Uncategorized

ਅਸਲੀ ਹਿੰਦੂ ਦਾ ਜਵਾਬ ਬਾਂਦਰ ਸੈਨਾ ਨੂੰ

ਕਿਸੇ ਵੀ ਜੁਝਾਰੂ ਸਿੰਘ ਨੇ ਕਦੇ ਕਿਸੇ ਆਮ ਨਾਗਰਿਕ ਹਿੰਦੂ ਨੂੰ ਮਾੜਾ ਨਹੀ ਬੋਲਿਆ। ਕਦੇ ਕਿਸੇ ਮੰਦਿਰ ਤੇ ਗੋਲੀ ਨਹੀ ਚਲਾਈ। ਸੁਣੋ;-ਸੱਚਾਈ ਅਜੇ ਬਹੁਤ ਜਿਉਂਦੇ ਹਨ ਜਿਨਾ ਸਭ ਅੱਖਾ ਨਾਲ ਵੇਖਿਆ। ਇਹ ਸਭ ਸਰਕਾਰਾਂ ਨੇ ਝੂਠ ਬੋਲਿਆ ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਲਈ ਤੇ ਇਸੇ ਸੱਚ ਨੂੰ ਇਸ ਹਿੰਦੂ ਵੀਰ ਨੇ ਵੀ ਸਭ ਦੇ ਸਾਹਮਣੇ ਲਿਆਂਦਾ ਹੈ।ਭਾਈ ਵੀਰ ਸਿੰਘ ਦੇ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਅਨੁਸਾਰ-

ਅਸਲੀ ਹਿੰਦੂ ਦਾ ਜਵਾਬ ਬਾਂਦਰ ਸੈਨਾ ਨੂੰ

ਅਸਲੀ ਹਿੰਦੂ ਦਾ ਜਵਾਬ ਬਾਂਦਰ ਸੈਨਾ ਨੂੰ

Posted by Punjabi Junction on Sunday, August 19, 2018

ਸਿੰਧੂ ਲਫਜ਼ ਦਾ ਪੱਛਮੀ ਲੋਕਾਂ ਨੇ ਹਿੰਦੂ ਬਣਾਇਆ, ਉਨ੍ਹਾਂ ਦੇ ਦੇਸ਼ ਤੋਂ ਦਰਿਆ ਸਿੰਧ ਦੇ ਕਿਨਾਰੇ ਅਤੇ ਇਸ ਤੋਂ ਪਾਰ ਵੱਸਣ ਵਾਲੇ ਲੋਕ ਹਿੰਦੂ ਹਨ। ਹਿੰਦ ਦੇਸ਼ ਦੇ ਵਾਸੀ, ਉਹ ਲੋਕ ਜੋ ਹਿੰਦੁਸਤਾਨ ਵਿੱਚ ਵਸਦੇ ਹਨ ਅਤੇ ਪੁਰਾਤਨ ਆਰੀਆ ਕੁਲ ਦੇ ਅਤੇ ਵੇਦ ਸ਼ਾਸਤ੍ਰ ਆਦਿਕ ਗ੍ਰੰਥਾਂ ਦੇ ਪੈਰੋਕਾਰ ਹਨ, ਚਾਹੇ ਉਨ੍ਹਾਂ ਵਿੱਚ ਹੋਰ ਕੁਲਾਂ ਦੇ ਪਹਿਲੇ ਲੋਕ ਭੀ ਰਲ ਚੁੱਕੇ ਹਨ। ਪੱਛਮ ਵਲੋਂ ਜੋ ਮੁਸਲਮਾਨ ਯਾ ਹੋਰ ਓਪਰੇ ਮੱਤਾਂ ਵਾਲੇ ਆਏ ਅਤੇ ਇੱਥੋਂ ਜੋ ਮੁਸਲਮਾਨ ਹੋ ਗਏ ਉਨ੍ਹਾਂ ਦੇ ਟਾਕਰੇ ਤੇ ਹਿੰਦੂ ਹਨ ਜੋ ਇੱਥੋਂ ਦੇ ਰਹਿਣ ਵਾਲੇ ਸਨ। ਇਸ ਤੇ ਟਿਪਣੀ ਕਰਦੇ ਹਨ ਕਿ ਹਿੰਦੂ ਪਦ ਦੀ ਵਿਆਖਿਆ ਹਿੰਦੂ ਆਪ ਨਹੀਂ ਕਰ ਸਕਦੇ। ਅਮਰੀਕਾ ਵਿੱਚ ਹਿੰਦੂ ਹਿੰਦਵਾਸੀ ਨੂੰ ਕਹਿੰਦੇ ਹਨ। ਪੱਛਮੀ ਫਾਰਸੀ ਲੋਕ ਭੀ ਹਿੰਦਵਾਸੀ ਅਰਥ ਵਿੱਚ ਵਰਤਦੇ ਰਹੇ ਹਨ। ਫਾਰਸੀ ਲੁਗਾਤਾਂ ਵਿੱਚ ਹਿੰਦੂ ਪਦ ਦੇ ਅਰਥ ਗੁਲਾਮ, ਕਾਲਾ ਅਤੇ ਚੋਰ ਭੀ ਹਨ।ਸਿੱਖ-ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 1. ਸੰਸਕ੍ਰਿਤ ਵਿੱਚ ਸਿੱਖ ਨੂੰ ਸ਼ਿਸ਼, ਚੇਲਾ ਅਤੇ ਸ਼ਗਿਰਦ ਆਖਦੇ ਹਨ 2. ਗੁਰੂ ਨਾਨਕ ਜੀ ਦਾ ਅਨੁਗਾਮੀ, ਜਿਸ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਧਾਰਨ ਕੀਤਾ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ-ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ.. ॥ (305) ਅਤੇ ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨ ਜਾਣੈ ਕੋਇ॥ ਕਹੈ ਨਾਨਕ ਸੁਣਹੁ ਸੰਤਹੁ ਸੋ ਸਿੱਖ ਸਨਮੁਖ ਹੋਇ॥ (920) ਸਿੱਖ ਦਾ ਅਰਥ ਸਿਖਿਆ ਉਪਦੇਸ਼ ਅਤੇ ਸਿੱਖਣਵਾਲਾ ਵੀ ਹੈ।ਭਾਈ ਵੀਰ ਸਿੰਘ ਅਨੁਸਾਰ-1 ਜੋ ਹੁਕਮ ਮੰਨੇ, ਚੇਲਾ, ਸ਼ਗਿਰਦ, ਸਿੱਖਣ ਵਾਲਾ 2 ਉਪਦੇਸ਼, ਸਿੱਖਿਆ ਮੱਤ 3 ਇੱਕ ਸੰਪ੍ਰਦਾ, ਮਜ਼ਹਬ ਯਾ ਧਰਮ ਜੋ ਗੁਰੂ ਨਾਨਕ ਦੇਵ ਜੀ ਤੋਂ ਚਲਿਆ, ਜਿਸ ਦੇ 10 ਅਵਤਾਰ ਆਗੂ ਗੁਰੂ ਪਦ ਨਾਲ ਯਾਦ ਕੀਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਧਰਮ ਪੁਸਤਕ ਹੈ ਅਤੇ ਧਰਮ ਅਵਿਲੰਬੀ ਸਿੱਖ ਕਹਿਲਾਂਦੇ ਹਨ। ਸਿੱਖ ਧਰਮ ਦਾ ਪੈਰੋਕਾਰ ਸਿੱਖ ਹੈ।ਸਿੱਖ ਰਹਿਤ ਮਰਯਾਦਾ ਅਨੁਸਾਰ-ਜੋ ਇਸਤਰੀ ਜਾਂ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।ਅਸਲ ਵਿੱਚ ਸਿੱਖ ਸਿਖਿਆਰਥੀ ਹੈ ਜੋ ਸਦਾ ਹੀ ਗੁਰੂ ਤੋਂ ਸਿੱਖਦਾ ਰਹਿੰਦਾ ਹੈ। ਸਿੱਖ ਦੀ ਡੈਫੀਨੇਸ਼ਨ ਬਾਰੇ ਭੰਬਲਭੂਸਾ ਇੱਕ ਤਾਂ ਆਰੀਆ ਸਮਾਜੀਆਂ ਦਾ ਪਾਇਆ ਹੋਇਆ ਹੈ, ਦੂਸਰਾ ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਫਰਕ ਸਮਝਣ ਵਾਲਿਆਂ ਦਾ ਅਤੇ ਤੀਜਾ ਅਖੌਤੀ ਸੰਪ੍ਰਦਾਈ ਭੇਖੀ ਸਾਧਾਂ ਅਤੇ ਅਖੌਤੀ ਵਿਦਵਾਨਾਂ ਦਾ ਜੋ ਖਾਹ ਮਖਾਹ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਅਖੌਤੀ ਦਸਮ ਗ੍ਰੰਥ ਵਿੱਚ ਹੀ ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦੱਸਿਆ ਗਿਆ ਹੈ ਜਦ ਕਿ ਗੁਰੂ ਨਾਨਕ ਦਾ ਸਿਧਾਂਤ ਹੈ “ਨਾ ਹਮ ਹਿੰਦੂ ਨਾਂ ਮੁਸਲਮਾਨ” (ਗੁਰੂ ਗ੍ਰੰਥ) ਕਬੀਰ ਜੀ ਵੀ ਕਹਿੰਦੇ ਹਨ ਕਿ “ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨਾ ਲੀਆ॥ (1159) ਅਤੇ ਭਗਤ ਨਾਮਦੇਵ ਬੜੇ ਵਿਅੰਗ ਨਾਲ ਫੁਰਮਾਂਦੇ ਹਨ ਕਿ “ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ॥ਨਾਮੇ ਸੋਈ ਸੇਵਿਆ ਜਿਹ ਦੇਹੁਰਾ ਨਾ ਮਸੀਤ॥ (875) ਜੇ ਹਿੰਦੂਆਂ ਤੋਂ ਕਨਵਰਟ ਹੋਏ ਈਸਾਈ, ਮੁਸਲਮ ਅਤੇ ਹੋਰ, ਹਿੰਦੂ ਨਹੀਂ ਹਨ ਤਾਂ ਗੁਰੂ ਨਾਨਕ ਦੇ ਸਿੱਖ ਕਿਵੇਂ ਹਿੰਦੂ ਹੋ ਸਕਦੇ ਹਨ? ਹਰੇਕ ਧਰਮ ਦਾ ਆਪੋ ਆਪਣਾ ਰਹਿਬਰ ਅਤੇ ਗ੍ਰੰਥ ਹੁੰਦਾ ਹੈ ਜਿਵੇਂ ਯਹੂਦੀਆਂ ਦਾ ਮੂਸਾ ਅਤੇ ਗ੍ਰੰਥ ਤੌਰੇਤ, ਈਸਾਈਆਂ ਦਾ ਈਸਾ ਅਤੇ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਮੁਹੰਮਦ ਅਤੇ ਗ੍ਰੰਥ ਕੁਰਾਨ ਆਦਿਕ ਅਤੇ ਇਵੇਂ ਹੀ ਸਿੱਖਾਂ ਦਾ ਰਹਿਬਰ ਗੁਰੂ ਨਾਨਕ ਅਤੇ ਗ੍ਰੰਥ-ਗੁਰੂ ਗ੍ਰੰਥ ਸਾਹਿਬ। ਧਰਮ ਅਸਥਾਨ ਵੀ ਵੱਖਰੇ ਵੱਖਰੇ ਹਨ ਜਿਵੇਂ ਈਸਾਈਆਂ ਦਾ ਚਰਚ, ਮੁਸਲਮਾਨਾਂ ਦੀ ਮਸਜਿਦ, ਹਿੰਦੂਆਂ ਦਾ ਮੰਦਿਰ, ਬੋਧੀਆਂ ਦੇ ਮੱਠ ਅਤੇ ਸਿੱਖਾਂ ਦੇ ਗੁਰਦੁਆਰੇ ਆਦਿਕ। ਕੇਂਦਰੀ ਅਸਥਾਨ ਹਿੰਦੂਆਂ ਦੀ ਕਾਂਸ਼ੀ, ਮੁਸਲਮਾਨਾਂ ਦਾ ਮੱਕਾ, ਯਹੂਦੀਆਂ ਦਾ ਯੂਰੋਸ਼ਲਮ ਅਤੇ ਸਿੱਖਾਂ ਦਾ ਦਰਬਾਰ ਸਹਿਬ ਅੰਮ੍ਰਿਤਸਰ।ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਮੁਸਲਮਾਨ ਸੁਨਤ ਕਰਦਾ, ਲਵਾਂ ਕਟਦਾ ਅਤੇ ਕਲਮਾਂ ਪੜ੍ਹਦਾ ਹੈ। ਈਸਾਈ ਬਪਤਸਮਾਂ ਲੈਂਦਾ ਅਤੇ ਗੱਲ ਵਿੱਚ ਕਰਾਸ ਲਟਕਾਉਂਦਾ ਹੈ। ਜੈਨੀ ਸਿਰ ਦੇ ਵਾਲ ਪਟਾਉਂਦਾ ਅਤੇ ਮੂੰਹ ਤੇ ਪੱਟੀ ਬੰਨਦਾ ਹੈ। ਹਿੰਦੂ ਜਨੇਊ ਪਹਿੰਨਦਾ, ਧੋਤੀ ਬੰਨ੍ਹਦਾ ਅਤੇ ਮੱਥੇ ਤੇ ਤਿਲਕ ਲਾਉਂਦਾ ਹੈ। ਹਿੰਦੂ ਗਾਇਤ੍ਰੀ ਮੰਤ੍ਰ, ਮੁਸਲਮ ਕਲਮਾ ਪੜ੍ਹਦਾ ਹੈ ਇਵੇਂ ਹੀ ਸਿੱਖ ਖੰਡੇ ਦੀ ਪਾਹੁਲ ਲੈਂਦਾ, ਪੰਜ ਕਕਾਰ ਪਹਿਨਦਾ, ਮੂਲ ਮੰਤ੍ਰ ਭਾਵ ਜਪੁਜੀ ਸਾਹਿਬ ਅਤੇ ਗੁਰਬਾਣੀ ਦਾ ਪਾਠ ਕਰਦਾ ਤੇ ਵਿਚਾਰਦਾ ਹੈ। ਹਿੰਦੂ ਬੋਦੀ ਰੱਖਦਾ ਅਤੇ ਵਾਲ ਕਟਦਾ ਹੈ ਪਰ ਸਿੱਖ ਦਸਤਾਰ ਸਜਾਉਂਦਾ ਅਤੇ ਵਾਲ ਨਹੀਂ ਕਟਦਾ। ਸਿੱਖ ਕੜਾਹ ਪ੍ਰਸ਼ਾਦ ਵਰਤਾਉਂਦਾ ਅਤੇ ਹਿੰਦੂ ਹਲੂਆ ਚੂਰਮਾਂ ਆਦਿਕ ਵੰਡਦਾ ਹੈ। ਹਿੰਦੂ ਭੋਗ ਲਵਾਉਂਦਾ ਸਿੱਖ ਪ੍ਰਵਾਣ ਹੋਣ ਦੀ ਅਰਦਾਸ ਕਰਦਾ ਹੈ। (ਪਰ ਅੱਜ ਸਿੱਖਾਂ ਵਿੱਚ ਵੀ ਸੰਪ੍ਰਦਾਈ ਡੇਰੇਦਾਰ ਸਾਧ ਸੰਤ ਅਤੇ ਓਥੋਂ ਪੜ੍ਹੇ ਗਿਆਨੀ ਹਿੰਦੂਆਂ ਦੀ ਨਕਲ ਕਰਦੇ ਲੰਗਰ ਅਤੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਰਹੇ ਹਨ)

Read More...

Uncategorized

ਜਾਣੋ ਕਿਉਂ ਬਾਦਲਾਂ ਦੇ ਫੂਕੇ ਜਾ ਰਹੇ ਪੁਤਲੇ ਪੰਜਾਬ ਚ ਦੇਖੋ ਵੀਡੀਓ

ਜਾਣੋ ਕਿਉਂ ਬਾਦਲਾਂ ਦੇ ਫੂਕੇ ਜਾ ਰਹੇ ਪੁਤਲੇ ਪੰਜਾਬ ਚ …ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸੰਗਤ ਵੱਲੋਂ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਜੀ

ਸੰਗਤ ਵੱਲੋਂ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦਾ ਅਤੇ ਨਿਰਦੋਸ਼ ਸਿੱਖਾਂ ਤੇ ਗੋਲੀ ਚਲਾਉਣ ਦਾ

Posted by Punjabi Junction on Sunday, August 19, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਪੰਜਾਬ ਵਿਚ ਪੰਜਾਬੀ ਬੋਲੀ ਦੀ ਬੇਕਦਰੀ ਦੀ ਨਵੀਂ ਉਦਾਹਰਣ ਸਾਹਮਣੇ ਆਈ

ਪੰਜਾਬ ਵਿਚ ਪੰਜਾਬੀ ਬੋਲੀ ਦੀ ਬੇਕਦਰੀ ਦੀ ਨਵੀਂ ਉਦਾਹਰਣ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਨਵੇਂ ਸਰਟੀਫਿਕੇਟਾਂ ਵਿਚ ਹੁਣ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਉੱਪਰ ਕੀਤੀ ਗਈ ਹੈ ਅਤੇ ਪੰਜਾਬੀ ਥੱਲੇ ਕੀਤੀ ਹੈ। ਇਸਤੋਂ ਪਹਿਲਾਂ ਦੇ ਪੁਰਾਣੇ ਸਰਟੀਫਿਕੇਟਾਂ ਵਿਚ ਪੰਜਾਬੀ ਨੂੰ ਉੱਪਰ ਰੱਖਿਆ ਗਿਆ ਸੀ। ਹੁਣ ਵਾਲੇ ਸਰਟੀਫਿਕੇਟਾਂ ਵਿਚ ਥੱਲੇ ਵਿਸ਼ਿਆਂ ਨੂੰ ਵੀ ਅੰਗਰੇਜ਼ੀ ਵਿਚ ਲਿਖਿਆ ਗਿਆ ਹੈ

Punjab ਵਿਚ 'ਪੰਜਾਬੀ ਹੋਈ ਪਰਾਈ' ! PSEB ਦੀ ਸਾਜਿਸ਼ !!!

Punjab ਵਿਚ 'ਪੰਜਾਬੀ ਹੋਈ ਪਰਾਈ' ! PSEB ਦੀ ਸਾਜਿਸ਼ !!!

Posted by Surkhab Tv on Sunday, August 19, 2018

ਜੋ ਪਹਿਲਾਂ ਪੰਜਾਬੀ ਚ ਹੁੰਦੇ ਸਨ। ਅਸੀਂ ਇਹ ਨਹੀਂ ਕਹਿੰਦੇ ਕਿ ਅੰਗਰੇਜ਼ੀ ਨਹੀਂ ਸਿੱਖਣੀ ਜਾਂ ਅੰਗਰੇਜ਼ੀ ਗਲਤ ਹੈ ਪਰ ਪੰਜਾਬ ਵਿਚ ਤਾਂ ਘੱਟੋ-ਘੱਟ ਪੰਜਾਬੀ ਉੱਪਰ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਮੁੱਖ ਬੋਲੀ ਤਾਂ ਪੰਜਾਬੀ ਹੀ ਹੈ ਤੇ ਸਕੂਲੀ ਸਿੱਖਿਆ ਦਾ ਮੁੱਖ ਅਧਾਰ ਹੋਣ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜਿਹੀਆਂ ਗੱਲਾਂ ਸਹੀ ਨਹੀਂ ਹਨ।ਪੰਜਾਬੀ ਹੋਰਨਾਂ ‍ਦੱਖਣੀ ਏਸ਼ੀਆਈ ਬੋਲੀਆਂ ਦੀ ਤਰ੍ਹਾਂ ਹੀ ਇੱਕ ਹਿੰਦ-ਆਰੀਆ ਬੋਲੀ ਹੈ। ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖ਼ਾਸ ਕਰ ਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਤੀਜੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਦੀ ਇੱਕ ਲਿਪੀ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਾਮਣਾ ਖੱਟਿਆ ਹੈ।ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰ ਕੇ ਪ੍ਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਸ ਵਿੱਚ ਜੋੜਦਾ ਹੈ।ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲਹਿੰਦਾ ਅਤੇ ਪੂਰਬੀ ਪੰਜਾਬ ਵਿੱਚ ਸਰਾਇਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।ਜੁਲਾਈ, 1951 ਵਿੱਚ ਭਾਰਤ ਵਿੱਚ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਸੀ। ਇਸ ਸਮੇਂ ਪੰਜਾਬ ਦਾ ਮਹਾਸ਼ਾ ਪਰੈੱਸ ਪੰਜਾਬੀ ਹਿੰਦੂ ਦੀ ਮਾਂ ਬੋਲੀ ਬਦਲਣ ਲਈ ਸਾਰਾ ਟਿੱਲ ਲਾ ਰਿਹਾ ਸੀ। ਹਿੰਦੂ-ਸਿੱਖਾਂ ਵਿੱਚ ਪਈ ਵੰਡ ਦੀ ਲਕੀਰ ਨੂੰ ਕਾਲ਼ੇ ਰੰਗ ਨਾਲ ਭਰਨ ਲਈ ਮਹਾਸ਼ਾ ਪ੍ਰੈੱਸ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਕਾਮਯਾਬੀ ਵੀ ਹਾਸਲ ਕੀਤੀ। ਹਰ ਸਿੱਖ ਨੇ ਪੰਜਾਬੀ ਨੂੰ ਅਤੇ ਹਰ ਹਿੰਦੂ ਨੇ ਹਿੰਦੀ ਨੂੰ ਅਪਣੀ ਬੋਲੀ ਲਿਖਾਇਆ।

Read More...

Uncategorized

ਹਿੰਦੂ ਪ੍ਰਚਾਰਕ ਦੀ ਗੱਲ ਜਰੂਰ ਸੁਣੋ ..ਸਿੱਖ ਕੌਮ ਲੲੀ ਵੱਡੇ ਮਾਣ ਵਾਲੀ ਗੱਲ ਹੈ …

ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ

ਦੋਸਤੋ ਆਹ ਦੇਖੋ …. ਬਾਬਾ ਕੀ ਕਹਿ ਰਿਹੈ ਸਿੱਖਾਂ-ਸਰਦਾਰਾਂ ਨੂੰ …..ਸ਼ੇਅਰ ਕਰੋ ਤਾਂ ਕੇ ਸਾਰਿਆਂ ਨੂੰ ਪਤਾ ਲੱਗਜੇ …. ਸ੍ਰੀ ਵਾਹਿਗੁਰੂ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹਿ

Posted by AAP TV on Tuesday, September 5, 2017

ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ।ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ। ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ।ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ। ਅਮਲੀ ਜੀਵਨ ਬਾਰੇ ਤਾਂ ਗੁਰੂ ਨਾਨਕ ਸਾਹਿਬ ਇਥੋਂ ਤਕ ਸਪਸ਼ਟ ਹੁਕਮ ਕਰਦੇ ਹਨ–ਸਚਹੁ ਓਰੈ ਸਭਿ ਕੋ ਉਪਰ ਸਚ ਆਚਾਰ।। ਵ ਕਿ ਸੱਚ ਤੋਂ ਉਪਰ ਵੀ ਸੱਚੇ ਆਚਰਣ ਦੀ ਮਹਾਨਤਾ ਹੈ। ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ। ਸਿਖ ਧਰਮ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੀ ਪ੍ਰੋੜਤਾ “ਸਰਬ ਧਰਮੁ ਮਹਿ ਸ੍ਰੇਸ਼ਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ ਗੁਰੂ ਵਾਕਾਂ ਤੋਂ ਮਿਲਦੀ ਹੈ। ਨਾਮ ਸਿਮਰਨ ਨੂੰ ਸਭ ਰੋਗਾਂ ਦਾ ਦਾਰੂ ਦਸਿਆ ਜਾਂਦਾ ਹੈ ( “ਸਰਬ ਰੋਗ ਕਾ ਅਉਖਧ ਨਾਮ”)। ਮਨੁੱਖ ਦਾ ਜੀਵਨ ਮਨੋਰਥ ਇੱਕ ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਆਪਣੇ ਆਪ ਦੀ ਪਛਾਣ ਕਰਨ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨੀ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ।ਸਿਖ ਧਰਮ ਇੱਕ ਵਿਸ਼ਵਵਿਆਪੀ, ਮਾਡਰਨ ਅਤੇ ਵਿਗਿਆਨਕ ਧਰਮ ਹੈ।ਇਸ ਵਿੱਚ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਫੈਲ ਸਕਣ ਦੇ ਪੂਰੇ ਗੁਣ ਮੌਜੂਦ ਹਨ। ਇਸਨੂੰ ਕਿਸੇ ਵੀ ਇਲਾਕੇ ਵਿੱਚ ਰਹਿਣ ਵਾਲਾ ਮਨੁੱਖ ਅਪਨਾ ਸਕਦਾ ਹੈ। ਇਸ ਵਿੱਚ ਕੋਈ ਜਾਤ-ਪਾਤ ਤੇ ਭੇਦ-ਭਾਵ ਨਹੀਂ। ਦੁਨੀਆਂ ਉਪਰ ਇਸ ਸਮੇਂ ਸਾਰੇ ਪ੍ਰਚਲਤ ਧਰਮਾਂ ਵਿਚੋਂ ਇਹ ਨਵਾਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੁਨੀਆਂ ਵਿੱਚ ਪ੍ਰਚਲਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ। ਇਸਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਐਸੀ ਗੱਲ ਨਹੀ ਕਿ ਉਹ ਇੱਕ ਮਨੁੱਖ ਲਈ ਤਾਂ ਚੰਗੀ ਹੋਏ ਪਰ ਦੂਸਰੇ ਲਈ ਬੁਰੀ। ਮਿਸਾਲ ਦੇ ਤੌਰ ਤੇ ਜੇਕਰ ਸਿਖ ਧਰਮ ਕਿਸੇ ਕਿਸਮ ਦਾ ਨਸ਼ਾ ਕਰਨ ਦੀ ਮਨਾਹੀ ਕਰਦਾ ਹੈ ਤਾਂ ਬਾਕੀ ਸਾਰੇ ਧਰਮ ਵੀ ਇਹੀ ਕਹਿੰਦੇ ਹਨ, ਨਸ਼ਾ ਹਰ ਮਨੁੱਖ ਲਈ ਬੁਰੀ ਚੀਜ਼ ਹੈ। ਸਿੱਖ ਧਰਮ ਵਿਗਿਆਨ ਦੇ ਬਹੁਤ ਨਜ਼ਦੀਕ ਹੈ।ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਅਜ ਤੋਂ ਲਗਭਗ 500 ਸਾਲ ਪਹਿਲਾਂ ਫੁਰਮਾਇਆ ਸੀ ਕਿ – -ਪਤਾਲਾ ਪਤਾਲ ਲਖ ਅਕਾਸਾ ਅਕਾਸ।। ਅਜ ਅਸੀਂ ਦੇਖਦੇ ਹਾਂ ਕਿ ਇਹੀ ਚੀਜ ਵਿਗਿਆਨ ਨੇ ਸਾਬਤ ਕਰ ਦਿਤੀ ਹੈ ਕਿ ਅਕਾਸ਼ ਵਿੱਚ ਜਿਤਨੇ ਵੀ ਤਾਰੇ, ਚੰਦ, ਗ੍ਰਹਿ ਆਦਿ ਘੁੰਮ ਰਹੇ ਹਨ ਇਹ ਸਭ ਛੋਟੀਆਂ ਵੱਡੀਆਂ ਧਰਤੀਆਂ ਦੇ ਹੀ ਰੂਪ ਹਨ।

Read More...

Uncategorized

ਕੇਰਲਾ ਵਿੱਚ ਸੇਵਾ ਕਰਨ ਪਹੁੰਚੇ ਸਿੱਖ .

ਜਿੱਥੇ Fail ਹੋਜੇ ਸਰਕਾਰ …ਓਥੇ ਜਾ ਖੜ੍ਹਦੇ ਸਰਦਾਰ…ਜੀ ਹਾਂ ਇਹ ਇਕੱਲੀ ਕਹਾਵਤ ਨਹੀਂ ਇਹ ਸੱਚ ਹੈ ਜਿਸਦਾ ਅਸਲ ਰੂਪ ਸਿੱਖ ਸੇਵਕਾਂ ਨੇ ਕਈ ਵਾਰ ਦੁਨੀਆਂ ਨੂੰ ਦਿਖਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਵਲੋਂ ਸਿੱਖਾਂ ਨੂੰ ਦਿੱਤਾ ‘ਸਰਬੱਤ ਦੇ ਭਲੇ’ ਦਾ ਉਪਦੇਸ਼ ਜੋ ਸਮੁੱਚੀ ਮਾਨਵਤਾ ਲਈ ਬਿਨਾ ਕਿਸੇ ਵਿਤਕਰੇ,ਜਾਤ,ਧਰਮ ਤੋਂ ਉੱਪਰ ਉਠਕੇ ਹਰ ਤਰਾਂ ਦੀ ਸੇਵਾ ਕਰਨਾ ਸਿਖਾਉਂਦਾ ਹੈ। ਗੁਰੂ ਦਾ ਸਿੱਖ ਭਾਵੇਂ ਕਿਤੇ ਹੋਵੇ,

ਜਿੱਥੇ Fail ਹੋਜੇ ਸਰਕਾਰ,ਓਥੇ ਜਾ ਖੜ੍ਹਦੇ Sardar (Khalsa Aid helping Kerala Flood Victims)

ਜਿੱਥੇ Fail ਹੋਜੇ ਸਰਕਾਰ,ਓਥੇ ਜਾ ਖੜ੍ਹਦੇ Sardar (Khalsa Aid helping Kerala Flood Victims)

Posted by Surkhab Tv on Sunday, August 19, 2018

ਕਿਸੇ ਵੀ ਹਾਲਤ ਚ ਹੋਵੇ ਉਹ ਹਰ ਲੋੜਵੰਦ ਦੀ ਆਪਣੇ ਵਿੱਤ ਅਨੁਸਾਰ ਮਦਦ ਜਰੂਰ ਕਰਦਾ ਹੈ ਤੇ ਅਜਿਹੀ ਹੀ ਹੈ ਸਿੱਖ ਸੰਸਥਾ ‘ਖਾਲਸਾ ਖੇਡ’ ਜੋ ਕਦੇ ਸੀਰੀਆ ਵਿਚ ਬੰਬ ਧਮਾਕਿਆਂ ਵਿਚ ਵੀ ਲੋੜਵੰਦਾਂ ਦੀ ਮਦਦ ਨੂੰ ਪਹੁੰਚ ਜਾਂਦੀ ਹੈ ਤੇ ਕਦੇ ਕਸ਼ਮੀਰ ਦੇ ਲੋਕਾਂ ਨੂੰ ਹੜਾਂ ਵਿਚ ਵੀ ਖਾਣਾ ਖਵਾਉਂਦੀ ਹੈ। ਤਾਹੀਂ ਤਾਂ ਕਿਹਾ ਜਾਂਦਾ ਹੈ ਕਿ “ਜਿਥੇ Fail ਹੋਜੇ ਸਰਕਾਰ-ਓਥੇ ਖੜ ਜਾਂਦੇ ਸਰਦਾਰ”। ਕੇਰਲ ‘ਚ ਸਥਿਤੀ ਹੜ੍ਹਾਂ ਕਾਰਨ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਪੀੜਤਾਂ ਨੂੰ ਰਾਹਤ ਕੈਂਪਾਂ ‘ਚ ਲਿਜਾਇਆ ਗਿਆ ਹੈ। ਇਸ ਔਖੀ ਘੜੀ ਸਮੇਂ ‘ਖਾਲਸਾ ਖੇਡ’ ਵੱਲੋਂ ਵੀ ਕੇਰਲ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਖਾਲਸਾ ਏਡ ਦੇ ਵਰਕਰਾਂ ਵੱਲੋਂ ਲੰਗਰ ਲਗਾਏ ਗਏ ਹਨ ਅਤੇ ਮਾਹੌਲ ਨੂੰ ਥੋੜ੍ਹਾ ਆਰਾਮਦਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਖਾਲਸਾ ਏਡ ਨੇ ਮੁਸੀਬਤ ਸਮੇਂ ਕਿਤੇ ਪਹੁੰਚ ਕੇ ਲੋੜ੍ਹਵੰਦਾਂ ਦੀ ਮਦਦ ਕੀਤੀ ਹੋਵੇ। ਖਾਲਸਾ ਏਡ ਨੂੰ ਸੰਸਾਰ ਭਰ ‘ਚ ਇਨਸਾਨੀਅਤ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਜਾਣਿਆ ਜਾਂਦਾ ਹੈ। ਟੀਮ ਨੇ ਕੋਚੀ ਦੇ ਹੜ੍ਹ ਪੀੜਤਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਇੱਕ ਲੰਗਰ ਹਾਲ (ਕਮਿਊਨਿਟੀ ਰਸੋਈ) ਸਥਾਪਤ ਕੀਤਾ ਹੈ। ਉਹ ਕੋਚੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੁਨੀਆਭਰ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਪਹੁੰਚਾਉਣ ਦਾ ਕਾਰਜ ਕਰਨ ਵਾਲੀ ‘ਖਾਲਸਾ ਖੇਡ’ ਦੇ ਇਸ ਕਾਰਜ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਪਰ ਇਸ ਸਮੇਂ ਉਹ ਲੋਕ ਕਿਧਰੇ ਨਹੀਂ ਦਿਸ ਰਹੇ ਜੋ ਸਿੱਖਾਂ ਨੂੰ ਅੱਤਵਾਦੀ ਕਹਿਕੇ ਬਦਨਾਮ ਕਰਦੇ ਹਨ।

Read More...

Uncategorized

ਢੱਡਰੀਆਂ ਵਾਲਿਆਂ ਨੂੰ ਟਕਸਾਲ ਦੇ ਸਿੰਘਾਂ ਵਲੋਂ…ਇਕ ਵਾਰ ਫਿਰ ਮਾਰਨ ਦੀ ਧਮਕੀ ਦਿੱਤੀ ਦੇਖੋ ਵੀਡੀਓ

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ

ਢੱਡਰੀਆਂ ਵਾਲਿਆਂ ਨੂੰ ਟਕਸਾਲ ਦੇ ਸਿੰਘਾਂ ਵਲੋਂ…ਇਕ ਵਾਰ ਫਿਰ ਮਾਰਨ ਦੀ ਧਮਕੀ ਦਿੱਤੀ ਦੇਖੋ ਵੀਡੀਓ 👇

Posted by Punjabi Junction on Saturday, August 18, 2018

ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ ।ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ ।ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।

Read More...

Uncategorized

ਚੱਕ ਤਾਂ ਕੰਮ ਸਿੰਘਾਂ ਨੇ-Sukhbir Badal Haryana Rally ਵਿੱਚ ਗੂੰਜੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ

ਬਾਦਲ ਦਲ ਵੱਲੋਂ ਅੱਜ ਹਰਿਆਣਾ ਦੇ ਪਿਪਲੀ ਵਿੱਚ ਇਕ ਰੈਲੀ ਰੱਖੀ ਗਈ ਸੀ, ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਿਆਣਾ ਯੂਨਿਟ ਨੇ ਇਸ ਕਰਕੇ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਾਦਲ ਪਰਿਵਾਰ ਦਾ ਸਿੱਧਾ ਹੱਥ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਿੱਚ ਸਿੱਧ ਕਰ ਦਿੱਤਾ ਹੈ। ਬਾਦਲ ਦਲ ਨੇ ਤਖ਼ਤਾਂ ਦੇ ਜੱਥੇਦਾਰਾਂ ਤੋਂ ਸੌਦਾ ਸਾਧ ਨੂੰ ਮੁਆਫ਼ੀ ਦਵਾਈ,

Sukhbir Badal Haryana Rally ਵਿੱਚ ਗੂੰਜੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ

Sukhbir Badal Haryana Rally ਵਿੱਚ ਗੂੰਜੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ

Posted by Punjabi Junction on Sunday, August 19, 2018

ਜਿਸ ਨਾਲ ਸਿੱਖ ਕੌਮ ਦੀ ਧਾਰਮਿਕ ਭਾਵਨਾਵਾਂ ਨੂੰ ਅਣਗੌਲਿਆਂ ਕਰਕੇ ਬਾਦਲ ਦਲ ਨੇ ਆਪਣੀ ਰਾਜਸੀ ਤਾਕਤ ਮਜ਼ਬੂਤ ਕਰਨ ਲਈ ਅਜਿਹਾ ਕੀਤਾ।ਅੱਜ ਪਾਰਟੀ ਦੇ ਹਰਿਆਣਾ ਯੂਨਿਟ ਦੇ ਪ੍ਰਧਾਨ ਸ ਹਰਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸੈਂਕੜੇ ਸਿੱਖ ਨੌਜਵਾਨਾਂ ਨੇ ਅੱਜ ਪਿਪਲੀ ਵਿੱਚ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਜ਼ੋਰਦਾਰ ਖਾਲਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਕਰਕੇ ਸੁਖਬੀਰ ਬਾਦਲ ਗੋ ਬੈਕ ਦੇ ਨਾਅਰੇ ਲਾਏ। ਬਾਦਲ ਦਲ ਦੇ ਹਰਿਆਣਾ ਵਿੱਚ ਹੋਏ ਇਸ ਵਿਰੋਧ ਤੇ ਪ੍ਰਤੀ ਕਰਮ ਕਰਦਿਆਂ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਇਸ ਲਾਣੇ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਹੈ, ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਮਰਿਯਾਦਾ ਦਾ ਘਾਣ ਕਰਨ ਲਈ, ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਗੁਲਾਮ ਬਣਾ ਕੇ ਗਲਤ ਹੁਕਮਨਾਮੇ ਲਾਗੂ ਕਰਵਾਏ। ਇਹਨਾਂ ਸਾਰੀਆਂ ਘਟਨਾਵਾਂ ਤੋਂ ਸਿੱਖ ਕੌਮ ਪੂਰੀ ਜਾਗ੍ਰਿਤ ਹੋ ਰਹੀ ਹੈ, ਹਰਿਆਣਾ ਦੇ ਸਿੱਖਾਂ ਵੱਲੋਂ ਵਿਰੋਧ ਕਰਨਾ ਇਸ ਗੱਲ ਨੂੰ ਦਰਸਾਉਂਦਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਕੁਰੂਕਸ਼ੇਤਰ ਵਿੱਚ ਆਪਣੀ ਪਿਪਲੀ ਰੈਲੀ ਦੌਰਾਨ ਹਰਿਆਣਾ ’ਚ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਪਹਿਲਾਂ ਹੀ ਵੱਖ ਹੋ ਚੁੱਕੀ ਹੈ। ਹਰਿਆਣਾ ‘ਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੀ ਸਰਕਾਰ ਹੈ।ਪਿਪਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਹਿਲੀ ਰੈਲੀ ਦੌਰਾਨ ਜਨਤਕ ਤੌਰ ’ਤੇ ਇਹ ਫੈਸਲਾ ਸੁਣਾਇਆ ਕਿ ਆਉਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਸਾਰੀਆਂ ਸੀਟਾਂ ’ਤੇ ਵੱਖ ਹੋ ਕੇ ਚੋਣ ਲੜੇਗਾ।ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਨਾਲ ਅਕਾਲੀ ਦਲ ਦਾ ਗੂੜ੍ਹਾ ਰਿਸ਼ਤਾ ਹੈ। ਅਕਾਲੀ ਦਲ ਪਾਰਟੀ ਪਿੰਡਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀਆਂ ਮੋਟਰਾਂ ’ਤੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ।ਪੰਜਾਬ ਵਿੱਚ ਭਾਵੇਂ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਹੈ ਪਰ ਹਰਿਆਣਾ ਵਿੱਚ ਅਕਾਲੀ ਦਲ ਨੇ ਹੁਣ ਤਕ ਕਿਸੇ ਨਾਲ ਗਠਜੋੜ ਦੀ ਗੱਲ ਨਹੀਂ ਕੀਤੀ। ਚੌਟਾਲਿਆਂ ਨਾਲ ਪਾਣੀਆਂ ਦੇ ਮੁੱਦੇ ’ਤੇ ਅਕਾਲੀ ਦਲ ਦਾ ਵੰਡ ਵਡੇਰਾ ਹੋਇਆ ਸੀ। ਐਸਵਾਈਐਲ ਦੇ ਮੁੱਦੇ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਨੇ ਅਕਾਲੀ ਦਲ ਨਾਲ ਆਪਣਾ ਗਠਜੋੜ ਤੋੜ ਦਿੱਤਾ ਸੀ।ਅਕਾਲੀ ਦਲ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਹਰਿਆਣਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵੇਗਾ। ਸੁਖਬੀਰ ਬਾਦਲ ਨੇ ਰੈਲੀ ਦੇ ਇਕੱਠ ਨੂੰ ਦੇਖਦਿਆਂ ਕਿਹਾ ਕਿ ਜੇ ਪਹਿਲੀ ਰੈਲੀ ’ਤੇ ਇੰਨੇ ਲੋਕ ਅਕਾਲੀ ਦਲ ਦਾ ਸਮਰਥਨ ਕਰਨ ਪਹੁੰਚੇ ਨੇ ਤਾਂ ਹਰਿਆਣਾ ਵਿੱਚ ਅਕਾਲੀ ਦਲ ਦੀ ਜ਼ਰੂਰ ਜਿੱਤ ਹੋਏਗੀ।

Read More...

Uncategorized

ਮਜੀਠੀਆਂ ਤੋ ਮਾਫੀ ਮੰਗਣ ਤੋ ਬਾਅਦ ਕੇਜਰੀਵਾਲ ਦਾ ਪਹਿਲਾ ਪੰਜਾਬ ਦੌਰਾ, ਨਹੀਂ ਰਹੀ ਪਹਿਲਾਂ ਵਾਲੀ ਲੋਕਾਂ ਚ ਚਮਕ ਦਮਕ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..ਡਰੱਗ ਮਾਣਹਾਨੀ ਮਾਮਲੇ ਵਿਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਪਹੁੰਚੇ। ਰਾਜਧਾਨੀ ਤੋਂ ਦਿੱਲੀ-ਲੁਧਿਆਣਾ ਸ਼ਤਾਬਦੀ ਰਾਹੀਂ ਸੰਗਰੂਰ ਪਹੁੰਚੇ ਕੇਜਰੀਵਾਲ

ਜੱਟ ਜੱਟਾੰ ਦੇ ਤੇ ਭੋਲੂ ਐ ਨਰੈਣ ਦਾਕਾਸ਼ ਐਦਾੰ ਈ ਹੋਵੇ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਇੱਕ ਹੋ ਕੇ ਲੜਨ ਪੰਜਾਬ ਦੀ ਲੜਾਈ

Posted by Ghuman Amar Inder on Sunday, August 19, 2018

ਪਹਿਲਾਂ ਸੜਕ ਮਾਰਗ ਰਾਹੀਂ ਬਰਨਾਲਾ ਪਹੁੰਚੇ ਜਿੱਥੇ ਉਨ੍ਹਾਂ ਵਿਧਾਇਕ ਮੀਤ ਹੇਅਰ ਦੇ ਘਰ ਪਾਰਟੀ ਦੇ ਕੁਝ ਵਰਕਰਾਂ ਨਾਲ ਬੈਠਕ ਕੀਤੀ। ਇਸ ਮੌਕੇ ਕੇਜਰੀਵਾਲ ਨਾਲ ਮਨੀਸ਼ ਸਿਸੋਦੀਆ, ਭਗਵੰਤ ਮਾਨ, ਡਾ. ਬਲਬੀਰ ਸਿੰਘ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂ ਵੀ ਮੌਜੂਦ ਸਨ। ਕੁਝ ਸਮਾਂ ਵਿਧਾਇਕ ਮੀਤ ਹੇਅਰ ਦੇ ਘਰ ਠਹਿਰਣ ਉਪਰੰਤ ਕੇਜਰੀਵਾਲ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ‘ਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ। ਜਿੱਥੇ ਉਨ੍ਹਾਂ ਵਿਧਾਇਕ ਪੰਡੋਰੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਕਲੇਸ਼ ਬਾਰੇ ਕਿਹਾ ਕਿ ਇਹ ਸਾਡਾ ਪਰਿਵਾਰਕ ਮਸਲਾ ਹੈ, ਇਸ ਨੂੰ ਸੁਲਝਾ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਰਿਵਾਰਾਂ ਵਿਚ ਥੋੜ੍ਹੀ ਬਹੁਤ ਲੜਾਈ ਹੁੰਦੀ ਰਹਿੰਦੀ ਹੈ ਅਤੇ ਇਸ ਲੜਾਈ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਕੇਜਰੀਵਾਲ ਅਤੇ ਖਹਿਰਾ ਵਿਚਾਲੇ ਦੂਰੀ ਹੋਰ ਵੀ ਵਧਦੀ ਨਜ਼ਰ ਆਈ। ਖਹਿਰਾ ਕੇਜਰੀਵਾਲ ਤੋਂ ਕੁਝ ਹੀ ਦੂਰੀ ‘ਤੇ ਬੈਠੇ ਸਨ ਪਰ ਕੇਜਰੀਵਾਲ ਨੇ ਉਨ੍ਹਾਂ ਵੱਲ ਦੇਖਿਆ ਤਕ ਨਹੀਂ। ਇਸੇ ਤਰ੍ਹਾਂ ਖਹਿਰਾ ਨੇ ਵੀ ਕੇਜਰੀਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਕੇਜਰੀਵਾਲ ਤੋਂ ਪਹਿਲਾਂ ਪਹੁੰਚੇ ਸੁਖਪਾਲ ਖਹਿਰਾ ਅਰਵਿੰਦ ਕੇਜਰੀਵਾਲ ਦੇ ਪਿੰਡ ਪੰਡੋਰੀ ਪਹੁੰਚਣ ਤੋਂ ਪਹਿਲਾਂ ਸੁਖਪਾਲ ਖਹਿਰਾ ਵੀ ਭੋਗ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚ ਗਏ। ਖਹਿਰਾ ਵੀ. ਆਈ. ਪੀ. ਗੈਲਰੀ ਨੂੰ ਛੱਡ ਕੇ ਆਮ ਜਨਤਾ ਲਈ ਸਮਾਗਮ ਵਿਚ ਰੱਖੀ ਗਈ ਐਂਟਰੀ ਰਾਹੀਂ ਸਮਾਗਮ ‘ਚ ਪਹੁੰਚੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਕਿਸੇ ਦਾ ਵਿਰੋਧ ਕਰਨ ਨਹੀਂ ਆਏ ਹਨ, ਸਗੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਆਉਣ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਮੀਟਿੰਗ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਹੈ।ਪੰਜਾਬ ਫੇਰੀ ਦੇ ਚੱਲਦਿਆਂ ਪਹਿਲੇ ਪੜਾਅ ‘ਚ ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਮਦ ‘ਤੇ ਅੱਜ ਆਮ ਆਦਮੀ ਪਾਰਟੀ ਵਲੋਂ ਇਕਜੁੱਟਤਾ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਜਿਹੀ ਨਿਕਲਦੀ ਦਿਖਾਈ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਪੰਜਾਬ ਆਮਦ ‘ਤੇ ਆਪ ਮੁਹਾਰੇ ਇਕੱਤਰ ਹੋਣ ਵਾਲੀ ਹਜ਼ਾਰਾਂ ਲੋਕਾਂ ਦੀ ਭੀੜ ਅੱਜ ਉਨ੍ਹਾਂ ਦੀ ਆਮਦ ‘ਤੇ ਪਾਰਟੀ ਦੇ ਕੁਝ ਕੁ ਆਗੂਆਂ ਤੱਕ ਹੀ ਸੀਮਤ ਦਿਖਾਈ ਦਿੱਤੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਪੰਜਾਬ ਛੱਡ ਹਰਿਆਣੇ ਚ ਸਰਕਾਰ ਬਣਾਉਣ ਪਹੁੰਚੇ ਸੁਖਬੀਰ ਬਾਦਲ ਦੇ ਵੱਡੇ ਐਲਾਨ ਦਿੱਤੇ ਜਾਣਗੇ ਮੁਫਤ ਟਿਊਬਲ ਕਨੈਕਸ਼ਨ

ਅੱਜ ਪਿਪਲੀ, ਕੁਰੂਕਸ਼ੇਤਰ, ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਕਾਲੀ ਸਰਕਾਰ ਆਉਂਦੇ ਹੀ ਮੋਟਰਾਂ ਦੇ ਬਿਲ ਮੁਆਫ ਕਰ ਦਿੱਤੇ ਜਾਣਗੇ ਅਤੇ ਟਿਊਬਵੈੱਲ ਲਗਾਉਣ ਵਾਸਤੇ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ।ਉਹਨਾਂ ਅੱਗੇ ਐਲਾਨ ਕਰਦਿਆਂ ਕਿਹਾ ਹੈ ਕਿ ਗਰੀਬ ਸ਼੍ਰੇਣੀ ਨਾਲ ਸੰਬੰਧਤ ਲੋਕਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ

ਸ਼੍ਰੋਮਣੀ ਅਕਾਲੀ ਦਲ ਰੈਲੀ ਪਿੱਪਲੀ ਕੁਰੂਕਸ਼ੇਤਰ

Posted by Punjabi Junction on Sunday, August 19, 2018

ਤਾਂ ਜੋ ਬੁਨਿਆਦੀ ਸਹੂਲਤਾਂ ਲਈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।ਬਾਦਲ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਦਲਿਤ ਪਰਿਵਾਰ ਨੂੰ 400 ਯੂਨਿਟ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ ਅਤੇ ਨੌਜਵਾਨਾਂ ਦੀ ਬਿਹਤਰ ਸਿਹਤ ਅਤੇ ਭਵਿੱਖ ਲਈ ਹਰ ਪਿੰਡ ਵਿਚ ਖੇਡਾਂ ਦਾ ਸਾਮਾਨ ਤੇ ਜਿਮ ਬਣਾ ਕੇ ਦਿੱਤੇ ਜਾਣਗੇ।ਸ: ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਹਿਸਾਰ ‘ਚ ਸਿੱਖ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ਵਰਗੀਆਂ ਕਈ ਹੋਰ ਘਟਨਾਵਾਂ ਵਾਪਰਦੀਆਂ ਹਨ, ਜਿੰਨ੍ਹਾਂ ਨੂੰ ਠੱਲ ਪਾਉਣ ਲਈ ਸਿੱਖ ਕੌਮ ਦੇ ਸਾਥ ਨਾਲ ਅਕਾਲੀ ਦਲ ਪਾਰਟੀ ਤਿਆਰ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਆਸ਼ੀਰਵਾਦ ਅਤੇ ਸ: ਪਰਕਾਸ਼ ਸਿੰਘ ਬਾਦਲ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਉਹ ਹਰਿਆਣਾ ‘ਚ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹਨ।ਹਰਿਆਣਾ ਵਾਸੀਆਂ ਲਈ ਅਕਾਲੀ ਦਲ ਨੂੰ ‘ਪੇਕੇ’ ਦੱਸਦਿਆਂ ਸ: ਬਾਦਲ ਨੇ ਕਿਹਾ ਕਿ ਜੇਕਰ ਉਹ ਇੱਕਠੇ ਹੋ ਕੇ ਪਾਰਟੀ ਦਾ ਸਾਥ ਦਿੰਦੇ ਹਨ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕੇਗੀ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਹਰਿਆਣਾ ਜਾਂ ਉਹਨਾਂ ਦੀ ਸਰਕਾਰ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ।

Read More...

Uncategorized

ਨਵਜੋਤ ਸਿੱਧੂ ਪਾਕਿਸਤਾਨ ਤੋ ਜੁੱਤੀਆਂ ਖਰੀਦ ਕੇ ਵਾਪਿਸ ਪਹੁੰਚੇ ਪੰਜਾਬ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਪਰਤ ਆਏ ਹਨ। ਸਿੱਧੂ 17 ਅਗਸਤ ਨੂੰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਵਾਹਘਾ ਸਰਹੱਦ ਰਾਹੀ ਪਾਕਿਸਤਾਨ ਰਵਾਨਾ ਹੋਏ ਸਨ।

ਨਵਜੋਤ ਸਿੱਧੂ ਨੇ ਬਿਲਕੁਲ ਕੀਤੀ ਆ ਜੱਟਾ ਵਾਲੀ …|||

ਨਵਜੋਤ ਸਿੱਧੂ ਨੇ ਬਿਲਕੁਲ ਕੀਤੀ ਆ ਜੱਟਾ ਵਾਲੀ …|||ਹਿੰਦੂ ਮੀਡੀਆ ਮਰਨ ਵਾਲਾ ਹੋ ਗਿਆ Salute

Posted by Punjabi Junction on Sunday, August 19, 2018

ਸਿੱਧੂ ਨੇ ਪਾਕਿਸਤਾਨ ਵਿੱਚ ਮਸ਼ਹੂਰ ਪੰਜਾਬੀ ਜੁੱਤੀਆਂ ਦੀ ਖਰੀਦੋ ਫਰੋਖ਼ਤ ਵੀ ਕੀਤੀ। ਇਨ੍ਹਾਂ ਤਸਵੀਰਾਂ ਵਿੱਚ ਸਿੱਧੂ ਆਪਣੇ ਅੰਦਾਜ਼ ਵਿੱਚ ਜੁੱਤੀਆਂ ਖਰੀਦਦੇ ਹੋਏ। ਸਿੱਧੂ ਨੇ ਪਾਕਿਸਤਾਨ ਦੇ ਮਸ਼ਹੂਰ ਬਾਜ਼ਾਰ ਅਨਾਰਕਲੀ ਵਿੱਚ ਖਰੀਦੋ ਫਰੋਖ਼ਤ ਕੀਤੀ।ਸਿੱਧੂ ਅੱਜ ਵਾਹਘਾ ਸਰਹੱਦ ਰਾਹੀਂ ਅਟਾਰੀ ਹੁੰਦਿਆਂ ਹੋਇਆਂ ਅੰਮ੍ਰਿਤਸਰ ਪਹੁੰਚੇ। ਸਿੱਧੂ ਦਾ ਪਾਕਿਸਤਾਨੀ ਸੈਨਾ ਦੇ ਚੀਫ ਨੂੰ ਗਲੇ ਮਿਲਣਾ ਵਿਰੋਧੀਆਂ ਦੇ ਗਲੇ ‘ਚੋਂ ਨਾ ਉੱਤਰ ਸੱਕਿਆ। ਇਸਦੇ ਚੱਲਦਿਆਂ ਸਿੱਧੂ ਦਾ ਤਿੱਖਾ ਵਿਰੋਧ ਕੀਤਾ ਗਿਆ। ਦੱਸ ਦੇਈਏ ਕਿ ਨਵਜੋਤ ਸਿੱਧੂ ਦੀ ਇਹ ਪਾਕਿਸਤਾਨ ਫੇਰੀ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਤੇ ਕੁਝ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹੀ।ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਇਮਰਾਨ ਦੀ ਤਾਰੀਫ ਕਰਦਿਆਂ ਕਿਹਾ ਸੀ ਕਿ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਪਾਕਿਸਤਾਨ ਜਾ ਰਹੇ ਹਨ। ਉਹ ਆਸ ਕਰਦੇ ਹਨ ਕਿ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣ। ਇਸ ਮੌਕੇ ਸਿੱਧੂ ਨੇ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਵਿਸ਼ੇਸ਼ ਸੱਦੇ ਦਾ ਧੰਨਵਾਦ ਵੀ ਕੀਤਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,,We always try to give you fair and fair information, thank you for joining us, Punjab Cabinet Minister and former Indian cricketer Navjot Singh Sidhu, after joining the oath-taking ceremony of Pakistan’s newly-made Prime Minister, Imran Khan, today Have returned to Amritsar. Sidhu left for Pakistan on August 17 at around three in the afternoon.

Read More...