਪਏ ਤੱਕ ਕੱਟ ਰਹੇ ਹਨ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਆਪਣੇ ਗਾਹਕਾਂ ਦੇ ਏ. ਟੀ. ਐੱਮ. ਕਾਰਡ ਤੋਂ 17 ਰੁਪਏ ਕੱਟ ਰਿਹਾ ਹੈ।ਇਸ ਤੋਂ ਇਲਾਵਾ ਪੈਸਾ ਕੱਟਣ ‘ਤੇ 18 ਫੀਸਦੀ ਜੀ. ਐੱਸ. ਟੀ. ਵੀ ਲਾਇਆ ਜਾ ਰਿਹਾ ਹੈ। ਬੈਂਕ ਦੀ ਦਲੀਲ ਹੈ ਕਿ ਖਾਤੇ ‘ਚ ਪੈਸਾ ਨਾ ਹੋਣ ਦੇ ਬਾਵਜੂਦ ਗਾਹਕ ਕਾਰਡ ਦੀ ਵਰਤੋਂ ਏ. ਟੀ. ਐੱਮ. ਜਾਂ ਫਿਰ ਪੀ. ਓ. ਐੱਸ. ਮਸ਼ੀਨ ‘ਤੇ ਕਿਉਂ ਕਰ ਰਹੇ ਹਨ। ਉਥੇ ਹੀ ਦੇਸ਼ ਦੇ 2 ਵੱਡੇ ਨਿੱਜੀ ਬੈਂਕ ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. 25 ਰੁਪਏ ਕੱਟ ਰਹੇ ਹਨ। ਧੋਖਾਦੇਹੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭੁਗਤਾਨ ਸੇਵਾ ਕੰਪਨੀ ਐਟਮ ਟੈਕਨਾਲੋਜੀਜ਼ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਡੈਬਿਟ ਜਾਂ ਕ੍ਰੈਡਿਟ ਕਾਰਡ ਵਰਤੋਂ ਕਰਨ ਤੋਂ ਬਾਅਦ ਗਾਹਕ ਕਾਰਡ ਨੂੰ ਖੁਦ ਆਫ ਕਰ ਸਕਦਾ ਹੈ ਅਤੇ ਫਿਰ ਵਰਤੋਂ ਤੋਂ ਪਹਿਲਾਂ ਖੁਦ ਆਨ ਕਰ ਸਕਦਾ ਹੈ। ਇਸ ਨਾਲ ਕਾਰਡ ਕਿਤੇ ਗੁਆਚ ਜਾਣ ‘ਤੇ ਜਾਂ ਉਸ ਦਾ ਡਾਟਾ ਕਲੋਨ ਕਰ ਕੇ ਖਾਤੇ ਤੋਂ ਪੈਸੇ ਕੱਢੇ ਜਾਣ ਦਾ ਡਰ ਲਗਭਗ ਖ਼ਤਮ ਹੋ ਜਾਵੇਗਾ।ਕਾਰਡ ਆਨ-ਆਫ ਕਰਨ ਲਈ ਗਾਹਕ ਮੋਬਾਇਲ ਐਪ ਜਾਂ ਚੈਟ ਅਤੇ ਵਾਈਸ ਕਾਲ ਸੇਵਾ ਦੀ ਵਰਤੋਂ ਕਰ ਸਕਦਾ ਹੈ। ਬੈਂਕਾਂ ਦੇ ਅਜਿਹਾ ਕਰਨ ਨਾਲ ਸਰਕਾਰ ਦੀ ਕੈਸ਼ਲੈੱਸ ਅਤੇ ਡਿਜੀਟਲ ਇੰਡੀਆ ਬਣਾਉਣ ਦੀ ਮੁਹਿੰਮ ਨੂੰ ਧੱਕਾ ਲੱਗ ਰਿਹਾ ਹੈ। ਇਕ ਪਾਸੇ ਜਿੱਥੇ ਸਰਕਾਰ ਨੇ ਏ. ਟੀ. ਐੱਮ. ਕਾਰਡ ਨੂੰ ਉਤਸ਼ਾਹ ਦੇਣ ਲਈ ਐੱਮ. ਡੀ. ਆਰ. ਡਿਊਟੀ ‘ਚ ਕਟੌਤੀ ਕਰ ਦਿੱਤੀ ਹੈ,ਉਥੇ ਹੀ 1 ਜਨਵਰੀ ਤੋਂ ਡੈਬਿਟ ਕਾਰਡ, ਭੀਮ ਐਪ, ਯੂ. ਪੀ. ਆਈ. ਨਾਲ ਹੋਣ ਵਾਲੇ ਟਰਾਂਜ਼ੈਕਸ਼ਨ ‘ਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ।ਇਸ ਨਾਲ ਛੋਟੇ ਕਾਰੋਬਾਰੀਆਂ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੇਗੀ ਜੋ ਡੈਬਿਟ ਕਾਰਡ ਨਾਲ ਛੋਟੇ ਟਰਾਂਜ਼ੈਕਸ਼ਨ ਕਰਦੇ ਹਨ।ਬੈਂਕ ਪੈਸਾ ਕੱਟਣ ਲਈ ਚੈੱਕ ਬਾਊਂਸ ਹੋਣ ਦੀ ਦਲੀਲ ਦੇ ਰਹੇ ਹਨ। ਬੈਂਕਾਂ ਦਾ ਮੰਨਣਾ ਹੈ ਕਿ ਚੈੱਕ ਬਾਊਂਸ ਅਤੇ ਏ. ਟੀ. ਐੱਮ. ‘ਤੇ ਖਾਤੇ ‘ਚ ਘੱਟ ਬੈਲੇਂਸ ਹੋਣ ‘ਤੇ ਟਰਾਂਜ਼ੈਕਸ਼ਨ ਕਰਨ ‘ਤੇ ਇਕ ਹੀ ਤਰ੍ਹਾਂ ਦਾ ਨਿਯਮ ਲਾਗੂ ਹੁੰਦਾ ਹੈ, ਜਦੋਂ ਕਿ ਚੈੱਕ ਬਾਊਂਸ ਦੇ ਕੇਸ ‘ਚ ਥਰਡ ਪਾਰਟੀ ਵੀ ਸ਼ਾਮਲ ਹੁੰਦੀ ਹੈ, ਜਿਸ ਨੂੰ ਕਿਸੇ ਵਿਅਕਤੀ ਤੋਂ ਪੈਸਾ ਲੈਣਾ ਹੁੰਦਾ ਹੈ। ਉਥੇ ਹੀ ਏ. ਟੀ. ਐੱਮ. ਜਾਂ ਪੀ. ਓ. ਐੱਸ. ਮਸ਼ੀਨ ‘ਤੇ ਕਿਸੇ ਤਰ੍ਹਾਂ ਦਾ ਥਰਡ ਪਾਰਟੀ ਟਰਾਂਜ਼ੈਕਸ਼ਨ ਨਹੀਂ ਹੁੰਦਾ ਹੈ।

Read More...

Uncategorized

ਭਾਖੜਾ ਨਹਿਰ ‘ਚ ਡਿੱਗਿਆ ਟਰਾਲਾ, Live ਵੀਡੀਓ .. ਡਰਾਇਵਰ ਰੁੜ੍ਹਿਆ …

ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਆਲੋਵਾਲ ਨਜ਼ਦੀਕ ਬੀਤੀ ਰਾਤ ਭਾਖੜਾ ਨਹਿਰ ‘ਚ ਇਕ 10 ਟਾਇਰੀ ਟਰੱਕ ਡਰਾਈਵਰ ਸਮੇਤ ਡਿੱਗ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੋਵਾਲ ਨਿਵਾਸੀ ਸ਼ਾਮ ਲਾਲ (25) ਪੁੱਤਰ ਸੁਰਜੀਤ ਸਿੰਘ ਹਿਮਾਚਲ ਪ੍ਰਦੇਸ਼ ਦਾ ਇਕ ਟਰੱਕ ਨੰਬਰ ਐੱਚ. ਪੀ. 11 ਸੀ 0541 ਚਲਾਉਂਦਾ ਸੀ ਜੋ ਬੀਤੀ ਦੇਰ ਸ਼ਾਮ ਡਾਲਡਾ ਘਾਟ ਹਿਮਾਚਲ ਪ੍ਰਦੇਸ਼ ਤੋਂ ਟਰੱਕ ‘ਚ ਕਲਿੰਕਰ ਲੋਡ ਕਰਕੇ ਘਨੌਲੀ

ਭਾਖੜਾ ਨਹਿਰ 'ਚ ਡਿੱਗਿਆ ਟਰਾਲਾ, ਲਾਇਵ ਵੀਡੀਓ

ਭਾਖੜਾ ਨਹਿਰ 'ਚ ਡਿੱਗਿਆ ਟਰਾਲਾ, ਲਾਇਵ ਵੀਡੀਓ#Ropar #BhakraCanal #TruckAccident

Posted by JagBani on Saturday, August 4, 2018

ਅੰਬੂਜਾ ਸੀਮੈਂਟ ਫੈਕਟਰੀ ਨੂੰ ਲੈ ਕੇ ਆ ਰਿਹਾ ਸੀ। ਜਦੋਂ ਉਹ ਆਪਣੇ ਪਿੰਡ ਦੇ ਕੋਲੋਂ ਲੰਘਦੀ ਭਾਖੜਾ ਨਹਿਰ ਦਾ ਪੁਲ ਪਾਰ ਕਰਨ ਲਈ ਟਰੱਕ ਪੁਲ ਵੱਲ ਨੂੰ ਮੋੜਨ ਲੱਗਾ ਤਾਂ ਇਸੇ ਦੌਰਾਨ ਉਹ ਟਰੱਕ ਸਮੇਤ ਨਹਿਰ ‘ਚ ਜਾ ਡਿੱਗਾ। ਪਾਣੀ ਦੇ ਤੇਜ਼ ਵਹਾਅ ਕਾਰਨ ਡਰਾਈਵਰ ਪਾਣੀ ‘ਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਰਾਤੀ ਕਰੀਬ 10:30 ਵਜੇ ਉਨ੍ਹਾਂ ਨੂੰ ਸ਼ਾਮ ਲਾਲ ਨੇ ਫੋਨ ਕੀਤਾ ਕਿ ਉਹ ਕੁਝ ਦੇਰ ‘ਚ ਘਰ ਨੂੰ ਆ ਰਿਹਾ ਹੈ ਪਰ ਜਦੋਂ ਉਹ ਘਰ ਨਾ ਪਹੁੰਚਿਆ ਅਤੇ ਉਸ ਦਾ ਫੋਨ ਬੰਦ ਆਉਣ ਲੱਗ ਪਿਆ ਤਾਂ ਉਨ੍ਹਾਂ ਨੇ ਸ਼ਾਮ ਲਾਲ ਦੀ ਭਾਲ ਸ਼ੁਰੂ ਕੀਤੀ ਜਦੋਂ ਉਹ ਭਾਖੜਾ ਨਹਿਰ ਦੇ ਪੁਲ ‘ਤੇ ਪੁੱਜੇ ਤਾਂ ਪੁਲ ਦੀ ਰੇਲਿੰਗ ਟੁੱਟੀ ਦੇਖੀ, ਜਿਸ ‘ਤੇ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਸ਼ਾਮ ਲਾਲ ਸਮੇਤ ਟਰੱਕ ਨਹਿਰ ‘ਚ ਡਿੱਗ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਚੌਕੀ ਭਰਤਗੜ੍ਹ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਭਾਰਤ ਭੂਸ਼ਣ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਏ ਪਰ ਹਨੇਰਾ ਹੋਣ ਕਰਕੇ ਕੁਝ ਸਹੀ ਪਤਾ ਨਾ ਲੱਗਾ।ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਟਰੱਕ ਨੂੰ ਭਾਖੜਾ ਨਹਿਰ ‘ਤੇ ਬਣੇ ਪੁਲ ਦੇ ਨਜ਼ਦੀਕ ਹੋਣ ਦਾ ਪਤਾ ਲੱਗਾਜਿਸ ਤੋਂ ਬਾਅਦ ਹਾਇਡਰਾ ਮਸ਼ੀਨਾਂ ਦੀ ਮਦਦ ਨਾਲ ਟਰੱਕ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਲਾਪਤਾ ਹੋਏ ਡਰਾਈਵਰ ਦੀ ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ‘ਚ ਭਾਲ ਕੀਤੀ ਜਾ ਰਹੀ ਹੈ। ਲਾਪਤਾ ਸ਼ਾਮ ਲਾਲ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

Read More...

Uncategorized

ਪੰਜਾਬ ਵਿੱਚ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਜਿਸਨੇ ਘਰਾਂ ਦੇ ਘਰ ਬਰਬਾਦ ਕਰਤੇ …

ਪੰ ਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ

ਸ਼ਰਾਬ ਨੇ ਕੀਤੇ ਲੱਖਾਂ ਘਰ ਬਰਬਾਦ

ਪੰਜਾਬ ਵਿੱਚ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਜਿਸਨੇ ਘਰਾਂ ਦੇ ਘਰ ਬਰਬਾਦ ਕਰਤੇ — Alcohol Abuse – Think Before You Drink #MaroJaVirodhKaro

Posted by Daas Harjit Singh on Monday, June 25, 2018

ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ। 1998 ਵਿੱਚ 16 ਫੀਸਦੀ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ। ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਨਸ਼ਿਆਂ ਦੇ ਸਮਾਜਿਕ ਦੁਰਪ੍ਰਭਾਵ-ਨੌਜਵਾਨ ਵਰਗ ਦੇ ਵੱਡੀ ਪੱਧਰ ‘ਤੇ ਨਸ਼ੇ ਦੀ ਗਸ਼ਤ ਵਿੱਚ ਆਉਣ ਕਾਰਨ ਪਰਿਵਾਰ ਟੁੱਟ ਰਹੇ ਹਨ। ਠੱਗੀ, ਚੋਰੀ ਵੱਧ ਰਹੀ ਹੈ ਅਤੇ ਨਿੱਕੇ-ਨਿੱਕੇ ਲੜਾਈ-ਝਗੜਿਆਂ ਤੋਂ ਨੌਬਤ ਕਤਲੋਗਾਰਤ ਤੱਕ ਪਹੁੰਚ ਰਹੀ ਹੈ। ਜਿਸ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਵਿਖਾਈ ਦੇ ਰਿਹਾ ਹੈ, ਜਿਸਦੀ ਤਾਜਾ ਉਦਾਹਰਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ, ਕਲੱਬਾਂ ਅਤੇ ਪਲਾਜ਼ਿਆਂ ਦਾ ਹ ੋਰਿਹਾ ਬੇਸ਼ੁਮਾਰ ਵਾਧਾ ਹੈ। ਪੰਜਾਬ ਵਿੱਚ ਹਰ ਸਾਲ ਕੋਈ ਨਾ ਕੋਈ ਚੋਣ ਆਉਂਦੀ ਹੀ ਰਹਿੰਦੀ ਹੈ। ਹਰ ਪ੍ਰਕਾਰ ਦੀਆਂ ਚੋਣਾਂ ਵਿੱਚ ਖੁੱਲ੍ਹ ਕੇ ਨਸ਼ਿਆਂ ਦੀ ਵੰਡ ਰਾਜਨੀਤਕ ਪਾਰਟੀਆਂ ਕਰਦੀਆਂ ਹਨ, ਉਹ ਕਿਹੜਾ ਨਸ਼ਾ ਹੈ ਜੋ ਵੋਟਰਾਂ ਨੂੰ ਭਰਮਾਉਣ ਲਈ ਉਸ ਤੱਕ ਨਹੀਂ ਪਹੁੰਚਾਇਆ ਜਾਂਦਾ। ਸਰਕਾਰ ਬਣਾਉਣ ਲਈ ਵੋਟਾਂ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਨਸ਼ੇ ਵੰਡ ਕੇ ਵੋਟਾਂ ਲੈਣਾ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਸ਼ਾ ਰਿਉੜੀਆਂ ਦੀ ਤਰ੍ਹਾਂ ਵੰਡਿਆ ਜਾ ਰਹਾ ਹੈ।ਕੀ ਸਰਕਾਰਾਂ ਸੱਚਮੁੱਚ ਹੀ ਨਸ਼ਿਆਂ ਦੀ ਰੋਕਥਾਮ ਲਈ ਕਦਮ ਉਠਾ ਰਹੀਆਂ ਹਨ? ਅੱਜ-ਕੱਲ੍ਹ ਇੱਕ ਮੋਟੇ ਅਨੁਮਾਨ ਅਨੁਸਾਰ ਪੰਜਾਬ ਵਿੱਚੋਂ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋ ਰਿਹਾ ਹੈ, ਫਿਰ ਸਰਕਾਰ ਇਸ ਦੀ ਰੋਕਥਾਮ ਕਿਉਂ ਕਰੇਗੀ। ਉਂਝ ਤਾਂ ਨਸ਼ਿਆਂ ਤੋਂ ਸੁਚੇਤ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਲੰਮੇ ਚੌੜੇ ਭਾਸ਼ਣ ਵੀ ਹੁੰਦੇ ਹਨ, ਪਰ ਕਹੀਆਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਗਾਂਹ ਆਉਣ ਵਾਲੀਆਂ ਸਖਸ਼ੀਅਤਾਂ ਵਿਰਲੀਆਂ ਹੁੰਦੀਆਂ ਹਨ। ਅਸੀਂ ਮੁਰਝਾ ਰਹੇ ਬੂਟੇ ਨੂੰ ਵੇਖ ਕੇ ਉਸ ਦੇ ਪੱਤਿਆਂ ਤੇ ਛਿੜਕਾਅ ਕਰਦੇ ਹਾਂ, ਪਰ ਜੜ੍ਹਾਂ ਨੂੰ ਖਾ ਰਹੇ ਕੀੜਿਆਂ ਵੱਲ ਧਿਆਨ ਨਹੀਂ ਦੇ ਰਹੇ। ਬੱਸ ਇੰਝ ਹੀ ਨਸ਼ਿਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਕਾਰਨ ਲੱਭ ਕੇ ਸਾਰਥਿਕ ਯਤਨ ਕਰਨ ਦੀ ਲੋੜ ਹੈ। ਨਸ਼ੇ ਦੇ ਇਸ ਵਪਾਰ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ  ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਾਰਕੋਟਿਕਸ ਟੈਰੇਰਿਜ਼ਮ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਕੁੱਝ ਹੀ ਮਹੀਨੇ ਪਹਿਲਾਂ ਪੰਜਾਬ ਵਿਚ ਅਰਬਾਂ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਫੜੇ ਗਏ ਸਨ ਅਤੇ ਇਨ੍ਹਾਂ ਵਿਚ ਰਾਜਨੇਤਾਵਾਂ ਦੇ ਨਾਮ ਆਉਣ ਨਾਲ ਰਾਜਨੀਤੀ ਬਹੁਤ ਹੀ ਗਰਮਾ ਗਈ ਸੀ ਅਤੇ ਕਾਂਗਰਸ ਦੇ ਨੇਤਾਵਾਂ ਵਲੋਂ ਰਾਜ ਦੇ ਕੈਬਨਿਟ ਮੰਤਰੀ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਦੇਸ਼ ਵਿਚ ਚੋਣਾਂ ਦਾ 5 ਮਾਰਚ ਨੂੰ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਸੀ। 5 ਮਾਰਚ ਤੋਂ ਹੁਣ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਇੰਨਾ ਨਸ਼ਾ ਫੜਿਆ ਜਾ ਚੁੱਕਿਆ ਹੈ ਕਿ ਜਿਸ ਦੀ ਚੋਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ।

Read More...

Uncategorized

ਰੱਖੜੀ ਬਾਰੇ ਇਹਨਾਂ ਹਿੰਦੂ ਬੀਬੀਆਂ ਦੇ ਵਿਚਾਰ ਸੁਣੋ.. ਸਭ ਨਾਲ ਸ਼ੇਅਰ ਕਰੋ ਜੀ ..

ਜਿਹੜੇ ਵੀਰ ਭੈਣ ਭਗੳੁਤੀ ਦੇ ਅਰਥ ਕਿਰਪਾਨ ਕਰਦੇ ਹਨ, ੳੁਹ ਲੰਮੇ ਵਾਇਆ ਥਾਣੀ ਕਿਉਂ ਜਾਂਦੇ ਹਨ, ਸਿੱਧੇ ਤੌਰ ਤੇ ਕਿਰਪਾਨ ਵੱਲ ਆ ਜਾਣ … ਪ੍ਰਿਥਮ ਕਿਰਪਾਨ ਕਹਿ ਦੇਣ …ਅਤੇ ਨਾਲ ਹੀ ਛੱਡ ਦੇਣ ਸੱਚੀ ਬਾਣੀ ਦਾ ਅਾਸਰਾ, ਕੱਚੀ ਬਾਣੀ ਦਾ ਪੱਲਾ ਫੜ੍ਹ ਕੇ ਕਹਿ ਦੇਣ “ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ, ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ” …ਪਰ ਸੱਚ ਬਾਣੀ,

Must Watch Video about Rakhi (Raksha Bandhan)-ਰੱਖੜੀ ਬਾਰੇ ਇਹਨਾਂ ਹਿੰਦੂ ਬੀਬੀਆਂ ਦੇ ਵਿਚਾਰ ਸੁਣੋ

ਰੱਖੜੀ ਬਾਰੇ ਇਹਨਾਂ ਹਿੰਦੂ ਬੀਬੀਆਂ ਦੇ ਵਿਚਾਰ ਸੁਣੋ….

Posted by Surkhab Tv on Saturday, August 4, 2018

ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਪਹਿਰਾ ਦੇਣ ਵਾਲਾ ਕਦੇ ਨਹੀਂ ਅਾਖੇਗਾ ਪ੍ਰਿਥਮੁ ਭਗੳੁਤੀ … ਉਸ ਲੲੀ “ਪ੍ਰਿਥਮੁ ਅਕਾਲ ਪੁਰਖ” ਹੀ ਹੈ … ਪੰਡਿਤ ਮੁਲਾਂ ਜੋ ਲਿਖਿ ਦੀਆ ॥ਛਾਡਿ ਚਲੇ ਹਮ ਕਛੂ ਨ ਲੀਆ ॥(ਕਬੀਰ ਜੀ)ਰੱਖੜੀ ਪੰਜਾਬੀ ਦਾ ਸ਼ਬਦ ਹੈ, ਅਸਲ ਚ ਇਸ ਤਿਉਹਾਰ ਦਾ ਪੁਰਾਤਨ ਨਾਮ ਰਕਸ਼ਾ ਬੰਧਨ, ਹੈ ….ਜਿਸ ਦਾ ਮਾਇਨਾ ਹੇ ਰਖੜੀ ਬੰਨਣ ਵਾਲੇ ਦੀ ਰੱਖਿਆ ਲੲੀ ਰੱਖੜ੍ਹੀ ਬਨਾਉਣ ਵਾਲਾ ਇਕ ਵਾਅਦਾ ਕਰਦਾ ਹੈ …..ਿੲਹ ਪੁਰਾਤਨ ਸਨਾਤਨੀ ਤਿਉਹਾਰ ਹੈ ।ਰੱਖੜੀ ਬੰਨ੍ਹਣ ਦੀ ਸ਼ਾਸ਼ਤ੍ਰੀ ਵਿਧੀ :- ਸਾਵਣ ਦੀ ਪੂਰਨਮਾਸ਼ੀ ਨੂੰ ਸਵੇਰੇ ਇਸ਼ਨਾਨ ਕਰਕੇ ਦੇਵਤਾ, ਪਿੱਤਰ ਤੇ ਸਪਤ ਰਿਸ਼ੀਆਂ ਦਾ ਤਰਪਣ ਕੀਤਾ ਜਾਵੇ । ਫਿਰ ਊਨੀ ਜਾਂ ਸੂਤੀ ਕਪੜਾ ਲੈ ਕੇਉਸ ਵਿਚ ਚਾਵਲ ਬੰਨ੍ਹ ਕੇ,ਪੋਟਲੀ ਜਿਹੀ ਬਣਾ ਕੇ, ੳੁਸ ਨੂੰ ਹਲਦੀ ਜਾਂ ਕੇਸਰ ਵਿਚ ਰੰਗ ਕੇ ਇਕ ਭਾਂਡੇ ਵਿਚ ਰੱਖ ਦਿਤਾ ਜਾਵੇ । ਘਰ ਨੂੰ ਗੳੂ ਦੇ ਗੋਹੇ ਨਾਲ ਲੇਪ ਦੇ ਕੇ ੳੁਪਰ ਚੌਕ ਪੂਰਿਆ ਜਾਵੇ, ਤੇ ਉਸ ਉਪਰ ਕਲਸ਼ ਦੀ ਸਥਾਪਨਾ ਕੀਤੀ ਜਾਵੇ ।ੲਿਸ ਕਲਸ਼ ਨੂੰ ਅੰਨ ਨਾਲ ਭਰਿਆ ਰਖਣਾ ਚਾਹੀਦਾ ਹੈ ਤੇ ਕਲਸ਼ ੳੁਪਰ ਪੀਲੇ ਕਪੜੇ ਵਿਚ ਬੱਝੀਆਂ ਇਕ ਜਾਂ ਵਧੀਕ ਚਾਵਲ ਦੀਆਂ ਪੋਟਲੀਆਂ ਹੋਣੀਆਂ ਚਾਹੀਦੀਆਂ ਹਨ । ਜਜਮਾਨ ਪੂਰਬ ਵਲ ਮੂੰਹ ਕਰਕੇ ਕਲਸ਼ ਕੋਲ ਬੈਠੇ ਤੇ ਉਸਦੀ ਪੂਜਾ ਕਰੇ । ਪੂਜਾ ਕਰਨ ਵੇਲੇ ਚਾਵਲ ਦੀ ਪੋਟਲੀ ਵਿਚ, ਕੁਝ ਚਾਵਲ ਪੀਲੇ ਕਪੜੇ ਨੂੰ ਜਜਮਾਨ ਦੇ ਸੱਜੇ ਹੱਥ ਤੇ ਬੰਨਿਆ ਜਾਵੇ ਤੇ ਇਸ ਪਿਛੋਂ ਉਥੇ ਬੈਠੇ ਹੋਰ ਲੋਕਾਂ ਦੇ ਹੱਥਾਂ ਉਤੇ ਵੀ ਬੰਨ੍ਹਣ ਸਮੇਂ ਮੰਤ੍ਰਾਂ ਦਾ ਉਚਾਰਨ ਹੋਵੇ । ਇਸ ਵਿਧੀ ਨਾਲ ਬੰਨ੍ਹੀ ਰਾਖੀ ਦੀ ਮਹੱਤਾ ਸ਼ਾਸ਼ਤਰਾਂ ਵਿਚ ਲਿਖੀ ਮਿਲਦੀ ਹੈ । ਅਜਿਹੀ ਰਾਖੀ ਸਭ ਰੋਗਾਂ ਤੋਂ ਸਾਲ ਭਰ ਮੁਕਤ ਕਰ ਦਿੰਦੀ ਹੈ । (ਲੋਕਧਾਰਾ ਕੋਸ਼, ਭਾਗ-੮,ਪੰਨਾ -੧੯੬੮)ਪੁਰਾਤਨ ਸਮੇਂ ਅੰਦਰ ਇਸ ਤਿਉਹਾਰ ਦਾ ਮਤਲਬ ਸੀ ਭੈਣ ਦੁਆਰਾ ਭਾਈ ਤੋਂ ਵਚਨ ਲੈਣਾ ਕੇ ਉਹ ਉਸਦੀ ਰੱਖਿਆ ਕਰੇਗਾ ….ਪਰ ਇਤਿਹਾਸ ਗਵਾਹ ਅਜਿਹਾ ਨਹੀ ਹੋ ਸਕਿਆ ਇਸ ਮੁਲਕ ਚ …..ਔਰਤ ਨੂੰ ਗੁਲਾਮ ਜ਼ਹਿਨੀਅਤ ਦਾ ਸ਼ਿਕਾਰ ਬਣਾਇਆ ਗਿਆ ….ਉਸ ਅੰਦਰ ੲਿਹ ਧਾਰਨਾ ਪਾਈ ਗਈ ਕਿ ਉਹ ਕੰਮਜ਼ੋਰ ਹੈ ….ਆਪਣੀ ਰੱਖਿਆ ਨਹੀ ਕਰ ਸਕਦੀ ਤਾਂ ਹੀ ਮਨੂੰ ਵਰਿਗਅਾਂ ਕਿਹਾ ਕਿ ਔਰਤ ਪੇਕੇ ਘਰ ਚ ਪਿਤਾ ਤੇ ਭਰਾ ਦੀ ਰੱਖਿਆ ਥੱਲੇ ਰਹੇ ਤੇ ਸਹੁਰੇ ਘਰ ਚ ਪਤੀ ਤੇ ਪੁਤਰ ਦੀ ਰੱਖਿਆ ਥੱਲੇ …..!ਇਹ ਸਭ ਬ੍ਰਾਹਮਣ ਦੀ ਚਾਲ ਸੀ …..ਇਥੋ ਤਕ ਪਹਿਲੇ ਸਮੇਂ ਚ ਪਤਨੀ ਵੀ ਪਤੀ ਦੇ ਰੱਖੜੀ ਬੰਨਦੀ ਸੀ …ਰੱਖੜੀ ਬੰਨ੍ਹਣ ਸਬੰਧੀ ਇਕ ਕਥਾ ਪੁਰਾਣਾਂ ਵਿਚ ਮਿਲਦੀ ਹੈ, ਜੋ ਕ੍ਰਿਸ਼ਨ ਮਹਾਰਾਜ, ਪਾਂਡਵ ਦੇ ਪੁੱਤਰ ਯੁਧਿਸ਼ਟਰ ਨੂੰ ਸੁਣਾਉਂਦੇ ਹਨ ।ਪੂਰਵ ਕਾਲ ਵਿਚ ਜਦੋਂ ਦੇਵਤਿਅਾਂ ਤੇ ਅਸੁਰਾਂ ਵਿਚ ਭਿਆਨਕ ਯੁੱਧ ਹੋ ਰਿਹਾ ਸੀ, ਦੇਵਤਿਆਂ ਦਾ ਸਾਹਸ ਮੁਕਦਾ ਜਾ ਰਿਹਾ ਸੀ ਤੇ ਅਸੁਰ ਜਿੱਤੀ ਜਾ ਰਹੇ ਸਨ ਤਾਂ ਇਕ ਅਜਿਹਾ ਸਮਾਂ ਆਇਆ ਜਦੋਂ ਇੰਦਰ ਅਮਰਾਵਤੀ ਤੋਂ ਨਸਣ ਲਈ ਤਿਆਰ ਹੋ ਗਿਆ ਤਾਂ ਇੰਦਰਾਣੀ ਨੇ ਕਿਹਾ ਕਿ ਮੈੰ ਇਕ ਅਜਿਹਾ ਉਪਾਅ ਜਾਣਦੀ ਹਾਂ ਜਿਸ ਦੇ ਕਰਨ ਨਾਲ ਤੁਹਾਡੀ ਜਿੱਤ ਅਵੱਸ਼ ਹੋਵੇਗੀ । ਅਗਲੇ ਦਿਨ ਸਾਵਣ ਦੀ ਪੂਰਨਮਾਸ਼ੀ ਸੀ, ੳੁਸ ਨੇ ਰਾਖੀ ਤਿਆਰ ਕਰਕੇ ਇੰਦਰ ਦੇ ਸੱਜੇ ਹੱਥ ਉੱਤੇ ਬੰਨ੍ਹ ਦਿੱਤੀ ਤੇ ਇਸ ਨਾਲ ਦੇਵਤਿਆ ਵਿਚ ਨਵਾਂ ਉਤਸ਼ਾਹ ਤੇ ਸਾਹਸ ਜਾਗ ਉਠਿਆ ਤੇ ਦੇਵਤਿਆਂ ਦੀ ਜਿੱਤ ਹੋ ਗਈ ।(ਪੰਜਾਬੀ ਲੋਕਧਾਰਾ ਕੋਸ਼, ਭਾਗ -੮ ,ਪੰਨਾ ੧੯੬੮, ਵਣਜਾਰਾ ਬੇਦੀ)ਗੁਰਮਤਿ ਨੇ ਫੈਸਲਾ ਦਿੱਤਾ ਹੈ…ਪੰਡਿਤੁ ਮੁਲਾਂ ਜੋ ਲਿਖਿ ਦੀਆ ॥ਛਾਡਿ ਚਲੇ ਹਮ ਕਛੂ ਨ ਲੀਆ ॥ਸਾਡੇ ਪਿੰਡਾਂ ਚ ਇਹ ਤਿੳਹਾਰ ਪਹਿਲ੍ਹਾ ਨਹੀ ਇਨ੍ਹੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਜਿਨ੍ਹੇ ਨਾਲ ਹੁਣ,ੳੁਸਦਾ ਕਾਰਨ ਹੈ ਤਕਨਾਲੋਜੀ ਦਾ ਵਿਕਾਸ, ਇਨ੍ਹਾਂ ਗੱਲਾਂ ਦਾ ਪੜ੍ਹਾੲੀ ਨਾਲ ਜੁੜ ਜਾਣਾ, ਨਾਲੇ ਅੱਜ ਦੇ ਸਮੇਂ ਚ ਇਹ ਤਿਉਹਾਰ ਆਪਣੇ ਪੁਰਾਣੇ ਅਰਥ ਛੱਡਦਾ ਜਾ ਰਿਹਾ, ਅੱਜ ਕੋੲੀ ਰੱਖੜੀ ਭੈਣ ਇਸ ਲਈ ਨਹੀ ਬੰਨਦੀ ਕਿ ਭਰਾ ਰੱਿਖਅਾ ਕਰੂੰਗਾ …ਅੱਜ ਇਹ ਇਕ ਰੀਤ ਜਾਂ ਰਸਮ ਜੀ ਰਹਿ ਗੲੀ ਆ …ੲਿਸਤੇ ਪਦਾਰਥਵਾਦ ਦੀ ਪਰਤ ਚੜ੍ਹ ਗੲੀ ਆ ………!

Read More...