Uncategorized

ਸ਼ੇਅਰ ਵੀ ਕਰੋ..ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਦਰਬਾਰ – ਦੁਬਈ ਦਾ ਆਲੀਸ਼ਾਨ ਗੁਰੂ ਘਰ ..

ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦਾ ਨਾਂਅ ਗਿੰਨੀਜ਼ ਬੁੱਕ ‘ਚ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਜੱਬਲ ਅਲੀ ਇਲਾਕੇ ‘ਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ‘ਬਰੈਕਫ਼ਾਸਟ ਫ਼ਾਰ ਡਾਈਵਰਸਿਟੀ’ ਦੇ ਸਿਰਲੇਖ ਹੇਠ ਇਕ ਘੰਟੇ ‘ਚ 101 ਵੱਖ-ਵੱਖ ਮੁਲਕਾਂ ਦੇ 600 ਵਿਅਕਤੀਆਂ ਨੂੰ ਮੁਫ਼ਤ ਲੰਗਰ ਛਕਾਇਆ ਗਿਆ,

Gurduara – Guru Nanak Darbar – Dubai – ਗੁਰਦੁਆਰਾ ਗੁਰੂ ਨਾਨਕ ਦਰਬਾਰ – ਦੁਬਈ youtube Link — https://www.youtube.com/watch?v=ijyGoONz1Pg&t=17s(video By Mamta Sachdeva https://www.facebook.com/mamta.sachdeva.7)

Posted by Sri Guru Granth Sahib Ji Quotes on Wednesday, September 20, 2017

ਇਕ ਸਮੇਂ ‘ਤੇ ਸਭ ਤੋਂ ਵੱਧ ਵਿਭਿੰਨ ਮੁਲਕਾਂ ਦੇ ਲੋਕਾਂ ਦਾ ਇਕੱਠ ਹੋਣ ਨਾਲ ਗੁਰਦੁਆਰਾ ਸਾਹਿਬ ਦਾ ਨਾਂਅ ਗਿੰਨੀਜ਼ ਬੁੱਕ ‘ਚ ਦਰਜ ਕੀਤਾ ਗਿਆ | ਸੂਤਰਾਂ ਮੁਤਾਬਕ ਇਸ ਮੌਕੇ ਸਭ ਲੋਕ ਆਪੋ-ਆਪਣੇ ਖੇਤਰ ਦੇ ਰਵਾਇਤੀ ਪਹਿਰਾਵਿਆਂ ‘ਚ ਮੌਜੂਦ ਸਨ | ਇਸ ਮੌਕੇ ‘ਤੇ ਯੂ ਏ ਈ ‘ਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰਿਕਾਰਡ ਤੋਂ ਪਹਿਲਾ ਰਿਕਾਰਡ ਸਤੰਬਰ, 2015 ‘ਚ ਇਟਲੀ ਵਿਖੇ ਨਿਊਟੇਲਾ ਵੱਲੋਂ ਵਰਤਾਏ ਗਏ ਭੋਜਨ ਨਾਲ ਬਣਾਇਆ ਗਿਆ ਸੀ, ਜਿਸ ‘ਚ 55 ਵੱਖ-ਵੱਖ ਮੁਲਕਾਂ ਦੇ ਲੋਕ ਸ਼ਾਮਿਲ ਹੋਏ ਸਨ |ਜ਼ਿਕਰਯੋਗ ਹੈ ਕਿ ਇਸ ਲੰਗਰ ‘ਚ ਸ਼ਾਮਿਲ ਹੋਣ ਲਈ ਪਹਿਲਾਂ ਹੀ ਨਾਂਅ ਦਰਜ ਕਰਵਾਏ ਗਏ ਸਨ, ਜਿਸ ‘ਚ ਸਕੂਲੀ ਵਿਦਿਆਰਥੀ ਰਾਜਦੂਤ ਅਤੇ ਹੋਰ ਸਰਕਾਰੀ ਅਧਿਕਾਰੀ ਸ਼ਾਮਿਲ ਹੋਏ | ਗੁਰਦੁਆਰਾ ਸਾਹਿਬ ਦਾ ਨਾਂਅ ਗਿੰਨੀਜ਼ ਬੁੱਕ ‘ਚ ਦਰਜ ਹੋਣ ਤੋਂ ਬਾਅਦ ਰਿਕਾਰਡ ‘ਚ ਆਪਣਾ ਯੋਗਦਾਨ ਪਾਉਣ ਵਾਲੇ ਲੋਕਾਂ ਨੇ ਪੰਜਾਬੀ ਗਾਣਿਆਂ ‘ਤੇ ਨੱਚ ਕੇ ਖੁਸ਼ੀ ਮਨਾਈ | ਇਸ ਗੁਰਦੁਆਰਾ ਸਾਹਿਬ ਨੂੰ ਮੁਫ਼ਤ ਲੰਗਰ ਲਈ ਸਾਰੇ ਦੁਬਈ ‘ਚ ਜਾਣਿਆ ਜਾਂਦਾ ਹੈ, ਜਿੱਥੇ ਕਿ ਕਰੀਬ 50 ਹਜ਼ਾਰ ਸਿੱਖ ਸੰਗਤ ਸੇਵਾ ਕਰਦੀ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਸਿੱਖ ਧਰਮ ਹਮੇਸ਼ਾ ਤੋਂ ਹੀ ਭੇਦ-ਭਾਵ ਨੂੰ ਖ਼ਤਮ ਕਰਦਾ ਆਇਆ ਹੈ ਤੇ ਸਾਰੇ ਲੋਕਾਂ ਨੂੰ ਇਕ ਹੀ ਸਨਮਾਨ ਦਿੰਦਾ ਹੈ | ਇਸ ਗੁਰਦੁਆਰਾ ਸਾਹਿਬ ‘ਚ ਨਾ ਸਿਰਫ ਸਿੱਖ ਸੰਗਤ ਹੀ ਦਾਨ ਦਿੰਦੀ ਹੈ, ਸਗੋਂ ਯੂ ਏ ਈ ‘ਚ ਵਸਦੇ ਸਾਰੇ ਭਾਈਚਾਰੇ ਲੋਕ ਦਾਨ ਦਿੰਦੇ ਤੇ ਸੇਵਾ ਵੀ ਕਰਦੇ ਹਨ | ਇਸ ਪ੍ਰੋਗਰਾਮ ਨੂੰ ਕਰਨ ਦਾ ਮੁੱਖ ਮਕਸਦ ਸ਼ਾਂਤੀ, ਸਭਿਆਚਾਰਕ ਏਕਤਾ ਤੇ ਸਹਿਣਸ਼ੀਲਤਾ ਨੂੰ ਬਣਾਏ ਰੱਖਣਾ ਸੀ |ਕੰਧਾਰੀ ਨੇ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਬਾਕੀ ਸਾਰੇ ਦਿਨ ਜਿੱਥੇ ਕਰੀਬ 1 ਹਜ਼ਾਰ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ, ਉੱਥੇ ਛੁੱਟੀ ਵਾਲੇ ਦਿਨਾਂ ‘ਚ ਕਰੀਬ 10 ਹਜ਼ਾਰ ਵਿਅਕਤੀਆਂ ਨੂੰ ਲੰਗਰ ਛਕਾਇਆ ਜਾਂਦਾ ਹੈ | ਇਸ ਮੌਕੇ ਗਿਨੀਜ਼ ਵਿਸ਼ਵ ਰਿਕਾਰਡ ਦੇ ਦੁਬਈ ‘ਚ ਪ੍ਰਬੰਧਕ ਤਲਾਲ ਓਮਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਕੀਤੇ ਗਏ ਇਸ ਕਾਰਜ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਇਸ ਕਾਰਜ ‘ਚ ਵੱਖ-ਵੱਖ ਸੱਭਿਆਚਾਰ ਤੇ ਧਰਮ ਦੇ ਲੋਕਾਂ ਵੱਲੋਂ ਕੀਤੀ ਸ਼ਿਰਕਤ ਲਈ ਗੁਰਦੁਆਰਾ ਸਾਹਿਬ ਦਾ ਨਾਂਅ ਦਰਜ ਕਰਨ ‘ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ |

Read More...

Uncategorized

ਮੁੰਡਾ ਕਹਿੰਦਾ ਬਾਪੂ ਜਥੇਦਾਰ ਬਣਨਾ .. ਆਹ ਦੇਖੋ ਨਵਾਂ ਹੀ ਗਾਣਾ ਆ ਗਿਆ .

ਭਾਵੇਂ ਅੱਜ ਸਿੱਖ 21ਵੀਂ ਸਦੀ ਵਿਚ ਗੁਜ਼ਰ ਰਹੇ ਹਨ ਪਰ ਸਿੱਖੀ ਜੀਵਨ ਜਾਚ ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਵਾਲੀ ਜੀਵਨ ਜਾਚ ਨਾਲੋਂ ਭੀ ਨਿਘਰ ਚੁੱਕੀ ਹੈ। ਓਸ ਵੇਲੇ ਤਾਂ ਲੋਕ ਅਨਪੜ੍ਹ ਹੋਣ ਕਰਕੇ ਸਿਧੜ ਸਨ। ਜਿਹਨਾਂ ਨੂੰ ਬ੍ਰਾਹਮਣ ਸਹਿਜੇ ਹੀ ਬੁਧੂ ਬਣਾ ਕੇ ਆਪਣੇ ਭਰਮ ਜਾਲ ਵਿਚ ਫਸਾ ਸਕਦਾ ਸੀ। ਅੱਜ ਪੰਜ ਸਦੀਆਂ ਤੋਂ ਵਧ ਸਮੇਂ ਤੋਂ ਗੁਰਬਾਣੀ ਨਾਲ ਕਿਸੇ ਵੀ ਤਰ੍ਹਾਂ ਜੁੜੇ ਹੋਣ ਦੇ ਬਾਵਜੂਦ,

ਮੁੰਡਾ ਕਹਿੰਦਾ ਬਾਪੂ ਜਥੇਦਾਰ ਬਣਨਾ .. ਆਹ ਦੇਖੋ ਨਵਾਂ ਹੀ ਗਾਣਾ ਆ ਗਿਆ .

ਮੁੰਡਾ ਕਹਿੰਦਾ ਬਾਪੂ ਜਥੇਦਾਰ ਬਣਨਾ .. ਆਹ ਦੇਖੋ ਨਵਾਂ ਹੀ ਗਾਣਾ ਆ ਗਿਆ .

Posted by Punjabi Junction on Monday, September 3, 2018

ਜਦੋਂ ਵਿਦਿਆ ਦਾ ਪਸਾਰ ਕਾਫੀ ਹੋ ਚੁੱਕਾ ਹੈ, ਆਮ ਸਿੱਖ ਦੀ ਜੀਵਨ ਜਾਚ ਉੱਪਰ ਬ੍ਰਾਹਮਣਵਾਦ ਨੇ ਏਨਾਂ ਭਰਮ ਜਾਲ ਫੈਲਾਅ ਦਿੱਤਾ ਹੈ ਕਿ ਉਸਦਾ ਜੀਵਨ ਪੂਰੀ ਤਰਾਂ ਕਰਮਕਾਂਡੀ ਬਣ ਚੁੱਕਿਆ ਹੈ। ਸਿੱਖਾਂ ਦੇ ਜ਼ਿਆਦਾਤਰ ਪ੍ਰੀਵਾਰਾਂ, ਗੁਰਦੁਆਰੇ, ਗ੍ਰੰਥੀ (ਜੋ ਅਸਲ ਪੁਜਾਰੀਵਾਦ ਦਾ ਨਮੂਨਾ ਬਣ ਚੁੱਕਾ ਹੈ) , ਪ੍ਰਬੰਧ ਤੇ ਪ੍ਰਬੰਧਕ, ਪ੍ਰਚਾਰਕ ਸ਼੍ਰੇਣੀ, ਸਿੱਖ ਸੰਸਥਾਵਾਂ ਉੱਪਰ ਬਿਪਰੀ ਪ੍ਰਭਾਵ ਉਘੜਵੇਂ ਰੂਪ ਵਿਚ ਪ੍ਰਤੱਖ ਨਜ਼ਰ ਆ ਰਿਹਾ ਹੈ। ਜਿਸਦੇ ਨਤੀਜੇ ਵਜੋਂ ਗੁਰੂ ਦਾ ਲਾਡਲਾ ਪੰਥ, ਜਿਸਨੂੰ ਗੁਰੂ ਜੀ ਨੇ ਅਨੇਕਾਂ ਕੁਰਬਾਨੀਆਂ ਅਤੇ 239 ਸਾਲ ਦੀਆਂ ਸਖ਼ਤ ਘਾਲਨਾਵਾਂ ਨਾਲ ਹੋਂਦ ਵਿਚ ਲਿਆਂਦਾ ਸੀ, ਰਸਾਤਲ ਵੱਲ ਵਧ ਰਿਹਾ ਹੈ। ਇਸਦੇ ਕਈ ਕਾਰਨ ਹਨ ਜਿਵੇਂ ਧਰਮ ਪ੍ਰਤੀ ਅਗਿਆਨਤਾ, ਵਿਅਕਤੀ ਪੂਜਾ ਜਾਂ ਡੇਰਾਵਾਦ, ਹਉਮੈ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰਕ ਬਿਰਤੀ, ਸ਼ੋਹਰਤ ਦੀ ਲਾਲਸਾ, ਵਿਖਾਵਾ, ਚਾਪਲੂਸੀ ਇਤਆਦ ਨੇ ਸਿੱਖ ਦੀ ਮਾਨਸਿਕਤਾ ਵਿਚ ਘਰ ਲੈਣਾ। ਪਰ ਐਸੀਆਂ ਕੁਰਹਿਤਾਂ ਜਿਹਨਾਂ ਤੋਂ ਗੁਰੂ ਜੀ ਨੇ ਵਰਜਿਆ ਸੀ ਉਹ ਸਿੱਖਾਂ ਨੂੰ ਚਿੰਬੜੀਆਂ ਕਿਸ ਤਰਾਂ? ਇਸਦਾ ਖ਼ੁਲਾਸਾ ਸਿੱਖ ਨੇ ਆਪਣੇ ਅੰਦਰ ਝਾਤ ਮਾਰਕੇ ਆਪ ਖ਼ੁਦ ਕਰਨਾ ਹੈ। ਗੁਰਬਾਣੀ ਸਪਸ਼ਟ ਲਫਜ਼ਾਂ ਵਿਚ ਵਿਅਕਤੀਗਤ ਪੂਜਾ ਦੀ ਮਨਾਹੀ ਕਰਦੀ ਹੈ ਅਤੇ ਸਿਰਫ ਇੱਕੋ ਪਰਮੇਸ਼ਰ ਦੀ ਪੂਜਾ ਕਰਨ ਲਈ ਤਾਕੀਦ ਕਰਦੀ ਹੈ ੁ ਪੂਜਹੁ ਰਾਮੁ ਏਕੁ ਹੀ ਦੇਵਾ (484)। ਪਰ ਭੁੱਲੜ ਭੇਖੀ ਸਿੱਖ ਭਾਂਤ ਭਾਂਤ ਦੇ ਸਾਧਾਂ/ਸੰਤਾਂ ਦੇ ਡੇਰਿਆਂ ਵਿਚ ਵੇਹਲੜ ਸਾਧਾਂ ਅੱਗੇ ਮੱਥੇ ਰਗੜਦੇ ਫਿਰਦੇ ਆਮ ਦੇਖੇ ਜਾ ਸਕਦੇ ਹਨ।ਇਹ ਸਾਧ ਡੇਰਾਵਾਦ ਹੋਂਦ ਵਿਚ ਕਿਵੇਂ ਆਇਆ? ਅੰਗਰੇਜ਼ ਨੇ ਸਿੱਖ ਨੂੰ ਗੁਰੂ ਨਾਲੋਂ ਤੋੜਨ ਲਈ ਕੁਝ ਸਿੱਖ ਵਿਅਕਤੀਆਂ ਨੂੰ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਸਿਖਲਾਈ ਦੇ ਕੇ ਪੰਜਾਬ ਦੇ ਵੱਖ ਵੱਖ ਟਿਕਾਣਿਆਂ ਤੇ ਗੁਰਬਾਣੀ ਦਾ ਪ੍ਰਚਾਰ (ਆਪਣੇ ਹਿੱਤ ਪੂਰਤੀ ਲਈ) ਦੀ ਓਟ ਹੇਠ ਵਿਚਰਨ ਲਈ ਗੁੱਝੀ ਸਰਕਾਰੀ ਸਰਪ੍ਰਸਤੀ ਨਾਲ ਛੱਡ ਦਿਤਾ। ਇਹਨਾਂ ਬੰਦਿਆਂ ਨੇ ਲੋਕਾਂ ਵਿਚ ਆਪਣਾ ਆਹਿਸਤਾ ਆਹਿਸਤਾ ਪ੍ਰਭਾਵ ਬਣਾ ਲਿਆ। ਆਮ ਲੋਕਾਂ ਨੇ ਇਹਨਾਂ ਨੂੰ ਧਾਰਮਕ ਵਿਅਕਤੀ ਸਮਝਦੇ ਹੋਏ ਇਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਮਾਂ ਪਾ ਕੇ ਲੋਕਾਂ ਨੇ ਇਨ੍ਹਾਂ ਨੂੰ ਧਾਰਮਿਕ ਹਸਤੀਆਂ ਜਾਣੀ ਸੰਤ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਸਿੱਖੀ ਵਿਚ ਇਸਦੀ ਕੋਈ ਗੁੰਜਾਇਸ਼ ਨਹੀਂ ਅਤੇ ਨਾ ਹੀ ਸੰਤ ਦੀ ਕੋਈ ਮਾਣਤਾ ਹੈ। ਸੰਤ ਲਫਜ਼ ਗੁਰਬਾਣੀ ਵਿਚ ਪਰਮੇਸ਼ਰ/ਗੁਰੂ ਜਾਂ ਸੰਗਤ ਲਈ ਵਰਤਿਆ ਗਿਆ ਹੈ। ਅੰਗਰੇਜ਼ਾਂ ਦੀ ਬੀਜੀ ਹੋਈ ਸੰਤ ਨੁਮਾਂ ਫਸਲ ਨੂੰ ਕਥਿਤ ਆਜ਼ਾਦ ਭਾਰਤ ਦੇ ਬ੍ਰਾਹਮਣੀ ਰਾਜਪ੍ਰਬੰਧ (ਜੋ ਸਿੱਖੀ ਦੇ ਨਿਆਰੇਪਣ ਨੂੰ ਖ਼ਤਮ ਕਰਨਾ ਲੋਚਦਾ ਹੈ) ਨੇ ਹੋਰ ਪ੍ਰਫੁਲਤ ਕਰਨ ਦੇ ਮਕਸਦ ਨਾਲ ਇਸਨੂੰ ਹਿੰਦੂਤਵੀ ਖਾਦ ਪੌਣੀ ਸ਼ੁਰੂ ਕਰ ਦਿੱਤੀ ਜਿਸਦੇ ਫਲ਼ਸਰੂਪ ਅਖੌਤੀ ਸੰਤਾਂ ਨੇ ਪੰਡਤਾਂ ਵਾਂਗ, ਆਪਣੇ ਫਾਇਦੇ ਲਈ, ਲੋਕਾਂ ਨੂੰ ਮੰਤਰ ਦੇਣੇ ਸ਼ੁਰੂ ਕਰ ਦਿੱਤੇ। ਜਿਸ ਦੇ ਅਸਰ ਨਾਲ ਲੋਕਾਂ ਵਿਚੋਂ ਗੁਰਮਤਿ ਸਿਧਾਂਤ ਅਲੋਪ ਹੁੰਦੇ ਗਏ ਅਤੇ ਲੋਕ ਧਰਮੀਂ ਭੇਖ ਵਾਲੇ ਵਿਅਕਤੀਆਂ ਨਾਲ ਜੁੜਨ ਲੱਗ ਪਏ ਅਤੇ ਕਰਮਕਾਂਡੀ ਬਣਦੇ ਗਏ।ਸਮੇਂ ਦੇ ਵਕਫੇ ਅਤੇ ਸਿਆਸੀ ਉਤਸ਼ਾਹ ਨਾਲ ਇਹਨਾਂ ਭੇਖੀ (ਅਖੌਤੀ) ਸੰਤਾਂ ਦੇ ਹੌਂਸਲੇ ਏਨੇ ਬੁਲੰਦ ਹੋਏ ਕਿ ਅੱਜ ਪੰਜਾਬ ਦੇ ਕੁੱਲ ਪਿੰਡਾਂ ਨਾਲੋਂ ਇਹਨਾਂ ਦੇ ਡੇਰਿਆਂ ਦੀ ਗਿਣਤੀ ਡੇਢ ਗੁਣਾ ਹੋਈ ਪਈ ਹੈ। ਏਥੇ ਹੀ ਬਸ ਨਹੀਂ ਸਗੋਂ ਸੰਤ ਡੇਰੇ ਹੁਣ ਮਾਫੀਏ ਦੀ ਤਰਜ਼ ‘ਤੇ ਕੰਮ ਕਰਦੇ ਹਨ ਅਤੇ ਅਪਰਾਧਕ ਤੇ ਕੁਕਰਮਾਂ ਦੇ ਅੱਡੇ ਬਣ ਚੁੱਕੇ ਹਨ।

Read More...

Uncategorized

ਜਥੇਦਾਰ ‘ਅਕਾਲ ਤਖਤ’ ਨੂੰ ਹਟਾਉਣ ਦੀ ਤਿਆਰੀ ? ਇਸ ਵੱਡੇ ਅਕਾਲੀ ਨੇਤਾ ਨੇ ਦੇਖੋ ਕੀ ਕਿਹਾ ..

ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਵਿਗੜੇ ਅਕਸ ਨੂੰ ਸੁਧਾਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬੇਸ਼ੱਕ ਟਕਸਾਲੀ ਲੀਡਰਾਂ ਨੂੰ ਅੱਗੇ ਕਰ ਦਿੱਤਾ ਹੈ, ਪਰ ਉਨ੍ਹਾਂ ਦੀ ਇਹ ਚਾਲ ਪੁੱਠੀ ਪੈ ਸਕਦੀ ਹੈ। ਦਰਅਸਲ, ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ‘media ਪ੍ਰੋਗਰਾਮ ‘ਮੁੱਕਦੀ ਗੱਲ’ ਵਿੱਚ ਅਕਾਲੀ ਦਲ ਨੂੰ ਉਭਾਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਸੁਝਾਅ ਦਿੱਤਾ।

ਜਥੇਦਾਰ 'ਅਕਾਲ ਤਖਤ' ਨੂੰ ਹਟਾਉਣ ਦੀ ਤਿਆਰੀ ? ਢੀਂਡਸਾ ਦੇ ਸੰਕੇਤ …

ਜਥੇਦਾਰ 'ਅਕਾਲ ਤਖਤ' ਨੂੰ ਹਟਾਉਣ ਦੀ ਤਿਆਰੀ .. ? ਢੀਂਡਸਾ ਦੇ ਸੰਕੇਤ …ਢੀਂਡਸਾ ਨੇ ਡੇਰੇ ਬਾਰੇ ਮੰਨੀ ਅਕਾਲੀ ਦਲ ਦੀ ਗਲਤੀ ..!@Napinder Brar – News18

Posted by News18 Punjab on Sunday, September 2, 2018

ਢੀਂਡਸਾ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣਾ ਗ਼ਲਤ ਸੀ। ਇਸ ਦਾ ਫੈਸਲਾ ਜਥੇਦਾਰਾਂ ਨੇ ਹੀ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੁਆਫ਼ੀ ਗ਼ਲਤ ਸੀ ਤਾਂ ਹੀ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਢੀਂਡਸਾ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਦੇ ਕੇ ਜਥੇਦਾਰਾਂ ਨੇ ਗ਼ਲਤੀ ਕੀਤੀ ਸੀ। ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ।ਇੰਨਾ ਹੀ ਨਹੀਂ ਢੀਂਡਸਾ ਨੇ ਇਹ ਵੀ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਲਈ ਕਈ ਵਾਰ ਚਰਚਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਗੁਰਮੁਖ ਸਿੰਘ ਦੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਵਾਪਸੀ ‘ਤੇ ਢੀਂਡਸਾ ਨੇ ਦੱਸਿਆ ਕਿ ਇਸ ‘ਤੇ ਪਾਰਟੀ ਦੇ ਅੰਦਰ ਤੇ ਬਾਹਰ ਇਤਰਾਜ਼ ਹੈ। ਉਨ੍ਹਾਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮਾਹੌਲ ਤਣਾਅਪੂਰਨ ਬਣਾਉਣ ਲਈ ਜ਼ਿੰਮੇਵਾਰ ਡੇਰਾ ਸਿਰਸਾ ਮੁਖੀ ਦੀ ਫ਼ਿਲਮ ਐਮਐਸਜੀ ਨੂੰ ਪੰਜਾਬ ‘ਚ ਰਿਲੀਜ਼ ਕਰਨ ਦੇ ਫੈਸਲੇ ਨੂੰ ਵੀ ਗ਼ਲਤ ਕਰਾਰ ਦਿੱਤਾ। ਢੀਂਡਸਾ ਨੇ ‘Live Tv’ ‘ਤੇ ਜਿੱਥੇ ਬਾਦਲ ਪਰਿਵਾਰ ਵਿਰੁੱਧ ਕਈ ਵਾਰ ਕੀਤੇ, ਉੱਥੇ ਹੀ ਸਾਬਕਾ ਮੁੱਖ ਮੰਤਰੀ ਦਾ ਪੂਰਾ ਬਚਾਅ ਵੀ ਕੀਤਾ। ਉਨ੍ਹਾਂ ਦੱਸਿਆ ਕਿ ਟਕਸਾਲੀ ਆਗੂਆਂ ਨੂੰ ਭੁਲਾਉਣ ਕਾਰਨ ਪਾਰਟੀ ਵਿੱਚ ਬਾਦਲ ਪਰਿਵਾਰ ਵਿਰੁੱਧ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੁਰਾਣਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਖੁੱਲ੍ਹ ਕੇ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਨ ਵਿੱਚ ਵੀ ਆਏ। ਸਾਬਕਾ ਮੁੱਖ ਮੰਤਰੀ ਦਾ ਨਾਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵਿੱਚ ਆਉਣ ਨੂੰ ਉਨ੍ਹਾਂ ਸਿਰੇ ਤੋਂ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਢੀਂਡਸਾ ਨੇ ਕਿਹਾ ਕਿ ਬਾਦਲ ਸਾਬ੍ਹ ਗੋਲ਼ੀ ਦਾ ਹੁਕਮ ਨਹੀਂ ਦੇ ਸਕਦੇ। ਉਨ੍ਹਾਂ ਗੋਲ਼ੀਕਾਂਡ ਤੋਂ ਪਹਿਲਾਂ ਹਾਲਾਤ ਸੰਭਾਲਣ ਦੀ ਗੁੰਜਾਇਸ਼ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਗ਼ਲਤੀਆਂ ਸਾਰੀਆਂ ਸਰਕਾਰਾਂ ਤੋਂ ਹੁੰਦੀਆਂ ਹਨ ਤੇ ਸਾਡੀ ਸਰਕਾਰ ਤੋਂ ਵੀ ਹੋਈਆਂ। ਉਨ੍ਹਾਂ ਕਿਹਾ ਕਿ ਕੋਟਕਪੂਰਾ ‘ਚ ਬੇਅਦਬੀਆਂ ਦੇ ਰੋਸ ਵਿੱਚ ਧਰਨੇ ਲੋਕਾਂ ਨੂੰ ਉਠਾਉਣਾ ਗ਼ਲਤ ਸੀ।ਹਾਲਾਂਕਿ, ਟਕਸਾਲੀ ਲੀਡਰ ਹੁਣ ਜਿੱਥੇ ਬਾਦਲ ਪਰਿਵਾਰ ਦੇ ਬਚਾਅ ਵਿੱਚ ਉੱਤਰ ਆਏ ਹਨ, ਪਰ ਜਿਸ ਤਰ੍ਹਾਂ ਢੀਂਡਸਾ ਬੋਲੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਹਾਲੇ ਵੀ ਅਣਗੌਲਿਆ ਕੀਤੇ ਜਾਣ ਦੀ ਚੀਸ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇ ਗੱਲ ਜਥੇਦਾਰਾਂ ਉੱਤੇ ਸੁੱਟਣਾ, ਵਿਧਾਨ ਸਭਾ ਵਿੱਚੋਂ ਵਾਕਆਊਟ ਕਰਨ ਦੀ ਆਲੋਚਨਾ ਕਰਨੀ ਤੇ ਦੋ ਸਾਲ ਪੁਰਾਣੀਆਂ ਗ਼ਲਤੀਆਂ ਬਾਰੇ ਅੱਜ ਬੋਲਣ ਤੋਂ ਸਾਬਤ ਹੁੰਦਾ ਹੈ ਕਿ ਹਾਲੇ ਵੀ ਅਕਾਲੀ ਦਲ ‘ਚ ਸਭ ਕੁਝ ਨਾਰਮਲ ਨਹੀਂ ਹੈ।

Read More...

Uncategorized

ਸਿੱਖਾਂ ਦੀ Warning ਜੇ ਕਿਸੇ ਨੇ ਅਕਾਲੀਆਂ ਨੂੰ ਘਰ ਵਾੜਿਆ,ਉਹ ਵੀ ਠੋਕਾਂਗੇ ..

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਚੁੱਪੀ ਤੋੜਦਿਆਂ ਅੱਜ ਪਹਿਲੀ ਵਾਰ ਬੇਅਦਬੀ ਦੇ ਗੋਲ਼ੀਕਾਂਡ ਮਾਮਲਿਆਂ ਬਾਰੇ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਤੇ ਕਿਤੇ ਵੀ ਗੋਲ਼ੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬੇਹੱਦ ਨੀਵੇਂ ਪੱਧਰ ਦੀ ਤੇ ਇਤਰਾਜ਼ਯੋਗ ਸ਼ਬਦਾਵਲੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ

ਗੁਰੂ ਦੀ ਬੇਅਦਬੀ ਕਰਨ ਵਾਲੇ ਕਾਲੀਆਂ ਨੂੰ ਜਿਹੜਾ ਬੰਦਾ ਘਰੇ ਵਾੜੇਗਾ ਓਹਦਾ ਵੀ ਲੱਗਣਾ ਚਾਹੀਦਾ ਸੋਧਾ।

ਗੁਰੂ ਦੀ ਬੇਅਦਬੀ ਕਰਨ ਵਾਲੇ ਕਾਲੀਆਂ ਨੂੰ ਜਿਹੜਾ ਬੰਦਾ ਘਰੇ ਵਾੜੇਗਾ ਓਹਦਾ ਵੀ ਲੱਗਣਾ ਚਾਹੀਦਾ ਸੋਧਾ।

Posted by Punjabi Junction on Thursday, August 30, 2018

ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ।ਕੈਪਟਨ ਨੂੰ ਕਿਹਾ ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲਾ ਤੇ ਮੌਕਾ ਪ੍ਰਸਤ ਵਿਅਕਤੀ….ਮੁੱਖ ਮੰਤਰੀ ਕੈਪਟਨ ਵੱਲੋ ਉਹਾਂ ਨੂੰ ਬੁਜ਼ਦਿਲ, ਬਦਮਾਸ਼, ਝੂਠਾ ਤੇ ਬੇਭਰੋਸੇਯੋਗ ਕਹਿਣ ਬਾਰੇ ਬਾਦਲ ਨੇ ਕਿਹਾ ਕਿ ਸੀਐਮ ਵੱਲੋਂ ਵਰਤੇ ਗੈਰ ਇਖ਼ਲਾਕੀ ਤੇ ਤਹਿਜ਼ੀਬ ਤੋ ਸੱਖਣੇ ਸ਼ਬਦਾਂ ਦੀ ਵਰਤੋਂ ਨਾਲ ਹਰ ਸੂਝਵਾਨ ਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪੁੱਜੀ ਹੈ ਪਰ ਉਹ ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਤੇ ਮੌਕਾ ਪ੍ਰਸਤ ਵਿਅਕਤੀ ਇਹੀ ਆਸ ਰੱਖ ਸਕਦੇ ਸੀ।ਪਾਰਟੀਆਂ ਦੀ ਮੰਗ ’ਤੇ ਸੀਬੀਆਈ ਨੂੰ ਦਿੱਤੇ ਕੇਸ….ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਅਕਤੂਬਰ 2015 ਵਿੱਚ ਪੁਲਿਸ ਵੱਲੋ ਗੋਲੀ ਚਲਾਉਣ ਸਬੰਧੀ ਬਾਦਲ ਨੇ ਕਿਹਾ ਇਸ ਘਟਨਾ ਦੌਰਾਨ ਉਨ੍ਹਾਂ ਦੇ ਮਨ ’ਤੇ ਭਾਰੀ ਬੋਝ ਤੇ ਤਣਾਅ ਸੀ। ਅੱਧੀ ਰਾਤ ਤੋ ਬਾਅਦ ਤਕ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਮੁਖੀ ਨਾਲ ਸੰਪਰਕ ਵਿੱਚ ਰਹੇ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਦੀ ਸਰਕਾਰ ਨੇ ਮਾਹੌਲ ਸ਼ਾਂਤ ਰੱਖਣ ਤੇ ਵੱਖ-ਵੱਖ ਭਾਈਚਾਰਿਆਂ ’ਚ ਆਪਸੀ ਤਣਾਅ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤਾ ਸੀ। ਉਨ੍ਹਾਂ ਗੱਲਬਾਤ ਨਾਲ ਸਥਿਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਸਨ ਤੇ ਕਦੀ ਗੋਲ਼ੀ ਚਲਾਉਣ ਬਾਰੇ ਗੱਲ ਨਹੀਂ ਹੋਈ। ਉਸ ਸਮੇਂ ਵੱਖ-ਵੱਖ ਸੰਗਠਨਾਂ ਤੇ ਪਾਰਟੀਆਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤੇ ਸੀ।ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਉਨ੍ਹਾਂ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਪਰ ਨਵੀਂ ਸਰਕਾਰ ਨੇ ਉਨ੍ਹਾਂ ਦੀ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਸਾਜਿਸ਼ ਕਰਦਿਆਂ ਕੋਟਕਪੂਰਾ ਤੇ ਬਹਿਬਲ ਕਲਾਂ ਸਬੰਧੀ ਜਾਂਚ ਲਈ ਇਕ ਹੋਰ ਕਮਿਸ਼ਨ ਬਣਾ ਦਿੱਤਾ, ਜਿਸ ਦਾ ਸਿੱਧਾ ਮਤਲਬ ਇਸ ਸਾਰੇ ਘਟਨਾਕ੍ਰਮ ’ਚ ਬਾਦਲ ਸਰਕਾਰ ਤੇ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਨਾ ਸੀ।ਕੈਪਟਨ ਨੂੰ ਚੇਤਾਵਨੀ…ਜਾਰੀ ਬਿਆਨ ਵਿੱਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਬੇਅਦਬੀ ਦੇ ਪਾਪ ਦੀ ਭਾਗੀ ਹੈ ਜੋ ਕਿ 1984 ਵਿੱਚ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਹਰਮਿੰਦਰ ਸਾਹਿਬ ’ਤੇ ਹਮਲੇ ਰਾਹੀਂ ਕੀਤੀ ਗਈ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਨਾ ਕਰਨ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਤੌਰ ਮੁੱਖ ਮੰਤਰੀ ਜੋ ਕੁਝ ਵੀ ਕੀਤਾ, ਉਹ ਪੰਜਾਬ ਦੀ ਸ਼ਾਂਤੀ, ਅਮਨ ਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ।ਬਾਦਲ ਨੇ ਕਿਹਾ ਜੋ ਲੋਕ ਵਿਧਾਨ ਸਭਾ ਵਿੱਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ ਰਹੇ ਸਨ, ਉਹ 72 ਘੰਟਿਆਂ ਅੰਦਰ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਹਨ। ਉਹ ਤਾਂ ਆਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੂ ਨੂੰ ਵੀ “ਇੰਦਰਾ ਜੀ” ਕਹਿ ਕੇ ਸਤਿਕਾਰ ਨਾਲ ਬਲਾਉਂਦੇ ਰਹੇ ਤੇ ਉਨ੍ਹਾਂ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਦਿੱਤੀ ਸੀ।

Read More...

Uncategorized

ਹੈਰਾਨ ਹੋ ਜਾਵੋਗੇ ਇਹ video ਦੇਖ ਕੇ ..ਮੱਕੜ ਨੇ ਅਕਾਲੀ ਦਲ ‘ਤੇ ਹੀ ਚੁੱਕੇ ਸਵਾਲ …

ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਦਲ ਖਿਲਾਫ ਵੱਡਾ ਬਿਆਨ ਦਿੱਤਾ ਹੈ। ਮੱਕੜ ਨੇ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ ਬਰਗਾੜੀ ਮਾਮਲੇ ‘ਚ ਰਿਪੋਰਟ ਤਿਆਰ ਕੀਤੀ ਸੀ ਪਰ ਜ਼ੋਰਾ ਸਿੰਘ ਨੂੰ ਚੀਫ ਸੈਕਟਰੀ ਕਈ ਘੰਟਿਆਂ ਤਕ ਬਿਠਾਈ ਰੱਖਦਾ ਸੀ ਤੇ ਉਨ੍ਹਾਂ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਸੀ।

ਮੱਕੜ ਦਾ ਵੱਡਾ ਬਿਆਨ, ਅਕਾਲੀ ਦਲ ਨੂੰ ਨਹੀਂ ਕਰਨਾ ਚਾਹੀਦਾ ਸੀ ਸੰਦਨ ਦਾ ਬਾਈਕਾਟ

ਮੱਕੜ ਦਾ ਵੱਡਾ ਬਿਆਨ, ਅਕਾਲੀ ਦਲ ਨੂੰ ਨਹੀਂ ਕਰਨਾ ਚਾਹੀਦਾ ਸੀ ਸੰਦਨ ਦਾ ਬਾਈਕਾਟ#Ludhiana #AvtarSinghMakkar Shiromani Akali Dal

Posted by JagBani on Saturday, September 1, 2018

ਮੱਕੜ ਨੇ ਕਿਹਾ ਕਿ ਅਕਾਲੀ ਦਲ ਤੋਂ ਉਸ ਸਮੇਂ ਵੱਡੀ ਗ਼ਲਤੀ ਹੋ ਗਈ ਜਿਸ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਲਟਾ ਅਕਾਲੀ ਦਲ 20-25 ਬੰਦੇ ਨਾਲ ਲੈ ਕੇ ਪੁਤਲੇ ਫੂਕ ਰਿਹਾ ਹੈ ਜਿਸ ਨਾਲ ਪੰਥ ਨੂੰ ਹੀ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਪਾਰਟੀ ਨੂੰ ਸਵੈ-ਚਿੰਤਨ ਕਰਨ ਦੀ ਲੋੜ ਹੈ ਕਿਉਂ ਕਿ ਅਕਾਲੀ ਦਲ ਖਿਲਾਫ ਪ੍ਰਦਰਸ਼ਨਾਂ ਨਾਲ ਪਾਰਟੀ ਨੂੰ ਢਾਹ ਲੱਗ ਰਹੀ ਹੈ।ਮੱਕੜ ਨੇ ਕਿਹਾ ਕਿ ਜੋ ਕੰਮ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਕੰਮ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ। ਮੱਕੜ ਨੇ ਅਕਾਲੀ ਦਲ ਦੇ ਵਾਕਆਊਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਚੰਗਾ ਮੌਕਾ ਸੀ ਜੋ ਅਕਾਲੀ ਦਲ ਤੋਂ ਗ਼ਲਤੀ ਹੋਈ ਵਿਧਾਨ ਸਭਾ ‘ਚ ਉਸ ਦਾ ਪਸ਼ਚਾਤਾਪ ਕੀਤਾ ਜਾ ਸਕਦਾ ਸੀ। ਬੇਅਦਬੀ ਮਾਮਲਿਆਂ ‘ਤੇ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ‘ਤੇ ਬਾਦਲਾਂ ਖਿਲਾਫ ਕਾਰਵਾਈ ਨਾ ਹੋਣ ‘ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ‘ਆਪ’ ਵਿਧਾਇਕ ਐੱਚ. ਐੱਸ. ਫੂਲਕਾ ਨੇ ਵਿਧਾਨ ਸਭਾ ‘ਚੋਂ ਅਸਤੀਫਾ ਦੇਣ ਦੀ ਚਿਤਾਵਨੀ ਦਿੱਤੀ ਹੈ। ਐੱਚ. ਐੱਸ. ਫੂਲਕਾ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਸਰਕਾਰ ਵਲੋਂ 15 ਸਤੰਬਰ ਤਕ ਬਾਦਲਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ 16 ਸਤੰਬਰ ਨੂੰ ਉਹ ਵਿਧਾਨ ਸਭਾ ‘ਚੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਫੂਲਕਾ ਨੇ ਕਿਹਾ ਕਿ ਸਾਰੀ ਦਨੀਆ ਦੇ ਪੰਜਾਬੀਆਂ ਦੀਆਂ ਨਜ਼ਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਨੇ ਗੁੰਮਰਾਹ ਕੀਤਾ ਹੈ। ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਨੇ ਲੰਮਾ ਚੌੜਾ ਭਾਸ਼ਣ ਤਾਂ ਦਿੱਤਾ ਸੀ ਪਰ ਅਕਾਲੀਆਂ ਖਿਲਾਫ ਕਾਰਵਾਈ ਨਾ ਹੋਣ ‘ਤੇ ਉਨ੍ਹਾਂ ਨੂੰ ਅਸਤੀਫਾ ਵੀ ਦੇਣਾ ਚਾਹੀਦਾ ਹੈ।ਫੂਲਕਾ ਨੇ ਕਿਹਾ ਕਿ ਜੇਕਰ ਸਰਕਾਰ ਅਕਾਲੀਆਂ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਸਭ ਤੋਂ ਪਹਿਲਾਂ ਅਸਤੀਫਾ ਉਹ ਹੀ ਦੇਣਗੇ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਰਿਪੋਰਟ ਵਿਚ ਤਿੰਨ ਲੋਕਾਂ ਨੂੰ ਬੇਅਦਬੀ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਵਿਚ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸ਼ਾਮਲ ਹੈ ਪਰ ਇਨ੍ਹਾਂ ਵਿਚ ਸਿਰਫ ਗੁਰਮੀਤ ਰਾਮ ਰਹੀਮ ਹੀ ਅਸਲ ਦੋਸ਼ੀ ਸੀ ਜਦਕਿ ਦੂਸਰੇ ਮਾਮਲਾ ਗੋਲੀ ਚਲਾਉਣ ਦਾ ਹੈ ਜਿਸ ਵਿਚ ਸੁਮੇਧ ਸਿੰਘ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਦੋਸ਼ੀ ਹੈ।

Read More...

Uncategorized

ਸੁਖਪਾਲ ਖਹਿਰਾ ਨੇ ਕੈਪਟਨ ਨੂੰ ਦਿੱਤਾ 40 ਦਿਨ ਦਾ ਅਲਟੀਮੇਟਮ ਨਹੀ ਤਾਂ ..

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਗਾ ਮੰਡੀ ਵਿਚ ਵਲੰਟੀਅਰ ਕਨਵੈੱਨਸ਼ਨ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਪੁੱਜੇ, ਜਿਨ੍ਹਾਂ ਵਿਚ 6 ਵਿਧਾਇਕ ਵੀ ਸ਼ਾਮਲ ਸਨ। ਖਹਿਰਾ ਨੇ ਸੰਬੋਧਨ ਕਰਦੇ ਹੋਏ ਆਪਣੀ ਹੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਉਤੇ ਸਵਾਲ ਚੁੱਕੇ। ਵਿਧਾਨ ਸਭਾ ਵਿਚ ਟਿਕਟਾਂ ਦੀ ਠੀਕ ਵੰਡ ਨਾ ਕਰਨ ਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਦੋਸ਼ ਲਾਇਆ।

ਬੇਅਦਬੀ ਕਾਂਡ: ਸੁਖਪਾਲ ਖਹਿਰਾ ਨੇ ਕੈਪਟਨ ਨੂੰ ਦਿੱਤਾ 40 ਦਿਨ ਦਾ ਅਲਟੀਮੇਟਮ

ਬੇਅਦਬੀ ਕਾਂਡ: ਸੁਖਪਾਲ ਖਹਿਰਾ ਨੇ ਕੈਪਟਨ ਨੂੰ ਦਿੱਤਾ 40 ਦਿਨ ਦਾ ਅਲਟੀਮੇਟਮ #Kapurthala Sukhpal Singh Khaira Aam Aadmi Party – Punjab Captain Amarinder Singh Indian National Congress – Punjab

Posted by JagBani on Sunday, September 2, 2018

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਆਪ ਨੂੰ ਪੰਜਾਬ ਵਿਚ ਵੱਡਾ ਹੁੰਗਾਰਾ ਮਿਲਿਆ ਸੀ ਪਰ ਦਿੱਲੀ ਵਾਲਿਆਂ ਦੀ ਨਾਲਾਇਕੀ ਤੇ ਉਨ੍ਹਾਂ ਨੇ ਪੰਜਾਬ ਵਿਚ ਜੋ ਸੂਬੇਦਾਰ ਭੇਜੇ ਸਨ, ਕਾਰਨ ਵਿਧਾਨ ਸਭਾ ਚੋਣਾਂ ਵਿਚ ਵੱਡਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਅੱਜ ਸਾਡਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੇ ਤਾਂ 17 ਮਹੀਨੇ ਕੀਤਾ ਹੀ ਕੁਝ ਨਹੀਂ ਸੀ।ਉਨ੍ਹਾਂ ਕਿਹਾ ਕਿ ਬਾਦਲ ਹੁਣ ਜਿੰਨੇ ਮਰਜ਼ੀ ਬਿਆਨ ਦਿੰਦੇ ਫਿਰਨ, ਉਨ੍ਹਾਂ ਦਾ ਗੁਨਾਹ ਲੁਕਣਾ ਨਹੀਂ। ਜੇ ਉਹ ਸੱਚੇ ਸਨ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਕਿਉਂ ਨਾ ਹੋਏ। ਹੁਣ ਬਾਦਲ ਪੁਤਲੇ ਸਾੜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਕੈਪਟਨ ਸਰਕਾਰ ਨੂੰ 40 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਕ ਹਫਤੇ ਵਿਚ ਪੰਥਕ ਜਥੇਬੰਦੀਆਂ ਤੇ ਹਮਖ਼ਿਆਲੀ ਧਿਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਵਿਚ ਕਾਂਗਰਸ ਨੂੰ ਵੀ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਗ ਰੱਖੀ ਜਾਵੇਗੀ ਕਿ ਬਾਦਲਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਜੇਲ੍ਹ ਭੇਜੋ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 40 ਦਿਨਾਂ ਬਾਅਦ ਸਖਤ ਰੁਖ ਅਪਣਾਇਆ ਜਾਵੇਗਾ।ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੋਗਾ ਵਿੱਚ ਵੀ ਆਪਣਾ ‘ਸ਼ਕਤੀ ਪ੍ਰਦਰਸ਼ਨ’ ਕੀਤਾ। ਮੋਗਾ ਰੈਲੀ ‘ਚ ‘ਆਪ’ ਦੇ 7 ਬਾਗ਼ੀ ਵਿਧਾਇਕ ਨਾਲ ਪਹੁੰਚੇ ਸੁਖਪਾਲ ਖਹਿਰਾ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ‘ਤੇ ਕਈ ਤਿੱਖੇ ਸ਼ਬਦੀ ਵਾਰ ਕੀਤੇ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਪ ਭਗਵੰਤ ਮਾਨ ਨੂੰ ਵੀ ਰੱਜ ਕੇ ਰਗੜੇ ਲਾਏ।ਖਹਿਰਾ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਦਲ ਰਾਜ ਵਿੱਚ ਖੁੱਲ੍ਹੀ ‘ਛੁੱਟੀ’ ਸੀ, ਜਿਸ ਕਾਰਨ ਅੱਜ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਤੇ ਕਿਹਾ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਦੌਰਾਨ ਵਿਧਾਨ ਸਭਾ ਸੈਸ਼ਨ ‘ਚੋਂ ਗ਼ੈਰ-ਹਾਜ਼ਰ ਰਹਿ ਕੇ ਅਕਾਲੀ ਦਲ ਨੇ ਖ਼ੁਦ ਹੀ ਆਪਣਾ ਗੁਨਾਹ ਕਬੂਲ ਲਿਆ।ਆਪਣੇ ਪੁਰਾਣੇ ਸਾਥੀ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਸ਼ਬਦੀ ਹਮਲਾ ਕਰਦਿਆਂ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਦਰਬਾਰ ਦੀ ‘ਝੋਲੀ’ ਪੈ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਹਿਤਾਂ ਦੀ ਭੋਰਾ ਵੀ ਪ੍ਰਵਾਹ ਨਹੀਂ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਵੱਲੋਂ ਦਿੱਤੇ ਗਏ ਪਿਆਰ-ਸਤਿਕਾਰ ਨੂੰ ਦਿੱਲੀ ਦਰਬਾਰ ਦਾ ‘ਹੱਥ ਠੋਕਾ’ ਬਣ ਕੇ ਪੈਰਾਂ ਹੇਠ ਲਤਾੜ ਰਹੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਹਰ ਹਾਲਤ ਵਿੱਚ ਭੁਗਤਣਾ ਪਵੇਗਾ।

Read More...

Uncategorized

ਅਨੋਖੇ ਤਰੀਕੇ ਨਾਲ ਬਾਦਲਾਂ ਖਿਲਾਫ ਨਾਹਰੇਬਾਜ਼ੀ ਕਰਕੇ ਲੋਕਾਂ ਨੇ ਕੀਤਾ ਵਿਰੋਧ..

ਬੇਅਦਬੀ ਮਾਮਲਿਆਂ ‘ਚ ਨਾਂਅ ਆਉਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਦਿਨ ਐਲਾਨਿਆ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਅਕਾਲੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਖਿਲਾਫ ਕਾਂਗਰਸ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ ਕਰਨਗੇ। ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਵੱਲੋਂ ਫਰੀਦਕੋਟ ਦੇ ਕਸਬਾ ਸਾਦਿਕ ਵਿਚ 11 ਵਜੇ ਅਕਾਲੀ ਦਲ ਦਾ ਪੁਤਲਾ ਫੂਕਿਆ ਜਾਵੇਗਾ।

#ਅਨੋਖੇ_ਤਰੀਕੇ_ਨਾਲ_ਬਾਦਲਾਂ_ਖਿਲਾਫ_ਨਾਹਰੇਬਾਜ਼ੀ_ਕਰਕੇ_ਲੋਕਾਂ_ਨੇ_ਕੀਤਾ_ਵਿਰੋਧ_ਆਹ_ਕੀ_ਹੋ_ਗਿਆ…….

Posted by Punjabi Junction on Sunday, September 2, 2018

 ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਅਕਾਲੀ ਦਲ ਵੱਲੋਂ ਅੱਜ 11 ਵਜੇ ਹੁੱਕੀ ਵਾਲਾ ਚੌਕ, ਫਰੀਦਕੋਟ ਵਿਖੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਖਿਲਾਫ਼ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ।ਹਾਲਾਤ ਦੇ ਮੱਦੇਨਜ਼ਰ ਸੁਰੱਖਿਆਂ ਨੂੰ ਦੇਖਦਿਆਂ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਦੋਵਾਂ ਧਿਰਾਂ ਦਰਮਿਆਨ ਝੜਪਾਂ ਦੀ ਸੰਭਾਵਨਾ ਦੇਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਨੇ ਹਰ ਤਿਆਰੀ ਕੀਤੀ ਹੋਈ ਹੈ।ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਅਕਾਲੀਆਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਵੱਖ-ਵੱਖ ਥਾਈਂ ਜਿੱਥੇ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ, ਰੋਹ ‘ਚ ਆਏ ਲੋਕਾਂ ਵੱਲੋਂ ਅਕਾਲੀ ਦਲ ਦੇ ਪੁਤਲੇ ਫੂਕੇ ਜਾ ਰਹੇ ਹਨ ਉੱਥੇ ਹੀ ਪਿੰਡਾਂ ‘ਚ ਗੁਰਦੁਆਰਿਆਂ ‘ਚ ਅਨਾਊਂਸਮੈਂਟਾਂ ਰਾਹੀ ਅਕਾਲੀਆਂ ਦੇ ਬਾਈਕਾਟ ਦੇ ਹੋਕੇ ਦਿੱਤੇ ਜਾ ਰਹੇ ਹਨ।

Read More...

Uncategorized

ਨਸ਼ੇੜੀਆਂ ਦਾ ਹਾਲ ਦੇਖੋ ਨੌਜਵਾਨ ਨੇ ਗੁਪਤ ਅੰਗ ‘ਤੇ ਲਾਇਆ ‘ਚਿੱਟੇ ਦਾ ਟੀਕਾ’ ..

ਨਸ਼ੇ ਦੀ ਦਲਦਲ ‘ਚ ਫਸ ਕੇ ਨੌਜਵਾਨ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨਾਲ ਖੇਡਦੇ ਹਨ, ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਸਾਹਮਣੇ ਆਈ, ਜਦੋਂ ਬਠਿੰਡਾ ‘ਚ ਇਕ ਨੌਜਵਾਨ ਨੇ ਆਪਣੇ ਗੁਪਤ ਅੰਗ ਦੀ ਨਾੜ ‘ਚ ਹੀ ਚਿੱਟੇ (ਹੈਰੋਇਨ) ਦਾ ਟੀਕਾ ਲਾ ਲਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ,ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਭੋਖੜਾ ਦਾ ਵਾਸੀ ਜਸਪ੍ਰੀਤ ਸਿੰਘ (23) ਪਿਛਲੇ ਕੁਝ ਸਮੇਂ ਤੋਂ ‘ਚਿੱਟੇ’ ਦਾ ਨਸ਼ਾ ਕਰ ਰਿਹਾ ਸੀ।ਵਾਰ-ਵਾਰ ਬਾਹਾਂ ਅਤੇ ਹੋਰ ਜਗ੍ਹਾ ‘ਤੇ ਟੀਕਾ ਲਾਉਣ ਕਾਰਨ ਉਸ ਦੇ ਸਰੀਰ ‘ਤੇ ਟੀਕਾ ਲਾਉਣ ਲਈ ਕੋਈ ਨਾੜ ਨਹੀਂ ਬਚੀ ਸੀ, ਜਿਸ ਕਾਰਨ ਸ਼ਨੀਵਾਰ ਨੂੰ ਜਦੋਂ ਉਸ ਨੂੰ ਨਸ਼ੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ..ਉਸ ਨੇ ਸਥਾਨਕ ਕਮਲਾ ਨਹਿਰੂ ਕਾਲੋਨੀ ਵਿਚ ਇਕ ਜਗ੍ਹਾ ਆਪਣੇ ਗੁਪਤ ਅੰਗ ਦੀ ਨਾੜ ਵਿਚ ਹੀ ਨਸ਼ੇ ਦਾ ਟੀਕਾ ਲਾ ਲਿਆ।ਇਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ।ਪੰ ਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ  ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ।

Read More...

Uncategorized

ਦੇਖੋ ਕੀ ਮਸਲਾ ਹੈ…ਢੱਡਰੀਆਂ ਵਾਲੇ ਨੇ ਗਿਆਨੀ ਕੁਲਵੰਤ ਸਿੰਘ ਨੂੰ ਸ਼ਰੇਆਮ ਦਿੱਤਾ ਇਹ ਜਵਾਬ ..

ਢੱਡਰੀਆਂ ਵਾਲੇ ਨੇ ਗਿਆਨੀ ਕੁਲਵੰਤ ਸਿੰਘ ਨੂੰ ਸ਼ਰੇਆਮ ਦਿੱਤਾ ਇਹ ਜਵਾਬ .. ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ;

Response to Kulwant Singhਗਿਆਨੀ ਕੁਲਵੰਤ ਸਿਆਂ ਜ਼ਰੀਏ ਬਾਰੇ ਪੱੁਛਦੈਂ ਤਾਂ ਸੁਣ | 1.9.2018 | Dhadrianwale____________CLIP: https://youtu.be/WMqKkgdp94E

Posted by sahibradio.com on Saturday, September 1, 2018

ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਚਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗ਼ਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ-ਕਮਲਾਂ ਨਾਲ ਸੰਪਾਦਿਤ ਕੀਤਾ ਹੈ।ਸਮੂਹ ਧਰਮਾਂ ਦੇ ਇਤਿਹਾਸ ਵਿਚ ਇਹੋ ਇਕ ਅਜਿਹਾ ਅਦੁੱਤੀ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ ਆਸਣ ਬੜੇ ਅਦਬ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ ਅਤੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ..ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਗੁਰੂ ਹਨ। ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਣ ਕਰਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ਸ਼ਬਦ-ਗੁਰੂ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਪਾਵਨ ਬਾਣੀ ਅੰਦਰ ਇਸ ਤਰ੍ਹਾਂ ਕਰਦੇ ਹਨ:ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (ਪੰਨਾ 982)ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ।ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ। ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬ ਦੀ ਬਾਣੀ ਮਹਲਾ 1,2,3,4,5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ।

Read More...

Uncategorized

ਆਪ ਪਾਰਟੀ ਨੇ ਕਿਵੇਂ ਅਤੇ ਕਿਸ ਰੇਟ ਤੇ ਵੇਚੀਆਂ Punjab ਵਿਚ ਟਿਕਟਾਂ ??ਖਹਿਰਾ ਦਾ ਖੁਲਾਸਾ….

ਮੋਗੇ ਦੀ ਕਨਵੈਨਸ਼ਨ ਵਿਚ ਸੁਖਪਾਲ ਖੈਰ ਨੇ ਆਪ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੇ ਚੰਗੇ ਪੋਤੜੇ ਫੋਲੇ। ਸੁਖਪਾਲ ਨੇ ਜਿਥੇ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਓਥੇ ਦਿੱਲੀ ਵਾਲੀ ਆਪ ਲੀਡਰਸ਼ਿਪ ਦੀਆਂ ਵੀ ਪੋਲਾਂ ਖੋਲੀਆਂ ਤੇ ਦੱਸਿਆ ਕਿਵੇਂ ਪੰਜਾਬ ਵਿਚ ਆਪ ਨੇ ਟਿਕਟਾਂ ਵੇਚੀਆਂ। Sukhpal Khaira Expose AAP leadership who Sale Tickets in Punjab in Elections.Khaira also Involve Bhagwant Mann.

ਖਹਿਰਾ ਦਾ ਖੁਲਾਸਾ ਆਪ ਪਾਰਟੀ ਨੇ ਕਿਵੇਂ ਅਤੇ ਕਿਸ ਰੇਟ ਤੇ ਵੇਚੀਆਂ Punjab ਵਿਚ ਟਿਕਟਾਂ ??

Posted by Surkhab Tv on Sunday, September 2, 2018

ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੋਗਾ ਵਿੱਚ ਵੀ ਆਪਣਾ ‘ਸ਼ਕਤੀ ਪ੍ਰਦਰਸ਼ਨ’ ਕੀਤਾ। ਮੋਗਾ ਰੈਲੀ ‘ਚ ‘ਆਪ’ ਦੇ 7 ਬਾਗ਼ੀ ਵਿਧਾਇਕ ਨਾਲ ਪਹੁੰਚੇ ਸੁਖਪਾਲ ਖਹਿਰਾ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ‘ਤੇ ਕਈ ਤਿੱਖੇ ਸ਼ਬਦੀ ਵਾਰ ਕੀਤੇ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਪ ਭਗਵੰਤ ਮਾਨ ਨੂੰ ਵੀ ਰੱਜ ਕੇ ਰਗੜੇ ਲਾਏ।ਖਹਿਰਾ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਦਲ ਰਾਜ ਵਿੱਚ ਖੁੱਲ੍ਹੀ ‘ਛੁੱਟੀ’ ਸੀ, ਜਿਸ ਕਾਰਨ ਅੱਜ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਤੇ ਕਿਹਾ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਦੌਰਾਨ ਵਿਧਾਨ ਸਭਾ ਸੈਸ਼ਨ ‘ਚੋਂ ਗ਼ੈਰ-ਹਾਜ਼ਰ ਰਹਿ ਕੇ ਅਕਾਲੀ ਦਲ ਨੇ ਖ਼ੁਦ ਹੀ ਆਪਣਾ ਗੁਨਾਹ ਕਬੂਲ ਲਿਆ।ਆਪਣੇ ਪੁਰਾਣੇ ਸਾਥੀ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਸ਼ਬਦੀ ਹਮਲਾ ਕਰਦਿਆਂ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਦਰਬਾਰ ਦੀ ‘ਝੋਲੀ’ ਪੈ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਹਿਤਾਂ ਦੀ ਭੋਰਾ ਵੀ ਪ੍ਰਵਾਹ ਨਹੀਂ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਵੱਲੋਂ ਦਿੱਤੇ ਗਏ ਪਿਆਰ-ਸਤਿਕਾਰ ਨੂੰ ਦਿੱਲੀ ਦਰਬਾਰ ਦਾ ‘ਹੱਥ ਠੋਕਾ’ ਬਣ ਕੇ ਪੈਰਾਂ ਹੇਠ ਲਤਾੜ ਰਹੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਹਰ ਹਾਲਤ ਵਿੱਚ ਭੁਗਤਣਾ ਪਵੇਗਾ।

Read More...