Uncategorized

72 ਘੰਟੇ ਪੁਲਿਸ ਦੇ ਦੰਦ ਖੱਟੇ ਕਰਕੇ ਹੋ ਗਿਆ ਫਰਾਰ ਸੂਰਮਾ ਬਾਬਾ ਮਾਨੋਚਾਹਲ ਮਨ ਨਾਲੇ ਸ਼ੇਅਰ ਕਰੋ

Sharing is caring!

ਅਜੋਕੇ ਸਿੱਖ ਸੰਘਰਸ਼ ਲਹਿਰ ਦੇ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਮੁਕਾਬਲਾ ਪਿੰਡ ਰਟੌਲ ਵਿੱਚ ਹੋਇਆ। ਬਾਬਾ ਮਾਨੋਚਾਹਲ ਅਤੇ ਕੁਝ ਸਾਥੀ ਸਿੰਘ ਪਿੰਡ ਰਟੌਲ ਵਿੱਚ ਠਹਿਰੇ ਹੋਏ ਸਨ ਜਦੋਂ ਪੁਲਸ ਨੇ ਆ ਕੇ ਘੇਰਾ ਪਾ ਲਿਆ। ਇੱਕ ਸਿੰਘ ਜਿੱਥੇ ਦੂਸਰੇ ਸਿੰਘ ਤੇ ਬਾਬਾ ਮਾਨੋਚਾਲ ਅਰਾਮ ਕਰੇ ਸਨ ਨਾਲੋ ਵੱਖਰੇ ਘਰ ਅਰਾਮ ਕਰ ਰਿਹਾ ਸੀ ਜਦੋਂ ਪੁਲਸ ਆਣ ਵੜੀ। ਸਿੰਘ ਬੰਕਰ ਵਿੱਚ ਜਾ ਵੜਿਆ। ਪੁਲਸ ਵਾਲਿਆ ਨੂੰ ਪੈਰਾ ਦੇ ਨਿਸ਼ਾਨ ਦੇਖ ਸ਼ੱਕ ਹੋ ਗਿਆ ਜੋ ਇੱਕ ਖੂੰਜੇ ਆ ਕੇ ਖਤਮ ਹੋ ਜਾਂਦੇ ਸਨ(ਕਿਉਂਕਿ ਓਥੇ ਬੰਕਰ ਸੀ)।ਜਦ ਪੁਲਸ ਵਾਲਿਆ ਨੇ ਦਾਣਿਆ ਵਾਲਾ ਡਰੰਮ ਪਾਸੇ ਕੀਤਾ ਤਾਂ ਬੰਕਰ ਨੂੰ ਜਾਂਦਾ ਰਾਹ ਦਿੱਸਣ ਲੱਗ ਪਿਆ। ਜਦੋਂ ਹੀ ਪੁਲਸ ਵਾਲੇ ਬੰਕਰ ਦੇ ਸਾਹਮਣੇ ਹੋਏ ਤਾਂ ਸਿੰਘ ਨੇ ਜੈਕਾਰੇ ਛੱਡ ਫਾਇਰ ਖੋਲ ਦਿੱਤੇ ਤੇ ਕਈ ਪੁਲਸ ਵਾਲੇ ਢੇਰੀ ਕਰ ਦਿੱਤੇ।ਪੁਲਸ ਵਾਲੇ ਦਹਿਲ ਗਏ ਤੇ ਓਥੋਂ ਵੱਖੋ-ਵੱਖ ਰਾਂਹਾ ਵੱਲ ਨੂੰ ਭੱਜ ਨਿੱਕਲੇ ਤੇ ਸਿੰਘ ਨਿੱਕਲਣ ਵਿਚ ਕਾਮਯਾਬ ਰਿਹਾ। ਬਾਬਾ ਮਾਨੋਚਾਹਲ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਕਿ ਪਿੰਡ ਨੂੰ ਘੇਰਾ ਪੈ ਚੁੱਕਾ ਹੈ। ਬਾਬਾ ਜੀ ਨੇ ਵੀ ਆਪਣੇ ਸਾਥੀ ਸਿੰਘਾ ਨਾਲ ਘੇਰਾ ਤੋੜਿਆ ਤੇ ਨਿੱਕਲ ਗਏ। ਪਿੰਡ ਵਿੱਚ ਹੀ 7 ਸਿੰਘ ਇੱਕ ਘਰ ਇਕੱਠੇ ਹੋਏ ਜਿੱਥੇ ਉਹਨਾਂ ਨੇ ਇੱਕ ਹੋਰ ਪੱਕਾ ਬੰਕਰ ਬਣਾਇਆ ਹੋਇਆ ਸੀ। ਸਿੰਘਾ ਨੇ ਫੈਸਲਾ ਕਰ ਲਿਆ ਕਿ ਪੁਲਿਸ ਵਾਲਿਆ ਨੂੰ ਅਸਲੀ ਮੁਕਾਬਲੇ ਦੇ ਦਰਸ਼ਣ ਕਰਾਏ ਜਾਣ। ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਬਟਾਲੇ ਦੀ ਪੁਲਿਸ ਤੇ ਆਰਮੀ ਨੇ ਮਿਲ ਕੇ ਇਲਾਕੇ ਨੂੰ ਘੇਰਾ ਪਾ ਲਿਆ। ਸਾਰੇ ਸਿੰਘਾਂ ਕੋਲ ਲੰਮੀ ਰੇਜ਼ ਵਾਲੇ ਹਥਿਆਰ ਸਨ।ਇੱਕ ਪੁਲਿਸ ਦਾ ਡੀ.ਆਈ.ਜੀ. ਆਪਣੇ ਜਵਾਨਾ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਸਿੰਘਾ ਨਾਲ ਲੜਨ ਲਈ ਜਦੋਂ ਸਿੰਘਾਂ ਨੇ ਓਸ ਨੂੰ ਪਹਿਲੀ ਕਲਾਸ ਦੀ ਟਿੱਕਟ ਦੇ ਨਰਕਾ ਵੱਲ ਤੋਰ ਦਿੱਤਾ। ਅਜਿਹੇ ਇੱਕ ਉੱਚ ਦਰਜੇ ਦੇ ਅਫਸਰ ਦਾ ਮਰਨਾ ਪਹਿਲਾ ਹੀ ਡਰੇ ਤੇ ਸਹਿਮੇ ਹੋਏ ਸਿਪਾਹੀਆ ਦੇ ਹੌਂਸਲੇ ਪਸਤ ਕਰ ਗਿਆ। ਸਿੰਘਾਂ ਜੈਕਾਰੇ ਛੱਡ-ਛੱਡ ਦੁਸ਼ਮਣ ਦਾ ਨੁਕਸਾਨ ਬੰਕਰ ਦੇ ਅੰਦਰੋ ਕਰ ਰਹੇ ਸਨ। ਪੁਲਸ ਅਫਸਰ ਦੀ ਲੋਥ ਨੂੰ ਚੁੱਕਣ ਲਈ ਦੂਸਰੇ ਅਫਸਰ ਕੋਸ਼ਿਸ਼ ਕਰ ਰਹੇ ਸਨ ਪਰ ਓਹ ਅਫਸਲ ਰਹੇ, ਲੋਥ ਓਥੇ ਪਈ ਰਹਿਣ ਨਾਲ ਓਹਨਾ ਦੇ ਹੌਂਸਲੇ ਹੋਰ ਵੀ ਡਿੱਗ ਰਹੇ ਸਨ।ਸਿੰਘਾ ਦਾ ਮੁਕਾਬਲਾ 72 ਘੰਟੇ ਤੱਕ ਚੱਲਿਆ। ਜਦੋਂ ਫੋਰਸਾ ਦਾ ਬਹੁਤ ਨੁਕਸਾਨ ਹੋ ਗਿਆ ਤਾਂ ਓਹਨਾਂ ਨੂੰ ਲੱਗਾ ਕਿ ਓਹ ਸਿੰਘਾ ਮੂਹਰੇ ਹੋਰ ਨਹੀਂ ਖੜ ਸਕਦੇ ਤਾਂ ਹੈਲੀਕਾਪਟਰ ਰਾਹੀ ਬੰਕਰ ਨੂੰ ਉਡਾਉਣ ਲਈ ਕਿਹਾ ਗਿਆ। ਸੱਤ ਸਿੰਘ ਸ਼ਹੀਦ ਹੋ ਗਏ ਪਰ ਓਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸੱਚ ਕਰ ਕੇ ਦਿਖਾਏ “ਸਵਾ ਲਾਖ ਸੇ ਏਕ ਲੜਾਊਂਤਬੈ ਗੋਬਿੰਦ ਸਿੰਘ ਨਾਮ ਕਹਾਊਂ” ਇਸ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਸਿੰਘ:ਸ਼ਹੀਦ ਦਵਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਪਹਿਲਵਾਨ ਸ਼ਹੀਦ ਲਖਵਿੰਦਰ ਸਿੰਘ ਲੱਖਾ ਸ਼ਹੀਦ ਜਗਤਾਰ ਸਿੰਘ ਭੋਰਸੀ ਸ਼ਹੀਦ ਲਖਵਿੰਦਰ ਸਿੰਘ ਮੁਗਲਚੱਕ ਸ਼ਹੀਦ ਕਾਲਾ ਸਿੰਘ ਪਹਿਲਵਾਨ ਦਾ ਚਾਚਾ ਚਾਚਾ ਫੌਜੀ ਸ਼ਹੀਦ ਸ਼ਿੰਦਰ ਸਿੰਘ ਜੰਮੂ,ਅੱਠਵਾ ਸੁਰੱਖਿਆ ਬਲਾ ਵੱਲੋ ਨਿਰਦੋਸ਼ ਅਪੰਗ ਅੱਸ੍ਹੀਂ ਸਾਲਾ ਬਜੁਰਗ ਹਜ਼ਾਰਾ ਸਿੰਘ ਸ਼ਹੀਦ ਕੀਤਾ ਗਿਆ ਜਿਹਦਾ ਖਾੜਕੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨੋਟ:ਇਸ ਮੁਕਾਬਲੇ ਵਿਚ ਬਾਬਾ ਮਾਨੋਚਾਹਲ ਪਹਿਲੇ ਹੀ ਨਿੱਕਲ ਗਏ ਸਨ।”

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>