Post

ਪੰਜਾਬਣ ਆਈਏਐਸ ਅਧਿਕਾਰੀ ਲੱਗੀ ਮਨੁੱਖਤਾ ਦੀ ਸੇਵਾ ਵਿਚ

ਪੰਜਾਬਣ ਆਈਏਐਸ ਅਧਿਕਾਰੀ ਲੱਗੀ ਮਨੁੱਖਤਾ ਦੀ ਸੇਵਾ ਵਿਚ ਚੰਡੀਗੜ੍ਹ, 28 ਫ਼ਰਵਰੀ : ਉਂਜ ਤਾਂ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਜ਼ਿੰਦਗੀ ਦੇ ਹਰ ਖੇਤਰ, ਫ਼ੌਜ, ਸਿਆਸਤ, ਵਿਦਿਅਕ, ਖੇਡਾਂ, ਆਰਥਕ ਅਤੇ ਵਿਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਵਿਚ ਲੱਗੇ ਹੋਏ ਹਨ ਤੇ ਟੀਚਿਆਂ ਦੀ ਪ੍ਰਾਪਤੀ ਤੋਂ ਬਾਅਦ ਵੀ ਵਿਸ਼ਵ ਰੀਕਾਰਡ ਬਣਾਈ ਜਾ ਰਹੇ ਹਨ ਪਰ ਦੇਸ਼ ਦੇ ਕਬਾਇਲੀ ਖਿੱਤੇ ਵਿਚ ਮਨੁੱਖਤਾ ਦੀ ਸੇਵਾ ਵਿਚ ਲੱਗੀਆਈਏਐਸ ਅਧਿਕਾਰੀ ਡਾ. ਸਲੂਨੀ ਸਿਡਾਨਾ ਇਸ ਕਤਾਰ ਵਿਚ ਸੱਭ ਤੋਂ ਅੱਗੇ ਹੈ।ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੈਂਬਰਾਂ ਵਲੋਂ ਮੱਧ ਪ੍ਰਦੇਸ਼ ਦੇ ਕੀਤੇ ਦੌਰੇ ਦੌਰਾਨ ਖਾਜੂਰਾਹੋ ਵਿਚ ਬਤੌਰ ਐਸਡੀਐਮ ਤੈਨਾਤ ਬੀਬੀ ਸਲੂਨੀ ਸਿਡਾਨਾ ਨੇ ਇਹ ਕਹਿ ਕੇ ਹੈਰਾਨ ਕਰ ਦਿਤਾ ਕਿ ਉਹ ਪੰਜਾਬ ਦੇ ਫ਼ਾਜ਼ਿਲਕਾ ਦੇ ਇਕ ਪਿੰਡ ਦੇ ਕਿਸਾਨ ਦੀ ਧੀ ਹੈ। ਅਕਸਰ ਆਈਏਐਸ ਅਧਿਕਾਰੀ ਮੁਕਾਬਲੇ ਦੀ ਕੇਂਦਰੀ ਪ੍ਰੀਖਿਆ ਤੋਂ ਬਾਅਦ ਮਨਸੂਰੀ ਦੇ ਇੰਸਟੀਚਿਊਟ ਦੀ ਟ੍ਰੇਨਿੰਗ ਲੈ ਕੇ ਬਤੌਰ ਕੇਂਦਰ ਅਧਿਕਾਰੀ ਹਵਾ ਵਿਚ ਉਡਦੇ ਹਨ, ਜ਼ਮੀਨੀ ਹਕੀਕਤ ਨੂੰ ਭੁੱਲ ਜਾਂਦੇ ਹਨ ਪਰ ਇਸ ਸਾਦਗੀ ਤੇ ਲਿਆਕਤ ਭਰੀ ਮੁਟਿਆਰ ਨਾਲ ਗੱਲਬਾਤ ਕਰ ਕੇ ਪਤਾ ਲੱਗਾ ਕਿ 2014 ਬੈਚ ਦੀ ਇਹ ਆਈਏਐਸ ਅਫ਼ਸਰ ਅਸਲੀਅਤ ਵਿਚ ਜਨਤਾ ਦੀ ਸੇਵਾ ਵਿਚ ਜੁਟੀ ਹੋਈ ਹੈ।ਚਾਰ ਸਾਲ ਪਹਿਲਾਂ ਕੇਂਦਰੀ ਲੋਕ ਸੇਵਾ ਕਮਿਸ਼ਨ ਦਾ ਇਮਤਿਹਾਨ ਪਾਸ ਕਰਨ ਤੋਂ ਪਹਿਲਾਂ ਬੀਬੀ ਸਿਡਾਨਾ ਨੇ ਦਿੱਲੀ ਤੋਂ ਮੈਡੀਕਲ ਖੇਤਰ ਵਿਚ ਡਾਕਟਰੀ ਯਾਨੀ ਐਮਬੀਬੀਐਸ ਵੀ ਕੀਤੀ ਹੋਈ ਹੈ ਅਤੇ ਅਮਰੀਕਾ ਵਿਚ ਜਾ ਕੇ ਉਥੇ ਸੇਵਾ ਨਿਭਾਉਣ ਤੋਂ ਹੱਟ ਕੇ ਅਪਣੇ ਮੁਲਕ ਵਿਚ ਹੀ ਲੋਕ ਸੇਵਾ ਕਰਨ ਨੂੰ ਤਰਜੀਹ ਦਿਤੀ।‘ਰੋਜ਼ਾਨਾ ਸਪੋਕਸਮੈਨ’ ਵਲੋਂ ਕੀਤੇ ਵਿਸ਼ੇਸ਼ ਸੰਪਰਕ ਦੌਰਾਨ ਖਾਜੂਰਾਹੋ ਦੇ ਸਰਕਟ ਹਾਊਸ ਵਿਚ ਸਲੂਨੀ ਨੇ ਦਸਿਆ ਕਿ ਰਾਜ ਨਗਰ ਤੇ ਖਾਜੂਰਾਹੋ ਦੀ ਸਬ ਡਿਵੀਜ਼ਨ ਵਿਚ ਕਬਾਇਲੀ ਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰੀ ਕਰਮਚਾਰੀਆਂ, ਗ਼ੈਰ ਸਰਕਾਰੀ ਸੰਸਥਾਵਾਂ, ਸਕੂਲਾਂ ਦੇ ਬੱਚਿਆਂ ਦੀ ਮਦਦ ਲਈ ਜਾ ਰਹੀ ਹੈ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਕਈ ਸਕੀਮਾਂ ਨੂੰ ਸਿਰੇ ਚੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਵੇਰ ਤੋਂ ਸ਼ਾਮ ਤਕ ਲੋਕਾਂ ਲਈ ਅਨਾਜ, ਖੇਤੀ, ਸਕੂਲੀ ਪੜ੍ਹਾਈ, ਲੋਕ ਰੁਜ਼ਗਾਰ ਅਤੇ ਹੋਰ ਸਥਾਨਕ ਮੁਸ਼ਕਲਾਂ ਹੱਲ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ।ਸੁਰੱਖਿਆ ਜਾਂ ਲਾਅ ਐਂਡ ਆਰਡਰ ਦੀ ਬਹੁਤੀ ਮੁਸ਼ਕਲ ਨਹੀਂ ਹੈ, ਲੋਕ ਨੇਕ, ਸ਼ਰੀਫ਼ ਤੇ ਮਿਹਨਤੀ ਹਨ, ਖੇਤੀ ਲਈ ਜ਼ਿਆਦਾਤਰ ਕੁਦਰਤੀ ਬਾਰਸ਼ ‘ਤੇ ਨਿਰਭਰ ਕਰਨਾ ਪੈਂਦਾ ਹੈ। ਪਿਛਲੇ ਅਕਤੂਬਰ ਮਹੀਨੇ ਵਿਚ ਅਪਣੀ ਨਿਯੁਕਤੀ ਸਬੰਧੀ ਬੀਬੀ ਸਿਡਾਨਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਹ ਮੱਧ ਪ੍ਰਦੇਸ਼ ਦੇ ਚੰਬਲ ਤੇ ਵਿਜੈਵਾੜਾ ਵਿਚ ਵੀ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਪੰਜਾਬ ਦੇ ਫ਼ਾਜ਼ਿਲਕਾ ਇਲਾਕੇ ਵਿਚ ਜੰਮੀਪਲੀ, ਕਿਸਾਨ ਦੀ ਇਸ ਧੀ ਨੂੰ ਕਣਕ, ਦਾਲਾਂ, ਬਾਜਰਾ, ਚਾਵਲ ਤੇ ਹੋਰ ਫ਼ਸਲਾਂ ਬਾਰੇ ਕਾਫ਼ੀ ਜਾਣਕਾਰੀ ਹੋਣ ਕਰ ਕੇ ਬੀਬੀ ਸਿਡਾਨਾ ਨੇ ਮੱਧ ਪ੍ਰਦੇਸ਼ ਦੇ ਰਾਜ ਨਗਰ ਇਲਾਕੇ ਵਿਚ ਵੀ ਕਿਸਾਨਾਂ ਨੂੰ ਜੈਵਿਕ ਖੇਤੀ ਵਲ ਕਾਫ਼ੀ ਪ੍ਰੇਰਨਾ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਸੂਬੇ ਵਿਚ ਕੁਦਰਤੀ ਖਾਦ, ਗੋਹੇ ਅਤੇ ਬਕਰੀਆਂ ਦੀਆਂ ਮੇਂਗਣਾ ਦੀ ਖੇਤਾਂ ਵਿਚ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ।ਪਿਛਲੇ ਦਿਨੀ ਖਾਜੂਰਾਹੋ ਦੇ 10 ਦਿਨਾਂ ਫ਼ੈਸਟੀਵਲ ਬਾਰੇ ਇਸ ਅਧਿਕਾਰੀ ਨੇ ਦਸਿਆ ਕਿ ਕੌਮਾਂਤਰੀ ਮਸ਼ਹੂਰੀ ਵਾਲੇ ਇਸ ਸੈਲਾਨੀ ਕੇਂਦਰ ‘ਤੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਸੈਲਾਨੀ, ਇਤਿਹਾਸਕਾਰ, ਕਲਾਪ੍ਰੇਮੀ, ਖੋਜੀ, ਮਾਹਰ ਖਾਜੂਰਾਹੋ ਪਹੁੰਚਦੇ ਹਨ। ਬੀਬੀ ਸਿਡਾਨਾ ਦੀ ਰਾਏ ਹੈ ਕਿ ਖਾਜੂਰਾਹੋ ਦੀਆਂ ਸੁੰਦਰ, ਵਿਰਾਸਤੀ ਕਲਾਕ੍ਰਿਤੀਆਂ ਅਤੇ ਹੁਨਰਮੰਦ ਮੂਰਤੀਆਂ ਸਿਰਫ਼ ਚੰਦੇਲ ਰਾਜਪੂਤਾਂ ਜਾਂ ਰਾਜਿਆਂ ਨੂੰ ਹੀ ਨਹੀਂ ਅਮਰ ਕਰ ਗਈਆਂ ਬਲਕਿ ਭਾਰਤੀ ਸਰਵੇਖਣ ਦੀ ਕਦਰ ਸਦਕਾ ਮੁਲਕ ਦੀ ਦੁਨੀਆਂ ਵਿਚ ਪਛਾਣ ਬਣੀ ਹੈ। ਅਪਣੇ ਜੱਦੀ ਸੂਬੇ ਪੰਜਾਬ ਸਬੰਧੀ ਸਿਡਾਨਾ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਮਿਹਨਤ ਦੀ ਕੀਮਤ ਦੇ ਨਾਲ-ਨਾਲ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਇਹ ਵੀ ਸਲਾਹ ਦਿਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਹੌਲੀ-ਹੌਲੀ ਜੈਵਿਕ ਖੇਤੀ ਵਲ ਆ ਜਾਣਾ ਚਾਹੀਦਾ ਹੈ ਅਤੇ ਸਿਰਫ਼ ਵਾਧੂ ਕਮਾਈ ਦੀ ਦੌੜ ਛੱਡ ਕੇ ਫ਼ਰਟੀਲਾਈਜ਼ਰ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘਟਾ ਕੇ ਸਾਫ਼ ਸੁਥਰੀ ਫ਼ਸਲ ਪੈਦਾ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਕੇਡਰ ਦੇ ਆਈਏਐਸ ਸੀਨੀਅਰ ਅਧਿਕਾਰੀ ਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਡਾ. ਸਲੂਨੀ ਸਿਡਾਨਾ ਨੇ ਦਸਿਆ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਤੇਜਵੀਰ ਤੋਂ ਜੀਵਨ ਤੇ ਪ੍ਰਸ਼ਾਸਕੀ ਦੇ ਸਫ਼ਲ ਨੁਕਤੇ ਸਿੱਖੇ ਹਨ। ਜ਼ਿਕਰਯੋਗ ਹੈ ਕਿ ਤੇਜਵੀਰ ਸਿੰਘ ਨਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਵਿਚ ਅੱਠ ਸਾਲ ਤੋਂ ਵੱਧ ਸਮਾਂ ਬਤੌਰ ਡਾਇਰੈਕਟਰ ਰਹਿ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ।

Read More...

Post

ਏਜੰਟਾਂ ਦੀ ਜਾਂਚ ਲਈ ਪਟੀਸ਼ਨ ਦਾਖਲ, ਮਿਲਣ ਲੱਗਾ ਜ਼ੋਰਦਾਰ ਹੁੰਗਾਰਾ

ਵੈਨਕੂਵਰ -ਵੈਨਕੂਵਰ ਅਧਾਰਤ ਰੈਡੀਕਲ ਦੇਸੀ ਪ੍ਰਕਾਸ਼ਨ ਵਲੋਂ ਜਸਟਿਨ ਟਰੂਡੋ ਤੋਂ ਕੈਨੇਡਾ ਵਿਚ ਭਾਰਤੀ ਏਜੰਟਾਂ ਦੀਆਂ ਸਰਗਰਮੀਆਂ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਇਕ ਆਨ-ਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ। 28 ਫਰਵਰੀ ਨੂੰ ਸ਼ੁਰੂ ਕੀਤੀ ਗਈ ਪਟੀਸ਼ਨ ਉੱਪਰ ਹੁਣ ਤਕ 2000 ਦੇ ਕਰੀਬ ਦਸਖ਼ਤ ਕੀਤੇ ਜਾ ਚੁੱਕੇ ਹਨ। ਇਹ ਗਿਣਤੀ ਵਧਣ ਦੀ ਸੰਭਾਵਨਾ ਹੈਕਿਉਂਕਿ ਸੋਸ਼ਲ ਮੀਡੀਆ ਉੱਪਰ ਪਟੀਸ਼ਨ ਵਿਚ ਲਗਾਤਾਰ ਰੁਚੀ ਲਈ ਜਾ ਰਹੀ ਹੈ।ਇਹ ਪਹਿਲ-ਕਦਮੀਂ ਉਸ ਹਾਲੀਆ ਵਾਦ-ਵਿਦਾਦ ਦੀ ਰੋਸ਼ਨੀ ਵਿਚ ਲਈ ਗਈ ਜਿਸ ਵਿਚ ਟਰੂਡੋ ਦੀ ਭਾਰਤ ਫੇਰੀ ਘਿਰ ਗਈ। ਉੱਪਰ ਉਪਲਭਦ ਪਟੀਸ਼ਨ ਕੈਨੇਡਾ ਤੋਂ ਸਪਸ਼ਟ ਮੰਗ ਕਰਦੀ ਹੈ ਕਿ ਇਹ ਆਪਣੀ ਸਰਜ਼ਮੀਨ ਉੱਪਰ ਭਾਰਤੀ ਏਜੰਟਾਂ ਦੀਆਂ ਸਰਗਰਮੀਆਂ ਦੀ ਜਾਂਚ ਕਰੇ। ਇਹ ਵਾਦ-ਵਿਵਾਦ ਮੁੱਖ ਤੌਰ ‘ਤੇ ਭਾਰਤੀ ਆਗੂਆਂ ਵਲੋਂ ਸ਼ੁਰੂ ਕੀਤੇ ਸਨ ਜੋ ਕੈਨੇਡਾ ਉੱਪਰ ਸਿੱਖ ਵੱਖਵਾਦੀਆਂ ਦੀ ਪੁਸ਼ਤ-ਪਨਾਹੀ ਕਰਨ ਦਾ ਇਲਜ਼ਾਮ ਲਗਾ ਰਹੇ ਹਨ

Prime Minister Justin Trudeau and wife Sophie Gregoire Trudeau, and children, Xavier, 10, Ella-Grace, 9, and Hadrien, 3, arrive in Ahmedabad, India on Monday, Feb. 19, 2018. (Sean Kilpatrick/The Canadian Press via AP)

ਇਸ ਤੱਥ ਦੇ ਬਾਵਜੂਦ ਕਿ ਸਿੱਖ ਖਾੜਕੂਵਾਦ ਬਹੁਤ ਪਹਿਲਾਂ ਖ਼ਤਮ ਹੋ ਚੁੱਕਾ ਹੈ, ਲੇਕਿਨ ਭਾਰਤੀ ਸਿਆਸਤਦਾਨ ਇਸ ਮੁੱਦੇ ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ ਅਤੇ ਇਸ ਨੂੰ ਲੈਕੇ ਝੂਠਾ ਡਰ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਸਿੱਖਾਂ ਵਿਰੁੱਧ ਹਿੰਦੂ ਬਹੁਗਿਣਤੀ ਦੀ ਪਾਲਾਬੰਦੀ ਕੀਤੀ ਜਾ ਸਕੇ।ਮੇਜ਼ਬਾਨ ਦੇਸ਼ ਵਲੋਂ ਨਾ ਕੇਵਲ ਟਰੂਡੋ ਨਾਲ ਰੁੱਖਾ ਸਲੂਕ ਕੀਤਾ ਗਿਆ ਸਗੋਂ ਭਾਰਤ ਵਿਚ ਸੱਜੇਪੱਖੀ ਸਰਕਾਰ ਦੇ ਪ੍ਰਭਾਵ ਹੇਠ ਪ੍ਰੈੱਸ ਨੇ ਗ਼ਲਤ ਰਿਪੋਰਟਿੰਗ ਵੀ ਕੀਤੀ। ਭਾਰਤ ਟਰੂਡੋ ਉੱਪਰ ਤਾਂ ਇਹ ਇਲਜ਼ਾਮ ਲਗਾਉਂਦਾ ਰਿਹਾ ਕਿ ਕੈਨੇਡਾ ਸਿੱਖ ਵੱਖਵਾਦੀਆਂ ਦੀ ਮਦਦ ਕਰ ਰਿਹਾ ਹੈhttps://www.change.org/p/justin-trudeau-canada-should-investigate-the-activities-of-indian-agents-on-its-soil?recruiter=349713164&utm_source=share_petition&utm_campaign=psf_combo_share_message.nafta_milestone_share_ask_victory.control&utm_medium=whatsapp&utm_content=whatsapp_share_content_2:controlਖ਼ੁਦ ਭਾਰਤ ਸਰਕਾਰ ਵਲੋਂ ਇਕ ਸਾਬਕਾ ਸਿੱਖ ਵੱਖਵਾਦੀ ਜਸਪਾਲ ਸਿੰਘ ਅਟਵਾਲ ਨੂੰ ਵੀਜ਼ਾ ਦਿੱਤਾ ਗਿਆ ਅਤੇ ਬਹੁਤ ਸਾਰੇ ਸਿੱਖ ਵੱਖਵਾਦੀਆਂ ਦੇ ਨਾਂ ਕਾਲੀ ਸੂਚੀ ਵਿੱਚੋਂ ਹਟਾਏ ਗਏ ਹਨ ਜੋ ਬਦੇਸ਼ ਵਿਚ ਰਹਿ ਰਹੇ ਹਨ। ਦਿੱਲੀ ਵਿਚ ਪ੍ਰਧਾਨ ਮੰਤਰੀ ਵਲੋਂ ਦਿੱਤੇ ਜਾ ਰਹੇ ਰਾਤਰੀ ਭੋਜ ਉੱਪਰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਅਟਵਾਲ ਨੂੰ ਸੱਦਾ ਦਿੱਤਾ ਗਿਆ ਸੀ ਜਿਸਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ।ਪਟੀਸ਼ਨ ਵਿਚ ਕਿਹਾ ਗਿਆ ਹੈ ”ਇਹ ਸਾਰਾ ਕੁਝ ਮੰਗ ਕਰਦਾ ਹੈ ਕਿ ਭਾਰਤ ਸਰਕਾਰ ਤੋਂ ਇਸਦੀ ਵਿਆਖਿਆ ਮੰਗੀ ਜਾਵੇ ਅਤੇ ਇਸ ਸਮੁੱਚੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਇਹ ਜ਼ਰੂਰੀ ਹੈ ਕਿ ਕੈਨੇਡਾ ਹਰਕਤ ਵਿਚ ਆਵੇ ਅਤੇ ਉਹਨਾਂ ਭਾਰਤੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇ ਜੋ ਇਸ ਗੜਬੜ ਲਈ ਜ਼ਿੰਮੇਵਾਰ ਹਨ ਅਤੇ ਉਹਨਾਂ ਨੂੰ ਤੁਰੰਤ ਚਲਦਾ ਕੀਤਾ ਜਾਵੇ।”

Read More...

Post

ਇਸਾਈ ਮਿਸ਼ਨਰੀਆਂ ਵਿਰੁਧ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ

ਇਸਾਈ ਮਿਸ਼ਨਰੀਆਂ ਵਿਰੁਧ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ,ਭਾਜਪਾ ਸਿੱਖ ਸੈੱਲ ਦਿੱਲੀ ਪ੍ਰਦੇਸ਼ ਨੇ ਗ਼ਰੀਬ ਵਰਗ ਦੇ ਸਿੱਖ ਪਰਵਾਰਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਇਸਾਈ ਮਿਸ਼ਨਰੀਆਂ ਵਿਰੁਧ ਇਥੇ ਦੇ ਸੁਲਤਾਨ ਪੁਰੀ ਇਲਾਕੇ ਦੇ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸਿੱਖ ਸੈੱਲ ਦੇ ਕਨਵੀਨਰ ਕੁਲਦੀਪ ਸਿੰਘ ਨੇ ਦਸਿਆ ਕਿ ਇਸ ਬਾਬਤ ਐਸ.ਐਚ.ਓ. ਨੇ ਮਾਮਲੇ ਦੀ ਜਾਂਚ ਲਈ ਪੁਲਿਸ ਅਫ਼ਸਰ ਨਿਯੁਕਤ ਕਰ ਦਿਤਾ ਹੈ।ਸਿੱਖ ਸੈੱਲ ਦੇ ਸਹਿ ਕਨਵੀਨਰ ਜਸਪ੍ਰੀਤ ਸਿੰਘ ਮਾਟਾ ਨੇ ਉਕਤ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਅਤੇ ਸਿੱਖ ਵਿਧਾਇਕਾਂ ‘ਤੇ ਵੀ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਗ਼ਰੀਬ ਸਿੱਖਾਂ ਨੂੰ ਧਰਮ ਬਦਲਣ ਲਈ ਪੈਸੇ ਦਾ ਲਾਲਚ ਦੇਣ ਦੀ ਘਟਨਾ ਦਾ ਪ੍ਰਗਟਾਵਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਕੋਈ ਵੀ ਸਿੱਖ ਵਿਧਾਇਕ ਸੁਲਤਾਨ ਪੁਰੀ ਇਲਾਕੇ ਦੇ ਗ਼ਰੀਬ ਸਿੱਖਾਂ ਦੀ ਸੁਧ ਲੈਣ ਲਈ ਨਹੀਂ ਪੁਜਿਆਕੁਲਦੀਪ ਸਿੰਘ ਨੇ ਇਸਾਈ ਮਿਸ਼ਨਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਅਜਿਹੀਆਂ ਗਤੀਵਿਧੀਆਂ ਨਾ ਰੋਕੀਆਂ ਤੇ ਭਵਿੱਖ ਵਿਚ ਜਾਰੀ ਰਖੀਆਂ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਉਕਤ ਮਾਮਲੇ ਨੂੰ ਲੈ ਕੇ ਕੌਮੀ ਘੱਟਗਿਣਤੀ ਕਮਿਸ਼ਨ ‘ਚ ਵੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ। ਇਸ ਮੌਕੇ ਕੁਲਦੀਪ ਸਿੰਘ ਤੇ ਜਸਪ੍ਰੀਤ ਸਿੰਘ ਮਾਟਾ ਤੋਂ ਇਲਾਵਾ ਜਗਦੀਪ ਸਿੰਘ ਕੋਹਲੀ, ਸਰਬਜੀਤ ਸਿੰਘ ਅਤੇ ਅਮਰਿੰਦਰ ਸਿੰਘ ਆਦਿ ਮੌਜੂਦ ਸਨ।ਦਿੱਲੀ ਵਿਚ 40 ਦੇ ਕਰੀਬ ਸਿਕਲੀਗਰ ਪਰਿਵਾਰਾਂ ਵੱਲੋਂ ਸਿੱਖ ਧਰਮ ਤਿਆਗ ਕੇ ਈਸਾਈ ਧਰਮ ਅਪਨਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਵਿਚ ਹੀ ਇਕ ਟੀਮ ਉਥੇ ਭੇਜ ਰਹੇ ਹਨ ਤਾਂ ਜੋ ਇਸ ਵਿਚਲੀ ਸੱਚਾਈ ਦਾ ਪਤਾ ਲਾਇਆ ਜਾ ਸਕੇ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਸਿਕਲੀਗਰ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਦਲਜੀਤ ਸਿੰਘ ਚੀਮਾ, ਮਨਜੀਤ ਸਿੰਘ ਬਾਸੋਵਾਲ, ਮੋਹਨ ਸਿੰਘ ਡੂਮੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਇਸਨੂੰ ਵੇਖਦੇ ਹੋਏ ਹੁਣ ਡੀਐਸਜੀਐਮਸੀ ਨੇ ਦਿੱਲੀ ਪੁਲਿਸ ਕੋਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਿਸੇ ਮਾਮਲੇ ਦੀ ਜਾਣਕਾਰੀ ਨਹੀਂ ਹੈਅਤੇ ਨਾ ਹੀ ਅਜਿਹੇ ਕਿਸੇ ਮਾਮਲੇ ਦੀ ਪੁਲਿਸ ਹਾਲੇ ਕੋਈ ਜਾਂਚ ਕਰ ਰਹੀ ਹੈ। ਹਾਲਾਂਕਿ ਸਥਾਨਕ ਸੂਤਰਾਂ ਦਾ ਦਾਅਵਾ ਹੈ ਕਿ ਮੀਡੀਆ ਵਿੱਚ ਇਸ ਸਬੰਧ ਵਿੱਚ ਖਬਰਾਂ ਆਉਣ ਮਗਰੋਂ ਬਾਅਦ ਸਾਦੇ ਕੱਪੜਿਆਂ ਵਿੱਚ ਆਏ ਕੁੱਝ ਪੁਲਿਸਵਾਲਿਆਂ ਨੇ ਸੁਲਤਾਨਪੁਰੀ ਇਲਾਕੇ ਵਿੱਚ ਧਰਮ ਬਦਲਣ ਵਾਲੇ ਸਿੱਖ ਪਰਿਵਾਰਾਂ ਕੋਲੋਂ ਕੁੱਝ ਪੁੱਛਗਿੱਛ ਕੀਤੀ ਹੈ, ਪਰ ਆਧਿਕਾਰਿਕ ਤੌਰ ਉੱਤੇ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਡੀਐਸਜੀਐਮਸੀ ਦੇ ਜਨ.ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈਕਿ ਸੁਲਤਾਨਪੁਰੀ ਇਲਾਕੇ ਵਿੱਚ 50 ਤੋਂ ਜ਼ਿਆਦਾ ਅਤੇ ਕਲਿਆਣਪੁਰੀ ਇਲਾਕੇ ਵਿੱਚ 60 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਨੂੰ ਰੱਬ ਦੀ ਮਦਦ ਦੇ ਨਾਂਅ ਉੱਤੇ ਗੁੰਮਰਾਹ ਕਰਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਉਨ੍ਹਾਂਨੇ ਕਿਹਾ ਕਿ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਇਸਾਈ ਮਿਸ਼ਨਰੀ ਯੋਜਨਾ ਦੇ ਤਹਿਤ ਬੇਰੋਜਗਾਰੀ ਅਤੇ ਆਰਥਕ ਤੰਗੀਨਾਲ ਜੂਝ ਰਹੇ ਗਰੀਬ ਅਤੇ ਜਰੂਰਤਮੰਦ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ

Read More...

Post

ਫੱਗੂਵਾਲਾ ਵਲੋਂ ਮਰਨ ਵਰਤ ‘ਤੇ ਬੈਠਣ ਦਾ ਐਲਾਨ ਜਾਣੋ ਪੂਰੀ ਖ਼ਬਰ

ਫੱਗੂਵਾਲਾ ਵਲੋਂ ਮਰਨ ਵਰਤ ‘ਤੇ ਬੈਠਣ ਦਾ ਐਲਾਨ ਜਾਣੋ ਪੂਰੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਤਰਜ ਤੇ ਬਣੀ ਗੁਰਦਵਾਰਾ ਸਾਹਿਬ ਦੀ ਇਮਾਰਤ ‘ਚ ਫੇਰਬਦਲ ਲਈ ਲਗਭਗ 9 ਸਾਲ ਪਹਿਲਾਂ ਜਾਰੀ ਹੋਏ ਹੁਕਮਨਾਮੇ (ਆਦੇਸ਼) ਦੀ ਕੀਤੀ ਜਾ ਰਹੀ ਉਲੰਘਣਾਂ ਦੇ ਚਲਦਿਆਂ ਗੁਰਦਵਾਰੇ ਦੀ ਇਮਾਰਤ ਦਾ ਕੰਮ ਰੋਕ ਦੇਣ ਦੀ ਬਜਾਏ ਕਿਸੇ ਸਾਜ਼ਸ਼ ਤਹਿਤ ਅਤੇ ਆਰਐਸਐਸ ਦੇ ਹੁਕਮਾਂ ਅਨੁਸਾਰ ਹੀ ਲਗਾਤਾਰ ਚੱਲ ਰਿਹਾ ਹੈ।ਪ੍ਰੈੱਸ ਕਾਨਫ਼ਰੰਸ ਦੌਰਾਨ ਯੂਨਾਈਟਡ ਅਕਾਲੀ ਦਲ ਸੂਬਾ ਸਕੱਤਰ ਨੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਜਾਰੀ ਇਸ ਸੰਘਰਸ਼ ਦੌਰਾਨ ਕਈ ਵਾਰੀ ਭੁੱਖ ਹੜਤਾਲਾਂ ਅਤੇ ਮਰਨ ਵਰਤ ਵੀ ਕੀਤੇ ਜਾਂਦੇ ਰਹੇ ਪਰ ਹਰ ਵਾਰ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ ਦੇ ਨਾਂ ਤੇ ਵਾਅਦਾ ਖ਼ਿਲਾਫ਼ੀ ਹੁੰਦੀ ਰਹੀ।ਇਸ ਵਾਰ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ,ਕਿ ਇਕ ਮਹੀਨੇ ਅੰਦਰ ਜਾਰੀ ਹੋਇਆ ਹੁਕਮਨਾਮਾ ਅਮਲ ਵਿਚ ਲਿਆ ਕੇ ਤਬਦੀਲੀਆਂ ਕੀਤੀਆਂ ਜਾਣਗੀਆਂ ਪਰ ਉਨ੍ਹਾਂ ਨਾਲ ਲੌਂਗੋਵਾਲ ਨੇ ਵਾਅਦਾ ਖ਼ਿਲਾਖ਼ੀ ਅਤੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਹੁਕਮਨਾਮੇ ‘ਤੇ ਕੋਈ ਫ਼ੈਸ਼ਲਾ ਨਾ ਲਿਆ ਗਿਆਤਾਂ ਉਹ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਹੀ ਮਰਨ ਵਰਤ ‘ਤੇ ਬੈਠਣਗੇ।ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਕੀ ਲਿਖਿਆ ਹੈ ਹੁਕਮਨਾਮੇ ਵਿਚ, ਪੜ੍ਹ ਕੇ ਹੀ ਦਸਿਆ ਜਾ ਸਕਦਾ ਹੈ, ਕੀ ਕੁੱਝ ਤਬਦੀਲ ਕਰਨਾ ਹੈ। ਉਨ੍ਹਾਂ ਜਾਂਚ ਕਮੇਟੀ ਵਲੋਂ ਸੌਂਪੀ ਰੀਪੋਰਟ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਹੜੀਆਂ ਵੀ ਤਬਦੀਲੀਆਂ ਕਰਨੀਆਂ ਹਨ, ਉਸ ਲਈ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗਾ।

Read More...

Post

ਨਵਜੋਤ ਕੌਰ ਨੇ ਕਿਰਗਿਸਤਾਨ ‘ਚ ਇਤਿਹਾਸ ਰਚਿਆ II ਸ਼ੇਅਰ ਜਰੂਰ ਕਰੋ

ਨਵਜੋਤ ਕੌਰ ਨੇ ਕਿਰਗਿਸਤਾਨ ‘ਚ ਇਤਿਹਾਸ ਰਚਿਆ II ਸ਼ੇਅਰ ਜਰੂਰ ਕਰੋ ਪੰਜਾਬ ਦੀ ਪਹਿਲਵਾਨ ਨਵਜੋਤ ਕੌਰ ਨੇ ਕਿਰਗਿਸਤਾਨ ‘ਚ ਇਤਿਹਾਸ ਰਚ ਦਿੱਤਾ। ਨਵਜੋਤ ਨੇ ਕਿਰਗੀਸਤਾਨ ਦੇ ਬਿਸ਼ਕੇਕ ‘ਚ ਖੇਡੀ ਜਾ ਰਹੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤ ਲਿਆ ਹੈ।ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਨੇ 65 ਕਿਲੋਗ੍ਰਾਮ ਵਰਗ ‘ਚ ਸੋਨ ਤਗ਼ਮਾ ਜਿੱਤਿਆ।ਨਵਜੋਤ ਨੇ ਫਾਈਨਲ ਮੁਕਾਬਲੇ ‘ਚ ਜਾਪਾਨੀ ਮਹਿਲਾ ਪਹਿਲਵਾਨ ਮੀਯੂ ਈਮਾਈ ਨੂੰ 9-1 ਨਾਲ ਮਾਤ ਦਿੱਤੀ ਤੇ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਉਪਲਬਧੀ ਨਾਲ ਨਵਜੋਤ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣ ਗਈ ਹੈ।ਇਸ ਤੋਂ ਪਹਿਲਾਂ ਨਵਜੋਤ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਕਾਂਸੇ ਦਾ ਤਗ਼ਮਾ ਜਿੱਤ ਚੁੱਕੀ ਹੈ। ਉਹ ਏਸ਼ੀਅਨ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੀ ਦਾ ਤਗ਼ਮਾ ਹਾਸਿਲ ਕਰ ਚੁੱਕੀ ਹੈ। ਨਵਜੋਤ 2013 ਰੈਸਲਿੰਗ ਵਿਸ਼ਵ ਕੱਪ ‘ਚ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮਾਣ ਹਾਸਿਲ ਕਰ ਚੁੱਕੀ ਹੈ। ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਭਾਰਤ ਦੀ ਝੋਲੀ ਇਕ ਹੋਰ ਤਗ਼ਮਾ ਪਿਆ।

Read More...

Post

ਪੰਜਾਬ ਸਿੰਘ ਫਿਲਮ ਬਣਾਉਣ ਦਾ ਕਹਿ ਕੇ 1400 ਲੋਕਾਂ ਨੂੰ ਲਗਾਇਆ ਕਰੋੜਾਂ ਦਾ ਚੂਨਾ

ਇੱਕ ਚਿੱਟ ਫੰਡ ਕੰਪਨੀ ਖੋਲਕੇ 1400 ਲੋਕਾਂ ਨੂੰ ਪੰਜਾਬੀ ਫਿਲਮ ਪੰਜਾਬ ਸਿੰਘ ਦੇ ਨਾਮ ਉੱਤੇ 11 ਮਹੀਨੇ ਵਿੱਚ ਡਬਲ ਪੈਸਾ ਦੇਣ ਦਾ ਲਾਲਚ ਦੇਕੇ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਠਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜੀਰਕਪੁਰ ਦੇ 6 ਲੋਕਾਂ ਨੇ ਇਸ ਕੰਪਨੀ ਦੇ ਮਾਲਿਕ ਦੇ ਖਿਲਾਫ ਐਸਐਸਪੀ ਮੋਹਾਲੀ ਨੂੰ ਸ਼ਿਕਾਇਤ ਦਿੱਤੀ ਹੈ । ਸਨੇਹ ਲਤਾ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਹਬੀਬ ਖਾਨ ਅਤੇ ਸੁਰਿੰਦਰ ਸ਼ਰਮਾ ਨੇ ਕਿਰਾਏ ਉੱਤੇ ਲਿਆ ਸੀਜਿਨ੍ਹਾਂ ਨੇ ਕੁੱਝ ਸਮਾਂ ਮਕਾਨ ਵਿੱਚ ਸਮਾਂ ਬਿਤਾਕੇ ਉਨ੍ਹਾਂ ਉੱਤੇ ਵਿਸ਼ਵਾਸ ਬਣਾਇਆ ਅਤੇ ਕਿਹਾ ਕਿ ਉਹ ਇੱਕ ਅਜਿਹੀ ਕੰਪਨੀ ਨੂੰ ਜਾਣਦੇ ਹੈ , ਜੋ ਪੈਸੇ ਡਬਲ ਕਰ ਦਿੰਦੀ ਹੈ,ਪੈਸੇ ਡਬਲ ਦੀ ਗੱਲ ਸੁਣਕੇ ਉਨ੍ਹਾਂਨੇ ਕੰਪਨੀ ਵਿੱਚ ਦਿਲਚਸਪੀ ਵਿਖਾਈ ਅਤੇ ਉਨ੍ਹਾਂਨੂੰ ਕੰਪਨੀ ਦੇ ਐਮਡੀ ਨੂੰ ਮਿਲਵਾਇਣ ਦੀ ਗੱਲ ਕਹੀ । ਸਨੇਹਲਤਾ ਦੇ ਅਨੁਸਾਰ ਇਹ ਦੋਨਾਂ ਵਿਅਕਤੀ ਉਨ੍ਹਾਂ ਦੇ ਗੁਰਗੇ ਸਨ , ਜੋ ਕੰਪਨੀ ਲਈ ਲੋਕਾਂ ਨੂੰ ਫਸਾ ਰਹੇ ਸਨ । ਹਬੀਬ ਉਨ੍ਹਾਂਨੂੰ ਸੇਕਟਰ – 82 ਸਥਿਤ ਏਸਸੀਓ ਨੰਬਰ 67 ਵਿੱਚ ਬਣੇ ਰਿਚ ਹੈਂਡ ਪਿਕਚਰ ਪ੍ਰਾਇਵੇਟ ਲਿਮਿਟੇਡ ਦੇ ਦਫਤਰ ਵਿੱਚ ਲੈ ਗਿਆ ।ਜਿੱਥੇ ਉਨ੍ਹਾਂ ਦੀ ਮੁਲਾਕਾਤ ਯਮੁਨਾਨਗਰ ਨਿਵਾਸੀ ਰਾਜੇਸ਼ ਕੰਬੋਜ ਅਤੇ ਕੇਵੀਐਸ ਰੰਧਾਵਾ ਨਿਵਾਸੀ ਜਲੰਧਰ ਵਲੋਂ ਹੋਈਜਿਨ੍ਹਾਂ ਨੇ ਆਪਣੇ ਆਪ ਨੂੰ ਰਿਚ ਹੈਂਡ ਪਿਕਚਰ ਪ੍ਰਾਇਵੇਟ ਲਿਮਿਟੇਡ ਕੰਪਨੀ ਦਾ ਐਮਡੀ ਦੱਸਕੇ ਆਪਣੀ ਪਹਿਚਾਣ ਦਿੱਤੀ । ਸਨੇਹਲਤਾ ਨੇ ਇਲਜ਼ਾਮ ਲਗਾਇਆ ਕਿ ਏਮਡੀ ਕੰਬੋਜ ਰੰਧਾਵਾ ਨੇ ਉਨ੍ਹਾਂਨੂੰ ਦੱਸਿਆ ਕਿ ਉਨ੍ਹਾਂ ਦੀ ਫਰਮ ਛੇਤੀ ਹੀ ਨਵੀਂ ਪੰਜਾਬੀ ਫਿਲਮ ਪੰਜਾਬ ਸਿੰਘ ਬਣਾ ਰਹੀ ਹੈ , ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਇਸ ਕੰਪਨੀ ਦੇ ਨਾਲ ਜੁਡ਼ੇ ਹੋਏ ਹਨ ।ਉਨ੍ਹਾਂਨੇ ਕਿਹਾ ਕਿ ਜੇਕਰ ਉਹ ਇਸ ਫਿਲਮ ਦੀ ਪ੍ਰਮੋਸ਼ਨ ਉੱਤੇ ਪੈਸਾ ਲਗਾਉਣਗੇ ਤਾਂ ਉਨ੍ਹਾਂਨੂੰ ਲਗਾਏ ਹੋਏ ਪੈਸੇ ਦੀ ਡਬਲ ਰਕਮ ਦਿੱਤੀ ਜਾਵੇਗੀ । ਇਹੀ ਨਹੀਂ , ਸਨੇਹਲਤਾ ਦੇ ਅਨੁਸਾਰ ਉਨ੍ਹਾਂ ਉੱਤੇ ਭਰੋਸਾ ਬਣਾਉਣ ਲਈ ਇਸ ਫਰਮ ਦੁਆਰਾ ਆਜੋਜਿਤ ਇੱਕ ਸੈਮੀਨਾਰ ਪਾਰਕ ਪਲਾਜਾ ਹੋਟਲ ਵਿੱਚ ਕਰਵਾਇਆ ਗਿਆ , ਜਿੱਥੇ ਉੱਤੇ ਆਨ ਸਕਰੀਨ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਗਏਪੰਜਾਬੀ ਫਿਲਮ ਪੰਜਾਬ ਸਿੰਘ ਜਦੋਂ ਤੋਂ ਹੀ ਰਿਲੀਜ਼ ਹੋਈ ਹੈ ਕੋਈ ਨਾ ਕੋਈ ਵਿਵਾਦ ਇਸ ਫਿਲਮ ਦੇ ਨਾਲ ਜੁੜਦਾ ਹੀ ਰਿਹਾ ਹੈFilm Punjab Singh fraudਇਸਤੋਂ ਪਹਿਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬੀ ਫਿਲਮ ਪੰਜਾਬ ਸਿੰਘ ਨੂੰ ਲੈ ਕੇ ਹੋਇਆ ਹੰਗਾਮਾ ਫਿਲਮ ਦੀ ਟੀਮ ਨੇ ਪੈਸੇ ਨਾ ਮਿਲਣ ਦਾ ਲਗਾਇਆ ਸੀ ਦੋਸ਼ ਫਿਲਮ ਵਿੱਚ ਗੁਰਜਿੰਦਰ ਮਾਨ ਤੋਂ ਇਲਾਵਾ ਭੂਮਿਕਾਵਾਂ ਨਿਭਾਅ ਰਹੇ ਸਾਰਥੀ ਕੇ., ਕੁਲਜਿੰਦਰ ਸਿੱਧੂ, ਆਸ਼ੀਸ਼ ਦੁੱਗਲ, ਅਰੁਣ ਬਾਲੀ, ਅਨੀਤਾ ਦੇਵਗਨ, ਐਨੀ ਸੇਖੋਂ, ਤੇਜੀ ਸੰਧੂ ਤੇ ਹਨੀ ਸ਼ੇਰਗਿਲ ਵੀ ਮੌਜਦ ਸਨ ਤੇ ਉਨ੍ਹਾਂ ਦੱਸਿਆ ਕਿ ਇਹ ਫਿਲਮ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਸ ਵਿੱਚ ਸਾਰੇ ਹੀ ਸੀਨੀਅਰ ਕਲਾਕਾਰ ਹਨ।ਇਸ ਮੌਕੇ ਫਿਲਮ ਦੇ ਨਿਰਦੇਸ਼ਕ ਤਾਜ ਨੇ ਦੱਸਿਆ ਕਿ ਇਨ੍ਹਾਂ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਸੀ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਦੀ ਇਸ ਫਿਲਮ ਨੂੰ ਪਸੰਦ ਕਰਨਗੇ। ਇਸ਼ ਫਿਲਮ ਦੇ ਨਿਰਮਾਤਾ ਮਾਪੀ ਔਲਖ, ਗੁਰਿੰਦਰ ਘਈ, ਅਤੁਲ ਅਗਰਵਾਲ, ਵਿਸ਼ਾਲ ਲਖਨਪਾਲ, ਦਿਲਬਾਘ ਚੌਧਰੀ, ਗੌਰਵ ਗੁਪਤਾ, ਸੰਦੀਪ ਚੌਘਰੀ, ਗੋਵਿੰਦਾ ਹਨ। ਫਿਲਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਗੁਰਚਰਨ ਸਿੰਘ, ਦਿਲਜੀਤ, ਡੀਜੇ ਨਰਿੰਦਰ ਐਂਡ ਵਿਕਾਸ ਸੁਨੀਲ ਨੇ ਦਿੱਤਾ ਹੈ ਤੇ ਫਿਲਮ ਮਹਿਜ਼ 40 ਦਿਨਾਂ ਵਿੱਚ ਸ਼ੂਟ ਕੀਤੀ ਗਈ ਹੈ।

Read More...

Post

ਸੀਰੀਆ ਦੀਆਂ ਔਰਤਾਂ ਦਾ ਮਦਦ ਵੰਡਣ ਵਾਲੇ ਸਥਾਨਿਕ ਮਰਦਾਂ ਵੱਲੋਂ ਜਿਨਸੀ ਸ਼ੋਸ਼ਣ ਰਿਪੋਰਟ

ਸੀਰੀਆ ਦੀਆਂ ਔਰਤਾਂ ਦਾ ਮਦਦ ਵੰਡਣ ਵਾਲੇ ਸਥਾਨਿਕ ਮਰਦਾਂ ਵੱਲੋਂ ਜਿਨਸੀ ਸ਼ੋਸ਼ਣ ਰਿਪੋਰਟ ਇੱਕ ਮਦਦ ਵੰਡਣ ਵਾਲੇ ਵਿਅਕਤੀ ਨੇ ਦੱਸਿਆ ਕਿ ਕਈ ਮਰਦ ਖਾਣਾ ਦੇਣ ਦੇ ਬਦਲੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।ਰਿਪੋਰਟ ਮੁਤਾਬਕ ਤਿੰਨ ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਦਿੱਤੀ ਗਈ ਚੁਨੌਤੀ ਦੇ ਬਾਵਜੂਦ ਇਹ ਕਾਰਵਾਈਆਂ ਸੀਰੀਆ ਦੇ ਦੱਖਣੀ ਹਿੱਸੇ ਵਿੱਚ ਜਾਰੀ ਹਨ।ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਜਿਨਸੀ ਸ਼ੋਸ਼ਣ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।ਇੱਕ ਮਦਦ ਵੰਡਣ ਵਾਲੇ ਕਾਮੇ ਦਾ ਕਹਿਣਾ ਹੈ ਕਿ ਮਦਦ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ ਕਿਉਂਕਿ ਸਥਾਨਿਕ ਲੋਕਾਂ ਤੋਂ ਬਗੈਰ ਖ਼ਤਰਨਾਕ ਇਲਾਕਿਆਂ ਵਿੱਚ ਮਦਦ ਵੰਡਣਾ ਔਖਾ ਹੈ।(ਜਿਨਸੀ ਸ਼ੋਸ਼ਣ ‘ਤੇ ਹੋਈ ਇੱਕ ਖੋਜ)ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ ਪਿਛਲੇ ਸਾਲ ਸੀਰੀਆ ਵਿੱਚ ਲਿੰਗ ਆਧਾਰਿਤ ਹਿੰਸਾ ‘ਤੇ ਇੱਕ ਖੋਜ ਕੀਤੀ ਸੀ ਜਿਸ ਤੋਂ ਪਤਾ ਲੱਗਾ ਕਿ ਸੀਰੀਆ ਵਿੱਚ ਮਦਦ ਦੇਣ ਦੇ ਬਦਲੇ ਜਿਨਸੀ ਸ਼ੋਸ਼ਣ ਹੋ ਰਿਹਾ ਹੈ।ਵਾਇਸ ਫਰੋਮ ਸੀਰੀਆ 2018 ਨਾਂ ਦੀ ਇੱਕ ਰਿਪੋਰਟ ਮੁਤਾਬਕ: “ਇਸ ਤਰ੍ਹਾਂ ਦੀਆਂ ਔਰਤਾਂ ਅਤੇ ਕੁੜੀਆਂ ਵੀ ਹਨ ਜੋ ਅਧਿਕਾਰੀਆਂ ਨਾਲ ਥੋੜੇ ਸਮੇਂ ਲਈ ਵਿਆਹ ਕਰਵਾਉਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਖਾਣਾ ਮਿਲ ਸਕੇ।”(ਰਿਪੋਰਟ ਮੁਤਾਬਕ): “ਵਿਧਵਾ ਅਤੇ ਤਲਾਕਸ਼ੁਦਾ ਔਰਤਾਂ, ਜੋ ਕਿ ਬਿਨਾਂ ਕਿਸੇ ਮਰਦ ਤੋਂ ਹੁੰਦੀਆਂ ਹਨ, ਦਾ ਇਸ ਤਰ੍ਹਾਂ ਦਾ ਜਿਨਸੀ ਸ਼ੋਸ਼ਣ ਜ਼ਿਆਦਾ ਹੁੰਦਾ ਹੈ।”(ਸਾਲਾਂ ਤੱਕ ਜਿਨਸੀ ਸ਼ੋਸ਼ਣ ਨੂੰ ਕੀਤਾ ਨਜ਼ਰਅੰਦਾਜ਼)ਮਦਦ ਦੇਣ ਵਾਲੇ ਸੰਗਠਨਾਂ ਨੇ ਸੀਰੀਆ ਵਿੱਚ ਇੱਕ ਨਜ਼ਰ ਰੱਖਣ ਵਾਲੀ ਟੀਮ ਬਣਾਈ।ਇਸ ਨੇ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਏਜੰਸੀਆਂ ਨੂੰ ਇਸ ਤਰ੍ਹਾਂ ਦੇ ਕੇਸਾਂ ‘ਤੇ ਜਾਂਚ ਕਰਨ ਲਈ ਕਿਹਾ ਪਰ ਇਸ ਨੂੰ ਜਾਰਡਨ ਦੇ ਸ਼ਰਨਾਰਥੀ ਕੈਂਪਾਂ ਵਿੱਚ ਜਾਂਚ ਕਰਨ ਦੀ ਆਗਿਆ ਨਹੀਂ ਮਿਲੀ।ਡੌਨੀਅਲ ਸਪੈਂਸਰ, ਮਦਦ ਵੰਡਣ ਵਾਲੇ ਸੰਗਠਨ ਦੀ ਸਲਾਹਕਾਰ ਦਾ ਦਾਅਵਾ ਹੈਕਿ ਮਦਦ ਕਰਨ ਵਾਲੇ ਸੰਗਠਨਾਂ ਨੇ ਇਸ ਨੂੰ ਯਕੀਨੀ ਨਹੀਂ ਬਣਾਇਆ ਕਿ ਦੱਖਣੀ ਸੀਰੀਆ ਵਿੱਚ ਮਦਦ ਪਹੁੰਚ ਰਹੀ ਹੈ।”ਇਸ ਤਰ੍ਹਾਂ ਲੱਗਦਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜ਼ਿਆਦਾ ਲੋਕਾਂ ਤੱਕ ਮਦਦ ਪਹੁੰਚਣ ਲਈ ਔਰਤਾਂ ਦਾ ਜਿਨਸੀ ਸ਼ੋਸ਼ਣ ਹੋਣਾ ਸਹੀ ਹੈ।”ਇੱਕ ਹੋਰ ਸਰੋਤ, ਜੋ ਜੁਲਾਈ 2015 ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਮੀਟਿੰਗ ਵਿੱਚ ਹਾਜ਼ਰ ਸੀ, ਨੇ ਬੀਬੀਸੀ ਨੂੰ ਦੱਸਿਆ: “ਉੱਥੇ ਭਰੋਸੇਯੋਗ ਰਿਪੋਰਟਾਂ ਸਨ ਕਿ ਜਦੋਂ ਮਦਦ ਪਹੁੰਚਾਈ ਜਾਂਦੀ ਸੀ ਤਾਂ ਜਿਨਸੀ ਸ਼ੋਸ਼ਣ ਹੋਇਆ।”ਸੰਯੁਕਤ ਰਾਸ਼ਟਰ ਦੀ ਬੱਚਿਆਂ ਬਾਰੇ ਸੰਗਠਨ ਯੂਨੀਸੈਫ ਦੇ ਇੱਕ ਬੁਲਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਉਹ ਜੁਲਾਈ 2015 ਦੀ ਮੀਟਿੰਗ ਵਿੱਚ ਮੌਜੂਦ ਸੀ।ਉਸ ਨੇ ਕਿਹਾ, “ਇਸ ਸੰਗਠਨ ਨੇ ਸਥਾਨਕ ਭਾਈਵਾਲਾਂ ਦੀ ਸਮੀਖਿਆ ਕੀਤੀ ਪਰ ਉਹ ਇਨ੍ਹਾਂ ਇਲਜ਼ਾਮਾਂ ਤੋਂ ਜਾਣੂ ਨਹੀਂ ਸਨ। ਉਨ੍ਹਾਂ ਮਾਣਿਆ ਕਿ ਸੀਰੀਆ ਵਿੱਚ ਜਿਨਸੀ ਸ਼ੋਸ਼ਣ ਇੱਕ ਵੱਡਾ ਖ਼ਤਰਾ ਹੈ।”ਯੂਕੇ ਵਿੱਚ ਕੌਮਾਂਤਰੀ ਵਿਕਾਸ ਦੇ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਯੂਕੇ ਦੀ ਮਦਦ ਏਜੰਸੀਆਂ ਬਾਰੇ ਇਸ ਤਰ੍ਹਾਂ ਦੇ ਕੇਸਾਂ ਵਿੱਚ ਸ਼ਮੂਲੀਅਤ ਬਾਰੇ ਨਹੀਂ ਪਤਾ।(ਬਰਦਾਸ਼ਤ ਤੋਂ ਬਾਹਰ)ਇਸ ਬੁਲਾਰੇ ਨੇ ਕਿਹਾ, “ਇਸ ਤਰ੍ਹਾਂ ਦੇ ਮਾਮਲਿਆਂ ਨੂੰ ਚੁੱਕਣਾ ਚਾਹੀਦਾ ਹੈ ਤੇ ਇਸ ਏਜੰਸੀ ਨੂੰ ਰਿਪੋਰਟ ਕਰਨਾ ਚਾਹੀਦਾ ਹੈ।ਓਕਸਫਾਮ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਮਦਦ ਪਹੁੰਚਾਉਣ ਲਈ ਸਥਾਨਿਕ ਲੋਕਾਂ ਨਾਲ ਕੰਮ ਨਹੀਂ ਕਰ ਰਹੇ। ਇਸ ਤਰ੍ਹਾਂ ਉਨ੍ਹਾਂ ਨਾ 2015 ਵਿੱਚ ਕੀਤਾ ਤੇ ਨਾ ਹੀ ਹੁਣ।ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਕੰਮ ਕਰਦੀ ਇੱਕ ਏਜੰਸੀ ਦੇ ਬੁਲਾਰੇ ਅੰਦਰੇਜ ਮਾਹੇਸਿਕ ਨੇ ਕਿਹਾ, “ਇਸ ਨੂੰ ਸਮਝਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਮਦਦ ਪਹੁੰਚਣ ਵਿੱਚ ਜਿਨਸੀ ਸ਼ੋਸ਼ਣ ਦਾ ਖ਼ਤਰਾ ਹੁੰਦਾ ਹੈ।”ਉਨ੍ਹਾਂ ਕਿਹਾ, “ਔਰਤਾਂ ਅਤੇ ਕੁੜੀਆਂ ਦੇ ਜਿਨਸੀ ਸ਼ੋਸ਼ਣ ਬਾਰੇ ਪਤਾ ਹੁੰਦੇ ਹੋਏ ਵੀ ਨਜ਼ਰਅੰਦਾਜ਼ ਕੀਤਾ ਗਿਆ। ਇਸ ਨੂੰ ਪਿਛਲੇ ਸੱਤ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ।”

Read More...

Post

ਅਧਿਆਪਕਾਂ ਦੀ ਤਨਖਾਹ 42,800 ਰੁਪਏ ਤੋਂ ਘਟਾ ਕੇ 10,800 ਰੁਪਏ ਪ੍ਰਤੀ ਮਹੀਨਾ ਕਰਨ ਦੀ ਯੋਜਨਾ

ਕੈਪਟਨ ਸਰਕਾਰ ਦਾ ਹੋਲੀ ਤੋਹਫਾ, ਅਧਿਆਪਕਾਂ ਦੀ ਤਨਖਾਹ 42,800 ਰੁਪਏ ਤੋਂ ਘਟਾ ਕੇ 10,800 ਰੁਪਏ ਪ੍ਰਤੀ ਮਹੀਨਾ ਕਰਨ ਦੀ ਯੋਜਨਾ.ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਕਟੌਤੀ ਕਰਕੇ ਖ਼ਜ਼ਾਨਾ ਭਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਠੇਕੇ ‘ਤੇ ਰੱਖੇ ਅਧਿਆਪਕਾਂ ਦੀ ਤਨਖਾਹ 42,800 ਰੁਪਏ ਤੋਂ ਘਟਾ ਕੇ 10,800 ਰੁਪਏ ਪ੍ਰਤੀ ਮਹੀਨਾ ਕਰਨ ਦੀ ਯੋਜਨਾ ਬਣਾ ਰਹੀ ਹੈ।ਕੈਪਟਨ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਉਨ੍ਹਾਂ ਨੂੰ ਤਿੰਨ ਸਾਲ ਮੁੱਢਲੀ ਤਨਖਾਹ ਦੇਣ ਦੀ ਨੀਤੀ ਘੜ ਰਹੀ ਹੈ।ਇਸ ਨੀਤੀ ਤਹਿਤ ਮੁਲਾਜ਼ਮਾਂ ਦੀਆਂ ਤਨਖਾਹ ’ਤੇ 75 ਫੀਸਦੀ ਕਟੌਤੀ ਹੋਵੇਗੀ। ਇਸ ਨਾਲ ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਅਧੀਨ ਕੰਮ ਕਰਦੇ 17,000 ਦੇ ਕਰੀਬ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦੀਆਂ ਤਨਖਾਹਾਂ ਘਟ ਜਾਣਗੀਆਂ।ਇਸ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਠੇਕਾ ਆਧਾਰਤ ਕੰਮ ਕਰਦੇ ਹੋਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈਦਰਅਸਲ ਪੰਜਾਬ ਸਰਕਾਰ ਵੱਲੋਂ ਵਿੱਤੀ ਸੰਕਟ ਦੇ ਮੱਦੇਨਜ਼ਰ ਠੇਕਾ ਆਧਾਰਤ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਜਾ ਰਹੀ ਤਜਵੀਜ਼ ਵਿੱਚ ਅਜਿਹੇ ਮੁਲਾਜ਼ਮਾਂ ਨੂੰ ਪਹਿਲੇ ਤਿੰਨ ਸਾਲ ਮੁੱਢਲੀਆਂ ਤਨਖਾਹਾਂ ਦੇਣ ਬਾਰੇ ਸੋਚਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਐਸਐਸਏ ਅਤੇ ਰਮਸਾ ਅਧੀਨ ਕੰਮ ਕਰਦੇ 15,600 ਅਧਿਆਪਕਾਂ ਨੂੰ ਰੈਗੂਲਰ ਸਕੇਲਾਂ ਵਿੱਚ ਮੁਢਲੀ ਤਨਖਾਹ ਤੇ ਡੀਏ ਦੇ ਆਧਾਰ ’ਤੇ ਤਨਖਾਹਾਂ ਦੇ ਰਹੀ ਹੈ।ਇਸ ਤਹਿਤ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਪ੍ਰਤੀ ਮਹੀਨਾ 42,800 ਰੁਪਏ ਦੇ ਕਰੀਬ ਬਣਦੀਆਂ ਹਨ। ਜੇਕਰ ਸਰਕਾਰ ਵੱਲੋਂ ਬਣਾਈ ਜਾ ਰਹੀ ਤਜਵੀਜ਼ ਤਹਿਤ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ, ਤਾਂ ਇਸ ਨੀਤੀ ਤਹਿਤ 42,800 ਰੁਪਏ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਪਹਿਲੇ 3 ਸਾਲ ਮਹਿਜ਼ 10,800 ਰੁਪਏ ਪ੍ਰਤੀ ਮਹੀਨਾ ਹੀ ਤਨਖਾਹ ਮਿਲੇਗੀ। ਇਸ ਤਰ੍ਹਾਂ ਤਨਖਾਹ ਵਿੱਚ 32,000 ਰੁਪਏ ਦਾ ਕੱਟ ਲੱਗੇਗਾ। ਦੱਸਣਯੋਗ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ 27,000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਖੀਰਲੇ ਸਮੇਂ ਬਣਾਏ ਐਕਟ ਵਿੱਚ ਬਕਾਇਦਾ ਦਰਜ ਹੈ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵੇਲੇ ਉਨ੍ਹਾਂ ਦੀਆਂ ਤਨਖਾਹਾਂ ਘੱਟ ਨਹੀਂ ਕੀਤੀਆਂ ਜਾਣਗੀਆਂ ਤੇ ਮੁਲਾਜ਼ਮਾਂ ਦੀਆਂ ਮੌਜੂਦਾ ਤਨਖਾਹਾਂ ਬਰਕਰਾਰ ਰੱਖੀਆਂ ਜਾਣਗੀਆਂ।

Read More...

Post

ਨਕਲੀ ਹਰਿਮੰਦਰ ਸਾਹਿਬ ਬਰਦਾਸ਼ਤ ਨਹੀ:ਭਾਈ ਲੌਂਗੋਵਾਲ ਪੜਿਓ ਅਤੇ ਸ਼ੇਅਰ ਕਰੋ

ਨਕਲੀ ਹਰਿਮੰਦਰ ਸਾਹਿਬ ਬਰਦਾਸ਼ਤ ਨਹੀ:ਭਾਈ ਲੌਂਗੋਵਾਲ ਪੜਿਓ ਅਤੇ ਸ਼ੇਅਰ ਕਰੋ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਇਥੇ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਬਣ ਰਿਹਾ ਨਕਲੀ ਹਰਿਮੰਦਰ ਸਾਹਿਬ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਮਸਤੂਆਣਾ ਵਿਖੇ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਤਿਆਰ ਕੀਤੀ ਗਈ ਹੈ, ਉਸ ਵਿਚ ਲੋੜੀਂਦੀਆਂ ਤਬਦੀਲੀਆਂ ਲਈ ਟੀਮ ਪੜਤਾਲ ਕਰ ਰਹੀ ਹੈ। ਇਸ ਨੂੰ ਹਰ ਹੀਲੇ ਬਦਲਿਆ ਜਾਵੇਗਾ।यदि शिरोमणि गुरुद्वारा प्रबंधक कमेटी ने एक सप्ताह के भीतर गुरुद्वारा मस्तुआना साहिब में श्री हरमंदिर साहिब की तर्ज पर बनाई इमारत को श्री अकाल तख्त साहिब से जारी आदेश अनुसार तबदील न किया तोवह शिरोमणि गुरुद्वारा प्रबंधक कमेटी अमृतसर के मुख्य दफ्तर के समक्ष मरण व्रत शुरू करेंगे। यह एलान बुधवार को यूनाईटेड अकाली दल के प्रांतीय महासचिव जत्थेदार पुरषोत्तम ¨सह फग्गूवाला ने स्थानीय केटी रायल होटल में पत्रकारों से बातचीत करते हुए कही।इस मौके पर उन्होंने कहा कि 20 जून 2009 को श्री अकाल तख्त साहिब से पांच ¨सह साहिबान के हस्ताक्षरों के अधीन हुक्मनामा जारी हुआ था कि मस्तुआना साहिब के सरोवर में बनाई इमारत जो सचखंड श्री हरमंदिर साहिब का भ्रम डालती है, उसका सरोवर भर दिया जाए। इमारत को जाने वाला पुल गिरा दिया जाए।सचखंड श्री हरमंदिर साहिब की हर की पौड़ी जैसी दिखने वाली इमारत का हिस्सा भी गिरा दिया जाए। इमारत के आसपास आंगन बना दिया जाए। इमारत की उपरी बुर्जियां गिराकर केवल एक ही गुबंद बना दिया जाए व इमारत का नाम श्री गुरु ¨सह सभा मस्तुआना साहिब रखा जाए। जत्थेदार फग्गूवाला ने कहा कि वह तब से लेकर अब तक इस भ्रम डालने वाली इमारत को गिराने के लिए लड़ाई लड़ रहे हैं। हर बार उन्हें झूठा आश्वास देकर शिरोमणि गुरुद्वारा प्रबंधक कमेटी उनका मरण व्रत व भूख हड़ताल तुड़वा देती है।विगत माह भवानीगढ़ में भूख हड़ताल दौरानशिरोमणि गुरुद्वारा प्रबंधक कमेटी के प्रधान गो¨बद ¨सह लौंगोवाल ने शिरोमणि कमेटी सदस्य भू¨पदर ¨सह भलवान को भेजकर उनकी भूख हड़ताल समाप्त करवाकर एक माह के भीतर श्री अकाल तख्त साहिब का हुक्मनामा लागू करने का समय मांगा था, लेकिन दुख की बात है कि फरवरी माह में एसजीपीसी की हुई बैठक में मुद्दे पर विचार भी नहीं हो पाया। फग्गूवाला ने कहा कि दुख की बात है कि हुक्मनामा जारी होने के बाद अनेकों कमेटियां एसजीपीसी ने मस्तुआणा साहिब में श्री हरमंदिर साहिब की तर्ज पर बनी इमारत की पड़ताल के लिए बनाई, ¨कतु हर बार संगत की आंखों में धूल झोंककर खानापूर्ति की जाती है। श्री अकाल तख्त से जारी हुक्मनामा आठ वर्षों से सियासी दबाव अधीन लागू नहीं किया जा रहा है। पंजाब की कोई भी धार्मिक संगठन इसके खिलाफ आवाज नहीं उठाता। इसलिए वह खुद आर-पार की लड़ाई का मन बना चुके हैं। इस मौके पर रघबीर ¨सह, रणजीत ¨सह आदि उपस्थित थे।

Read More...

Post

ਦਿੱਲੀ ਵਿਚ ਸਿਕਲੀਗਰ ਪਰਿਵਾਰਾਂ ਵੱਲੋਂ ਸਿੱਖ ਧਰਮ ਤਿਆਗ ਕੇ ਈਸਾਈ ਧਰਮ ਅਪਨਾਉਣ ਬਾਰੇ ਦਿੱਤਾ ਇਹ ਬਿਆਨ

ਦਿੱਲੀ ਵਿਚ ਸਿਕਲੀਗਰ ਪਰਿਵਾਰਾਂ ਵੱਲੋਂ ਸਿੱਖ ਧਰਮ ਤਿਆਗ ਕੇ ਈਸਾਈ ਧਰਮ ਅਪਨਾਉਣ ਬਾਰੇ ਦਿੱਤਾ ਇਹ ਬਿਆਨ ਦਿੱਲੀ ਵਿਚ 40 ਦੇ ਕਰੀਬ ਸਿਕਲੀਗਰ ਪਰਿਵਾਰਾਂ ਵੱਲੋਂ ਸਿੱਖ ਧਰਮ ਤਿਆਗ ਕੇ ਈਸਾਈ ਧਰਮ ਅਪਨਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਵਿਚ ਹੀ ਇਕ ਟੀਮ ਉਥੇ ਭੇਜ ਰਹੇ ਹਨ ਤਾਂ ਜੋ ਇਸ ਵਿਚਲੀ ਸੱਚਾਈ ਦਾ ਪਤਾ ਲਾਇਆ ਜਾ ਸਕੇ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾਕਿ ਅਸੀਂ ਸਿਕਲੀਗਰ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਦਲਜੀਤ ਸਿੰਘ ਚੀਮਾ, ਮਨਜੀਤ ਸਿੰਘ ਬਾਸੋਵਾਲ, ਮੋਹਨ ਸਿੰਘ ਡੂਮੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ।ਇਸਨੂੰ ਵੇਖਦੇ ਹੋਏ ਹੁਣ ਡੀਐਸਜੀਐਮਸੀ ਨੇ ਦਿੱਲੀ ਪੁਲਿਸ ਕੋਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਿਸੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਅਜਿਹੇ ਕਿਸੇ ਮਾਮਲੇ ਦੀ ਪੁਲਿਸ ਹਾਲੇ ਕੋਈ ਜਾਂਚ ਕਰ ਰਹੀ ਹੈ। ਹਾਲਾਂਕਿ ਸਥਾਨਕ ਸੂਤਰਾਂ ਦਾ ਦਾਅਵਾ ਹੈ ਕਿ ਮੀਡੀਆ ਵਿੱਚ ਇਸ ਸਬੰਧ ਵਿੱਚ ਖਬਰਾਂ ਆਉਣ ਮਗਰੋਂ ਬਾਅਦ ਸਾਦੇ ਕੱਪੜਿਆਂ ਵਿੱਚ ਆਏ ਕੁੱਝ ਪੁਲਿਸਵਾਲਿਆਂ ਨੇ ਸੁਲਤਾਨਪੁਰੀ ਇਲਾਕੇ ਵਿੱਚ ਧਰਮ ਬਦਲਣ ਵਾਲੇ ਸਿੱਖ ਪਰਿਵਾਰਾਂ ਕੋਲੋਂ ਕੁੱਝ ਪੁੱਛਗਿੱਛ ਕੀਤੀ ਹੈਪਰ ਆਧਿਕਾਰਿਕ ਤੌਰ ਉੱਤੇ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਡੀਐਸਜੀਐਮਸੀ ਦੇ ਜਨ.ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸੁਲਤਾਨਪੁਰੀ ਇਲਾਕੇ ਵਿੱਚ 50 ਤੋਂ ਜ਼ਿਆਦਾ ਅਤੇ ਕਲਿਆਣਪੁਰੀ ਇਲਾਕੇ ਵਿੱਚ 60 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਨੂੰ ਰੱਬ ਦੀ ਮਦਦ ਦੇ ਨਾਂਅ ਉੱਤੇ ਗੁੰਮਰਾਹ ਕਰਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਉਨ੍ਹਾਂਨੇ ਕਿਹਾ ਕਿ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਇਸਾਈ ਮਿਸ਼ਨਰੀ ਯੋਜਨਾ ਦੇ ਤਹਿਤ ਬੇਰੋਜਗਾਰੀ ਅਤੇ ਆਰਥਕ ਤੰਗੀਨਾਲ ਜੂਝ ਰਹੇ ਗਰੀਬ ਅਤੇ ਜਰੂਰਤਮੰਦ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਅਤੇ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਕੇ ਉਨ੍ਹਾਂ ਨੂੰ ਰੱਬ ਤੋਂ ਮਦਦ ਹਾਸਲ ਕਰਨ ਦੇ ਨਾਮ ਉੱਤੇ ਇਸਾਈ ਧਰਮ ਅਪਣਾਉਣ ਲਈ ਕਿਹਾ ਜਾਂਦਾ ਹੈ, ਜੋ ਕਿ ਬਿਲਕੁੱਲ ਗਲਤ ਹੈ।ਮਨਜਿੰਦਰ ਸਿੰਘ ਸਿਰਸਾ ਨੇ ਇਸ ਪੂਰੇ ਮਾਮਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਹਿਣਗੇ ,ਤਾਂ ਕਿ ਕਿਸੇ ਤਰ੍ਹਾਂ ਦੇ ਟਕਰਾਓ ਦੇ ਹਾਲਾਤ ਪੈਦਾ ਨਾ ਹੋਣ। ਹਾਲਾਂਕਿ ਇਸਾਈ ਮਿਸ਼ਨਰੀ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਖੰਡਨ ਜਾਂ ਸਫਾਈ ਦਿੱਤੀ ਗਈ ਹੈ।ਸਥਾਨਕ ਡੀਸੀਪੀ ਰਾਜਿੰਦਰ ਸਿੰਘ ਸਾਗਰ ਨੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਹੈ, ਪਰ ਜੇਕਰ ਅਜਿਹੀ ਕੋਈ ਖਬਰ ਹੈ, ਤਾਂ ਪੁਲਿਸ ਉਸਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਅਤੇ ਜਾਂਚ ਕਰਕੇ ਇਹ ਪਤਾ ਲਗਾਏਗੀ ਕਿ ਇਸ ਵਿੱਚ ਕਿੰਨੀ ਸੱਚਾਈ ਹੈ। ਇਸੇ ਦੌਰਾਨ ਸਿਕਲੀਗਰ ਵੈਲਫੇਅਰ ਸੋਸਾਇਟੀ ਦੇ ਪ੍ਰੈਸੀਡੈਂਟ ਪੱਪੂ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਮਨ ਵਿਹਾਰ ਇਲਾਕੇ ਵਿੱਚ ਇਸਾਈਆਂ ਨੇ ਕੁੱਝ ਕਮਰੇ ਕਿਰਾਏ ਉੱਤੇ ਲਏ ਹੋਏ ਹਨ ਅਤੇ ਉਥੋਂ ਤੋਂ ਹੀ ਇਹ ਪੂਰਾ ਮਿਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵੀ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

Read More...