Uncategorized

ਸਲਾਮ ਹੈ ਇਸ Police ਵਾਲੇ ਦੀ ਸੇਵਾ ਨੂੰ…ਹਰ ਇੱਕ ਪੁਲਸੀਆਂ ਚੋਰ ਨਹੀਂ ਹੁੰਦਾ…

ਸਲਾਮ ਹੈ ਇਸ Police ਵਾਲੇ ਦੀ ਸੇਵਾ ਨੂੰ…ਹਰ ਇੱਕ ਪੁਲਸੀਆਂ ਚੋਰ ਨਹੀਂ ਹੁੰਦਾ…ਸੇਵਾ ਨੁੰ ਹਰ ਧਰਮ ਨੇ ਕਿਸੇ ਨ ਕਿਸੇ ਰੂਪ ਵਿੱਚ ਅਪਨਾਇਆ ਤੇ ਪ੍ਰਚਾਰਿਆ ਹੈ। ਆਮ ਤੌਰ ਤੇ ਕਿਸੇ ਇੱਕ ਜਾਂ ਬਹੁਤੇ ਲੋਕਾਂ ਦੀ ਭਲਾਈ ਦੇ ਕਰਮ ਨੂੰ ਸੇਵਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਬਿਨਾ ਗੁਰ ਗਿਆਨ ਦੇ ਕੀਤੀ ਸੇਵਾ ਅਹੰਕਾਰ ਦਾ ਕਾਰਨ ਬਣ ਜਾਂਦੀ ਹੈ। ਸੇਵਾ ਨੂੰ ਕਿਸੇ ਦੂਸਰੇ ਦੀ ਭਲਾਈ ਜਾਂ ਖੁਸ਼ੀ ਸਮਝ ਕੇ ਕਰਨ ਨਾਲ ਮਨ ਵਿੱਚ ਹੰਕਾਰ ਪੈਦਾ ਹੋ

ਹਰ ਇੱਕ ਪੁਲਸੀਆਂ ਚੋਰ ਨਹੀਂ ਹੁੰਦਾ – ਸਲਾਮ ਹੈ ਇਸ ਪੁਲਿਸ ਵਾਲੇ ਦੀ ਸੇਵਾ ਨੂੰ

Posted by Surkhab Tv on Friday, August 31, 2018

ਜਾਣਾ ਸੁਭਾਵਕ ਹੀ ਹੈ ਪਰ ਸੇਵਾ ਨੂੰ ਗੁਰਮਤਿ ਅਨੁਸਾਰ ਆਪਣੇ (ਮਨ ਵਿਚੋਂ ਹੰਕਾਰ ਨੂੰ ਤਿਆਗਣ) ਲਈ ਸਮਝ ਕੇ ਕਰਨਾ ਅਸਲ ਵਿੱਚ ਆਪਣੀ ਸੇਵਾ ਆਪ ਹੀ ਕਰਨਾ ਹੈ। ਜਿੱਥੇ ਸੇਵਾ ਨਾਲ ਦੂਜੇ ਦੀ ਭਲਾਈ ਤਾਂ ਅਵੱਸ਼ ਹੈ, ਉਥੇ ਪਹਿਲਾਂ ਭਲਾਈ, ਸੇਵਾ ਕਰਨ ਵਾਲੇ ਸੇਵਕ ਦੀ ਹੈ। ਗੁਰਦੁਆਰੇ ਵਿੱਚ ਗੁਰੂ ਦੀ ਸੇਵਾ ਕਰਨ ਤੋਂ ਭਾਵ ਆਪਣੇ ਹੀ ਮਨ ਨੂੰ ਸ਼ੁਧ ਕਰਨਾ ਹੁੰਦਾ ਹੈ। ਸ਼ਬਦ ਗੁਰੂ ਨੂੰ ਕਿਸੇ ਦੀ ਭਲਾਈ ਜਾਂ ਸੇਵਾ ਦੀ ਕੋਈ ਜ਼ਰੂਰਤ ਨਹੀ। ਇਹ ਕਦੇ ਸ਼ਾਇਦ ਵਿਚਾਰਿਆ ਨਾ ਹੋਵੇ ਕਿ ਗੁਰਦੁਆਰਿਆਂ ਵਿੱਚ ਅਨਿਕ ਭਾਂਤ ਦੀਆਂ ਸੇਵਾਵਾਂ ਕਰਨ ਵਿੱਚ ਕਿਸਦੀ ਭਲਾਈ ਹੈ? ਸ਼ਬਦ ਗੁਰੂ ਦੀ, ਜਾਂ ਸੇਵਕ ਦੀ? ਗੁਰੂ ਨੂੰ ਇਹਨਾ ਦੀ ਕੋਈ ਲੋੜ ਨਹੀ, ਲੋੜ ਸੇਵਕ ਨੂੰ ਆਪਣੇ ਮਨ ਦਾ ਗੁਮਾਨ ਦੂਰ ਕਰਨ ਲਈ ਹੈ। ਇਹੀ ਸੇਵਾ ਦਾ ਮੁੱਖ ਭਾਵ ਹੈ। ਗੁਰੂ ਸੁਚੇਤ ਕਰਦਾ ਹੈ: ੧. ਹਉਮੈ ਨਾਵੈ ਨਾਲਿ ਵਿਰੋਧੁ ਹੈ ਦੋਇ ਨ ਵਸਹਿ ਇੱਕ ਠਾਇ।। ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ।। (੫੬੦)।੨. ਵਿਚਿ ਹਉਮੈ ਸੇਵਾ ਥਾਇ ਨ ਪਾਏ।। ਜਨਮਿ ਮਰੈ ਫਿਰਿ ਆਵੈ ਜਾਏ।। (੧੦੭੦)। ੩. ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ।। ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ।। (੨੭)।ਇਹ ਗਲ ਭਾਵੇਂ ਅਸਚਰਜ ਜੇਹੀ ਹੀ ਲਗਦੀ ਹੋਵੇ, ਪਰ ਹੈ ਹਕੀਕਤ, ਕਿ ਅਜ ਸੇਵਾ ਦੀ ਭਾਵਨਾ (ਹੰਕਾਰ ਨੂੰ ਤਿਆਗਣਾ) ਮਨ ਵਿਚੋਂ ਖੰਭ ਲਾ ਕੇ ਉੱਡ ਗਈ ਤੇ ਪਿਛੇ ਦੇਖਾ ਦੇਖੀ ਦੀ ਹਉਮੈ ਭਰਪੂਰ (ਸੇਵਾ ਦੀ) ਫੋਕੀ ਰਸਮ ਪੱਲੇ ਰਹਿ ਗਈ। ਸਤਿਗੁਰ ਦਾ ਬਚਨ ਹੈ ਕਿ ਹਉਮੈ ਵਿੱਚ ਕੀਤੀ ਸੇਵਾ ਬਿਰਥੀ ਚਲੀ ਜਾਂਦੀ ਹੈ। ਜਿਸ ਸੇਵਾ ਨੇ ਹਉਮੈ ਨੂੰ ਦੂਰ ਕਰਨਾ ਸੀ ਉਹੀ, ਗੁਰ ਗਿਆਨ ਬਿਨਾ, ਹਉਮੈ (ਨੂੰ ਵਧਾਉਣ) ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਲੋੜ ਹੈ ਕਿ ਪਹਿਲਾਂ ਸੇਵਾ ਨੂੰ ਗੁਰਮਤਿ ਦੁਆਰਾ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਗੁਰ ਫੁਰਮਾਨ ਹੈ: ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।। (੬੩੮)। ਭਾਵ: ਗੁਰੂ ਦੀ ਸੇਵਾ ਬੜੀ ਸ੍ਰੇਸ਼ਟ ਹੈ ਜੋ ਪਰਮਾਤਮਾ ਦੇ ਨਾਮ (ਹੁਕਮ) ਵਿੱਚ ਜੋੜ ਦਿੰਦੀ ਹੈ। ਸਭ ਨਾਲੋਂ ਵਡ੍ਹੀ ਸੇਵਾ ਗੁਰੁ ਦੀ ਸੇਵਾ ਹੈ ਜੋ ਪਰਮਾਤਮਾ ਨਾਲ ਜੋੜ ਦਿੰਦੀ ਹੈ ਤੇ ਪਰਮਾਤਮਾ ਨਾਲ ਉਹੀ ਜੁੜ ਸਕਦਾ ਹੈ ਜੋ ਹਉਮੈ ਰਹਿਤ ਹੋ ਜਾਵੇ। ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ।। ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚੋਂ ਖੋਇ।। ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ।। (੬੦)। ਭਾਵ: ਗੁਰੂ ਦੀ ਦੱਸੀ ਹੋਈ ਸੇਵਾ ਜਾਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਤੇ ਅਨੰਦ ਪ੍ਰਾਪਤ ਹੁੰਦਾ ਹੈ। ਜਿਸ ਮਨੁੱਖ ਦੇ ਮਨ ਅੰਦਰ ਗੁਰੂ ਦਾ ਸਬਦ (ਉਪਦੇਸ਼) ਵਸ ਜਾਂਦਾ ਹੈ ਉਸਦੀ ਹਉਮੈ ਦੂਰ (ਤੇ ਸੇਵਾ ਕਬੂਲ) ਹੋ ਜਾਂਦੀ ਹੈ। ਗੁਰੂ ਦੇ ਉਪਦੇਸ਼ ਦੁਆਰਾ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਉਸਦੇ ਮਨ ਨੂੰ ਸਦਾ (ਆਤਮਕ ਗੁਣਾਂ ਦਾ) ਲਾਭ ਹੁੰਦਾ ਹੈ। ਆਮ ਤੌਰ ਤੇ ਕਿਸੇ ਵਿਅਕਤੀ ਦੀ ਕੀਤੀ ਸੇਵਾ ਦਾ ਫਲ ਪਹਿਲਾਂ ਉਸ ਵਿਅਕਤੀ ਨੂੰ ਮਿਲਦਾ ਹੈ ਤੇ ਫੇਰ ਸੇਵਾ ਕਰਨ ਵਾਲੇ ਸੇਵਕ ਨੂੰ ਬਸ਼ਰਤੇ ਕਿ ਸੇਵਾ ਨਿਸ਼ਕਾਮ ਤੇ ਹਉਮੈ ਰਹਿਤ ਹੋਈ ਹੋਵੇ ਪਰ ਗੁਰੂ ਦੀ ਸੇਵਾ ਕੀਤਿਆਂ ਫਲ ਕੇਵਲ ਸੇਵਕ ਨੂੰ ਹੀ ਮਿਲਨਾ ਹੈ ਕਿਉਂਕਿ ਅਸਲ ਵਿੱਚ ਇਹ ਗੁਰੂ ਦੀ ਸੇਵਾ ਨਹੀ ਬਲਿਕੇ ਸੇਵਕ ਦੀ ਖੁਦ ਆਪਣੀ ਹੀ ਸੇਵਾ ਹੈ। ਆਪਣੇ ਮਨ ਨੂੰ ਸਾਧਣਾ ਆਪਣੀ ਸੇਵਾ ਆਪ ਹੀ ਕਰਨੀ ਹੈ। ਇਸ ਵਿੱਚ ਗੁਰੂ ਨੂੰ ਕੋਈ ਲਾਭ ਨਹੀ ਕੇਵਲ ਸੇਵਕ ਨੂੰ ਹੀ ਲਾਭ ਹੈ। ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਿਗੁਰ ਪੂਛਉ ਜਾਇ।। ਸਤਿਗੁਰ ਕਾ ਭਾਣਾ ਮਨਿ ਲਈ ਵਿਚਹੁ ਆਪੁ ਗਵਾਇ।। ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ।। ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ।। (੩੪)। ਭਾਵ: ਮੈ ਆਪਣੇ ਗੁਰੂ ਕੋਲੋਂ ਪੁਛਿਆ ਕਿ ਮੈ ਕਿਸਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ ਤਾਂ ਗੁਰੂ ਦਾ ਆਦੇਸ਼ ਹੈ ਕਿ ਆਪਣੀ ਮਤ ਨੂੰ ਛਡ ਕੇ ਗੁਰੂ ਦੇ ਹੁਕਮ (ਸਬਦ) ਵਿੱਚ ਚਲਣਾ ਹੈ। ਏਸੇ ਸੇਵਾ ਤੇ ਚਾਕਰੀ ਦੁਆਰਾ ਨਾਮ ਮਨ ਵਿੱਚ ਆ ਵਸਦਾ ਹੈ। ਨਾਮ ਤੋਂ ਹੀ ਸੁਖ ਪ੍ਰਾਪਤ ਹੁੰਦਾ ਹੈ ਤੇ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।

Read More...

Uncategorized

ਵਾਹਿਗੁਰੂ ਸਭਨਾਂ ੳੁੱਤੇ ਮਿਹਰ ਕਰੀਂ ..ਦਰਬਾਰ ਸਾਹਿਬ ਵਿਖੇ ਸੇਵਾ ਕਰਦਾ ਸੇਵਾਦਾਰ ..

ਵਾਹਿਗੁਰੂ ਸਭਨਾਂ ੳੁੱਤੇ ਮਿਹਰ ਕਰੀਂ ..ਦਰਬਾਰ ਸਾਹਿਬ ਵਿਖੇ ਸੇਵਾ ਕਰਦਾ ਸੇਵਾਦਾਰ .. ਗੁਰਬਾਣੀ ਅਨੁਸਾਰ ਸੇਵਾ ਦਾ ਭਾਵ ਉਹ ਕੰਮ ਹੈ ਜੋ ਆਪਣੀ ਖੁਸ਼ੀ ਨਾਲ ਕਿਸੇ ਮਾਲੀ ਲਾਭ, ਅਤੇ ਇਨਾਮ ਜਾਂ ਸ਼ਲਾਘਾ ਦੀ ਆਸ ਤੋਂ ਬਿਨਾਂ ਨਿਮਰਤਾ ਸਹਿਤ ਕੀਤਾ ਜਾਵੇ। ਸੇਵਾ ਹਮੇਸ਼ਾ ਕਿਸੇ ਪਹਿਲੇ ਬਣਾਈ ਵਿਉਂਤ ਅਨੁਸਾਰ ਹੀ ਨਹੀਂ ਕੀਤੀ ਜਾਂਦੀ ਸਗੋਂ ਕਈ ਵਾਰ ਅਚਾਨਕ ਹੀ ਸੇਵਾ ਕਰਣ ਦਾ ਅਵਸਰ ਮਿਲ ਜਾਂਦਾ ਹੈ।

ਦਰਬਾਰ ਸਾਹਿਬ ਵਿਖੇ ਸੇਵਾ ਕਰਦਾ ਸੇਵਾਦਾਰ ..

Posted by Fateh Channel on Thursday, August 30, 2018

ਜਿਵੇਂ ਕਿ ਸੈਰ ਤੇ ਜਾਂਦੇ ਸਮੇਂ ਕਿਸੇ ਨੂੰ ਕਿਸੇ ਦੁਰਘਟਨਾ ਦਾ ਸ਼ਿਕਾਰ ਕੋਈ ਵਿਅਕਤੀ ਮਿਲ ਜਾਂਦਾ ਹੈ। ਕਈ ਤਾਂ ਉਸ ਦੀ ਪਰਵਾਹ ਨਹੀਂ ਕਰਦੇ ਤੇ ਆਪਣੀ ਸੈਰ ਜਾਰੀ ਰਖਦੇ ਹਨ, ਪਰ ਇੱਕ ਸੇਵਾ ਭਾਵ ਵਾਲਾ ਵਿਅਕਤੀ ਜੋ ਹਰ ਇੱਕ ਦਾ ਭਲਾ ਮੰਗਦਾ ਹੈ, ਜਿਥੋਂ ਤਕ ਕਰ ਸਕਦਾ ਹੈ ਉਸ ਦੀ ਸਹਾਇਤਾ ਕਰਦਾ ਹੈ ਤੇ ਇਸ ਦੇ ਬਦਲੇ ਕਿਸੇ ਇਨਾਮ ਜਾਂ ਸ਼ਲਾਘਾ ਦੀ ਆਸ ਨਹੀਂ ਕਰਦਾ। ਉਹ ਇਸ ਬਾਰੇ ਦੂਜਿਆਂ ਨੂੰ ਦੱਸ ਕੇ ਆਪਣੀ ਵਡਿਆਈ ਵੀ ਨਹੀਂ ਕਰਦਾ। ਸੇਵਾ ਦੀ ਰੁਚੀ ਇੱਕ ਕੁਦਰਤੀ ਦਾਤ ਹੈ।ਸੇਵਾ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਜਿਥੇ ਲੋੜ ਹੋਵੇ ਉਥੇ ਲੋੜੀਂਦੀ ਸਮਗਰੀ ਪਹੁੰਚਾਉਣਾ, ਲੋੜਵੰਦਾਂ, ਨਿਘਰਿਆਂ ਤੇ ਅੰਗਹੀਣਾਂ ਦੀ ਸਹਾਇਤਾ ਤੇ ਗ਼ਰੀਬ ਵਿਦਆਰਥੀਆਂ ਨੂੰ ਪੜ੍ਹਾਉਣਾ ਆਦਿ। ਇਸ ਗਲ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਕਿ ਕੇਵਲ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਕੰਮ ਕਰਣ ਤੋਂ ਅਸਮਰਥ ਹਨ। ਪੇਸ਼ਾਵਰ ਭਿਖਾਰੀਆਂ ਦੀ ਸਹਾਇਤਾ ਕਰਣ ਦੀ ਕੋਈ ਲੋੜ ਨਹੀਂ। ਉਹ ਦੂਜਿਆਂ ਦੀ ਕਮਾਈ ਤੇ ਗੁਜ਼ਾਰਾ ਕਰਦੇ ਹਨ ਤੇ ਕਈ ਭੇਖ ਧਾਰਨ ਕਰਦੇ ਹਨ। ਇਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:- ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।।ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। ਪੰਨਾ ੯੪੯ਗੁਰ ਕੀ ਸੇਵਾ ਸਬਦੁ ਵੀਚਾਰ ॥ ਹਉਮੈ ਮਾਰੇ ਕਰਣੀ ਸਾਰ ॥‘ਸੇਵਾ’ ਸਿੱਖ ਕੌਮ ਦਾ ਅਤੁੱਟ ਅੰਗ ਹੈ । ਸਾਨੂੰ ਭਾਈ ਮਰਦਾਨ ਜੀ ਤੋਂ ਭਾਈ ਘਨ੍ਹਈਆ ਜੀ ਤੱਕ ਅਤੇ ਭਾਈ ਘਨ੍ਹਈਆ ਜੀ ਤੋਂ ਵਰਤਮਾਨ ਸਮੇਂ ਤੱਕ ਸੇਵਾ ਦੀਆਂ ਅਨੇਕਾਂ ਉਦਾਹਰਣਾ ਮਿਲ ਜਾਣਗੀਆਂ ।ਜਦੋਂ ਵੀ ਸਾਡੀ ਜੁਬਾਨ ਤੇ ‘ਸੇਵਾ’ ਲਫਜ਼ ਦਾ ਜ਼ਿਕਰ ਆਉਂਦਾ ਹੈ ਤਾਂ ਸਾਡੀਆਂ ਅੱਖਾਂ ਸਾਹਮਣੇ ਭਾਈ ਘਨ੍ਹਈਆ ਜੀ ਦੀ ਜੰਗ ਦੇ ਮੈਦਾਨ ਵਾਲੀ ਸੇਵਾ ਦਾ ਦ੍ਰਿਸ਼ ਤੇ ਭਗਤ ਪੂਰਨ ਸਿੰਘ ਜੀ ਦਾ ਸੇਵਾ ਦਾ ਦ੍ਰਿਸ਼ ਸਹਿਜ-ਸੁਭਾਏ ਹੀ ਨਜ਼ਰੀ ਆ ਜਾਂਦਾ ਹੈ ਜੋ ਕਿ ਸਾਡੇ ਪ੍ਰੇਰਣਾ ਸਰੋਤ ਹਨ । ਪਰ ਇਕ ਸੁਆਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਵਿਚਰਨ ਵਾਲੇ ਵਿਧਵਾਨਾਂ ਦੀਆਂ ਸੇਵਾਵਾਂ ਘੱਟ ਹਨ ਜਾਂ ਜਰੂਰੀ ਨਹੀਂ ਹਨ ? ਪਰ ਨਹੀਂ ਕਿਧਰੇ ਨਾ ਕਿਧਰੇ ਸਾਡੇ ਮਨ ਵਿਚ ਸੁਤੇ-ਸਿਧ ਇਹ ਧਾਰਨਾਂ ਬਣ ਚੁੱਕੀ ਹੈ ਕਿ ਬੀਮਾਰਾਂ ਨੂੰ ਦਵਾਈ ਦੇਣਾ, ਲੰਗਰ ਪਕਾਉਣਾ, ਜਲ ਦੀ ਸੇਵਾ ਕਰਨਾਂ, ਜੋੜੇ ਝਾੜ੍ਹਣਾ ਹੀ ਅਸਲ ਹੈ । ਇਹ ਸੇਵਾ ਵੀ ਮੁਬਾਰਕ ਹੈ । ਜਰੂਰੀ ਵੀ ਹੈ ਅਤੇ ਹਰ ਇਕ ਸਿੱਖ ਨੂੰ ਹਰ ਹੀਲੇ ਕਰਣੀ ਵੀ ਚਾਹੀਦੀ ਹੈ । ਪਰ ਇਕ ਹੋਰ ਸੇਵਾ, ਜਿਸ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦੇਂਦੇ ਜਾਂ ਜਾਣ ਬੁਝ ਕੇ ਅਵੇਸਲੇ ਬਣੇ ਬੈਠੇ ਹਾਂ । ਉਸ ਸੇਵਾ ਦਾ ਨਾਮ ਹੈ ‘ਸ਼ਬਦ ਵੀਚਾਰ’ । ਜਿਥੇ ਬਾਕੀ ਸੇਵਾਵਾਂ ਜਰੂਰੀ ਹਨ ਉਥੇ ਇਸ ਸੇਵਾ ਦਾ ਵੀ ਸਿੱਖ ਕੌਮ ਵਿਚ ਅਹਿਮ ਸਥਾਨ ਹੈ । ਸਤਿਗੁਰੂ ਜੀ ਫੁਰਮਾਨ ਕਰਦੇ ਹਨ ‘ਗੁਰ ਕੀ ਸੇਵਾ ਸ਼ਬਦ ਵੀਚਾਰ’ ਭਾਵ ਗੁਰੂ ਦੀ ਸੇਵਾ ਹੈ ਗਿਆਨ ਲੈਣਾ ਅਤੇ ਇਸ ਨੂੰ ਵੰਡਣਾ । ਫਿਰ ਕੀ ਗੁਰੂ ਦੀ ਸੇਵਾ ਪਾਲਕੀ ਦੇ ਪੀੜ੍ਹੇ ਘੁਟਣਾ ਨਹੀਂ ? ਸੁੰਦਰ ਰੁਮਾਲੇ ਅਤੇ ਚੰਦੋਏ ਚੜ੍ਹਾਉਣਾ ਵੀ ਨਹੀਂ ? ਮਹਿੰਗੇ ਅਤਰ ਛਿੜਕਣਾ, ਲੰਗਰ ਲਗਾਉਣਾ, ਵੀ ਸੇਵਾ ਨਹੀਂ ? ਜੇ ਇਮਾਰਤਾਂ ਨੂੰ ਸੋਨਾ ਤੇ ਪੱਥਰ ਲਗਾਉਣਾ ਵੀ ਸੇਵਾ ਨਹੀਂ ਤਾਂ ਫੇਰ ਕਿਹੜੀ ਸੇਵਾ ਕਰੀਏ ? ਸਤਿਗੁਰ ਜੀ ਫੁਰਮਾਨ ਕਰਦੇ ਹਨ ਕਿ ‘ਸੇਵਕ ਕਉ ਸੇਵਾ ਬਨਿ ਆਈ ॥ ਹੁਕਮ ਬੂਝਿ ਪਰਮ ਪਦ ਪਾਈ ॥’ ਭਾਵ ਕਿ ਗੁਰੁ ਕਾ ਹੁਕਮ ਬੁਝਣਾ ਜਾਂ ਸਮਝਣਾ /ਕਮਾਉਣਾ ਹੀ ਸੇਵਕ ਲਈ ਸੇਵਾ ਹੈ ।

Read More...

Uncategorized

ਜਦੋਂ ਗੋਹੇ ਵਿੱਚ ਦੱਬਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ .. ਸੁਣੋ ਭਿੰਡਰਾਂਵਾਲਿਆਂ ਤੋਂ ..

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ ।

ਗੋਹੇ ਵਿੱਚ ਦੱਬਿਆ ਗੁਰੂ ਸਾਹਿਬ ਦਾ ਸਰੂਪ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਭਿੰਡਰਾਂਵਾਲਿਆਂ ਦਾ ਨੌਜਵਾਨਾਂ ਨੂੰ ਸੰਦੇਸ਼ .. ਹਾਲਾਤ ਤਾਂ ਉਦੋ ਵੀ ਇਸੇ ਤਰਾਂਹ ਦੇ ਹੀ ਸਨ ।

Posted by Sikh Voice on Friday, August 31, 2018

ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ ।ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।ਅੱਤਵਾਦੀ ਕੌਣ? ਗ੍ਰਿਫਤਾਰੀ ਦਾ ਬਹਾਨਾ….ਹਿੰਦੂ ਸਰਕਾਰ ਵੱਲੋਂ ਆਮ ਬਹਾਨਾ ਲਾਇਆ ਜਾਂਦਾ ਹੈ ਕਿ ਸੰਤ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਦਰਬਾਰ ਸਾਹਿਬ ਫੌਜ ਭੇਜਣੀ ਜਰੂਰੀ ਸੀ । ਸੰਤ ਜਰਨੈਲ ਸਿੰਘ ਜੀ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅੱਤਵਾਦੀ ਸਨ ਜਿਸ ਕਰਕੇ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਕਿ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾ ਸਕੇ । ਇਹ ਇਲਜ਼ਾਮ ਬਿਲਕੁਲ ਨਿਰਅਧਾਰ ਹੈ ।

Read More...

Uncategorized

ਮੱਕੇ ਅਤੇ ਕਾਬੇ ਬਾਰੇ ਭਿੰਡਰਾਂਵਾਲਿਆਂ ਨੇ ਦੱਸਿਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ..

ਮੁਸਲਮਾਨਾਂ ਦਾ ਪਵਿੱਤਰਧਰਮ-ਧਾਮ ਜੋ ਅਰਬ ਦੇਸ਼ ਵਿਚ ਸਥਿਤ ਹੈ ਅਤੇ ਜਿਥੇ ਹਜ਼ਰਤ ਮੁਹੰਮਦ ਨੇ ਜਨਮ ਲਿਆ ਸੀ। ਇਹ ਨਗਰ ਜੱਦਹ ਦੀ ਬੰਦਰਗਾਹ ਤੋਂ ਲਗਭਗ 100 ਕਿ.ਮੀ. ਦੂਰ ਪਥਰੀਲੀ ਧਰਤੀ ਉਤੇ ਵਸਿਆ ਹੈ। ਇਸ ਦੇ ਇਰਦ-ਗਿਰਦ ਦਾ ਇਲਾਕਾ ਬੜਾ ਖ਼ੁਸ਼ਕ ਅਤੇ ਗ਼ੈਰ-ਆਬਾਦ ਹੈ। ਇਸ ਦੇ ਮਹੱਤਵ ਦਾ ਮੁੱਖ ਕਾਰਣ ‘ਕਾਅਬਾ’ ਹੈ। ਹਜ਼ਰਤ ਮੁਹੰਮਦ ਨੇ ਜੀਵਨ ਵਿਚ ਇਕ ਵਾਰ ਇਸ ਦੀ ਜ਼ਿਆਰਤ ਕਰਨਾ ਹਰ ਮੁਸਲਮਾਨ ਲਈ ਜ਼ਰੂਰੀ ਦਸਿਆ ਹੈ।

ਮੱਕੇ ਅਤੇ ਕਾਬੇ ਬਾਰੇ ਵਿਚਾਰ ਸਰਵਣ ਕਰੋ ਜੀ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲੋਂ

Posted by ਗਗਨਦੀਪ ਸਿੰਘ ਖਾਲਸਾ ਦਮਦਮੀ ਟਕਸਾਲ on Sunday, August 26, 2018

ਕਾਅਬੇ ਨੂੰ ਕਿਸ ਨੇ ਬਣਵਾਇਆ, ਇਸ ਬਾਰੇ ਵਖ ਵਖ ਰਵਾਇਤਾਂ ਪ੍ਰਚਲਿਤ ਹਨ, ਪਰ ਸਭ ਤੋਂ ਮਹੱਤਵ-ਪੂਰਣ ਪਰੰਪਰਾ ਇਹ ਹੈ ਕਿ ਹਜ਼ਰਤ ਇਬਰਾਹੀਮ ਨੇ ਆਪਣੇ ਪੁੱਤਰ ਦੀ ਬਲੀ ਦੇਣ ਦੀ ਆਜ਼ਮਾਇਸ਼ ਵਿਚ ਸਫਲ ਹੋਣ ਉਪਰੰਤ ਆਪਣੇ ਪੁੱਤਰ ਇਸਮਾਈਲ ਦੇ ਸਹਿਯੋਗ ਨਾਲ ਧਰਮ-ਪ੍ਰਚਾਰ ਦੇ ਜਿਸ ਵਿਸ਼ਵਵਿਆਪੀ ਅੰਦੋਲਨ ਦਾ ਸੰਚਾਲਨ ਕੀਤਾ, ਉਸ ਦਾ ਆਰੰਭ ਕਾਅਬੇ ਵਾਲੀ ਥਾਂ ਤੋਂ ਹੋਇਆ ਸੀ। ਉਦੋਂ ਇਹ ਵੀ ਸਥਾਪਨਾ ਕੀਤੀ ਗਈ ਕਿ ਰੱਬਵਿਚ ਯਕੀਨ ਰਖਣ ਵਾਲੇ ਸਾਰੇ ਲੋਕ ਇਸ ਸਥਾਨ ਉਤੇ ਆ ਕੇ ਜ਼ਿਆਰਤ ਕਰਨ ਅਤੇ ਆਪਣੇ ਇਲਾਕਿਆਂ ਨੂੰ ਪਰਤਕੇ ਇਸਲਾਮ ਦਾ ਪ੍ਰਚਾਰ ਕਰਨ। ਹਜ਼ਰਤ ਇਬਰਾਹੀਮ ਦੇ ਦੇਹਾਂਤ ਤੋਂ ਬਾਦ ਕਾਅਬਾ ਕਈ ਵਾਰ ਡਿਗਿਆ ਅਤੇ ਫਿਰ ਤੋਂ ਉਸਾਰਿਆ ਗਿਆ। ਇਕ ਵਾਰ ਹਜ਼ਰਤ ਮੁਹੰਮਦ ਸਾਹਿਬ ਤੋਂ ਵੀ ਇਸ ਦੀ ਨੀਂਹ ਰਖਵਾਈ ਗਈ ਦਸੀ ਜਾਂਦੀ ਹੈ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਕਾਅਬਾ ਵਿਚ ਅਨੇਕ ਬੁਤ ਸਥਾਪਿਤ ਸਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਪਰ ਇਕ ਅੱਲ੍ਹਾ ਵਿਚ ਵਿਸ਼ਵਾਸ ਰਖਣ ਵਾਲੇ ਹਜ਼ਰਤ ਮੁਹੰਮਦ ਨੇ ਸਾਰਿਆਂ ਬੁੱਤਾਂ ਨੂੰ ਉਥੋਂ ਹਟਵਾ ਦਿੱਤਾ। ਕਾਅਬੇ ਦੀ ਵਰਤਮਾਨ ਇਮਾਰਤ ਦੀ ਉਸਾਰੀ ਸੰਨ 1040 ਈ. ਵਿਚ ਰੂਮ ਦੇਸ਼ ਦੇ ਉਸਮਾਨੀ ਬਾਦਸ਼ਾਹ ਮੁਰਾਦ ਚੌਥੇ ਨੇ ਕਰਵਾਈ ਜਿਸ ਵਿਚ ਸਮੇਂ ਸਮੇਂ ਥੋੜਾ ਬਹੁਤ ਸੁਧਾਰ ਹੁੰਦਾ ਰਿਹਾ। ਕਾਅਬੇ ਦੀ ਵਿਸ਼ਾਲ ਇਮਾਰਤ ਵਿਚ ਧਰਤੀ ਤੋਂ ਪੰਜ ਫੁਟ ਉੱਚਾਈ ਤੇ ਸੰਗ-ਅਸਵਦ (ਕਾਲਾ ਪੱਥਰ) ਜੜ੍ਹਿਆ ਹੋਇਆ ਹੈ ਜਿਸ ਨੂੰ ਮੁਸਲਮਾਨ ਯਾਤ੍ਰੀ ਚੁੰਮਦੇ ਹਨ। ਕਾਅਬੇ ਦੇ ਇਰਦ-ਗਿਰਦ ਬਹੁਤ ਵਿਸ਼ਾਲ ਪਰਿਕਰਮਾ ਹੈ ਜਿਸ ਵਿਚ ਯਾਤ੍ਰੀ ਬੜੇ ਸੌਖ ਨਾਲ ਵਿਚਰ ਸਕਦੇ ਹਨ। ਕਾਅਬੇ ਦੀ ਇਮਾਰਤ ਕਾਲੇ ਰੇਸ਼ਮੀ ਕਪੜੇ ਨਾਲ ਢਕੀ ਰਹਿੰਦੀ ਹੈ ਜਿਸ ਉਤੇ ਕੁਰਾਨ ਵਿਚੋਂ ਆਇਤਾਂ ਲਿਖੀਆਂ ਹੁੰਦੀਆਂ ਹਨ। ‘ਹੱਜ’ ਦੇ ਅਵਸਰ ਤੇ ਲੱਖਾਂ ਵਿਅਕਤੀ ਜ਼ਿਆਰਤ ਕਰਨ ਲਈ ਇਥੇ ਪਹੁੰਚਦੇ ਹਨ।ਸੰਤਾਂ, ਫ਼ਕੀਰਾਂ ਨੇ ਇਸ ਧਰਮ-ਧਾਮ ਦੀਆਂ ਰੂੜ੍ਹ ਮਾਨਤਾਵਾਂ ਤੋਂ ਹਟਕੇ ਆਪਣੇ ਅੰਦਰ ਹੀ ਕਾਅਬੇ ਦੀ ਸਥਿਤੀ ਮੰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਸਚੀ ਕਰਣੀ ਨੂੰ ਕਾਅਬਾ ਦਸਿਆ ਹੈ—ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ(ਗੁ.ਗ੍ਰੰ.140)। ਜਨਮਸਾਖੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣਦਾ ਉੱਲੇਖ ਮਿਲਦਾ ਹੈ। ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀਆਂ ਤਿੰਨ ਪਉੜੀਆਂ (32-34) ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤ੍ਰਾ ਉਤੇ ਪ੍ਰਕਾਸ਼ ਪਾਉਂਦਿਆਂ ਲਿਖਿਆ ਹੈ — ਬਾਬਾਫਿਰਿਮਕੇਗਇਆਨੀਲਬਸਤ੍ਰਧਾਰੇਬਨਵਾਰੀ।ਆਸਾਹਥਿਕਿਤਾਬਕਛਿਕੂਜਾਬਾਂਗਮੁਸਲਾਧਾਰੀ।…ਧਰੀਨੀਸਾਣੀਕਉਸਦੀਮਕੇਅੰਦਰਿਪੂਜਕਰਾਈ।ਪਰ ਖੇਦ ਹੈ ਕਿ ਗੁਰੂ ਜੀ ਦੀ ਯਾਤ੍ਰਾ ਨਾਲ ਸੰਬੰਧਿਤ ਉਥੇ ਕੋਈ ਵੀ ਸਮਾਰਕ ਨਹੀਂ ਹੈ। ਖੜਾਵਾਂ (ਕਉਸ) ਬਾਰੇ ਦਸਿਆ ਜਾਂਦਾ ਹੈ ਕਿ ਉਹ ‘ਉਚ ਸ਼ਰੀਫ਼’ ਦੇ ਤੋਸ਼ਾਖ਼ਾਨੇ ਵਿਚ ਮੌਜੂਦ ਹਨ ਜੋ ਕਾਜ਼ੀ ਰੁਕਨਦੀਨ ਹਿੰਦੁਸਤਾਨ ਨੂੰ ਪਰਤਦਿਆਂ ਨਾਲ ਲੈ ਆਇਆ ਸੀ।

Read More...

Uncategorized

ਗ੍ਰੰਥੀ ਦੀ ਪਤਨੀ ਸੁਖਮਨੀ ਸਾਹਿਬ ਦੇ ਪੰਨਿਆਂ ‘ਚ ਬੱਚਿਆਂ ਨੂੰ ਰੋਟੀਆਂ ਪੈਕ ਕਰ ਭੇਜਦੀ ਸੀ..

ਜੋ ਇਸ ਮਾਤਾ ਨੇ ਗਲਤੀ ਕੀਤੀ ਆ ਉਸ ਦੀ ਸਜ਼ਾ ਇਸ ਨੂੰ ਜ਼ਰੂਰ ਮਿਲਣੀ ਚਾਹੀਦੀ ਆ ਮਾਤਾ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਸੀ ਪਰ ਜੋ ਹਰ ਰੋਜ ਗੁਰਬਾਣੀ ਦੀਆ ਤੁਕਾ ਤੇ ਗੁਰੂ ਸਾਹਿਬਾਨਾਂ ਦੀਆ ਫੋਟੋਆ ਅਖ਼ਬਾਰਾਂ ਵਿੱਚ ਛਪਦੀਆਂ ਨੇ ਤੇ ਬਾਅਦ ਵਿੱਚ ਉਹ ਅਖ਼ਬਾਰਾਂ ਕੁੜੇ ਦੇ ਢੇਰ ਤੇ ਪਇਆਂ ਹੁੰਦੀਆ ਨੇ ਕੀ ਉਹ ਬੇਅਦਬੀ ਨੀ ਹੁੰਦੀ ਕੀ ਕਦੇ ਕਿਸੇ ਵੀ ਮੀਡਿਆ ਵਾਲੇ ਨੇ ਇਹ ਮੁੱਦਾ ਕਿਉ ਨੀ ਚੁੱਕਿਆਂ ਗੁਰਬਾਣੀ ਦੀਆ ਤੁਕਾ ਤੇ

ਗ੍ਰੰਥੀ ਦੀ ਪਤਨੀ ਸੁਖਮਨੀ ਸਾਹਿਬ ਦੇ ਪੰਨਿਆਂ 'ਚ ਬੱਚਿਆਂ ਨੂੰ ਰੋਟੀਆਂ ਪੈਕ ਕਰ ਭੇਜਦੀ ਸੀ.. ਹੱਦ!

ਗ੍ਰੰਥੀ ਦੀ ਪਤਨੀ ਸੁਖਮਨੀ ਸਾਹਿਬ ਦੇ ਪੰਨਿਆਂ 'ਚ ਬੱਚਿਆਂ ਨੂੰ ਰੋਟੀਆਂ ਪੈਕ ਕਰ ਭੇਜਦੀ ਸੀ.. ਹੱਦ!Daily Post Punjabi Punjab Police India #SGPC #Sikh_samaj

Posted by Daily Post Punjabi on Friday, August 31, 2018

ਗੁਰੂ ਸਾਹਿਬਾਨਾਂ ਦੀਆ ਫੋਟੋਆ ਅਖ਼ਬਾਰਾਂ ਨਹੀਂ ਛਪਣੀਆ ਚਾਹੀਦੀਆ ਤਾਂ ਜੋ ਬੇਅਦਬੀ ਨਾਂ ਹੋ ਸਕੇ ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ। ਇਸ ਦੀ ਅਵਾਜ ਨਾਲ ਤਣਾਓ ਦੂਰ ਹੰਦਾ ਹੈ। ਸੁਖਮਨੀ ਸਾਹਿਬ ਜੀ ਨੂੰ ਪੜ੍ਹਨ ਨਾਲ ਬੰਦੇ ਦੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ। ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੁੜ ਜਾਦੇ ਹੋ। ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਤੁਹਾਡੇ ਵਿਚ ਅੰਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲੀਦਾਨ ਦੇਣ ਦੀ ਹਿੰਮਤ ਆ ਜਾਂਦੀ ਹੈ।ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋ ਇਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ।ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈਸਲੋਕੁ ॥ ੴ ਸਤਿਗੁਰ ਪ੍ਰ੍ਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ਸਤਿਗੁਰਏ ਨਮਹ ॥ ਸ਼੍ਰੀ ਗੁਰਦੇਵਏ ਨਮਹ ॥੧॥ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧।ਸੁਖਮਨੀ ਗੁਰੂ ਅਰਜਨ ਦੇਵ ਦੀ ਮਹੱਤਵਪੂਰਨ ਰਚਨਾ ਹੈ । ਵੱਡ ਆਕਾਰੀ ਇਸ ਰਚਨਾ ਵਿੱਚ ਨਾਮ- ਸਿਮਰਨ ਤੇ ਇਸ ਤੋਂ ਪ੍ਰਾਪਤ ਅਵਸਥਾਵਾਂ ਦਾ ਉਲੇਖ ਕੀਤਾ ਗਿਆ ਹੈ । ਗਉੜੀ ਰਾਗ ਵਿੱਚ ਰਚੀ ਇਸ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਹਨ ।

Read More...