Uncategorized

ਸਿੱਖੋ ਇਨਸਾਫ ਦੀ ਉਮੀਦ ਛੱਡ ਹੀ ਦਵੋ ਘੱਟੋ ਘੱਟ ਕੌਮ ਕੋਰਟ ਕਚੈਰੀਆਂ ਵਿਚ ਜਲੀਲ ਹੋਣੋ ਤਾਂ ਬੱਚ ਜਾਵੇਗੀ

Sharing is caring!

ਨਵੀਂ ਦਿੱਲੀ ਦਿੱਲੀ ‘ਚ ਹੋਈ 1984 ਦੀ ਘਟਨਾ ਬਹੁਤ ਹੀ ਮੰਦ ਭਾਗੀ ਸੀ। ਇਸ ‘ਚ ਬਹੁਤ ਸਾਰੇ ਲੋਕਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ ਅਤੇ ਬਹੁਤ ਲੋਕਾਂ ਦਾ ਕਤਲ ਵੀ ਕਰ ਦਿੱਤਾ ਗਿਆ ਸੀ । ਇਸ ਕਰਕੇ 1984 ਦਾ ਨਾਮ ਸੁਣ ਕੇ ਅੱਜ ਵੀ ਰੂਹ ਕੰਬ ਜਾਂਦਿ ਹੈ। ਇਸ ਦੇ ਦੋਸ਼ ‘ਚ ਕਈ ਵਿਅਕਤੀਆਂ ਉਪਰ ਕੇਸ ਦਰਜ ਕੀਤੇ ਗਏ ਸੀ।ਜਿਸ ‘ਤੇ ਚੱਲਦਿਆਂ ਕੱਲ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਹੇ 91 ਸਾਲਾ ਇੱਕ ਵਿਅਕਤੀ ਨੂੰ ਸਿਹਤ ਦੇ ਆਧਾਰ ‘ਤੇ ਅੱਜ ਜ਼ਮਾਨਤ ਦੇ ਦਿੱਤੀ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਸਮੁੰਦਰੀ ਫੌਜ ਦੇ ਰਿਟਾਇਰਡ ਅਧਿਕਾਰੀ ਕੈਪਟਨ ਭਾਗਮਲ ਨੂੰ 6 ਹਫਤਿਆਂ ਲਈ ਜ਼ਮਾਨਤ ਦਿੱਤੀ। ਭਾਗਮਲ ਨੇ ਆਪਣੇ ਵਕੀਲ ਦੇ ਜ਼ਰੀਏ ਸਿਹਤ ਦੇ ਆਧਾਰ ‘ਤੇ ਜ਼ਮਾਨਤ ਦੀ ਅਪੀਲ ਕੀਤੀ ਸੀ।ਆਹ ਲਾਸ਼ਾ ਅਨੰਦਪਰ ਸਾਹਿਬ ਦੇ ਵਾਸੀ ਮੇਰੇ ਉਹਨਾਂ ਸਕੇ ਭਰਾਵਾਂ ਦੀਆਂ ਹਨ।ਜਿਹਨਾਂ ਦੇ ਪਾਕ – ਪਵਿੱਤ੍ਰ ਹਿਰਦਿਆਂ ਵਿੱਚ ਦਰਬਾਰ ਸਾਹਿਬ ਉੱਤੇ ਹਿੰਦੂ ਹਕੂਮਤ ਵੱਲੋਂ ਸਿੱਖ ਧਰਮ ਨੂਂੰ ਤਬਾਹ ਕਰਨ ਲਈ ਪੂਰੀ ਵਿਓਂਤਬੰਦੀ ਨਾਲ ਕੀਤੇ ਗਏ ਫੌਜੀ ਹਮਲੇ ਦਾ ਰੋਹ ਭਰਿਆ ਹੋਇਆ ਸੀ । ਇਹਨਾਂ ਵਿੱਚ ਹਿੰਦੂ ਹਕੂਮਤ ਵੱਲੋਂ ਅਕਾਲ ਤਖ਼ਤ ਸਾਹਿਬ ਨੂਂੰ ਤੋਪਾਂ ਤੇ ਟੈਂਕਾ ਨਾਲ ਮਟੀਆ ਮੇਲ ਕਰਨ ਦਾ ਰੋਹ ਸੀ ।ਇਹਨਾਂ ਵਿੱਚ ਸਵਾ ਪੰਜ ਸੌ ਸਾਲ ਦਾ ਸਿੱਖ ਧਰਮ ਦਾ ਵਿਰਾਸਤੀ ਯਾਦਗਰੀ ਖਜ਼ਾਨਾ ਸਮੋਈ ਬੈਠੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਜਾਂਣ ਦਾ ਰੋਹ ਸੀ ।ਇਹਨਾਂ ਦੇ ਦਿਲਾਂ ਵਿੱਚ ਆਪਣੇ ਨਿਰਛਲ ਆਗੂ ਬਾਬਾ ਜਰਨੈਲ਼ ਸਿਂੰਘ ਜੀ ਅਤੇ ਉਹਨਾਂ ਦੇ ਸੈਕੜੇ ਮਰਜੀਵੜੇ ਸਾਥੀਆਂ ਨੂਂੰ ਸ਼ਹੀਦ ਕੀਤੇ ਜਾਂਣ ਦਾ ਦਰਦ ਸੀ । ਇਹਨਾਂ ਵਿੱਚ ਉਸ ਹਮਲੇ ਦੌਰਾਨ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਸਮੂਹਕ ਅਤੇ ਵਹਿਸ਼ੀਆਨਾ ਕਤਲੇਆਮ ਦਾ ਦਰਦ ਸੀ ।ਉਸਤੋਂ ਬਾਦ ਨਵੰਬਰ 1984 ਚ ਪੂਰੇ ਮੁਲਕ ਚ ਹਿੰਦੂ ਹਕੂਮਤ ਵੱਲੋਂ ਹਜ਼ਾਰਾਂ ਹੋਰ ਸਿੱਖਾਂ ਨੂਂੰ ਸ਼ਰੇਆਮ ਕਤਲ ਕਰਨ ਅਤੇ ਆਪਣੀ ਕੌਮ ਦੀਆਂ ਧੀਆਂ ਭੈਣਾਂ ਦੀ ਹਿੰਦੂਆਂ ਵੱਲੋਂ ਕੀਤੀ ਗਈ ਦੁਰਦਸ਼ਾ ਦਾ ਦਰਦ ਸੀ। ਸੱਭ ਤੋਂ ਵੱਧ ਹਿੰਦੂ ਹੁਲੱੜਬਾਜਾਂ ਵੱਲੋਂ ਥਾਂ ਪੁਰ ਥਾਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਇਹਨਾਂ ਦੇ ਦਿਲਾਂ ਚ ਰੋਹ ਭਰਿਆ ਸੀ। ਪਰ ਹਿੰਦੂ ਹਕੂਮਤ ਵੱਲੋਂ ਮੇਰੇ ਇੰਨਾਂ ਅਣਖੀਲੇ ਭਰਾਵਾਂ ਨੂਂੰ ਤਸੀਹਾ ਕੇਂਦਰਾਂ ਵਿੱਚ ਲਿਜਾਕੇ ਅਤੇ ਦੁਨੀਆਂ ਦਾ ਹਰ ਜ਼ਾਲਮਾਨਾ ਤਸੀਹਾ ਦੇਕੇ ਸ਼ਹੀਦ ਕੀਤਾ ਗਿਆ ਸੀ । ਉਸਤੋਂ ਉਪਰੰਤ ਨਕਲੀ ਸਿੱਖ ਇਹਨਾਂ ਦੀ ਥਾਵੇਂ ਖੜਾਕੇ ਉਹਨਾਂ ਤੋਂ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਉੱਤੇ ਸਮੂਹਕ ਹਮਲਿਆਂ ਦਾ ਦੌਰ ਚਲਾਇਆ ਗਿਆ ਹੈ ।ਇਹ ਦੌਰ 1996 ਤੋਂ ਲਗਾਤਾਰ ਚੱਲ ਰਿਹਾ ਹੈ। ਪਰ ਸਿੱਖ ਧਰਮ ਦੇ ਸਦਕੇ , ਮੇਰੇ ਇਹਨਾਂ ਭਰਾਵਾਂ ਦੀਆਂ ਲਾਸ਼ਾਂ ਵੀ ਚੱਟਾਨ ਬਣਕੇ ਖੜੀਆਂ ਹਨ। ਮੈਂ ਇਹਨਾਂ ਲਾਸ਼ਾਂ ਦੀ ਸੌਹ ਖਾਕੇ ਹੀ ਸਿਰਤੇ ਦਸਤਾਰ ਸਜਾਈ ਸੀ। ਉਦੋਂ ਤੋਂ ਹੀ ਮੈਂ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੀ ਉੱਚੀ ਚੱਟਾਨ ਤੇ ਖੜੀ ਹਾਂ ।ਆਪਣੇ ਵੱਖਰੇੇ , ਨਿਆਰੇਸਵਤੰਤਰ ਅਤੇ ਦੁਨੀਆਂ ਦੇ ਇੱਕੋ – ਇੱਕ ਮੱਨੁਖਤਾਵਾਦੀ ਧਰਮ ਦੀ ਪਹਿਰੇਦਾਰ ਬਣਕੇ । ਧਰਮ ਦੀ ਧਿਰ ਦੇ ਨਾਲ ਇਹ ਲਾਸ਼ਾਂ ਮੇਰੀ ਤਾਕਤ ਬਣ ਗਈਆਂ ਹਨ।ਇਸ ਪਹਿਰੇ ਤੇ ਮੈਂ ਉਦੋਂ ਤੱਕ ਖੜੀ ਰਹਾਂਗੀ ਜਦੋਂ ਤੱਕ ਖ਼ਾਲਸਾ ਪੰਥ ਦਾ ਅਸਲ ਪੰਚ ਪ੍ਰਧਾਨੀ ਪ੍ਰਬੰਧ ਲਾਗੂ ਨਹੀਂ ਹੋ ਜਾਂਦਾ , ਜਦੋਂ ਤੱਕ ਮੇਰੀ ਕੌਮ ਦਾ ਗਵਾਚਾ ਹੋਇਆ ਮਾਣ – ਤਾਂਣ ਬਹਾਲ ਨਹੀਂ ਹੋ ਜਾਂਦਾ ਅਤੇ ਮੇਰੇ ਭੈਣਾਂ ਭਰਾਵਾਂ , ਬਜ਼ੁਰਗਾਂ ਤੇ ਬੱਚਿਆਂ ਦੀਆਂ ਲਾਸ਼ਾ ਦਾ ਹਿਸਾਬ ਨਹੀਂ ਹੋ ਜਾਂਦਾ ਅਤੇ ਜਦੋਂ ਤੱਕ ਆਪਣੇ ਧਰਮ ਦੇ ਅਸਲ ਦੁਸ਼ਮਣ ਹਿੰਦੂਵਾਦੀ ਜਿੰਨ ਦੀ ਸਟੀਕ ਪਛਾਣ ਦੁਨੀਆਂ ਦੇ ਬੱਚੇ ਬੱਚੇ ਨੂਂੰ ਨਹੀਂ ਹੋ ਜਾਂਦੀ ।ਮੈਂ ਸੱਚ – ਮੁੱਚ ਖ਼ਾਲਸਤਾਨੀ ਹਾਂ।ਪਰ ਨਕਲੀ ਖ਼ਾਲਸਤਾਨੀਆਂ ਦੇ ਪਰਛਾਵੇਂ ਤੋਂ ਵੀ ਆਪਣੀ ਕੌਮ ਨੂਂੰ ਬਚਾਉਣਾਂ ਚਾਹੁਂਦੀ ਹਾਂ ।ਮੈਨੂੰ ਆਗੂ ਬਣਨ ਦਾ ਕੋਈ ਸ਼ੌਕ ਨਹੀਂ ਹੈ । ਮੇਰੇ ਲਈ ਤਾਂ ਗੁਰੂ ਨਾਨਕ ਦੇ ਘਰਦੀ ਪਹਿਰੇਦਾਰੀ ਹੀ ਸੱਭ ਉੱਚਾ ਰੁਤਬਾ ਹੈ । ਪੰਥ ਦੇ ਆਗੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ – ਛਾਇਆ ਹੇਠ ਕਹਿਣੀ ਤੇ ਕਰਨੀ ਦੇ ਪੂਰੇ ਪੰਜ ਤਿਆਰ ਬਰ ਤਿਆਰ ਸਿਂੰਘ ਹੀ ਹਨ । ਮੈਨੂੰ ਤੇ ਪੂਰੀ ਕੌਮ ਨੂਂੰ ਉਹਨਾਂ ਦੇ ਆਉਂਣ ਦੀ ਉਡੀਕ ਹੈ ।ਬਾਜ਼ਾ ਵਾਲਾ ਬਾਪੂ ਮੇਰਾ ਜ਼ਰੂਰ ਭੇਜੇਗਾ ਉਹਨਾਂ ਨੂਂੰ ਥਾਪੜਾ ਦੇ ਕੇ ਮੈਨੂੰ ਉਸਦੀਆਂ ਰਹਿਮਤਾਂ ਤੇ ਪੂਰਾ ਯਕੀਨ ਹੈ।
ਸੁਰਿੰਦਰ ਕੌਰ ਨਿਹਾਲ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>