Uncategorized

3 June ਦਾ ਦਿਨ ਭਾਰਤੀ ਫੋਰਸਾਂ ਵਲੋਂ #ਸ੍ਰੀ_ਦਰਬਾਰ_ਸਾਹਿਬ ਤੇ ਹਮਲਾ ਜਾਰੀ ਸੀ II ਭਾਈ ਅਮਰੀਕ ਸਿੰਘ ਜੀ ਨੇ ਪਰਿਵਾਰ ਨੂੰ ਬੁਲਾਇਆ..

Sharing is caring!

3 June ਦਾ ਦਿਨ ਭਾਰਤੀ ਫੋਰਸਾਂ ਵਲੋਂ ਸ੍ਰੀ_ਦਰਬਾਰ_ਸਾਹਿਬਤੇ ਹਮਲਾ ਜਾਰੀ ਸੀ , ਗੋਲਾ ਬਾਰੀ ਦੇ ਵਿਚ ਭਾਈ ਅਮਰੀਕ ਸਿੰਘ ਜੀ ਨੇ ਪਰਿਵਾਰ ਨੂੰ ਬੁਲਾਇਆ ਅਤੇ ਆਪ ਖੁਲੇ ਦਰਵਾਜੇ ਚ ਬੈਠਗੇ। ਬੀਬੀ ਸਤਵੰਤ_ਕੌਰ ਭਾਈ ਸਾਹਿਬ ਜੀ ਦੇ ਲਾਗੇ ਬੈਠੇ ਸਨ। ਭਾਈ ਸਾਹਿਬ ਜੀ ਨੇ ਮਾਂ ਨਾਲ ਕਾਫੀ ਲੰਮੀ ਵਿਚਾਰ ਕੀਤੀ ਪਰਿਵਾਰ ਬਾਰੇ ਤੇ ਅਖੀਰ ਚ ਮਾਂ ਨੂੰ ਕਿਹਾ ਤੁਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਬਾਹਰ ਚਲੇ ਜਾਣਾ ਜਿਸ ਵੇਲੇ ਥੋੜੀ ਕਰਫਿਊ ਦੀ ਢਿੱਲ ਹੋਵੇਗੀ। ਮਾਂ ਭਾਈ ਸਾਹਿਬ ਜੀ ਦੀ ਗੱਲ ਸੁਣਕੇ ਹੈਰਾਨ ਪੁਛਣ ਲਗੇ ਕਿਉਂ ਚਲੇ ਜਾਈਏ ?
ਭਾਈ ਸਾਹਿਬ ਜੀ ਨੇ ਕਿਹਾ ਹੁਣ ਹਾਲਤ ਬਿਗੜਦੇ ਜਾ ਰਿਹੇ ਹਨ ਜਦ ਕਰਫਿਊ ਚ ਢਿਲ ਹੋਵੇਗੀ ਕਿਤੇ ਸੁਰਖਿਅਤ ਥਾਂ ਤੇ ਚਲੇ ਜਾਓ ਬਚਿਆਂ ਨੂੰ ਲੈਕੇ। ਭਾਈ ਸਾਹਿਬ ਜੀ ਦੇ ਮਾਂ ਸਹਿਮਤ ਹੋ ਗਏ ਪਰ ਜਦ ਭਾਈ ਸਾਹਿਬ ਜੀ ਦੇ ਸਿੰਘਣੀ ਨੂੰ ਪੁਛਿਆ ਤਾਂ ਓਹਨਾਂ ਨੇ ਅਗੋਂ ਸਵਾਲ ਕੀਤਾ ਕਿਉਂ ? ਭਾਈ ਸਾਹਿਬ ਜੀ ਨੇ ਜਵਾਬ ਦਿਤਾ ਬੀਬੀ_ਹਰਮੀਤ_ਕੌਰ ਨੂੰ ਮੈਂ ਹੁਣ ਸ਼ਹੀਦੀ ਪ੍ਰਾਪਤ ਕਰਨ ਜਾ ਰਿਹਾ ਹਾਂ। ਇਹ ਗੱਲ ਸੁਣ ਕੇ ਬੀਬੀ ਹਰਮੀਤ ਕੌਰ ਹੈਰਾਨ ਹੋ ਗਏ।
ਭਾਈ ਸਾਹਿਬ ਨੇ ਕਿਹਾ ਅਸੀਂ ਏਨੇ ਲਮੇਂ ਸਮੇਂ ਤੋਂ ਜਿਸ ਘੜੀ ਦਾ ਇੰਤਜ਼ਾਰ ਕਰ ਰਿਹੇ ਸੀ ਹੁਣ ਓਹ ਵੇਲਾ ਆ ਗਿਆ ਹੈ ਮੈਂ ਸ੍ਰੀ_ਗੁਰੂ_ਰਾਮ_ਦਾਸ_ਜੀ ਦੇ ਚਰਨਾਂ ਵਿਚ ਸ਼ਹੀਦ ਹੋਣਾ ਚਾਹੁੰਦਾ ਹਾਂ ਇਹ ਸੁਭਾਗੇ ਦਿਨ ਵਾਸਤੇ ਹੀ ਅਸੀਂ ਜਿਉ ਰਿਹੇ ਹਾਂ। ਮੈਂ ਨਹੀਂ ਚਾਹੁੰਦਾ ਕੀ ਕਿਸੇ ਗਲੀ ਨੁਕੜ ਚ ਮਾਰੇ ਜਾਈਏ। ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਆਪਣੇ ਪ੍ਰੀਤਮ ਦੇ ਚਰਨਾਂ ਵਿਚ ਸ਼ਹੀਦ ਹੋਣ ਦਾ, ਹੁਣ ਤੁਸੀਂ ਇਉਂ ਕਰੋ ਕੀ ਬਚਿਆਂ ਨੂੰ ਦੂਰ ਕੀਤੇ ਲੈ ਜਾਓ।
ਬੀਬੀ ਹਰਮੀਤ ਕੌਰ ਏਸ ਔਖੇ ਵੇਲੇ ਭਾਈ ਸਾਹਿਬ ਜੀ ਨੂੰ ਛਡਣ ਦੇ ਹਕ ਚ ਨਹੀਂ ਸਨ ,ਉਹਨਾਂ ਦਾ ਮਨ ਨਹੀਂ ਸੀ ਚਾਹੁੰਦਾ ਓਹਨਾਂ ਨੂੰ ਛਡ ਕੇ ਜਾਣ ਨੂੰ ,ਪਰ ਭਾਈ ਅਮਰੀਕ ਸਿੰਘ ਜੀ ਨੇ ਮਜਬੂਰ ਕਰ ਦਿਤਾ।
ਭਾਈ ਸਾਹਿਬ ਜੀ ਨੇ ਕਿਹਾ ਜਦ ਛੂਟ ਮਿਲਦੀ ਹੈ ਕਰਫਿਊ ਦੀ ਤਾਂ ਪਹਿਲਾਂ ਵੱਡੀ ਬੇਟੀ ਨੂੰ ਲੈ ਜਾਵੀਂ ਕੁਝ ਸਿੰਘ ਨਾਲ ਭੇਜ ਦੇਵਾਂਗੇ, ਵਾਹਿਗੁਰੂ ਨੇ ਚਾਹਿਆ ਤਾਂ ਸਬ ਠੀਕ ਹੋਵੇਗਾ ਅਤੇ ਬੀਬੀ ਹਰਮੀਤ_ਕੌਰ ਵੱਡੀ ਬੇਟੀ ਨੂੰ ਲੇਕੇ ਚਲੇ ਗਏ ਤੇ ਛੋਟੀ ਬੇਟੀ ਤੇ ਮਾਂ ਭਾਈ ਸਾਹਿਬ ਜੀ ਦੇ ਕੋਲ ਹੀ ਰਹੇ ।ਭਾਈ ਸਾਹਿਬ ਜੀ ਨੇ ਆਪਣੀ ਬੇਟੀ ਮਾਂ ਅਤੇ ਸਿੰਘਣੀ ਨਾਲ 20 ਕੁ ਮਿੰਟ ਗੁਜਾਰੇ ਤੇ ਪਰਿਵਾਰ ਨੂੰ ਛਡਣ ਵੇਲੇ ਕਿਹਾ ਮੇਰੇ ਬਚਿਆਂ ਨੂੰ ਉਚ ਸਿਖਿਆ ਦੇਣ ਦੀ ਕੋਸ਼ਿਸ਼ ਕਰਨੀ ਜੇ ਜਿਉਂਦੇ ਰਿਹੇ ਤਾਂ ਮੈਂ ਕੁਝ ਜਮੀਨ ਖਰੀਦੀ ਸੀ ਬਾਬਾ_ਠਾਕੁਰ_ਸਿੰਘਜੀ ਦਾ ਇਹ ਕਰਜ ਵਾਪਸ ਕਰਨਾ ਹੈ ਇਹ ਸਮਝ ਹੀ ਸਕਦੇ ਹੋ।ਭਾਈ ਸਾਹਿਬ ਜੀ ਨੇ ਕਿਹਾ ਮੈਂ ਵਾਹਿਗੁਰੂ ਦਾ ਸ਼ੁਕਰਗੁਜਾਰ ਹਾਂ ਮੈਂ ਚੜਦੀ ਕਲਾ ਚ ਹਾਂ ਮੇਰੀ ਸ਼ਹੀਦੀ ਤੇ ਰੋਣਾ ਤਾਂ ਬਿਲਕੁਲ ਨਹੀਂ।

ਭਾਈ ਅਮਰੀਕ ਸਿੰਘ ਜੀ ਦਾ ਜੀਵਨ ਇਕ ਸੇਧ ਹੈ, ਅੱਜਕਲ ਦੇ ਆਗੂਆਂ ਵਾਸਤੇ ਇਕ ਘਟਨਾ ਸ੍ਰੀ ਦਰਬਾਰ_ਸਾਹਿਬ ਜੀ ਤੇ ਹਮਲੇ ਦੇ ਓਸੇ ਦਿਨ ਦੀ ਹੈ ਜਿਕਰ ਕਰਨਾ ਬਹੁਤ ਜਰੂਰੀ ਹੈ ।ਭਾਈ ਸਹੀਬ ਜੀ ਲੰਗਰ ਹਾਲ ਦੀ ਛਤ ਦੇ ਉਪਰੀ ਕਮਰੇ ਚ ਬੈਠੇ ਸਨ। ਓਹਨਾਂ ਦੀ ਛੋਟੀ ਬੇਟੀ ਰੋਈ ਜਾ ਰਹੀ ਸੀ ਤੇ ਜਿਦ ਕਰ ਰਿਹੇ ਸਨ, ਭਾਈ ਸਾਹਿਬ ਜੀ ਨੇ ਆਪਣੀ ਜੇਬ ਵਿਚੋਂ ਕਲਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੀ ਚੁਪ ਹੋ ਜਾਉ ਪਰ ਨਹੀਂ ਬੇਟੀ ਜਿਦ ਕਰ ਬੈਠੀ ਸੀ, ਓਹ ਪੰਜ ਰੂਪਏ ਦਾ ਨੋਟ ਲੇਣਾ ਚਾਹੁੰਦੀ ਸੀ। ਹੋਰ ਮੁਖ ਸਿੰਘਾਂ ਦੇ ਕਹਿਣ ਤੇ ਬੇਟੀ ਨੂੰ ਪਤਿਆਉਣ ਵਾਸਤੇ ਭਾਈ ਸਾਹਿਬ ਜੀ ਨੇ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕਡ ਕੇ ਦੇ ਦਿਤਾ, ਜਦ ਖੇਡਦੀ ਖੇਡਦੀ ਸੌਂ ਗਈ ਬੇਟੀ ਤਾਂ ਓਹਨਾਂ ਨੇ ਓਹ ਹੋਲੀ ਜਹੀ ਪੰਜ ਦਾ ਨੋਟ ਹਥ ਵਿਚੋਂ ਖਿਚ ਲਇਆ।ਨਾਲ ਬੈਠੇ ਹੋਰ ਸਿੰਘ ਵੇਖਣ ਲਗੇ ਤਾਂ ਭਾਈ ਅਮਰੀਕ ਸਿੰਘ ਜੀ ਨੇ ਕਿਹਾ ਇਹ ਪੰਥ ਕੌਮ ਦੀ ਮਾਇਆ ਹੈ, ਇਹ ਪੰਜ ਰੁਪਏ ਤਾਂ ਦੂਰ ਮੈਂ ਇਕ ਰੁਪਿਆ ਵੀ ਆਪਣੇ ਬਚਿਆਂ ਪਰਿਵਾਰ ਨੂੰ ਨਹੀਂ ਦੇ ਸਕਦਾ , ਇਹ ਜਿਸ ਕੰਮ ਵਾਸਤੇ ਹੈ ਓਸੇ ਕੰਮ ਨੂੰ ਲਗੂਗੀ ਓਹੀ ਸਹੀ ਹੈ।
ਇਸਦੇ ਨਾਲ ਹੀ ਭਾਈ ਸਾਹਿਬ ਜੀ ਨੇ ਕਿਹਾ ਚੰਗਾ ਅਗਰ ਵਾਹਿਗੁਰੂ ਨੇ ਚਾਹਿਆ ਤਾਂ ਫੇਰ ਮਿਲਣਗੇ ਅਤੇ ਸਬ ਨੂੰ ਜੋਰ ਦੇ ਕੇ ਕਿਹਾ ਹੁਣ ਜਾਓ ।ਭਾਈ ਸਾਹਿਬ ਜੀ ਦੇ ਸਿੰਘਣੀ ਨੇ ਫੇਰ ਏਸ ਵਾਜੋਂ ਕਿਹਾ ਕੀ ਸ਼ਾਇਦ ਮਨ ਬਦਲ ਜਾਵੇ ਤੇ ਮੈਨੂੰ ਨਾ ਜਾਣ ਨੂੰ ਕਹਿਣ ਤੇ ਫੇਰ ਪੁਛਿਆ ਪਰ ਭਾਈ ਸਾਹਿਬ ਜੀ ਦਾ ਓਹੀ ਜਵਾਬ ਸੀ। ਖਾਲਸਾ ਸਚ ਤੇ ਡਟਿਆ ਰਹਿੰਦਾ ਹੈ ਓਹ ਤਾਹੀ ਖਾਲਿਸ ਹੈ ਅਤੇ ਖਾਲਸਾ ਕਹਾਉਂਦਾ ਹੈ ਅਤੇ ਬੀਬੀ ਹਰਮੀਤ ਕੌਰ ਜੀ ਨੂੰ ਆਖਿਰੀ ਫਤਹਿ ਬੁਲਾਈ ”’ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ”’ ਅਤੇ ਛਡ ਕੇ ਚਲੇ ਗਏ।
ਬਾਹਰ ਗੋਲੀਆਂ ਦੀ ਅਵਾਜ਼ ਬਹੁਤ ਸ਼ੋਰ ਕਰ ਰਹੀ ਸੀ ਬੀਬੀ ਹਰਮੀਤ ਕੌਰ ਆਪਣੇ ਨਾਲ ਰੋਟੀ ਪਾਣੀ ਦੀ ਬੋਤਲ , ਕੁਝ ਮਟਰ ਅਤੇ ਸੁਕੀਆਂ ਲਕੜਾਂ ਲੈ ਆਈ ਸੀ ਜੋ ਓਥੇ ਰਖਿਆ ਹੋਇਆ ਸੀ ਭਾਈ ਸਾਹਿਬ ਜੀ ਨੇ ਨਾ ਕਰ ਦਿਤੀ ਸੀ ਕਿਹਾ ਕੀ ਮੈਨੂੰ ਇਹਨਾਂ ਸਬਨਾ ਦੀ ਲੋੜ ਨਹੀਂ ਹੈ ।

ਸਾਰੇ ਪਰਿਸਰ ਦੀ ਬਿਜਲੀ ਕਟ ਦਿਤੀ ਗਈ ਸੀ।ਹਨੇਰਾ ਪਸਰ ਰਿਹਾ ਸੀ ਸਾਰੇ ਪਾਸੇ, ਬਚਿਆਂ ਦੇ ਕੰਨਾ ਚ ਸਿਰਫ ਗੋਲੀਆਂ ਦੀ ਅਵਾਜਾਂ ਹੀ ਗੂੰਜ ਰਹੀਆਂ ਸੀ। ਓਹਨਾਂ ਦੇ ਕੰਨਾ ਚ ਰੁਈਂ ਪਾ ਦਿਤੀ ਕਿ ਥੋੜਾ ਬਹੁਤ ਸ਼ੋਰ ਤੋਂ ਬਚੇ ਰਹਿਣ ।ਬੀਬੀ ਹਰਮੀਤ ਕੌਰ ਆਪਣੇ ਕਮਰੇ ਚ ਇਕਲੇ ਹੀ ਬੈਠੇ ਹੋਏ ਸੀ। ਲੰਗਰ_ਹਾਲ ਵੀ ਸੁਰਖਿਅਤ ਨਹੀਂ ਓਥੇ ਔਰਤਾਂ ਵੀ ਪਰੇਸ਼ਾਨ ਹੀ ਸਨ।

ਭਾਈ ਸਾਹਿਬ ਜੀ ਲੰਗਰ ਹਾਲ ਦੀ ਛਤ ਤੇ ਫੌਜ ਨਾਲ ਟੱਕਰ ਲੈ ਰਹੇ ਸਨ ਤੇ ਫੇਰ ਸ੍ਰੀ ਅਕਾਲ_ਤਖਤ_ਸਾਹਿਬ ਵਲ ਚਲੇ ਗਏ । ਹੈਲੀਕਪਟਰ ਲੰਗਰ ਹਾਲ ਦੀ ਛਤ ਤੇ ਮੰਡਰਾ ਰਿਹਾ ਸੀ, ਓਸ ਵਿਚੋਂ ਰੂਸ ਵਲੋਂ ਟ੍ਰੇਂਡ ਕੀਤੇ ਕਮਾਂਡੋ ਥਲੇ ਉਤਰ ਰਿਹੇ ਸੀ। ਸੀ. ਆਰ. ਪੀ ਵਾਲੇ ਹੈਲੀਕਪਟਰ ਨੂੰ ਤਿਆਰ ਦਿਸ਼ਾ ਨਿਰਦੇਸ਼ ਦੇ ਰਿਹੇ ਸੀ, ਜਿਸ ਵਿਚ ਭਾਰੀ ਮਸ਼ੀਨ ਗੰਨ ਲਗੀ ਹੋਈ ਸੀ ਜੋ ਬਹੁਤ ਤਬਾਹੀ ਮਚਾਉਂਦੀ ਸੀ । ਭਾਈ ਅਮਰੀਕ ਸਿੰਘ ਨੇ ਤਾਂ ਆਪਣੀ ਐਲ. ਐਮ. ਜੀ ਹੈਲੀਕਾਪਟਰ ਵਲ ਵੀ ਸਿੱਧੀ ਕਰ ਕੇ ਬੱਰਸ਼ਟ ਮਾਰੇ ਪਰ ਉਹ ਰੇਂਜ ਤੋਂ ਬਾਹਰ ਸੀ।ਕਾਰ ਸੇਵਾ ਵਾਲੇ ਸਿੰਘਾਂ ਚੋਂ ਇਕ ਫੌਜੀ ਸਿੰਘ ਸੀ ਉਹ ਭਾਈ ਸਾਹਿਬ ਨੂੰ ਕਹਿੰਦਾ ਇਹ ਹੈਲੀਕਾਪਟਰ ਫੌਜੀਆਂ ਨੇ ਰੇਂਜ ਦਾ ਹਿਸਾਬ ਦਾ ਕੇ ਖਲਾਰੇ ਹੁੰਦੇ ਆ।ਫਿਰ ਭਾਈ ਸਾਹਿਬ ਨੇ ਓਧਰ ਨੂੰ ਹੋਰ ਬੱਰਸ਼ਟ ਨਹੀਂ ਮਾਰਿਆ ਪਰ ਹੈਲੀਕਾਪਟਰ ਚੋਂ ਇਕ ਵੀ ਕਮਾਂਡੋ ਸਹੀ ਸਲਾਮਤ ਨਹੀਂ ਉਤਰਨ ਦਿੱਤੇ ।
ਸੀ. ਆਰ. ਪੀ ਦੇ ਸ੍ਰੀ ਦਰਬਾਰ ਸਾਹਿਬ ਪਰਿਕ੍ਰਮਾ ਚ ਦਾਖਿਲ ਹੋਣ ਤੋਂ ਪਹਿਲਾਂ ਕੁਝ ਸਿੰਘਣੀਆਂ ਅਤੇ ਬੀਬੀ ਹਰਮੀਤ ਕੌਰ ਨੇ ਆਪਣੇ ਬਚਿਆਂ ਸਮੇਤ ਬਾਹਰ ਨਿਕਲਣ ਚ ਕਾਮਯਾਬ ਹੋਗੇ ਸੀ।ਸ਼ਹੀਦ_ਭਾਈ_ਅਮਰੀਕ_ਸਿੰਘ ਜੀ ਦੇ ਪਰਿਵਾਰ ਦੀ ਚੜਦੀ ਕਲਾ ਵਾਸਤੇ ਕੌਮ ਅਰਦਾਸ ਕਰੇ ।
– Jagbir Singh Riar

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>