Uncategorized

ਨਸ਼ਾ ਵੀ ਪਹਿਲਾਂ ਦੀ ਤਰਾਂ ਵਿਕ ਰਿਹਾ ਤੇ ਨੌਜਵਾਨ ਵੀ ਮਰ ਰਹੇ ਆ,

ਨਸ਼ਾ ਵੀ ਪਹਿਲਾਂ ਦੀ ਤਰਾਂ ਵਿਕ ਰਿਹਾ ਤੇ ਨੌਜਵਾਨ ਵੀ ਮਰ ਰਹੇ ਆ,ਬਸ ਆਪਣੇ ਲੋਕ ਹੀ ਧਿਆਨ ਦੇਣੋਂ ਹੱਟ ਜਾਂਦੇ ਨੇ ਜਾਂ ਉਨਾਂ ਦੇ ਧਿਆਨ ਤੇ ਵਿਰੋਧ ਨੂੰ ਹੋਰਾਂ ਮੁੱਦਿਆਂ ਚ ਉਲਝਾ ਕੇ ਭਟਕਾ ਦਿਤਾ ਜਾਂਦਾ।ਕੁੱਟਮਾਰ ਦੀਆਂ ਇਹ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਨੇ…. ਇਹ ਛਿੱਤਰ ਪਰੇਡ ਹੋ ਰਹੀ ਹੈ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਦੀ…. ਇਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਚਲਾਈ ਹੈ…. ਤੇ ਦੂਜੇ ਪਾਸੇ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਇਕਜੁੱਟ ਹੋ ਗਏ ਨੇ….ਆਪਣੀ ਜਵਾਨਾਂ ਤੇ ਬੱਚਿਆਂ ਨੂੰ ਸਾਂਭਣ ਲਈ ਪਿੰਡਾਂ ਵਾਲਿਆਂ ਨੇ ਖੁਦ ਹੀ ਮੋਰਚਾ ਸਾਂਭ ਲਿਆ ਹੈ….ਨਤੀਜਾ ਪਿੰਡਾਂ ‘ਚੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ… ਜਿਨ੍ਹਾਂ ਵਿਚ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ…. ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ।ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ। 1998 ਵਿੱਚ 16 ਫੀਸਦੀ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ। ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

Read More...

Uncategorized

ਘਰ ਚ ਚਲਦਾ ਸੀ ਧੰਦਾ, ਗੁਵਾਂਡੀ ਨੇ ਬਣਾਈ Live video, ਵੱਧ ਤੋਂ ਵੱਧ ਸ਼ੇਅਰ ਕਰੋ

ਖਹਿਰਾ ਨੇ ਜਾਰੀ ਕੀਤਾ ਫਾਰਮ.ਦੇਖੋ ਕੀ ਆ ਫਾਰਮ ਵਿੱਚ ?ਜੇ ਤੁਸੀਂ ਖਹਿਰਾ ਦੇ ਪੱਖ ਚ ਹੋ ਤਾਂ ਕਰਦੋ ਦੱਬ ਕੇ ਸ਼ੇਅਰ ਜੀ .ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ. ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ, ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Post

ਸਰਪੰਚ ਦੀ ਇਸ ਗੰਦੀ ਹਰਕਤ ਕਾਰਨ ਸਾਰੇ ਪਿੰਡ ਵਾਲਿਆਂ ਨੇ ਕੀਤਾ ਬਰਖਾਸਤ….ਜਾਣੋ ਪੂਰੀ ਖਬਰ

ਪੰਜਾਬ ਦੇ ਫਰੀਦਕੋਟ ਦਾ ਪਿੰਡ ਕਿਲ੍ਹਾ ਨਾਉਂ ਦੇ ਇੱਕ ਸਰਪੰਚ ਨੂੰ ਪੀਣ ਵਾਲੇ ਪਾਣੀ ਦੇ ਦੁਰਉਪਯੋਗ ਕਰਣ ਦੇ ਇਲਜ਼ਾਮ ਵਿੱਚ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਕਿਲ੍ਹਾ ਨਾਉਂ ਵਿੱਚ ਸਰਪੰਚ ਸੁਖਜਿੰਦਰ ਸਿੰਘ ਦੀ ਸਰਪੰਚੀ ਪੁਸ਼ਤੈਨੀ ਹੈ। ਉਸਦੇ ਬਾਪ ਦਾਦਾ ਵੀ ਸਰਪੰਚ ਬਣਦੇ ਆ ਰਹੇ ਹਨ। ਪਰ ਉਨ੍ਹਾਂ ਸਭ ਵਿੱਚੋਂ ਬਰਖਾਸਤ ਹੋਣ ਦਾ ਦਰਜਾ ਸਿਰਫ ਸੁਖਜਿੰਦਰ ਨੇ ਹੀ ਪ੍ਰਾਪਤ ਕੀਤਾ ਹੈ। ਕੁੱਝ ਪਿੰਡ ਵਾਸੀਆਂ ਦਾ ਕਹਿਣਾ ਵੀ ਹੈ ਕੇ ਸਰਪੰਚ ਸੁਖਜਿੰਦਰ ਸਿੰਘ ਨੇ ਪੰਚਾਇਤੀ ਵਾਟਰ ਵਰਕਸ ਦਾ ਪਾਣੀ ਆਪਣੇ ਖੇਤਾਂ ਵਿੱਚ ਪਾਈਪਾਂ ਪਾ ਕੇ ਸਪਲਾਈ ਕੀਤਾ ਹੈ ਅਤੇ ਬਾਅਦ ਵਿੱਚ ਪਾਈਪਾਂ ਪੁੱਟ ਦਿੱਤੀਆਂ ਗਈਆਂ ਸਨ।ਪਿੰਡ ਦੇ ਲੋਕਾਂ ਅਨੁਸਾਰ ਸਰਪੰਚ ਸਾਹਿਬ ਦਾ ਇਹ ਕੋਈ ਪਹਿਲਾ ਮਾਮਲਾ ਨਹੀ ਹੈ। ਉਕਤ ਮੁਅੱਤਲ ਸਰਪੰਚ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਵੀ ਜੇਲ੍ਹ ਦੀ ਹਵਾ ਵੀ ਖਾ ਚੁਕਿਆ ਹੈ। ਹੁਣ ਵਾਟਰ ਵਰਕਸ ਦੇ ਪਾਣੀ ਦੀ ਦੁਰਵਰਤੋਂ ਸਬੰਧੀ ਸਰਪੰਚ ਦੀ ਸ਼ਿਕਾਇਤ ਹੋਣ ਦੇ ਬਾਅਦ ਵਿਭਾਗ ਨੇ ਬਰੀਕੀ ਨਾਲ ਤਫਤੀਸ਼ ਕਰਦੇ ਹੋਏ ਦੋਸ਼ ਸਹੀ ਪਾਏ ਜਾਣ ‘ਤੇ ਸਰਪੰਚ ਨੂੰ ਬਰਖ਼ਾਸਤ ਕੀਤਾ ਹੈ। ਦੂਜੇ ਪਾਸੇ ਇਸਦੇ ਉਲਟ ਬਰਖਾਸਤ ਕੀਤੇ ਗਏ ਸਰਪੰਚ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਸਾਰੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਸਾਜਿਸ਼ ਕਰਾਰ ਦੇ ਦਿੱਤਾ ਹੈ।ਪਿੰਡ ਵਾਸੀਆਂ ਨੇ ਰੱਜ ਕੇ ਸਰਪੰਚ ਦੇ ਹੱਕ ‘ਚ ਨਾਅਰੇਬਾਜ਼ੀ ਕਰਦੇ ਹੋਏ ਸਰਪੰਚ ਨੂੰ ਨਿਰਦੋਸ਼ ਦੱਸਿਆ ਹੈ। ਮੁਅੱਤਲ ਸਰਪੰਚ ਨੇ ਇਸ ਫੈਸਲੇ ਦੇ ਖਿਲਾਫ਼ ਮਾਣਯੋਗ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਹੈ। ਪਿੰਡ ਦੇ ਮੋਹਤਵਰ ਤੇ ਸ਼ਿਕਾਇਤਕਰਤਾ ਅਮਨਇੰਦਰ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਵਿਭਾਗ ਵੱਲੋਂ ਬਰਖਾਸਤ ਕਰਨਾ ਦਾ ਵੱਡਾ ਕਾਰਨ ਹੈ। ਉਸ ਨੂੰ ਇਸ ਲਈ ਬਰਖਾਸਤ ਕੀਤਾ ਹੈ ਕਿਉਂਕਿ ਇਸ ਨੇ ਪਿੰਡ ਦੇ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਪਾਣੀ ਆਪਣੇ ਖੇਤਾਂ ਵਿੱਚ ਲਗਾਇਆ ਸੀ।ਜਿਸਦੀ ਬਕਾਇਦਾ ਵੀਡੀਉ ਵੀ ਬਣੀ ਹੋਈ ਹੈ ਅਤੇ ਇਸਦੀ ਸੀ.ਡੀ. ਬਣਾਕੇ ਵਿਭਾਗ ਨੂੰ ਵੀ ਸੋਂਪੀ ਗਈ ਸੀ। ਉਨ੍ਹਾਂ ਨੂੰ ਸਿਆਸਤ ਦੇ ਦਬਾਅ ‘ਚ ਕਾਰਵਾਈ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਸਰਪੰਚ ਹੋਣ ਦੇ ਬਾਵਜੂਦ ਵੀ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਚੁੱਕਿਆ ਹੈ ਇਹ ਤਾਂ ਜੋ ਕਰੇਗਾ ਉਸਨੂੰ ਭੁਗਤਣਾ ਤਾਂ ਪਵੇਗਾ ਹੀ। ਇਸ ਕਰਕੇ ਹੁਣ 11 ਮਹੀਨੇ ਬਾਅਦ ਉਸਨੂੰ ਬਰਖਾਸਤ ਕੀਤਾ ਗਿਆ ਹੈ। ਉਧਰ ਜਦੋਂ ਇਸ ਮਾਮਲੇ ਵਿੱਚ ਬਰਖਾਸਤ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਦੀ ਪਹਿਲੀ ਵੱਡੀ ਸਮੱਸਿਆ ਸੀ ਵਾਟਰ ਵਰਕਸ ਦਾ ਲੱਗਣਾ। ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਹੱਲ ਕੀਤਾ ਗਿਆ ਸੀ ਅਤੇ ਵਾਟਰ ਵਰਕਸ ਦੀ ਜ਼ਮੀਨ ਨੂੰ ਉਨ੍ਹਾਂ ਵੱਲੋਂ ਆਬਾਦ ਕੀਤਾ ਗਿਆ ਸੀ।ਨਹਿਰ ਵਿਚੋਂ ਆਉਣ ਵਾਲੇ ਗੰਦੇ ਪਾਣੀ ਨੂੰ ਕੱਢਣ ਲਈ ਇਹ ਪਾਇਪਾਂ ਦਬਾਈਆਂ ਗਈਆਂ ਸਨ ਤੇ ਜਿਸ ਨੂੰ ਬਕਾਇਦਾ ਤਾਲੇ ਵੀ ਲਗਾਏ ਗਏ ਸਨ। ਉਨ੍ਹਾਂ ਦਾ ਪੰਪ ਆਪਰੇਟਰ ਪਾਣੀ ਦੀ ਪਾਇਪ ਬਦਲਨ ਗਿਆ ਤਾਂ ਪਿੰਡ ਦੇ ਸ਼ਰਾਰਤੀ ਲੋਕਾਂ ਵੱਲੋਂ ਪਾਣੀ ਨੂੰ ਉਨ੍ਹਾਂ ਦੀ ਜ਼ਮੀਨ ਵਲ ਖੋਲ ਦਿੱਤਾ। ਉਸਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਪਰ ਉਹ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਸ ਫੈਸਲੇ ਦੇ ਵਿਰੁੱਧ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ। ਬਰਖ਼ਾਸਤ ਸਰਪੰਚ ਵੱਲੋ ਆਪਣੇ ਹੱਕ ‘ਚ ਕੀਤੇ ਪਿੰਡ ਵਾਸੀਆਂ ਦੇ ਇਕੱਠ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਹੈ। ਪਿੰਡ ਦੀਆਂ ਔਰਤਾਂ ਅਤੇ ਲੋਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫ਼ੀ ਲੰਮੇ ਸਮਾਂ ਤੋਂ ਜੂਝ ਰਹੇ ਸਨ। ਔਰਤਾਂ ਨੂੰ ਦੂਰ ਦੂਰ ਤੱਕ ਪਾਣੀ ਲੈਣ ਲਈ ਜਾਣਾ ਪੈਂਦਾ ਸੀ ਅਤੇ ਇਸ ਸਮੱਸਿਆ ਦਾ ਸੁਖਜਿੰਦਰ ਸਿੰਘ ਸਰਪੰਚ ਨੇ ਹੀ ਹੱਲ ਕੀਤਾ ਹੈ।ਸਰਪੰਚ ਨੂੰ ਜਾਨ ਬੁੱਝ ਕੇ ਸਸਪੇਂਡ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਵਿੱਚ ਇਸ ਸਰਪੰਚ ਦੇ ਨਾਲ ਖੜੇ ਹਾਂ ਭਾਵੇਂ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ। ਉਧਰ ਜਦੋਂ ਇਸ ਮਾਮਲੇ ਵਿੱਚ ਫਰੀਦਕੋਟ ਦੀ ਡੀ.ਡੀ.ਪੀ.ਓ. ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਕਿਲ੍ਹਾ ਨਾਉਂ ਦੇ ਸਰਪੰਚ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ।ਜਿਸ ਉੱਤੇ ਕਾਰਵਾਈ ਕਰਦੇ ਹੋਏ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਜਿੱਥੇ ਤੱਕ ਉਹ ਆਪਣਾ ਪੱਖ ਨਾ ਰੱਖਣ ਦੇਣ ਦੀ ਗੱਲ ਕਹਿ ਰਹੇ ਹਨ ਉਹ ਬਿਲਕੁਲ ਗਲਤ ਕਹਿ ਰਹੇ ਹਨ। ਵਿਭਾਗ ਨੇ ਸਰਪੰਚ ਨੂੰ ਆਪਣੀ ਗੱਲ ਰੱਖਣ ਲਈ ਸਪੈਸ਼ਲ ਪੱਤਰ ਜਾਰੀ ਕਰਕੇ ਮੌਕਾ ਦਿੱਤਾ ਗਿਆ ਸੀ ਪਰ ਉਹ ਮੌਜੂਦ ਨਹੀ ਹੋਏ।ਇਸ ‘ਤੇ ਡਾਇਰੈਕਟਰ ਸਾਹਿਬ ਨੇ ਖ਼ੁਦ ਇਹ ਆਡਰ ਜਾਰੀ ਕੀਤੇ ਹਨ। ਇਸ ਲਈ ਪੰਚਾਇਤ ਐਕਟ 1994 ਦੀ ਧਾਰਾ 20 ਦੇ ਅਨੁਸਾਰ ਸਰਪੰਚ ਨੂੰ ਬਰਖਾਸਤ ਕੀਤਾ ਗਿਆ ਹੈ। ਇਸ ਧਾਰਾ ਦਿਨ ਹੁਣ ਸਰਪੰਚ ਪੰਚਾਇਤ ਦੇ ਕਿਸੇ ਵੀ ਪਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਦਾ। ਉਸਦੇ ਬਰਖਾਸਤ ਦੇ ਸਮੇਂ ਦਾ ਪੰਚਾਇਤ ਦਾ ਰਿਕਾਰਡ, ਫੰਡ ਅਤੇ ਪੰਚਾਇਤੀ ਖਾਤੇ ਸੀਲ ਕਰਕੇ ਸਾਰੇ ਮਸਲੇ ਦਾ ਚਾਰਜ ਅਜਿਹੇ ਚੁਣੇ ਹੋਏ ਪੰਚ ਨੂੰ ਦਿੱਤਾ ਜਾ ਸਕਦਾ ਹੈ ਜੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਚੁਣਿਆ ਜਾਵੇਗਾ।

Read More...

Uncategorized

ਆਖਿਰ ਕਿਉਂ ਕੀਤੀ ਆਇਲਟਸ ਕਰ ਰਹੀ ਕੁੜੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ! ਦੇਖੋ ਵੀਡੀਓ

ਹੇਠਾਂ ਜਾ ਕੇ ਦੇਖ ਪੂਰੀ ਵੀਡੀਓ ਸ਼ੋਸਲ ਮੀਡਿਅਾ ਤੇ ੲਿਹ ਵੀਡਿਓ ਬਹੁਤ ਤੇਜੀ ਨਾਲ ਵਾੲਿਰਲ ਹੋ ਰਹੀ ਹੈ ਜੋ ਕਿ ਤੁਸੀ ਵੀ ਦੇਖ ਸਕਦੇ ਹੋ ਬਠਿੰਡਾ ਆਇਲਟਸ ਦੀ ਤਿਆਰੀ ਕਰ ਰਹੀ ਕੁੜੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ,ਕਿਉਂ ਕੀਤੀ ਉਸ ਦੀ ਭੂਆ ਦੀ ਜੁਬਾਨੀ ਸੁਣੋ ਲੜਕੀ ਦੀ ਭੂਅਾ ਨੇ ਕਿਹਾ ਹੈ ਕਿ ਲੜਕੀ ਸਾਡੇ ਕੋਲ ਰਹਿ ਰਹੀ ਸੀ ਤੇ ੳੁਹ ਅਾੲੀਲੈਟਸ ਦੀ ਤਿਅਾਰੀ ਕਰਦੀ ਸੀਪਰ ੳੁਸ ਨੂੰ ਹਰ ਰੋਜ਼ ਰਸਤੇ ਵਿੱਚ ਕੁਝ ਨੌਜਵਾਨ ਤੰਗ ਕਰਦੇ ਸੀ ਜਿਸ ਕਾਰਨ ੳੁਸ ਨੇ ਅਾਪਣੀ ਭੂਅਾ ਨੂੰ ਵੀ ਦੱਸਿਅਾ ਸੀ ਤੇ ੳੁਹਨਾਂ ਨੇ ਪੁਲਿਸ ਚ ਰਿਪੋਰਟ ਵੀ ਕੀਤੀ ਸੀ ਪਰ ੳੁਹਨਾਂ ਨੇ ੲਿਹ ੲਿਲਜ਼ਾਮ ਲਗਾੲਿਅਾ ਹੈ ਕਿ ਸਾਡੀ ਕੀਤੇ ਵੀ ਸੁਣਵਾੲੀ ਨਹੀ ਕੀਤੀ ਗੲੀ ਜਿਸ ਤੋਂ ਪ੍ਰਸ਼ਾਨ ਹੋ ਕੇ ਲੜਕੀ ਨੇ ਅਾਤਮ ਹੱਤਿਅਾ ਕਰਨ ਦੀ ਕੋਸ਼ਿਸ ਕੀਤੀ ਹੈ ੲਿਸ ਵੀਡਿਓ ਦੇ ਵਾੲਿਰਲ ਹੋਣ ਤੋਂ ਬਾਅਦ ਪ੍ਰੈਸ ਕਾਨਫਰੈਂਸ ਬੁਲਾੲੀ ਗੲੀ ਤਾਂ ਕੁਝ ੲਿਹ ਹੋੲਿਅਾ ਵੀਰ ਜੀ ਸਵੇਰੇ ਪਾਈ ਬਠਿੰਡੇ ਵਾਲੀ ਵੀਡੀਓ ਦੇ ਕੇਸ ਵਿੱਚ ਮੁੰਡੇ ਦੇ ਪਿਉ ਅਤੇ ਮਾਤਾ ਦਾ ਪੱਖ ਵੀ ਸੁਣੋਅਤੇ ਸ਼ੇਅਰ ਵੀ ਕਰੋ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਹੈ ਕਿ ਸਰਪੰਚ ਦੇ ਵਿਰੋਧੀਆਂ ਦਾ ਕੰਮ ਆ ਕੁੜੀ ਵੀ ਸਰਪੰਚ ਦੇ ਪਿੰਡ ਦੀ ਆ ਇੱਕ ਦਾ ਜਾਣਕੇ ਨਾ ਲਿਖਾਤਾ ਉਹਨੇ ਬਾਹਰ ਜਾਣਾ ਹੈ। ਸਰਪੰਚ ਨੇਐਸ ਐਸ ਪੀ ਦਰਖਾਸਤ ਵੀ ਦਿੱਤੀ ਸੀ ਕਿ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ !

Read More...

Uncategorized

ਜਰੂ੍ਰ ਦੇਖੋ ..ਕੀ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਪਖੰਡ ਜਾਂ ਕਰਮਕਾਂਡ ਹੈ .. ?

ਗੁਰੂ ਨਾਨਕ ਸਾਹਿਬ ਨੇ ਪੁਜਾਰੀ ਸ਼੍ਰੇਣੀ ਦਾ ਮੁੱਢ ਤੋਂ ਵਿਰੋਧ ਕੀਤਾ ਅਤੇ ਰੱਬ ਦੇ ਨਾਮ ਤੇ ਅੰਨੀ ਸ਼ਰਧਾ ਦਾ ਪ੍ਰਚਾਰ ਕਰਨ ਵਾਲੀ ਇਸ ਸ਼੍ਰੇਣੀ ਦੇ ਕਰਮਕਾਂਢਾਂ ਨੂੰ ਭੰਡਿਆ ਅਤੇ ਨਾਕਾਰਿਆ । ਪਰ ਅੱਜ ਉਹੀ ਪੁਜਾਰੀ ਸ਼੍ਰੇਣੀ ਸਿੱਖਾਂ ਵਾਲਾ ਭੇਖ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਤੇ ਸਿਧਾਂਤਾਂ ਦੀ ਬਲੀ ਦੇਣ ਲਈ ਇੱਕ ਦਮ ਤਿਆਰ ਬਰ ਤਿਆਰ ਬੈਠੀ ਹੈ, ਪਰ ਜੇ ਕਿਧਰੇ ਸਿੱਖ ਕੌਮ ਉੱਪਰ ਕੋਈ ਬਿਪਤਾ ਦਾ ਸਮਾਂ ਆ ਜਾਵੇ ਜਾਂਫਿਰ ਕਿਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡ ਰਹੀ ਹੋਵੇ ਤਾਂ ਇਹ ਸ਼੍ਰੇਣੀ ਜੋ ਆਪਣੇ ਆਪ ਨੂੰ ਸਰਵਉੱਚ ਵੀ ਮੰਨਦੀ ਹੈ, ਪਰ ਉਸ ਵਿਰੁੱਧ ਕੋਈ ਵੀ ਫੈਂਸਲਾਂ ਲੈਣ ਦੇ ਅਸਮੱਰਥ ਦਿਖਾਈ ਦਿੰਦੀ ਹੈ ਅਤੇ ਝੂਠਾ ਇੰਤਜ਼ਾਰ ਕਰਦੀ ਹੈ ਕਿ ਕਦ ਕੋਈ ਲਿਖਤੀ ਸ਼ਿਕਾਇਤ ਕਰੇ ਤਾਂ ‘ਜਲਦੀ ਹੀ ਇਸ ਮਾਮਲੇ ‘ਚ ਕਾਰਵਾਈ ਕਰਾਂਗੇ” ਕਹਿ ਕੇ ਚਿੰਤਾ ਮੁਕਤ ਹੋ ਜਾਵੇ ਅਤੇ ਜਿਹੜੀ ਕਸਰ ਵਿਰੋਧੀ ਧਿਰ ਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਵਿੱਚ ਰਹਿਣ ਦਿੱਤੀ ਹੋਵੇ, ਉਸਨੂੰ ਪੂਰਾ ਕਰਨ ਵਿੱਚ ਜੁੱਟ ਜਾਂਦੀ ਹੈ ।ਭਾਵੇਂ ਕਿ ਗਿਆਨਹੀਣ ਵਿਅਕਤੀ ਅੱਜ ਵੀ ਇਹਨਾਂ ਨੂੰ ‘ਸਿੰਘ ਸਾਹਿਬ, ਜਥੇਦਾਰ’ ਆਦਿਕ ਅਲਫਾਜ਼ਾਂ ਨਾਲ ਸੰਬੋਧਿਨ ਹੁੰਦੇ ਹਨ, ਪਰ ਉਹ ਜਾਂ ਤਾਂ ਝੂਠੀ  ਖੁਸ਼ਾਮਦੀ ਕਰਦੇ ਹਨ ਜਾਂ ਫਿਰ ਅਨਜਾਨਤਾ ਵੱਸ ਇਹ ਸੱਭ ਕਰ ਰਹੇ ਹਨ । ਪਰ ਗੁਰੂ ਨਾਨਕ ਦੇ ਘਰ ਤੋਂ ਨਾਕਾਰੀ ਹੋਈ ਸਿੱਖੀ ਭੇਸ ਵਿੱਚ ਵਿਚਰ ਰਹੀ ਇਹ ਪੁਜਾਰੀ ਸ਼੍ਰੇਣੀ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਬੇਕਦਰੀ ਕਰਦੀ ਹੈ ਇਸ ਬਾਰੇ ਜਾਗਰੂਕ ਧਿਰਾਂ ਅਤੇ ਸਿੱਖ ਚਿੰਤਕਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ, ਪਰ ਸੰਖੇਪ ਵਿੱਚ ਦਸੱ ਦੇਵਾਂ ਤਾਂ ਇਹ ਸ਼੍ਰੇਣੀ ਬਾਬੇ ਨਾਨਾਕ ਦੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੀ ਹੈ, ਇਹ ਬ੍ਰਹਾਮਣੀ ਵਾਦੀ ਤਿਥੀ ਵਾਰਾਂ ਨੂੰ ਮਾਨਤਾ ਦਿੰਦਿਆਂ ਮੱਸਿਆ, ਸੰਗਰਾਂਦਾਂ ਵਿੱਚ ਵਿਸ਼ਵਾਸ਼ ਕਰਦੀ ਹੈ,ਇਹ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਹਾਕਮਾਂ ਦੇ ਹੁਕਮਾਂ ਨੂੰ ਹੀ ਅਕਾਲ ਪੁਰਖ ਦਾ ਹੁਕਮ ਮੰਨਦੀ ਹੈ, ਇਹ ਲੱਚਰ ਗ੍ਰੰਥਾਂ ਨੂੰ ਸ਼ਬਦ ਗੁਰੂ ਦੇ ਬਰਾਬਰ ਪ੍ਰਕਾਸ਼ ਕਰਨ ਲਈ ਨਿੱਤ ਛੋਟੇ ਅਤੇ ਵੱਡੇ ਪੱਧਰ ਤੇ ਲੁਕਵੇਂ ਜਾਂ ਸਿੱਧੇ ਰੂਪ ਵਿੱਚ ਉਪਰਾਲੇ ਕਰਦੀ ਰਹਿੰਦੀ ਹੈ, ਇਹ ਗਲਤ ਅਤੇ ਗੁਰੂ ਸਾਹਿਬ ਦੇ ਵਿਰੁੱਧ ਸਿੱਖ ਇਤਿਹਾਸ ਛਾਪਣ ਵਾਲੀ ਸ੍ਰੋਮਣੀ ਕਮੇਟੀ ਦੀ ਤਾਬਿਆਦਾਰੀ ਕਰਦੀ ਹੈ ਪਰ ਇਸ ਦੇ ਉਲੱਟ ਉਸਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ ਨੂੰ ਪੰਥ ਵਿੱਚੋਂ ਛੇਕ ਦਿੰਦੀ ਹੈ, ਇਹ ਅਕਾਲ ਤਖ਼ਤ ਸਾਹਿਬ ਨਾਲੋਂ ਆਪਣੇ ਨਿੱਜੀ ਦਖ਼ਤਰ / ਸਕੱਤਰ ਨੂੰ ਮਹਾਨ ਸਮਝਦੀ ਹੈ, ਕਰਦੀ ਤਾਂ ਹੋਰ ਵੀ ਬੜਾ ਕੁੱਝ ਹੈ ਅਤੇ ਸਾਰੇ ਦਾ ਸਾਰਾ ਹੀ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ, ਪਰ ਇਹ ਸੰਖੇਪ ਜ਼ਿਕਰ ਹੀ ਕੀਤਾ ਗਿਆ ਹੈ ।ਹੁਣ ਇਸ ਨੇ ਛੋਟੇ ਛੋਟੇ ਰੂਪ ਵਿੱਚ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦਾ ਮਾਸਟਰ ਪਲਾਨ ਬਣਾਇਆ ਹੈ, ਕਿ ਪਹਿਲਾਂ ੱਿਸਖਾਂ ਵਿੱਚ ਮੂਰਤੀ ਪੂਜਾ, ਪੱਥਰ ਪੂਜਾ ਪ੍ਰਚੱਲਿਤ ਕਰਵਾਈ ਜਾਵੇ ਤਾਂ ਕਿ ਹਿੰਦੂ ਧਰਮ ਵਾਂਗ ਇਹ ਵੀ ਪੱਥਰ ਪੂਜ ਧਰਮ ਬਣ ਜਾਵੇ ਆਪ ਤਾਂ ਇਸ ਸ਼੍ਰੇਣੀ ਦਾ ਸਬੰਧ ਅਤੇ ਇਸ ਦੇ ਪੂਰਵਜ਼ ਪੱਥਰ ਸ਼੍ਰੇਣੀ ਨਾਲ ਹੀ ਹੈ । ਖਾਲਸਾ ਨਿਊਜ਼ ਵੈੱਬ ਸਾਈਟ ਅਨੁਸਾਰ ਜੋ ਨਵਾਂ ਮਸਲਾ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਕਿ ਕਿਸੇ ਅਮਨਦੀਪ ਸਿੰਘ ਗੁਰਸਿੱਖ ਵਿਅਕਤੀ ਵੱਲੋਂ ਪੁਛਿਆ ਗਿਆ ਹੈ ਕਿ, ‘ਕੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਗੁਰਮਤਿ ਹੈ, ਜਾਂ ਇਹ ਕੋਈ ਮਨਮੱਤ ਤਾਂ ਨਹੀਂ?”ਇਸਦਾ ਸਿੱਧੱਾ ਜਿਹਾ ਜਵਾਬ ਹੈ ਕਿ, ‘ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪਹਿਚਾਣ ਦਾ ਚਿੰਨ੍ਹ ਹੈ, ਇਹ ਖਾਲਸੇ ਦੇ ਰਾਜ ਦਾ ਪ੍ਰਤੀਕ ਹੈ ਜਦ ਸ. ਬਘੇਲ ਸਿੰਘ ਵਰਗੇ ਸੂਰਮਿਆਂ ਨੇ ਇਸ ਨੂੰ ਦਿੱਲੀ ਤਖ਼ਤ ਤੇ ਝੂਲਾਇਆ ਸੀ । ਪਰ ਨਹੀਂ ਸਾਡੇ ਗ੍ਰੰਥੀ ਜਾਂ ਹੈੱਡ ਗ੍ਰੰਥੀ ਸਿੰਘਾਂ ਨੂੰ ਪਤਾ ਈ ਨਹੀਂ ਕਿ ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਿੱਖ ਦਾ ਸਤਿਕਾਰ ਹਿੱਤ ਸੀਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਇਹ ਤਾਂ ਕਹਿੰਦੇ ਹਨ ਟੇਕੀ ਜਾਉ ਮੱਥੇ ਨਿਸ਼ਾਨ ਸਾਹਿਬ ਨੂੰ ਤੇ ਪੂਜੀ ਜਾਵੋ ਸ਼ਸਤਰਾਂ ਨੂੰ, ਪੱਥਰਾਂ ਨੂੰ । ਇਸ ਵਿੱਚ ਕੋਈ ਅਤਕਥਨੀ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਜਾਂ ਪੂਜਣਾ ਮੂਰਤੀ ਪੂਜਾ ਦਾ ਹੀ ਬਦਲਵਾਂ ਰੂਪ ਹੋਵੇਗਾ। ਅਤੇ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਹੈੱਡ ਗ੍ਰੰਥੀ ਜਿਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਪਣੀ ਜਿੰਦਗੀ ਵਿੱਚ  ਕੀਤਾ ਹੋਵੇਗਾ ਦਾ ਜੁਆਬ ਇਹ ਆਇਆ ਜਿਸ ਵਿੱਚ ਲਿਖਿਆ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਨੂੰ ਆਪਣਾ ਪੀਰ ਮੰਨਿਆ ਹੈ………. ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮੱਤ ਨਹੀਂ, ਵਾਰ ਵਾਰ ਪਰਕਰਮਾ ਕਰੋ ਤੇ ਨਮਸਕਾਰ ਕਰੋ।ਖੈਰ! ਜੋ ਵੀ ਹੈ, ਅੱਜ ਦੀ ਤਾਰੀਖ ਵਿੱਚ ਪੁਜਾਰੀਆਂ ਤੋਂ ਆਸ ਵੀ ਕੀਤੀ ਜਾ ਸਕਦੀ ਹੈ, ਕਰਨ ਦਿਉ ਉਹਨਾਂ ਨੂੰ ਆਪਣਾ ਕੰਮ ਤੇ ਆਪਾਂ ਕਰੀਏ ਆਪਣਾ ਕੰਮ । ਕਿਉਂਕਿ ਅੰਤ ਹਾਰ ਝੂਠ ਅਤੇ ਫਰੇਬ ਦੀ ਹੀ ਹੋਣੀ ਹੈ । ਇਸ ਲਈ ਆਉ ਸਾਰੇ ਰਲ ਮਿਲ ਕੇ ਪੰਥ ਬਚਾਈਏ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਦੇ ਇੱਕ ਨਾਅਰੇ ਨੂੰ ਪੱਲੇ ਬੰਨ੍ਹ ਲਈਏ,“”ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਵਿਚਕਾਰ ।“”-ਇਕਵਾਕ ਸਿੰਘ ਪੱਟੀ

Read More...

Uncategorized

ਵਿਲੱਖਣ ਜਗ੍ਹਾ ਤੇ ਸਥਿਤ ਗੁਰੂ ਘਰ ਪੱਥਰ ਸਾਹਿਬ ਦੇ ਦਰਸ਼ਨ ਕਰੋ-ਧਰਤੀ ਦਾ ਸਵਰਗ

ਧਰਤੀ ਦਾ ਸਵਰਗ ਮੰਨੇ ਜਾਂਦੇ ਜੰਮੂ ਕਸ਼ਮੀਰ ਦਾ ਠੰਢਾ ਸੀਤ, ਖ਼ੁਸ਼ਕ ਤੇ ਬਨਸਪਤੀ ਦੀ ਘਾਟ ਵਾਲਾ ਇਲਾਕਾ ਹੈ। ਇਸ ਕਰਕੇ ਇਸ ਨੂੰ ‘ਸੀਤ ਰੇਗਿਸਤਾਨ’ ਵੀ ਕਿਹਾ ਜਾਂਦਾ ਹੈ। ਇਸ ਪਥਰੀਲੇ ਸ਼ੀਤ ਬੀਆਬਾਨ ਵਿੱਚ ਸ੍ਰੀਨਗਰ-ਲੇਹ ਰਾਜ ਮਾਰਗ ਉੱਤੇ ਲੇਹ ਤੋਂ ਕਰੀਬ 26 ਕਿਲੋਮੀਟਰ ਪਹਿਲਾਂ  ਗੁਰਦੁਆਰਾ ਪੱਥਰ ਸਾਹਿਬ ਸੁਸ਼ੋਭਿਤ ਹੈ।
ਇਤਿਹਾਸਕ ਦੰਦ ਕਥਾ ਅਨੁਸਾਰ  ਇੱਥੇ ਇੱਕ ਉੱਚੀ ਪਹਾੜੀ ਉੱਤੇ ਸ਼ੈਤਾਨ ਦਿਮਾਗ/ਰਾਖ਼ਸ਼ ਬਿਰਤੀ ਵਾਲਾ ਇੱਕ ਸ਼ਕਤੀਸ਼ਾਲੀ ਮਾਨਸ ਰਹਿੰਦਾ ਸੀਜੋ ਆਮ ਲੋਕਾਈ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਹੱਕਾਂ ਨੂੰ ਕੁਚਲਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਸੀ। ਭੋਲੇ-ਭਾਲੇ ਲੋਕਾਂ ਨੂੰ ਜਿਸਮਾਨੀ ਅਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕਰ ਕੇ ਉਨ੍ਹਾਂ ਦੀ ਕਿਰਤ ਕਮਾਈ ਹੜੱਪਣਾ ਉਸ ਨੇ ਆਪਣਾ ਸ਼ੁਗਲ ਬਣਾ ਰੱਖਿਆ ਸੀ। ਲੋਕ ਉਸ ਦੇ ਅੱਤਿਆਚਾਰ ਤੋਂ ਤੰਗ ਸਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਇਸ ਬਲਾਅ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?ਤਸ਼ੱਦਦ ਦੀ ਚੱਕੀ ਵਿੱਚ ਪਿਸ ਰਹੀ ਆਮ ਲੋਕਾਈ ਵਿੱਚ ਕੁਰਲਾਹਟ ਮਚੀ ਹੋਈ ਸੀ। ‘‘ਸੁਣੀ ਪੁਕਾਰ ਪ੍ਰਭ ਦਾਤੇ।।’’ ਅਨੁਸਾਰ ਗੁਰੂ ਨਾਨਕ ਦੇਵ ਜੀ ਉਸ ਸਮੇਂ ਭੁੱਲੇ ਭਟਕੇ ਲੋਕਾਂ ਨੂੰ ਨੇਕ ਕਰਨੀ ਨਾਲ ਜੋੜਨ ਹਿੱਤ ਸੁਮੇਰ ਪਰਬਤ ਤੇ ਇਰਦ-ਗਿਰਦ ਦੀ  ਯਾਤਰਾ ਕਰ ਰਹੇ ਸਨ। ਇਸ ਯਾਤਰਾ ਸਮੇਂ ਗੁਰੂ  ਜੀ ਨੇ ਸਿੱਧਾਂ ਨਾਲ ਗੋਸ਼ਟੀ (ਅਧਿਆਤਮਕ ਵਿਚਾਰ ਵਟਾਂਦਰਾ) ਰਚਾਈ। ਗ੍ਰਿਹਸਤ ਧਰਮ ਦੀ ਮਹਾਨਤਾ ਉੱਤੇ ਜ਼ੋਰ ਦਿੰਦਿਆਂ ਗੁਰੂ ਜੀ ਨੇ ਕਿਹਾ ਸੀ ਕਿ ਇਸ ਤੋਂ ਬੇਮੁੱਖ ਹੋ ਕੇ ਭੱਜਣਾ ਭਲੇ ਮਨੁੱਖ ਨੂੰ ਸ਼ੋਭਾ ਨਹੀਂ ਦਿੰਦਾ। ਵਾਪਸੀ ਸਮੇਂ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਲੇਹ ਦੇ ਇਲਾਕੇ  ਵਿੱਚ ਇੱਕ ਭੁੱਲਿਆ ਭਟਕਿਆ ਮਨੁੱਖ ਮਨਮਾਨੀਆਂ ਕਰਦਾ ਹੋਇਆ ਹੋਰਨਾਂ ਦੇ ਦੁੱਖਾਂ ਵਿੱਚ ਵਾਧਾ ਕਰ ਰਿਹਾ ਹੈ ਤਾਂ ਉਹ ਉਚੇਚੇ ਤੌਰ’ਤੇ ਇਸ ਇਲਾਕੇ ਵਿੱਚ ਪਹੁੰਚੇ। ਉਨ੍ਹਾਂ ਨੇ ਇੱਥੇ ਚੰਗੇ ਇਨਸਾਨ ਦੇ ਗੁਣਾਂ ਅਤੇ ਪ੍ਰਭੂ ਭਗਤੀ ਦਾ ਪ੍ਰਚਾਰ  ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਇੱਥੋਂ ਦੇ ਲੋਕਾਂ ਨੂੰ ਸ਼ਾਂਤੀ ਮਿਲਣ ਲੱਗੀ ਤੇ ਉਹ ਆਪਣੇ ਰਿਮਪੋਚੇ ਲਾਮਾ (ਮਹਾਂਪੁਰਸ਼/ਸੰਤ/ਮਹਾਤਮਾ/ਸੱਚੇ ਪਾਤਸ਼ਾਹ) ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜਨ ਲੱਗੇ। ਇਸ ਨੂੰ ਵੇਖ ਕੇ ਉਹ ਸ਼ੈਤਾਨ ਵਿਅਕਤੀ ਅੱਗ-ਬਬੂਲਾ ਹੋ ੳੱੁਠਿਆ।ਇੱਕ ਦਿਨ ਗੁਰੂ ਸਾਹਿਬ ਇੱਥੇ ਵਗਦੇ  ਪਾਣੀ ਦੇ ਵਹਿਣ (ਮੌਸਮੀ ਨਦੀ) ਵਿੱਚ ਇਸ਼ਨਾਨ ਕਰਨ ਗਏ ਤਾਂ ਉਸ ਨੇ ਮੌਕਾ ਤਾੜ ਕੇ ਆਪਣੇ ਨਿਵਾਸ ਸਥਾਨ (ਉੱਚੀ ਪਹਾੜੀ) ਤੋਂ ਇੱੱਕ ਭਾਰੀ ਪੱਥਰ ਗੁਰੂ ਜੀ ਵੱਲ ਸੇਧਤ ਕਰ ਕੇ ਰੇੜ ਦਿੱਤਾ। ਕੁਝ ਸਮੇਂ ਬਾਅਦ ਉਹ ਇਹ ਵੇਖਣ ਲਈ ਹੇਠਾਂ ਉੱਤਰਿਆ ਕਿ ਗੁਰੂ ਜੀ ਭਾਰੀ ਪੱਥਰ ਹੇਠਾਂ ਦੱਬ ਕੇ ਜ਼ਿੰਦਾ ਨਹੀਂ ਬਚੇ ਹੋਣੇ ਪਰ ਉਸ ਦੀ ਹੈਰਾਨੀ ਦੀ ਉਸ ਸਮੇਂ ਹੱਦ ਨਾ ਰਹੀ ਜਦੋਂ ਉਸ ਨੇ ਗੁਰੂ ਜੀ ਦਾ ਕੋਈ ਵਾਲ ਵਿੰਗਾ ਹੋਇਆ ਨਹੀਂ ਵੇਖਿਆ। ਉਸ ਨੇ ਪੱਥਰ ੳੱੁਤੇ ਜ਼ੋਰ ਦੀ ਪੈਰ ਮਾਰਿਆ ਤਾਂ ਉਸ ਦਾ ਪੈਰ  ਪੱਥਰ ਵਿੱਚ ਇਸ ਤਰ੍ਹਾਂ ਧਸ ਗਿਆ ਜਿਵੇਂ ਇਹ ਪੱਥਰ ਨਹੀਂ ਸਗੋਂ ਮੋਮ ਦਾ ਟੁਕੜਾ ਹੋਵੇ।ਸ਼ਾਂਤੀ ਦੇ ਪੁੰਜ ਗਰੂ ਨਾਨਕ ਦੇਵ ਜੀ ਦਾ ਨੂਰੀ ਚਿਹਰਾ ਦੇਖ ਕੇ ਉਸ ਰਾਖ਼ਸ਼ ਦਾ ਸਾਰਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਗਿਆ। ਆਪਣੇ ਕੀਤੇ ਕਰਮਾਂ ਉੱਤੇ ਪਛਤਾਵਾ ਕਰਦਿਆਂ ਉਸ ਨੇ ਚੰਗਾ ਇਨਸਾਨ ਬਣਨ ਦਾ ਪ੍ਰਣ ਕੀਤਾ। ਆਪਣੇ ਕੀਤੇ ਵਾਅਦੇ ’ਤੇ ਫੁੱਲ ਚੜ੍ਹਾਉਂਦਿਆਂ ਉਹ ਭਲੇ ਪੁਰਸ਼ ਵਾਲਾ ਜੀਵਨ ਬਤੀਤ ਕਰਨ ਲੱਗਾ।ਸੰਨ 1970 ਤੋਂ ਪਹਿਲਾਂ ਇਸ ਗੁਰਦੁਆਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਨਿਮੂ-ਲੇਹ ਸੜਕ ਬਣਨ ਲੱਗੀ ਤਾਂ  ਰਾਹ ਵਿੱਚ ਪੈਂਦੇ ਪੱਥਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਇਆ। ਉਸ ਸਮੇਂ ਇੱਥੋਂ ਦੇ ਲੋਕਾਂ ਨੇ ਇਸ ਪੱਥਰ ਬਾਰੇ ਇਤਿਹਾਸਕ ਦੰਦ ਕਥਾ ਨੂੰ ਦੁਹਰਾਇਆ ਅਤੇ ਦਾਅਵਾ ਕੀਤਾ ਕਿ ਇਹ ਜਗ੍ਹਾ ਨਾਨਕ ਲਾਹਮਾ ਦੀ ਚਰਨ ਛੋਹ ਪ੍ਰਾਪਤ ਹੈ। ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ ਨਾ ਕੀਤਾ ਪਰ ਜਦੋਂ ਇਸ ਪੱਥਰ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਣ ਲੱਗੀ ਤਾਂ ਕੁਝ ਅਜੀਬ ਘਟਨਾਵਾਂ ਵਾਪਰੀਆਂਜਿਵੇਂ ਇਸ  ਪੱਥਰ ਨੂੰ ਹਟਾਉਣ ਸਮੇਂ ਹਰ ਵਾਰ  ਬੁਲਡੋਜ਼ਰ ਵਿੱਚ ਕੋਈ ਨਾ ਕੋਈ ਨੁਕਸ ਪੈ ਜਾਂਦਾ ਸੀ। ਅਖ਼ੀਰ ਇਸ ਜਗ੍ਹਾ ਨੂੰ ਇਤਿਹਾਸਕ / ਧਾਰਮਿਕ ਸਥਾਨ ਮੰਨਦਿਆਂ ਭਾਰਤੀ ਫ਼ੌਜ ਨੇ ਗੁਰਦੁਆਰਾ ਉਸਾਰਨਾ ਸ਼ੁਰੂ ਕਰ ਦਿੱਤਾ ਤੇ ਸੜਕ ਵਿੱਚ ਕੁਝ ਵਿੰਗ ਪਾ ਕੇ ਬਣਾ ਕੇ ਗੁਰਦੁਆਰੇ ਦੀ ਇਮਾਰਤ ਬਣਾ ਦਿੱਤੀ ਗਈ।ਹੁਣ ਗੁਰਦੁਆਰਾ ਪੱਥਰ ਸਾਹਿਬ ਇੱਕ ਖ਼ੂਬਸੂਰਤ ਇਮਾਰਤ ਦੇ ਰੂਪ ਵਿੱਚ ਜੰਗਲ ਵਿੱਚ ਮੰਗਲ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਵਿੱਚ ਗੁਰੂ ਜੀ ਦੀ ਛੋਹ ਵਾਲਾ ਪੱਥਰ ਵੀ ਮੌਜੂਦ ਹੈ। ਫ਼ੌਜੀ ਅਧਿਕਾਰੀਆਂ ਦੀ ਰੇਖ ਦੇਖ ਹੇਠ ਪੂਰਨ ਗੁਰ ਮਰਯਾਦਾ ਅਨੁਸਾਰ ਗੁਰਦੁਆਰੇ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪੰਗਤ ਤੇ ਸੰਗਤ ਦਾ ਪ੍ਰਵਾਹ ਨਿਰੰਤਰ ਜਾਰੀ ਹੈ। ਲੇਹ ਲੱਦਾਖ ਨੂੰ ਜਾਣ ਵਾਲੇ ਦੇਸੀ-ਵਿਦੇਸ਼ੀ  ਸੈਲਾਨੀ ਗੁਰੂੁ ਦਰਸ਼ਨ ਕਰ ਕੇ ਲਾਹਾ ਖੱਟ ਰਹੇ ਹਨ। ਇਸ ਗੁਰਦੁਆਰੇ ਵਿੱਚ ਜਿੱਥੇ ਗੁਰਪੁਰਬ ਤੇ ਹੋਰ ਦਿਨ-ਦਿਹਾੜੇ ਮਨਾਏ ਜਾਂਦੇ ਹਨ, ੳੱੁਥੇ ਹਰ   ਐਤਵਾਰ ਫ਼ੌਜ ਦੀ ਕਿਸੇ ਨਾ ਕਿਸੇ ਟੁਕੜੀ ਵੱਲੋਂ ਕੀਰਤਨ ਤੇ ਲੰਗਰ ਦਾ ਪ੍ਰਵਾਹ ਚਲਾ ਕੇ ਆਪਣੀ ਅਕੀਦਤ ਦੇ ਫੁੱਲ ਗੁਰੂ ਘਰ ਨੂੰ ਅਰਪਿਤ ਕੀਤੇ ਜਾਂਦੇ ਹਨਧਾਰਮਿਕ ਅਸਥਾਨ: ਦਾਤਣ ਸਾਹਿਬ ਲੇਹਧਾਰਮਿਕ ਅਸਥਾਨ ਦਾਤਣ ਸਾਹਿਬ  ਲੇਹ ਦੇ ਮੇਨ ਬਜ਼ਾਰ ਵਿੱਚ ਸਥਿਤ ਹੈ। ਇੱਥੇ ਇੱਕ ਦਰੱਖ਼ਤ ਸੁਸ਼ੋਭਿਤ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੀ ਛੋਹ ਪਾ੍ਰਪਤ ਹੈ। ਇਸ ਸਥਾਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਆਪਣੀ ਲੇਹ ਯਾਤਰਾ  ਸਮੇਂ ਗੁਰੂ ਜੀ ਇਸ ਅਸਥਾਨ ਉੱਤੇ ਬਿਰਾਜੇ ਸਨ। ਦਾਤਣ ਕਰਨ ਮਗਰੋਂ  ਜ਼ਮੀਨ ਵਿੱਚ ਦਾਤਣ ਗੱਡਦਿਆਂ ਉਨ੍ਹਾਂ ਇਸ ਬੰਜਰ ਇਲਾਕੇ ਨੂੰ ਹਰਿਆ-ਭਰਿਆ ਹੋਣ ਦਾ ਵਰ ਦਿੱਤਾ ਸੀ। ਉਹ ਦਾਤਣ ਹੀ ਹੁਣ ਇੱਕ ਵਿਸ਼ਾਲ ਦਰੱਖ਼ਤ ਦੇ ਰੂਪ ਵਿੱਚ ਇੱਥੇ ਸੁਸ਼ੋਭਿਤ ਹੈ। ਆਲ਼ੇ-ਦੁਆਲ਼ੇ ਨੂੰ ਤੱਕਦਿਆਂ ਗਹੁ ਨਾਲ ਵੇਖਿਆ ਜਾਵੇ ਤਾਂ ਲੇਹ ਦੇ ਇਸ ਵਿਸ਼ੇਸ਼ ਖਿੱਤੇ ਵਿੱਚ ਆਮ ਨਾਲੋਂ ਵੱਧ ਹਰਿਆਲੀ ਵੇਖਣ ਨੂੰ ਮਿਲਦੀ ਹੈ, ਜੋ ਗੁਰੂ ਜੀ ਵੱਲੋਂ ਦਿੱਤੇ ਵਰ ਦਾ ਪ੍ਰਤੱਖ ਪ੍ਰਮਾਣ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਯਤਨ ਜਾਰੀ ਹਨ। ਕਾਰ ਸੇਵਾ ਦਿੱਲੀ ਦੇ ਬਾਬਿਆਂ ਵੱਲੋਂ ਜਗ੍ਹਾ ਖ਼ਰੀਦ ਲਈ ਗਈ ਹੈ ਤੇ ਛੇਤੀ ਹੀ ਇਸ ਜਗ੍ਹਾ ਉੱਤੇ ਗੁਰਦੁਆਰੇ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

Read More...

Uncategorized

Filtar ਤੋਂ ਜਿਆਦਾ ਸਾਫ ਹੈ ਗੁਰਦੁਆਰਾ ਪੰਜਾ ਸਾਹਿਬ ਦੇ ਪੱਥਰ ਹੇਠੋਂ ਆਪਣੇ ਆਪ ਵਹਿੰਦਾ ਜਲ

ਰਾਵਲਪਿੰਡੀ ਤੋਂ ਕੋਈ 45 ਕਿ: ਮੀ: ਦੀ ਦੂਰੀ ‘ਤੇ ਆਬਾਦ ਕਸਬੇ ਹਸਨ ਅਬਦਾਲ ਨੂੰ ਅੱਜ ਗੁਰਦੁਆਰਾ ਪੰਜਾ ਸਾਹਿਬ ਦੀ ਬਦੌਲਤ ਪਾਕਿਸਤਾਨ ਸਰਕਾਰ ਵੱਲੋਂ ‘ਧਾਰਮਿਕ ਸ਼ਹਿਰ’ ਐਲਾਨਿਆ ਜਾ ਚੁੱਕਾ ਹੈ, ਜੋ ਆਪਣੇ-ਆਪ ਵਿਚ ਬਹੁਤ ਵੱਡੀ ਉਪਲਬਧੀ ਹੈ। ਗੁਰਦੁਆਰਾ ਪੰਜਾ ਸਾਹਿਬ ਬਾਰੇ ਮਹਿਮਾ ਪ੍ਰਕਾਸ਼, ਸਿੱਖ ਰਿਲੀਜਨ (ਮਿ: ਮੈਕਾਲਫ਼), ਤਵਾਰੀਖ ਖਾਲਸਾ, ਨਾਨਕ ਪ੍ਰਕਾਸ਼ ਅਤੇ ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿਚ ਆਪਣੇ ਚਰਨ ਪਾਏ। ਕਈ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦਾ ਸਮਾਂ ਵੈਸਾਖ, ਸੰਮਤ 1578 ਬਿ: ਵੀ ਪੜ੍ਹਨ ‘ਚ ਆਉਂਦਾ ਹੈ।ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। ‘ਮਹਾਨ ਕੋਸ਼’ ਦੇ ਸਫ਼ਾ 792-793 ਅਨੁਸਾਰ ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵੈਸਾਖ, ਸੰਮਤ 1578 ਬ੍ਰਿਕਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ।ਦੇਖੋ ਪੂਰੀ ਵੀਡੀਓ ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ‘ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ।ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ‘ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।

Read More...

Uncategorized

ਵੱਡੀ ਖ਼ਬਰ !! ਹੁਣ ਨਹੀਂ ਬੱਚਦਾ Babbu Maan, ਭੱਜ ਸਕਦਾ ਤੇ ਭੱਜ ਲਵੇ !!

70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ।ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ।ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ। ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ। ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ। ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ। ਕਿੰਨੇ ਹੀ ਅਜਿਹੇ ਗੀਤ ਪੰਜਾਬੀਆਂ ਨੂੰ ਪਰੋਸੇ ਗਏ, ਜੋ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਨੇ। ਗਾਇਕੀ ਦੇ ਨਾਮ ‘ਤੇ ਧੀਆਂ ਦੀ ਬੇਇੱਜ਼ਤੀ ਇੱਕ ਸ਼ੁਗਲ ਬਣ ਕੇ ਰਹਿ ਗਿਆ ਹੈ। ਲੱਗਦਾ ਹੈ ਕਿ ਪੰਜਾਬੀਆਂ ਦੀਆਂ ਜਮੀਰਾਂ ਨੂੰ ਇਸ ਲੱਚਰ ਅੱਤਵਾਦ ਨੇ ਮਾਰ ਸੁੱਟਿਆ ਹੈ। ਇੱਕ ਮਾਂ ਆਪਣੀ ਜੁਆਨ ਹੋ ਰਹੀ ਧੀ ਨੂੰ ਕਿਵੇਂ ਸੁਰੱਖਿਅਤ ਰੱਖ ਸਕੇਗੀ, ਇਹ ਸੁਆਲ ਮੂੰਹ ਅੱਡੀਂ ਖੜ੍ਹਾ ਹੈ। ਕਿਉਂਕਿ ਜਿਸ ਦੇਸ਼ ਅੰਦਰ ਉਸ ਦੇ ਮਰਦ ਹੀ ਅਪੰਗ ਹੋ ਜਾਣ ਤਾਂ ਮਾਵਾਂ ਧੀਆਂ ਦਾ ਕੀ ਬਣੂ ? ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬਾ ਦੇ ਵਿੱਚ ਕੀਤੇ ਸਰਵੇਖਣਾਂ ‘ਤੇ ਜਿਹੜੀ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਸੁਣ ਸ਼ਾਇਦ ਸਾਰਿਆਂ ਦੀ ਸੋਚ ਦੇ ਥਮ੍ਹਲੇ ਹਿੱਲ ਜਾਣ। ਉਸ ਸਰਵੇ ਦੀ ਰਿਪੋਰਟ ਅਨੁਸਾਰ ਤਿੰਨਾਂ ਖੇਤਰਾਂ ਦੇ 240 ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਉੱਥੋਂ ਦੀ ਜੁਆਨੀ ਨੂੰ ਕਤਲ, ਬਲਾਤਕਾਰ, ਲੁੱਟਮਾਰ ਜਿਹੀਆਂ ਸਾਰੀਆਂ ਹੀ ਅਲਾਮਤਾਂ ਮੁਹੱਈਆ ਕਰਵਾਉਣ ਲਈ ਲੱਚਰ ਗਾਇਕੀ 50 ਫ਼ੀਸਦੀ ਜਿੰਮੇਵਾਰ ਹੈ। ਪੰਜਾਬ ਦੇ ਕੁਝ ਵਧੀਆ ਗਾਇਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਜੇਕਰ ਇਸ ਲੱਚਰ ਅੱਤਵਾਦ ਨੂੰ ਨਾ ਰੋਕਿਆ ਗਿਆ ਤਾਂ ਇਹ ਅੱਤਵਾਦ ਦਾ ਨੁਕਸਾਨ ਦੋ ਦਹਾਕੇ ਪਹਿਲਾਂ ਪੰਜਾਬੀਆਂ ਦੇ ਹੋਏ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਵੇਗਾ ਕਿਉਂਕਿ ਇਸ ਦਾ ਅਸਰ ਸਿੱਧਾ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਡੰਗਦਾ ਏ। ਅੱਧਿਓਂ ਵੱਧ ਪੰਜਾਬੀਆਂ ਦੀਆਂ ਜ਼ਮੀਰਾਂ ‘ਤੇ ਤਾਂ ਇਹ ਆਪਣਾ ਅਸਰ ਦਿਖਾ ਚੁੱਕਿਆ ਹੇ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਪੈਲਸਾਂ ਦਾ ਹਾਲ, ਕਾਲਜਾਂ ਦੇ ਗੇਟ, ਬਸਾਂ ਦੇ ਅੰਦਰ ਦਾ ਦ੍ਰਿਸ਼ ਅਤੇ ਚੈਨਲਾਂ ‘ਤੇ ਝਾਤੀ ਮਾਰ ਲਵੋ। ਕਮਾਦ ਦੇ ਖੇਤ ਵਿੱਚੋਂ ਗਿੱਦੜ ਦੇ ਹਵਾਕਣ ਵਰਗੀਆਂ ਅਵਾਜਾਂ ਸਾਨੂੰ ਆਮ ਸੁਣਨ ਨੂੰ ਮਿਲ ਜਾਣਗੀਆਂ। ਅੱਜ ਪੰਜਾਬੀਆਂ ਦੇ ਹੱਸਦੇ ਚਿਹਰੇ ਵੀ ਕਿਸੇ ਘੁਣ ਦਾ ਸ਼ਿਕਾਰ ਜਾਪਦੇ ਨੇ ਅਤੇ ਸਾਡਾ ਸਬਾਬ ਵੀ ਇੱਕ ਵਿਧਵਾ ਦੀ ਜੂਨ ਹੀ ਹੰਢਾ ਰਿਹਾ ਏ। ਕਿਸੇ ਸ਼ਾਇਰ ਨੇ ਕਿਹਾ ਏ ਕਿ ਪਿਛਲੇ ਸਮੇਂ ਦੇ ਅੱਤਵਾਦ ਦੇ ਦੌਰਾਨ ਤਾਂ ਮਾਵਾਂ ਦੇ ਪੁੱਤਰਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਗਏ ਨੂੰ ਜਨਾਬ ਨੇ ਆਪਣਾ ਸ਼ਿਕਾਰ ਬਣਾ ਲਿਆ। ਪਰ ਅੱਜ ਕਿਹੜੇ ਜਨਾਬ ਨੂੰ ਅਸੀਂ ਦੋਸ਼ ਦੇਵਾਂਗੇ ? ਭਾਵੇਂ ਕੁਝ ਵੀਰ ਇਸ ਲੱਚਰ ਅੱਤਵਾਦ ਨੂੰ ਤਰੱਕੀ ਵੀ ਆਖ ਦਿੰਦੇ ਨੇ ਪਰ ਜੇਕਰ ਅਸੀਂ ਸਮੇਂ ਨਾਲੋਂ ਕਈ ਕਦਮ ਅੱਗੇ ਚੱਲ ਕੇ ਤਰੱਕੀ ਕਰਾਂਗੇ ਤਾਂ ਅਸੀਂ ਛੇਤੀ ਹੀ ਵਿਨਾਸ਼ ਵੱਲ ਜਾਵਾਂਗੇ।ਤਰੱਕੀ ਦੇ ਰਸਤੇ ‘ਤੇ ਨਹੀਂ। ਸੋ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਸ ਅੱਤਵਾਦ ਦੀ ਭੇਟ ਚੜ੍ਹਣ ਤੋਂ ਰੋਕਣਾ ਹੈ, ਤਾਂ ਗੰਭੀਰ ਹੋ ਕੇ ਸੋਚਣਾ ਪਵੇਗਾ। ਨਹੀਂ ਤਾਂ ਅਸੀਂ ਪਿਛਲਿਆਂ ਨੂੰ ਦੋਸ਼ ਦਿੰਦੇ ਦਿੰਦੇ ਆਪ ਹੀ ਦੋਸ਼ੀ ਹੋ ਜਾਵਾਂਗੇ ਕਿਉਂਕਿ ਇਸ ਲੱਚਰ ਅੱਤਵਾਦ ਦੇ ਨੁਕਸਾਨ ਦੀ ਪੂਰਤੀ ਤਾਂ ਸ਼ਾਇਦ ਹੀ ਕਿਸੇ ਸਮੇਂ ਹੋ ਸਕੇਗੀ। ਪੰਜਾਬੀਆਂ ਨੂੰ ਡੂੰਘੀ ਸੋਚ, ਸੋਚਣ ਦੀ ਲੋੜ ਹੈ।

Read More...

Uncategorized

ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੀ ਦੁਸ਼ਟ ਔਰਤ ਦੀ ਵੀਡੀਓ ਆਈ ਸਾਹਮਣੇ!!!!

ਪਟਿਆਲਾ ਰਾਜਪੁਰਾ ਰੋਡ ਪਿੰਡ ਖੇੜ੍ਹੀ ਫੱਤਾ ਵਿਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਪਸਿਆਣਾ, ਥਾਣਾ ਸਦਰ ਸਮਾਣਾ ਅਤੇ ਥਾਣਾ ਸਿਟੀ ਸਮਾਣਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸੰਗਤ ਵਲੋਂ ਇਕ ਸ਼ੱਕੀ ਔਰਤ ਨੂੰ ਫੜ ਲਿਆ ਗਿਆ। ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2-3 ਅੰਗਾਂ ਦੀ ਬੇਅਦਬੀ ਕੀਤੀ ਗਈ ਹੈ।…… ਪਟਿਆਲਾ ਰਾਜਪੁਰਾ ਰੋਡ ਪਿੰਡ ਖੇੜ੍ਹੀ ਫੱਤਾ ਵਿਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਪਸਿਆਣਾ, ਥਾਣਾ ਸਦਰ ਸਮਾਣਾ ਅਤੇ ਥਾਣਾ ਸਿਟੀ ਸਮਾਣਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸੰਗਤ ਵਲੋਂ ਇਕ ਸ਼ੱਕੀ ਔਰਤ ਨੂੰ ਫੜ ਲਿਆ ਗਿਆ।  ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2-3 ਅੰਗਾਂ ਦੀ ਬੇਅਦਬੀ ਕੀਤੀ ਗਈ ਹੈ।

Read More...