Uncategorized

ਕੈਪਟਨ ਬੇਅਦਬੀ ਕਾਂਡ ਵੇਲੇ ਬਾਦਲ ਨੇ ਦਿੱਤੇ ਸਨ ਗੋਲੀ ਚਲਾਓਣ ਦੇ ਹੁਕਮ ..

Punjab ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਦਿੱਤੇ ਸਨ। Media ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਕਿਵੇਂ ਗੋਲੀ ਚਲਾਉਣ ਦੇ ਹੁਕਮ ਦੇ ਸਕਦਾ ਹੈ। ਜੇਕਰ ਮੈਂ ਮੁੱਖ ਮੰਤਰੀ ਹਾਂ ਤਾਂ ਮੇਰੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਅਜਿਹੇ ਹੁਕਮ ਨਹੀਂ ਦੇ ਸਕਦਾ।

ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਟਕਪੂਰਾ ਗੋਲੀਕਾਂਡ ਤੇ ਦਿੱਤੀ ਸਫਾਈ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਟਕਪੂਰਾ ਗੋਲੀਕਾਂਡ ਤੇ ਦਿੱਤੀ ਸਫਾਈ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ…

Posted by News18 Punjab on Tuesday, September 4, 2018

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਾਦਲ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਕੈਪਟਨ ਨੇ ਕਿਹਾ ਕਿ ਬਾਦਲ ਝੂਠ ਬੋਲ ਰਿਹਾ ਹੈ।ਕੈਪਟਨ ਨੂੰ ਜਦੋਂ ਪੁੱਛਿਆ ਗਿਆ ਕਿ ਬਾਦਲ ਆਖ ਰਹੇ ਹਨ ਕਿ ਉਨ੍ਹਾਂ ਨੂੰ ਮਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਬਾਦਲ ਨੂੰ ਕੌਣ ਮਰਵਾਉਣਾ ਚਹੁੰਦਾ ਹੈ, ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਕਿਸ ਢੰਗ ਨਾਲ ਵਾਪਸ ਲੈ ਕੇ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਜਾਵੇਗੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਢੰਗ ਤਰੀਕੇ ਵਕੀਲ ਹੀ ਦੱਸ ਸਕਦੇ ਹਨ। ਕਾਨੂੰਨੀ ਸਲਾਹ ਲਈ ਜਾ ਰਹੀ ਹੈ।ਬੇਅਦਬੀ ਕਾਂਡ ‘ਤੇ ਸ਼੍ਰੋਮਣੀ ਅਕਾਲੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਲੀਡਰ ਹੌਲੀ-ਹੌਲੀ ਸਾਹਮਣੇ ਆ ਕੇ ਭੜਾਸ ਕੱਢ ਰਹੇ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਤੋਤਾ ਸਿੰਘ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਵੀਡੀਓ ਵਾਇਰਲ ਕਰਕੇ ਅਕਾਲੀ ਦਲ ‘ਤੇ ਜ਼ਬਰਦਸਤ ਹਮਲਾ ਬੋਲਿਆ ਹੈ।ਕਿਸੇ ਵੇਲੇ ਬਾਦਲਾਂ ਦੇ ਖਾਸ-ਮ-ਖਾਸ ਮੱਕੜ ਨੇ ਕਿਹਾ ਕਿ ਬਰਗਾੜੀ ਕਾਂਡ ‘ਚ ਬਾਦਲਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਦਕਿ ਰਾਮ ਰਹੀਮ ਦੀ ਫਿਲਮ ‘ਤੇ ਰੋਕ ਹਟਾਉਣ ਲਈ ਡੇਰਾ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੱਕੜ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਕਾਲੀ ਦਲ ਦੀ ਸਰਕਾਰ ਨੇ ਇਸ ਦੌਰਾਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਸਮਰਥਕਾਂ ਨੇ ਰਾਮ ਰਹੀਮ ਦੀ ਫਿਲਮ ਪ੍ਰਤੀ ਸੜਕਾਂ ‘ਤੇ ਉੱਤਰ ਕੇ ਪੂਰਾ ਹੱਲਾ-ਗੁੱਲਾ ਕੀਤਾ ਸੀ। ਉਸ ਵੇਲੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਕਿਉਂ ਨਹੀਂ ਦਿੱਤਾ। ਮੱਕੜ ਨੇ ਕਿਹਾ ਕਿ ਡੇਰਾ ਸਮਰਥਕਾਂ ‘ਤੇ ਲਾਠੀਚਾਰਜ ਵੀ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਦੁਖੀ ਹਿਰਦੇ ‘ਚ ਰੋਸ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਵਾ ਕੇ ਮਾਰ ਦਿੱਤਾ ਗਿਆ।ਮੱਕੜ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਨੇ ਸਿੱਖਾਂ ‘ਤੇ ਅੱਤਿਆਚਾਰ ਕੀਤੇ ਹਨ, ਉਹ ਮੰਨਦੇ ਹੀ ਨਹੀਂ ਕਿ ਅਕਾਲੀ ਦਲ ਬੇਅਦਬੀ ਮਾਮਲੇ ‘ਚ ਗੰਭੀਰ ਹੈ।ਮੱਕੜ ਨੇ ਦੁਹਰਾਇਆ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ। ਨਿਯਮਾਂ ਮੁਤਾਬਕ ਅਕਾਲੀ ਦਲ ਦੇ 14 ਤੇ ‘ਆਪ’ ਦੇ 20 ਮਿੰਟ ਬਹਿਸ ਲਈ ਬਣਦੇ ਸਨ ਪਰ ਅਕਾਲੀ ਦਲ ਨੇ ਘੱਟ ਸਮੇਂ ਦਾ ਬਹਾਨਾ ਬਣਾ ਕੇ ਵਾਕਆਊਟ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ਦੀ ਰਿਪੋਰਟ ਦੇ ਪੰਨੇ ਪਾੜ ਕੇ ਖਿਲਾਰ ਦਿੱਤੇ ਗਏ ਤੇ ਸੇਲ ਲਾਈ ਗਈ ਜੋ ਸਰਾਸਰ ਗਲਤ ਸੀ।

Read More...

Uncategorized

ਪਾਕਿ ਚ ਰਚੀ ਗਈ ਬੇਅਦਬੀਆਂ ਦੀ ਸਾਰੀ ਸਾਜਿਸ਼ ? ISI ਦਾ ਕੀ ਪਲਾਨ ਹੈ

ਪਾਕਿ ਚ ਰਚੀ ਗਈ ਬੇਅਦਬੀਆਂ ਦੀ ਸਾਰੀ ਸਾਜਿਸ਼ ? ISI ਦਾ ਕੀ ਪਲਾਨ ਹੈ,,,ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਦੇਸ਼ ਦ੍ਰੋਹੀ ਤਾਕਤਾਂ ਹਨ ਜਿਨ੍ਹਾਂ ਇੱਕਜੁੱਟ ਹੋ ਸਾਜਿਸ਼ ਤਹਿਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਜੋ ‘ਆਪ’ ਆਗੂ ਸੁਖਪਾਲ ਖਹਿਰਾ ਦੇ ਰਿਸ਼ਤੇਦਾਰ ਹਨ। ਤ੍ਰਿਪਤ ਰਜਿੰਦਰ ਬਾਜਵਾ, ਦਾਦੂਵਾਲ,

ਕੀ ਪਾਕਿ ਚ ਰਚੀ ਗਈ ਬੇਅਦਬੀਆਂ ਦੀ ਨਾਪਾਕਿ ਸਾਜਿਸ਼ ?

ਕੀ ਪਾਕਿ ਚ ਰਚੀ ਗਈ ਬੇਅਦਬੀਆਂ ਦੀ ਨਾਪਾਕਿ ਸਾਜਿਸ਼ ? ਕੀ ਦੁਸ਼ਮਣ ਦੇਸ਼ ਨੇ ਕੀਤੀ ਮਾਹੌਲ ਵਿਗਾੜਣ ਦੀ ਕੋਸ਼ਿਸ਼ ? ਰਿਪੋਰਟ ਚ ISI ਦਾ ਜਿਕਰ ਨਹੀਂ… ਤਾਂ ਸੀ.ਐੱਮ ਨੂੰ ਗੁਆਂਢੀ ਮੁਲਕ ਤੇ ਸ਼ੱਕ ਕਿਉਂ ?

Posted by News18 Punjab on Tuesday, September 4, 2018

ਮੰਡ ਤੇ ਖਹਿਰਾ ਨੇ ਮਾਨ ਦਲ ਖ਼ਾਸ ਦੇ ਖਾੜਕੂਵਾਦ ਵੇਲੇ ਚਰਚਾ ’ਚ ਰਹੇ ਚੰਨਣ ਸਿੰਘ ਦੇ ਘਰ ਮੀਟਿੰਗਾਂ ਕਰਦੇ ਸਨ। ਇਨ੍ਹਾਂ ਮੀਟਿੰਗਾਂ ਮਗਰੋਂ ਹੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦਾ ਰੌਚਕ ਤੱਥ ਇਹ ਕਿ ਇਸ ਵਿੱਚ ਅਕਾਲੀ ਦਲ-ਭਾਜਪਾ ਜਾਂ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਸ਼ਾਮਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਸਥਾਨਕ ਪੰਜਾਬ ਪੈਲਸ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ।ਦਾਦੂਵਾਲ ਨੂੰ ‘ਚੋਲ਼ੇ ਵਾਲਾ ਅਖੌਤੀ ਬਾਬਾ’ ਗਰਦਾਨਿਆਂ……..ਬਾਦਲ ਨੇ ਦਾਦੂਵਾਲ ਨੂੰ ‘ਚੋਲ਼ੇ ਵਾਲਾ ਅਖੌਤੀ ਬਾਬਾ’ ਗਰਦਾਨਦਿਆ। ਉਨ੍ਹਾਂ ਤ੍ਰਿਪਤਇੰਦਰ ਬਾਜਵਾ, ਮੰਡ ਤੇ ਸੁਖਪਾਲ ਖਹਿਰਾ ਨੂੰ ਉਸ ਦੀ ਚੋਰ ਮੰਡਲੀ ਦਾ ਮੈਂਬਰ ਦੱਸਿਆ। ਉਨ੍ਹਾਂ ਕਿਹਾ ਕਿ ਬਾਬਿਆਂ ਦੀ ਆੜ ਵਿੱਚ ਇਨ੍ਹਾਂ ਨੇ ਧਰਮ ਨੂੰ ਇੱਕ ਧੰਦਾ ਬਣਾ ਲਿਆ ਹੈ ਤੇ ਇਸਦੇ ਆਸਰੇ ਹੀ ਉਹ ਰੋਜ਼ ਦੇ ਦੱਸ ਲੱਖ ਰੁਪਏ ਦੀ ਕਮਾਈ ਕਰਦੇ ਹਨ। ਦਾਦੂਵਾਲ ਦੇ ਬਠਿੰਡਾ ਵਿਖੇ ਚਾਰ ਬੈਂਕ ਖਾਤਿਆਂ ’ਚ ਜਮ੍ਹਾ 16 ਕਰੋੜ ਰੁਪਏ ਦੀ ਨਕਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ 500 ਕਿੱਲੇ ਵਾਲੇ ਕਿਸਾਨ ਕੋਲ ਏਨਾ ਪੈਸਾ ਨਹੀਂ ਹੋ ਸਕਦਾ।ਜਾਖੜ ਨੂੰ ਕਿਹਾ ‘ਦੋ ਕੌਡੀ ਦਾ ਬੰਦਾ’…..ਉਨ੍ਹਾਂ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ‘ਦੋ ਕੌਡੀ ਦਾ ਬੰਦਾ’ਦੱਸਦਿਆਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਲੋਕਾਂ ‘ਤੇ ਬੇਹਿਸਾਬ ਜ਼ੁਲਮ ਕਰਦੇ ਰਹੇ। ਜਿਨ੍ਹਾਂ ਬਾਰੇ ਜਾਖੜ ਦਾਅਵਾ ਕਰਦੇ ਸਨ ਕਿ ਇਹ ਲੋਕ ਬਾਦਲ ਪਰਿਵਾਰ ਨੂੰ ਮੁੰਹ ਨਹੀਂ ਲਾਉਣਗੇ, ਅੱਜ ਉਨ੍ਹਾਂ ਦੇ ਹੀ ਪਿੰਡ ਪੰਜਕੋਸੀ ਦੇ ਪਿੰਡਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।ਪ੍ਰਕਾਸ਼ ਸਿੰਘ ਬਾਦਲ ਦਲੇਰ ਤੇ ਜ਼ਿੰਮੇਵਾਰ ਇਨਸਾਨ…..ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਪੁੱਤਰ ਦਾ ਫਰਜ਼ ਨਿਭਾਉਂਦਿਆਂ ਕਿਹਾ ਕਿ ਜਿਸ ਬੰਦੇ ਨੂੰ ਕੌਮ ਲਈ ਅਨੇਕਾਂ ਸਾਲ ਜੇਲ੍ਹਾਂ ਕੱਟੀਆਂ, ਉਹ ਬੁਜ਼ਦਿਲ ਕਿਵੇਂ ਹੋ ਸਕਦੇ ਹਨ? ਬਲਕਿ ਉਹ ਦਲੇਰ ਤੇ ਜ਼ਿੰਮੇਵਾਰ ਮਨੁੱਖ ਹਨ, ਜਦਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੰਜ ਮਿੰਟ ਧੁੱਪ ’ਚ ਵੀ ਨਹੀਂ ਖੜ੍ਹ ਸਕਦੇ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਠੱਗੀ ਤੇ ਕੁਫਰ ਤੋਲ ਕੇ ਵਜਾਰਤ ਹਥਿਆਈ ਤੇ ਲੋਕਾਂ ਦੀਆਂ ਚੀਕਾਂ ਨਿਕਲ ਆਈਆਂ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਇਨ੍ਹਾਂ ਚੋਣਾ ਵਿੱਚ ਸੂਬੇ ਦੇ ਲੋਕ ਕਾਂਗਰਸ ਦੀ ‘ਚੀਕ’ ਕਢਾ ਕੇ ਛੱਡਣਗੇ। ਉਨਾਂ 9 ਤਾਰੀਕ ਨੂੰ ਜਾਖੜ ਦੇ ਘਰੇਲੂ ਹਲਕੇ ਵਿੱਚ ਭਰਵੀਂ ਰੈਲੀ ਦੇ ਮੱਦੇਨਜ਼ਰ ਅੱਪੜਨ ਦੀ ਵੀ ਅਪੀਲ ਕੀਤੀ।

Read More...

Uncategorized

ਸ਼ਿਵ ਸੈਨਾ ਵਾਲਿਓ ਆਹ ਦੇਖੋ- Khalistani ਹਿੰਦੂ Mandir ਦੀ ਸਾਫ-ਸਫਾਈ ਕਰ ਰਿਹਾ

ਕਿਸੇ ਸਮੇਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਕਿ ਪਾਤਸ਼ਾਹ ਜੀ ਸਾਡਾ ਧਰਮ ਖਤਰੇ ਵਿਚ ਹੈ ਸਾਡਾ ਧਰਮ ਬਚਾਓ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਖਾਤਿਰ ਕੁਰਬਾਨੀ ਦਿੱਤੀ ਤੇ ਅੱਜ ਜੇ ਇਸ ਦੁਨੀਆ ਤੇ ਹਿੰਦੂ ਧਰਮ ਦੀ ਹੋਂਦ ਹੈ ਤਾਂ ਉਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਰਕੇ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ

Join #CanadianPunjabiNetworkਸ਼ਿਵ ਸੈਨਾ ਵਾਲਿਓ ਆਹ ਦੇਖੋ- Khalistani ਹਿੰਦੂ Mandir ਦੀ ਸਾਫ-ਸਫਾਈ ਕਰ ਰਿਹਾਕਿਸੇ ਸਮੇਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਕਿ ਪਾਤਸ਼ਾਹ ਜੀ ਸਾਡਾ ਧਰਮ ਖਤਰੇ ਵਿਚ ਹੈ ਸਾਡਾ ਧਰਮ ਬਚਾਓ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਖਾਤਿਰ ਕੁਰਬਾਨੀ ਦਿੱਤੀ ਤੇ ਅੱਜ ਜੇ ਇਸ ਦੁਨੀਆ ਤੇ ਹਿੰਦੂ ਧਰਮ ਦੀ ਹੋਂਦ ਹੈ ਤਾਂ ਉਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਰਕੇ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕੇਰਲਾ ਵਿਚ ਹੜਾਂ ਨਾਲ ਭਾਰੀ ਤਬਾਹੀ ਮਚੀ ਹੋਈ ਹੈ।ਕਿਸੇ ਸਮੇਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਕਿ ਪਾਤਸ਼ਾਹ ਜੀ ਸਾਡਾ ਧਰਮ ਖਤਰੇ ਵਿਚ ਹੈ ਸਾਡਾ ਧਰਮ ਬਚਾਓ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਖਾਤਿਰ ਕੁਰਬਾਨੀ ਦਿੱਤੀ ਤੇ ਅੱਜ ਜੇ ਇਸ ਦੁਨੀਆ ਤੇ ਹਿੰਦੂ ਧਰਮ ਦੀ ਹੋਂਦ ਹੈ ਤਾਂ ਉਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਰਕੇ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕੇਰਲਾ ਵਿਚ ਹੜਾਂ ਨਾਲ ਭਾਰੀ ਤਬਾਹੀ ਮਚੀ ਹੋਈ ਹੈ।ਤਾਂ ਗੁਰੂ ਕੇ ਸਿੰਘ ਮੰਦਿਰ ਚੋਂ ਪਿਆ ਮਲਬਾ ਹਟਾ ਕੇ ਸਫਾਈ ਕਰ ਉਥੇ ਮੱਛਰ ਅਤੇ ਮੱਖੀਆਂ ਤੋਂ ਛੁਟਕਾਰੇ ਲਈ ਦਵਾਈ ਦਾ ਛਿੜਕਾਅ ਕਰ ਰਹੇ ਹਨ। ਸੇਵਾ ਕਰ ਰਿਹਾ ਇਹ ਸਿੰਘ ਭਾਈ ਹਰਮਿੰਦਰ ਸਿੰਘ ਜੋ ਦਿੱਲੀ ਤੋਂ ਹੈ। ਇਹ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਜਦੀਕੀਆਂ ਚੋਂ ਹਨ। ਇਹ ਹਨ ਸਾਡੇ ਅਸਲ ਖਾਲਿਸਤਾਨੀ ਅਤੇ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਸਿੱਖ। ਜਿਨਾਂ ਨੂੰ ਲਗਦਾ ਕਿ ਸਿੱਖ ਅੱਤਵਾਦੀ ਹੁੰਦੇ ਹਨ ਜਾਂ ਜਿਨਾਂ ਨੂੰ ਲਗਦਾ ਕਿ ਖਾਲਿਸਤਾਨ ਅਤੇ ਖਾਲਿਸਤਾਨੀ ਹਿੰਦੂਆਂ ਦੇ ਵਿਰੋਧੀ ਹਨ ਉਹ ਇਹ ਵੀਡੀਓ ਧਿਆਨ ਨਾਲ ਦੇਖ ਲੈਣ। ਨੌਵੇਂ ਪਾਤਸ਼ਾਹ ਦੇ ਸੁਨੇਹਾ ਸਿੱਖ ਅੱਜ ਵੀ ਨਹੀਂ ਭੁੱਲੇ ਤੇ ਹਿੰਦੂਆਂ ਦੇ ਮੰਦਿਰਾਂ ਨੂੰ ਵੀ ਬਿਨਾ ਕਿਸੇ ਨਫਰਤ ਦੇ ਸਾਫ ਕਰ ਰਹੇ ਹਨ।ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਓ ਤਾਂ ਜੋ ਉਹ ਲੋਕ ਜੋ ਸਾਨੂੰ ਤੋਹਮਤਾਂ ਲਾਉਂਦੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਉਹ ਗਲਤ ਹਨ। ਸਿੱਖ ਦਕੇ ਵੀ ਕਿਸੇ ਦਾ ਦੁਸ਼ਮਣ ਨਹੀਂ ਕਿਉਂਕਿ ਸਿੱਖ ਗੁਰਬਾਣੀ ਦੇ ਚਲਦਾ ਹੈ ਜੋ ਹੁਕਮ ਕਰਦੀ ਹੈ “ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”

Posted by Canadian Punjabi Network on Tuesday, September 4, 2018

ਕਿ ਕੇਰਲਾ ਵਿਚ ਹੜਾਂ ਨਾਲ ਭਾਰੀ ਤਬਾਹੀ ਮਚੀ ਹੋਈ ਹੈ।ਇਸ ਸਮੇਂ ਗੁਰੂ ਦੇ ਸਿੱਖ ਓਥੇ ਜਾ ਕੇ ਕੇਰਲਾ ਦੇ ਲੋਕਾਂ ਦੀ ਮਦਦ ਵਿਚ ਜੁਟੇ ਹੋਏ ਹਨ। ਉਹਨਾਂ ਦੇ ਰਹਿਣ,ਖਾਣ-ਪੀਣ ਤੇ ਹੋਰ ਸਭ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਹ ਫੋਟੋਆਂ ਜੋ ਤੁਸੀਂ ਦੇਖ ਰਹੇ ਹੋ ਇਹ ਵੀ ਕੇਰਲਾ ਦੀਆਂ ਹੀ ਹਨ। “ਕੇਰਲਾ ਵਿਖੇ ਜਦੋਂ ਸਿੱਖਾਂ ਨੂੰ ਚਰਚ ਸਾਫ ਕਰਦਿਆਂ ਵੇਖ ਇਕ ਹਿੰਦੂ ਮੰਦਿਰ ਦਾ ਪੰਡਿਤ ਅੱਖਾਂ ਚ ਵਹਿੰਦੇ ਹੰਝੂ ਲੈ ਕੇ ਫਰਿਆਦ ਲੈ ਹਾਜਰ ਹੋਇਆ ਤੇ ਕਹਿਣ ਲੱਗਾ “ਕਿਆ ਆਪ ਮੰਦਿਰ ਕੀ ਸਫਾਈ ਭੀ ਕਰ ਸਕਤੇ ਹੈ….? ਤਾਂ ਗੁਰੂ ਕੇ ਸਿੰਘ ਮੰਦਿਰ ਚੋਂ ਪਿਆ ਮਲਬਾ ਹਟਾ ਕੇ ਸਫਾਈ ਕਰ ਉਥੇ ਮੱਛਰ ਅਤੇ ਮੱਖੀਆਂ ਤੋਂ ਛੁਟਕਾਰੇ ਲਈ ਦਵਾਈ ਦਾ ਛਿੜਕਾਅ ਕਰ ਰਹੇ ਹਨ। ਸੇਵਾ ਕਰ ਰਿਹਾ ਇਹ ਸਿੰਘ ਭਾਈ ਹਰਮਿੰਦਰ ਸਿੰਘ ਜੋ ਦਿੱਲੀ ਤੋਂ ਹੈ। ਇਹ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਜਦੀਕੀਆਂ ਚੋਂ ਹਨ। ਇਹ ਹਨ ਸਾਡੇ ਅਸਲ ਖਾਲਿਸਤਾਨੀ ਅਤੇ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਸਿੱਖ। ਜਿਨਾਂ ਨੂੰ ਲਗਦਾ ਕਿ ਸਿੱਖ ਅੱਤਵਾਦੀ ਹੁੰਦੇ ਹਨ ਜਾਂ ਜਿਨਾਂ ਨੂੰ ਲਗਦਾ ਕਿ ਖਾਲਿਸਤਾਨ ਅਤੇ ਖਾਲਿਸਤਾਨੀ ਹਿੰਦੂਆਂ ਦੇ ਵਿਰੋਧੀ ਹਨ ਉਹ ਇਹ ਵੀਡੀਓ ਧਿਆਨ ਨਾਲ ਦੇਖ ਲੈਣ। ਨੌਵੇਂ ਪਾਤਸ਼ਾਹ ਦੇ ਸੁਨੇਹਾ ਸਿੱਖ ਅੱਜ ਵੀ ਨਹੀਂ ਭੁੱਲੇ ਤੇ ਹਿੰਦੂਆਂ ਦੇ ਮੰਦਿਰਾਂ ਨੂੰ ਵੀ ਬਿਨਾ ਕਿਸੇ ਨਫਰਤ ਦੇ ਸਾਫ ਕਰ ਰਹੇ ਹਨ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਓ ਤਾਂ ਜੋ ਉਹ ਲੋਕ ਜੋ ਸਾਨੂੰ ਤੋਹਮਤਾਂ ਲਾਉਂਦੇ ਹਨ ਉਹਨਾਂ ਨੂੰ ਪਤਾ ਲੱਗੇ ਕਿ ਉਹ ਗਲਤ ਹਨ। ਸਿੱਖ ਦਕੇ ਵੀ ਕਿਸੇ ਦਾ ਦੁਸ਼ਮਣ ਨਹੀਂ ਕਿਉਂਕਿ ਸਿੱਖ ਗੁਰਬਾਣੀ ਦੇ ਚਲਦਾ ਹੈ ਜੋ ਹੁਕਮ ਕਰਦੀ ਹੈ “ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”

Read More...