Uncategorized

ਇਹਨਾਂ ਮਸਤਾਂ ਦੇ ਡੇਰਿਆਂ ਤੇ ਜਾਣ ਵਾਲਿਆਂ ਦਾ ਹਾਲ ਦੇਖ ਲਵੋ .. ਕੀ ਬਣੂ ਦੁਨੀਆ ਦਾ .

ਅੱਜ ਦੇ ਸਮੇਂ ਡੇਰਾਵਾਦ ਇੱਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਧਰਮ ਦੀ ਰੁਹਾਨੀਅਤ ਨੂੰ ਖਤਮ ਕਰਨ ਲਈ ਮੋਹਰੀ ਬਣੀ ਹੋਈ ਹੈ। ਇਸ ਦੇ ਪ੍ਰਭਾਵ ਤੋਂ ਸਿੱਖ ਧਰਮ ਵੀ ਅਛੂਤਾ ਨਹੀਂ ਸਗੋਂ ਬਾਕੀਆਂ ਨਾਲੋਂ ਵੀ ਵੱਧ ਡੇਰੇ ਸਿੱਖਾਂ ਵਿੱਚ ਬਣ ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੀ ਗਿਣਤੀ ਨਾਲੋਂ ਪੰਜਾਬ ਵਿੱਚ ਅਖੌਤੀ ਸਾਧਾਂ ਦੀ ਗਿਣਤੀ ਵਧੇਰੇ ਹੈ। ਸਿੱਖ ਧਰਮ ਵਿੱਚ ਡੇਰਾਵਾਦ ਦੇ ਪ੍ਰਫੁਲਿੱਤ ਹੋਣ ਦੇ ਕੁਝ ਕਾਰਨ ਇਸ ਤਰ੍ਹਾਂ ਹਨ:ਲਾਲਸਾ: ਅੱਜ ਤਰੱਕੀ ਦੀ ਸਿਖਰ ਨੂੰ ਛੂਹ ਰਹੇ ਸਮਾਜ ਵਿੱਚ ਆਪਣੇ-ਆਪ ਲਈ ਇੱਕ ਚੰਗੇਰਾ ਅਤੇ ਮਜ਼ਬੂਤ ਸਥਾਨ ਬਣਾਉਣ ਦੀ ਲਾਲਸਾ ਇਨਸਾਨ ਨੂੰ ਮਿਹਨਤ ਨਾਲੋਂ ਚਮਤਕਾਰ ਵੱਲ ਵਧੇਰੈ ਖਿੱਚ ਕੇ ਲਿਜਾ ਰਹੀ ਹੈ। ਹਰ ਕੋਈ ਘੱਟ ਸਮੇਂ ਵਿੱਚ ਵੱਧ ਪੈਸਾ, ਸ਼ੋਹਰਤ ਅਤੇ ਤਰੱਕੀ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਹੈ। ਲੋਕਾਂ ਦੀ ਇਸ ਚਾਹਨਾ ਦਾ ਫਾਇਦਾ ਉਠਾ ਕੇ ਹੀ ਕੁਝ ਲੋਕ ਸਮਾਜ ਵਿੱਚ ਚਮਤਕਾਰੀ ਬਣ ਆਪਣੀਆਂ ਡੇਰੇ ਨੁਮਾ ਦੁਕਾਨਾਂ ਖੋਲ੍ਹ ਕਾਮਯਾਬ ਹੋ ਗਏ। ਜਲਦੀ ਸਬ ਕੁਝ ਹਾਸਿਲ ਕਰਨ ਦੀ ਲਾਲਸਾ ਅਧੀਨ ਹਰ ਵਰਗ ਨਾਲ ਸੰਬੰਧਿਤ ਲੋਕ ਸਮਾਜ ਵਿੱਚ ਸਥਾਪਿਤ ਹੋ ਚੁੱਕੇ ਇਹਨਾਂ ਡੇਰਿਆਂ ਦੇ ਪੈਰੋਕਾਰ ਬਣ ਗਏ।ਬੇਰੁਜ਼ਗਾਰੀ: ਹੁਣ ਦਾ ਸਮਾਂ ਬਹੁਤ ਹੀ ਵਿਕਾਸ ਦਾ ਸਮਾਂ ਹੈ। ਹਰ ਦਿਨ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਜਿੰਨ੍ਹਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ-ਨਵੇਂ ਕੋਰਸਾਂ ਦੀ ਸ਼ੁਰੂਆਤ ਹੋਈ ਹੈ। ਲੋਕ ਪੜ੍ਹ-ਲਿਖ ਚੰਗੇ ਭਵਿੱਖ ਦੀ ਕਾਮਨਾ ਨਾਲ ਇਹਨਾਂ ਕੋਰਸਾਂ ਦਾ ਭਰਪੂਰ ਲਾਹਾ ਉਠਾ ਰਹੇ ਹਨ। ਅਨਪੜ੍ਹਤਾ ਦੀ ਦਰ ਵਿੱਚ ਕਮੀ ਆਈ ਹੈ ਪਰ ਇਸ ਦੇ ਨਾਲ ਹੀ ਰੁਜ਼ਗਾਰ ਦੀ ਦਰ ਵਿੱਚ ਵੀ ਕਮੀ ਆਈ ਹੈ, ਖਾਸ ਤੌਰ ‘ਤੇ ਪੰਜਾਬ ਵਰਗੇ ਸੂਬੇ ਜੋ ਕਿ ਚੰਗੀ ਇੰਡਸਟਰੀ ਤੋਂ ਸੱਖਣੇ ਹਨ, ਬੇਰੁਜ਼ਗਾਰੀ ਦੀ ਮਾਰ ਹੇਠ ਜ਼ਿਆਦਾ ਹਨ। ਲੱਖਾਂ ਰੁਪਏ ਖਰਚ ਕਰ ਡਿਗਰੀ ਲੈਣ ਵਾਲਾ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਤੋਂ ਅਸਫਲ ਹੋ ਜਾਂਦਾ ਹੈਤਾਂ ਕਿਸੇ ‘ਚਮਤਕਾਰ ਨਾਲ ਨੌਕਰੀ’ ਪ੍ਰਾਪਤ ਕਰਨ ਦੀ ਸੋਚ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਡੇਰੇ ਬਣਾ ਕੇ ਬੈਠੇ ਲੋਟੂ ਸਾਧਾਂ ਦੇ ਸ਼ਿਕੰਜੇ ਵਿੱਚ ਜਾ ਫਸਦੇ ਹਨ।ਵਿਤਕਰਾ: ਵਿਤਕਰਾ ਮਤਲਭ ਭੇਦ ਭਾਵ, ਇਹ ਇੱਕ ਅਜਿਹਾ ਕਾਰਕ ਹੈ ਜਿਸਨੇ ਲੋਕਾਂ ਨੂੰ ਅਖੌਤੀ ਸਾਧਾਂ ਦਾ ਸ਼ਿਕਾਰ ਸਭ ਨਾਲੋਂ ਵੱਧ ਬਣਾਇਆ ਹੈ। ਵਿਤਕਰਾ ਸਮਾਜ ਦੇ ਹਰ ਪੱਧਰ ‘ਤੇ ਹੈ। ਉੱਚੀ-ਨੀਵੀਂ ਜ਼ਾਤ ਦਾ ਵਿਤਕਰਾ ਅਤੇ ਅਮੀਰ-ਗਰੀਬ ਦਾ ਵਿਤਕਰਾ, ਭੇਦ-ਭਾਵ ਦੀਆਂ ਦੋ ਐਸੀਆਂ ਕਿਸਮਾਂ ਹਨ ਜਿੰਨ੍ਹਾਂ ਨੇ ਸਮਾਜ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਭਾਵੇਂ ਸਿੱਖ ਧਰਮ ਵਿੱਚ ਜ਼ਾਤ-ਪਾਤ ਵਰਗੀ ਅਲਾਮਤ ਦੀ ਕੋਈ ਥਾਂ ਨਹੀਂ ਪਰ ਫਿਰ ਵੀ ਸਿੱਖ ਧਰਮ ਵਿੱਚੋਂ ਇਹ ਕੁਰੀਤੀ ਮਨਫੀ ਨਹੀਂ ਹੋਈ। ਆਪਣੇ-ਆਪ ਨੂੰ ਉੱਚੀ ਜ਼ਾਤ ਸਮਝਣ ਵਾਲੇ ਲੋਕਾਂ ਨੇ ਦਲਿਤ ਸਮਝੇ ਲੋਕਾਂ ਨਾਲ ਐਨਾ ਵਿਤਕਰਾ ਕੀਤਾ ਕਿ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਤੋੜ ਗੁਰਦੁਆਰਿਆਂ ਵਿੱਚ ਵੀ ਦਲਿਤ ਭਾਈਚਾਰੇ ਲਈ ਅਲੱਗ ਪੰਗਤਾਂ ਬਣ ਗਈਆਂ, ਬਰਤਨ ਅਲੱਗ ਹੋ ਗਏ। ਇਸ ਸਭ ਦਾ ਨਤੀਜਾ ਅੱਜ ਹਰ ਪਿੰਡ-ਸ਼ਹਿਰ ਵਿੱਚ ਜ਼ਾਤਾਂ ‘ਤੇ ਅਧਾਰਿਤ ਗੁਰਦੁਆਰੇ ਦੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਸ ਸਮੱਸਿਆਂ ਦਾ ਸਾਹਮਣਾ ਕਰਨ ਦੀ ਥਾਂ ਦਲਿਤ ਭਾਈਚਾਰਾ ਵੀ ਅਲੱਗ ਹੋ ਗਿਆ। ਉਹਨਾਂ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਨੇ ਜਿਸ ਬਾਣੀ ਨੂੰ ‘ਇੱਕ ਥਾਂ’ ਇੱਕਠਾ ਕੀਤਾ ਸੀ, ਉਹ ਬਾਣੀ ਵੀ ਵੰਡ ਲਈ। ਲੋਕਾਂ ਵਿੱਚ ਪਏ ਇਸ ‘ਬਿੱਲੀਆਂ ਦੀ ਲੜਾਈ’ ਦੇ ਪਾੜੇ ਦਾ ਫਾਇਦਾ ਕੁਝ ਅਖੌਤੀ ਲੋਕਾਂ ਨੇ ਉਠਾ ਲਿਆ। ਜੋ ਆਪ ਸੰਬੰਧਿਤ ਭਾਈਚਾਰੇ ਲਈ ‘ਸੰਤ’ ਬਣ ਮਹਾਨ ਹੋ ਗਏ ਅਤੇ ਲੋਕਾਂ ਨੂੰ ਗੁੰਮਰਾਹ ਕਰ ਉਹਨਾਂ ਆਪਣੀ ਕਮਾਈ ਦੇ ਰਸਤੇ ਖੋਲ੍ਹ ਲਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵੰਡੀਆਂ ਗੁਰੂ ਸਾਹਿਬਾਨ ਨੇ ਨਹੀਂ ਸੀ ਪਾਈਆਂ, ਇਹ ਕੁਝ ਗਲਤ ਲੋਕਾਂ ਦੀ ਫੋਕੀ ਹੈਂਕੜ ਦੀ ਉਪਜ ਸੀ, ਜ਼ਰੂਰਤ ਸੀ ਇਹਨਾਂ ਗੁਰਮਤਿ ਸਿਧਾਂਤ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਭੰਨਣ ਦੀ ਨਾ ਕਿ ਅਲੱਗ ਹੋਣ ਦੀ। ਆਪਣੇ-ਆਪਣੇ ਡੇਰੇ ਬਣਾ ਕੇ ਮਸ਼ਹੂਰ ਹੋਏ ਸਾਧਾਂ ਨੇ ਇਹਨਾਂ ਲੋਕਾਂ ਲਈ ਹਸਪਤਾਲ ਆਦਿ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਿੱਥੇ ਮੁਫਤ ਜਾਂ ਬਹੁਤ ਹੀ ਵਾਜਬ ਕੀਮਤ ‘ਤੇ ਇਲਾਜ ਦੀ ਸੁਵਿਧਾ ਦਿੱਤੀ। ਇਹਨਾਂ ਗੱਲਾਂ ਨੇ ਹੀ ਦਲਿਤ ਭਾਈਚਾਰੇ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਇਹਨਾਂ ਡੇਰਿਆਂ ਨਾਲ ਜੋੜ ਦਿੱਤਾ। ਜਿਵੇਂ ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ 40 ਸਿੱਖ ਪਰਿਵਾਰਾਂ ਦਾ ਇਸਾਈ ਧਰਮ ਵਿੱਚ ਸ਼ਾਮਿਲ ਹੋਣਾ ਵੀ ਇਸ ਵਿਤਕਰੇ ਕਾਰਨ ਹੋਇਆ। ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਜ਼ਾਤ-ਪਾਤ, ਊਚ-ਨੀਚ ਤੋਂ ਬਾਹਰ ਕਰਨ ਲਈ ਅਤੇ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਉੱਦਮ ਕੀਤਾ, ਇਸੇ ਲਈ ਲੰਗਰ ਪ੍ਰਥਾ ਅਤੇ ਸਰੋਵਰ ਵਿੱਚ ਇਸ਼ਨਾਨ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀਤਾਂ ਜੋ ਸਾਰੇ ਬਿਨਾਂ ਕਿਸੇ ਸੁੱਚ-ਭਿੱਟ, ਊਚ-ਨੀਚ ਤੋਂ ਇੱਕ ਥਾਂ ਬੈਠ ਕੇ ਲੰਗਰ ਛਕਣ ‘ਤੇ ਇਸ਼ਨਾਨ ਕਰਨ ਪਰ ਅੱਜ ਦੇ ਸਮੇਂ ਸਰੋਵਰ ‘ਤੇ ਲੰਗਰ ਤਾਂ ਹੈ ਪਰ ਉਹ ਸਿਧਾਂਤ ਗੁਆਚ ਗਿਆ। ਅੱਜ ਗੁਰਦੁਆਰਿਆਂ ਵਿੱਚ ਹੀ ਜ਼ਾਤਾਂ ‘ਤੇ ਆਧਾਰਿਤ ਲੰਗਰ ਕੌਮ ਨੂੰ ਜੋੜ ਨਹੀਂ ਬਲਕਿ ਤੋੜ ਰਿਹਾ ਹੈ।ਅਨਪੜ੍ਹਤਾ: ਲੋਕਾਂ ਨੂੰ ਡੇਰਿਆਂ ਨਾਲ ਜੋੜਨ ਲਈ ਇਸ ਕਾਰਕ ਦੀ ਵੀ ਬਹੁਤ ਭੂਮਿਕਾ ਰਹੀ ਹੈ। ਅਨਪੜ੍ਹਤਾ ਨੇ ਲੋਕਾਂ ਨੂੰ ਅੰਧ-ਵਿਸ਼ਵਾਸ਼ੀ ਬਣਾ ਦਿੱਤਾ। ਸਿੱਖਿਆ ਅਤੇ ਜਾਣਕਾਰੀ ਦੀ ਘਾਟ ਕਾਰਨ ਲੋਕ ਸੱਚ ਨੂੰ ਜਾਨਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਸਹਿਜੇ ਹੀ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਅੰਧ-ਵਿਸ਼ਵਾਸ਼ੀ ਬਣ ਜਾਂਦੇ ਹਨ। ਗੁਰਮਤਿ ਸਿਧਾਂਤ ਨੂੰ ਸਮਝਣ ਤੋਂ ਅਸਮਰੱਥ ਲੋਕ ਕਰਮਕਾਂਡ ‘ਤੇ ਤਰਕ ਕਰਨ ਦੀ ਸ਼ਕਤੀ ਤੋਂ ਸੱਖਣੇ ਹੁੰਦੇ ਹਨ। ਅਜਿਹੇ ਲੋਕ ਚਮਤਕਾਰੀ ਕਥਾ-ਕਹਾਣੀਆਂ ਨੂੰ ਬਹੁਤ ਜਲਦ ਸੱਚ ਮੰਨ ਲੈਂਦੇ ਹਨ। ਇਸੇ ਗੱਲ ਦਾ ਫਾਇਦਾ ਲੈ ਅਖੌਤੀ ਸਾਧਾਂ ਨੇ ਲੋਕਾਂ ਵਿੱਚ ਐਸੀਆਂ ਚਮਤਕਾਰੀ ਕਹਾਣੀਆਂ ਦਾ ਪ੍ਰਚਾਰ ਕੀਤਾ ਕਿ ਲੋਕ ਸੱਚ ਨੂੰ ਦੇਖ ਹੀ ਨਹੀਂ ਸਕੇ ਅਤੇ ਇਹਨਾਂ ਬੂਬਨਿਆਂ ਨੂੰ ਰੱਬ ਬਣਾ ਬੈਠੇ।ਗੁਰਮਤਿ ਪ੍ਰਚਾਰ ਦੀ ਘਾਟ: ਇਸ ਖੇਤਰ ਵਿੱਚ ਅਵੇਸਲਾਪਣ ਵੀ ਵਧ ਰਹੇ ਸਾਧਾਂ ਅਤੇ ਡੇਰਿਆਂ ਲਈ ਜ਼ਿੰਮੇਵਾਰ ਹੈ। ਜਦੋਂ ਅਸਲੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਝੂਠ ਨੂੰ ਸੱਚ ਬਣਨਾ ਬਹੁਤ ਸੌਖਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੁਝ ਲੋਕ ਆਪਣਾ ਧੰਦਾ ਚਲਾ ਰਹੇ ਹਨ। ਉਹ ਲੋਕਾਂ ਅੱਗੇ ਅਸਲ ਸਿਧਾਂਤ ਦੀ ਗੱਲ ਤਾਂ ਛੇੜਦੇ ਹੀ ਨਹੀਂ ਸਗੋਂ ਝੂਠੀਆਂ ਸਾਖੀਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਆਪਣੇ ਤੋਂ ਵੱਡੇ ਬਾਬਿਆਂ ਦੀਆਂ ਕਹਾਣੀਆਂ ਨਾਲ ਲੋਕਾਂ ਨੂੰ ਆਪਣੇ ਚਮਤਕਾਰੀ ਗੱਦੀ ‘ਤੇ ਬੈਠੇ ਹੋਣ ਦਾ ਭਰਮ ਪਾ ਕੇ ਇਹ ਸਾਧ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਗੁਰਬਾਣੀ ਦੇ ਸ਼ਬਦਾਂ ਦੇ ਗਲਤ ਅਰਥ ਕਰ, ਪੂਰੇ ਸ਼ਬਦ ਦੀ ਬਜਾਏ ਆਪਣੇ ਮਤਲਬ ਦੀਆਂ ਕੁਝ ਪੰਕਤੀਆਂ ਦੇ ਆਪਣੇ ਅਨੁਸਾਰ ਅਰਥ ਕਰ ਇਹ ਸਾਧ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਸਾਧ ‘ਸੰਤ ਕੀ ਨਿੰਦਾ’ ਵਾਲੀ ਅਸ਼ਟਪਦੀ ਨਾਲ ਲੋਕਾਂ ਨੂੰ ਡਰਾਉਂਦੇ ਤਾਂ ਹਨ ਪਰ ਇਸ ਅਸ਼ਟਪਦੀ ਵਿੱਚ ਜਿਸ ਸੰਤ ਦੀ ਗੱਲ ਕੀਤੀ ਗਈ ਹੈ, ਉਸ ਬਾਰੇ ਸੱਚ ਨੂੰ ਛੁਪਾ ਲੈਂਦੇ ਹਨ। ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਰਾਜਸੀ ਪ੍ਰਭਾਵ ਹੇਠਾਂ ਆ ਗਈਆਂ ਹਨ ਜਿਸ ਨਾਲ ਉਹ ਆਪਣਾ ਅਸਲ ਕੰਮ ਨਹੀਂ ਕਰ ਪਾ ਰਹੀਆਂ। ਲੋਕ ਇਹਨਾਂ ਦੀਆਂ ਕਰਾਮਾਤੀ ਕਹਾਣੀਆਂ ਦੇ ਕਾਇਲ ਹੋ, ਇਹਨਾਂ ਵੱਲੋਂ ਪਾਏ ਗੁਰਬਾਣੀ ਦੇ ਡਰ ਕਾਰਨ ਇਹਨਾਂ ਦੇ ਸ਼ਰਧਾਲੂ ਬਣ ਡੇਰਿਆਂ ਨਾਲ ਜੁੜ ਜਾਂਦੇ ਹਨ। ਇਸ ਕਮਜ਼ੋਰੀ ਦਾ ਫਾਇਦਾ ਇਹਨਾਂ ਅਖੌਤੀ ਸਾਧਾਂ ਨੇ ਲਿਆ ਹੈ ਅਤੇ ਆਪਣੀ-ਆਪਣੀ ਸੰਪ੍ਰਦਾ ਦਾ ਪ੍ਰਚਾਰ ਕਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ।

Read More...

Uncategorized

ਖਹਿਰਾ ਦਾ ਮਾਨ ਨੂੰ ਜਵਾਬ ਵਰਕਰਾਂ ਨੂੰ ਭੜਕਾਉਣ ਦਾ ਕਥਿਤ ਆਡੀਓ ਕਲਿੱਪ ਵਾਇਰਲ ਤੇ

ਆਮ ਆਦਮੀ ਪਾਰਟੀ ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਕ ਆਡੀਓ ਕਲਿੱਪ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਰਟੀ ਦੇ ਫ਼ਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਨੇ ਕਥਿਤ ਆਡੀਓ ਕਲਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਦੇ ਭਗਵੰਤ ਮਾਨ ਦੇ ਕਹਿਣ ‘ਤੇ ਵਲੰਟੀਅਰਾਂ ਵੱਲੋਂ ਦਾਖਾ ਵਿਚ ਬਾਘਾਪੁਰਾਣਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ।ਆਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਲੰਟੀਅਰ ਦੇ ਪਸੰਦੀਦਾ ਉਮੀਦਵਾਰ ਦੇ ਉਲਟ ਦਾਖਾ ਤੋਂ ਹਰਵਿੰਦਰ ਸਿੰਘ ਫੂਲਕਾ ਤੇ ਬਾਘਾਪੁਰਾਣਾ ਤੋਂ ਗੁਰਬਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੇ ਜਾਣ ‘ਤੇ ਪੁਤਲੇ ਫੂਕੇ ਜਾਣ ਦੀ ਵਿਉਂਤਬੰਦੀ ਕੀਤੀ ਗਈ ਸੀ। ਆਡੀਓ ਵਿਚ ਕਥਿਤ ਤੌਰ ਉੇਤੇ ਭਗਵੰਤ ਮਾਨ ਨੇ ਵਲੰਟੀਅਰ ਨੂੰ ਇਹ ਵੀ ਕਿਹਾ ਹੈ ਕਿ ਨੈਸ਼ਨਲ ਕਨਵੀਨਰ ਦਾਖਾ ਦੇ ਉਮੀਦਵਾਰ ਨੂੰ ਬਲੈਕਮੇਲਰ ਸਮਝਦੇ ਹਨ ਤੇ ਉਸ ਨੇ ‘ਆਪ’ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਹੀ ਟਿਕਟ ਲਈ ਹੈ।ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦੀ ਇਕ ਆਡੀਓ ਵਾਇਰਲ ਹੋਈ ਹੈ,ਜਿਸ ਨੇ ਸਿਆਸੀ ਗਲਿਆਰਿਆਂ ‘ਚ ਖਲਬਲੀ ਮਚਾ ਦਿੱਤੀ ਹੈ। ਇਹ ਆਡੀਓ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਵਲੋਂ ਜਾਰੀ ਕੀਤੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਰਾਜਸਭਾ ਚੋਣਾਂ ਤੋਂ ਪਹਿਲਾਂ ਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਆਡੀਓ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮ ‘ਤੇ ਐੱਚ. ਐੱਸ. ਫੂਲਕਾ ਅਤੇ ਗੁਰਬਿੰਦਰ ਸਿੰਘ ਕੰਗ ਦਾ ਵਿਰੋਧ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਕੰਮ ਲਈ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਾਥ ਮਿਲਣ ਦੀ ਹਾਮੀ ਵੀ ਭਰੀ ਗਈ ਹੈ। ਹਾਲਾਂਕਿ ‘media’ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਹ ਆਡੀਓ ਕਲਿੱਪ ‘ਚ ਆਵਾਜ਼ ਭਗਵੰਤ ਮਾਨ ਦੀ ਹੈ।ਆਡੀਓ ‘ਚ ਭਗਵੰਤ ਮਾਨ ਕਿਸੇ ਵਰਕਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਸਨਕਦੀਪ ਵਲੋਂ ਜਾਰੀ ਆਡੀਓ ‘ਚ ਭਗਵੰਤ ਮਾਨ ਵਾਲੰਟੀਅਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਕੇਜਰੀਵਾਲ ਦੀ ਰੈਲੀ ਵਿਚ ਕੋਈ ਹੰਗਾਮਾ ਨਾ ਕਰਨ ਅਤੇ ਦੋਹਾਂ ਆਗੂਆਂ ਦੇ ਹਲਕਿਆਂ ਵਿਚ ਜਾ ਕੇ ਪ੍ਰਦਰਸ਼ਨ ਕਰਨ। ਭਗਵੰਤ ਮਾਨ ਨੇ ਵਾਲੰਟੀਅਰਾਂ ਨੂੰ ਇਹ ਵੀ ਕਿਹਾ ਕਿ ਦਾਖਾ ਦੇ ਉਮੀਦਵਾਰ ਐੱਚ. ਐੱਸ. ਫੂਲਕਾ ਨੂੰ ਬਲੈਕਮੇਲਰ ਸਮਝਦੇ ਹਨ ਅਤੇ ਉਸ ਨੇ ‘ਆਪ’ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਹੀ ਟਿਕਟ ਲਈ ਹੈ।

Read More...

Uncategorized

ਨੀਂਹ ਪੱਥਰ ਨੂੰ ਮੱਥੇ ਟੇਕਦੇ ਲੋਕ.. ਹੱਦ ਹੋ ਗੲੀ ਲੋਕਾਂ ਦੀ ਇਹ ਕਿਹੜੀ ਤਰੱਕੀ ਆ ..

ਇਹ ਵੀਡੀਓ ਕਿਸੇ ਬਾਹਰਲੇ ਰਾਜ ਦੀ ਹੈ। ਸ਼ਾਇਦ ਕਿਸੇ ਨੇ ਮਜਾਕ ਨਾਲ ਜਾਂ ਸੱਚ ਵਿਚ ਇਸ ਨੀਂਹ ਪੱਥਰ ਨੂੰ ਮੱਥਾ ਟੇਕ ਦਿੱਤਾ ਤੇ ਅੰਧਵਿਸ਼ਵਾਸ ਦੀ ਹੱਦ ਦੇਖੋਹੁਣ ਲੋਕ ਲੰਘਦੇ ਹੋਏ ਇਸ ਨੀਂਹ ਪੱਥਰ ਨੂੰ ਮੱਥਾ ਟੇਕੀ ਜਾ ਰਹੇ ਹਨ !! ਭਾਵੇਂ ਅਸੀਂ ਮੌਜੂਦਾ ਵਿਗਿਆਨ ਤੇ ਤਕਨਾਲੌਜੀ ਦੇ ਯੁੱਗ ਵਿੱਚ ਵਿਚਰ ਰਹੇ ਹਾਂ, ਪਰ ਇਸ ਦੇ ਬਾਵਜੂਦ ਸਾਡਾ ਸਮਾਜ ਬਹੁਤ ਸਾਰੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਨਾਲ ਭਰਿਆ ਪਿਆ ਹੈ।ਇਹ ਵਹਿਮ ਭਰਮ ਤੇ ਅੰਧ ਵਿਸ਼ਵਾਸ ਸਾਡੇ ਆਰਥਿਕ, ਸਰੀਰਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਦੇ ਰਸਤੇ ਵਿੱਚ ਮੁੱਖ ਰੁਕਾਵਟ ਬਣੇ ਹੋਏ ਹਨ। ਇਹ ਨਾ ਸਿਰਫ਼ ਵਿਅਕਤੀ ਦੀ ਮਾਨਸਿਕਤਾ ਨੂੰ ਕਮਜ਼ੋਰ ਤੇ ਬਿਮਾਰ ਕਰਕੇ ਉਸ ਦੀ ਸੋਚਣ ਤੇ ਸਮਝਣ ਦੀ ਤਾਕਤ ਨੂੰ ਖ਼ਤਮ ਕਰਦੇ ਹਨ ਬਲਕਿ ਉਸਨੂੰ ਕਈ ਵਾਰ ਮਾਨਸਿਕ ਰੋਗੀ ਬਣਾਉਣ ਲਈ ਵੀ ਜ਼ਿੰਮੇਵਾਰ ਹੁੰਦੇ ਹਨ।ਜਦੋਂ ਮਨੁੱਖ ਦੇ ਸਹਿਮੇ ਹੋਏ ਮਨ ਦਾ ਪ੍ਰਗਟਾਅ ਕਿਸੇ ਕਲਪਿਤ ਬਿੰਬ, ਪਰਿਸਥਿਤੀ ਜਾਂ ਵਸਤੂ ਦੁਆਰਾ ਹੁੰਦਾ ਹੈ ਤਾਂ ਇਹ ਭਰਮ ਹੁੰਦਾ ਹੈ। ਭਰਮ ਵਿਅਕਤੀਗਤ ਵਰਤਾਰਾ ਹੈ, ਭਰਮ ਦਾ ਵਰਤਾਰਾ ਸਰਵ ਪ੍ਰਵਾਨਿਤ ਅਤੇ ਪਰੰਪਰਾਗਤ ਹੁੰਦਾ ਹੈ, ਪਰ ਪ੍ਰਗਟਾਅ ਵਿਅਕਤੀਗਤ ਹੁੰਦਾ ਹੈ। ਪੰਜਾਬੀ ਦੀ ਅਖੌਤ ਹੈ ਕਿ ਭਰਮ ਦਾ ਭੂਤ ਬਣ ਜਾਂਦਾ ਹੈ, ਰੂਹਾਂ ਦੇ ਭਰਮਣ ਬਾਰੇ ਵਿਸ਼ਵਾਸ, ਸੁਰਗ ਨਰਕ ਬਾਰੇ ਵਿਸ਼ਵਾਸ, ਪਿੰਡ ਦਾ ਤਕੀਆ, ਸਖ਼ਤ ਥਾਵਾਂ, ਗੈਬੀ ਸ਼ਕਤੀਆਂ ਨਾਲ ਸਬੰਧਤ ਲੋਕ – ਵਿਸ਼ਵਾਸ ਭਰਮ ਅਖਵਾਉਂਦੇ ਹਨ। ਵਹਿਮ ਮਨੁੱਖੀ ਉਲਾਰ ਮਨੋਸਥਿਤੀ ਦਾ ਕਿਸੇ ਬਾਹਰੀ ਪਰਿਸਥਿਤੀ ਨਾਲ ਜੁੜਿਆ ਸੁੱਤੇ ਸਿੱਧ ਸੰਬੰਧ ਹੈ। ਇਸ ਦਾ ਕੋਈ ਤਰਕ ਨਹੀਂ| ਹੁੰਦਾ ਇਹ ਸਰਵ ਪ੍ਰਵਾਨਿਤ ਹੁੰਦਾ ਹੈ। ਵਹਿਮ ਵਸਤੂ ਨਹੀਂ, ਨਾ ਹੀ ਪਰਿਸਥਿਤੀ ਹੈ ਸ਼ਗਨ ਅਤੇ ਅਪਸ਼ਗਨ ਨਾਲੋਂ ਭਿੰਨ ਹੈ। ਦਾੜੀ ਵਾਲੀ ਨਾਰ ਨੂੰ ਚੰਗਾ ਨਹੀਂ ਸਮਝਿਆ ਜਾਦਾਂ| ਦਿਨੇ ਗਿੱਦੜ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ| ਕੁੱਤੇ ਦਾ ਰੋਣਾ ਵੀ ਚੰਗਾ ਨਹੀਂ, ਕੀਲਾ ਠਕੋਰਨ ਵਾਲਾ ਪਸੂ ਚੰਗਾ ਨਹੀਂ ਮੰਨਿਆ| ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਖੋਤੇ ਦਾ ਹੀਂਗਣਾ ਵੀ ਚੰਗਾ ਨਹੀਂ ਮੰਨਿਆ ਗਿਆ

Read More...

Uncategorized

ਦੇਖੋ ਜਵਾਕਾਂ ਨੇ ਸਿਰੇ ਹੀ ਲਾ ਦਿੱਤਾ.. ਦੇਸੀ ਸਾਜਾਂ ਨਾਲ ਦੇਖੋ ਅਨੋਖਾ ਕੀਰਤਨ..

ਸੱਖੀ ਸਰੂਪ ਬਾਰੇ ਕਈ ਵਾਰ ਹਿੰਦੂ ਵੀਰ ਇਹ ਕਹਿੰਦੇ ਹਨ ਕਿ ਦਸਵੇਂ ਪਾਤਸ਼ਾਹ ਸਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਹਿੰਦੁਆਂ ਤੋਂ ਹੀ ਬਨਾਏ ਸਨ ਇਸ ਲਈ ਅਸੀਂ ਸਾਰੇ ਹਿੰਦੁਆਂ ਦੀ ਅੰਸ ਹਾਂ ਅਤੇ ਸਾਡਾ ਕੰਮ ਹਿੰਦੁਆਂ ਦੀ ਰਖਸ਼ਾ ਕਰਨਾ ਹੈ। ਦਾਸ ਨਾਲ ਇਸ ਬਾਰੇ ਜਦ ਕੋਈ ਸੁਆਲ ਕਰਦਾ ਹੈ ਤਾਂ ਦਾਸ ਉਹਨਾਂ ਦਾ ਭੁਲੇਖਾ ਦੂਰ ਕਰਨ ਲਈ ਇਹ ਦਸਦਾ ਹੈ ਕਿ ਗੁਰੁ ਜੀ ਨੇ ਗੁਮਰਾਹ ਹੋਏ ਲੋਕਾਂ ਨੂੰ ਹੀ ਸਿੰਘ ਬਨਾਇਆ ਸੀ

Posted by Surkhab Tv on Wednesday, August 8, 2018

ਨਾ ਕਿ ਹਿੰਦੁਆਂ ਨੂੰ । ਜੇਕਰ ਇਸਨੂੰ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਮਝ ਵਿਚ ਆ ਸਕਦੀ ਹੈ ਕਿਉਂਕਿ ਇਸ ਦੁਨੀਆਂ ਵਿੱਚ ਜੋ ਵੀ ਇਨਸਾਨ ਪੈਦਾ ਹੁੰਦਾ ਹੈ ਕੁਦਰਤ ਉਸਨੂੰ ਸਿੱਖੀ ਸਰੂਪ ਵਿੱਚ ਹੀ ਪੈਦਾ ਕਰਦੀ ਹੈ।ਅਸੀਂ ਹੀ ਉਸਨੂੰ ਹਿੰਦੂ, ਮੁਸਲਿਮ, ਇਸਾਈ ਜਾਂ ਕਿਸੇ ਹੋਰ ਸ਼ਕਲ ਵਿਚ ਤਬਦੀਲ ਕਰਦੇ ਹਾਂ।ਹਿੰਦੂ ਬੱਚੇ ਦਾ ਮੁੰਡਨ ਕਰਕੇ, ਮੁਸਲਿਮ ਅਤੇ ਇਸਾਈ ਬੱਚੇ ਦੀ ਸੁੰਨਤ ਕਰਕੇ ਉਸਨੂੰ ਆਪਣੇ ਅਪਣੇ ਅਕੀਦੇ ਅਨੁਸਾਰ ਕਰਦੇ ਹਨ ਜੇਕਰ ਉਹ ਅਜਿਹਾ ਨਾ ਕਰਨ ਤਾਂ ਬੱਚਾ ਸਿੱਖੀ ਸਰੂਪ ਅਨੁਸਾਰ ਹੀ ਵੱਡਾ ਹੋਵੇਗਾ।ਇਸਦੇ ਸਬੂਤ ਲਈ ਸਾਡੇ ਰਿਸ਼ੀ ਮੁਨੀਆਂ ਦੇ ਸਰੂਪ ਦੇਖੇ ਜਾ ਸਕਦੇ ਹਨ।ਦਸਮਪਿਤਾ ਜੀ ਨੇ ਵੀ ਇਹ ਜਾਣਕੇ ਕਿ ਪ੍ਰਮਾਤਮਾਂ ਨੇ ਤਾਂ ਇਨਸਾਨ ਨੂੰ ਸਿੱਖੀ ਸਰੂਪ ਦਿੱਤਾ ਹੈ ਤੇ ਇਹ ਸਰੂਪ ਇਨਸਾਨ ਨੇ ਹੀ ਵਿਗਾੜਿਆ ਹੈ ਤੇ ਆਪਸ ਵਿੱਚ ਵੰਡੀਆਂ ਪਾਈਆਂ ਹਨ।ਜੋ ਸਰੂਪ ਸਾਨੂੰ ਪ੍ਰਮਾਤਮਾਂ ਵਲੋਂ ਮਿਲਿਆ ਹੈ ਉਸਨੂੰ ਵਿਗਾੜਨਾ ਸਾਡੀ ਭੁੱਲ ਹੈ ਇਸ ਲਈ ਕੁਦਰਤ ਦੀ ਦਿੱਤੀ ਇਸ ਦਾਤ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।ਇਸ ਸਰੂਪ ਨੂੰ ਹਮੇਸ਼ਾਂ ਲਈ ਸੰਭਾਲਣ ਤੇ ਇਸਦੀ ਦਿੜ੍ਰਤਾ ਨਾਲ ਰਾਖੀ ਕਰਨ ਲਈ ਹੀ ਅੰਮ੍ਰਿਤਪਾਨ ਕਰਾਇਆ ਤੇ ਕਮਜੋਰ ਬਿਰਤੀਆਂ ਵਾਲੇ ਇਨਸਾਨਾਂ ਨੂੰ ਸ਼ੇਰਾਂ ਵਾਲੀ ਸਪਿਰਟ ਦੀ ਬਖਸ਼ਿਸ਼ ਕਰ ਦਿੱਤੀ। ਇਸਤਰਾਂ ਹਰ ਇਨਸਾਨ ਨੂੰ ਸੰਤ-ਸਿਪਾਹੀ ਬਣਨ ਦੀ ਹਿਦਾਇਤ ਕੀਤੀ, ਨਾ ਕਿਸੇ ਤੇ ਜੁਲਮ ਕਰਨਾ ਹੈ ਤੇ ਨਾਂ ਹੀ ਕਿਸੇ ਦਾ ਜੁਲਮ ਸਹਿਣਾ ਹੈ।ਪ੍ਰਮਾਤਮਾਂ ਨੇ ਇਨਸਾਨ ਦਾ ਸਿਰ ਸੱਭ ਤੋਂ ਉਪੱਰ ਬਨਾਇਆ ਹੈ ਇਸ ਵਿੱਚ ਦਿਮਾਗ ਪਾਇਆ ਹੈ ਜਿਸ ਵਿੱਚ ਉਸਨੇ ਆਪਣੀ ਅੰਸ਼ ਜਿਸਨੂੰ ਅਸੀਂ ਆਤਮਾਂ ਕਹਿੰਦੇ ਹਾਂ ਪਾਈ ਹੈ। ਇਸ ਨਾਲ ਹੀ ਸਾਡੀ ਹੋਂਦ ਹੈ, ਇਸ ਲਈ ਇਨਸਾਨ ਦਾ ਦਿਮਾਗ ਹੀ ਸੱਭ ਤੋਂ ਕੀਮਤੀ ਹੈ। ਇਸੇ ਲਈ ਇਸਦੀ ਰਖਸ਼ਾ ਵੀ ਸਭ ਤੋਂ ਅਹਿਮ ਹੈ।ਕੁਦਰਤ ਨੇ ਇਸਦਾ ਪੁਖਤਾ ਇੰਤਜਾਮ ਕੀਤਾ ਹੈ।ਅਮਰੀਕਨ ਡਾਕਟਰ ਜੈਨਿਟ ਲਾਂਟ ਅਨੁਸਾਰ ਇਨਸਾਨ ਦੀ ਖੋਪੜੀ ਜਿਸ ਵਿੱਚ ਇਸ ਦਿਮਾਗ ਨੂੰ ਛੁਪਾਇਆ ਗਿਆ ਹੈ, 52 ਸਖਤ ਹੱਢੀਆਂ ਦੇ ਸੁਮੇਲ ਤੋਂ ਬਣਾਇਆ ਗਿਆ ਹੈ।ਇਸ ਖੋਪੜੀ ਦੀ ਰਾਖੀ ਲਈ ਇਸ ਉਪਰ ਬੇਸ਼ਕੀਮਤੀ ਵਾਲ ਦਿੱਤੇ ਹਨ।ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਵਾਲਾਂ ਦੀ ਸਾਂਭ ਸੰਭਾਲ ਲਈ ਹੀ ਦਸਤਾਰ ਸਜਾਉਣ ਦੀ ਹਿਦਾਇਤ ਕੀਤੀ ਹੈ।ਹੁਣ ਜੇਕਰ ਅਸੀਂ ਵਾਲ ਹੀ ਕਟਾ ਦੇਂਦੇ ਹਾਂ ਤਾਂ ਫਿਰ ਇਸ ਸਿਰ, ਦਿਮਾਗ ਤੇ ਇਸਵਿਚ ਵਸਦੀ ਆਤਮਾਂ ਦੀ ਰਖਸ਼ਾ ਕਿਵੇਂ ਕਰ ਸਕਦੇ ਹਾਂ? ਇਸਤਰਾਂ ਅਸੀਂ ਪ੍ਰਮਾਤਮਾਂ ਤੇ ਅਪਣੇ ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ। ਇਹ ਗੱਲ ਸਾਨੂੰ ਚੰਗੀ ਤਰਾਂ ਵਿਚਾਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਚੰਗੀ ਤਰਾਂ ਸਮਝਾਉਣੀ ਚਾਹੀਦੀ ਹੈ ਤਾਂ ਹੀ ਉਹ ਵਾਲਾਂ ਦੀ ਮਹਤੱਤਾ ਨੂੰ ਸਮਝ ਸਕਣਗੇ।ਸਾਡੇ 10 ਗੁਰੂ ਸਾਹਿਬਾਨ ਨੇ 200 ਸਾਲ ਦੇ ਲੰਬੇ ਸਮੇਂ ਵਿੱਚ ਇਕ ਸੱਚਾ-ਸੁੱਚਾ ਗ੍ਰਹਿਸਥੀ ਜੀਵਨ ਜਿਉ ਕਿ ਦਸਿਆ ਕਿ ਗ੍ਰਹਿਸਥੀ ਜੀਵਨ ਜਿਉ ਕੇ ਪ੍ਰਮਾਤਮਾਂ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਨਾਲ ਹੀ ਸਾਰੇ ਸੰਸਾਰ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਵੀ ਇਹ ਸੱਭ ਕਰ ਸਕਦੇ ਹਨ। ਜੋ ਵੀ ਸ੍ਰੀ ਗੁਰੁ ਗਰੰਥ ਸਾਹਿਬ ਜੀ ਨੂੰ ਸਹੀ ਅਰਥ-ਭਾਵ ਨਾਲ ਪੜ੍ਹਕੇ ਸਮਝੇਗਾ ਤੇ ਉਸਤੇ ਅਮਲ ਕਰੇਗਾ ਉਸਨੂੰ ਇਸ ਜੀਵਨ ਦਾ ਅਸਲੀ ਮਕਸਦ ਸਮਝ ਆ ਜਾਵੇਗਾ ਅਤੇ ਉਸਦਾ ਜੀਵਨ ਸਫਲ ਹੋ ਜਾਵੇਗਾ।ਜੇਕਰ ਅਸੀਂ ਬੇਕਾਰ ਦਾ ਦਿਖਾਵਾ ਤੇ ਕਰਮ ਕਾਂਡ ਛੱਡਕੇ ਗੁਰੁ ਮਹਾਂਰਾਜ ਦਾ ਸੰਦੇਸ਼ ਆਪਣੇ ਬੱਚਿਆਂ ਤੇ ਬਾਕੀ ਸੰਸਾਰ ਨੂੰ ਪਹੁੰਚਾਣ ਦਾ ਯਤਨ ਕਰੀਏ ਤਾਂ ਸਾਰੀ ਲੋਕਾਈ ਹੀ ਸਿੱਖੀ ਸਰੂਪ ਨੂੰ ਅਪਣਾ ਸਕਦੀ ਹੈ।
ਗੁਰੁ ਚਰਨਾਂ ਦੀ ਧੂੜ,
ਗਿਆਨ ਸਿੰਘ ਬਮਰਾਹ,

Read More...

Uncategorized

ਅੰਮ੍ਰਿਤਧਾਰੀ ਸਿੱਖ ਨੌਜਵਾਨ ‘ਤੇ ਕੀਤਾ ਹਮਲਾ.. ਗੁਰੂ ਨਗਰੀ ‘ਚ ਗੁੰਡਾਗਰਦੀ ਦਾ ਨੰਗਾ ਨਾਚ,

ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਟਾਹਲੀ ਵਾਲਾ ਬਾਜ਼ਾਰ ‘ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਥੇ ਕੁਝ ਨੌਜਵਾਨਾਂ ਵੱਲੋਂ ਇਕ ਅੰਮ੍ਰਿਤਧਾਰੀ ਸਿੱਖ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਸੀ. ਸੀ. ਟੀ. ਵੀ. ਫੁਟੇਜ਼ ‘ਚ ਕੈਦ ਹੋਈਆਂ ਤਸਵੀਰਾਂ ‘ਚ ਸਾਫ ਦਿਖ ਰਿਹਾ ਹੈ ਕਿ ਕਿਵੇਂ ਸ਼ਰੇਆਮ ਇਕ ਵਿਅਕਤੀ ਆਉਂਦਾ ਹੈ

ਅੰਮ੍ਰਿਤਸਰ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ 'ਤੇ ਹਮਲਾ,ਦੇਖੋ LIVE ਤਸਵੀਰਾਂ

ਅੰਮ੍ਰਿਤਸਰ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ 'ਤੇ ਹਮਲਾ,ਦੇਖੋ LIVE ਤਸਵੀਰਾਂ#Amritsar #Sikh

Posted by JagBani on Thursday, August 9, 2018

ਅਤੇ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਲੱਗ ਪੈਂਦਾ ਹੈ। ਝਗੜੇ ਨੇ ਉਸ ਵੇਲੇ ਭਿਆਨਕ ਰੂਪ ਲੈ ਲਿਆ ਜਦੋਂ ਇਕ ਧਿਰ ਨੇ ਪਿਸਤੌਲ ਕੱਢ ਲਈ, ਜਿਸ ਤੋਂ ਉਥੇ ਮੌਜੂਦ ਕੁਝ ਸਿੱਖ ਵਿਅਕਤੀਆਂ ਨੇ ਸਮੇਂ ਰਹਿੰਦੇ ਉਹ ਪਿਸਟਲ ਖੋਹ ਲਈ। ਪੀੜਤ ਨੌਜਵਾਨ ਜਗਜੀਤ ਸਿੱਖ ਨੇ ਦੱਸਿਆ ਕਿ ਉਸ ਨੇ ਸ਼ੇਰਾ ਨਾਂ ਦੇ ਵਿਅਕਤੀ ਤੋਂ 22 ਹਜ਼ਾਰ ਰੁਪਏ ਲੈਣੇ ਸਨ, ਜਿਸ ਕਾਰਨ ਉਸ ‘ਤੇ ਹਮਲਾ ਕੀਤਾ ਗਿਆ। ਏ. ਡੀ. ਸੀ. ਪੀ. ਜੇ. ਐੱਸ. ਵਾਲੀਆ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ‘ਚ ਜੁਟ ਗਈ ਹੈ।ਦਿਨ ਦਿਹਾੜੇ ਬਾਜ਼ਾਰ ‘ਚ ਚੱਲੀ ਇਸ ਗੁੰਡਾਗਰਦੀ ਨੇ ਇਕ ਗਲ ਤਾਂ ਸਾਫ ਕਰ ਦਿੱਤੀ ਹੈ ਕਿ ਲੋਕਾਂ ‘ਚ ਪੁਲਸ ਦਾ ਡਰ ਨਾ ਬਰਾਬਰ ਹੋ ਕੇ ਰਹਿ ਗਿਆ ਹੈ।ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਟਾਹਲੀ ਵਾਲਾ ਬਾਜ਼ਾਰ ‘ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਥੇ ਕੁਝ ਨੌਜਵਾਨਾਂ ਵੱਲੋਂ ਇਕ ਅੰਮ੍ਰਿਤਧਾਰੀ ਸਿੱਖ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਸੀ. ਸੀ. ਟੀ. ਵੀ. ਫੁਟੇਜ਼ ‘ਚ ਕੈਦ ਹੋਈਆਂ ਤਸਵੀਰਾਂ ‘ਚ ਸਾਫ ਦਿਖ ਰਿਹਾ ਹੈਕਿ ਕਿਵੇਂ ਸ਼ਰੇਆਮ ਇਕ ਵਿਅਕਤੀ ਆਉਂਦਾ ਹੈ ਅਤੇ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਲੱਗ ਪੈਂਦਾ ਹੈ। ਝਗੜੇ ਨੇ ਉਸ ਵੇਲੇ ਭਿਆਨਕ ਰੂਪ ਲੈ ਲਿਆ ਜਦੋਂ ਇਕ ਧਿਰ ਨੇ ਪਿਸਤੌਲ ਕੱਢ ਲਈ, ਜਿਸ ਤੋਂ ਉਥੇ ਮੌਜੂਦ ਕੁਝ ਸਿੱਖ ਵਿਅਕਤੀਆਂ ਨੇ ਸਮੇਂ ਰਹਿੰਦੇ ਉਹ ਪਿਸਟਲ ਖੋਹ ਲਈ। ਪੀੜਤ ਨੌਜਵਾਨ ਜਗਜੀਤ ਸਿੱਖ ਨੇ ਦੱਸਿਆ ਕਿ ਉਸ ਨੇ ਸ਼ੇਰਾ ਨਾਂ ਦੇ ਵਿਅਕਤੀ ਤੋਂ 22 ਹਜ਼ਾਰ ਰੁਪਏ ਲੈਣੇ ਸਨ, ਜਿਸ ਕਾਰਨ ਉਸ ‘ਤੇ ਹਮਲਾ ਕੀਤਾ ਗਿਆ। ਏ. ਡੀ. ਸੀ. ਪੀ. ਜੇ. ਐੱਸ. ਵਾਲੀਆ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ‘ਚ ਜੁਟ ਗਈ ਹੈ।ਦਿਨ ਦਿਹਾੜੇ ਬਾਜ਼ਾਰ ‘ਚ ਚੱਲੀ ਇਸ ਗੁੰਡਾਗਰਦੀ ਨੇ ਇਕ ਗਲ ਤਾਂ ਸਾਫ ਕਰ ਦਿੱਤੀ ਹੈ ਕਿ ਲੋਕਾਂ ‘ਚ ਪੁਲਸ ਦਾ ਡਰ ਨਾ ਬਰਾਬਰ ਹੋ ਕੇ ਰਹਿ ਗਿਆ ਹੈ।

Read More...

Uncategorized

ਭਗਵੰਤ ਮਾਨ ਦੀ ਵੀ ਸੁਣ ਲਵੋ .. ਕੀ ! ਜਲਦ ਹੋਵੇਗੀ ਖਹਿਰਾ ਦੀ ‘ਆਪ’ ਵਿੱਚੋਂ ਛੁੱਟੀ …?

ਆਮ ਆਦਮੀ ਪਾਰਟੀ ‘ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਚੁੱਪੀ ਤੋੜ ਦਿੱਤੀ ਹੈ। ਰੋਹਤਕ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੀ ਬਗਾਵਤ ‘ਤੇ ਬੋਲਦੇ ਹੋਏ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਅਸੀਂ ਮਿਲ ਕੇ ਸੁਲਝਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਅੰਦਰ ਮਤਭੇਦ ਹੁੰਦੇ ਰਹਿੰਦੇ ਹਨ,

ਜਲਦ ਹੋਵੇਗੀ ਖਹਿਰਾ ਦੀ ‘ਆਪ’ ਵਿੱਚੋਂ ਛੁੱਟੀ…?

ਜਲਦ ਹੋਵੇਗੀ ਖਹਿਰਾ ਦੀ ‘ਆਪ’ ਵਿੱਚੋਂ ਛੁੱਟੀ…?#Chandigarh Bhagwant Mann Sukhpal Singh Khaira Aam Aadmi Party – Punjab

Posted by JagBani on Thursday, August 9, 2018

ਜਿਨ੍ਹਾਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਪ੍ਰਧਾਨ ਅਤੇ ਉੱਪ ਪ੍ਰਧਾਨ ਦੇ ਅਹੁਦੇ ਖਾਲੀ ਹਨ। ਇਸ ਤੋਂ ਇਲਾਵਾ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਦਾ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਜਾਵੇਗਾ, ਜੋ ਸਖਤੀ ਨਾਲ ਲਾਗੂ ਹੋਵੇਗਾ। ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਨਾਲ ਇਨਸਾਫ ਕਰੇਗਾ।ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਪਾਰਟੀ ‘ਚ ਘਮਾਸਾਨ ਮਚਿਆ ਹੋਇਆ ਹੈ। ਪਾਰਟੀ ਦੋ ਧੜਿਆਂ ‘ਚ ਵੰਡੀ ਗਈ ਹੈ ਅਤੇ ਦੋਵੇਂ ਧੜਿਆ ਵੱਲੋਂ ਇਕ ਦੂਜੇ ‘ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ।ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਮਿਲ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਾਵੇਗੀ।ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਵਜੂਦ ਇਸ ‘ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਬਰਗਾੜੀ ਕਾਂਡ ਦੇ ਦੋਸ਼ੀ ਨਾ ਫੜੇ ਜਾਣ। ਖਹਿਰਾ ਨੇ ਮੰਗ ਕੀਤੀ ਕਿ ਬੇਦੋਸ਼ੇ ਸਿੱਖ ਨੌਜਵਾਨਾਂ ਉੱਪਰ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਨਾਵਾਂ ਸਹਿਤ ਪਰਚਾ ਦਰਜ ਹੋਵੇ।ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਸੀਬੀਆਈ ਨੂੰ ਜਾਂਚ ਠੰਢੇ ਬਸਤੇ ਵਿੱਚ ਪਾਉਣ ਲਈ ਦਿੱਤੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਬਿਕਰਮ ਮਜੀਠੀਆ ਦੇ ਡਰੱਗ ਰੈਕੇਟ ਵਾਲੇ ਕੇਸ ਵਿੱਚ ਹਮੇਸ਼ਾ ਕਹਿੰਦੇ ਰਹੇ ਹਨ ਕਿ ਸੀਬੀਆਈ ਦੀ ਜਾਂਚ ਦੇਣ ਦਾ ਮਤਲਬ ਇਹ ਹੈ ਕਿ ਜਾਂਚ ਠੰਢੇ ਬਸਤੇ ਵਿੱਚ ਪਾਈ ਜਾ ਰਹੀ ਹੈ। ਹਾਲਾਂਕਿ ਖਹਿਰਾ ਨੇ ਖੁਦ ਮੰਨਿਆ ਕਿ ਸੀਬੀਆਈ ਜਾਂਚ ਵਿੱਚ ਟਾਈਮ ਕਾਫ਼ੀ ਲੱਗਦਾ ਹੈ।ਸੁਖਪਾਲ ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਅਰਾਜਕਤਾ ਤੇ ਡਰ ਦਾ ਮਾਹੌਲ ਹੈ। ਪੰਜਾਬ ਪੁਲਿਸ ਉਸੇ ਤਰ੍ਹਾਂ ਕੈਪਟਨ ਸਰਕਾਰ ਦਾ ਹੱਥ ਠੋਕਾ ਬਣੀ ਹੈ ਜਿਸ ਤਰ੍ਹਾਂ ਬਾਦਲਾਂ ਦਾ ਹੱਥ ਠੋਕਾ ਬਣੀ ਸੀ। ਖਹਿਰਾ ਨੇ ਪਟਿਆਲਾ ਵਿੱਚ ਸਿੱਖ ਨੌਜਵਾਨਾਂ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਇਰਾਦਾ ਕਤਲ ਤੇ 295 ਧਾਰਾ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਖਹਿਰਾ ਨੇ ਅਕਾਲੀ ਦਲ ਉਪਰ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਪੁਲਿਸ ਨੇ ਮੌੜ ਬੰਬ ਬਲਾਸਟ ਦੇ ਮਾਮਲੇ ਵਿੱਚ ਤੇ ਬਰਗਾੜੀ ਬੇਅਦਬੀ ਕਾਂਡ ਵਿੱਚ ਕਾਰਵਾਈ ਤਾਂ ਨਹੀਂ ਕੀਤੀ ਕਿਉਂਕਿ ਇਸ ਦੀ ਜਾਂਚ ਡੇਰਾ ਸਿਰਸਾ ਵੱਲ ਘੁੰਮ ਰਹੀ ਸੀ। ਅਕਾਲੀ ਦਲ ਨੂੰ ਆਪਣਾ ਵੋਟ ਬੈਂਕ ਦਿੱਸ ਰਿਹਾ ਸੀ। ਅਕਾਲੀ ਦਲ ਨੂੰ ਡੇਰਾ ਸਿਰਸਾ ਨੇ ਸਿੱਧੀ ਹਮਾਇਤ ਹੀ ਦੇ ਦਿੱਤੀ ਸੀ। ਖਹਿਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਮੌੜ ਬੰਬ ਬਲਾਸਟ ਨੂੰ ‘ਆਪ’ ਦੀ ਸਾਜਿਸ਼ ਦੱਸ ਕੇ ਸ਼ਹਿਰੀ ਵੋਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।

Read More...

Uncategorized

ਜਦ Gurduara Sahib ਵਿਚ ਸ਼ਰਾਬ ਪੀ ਕੇ ਆਉਣ ਤੇ ਜਦੋਂ ਸਿੰਘਾਂ ਨੇ ਘੇਰਿਆ Bhagwant Maan

ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਦਾ ਸੰਕਟ ਇਸ ਵੇਲੇ ਸਿਖ਼ਰਾਂ `ਤੇ ਹੈ। ਜਦ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ, ਤਦ ਤੋਂ ਪਾਰਟੀ ਲਗਭਗ ਦੋਫਾੜ ਹੋਣ ਦੇ ਕੰਢੇ `ਤੇ ਪੁੱਜੀ ਹੋਈ ਹੈ।ਅੱਜ ਜਿੱਥੇ ਭਗਵੰਤ ਮਾਨ ਨੇ ਆਪਣੀ ਕਈ ਦਿਨਾਂ ਦੀ ਚੁੱਪੀ ਨੂੰ ਤੋੜਦਿਆਂ ਸੁਖਪਾਲ ਸਿੰਘ ਖਹਿਰਾ ਖਿ਼ਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਸੀ, ਉੱਥੇ ਖਹਿਰਾ ਕਿਹੜਾ ਕਿਸੇ ਤੋਂ ਘੱਟ ਹਨ। ਅੱਜ ਦੇਰ ਰਾਤੀਂ ਉਨ੍ਹਾਂ ਇੱਕ ਟਵੀਟ ਰਾਹੀਂ ਕਿਹਾ,‘ਮੈਂ ਇਹ ਵੇਖ ਕੇ ਉਦਾਸ ਹਾਂ ਕਿ ਭਗਵੰਤ ਜੀ ਨੇ ਮੇਰੇ ਵਿਰੁੱਧ ਨਿਜੀ ਨਫ਼ਰਤ ਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਉਹ ਇਸ ਵੇਲੇ ਪਾਰਟੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲੇ। ਅੱਜ ਉਨ੍ਹਾਂ ਇਹ ਜ਼ਰੂਰ ਕਬੂਲ ਕਰ ਲਿਆ ਕਿ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਪਿੱਛੇ ਉਹ ਵੀ ਇੱਕ ਧਿਰ ਸਨ, ਤਦ ਉਨ੍ਹਾਂ ਅਸਤੀਫ਼ਾ ਕਿਉਂ ਦਿੱਤਾ? ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦਿੱਲੀ ਦਾ ਸਾਥ ਦੇਣਾ ਕਬੂਲ ਕੀਤਾ ਹੈ। ਪਰਮਾਤਮਾ ਦਾ ਆਸ਼ੀਰਵਾਦ ਉਨ੍ਹਾਂ ਨਾਲ ਰਹੇ।` ਦੇਰ ਰਾਤੀਂ ਆਪਣੇ ਇੱਕ ਹੋਰ ਟਵੀਟ ਰਾਹੀਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ – ‘ਬੀਤੀ 30 ਜੁਲਾਈ ਨੂੰ ਭਗਵੰਤ ਮਾਨ ਨੇ ਲਿਖਿਆ ਸੀ ਕਿ ਮੈਂ ਬੇਖ਼ੌਫ਼ ਆਗੂ ਹਾਂ ਤੇ ਅੱਜ ਉਨ੍ਹਾਂ ਨੂੰ ਮੈਂ ਮੌਕਾਪ੍ਰਸਤ ਜਾਪਣ ਲੱਗ ਪਿਆ ਹਾਂ। ਇਸੇ ਲਈ ਮੈਂ ਆਖ ਰਿਹਾ ਹਾਂ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਆਪਣੇ ਆਪ ਨੂੰ ਅਲੱਗ-ਥਲੱਗ ਪਿਆ ਮਹਿਸੂਸ ਕਰ ਰਹੇ ਹਨ ਅਤੇ ਨਿਰਾਸ਼ਾ ਦੇ ਦੌਰ `ਚੋਂ ਲੰਘ ਰਹੇ ਹਨ। ਮੈਂ ਉਨ੍ਹਾਂ ਦੇ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ। ਮਜੀਠੀਆ ਤੋਂ ਮੁਆਫ਼ੀ ਮੰਗੇ ਜਾਣ ਬਾਰੇ ਆਪਣਾ ਸਟੈਂਡ ਕਰੋ ਮਾਨ ਸਾਹਿਬ। ਪੰਜਾਬ ਦਾ ਭਵਿੱਖ ਪੰਜਾਬੀਆਂ ਨੇ ਤੈਅ ਕਰਨਾ ਹੈ, ਉਸ ਨੇ ਨਹੀਂ।`

Read More...

Uncategorized

ਸਰਦਾਰ ਨੇ ਕੀਤਾ ਝੰਡੇ ਦੀਆਂ ਪੱਥਰੀਆਂ ਦਾ ਵੱਡਾ ਖੁਲਾਸਾ ਆਪਣੇ ਵਿਚਾਰ ਦੇਵੋ ਕੀ ਇਹ ਹੀ ਆ ਪੱਥਰੀ ਦਾ ਰਾਜ

ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਅੱਜ ਇੱਥੇ ਸ਼ਾਹੀ ਹੋਟਲ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਭਗਵੰਤ ਮਾਨ ਦੀ ਇੱਕ ਕਥਿਤ ਆਡੀਓ ਜਾਰੀ ਕੀਤੀ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੋਣ ਦਾਅਵਾ ਕੀਤਾ ਗਿਆ ਹੈ।ਇਸ ਵਿੱਚ ਭਗਵੰਤ ਮਾਨ ਕੁਝ ਪਾਰਟੀ ਵਰਕਰਾਂ ਨਾਲ ਬਾਘਾਪੁਰਾਣਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਾਰੇ ਗੱਲ ਕਰ ਰਿਹਾ ਹੈ

ਸਰਦਾਰ ਨੇ ਕੀਤਾ ਝੰਡੇ ਦੀਆਂ ਪੱਥਰੀਆਂ ਦਾ ਵੱਡਾ ਖੁਲਾਸਾ ਆਪਣੇ ਵਿਚਾਰ ਦੇਵੋ ਕੀ ਇਹ ਹੀ ਆ ਪੱਥਰੀ ਦਾ ਰਾਜ

ਸਰਦਾਰ ਨੇ ਕੀਤਾ ਝੰਡੇ ਦੀਆਂ ਪੱਥਰੀਆਂ ਦਾ ਵੱਡਾ ਖੁਲਾਸਾ ਆਪਣੇ ਵਿਚਾਰ ਦੇਵੋ ਕੀ ਇਹ ਹੀ ਆ ਪੱਥਰੀ ਦਾ ਰਾਜ

Posted by Punjabi Junction on Thursday, August 9, 2018

ਜਿੱਥੋਂ ਐੱਚ.ਐੱਸ.ਫੂਲਕਾ ਦਾ ਰਿਸ਼ਤੇਦਾਰ ਗੁਰਬਿੰਦਰ ਸਿੰਘ ਕੰਗ ਚੋਣ ਲੜਿਆ ਸੀ ਅਤੇ ਉਹ 4000 ਵੋਟ ਦੇ ਫਰਕ ਨਾਲ ਇਹ ਚੋਣ ਹਾਰ ਗਿਆ ਸੀ।ਆਪ ਆਗੂਆਂ ਸਨਕਦੀਪ ਸਿੰਘ ਸੰਧੂ ਅਤੇ ਸਵਰਨ ਸਿੰਘ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਜਿਸ ਕਰਕੇ ਉਹ ਚੋਣ ਹਾਰ ਗਿਆ।ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਹੁਣ ਆਮ ਆਦਮੀ ਪਾਰਟੀ ਨੇ ਸੂਬੇ ਦਾ ਮੁਖੀ ਥਾਪਣ ਦਾ ਫੈਸਲਾ ਕੀਤਾ ਹੈ। ਕਰੀਬ ਦੋ ਸਾਲ ਪੁਰਾਣੀ ਆਡੀਓ ਨੂੰ ਜਾਰੀ ਕਰਕੇ ਸੁਖਪਾਲ ਖਹਿਰਾ ਦੇ ਧੜੇ ਨੇ ਇਸ ਆਡੀਓ ਦੀ ਜਾਂਚ ਮੰਗ ਕਰਦਿਆਂ ਭਗਵੰਤ ਮਾਨ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕੋਈ ਆਡੀਓ ਨਹੀਂ ਸੁਣੀ ਅਤੇ ਉਸ ਨੇ ਚੋਣਾਂ ਦੌਰਾਨ ਪੰਜਾਬ ਵਿੱਚ ਕਰੀਬ 300 ਰੈਲੀਆਂ ਅਪਣੇ ਉਮੀਦਵਾਰਾਂ ਦੇ ਹੱਕ ‘ਚ ਕੀਤੀਆਂ ਸਨ।ਭਗਵੰਤ ਮਾਨ ਨੇ ਕਿਹਾ ਕਿ ਉਸ ਦਾ ਕੋਈ ਧੜਾ ਨਹੀਂ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਅਪਣਾ ਆਗੂ ਮੰਨਦੇ ਹਨ। ਉਨਾਂ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਖਹਿਬੜਣ ਦੀ ਥਾਂ ਇੱਕਮੁੱਠ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।

Read More...

Uncategorized

ਕਨੈਡਾ ਵਿੱਚ ਹਰਿਮੰਦਰ ਸਾਹਿਬ ਦੇ ਮਾਡਲ ਦਾ ਅਲੌਕਿਕ ਦ੍ਰਿਸ਼

ਕਨੈਡਾ ਵਿੱਚ ਹਰਿਮੰਦਰ ਸਾਹਿਬ ਦੇ ਮਾਡਲ ਦਾ ਅਲੌਕਿਕ ਦ੍ਰਿਸ਼, ੲਿੱਕ ਸ਼ੇਅਰ ਜਰੂਰ ਕਰੋ ਪੰਜਾਬੀ ਨੇ ਦੇਸ਼ ਵਿਦੇਸ਼ ਵਿੱਚ ਜਾ ਕੇ ਅਾਪਣੀ ਵੱਖਰੀ ਪਹਿਚਾਣ ਬਣੀ ਹੈ ਤੇ ਜਿੱਥੇ- ਜਿੱਥੇ ਪੰਜਾਬੀ ਗੲੇ ਅਾ ੳੁਹ ੳੁੱਥੇ- ੳੁੱਥੇ ਅਾਪਣਾ ਧਰਮ ਤੇ ਅਾਸਥਾ ਲੈ ਗੲੇ ਅਾ ਤੇ ਅਜਿਹਾ ਹੀ ੲਿਕ ਦ੍ਰਿਸ਼ ਸਾਨੂੰ ਕਨੈਡਾ ਚ ਦੇਖਣ ਨੂੰ ਮਿਲਿਅਾ ਹੈ ਕਨੈਡਾ ਨੂੰ ਮਿੰਨੀ ਪੰਜਾਬ ਦੇ ਨਾਮ ਨਾਲ ਵੀ ਜਾਣਿਅਾ ਜਾਂਦਾ ਹੈ ਤੇ ਬਹੁਤ ਪੰਜਾਬੀ ੲਿੱਥੇ ਅਾ ਕੇ ਵੱਸ ਗੲ

ਕਨੈਡਾ ਵਿੱਚ ਹਰਿਮੰਦਰ ਸਾਹਿਬ ਦੇ ਮਾਡਲ ਦਾ ਅਲੌਕਿਕ ਦ੍ਰਿਸ਼

ਕਨੈਡਾ ਵਿੱਚ ਹਰਿਮੰਦਰ ਸਾਹਿਬ ਦੇ ਮਾਡਲ ਦਾ ਅਲੌਕਿਕ ਦ੍ਰਿਸ਼ ੲਿੱਕ ਸ਼ੇਅਰ ਜਰੂਰ ਕਰੋ

Posted by Punjabi Junction on Thursday, August 9, 2018

ਨੇ ੳੁਹ ਕਨੈਡਾ ਵਿੱਚ ਪੰਜਾਬ ਦੇ ਰੀਤੀ ਰਿਵਾਜ਼ ਮਨਾੳੁਦੇ ਨੇ |ਤੇ ਤੁਸੀ ਦੇਖ ਸਕਦੇ ਹੋ ਕਿ ਹਰਮਿੰਦਰ ਸਾਹਿਬ ਦੇ ਮਾਡਲ ਨਾਲ ਯਾਤਰਾ ਕੀਤੀ ਜਾ ਰਹੀ ਹੈ ੲਿਹ ਵੀਡਿਓ ਸ਼ੋਸਲ ਮੀਡਿਅਾ ਤੇ ਲੋਕਾਂ ਦੁਅਾਰਾ ਬਹੁਤ ਪੰਸਦ ਕੀਤਾ ਹੈ । ਪਰ ੲਿਹ ਵੀਡਿਓ ਕੁਝ ਸਮ੍ਹਾਂ ਪਹਿਲਾਂ ਦਾ ਅਾ । ਸਿੱਖ ਕੌਮ ਨੇ ਦੁਨੀਅਾ ਦੇ ਕੋਨੇ -ਕੋਨੇ ਵਿੱਚ ਅਾਪਣੀ ਵੱਖਰੀ ਪਹਿਚਾਣ ਬਣਾੲੀ ਹੈ ਤੇ ਸਿੱਖ ਕੌਮ ਕੁਰਬਾਨੀਅਾਂ, ਤੇ ਦੂਜਿਅਾਂ ਦੀ ਮਦਦ ਲੲੀ ਹਮੇਸ਼ ਹੀ ਅੱਗੇ ਅਾੳੁਦੀਂ ਹੈ ੲਿਸ ਦੀ ੲਿੱਕ ਬਹੁਤ |ਹੀ ਵਧਿਅਾ ੳੁਦਹਾਰਨ ਸਰਦਾਰ ਰਵੀ ਸਿੰਘ ਖਾਲਸਾ ੲੇਡ ਵਾਲੇ ਹਨ | ਜੋ ਕਿ ਬਰਦੇ ਬੰਬਾਂ ‘ਚ ਵੀ ਲੋਕਾਂ ਦੀ ਮਦਦ ਲੲੀ ਅੱਗੇ ਅਾੳੁਦੇਂ ਨੇ ੳੁਹਨਾਂ ਨੇ ਬੇਸਹਾਰਾ ਤੇ ਲੋੜਮੰਦਾਂਂ ਨੂੰ ਭੋਜਨ ਤੇ ਹੋਰ ਸਹੂਲਤਾਂ ਅਾਦਿ ਦਿੱਤੀ ਹਨ ਜੇਕਰ ਤਹਾਨੂੰ ੲਿਹ ਵੀਡਿਓ ਵਧਿਅਾ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰੋ ਤਾਂ ਬਾਕੀ ਵੀ ਦਰਸ਼ਨ ਕਰ ਸਕਣ ੲਿਸ ਪਵਿੱਤਰ ਦ੍ਰਿਸ਼ ਦੇ

Read More...

Uncategorized

ਹੱਦ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਬੈਠ ਕੇ ਦੇਖੋ ਕੀ ਗੰਦ ਪਾ ਰਹੇ ਨੇ ..

ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਓਹਨਾ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773 ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ

ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਬੈਠ ਕੇ ਦੇਖੋ ਕੀ ਗੰਦ ਪਾ ਰਹੇ ਨੇ ..

ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ…..ਹੱਦ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਬੈਠ ਕੇ ਦੇਖੋ ਕੀ ਗੰਦ ਪਾ ਰਹੇ ਨੇ ..

Posted by Punjabi Junction on Thursday, August 9, 2018

ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ।1909 ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ ਪਾਸ ਹੋਇਆ ਪਰ ਅਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਅਨੰਦ ਕਾਰਜ ਐਕਟ 2007 ਵਿੱਚ ਪਾਸ ਹੋਇਆ ਜਿਸ ਦੇ ਤਹਿਤ ਦੁਨੀਆਂ ਦੇ ਕਿਸੇ ਵੀ ਕੋਨੇ ’ਚੋਂ ਸਿੱਖ ਆਪਣਾ ਵਿਆਹ ਰਜਿਸਟਰ ਕਰ ਸਕਦੇ ਹਨ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖਾਂ ਨੇ ਆਪਣੇ ਵਿਆਹ ਇਸ ਦੇ ਤਹਿਤ ਰਜਿਸਟਰ ਵੀ ਕੀਤੇ ਹਨ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟ੍ਰੇਸ਼ਨ ਲਈ ਸਰਟੀਫ਼ਿਕੇਟ ਜਾਰੀ ਕਰਦੀ ਹੈ। ਭਾਰਤ ਵਿੱਚ ਇਹ ਐਕਟਅਜ਼ਾਦੀ ਤੋਂ ਬਾਅਦ ਵੀ ਲਾਗੂ ਰਿਹਾ ਅਤੇ ਹਾਲ ਹੀ ਵਿੱਚ ਇਸ ਵਿੱਚ ਸੁਧਾਰ ਕਰ ਕੇ ਇਹ ਐਕਟ ਪਾਸ ਹੋਇਆ ਪਰ ਕੁਝ ਕਮੀਆਂ ਬਾਕੀ ਹਨ।ਅਨੰਦ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਵਾਉਣ ਲਈ ਸਭ ਤੋਂ ਪਹਿਲਾਂ ਖ਼ਿਆਲ ਰਿਆਸਤ ਨਾਭਾ ਦੇ ਟਿੱਕਾ ਰਿਪੂਦਮਨ ਸਿੰਘ ਨੂੰ ਆਇਆ ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ। ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ 30 ਅਕਤੂਬਰ 1908 ਨੂੰ ਇਸ ਸੰਬੰਧੀ ਬਿੱਲ ਕੌਂਸਲ ਵਿੱਚ ਪੇਸ਼ ਕੀਤਾ। ਇਸ ਬਿੱਲ ਦਾ ਕੁਝ ਹਿੰਦੂ ਧਰਮ ਵੱਲ ਝੁਕਾਅ ਵਾਲ਼ੇ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿੰਨਾਂਵਿੱਚ ਮਹਾਰਾਜਾ ਨਾਭਾ, ਹੀਰਾ ਸਿੰਘ ਵੀ ਸ਼ਾਮਲ ਸਨ।ਬਾਅਦ ਵਿੱਚ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ 27 ਅਗਸਤ 1909 ਨੂੰ ਇਹ ਬਿਲ ਸ਼ਿਮਲਾ ਵਿਖੇ ਵਾਇਸਰਾਇ ਦੀ ਕੌਂਸਲ ਵਿੱਚ ਪੇਸ਼ ਕੀਤਾ ਅਤੇ ਕੌਂਸਲ ਨੇ ਇਸਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ। 10 ਸਤੰਬਰ ਨੂੰ ਕਮੇਟੀ ਦੀ ਰਿਪੋਟ ਕੌਂਸਲ ਵਿੱਚ ਪੇਸ਼ ਹੋਈ ਅਤੇ ਵੱਧ ਗਿਣਤੀ ਵਿੱਚ ਹਮਾਇਤ ਦੇ ਚਲਦੇ 22 ਅਕਤੂਬਰ 1909 ਨੂੰ ਇਹ ਬਿੱਲ ਪਾਸ ਹੋ ਗਿਆ ਅਤੇ ਸਾਰੇ ਬਰਤਾਨਵੀ ਭਾਰਤ, ਜਿਸ ਵਿੱਚ ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਲ ਸਨ, ’ਤੇ ਲਾਗੂ ਹੋਇਆ।

Read More...