Uncategorized

70 ਦੀ ਉਮਰ ‘ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ ..

Sharing is caring!

ਨੀਆਂ ਭਰ ਵਿਚਲੇ ਕਈ ਮਸ਼ਹੂਰ ਮਿਊਜ਼ੀਅਮ ਵੇਖਣ ਤੋਂ ਬਾਅਦ ਮੇਰੀ ਜਾਣਕਾਰੀ ਵਿਚ ਕਾਫ਼ੀ ਵਾਧਾ ਹੋਇਆ ਹੈ। ਡਾਇਨਾਸੋਰ ਦੇ ਪੈਰਾਂ ਤੇ ਗੋਡਿਆਂ ਦੇ ਜੋੜਾਂ ਦੇ ਆਰਥਰਾਈਟਸ, ਹੋਰ ਕਈ ਪੁਰਾਣੇ ਸਮਿਆਂ ਦੇ ਜਾਨਵਰਾਂ ਵਿਚ ਕੈਂਸਰ ਜਾਂ ਰਸੌਲੀਆਂ ਦਾ ਲੱਭਣਾ ਤੇ ਪੁਰਾਣੀਆਂ ਸੰਭਾਲੀਆਂ ਲਾਸ਼ਾਂ (ਮੰਮੀ) ਉੱਤੇ ਕੀਤੇ ਟੈਸਟ ਵੀ ਸਾਬਤ ਕਰਦੇ ਹਨ ਕਿ ਉਦੋਂ ਵੀ ਜਿਗਰ ਦੇ ਰੋਗ,

70 ਦੀ ਉਮਰ 'ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ

70 ਦੀ ਉਮਰ 'ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ

Posted by JagBani on Thursday, September 6, 2018

ਦਿਲ ਦੇ ਰੋਗ, ਕੈਂਸਰ, ਟੀ.ਬੀ. ਦੰਦਾਂ ਦੀਆਂ ਖੋੜਾਂ, ਟੁੱਟੀਆਂ ਹੱਡੀਆਂ, ਆਦਿ ਬਹੁਤ ਢੇਰ ਸਾਰੀਆਂ ਬੀਮਾਰੀਆਂ ਹੁੰਦੀਆਂ ਸਨ। ਸਰੀਰ ਬਾਰੇ ਏਨੀ ਕੁ ਜਾਣਕਾਰੀ ਤਾਂ ਪੁਰਾਣੇ ਸਮੇਂ ਦੇ ਮਨੁੱਖ ਨੂੰ ਵੀ ਸੀ ਕਿ ਸਰੀਰ ਦਾ ਕਿਹੜਾ ਹਿੱਸਾ ਸਭ ਤੋਂ ਨਰਮ ਹੈ ਤੇ ਕਿਹੜੇ ਹਿੱਸੇ ਉੱਤੇ ਵਾਰ ਕਰਦੇ ਸਾਰ ਮੌਤ ਹੋ ਸਕਦੀ ਹੈ। ਸੋ ਅਜਿਹਾ ਹਿੱਸਾ ਜੰਗ ਸਮੇਂ ਬਚਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਗੁਫ਼ਾਵਾਂ ਵਿਚ ਕੀਤੀ ਚਿੱਤਰਕਾਰੀ ਵੀ ਸਾਬਤ ਕਰਦੀ ਹੈ ਕਿ ਪੁਰਾਣੇ ਸਮੇਂ ਦੇ ਬੰਦੇ ਨੂੰ ਪਤਾ ਸੀ, ਖ਼ਤਰਨਾਕ ਜਾਨਵਾਰ ਦੇ ਕਿਹੜੇ ਹਿੱਸੇ ਉੱਤੇ ਵਾਰ ਕਰਕੇ ਉਸ ਨੂੰ ਝਟ ਮਾਰਿਆ ਜਾ ਸਕਦਾ ਸੀ।ਏਸੇ ਹੀ ਤਰ੍ਹਾਂ ਕੈਨੇਡਾ ਵਿਚ ਯੂਨੀਵਰਸਿਟੀ ਵਿਚ ਬਣੇ ਮਿਊਜ਼ੀਅਮ ਵਿਚ ਵੀ ‘ਟੋਟਮ’ ਬਣੇ ਵੇਖ ਕੇ ਤੇ ਉਸ ਬਾਰੇ ਲਿਖੀ ਡੂੰਘੀ ਜਾਣਕਾਰੀ ਪੜ੍ਹ ਕੇ ਕਾਫ਼ੀ ਸਮਝ ਆ ਜਾਂਦੀ ਹੈ ਕਿ ਪੁਰਾਣੇ ਸਮੇਂ ਦਾ ਮਨੁੱਖ ਰੱਬ ਨੂੰ ਮੰਨਦਾ ਸੀ ਤੇ ਉਸ ਤੋਂ ਡਰਦਾ ਵੀ ਸੀ। ਭੂਤ-ਪ੍ਰੇਤ ਤੋਂ ਡਰਦਾ ਉਹ ਉਸ ਦੇ ਉਪਾਅ ਵੀ ਕਰਦਾ ਸੀ। ਹਨੇਰੇ ਬਾਰੇ ਪੂਰੀ ਸਮਝ ਨਾ ਹੋਣ ਕਰਕੇ ਹਨੇਰੇ ਨੂੰ ਵੀ ਇਕ ਡਰ ਹੀ ਮੰਨ ਲਿਆ ਗਿਆ ਸੀ। ਇਸੇ ਹੀ ਤਰ੍ਹਾਂ ਮੌਤ ਨੂੰ ਉੱਕਾ ਹੀ ਨਾ ਸਮਝ ਸਕਣ ਕਾਰਨ, ਉਨ੍ਹਾਂ ਸਮਿਆਂ ਵਿਚ ਇਹੀ ਸੋਚ ਹਾਵੀ ਹੋ ਗਈ ਸੀ ਕਿ ਮੌਤ ਤੋਂ ਬਾਅਦ ਵੀ ਜ਼ਿੰਦਗੀ ਹੁੰਦੀ ਹੈ ਤੇ ਉਸੇ ਲਈ ਮੌਤ ਤੋਂ ਬਾਅਦ ਦਾ ਸਾਮਾਨ ਵੀ ਲਾਸ਼ ਨੂੰ ਚੰਗੀ ਤਰ੍ਹਾਂ ਸਜਾਉਣ ਤੋਂ ਬਾਅਦ ਉਸ ਦੇ ਨਾਲ ਹੀ ਰੱਖ ਦਿੱਤਾ ਜਾਂਦਾ ਸੀ। ਅਮੀਰੀ ਦੇ ਹਿਸਾਬ ਨਾਲ ਲਾਸ਼ ਜ਼ਿਆਦਾ ਮਹਿੰਗੇ ਕੱਪੜਿਆਂ ਨਾਲ ਢਕੀ ਜਾਂਦੀ ਤੇ ਨਾਲ ਹੀ ਗਹਿਣੇ ਵੀ ਦੱਬ ਦਿੱਤੇ ਜਾਂਦੇ ਅਤੇ ਕੱਪੜੇ, ਭਾਂਡੇ ਵੀ। ਜੇ ਰਾਜਾ ਹੁੰਦਾ ਤਾਂ ਨਾਲ ਸੇਵਕ ਵੀ ਦੱਬੇ ਜਾਂਦੇ ਕਿ ਅਗਲੇ ਜਨਮ ਵਿਚ ਵੀ ਨੌਕਰ ਸੇਵਾ ਲਈ ਤਿਆਰ ਮਿਲ ਜਾਣ। ਇੱਥੋਂ ਤਕ ਕਿ ਤਾਬੂਤ ਦੇ ਬਾਹਰਲੇ ਪਾਸੇ ਵੀ ਰੁਤਬੇ ਦੇ ਹਿਸਾਬ ਨਾਲ ਸੋਨਾ ਥੱਪਿਆ ਜਾਂਦਾ ਸੀ। ਕਈ ਮਹਾਰਾਣੀਆਂ ਦੀਆਂ ਮੰਮੀਆਂ (ਲਾਸ਼ਾਂ) ਨਾਲ ਤਾਂ ਉਨ੍ਹਾਂ ਦੇ ਇਤਰ, ਜੇਵਰ ਤੇ ਸੁਰਮੇ, ਸੁਰਖ਼ੀ, ਸ਼ੀਸ਼ਾ ਆਦਿ ਵੀ ਧਰੇ ਲੱਭੇ ਗਏ।ਕਮਾਲ ਦੀ ਗੱਲ ਮੈਨੂੰ ਇਹ ਦਿਸੀ ਕਿ ਇਕ ਅਜਿਹੀ ਹੀ ਕਿਸੇ ਰਾਣੀ ਨੂੰ ਜੋੜਾਂ ਦੀ ਬੀਮਾਰੀ ਸੀ ਤੇ ਉਸ ਵਾਸਤੇ ਉਸ ਦੀ ਲਾਸ਼ ਨਾਲ ਕੁਝ ਜੜ੍ਹੀਆਂ- ਬੂਟੀਆਂ ਦੀ ਬਣੀ ਦਵਾਈ ਵੀ ਸ਼ੀਸ਼ੀ ਵਿਚ ਭਰ ਕੇ ਰੱਖੀ ਹੋਈ ਸੀ। ਯਾਨੀ ਮਰਨ ਤੋਂ ਬਾਅਦ ਵੀ ਨਿਰੋਗ ਹੋਣ ਲਈ ਦਵਾਈਆਂ ਦੀ ਲੋੜ ਸਮਝੀ ਗਈ।ਹਾਲਾਂਕਿ ਬਹੁਤ ਸਾਰੇ ਸਬੂਤ ਲੱਭ ਚੁੱਕੇ ਹਨ ਕਿ ਪੁਰਾਣੇ ਸਮਿਆਂ ਵਿਚ ਸਰਜਰੀ ਵੀ ਵਧੀਆ ਹੁੰਦੀ ਰਹੀ ਹੈ, ਪਰ ਇਕ ਨਵੀਂ ਚੀਜ਼ ਜੋ ਮੈਨੂੰ ਪਤਾ ਲੱਗੀ ਉਹ ਇਹ ਸੀ ਕਿ ਉਨ੍ਹਾਂ ਸਮਿਆਂ ਵਿਚ ਵੀ ਬੁਖ਼ਾਰ ਚੜ੍ਹੇ ਉੱਤੇ ਪਾਣੀ ਦੀਆਂ ਪੱਟੀਆਂ ਫੇਰਿਆ ਕਰਦੇ ਸਨ। ਉਦੋਂ ਬੀਮਾਰੀ ਨੂੰ ਕਿਸੇ ਮਾੜੇ ਪਰਛਾਵੇਂ ਦਾ ਅਸਰ ਸਮਝ ਕੇ ਉਸ ਲਈ ਕੋਈ ਮੰਤਰ ਪੜ੍ਹ ਕੇ ਪਾਣੀ ਨਾਲ ਬੀਮਾਰ ਬੰਦੇ ਨੂੰ ਧੋ ਕੇ ਸਾਫ ਕਰ ਦਿੱਤਾ ਜਾਂਦਾ ਸੀ ਕਿ ਚਲੋ ਮਾੜਾ ਅਸਰ ਨਿਕਲ ਗਿਆ।ਮੈਨੂੰ ਇਹ ਗੱਲ ਇਕ ਵਿਗਿਆਨੀ ਨੇ ਅਮਰੀਕਾ ਵਿਚ ਬੜੀ ਹੱਸ ਹੱਸ ਕੇ ਸੁਣਾਈ ਕਿ ਵੇਖੋ ਸਾਡੇ ਵੱਡੇ-ਵਡੇਰੇ ਕਿੰਨੇ ਅਗਿਆਨੀ ਹੁੰਦੇ ਸੀ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਬੀਮਾਰੀਆਂ ਤਾਂ ਕੀਟਾਣੂਆਂ ਦੇ ਅਸਰ ਹੇਠ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਦਵਾਈ ਮਾਰੇਗੀ ਨਾ ਕਿ ਮੰਤਰ!ਮੈਂ ਅੱਗੋਂ ਕੁਝ ਨਾ ਕਹਿ ਸਕੀ ਕਿਉਂਕਿ ਮੇਰੇ ਆਪਣੇ ਦੇਸ਼ ਵਿਚ ਤਾਂ ਅੱਜ ਵੀ ਪੁਰਾਣੇ ਸਮਿਆਂ ਦੇ ਮਨੁੱਖ ਵਾਲੀ ਪਛੜੀ ਸੋਚ ਵਾਲੇ ਲੋਕ ਭਰੇ ਪਏ ਹਨ ਜਿਹੜੇ ਆਪ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਿਸੇ ਅਨਪੜ੍ਹ ਦੀਆਂ ਜੇਬਾਂ ਭਰਨ ਲਈ ਉਸ ਕੋਲੋਂ ਮੰਤਰ ਪੜ੍ਹਵਾ ਕੇ ਝਾੜਾ ਕਰਵਾਉਂਦੇ ਫਿਰਦੇ ਹਨ। ਏਨੀ ਵਿਗਿਆਨਕ ਤਰੱਕੀ ਦੇ ਬਾਵਜੂਦ ਹਾਲੇ ਤਕ ਕਈ ਲੋਕ ਇਹ ਨਹੀਂ ਸਮਝ ਸਕੇ ਕਿ ਕੀਟਾਣੂ ਜੀਊਂਦੇ ਜਾਗਦੇ ਹਨ ਤੇ ਸਰੀਰ ਅੰਦਰ ਵਧ ਕੇ ਸਰੀਰ ਦੇ ਅੰਗਾਂ ਨੂੰ ਖਾ ਕੇ ਉਨ੍ਹਾਂ ਨੂੰ ਬੀਮਾਰ ਕਰਦੇ ਹਨ। ਭਲਾ ਜੇ ਕੀਟਾਣੂ ਇਨ੍ਹਾਂ ਮੰਤਰਾਂ ਨਾਲ ਮਰ ਸਕਦੇ ਹੁੰਦੇ ਤਾਂ ਬੇਅੰਤ ਭੈੜੇ ਮਨੁੱਖਾਂ ਨੂੰ ਵੀ ਝਾੜੇ ਮਾਰ ਮਾਰ ਕੇ ਅਤੇ ਮੰਤਰ ਫੂਕ ਕੇ ਫਨਾਹ ਕਰ ਦਿੱਤਾ ਗਿਆ ਹੁੰਦਾ ਤੇ ਧਰਤੀ ਉੱਤੇ ਫੈਲੀ ਗੰਦਗੀ ਕੁਝ ਘਟ ਜਾਂਦੀ।ਪੁਰਾਣੇ ਸਮੇਂ ਕਈ ਬੀਮਾਰੀਆਂ, ਜਿਵੇਂ ਸੱਟਾਂ-ਫੇਟਾਂ ਤੋਂ ਹੋਇਆ ਬੁਖ਼ਾਰ ਜਾਂ ਜ਼ਿਆਦਾ ਖਾਣ ਨਾਲ ਹੋਈ ਬਦਹਜ਼ਮੀ, ਠੰਢ ਨਾਲ ਖੰਘ ਜ਼ੁਕਾਮ ਹੋਇਆ ਆਦਿ ਤਾਂ ਆਪ ਸਹੇੜੀਆਂ ਬੀਮਾਰੀਆਂ ਗਿਣੀਆਂ ਜਾਂਦੀਆਂ ਸਨ। ਪਰ ਕੁਦਰਤੀ ਪ੍ਰਕੋਪ ਜਾਂ ਕਾਲਾ ਜਾਦੂ ਜਾਂ ਗ਼ੈਬੀ ਸ਼ਕਤੀਆਂ ਰਾਹੀਂ ਹੋਈਆਂ ਬੀਮਾਰੀਆਂ ਉਹ ਗਿਣੀਆਂ ਜਾਂਦੀਆਂ ਸਨ ਜਿਨ੍ਹਾਂ ਬਾਰੇ ਪੂਰੀ ਸਮਝ ਨਹੀਂ ਸੀ ਹੁੰਦੀ ਜਾਂ ਜਿਸ ਦਾ ਉਸ ਸਮੇਂ ਇਲਾਜ ਸੰਭਵ ਨਹੀਂ ਸੀ।ਕੁਝ ‘ਰੱਬੀ ਸ਼ਕਤੀ’ ਵਾਲੇ ਬੰਦੇ ਜੋ ਅਜਿਹਾ ਭਰਮ ਪੈਦਾ ਕਰਦੇ ਸੀ ਜਾਂ ਉਸ ਸਮੇਂ ਦੇ ਰਾਜੇ ਦੇ ਹੱਥ ਅਜਿਹੀ ਤਾਕਤ ਗਿਣੀ ਜਾਂਦੀ ਸੀ ਕਿ ਉਹ ਹੱਥ ਫੇਰ ਦੇਣ ਤਾਂ ਤਕਲੀਫ਼ ਵਿਚ ਆਰਾਮ ਆ ਸਕਦਾ ਸੀ। ਜੇ ਆਰਾਮ ਨਾ ਆਵੇ ਤਾਂ ਸਮਝੋ ਉਸ ਬੰਦੇ ਦੇ ਆਪਣੇ ਕਰਮ ਹੀ ਏਨੇ ਮਾੜੇ ਸਨ ਜਾਂ ਪਿਛਲੇ ਜਨਮਾਂ ਦੇ ਕੁਕਰਮ ਉਸ ਦੇ ਸਾਹਮਣੇ ਆ ਰਹੇ ਸਨਕਿ ਉਸ ਨੂੰ ਏਨੀ ਤਕਲੀਫ਼ ਝੱਲਣੀ ਪਈ।ਅਜਿਹੇ ਤਕਲੀਫ਼ ਹੰਢਾਅ ਰਹੇ ਮਰੀਜ਼ਾਂ ਨੂੰ ਤਕਲੀਫ਼ ਤੋਂ ਨਿਜ਼ਾਤ ਦੁਆਉਣ ਲਈ ਉਨ੍ਹਾਂ ਸਮਿਆਂ ਵਿਚ ਇਹ ਸਮਝਿਆ ਜਾਂਦਾ ਸੀ ਕਿ ਕੋਈ ਓਝਾ ਜਾ ਭੂਤ ਚੁੜੇਲ ਹੀ ਉਸ ਦੇ ਸਰੀਰ ਵਿੱਚੋਂ ਜਾਨ ਕੱਢ ਕੇ ਉਸ ਨੂੰ ਆਜ਼ਾਦ ਕਰ ਸਕਦਾ ਸੀ ਨਹੀਂ ਤਾਂ ਇਹ ਦੁੱਖ ਅਗਲੇ ਜਨਮਾਂ ਵਿਚ ਵੀ ਹੰਢਾਉਣਾ ਪੈ ਸਕਦਾ ਸੀ। ਹੌਲੀ ਹੌਲੀ, ਕਿਉਂਕਿ ਕੋਈ ਰੱਬ ਨੂੰ ਵੇਖ ਹੀ ਨਹੀਂ ਸਕਿਆ ਸੀ, ਲੋਕ ਇਹ ਮੰਨਣ ਲੱਗ ਪਏ ਕਿ ਰੱਬ ਹਰ ਚੀਜ਼ ਵਿਚ ਵੱਸਦਾ ਹੈ ਤੇ ਸਰਬ-ਸ਼ਕਤੀਮਾਨ ਹੈ। ਇਸ ਲਈ ਕੋਈ ਜਣਾ ਦਰਖ਼ਤ, ਕੋਈ ਪੱਥਰ, ਕੋਈ ਦਰਿਆ, ਕੋਈ ਚੰਨ ਤੇ ਕੋਈ ਕਿਸੇ ਜਾਨਵਰ ਨੂੰ ਹੀ ਰੱਬ ਮੰਨ ਕੇ ਉਸ ਨੂੰ ਇਕ ਰੂਪ ਦੇ ਕੇ ਉਸ ਸਾਹਮਣੇ ਆਪਣੇ ਦੁਖੜੇ ਰੋ ਕੇ ਆਪਣਾ ਮਨ ਹਲਕਾ ਕਰਨ ਦਾ ਯਤਨ ਕਰਨ ਲੱਗ ਪਿਆ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>