Uncategorized

ਆਹ ਦੇਖੋ ਕੁੜੀ ਨਾਲ ਕੀ ਕੀ ਕੀਤਾ ਸਹੁਰਿਆਂ ਨੇ ………

सोशल मीडिया पर रोजाना ही तरह-तरह की खबरें देखने को मिलती है ऐसी ही खबर आज मिली है जो कि बहुत ही दुखदाई है इसमें आप देखेंगे कि एक नवविवाहिता लड़की जिसकी शादी को अभी 1 साल ही हुआ है उसके ससुराल वाले उसे जांच की मांग कर रहे हैं और उसे मारपीट कर अस्पताल में दाखिल कराया गया है लड़की के पिता ने प्रशासन से गुहार लगाई है

ਦਾਜ ਲਈ ਨੂੰਹ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ 'ਚ ਭਰਤੀ

ਦਾਜ ਲਈ ਨੂੰਹ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ 'ਚ ਭਰਤੀ

Posted by JagBani on Wednesday, September 5, 2018

कि उन्हें इंसाफ मिलना चाहिए लड़की भी यही कह रही है कि वह इंसाफ मिलना चाहिए बाकी आप खुद को देख कर अपनी राय कमेंट के जरिए सभी साथियों सांझा करें और इस वीडियो को अपने दोस्तों के साथ साझा करें,ताकि सच्चाई सबके सामने आ सके यह वीडियो आज की सबसे ज्यादा वीडियो में से एक है आपको दिखाने का जतन करते हैं जो वीडियो सोशल मीडिया पर सबसे ज्यादा बारिश होती है ऐसी ताजा ताजा ताजा ताजा खबरें देखने के लिए हमारे साथ जुड़े रहे हमारे साथ हमारे Facebook पर जुड़ने के लिए आप सभी का दिल की गहराइयों से बहुत बहुत धन्यवाद है,एक बार फिर आप सभी से निवेदन है कि इस वीडियो को ज्यादा से ज्यादा शेयर करें ताकि सच्चाई सबके सामने आ सके आप सभी का बहुत-बहुत धन्यवाद इतना प्यार देने के लिए जो हमारी वीडियो को इतना प्यार देते हैं हमारी साइट को इतना प्यार देते हैं और हम भी जख्म करेंगे आपके लिए बढ़िया क्वालिटी की वीडियो लाए और हमेशा सच्ची खबरें आपके सामने प्रस्तुत करें एक बार फिर से आप सभी का हमारे साथियों ने के लिए दिल की गहराइयों से बहुत बहुत धन्यवाद है ऐसे ही हमारे साथ जुड़े रहें धन्यवाद

Read More...

Uncategorized

ਚੰਦੂਮਾਜਰਾ ਭਗਵੰਤ ਮਾਨ ਮੁਰਦਾਬਾਦ ਕਹਿੰਦਾ ਕਹਿੰਦਾ ਅਕਾਲੀ ਦਲ ਮੁਰਦਾਬਾਦ ਹੀ ਕਿਹ ਗਿਅਾ II ਹਿਲ ਗਏ ਅਕਾਲੀ ਆਹਾਹਾਹਾ

ਕਾਂਗਰਸ ਅਤੇ ਆਮ ਆਦਮੀ ਪਾਰਟੀ ਅੰਦਰਾਖਾਤੇ ਮਿਲੀਆਂ ਹੋਈਆਂ ਹਨ ਅਤੇ ਦੋਵਾਂ ਪਾਰਟੀਆਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕੀਤਾ। ਚੀਮਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਮਕਸਦ ਪੰਜਾਬ ਦੀ ਸਾਂਝੀਵਾਲਤਾ ਅਤੇ ਖੁਸ਼ਹਾਲੀ ਨੂੰ ਗ੍ਰਹਿਣ ਲਗਾਉਣਾ ਹੈ।

ਚੰਦੂਮਾਜਰਾ ਭਗਵੰਤ ਮਾਨ ਮੁਰਦਾਬਾਦ ਕਹਿੰਦਾ ਕਹਿੰਦਾ ਅਕਾਲੀ ਦਲ ਮੁਰਦਾਬਾਦ ਹੀ ਕਿਹ ਗਿਅਾ

ਚੰਦੂਮਾਜਰਾ ਭਗਵੰਤ ਮਾਨ ਮੁਰਦਾਬਾਦ ਕਹਿੰਦਾ ਕਹਿੰਦਾ ਅਕਾਲੀ ਦਲ ਮੁਰਦਾਬਾਦ ਹੀ ਕਿਹ ਗਿਅਾ II ਹਿਲ ਗਏ ਅਕਾਲੀ ਆਹਾਹਾਹਾ

Posted by Punjabi Junction on Wednesday, September 5, 2018

ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਤਾਰਾਂ ਗਰਮਦਲੀਆਂ ਨਾਲ ਜੁੜੀਆਂ ਹੋਈਆਂ ਹਨ।ਅੱਗੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਕਾਂਗਰਸ ਦਾ ਮਕਸਦ ਸਿੱਖ ਲੀਡਰਸ਼ਿਪ ਅਤੇ ਸਿੱਖ ਸੰਸਥਾਵਾਂ ਨੂੰ ਖਤਮ ਕਰਨਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਸਦਨ ਵਿਚ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਾਂ ਪੇਸ਼ ਕਰ ਦਿੱਤੀ ਗਈ ਪਰ ਕਾਂਗਰਸ ਇਕ ਵੀ ਗੱਲ ਸਾਬਿਤ ਨਹੀਂ ਕਰ ਸਕੀ ਜਦਕਿ ਫੂਲਕਾ ਹੁਣ ਧਮਕੀਆਂ ਦੇ ਕੇ ਪਰਚੇ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਸਰਕਾਰ ਕੋਲ ਬਾਦਲਾਂ ਖਿਲਾਫ ਕੋਈ ਸਬੂਤ ਨਹੀਂ ਹੈ, ਇਸ ਗੱਲ ਨੂੰ ਕਾਂਗਰਸੀ ਵੀ ਮੰਨ ਚੁੱਕੇ ਹਨ। ਚੀਮਾ ਨੇ ਕਿਹਾ ਕਿ ਇਸ ਵਰਤਾਰੇ ਲਈ ਲੋਕ ਅਜਿਹੀ ਸਜ਼ਾ ਦੇਣਗੇ ਕਿ ਦੋਵੇਂ ਪਾਰਟੀਆਂ ਯਾਦ ਰੱਖਣਗੀਆਂ।The Congress and the Aam Aadmi Party have been found and the two parties are being used to mislead the people, these things are being expressed by senior leaders of the Shiromani Akali Dal and former minister Daljit Singh Cheema during a conversation with Jai Jag Bani. Cheema said that the purpose of both parties was to adopt the shared interest and prosperity of Punjab. The telegram of these two parties has been associated with hordes. Speaking further, Cheema said that the purpose of Congress is to eliminate Sikh leadership and Sikh institutions. He said that the Congress presented a report of former Justice Ranjit Singh Commission in the House. But the Congress could not prove anything, while Phoolka is now trying to register pamphlets.

Read More...

Uncategorized

ਅਮ੍ਰਿਤਧਾਰੀ Sikh ਮਹਿਲਾ ਅਫਸਰ ਨੂੰ Sikhi ਸਰੂਪ ਕਰਕੇ ਕੀਤਾ Suspend !! ਸ਼ੇਅਰ ਕਰੋ

ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਬੀਬੀ ਬਲਜੀਤ ਕੌਰ ਖਾਲਸਾ ਜੋ ਕੀ ਸਹਿਣਾ ਤੋਂ BDPO ਹਨ ਓਹਨਾ ਨੇ ਹਲਕਾ ਸੰਗਰੂਰ ਦੇ ਪਿੰਡ ਭੋਤਨਾਂ ਦੇ ਗੁਰੂਦੁਆਰਾ ਸਾਹਿਬ ਵਿਖੇ ਲੱਗੀਆਂ ਤੀਆਂ ਦਾ ਪ੍ਰੋਗਰਾਮ ਬੰਦ ਕਰਵਾਇਆ ਸੀ ਜਿਸਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋਈ ਸੀ ਤੇ ਬੀਬੀ ਜੀ ਦੇ ਇਸ ਕਾਰਜ ਦੀ ਸਭ ਨੇ ਪ੍ਰਸ਼ੰਸਾ ਕੀਤੀ ਸੀ ਹੁਣ ਬੀਬੀ ਜੀ ਦੇ ਇਸ ਕਾਰਜ ਤੋਂ ਅਤੇ

Gurudwara ਵਿਚ ਤੀਆਂ ਮਨਾ ਰਹੇ DJ ਸੀ ਲਾ ਕੇ !!

Posted by Canada ਵਾਲੇ Punjabi on Friday, August 24, 2018

ਉਹਨਾਂ ਦੇ ਸਿੱਖੀ ਸਰੂਪ ਤੋਂ ਨਫਰਤ ਕਰਕੇ ਉਹਨਾਂ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਬਾਰੇ ਖੁਦ ਬੀਬੀ ਬਲਜੀਤ ਕੌਰ ਖਾਲਸਾ ਨੇ ਆਪਣੀ ਫੇਸਬੁੱਕ ID ਤੇ ਪੋਸਟ ਪਾਈ ਹੈ,ਜਿਸ ਵਿਚ ਲਿਖਿਆ ਹੈ ਕਿ “ਕੁਝ ਦਿਨ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਭੋਤਨਾਂ ਦੇ ਗੁਰੂਦੁਆਰਾ ਸਾਹਿਬ ਵਿਖੇ ਲੱਗੀਆਂ ਤੀਆਂ ਮੇਰੇ ਵੱਲੋਂ ਬੰਦ ਕਰਵਾਉਣ ਕਰਕੇ ਅਤੇ ਮੇਰਾ ਸਿੱਖੀ ਸਰੂਪ ਕੇਸਕੀ ਕਿਰਪਾਨ ਪਾਈ ਦੇਖ ਕੇ ਫਰੀਦਕੋੇਟ ਦੇ ਰਹਿਣ ਵਾਲੇ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਹਲਕਾ ਿੲੰਚਾਰਜ ਨੇ ਗ਼ੁੱਸੇ ਵਿੱਚ ਆ ਕੇ ਤਪਾ ਮੰਡੀ ਦੇ ਕੱਪੜੇ ਵੇਚਣ ਵਾਲੇ ਭਾਗਾਂ ਵਾਲਿਆਂ ਦੇ ਰਾਹੁਲ ਅਰੋੜਾ ਸ਼ਹਿਰੀ ਪ੍ਰਧਾਨ ਤੋਂ ਮੇਰੇ ਤੇ ਝੂਠੀਆਂ ਦਰਖ਼ਾਸਤਾਂ ਦਵਾ ਕੇ ਮੈਨੂੰ ਸਸਪੈਂਡ ਕਰਵਾ ਦਿੱਤਾ ਹੈ !ਵਾਹ ਵਾਹ ਥੋਡੇ ਹਾਕਮੋੰ ਮੰਨ ਗਈ ਥੋਡੀ ਜੈਲਸੀ ਨਾਲ ਭਰੀ ਗੰਦੀ ਅਤੇ ਛੋਟੀ ਸੋਚ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਸਮੁੰਦਰ ਵੇਖ ਕੇ ਬੁਖਲਾਹਟ ਵਿੱਚ ਆ ਕੇ ਿੲੱਕ ਧੀ ਭੈਣ ਤੋਂ ਉਸ ਦੇ ਘਰ ਵਿੱਚੋਂ ਕੁਰਸੀ ਖੋਹ ਕੇ ਅਣਗਿਣਤ ਸੰਗਤਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰ ਕੇ ਖੁਸੀਆਂ ਨੂੰ ਗ਼ਮੀਆਂ ਵਿੱਚ ਬਦਲਿਆ !ਸਰੇਆਂਮ ਐਨਾਂ ਧੱਕਾ ? ਰੀਸ ਮੇਰੀ ਥੋਡੇ ਤੋਂ ਮੈਨੂੰ ਸਸਪੈਂਡ ਕਰਵਾ ਕੇ ਵੀ ਨੀ ਹੋਣੀ ਕਿਉਂਕਿ ਯਾਦ ਰੱਖਿਓ ਮੇਰਾ ਵਾਹਿਗੁਰੂ ਡਾਹਢਾ ਬਹੁਤ ਹੈ ! ਸਮੁੰਦਰਾਂ ਨੂੰ ਨੱਕੇ ਨੀ ਲਗਦੇ ਹੁੰਦੇ !ਸਰਕਾਰ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਾਨੂੰਨ/ਨਿਯਮ ਨੂੰ ਛਿੱਕੇ ਟੰਗ ਕੇ ਸੰਗਤਾਂ ਵੱਲੋਂ ਨਕਾਰੇ ਹੋਏ ਚੱਲੇ ਕਾਰਤੂਸਾਂ ਨੂੰ ਹਲਕਾ ਿੲੰਚਾਰਜ ਲਗਾਉਣ ਬਾਰੇ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਲਾ ਬਰਨਾਲਾ ਵਿੱਚ ਪੈਂਦੇ ਵਿਧਾਂਨ ਸਭਾ ਹਲਕਾ ਭਦੌੜ ਅਤੇ ਮਹਿਲ ਕਲਾਂ ਦੀਆਂ ਸੰਗਤਾਂ ਵੱਲੋਂ ਨਕਾਰੇ ਹੋਏ ਜਿਲਾ ਬਰਨਾਲਾ ਤੋਂ ਬਾਹਰ ਫਰੀਦਕੋਟ ਜਿਲੇ ਦੇ ਜੁਗਿੰਦਰ ਸਿੰਘ ਪੰਜਗਰਾਈ ਅਤੇ ਸੰਗਰੂਰ ਜਿਲੇ ਦੇ ਹਰਚੰਦ ਕੌਰ ਘਨੌਰੀ ਕਿਹੜੇ ਕਾਨੂੰਨ,ਨਿਯਮ ਅਨੁਸਾਰ ਹਲਕਾ ਿੲੰਚਾਰਜ ਲਗਾਏ ਹਨ ? ਕੀ ਹਲਕਾ ਭਦੌੜ ਅਤੇ ਮਹਿਲ ਕਲਾਂ ਵਿੱਚ ਕੋਈ ਯੋਗ ਉਮੀਦਵਾਰਾਂ ਨਹੀ ਸੀ ? ਿੲਹ ਦੋਵੇਂ ਚੱਲੇ ਹੋਏ ਕਾਰਤੂਸ ਕਿਹੜੀਆਂ ਹਦਾਇਤਾਂ ਅਨੁਸਾਰ ਆਵਦੀ ਹੀ ਪਾਰਟੀ ਦੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਖੁੱਡੇ ਲਾਈਨ ਲਗਾ ਕੇ ਕਾਲੀ ਪਾਰਟੀ ਆਦਿ ਤੋਂ ਕੁਰੱਪਸਨ ਿੲਕੱਠੀ ਕਰਕੇ ਜਿਲਾ ਪਰੀਸ਼ਦ,ਪੰਚਾਇਤ ਸੰਮਤੀ ਅਤੇ ਸਰਪੰਚ,ਪੰਚ ਦੀਆਂ ਟਿਕਟਾਂ ਵੇਚ ਕੇ ਪਿੰਡਾਂ ਵਿੱਚ ਭੋਲੇ ਭਾਲੇ ਲੋਕਾਂ ਦੇ ਕਤਲ ਕਰਾਉਣ ਵਾਸਤੇ ਧੜੇਬੰਦੀਆਂ ਪੈਦਾ ਕਰ ਰਹੇ ਹਨ ?ਕਾਂਗਰਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਹਲਕਾ ਭਦੌੜ ਤੋਂ ਿੲੰਚਾਰਜ ਬਣਾਏ ਹੋਏ ਜੁਗਿੰਦਰ ਸਿੰਘ ਪੰਜਗਰਾਈਂ ਅਤੇ ਹਲਕਾ ਮਹਿਲ ਕਲਾਂ ਤੋੰ ਿੲੰਚਾਰਜ ਹਰਚੰਦ ਕੌਰ ਮੈਨੂੰ ਕਹਿੰਦੇ ਸਨ ਕਿ ਅਸੀਂ ਕਾਂਗਰਸੀ ਹਾਂ ਸਾਡੀ ਸਰਕਾਰ ਹੈ ਜੇਕਰ ਸਰਕਾਰੀ ਨੌਕਰੀ ਕਰਨੀ ਹੈ ਤਾਂ ਕੇਸਕੀ ਅਤੇ ਕਿਰਪਾਨ ਨਾਂ ਪਾਓ ! ਜਦੋਂ ਮੈਂ ਕਿਹਾ ਕਿ ਮੈਂ ਿੲੱਕ ਗੁਰਸਿੱਖ ਅੰਮ੍ਰਿਤਧਾਰੀ ਅਫਸਰ ਲੜਕੀ ਹਾਂ ਿੲਸ ਕਰਕੇ ਦੁਨੀਆਂ ਦੀ ਕੋਈ ਵੀ ਤਾਕਤ ਮੈਨੂੰ ਗੁਰਸਿੱਖੀ ਤੋਂ ਦੂਰ ਨਹੀਂ ਕਰ ਸਕਦੀ ਤਾਂ ਮੇਰੇ ਤੇ ਜੈਲਸੀ ਕਰਨ ਲੱਗ ਪਏ ! ਹਰ ਮਹੀਨੇ ਰਿਸ਼ਵਤ ਦੀ ਮੰਗ ਵੀ ਕਰਦੇ ਸਨ ! ਮੈਂ ਗੁਰਸਿੱਖੀ ਨੂੰ ਪਿਆਰ ਕਰਦੀ ਹਾਂ ਅਤੇ ਆਪਣੀ ਡਿਊਟੀ ਮਿਹਨਤ,ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਉਣ ਕਰਕੇ ਮੈਂ ਦੋਵੇਂ ਹਲਕਾ ਿੲੰਚਾਰਜਾਂ ਨੂੰ ਰਿਸਵਤ ਦੇਣ ਤੋਂ ਜਵਾਬ ਦੇ ਦਿੱਤਾ ! ਫਿਰ ਮੇਰੇ ਨਾਲ ਖਾਰ ਖਾਣ ਲੱਗ ਪਏ ! ਿੲਸ ਉਪਰੰਤ ਮੇਰੇ ਤੇ ਿੲਹਨਾਂ ਨੇ ਝੂਠੇ ਦੋਸ ਲਗਾ ਕੇ ਮੈਨੂੰ ਸਸਪੈਂਡ ਕਰਵਾ ਦਿੱਤਾ !ਇਸਨੂੰ ਲੋਕਤੰਤਰੀ ਕਾਨੂੰਨ ਕਿਹਾ ਜਾਵੇ ਤਾਂ ਧੱਕੇਸ਼ਾਹੀ ?? ਦਰਸ਼ਕ ਖੁਦ ਫੈਸਲਾ ਕਰ ਲੈਣ….

Read More...

Uncategorized

ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ‘ਸੁਖਬੀਰ ਮਾਡਲ’ ਫੇਲ੍ਹ !

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਸਿਆਸੀ, ਧਾਰਮਿਕ ਤੇ ਸਮਾਜਿਕ ਹਰ ਫਰੰਟ ‘ਤੇ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਬੜੇ ਉਤਰਾਅ-ਚੜ੍ਹਾਅ ਆਏ ਪਰ ਅਜਿਹੀ ਹਾਲਤ ਪਹਿਲੀ ਵਾਰ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਜਿਸ ਧਾਰਮਿਕ ਧਰਾਤਲ ‘ਤੇ ਸਿਆਸਤ ਕਰਦਾ ਹੈ, ਉਹ ਹੀ ਖਿਸਕਦੀ ਨਜ਼ਰ ਆ ਰਹੀ ਹੈ।

Posted by Punjabi Junction on Wednesday, September 5, 2018

ਦਰਅਸਲ ਅਕਾਲੀ ਦਲ ਨਾਲ ਜ਼ਿਆਦਾਤਰ ਵੋਟ ਬੈਂਕ ਸਿਆਸੀ ਸਿਧਾਂਤਾਂ ਦੀ ਬਜਾਏ ਧਾਰਮਿਕ ਜਜ਼ਬਾਤਾਂ ਕਰਕੇ ਜੁੜਿਆ ਹੈ। ਬਹੁਤੇ ਵੋਟਰਾਂ ਦਾ ਇਹ ਜਜ਼ਬਾਤੀ ਸਬੰਧ ਇਸ ਕਦਰ ਹੈ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਣਾ ਵੀ ਸ਼੍ਰੀ ਗੁਰੂ ਨਾਨਕ ਦੇਵ ਦੀ ਤੇਰਾ-ਤੇਰਾ ਤੋਲਣ ਵਾਲੀ ਤੱਕੜੀ ਨਾਲ ਕਰਦੇ ਹਨ। ਇਸ ਲਈ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਦੀ ਤਰਜ਼ਮਾਨੀ ਕਰਨ ਵਾਲੀ ਪਾਰਟੀ ਸਮਝਿਆ ਜਾਂਦਾ ਰਿਹਾ ਹੈ।ਪਿਛਲੇ ਸਮੇਂ ਵਿੱਚ ਅਕਾਲੀ ਦਲ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਜਿਸ ਨੂੰ ਮੀਡੀਆ ਵਿੱਚ ‘ਸੁਖਬੀਰ ਮਾਡਲ’ ਕਿਹਾ ਜਾਂਦਾ ਹੈ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਦਿਆਂ ਹੀ ਪਾਰਟੀ ਦਾ ਮੂੰਹ-ਮੁੰਹਾਂਦਰਾ ਬਦਲ ਦਿੱਤਾ। ਉਨ੍ਹਾਂ ਨੇ ਪੰਥਕ ਮੁੱਦਿਆਂ ਨਾਲੋਂ ਅਜਿਹੇ ਮਸਲਿਆਂ ‘ਤੇ ਸਿਆਸਤ ਕੀਤੀ ਜਿਨ੍ਹਾਂ ਨਾਲ ਜ਼ਿਆਦ ਤੋਂ ਜ਼ਿਆਦਾ ਵੋਟਰਾਂ ਨੂੰ ਭਰਮਾਇਆ ਜਾ ਸਕੇ। ਇਸ ਸਿਆਸਤ ਵਿੱਚ ਟਕਸਾਲੀ ਲੀਡਰ ਪਿੱਛੇ ਰਹਿ ਗਏ ਤੇ ਮੌਜੂਦਾ ਤਾਣੇ-ਬਾਣੇ ‘ਚ ਫਿੱਟ ਬੈਠਣ ਵਾਲੇ ਅੱਗੇ ਆ ਗਏ।ਪਿਛਲੇ ਇੱਕ ਦਹਾਕੇ ਵਿੱਚ ਅਕਾਲੀ ਦਲ ਤੋਂ ਪੰਥਕ ਵੋਟ ਦੂਰ ਹੁੰਦੀ ਗਈ। ਇਸ ਨੂੰ ਸਭ ਤੋਂ ਵੱਡੀ ਸੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਵੱਜੀ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਪਾਰਟੀ ਨੂੰ ਮਹਿਜ਼ 15 ਸੀਟਾਂ ਮਿਲੀਆਂ। ਇਸ ਦੌਰਾਨ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਵੀ ਸਾਥ ਛੱਡਦਾ ਨਜ਼ਰ ਆਇਆ। ਅੰਦਰ ਖਾਤੇ ਸੁਖਬੀਰ ਬਾਦਲ ਮਾਡਲ ਦੀ ਅਲੋਚਨਾ ਹੋਈ ਪਰ ਸਭ ਸ਼ਾਂਤ ਹੋ ਗਿਆ।ਹੁਣ ਇੱਕ ਵਾਰ ਫਿਰ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ। ਸੋਸ਼ਲ ਮੀਡੀਆ ਉੱਪਰ ਅਕਾਲੀ ਦਲ ਖਿਲਾਫ ਨਫਰਤ ਦਾ ਝੱਖੜ ਆਇਆ ਹੋਇਆ ਹੈ। ਜ਼ਿਆਦਾਤਰ ਬਾਦਲ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਕਰਕੇ ਹੀ ਟਕਸਾਲੀ ਲੀਡਰਾਂ ਨੇ ਜ਼ੁਬਾਨ ਖੋਲ੍ਹਣ ਦੀ ਜ਼ੁਅਰਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਹੋਣ ਦਾ ਮਸ਼ਵਰਾ ਦੇਣ ਤੋਂ ਬਾਅਦ ਅਕਾਲੀ ਦਲ ਦੇ ਹੋਰ ਲੀਡਰਾਂ ਨੇ ਵੀ ਦੱਬਵੀਂ ਸੁਰ ਵਿੱਚ ਢੀਂਡਸਾ ਦੇ ਤਰਕ ਦਾ ਸਮਰਥਨ ਕੀਤਾ ਹੈ। ਅਕਾਲੀ ਦਲ ਦੇ ਔਣਗੌਲੇ ਲੀਡਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੀ ਵੱਕਾਰ ਬਹਾਲੀ ਸਮੇਂ ਦੀ ਲੋੜ ਹੈ।ਬੇਸ਼ੱਕ ਅਕਾਲੀ ਦਲ ਨੇ ਆਪਣੇ ਖਿਲਾਫ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੌਖਾ ਨਹੀਂ ਜਾਪਦਾ। ਇਸ ਵੇਲੇ ਵੱਡੇ ਫੈਸਲਿਆਂ ਦੀ ਲੋੜ ਹੈ ਪਰ ਸੁਖਬੀਰ ਬਾਦਲ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ। ਇਸ ਲਈ ਅਕਾਲੀ ਦਲ ਨੂੰ ਮੁੜ ਪੈਰ ਜਮਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਵੇਗੀ।

Read More...

Uncategorized

ਸਿੱਖਾਂ ਵੱਲੋਂ ਹੈਲਮਟ ਦਾ ਵਿਰੋਧ ਦੇਖੋ ਅੱਜ ਕੀ ਕੁੱਝ ਹੋਇਆ….

ਬੁੱਧਵਾਰ ਦੀ ਸਵੇਰ….ਇੱਕ ਪਾਸੇ ਜਿੱਥੇ ਚੰਡੀਗੜ੍ਹ ਪੁਲਿਸ ਨੇ ਹੈਲਮਟ ਨਾ ਪਾਉਣ ਵਾਲੀਆਂ ਮਹਿਲਾਵਾਂ ਦੇ ਚਲਾਨ ਕਟਣੇ ਸ਼ੁਰੂ ਕਰ ਦਿੱਤੇ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਬੀਬੀਆਂ ਲਈ ਹੈਲਮਟ ਲਾਜ਼ਮੀ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ। ਪੁਲਿਸ ਵੱਲੋਂ ਚਲਾਨ ਕੱਟਣ ਦਾ ਸਿਲਸਿਲਾ ਜਾਰੀ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਮਾਮਲੇ ‘ਚ ਚੰਡੀਗੜ੍ਹ ‘ਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ।

ਚੰਡੀਗੜ 'ਚ ਹੈਲਮੇਟ ਪਾਉਣ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਠਨ ਉਤਰੇ ਸੜਕਾਂ 'ਤੇ

ਚੰਡੀਗੜ 'ਚ ਹੈਲਮੇਟ ਪਾਉਣ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਠਨ ਉਤਰੇ ਸੜਕਾਂ 'ਤੇ#Chandigarh #Helmet #TrafficPolice

Posted by JagBani on Wednesday, September 5, 2018

ਚੰਡੀਗੜ੍ਹ ਪ੍ਰਸ਼ਾਸਨ ਹੈਲਮੇਟ ਨੂੰ ਲੈ ਕੇ ਸਖਤੀ ਦਿਖਾ ਰਿਹੈ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਇਸ ਸਖਤੀ ਦਾ ਵਿਰੋਧ ਕੀਤਾ ਜਾ ਰਿਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕੀਤਾ ਗਿਆ।ਤੇ ਸਿਰਫ ਦਸਤਾਰਧਾਰੀ ਸਿੱਖ ਮਹਿਲਾਵਾਂ ਨੂੰ ਹੀ ਇਸ ਤੋਂ ਛੋਟ ਦਿੱਤੀ ਗਈ ਹੈ। ਸਿੱਖ ਜਥੇਬੰਦੀਆਂ ਸਾਰੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਤੋਂ ਛੋਟ ਦੇਣ ਦੀ ਮੰਗ ਕਰ ਰਹੀਆਂ ਨੇ।ਕਾਬਿਲੇ ਗੌਰ ਹੈ ਕੀ ਪਿਛਲੇ ਤਿੰਨ ਸਾਲਾਂ ‘ਚ ਦੁਪਹੀਆ ਵਾਹਨਾਂ ਤੇ ਸਵਾਰ 26 ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਪੂਰੇ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ…ਤੇ ਹੁਣ ਚੰਡੀਗੜ੍ਹ ਚ ਪੁਲਿਸ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਓਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਨੇ।ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਦੁਪਹੀਆ ਵਾਹਨਾਂ ‘ਤੇ ਔਰਤਾਂ ਲਈ ਹੈਲਮੇਟ ਅੱਜ ਯਾਨੀ ਬੁੱਧਵਾਰ ਤੋਂ ਪਹਿਨਣਾ ਲਾਜ਼ਮੀ ਹੋ ਗਿਆ ਹੈ। ਯੂਟੀ ਪੁਲਿਸ ਨੇ ਅਜਿਹਾ ਨਾ ਕਰਨ ਵਾਲੀਆਂ ਔਰਤਾਂ ਦੇ ਚਾਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਸਿੱਖ ਜਥੇਬੰਦੀਆਂ ਲਾਮਬੰਦ ਹੋ ਗਈਆਂ ਹਨ।ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਕਾਨੂੰਨ ਸਬੰਧੀ ਦੋ ਮਹੀਨੇ ਚੇਤਾਵਨੀ ਜਾਰੀ ਕਰ ਦਿੱਤੀ ਸੀ। ਅੱਜ ਤੋਂ ਬਗ਼ੈਰ ਹੈਲਮੈਟ ਦੁਪਹੀਆ ਵਾਹਨ ਚਾਲਕ ਕੁੜੀਆਂ ਦੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਉੱਧਰ ਸਿੱਖ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਧਰਨਾ ਲਾ ਦਿੱਤਾ ਹੈ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਿਨ੍ਹਾਂ ਔਰਤਾਂ ਦੇ ਨਾਂਅ ਪਿੱਛੇ ਕੌਰ ਲੱਗਦਾ ਹੈ ਉਨ੍ਹਾਂ ਨੂੰ ਹੈਲਮਟ ਪਹਿਨਣਾ ਲਾਜ਼ਮੀ ਨਹੀਂ ਹੋਣਾ ਚਾਹੀਦਾ।ਸਿੱਖ ਜਥੇਬੰਦੀਆਂ ਨੇ ਇਹ ਧਰਨਾ ਸੈਕਟਰ 34 ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਤੇ ਸਿੱਖ ਬੀਬੀਆਂ ਨੇ ਬਿਨਾ ਹੈਲਮੇਟ ਪਹਿਨੇ ਤੋਂ ਆਪਣੇ ਸਕੂਟਰਾਂ ‘ਤੇ ਸਵਾਰ ਹੋ ਕੇ ਰਾਜ ਭਵਨ ਤਕ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਮਾਰਚ ਕਰਨ ਫੈਸਲਾ ਕੀਤਾ ਸੀ। ਪਰ ਚੰਡੀਗੜ੍ਹ ਪੁਲਿਸ ਨੇ ਧਰਨਾ ਮਾਰ ਰਹੇ ਲੋਕਾਂ ਨੂੰ 33-34 ਸੈਕਟਰ ਦਰਮਿਆਨ ਸੜਕ ‘ਤੇ ਹੀ ਰੋਕ ਦਿੱਤਾ ਹੈ।ਵੱਡੀ ਉਮਰ ਦੀਆਂ ਸਿੱਖ ਔਰਤਾਂ ਅੱਗੇ ਵੱਧ ਕੇ ਪ੍ਰਸ਼ਾਸਨ ਦੀ ਖਿਲਾਫਤ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦਾ ਉਦੋਂ ਤਕ ਇਹ ਲੜਾਈ ਜਾਰੀ ਰਹੇਗੀ।

Read More...

Uncategorized

ਫਰੀਦਕੋਟ ‘ਚ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਹੋਇਆ ਆਹਮੋ-ਸਾਹਮਣੇ

ਫਰੀਦਕੋਟ ‘ਚ ਸੁਖਬੀਰ ਸਿੰਘ ਬਾਦਲ ਦੇ ਆਉਣ ਤੋਂ ਪਹਿਲਾਂ ਸਿੱਖ ਸੰਗਤ ਵਲੋਂ ਅਕਾਲੀ ਆਗੂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਫਰੀਦਕੋਟ ਸ਼ਹਿਰ ਦੀ ਸਥਿਤੀ ਤਨਾਅਪੂਰਣ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਕਾਂਡ ਬਾਰੇ ਰਿਪੋਰਟ ਪਿੱਛੋਂ ਅਕਾਲੀ ਦਲ ਬਾਦਲ ਖ਼ਿਲਾਫ਼ ਰੋਹ ਉਠ ਖਲੋਤਾ ਹੈ।

ਫਰੀਦਕੋਟ 'ਚ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਹੋਇਆ ਆਹਮੋ-ਸਾਹਮਣੇ

ਫਰੀਦਕੋਟ 'ਚ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਹੋਇਆ ਆਹਮੋ-ਸਾਹਮਣੇ#Faridkot Sukhbir Singh Badal

Posted by JagBani on Wednesday, September 5, 2018

ਅਕਾਲੀ ਆਗੂਆਂ ਦੇ ਥਾਂ-ਥਾਂ ਹੋ ਰਹੇ ਵਿਰੋਧ ਕਾਰਨ ਪੰਥਕ ਅਖਵਾਉਣ ਵਾਲੀ ਇਸ ਸਿਆਸੀ ਧਿਰ ਦੇ ਭਵਿੱਖ ਉਤੇ ਵੀ ਸਵਾਲ ਉੱਠਣ ਲੱਗੇ ਹਨ। ਸਿੱਖ ਜਥੇਬੰਦੀਆਂ ਨੇ ਬਾਦਲ ਪਰਿਵਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਇਥੋਂ ਤੱਕ ਕਿ ਸੂਬੇ ਦੇ ਜ਼ਿਆਦਾਤਰ ਪਿੰਡਾਂ ਵਿਚ ਬਾਦਲ ਪਰਿਵਾਰ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕਈ ਪਿੰਡਾਂ ਵਿਚ ਗੁਰਦੁਆਰਿਆਂ ਤੋਂ ਇਸ ਬਾਰੇ ਅਨਾਊਂਸਮੈਂਟ ਵੀ ਕੀਤੀ ਗਈ ਹੈ। ਬੀਤੇ ਦਿਨੀਂ ਪਿੰਡ ਮੂਸੇ ਕਲਾਂ (ਜ਼ਿਲ੍ਹਾ ਤਰਨਤਾਰਨ) ਵਿਚ ਸਾਲਾਨਾ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਰਾਹ ਵਿਚੋਂ ਹੀ ਵਾਪਸ ਮੁੜਨਾ ਪਿਆ। ਲੋਕ ਇਨ੍ਹਾਂ ਆਗੂਆਂ ਦੇ ‘ਸਵਾਗਤ’ ਲਈ ਹੱਥਾਂ ਵਿਚ ਗੋਹਾ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਭਰ ਕੇ ਖੜ੍ਹੇ ਸਨ।ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਪਿਛਾਂਹ ਸੁੱਟੇ ਹੋਏ ਟਕਸਾਲੀ ਆਗੂਆਂ ਨੂੰ ਅੱਗੇ ਕਰ ਦਿੱਤਾ ਹੈ ਪਰ ਜੱਗੋਂ ਤੇਰ੍ਹਵੀਂ ਇਹ ਹੋਈ ਕਿ ਇਨ੍ਹਾਂ ਆਗੂਆਂ ਨੇ ਵੀ ਸੁਖਬੀਰ ਬਾਦਲ ਦੀਆਂ ਨੀਤੀਆਂ ‘ਤੇ ਸਵਾਲ ਚੁੱਕ ਕੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ। ਪਾਰਟੀ ਦੇ ਚਾਰ ਸੀਨੀਅਰ ਆਗੂਆਂ- ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ ਤੇ ਸੇਵਾ ਸਿੰਘ ਸੇਖਵਾਂ ਨੂੰ ਅੱਗੇ ਕੀਤਾ ਗਿਆ ਸੀ। ਢੀਂਡਸਾ ਨੇ ਪਹਿਲੇ ਦਿਨ ਇਹ ਕਹਿ ਕੇ ਨਵੀਂ ਚਰਚਾ ਛੇੜ ਦਿੱਤੀ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਕੁਝ ਫੈਸਲਿਆਂ ਕਾਰਨ ਸਿੱਖ ਮਰਿਆਦਾ ਨੂੰ ਢਾਹ ਲੱਗੀ ਹੈ। ਇਸ ਲਈ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਉਧਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਲਦੀ ਉਤੇ ਤੇਲ ਪਾਉਂਦਿਆਂ ਆਖ ਦਿੱਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅਫਸਰਸ਼ਾਹੀ ਪਿੱਛੇ ਲੱਗ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ।ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਇੰਨੇ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਦੇ ਫੈਸਲੇ ‘ਤੇ ਉਂਗਲ ਚੁੱਕੀ ਹੋਵੇ। ਬੇਅਦਬੀ ਕਾਂਡਾਂ ਉਪਰ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਵਿਚ ਬਹਿਸ ਤੋਂ ਕਿਨਾਰਾ ਕਰਨ ਦੇ ਫੈਸਲੇ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਗਲਤ ਠਹਿਰਾ ਦਿੱਤਾ ਹੈ। ਪੰਜਾਬ ਵਿਚ ਇਕ ਦਹਾਕੇ ਮਗਰੋਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਮੁੜ ਪੈਰ ਜਮਾਉਣੇ ਚੁਣੌਤੀ ਬਣੇ ਹੋਏ ਹਨ।

Read More...

Uncategorized

ਭਾਈ ਸਾਹਿਬ ਨੇ ਬਹੁਤ ਸੰਖੇਪ ਸ਼ਬਦਾਂ ਚ ਸਿੱਖ ਕੌਮ ਤੇ ਪੰਥ ਦੇ ਮੌਜੂਦਾ ਹਾਲਾਤ ਬਿਆਨ ਕਰ ਦਿੱਤੇ, ਝੋਟਾ ਮਾਰ ਦਵੋ ਜੂਆਂ ਆਪੇ ਮਰ ਜਾਣਗੀਆਂ…

ਭਾਈ ਸਾਹਿਬ ਨੇ ਬਹੁਤ ਸੰਖੇਪ ਸ਼ਬਦਾਂ ਚ ਸਿੱਖ ਕੌਮ ਤੇ ਪੰਥ ਦੇ ਮੌਜੂਦਾ ਹਾਲਾਤ ਬਿਆਨ ਕਰ ਦਿੱਤੇ, ਝੋਟਾ ਮਾਰ ਦਵੋ ਜੂਆਂ ਆਪੇ ਮਰ ਜਾਣਗੀਆਂ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਝੋਟਾ ਮਾਰ ਦਵੋ ਜੂਆਂ ਆਪੇ ਮਰ ਜਾਣਗੀਆਂ…

ਝੋਟਾ ਮਾਰ ਦਵੋ ਜੂਆਂ ਆਪੇ ਮਰ ਜਾਣਗੀਆਂ…ਭਾਈ ਸਾਹਿਬ ਨੇ ਬਹੁਤ ਸੰਖੇਪ ਸ਼ਬਦਾਂ ਚ ਸਿੱਖ ਕੌਮ ਤੇ ਪੰਥ ਦੇ ਮੌਜੂਦਾ ਹਾਲਾਤ ਬਿਆਨ ਕਰ ਦਿੱਤੇ, ਜੇਕਰ ਗੁਰੂ ਦੇ ਸਿੱਖ ਅਜੇ ਵੀ ਨਾ ਸਮਝੇ ਤੇ ਦੋਸ਼ੀਆਂ ਦੇ ਹੱਕ ਖੜੇ ਰਹੇ ਤਾਂ ਉਹ ਵੀ ਬਰਾਬਰ ਦੇ ਗੁਨਾਹਗਾਰ ਹੋਣਗੇ।

Posted by Punjabi Junction on Tuesday, September 4, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਜਦੋਂ ਪੁਤਲਾ ਬਣਾਉਣ ਲਈ ਅਕਾਲੀਆਂ ਨੂੰ ਕਿਸੇ ਨੇ ਪਰਾਲੀ ਨਾ ਦਿੱਤੀ II ਦੋ ਘੰਟੇ ਸੜਕ ਤੇ ਖੜੇ ਰਹੇ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣਾ ਬਚਾਅ ਕਰਦੇ ਹੋਏ ਕਾਂਗਰਸੀਆਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਤਾਂ ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਉਭਾਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ।

ਅਕਾਲੀਆਂ ਨੂੰ ਕੋਈ ਪਰਾਲ਼ੀ ਦੇ ਕੇ ਰਾਜ਼ੀ ਨੀ ਪੁੱਤਲਾ ਫੂਕਣ ਨੂੰ ਜਥੇਦਾਰ ਦਾ ਕੁੜਤਾ ਪਜਾਮਾ ਚੱਕੀ ਫਿਰਦੇ ਹਾਹਾਹਾ2 ਘੰਟੇ ਹੋ ਗਏ

Posted by Barjinder Singh Bodal on Saturday, September 1, 2018

ਢੀਂਡਸਾ ਨੇ ਇਕ ਇੰਟਰਵਿਊ ‘ਚ ਆਖਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨਾ ਗ਼ਲਤ ਸੀ ਅਤੇ ਉਸ ਨੂੰ ਮੁਆਫ ਕਰਨ ਦਾ ਫੈਸਲਾ ਜਥੇਦਾਰਾਂ ਹੀ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਆਫ ਕਰਨਾ ਗਲਤ ਸੀ ਤਾਂ ਹੀ ਇਸ ਫੈਸਲੇ ਨੂੰ ਵਾਪਸ ਲਿਆ ਗਿਆ ਸੀ। ਢੀਂਡਸਾ ਨੇ ਅੱਗੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ ਕਰਕੇ ਕੇ ਜਥੇਦਾਰਾਂ ਗ਼ਲਤੀ ਕੀਤੀ ਸੀ, ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ।ਢੀਂਡਸਾ ਨੇ ਗਿਆਨੀ ਗੁਰਬਚਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਈ ਵਾਰ ਚਰਚਾ ਵੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਬੋਲਣ ਵਾਲੇ ਗੁਰਮੁਖ ਸਿੰਘ ਦੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਵਾਪਸੀ ‘ਤੇ ਢੀਂਡਸਾ ਨੇ ਆਖਿਆ ਕਿ ਇਸ ‘ਤੇ ਪਾਰਟੀ ਦੇ ਅੰਦਰ ਤੇ ਬਾਹਰ ਕਈ ਇਤਰਾਜ਼ ਹਨ। ਢੀਂਡਸਾ ਨੇ ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮਾਹੌਲ ਤਣਾਅਪੂਰਨ ਬਣਾਉਣ ਲਈ ਡੇਰਾ ਸਿਰਸਾ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦੀ ਫਿਲਮ MSG ਨੂੰ ਪੰਜਾਬ ‘ਚ ਰਿਲੀਜ਼ ਕਰਨ ਦੇ ਫੈਸਲੇ ਨੂੰ ਵੀ ਗਲਤ ਕਰਾਰ ਦਿੱਤਾ।ਢੀਂਡਸਾ ਨੇ ਸਾਬਕਾ ਮੁੱਖ ਮੰਤਰੀ ਦਾ ਬਚਾਅ ਕਰਦਿਆਂ, ਬਾਦਲ ਪਰਿਵਾਰ ‘ਤੇ ਕਈ ਨਿਸ਼ਾਨੇ ਵਿੰਨ੍ਹੇ ਅਤੇ ਉਥੇ ਹੀ ਉਨ੍ਹਾਂ ਟਕਸਾਲੀ ਆਗੂਆਂ ਨੂੰ ਭੁਲਾਉਣ ਲਈ ਪਾਰਟੀ ‘ਚ ਬਾਦਲ ਪਰਿਵਾਰ ਵਿਰੁੱਧ ਗੁੱਸੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਜਸਟਿਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਸਾਬਕਾ ਮੁੱਖ ਮੰਤਰੀ ਦਾ ਨਾਂ ਆਉਣ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਗੋਲੀ ਚਲਾਉਣ ਦਾ ਆਦੇਸ਼ ਨਹੀਂ ਦੇ ਸਕਦੇ। ਉਨ੍ਹਾਂ ਗੋਲੀਕਾਂਡ ਤੋਂ ਪਹਿਲਾਂ ਹਲਾਤ ਸੰਭਾਲਣ ਦੀ ਗੁਜਾਇੰਸ਼ ਦੀ ਗੱਲ ਕਰਦਿਆਂ ਆਖਿਆ ਕਿ ਸਾਰੀਆਂ ਸਰਕਾਰਾਂ ਤੋਂ ਗਲਤੀਆਂ ਹੁੰਦੀਆਂ ਹਨ ਅਤੇ ਗਲਤੀਆਂ ਸਾਡੀ ਸਰਕਾਰ ਤੋਂ ਵੀ ਹੋਈਆਂ ਹਨ। ਹੁਣ ਜਿੱਥੇ ਟਕਸਾਲੀ ਲੀਡਰ ਬਾਦਲ ਪਰਿਵਾਰ ਦੇ ਪੱਖ ‘ਚ ਖੜ੍ਹੇ ਹੋਏ ਹਨ, ਪਰ ਜਿਸ ਤਰੀਕੇ ਨਾਲ ਢੀਂਡਸਾ ਬੋਲੇ ਹਨ ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਦਿਲਾਂ ‘ਚ ਅਜੇ ਵੀ ਉਨ੍ਹਾਂ ਨੂੰ ਭੁਲਾਏ ਜਾਣ ਦੀ ਚੀਸ ਹੈ ਅਤੇ ਅਕਾਲੀ ਦਲ ‘ਚ ਅਜੇ ਵੀ ਕੁਝ ਨਾਰਮਲ ਨਹੀਂ ਹੈ।

Read More...

Uncategorized

ਦਿੱਲੀ ਚ ਹੋਇਆ ਬਾਦਲਾਂ ਦਾ ਪਿੱਟ ਸਿਆਪਾ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਾਂਡ ਤੇ ਬਰਗਾੜੀ ਕਾਂਡ ਦੇ ਸਬੰਧ ‘ਚ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਰੀਬ 182 ਪੰਨਿਆਂ ਦੀ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਰਿਪੋਰਟ ਮੁਤਾਬਿਕ ਪ੍ਰਕਾਸ਼ ਸਿੰਘ ਬਾਦਲ ‘ਤੇ ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ।

ਦਿੱਲੀ ਚ ਬਾਦਲਾਂ ਦਾ ਜਬਰਦਸਤ ਵਿਰੋਧ , ਮਨਜੀਤ ਜੀ ਕੇ ਤੱਕ ਪਹੁੰਚਾਉ

Posted by Hira Singh Fateh on Sunday, September 2, 2018

ਜਿਸ ਤੋਂ ਬਾਅਦ ਅਕਾਲੀ ਦਲ ਦੇ ਨੇਤਾਵਾਂ ਨੇ ਇਸਦਾ ਜਮ ਕੇ ਵਿਰੋਧ ਕੀਤਾ। ਉਹਨਾਂ ਕਾਂਗਰਸ ਦੇ ਥਾਂ-ਥਾਂ ਪੁਤਲੇ ਵੀ ਫੂਕੇ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਝੁੱਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉੱਥੇ ਹੀ ਵਿਧਾਨਸਭਾ ਵਿੱਚ ਕੈਪਟਨ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਲਈ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।ਜਿਸ ਕਾਰਨ ਅਕਾਲੀ ਦਲ ਵਿੱਚ ਕਾਫੀ ਰੋਸ ਪਾਇਆ ਗਿਆ।ਦੱਸ ਦੇਈਏ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮਾਮਲੇ ‘ਤੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕੈਪਟਨ ਵਲੋਂ ਉਹਨਾਂ ਲਈ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਪਰ ਉਹਨਾਂ ਨੂੰ ਕੈਪਟਨ ਤੋਂ ਹੋਰ ਉਮੀਦ ਵੀ ਨਹੀਂ ਸੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਉਹ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਜਿਸ ਪਾਰਟੀ ਦੀ ਉਹ ਅਗਵਾਈ ਕਰ ਰਹੇ ਹਨ। ਉਸੇ ਪਾਰਟੀ ਨੇ ਸਿੱਖਾਂ ਨੂੰ ਡੂੰਘੇ ਜਖ਼ਮ ਦਿੱਤੇ ਹਨ। ਇਹ ਪਾਰਟੀ ਖਾਲਸਾ ਪੰਥ ਦੇ ਪਵਿੱਤਰ ਅਸਥਾਨ ਸ਼੍ਰੀ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲੇ ਪਾਪ ਦੀ ਭਾਗੀਦਾਰ ਹੈ। ਉਹਨਾਂ ਕਿਹਾ ਕਿ ਕੈਪਟਨ ਆਜ ਵੀ ਇੰਦਰਾ ਨੂੰ ਇੰਦਰਾ ਜੀ ਕਹਿ ਕੇ ਬੁਲਾਉਂਦੇ ਹਨ।ਬਾਦਲ ਨੇ ਕੈਪਟਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਉਹਨਾਂ ਵਲੋਂ ਲਗਾਈ ਅੱਗ ਵਿੱਚ ਝੁਲਸ ਰਿਹਾ ਹੈ। ਹੁਣ ਉਹ ਪੰਜਾਬੀਆਂ ਨੂੰ ਹੋਰ ਪਰੇਸ਼ਾਨ ਨਾ ਕਰਨ। ਉਹਨਾ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਭਾਈਚਾਰਕ ਸਾਂਝ ਨਾਲ ਖਿਲਵਾੜ ਨਹੀਂ ਕਰਦੀ। ਜਿੱਥੇ ਤੱਕ ਇਸ ਕਮਿਸ਼ਨ ਦੀ ਰਿਪੋਰਟ ਵਿੱਚ ਨਾਂਅ ਆਉਣ ਦੀ ਗੱਲ ਹੈ ਨਾਂ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਵੀ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਸਨ। ਉਹਨਾਂ ‘ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।

Read More...

Uncategorized

ਨਾਮਧਾਰੀਆਂ ਨੇ ਵੀ ਮਨਾਈ ਜਨਮ ਅਸ਼ਟਮੀ, ਕਿਹਾ ਅਸੀਂ ਹਿੰਦੂ ਧਰਮ ‘ਚੋਂ ਹੀ ਨਿਕਲੇ ਹਾਂ-ਬਾਬਾ ਦਲੀਪ ਸਿੰਘ

ਦੇਸ਼ ਭਰ ਵਿੱਚ ਅੱਜ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਬੜੀ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਤਿਹਾਸਕ ਸ਼ਹਿਰ ਸਮਾਣਾ ਵਿੱਚ ਨਾਮਧਾਰੀ ਸੰਪਰਦਾਇ ਦੀ ਸੰਗਤ ਨੇ ਮੰਦਰ ਵਿੱਚ ਕ੍ਰਿਸ਼ਨ ਨੂੰ ਝੂਟੇ ਦਿੱਤੇ। ਇਸ ਮੌਕੇ ਨਾਮਧਾਰੀ ਆਗੂਆਂ ਨੇ ਕਿਹਾ ਕਿ ਉਹ ਬਾਬਾ ਦਲੀਪ ਸਿੰਘ ਦੇ ਹੁਕਮ ਉੱਤੇ ਮੰਦਰ ਪਹੁੰਚੇ ਹਨ। ਇਸ ਮੌਕੇ ਗੁਰਮੀਤ ਕੌਰ ਨੇ ਕਿਹਾ ਕਿ ਉਹ ਨਾਮਧਾਰੀ ਸੰਪਰਦਾਇ ਦੇ ਸੰਤ ਬਾਬਾ ਦਲੀਪ ਸਿੰਘ ਦੇ ਹੁਕਮ ਦਿੱਤਾ ਹੈ

plz share…

ਬਾਬਾ ਦਲੀਪ ਸਿੰਘ

Posted by United Punjabi on Monday, September 3, 2018

ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਬੜੀ ਉਤਸ਼ਾਹ ਨਾਲ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਦਲੀਪ ਸਿੰਘ ਮਹਾਰਾਜ ਨੇ ਕਿਹਾ ਕਿ ਅਸੀਂ ਸਾਰੇ ਹੀ ਹਿੰਦੂ ਧਰਮ ਵਿੱਚੋਂ ਹੀ ਹਾਂ ਇਸ ਲਈ ਸਾਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ। ਜਿਸ ਤਹਿਤ ਨਾਮਧਾਰੀ ਸੰਗਤ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਬਿਨਾ ਕਿਸੇ ਭੇਦਭਾਵ ਤੋਂ ਏਕਤਾ ਤੇ ਕਰਮ ਉੱਤੇ ਭਰੋਸਾ ਕਰਨਾ ਦਾ ਸੰਦੇਸ਼ ਦਿੱਤਾ ਹੈ आज भगवान कृष्ण भगवान का जन्मस्थान महान उत्साह के साथ मनाया जाता है। सामाना के ऐतिहासिक शहर में, नामधारी संप्रदाय की मंडली ने मंदिर में कृष्णा को हिलाकर रख दिया। इस अवसर पर नामधारी नेताओं ने कहा कि वे बाबा दलित सिंह के आदेश पर मंदिर पहुंचे। इस अवसर पर, गुरमीत कौर ने कहा कि उन्होंने नामधारी संप्रदाय के संत बाबा दलित सिंह को आदेश दिया है कि भगवान कृष्ण का जन्मदिन बहुत उत्साह से मनाया जाता है। उन्होंने कहा कि दुलिप सिंह महाराज ने कहा कि हम सभी हिंदू धर्म से हैं, इसलिए हमें भगवान कृष्ण का जन्मदिन मनाया जाना चाहिए। जिसके अंतर्गत नामधारी संगत मंदिर पहुंचकर भगवान कृष्ण के जन्मदिन मना रहे हैं। उन्होंने कहा कि महाराजा ने कहा कि भगवान कृष्ण ने किसी भी भेदभाव और कार्य पर निर्भरता के संदेश के बिना एकता का संदेश दिया है।

Read More...