Uncategorized

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਰੋਜੀ ਬਰਕੰਦੀ ਨੂੰ ਦਿੱਤਾ ਠੋਕਵਾਂ ਜਵਾਬ।

ਅਕਾਲੀ ਦਲ ਵੱਲੋਂ ਦਾਦੂਵਾਲ ਤੇ ਲੱਗੇ ਦੋਸ਼ਾਂ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਅਕਾਲੀ ਨੇਤਾਵਾਂ ਨੂੰ ਵੱਡਾ ਚੈਲੇਂਜ ਕਰ ਦਿੱਤਾ ਹੈ … ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਬਲਜੀਤ ਸਿੰਘ ਦਾਦੂਵਾਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲਣੀ ਬਾਰੇ ਆਪਣੇ ਬਿਆਨ ਉਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਜਿਹੜੀ ਕਾਰ ਮੁੱਖ ਮੰਤਰੀ ਦੇ ਘਰ ਗਈ, ਉਸ ਵਿਚ ਦਾਦੂਵਾਲ ਸਵਾਰ ਸੀ।

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਰੋਜੀ ਬਰਕੰਦੀ ਨੂੰ ਦਿੱਤਾ ਠੋਕਵਾਂ ਜਵਾਬ।

Posted by Punjabi Junction on Monday, September 3, 2018

ਉਨ੍ਹਾਂ ਨੇ ਇਸ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕ ਹੈ ਤਾਂ ਜਾਂਚ ਸੀਬੀਆਈ ਨੂੰ ਦੇ ਦਿਓ। ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਇਹ ਵੀ ਪਤਾ ਲੱਗ ਜਾਵੇਗਾ ਕਿ ਕੌਣ ਕਿਥੇ ਮਿਲਦਾ ਸੀ। ਉਨ੍ਹਾਂ ਕਿਹਾ ਕਿ ਸੀਐਮ ਹਾਊਸ ਉਤੇ ਸਪੈਸ਼ਲ ਟਾਵਰ ਹੈ ਤੇ ਜੇ ਕੋਈ ਸ਼ੱਕ ਹੈ ਤਾਂ ਲੁਕੇਸ਼ਨਾਂ ਕਢਵਾ ਲਵੋ। ਉਨ੍ਹਾਂ ਉਤੇ ਦਾਦੂਵਾਲ ਦਾ ਨੰਬਰ ਹੈ।ਉਨ੍ਹਾਂ ਕਿਹਾ ਕਿ ਕੈਪਟਨ ਵਿਧਾਨ ਸਭਾ ਵਿਚ ਦਾਅਵਾ ਰਹੇ ਹਨ ਕਿ ਉਹ ਦਾਦੂਵਾਲ ਨੂੰ ਨਹੀਂ ਮਿਲੇ ਪਰ ਦਾਦੂਵਾਲ ਨੇ ਮੈਨੂੰ ਖ਼ੁਦ ਕਿਹਾ ਹੈ ਕਿ ਉਨ੍ਹਾਂ ਦੀ ਗੱਡੀ ਸੀਐਮ ਹਾਊਸ ਗਈ ਹੈ। ਦਾਦੂਵਾਲ ਦੀ ਗੱਡੀ ਵਿਚ ਬੈਠੇ ਦੀ ਫੋਟੋ ਹੈ। ਫਿਰ ਕਿਵੇਂ ਕਹਿ ਸਕਦੇ ਹਾਂ ਕਿ ਉਹ ਅੰਦਰ ਨਹੀਂ ਗਿਆ।ਪੰਜਾਬ ਵਿਧਾਨ ਸਭਾ ਬੀਤੇ ਦਿਨੀ ਅੱਜ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੇਸ਼ ਕਰਨ ਤੋਂ ਠੀਕ ਪਹਿਲਾਂ ਅਕਾਲੀ ਦਲ ਨੇ ਕੈਪਟਨ ਸਰਕਾਰ ‘ਤੇ ਇੱਕ ਵੱਡਾ ਇਲਜ਼ਾਮ ਲਗਾ ਕੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਦਰਅਸਲ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀ ਦੇਰ ਰਾਤ ਇੱਕ ਟਵੀਟ ਕਰਕੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਬੈਠਕ ਕੀਤੀ ਤੇ ਦਾਅਵਾ ਇਹ ਵੀ ਹੈ ਕਿ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਈ ਹੈ। ਇਸ ਟਵੀਟ ਤੋਂ ਬਾਅਦ ਬਿਕਰਮ ਮਜੀਠੀਆ ਨੇ ਮੲਦਿਅ ਨਾਲ ਗੱਲਬਾਤ ਵਿੱਚ ਵੀ ਆਪਣੇ ਦਾਅਵੇ ਨੂੰ ਦੁਹਰਾਇਆ ਅਤੇ ਕਾਂਗਰਸ ਸਰਕਾਰ ‘ਤੇ ਵੱਡੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ।

Read More...

Uncategorized

ਸ਼ੇਅਰ ਜਰੂਰ ਕਰੋ-ਜਾਦੂ ਟੂਣਾ ਕਰਨ ਵਾਲਿਆਂ ਲਈ ਬਹੁਤ ਜਰੂਰੀ ਬੇਨਤੀ –

ਪੰਜਾਬ ਵਿਚ ਹੀ ਨਹੀਂ, ਪੂਰੇ ਹਿੰਦੋਸਤਾਨ ਵਿਚ ਜਾਂ ਜੇ ਕਹਿ ਲਈਏ ਕਿ ਸਾਰੇ ਏਸ਼ੀਆਈ ਦੇਸ਼ਾਂ ਵਿਚ ਹੀ ਜਾਦੂ ਟੂਣੇ ਦਾ ਭਰਮ ਮੌਜੂਦ ਹੈ। ਚਲਾਕ ਲੋਕ ਇਸ ਧੰਦੇ ਵਿਚ ਮੋਟੀ ਕਮਾਈ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਠੱਗੇ ਜਾਣ ਵਾਲਿਆਂ ਵਿਚ ਪੜ੍ਹੇ-ਲਿਖੇ ਲੋਕ ਵੀ ਬਹੁਤ ਮੌਜੂਦ ਹਨ। ਜੋਤਸ਼ੀ, ਪੰਡਿਤ, ਸਾਧ, ਪੁਜਾਰੀ, ਜੰਤਰ-ਮੰਤਰ ਤੇ ਧਾਗੇ-ਤਵੀਤ ਕਰਨ ਵਾਲੇ ਜਾਂ ਪ੍ਰਵਚਨ ਦੇਣ ਵਾਲੇ ਸਭ ਲੋਕਾਂ ਦਾ ਬੜੇ ਜ਼ੋਰ-ਸ਼ੋਰ ਨਾਲ ਸ਼ਿਕਾਰ ਕਰੀ ਜਾਂਦੇ ਹਨ।

ਟੂਣਾ ਕਰਨ ਲਈ ਦੱਸਣ ਵਾਲੇ ਸਿਆਣਿਆਂ ਨੂੰ ਬੇਨਤੀ ਹੈ ਟੂਣਾ ਚੱਜ ਦੀ ਚੀਜ ਦਾ ਦੱਸਿਆ ਕਰੋ

ਟੂਣਾ ਕਰਨ ਲਈ ਦੱਸਣ ਵਾਲੇ ਸਿਆਣਿਆਂ ਨੂੰ ਬੇਨਤੀ ਹੈ ਟੂਣਾ ਚੱਜ ਦੀ ਚੀਜ ਦਾ ਦੱਸਿਆ ਕਰੋ

Posted by Punjabi Junction on Monday, August 27, 2018

ਸਰਕਾਰਾਂ ਅਤੇ ਉਨ੍ਹਾਂ ਦੇ ਮੰਤਰੀ, ਕੁਝ ਇਕ ਨੂੰ ਛੱਡ ਕੇ ਸਭ ਇਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਹਨ। ਪੁਲਿਸ ਅਫ਼ਸਰ ਤਕ ਅੰਨ੍ਹੇਵਾਹ ਇਨ੍ਹਾਂ ਵੱਲ ਵਹੀਰਾਂ ਘੱਤ ਰਹੇ ਹਨ। ਚਲੋ ਮੰਤਰੀ ਤਾਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਪਰ ਸਰਕਾਰੀ ਅਫ਼ਸਰ ਤਾਂ ਪੜ੍ਹੇ ਲਿਖੇ ਹੁੰਦੇ ਹਨ। ਫਿਰ ਉਨ੍ਹਾਂ ਦੀ ਮੱਤ ਕੀ ਕਹਿੰਦੀ ਹੈ? ਕਿਉਂ ਨਹੀਂ ਕੋਈ ਇਕ ਮਿੰਟ ਲਈ ਵੀ ਇਹ ਸੋਚਦਾ ਕਿ ਇੱਦਾਂ ਹੋ ਵੀ ਸਕਦਾ ਹੈ ਕਿ ਨਹੀਂ? ਸਭ ਅੰਨ੍ਹੇ ਬਣੇ ਫਿਰਦੇ ਹਨ। ਕੋਈ ਸ਼ਹਿਰ ਨਹੀਂ, ਕਸਬਾ ਜਾਂ ਕੋਈ ਗਲੀ-ਮੁਹੱਲਾ ਨਹੀਂ ਜਿਥੇ ਕੋਈ ਇਹੋ ਜਿਹਾ ਠੱਗ ਨਾ ਬੈਠਾ ਹੋਵੇ। ਪੰਜਾਬ ਵਿਚ ਤਰਕਸ਼ੀਲ ਸੁਸਾਇਟੀਆਂ ਨੇ ਬਹੁਤ ਪ੍ਰਚਾਰ ਕੀਤਾ ਕਿ ਲੋਕ ਸਿਆਣੇ ਹੋਣ, ਪਰ ਨਹੀਂ!ਕੋਈ ਵੀ ਟੈਲੀਵਿਜ਼ਨ ਚੈਨਲ ਹੋਵੇ, ਸਭ ਇਨ੍ਹਾਂ ਲੋਕਾਂ ਦੀਆਂ ਮਸ਼ਹੂਰੀਆਂ ਨਾਲ ਚਲਦਾ ਹੈ। ਅਖ਼ਬਾਰਾਂ ਵਿਚ ਵੀ ਇਹੋ ਲੋਕ ਛਾਏ ਹੋਏ ਹਨ। ਟੈਲੀਵਿਜ਼ਨ ਸਾਇੰਸ ਦੀ ਕਾਢ ਹੈ। ਅਖ਼ਬਾਰਾਂ ਛਾਪਣ ਵਾਲੀਆਂ ਸਭ ਮਸ਼ੀਨਾਂ ਸਾਇੰਸ ਦੀਆਂ ਹੀ ਬਣਾਈਆਂ ਹੋਈਆਂ ਹਨ, ਪਰ ਜਦ ਵੀ ਕੋਈ ਨਵੀਂ ਖੋਜ ਆਉਂਦੀ ਹੈ, ਉਸ ਨੂੰ ਤੋੜ-ਮਰੋੜ ਕੇ ਜੋਤਿਸ਼, ਰਾਹੂ, ਕੇਤੂ, ਸ਼ਨੀ ਤੇ ਮੰਗਲ ਨਾਲ ਜੋੜ ਕੇ ਲੋਕਾਂ ਅੱਗੇ ਪਰੋਸ ਦਿੱਤਾ ਜਾਂਦਾ ਹੈ।ਅੱਜ ਕਿਸੇ ਵੀ ਸਕੂਲ ਵਿਚ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਜਾਦੂ ਟੂਣਾ ਕੀ ਹੈ? ਕਿਸੇ ਵੀ ਧਾਰਮਿਕ ਸਥਾਨ ‘ਤੇ ਇਸ ਬਾਰੇ ਨਹੀਂ ਦੱਸਿਆ ਜਾਂਦਾ ਕਿ ਇਹ ਤਾਂ ਇਕ ਕਲਾ ਹੈ! ਕੋਈ ਵੀ ਆਮ ਆਦਮੀ ਜੋ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ, ਚਾਹੇ ਉਹ ਬੰਦਾ ਹੋਵੇ ਜਾਂ ਜ਼ਨਾਨੀ ਹੋਵੇ; ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ, ਉਹ ਥੋੜ੍ਹੀ ਜਿਹੀ ਸਿਖਲਾਈ ਲੈ ਕੇ ਬੜੀ ਆਸਾਨੀ ਨਾਲ ਇਹ ਸਭ ਕਰ ਸਕਦਾ ਹੈ। ਇਹ ਕੋਈ ਕਿਸੇ ਕਿਸਮ ਦੀ ਗੈਬੀ ਸ਼ਕਤੀ ਨਹੀਂ ਹੈ। ਦੁਨੀਆਂ ਉਤੇ ਜਿੰਨੇ ਵੀ ਵੱਡੇ ਵੱਡੇ ਜਾਦੂਗਰ ਹਨ, ਉਹ ਸਾਰੇ ਹੀ ਸਿਖਲਾਈ ਲੈ ਕੇ ਜਾਦੂ ਦੇ ਟਰਿੱਕ ਕਰਦੇ ਹਨ। ਉਂਜ, ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਦਿਮਾਗ ਵਿਚੋਂ ਇਹ ਡਰ ਕੱਢਣਾ ਪਵੇਗਾ ਕਿ ਕਾਲੇ ਜਾਦੂ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ। ਕੋਈ ਵੀ ਬੰਗਾਲ ਦਾ ਜਾਂ ਕਾਲਾ ਜਾਦੂ ਨਹੀਂ ਹੈ। ਜਦੋਂ ਕੋਈ ਜਾਦੂਗਰ ਟਰਿੱਕ ਕਰਦਾ ਹੈ ਤਾਂ ਜੇ ਤੁਸੀਂ ਪੂਰੇ ਧਿਆਨ ਨਾਲ ਉਸ ਵੱਲ ਵੇਖੋਗੇ ਤਾਂ ਉਸ ਦੀ ਚੁਸਤੀ ਫੜ ਸਕਦੇ ਹੋ। ਕੋਈ ਵੀ ਟਰਿੱਕ ਹੱਥ ਦੀ ਸਫਾਈ ਹੁੰਦੀ ਹੈ।ਪੰਜਾਬ, ਇੰਗਲੈਂਡ, ਕੈਨੇਡਾ ਤੇ ਹੋਰ ਥਾਂਈਂ ਤਰਕਸ਼ੀਲ ਸੁਸਾਇਟੀਆਂ ਨੇ ਕਰੋੜਾਂ ਰੁਪਏ ਦੇ ਇਨਾਮ ਰੱਖੇ ਹੋਏ ਹਨ। ਅੱਜ ਤਕ ਇਕ ਵੀ ਅਜਿਹਾ ਬੰਦਾ ਨਹੀਂ ਨਿਤਰਿਆ ਜਿਸ ਨੇ ਕਾਲਾ ਜਾਦੂ ਜਾਂ ਗੈਬੀ ਸ਼ਕਤੀ ਦਿਖਾਉਣ ਦਾ ਚੈਲਿੰਜ ਕਬੂਲ ਕੀਤਾ ਹੋਵੇ। ਅਸਲ ਵਿਚ ਜਿਨ੍ਹਾਂ ਚੀਜ਼ਾਂ ਨੂੰ ਟੂਣਾ ਬਣਾ ਕੇ ਡਰ ਬਿਠਾਇਆ ਜਾਂਦਾ ਹੈ, ਉਹ ਸਭ ਚੀਜ਼ਾਂ ਕਿਸੇ ਨਾ ਕਿਸੇ ਦੁਕਾਨ ਜਾਂ ਸਟੋਰ ਤੋਂ ਹੀ ਖਰੀਦੀਆਂ ਹੁੰਦੀਆਂ ਹਨ ਤੇ ਉਹ ਵੀ ਕਿਸੇ ਜਿਉਂਦੇ ਜਾਗਦੇ ਇਨਸਾਨ ਵੱਲੋਂ ਹੀ ਰੱਖੀਆਂ ਹੁੰਦੀਆਂ ਹਨ। ਇਹ ਸਭ ਚੀਜ਼ਾਂ ਬੇਜ਼ਾਨ ਹੁੰਦੀਆਂ ਹਨ ਤੇ ਕੋਈ ਵੀ ਬੇਜ਼ਾਨ ਚੀਜ਼ ਆਪਣੇ ਆਪ ਹਿੱਲ ਨਹੀਂ ਸਕਦੀ।ਸਾਡਾ ਸਿਰਫ਼ ਇਕੋ ਹੀ ਮਕਸਦ ਹੈ ਕਿ ਲੋਕ ਸਿਆਣੇ ਹੋਣ ਅਤੇ ਇਨ੍ਹਾਂ ਕੁ-ਚੱਕਰਾਂ ਵਿਚੋਂ ਬਾਹਰ ਨਿਕਲਣ। ਇਸ ਲਈ ਕਿਸੇ ਨੂੰ ਵੀ ਜਾਦੂ ਟੂਣੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਡਰੋ ਨਾ, ਸਗੋਂ ਇਹ ਵਹਿਮ ਪਾਉਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦਿਓ। ਕੋਈ ਵੀ ਜਣਾ, ਕਿਸੇ ਵੀ ਅਜਿਹੇ ਮਸਲੇ ਬਾਰੇ ਬੇਝਿਜਕ ਸੰਪਰਕ ਕਰ ਸਕਦਾ ਹੈ।

Read More...

Uncategorized

ਭਗਵੰਤ ਮਾਨ ਨੇ ਅਜਿਹਾ ਕਿਓਂ ਕਿਹਾ ਕਿ ਮੇਰੇ ਚੋਂਕ ਚ ਖੜਾ ਕੇ ਜੁੱਤੀਆ ਮਾਰਿਓ ਜੇ …

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵੱਲੋਂ ਰੈਲੀਆਂ ਕਰਨ ਤੋਂ ਬਾਅਦ ਹੁਣ ‘ਆਪ’ ਦਾ ਦੂਜਾ ਧੜਾ ਵੀ ਮੈਦਾਨ ‘ਚ ਉਤਰ ਆਇਆ ਹੈ। ਭਗਵੰਤ ਮਾਨ ਦੀ ਅਗਵਾਈ ‘ਚ ਮੌੜ ਮੰਡੀ ਦੇ ਪਿੰਡ ਮਾਈਸਰਖਾਨਾਂ ‘ਚ ਪੰਜਾਬ ਜੋੜੋ ਰੈਲੀ ਕੀਤੀ ਗਈ। ਜਿਸ ‘ਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਕਈ ਵਿਧਇਕ ਰੈਲੀ ‘ਚ ਸ਼ਾਮਿਲ ਹੋਏ। ਇਸ ਦੌਰਾਨ ਭਗਵੰਤ ਮਾਨ ਬਰਗਾੜੀ ਕਾਂਡ ਨੂੰ ਲੈ

ਭਗਵੰਤ ਮਾਨ ਨੇ ਅਜਿਹਾ ਕਿਓਂ ਕਿਹਾ ਕਿ ਮੇਰੇ ਚੋਂਕ ਚ ਖੜਾ ਕੇ ਜੁੱਤੀਆ ਮਾਰਿਓ ਜੇ …

ਭਗਵੰਤ ਮਾਨ ਨੇ ਅਜਿਹਾ ਕਿਓਂ ਕਿਹਾ ਕਿ ਮੇਰੇ ਚੋਂਕ ਚ ਖੜਾ ਕੇ ਜੁੱਤੀਆ ਮਾਰਿਓ ਜੇ …

Posted by Punjabi Junction on Monday, September 3, 2018

ਕੇ ਬਾਦਲਾਂ ਅਤੇ ਕੈਪਟਨ ‘ਤੇ ਵਰਦੇ ਦਿਖਾਈ ਦਿੱਤੇ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਬਰਗਾੜੀ ਕਾਂਡ ਦੇ ਦੋਸ਼ੀਆਂ ‘ਤੇ ਕਾਰਵਾਈ ਨਹੀਂ ਕਰਦੇ ਤਾਂ ਉਹ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਣਗੇ। ਸੁਖਪਾਲ ਖਹਿਰਾ ਬਾਰੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਖਹਿਰਾ ਨੂੰ ਮਨਾਉਣ ਲਈ 5 ਵਿਧਾਇਕ ਵੀ ਭੇਜੇ ਗਏ ਸਨ ਪਰ ਖਹਿਰਾ ਹੁਣ ਆਪਣੇ ਦਰਵਾਜ਼ੇ ਆਪ ਬੰਦ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਰੈਲੀ ‘ਚ ਪਿੰਡ ਦੇ ਕੁਝ ਲੋਕ ‘ਆਪ’ ਦੇ ਯੂਥ ਆਗੂ ਸੁਖਵੀਰ ਸਿੰਘ ਮਾਈਸਰਖਾਨਾ ਖਿਲਾਫ ਨਾਅਰੇਬਾਜ਼ੀ ਵੀ ਕਰਦੇ ਦਿਖਾਈ ਦਿੱਤੇ। ਲੋਕਾਂ ਨੇ ਯੂਥ ਆਗੂ ‘ਤੇ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਉਸਨੂੰ ਪਾਰਟੀ ‘ਚੋਂ ਕੱਢਣ ਦੀ ਵੀ ਮੰਗ ਕੀਤੀ।  ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਸੂਬੇ ਦੇ ਭਖਵੇਂ ਮੁੱਦਿਆਂ ‘ਤੇ ਆਧਾਰਿਤ ‘ਪੰਜਾਬ ਜੋੜੋ’ ਰੈਲੀਆਂ ਦੇ ਪਹਿਲੇ ਦੌਰ ਦਾ ਆਗਾਜ਼ ਹੋ ਚੁੱਕਾ ਹੈ। ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਮਾਇਸਰ ਖਾਨਾ ਤੋਂ ਪਹਿਲੀ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਲਈ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦੋਵੇਂ ਹੀ ਜ਼ਿੰਮੇਵਾਰ ਹਨ, ਜਿੰਨ੍ਹਾਂ ਵਾਰੀਆਂ ਬੰਨ੍ਹ ਕੇ ਪੰਜਾਬ ਨੂੰ ਲੁੱਟਿਆ ਤੇ ਹੱਕ ਮੰਗਣ ਵਾਲਿਆਂ ਨੂੰ ਕੁੱਟਿਆ। ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਸੱਤਾ ਤੇ ਪੈਸੇ ਦੀ ਭੁੱਖ ਲਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਲੀਆਂ ‘ਚ ਰੋਲਿਆ। ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਸੁਖਬੀਰ ਸਿੰਘ ਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਪਾਪਾਂ ਦਾ ਫਲ ਜਿਉਂਦੇ ਜੀਅ ਭੋਗ ਕੇ ਜਾਣਗੇ।ਮਾਨ ਨੇ ਕਿਹਾ ਕਿ ਬਾਦਲ ਆਪਣੇ ਪਾਪਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਲੈ ਸਕਦੇ ਹਨ, ਮਿਲ ਕੇ ਕੇਸ ਕਮਜ਼ੋਰ ਕਰਵਾ ਸਕਦੇ ਹਨ, ਗਵਾਹ ਖ਼ਰੀਦ ਸਕਦੇ ਹਨ ਜਾਂ ਮੁਕਰਵਾ ਸਕਦੇ ਹਨ ਤੇ ਤਿਕੜਮਬਾਜੀਆਂ ਨਾਲ ਕੇਸਾਂ ‘ਚੋਂ ਬਰੀ ਵੀ ਹੋ ਸਕਦੇ ਹਨ, ਪਰ ਰੱਬ ਦੀ ਕਚਹਿਰੀ ‘ਚੋਂ ਕਿਵੇਂ ਬਚਣਗੇ?ਭਗਵੰਤ ਮਾਨ ਦੀ ਅਗਵਾਈ ਹੇਠ ਸਤੰਬਰ ਮਹੀਨੇ ‘ਚ ਪੰਜਾਬ ਅੰਦਰ 10 ਰੈਲੀਆਂ ਹੋਣਗੀਆਂ ਜਿੰਨਾ ‘ਚ ਬੇਅਦਬੀ ਮਾਮਲੇ ਦੇ ਨਾਲ-ਨਾਲ ਸਿਹਤ ਤੇ ਸਿੱਖਿਆ, ਨਸ਼ੇ ਤੇ ਬੇਰੁਜ਼ਗਾਰੀ, ਕਰਜ਼ਾ ਤੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਸਮੇਤ ਉਨ੍ਹਾਂ ਤਮਾਮ ਮੁੱਦਿਆਂ ਤੇ ਵਾਅਦਿਆਂ ਪ੍ਰਤੀ ਲੋਕ ਲਹਿਰ ਖੜੀ ਕੀਤੀ ਜਾਵੇਗੀ, ਜਿੰਨਾ ਤੋਂ ਪਹਿਲਾਂ ਬਾਦਲ ਸਰਕਾਰ ਮੁਨਕਰ ਸੀ ਤੇ ਹੁਣ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਭੱਜ ਚੁੱਕੀ ਹੈ।ਆਮ ਆਦਮੀ ਪਾਰਟੀ ਇੱਕੋ ਇੱਕ ਉਮੀਦ…ਇਸ ਮੌਕੇ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਸਿਸਟਮ ਠੀਕ ਨਹੀਂ ਹੁੰਦਾ ਉਨ੍ਹਾਂ ਚਿਰ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕਾਂ ਨੇ ਬਾਦਲ ਅਤੇ ਕੈਪਟਨ ਵਾਰ-ਵਾਰ ਅਜ਼ਮਾ ਕੇ ਦੇਖ ਲਏ ਹਨ ਹੁਣ ਆਮ ਆਦਮੀ ਪਾਰਟੀ ਹੀ ਇੱਕੋ-ਇੱਕ ਉਮੀਦ ਬਚੀ ਹੈ। ਦਿੱਲੀ ‘ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਸ਼ਾਨਦਾਰ ਕੰਮਾਂ ਨੇ ਪੰਜਾਬ ਤੇ ਦੇਸ਼ ਵਾਲਿਆਂ ਦੀਆਂ ਇਹ ਉਮੀਦਾਂ ਹੋਰ ਵਧਾ ਦਿੱਤੀਆਂ ਹਨ।ਬਾਦਲਾਂ ਤੇ ਕੈਪਟਨ ’ਤੇ ਆਪਣੇ ਖ਼ਿਲਾਫ਼ ਕੇਸਾਂ ‘ਚ ਗਵਾਹਾਂ ਨੂੰ ਮੁਕਰਵਾਉਣ ਦੇ ਲਾਏ ਦੋਸ਼…ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਤੇ ਬਾਦਲ ਪਰਿਵਾਰ ਉੱਤੇ ਰੁਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਠੋਸ ਕਦਮ ਨਹੀਂ ਚੁੱਕਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਾਦਲਾਂ ਨੂੰ ‘ਤੇ ਬਚਾਉਣ ਲੱਗੀ ਹੋਈ ਹੈ। ਬਾਦਲਾਂ ਦੀ ਮਦਦ ਲਈ ਹੀ ਕੈਪਟਨ

Read More...

Uncategorized

ਮੋਦੀ ਸਰਕਾਰ ਨੇ ਕੀਤਾ ਕੈਪਟਨ ਨੂੰ ਚੌਕਸ ..ਖ਼ਾਲਿਸਤਾਨੀ ਲਹਿਰ ਦਾ ਮੁੜ ਉਭਾਰ,

ਪੰਜਾਬ ਵਿੱਚ ਆਏ ਸਿਆਸੀ ਉਬਾਲ ਨੂੰ ਵੇਖਦਿਆਂ ਕੇਂਦਰ ਸਰਕਾਰ ਤੌਕੰਨੀ ਹੋ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਤੇ ਵਿਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਕੇਂਦਰੀ ਏਜੰਸੀਆਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨੀ ਲਹਿਰ ਦੀ ਮੁੜ ਉਭਾਰ ਹੋਰ ਰਿਹਾ ਹੈ। ਇਸ ਬਾਰੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਵੀ ਸਾਵਧਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ

ji

Posted by Surkhab Tv on Monday, September 3, 2018

ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਇਸ ਵਿਸ਼ੇ ‘ਤੇ ਚਰਚਾ ਕੀਤੀ।ਕੇਂਦਰ ਸਰਕਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਇੰਗਲੈਂਡ ਵਿੱਚ ਰੈਫ਼ਰੰਡਮ 2020 ਸਬੰਧੀ ਸਿੱਖਸ ਫਾਰ ਜਸਟਿਸ ਦੇ ਸਮਾਗਮ ਤੋਂ ਬਾਅਦ ਪੰਜਾਬ ਵਿੱਚ ਖੁਫ਼ੀਆ ਏਜੰਸੀਆਂ ਲਗਾਤਾਰ ਹਾਈ ਐਲਰਟ ‘ਤੇ ਹਨ। ਬੈਠਕ ਵਿੱਚ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਆਈਐਸਆਈ ਦੇ ਗੁਪਤ ਆਪ੍ਰੇਸ਼ਨ ‘ਐਕਸਪ੍ਰੈਸ’ ਤਹਿਤ ਹੋਣ ਵਾਲੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਨਾਲ ਬੇਅਸਰ ਕਰ ਦਿੱਤਾ। ਕੈਪਟਨ ਨੇ ਗ੍ਰਹਿ ਮੰਤਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਬੈਠਕ ਵਿੱਚ ਵੀ ਇਨ੍ਹਾਂ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ।ਇਸ ਤੋਂ ਇਲਾਵਾ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤੋਂ ਹੀ ਬਹਿਬਲ ਕਲਾਂ ਵਿੱਚ ਜਾਰੀ ਧਰਨੇ ਨੂੰ ਵਿਦੇਸ਼ੀ ਫੰਡਿੰਗ ਪ੍ਰਤੀ ਸ਼ਿਕਾਇਤ ਕਰ ਚੁੱਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ ‘ਤੇ ਬੈਠੇ ਸਿੱਖ ਆਗੂਆਂ ਨੂੰ ਜਰਮਨੀ, ਕੈਨੇਡਾ, ਅਮਰੀਕਾ ਤੇ ਯੂਕੇ ਤੋਂ ਆਉਂਦੇ ਫ਼ੋਨ ਨੇ ਕੇਂਦਰ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਹੁਣ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ।ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਵਿੱਚ ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਸਬੰਧੀ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ।  ਬੈਠਕ ਵਿੱਚ ਮੌਜੂਦ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਇਸ ਸਬੰਧੀ ਕਾਨੂੰਨੀ ਚਾਰਾਜੋਈ ਆਰੰਭੀ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਤੋਂ ਕਰਵਾਉਣ ਲਈ ਮਤਾ ਪਾਸ ਹੋਇਆ ਸੀ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ।

Read More...

Uncategorized

SGPC ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਸਵਾਲ ਦੇ ਜਵਾਬ ਤੋਂ ਕਿਉਂ ਭੱਜੇ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਦਲਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੁਣ ਅਕਾਲੀ ਦਲ ਬਾਦਲ ਵੀ ਜਥੇਦਾਰ ਨੂੰ ਲਾਂਭੇ ਕਰਨ ਦੀ ਗੱਲ ਕਰਨ ਲੱਗਾ ਹੈ ਤਾਂ ਉਨ੍ਹਾਂ ਇੰਨਾ ਹੀ ਜਵਾਬ ਦਿੱਤਾ ਕਿ ਬੈਠ ਕੇ ਫੈਸਲਾ ਲਵਾਂਗੇ।ਹੋਰ ਕੁਝ ਬੋਲਣ ਦੀ ਥਾਂ ਉਹ ਚੁੱਪਚਾਪ ਉਥੋਂ ਖਿਸਕ ਗਏ।

SGPC ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਸਵਾਲ ਦੇ ਜਵਾਬ ਤੋਂ ਕਿਉਂ ਭੱਜੇ ਲੌਂਗੋਵਾਲ

Posted by Surkhab Tv on Monday, September 3, 2018

ਦੱਸ ਦਈਏ ਕਿ ਕੱਲ੍ਹ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸੀ ਕਿ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾਹ ਲੱਗੀ ਹੈ। ਹੁਣ ਜਥੇਦਾਰ ਨੂੰ ਆਪ ਹੀ ਅਹੁਦਾ ਛੱਡ ਦੇਣਾ ਚਾਹੀਦਾ ਹੈ। ਜੇ ਉਹ ਅਹੁਦਾ ਨਹੀਂ ਛੱਡਦੇ ਤਾਂ ਉਨ੍ਹਾਂ ਦੀ ਥਾਂ ਨਵਾਂ ਜਥੇਦਾਰ ਨਿਯੁਕਤ ਕਰ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਅਤੇ ਹੋਰ ਅਹਿਮ ਟਿਕਾਣਿਆਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਇਹ ਫੈਸਲਾ ਸੂਬੇ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆ ਹੈ।ਸੂਬਾ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਸਾਰੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ, ਚਰਚਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ, ਪਿੰਡ ਦੇ ਪ੍ਰਮੁੱਖ ਟਿਕਾਣਿਆਂ ਅਤੇ ਨਿਗਮਾਂ ਦੀ ਹਦੂਦ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਫੈਸਲਾ ਸੂਬੇ ਵਿੱਚ ਧਾਰਮਿਕ ਥਾਵਾਂ ਦੇ ਨੇੜੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸੂਬੇ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮੱਦੇਨਜ਼ਰ ਲਿਆ ਗਿਆ ਹੈ।ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਨਿਗਮ ਵੱਲੋਂ ਆਪਣੇ ਫੰਡਾਂ ਵਿੱਚੋਂ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। ਇਸ ਉਪਰਾਲੇ ਨਾਲ ਜਿੱਥੇ ਸਮਾਜ ਵਿਰੋਧੀ ਤੱਤਾਂ ਉੱਤੇ ਹਰ ਪਲ ਨਜ਼ਰ ਰੱਖੀ ਜਾ ਸਕੇਗੀ, ਉੱਥੇ ਹੀ ਹੋਰ ਅਪਰਾਧਾਂ ਨੂੰ ਵੀ ਰੋਕਿਆ ਜਾ ਸਕੇਗਾ।ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਪੰਜਾਬ ਪੁਲੀਸ ਅਤੇ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਵਿਚਾਰ ਚਰਚਾ ਕੀਤੀ ਜਾ ਚੱਕੀ ਹੈ  ਅਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਖ਼ਤੀ ਨਾਲ ਨਜਿੱਠਣ ’ਤੇ ਜ਼ੋਰ ਦਿੱਤਾ ਗਿਆ ਹੈ।ਹਾਲ ਹੀ ਵਿੱਚ ਵਿਧਾਨ ਸਭਾ ਵਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਸਬੰਧੀ ਇਕ ਬਿਲ ਵੀ ਪਾਸ ਕੀਤਾ ਗਿਆ।

Read More...

Uncategorized

ਮੈਂ ਸਿਰਫ ਕੋਟਕਪੂਰੇ ਬਾਰੇ ਹੁਕਮ ਦਿੱਤਾ ਸੀ:ਬਾਦਲ

ਵਿਧਾਨ ਸਭ ਸੈਸ਼ਨ ਤੋਂ ਬਾਅਦ ਪਹਿਲੀ ਵਾਰ ਨਿਊਜ਼ 18 ਉਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੁੱਪ ਤੋੜੀ ਹੈ। ਬਾਦਲ ਨੇ ਕਿਹਾ ਹੈ ਕਿ ਇਹ ਸੈਸ਼ਨ ਨਹੀਂ ਬਲਕਿ ਕਾਂਗਰਸ ਦੀ ਰੈਲੀ ਸੀ। ਅਕਾਲੀ ਦਲ ਤਾਂ ਉਸ ਵਿਚ ਹਿੱਸਾ ਨਹੀਂ ਲੈ ਰਿਹਾ ਸੀ। ਉਨ੍ਹਾਂ ਕਿਹਾ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਇਕ ਪੱਖਪਾਤੀ ਬੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕਾਂਗਰਸੀਆਂ ਨਾਲ ਰਿਸ਼ਤੇਦਾਰੀ ਹੈ

#LiveSuperExclusive: ਸਦਨ 'ਚ ਘੇਰੇ ਤੋਂ ਬਾਅਦ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨਾਲ ਸੀਨੀਅਰ ਐਡੀਟਰ Ritesh Lakhi ਨਾਲ ਖਾਸ ਗਲਬਾਤ#SuperExclusive Interview with Parkash Singh Badal by Ritesh LAKHI as SAD Patron unravels the mystery surrounding #KotkapuraFiring and #BehbalKalanFiring #incidents

Posted by News18 Punjab on Monday, September 3, 2018

ਤੇ ਸਾਡੇ ਇਹ ਸ਼ੁਰੂ ਤੋਂ ਹੀ ਖ਼ਿਲਾਫ਼ ਹੈ।ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਸ ਕਮਿਸ਼ਨ ਨੂੰ ਮੰਨਦੇ ਹੀ ਨਹੀਂ ਤਾਂ ਬਹਿਸ ਦਾ ਕੀ ਫ਼ਾਇਦਾ। ਉਨ੍ਹਾਂ ਉਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਗੋਲੀ ਲਈ ਅਫ਼ਸਰਾਂ ਨੂੰ ਫੋਨ ਕੀਤੇ, ਬਾਰੇ ਬਾਦਲ ਨੇ ਕਿਹਾ ਕਿ ਅਜਿਹਾ ਕਈ ਹੁਕਮ ਨਹੀਂ ਦਿੱਤਾ ਗਿਆ। ਇਕ ਮੁੱਖ ਮੰਤਰੀ ਅਜਿਹਾ ਕਰ ਹੀ ਨਹੀਂ ਸਕਦਾ। ਮੇਰੀ ਸੀਨੀਅਰ ਅਫਸਰਸ਼ਾਹੀ ਨੂੰ ਇਹੀ ਹਦਾਇਤ ਸੀ ਕਿ ਮਸਲਾ ਗੱਲਬਾਤ ਨਾਲ ਹੱਲ ਕਰੋ। ਉਨ੍ਹਾਂ ਕਿਹਾ ਕਿ ਉਸ ਸਮੇਂ ਬਹਿਬਲ ਕਲਾਂ ਕੋਈ ਮਸਲਾ ਹੀ ਨਹੀਂ ਸੀ, ਉਨ੍ਹਾਂ ਨੇ ਕੋਟਕਪੂਰੇ ਬਾਰੇ ਗੱਲਬਾਤ ਕੀਤੀ ਸੀ। ਮੈਂ ਸਿਰਫ ਇੰਨਾ ਹੀ ਕਿਹਾ ਸੀ ਪਿਆਰ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਜਾਵੇ। ਇਹ ਜਾਣਬੁੱਝ ਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ, ਬਹਿਬਲ ਕਲਾਂ ਹੋਰ ਮਸਲਾ ਹੈ ਤੇ ਕੋਟਕਪੂਰਾ ਹੋਰ ਮਸਲਾ ਹੈ। ਸਦਨ ਵਿਚ ਕੈਪਟਨ ਵੱਲੋਂ ਮਾੜਾ-ਚੰਗਾ ਬੋਲਣ ਬਾਰੇ ਉਨ੍ਹਾਂ ਕਿਹਾ ਕਿ ਇਹ ਹਲਕੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਭਾਵੇਂ ਮੈਨੂੰ ਗੋਲੀ ਮਰਵਾ ਦਿਓ, ਮੈਂ ਨਹੀਂ ਡਰਦਾ। ਕੋਟਕਪੂਰੇ ਮਾਮਲੇ ਉਤੇ ਉਨ੍ਹਾਂ ਡੀਜੀਪੀ ਨਾਲ ਰਾਤ 2 ਵਜੇ ਗੱਲਬਾਤ ਕੀਤੀ ਸੀ, ਬਹਿਬਲ ਕਲਾਂ ਵਿਚ ਉਸ ਸਮੇਂ ਕੋਈ ਗੱਲਬਾਤ ਹੀ ਨਹੀਂ ਸੀ ਤੇ ਸਭ ਸ਼ਾਂਤ ਸੀ। ਮੁੱਖ ਮੰਤਰੀ ਵੱਲੋਂ ਮੇਰੇ ਬਾਰੇ “ਬੁਜ਼ਦਿਲ, ਬਦਮਾਸ਼, ਝੂਠਾ ਅਤੇ ਬੇਭਰੋਸੇਯੋਗ ਵਰਗੇ ਗੈਰ ਇਖ਼ਲਾਕੀ ਅਤੇ ਤਹਿਜ਼ੀਬ ਤੋਂ ਸੱਖਣੇ” ਸ਼ਬਦਾਂ ਦੀ ਵਰਤੋਂ ਨਾਲ ਹਰ ਸੂਝਵਾਨ ਅਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪਹੁੰਚੀ ਹੈ, ਪਰ “ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਅਤੇ ਮੌਕਾ ਪ੍ਰਸਤ ਵਿਅਕਤੀ ਤੋਂ ਮੈਂ ਅਜਿਹੀ ਹੀ ਆਸ ਰੱਖ ਸਕਦਾ ਸੀ”…ਮੈਂ ਅਯਾਸ਼ ਕਿਸਮ ਦੇ ਵਿਅਕਤੀਆਂ ਵੱਲੋਂ ਦਿੱਤੀਆਂ ਕਿਸੇ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ, ਕਿਉਂਕਿ ਪੰਜਾਬੀਆਂ ਵੱਲੋਂ ਬਖਸ਼ੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਪ੍ਰਤੀਬੱਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈਇਸ ਬੇਹੱਦ ਤਕਲੀਫ਼ਦੇਹ ਘਟਨਾਕ੍ਰਮ ਦੌਰਾਨ ਮੇਰੇ ਮਨ ‘ਤੇ ਭਾਰੀ ਬੋਝ ਅਤੇ ਤਣਾਅ ਸੀ…ਅੱਧੀ ਰਾਤ ਤੋਂ ਬਾਅਦ ਤੱਕ ਵੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੁਖੀ ਨਾਲ ਸੰਪਰਕ ‘ਚ ਰਿਹਾ, ਕਿਉਂਕਿ ਸਥਿਤੀ ਬਹੁਤ ਨਾਜ਼ੁਕ ਸੀ…ਮੇਰੇ ਸਪੱਸ਼ਟ ਆਦੇਸ਼ ਸਨ ਕਿ ਇਸ ਨੂੰ ਗੱਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ…ਕਿਸੇ ਵੀ ਪੜਾਅ ‘ਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਇਸ ਬਾਰੇ ਕਿਸੇ ਤਰ੍ਹਾਂ ਦੇ ਕੋਈ ਆਦੇਸ਼ ਹੀ ਦਿੱਤੇ ਗਏ ..ਪੰਜਾਬ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਅੱਗ ਦੀਆਂ ਲਪਟਾਂ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਕਿ “ਤੁਸੀਂ ਨਵੀਂ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ, ਪੰਜਾਬ ਅਤੇ ਪੰਜਾਬੀਆਂ ‘ਤੇ ਰਹਿਮ ਕਰੋ”

Read More...

Uncategorized

ਵੀਡੀਓ ਕਾਲ ਜਰੀਏ ਜਦੋਂ ਕਰ ਦਿੱਤਾ ਆਪਣੀ ਮਾਂ ਦਾ ਸਸਕਾਰ… ਦੇਖੋ ਅੱਗੇ ਕੀ ਹੋਇਆ

ਅੱਜ ਕਲ ਇੰਟਰਨੈੱਟ ਕਰਕੇ ਲੋਕ ਕੁੱਝ ਜ਼ਿਆਦਾ ਹੀ ਬਿਜ਼ੀ ਹੁੰਦੇ ਹਨ ਜਿਸਦੇ ਚਲਦਿਆਂ ਉਹ ਆਪਣੀਆਂ ਨੂੰ ਹੀ ਸਮਾਂ ਨਹੀਂ ਦੇ ਪਾਉਂਦੇ । ਇਹ ਕਹਿ ਸੱਕਦੇ ਹਨ ਕਿ ਡਿਜੀਟਲ ਹੋਣ ਲੱਗੇ ਹਨ ਤਾਂ ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਅਸੀ ਆਨਲਾਈਨ ਹੀ ਅਸੀ ਸਭ ਕੁੱਝ ਕਰ ਲੈਂਦੇ ਹਨ । ਚਾਹੇ ਉਹ ਕੰਮ ਸ਼ਾਪਿੰਗ ਕਰਨਾ ਹੀ ,,,,, ਕਿਉਂ ਨਾ ਹੋਵੇ ਅੱਜ ਕਲ ਸਭ ਕੁਝ ਆਨਲਾਈਨ ਮਿਲਦਾ ਹੈ ਅੱਜ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਸ ਨੂੰ ਸੁਣਕੇ ਤੁਸੀਂ ਹੈਰਾਨ ਰਹੀ ਜਾਵੋਗੇ ।ਇੱਕ ਮਹਿਲਾ ਨੇ ਆਪਣੀ ਮਾਂ ਦਾ ਦਾਹ ਸਸਕਾਰ ਹੀ ਆਨਲਾਈਨ ਕਰ ਦਿੱਤਾ …ਇੰਟਰਨੈੱਟ ਦੇ ਯੁੱਗ ਵਿੱਚ ਅਜਿਹਾ ਹੀ ਅਜੀਬ ਮਾਮਲ ਸਾਹਮਣੇ ਆਇਆ ਹੈ ਜੋ ਮਹਾਰਾਸ਼ਟਰ ਦੇ ਪਾਲਘਰ ਦਾ ਹੈ ਇਹ ਮਾਮਲਾ ਇੰਨਾ ਅਜੀਬ ਹੈ ਕਿ ਤੁਸੀ ਵੀ ਸੁਣਕੇ ਹੈਰਾਨ ਰਹਿ ਜਾਓਗੇ । ਦਰਅਸਲ , ਇੱਕ ਧੀ ਨੇ ਆਪਣੀ ਮਾਂ ਦਾ ਅੰਤਮ ਸਸਕਾਰ ਵੀਡੀਓ ਕਾਲ ਦੇ ਜਰੀਏ ਕਰਾ ਦਿੱਤਾ ਅਤੇ ਅਸਥੀਆਂ ਲਈ ਕਰਿਅਰ ਦਾ ਵੀ ,,,,, ਇਸਤੇਮਾਲ ਕੀਤਾ । ਮਿਲੀ ਜਾਣਕਾਰੀ ਦੇ ਅਨੁਸਾਰ ਪਾਲਘਰ ਦੇ ਮਨੋਰ ਧੀਰਜ ਪਟੇਲ ( 70 ) ਅਤੇ ਉਨ੍ਹਾਂ ਦੀ ਪਤਨੀ ਨਿਰੀਬਾਈ ਪਟੇਲ ( 65 ) ਇਕੱਲੇ ਰਹਿ ਰਹੇ ਸਨ ਜਿਨ੍ਹਾਂ ਦੀ ਇੱਕ ਧੀ ਹੈ ਜੋ ਵਿਆਹ ਤੋਂ ਬਾਅਦ ਅਹਿਮਦਾਬਾਦ ਵਿੱਚ ਰਹਿੰਦੀ ਹੈ। ਇਸ ਵਿੱਚ ਉਨ੍ਹਾਂ ਦੀ ਮਾਂ ਦੇਹਾਂਤ ਹੋ ਗਿਆ । ਧੀਰਜ ਪਟੇਲ ਕਿਸੇ ਕੰਮ ਨਾਲ ਬਾਹਰ ਗਏ ਹੋਏ ਸਨ ਅਤੇ ਘਰ ‘ਤੇ ਕਿਸੇ ਦੇ ਨੇ ਹੋਣ ਕਰਕੇ ਉਨ੍ਹਾਂ ਨੇ ਗੁਜਰਾਤ ਵਿੱਚ ਰਹਿ ਰਹੀ ਧੀ ਨੂੰ ਕਾਲ ਕੀਤਾ ਅਤੇ ਇਸਦੀ ਜਾਣਕਾਰੀ ਦਿੱਤੀ ।ਧੀ ਨੂੰ ਕਾਲ ਕੀਤਾ ਤਾਂ ਉਸਨੇ ਵੀ ਆਉਣ ਵਿੱਚ ਅਸਮਰਥਤਾ ਜਤਾਈ ਅਤੇ ਕਹਿ ਦਿੱਤਾ ਕਿ ਅੰਤਮ ਸਸਕਾਰ ਕਰ ਦਿੱਤਾ ਜਾਵੇ । ਇਸ ਦੌਰਾਨ ਉਹ ਵੀਡੀਓ ਕਾਲ ਨਾਲ ਮੌਜੂਦ ਰਹੀ ਅਤੇ ਪਿੰਡ ਵਾਲਿਆਂ ਨੇ ਧੀ ਨੂੰ ਅੰਤਮ ਕਰਿਆ ਵਿਖਾ ਦਿੱਤੀ ਅਤੇ ਦਾਹ ਸਸਕਾਰ ਵੀ ਕਰ ਦਿੱਤਾ। ਇਹ ਸਾਰੇ ਕਿਰਿਆ ਕੁੜੀ ਨੇ ਵੀਡੀਓ ਕਾਲ ‘ਤੇ ਦੇਖੀ ਤੇ ਮਾਂ ਨੂੰ ਮੁਕਤੀ ਦਵਾਈ ਭਾਵ ਸਾਰੀ ,,,,, ਕਰਿਆ ਵੀਡੀਓ ਕਾਲ ਦੇ ਜਰੀਏ ਕੀਤੀ ਗਈ। ਅਜਿਹੇ ਕਈ ਮਾਮਲੇ ਵੇਖੇ ਹੈ ਪਰ ਵੀਡੀਓ ਕਾਲ ‘ਤੇ ਅੰਤਮ ਸਸਕਾਰ ਦਾ ਮਾਮਲਾ ਥੋੜ੍ਹਾ ਅਜੀਬ ਹੈ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Share

Read More...

Uncategorized

ਧੀ ਦੇ ਵਿਆਹ ‘ਚ ਛਾਇਆ ਮਾਤਮ, ਉੱਠੀ ਪਿਤਾ ਦੀ ਅਰਥੀ ਡੋਲੀ ਵਿਦਾ ਹੋਣ ਤੋਂ ਬਾਅਦ…..

ਧੀ ਦੇ ਵਿਆਹ ‘ਚ ਛਾਇਆ ਮਾਤਮ, ਉੱਠੀ ਪਿਤਾ ਦੀ ਅਰਥੀ ਡੋਲੀ ਵਿਦਾ ਹੋਣ ਤੋਂ ਬਾਅਦ…….ਪਿੰਡ ਮਲਿਕਪੁਰ ‘ਚ ਇਕ ਵਿਆਹ ਵਾਲੇ ਘਰ ‘ਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਲੜਕੀ ਦੇ ਪਿਤਾ ਦੀ ਸੜਕ ਹਾਦਸੇ ‘ਚ ਰਾਤ ਸਮੇਂ ਮੌਤ ਹੋ ਜਾਣ ਦੀ ਖਬਰ ਘਰ ‘ਚ ਪਹੁੰਚੀ। ਹਾਦਸੇ ‘ਚ ਮਾਰੇ ਗਏ ਪਿਤਾ ਦਾ ਅੰਤਿਮ ਸੰਸਕਾਰ ਧੀ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਕੀਤਾ ਗਿਆ। ਸਿਵਲ ਹਸਪਤਾਲ ‘ਚ ਇਲਾਜ ਅਧੀਨਛਿੰਦਰਪਾਲ (50 ਸਾਲ) ਪੁੱਤਰ ਪੂਰਨ ਚੰਦ ਨਿਵਾਸੀ ਪਿੰਡ ਫਤਿਹਗੜ੍ਹ ਜੱਟਾਂ ਨੇ ਦੱਸਿਆ ਕਿ ਉਹ ਰਜਿੰਦਰਪਾਲ (53 ਸਾਲ) ਪੁੱਤਰ ਬਚਨਦਾਸ ਨਿਵਾਸੀ ਪਿੰਡ ਮਲਿਕਪੁਰ ਦੇ ਨਾਲ ਉਸ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸ਼ਨੀਵਾਰ ਰਾਤ 8 ਵਜੇ ਘਨੌਲੀ ਵੱਲ ਜਾ ਰਹੇ ਸਨ। ਇਸੇ ਦੌਰਾਨ ਹਾਈਵੇਅ ‘ਤੇ ਪਿੰਡ ਅਲੀਪੁਰ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਨੂੰ ,,,,,,, ਮਗਰੋਂ ਇਕ ਸਫੈਦ ਰੰਗ ਦੀ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਰਜਿੰਦਰਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀ ਛਿੰਦਰਪਾਲ ਨੂੰ ਹਾਈਵੇਅ ਪੈਟਰੋਲਿੰਗ ਟੀਮ ਸਿਵਲ ਹਸਪਤਾਲ ਰੂਪਨਗਰ ਲੈ ਕੇ ਪਹੁੰਚੀ।ਪੁਲਸ ਨੇ ਅਣਪਛਾਤੇ ਕਾਰ ਚਾਲਕ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਰਜਿੰਦਰਪਾਲ ਦੀ ਲੜਕੀ ਦਾ ਅੱਜ ਵਿਆਹ ਸੀ ਅਤੇ ਘਰ ‘ਚ ਉਸ ਦੀ ਮੌਤ ਦੀ ਖਬਰ ਨਾਲ ਵਿਆਹ ਦਾ ਮਾਹੌਲ ਗਮ ‘ਚ ਬਦਲ ਗਿਆ। ਖਬਰ ਲਿਖੇ ਜਾਣ ਤੱਕ ਘਰ ਤੋਂ ਪਹਿਲਾਂ ਡੋਲੀ ਵਿਦਾ ਕੀਤੀ ਗਈ ਅਤੇ ਬਾਅਦ ‘ਚ ਮ੍ਰਿਤਕਦਾ ਸਸਕਾਰ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਪੈਟਰੋਲਿੰਗ ਟੀਮ ਦੇ ਇੰਚਾਰਜ ਹਰਜਿੰਦਰਪਾਲ ਸਿੰਘ ਅਤੇ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਬੰਧ ‘ਚ ਘਨੌਲੀ ਪੁਲਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ….

Read More...

Uncategorized

ਸੰਗਰੂਰ ‘ਚ ਸ਼ਰੇਆਮ ਪਤੀ-ਪਤਨੀ ਦਾ ਕਤਲ (ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ)

ਸੰਗਰੂਰ: ਦੇਰ ਰਾਤ ਘਰੋਂ ਬਾਹਰ ਟਹਿਲਣ ਲਈ ਨਿੱਕਲੇ ਜੋੜੇ ਨੂੰ ਕੁਝ ਲੋਕਾਂ ਨੇ ਘੇਰ ਕੇ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਫਾਈਨਾਂਸ ਦਾ ਕੰਮ ਕਰਨ ਵਾਲੇ ਚਰਨਜੀਤ ਗਰਗ ਤੇ ਉਸ ਦੀ ਪਤਨੀ ਪੂਜਾ ਗਰਗ ਵਜੋਂ ਹੋਈ ਹੈ। ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਕਾਰਨ ਸ਼ਹਿਰ  ਚ ਦਹਿਸ਼ਤ ਫੈਲ ਗਈ ਹੈ।ਘਟਨਾ ਨੂੰ ਕਿਸੇ ਰੰਜਿਸ਼ ਤਹਿਤ ਅੰਜਾਮ ਦਿੱਤਾ ਜਾਪਦਾ ਹੈ।ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਲੋਕਾਂ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ 11 ਵਜੇ ਚਰਨਜੀਤ ਗਰਗ ਆਪਣੀ ਪਤਨੀ ਪੂਜਾ ਗਰਗ ਨਾਲ ਰਾਤ ਨੂੰ ਸੜਕ ‘ਤੇ ਟਹਿਲਣ ਲਈ ਰਣਬੀਰ ਕਾਲਜ ਵਾਲੀ ਸੜਕ ‘ਤੇ ਨਿਕਲਿਆ ਸੀ। ਸਰਦਾਰ ਬਸਤੀ ਕੋਲ ਕੁਝ ਲੋਕ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹੋਏ ਸਨ। ਦੋਵਾਂ ਦੇ ਨੇੜੇ ਆਉਂਦਿਆਂ ਹੀ ਹਮਲਾਵਰਾਂ ਨੇ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦੀ ਹੱਤਿਆ ਕਰ ਦਿੱਤੀ।ਮ੍ਰਿਤਕ ਦੇ ਭਰਾ ਕਰਮਜੀਤ ਨੇ ਦੱਸਿਆ ਕਿ ਉਸ ਦਾ ਭਰਾ ਚਰਨਜੀਤ ਫਾਈਨਾਂਸ ਦਾ ਕਾਰੋਬਾਰੀ ਸੀ ਤੇ ਰੇਲਵੇ ਬੋਰਡ ਦਾ ਮੈਂਬਰ ਵੀ ਰਹਿ ਚੁੱਕਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 11 ਵਜੇ ਚਰਨਜੀਤ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਕੁਝ ਲੋਕਾਂ ਨੇ ਉਸ ਨੂੰ ਘੇਰ ਰੱਖਿਆ ਹੈ ਤੇ ਲੜਾਈ ਝਗੜਾ ਕਰ ਰਹੇ ਹਨ। ਇਸ ਤੋਂ ਬਾਅਦ ਉਹ ਉੱਥੇ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੇ ਭਰਾ ਤੇ ਭਰਜਾਈ ਨੂੰ ਮਾਰ ਦਿੱਤਾ ਸੀ ਤੇ ਕਾਰ ਵਿੱਚ ਫਰਾਰ ਹੋ ਰਹੇ ਸਨ। ਕਰਮਜੀਤ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਪੈਸਿਆਂ ਦੇ,,,,,,,,,  ਲੈਣ-ਦੇਣ ਦੇ ਚਲਦਿਆਂ ਕੀਤਾ ਗਿਆ ਹੈ।ਥਾਣਾ ਸਿਟੀ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ,,,,,,,,, ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਿੱਚ ਕਾਂਗਰਸ ਦਾ ਸਾਬਕਾ ਕੌਂਸਲਰ ਵੀ ਸ਼ਾਮਲ ਹੈ।ਮ੍ਰਿਤਕ ਦਾ ਸਬੰਧ ਅਕਾਲੀ ਦਲ ਨਾਲ ਸੀ, ਇਸ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ। ਢੀਂਡਸਾ ਨੇ ਮੌਜੂਦਾ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਰਾਜ ਵਿੱਚ ਬੇਖ਼ੌਫ ਹੋ ਕੇ ਅਕਾਲੀ ਵਰਕਰ ਦਾ ਕਤਲ ਕੀਤਾ ਗਿਆ।ਉਨ੍ਹਾਂ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸਰਕਾਰ ਵਿਰੁੱਧ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਣਗੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਮਨਜੀਤ ਸਿੰਘ ਜੀ.ਕੇ ਕਿਸ ਨੂੰ ਚਕਾਓਣ ਦੀ ਗੱਲ ਕਰ ਰਿਹਾ ਹੈ!!

ਮਨਜੀਤ ਸਿੰਘ ਜੀ.ਕੇ ਕਿਸ ਨੂੰ ਚਕਾਓਣ ਦੀ ਗੱਲ ਕਰ ਰਿਹਾ ਹੈ!!ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਮਰੀਕਾ ਦੇ ਦੌਰੇ ਤੋਂ ਵਾਪਸ ਦਿੱਲੀ ਪਹੁੰਚੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਹੋਇਆ ਪਰ ਉਹ ਫਿਰ ਵਿਦੇਸ਼ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਮੇਰੇ ਨਾਲ ਸੀ। ਇਸ ਲਈ ਨਾ ਮੈਨੂੰ ਉਹ ਡਰਾ ਸਕੇ ਤੇ ਨਾ ਮਾਰ ਸਕੇ।

ਹਮਲੇ ਤੋਂ ਬਾਅਦ ਜੀ.ਕੇ ਨੇ ਮਾਰੀ ਦਹਾੜ, ਕਿਹਾ ਫਿਰ ਜਾਊਂ ਵਿਦੇਸ਼

ਹਮਲੇ ਤੋਂ ਬਾਅਦ ਜੀ.ਕੇ ਨੇ ਮਾਰੀ ਦਹਾੜ, ਕਿਹਾ ਫਿਰ ਜਾਊਂ ਵਿਦੇਸ਼#Delhi #ManjitSinghGK Indian National Congress

Posted by JagBani on Sunday, September 2, 2018

ਹਮਲੇ ਸਬੰਧੀ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਨਗੇ। ਜੀਕੇ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਦੇ ਲੀਡਰ ਪੰਨੂ ਆਈਐਸਆਈ ਦੇ ਏਜੰਟ ਹਨ ਤੇ ਉਨ੍ਹਾਂ ’ਤੇ ਹੋਏ ਹਮਲੇ ਪਿੱਛੇ ਕਾਂਗਰਸ ਦੀ ਵੀ ਮਿਲੀਭੁਗਤ ਸੀ। ਉਨ੍ਹਾਂ ਕਿਹਾ ਕਿ ਹੋਰ ਵੀ ਜਥੇਬੰਦੀਆਂ ਖ਼ਾਲਿਸਤਾਨ ਦੀ ਮੰਗ ਕਰਦੀਆਂ ਹਨ, ਉਨ੍ਹਾਂ ਦਾ ਹੱਕ ਹੈ, ਪਰ ਇਸ ਤਰੀਕੇ ਨਾਲ ਠੀਕ ਨਹੀਂ।ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਦੀ ਮੰਗ ਚਾਹੇ ਸਹੀ ਹੈ ਜਾਂ ਗਲਤ, ਉਹ ਕੋਈ ਵੀ ਮੰਗ ਕਰ ਸਕਦੇ ਹਨ ਪਰ ਇਸ ਤਰ੍ਹਾਂ ਦਾ ਹਮਲਾ ਕਰਨਾ ਸਰਾਸਰ ਗਲਤ ਹੈ। ਜੀਕੇ ਨੇ ਕਿਹਾ ਕਿ ਉਹ ਸਿੱਖ ਫਾਰ ਜਸਟਿਸ ਦੀ ਮੰਗ ਨੂੰ ਗ਼ਲਤ ਨਹੀਂ ਠਹਿਰਾ ਸਕਦੇ ਪਰ ਖ਼ਾਲਿਸਤਾਨ ਦੀ ਮੰਗ ਤਾਂ ਹੀ ਪੂਰੀ ਹੋਏਗੀ ਜਦੋਂ ਇਸ ਸਬੰਧੀ ਇੱਕ ਥਾਂ ਬੈਠ ਕੇ ਗੱਲਬਾਤ ਹੋਏਗੀ ਤੇ ਕੋਈ ਸਮਝੌਤਾ ਹੋਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਪੂਰੀ ਕੌਮ ਖੜ੍ਹੀ ਹੈ, ਇਸ ਲਈ ਉਹ ਕਿਸੇ ਤੋਂ ਨਹੀਂ ਡਰਦੇ।ਸਿਖਜ਼ ਫਾੱਰ ਜਸਟਿਸ ਦੇ ਵਲੰਟੀਅਰ ਨੇ ਆਪਣੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਕੈਲੀਫੋਰਨੀਆ ਵੀ ਆਉਣਗੇ ਉਹ ਫਿਰ ਉਨ੍ਹਾਂ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੀਕੇ ਖਾਲਿਸਤਾਨ ਦੇ ਖਿਲਾਫ਼ ਬੋਲਦਾ ਹੈ ਤੇ ਆਰਐਸਐਸ ਦਾ ਦਲਾਲ ਹੈ।ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਜੀਕੇ ਨਿਊਯਾਰਕ ਗਏ ਸਨ ਤਾਂ ਖ਼ਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਮਨਜੀਤ ਸਿੰਘ ਜੀਕੇ ਉੱਤੇ ਜੁੱਤੀਆਂ ਮਾਰੀਆ ਗਈਆਂ, ਉਦੋਂ ਉਹ ਆਪਣੀ ਗੱਡੀ ਵਿੱਚ ਬੈਠੇ ਹੋਏ ਸਨ ਤੇ ਉਨ੍ਹਾਂ ਦੀ ਗੱਡੀ ਉੱਪਰ ਜੁੱਤੀਆਂ ਨਾਲ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲੇ ਸਾਫ ਕਹਿ ਰਹੇ ਹਨ ਕਿ ਇਹ ਬੰਦਾ ਚੋਰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਾ, ਆਹ ਬੈਠਾ ਅਸੀਂ ਜਲੂਸ ਕੱਢਦੇ ਹਾਂ।

Read More...