Uncategorized

50 ‘ਚੋਂ 40 ਘਰ ਨਸ਼ੇੜੀ, ਇਸ ਪਰਿਵਾਰ ਦੇ 6 ‘ਚੋਂ 5 ਮੈਂਬਰਾਂ ਨੂੰ ਚਿੱਟੇ ਦੀ ਲਤ, ਔਰਤਾਂ ਵੀ ਸ਼ਾਮਲ….

Sharing is caring!

ਪੰਜਾਬ ਦੇ ਲੁਧਿਆਣਾ ਦੇ ਨੇੜੇ 50 ਘਰਾਂ ਵਾਲੇ ਪਿੰਡ ਸਲੀਮ ਪੂਰਾ ਵਿੱਚ 40 ਘਰ ਨਸ਼ੇ ਨਾਲ ਗ੍ਰਸਤ ਹਨ। ਪਿੰਡ ਵਿੱਚ ਕੋਈ ਸ਼ਖ਼ਸ ਅਜਿਹਾ ਨਹੀਂ ਜਿਹੜਾ ਨਸ਼ਾ ਨਾ ਕਰਦਾ ਹੋਵੇ। ਹਾਲਤ ਇਹ ਹੈ ਕਿ ਪੁਰਸ਼ਾਂ ਨਾਲ ਔਰਤਾਂ ਵੀ ਨਸ਼ੇ ਕਰਦੀਆਂ ਹਨ। ਅਜਿਹਾ ਹੀ ਇੱਕ ਪਰਿਵਾਰ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਦੇ 6 ਮੈਂਬਰਾਂ ਵਿੱਚੋਂ 5 ਮੈਂਬਰ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ, ਜਿਸ ਵਿੱਚ ਘਰ ਦੀਆਂ ਔਰਤਾਂ ਵੀ ਸ਼ਾਮਲ ਹਨ।

ਨਸ਼ੇ ਦੀ ਗ੍ਰਿਫ਼ਤ 'ਚ ਪਿੰਡ… 50 ਚੋਂ 40 ਘੱਰ ਨਸ਼ੇ ਦਾ ਸ਼ਿਕਾਰ… ਪੁੱਤ, ਧੀਆਂ, ਨੂੰਹਾਂ ਤੱਕ ਨਸ਼ੇ ਦੀ ਆਦੀ

Posted by ਸਰਬੱਤ ਦਾ ਭਲਾ on Tuesday, July 10, 2018

ਇਸ ਪਰਿਵਾਰ ਦੀ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਦੋ ਬੇਟੇ ਨਸ਼ੇ ਦੀ ਲਪੇਟ ਵਿੱਚ ਆ ਗਏ। ਇਹੀ ਨਹੀਂ ਉਸ ਦੀਆਂ ਦੋ ਬੇਟੀਆਂ ਵੀ ਨਸ਼ੇ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਜਿਸ ਕਾਰਨ ਸਹੁਰੇ ਵਾਲਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਇੱਕ ਨਹੁੰ ਵੀ ਨਸ਼ੇ ਦੀ ਲਪੇਟ ਵਿੱਚ ਆ ਗਈ ਹੈ। ਦੂਸਰੇ ਪਾਸੇ ਇਸ ਪੀੜਤ ਪਰਿਵਾਰ ਦੀ ਨਹੁੰ ਨੇ media ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਉਹ ਨਸ਼ਾ ਕਰਦੀ ਹੈ ਤੇ ਇਸ ਦੀ ਆਦਤ ਉਸ ਦੇ ਪਤੀ ਨੇ ਪਾਈ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਹ ਨਸ਼ਾ ਪਿੰਡ ਤੋਂ ਹੀ ਲੈਂਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਨਸ਼ਾ ਕਰਨ ਵਾਲਿਆਂ ਉੱਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਤਾਂ ਉਸ ਨੇ ਕਿਹਾ ਕਿ ਪਿੰਡ ਵਿੱਚ ਪੁਲਿਸ ਤਾਂ ਆਉਂਦੀ ਹੈ ਪਰ ਕਾਰਵਾਈ ਨਹੀਂ ਹੁੰਦੀ। ਪਿੰਡ ਦੇ ਲੋਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਸ਼ਾ ਪਿੰਡ ਵਿੱਚ ਸ਼ਰੇਆਮ ਵਿਕਦਾ ਹੈ ਤੇ ਇਸ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਵੀ ਆਪਣੇ ਸਾਥੀਆਂ ਨਾਲ ਇਸ ਪਿੰਡ ਦਾ ਦੌਰਾ ਕੀਤਾ। ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਰਵਨੀਤ ਬਿੱਟੂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਨਸ਼ੇ ਤੋਂ ਪੀੜਤ ਲੋਕਾਂ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਭਰਤੀ ਕਰਾਉਣ ਦਾ ਕੰਮ ਕਰ ਰਹੇ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>