Uncategorized

ਦਿੱਲੀ ਹਾਈਕਮਾਨ ਨੇ ਖਹਿਰਾ ਸਾਹਮਣੇ ਹੁਣ ਭਗਵੰਤ ਮਾਨ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਡਿਗਦੀ ਸਾਖ਼ ਨੂੰ ਬਚਾਉਣ ਦਾ ਰਾਹ ਅਖ਼ਤਿਆਰ ਕੀਤਾ

ਖਹਿਰਾ ਦੇ ਮੁਕਾਬਲੇ ‘ਚ ਉਤਾਰੇ ਮਾਨਪਾਰਟੀ ਨੇ ਖਹਿਰਾ ਸਾਹਮਣੇ ਹੁਣ ਭਗਵੰਤ ਮਾਨ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਡਿਗਦੀ ਸਾਖ਼ ਨੂੰ ਬਚਾਉਣ ਦਾ ਰਾਹ ਅਖ਼ਤਿਆਰ ਕੀਤਾ ਹੈ। ਉੱਧਰ, ਭਗਵੰਤ ਮਾਨ ਨੇ ਵੀ ਆਪਣੀ ਪੱਥਰੀ ਦੇ ਦਰਦ ‘ਚੋਂ ਉੱਭਰਦਿਆਂ ਬਿਆਨ ਦਿੱਤਾ ਹੈ ਕਿ ਉਹ ਹੁਣ ਪਾਰਟੀ ਨੂੰ ਸੰਕਟ ‘ਚੋਂ ਕੱਢਣ ਲਈ ਤਿਆਰ ਹਨ।ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਏਬੀਪੀ ਸਾਂਝਾ ਨੂੰ ਦਿੱਤੇ ਆਪਣੇ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਸੀ ਕਿ ਭਗਵੰਤ ਮਾਨ ਨੇ ਉਨ੍ਹਾਂ ਦਾ ਨਸ਼ੇ ਵਾਲੇ ਮਾਮਲੇ ਵਿੱਚ ਸਾਥ ਨਹੀਂ ਸੀ ਦਿੱਤਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵੀ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਸਬੰਧੀ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਇਤਫਾਕੀਆ, ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ।‘ਆਪ’ ਨੇ ਹਾਲਾਤ ਕਾਬੂ ਕਰਨ ਲਈ ਕੀਤੀ ਪ੍ਰੀ-ਪਲਾਨਿੰਗਆਮ ਆਦਮੀ ਪਾਰਟੀ ਪੰਜਾਬ ਦੀ ਆਉਂਦੀ 13 ਅਗਸਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਕਾਨਫ਼ਰੰਸ ਵਿੱਚ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ।ਸ਼ਨੀਵਾਰ ਨੂੰ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਜਲੰਧਰ ਵਾਲੀ ਕਾਨਫ਼ਰੰਸ ਤੋਂ ਇਲਾਵਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ‘ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ।ਹਾਈਕਮਾਨ ਨੇ ਸਾਂਭਿਆ ਕੰਟਰੋਲਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਤੰਬਰ ਤੋਂ ਪੰਜਾਬ ਵਿੱਚ ਡੇਰੇ ਲਾਉਣਗੇ ਤੇ ਅਕਤੂਬਰ ਤੋਂ ਵੱਡੀਆਂ ਰੈਲੀਆਂ ਸ਼ੁਰੂ ਕਰਨਗੇ।ਪੰਜਾਬ ਇਕਾਈ ਦੀਆਂ ਅਗਸਤ ਦੀਆਂ ਕਾਨਫ਼ਰੰਸਾਂ ਦਾ ਮਕਸਦ ਕੇਜਰੀਵਾਲ ਦੇ ਪ੍ਰੋਗਰਾਮਾਂ ਲਈ ਰਾਹ ਪੱਧਰਾ ਕਰਨਾ ਹੋਵੇਗਾ।ਇਸ ਸਭ ਨਾਲ ਦੇਖਣਾ ਹੋਵੇਗਾ ਕਿ ਖਹਿਰਾ ਧੜਾ ਆਪਣੀ ਰਣਨੀਤੀ ਕਿਵੇਂ ਉਲੀਕਦਾ ਹੈ। ਪਾਰਟੀ ਵੱਲੋਂ ਅਗਾਊਂ ਵਿੱਚ ਜਾਰੀ ਕੀਤੇ ਸਮਾਗਮਾਂ ਦੀ ਸੂਚੀ ਤੋਂ ਸਾਫ ਹੈ ਕਿ ਉਹ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਿਆਰੀ ਦੇਣ ਦੇ ਰੌਂਅ ਵਿੱਚ ਨਹੀਂ ਹਨ, ਬਲਕਿ ਦਿੱਲੀ ਹਾਈਕਮਾਨ ਨੇ ਖ਼ੁਦ ਇੱਥੇ ਸਿੱਧੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।

Read More...

Uncategorized

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਦੁਬਈ ‘ਚ ਫਸੇ ਤਰਨਤਾਰਨ ਦੇ ਨੌਜਵਾਨ, ਵੀਡੀਓ ਭੇਜ ਮੰਗੀ ਮਦਦ

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਦੁਬਈ ‘ਚ ਫਸੇ ਤਰਨਤਾਰਨ ਦੇ ਨੌਜਵਾਨ, ਵੀਡੀਓ ਭੇਜ ਮੰਗੀ ਮਦਦ ਤਰਨਤਾਰਨ (ਵਿਜੇ ਕੁਮਾਰ) : ਏਜੰਟ ਦੀ ਠੱਗੀ ਸ਼ਿਕਾਰ ਹੋਏ ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। ਇਹ ਨੌਜਵਾਨ ਤਰਨਤਾਰਨ ਦੇ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਬਜੀਤ ਸਿੰਘ ਸੰਘਾ ਨਾਮ ਦੇ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਦੁਬਈ ਗਏ ਸਨ,

ਦੁਬਈ ਤੋਂ ਵੀਡਿਓ ਭੇਜ ਨੌਜਵਾਨਾਂ ਨੇ ਏਜੰਟ ਦੇ ਧੋਖੇ ਦਾ ਕੀਤਾ ਖੁਲਾਸਾ!

ਦੁਬਈ ਤੋਂ ਵੀਡਿਓ ਭੇਜ ਨੌਜਵਾਨਾਂ ਨੇ ਏਜੰਟ ਦੇ ਧੋਖੇ ਦਾ ਕੀਤਾ ਖੁਲਾਸਾ!#Dubai #indian

Posted by JagBani on Sunday, August 5, 2018

ਜਿੱਥੇ ਇਹ ਫਸ ਗਏ ਅਤੇ ਕੰਮ ਧੰਦਾ ਨਾ ਮਿਲਣ ਕਾਰਨ ਭੁੱਖੇ ਭਾਣੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾ ਰਹੇ ਹਨ।ਉਧਰ ਪਰਿਵਾਰਕ ਮੈਂਬਰਾਂ ਨੇ ਵੀਡੀਓ ਦੇਖਣ ਤੋਂ ਬਾਅਦ ਜਦੋਂ ਟਰੈਵਲ ਏਜੰਟ ਦੀ ਭਾਲ ਕੀਤੀ ਤਾਂ ਉਦੋਂ ਤੱਕ ਉਹ ਆਪਣੇ ਬੋਹੜੀ ਚੌਕ ਸਥਿਤ ਬਣੇ ਦਫਤਰ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਨੌਜਵਾਨਾਂ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਕੋਈ ਪਹਿਲੀ ਨਹੀਂ, ਨਾ ਜਾਣੇ ਕਿੰਨੇ ਹੀ ਪੰਜਾਬ ਦੇ ਨੌਜਵਾਨ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ‘ਚ ਫਸੇ ਹੋਏ ਹਨ ਅਤੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।Tarn Taran youth got trapped in Agent’s cheating case; Tarn Taran (Vijay Kumar): Agent’s strangled youth has sent a video to help stranded in Dubai. The youth, who live in nearby villages of Tarn Taran, who went to Dubai in lieu of the cheating of a travel agent named Sarabjit Singh Sangha, where they got trapped and are starving due to lack of business, they are trying to help through video. Meanwhile, after seeing the video, after seeing the video, when they searched for a travel agent, they had dovetailed by locking the office located at their Bohri Chowk.

Read More...

Uncategorized

“ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! (ਸਾਖੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ)

“ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! (ਸਾਖੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ)ਧੰਨ ਧੰਨ ਸ਼੍ਰੀ ਰਾਮਦਾਸ ਜੀ ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! ਪੰਜਾਬ ਦੇ ਪੱਠੀ ਨਗਰ ਦੇ ਜਾਗੀਰਦਾਰ ਦੁਨੀਚੰਦ ਦੀ ਪੰਜ ਪੁਤਰੀਆਂ ਸਨ, ਇਸਲਈ ਉਸਦੇ ਮਨ ਵਿੱਚ ਇੱਕ ਪੁੱਤ ਦੀ ਇੱਛਾ ਰਹਿੰਦੀ ਸੀ। ਇਸਦੇ ਲਈ ਉਨ੍ਹਾਂ ਨੂੰ ਕਈ ਅਨੁਸ਼ਠਾਨ ਕਰਵਾਏ, ਪਰ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ,ਪੁੱਤ ਦੇ ਸਥਾਨ ਉੱਤੇ ਪੁਤਰੀ ਹੀ ਜਨਮ ਲੈਂਦੀ ਰਹੀ ਅਤ: ਉਸਦਾ ਭਗਵਾਨ ਵਲੋਂ ਵਿਸ਼ਵਾਸ ਉਠ ਗਿਆ ਅਤੇ ਉਹ ਨਾਸਤਿਕ ਹੇ ਗਿਆ। ਉਸਨੇ ਸਮਰੱਥਾ ਦੇ ਅਨੁਸਾਰ ਚਾਰ ਪੁਤਰੀਆਂ ਦਾ ਵਿਆਹ ਕਰ ਦਿੱਤਾ। ਜਦੋਂ ਛੋਟੀ ਪੁਤਰੀ ਦੇ ਵਰ ਦੀ ਖੋਜ ਹੋ ਰਹੀ ਸੀ ਤਾਂ ਉਨ੍ਹਾਂ ਦਿਨਾਂ ਉਸਦੀ ਹੋਰ ਪੁਤਰੀਆਂ ਪੇਕੇ ਆਈਆਂ ਹੋਈਆਂ ਸਨ।ਉਹ ਸਾਰੀਆਂ ਮਿਲਕੇ ਆਪਣੇ ਪਿਤਾ ਦੀ ਪ੍ਰਸ਼ੰਸਾ ਕਰ ਰਹੀਆਂ ਸਨ: ਉਹ ਬਹੁਤ ਵੱਡਾ ਦਾਤਾ ਹੈ, ਉਸਨੇ ਵਿਆਹ ਉੱਤੇ ਸਾਰੀ ਪੁਤਰੀਆਂ ਨੂੰ ਉਹ ਸਭ ਕੁੱਝ ਦਿੱਤਾ ਹੈ, ਜੋ ਹੋਰ ਰਾਜਾ–ਮਹਾਰਾਜਾ ਵੀ ਨਹੀਂ ਦੇ ਸਕਦੇ ਸਨ।ਇਸ ਉੱਤੇ ਛੋਟੀ ਕੁੜੀ ਜੋ ਹੁਣੇ ਕੁੰਵਾਰੀ ਸੀ ਨੇ ਕਿਹਾ: ਇਹ ਸੱਚ ਨਹੀਂ ਹੈ, ਸਭ ਕੁੱਝ ਦੇਣ ਵਾਲਾ ਤਾਂ ਉਹ ਕਿਸਮਤ ਵਿਧਾਤਾ ਯਾਨੀ ਕਿ ਈਸ਼ਵਰ (ਵਾਹਿਗੁਰੂ) ਹੈ, ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ। ਇਸ ਉੱਤੇ ਹੋਰ ਭੈਣਾਂ ਸਹਿਮਤ ਨਹੀਂ ਹੋਈਆਂ ਅਤੇ ਉਨ੍ਹਾਂ ਵਿੱਚ ਮੱਤਭੇਦ ਹੋ ਗਿਆ ਅਤੇ ਸਭ ਭੈਣਾਂ ਕਹਿਣ ਲੱਗੀਆਂ: ਇਹ ਪਿਤਾ ਦੇ ਉਪਕਾਰ ਨਹੀਂ ਮੰਨਦੀ, ਇਸਲਈ ਸਾਨੂੰ ਇਸਦਾ ਬਹਿਸ਼ਕਾਰ ਕਰਣਾ ਚਾਹੀਦਾ ਹੈ। ਇਹ ਗੱਲ ਜਦੋਂ ਪਿਤਾ ਜਗੀਰਦਾਰ ਦੁਨੀਚੰਦ ਨੂੰ ਪਤਾ ਹੋਈ ਤਾਂ ਉਹ ਛੋਟੀ ਧੀ ਰਜਨੀ ਉੱਤੇ ਬਰਸ ਪਿਆ ਅਤੇ ਕਹਿਣ ਲਗਾ: ਮੈਂ ਤੈਨੂੰ ਬੇਟੇਆਂ ਦੀ ਤਰ੍ਹਾਂ ਪਾਲਿਆ ਹੈ ਅਤੇ ਹਰ ਪ੍ਰਕਾਰ ਦੀ ਸੁਖ ਸਹੂਲਤ ਜੁਟਾ ਕਰ ਦਿੱਤੀ ਹੈ ਪਰ ਇੱਕ ਤੂੰ ਹੋ ਕਿ ਲੂਣ ਹਰਾਮ ਵਰਗੀ ਗੱਲਾਂ ਕਰ ਰਹੀ ਹੈਂ, ਮੈਂ ਤੇਨੂੰ ਅਤੇ ਤੇਰਾ ਭਗਵਾਨ ਨੂੰ ਵੇਖ ਲਵਾਂਗਾ ਉਹ ਤੇਰਾ ਕਿਸ ਪ੍ਰਕਾਰ ਪਾਲਣ ਪੋਸਣਾ ਕਰਦਾ ਹੈ।ਰਜਨੀ ਪਿਤਾ ਦੇ ਕ੍ਰੋਧ ਵਲੋਂ ਵਿਚਲਿਤ ਨਹੀਂ ਹੋਈ, ਕਿਉਂਕਿ ਉਹ ਨਿੱਤ ਸਾਧ–ਸੰਗਤ ਵਿੱਚ ਜਾਂਦੀ ਸੀ ਅਤੇ ਉੱਥੇ ਗੁਰੂਬਾਣੀ ਸੁਣਿਆ ਕਰਦੀ ਸੀ ਅਤੇ ਪੜ੍ਹਾਈ ਕਰਦੀ ਰਹਿੰਦੀ ਸੀ। ਉਸਦੇ ਦਿਲ ਵਿੱਚ ਪ੍ਰਰਨ ਸ਼ਰਧਾ ਸੀ ਕਿ ਸਭ ਦੇਣ ਵਾਲਾ ਈਸ਼ਵਰ (ਵਾਹਿਗੁਰੂ) ਹੀ ਹੈ, ਹੋਰ ਪ੍ਰਾਣੀ ਤਾਂ ਕੇਵਲ ਸਾਧਨ ਮਾਤਰ ਹਨ। ਜਿਵੇਂ: ਕੋਈ ਹਰਿ ਸਮਾਨ ਨਹੀਂ ਰਾਜਾ ॥ ਏ ਭੂਪਤਿ ਸਭਿ ਦਿਵਸ ਚਾਰਿ ਦੇ ਝੂਠੇ ਕਰਤ ਦਿਵਾਜਾ ॥ ਰਜਨੀ ਨੂੰ ਗੁਰੂਬਾਣੀ ਦਾ ਪੁਰਾ ਭਰੋਸਾ ਸੀ ਉਹ ਆਪਣੀ ਵਿਚਾਰਧਾਰਾ ਉੱਤੇ ਦ੍ਰੜ ਰਹੀ ਅਤ: ਪਿਤਾ ਨੇ ਕ੍ਰੋਧ ਵਿੱਚ ਆਕੇ ਉਸਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ। ਹੁਣ ਰਜਨੀ ਆਪਣੇ ਕੁਸ਼ਟੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਦੀ ਗੱਡੀ ਵਿੱਚ ਬਿਠਾਕੇ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ–ਪਿੰਡ ਨਗਰ–ਨਗਰ ਘੁੱਮਣ ਲੱਗੀ ਅਤੇ ਭਿਕਸ਼ਾ ਮਾਂਗ ਕੇ ਗੁਜਰ ਬਸਰ ਕਰਣ ਲੱਗੀ ਇਸ ਪ੍ਰਕਾਰ ਉਸਦੇ ਕਈ ਦਿਨ ਗੁਜ਼ਰ ਗਏ। ਇੱਕ ਦਿਨ ਉਹ ਘੁੰਮਦੇ–ਘੁੰਮਦੇ ਨਵੇਂ ਨਗਰ ਦੇ ਬਾਹਰ ਨਿਰਮਾਣਧੀਨ ਸਰੋਵਰ ਦੇ ਕੰਡੇ ਅਰਾਮ ਕਰਣ ਲੱਗੀ,ਉਸਨੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਕਸ਼ਾ ਲਈ ਗਈ। ਉਸਦੇ ਜਾਣ ਦੇ ਪਸ਼ਚਾਤ ਜਦੋਂ ਉਸਦੇ ਪਤੀ ਨੇ ਵੇਖਿਆ ਕਿ ਕੁੱਝ ਪੰਛੀ ਬੇਰ ਦੇ ਰੁੱਖ ਉੱਤੇ ਬੈਠੇ ਹੋਏ ਹਨ ਅਤੇ ਉਹ ਵਾਰੀ–ਵਾਰੀ ਰੁੱਖ ਵਲੋਂ ਉਤਰ ਕੇ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਦਾ ਕਾਲ਼ਾ ਰੰਗ ਸਫੇਦ ਯਾਨੀ ਉਹ ਹੰਸ ਰੂਪੀ ਪੰਛੀ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਵੇਖਕੇ ਉਸਦੇ ਮਨ ਵਿੱਚ ਇੱਛਾ ਉੱਠੀ ਕਿ ਕਿਉਂ ਨਾ ਉਹ ਇਸ ਸਰੋਵਰ ਵਿੱਚ ਇਸਨਾਨ ਕਰਕੇ ਵੇਖ ਲਵੈ, ਸ਼ਾਇਦ ਮੇਰੇ ਕੁਸ਼ਟ ਰੋਗ ਦਾ ਨਾਸ਼ ਹੋ ਜਾਵੇ। ਇਹ ਵਿਚਾਰ ਆਉਂਦੇ ਹੀ ਉਸਨੇ ਜੋਰ ਲਗਾਕੇ ਹੌਲੀ–ਹੌਲੀ ਰੇੰਗਦੇ ਹੋਏ ਸਰੋਵਰ ਵਿੱਚ ਜਾਕੇ ਡੂਬਕੀ ਲਗਾਈ। ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਭਰ ਵਿੱਚ ਕੁਸ਼ਟੀ ਪੂਰਨ ਨਿਰੋਗੀ ਪੁਰਖ ਵਿੱਚ ਪਰਿਵਰਤਿਤ ਹੋ ਗਿਆ। ਹੁਣ ਉਹ ਰਜਨੀ ਦੇ ਪਰਤਣ ਦੀ ਉਡੀਕ ਕਰਣ ਲਗਾ। ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਕੁਸ਼ਟੀ ਪਤੀ ਨੂੰ ਨਹੀਂ ਪਾਕੇ ਇੱਕ ਤੰਦੁਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ, ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਬੇਪਤਾ (ਗਾਇਬ) ਕਰਣ ਦਾ ਇਲਜ਼ਾਮ ਲਗਾਉਣ ਲੱਗੀ।ਦੋਨਾਂ ਵਿੱਚ ਇਸ ਗੱਲ ਉੱਤੇ ਭਿਆਨਕ ਤਕਰਾਰ ਸ਼ੁਰੂ ਹੋ ਗਈ। ਜਿਨੂੰ ਸੁਣਕੇ ਨਗਰਵਾਸੀ ਇਕੱਠੇ ਹੋ ਗਏ। ਇਸ ਝਗੜੇ ਦਾ ਨੀਆਂ (ਨਿਯਾਅ) ਵਿਅਕਤੀ–ਸਧਾਰਣ ਦੇ ਬਸ ਦਾ ਨਹੀਂ ਸੀ| ਅਤ: ਉਨ੍ਹਾਂਨੇ ਸੁਝਾਅ ਦਿੱਤਾ ਤੁਸੀ ਦੋਨੋਂ ਬਾਬਾ ਬੁੱਡਾ ਜੀ ਦੇ ਕੋਲ ਜਾਵੇ, ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ। ਅਜਿਹਾ ਹੀ ਕੀਤਾ ਗਿਆ। ਬਾਬਾ ਬੁੱਡਾ ਜੀ ਨੇ ਦੋਨਾਂ ਦੀ ਗੱਲ ਘਿਆਨ ਵਲੋਂ ਸੁਣੀ ਅਤੇ ਜਵਾਨ ਵਲੋਂ ਕਿਹਾ: ਧਿਆਨ ਵਲੋਂ ਵੇਖੋ ਕਿਤੇ ਪੁਰਾਨਾ ਕੁਸ਼ਟ ਰੋਗ ਬਾਕੀ ਰਹਿ ਗਿਆ ਹੋਵੇ। ਜਵਾਨ ਨੇ ਦੱਸਿਆ ਕਿ: ਦਾਇਨੇ ਹੱਥ ਦੀਆਂ ਉਂਗਲੀਆਂ (ਉੰਗਲਾਂ) ਦਾ ਅੱਗੇ ਦਾ ਭਾਗ ਹੁਣੇ ਵੀ ਕੁਸ਼ਟ ਵਲੋਂ ਪ੍ਰਭਾਵਿਤ ਹੈ, ਕਿਉਂਕਿ ਇਸ ਹੱਥ ਵਲੋਂ ਇੱਕ ਝਾੜੀ ਨੂੰ ਫੜਕੇ ਡੂਬਕੀ ਲਗਾਈ ਸੀ। ਬਾਬਾ ਬੁੱਡਾ ਜੀ ਉਨ੍ਹਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਏ।ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ: ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਦੇ ਚਿੰਨ੍ਹ ਵੀ ਲੁਪਤ ਹੋ ਗਏ। ਇਹ ਪ੍ਰਮਾਣ ਵੇਖਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਨੋ ਖੁਸ਼ੀ ਨਾਲ ਜੀਵਨ ਬਤੀਤ ਕਰਣ ਲੱਗੇ। ਇਹ ਸਥਾਨ ਦੁੱਖ ਭੰਜਨੀ ਬੈਰੀ ਦੇ ਨਾਮ ਵਲੋਂ ਜਾਣਿਆ

Read More...

Uncategorized

ਜਦੋਂ ਚੋਰ ਅਸ਼ੀਰਵਾਦ ਦੀ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਕੇ ਉੱਚੀ ਉੱਚੀ ਰੋਣ ਲੱਗਾ ਤਾਂ ਗੁਰੂ ਜੀ ਨੇ

ਜਦੋਂ ਚੋਰ ਅਸ਼ੀਰਵਾਦ ਦੀ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਕੇ ਉੱਚੀ ਉੱਚੀ ਰੋਣ ਲੱਗਾ ਤਾਂ ਗੁਰੂ ਜੀ ਨੇ (ਸਾਖੀ ਪੜਕੇ ਸ਼ੇਅਰ ਕਰੋ ਜੀ)ਗੁਰੂ ਜੀ ਦੇ ਸਤਿਕਾਰ ਚ ਸਾਰੀਆਂ ਦੁਨੀਆ ਚ ਸ਼ੇਅਰ ਕਰ ਦਿਉ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇਕ ਸਿੱਖ ਨੂੰ ਆਪਣੇ ਗੁਰੂ ਇਤਿਹਾਸ ਨਾਲ ਜੋੜੀਏ ਜੀਵਨ ਸਾਖੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ { ਸਾਖੀ ਚੋਰ ਜਸਵੰਤ ਰਾਇ } ਇਕ ਵਾਰ ਪਿਸ਼ਾਵਰ ਦੇ ਪੱਛਮੀ ਇਲਾਕੇ ਦੀ ਸੰਗਤ ਜੱਥੇ ਦੇ ਰੂਪ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ।ਇਸ ਸੰਗਤ ਦੇ ਨਾਲ ਇਕ ਪੇਸ਼ਾਵਰ ਚੋਰ ਜਸਵੰਤ ਰਾਇ ਵੀ ਆਇਆ । ਉਸ ਨੂੰ ਸੰਗਤਾਂ ਵਲੋਂ ਪਤਾ ਲੱਗਾ ਸੀ ਕਿ ਗੁਰੂ ਜੀ ਦੇ ਪਾਸ ਕਿਸੇ ਚੀਜ਼ ਦੀ ਤੋਟ ਨਹੀਂ । ਹਰ ਵੇਲੇ ਖਜ਼ਾਨੇ ਭਰੇ ਰਹਿੰਦੇ ਹਨ । ਉਸਨੇ ਸੋਚਿਆ ਕਿ ਉਥੇ ਚੋਰੀ ਕਰਨ ਵਾਸਤੇ ਬਹੁਤ ਮਾਲ ਪ੍ਪਾਤ ਹੋਵੇਗਾ । ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਅੱਗੇ ਭੇਟ ਰੱਖ ਕੇ ਮੱਥਾ ਟੇਕਦੀਆਂ ਗਈਆਂ । ਗੁਰੂ ਜੀ ਸਭ ਨੂੰ ਅਸ਼ੀਰਵਾਦ ਦਿੰਦੇ ਗਏ ।ਜਦ ਜਸਵੰਤ ਰਾਇ ਚੋਰ ਮੱਥਾ ਟੇਕਣ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗਹੁ ਨਾਲ ਵੇਖ ਕੇ ਫ਼ੁਰਮਾਇਆ । ਚੋਰ ਕੀ ਹਾਮਾ ਭਰੇ ਨ ਕੋਇ ।। ਚੋਰੁ ਕੀਆ ਚੰਗਾ ਕਿਉ ਹੋਇ ।। ਜਦ ਚੋਰ ਜਸਵੰਤ ਰਾਇ ਨੇ ਅਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਿਆ । ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ ਚੋਰੀ ਦੀ ਆਦਤ ਨੂੰ ਛੱਡ ਦੇਹ । ਚੋਰ ਦੀ ਸਮਾਜ ਵਿਚ ਕੋਈ ਕਦਰ ਨਹੀਂ ਹੁੰਦੀ । ਉਸਨੂੰ ਕੋਈ ਵੀ ਚੰਗਾ ਨਹੀਂ ਸਮਝਦਾ ।ਜਸਵੰਤ ਰਾਇ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਕੇ ਪ੍ਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ ਅਤੇ ਆਪਣੇ ਹੁੱਥੀ ਕਾਰ ਕਰਕੇ ਖਾਵੇਗਾ । ਸਿਖਿਆ — ਚੋਰੀ ਕਰਨੀ ਚੰਗਾ ਕੰਮ ਨਹੀਂ ਸਾਨੂੰ ਆਪਣੇ ਹੱਥੀਂ ਕਿਰਤ ਕਮਾਈ ਕਰਨੀ ਚਾਹੀਦੀ ਹੈ ਚੋਰ ਦੀ ਸਮਾਜ ਵਿਚ ਕੋਈ ਕਦਰ ਨਹੀਂ ਹੁੰਦੀ ।।ਸਿੱਖ ਇਤਿਹਾਸ ਵਿੱਚ ਦਸ ਗੁਰੂ ਸਾਹਿਬਾਨਾਂ ਨੇ ਆਪਣੀ ਇੱਕ ਵਡਮੁੱਲੀ ਭੂਮਿਕਾ ਨਿਭਾਉਂਦਿਆਂ ਸਮੁੱਚੇ ਜਗਤ ਨੂੰ ਅਸਲ ਇਨਸਾਨੀਅਤ ਬਾਰੇ ਜਾਣੂ ਕਰਵਾਇਆ। ਜਿੱਥੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਇਨਸਾਨੀਅਤ ਨੂੰ ਏਕਤਾ ਦਾ ਸੁਨੇਹਾ ਦਿੱਤਾ, ਉਥੇ ਹੀ ਨੌਂ ਗੁਰੂ ਸਾਹਿਬਾਨਾਂ ਨੇ ਸਮਾਜ ਵਿੱਚ ਵਿਚਰਨ ਦੇ ਵੱਖੋ ਵੱਖਰੇ ਤਰੀਕਿਆਂ ਰਾਹੀਂ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਗਿਆਨ ਦਿੱਤਾ। ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਨਾਲ ਅੱਜ ਪੂਰੀ ਦੁਨੀਆ ਚੰਗੀ ਤਰ੍ਹਾਂ ਬਾਵਸਤਾ ਹੈ। ਪਰ ਮੌਜੂਦਾ ਨੌਜਵਾਨ ਪੀੜ੍ਹੀ ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਵਿੱਚੋਂ ਵਧ ਤੋਂ ਵੱਧ ਦੋ ਜਾਂ ਤਿੰਨ ਗੁਰੂ ਸਾਹਿਬ ਦੇ ਜੀਵਨ ਤੋਂ ਹੀ ਜਾਣੂ ਹੋਵੇਗੀ।ਦਸ ਗੁਰੂ ਸਾਹਿਬਾਨਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬ, ਜਿੰਨ੍ਹਾ ਨੂੰ ‘ਬਾਲਾ ਪ੍ਰੀਤਮ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਜੀਵਨ ਬਾਰੇ ਬਹੁਤ ਘੱਟ ਨੌਜਵਾਨਾਂ ਨੂੰ ਇਲਮ ਹੋਵੇਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅੱਠਵੇਂ ਅਤੇ ਸਭ ਤੋਂ ਛੋਟੀ ਉਮਰ ਵਾਲੇ ਗੁਰੂ ਹੋਏ ਹਨ। ਸਿੱਖ ਧਰਮ ਵਿੱਚ ਇਸਤੋਂ ਵੱਡੀ ਮਿਸਾਲ ਸ਼ਾਇਦ ਹੀ ਕੋਈ ਹੋਵੇ ਕਿ ਇਸ ਧਰਮ ਵਿੱਚ ਉਮਰ ਨੂੰ ਤਵੱਜ਼ੋ ਨਹੀਂ ਦਿੱਤੀ ਜਾਂਦੀ ਸਗੋਂ ਸੂਝ-ਬੂਝ ਅਤੇ ਗਿਆਨ ਨੂੰ ਸਰਵਉੱਚ ਮੰਨਿਆ ਗਿਆ ਹੈ।ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਸਰਦਾਰ ਹਰਪਾਲ ਸਿੰਘ

Read More...

Uncategorized

Bhagwant Maan ਦੇ ਸਵਾਲਾਂ ‘ਤੇ ਸੁਣੋ Sukhpal Khaira ਦਾ ਜਵਾਬ ਸ਼ੇਅਰ ਕਰੋ ਜੀ

ਆਮ ਆਦਮੀ ਪਾਰਟੀ ਦੀ ਹਾਈਕਮਾਂਡ ਖਿਲਾਫ ਬਗਾਵਤ ਕਰਨ ਵਾਲੇ ਪੰਜਾਬ ਦੇ ਵਿਧਾਇਕਾਂ ਨੇ ਅੱਜ ਪੰਜਾਬ ਦੇ ਮਾਮਲਿਆਂ ਨੂੰ ਨਜਿੱਠਣ ਲਈ ਰਾਜਨੀਤਕ ਮਸਲਿਆਂ ਬਾਰੇ 8 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ ਹੈ। ਇਸ 8 ਮੈਂਬਰੀ ਕਮੇਟੀ ਵਿਚ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ, ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਸ਼ਾਮਿਲ ਹਨ।ਮਾਨਸਾਹੀਆ ਨੂੰ ਐਡਹਾਕ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਦੇ 8 ਮੈਂਬਰਾਂ ਤੋਂ ਇਲਾਵਾ ਇਸ ਵਿਚ 8 ਹੋਰ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਵਿਚ ਗੁਰਪ੍ਰਤਾਪ ਸਿੰਘ ਖੁਸ਼ਲਪੁਰ (ਗੁਰਦਾਸਪੁਰ), ਦਲਜੀਤ ਸਿੰਘ ਸਦਰਪੁਰਾ (ਧਰਮਕੋਟ), ਐਨਐਸ ਚਾਹਲ (ਮੋਗਾ), ਦੀਪਕ ਬਾਂਸਲ (ਬਠਿੰਡਾ), ਪਰਮਜੀਤ ਸਿੰਘ ਸਚਦੇਵਾ (ਹੁਸ਼ਿਆਰਪੁਰ), ਪਰਗਟ ਸਿੰਘ (ਅੰਮ੍ਰਿਤਸਰ ਦਿਹਾਤੀ), ਸੁਰੇਸ਼ ਸ਼ਰਮਾ (ਅੰਮ੍ਰਿਤਸਰ ਸ਼ਹਿਰੀ) ਅਤੇ ਕਰਮਜੀਤ ਕੌਰ (ਮਾਨਸਾ) ਸ਼ਾਮਿਲ ਹਨ।ਕੰਵਰ ਸੰਧੂ ਨੇ ਦੱਸਿਆ ਕਿ ਪੀਏਸੀ ਪੰਜਾਬ ਵਿਚ ਪਾਰਟੀ ਦੇ ਦੁਬਾਰਾ ਬਣਾਏ ਜਾਣ ਵਾਲੇ ਢਾਂਚੇ ਦੀ ਦੇਖ ਰੇਖ ਕਰੇਗੀ ਤੇ ਸੂਬੇ ਦਾ ਪਾਰਟੀ ਮੁਖੀ ਨਿਯੁਕਤ ਕਰੇਗੀ।ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਪਾਰਟੀ ਢਾਂਚੇ ਬਣਾਏ ਜਾਣਗੇ।ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਬੀਠੰਡਾ ਵਿਖੇ ਹੋਈ ਰੈਲੀ ਵਿਚ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਆਪ ਦੀ ਪੰਜਾਬ ਇਕਾਈ ਨੂੰ ਭੰਗ ਕਰਦਿਆਂ ਨਵਾਂ ਢਾਂਚਾ ਬਣਾਉਣ ਦਾ ਐਲਾਨ ਕੀਤਾ ਸੀ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਗੀ ਵਿਧਾਇਕਾਂ ਖਿਲਾਫ ਛੇਤੀ ਹੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਵਿਧਾਇਕ ਮੀਤ ਹੇਅਰ ਸਮੇਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 2 ਅਗਸਤ ਦੀ ਬਠਿੰਡਾ ਰੈਲੀ ਵਿਚ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਮੁੰਡੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਤੇ ਸਟੇਜ ਤੋਂ ਸਿਰਫ ਆਗੂ ਬੋਲੇ ਕਿਸੇ ਵਲੰਟੀਅਰ ਨੂੰ ਨਹੀਂ ਬੋਲਣ ਦਿੱਤਾ ਗਿਆ।ਭਗਵੰਤ ਮਾਨ ਨੇ ਕਿਹਾਕਿ ਪੰਜਾਬ ਇਕਾਈ ਦੀ ਪ੍ਰਧਾਨਗੀ ਦੇ ਅਹੁਦਾ ਲੈਣ ਸਬੰਧੀ ਉਹ ਕੇਜਰੀਵਾਲ ਨਾਲ ਮਿਲਣ ਤੋਂ ਬਾਅਦ ਫੈਂਸਲਾ ਕਰਨਗੇ।ਹੇਅਰ ਨੇ ਖਹਿਰਾ ਨੂੰ ਮੌਕਾ ਪ੍ਰਸਤ ਦਸਦਿਆਂ ਕਿਹਾ ਕਿ ਉਹ ਸਿਰਫ ਤਾਕਤ ਹਾਸਿਲ ਕਰਨ ਲਈ ਲੜ ਰਿਹਾ ਹੈ ਨਾ ਕਿ ਪੰਜਾਬ ਲਈ। ਹੇਅਰ ਨੇ ਦੋਸ਼ ਲਾਇਆ ਕਿ ਖਹਿਰਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ।ਹੇਅਰ ਨੇ ਦਾਅਵਾ ਕੀਤਾ ਕਿ ਕੰਵਰ ਸੰਧੂ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਸਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਵੇ, ਉਹ ਖਹਿਰਾ ਨੂੰ ਖੁਦ ਸੰਭਾਲ ਲਵੇਗਾ।

Read More...