Uncategorized

ਓਹਨਾ ਮਾਵਾਂ ਲਈ ਇਹ ਪੋਸਟ ਸ਼ੇਅਰ ਕਰੋ ਜਿਨ੍ਹਾਂ ਦੇ ਜਿਗਰ ਦੇ ਟੁਕੜੇ ਬੁੱਚੜ ਪੁਲਿਸੀਆਂ ਨੇ ਨਜਾਇਜ ਚੁੱਕ ਕੇ ਮਾਰ ਦਿੱਤੇ ਸੀ

ਜ਼ਰੂਰ ਪੜ੍ਹਿਓ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਭਰਾਵਾਂ ਨਾਲ਼ ਕੀ ਕੀ ਕੀਤਾ ਇਹਨਾਂ ਜ਼ਾਲਿਮਾਂ ਨੇ ਇਕ ਲਾਵਾਰਿਸ ਲਾਸ਼ ਦੀ ਦਾਸਤਾਂ (ਲੇਖਕ ਭਾਈ ਬਲਜੀਤ ਸਿੰਘ ਖਾਲਸਾ ਜੀ) ਸਿਵਲ ਹਸਪਤਾਲ ਪੱਟੀ ਪੰਜਾਬ ਦੇ ਹੋਰ ਹਸਪਤਾਲਾਂ ਵਾਗ ਇਹ ਹਸਪਤਾਲ ਵੀ ਸੰਨ 1984 ਤੋ ਲੈ ਕੇ 1994 ਤਕ ਪਤਾ ਨਹੀ ਕਿਨੇ ਕੁ ਸਿਖ ਗੱਭਰੂਆਂ ਦੀਆ ਲਾਸਾ ਦੇ ਪੋਸਟ ਮਾਰਟਮ ਦੀ ਖਾਨਾਪੂਰੀ ਲਈ ਵਰਤਿਆ ਜਾ ਚੁਕਾ ਹੈ ਖਾਕੀ ਵਰਦੀ ਵਿਚ ਲੁਕੇ ਹਿਦੁੰਸਤਾਨੀ ਫੋਰਸਾ ਦੇ ਸਿਪਾਹੀਆਂ ਵਲੋ ਰੋਜ ਹੀ ਪੰਜ ਛੇ ਸਿਖ ਗੱਭਰੂਆਂ ਦੀਆ ਲਾਸਾ ਪੋਸਟ ਮਾਰਟਮ ਲਈ ਲੈ ਕੇ ਆਉਣਾ ਤੇ ਫਿਰ ਲਵਾਰਿਸ ਲਾਸਾ ਵਜੋ ਤੇਲ ਪਾ ਕਿ ਸਾੜਨ ਲਈ ਲੈ ਜਾਣਾ ਇਸ ਹਸਪਤਾਲ ਦੇ ਸਟਾਫ ਮੈਬਰਾਂ ਅਤੇ ਆਲੇ ਦੁਆਲੇ ਦੇ ਦੁਕਾਨਦਾਰਾ ਲਈ ਇਕ ਆਮ ਜਿਹੀ ਗਲ ਹੀ ਬਣ ਚੁਕੀ ਸੀ।ਪਰ 30 ਅਕਤੂਬਰ 1993 ਦੀ ਸਵੇਰ ਨੂ ਭਿਖੀਵਿੰਡ ਪੁਲਿਸ ਵਲੋ ਲਿਆਦੀਆਂ ਦੋ ਸਿਖ ਗੱਭਰੂਆਂ ਦੀਆ ਲਾਸਾ ਦਾ ਨਜਾਰਾ ਆਮ ਦੀ ਬਜਾਏ ਖਾਸ ਬਣ ਗਿਆ । ਭਿਖੀਵਿੰਡ ਪੁਲਿਸ ਪੋਸਟ ਮਾਰਟਮ ਲਈ ਲਾਸਾ ਰੱਖਣ ਵਾਲੇ ਰੂਮ ਵਿਚ ਦੋਵੇ ਲਾਸਾ ਰੱਖ ਕਿ ਦੋ ਸਿਪਾਹੀ ਪਹਿਰੇ ਤੇ ਬਿਠਾ ਕੇ ਵਾਪਿਸ ਚਲੀ ਗਈ ।ਹਸਪਤਾਲ ਦਾ ਕਰਮਚਾਰੀ ਕਰਮਵੀਰ ਜਦੋ ਇਹਨਾਂ ਲਾਸਾ ਵਾਲੇ ਰੂਮ ਵਿਚ ਡਿਊਟੀ ਵਜੋ ਸਾਫ ਸਫਾਈ ਲਈ ਦਾਖ਼ਲ ਹੋਇਆ ਤਾ ਉਸਦੇ ਮਨ ਵਿਚ ਕੋਈ ਭੈਅ ਨਹੀ ਸੀ ਅੰਦਰ ਦਾਖਲ ਹੁਦਿਆ ਹੀ ਉਸਨੇ ਵੇਖਿਆ ਇਕ ਲਾਸ ਪੋਸਟ ਮਾਰਟਮ ਵਾਲੇ ਟੇਬਲ ਤੇ ਪਈ ਸੀ ਦੂਸਰੀ ਭੂੰਜੇ( ਜਮੀਨ) ਪਈ ਸੀ ਕੱਪੜੇ ਨਾਲ ਮੂਹ ਢਕੇ ਹੋਏ ਸਨ।ਹਮੇਸ਼ਾ ਵਾਗ ਉਹ ਲਾਸਾ ਦੇ ਮੂਹ ਤੋ ਕੱਪੜਾ ਹਟਾ ਕੇ ਉਹਨਾ ਦੇ ਚਿਹਰੇ ਵੇਖਣੋ ਨਾ ਉਕਿਆ ।ਟੇਬਲ ਤੇ ਪਈ ਲਾਸ ਦੇਖਣ ਤੋ ਬਆਦ ਉਸ ਨੇ ਜਦ ਜਮੀਨ ਤੇ ਪਈ 20/22 ਸਾਲ ਦੇ ਸਿਖ ਗੱਭਰੂ ਦੇ ਮੂਹ ਤੋ ਕੱਪੜਾ ਹਟਿਆ ਇਸ ਸਿਖ ਨੋਜੁਆਨ ਦੀ ਲਾਸ਼ ਨੇ ਝਟ ਅੱਖਾਂ ਖੋਲ ਲਈਆ ।ਸਫਾਈ ਕਰਮਚਾਰੀ ਕਰਮਵੀਰ ਇਕਦੱਮ ਘਬਰਾ ਗਿਆ ।ਭੂਤ ਦਾ ਵਹਿਮ ਬਚਪਨ ਤੋ ਮਾਨਸਿਕਤਾਂ ਨਾਲ ਚੰਬੜਿਆ ਬੁਢੇਪੇ ਤਕ ਨਹੀ ਲਹਿੰਦਾ।ਪਰ ਹੁਣ ਕਰਮਵੀਰ ਭੂਤ ਨੂ ਨਹੀ ਬਲਕਿ ਇਕ ਜਿਊਦੇ ਜਾਗਦੇ ਗੱਭਰੂ ਨੂ ਵੇਖ ਰਿਹਾ ਸੀ।ਜੋ ਕੰਨਪਟੀ ਤੇ ਹਿਦੁੰਸਤਾਨੀ ਪੁਲਿਸ ਦੀ ਮਾਰੀ ਗੋਲੀ ਦੇ ਬਾਵਜੂਦ ਅਜੇ ਤਕ ਜਿਊਦਾ ਸੀ ਤੇ ਫੋਰਸ ਜਿਸਨੂ ਮਰਿਆ ਸਮਝ ਰਹੀ। ਸਫਾਈ ਕਰਮਚਾਰੀ ਕਰਮਵੀਰ ਦੇ ਡਰ ਕੇ ਪਿਛਾਹ ਨੂ ਭੱਜਦੇ ਕਦਮ ਇਕਦਮ ਥਾਏ ਰੁਕ ਗਏ ਜਦ ਉਸ ਨੇ ਮੱਧਮ ਜਿਹੀ ਅਵਾਜ ਸੁਣੀ ।ਪਾਣੀ ਪਾਣੀ ਉਸਨੇ ਡਰਦੇ ਡਰਦੇ ਪਿਛੇ ਮੁੜ ਕੇ ਵੇਖਿਆ ਲਾਸ਼ ਹੀ ਬੋਲ ਰਹੀ ਸੀ ।ਨਹੀ ਇਹ ਲਾਸ਼ ਨਹੀ ਇਹ ਜਿਊਦਾ ਉਸਨੂ ਹੁਣ ਯਕੀਨ ਹੋ ਗਿਆ ਸੀ। ਉਹ ਡਰਦਾ ਡਰਦਾ ਬਹਾਰ ਨਿਕਲਿਆ ।ਪੁਲਿਸ ਵਾਲੇ ਕਿਤੇ ਲਾਬੇ ਸਨ ।ਚਾਹ ਵਾਲੇ ਤੋ ਗਿਲਾਸ ਲੈ ਕੇ ਉਸ ਨੇ ਟੂਟੀ ਤੋ ਪਾਣੀ ਦਾ ਗਿਲਾਸ ਭਰਿਆ ਤੇ ਅੰਦਰ ਲਿਜਾ ਕੇ ਬੁਕ ਨਾਲ ਉਸ ਸਹਿਕ ਰਹੇ ਨੋਜੁਆਨ ਦੇ ਮੂਹ ਵਿਚ ਪਾਣੀ ਪਾਇਆ ।ਥੋੜੇ ਚਿਰ ਬਆਦ ਕਰਮਵੀਰ ਬਹਾਰ ਨਿਕਲਿਆ ਤੇ ਇਹ ਸਾਰੀ ਗਲ ਉਸ ਨੇ ਫਾਰਮਾਸਿਸਟ ਨੂ ਦੱਸੀ ।ਥੋੜੇ ਸਮੇ ਵਿਚ ਇਹ ਗਲ ਡਕਟਰ ਜਸਵੰਤ ਨੂ ਦਸੀ ।ਡਕਟਰ ਬਿਨਾ ਦੇਰੀ ਕੀਤੇ ਆਪਣੇ ਸਟਾਫ ਮੈਬਰਾ ਨਾਲ ਉਸ ਕਮਰੇ ਵਿਚ ਪਹੁਚੇ ਜਿਥੇ ਨੋਜੁਆਨ ਸਹਿਕ ਰਿਹਾ ਸੀ ।ਜਦ ਡਕਟਰ ਜਸਵੰਤ ਜਖਮੀ ਨੋਜੁਆਨ ਨੂ ਬਹਾਰ ਕੱਢ ਕਿ ਦੂਸਰੇ ਰੂਮ ਵਿਚ ਸਿਫਟ ਕਰਨ ਲੱਗੇ ਇਲਾਜ ਲਈ ਤਦ ਤਕ ਗੱਲ ਪੁਲਿਸ ਮੁਲਾਜ਼ਮਾਂ ਨੂ ਵੀ ਸਮਝ ਆ ਗਈ ਕਿ ਨੋਜੁਆਨ ਮਰਿਆ ਨਹੀ ਜਿਊਦਾ ਹੈ ।ਪੁਲਿਸ ਮਲਾਜਮਾ ਨੇ ਸਟੈਫ ਮੈਬਰ ਨੂ ਜੋਰ ਦਾਰ ਅਵਾਜ ਵਿਚ ਕਿਹਾ ਤੁਸੀ ਇਸ ਲਾਸ਼ ਨੂ ਸਾਡੇ ਅਫਸਰਾ ਤੋ ਪੁਛੇ ਬਿਨਾ ਬਹਾਰ ਨਹੀ ਲੈ ਜਾ ਸਕਦੇ ਅੱਗੋ ਡਕਟਰ ਵੀ ਗੁਸੇ ਵਿਚ ਆ ਕੇ ਮੁਲਾਜਮਾ ਨੂ ਧੱਕਾ ਮਾਰ ਕੇ ਇਕ ਪਾਸੇ ਕਰ ਕੇ ਬੋਲਿਆ ਮੇਰਾ ਫਰਜ ਹੈ ਇਸ ਨੋਜੁਆਨ ਨੂ ਬਚਾਉਣਾ ।ਮੁਲਾਜਮ ਉਥੋ ਭੱਜ ਕੇ ਛੇਤੀ ਨਾਲ ਇਕ ਪੀ ਸੀ ਉ ਵਿਚ ਵੜ ਗ਼ਏ ।ਤਾਰਾਂ ਖੜਕ ਪਈਆ ਕਈ ਮੋਕੇ ਦੇ ਗੁਵਾਹਾਂ ਅਨੁਸਾਰ ਐਸ ਪੀ ਤਰਨ ਤਾਰਨ ਤੋ ਆਪਰੇਸ਼ਨ ਖੂਬੀ ਰਾਮ ਭਿਖੀਵਿੰਡ ਤੋ ਪਰਮਜੀਤ ਤੇਜਾ ਤੇ ਵਲਟੋਹੇ ਤੋ ਸੀਤਾ ਰਾਮ ਇੰਸਪੈਕਟਰ ਪੁਲਿਸ ਪਾਰਟੀਆ ਸਮੇਤ ਜਿਪਸੀਆਂ ਸਟਾਟ ਕਰ ਪੱਟੀ ਦੇ ਸਿਵਲ ਹਸਪਤਾਲ ਵਲ ਭੱਜ ਉਠੇ। ਉਧਰੋ ਡਕਟਰ ਨੇ ਇਲਾਜ ਸ਼ੁਰੂ ਕਰ ਦਿਤਾ ਗੁਲੋਕੋਜ਼ ਲਗੇ ਤੇ ਨੋਜੁਆਨ ਦੇ ਮੂੰਹੋਂ ਸਿਰਫ ਦੋ ਸ਼ਬਦ ਨਿਕਲੇ ਠੰਡ ਕੰਬਲ ਜਲਦੀ ਨਾਲ ਕੰਬਲ ਦਿਤਾ ਨੋਜੁਆਨ ਜਖਮੀ ਨੂ ।ਕੁਝ ਇਜੰਕਸ਼ਨ ਲੱਗਣ ਤੇ ਨੋਜੁਆਨ ਪਹਿਲੇ ਨਾਲੋੰ ਬਿਹਤਰ ਹਾਲਤ ਵਿਚ ਜਾਪਣ ਲੱਗਾ । ਡਕਟਰ ਨੇ ਨੋਜੁਆਨ ਤੋ ਉਸ ਦਾ ਐਡਰਸ ਪੁਛਣਾ ਚਾਹਿਆ ਪਰ ਨੋਜੁਆਨ ਬੋਲਿਆ ਮੈਨੂ ਕੁਝ ਵੀ ਸੁਣ ਨਹੀ ਰਿਹਾ ਕੁਝ ਲਿਖ ਕੇ ਪੁਛੋ ਡਕਟਰ ਸਮਝ ਗਿਆ ਕੇ ਨੋਜੁਆਨ ਨੂ ਜੋ ਗੋਲੀ ਕਨਪਟੀ ਤੇ ਰਖ ਕੇ ਮਾਰੀ ਉਹ ਜਾਨ ਤੇ ਨਹੀ ਲੈ ਸਕੀ ਪਰ ਕੰਨ ਨਕਾਰਾ ਕਰ ਗਈ ਪਰ ਉਹ ਬੋਲ ਨੋਰਮਲ ਢੰਗ ਨਾਲ ਰਿਹਾ ਸੀ ।ਡਕਟਰ ਨੇ ਕਾਗਜ ਤੇ ਸਵਾਲ ਲਿਖ ਕਿ ਉਸਦੇ ਘਰ ਦਾ ਅਤਾ ਪਤਾ ਪੁਛਿਆ ਉਸ ਨੋਜੁਆਨ ਨੇ ਬੋਲ ਕੇ ਦੱਸਿਆ। ਮੈ ਵਲਟੋਹੇ ਦੇ ਸ; ਹਰਭਜਨ ਸਿਘ ਦਾ ਲੜਕਾ ਹਾ ਮੇਰਾ ਨਾਮ ਸੁਰਜੀਤ ਸਿਘ ਹੈ ਮੈਨੂ ਸੋਲਾ (16) ਦਿਨ ਪਹਿਲੇ ਵਲਟੋਹੇ ਤੋ ਪੁਲਿਸ ਨੇ ਫੜ ਕੇ ਭਿਖੀਵਿੰਡ ਰੱਖ ਕੇ ਬਹੁਤ ਤਸੱਦਤ ਕੀਤਾ ਗਿਆ ਅਜ ਤੜਕੇ ਉਥੋ ਕੱਢ ਕੇ ਸਾਡਾ ਮੁਕਾਬਲਾ ਬਣਾਉਣ ਲਈ ਗੋਲੀਆ ਮਾਰ ਕੇ ਇਥੇ ਲਿਆਦਾ ਗਿਆ ।ਸਾਰੀ ਗਲ ਸੁਣ ਕੇ ਡਕਟਰ ਤੇ ਸਟਾਫ ਸੁਨ ਰਿਹ ਗਿਆ ।ਉਸ ਨੋਜੁਆਨ ਨੇ ਇਹ ਵੀ ਦੱਸਿਆ ਕਿ ਸਾਡੇ ਪਿਡ ਦੀ ਇਕ ਕੁੜੀ ਇਸੇ ਹਸਪਤਾਲ ਵਿਚ ਨਰਸ ਲਗੀ ਹੋਈ ਹੈ (ਉਹ ਕੁੜੀ ਉਸ ਦਿਨ ਛੁਟੀ ਤੇ ਸੀ) ਪਰ ਉਸ ਲੜਕੀ ਦਾ ਪਤੀ ਕਾਮਰੇਡ ਮਾਹਵੀਰ ਨੇੜੇ ਸੀ ਉਸ ਹੱਥ ਜਲਦੀ ਨੋਜੁਆਨ ਦੇ ਘਰ ਸੁਨੇਹਾ ਪਹੁਚਾਉਣ ਲਈ ਭੇਜ ਦਿਤਾ ਗਿਆ ।ਇਸ ਤੋ ਪਹਿਲੇ ਨੋਜੁਆਨ ਦੇ ਘਰ ਵਾਲੇ ਹਸਪਤਾਲ ਪਹੁਚ ਦੇ । ਇਸਪੈਕਟਰ ਸੀਤਾ ਰਾਮ ਦੀ ਅਗਵਾਈ ਹੇਠ ਹਿਦੁੰਸਤਾਨੀ ਪੁਲਿਸ ਦੀਆ ਜਿਪਸੀਆਂ ਘੂਕਰ ਵਜਾਉਦੀਆ ਪਹੁਚ ਗਈਆ ।ਸੀਤਾ ਰਾਮ ਨੇ ਬਨੈਣ ਪਈ ਹੋਈ ਸੀ ਤੇੜ ਲੂਗੀ ਬੱਦੀ ਹੋਈ ਸੀ ਪੈਰਾਂ ਵਿਚ ਚਪਲ ਪਾਈ ਹੋਈ ਸੀ ਖੂਬੀ ਰਾਮ ਦਾ ਹੁਕਮ ਮਿਲਦਿਆ ਬਿਨਾ ਵਰਦੀ ਪਾਏ ਪਹੁਚ ਗਿਆ ।ਇਸ ਵੇਲੇ ਪੱਟੀ ਸ਼ਹਿਰ ਵਿਚ ਨੋਜੁਆਨ ਦੇ ਜਿਊਦੇ ਹੋਣ ਦੀ ਗਲ ਜੰਗਲ ਦੀ ਅੱਗ ਵਾਗ ਫੈਲ ਚੁਕੀ ਸੀ ਹਸਪਤਾਲ ਦੇ ਬਹਾਰ ਲੋਕਾ ਦੀ ਭੀੜ ਲਗ ਚੁਕੀ ਸੀ । ਇਸਪੈਕਟ ਸੀਤਾ ਰਾਮ ਨੇ ਜਦੋ ਇਲਾਜ ਅਧੀਨ ਸੁਰਜੀਤ ਸਿਘ ਨੂ ਚੁਕਣ ਲਈ ਦੁਬਾਰਾ ਵਹਿਸ਼ੀ ਹੱਥ ਪਾਇਆ ਤਾ ਡਕਟਰ ਜਸਵੰਤ ਨੇ ਰੋਕਿਆ ਤਾ ਸੀਤਾ ਰਾਮ ਨੇ ਡਾਕਟਰ ਨੂ ਧੱਕਾ ਮਾਰ ਕੇ ਇਕ ਪਾਸੇ ਸੁਟ ਕੇ ਸੁਰਜੀਤ ਨੂ ਚੁਕ ਕੇ ਜਿਪਸੀ ਵਿਚ ਸੁਟ ਕੇ ਥੋੜੀ ਦੂਰ ਲੇ ਜਾ ਕੇ ਉਸੇ ਜਗਹ ਕਨਪਟੀ ਤੇ ਦੁਬਾਰਾ ਗੋਲੀ ਮਾਰ ਕੇ ਮਾਰ ਮੁਕਾਇਆ ਤਾ ਵੀ ਅੱਧਾ ਘੰਟਾ ਹਿਦੁੰਸਤਾਨੀ ਫੋਰਸ ਹਵਾਈ ਫਾਇਰ ਕਰਦੀ ਰਹੀ ਤੇ ਅੱਧੇ ਘੰਟੇ ਬਆਦ ਫਿਰ ਸੁਰਜੀਤ ਸਿਘ ਨੂ ਮਾਰ ਕੇ ਉਸੇ ਹਸਪਤਾਲ ਵਿਚ ਉਸੇ ਡਕਟਰ ਕੋਲ ਪੋਸਟ ਮਾਰਟਮ ਲਈ ਲੈ ਆਂਦਾ।ਹਿਦੁੰਸਤਾਨੀ ਫੋਰਸਾ ਪੋਸਟ ਮਾਰਟਮ ਕਰਵਾ ਕੇ ਸਿਧਾ ਸਮਸ਼ਾਨ ਘਾਟ ਸਸਕਾਰ ਕਰਨ ਲਈ ਨੋਜੁਆਨ ਦੀ ਲਾਸ਼ ਲੈ ਗਈਆ ਉਧਰੋ ਸੁਰਜੀਤ ਦੇ ਮਾਤਾ ਪਿਤਾ ਨੂ ਸਾਰੀ ਗਲਬਾਤ ਹਸਪਤਾਲ ਵਾਲਿਆ ਦੱਸ ਦਿਤੀ ਮਮਤਾ ਦੀ ਮਾਰੀ ਮਾਂ ਪੁਤਰ ਨੂ ਵੇਖਣ ਲਈ ਸ਼ਮਸ਼ਾਨਘਾਟ ਪਹੁੰਚੀ ਹਿੰਦਸਤਾਨੀ ਫੋਰਸਾ ਅੱਗੇ ਨਾ ਜਾਣ ਦੇਣ ਸੁਰਜੀਤ ਦੀ ਮਾਂ ਝੱਲੀ ਜਿਹੀ ਬਣ ਕੇ ਕਹਿੰਦੀ ਕਿਸ ਦੀ ਲਾਸ਼ ਹੈ ਵੇਖ ਤੇ ਲੈਣ ਦਿਉ ਪਰ ਇਕ ਪੁਲਿਸ ਵਾਲੇ ਨੇ ਪਹਿਚਾਣ ਲਿਆ ਕਹਿਦਾ ਏ ਉਸੇ ਮੁੰਡੇ ਦੀ ਮਾਂ ਜੋ ਮੁਕਾਬਲੇ ਵਿਚ ਮਰਿਆ ਸ਼ੁਰਜੀਤ ਦੀ ਮਾਂ ਕਹਿੰਦੀ ਜੇ ਪਹਿਚਾਣ ਈ ਲਿਆ ਜੇ ਮੈਨੂ ਤੇ ਇਕ ਵਾਰੀ ਮੈਨੂ ਮੇਰੇ ਲਾਡਲੇ ਪੁੱਤਰ ਦਾ ਮੂੰਹ ਤੇ ਵੇਖ ਲੈਣ ਦਿਉ ਤੁਸੀ ਮੇਰੇ ਘਰ ਦਾ ਚਿਰਾਗ ਤੇ ਪਾਪੀਉ ਬੁਝਾ ਈ ਦਿਤਾ ਜੇ। ਇਸ ਦੇ ਜਵਾਬ ਵਿਚ ਮਾਤਾ ਦਰਸ਼ਨ ਕੋਰ ਨੂ ਧੱਕੇ ਮਾਰੇ ਗਏ ਤੇ ਉਸ ਗੱਭਰੂ ਦੀ ਲਾਸ਼ ਵੀ ਹੋਰਨਾਂ ਸਿਖ ਨੋਜਵਾਨਾਂ ਵਾਗੂ ਉਸਦੇ ਸਾਹਮਣੇ ਸਾੜ ਦਿਤੀ ਗਈ।

Read More...

Uncategorized

ਇੰਗਲੈਂਡ ਸਰਕਾਰ ਵੱਲੋਂ ਠੁਕਰਾਈ ਗਈ ਭਾਰਤ ਦੀ ਮੰਗ, ਹੋਵੇਗੀ ਖਾਲਿਸਤਾਨੀਆਂ ਦੀ ਰੈਲੀ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਲੰਦਨ ‘ਚ 12 ਅਗਸਤ ਨੂੰ ਹੋ ਰਹੀ ਖਾਲਿਸਤਾਨ ਸਮਰਥਕਾਂ ਦੀ ਰੈਲੀ ਤੇ ਰੋਕ ਲਾਉਣ ਵਾਲੀ ਭਾਰਤ ਦੀ ਅਪੀਲ ਨੂੰ ਬ੍ਰਿਟੇਨ ਸਰਕਾਰ ਨੇ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਉਹ ਕਾਨੂੰਨ ਦੇ ਦਾਇਰੇ ‘ਚ ਤੇ ਅਹਿੰਸਕ ਪ੍ਰਦਰਸ਼ਨਾਂ ‘ਤੇ ਰੋਕ ਨਹੀਂ ਲਾਉਣਗੇ। ਜ਼ਿਕਰਯੋਗ ਹੈ ਕਿ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਨੂੰ ਲੈਕੇ ਲੰਦਨ ‘ਚ 2020 ‘ਚ ਰਾਏਸ਼ੁਮਾਰੀ ਹੋਵੇਗੀ ਜਿਸਨੂੰ ਲੰਦਨ ਐਲਾਨਨਾਮੇ ਦਾ ਨਾਂਅ ਦਿੱਤਾ ਗਿਆ ਹੈ। ਇਸ ਰੈਲੀ ਦਾ ਪ੍ਰਬੰਧ ਕਰਨ ਵਾਲੇ ਅਮਰੀਕਾ ਨਾਲ ਸਬੰਧਤ ਸਿੱਖ ਗੁੱਟਾਂ ਦਾ ਕਹਿਣਾ ਹੈ ਕਿ ਰੈਫਰੈਂਡਮ-2020 ਦੁਨੀਆ ਭਰ ‘ਚ ਰਹਿਣ ਵਾਲੇ ਤਿੰਨ ਕਰੋੜ ਸਿੱਖਾ ਵਿਚਾਲੇ ਵੱਖਰੀ ਤਰ੍ਹਾਂ ਦਾ ਪ੍ਰਯੋਗ ਹੋਵੇਗਾ।ਪੰਜਾਬ ਵਾਸੀ ਸਿੱਖ ਨਹੀਂ ਚਾਹੁੰਦੇ ਰੈਫਰੈਂਡਮ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਿਸ਼ਵ ਭਰ ‘ਚ ਰਹਿ ਰਹੇ ਸਿੱਖਾਂ ਦਾ ਪੰਜਾਬ ਨਾਲ ਗਹਿਰਾ ਨਾਤਾ ਹੈ। ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਬ੍ਰੈਡਫਾਰਡਸ਼ਾਇਰ ਦੇ ਜਸਬੀਰ ਸਿੰਘ ਪਰਮਾਰ ਨੇ ਕਿਹਾ ਕਿ ਪੰਜਾਬ ਵੱਸਦੇ ਸਿੱਖ ਖਾਲਿਸਤਾਨ ਸਬੰਧੀ ਰੈਫਰੈਂਡਮ ਦੀ ਹਮਾਇਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਯੂਕੇ ‘ਚ ਰਹਿ ਕੇ ਖਾਲਿਸਤਾਨ ਤੇ ਰੈਫਰੈਂਡਮ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਸਕਾਟਲੈਂਡ ਨਿਵਾਸੀ ਭਾਰਤ ‘ਚ ਰਹਿ ਕੇ ਆਪਣੀ ਆਜ਼ਾਦੀ ਪ੍ਰਤੀ ਰੈਫਰੈਂਡਮ ਦੀ ਮੰਗ ਕਰਨ। ਇਸ ਤੋਂ ਇਲਾਵਾ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਪੰਜਾਬ ਦੇ ਸਿੱਖ ਅਜਿਹੀ ਰੈਲੀ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਪੰਜਾਬ ਨੂੰ ਦੋਫਾੜ ਨਹੀਂ ਹੋਣ ਦੇਵਾਂਗੇ।ਰੈਲੀ ‘ਚ ਪਰਮਜੀਤ ਪੰਮਾ ਵੀ ਸ਼ਾਮਿਲ ਜਾਣਕਾਰੀ ਮੁਤਾਬਕ ਬਰਮਿੰਘਮ ‘ਚ ਰਹਿ ਰਿਹਾ ਪਰਮਜੀਤ ਪੰਮਾ ਰੈਲੀ ਦੇ ਮੁੱਖ ਪ੍ਰਬੰਧਕਾਂ ‘ਚੋਂ ਇਕ ਹੈ। ਪੰਮਾ ਭਾਰਤ ‘ਚ 2010 ‘ਚ ਪਟਿਆਲਾ ਤੇ ਅੰਬਾਲਾ ‘ਚ ਹੋਏ ਦੋ ਬੰਬ ਧਮਾਕਿਆਂ ਲਈ ਲੋੜੀਂਦਾ ਹੈ। ਇਸ ਤੋਂ ਇਲਾਵਾ 2009 ‘ਚ ਆਰਐਸਐਸ ਦੇ ਮੁਖੀ ਰੁਲਦਾ ਸਿੰਘ ਦੇ ਕਤਲ ਦੇ ਵੀ ਉਸਦੇ ਦੋਸ਼ ਹਨ। ਪੰਮਾ ਸਾਲ 2000 ਤੋਂ ਬ੍ਰਿਟੇਨ ‘ਚ ਸ਼ਰਨ ਲੈ ਕੇ ਰਹਿ ਰਿਹਾ ਹੈ। ਦੱਸ ਦੇਈਏ ਕਿ ਇਸ ਰੈਲੀ ਲਈ ਅਮਰੀਕਾ ਦੇ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ ਫੰਡ ਦਿੱਤੇ ਜਾ ਰਹੇ ਹਨ ਤੇ ਇਸਨੂੰ ਵਿਸ਼ਵ ਭਰ ‘ਚ ਵੱਸਦੇ ਤਿੰਨ ਕਰੋੜ ਸਿੱਖਾਂ ਲਈ ਪਹਿਲੀ ਰਾਏਸ਼ੁਮਾਰੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਸੁਣੋ ਲਾਡੀ ਸ਼ਾਹ ਲਈ ਸਤਿੰਦਰ ਸਰਤਾਜ ਦਾ ਏ ਗੀਤ

ਸੁਣੋ ਲਾਡੀ ਸ਼ਾਹ ਲਈ ਸਤਿੰਦਰ ਸਰਤਾਜ ਦਾ ਏ ਗੀਤ,ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ……ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲ ਯਾਰੀ ਲਾਈ ਨਿਭਾ ਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂਲੋਕਾਂ ਦੀਆਂ ਝੋਲੀਆਂ ਭਰੀਆਂ ਲਾਡੀ ਸ਼ਾਹ ਜੀ ਉਹ ਫਕੀਰ ਹੋਏ ਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ ,,ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ….ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ..ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨਹੁਣ ਤੁਹਾਨੂੰ ਦੱਸਦੇ ਆ ”ਗੁਰਦਾਸ ਮਾਨ ” ਕੌਣ ਆ …ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ..ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ.. ਗੁਰਦਾਸ ਮਾਨ ਉਹ ਆ ਜਿਸ ਨੇਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ…….ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾ …ਮੈਂ ਵੀ ਗੁਰਦਾਸ ਮਾਨ ਦਾ ਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਏ ….ਬਹੁਤ ਲੋਕ ਨੇ ਜੋਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ …ਮੈਂ ਤੇ ਮੇਰੇ ਬਹੁਤ ਸਾਰੇ ਦੋਸਤਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ….ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ..ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ….ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ

Read More...

Uncategorized

ਸਿੱਖ ਕਦੇ ਵੀ ਭੀਖ ਨਹੀਂ ਮੰਗਦਾ ਦੇਖੋ ਜਿਉਂਦੀ ਜਾਗਦੀ ਮਿਸਾਲ ਹਰ ਸਿੱਖ ਮਾਣ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ ਗੁਰੂ ਦਾ ਸਿੱਖ ਜੀ ਸਿੱਖੀ ਪ੍ਰਚਾਰ ਵਿੱਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ !!! ਦੁਨੀਆ ਦੇ ਸਭ ਧਰਮਾਂ ਵਿੱਚੋਂ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ, ਜਿਸ ਦੀ ਵਿਚਾਰਧਾਰਾ ਵਿਗਿਆਨਕ ਹੈ ਇਸ ਧਰਮ ਅੰਦਰ💥ਕਿਰਤ ਕਰੋ💥ਨਾਮ ਜਪੋ 💥ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ I ਧਰਮ ਅੰਦਰ ਫੋਕੇ ਰੀਤੀ-ਰਿਵਾਜਾਂ

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ

Posted by Amarpreet Singh Amar Khalsa on Monday, August 6, 2018

ਕਰਮ ਕਾਂਡਾਂ, ਵਹਿਮਾਂ-ਭਰਮਾਂ, ਮੂਰਤੀ ਪੂਜਾ, ਮੜ੍ਹੀ ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ I ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਾਪ ਕੇ ਦੇਹਧਾਰੀ ਗੁਰੂ ਡੰਮ ਜਾਂ ਬਾਬਾਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿਚੋਂ ਕੱਢ ਦਿੱਤਾ Iਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ ਅੰਗਰੇਜ਼ੀ ਸਾਮਰਾਜ ਦੌਰਾਨ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਸ਼ੁਰੂ ਕੀਤਾ ਗਿਆ ਅਖੌਤੀ ਡੇਰਾਵਾਦ ਅੱਜ ਸਿੱਖ ਕੌਮ ਲਈ ਇਕ ਬਹੁਤ ਵੱਡਾ ਨਾਸੂਰ ਬਣ ਚੁੱਕਾ ਹੈ I ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਜਗਨਨਾਥਪੁਰੀ ਉੜੀਸਾ ਜਾ ਕੇ ਵਹਿਮਾਂ ਵਿਚ ਗ੍ਰਸਤ ਲੋਕਾਂ ਨੂੰ ਤਰਕ ਨਾਲ ਸਮਝਾਇਆ, ਉੱਥੇ ਮੁਸਲਮਾਨਾਂ ਦੇ ਪ੍ਰਮੁੱਖ ਤੀਰਥ ਅਸਥਾਨ ਮੱਕਾ ਵਿਖੇ ਜਾ ਕੇ ਮੁਸਲਮਾਨਾਂ ਨੂੰ ਵੀ ਨਵੀਂ ਸੇਧ ਦਿੱਤੀ I ਇਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਨੇ ਮੁਗ਼ਲ ਹਾਕਮ ਬਾਬਰ ਨੂੰ ਸ਼ਰੇਆਮ ਜਾਬਰ ਆਖ ਕੇ ਆਪਣੀ ਦਿ੍ੜ੍ਹਤਾ, ਦਲੇਰੀ ਤੇ ਅਣਖ ਦਾ ਸਬੂਤ ਦਿੱਤਾ ਉਨ੍ਹਾਂ ਸਾਧਾਂ ਵਾਲਾ ਬਾਣਾ ਪਾ ਕੇ ਕਿਰਤੀ ਲੋਕਾਂ ਦੀ ਮਿਹਨਤ ਵਾਲੀ ਕਮਾਈ I ਲੁੱਟਣ ਵਾਲੇ ਵਿਹਲੜ ਲੋਕਾਂ ਨੂੰ ਨਕਾਰ ਕੇ ਆਮ ਲੋਕਾਂ ਨੂੰ ਕਿਰਤ ਦੇ ਸਿਧਾਂਤ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਕਰਤਾਰਪੁਰ ਵਿਖੇ ਖੇਤੀ ਕਰਨ ਨੂੰ ਪਹਿਲ ਦੇਣੀ ਗੁਰੂ ਨਾਨਕ ਸਾਹਿਬ ਵੱਲੋਂ ਕਿਰਤ ਦੇ ਸਿਧਾਂਤ ਨੂੰ ਵਡਿਆਉਣਾ ਹੀ ਸੀ I ਇਹੀ ਵੱਡਾ ਕਾਰਨ ਸੀ ਕਿ ਉਹ ਇਕ ਅਮੀਰ ਮਲਿਕ ਭਾਗੋ ਦੇ ਭੋਜ ਨੂੰ ਠੁਕਰਾ ਕੇ ਇਕ ਗਰੀਬ ਮਿਹਨਤਕਸ਼ ਤੇ ਕਿਰਤੀ ਭਾਈ ਲਾਲੋ ਦੇ ਘਰ ਖਾਣਾ ਖਾਣ ਲਈ ਗਏ Iਪਰ ਅੱਜ ਸਿੱਖ ਧਰਮ ਦੇ ਪ੍ਰਚਾਰ ਵਿੱਚ ਲੱਗੀਆਂ ਵੱਡੀ ਗਿਣਤੀ ਵਿਚ ਸੰਸਥਾਵਾਂ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਜਾਂ ਵੱਖ ਵੱਖ ਸੰਪਰਦਾਵਾਂ ਦੁਆਰਾ ਗੁਰੂ ਨਾਨਕ ਸਾਹਿਬ ਦੇ ਕਿਰਤ ਸਿਧਾਂਤ ਨੂੰ ਸਿੱਖੀ ਪ੍ਰਚਾਰ ਵਿਚੋਂ ਮਨਫੀ ਕਰ ਦਿੱਤਾ ਗਿਆ ਹੈ I ਕਰੀਬ ਇਕ ਦਹਾਕਾ ਪਹਿਲਾਂ ਤੱਕ ਆਮ ਪ੍ਰਚੱਲਿਤ ਗੁਰੂ ਨਾਨਕ ਸਾਹਿਬ ਦੀ ਬਲਦਾਂ ਨਾਲ ਖੇਤੀ ਕਰਦਿਆਂ ਦੀ ਤਸਵੀਰ ਵੀ ਗਾਇਬ ਕਰ ਦਿੱਤੀ ਗਈ ਹੈ ਭਾਵੇਂ ਇਹ ਤਸਵੀਰਾਂ ਇਕ ਕਾਲਪਨਿਕ ਤਸਵੀਰਾਂ ਤੋਂ ਵੱਧ ਕੁਝ ਵੀ ਨਹੀਂ, ਪਰ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਨੂੰ ਲੋਕਾਂ ਤੱਕ ਪ੍ਰਚਾਰਿਆ ਜਾ ਰਿਹਾ ਸੀ Iਹੁਣ ਅਗਲੀਆਂ ਪੀੜ੍ਹੀਆਂ ਅਜਿਹੇ ਪ੍ਰਚਾਰ ਦੀ ਘਾਟ ਕਾਰਨ ਗੁਰੂ ਨਾਨਕ ਸਾਹਿਬ ਵੱਲੋਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਦੇ ਪੇਸ਼ ਕੀਤੇ ਸਿਧਾਂਤ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਣਗੀਆਂ I ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਿਰਤ ਨੂੰ ਪਹਿਲ ਦਿੰਦੇ ਕਈ ਸ਼ਬਦ ਆਉਂਦੇ ਹਨ ਪਰ ਸਿੱਖੀ ਪ੍ਰਚਾਰ ਵਿੱਚੋਂ ਚੁੱਪ ਚੁਪੀਤੇ ਕਿਰਤ ਦੇ ਸਿਧਾਂਤ ਨੂੰ ਕੱਢ ਦੇਣਾ ਦੁਖਦਾਈ ਹੈ Iਅੱਜ ਪੰਜਾਬ ਅੰਦਰ ਅਨੇਕਾਂ ਹੀ ਸੰਪਰਦਾਵਾਂ ਜਾਂ ਸੰਤ-ਮਹਾਂਪੁਰਖ ਸਿੱਖੀ ਦਾ ਪ੍ਰਚਾਰ ਕਰਨ ਦਾ ਹੋਕਾ ਦਿੰਦੇ ਹਨ ਪਰ ਅਜਿਹੀਆਂ ਸੰਪਰਦਾਵਾਂ ਦੁਆਰਾ ਸਿੱਖਾਂ ਨੂੰ ਕੇਵਲ ਸਿਮਰਨ ਕਰਨ ‘ਤੇ ਹੀ ਜ਼ੋਰ ਦੇਣਾ ਕਿਸੇ ਵੀ ਤਰ੍ਹਾਂ ਸਿੱਖ ਸਿਧਾਂਤ ਦੇ ਅਨਕੂਲ ਨਹੀਂ ਹੈ I ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਹਿੰਦਿਆਂ ਉਠ ਦਿਆਂ ਹਰਿ ਨਾਮ ਧਿਆਈਐ ਦਾ ਸਿਧਾਂਤ ਦੇ ਕੇ ਗ੍ਰਹਿਸਤੀ ਜੀਵਨ ਨੂੰ ਤਿਆਗ ਕੇ ਪਹਾੜਾਂ ਵਿਚ ਜਾਂ ਇਕਾਂਤ ਵਿੱਚ ਬੈਠ ਕੇ ਕੇਵਲ ਸਿਮਰਨ ਕਰਨ ਨੂੰ ਨਕਾਰਿਆ ਹੈ Iਕੌਮ ਦੀ ਅਧੋਗਤੀ ਲਈ ਜ਼ਿੰਮੇਵਾਰ ਸੰਪਰ ਦਾਵਾਂ ਨੇ ਸਿਰਫ ਸਿਮਰਨ ਕਰਨ ਨੂੰ ਹੀ ਸਿੱਖੀ ਨਾਲ ਜੋੜ ਦਿੱਤਾ ਇਹੀ ਵੱਡਾ ਕਾਰਨ ਹੈ ਅੱਜ ਸਿੱਖਾਂ ਦੀ ਮੌਜੂਦਾ ਪੀੜ੍ਹੀ ਕਿਰਤ ਕਰਨ ਤੋਂ ਇਨ ਕਾਰੀ ਹੋ ਰਹੀ ਹੈ I ਭਾਵੇਂ ਸਿੱਖਾਂ ਨੇ ਸਮੁੱਚੇ ਵਿਸ਼ਵ ਅੰਦਰ ਸਖਤ ਮਿਹਨਤ ਦੇ ਜ਼ਰੀਏ ਦੁਨੀਆ ਦੇ ਕੋਨੇ ਕੋਨੇ ਵਿਚ ਰਹਿੰਦਿਆਂ ਕਿਰਤ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ ਸਿੱਖੀ ਪ੍ਰਚਾਰ ਵਿਚੋਂ ਕਿਰਤ ਸੱਭਿਆਚਾਰ ਨੂੰ ਮਨਫੀ ਕਰਨਾ I ਸਿੱਖ ਕੌਮ ਦਾ ਸਭ ਤੋਂ ਦੁਖਦਾਈ ਪਹਿਲੂ ਹੈ ਜੇਕਰ ਸਿੱਖ ਕੌਮ ਨੇ ਜਿਊ ਦੀ ਰਹਿਣਾ ਹੈ ਤਾਂ ਵਿਗਿਆਨਕ ਵਿਚਾਰਧਾਰਾ ਨੂੰ ਅਪਣਾ ਕੇ ਕਿਰਤ ਸੱਭਿਆਚਾਰ ਨਾਲ ਜੁੜੇ ਰਹਿਣਾ ਬੜਾ ਹੀ ਅਹਿਮ ਹੋਵੇਗਾ ਨਹੀਂ ਤਾਂ ਕੌਮ ਨੂੰ ਹੋਰ ਵੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ I

Read More...

Uncategorized

ਪੰਜਾਬੀਓ ਮਾਰੋ ਹੱਲਾ ਜਾਂ ਬਾਕੀ ਵੀ ਨਾਲ ਖੜੇ ਹੋਣ ਨਹੀਂ ਤਾਂ ਪਿੰਡ ਵਿੱਚ ਨਾ ਬੜਨ ਦੇਣੇ ਦਿੱਲੀ ਦੇ ਚਮਚੇ ਸ਼ੇਅਰ ਕਰੋ

ਆਹ ਲਵੋ ਜੀ ਦਿੱਲੀ ਦੇ ਦਲਾਲਾਂ ਦੇ ਮੂੰਹ ਤੇ ਇੱਕ ਹੋਰ ਚਪੇੜ ਵੱਜ ਗਈ ਗੜਸ਼ੰਕਰ ਤੋਂ ਆਪ ਦੇ ਐੱਮ ਐੱਲ ਏ ਨੇ ਅੱਜ ਆਪਣੀ ਫੇਸਬੁੱਕ ਰਾਹੀਂ ਜਾਣਕਾਰੀ ਸਾਂਜੀ ਕੀਤੀ ਹੈ ਜਿਸ ਵਿਚ ਓਹਨਾ ਨੇ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈਇਹ ਫੈਸਲਾ ਜੈ ਸਿੰਘ ਰੋੜੀ ਨੇ ਆਪ ਦੇ ਗੜਸ਼ੰਕਰ ਦੇ ਵਲੰਟੀਅਰਸ ਅਤੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੁਖ ਰੱਖ ਕੇ ਕੀਤਾ ਹੈਤੇ ਪੂਰੇ ਪੰਜਾਬੀਆਂ ਵਲੋਂ ਦਿਲ ਖੋਲ ਕੇ ਸਵਾਗਤ ਕੀਤਾ ਗਿਆ ਹੈ ਜੈ ਸਿੰਘ ਰੋੜੀ ਦੇ ਇਸ ਫੈਸਲੇ ਦਾ ਹੁਣ ਦੇਖਣਾ ਹੋਵੇਗਾ ਕੇ ਜੋ ਹਾਲੇ ਤਕ ਐੱਮ ਐੱਲ ਏ ਹਾਲੇ ਤੱਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਨਹੀਂ ਆਏ ਕਿ ਉਹ ਵੀ ਹੁਣ ਜੈ ਸਿੰਘ ਰੋੜੀ ਦੇ ਇਸ ਫੈਸਲੇ ਤੋਂ ਬਾਦ ਪੰਜਾਬ ਦੇ ਹੱਕਾਂ ਦੀ ਖਾਤਿਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੰਦੇ ਨੇ ਜਾਨਫਿਰ ਦਿੱਲੀ ਦੀ ਲੀਡਰਸ਼ਿਪ ਦੀ ਗੋਦੀ ਚ ਬੈਠ ਕੇ ਪੰਜਾਬੀਆਂ ਦੇ ਗੁੱਸੇ ਦਾ ਵਿਰੋਧ ਝੱਲਦੇ ਰਹਿਣਗੇ ਸਤਿਕਾਰਯੋਗ ਦੋਸਤੋ, ਮੈਂ ਆਪਣੀ ਜ਼ਮੀਰ, ਹਲਕਾ ਗੜਸ਼ੰਕਰ ਦੇ ਵਲੰਟੀਅਰਸ ਅਤੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਅੱਜ ਪੰਜਾਬ ਦੇ ਿਹੱਤ ਿਵੱਚ ਖੜੇ ਸੁਖਪਾਲ ਸਿੰਘ ਖਹਿਰਾ ਅਤੇ ਸਤਿਕਾਰਯੋਗ ਐਮ.ਐਲ.ਏ ਸਾਹਿਬਾਨ ਦਾ ਸਾਥ ਦੇਣ ਦਾ ਐਲਾਨ ਕਰਦਾ ਹਾਂ – ਐਮ.ਐਲ.ਏ ਜੈ ਸਿੰਘ ਰੋੜੀ ਜੇਕਰ ਤੁਹਾਨੂੰ ਮੇਰਾ ਇਹ ਫੈਸਲਾ ਪਸੰਦ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

Read More...

Uncategorized

ਪੰਜਾਬੀ ਵਸਦੇ ਤੇ ਪ੍ਰਦੇਸੀ ਵੀਰਾਂ ਅੱਗੇ ਵੀ ਬੇਨਤੀ ਹੈ ਸਹਾਇਤਾ ਕਰੋ ਇਸ ਪਰਿਵਾਰ ਦਾ ਵੱਧ ਤੋਂ ਵੱਧ ਸ਼ੇਅਰ ਕਰੋ

ਤਰਨ ਤਾਰਨ ਦੇ ਪਿੰਡ ਵੜਿੰਗ ਸੂਬਾ ਸਿੰਘ ਦੇ ਟਰੱਕ ਡਵਾਈਵਰ ਨੂੰ ਟਰਾਲੇ ਸਮੇਤ ਡੀਜ਼ਲ ਪਾ ਕੇ ਅੱਗ ਦੇ ਹਵਾਲੇ ਕਰ ਦੇਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜੋਗਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਵੜਿੰਗ ਟਰੱਕ ਡਰਾਈਵਰ ਸੀ ਤੇ ਬੀਤੇ ਸ਼ੁੱਕਰਵਾਰ ਉਸ ਨੂੰ ਝਾਰਖੰਡ ਦੇ ਜ਼ਿਲਾ ਖੂੰਟੀ ਦੇ ਆੜਾਘਾਟੀ ਵਿਖੇ ਕੁਝ ਨਕਸਲੀਆਂ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਤ ਉਤਾਰ ਦਿੱਤਾ ਗਿਆਉਪਰੰਤ ਉਸਦੀ ਲਾਸ਼ ਨੂੰ ਟਰਾਲੇ ਵਿੱਚ ਰੱਖ ਕੇ ਡੀਜ਼ਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ।ਸੂਤਰਾਂ ਮੁਤਾਬਕ ਇਹ ਘਟਨਾਂ ਉਸ ਵੇਲੇ ਵਾਪਰੀ ਜਦੋਂ ਜੋਗਾ ਸਿੰਘ ਲੋਹੇ ਦੀਆਂ ਪਾਇਪਾਂ ਨਾਲ ਲੱਦਿਆ ਟਰਾਲਾ ਰੁੜਕੇਲਾ ਤੋਂ ਜਮਸ਼ੇਦਪੁਰ ਲੈ ਕੇ ਜਾ ਰਿਹਾ ਸੀ ਪੁਲਸ ਵਲੋਂ ਕੁਝ ਆਦੀਵਾਸੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਨਕਸਲੀਆਂ ਵਲੋਂ ਸ਼ੁੱਕਰਵਾਰ ਨੂੰ ਝਾਰਖੰਡਬਿਹਾਰ ਬੰਦ ਦਾ ਐਲਾਨ ਕੀਤਾ ਸੀਜਿਸ ਬਾਰੇ ਜੋਗਾ ਸਿੰਘ ਨੂੰ ਜਾਣਕਾਰੀ ਨਹੀਂ ਸੀ ਤੇ ਉਹ ਜਦੋਂ ਹਾਈਵੇ ਤੋ 4 ਕਿਲੋਮੀਟਰ ਅੱਗੇ ਗਿਆ ਤਾ ਉਕਤ ਨਕਸਲੀਆਂ ਵਲੋ ਇਹ ਦਰਿੰਦਗੀ ਭਰਿਆ ਕਾਰਾ ਕਰ ਦਿੱਤਾ ਜਦੋ ਤੱਕ ਪੁਲਸ ਮੌਕੇ ਤੇ ਪਹੁੰਚੀ ਤਾਂ ਟਰਾਲਾ ਅਤੇ ਜੋਗਾ ਸਿੰਘ ਦੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਹਰਾਮਜ਼ਾਦਿਓ ਤੁਹਾਡੀ ਲੜਾਈ ਸਰਕਾਰ ਨਾਲ ਹੈ।ਇੱਕ ਮਿਹਨਤਕਸ਼ ਨਿਹੱਥੇਇਨਸਾਨ ਨੂੰ ਮੌਤ ਦੇ ਘਾਟ ਉਤਾਰਕੇ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਕੇ ਰੱਖ ਦਿੱਤਾ। ਕੱਲ ਨੂੰ ਅਗਰ ਤੁਹਾਡਾ ਰਾਜ ਗਿਆ ਲੋਕਾਂ ਨੂੰ ਤੁਸੀਂ ਕੀ ਇਨਸਾਫ ਦੇਵੋਗੇ। ਬੇਹੱਦ ਦੁਖਦਾਈ ਖ਼ਬਰ

Read More...

Uncategorized

ਜਿੰਨੇ ਵੀ ਤੁਸੀ ਵੀਰ ਹੋ ਜੇਕਰ ਚਹੁੰਦੇ ਹੋ ਖਾਲਸਾ ਰਾਜ ਸਥਾਪਿਤ ਕਰਨਾ ਸ਼ੇਅਰ ਕਰੋ ਕਮੈਂਟ ਕਰੋ

ਜਿੰਨੇ ਵੀ ਤੁਸੀ ਵੀਰ ਹੋ ਜੇਕਰ ਚਹੁੰਦੇ ਹੋ ਖਾਲਸਾ ਰਾਜ ਸਥਾਪਿਤ ਕਰਨਾ ਸ਼ੇਅਰ ਕਰੋ ਕਮੈਂਟ ਕਰੋ1/ ਸਾਰੇ ਵਿਵਾਦਤ ਮਸਲਿਆ ਉੱਪਰ ਬਹਿਸ ਬੰਦ ਕਰ ਦਿਉ 2/ ਉਹਨਾਂ ਲੋਕਾਂ ਦੀ ਪਹਿਚਾਣ ਕਰੋ ਜੋ ਵਿਵਾਦ ਖੜੇ ਕਰਨ ਵਿੱਚ ਮੋਹਰੀ ਹਨ ਇਹਨਾਂ ਦਾ 100% ਬਾਈਕਾਟ ਕਰੋ 3/ ਕਿੱਡਾ ਵੀ ਮਸਲਾ ਹੋ ਜਾਵੇ ਵਿਚਾਰਾਂ ਦੀ ਸਾਂਝ ਨਾਂਅ ਮਿਲਣ ਤੇ ਪੱਗਾਂ ਨਹੀ ਲਹੁਣੀਆਂ, ਦੋਵੇ ਧਿਰਾਂ ਇੱਕ ਕਮੇਟੀ ਬਣਾ ਅਗਾਂਹ ਵਿਚਾਰ ਕਰਨ ਲਈ ਸਹਿਮਤ ਹੋਣ ਅਗਰ ਟਕਰਾਰ ਤੌ ਬਿਨ੍ਹਾ ਇਹ ਵਿਚਾਰ ਸੁਚੱਜਤਾ ਨਾਲ ਕਰਦੇ ਰਹੇ ਫਿਰ ਹੱਲ੍ਹ ਕੱਡ ਲਉਂਗੇ4/ ਪੰਜਾਬ ਅੰਦਰ ਘੱਟ ਗਿਣਤੀ ਮੁਸਲਮਾਨ ਈਸਾਈ ਦਲਿਤਾ ਨਾਲ ਸ਼ਾਂਝੇ ਪ੍ਰੋਗਰਾਮ ਉਲੀਕੇ ਜਾਣ ਅਤੇ ਹਰ ਦੁੱਖ-ਸੁੱਖ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸ਼ਮੂਲੀਅਤ ਕਰਨ 5/ ਜਾਤ-ਪਾਤ ਖਤਮ ਕਰਨ ਲਈ ਸਾਰੇ ਭਗਤ ਸਹਿਬਾਨਾ ਦੇ ਦਿਨ ਦਿਹਾੜੇ ਬਰਾਬਰ ਮਨਾਉਣੇ ਸ਼ੁਰੂ ਕਰੋ 6/ ਪਿੰਡਾਂ ਦੇ ਸ਼ਮਸ਼ਾਨ ਘਾਟ ਇੱਕ ਕਰਨ ਆਪਸੀ ਭਾਈਚਾਰਕ ਸਾਂਝ ਲਈ ਮੁਹਿੰਮਾਂ ਅਰੰਭੀਏ 7/ ਪ੍ਰਚਾਰਕ ਸਿਰਫ ਬਾਣੀ ਅਤੇ ਇਤਿਹਾਸ ਦਾ ਪ੍ਰਚਾਰ ਸਟੇਜਾਂ ਤੌ ਕਰਨ ਨਾਂ ਕੇ ਇੱਕ ਦੂਜੇ ਨੂੰ ਧਮਕੀਆ ਦੇਣ 8/ ਸਮੁੱਚੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਬਣਾਉ9/ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਇੱਕ ਦੂਜੇ ਖਿਲਾਫ ਬਿਆਨ ਬਾਜ਼ੀ ਨਾਂਅ ਕਰਨ ਆਪੋ ਆਪਣੇ ਢੰਗ ਲੱਗੇ ਰਹਿਣ ਹੋਰ ਵੀ ਬਹੁਤ ਸਾਰੇ 20-25 ਪੁਆਇੰਟ ਹਨ ਪਰ ਜੇਕਰ ਅੱਜ ਜਿਹੜੇ ਨੌਜਵਾਨ ਵੀਰ ਕੁੱਝ ਕਰਨਾ ਚਹੁੰਦੇ ਹਨ ਇਹਨਾਂ 9 ਪੁਆਇੰਟਾਂ ਵੱਲ ਹੀ ਧਿਆਨ ਦੇ ਦੇਣਗੇ ਤਾਂ ਤੁਹਾਡਾ ਅਜਾਦੀ ਦਾ ਕਾਫ਼ਲਾ ਵੱਡਾ ਹੁੰਦਿਆ ਦੇਰ ਨਹੀ ਲੱਗਣੀ, ਕੰਮ ਉਹ ਕਰੀਏ ਜਿਸ ਨਾਲ ਲੋਕਾਂ ਦੇ ਦਿਲਾਂ ਦੀ ਅਵਾਜ ਬਣੀਏਹੁਣ ਇਹ ਕਾਰਜ ਕਰਾਂਗੇ ਤਾਂ ਰਾਜ ਦੀ ਪ੍ਰਾਪਤੀ ਵੱਲ ਹੀ ਵਧਾਂਗੇ ਪ੍ਰਸ਼ਾਸ਼ਨ ਵੀ ਤੰਗ ਨਹੀ ਕਰੇਗਾ ਤੁਹਾਨੂੰ  ਖਾਲਸੇ ਦੇ ਰਾਜ ਦਾ ਸੁਨੇਹਾ ਵੀ ਹਰ ਘਰ ਤੱਕ ਪਹੁੰਚਾ ਸਕੋਗੇ  ਤੁਹਾਨੂੰ ਇੱਕ ਮੁਹਿੰਮ ਬਣਨਾ ਪਵੇਗਾ  ਜਾਗੋ ਮਾਰਚ ਹੱਥਾਂ ਵਿੱਚ ਮਿਸਾਲਾਂ ਫੜਕੇ ਕਰਨੇ ਪੈਣਗੇ ਨਾਹਰੇ ਦੇਣੇ ਪੈਣਗੇ ਸਾਡੀ ਕੋਈ ਜਾਤ ਨਹੀ ਕੋਈ ਉੱਚਾ ਨਹੀ ਕੋਈ ਨੀਵਾਂ ਨਹੀ ਆਉ ਆਪਣਾ #ਰਾਜ ਇਸ ਹਿੰਦੋਸਤਾਨ ਤੌ ਅਜਾਦ ਕਰਵਾਈਏ  ੲਿਹਨਾਂ ਕਾਰਜਾਂ ਨਾਲ ਹਰ ਿੲੱਕ ਖਾਲਸਾ ਬਣ ਜਾਵੇਗਾ, ਕਿਉ ਜਦ ਤੁਸੀ ਏਕਤਾ ਵੱਲ ਵਧੇ ਹਕੂਮਤ ਦਾ ਲੱਕ ਟੁੱਟ ਜਾਣਾ ਜਦ ਤੁਸੀ #ਜਾਤ ਨੂੰ ਖਤਮ ਕਰ ਦਿੱਤਾ #ਬ੍ਰਹਮਣਵਾਦ ਦਾ ਲੱਕ ਟੁੱਟ ਜਾਣਾਬਹੁਤ ਕੁੱਝ ਲਿਖਣ ਨੂੰ ਬੋਲਣ ਨੂੰ ਦਿਲ ਕਰਦਾ ਪਰ ਲਿਖਣਾ ਬੋਲਣਾ ਹੀ ਕਾਫੀ ਨਹੀ ਹੈ .. ਹੁਣ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਖੜ-ਦਿਮਾਗ ਨਾਂਅ ਬਣੀਏ ਕਿਉਂ ਤੁਹਾਡਾ ਦੁਸ਼ਮਣ ਤੁਹਾਡੀ ਹਰ ਹਰਕਤ ਉੱਤੇ ਅੱਖ ਰੱਖਦਾ ਹੈ, ਤੁਸੀ ਈਸਾਈਆ ਨਾਲ ਉਲਝੇ ਉਹਨਾਂ ਪਾਸਟਰ ਮਾਰ ਦਿੱਤਾ ੲਿਲਜਾਮ ਤੁਹਾਡੇ ਸਿਰ ਲਾ ਦਿੱਤਾ ਹੁਣ ਵੀਰੋ ਚੁਕੰਨੇ ਹੋਵੋ ਤੁਸੀ ਹਿੰਦ ਹਕੂਮਤ ਦੀ ਵਿਛਾਈ ਬਰੂਦ ਦੀ ਲਾਲ ਲਾਇਨ ਤੇ ਖੜੇ ਹੋ ਉਹ ਜਦ ਚਹੁਣ ਅੱਗ ਲਾਅ ਦੇਣ

Read More...

Uncategorized

1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ

1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, “ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ”।ਉਹ ਲਿਖਦਾ ਹੈ ਕਿ ਜਦ ਹਾਦਸਾ ਹੋਇਆ ਉਦੋਂ ਰਾਤ ਸੀ। ਆਸ ਪਾਸ ਦੇ ਪਿੰਡਾਂ ਵਾਲ਼ਿਆਂ ਲੋਕਾਂ ਨੇ ਆਪਣੇ ਟ੍ਰੈਕਟਰ ਟਰਾਲੀਆਂ, ਰੇਹੜੇ, ਗੱਡੇ, ਕਾਰਾਂ ‘ਚ ਪਾਕੇ ਜਖਮੀ ਮੁਸਾਫਰਾਂ ਨੂੰ ਹਸਪਤਾਲਾਂ ‘ਚ ਪਹੁੰਚਾਇਆ, ਜਾਨ ਤੇ ਖੇਡਕੇ ਗੱਡੀਆਂ ਦੇ ਮਲਬੇ ਚੋਂ ਲਾਸ਼ਾਂ ਕੱਢੀਆਂ ਤੇ ਦਿਨ ਚੜ੍ਹਦੇ ਸਾਰ ਉੱਥੇ ਹਾਦਸੇ ਵਾਲ਼ੀ ਥਾਂ ਤੇ ਹੀ ਗੁਰੂ ਕਾ ਲੰਗਰ ਚਾਲੂ ਕਰ ਦਿੱਤਾ।ਦੋ ਸੌ ਤੋ ਵਧੇਰੇ ਮੌਤਾਂ ਵਾਲ਼ੀ ਜਗ੍ਹਾ ਤੇ ਲਾਸ਼ਾਂ ਕੱਢਣ ਵਾਲ਼ਿਆਂ ਤੇ ਪਹਿਚਾਣ ਲਈ ਆਉਂਦੇ ਲੋਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਵੇਖ, ਕਹਿੰਦਾ ਮੈ ਰੋ ਪਿਆ…ਇਹ ਦੇਵਤੇ ਲੋਕ ਇਸ ਧਰਤੀ ਤੇ ਵੱਸਦੇ ਹਨ। ਧੰਨ ਹਨ ਇਹਨਾਂ ਦੇ ਸਤਿਗੁਰੂ ਜੋ ਐਸੀਆਂ ਬਖਸ਼ਿਸ਼ਾਂ ਕਰਕੇ ਗਏ, ਇਹਨਾਂ ਨੂੰ ਐਸਾ ਮਹਾਨ ਕਾਰਜ ਸੌਂਪ ਕੇ ਗਏ ਜੋ ਇਹ ਅੱਜ ਸਦੀਆਂ ਬੀਤਣ ਉਪਰੰਤ ਵੀ ਕਰੀ ਜਾ ਰਹੇ ਹਨ। ਐਸੀਆਂ ਬਖਸ਼ਿਸ਼ਾਂ ਤੋਂ ਪ੍ਰਭਾਵਿਤ ਹੋਕੇ ਉਨਾਂ ਦਿਨਾਂ ‘ਚ ਹੀ ਦਾਸ ਨੇ ਕੇਸ ਰੱਖੇ ਤੇ 1999 ‘ਚ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।ਮੈਂ ਅਕਸਰ ਸੋਚਦਾਂ ਹਾਂ ਕਿ ਦੂਜੇ ਪਾਸੇ ਏਸੇ ਭਾਰਤ ਵਿਚ ਉਹ ਵੀ ਲੋਕ ਵੱਸਦੇ ਹਨ ਜੋ ਕੁਦਰਤੀ ਕਰੋਪੀਆਂ, ਹਾਦਸਿਆਂ ਮੌਕੇ ਬੇਵੱਸ ਹੋਏ ਲੋਕਾਂ ਨੂੰ ਰੱਜ ਕੇ ਲੁੱਟਦੇ ਹਨ। ਯਾਦ ਕਰੋ ਤਿੰਨ ਵਰ੍ਹੇ ਪਹਿਲਾਂ ਉਤਰਾਖੰਡ ਕੁਦਰਤੀ ਆਫ਼ਤ ਹੜ੍ਹ ਸਮੇ ਉਥੋਂ ਦੇ ਵਸਨੀਕਾਂ ਨੇ ਚੌਲ਼ਾਂ ਦੀ ਇੱਕ ਪਲੇਟ ਤਿੰਨ/ਤਿੰਨ ਸੌ ਰੁਪਏ ਦੀ ਵੇਚੀ, ਇਕ ਪੰਜ ਰੂਪੈ ਦਾ ਬਿਸਕੁਟਾਂ ਦਾ ਪੈਕਟ ਸੌ ਰੁਪਏ ਦਾ ਵੇਚਿਆ। ਨੀਚਤਾ ਦੀ ਹੱਦ ਕਰਦਿਆਂ ਇਕ ਦੋ ਜਗ੍ਹਾ ਵਿਚਾਰੇ ਭਟਕੇ ਮੁਸਾਫਰਾਂ ਦੀਆਂ ਧੀਆਂ ਨਾਲ਼ ਪਹਾੜੀਆਂ ਨੇ ਬਲਾਤਕਾਰ ਵੀ ਕੀਤੇ। ਜਖਮੀਆਂ ਹੱਥੋਂ ਸੋਨੇ ਦੇ ਗਹਿਣੇ ਲਾਹੇ….ਏਨਾਂ ਕੁ ਫਰਕ ਹੈ ਭਾਰਤ ਅਤੇ ਪੰਜਾਬ ‘ਚ…ਫੇਰ ਵੀ ਪੰਜਾਬ ਤੇ ਪੰਜਾਬੀਅਤ ਨਾਲ਼ ਏਨੀ ਨਫ਼ਰਤ?

Read More...

Uncategorized

ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਯਾਤਰਾ ਤੇ ਗਏ (ਸਾਖੀ ਸਾਰੀ ਪੜੋ ਤੇ ਸ਼ੇਅਰ ਕਰੋ ਜੀ)

ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਯਾਤਰਾ ਤੇ ਗਏ (ਸਾਖੀ ਸਾਰੀ ਪੜੋ ਤੇ ਸ਼ੇਅਰ ਕਰੋ ਜੀ)ਗੁਰੂ ਜੀ ਦੀ ਸੱਚ ਖੰਡ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ ਸਵੇਰੇ ਅਮ੍ਰਿਤ ਵੇਲੇ ਬੇਈਂ ਨਦੀ ਵਿੱਚ ਇਸਨਾਨ ਕਰਕੇ ਧਿਆਨ ਵਿੱਚ ਮਗਨ ਹੁੰਦੇ ਸਨ। ਜਦੋਂ ਤੁਸੀ ਇਸਨਾਨ ਕਰਣ ਜਾਂਦੇ ਤਾਂ ਤੁਹਾਡੇ ਨਾਲ ਇੱਕ ਸੇਵਕ ਹੁੰਦਾ ਸੀ। ਇੱਕ ਦਿਨ ਤੁਸੀਂ ਕੱਪੜੇ ਉਤਾਰ ਕੇ ਦਾਸ ਦੇ ਕੋਲ ਰੱਖਕੇ ਨਦੀ ਵਿੱਚ ਡੂੰਘੇ ਪਰਵਾਹ ਵਿੱਚ ਛਲਾਂਗ ਲਗਾ ਦਿੱਤੀ।ਇੱਥੇ ਪਾਣੀ ਬਹੁਤ ਗਹਿਰਾ ਸੀ। ਬਸ ਉਸੀ ਡੂੰਘੇ ਪਾਣੀ ਵਿੱਚ ਆਲੋਪ ਹੋ ਗਏ। ਦਾਸ ਨੇ ਕੁੱਝ ਦੇਰ ਉਡੀਕ ਕੀਤੀ। ਜਦੋਂ ਤੁਸੀ ਬਾਹਰ ਨਹੀਂ ਨਿਕਲੇ ਤਾਂ ਦਾਸ ਨੇ ਜੈਰਾਮ ਨੂੰ ਖਬਰ ਦਿੱਤੀ ਦੀ ਗੁਰੂ ਜੀ ਡੁੱਬ ਗਏ ਹਨ। ਫਿਰ ਕੀ ਸੀ ਸਾਰਾ ਸ਼ਹਿਰ ਉੱਥੇ ਪਹੁਂਚ ਗਿਆ ਅਤੇ ਵੱਡੇ ਟੋਭੂਵਾਂ ਦੁਆਰਾ ਤਲਾਸ਼ ਹੋਣ ਲੱਗੀ। ਆਖ਼ਿਰਕਾਰ ਨਿਰਾਸ਼ ਹੋਕੇ ਸਭ ਲੋਕ ਵਾਪਸ ਆ ਗਏ। ਜੈਰਾਮ ਜ਼ੋਰ ਜੋਰ ਵਲੋਂ ਰੋਣ ਲਗਾ। ਕੁਟਨੀ ਲੋਕ ਕਈ ਪ੍ਰਕਾਰ ਦੀਆਂ ਗੱਲਾਂ ਬਣਾਉਣ ਲੱਗੇ:ਕਿ ਭਈ ਇਹ ਤਾਂ ਮੋਦੀਖਾਨੇ ਵਿੱਚ ਘਾਟਾ ਪੈ ਗਿਆ ਸੀ ਜਿਸਦੇ ਨਾਲ ਸ਼ਰਮ ਦੇ ਮਾਰੇ ਆਤਮਹੱਤਿਆ ਕਰ ਲਈ ਹੈ।ਪਰ ਬੇਬੇ ਨਾਨਕੀ ਦਾ ਦਿਲ ਅਡੋਲ ਰਿਹਾ। ਉਹ ਆਪਣੇ ਪਤੀ ਜੈਰਾਮ ਵਲੋਂ ਬੋਲੀ: ਸਵਾਮੀ ! ਚਿੰਤਾ ਨ ਕਰੋ। ਮੇਰਾ ਭਰਾ ਕਦੇ ਡੁੱਬ ਨਹੀਂ ਸਕਦਾ ਉਹ ਤਾਂ ਸੰਸਾਰ ਸਾਗਰ ਵਿੱਚੋਂ ਕਰੋੜਾਂ ਜੀਵਾਂ ਨੂੰ ਤਾਰਣ ਵਾਲਾ ਹੈ, ਉਹ ਕਿੱਥੇ ਡੁੱਬ ਸੱਕਦਾ ਹੈ। ਪਰ ਜੈਰਾਮ ਨੂੰ ਸਬਰ ਨਹੀ ਆਇਆ। ਅਖੀਰ ਬੇਬੇ ਨਾਨਕੀ ਨੇ ਕਿਹਾ: ਹੇ ਪਤੀਦੇਵ !ਤੁਸੀ ਤਿੰਨ ਦਿਨ ਤੱਕ ਮੇਰੇ ਭਰਾ ਦੀ ਉਡੀਕ ਕਰੋ, ਜੋ ਤੀਸਰੇ ਦਿਨ ਸਵੇਰੇ ਨਹੀਂ ਆਇਆ ਤਾਂ ਸੱਮਝਣਾ ਮੇਰਾ ਭਰਾ ਡੁੱਬ ਗਿਆ ਹੈ। ਬੇਬੇ ਨਾਨਕੀ ਦੇ ਕਹਿਣ ਉੱਤੇ ਵਿਸ਼ਵਾਸ ਕਰਕੇ ਸਭ ਲੋਕ ਤਿੰਨ ਦਿਨ ਤੱਕ ਚੁਪ ਰਹੇ। ਤੀਸਰੇ ਦਿਨ ਸਵੇਰੇ ਅਮ੍ਰਿਤ ਸਮਾਂ ਸਭ ਨਗਰ ਦੇ ਲੋਕ ਬੇਈਂ ਨਦੀ ਦੀ ਤਰਫ ਚੱਲ ਪਏ ਜਿੱਥੇ ਕਿ ਗੁਰੂ ਜੀ ਆਲੋਪ ਹੋਏ ਸਨ। ਹੁਣੇ ਥੋੜ੍ਹੀ ਦੂਰ ਹੀ ਗਏ ਸਨ ਕਿ ਸ਼੍ਰੀ ਗੁਰੂ ਨਾਨਕ ਜੀ ਸੋਨੇ ਦੇ ਵਸਤਰ ਪਾਏ ਹੋਏ ਨਗਰ ਦੀ ਤਰਫ ਚਲੇ ਆ ਰਹੇ ਸਨ। ਬਸ ਫਿਰ ਕੀ ਸੀ ਚਾਰਾਂ ਤਰਫ ਜੈ ਜੈ ਕਾਰ ਹੋਣ ਲੱਗੀ ਅਤੇ ਨਗਰ ਵਿੱਚ ਖੁਸ਼ੀ ਦੇ ਬਾਜੇ ਵੱਜਣ ਲੱਗੇ। ਜੈਰਾਮ ਨੇ ਗਰੀਬਾਂ ਨੂੰ ਖੁੱਲੇ ਦਿਲੋਂ ਦਾਨ ਪੁੰਨ ਕੀਤਾ।ਤਾਜ਼ੀਆਂ ਤੇ ਸੱਚੀਆਂ ਵੀਡਿਉ ਸਭ ਤੋਂ ਪਹਿਲਾਂ ਦੇਖਣ ਲਈ ਪੂਰਾ ਵੀਡੀਓ ਦੇਖੋ ਅੱਜ ਅਸੀਂ ਸੋਸ਼ਲ ਮੀਡੀਆ ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ ਦੇਖਣ ਲਈ ਵੀਡੀਓ ‘ਤੇ ਕਲਿੱਕ ਕਰੋ ਇਸ ਵੀਡਿਉ ਦਾ ਆਨੰਦ ਮਾਣੋ ਅਤੇ ਸਾਡੇ ਨਾਲ ਜੁੜੋ ਰਹੋ. !! ਜੇ ਤੁਸੀਂ ਸਾਡੀਆਂ ਵੀਡਿਉ ਨੂੰ ਪਸੰਦ ਕਰੋਗੇ ਤਾਂ ਕਿਰਪਾ ਕਰਕੇ ਇਸ ਵੀਡਿਉ ਨੂੰ ਸਾਂਝਾ ਕਰੋ ਅਤੇ ਇਹ ਯਕੀਨੀ ਬਣਾਉ ਕਿ ਪੰਜਾਬੀ ਕਲਚਰ ਨਾਲ ਸਬੰਧਿਤ ਸਾਡੇ ਨਵੇਂ ਅਪਡੇਟਸ ਦੇਖਣ ਲਈ ਸਾਡੀ ਫੇਸਬੁੱਕ ਪੇਜ਼ “ਪੁੱਠੇ ਕੰਮ ਜਨਤਾ ਦੇ ਪੇਜ਼” ਦੇਖੋ ਅਸੀਂ ਤੁਹਾਨੂੰ ਹਮੇਸ਼ਾ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ

Read More...

Uncategorized

ਗੁਰਦੁਆਰੇ `ਚ ਗ੍ਰੰਥੀ ਨੇ ਬਣਾਇਆ ਮੀਟ-ਮੀਟ ਖਾਣ ਦਾ ਸ਼ੋਕੀਨ ਗ੍ਰੰਥੀ ਆਇਆ ਅੜਿੱਕੇ !!

ਮੀਟ ਖਾਣ ਦਾ ਸ਼ੋਕੀਨ ਗ੍ਰੰਥੀ ਆਇਆ ਅੜਿੱਕੇ !! ਗੁਰਦਵਾਰਾ ਸਾਹਿਬ ਵਿਚ ਕਰ ਰਿਹਾ ਸੀ ਮੀਟ ਦਾ ਸੇਵਨ !! ਮਾਮਲਾ ਫਿਰੋਜਪੁਰ ਦੇ ਪਿੰਡ ਮੱਲਾ ਸਿੰਘ ਦੇ ਗੁਰਦਵਾਰਾ ਵਿਸ਼ਕਰਮਾ ਦਾ ਹੈ ਜਿਥੋਂ ਦੇ ਗ੍ਰੰਥੀ ਨੂੰ ਗੁਰਦਵਾਰਾ ਸਾਹਿਬ ਦੇ ਅੰਦਰ ਹੀ ਮੀਟ ਸਮੇਤ ਫੈਡਰੇਸ਼ਨ ਮਹਿਤਾ ਨੇ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗ੍ਰੰਥੀ ਸਵਰਨ ਸਿੰਘ ਪਿੰਡ ਬਹਿਕ ਫੱਤੂਪੁਰਕੀ ਜਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਐ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਮੱਲਾ ਸਿੰਘ ਵਾਲਾ ਪਿੰਡ ਦੇ ਗੁਰਦਵਾਰੇ ਵਿਚ ਡਿਊਟੀ ਨਿਭਾਹ ਰਿਹੈ।ਜਿਸਦੀ ਫੈਡਰੇਸ਼ਨ ਮਹਿਤਾ ਨੂੰ ਕਾਫੀ ਸਮੇਂ ਤੋਂ ਗੁਰਦਵਾਰੇ ਦੇ ਅੰਦਰ ਹੀ ਮੀਟ ਖਾਣ ਦੀ ਸ਼ਿਕਾਇਤ ਮਿਲ ਰਹੀ ਸੀ। ਇਸ ਬਾਰੇ ਜਦੋਂ ਫੈਡਰੇਸ਼ਨ ਮਹਿਤਾ ਵਲੋਂ ਗੁਰਦਵਾਰਾ ਸਾਹਿਬ ਦੀ ਚੈਕਿੰਗ ਕੀਤੀ ਗਈ ਅਤੇ ਗ੍ਰੰਥੀ ਸਵਰਨ ਸਿੰਘ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਹੈ ਤਾਂ ਉਸਨੇ ਇਹ ਸਾਰਾ ਇਲਜ਼ਾਮ ਆਪਣੇ ਬੱਚਿਆਂ ਦੇ ਸਿਰ ਮੜ ਦਿੱਤਾ। ਓਧਰ ਇਸ ਮਾਮਲੇ ਤੇ ਫੈਡਰੇਸ਼ਨ ਮਹਿਤਾ ਦੇ ਮੈਂਬਰਾਂ ਨੇ ਦੱਸਿਆ ਕਿ ਗ੍ਰੰਥੀ ਨੂੰ ਗੁਰਦਵਾਰਾ ਸਾਹਿਬ ਤੋਂ ਬਰਖਾਸਤ ਕਰ ਦਿੱਤਾ ਹੈ ਅਤੇ ਉਸਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਫਿਲਹਾਲ ਗ੍ਰੰਥੀ ਦੀ ਇਸ ਘਟੀਆ ਕਰਤੂਤ ਕਰਕੇ ਜਿਥੇ ਉਸਨੂੰ ਗ੍ਰੰਥੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਓਥੇ ਗ੍ਰੰਥੀ ਨੂੰ ਲੈ ਕੇ ਸਿੱਖ ਸੰਗਤ ਵਿਚ ਕਾਫੀ ਰੋਸ ਪਾਇਆ ਜਾ ਰਿਹੈ।

Read More...