Uncategorized

ਪਿਛਲੇ 42 ਦਿਨਾਂ ਵਿਚ ਪੰਜਾਬ ਦੀ ਧਰਤੀ ਤੇ ਨਸ਼ਿਆਂ ਕਾਰਨ 38 ਨੌਜਵਾਨ ਮੌਤ ਦੀ ਗੋਦ

ਗੱਲ ਪੰਜਾਬ ਦੀ ਕਰਨ ਲੱਗੇ ਹਾਂ ਜਿਥੇ ਇੱਕ ਪਾਸੇ ਜਵਾਨੀ ਨਸ਼ਿਆਂ ਚ ਰੁੜ੍ਹਦੀ ਜਾ ਰਹੀ ਤੇ ਦੂਜੇ ਪਾਸੇ ਕਿਸਾਨੀ ਖੁਦਕੁਸ਼ੀਆਂ ‘ਚ ਮੁੱਕਦੀ ਜਾ ਰਹੀ ਐ। ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਮੌਤ ਦੇ ਮੂੰਹ ਚੋਂ ਜਾਣ ਤੋਂ ਕੋਈ ਸਰਕਾਰ ਬਚਾ ਨਹੀਂ ਸਕੀ। ਵੋਟਾਂ ਲੈਣ ਵੇਲੇ ਨਸ਼ਾ ਖਤਮ ਕਰਨ ਦੇ ਵਾਅਦੇ,ਕਿਸਾਨੀ ਬਚਾਉਣ ਦੇ ਵਾਅਦੇ ਕਿੰਨੇ ਕੁ ਪੁੱਗਦੇ ਨੇ ਇਸਦਾ ਅੰਜ਼ਾਦਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਪਿਛਲੇ 42 ਦਿਨਾਂ ਵਿਚ ਪੰਜਾਬ ਦੀ ਧਰਤੀ ਤੇ ਨਸ਼ਿਆਂ ਕਾਰਨ 38 ਨੌਜਵਾਨ ਮੌਤ ਦੀ ਗੋਦ ਵਿਚ ਜਾ ਸੁੱਤੇ ਹਨ ਤੇ ਇਹਨਾਂ ਹੀ 42 ਦਿਨਾਂ ਵਿਚ 34 ਕਿਸਾਨ ਆਤਮਹਤਿਆਵਾਂ ਕਰ ਚੁੱਕੇ ਹਨ। ਹੈਰਾਨਗੀ ਹੈ ਕਿਸਾਨੀ ਬਚਾਉਣ ਲਈ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਦੇ ਇਸ ਕਾਰਜਕਾਲ ਵਿਚ ਕਿਸਾਨ ਆਤਮ-ਹਤਿੱਆਵਾਂ ਦਾ ਅੰਕੜਾ 750 ਨੂੰ ਪਾਰ ਕਰ ਚੁੱਕਾ ਹੈ ਤੇ ਪਿਛਲੇ ਦਿਨੀ ਪੰਜਾਬ ਦੇ ਲੋਕਾਂ ਵਲੋਂ ਮਨਾਇਆ ਗਿਆ ਨਸ਼ਿਆਂ ਖਿਲਾਫ ‘ਕਾਲਾ ਹਫਤਾ’ ਵੀ ਨੌਜਵਾਨੀ ਨੂੰ ਨਸ਼ਿਆਂ ਦੇ ਵਹਿਣ ਵਿਚ ਵਗਣ ਤੋਂ ਰੋਕ ਨਹੀਂ ਸਕਿਆ। ਜੇ ਗੱਲ ਕਿਸਾਨੀ ਦੀ ਕਰੀਏ ਤਾਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਕਿਸਾਨਾਂ ਨਾਲ ਵਾਅਦੇ ਵਫਾ ਨਹੀਂ ਹੋਏ ਓਸੇ ਤਰਾਂ ਕੈਪਟਨ ਸਰਕਾਰ ਵਲੋਂ ਕਰਜ਼ਾ ਮੁਆਫੀ ਦੇ ਨਾਮ ਤੇ ਖੇਡਿਆ ਪੱਤਾ ਸੱਤਾ ਤਾਂ ਦਵਾ ਗਿਆ ਪਰ ਵਾਅਦਾ ਪੁਗਾਉਣ ਦੀ ਵਾਰੀ ਸਰਕਾਰ ਨੇ 5 ਏਕੜ ਤੋਂ ਥੱਲੇ ਵਾਲੇ ਕਿਸਾਨ ਦਾ 2-2 ਲੱਖ ਕਰਜ਼ਾ ਮੁਆਫ ਕਰਕੇ ਡੰਗ ਟਪਾ ਲਿਆ ਜਿਸਤੋਂ ਨਿਰਾਸ਼ ਹੋ ਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ। ਪੰਜਾਬ ਦੇ ਮਾਲਵੇ ਵਿੱਚ ਖੁਦਕੁਸ਼ੀਆਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਸਰਕਾਰਾਂ ਸਿਰਫ ਅਖਬਾਰੀ ਬਿਆਨ ਤੱਕ ਹੀ ਸੀਮਿਤ ਰਹਿਕੇ ਸੱਤਾ ਭੋਗ ਰਹੀਆਂ ਹਨ। ਜੇ ਇੱਸੇ ਤਰਾਂ ਇਹ ਰੁਝਾਨ ਜਾਰੀ ਰਿਹਾ ਤਾਂ ਦੁਨੀਆ ਦੇ ਨਕਸ਼ੇ ਤੇ 80 ਫੀਸਦੀ ਆਪਣਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਕਿਤਾਬਾਂ ਦੇ ਪਾਠਕ੍ਰਮ ਵਿੱਚ ਸਿਮਟ ਕੇ ਰਹਿ ਜਾਵੇਗਾ। ਦੂਜੇ ਪਾਸੇ ‘ਨਸ਼ਿਆਂ ਖਿਲਾਫ ਕਾਲਾ ਹਫਤਾ’ ਮਨਾਉਣ ਵਾਲੇ ਯੋਧੇ ਕਿਧਰੇ ਗਾਇਬ ਹੀ ਹੋ ਗਏ ਜੋ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਦੀਆਂ ਡੀਂਗਾਂ ਮਾਰਦੇ ਸਨ। ਦੇਖਿਆ ਜਾਵੇ ਤਾਂ ਇਹ ‘ਨਸ਼ਿਆਂ ਖਿਲਾਫ ਕਾਲਾ ਹਫਤਾ’ ਵਾਲਾ ਪੈਂਤੜਾ ਵੀ ਸਿਆਸਤ ਦੀ ਭੇਟ ਚੜ ਗਿਆ ਤੇ ਇਸ ਮੁਹਿੰਮ ਦੇ ਜਰਨੈਲ ਖੁਦ ਸਰਕਾਰਾਂ ਦੇ ਹੱਥਾਂ ਵਿੱਚ ਖੇਡ ਗਏ। ਹੈਰਾਨਗੀ ਹੈ ਕਿ ਜੁਲਾਈ ਮਹੀਨੇ ਵਿੱਚ ਸੋਸ਼ਲ ਮੀਡੀਆ ਤੇ ਛਾਈਆਂ ਰਹੀਆਂ ਨਸ਼ਾ ਵੇਚਣ ਤੇ ਖਾਣ ਵਾਲਿਆਂ ਦੇ ਕੁਟਾਪੇ ਦੀਆਂ ਵੀਡੀਓ ਹੁਣ ਕਿਧਰੇ ਨਹੀਂ ਦਿਸਦੀਆਂ। ਜੇ ਕੈਪਟਨ ਰਾਜ ਦਾ ਲੇਖਾ ਜੋਖਾ ਕਰੀਏ ਤਾਂ ਕਰੀਬ 300 ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਟ ਚੜ ਚੁੱਕੇ ਹਨ ਪਰ ਕੈਪਟਨ ਸਾਬ ਵਲੋਂ ਗੁਟਕਾ ਹੱਥ ਵਿੱਚ ਫੜਕੇ ਖਾਦੀ ਸਹੁੰ ਦੀ ਵੀਡੀਓ ਲੋਕਾਂ ਦਾ ਮੂੰਹ ਚਿੜਾ ਰਹੀ ਹੈ। ਅਕਾਲੀਆਂ ਦੇ ਰਾਜ ਵਿੱਚ ਨਸ਼ਿਆਂ ਦਾ ਵਗਿਆ ਹੜ ਕੈਪਟਨ ਦੇ ਰਾਜ ਵਿੱਚ ਵੀ ਥੰਮਿਆ ਨਹੀਂ। ਖੌਰੇ ਕਿੰਨੇ ਮਾਵਾਂ ਦੇ ਪੁੱਤਾਂ ਨੂੰ ਆਪਣੇ ਵਹਾਅ ਵਿੱਚ ਰੋੜਕੇ ਲਿਜਾਵੇਗਾ !!

Read More...

Uncategorized

Bains ਦਾ ਲਲਕਾਰਾ,ਕੇਜਰੀਵਾਲ ਦੀ ਉੱਡੀ ਨੀਂਦ !!Simarjit Bains ਤੇ Sukhpal Khaira ਕਰਨਗੇ ਰੈਲੀ

ਕਈ ਦਹਾਕਿਆਂ ਤੋਂ ਲਟਕ ਰਿਹਾ SYL ਨਹਿਰ ਦਾ ਮੁੱਦਾ ਇੱਕ ਵਾਰੀ ਫਿਰ ਤੋਂ ਗਰਮਾਉਂਦਾ ਜਾ ਰਿਹੈ ਤੇ ਇਸ ਵਾਰੀ ਇਸ ਮੁੱਦੇ ਨੂੰ ਗਰਮਾਉਣ ਦਾ ਕਾਰਨ ਬਣੀ ਹੈ ਆਮ ਆਦਮੀ ਪਾਰਟੀ ਦੀ ਅੰਦਰੂਨੀ ਖਹਿਬਾਜ਼ੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਵਿਚ ਇੱਕ ਸਮਾਗਮ ਵਿਚ SYL ਤੇ ਬਿਆਨ ਦਿੱਤਾ ਤਾਂ ਸੁਖਪਾਲ ਖਹਿਰਾ ਨੇ ਸਿੱਧੇ-ਸਿੱਧੇ ਸ਼ਬਦਾਂ ਵਿਚ ਕੇਜਰੀਵਾਲ ਨੂੰ ਦੋ-ਟੁੱਕ ਸੁਣਾ ਦਿੱਤੀ ਤੇ ਖਹਿਰਾ ਦੀ ਤਰਜ ਤੇ ਹੁਣ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਕੇਜਰੀਵਾਲ ਦੇ ਬਿਆਨ ਦਾ ਵਿਰੋਧ ਕਰਦਿਆਂ ਪੰਜਾਬ ਦਾ ਵਾਧੂ ਪਾਣੀ ਕਿਸੇ ਵੀ ਸੂਬੇ ਨੂੰ ਨਾ ਦੇਣ ਦੀ ਗੱਲ ਆਖੀ ਹੈ। ਬੈਂਸ ਨੇ ਦੋ-ਟੁੱਕ ਸੁਣਾਉਂਦਿਆਂ ਕਿਹਾ ਕੇ ਜੇ SYL ਬਣੀ ਤਾਂ ਉਹਨਾਂ ਦੀਆਂ ਲਾਸ਼ਾਂ ਤੇ ਬਣੇਗੀ। ਲੋਕ ਇਨਸਾਫ ਪਾਰਟੀ ਤੇ ਖਹਿਰਾ ਧੜੇ ਦੇ ਗਠਜੋੜ ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਉਹ ਤਾਂ ਪਹਿਲਾਂ ਖਹਿਰਾ ਧੜੇ ਚ ਸ਼ਾਮਿਲ ਨੇ ਅਤੇ ਉਹਨਾਂ ਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ। ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦੇ ਬਿਆਨਾਂ ਨੇ ਇੱਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਖਹਿਰਾ ਤੇ ਬੈਂਸ ਧੜੇ ਆਮ ਆਦਮੀ ਪਾਰਟੀ ਨਾਲੋਂ ਪੂਰੀ ਤਰਾਂ ਟੁੱਟ ਚੁੱਕੇ ਹਨ ਭਾਵੇਂ ਕਿ ਖਹਿਰਾ ਸਮੇਂ ਸਮੇਂ ਤੇ ਖੁਦ ਨੂੰ ਆਪ ਦਾ ਅੰਗ ਦਸਦੇ ਨੇ। ਪਰ ਇਸਦੇ ਬਾਵਜੂਦ ਨਿੱਤ ਦੀਆਂ ਹੋ ਰਹੀਆਂ ਘਟਨਾਵਾਂ ਤੇ ਬਿਆਨਬਾਜ਼ੀਆਂ ਨੇ ਖਹਿਰਾ ਧੜੇ ਨੂੰ ਆਪ ਤੋਂ ਅਲੱਗ ਕਰਕੇ ਵੱਖਰਾ ਖੜਾ ਕਰ ਦਿਤੈ। ਹੁਣ ਇੰਤਜ਼ਾਰ ਰਹੇਗਾ SYL ਦੇ ਮੁੱਦੇ ਤੇ ਸੁਪ੍ਰੀਮ ਕੋਰਟ ਦੇ ਫੈਸਲੇ ਦਾ ਅਤੇ ਉਸਤੋਂ ਬਾਅਦ ਆਮ ਆਦਮੀ ਪਾਰਟੀ ਹਾਈਕਮਾਨ ਅਤੇ ਖਹਿਰਾ ਧੜੇ ਵਿਚਾਲੇ ਹੋਣ ਵਾਲੀ ਖਿੱਚੋਤਾਣ ਦਾ….

Read More...

Uncategorized

ਖਾਲਿਸਤਾਨੀ ਰੰਗ ਵਿੱਚ ਰੰਗਿਆ ਲੰਡਨ …ਖਾਲਿਸਤਾਨ ਲੲੀ ਲੰਡਨ ਰੈਲੀ ..

ਇਸ ਵੇਲੇ ਦੀ ਵੱਡੀ ਖਬਰ ਆਈ ਹੈ ਕਿ ਅੱਜ 12 ਅਗਸਤ ਨੂੰ ਲੰਡਨ ਵਿਚ ਸਿਖਸ ਫੌਰ ਜਸਟਿਸ ਵਲੋਂ ਖਾਲਿਸਤਾਨ ਐਲਾਨਨਾਮਾ ਜੋ ਕਿ ਲੰਡਨ ਟ੍ਰੈਫਲਗਰ ਸਕੁਏਅਰ ਵਿਚ ਹੋ ਰਿਹਾ ਹੈ ਉਸਨੂੰ ਕਾਊਂਟਰ ਕਰਨ ਲਈ ਭਾਰਤ ਸਰਕਾਰ ਵਲੋਂ ਆਜ਼ਾਦੀ ਜਸ਼ਨਾਂ ਦੇ ਸਬੰਧ ਵਿਚ ਰੱਖੀ ਰੈਲੀ ਨੂੰ ਲੰਡਨ ਵਿਚ ਮਨਜ਼ੂਰੀ ਨਹੀਂ ਮਿਲੀ। ਸਥਾਨਕ ਮੇਅਰ ਸਾਦਿਕ ਖ਼ਾਨ ਨੇ ਟ੍ਰੈਫਲਗਰ ਸਕੁਏਅਰ ਵਿੱਚ ਹੋਣ ਜਾ ਰਹੀ ਖ਼ਾਲਿਸਤਾਨ ਪੱਖੀ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੈਲੀ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਤਕ ਹੋਣੀ ਹੈ। ਹਾਲਾਂਕਿ, ਇਸੇ ਦਿਨ ਦੁਪਹਿਰ ਇੱਕ ਤੋਂ ਚਾਰ ਵਜੇ ਤਕ ਭਾਰਤ ਦੇ ਸਮਰਥਨ ਵਿੱਚ ਹੋਣ ਜਾ ਰਹੀ ਰੈਲੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ ਲੰਦਨ ਮੇਅਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਮਰਥਕ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਕੋਲ ਮਨਜ਼ੂਰੀ ਨਹੀਂ ਸੀ। ਖਾਲਿਸਤਾਨ ਸਮਰਥਕ ਰੈਲੀ, ਲੰਦਨ ਡੈਕਲੇਰੇਸ਼ਨ ਨੂੰ ਅਮਰੀਕਾ ਦੀ ਸੰਸਥਾ ਸਿੱਖ ਫਾਰ ਜਸਟਿਸ (SFJ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਰੈਲੀ ਦਾ ਮਕਸਦ ਪੰਜਾਬ ਦੀ ਆਜ਼ਾਦੀ ਲਈ 2020 ਨੂੰ ਇੱਕ ਗ਼ੈਰ ਰੁਕਾਵਟੀ ਲੋਕ ਰਾਇਸ਼ੁਮਾਰੀ ਦੀ ਮੰਗ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਰੈਲੀ ਨੂੰ ਸਾਬਕਾ ਸੰਸਦ ਜੌਰਜ ਗੈਲੋਵੇ ਵੀ ਸੰਬੋਧਨ ਕਰ ਜਾ ਰਹੇ ਹਨ। ਦੂਜੇ ਪਾਸੇਭਾਰਤ ਦੇ ਸਮਰਥਨ ਵਿੱਚ ਹੋਣ ਵਾਲੀ ਰੈਲੀ ਦਾ ਪ੍ਰਚਾਰ ਮੁੱਖ ਤੌਰ ‘ਤੇ ਫੇਸਬੁੱਕ ਰਾਹੀਂ ਹੀ ਕੀਤਾ ਗਿਆ ਹੈ। ‘ਵੀ ਇੰਡੀਅਨਜ਼’ ਨਾਂ ਦੇ ਸਮੂਹ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਟ੍ਰੈਫਲਗਰ ਸਕੁਏਅਰ ‘ਤੇ ਹੀ ਭਾਰਤ ਦੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾਉਣ ਲਈ ਰੈਲੀ ਕਰਵਾ ਰਿਹਾ ਹੈ। ਇਹ ਗਰੁੱਪ ਛੇ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਹੈ। ਹਾਲਾਂਕਿ, ਇਸ ਸਮੂਹ ਦਾ ਕਹਿਣਾ ਹੈ ਕਿ ਰੈਲੀ ਨੂੰ ਆਜ਼ਾਦੀ-ਦਿਹਾੜੇ ਦਾ ਜਸ਼ਨ ਮਨਾਉ ਲਈ ਕੀਤਾ ਜਾ ਰਿਹਾ ਹੈ, ਪਰ ਗਰੁੱਪ ਦੇ ਕਨਵੀਨਰ ਮਨੋਜ ਖੰਨਾ ਨੇ ਕਿਹਾ ਕਿ ਇਹ ਰੈਲੀ SFJ ਦੀ ਰੈਲੀ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਜਦ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਤਾਂ ਖੰਨਾ ਨੇ ਕਿਹਾ ਕਿ ਅਸੀਂ ਕੁਝ ਵੀ ਰਸਮੀ ਤੌਰ ‘ਤੇ ਨਹੀਂ ਕਰ ਰਹੇ। ਅਸੀਂ ਸਿਰਫ਼ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ। ਅਜਿਹਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਅਸੀਂ ਪੁਲਿਸ ਨੂੰ ਵੀ ਸਾਡੀ ਆਮਦ ਬਾਰੇ ਸੂਚਿਤ ਕਰ ਦਿੱਤਾ ਹੈ। ਓਧਰ ‘ਰੈਫਰੰਡਮ 2020’ ਨੂੰ ਲੈ ਕੇ ਲੰਦਨ ‘ਚ ਖਾਲਿਸਤਾਨ ਸਮਰਥਕ ਸਿੱਖਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਪੰਜਾਬ ਵਿਚ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਸੂਬੇ ‘ਚ ਇਸ ਦਾ ਕੋਈ ਅਸਰ ਨਹੀਂ ਪਰ ਫਿਰ ਵੀ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਦਰਅਸਲ ਸਿੱਖ ਫਾਰ ਜਸਟਿਸ ਸੰਗਠਨ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨ ਦੀ ਮੰਗ ਲਈ ਲੰਦਨ ਵਿੱਚ ਮਾਹੌਲ ਸਿਰਜ ਰਿਹਾ ਹੈ। ਇਸ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਰੈਲੀ ਜ਼ਰੀਏ ਲੰਦਨ ਡਿਕਲੈਰੇਸ਼ਨ ਨੂੰ ਸੰਯੁਕਤ ਰਾਸ਼ਟਰ ਵਿੱਚ ਰੱਖਣਾ ਹੈ। ਇਸ ਦੇ ਨਾਲ ਹੀ ਉਸ ਦੇ ਮੈਂਬਰ ਦੇਸ਼ਾਂ ਨੂੰ ਇਹ ਵੀ ਦੱਸਣਾ ਹੈ ਕਿ ਆਜ਼ਾਦ ਪੰਜਾਬ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੇ ਇਸ ਰੈਲੀ ਦਾ ਵਿਰੋਧ ਕਰਦਿਆਂ ਲੰਦਨ ਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲੋਕਾਂ ਨੂੰ ਵੱਖਵਾਦੀ ਕਰਾਰ ਦਿੱਤਾ ਹੈ। ਬ੍ਰਿਟੇਨ ਵਿੱਚ ਇਹ ਰੈਲੀ ਭਾਰਤੀ ਅਧਿਕਾਰੀਆਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਪਰ ਭਾਰਤ ਦੇ ਦਬਾਅ ਦੇ ਬਾਵਜੂਦ ਬ੍ਰਿਟੇਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਗਰੁੱਪ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕੇਗਾ।

Read More...

Uncategorized

ਲੋਕਾਂ ਨੂੰ ਮੂਰਖ ਨਾ ਬਣਾਉਣ ਭਗਵੰਤ ਮਾਨ, ਸਟੈਂਡ ਸਪਸ਼ਟ ਕਰਨ – ਖਹਿਰਾ

ਆਮ ਆਦਮੀ ਪਾਰਟੀ ਸਾਲ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੀ ਤਿਆਰੀ ਨਾਲ ਉੱਤਰਨ ਦੀ ਤਿਆਰੀ ਵਿੱਚ ਹੈ। ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਟੀਚਾ ਹੈ ਕਿ 100 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਜਾਣ, ਜੋ ਕਿ ਪਿਛਲੀ ਵਾਰ ਦੇ ਅੰਕੜੇ ਤੋਂ ਤਕਰੀਬਨ ਇੱਕ ਚੌਥਾਈ ਹੈ। ਇਨ੍ਹਾਂ ਵਿੱਚੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੀਆਂ ਲੋਕ ਸਭਾ ਸੀਟਾਂ ‘ਤੇ ਪਾਰਟੀ ਸਭ ਤੋਂ ਵੱਧ ਧਿਆਨ ਕੇਂਦਰਤ ਕਰਨ ਜਾ ਰਹੀ ਹੈ।

ਲੋਕਾਂ ਨੂੰ ਮੂਰਖ ਨਾ ਬਣਾਉਣ ਭਗਵੰਤ ਮਾਨ, ਸਟੈਂਡ ਸਪਸ਼ਟ ਕਰਨ – ਖਹਿਰਾ

ਲੋਕਾਂ ਨੂੰ ਮੂਰਖ ਨਾ ਬਣਾਉਣ ਭਗਵੰਤ ਮਾਨ, ਸਟੈਂਡ ਸਪਸ਼ਟ ਕਰਨ – ਖਹਿਰਾ #Punjab #Sangrur Sukhpal Singh Khaira Aam Aadmi Party – Punjab

Posted by JagBani on Sunday, August 12, 2018

ਇਸ ਤੋਂ ਪਹਿਲਾਂ ਸਾਲ 2014 ਵਿੱਚ ਹੋਈਆਂ ਆਮ ਚੋਣਾਂ ਵਿੱਚ ‘ਆਪ’ ਨੇ 400 ਤੋਂ ਵੱਧ ਉਮੀਦਵਾਰ ਉਤਾਰੇ ਸਨ, ਪਰ ਸਿਰਫ਼ ਪੰਜਾਬ ਵਿੱਚੋਂ ਹੀ ਚਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਇਸ ਵਾਰ ਪਾਰਟੀ ਸੰਭਲ ਕੇ ਚੱਲੇਗੀ ਤੇ ਸਿਰਫ਼ 80 ਤੋਂ 100 ਮਜ਼ਬੂਤ ਸੀਟਾਂ ‘ਤੇ ਹੀ ਆਪਣੀ ਕਿਸਮਤ ਅਜ਼ਮਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜੱਦੀ ਖੇਤਰ ਦਿੱਲੀ ਤੋਂ ਇਲਾਵਾ, ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਵੱਧ ਧਿਆਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚਲੀਆਂ ਲੋਕ ਸਭਾ ਸੀਟਾਂ ‘ਤੇ ਵਿਚਾਰ ਕੀਤਾ ਜਾਵੇਗਾ।ਸੰਜੇ ਸਿੰਘ ਨੇ ਕਿਹਾ ਕਿ ਪੰਜਾਬ, ਜਿੱਥੋਂ ਪਾਰਟੀ ਦੇ ਚਾਰ ਸੰਸਦ ਮੈਂਬਰ ਹਨ, ਉੱਥੇ ਪਾਰਟੀ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਪੰਜਾਬ ਵਿੱਚ ਪਾਰਟੀ ਬੁਰੀ ਤਰੀਕੇ ਨਾਲ ਪਾਟੋਧਾੜ ਹੋਈ ਪਈ ਹੈ। ਸੁਖਪਾਲ ਖਹਿਰਾ ਦੀ ਅਗਵਾਈ ਵਿੱਚ 20 ਵਿੱਚੋਂ ਕੁੱਲ ਨੌਂ ਵਿਧਾਇਕਾਂ ਨੇ ਪਾਰਟੀ ਹਾਈਕਮਾਨ ਵਿਰੁੱਧ ਖ਼ੁਦਮੁਖ਼ਤਿਆਰੀ ਦਾ ਬਿਗਲ ਵਜਾਇਆ ਹੋਇਆ ਹੈ।ਹਾਲਾਂਕਿ, ਹਾਈਕਮਾਨ ਦਾ ਪੈਗ਼ਾਮ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ‘ਡੁੱਲ੍ਹੇ ਬੇਰ’ ਇਕੱਠੇ ਕਰਨ ਵਿੱਚ ਜੁਟੇ ਹੋਏ ਹਨ ਅਤੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਕਾਰਜਸ਼ੀਲਤਾ ਮੱਠੀ ਪੈਂਦੀ ਜਾਪਦੀ ਹੈ। ਪਰ ਪੰਜਾਬ ਵਿੱਚ ਪਾਰਟੀ ਦਾ ਵੱਡਾ ਚਿਹਰਾ ਸੁਖਪਾਲ ਖਹਿਰਾ ਨਾਲ ਮਾਨ ਦੇ ਸੁਰ ਵੀ ਨਹੀਂ ਰਲ਼ ਰਹੇ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਨਾਲ ਨਜਿੱਠਦੀ ਹੈ, ਕਿਉਂਕਿ ਲੋਕ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।

Read More...

Uncategorized

ਸ਼ਿਵ ਸੈਨਾ ਵਾਲਿਆਂ ਦਾ ਖਾਲਿਸਤਾਨੀ ਅਤੇ ਰੈਫਰੰਡਮ ਵਾਲਿਆਂ ਨੂੰ ਖੁੱਲਾ ਚੈਲੈਂਜ.. ਦੇਖੋ ਕੀ ਕਹਿੰਦੇ

ਬ੍ਰਿਟੇਨ ‘ਚ ਜਿਥੇ ਰੈਫਰੈਂਡਮ 2020 ਨੂੰ ਲੈ ਕੇ ਰੈਲੀ ਹੋ ਰਹੀ ਐ .. ਉਥੇ ਹੀ ਪੰਜਾਬ ‘ਚ ਇਸਦਾ ਸਖਤ ਵਿਰੋਧ ਹੋਣਾ ਸ਼ੁਰੂ ਹੋ ਗਿਆ ਐ.. ਸਕਰੀਨ ‘ਤੇ ਵਿਖਾਈ ਦੇ ਰਹੀਆਂ ਇਹ ਦੋ ਤਸਵੀਰਾਂ ਲੁਧਿਆਣਾ ਤੇ ਜਲੰਧਰ & Mohali ਦੀਆਂ ਨੇ, ਜਿਥੇ ਹਿੰਦੂ ਭਾਈਚਾਰਾ ਇਸ ਖਾਲਿਸਤਾਨ ਪੱਖੀ ਲਹਿਰ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਇਆ …ਪ੍ਰਦਰਸ਼ਨਕਾਰੀਆਂ ਨੇ ਰੈਫਰੈਂਡਮ 2020 ਤੇ ਖਾਲਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਖਾਲਿਸਤਾਨ ਦੇ ਮੁੱਦੇ ਉਤੇ ਲੰਡਨ ਵਿਚ ਕਰਵਾਏ ਜਾ ਰਹੇ ‘ਰਿਫਰੈਂਡਮ 2020’ ਦੇ ਪਿੱਛੇ ਦੀ ਰਣਨੀਤੀ ਬਾਰੇ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਹੁਣ ਤੱਕ ਇਹ ਚਰਚਾ ਸੀ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪਾਕਿਸਤਾਨੀ ਖੂਫੀਆ ਏਜੰਸੀ ਸਰਗਰਮ ਭੂਮਿਕਾ ਨਿਭਾ ਰਹੀ ਹੈ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਇੰਡੀਆ ਟੂਡੇ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ‘ਰਿਫਰੈਂਡਮ 2020’ ਮੁਹਿੰਮ ਸਿਰਫ ਪੈਸੇ ਦੇ ਦਮ ਉਤੇ ਖੇਡੀ ਗਈ ਖੇਡ ਸੀ। ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਇਸ ਸਮਾਗਮ ਉਤੇ ਇਕ ਮਿਲੀਅਨ ਪੌਂਡ ਤੋਂ ਵੱਧ ਖਰਚਾ ਕੀਤਾ ਗਿਆ ਹੈ। 1.25 ਲੱਖ ਪੌਂਡ ਦਾ ਇਸ ਦੀ ਮਸ਼ਹੂਰੀ ਉਤੇ ਹੀ ਖਰਚ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 60 ਹਜਾਰ ਪੌਂਡ ਹਰ ਸ਼ਖਸ ਨੂੰ ਸਟੇਜ ਉਤੇ ਸਿਰਫ 15 ਮਿੰਟ ਬੋਲਣ ਲਈ ਦਿੱਤੇ ਜਾ ਰਹੇ ਹਨ।ਭਾਵੇਂ ਬਰਤਾਨੀਆ ਸਰਕਾਰ ਨੇ ਭਾਰਤ ਵੱਲੋਂ ਰਿਫਰੈਂਡਮ 2020’ ਮੁਹਿੰਮ ਨੂੰ ਰੋਕਣ ਦੀ ਮੰਗ ਰੱਦ ਕਰ ਦਿੱਤੀ ਸੀ ਪਰ ਇਕ ਰਿਪੋਰਟ ਮੁਤਾਬਕ ਲੰਡਨ ਦੀਆਂ ਖੂਫੀਆ ਏਜੰਸੀਆਂ ਇਸ ਸਮਾਗਮ ਉਤੇ ਨੇੜਿਓਂ ਅੱਖ ਰੱਖ ਰਹੀਆਂ ਹਨ। ਪਤਾ ਲੱਗਾ ਹੈ ਕਿ ਇਸ ਸਮਾਗਮ ਵਿਚ ਸਰਗਰਮੀ ਵਿਖਾ ਰਹੇ ਹਰ ਸ਼ਖਸ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤੇ ਸਮਾਗਮ ਪਿੱਛੋਂ ਇਸ ਉਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਬਰਤਾਨੀਆ ਸਰਕਾਰ ਕੋਲ ਪਹੁੰਚ ਕਰ ਕੇ ਇਹ ਸਮਾਗਮ ਰੋਕਣ ਦੀ ਮੰਗ ਕੀਤੀ ਸੀ ਪਰ ਉਥੋਂ ਦੀ ਸਰਕਾਰ ਨੇ ਇਹ ਤਰਕ ਦੇ ਕੇ ਇਹ ਮੰਗ ਰੱਦ ਕਰ ਦਿੱਤੀ ਸੀ ਕਿ ਉਨ੍ਹਾਂ ਦੇ ਦੇਸ਼ ਦਾ ਕਾਨੂੰਨ ਸ਼ਾਂਤੀ ਨਾਲ ਕੋਈ ਸਮਾਗਮ ਕਰਨ ਤੇ ਆਪਣੀ ਗੱਲ ਰੱਖਣ ਦਾ ਹੱਕ ਦਿੰਦਾ ਹੈ।ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਲਾਲਚ ਦਿੱਤਾ ਗਿਆ ਸੀ। ਇਸ ਸਮਾਗਮ ਦੀ ਅਗਵਾਈ ਕਰ ਰਹੀ ਸਿੱਖ ਫਾਰ ਜਸਟਿਸ ਵੱਲੋਂ ਪੰਜਾਬ ਸਮੇਤ ਭਾਰਤ ਦੇ ਕੁਝ ਹਿੱਸਿਆਂ ਵਿਚ ਸਿੱਖ ਨੌਜਵਾਨਾਂ ਨੂੰ ਇਸ ਪਾਸੇ ਉਕਸਾਇਆ ਗਿਆ ਸੀ। ਉਨ੍ਹਾਂ ਨੂੰ ਲੰਡਨ ਦਾ ਮੁਫਤ ਵੀਜਾ, ਨੌਕਰੀ, ਖਾਣ ਪੀਣ ਦੇ ਖਰਚੇ ਸਮੇਤ ਹੋਰ ਲਾਲਚ ਦਿੱਤੇ ਗਏ ਸਨ। ਪੁਲਿਸ ਦੇ ਖੂਫਿਆ ਵਿੰਗ ਦਾ ਦਾਅਵਾ ਹੈ ਕਿ ਇਸ ਜਥੇਬੰਦੀ ਨੇ ਭਾਰਤ ਦੇ ਕੁਝ ਨੌਜਵਾਨਾਂ ਨੂੰ ਮੋਟੇ ਪੈਸੇ ਦੇ ਕੇ ਸੋਸ਼ਲ ਮੀਡੀਆ ਉਤੇ ਸਰਗਰਮ ਕੀਤਾ ਸੀ। ਇਹ ਨੌਜਵਾਨ ਆਈ.ਟੀ ਖੇਤਰ ਦੇ ਮਾਹਿਰ ਦੱਸੇ ਜਾ ਰਹੇ ਹਨ। ਇਹ ਨੌਜਵਾਨਾਂ ਨੂੰ ਲਾਲਚ ਦੇ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਉਕਸਾਉਂਦੇ ਸਨ।ਕੀ ਹੈ ‘ਰੈਫਰੈਂਡਮ-2020’?ਸਿੱਖਸ ਫਾਰ ਜਸਟਿਸ ਵੱਲੋਂ ਖਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ‘ਰੈਫਰੈਂਡਮ-2020′ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਰਾਇਸ਼ੁਮਾਰੀ 2020 ਵਿਚ ਕਰਵਾਈ ਜਾਵੇਗੀ ਪਰ ਇਸ ਤੋਂ ਪਹਿਲਾਂ 12 ਅਗਸਤ ਨੂੰ ਲੰਡਨ ਵਿਚ ਸਮਾਗਮ ਕੀਤਾ ਗਿਆ। ਇਸ ਵਿਚ ਵਿਸ਼ਵ ਭਰ ਤੋਂ ਸਿੱਖਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਦਾਅਵਾ ਕੀਤਾ ਗਿਆ ਸੀ। ਰੈਫਰੈਂਡਮ-2020’ ਦਾ ਰੋਡਮੈਪ ਤਿਆਰ ਕਰਨ ਲਈ ਲੰਡਨ ਵਿਚ 12 ਅਗਸਤ, 2018 ਨੂੰ ਟਰਫਲਗਰ ਸੁਕਏਅਰ ਦੌਰਾਨ ਇੱਕ ਇਕੱਠਾ ਕੀਤਾ ਗਿਆ, ਜਿਸ ਨੂੰ ‘ਲੰਡਨ ਐਲਾਨਨਾਮੇ’ ਦਾ ਨਾਂ ਦਿੱਤਾ ਗਿਆ ਹੈ।ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀਆਂ ਗਰਮਖਿਆਲੀ ਧਿਰਾਂ ਵੱਲੋਂ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ। ਪੰਥਕ ਧਿਰਾਂ ਵੱਲੋਂ ਕਿਨਾਰਾ ਕਰ ਲੈਣ ਨਾਲ ਇਹ ਸਮਾਗਮ ਵਿਦੇਸ਼ੀ ਸਿੱਖਾਂ ਤੱਕ ਹੀ ਸੀਮਤ ਰਹਿ ਗਿਆ। ਭਾਵੇਂ ਇਸ ਸਮਾਗਮ ਵਿਚ ਭਾਰਤ ਵਿਚਲੀਆਂ ਖਾਲਿਸਤਾਨੀ ਪੱਖੀ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ ਪਰ ਕਿਸੇ ਵੀ ਜਥੇਬੰਦੀ ਨੇ ਹਾਮੀ ਨਹੀਂ ਭਰੀ। ਪਤਾ ਲੱਗਾ ਹੈ ਕਿ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਸਿੱਖ ਫਾਰ ਜਸਟਿਸ ਵੱਲੋਂ ਅਪਣਾਈ ਰਣਨੀਤੀ ਤੋਂ ਕਾਫੀ ਨਰਾਜ਼ ਹਨ। ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਸ ਫਾਰ ਜਸਟਿਸ ਨੂੰ ਪੱਤਰ ਭੇਜ ਕੇ ਰਿਫਰੈਂਡਮ 2020 ਬਾਰੇ ਸਪਸ਼ਟਤਾ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਇਸ ਸਮਾਗਮ ਉਤੇ ਕੁਝ ਸਵਾਲ ਵੀ ਚੁੱਕੇ ਸਨ ਪਰ ਇਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ।

Read More...

Uncategorized

ਸਰਬੱਤ ਦਾ ਭਲਾ ਸਿਰਫ Sikh ਰਾਜ ਵਿਚ ਹੋ ਸਕਦਾ Ram-ਰਾਜ ਵਿਚ ਕਦੇ ਨਹੀਂ ..!

ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ –ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥ ਸਰਬੱਤ ਲਫ਼ਜ਼ ਵਿੱਚ ਕੇਵਲ ਆਪਣੇ ਪਰਿਵਾਰ, ਟੱਬਰ, ਸਮਾਜ ਜਾਂ ਭਾਈਚਾਰੇ ਜਾਂ ਬਰਾਦਰੀ ਤੱਕ ਹੀ ਸੀਮਿਤ ਨਹੀਂ,ਸਗੋਂ ਸਰਬੱਤ ਸੰਸਾਰ ਦੇ ਮਨੁੱਖੀ ਭਾਈਚਾਰੇ ਵਿੱਚ ਨਾ ਕੇਵਲ ਦੋਸਤ, ਮਿੱਤਰ, ਜਾਂ ਸੱਜਣ ਹੀ ਨਹੀਂ ਸਗੋਂ ਦੁਸ਼ਮਣ, ਸ਼ਤਰੂ ਅਤੇ ਵੈਰੀ ਵੀ ਆ ਜਾਂਦੇ ਹਨ। ਸਰਬੱਤ ਲਫਜ਼ ਵਿੱਚ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਪੀਰ ਭੀਖਣ ਸ਼ਾਹ ਜਾਂ ਦੀਵਾਨ ਕੌੜਾ ਮੱਲ ਵਰਗੇ ਮਿੱਤਰ ਹੀ ਨਹੀਂ, ਸਗੋਂ ਦੀਵਾਨ ਲੱਖਪੱਤ ਰਾਇ, ਜ਼ਕਰੀਆ ਖ਼ਾਨ, ਯਹੀਆ ਖਾਂ, ਮੱਸਾ ਰੰਘੜ ਜਾਂ ਮੀਰ ਮੰਨੂ ਵਰਗੇ ਜ਼ਾਲਮ ਜ਼ਰਵਾਣੇ ਵੀ ਆ ਜਾਂਦੇ ਹਨ। ਸਿੱਖ ਲੋਕ, ਇਹਨਾਂ ਮਨੁੱਖਤਾ ਤੋਂ ਗਿਰੇ ਹੋਏ ਮਨੁੱਖਾਂ ਦਾ ਵੀ ਭਲਾ ਮੰਗਦੇ ਹਨ। ਸਿੱਖ ਕੌਮ ਦੇ 500 ਸਾਲਾ ਇਤਿਹਾਸ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਜਦੋਂ ਕਿਸੇ ਸਿੱਖ ਨੇ ਆਪਣੇ ਗੁਰੂ ਕੋਲੋਂ ਕਿਸੇ ਬਾਬਰ ਵਰਗੇ ਜਾਲਮ, ਜਹਾਂਗੀਰ, ਔਰੰਗਜੇਬ ਜਾਂ ਫਰੁਖਸ਼ੀਅਰ ਵਰਗੇ ਜਾਲਮ ਦਾ ਬੁਰਾ ਮੰਗਿਆ ਹੋਵੇ, ਇਸਦੇ ਉਲਟ ਸਗੋਂ ਮੀਰ ਮਨੂੰ ਵਰਗੇ ਜਾਲਮ ਜਰਵਾਣੇ ਦੇ ਰਾਜ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਿਲ ਜਾਂਦੀਆਂ ਹਨ। ਜਦੋਂ ਮੀਰ ਮੰਨੂੰ ਨੇ ਸਿੱਖ ਬੀਬੀਆਂ ਉੱਤੇ ਜ਼ੁਲਮ ਕੀਤਾ। ਸਾਰਾ-ਸਾਰਾ ਦਿਨ ਚੱਕੀਆਂ ਪੀਸਣ ਨੂੰ ਦੇਣੀਆਂ, ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਅਤੇ ਬੇਅੰਤ ਕੋਰੜਿਆਂ ਦੀ ਸਜ਼ਾ ਉਪਰੰਤ ਇਹਨਾਂ ਸਿੱਖ ਬੀਬੀਆਂ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਲਈ ਇਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਇਹਨਾਂ ਸਿੱਖ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ, ਪਰ ਧੰਨ ਮਾਤਾ ਸਾਹਿਬ ਕੌਰ ਦੀ ਉਹ ਬਹਾਦੁਰ ਬੱਚੀਆਂ ਨੇ ਜਦੋਂ ਸ਼ਾਮਾਂ ਵੇਲੇ ਸ੍ਰੀ ਰਹਰਾਸਿ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਇਹੋ ਮੰਗ ਆਪਣੇ ਪ੍ਰਭੂ ਪ੍ਰਮਾਤਮਾ ਕੋਲੋ ਕੀਤੀ:
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥ ਕਿਉਂਕਿ ਸਾਡਾ ਇਹ ਸਿਧਾਂਤ ਹੈ:ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀਂ ਭਾਈ ਮੀਤ॥ (ਆਸਾ ਮ. 5, ਪੰਨਾ 386 )

Read More...

Uncategorized

IKKO YAAR ਸੁਣੋ ਏ ਗੀਤ

IKKO YAAR ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ……ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲ ਯਾਰੀ ਲਾਈ ਨਿਭਾ ਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਲੋਕਾਂ ਦੀਆਂ ਝੋਲੀਆਂਭਰੀਆਂ ਲਾਡੀ ਸ਼ਾਹ ਜੀ ਉਹ ਫਕੀਰ ਹੋਏਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ ,,ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ….ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ..ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨਹੁਣ ਤੁਹਾਨੂੰ ਦੱਸਦੇ ਆ ”ਗੁਰਦਾਸ ਮਾਨ ” ਕੌਣ ਆ …ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ..ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ

Laddi shaah g nu pyaar krn wale jaroor share kro g.. Jai #saiyaan di g 🙏

Posted by Darbar Nakodar live video on Thursday, July 19, 2018

ਗੁਰਦਾਸ ਮਾਨ ਉਹ ਆ ਜਿਸ ਨੇ ਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ…….ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾ …ਮੈਂ ਵੀ ਗੁਰਦਾਸ ਮਾਨ ਦਾਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਏ ….ਬਹੁਤ ਲੋਕ ਨੇ ਜੋਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ …ਮੈਂ ਤੇ ਮੇਰੇ ਬਹੁਤ ਸਾਰੇ ਦੋਸਤਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆ ਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ….ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ..ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ….ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ

Read More...

Uncategorized

ਦੇਖੋ ਵੀਡੀਓ Khalistan ਦੀ ਮੰਗ ਕਰਨ ਵਾਲਿਆਂ ਨੂੰ ਰਵਨੀਤ ਬਿੱਟੂ ਦਾ ਚੈਲੰਜ …

ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ media ਨਾਲ ਸਿੱਧੀ ਗੱਲਬਾਤ ਦੌਰਾਨ ਖੁੱਲ ਕੇ ਗੱਲਾਂ ਸਾਹਮਣੇ ਰੱਖੀਆਂ ਹਨ। ਉਨ੍ਹਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਕਿਹਾ ਕਿ ਐਸਐਫਜੇ ਤੇ ਰੈਫਰੈਂਡਮ ਦੀ ਮੰਗ ਕਰਨ ਵਾਲੇ ਭਾੜੇ ਦੇ ਟੱਟੂ ਹਨ। ਉਨਾਂ ਸਾਫ਼ ਕੀਤਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਵੱਖਵਾਦੀਆਂ ਲਈ ਹਮੇਸ਼ਾ ਸਖ਼ਤ ਰਹੀ ਹੈ ਪਰ ਕੇਂਦਰ ਸਰਕਾਰ ਰੈਫਰੈਂਡਮ ਰੋਕਣ ਵਿੱਚ ਥੋੜੀ ਢਿੱਲ ਵਰਤ ਰਹੀ ਹੈ।….ਜੇ ਰੈਫਰੈਂਡਮ ਦਾ ਸ਼ਾਬਦਿਕ ਮਤਲਬ ਦੇਖਿਆ ਜਾਵੇ ਤਾਂ ਓਕਸਫੋਰਡ ਡਿਕਸ਼ਨਰੀ ਵਿੱਚ ਕਿਹਾ ਗਿਆ ਹੈ ਕਿ ਇੱਕ ਸਿਆਸੀ ਸਵਾਲ ਤੇ ਵੋਟਰਾਂ ਵੱਲੋਂ ਆਮ ਵੋਟਿੰਗ ਕੀਤੀ ਜਾਵੇ ਜਿਸ ‘ਤੇ ਉਨ੍ਹਾਂ ਨੇ ਸਿੱਧਾ ਫੈਸਲਾ ਲੈਣਾ ਹੁੰਦਾ ਹੈ, ਤੇ ਇਸ ਨੂੰ ਹੀ ਰੈਫਰੈਂਡਮ ਕਿਹਾ ਜਾਂਦਾ ਹੈ।ਕੀ ਹੈ ‘ਰੈਫਰੈਂਡਮ-2020’? ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ ‘ਆਜ਼ਾਦ’ ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ ‘ਰੈਫਰੈਂਡਮ-2020’ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਾਣਦੇ ਹਾਂ ਇਸ ਮੁੱਦੇ ‘ਤੇ ਪੰਜਾਬ ਦੇ ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਉਨ੍ਹਾਂ ਦਾ ਕੀ ਕਹਿਣਾ ਹੈ। ਜੇ ਰੈਫਰੈਂਡਮ ਦਾ ਸ਼ਾਬਦਿਕ ਮਤਲਬ ਦੇਖਿਆ ਜਾਵੇ ਤਾਂ ਓਕਸਫੋਰਡ ਡਿਕਸ਼ਨਰੀ ਵਿੱਚ ਕਿਹਾ ਗਿਆ ਹੈ ਕਿ ਇੱਕ ਸਿਆਸੀ ਸਵਾਲ ਤੇ ਵੋਟਰਾਂ ਵੱਲੋਂ ਆਮ ਵੋਟਿੰਗ ਕੀਤੀ ਜਾਵੇ ਜਿਸ ‘ਤੇ ਉਨ੍ਹਾਂ ਨੇ ਸਿੱਧਾ ਫੈਸਲਾ ਲੈਣਾ ਹੁੰਦਾ ਹੈ, ਤੇ ਇਸ ਨੂੰ ਹੀ ਰੈਫਰੈਂਡਮ ਕਿਹਾ ਜਾਂਦਾ ਹੈ। ਕੀ ਹੈ ‘ਰੈਫਰੈਂਡਮ-2020’?ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ ‘ਆਜ਼ਾਦ’ ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ ‘ਰੈਫਰੈਂਡਮ-2020’ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਾਣਦੇ ਹਾਂ ਇਸ ਮੁੱਦੇ ‘ਤੇ ਪੰਜਾਬ ਦੇ ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਉਨ੍ਹਾਂ ਦਾ ਕੀ ਕਹਿਣਾ ਹੈ।ਫੋਟੋ ਕੈਪਸ਼ਨਹਰਸਿਮਰਤ ਕੌਰ ਬਾਦਲ ਮੁਤਾਬਕ ਸਿੱਖਸ ਫਾਰ ਜਸਟਿਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਮਾਲੀ ਮਦਦ ਮੁਹੱਈਆ ਕਰਵਾ ਰਿਹਾ ਹੈ।ਉਨ੍ਹ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਮਾਲੀ ਮਦਦ ਮੁਹੱਈਆ ਕਰਵਾ ਰਿਹਾ ਹੈ।

Read More...

Uncategorized

2020 ਬਾਰੇ ਆਹ ਲੋ ਜੀ ਸੁਣੋ ਕੀ ਕਿਹਾ,ਬੀਬੀ ਜਗੀਰ ਕੌਰ ਨੇ

12 ਅਗਸਤ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਲੰਡਨ ਦੇ ਟ੍ਰੇਫਲਗਰ ਸੁਕੇਅਰ ਵਿੱਚ ‘ਰੈਫਰੈਂਡਮ-2020’ ਦੇ ਹੱਕ ‘ਚ ਇਕੱਠ ਕੀਤਾ ਜਾ ਰਿਹਾ ਹੈ ਜਿਸ ਮੁੱਖ ਟੀਚਾ ਪੰਜਾਬ ਦੀ ‘ਆਜ਼ਾਦੀ’ ਦੱਸਿਆ ਜਾ ਰਿਹਾ ਹੈ। ਇਸ ਬਾਰੇ ਦੇਸ ਵਿਦੇਸ਼ ਦੀ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ ‘ਆਜ਼ਾਦ’ ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ

ਆਹ ਲੋ ਜੀ ਸੁਣੋ ਕੀ ਕਿਹਾ ਬੀਬੀ ਜਗੀਰ ਕੌਰ ਨੇ ਰੈਫਰੰਡਮ 2020 ਬਾਰੇ ..

ਆਹ ਲੋ ਜੀ ਸੁਣੋ ਕੀ ਕਿਹਾ ਬੀਬੀ ਜਗੀਰ ਕੌਰ ਨੇ ਰੈਫਰੰਡਮ 2020 ਬਾਰੇ ..

Posted by Punjabi Junction on Saturday, August 11, 2018

ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ ‘ਰੈਫਰੈਂਡਮ-2020’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਰਾਇਸ਼ੁਮਾਰੀ ਕਰਵਾਉਣ ਵਾਲੇ ਲੋਕ ਇਸ ਰਾਹੀਂ ਪੈਸੇ ਕਮਾ ਰਹੇ ਹਨ ਅਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਲੋਕ ਕਿਸੇ ਤਰ੍ਹਾਂ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਮਾਲੀ ਮਦਦ ਮੁਹੱਈਆ ਕਰਵਾ ਰਿਹਾ ਹੈਸਿੱਖ ਫੌਰ ਜਸਟਿਸ ਦੇ ਕਾਰਕੁਨਾਂ ਵੱਲੋ ਜਾਰੀ ਬਿਆਨ ਅਤੇ ਸਮੱਗਰੀ ਮੁਤਾਬਕ ‘ਰੈਫਰੈਂਡਮ-2020’ ਦਾ ਰੋਡਮੈਪ ਤਿਆਰ ਕਰਨ ਲਈ ਲੰਡਨ ਵਿੱਚ 12 ਅਗਸਤ, 2018 ਨੂੰ ਟ੍ਰੇਫਲਗਰ ਸਕੁਏਅਰ ਵਿੱਚ ਇੱਕ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਨੂੰ ‘ਲੰਡਨ ਐਲਾਨਨਾਮੇ’ ਦਾ ਨਾਂ ਦਿੱਤਾ ਗਿਆ ਹੈ। ਇਸ ਸੰਗਠਨ ਦੇ ਬੁਲਾਰੇ ਗੁਰਪਤਵੰਤ ਸਿੰਘ ਪੰਨੂ ਫੇਸਬੁੱਕ ਉੱਤੇ ਲਾਈਵ ਹੋ ਕੇ ਅਤੇ ਕਈ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਇਸ ਦਾਅਵੇ ਨੂੰ ਰੱਦ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਮੁਹਿੰਮ ਪਿੱਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਹੈ।ਬੀਬੀ ਜਗੀਰ ਕੌਰ ਨੇ ਰੈਫਰੰਡਮ 2020 ਬਾਰੇ ਆਹ ਲੋ ਜੀ ਸੁਣੋ ਕੀ ਕਿਹਾ

Read More...

Uncategorized

ਪੰਜਾਬ ਚ ਹੋਈ ਸਰਵਿਸ ਸ਼ੁਰੂ ਹੁਣ ਸਿਰਫ ਏਨੇ ਪੈਸੇ ਵੱਧ ਦੇ ਕੇ ਹੋਵੇਗੀ ਤੱਤਤਾਲ ਰਜਿਸਟਰੀ

ਪੰਜਾਬ ਵਿੱਚ ਸੋਮਵਾਰ ਤੋਂ ਜਮੀਨ-ਜਾਇਦਾਦ ਦੀ ਰਜਿਸਟਰੀ ਲਈ ‘ਤਤਕਾਲ ਸੇਵਾ’ ਸ਼ੁਰੂ ਕੀਤੀ ਜਾ ਰਹੀ ਹੈ। ਸਬ ਰਜਿਸਟਰਾਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਸਮਾਂ ਇਸ ਸੇਵਾ ਦਾ ਫਾਇਦਾ ਉਠਾਉਣ ਲਈ ਰਿਜ਼ਰਵ ਰਹੇਗਾ। ਹਾਲਾਂਕਿ ਇਸਦੇ ਲਈ ਪੰਜ ਹਜ਼ਾਰ ਰੁਪਏ ਵੱਖਰੇ ਦੇਣੇ ਪੈਣਗੇ।ਰੈਵਿਨਿਊ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਸੁਵਿਧਾ ਦਾ ਫਾਇਦਾ ਲੈਣ ਲਈ ਮਹਿਕਮੇ ਦੀ ਵੈੱਬਸਾਇਟ www.revenue.punjab.gov.in ‘ਤੇ ਲਾਗ ਇਨ ਕਰਨਾ ਹੋਵੇਗਾ। ਇਸਦੇ ਬਾਅਦ ਸੰਬੰਧਿਤ ਸਬ ਰਜਿਸਟਰਾਰ ਦਫ਼ਤਰ ਵਿੱਚ ਇਸ ਸੇਵਾ ਦਾ ਆਨਲਾਈਨ ਰਜਿਸਟ੍ਰੇਸ਼ਨ ਕਰਾਇਆ ਜਾ ਸਕਦਾ ਹੈ।ਕੰਪਿਊਟਰ ਦੀ ਜਾਣਕਾਰੀ ਨਾ ਰੱਖਣ ਵਾਲਿਆਂ ਲਈ ਇਹ ਸੁਵਿਧਾ ਜਲਦ ਹੀ ਸੁਵਿਧਾ ਕੇਂਦਰਾਂ ਵਿੱਚ ਉਪਲਬਧ ਹੋਵੇਗੀ। ਲੋਕਾਂ ਨੂੰ ਇਹ ਸੁਵਿਧਾ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਹੋਵੇਗਾ। ਹੁਣ ਤੱਕ ਸੂਬੇ ਵਿੱਚ 1,62,410 ਦਸਤਾਵੇਜ਼ ਆਨਲਾਈਨ ਰਜਿਸਟਰ ਕੀਤੇ ਜਾ ਚੁੱਕੇ ਹਨ।ਜਾਣਕਾਰੀ ਮੁਤਾਬਿਕ ਮੁੱਖ ਸਚਿਵ ਰੈਵਿਨਿਊ ਵਿੰਨੀ ਮਹਾਜਨ ਨੇ ਦੱਸਿਆ ਕਿ ਕੰਮ ਜਲਦੀ ਖਤਮ ਕਰਨ ਲਈ ਸੂਬੇ ਵਿੱਚ 20 ਹੋਰ ਤਹਿਸੀਲਦਾਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ ਉੱਥੇ ਭੇਜਿਆ ਜਾਵੇਗਾ ਜਿੱਥੇ ਰਜਿਸਟ੍ਰੀ ਦਾ ਕੰਮ ਜਿਆਦਾ ਹੁੰਦਾ ਹੈ।In Punjab, ‘Quick Service’ is being started from Monday for the registration of land & property. Sub Registrar Offices will be available to take advantage of this service from 9am to 10pm. However, for this, Rs 5,000 would have to be given separately. Revenue Minister Sukhvinder Singh Sarkaria said that to avail the facility, the website’s website will be logged on www.revenue.punjab.gov.in. After this the service can be registered online at the concerned Sub Registrar Office. For those who do not have computer information, this facility will be available soon at Suwidha Centers. Punjab would be the first state to give this facility to the people. So far, 1,62,410 documents have been registered online in the state. According to information, Chief Secretary, Revenue Vinni Mahajan, said that more than 20 other Tehsildars have been appointed in the state to eliminate the work. They will be sent there where registration work is high.

Read More...