Post

ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ

ਕੈਪਟਨ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ ਸ਼ਰਾਬ ਨੂੰ ਸਸਤਾ ਕੀਤਾ ਗਿਆ ਹੈ। ਨਵੀਂ ਨੀਤੀ ਅਨੁਸਾਰ ਸੂਬੇ ਵਿੱਚ ਸ਼ਰਾਬ ਕਾਰੋਬਾਰ ’ਚ ਅਜ਼ਾਰੇਦਾਰੀ ਤੋੜਨ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਸੂਬੇ ਵਿੱਚ ਇਸ ਵਾਰ ਸ਼ਰਾਬ ਦਾ ਕੋਟਾ 32 ਫ਼ੀ ਸਦੀ ਹੋਰ ਘਟਾਇਆ ਗਿਆ ਹੈਇਸ ਦੇ ਨਾਲ ਸ਼ਰਾਬ ਦੀ ਤਸਕਰੀ ਰੋਕਣ ਲਈ ਸ਼ਰਾਬ ਦੀ ਕੀਮਤ ਘਟਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਸ਼ਰਾਬ ਦੀ ਕੀਮਤ ਪ੍ਰਤੀ ਬੋਤਲ ਪੰਜਾਹ ਰੁਪਏ ਤੋਂ ਵੱਧ ਘੱਟ ਸਕਦੀ ਹੈ ਤੇ ਇਸ ਦੇ ਨਾਲ ਬੀਅਰ ਦੀ ਕੀਮਤ ਵੀ ਕੁਝ ਘਟੇਗੀ।ਨਵੀਆਂ ਕੀਮਤਾਂ ਦੇ ਹਿਸਾਬ ਨਾਲ ਪਹਿਲਾਂ ਬੀਅਰ ਦੀ ਬੋਤਲ ਜਿੱਥੇ 180 ਰੁਪਏ ਦੀ ਮਿਲਦੀ ਹੈ, ਉਸ ਦੀ ਕੀਮਤ 140 ਰੁਪਏ ਹੋ ਜਾਵੇਗੀ। ਦੇਸੀ ਸ਼ਰਾਬ ਦੀ ਕੀਮਤ ਵੀ 250 ਰੁਪਏ ਤੋਂ ਘਟ ਕੇ 200 ਰੁਪਏ ਹੋ ਜਾਵੇਗੀ ਜਦਕਿ ਅੰਗ੍ਰੇਜ਼ੀ ਸ਼ਰਾਬ (ਭਾਰਤ ਵਿੱਚ ਬਣੀ ਵਲੈਤੀ ਸ਼ਰਾਬ) ਦੀ ਕੀਮਤ ਵਿੱਚ ਵੀ 50 ਰੁਪਏ ਤਕ ਦੀ ਕਟੌਤੀ ਤੋਂ ਬਾਅਦ 600 ਰੁਪਏ ਤੋਂ ਘਟ ਕੇ 550 ਰੁਪਏ ਹੋ ਜਾਵੇਗੀ।ਸ਼ਰਾਬ ਦੇ ਕਾਰੋਬਾਰ ’ਚ ਅਜਾਰੇਦਾਰੀ ਤੋੜਨ ਲਈ ਪੰਜ ਕਰੋੜਰੁਪਏ ਤੱਕ ਦੇ ਛੋਟੇ-ਛੋਟੇ 700 ਗਰੁੱਪਾਂ ਨੂੰ ਠੇਕੇ ਦਿੱਤੇ ਜਾਣਗੇ ਤੇ ਇਨ੍ਹਾਂ ਵਿੱਚ ਮੁਕਾਬਲੇਬਾਜ਼ੀ ਨਾਲ ਸ਼ਰਾਬ ਦੇ ਭਾਅ ਘਟਣਗੇ ਤੇ ਰਾਜ ਸਰਕਾਰ ਨੂੰ ਵੱਧ ਮਾਲੀਆ ਮਿਲੇਗਾ। ਨਵੀਂ ਨੀਤੀ ਤਹਿਤ ਇਸ ਵਾਰ ਪਿਛਲੇ ਸਾਲ ਦੇ 5150 ਕਰੋੜ ਰੁਪਏ ਦੇ ਮੁਕਾਬਲੇ ਛੇ ਹਜ਼ਾਰ ਕਰੋੜ ਰੁਪਏ ਤੱਕ ਦੀ ਆਮਦਨ ਦੀ ਆਸ ਹੈ। ਠੇਕੇਦਾਰਾਂ ਨੂੰ ਠੇਕੇ ਲਾਟਰੀ ਜਾਂ ਪਰਚੀਆਂ ਦੇ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ।ਨਵੀਂ ਨੀਤੀ ਤਹਿਤ ਸੂਬੇ ਭਰ ’ਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 150 ਘਟਾ ਕੇ 5850 ਦੀ ਥਾਂ 5700 ਕਰ ਦਿੱਤੀ ਗਈ ਹੈ। ਪੀਐੱਮਐੱਲ ਦਾ ਕੋਟਾ 8.44 ਕਰੋੜ ਪਰੂਫ ਲੀਟਰ ਤੋਂ ਘਟਾ ਕੇ 5.78 ਕਰੋੜਆਈਐੱਮਐੱਫਐੱਲ ਦਾ ਕੋਟਾ 3.71 ਕਰੋੜ ਪਰੂਫ ਲੀਟਰ ਤੋਂ ਘਟਾ ਕੇ 2.48 ਕਰੋੜ ਅਤੇ ਬੀਅਰ ਦਾ ਕੋਟਾ 3.22 ਤੋਂ ਘਟਾ ਕੇ 2.57 ਬੀਐੱਲ ਕਰ ਦਿਤਾ ਹੈ।ਹੁਣ ਠੇਕੇਦਾਰ ਪੰਜ ਤੋਂ ਦਸ ਫੀਸਦੀ ਸ਼ਰਾਬ ਦਾ ਕੋਟਾ ਆਪਸ ’ਚ ਬਦਲ ਸਕਦੇ ਹਨ। ਪੀਐੱਮਐੱਲ ’ਤੇ ਪਿਛਲੇ ਸਾਲ ਦੇ 240 ਰੁਪਏ ਪ੍ਰਤੀ ਕੇਸ ਦੇ ਮੁਕਾਬਲੇ ਆਬਕਾਰੀ ਡਿਊਟੀ 254 ਰੁਪਏ ਪ੍ਰਤੀ ਕੇਸ ਕਰ ਦਿੱਤੀ ਗਈ ਹੈ। ਇਸੇ ਤਰਾਂ ਪੀਐੱਮਐੱਲ, ਆਈਐੱਮਐੱਫਐੱਲ ਅਤੇ ਬੀਅਰ ’ਤੇ ਆਬਕਾਰੀ ਡਿਊਟੀ ਕ੍ਰਮਵਾਰ 318 ਰੁਪਏ, 348 ਰੁਪਏ ਪਰੂਫ ਲੀਟਰ ਅਤੇ 52 ਰੁਪਏ ਬਲਕ ਲਿਟਰ ਨਿਸ਼ਚਤ ਕੀਤੀ ਹੈ।ਨਵੀਂ ਨੀਤੀ ਤਹਿਤ ਉਚਾਨੀ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ ਤੇਹੁਣ ਮੈਰਿਜ ਪੈਲੇਸਾਂ ਅਤੇ ਬੈਂਕੁਇਟ ਹਾਲਾਂ ਨੂੰ ਘੱਟੋ ਘੱਟ ਰਿਟੇਲ ਕੀਮਤ ’ਤੇ ਸ਼ਰਾਬ ਦਿੱਤੀ ਜਾਵੇਗੀ। ਇਸ ਦੇ ਨਾਲ ਗਊ ਸੈੱਸ ਪ੍ਰਤੀ ਬੋਤਲ ਦੀ ਥਾਂ ਸ਼ਹਿਰਾਂ ਤੇ ਪਿੰਡਾਂ ਵਿੱਚ ਦੋਵਾਂ ਥਾਵਾਂ ’ਤੇ ਪੀਐੱਲ ਅਤੇ ਆਈਐੱਮਐੱਫਐੱਲ ਪੰਜ ਫ਼ੀ ਸਦੀ ਪਰੂਫ ਲਿਟਰ ਦੇ ਹਿਸਾਬ ਲਿਆ ਜਾਵੇਗਾ।ਕੈਬਨਿਟ ਨੇ ਨਾਗਰਿਕ ਸੇਵਾਵਾਂ ਵਿੱਚ ਕੁਸ਼ਲਤਾ, ਪਾਰਦਰਸ਼ਤਾ ਅਤੇਜਵਾਬਦੇਹੀ ਬਿੱਲ ਲਿਆਉਣ ਲਈ ਖਰੜੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਵਜ਼ਾਰਤ ਨੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਇਕ ਸਬ-ਕਮੇਟੀ ਕਾਇਮ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਵਜ਼ਾਰਤ ਨੇ ਪੰਜਾਬ ਰਾਜ ਪ੍ਰਸ਼ਾਸਕੀ ਸੁਧਾਰ ਅਤੇ ਸਦਾਚਾਰ ਕਮਿਸ਼ਨ ਦੇ ਸੰਵਿਧਾਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਜ਼ਾਰਤ ਨੇ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਪੰਜਾਬ ਪੁਲੀਸ (ਸੋਧ) ਆਰਡੀਨੈਂਸ 2018 ਨੂੰ ਪੇਸ਼ ਕਰਕੇ ਐਕਟ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਰੇਜਾਂ ਦੇ ਇੰਚਾਰਜ ਆਈਜੀ, ਡੀਆਈਜੀ ਵਿੱਚੋ ਕਿਸੇ ਨੂੰ ਵੀ ਲਾਇਆ ਜਾ ਸਕਦਾ ਹੈ।

Read More...

Post

ਦੇਖ ਲਉ ਹਾਲ ਪੰਜਾਬ ਪੁਲਿਸ ਦਾ

ਆਹ ਦੇਖ ਲਉ ਹਾਲ ਪੰਜਾਬ ਪੁਲਿਸ ਦਾ ਜਿਲਾ ਲੁਧਿਅਾਣਾ ਥਾਣਾ ਮਿਹਰਬਾਨ ਦਾ S.H.O ਪਿੰਡ ਬੂਥਗੜ ਦੇ ਸਰਪੰਚ ਨੂੰ ਕਿਵੇ ਗਲਤ ਬੋਲਦਾ ਸੁਣ ਲਵੋ.ਸਰਪੰਚ ਸਾਬ S.H.O ਨੂੰ ਨਜਾੲਿਜ ਮਾੲਿਨਿੰਗ ਵਾਰੇ ਦੱਸ ਰਹੇ ਹੈ.ੳੁਲਟਾ S.H.O ਸਰਪੰਚ ਤੇ ਪਰਚਾ ਦਰਜ ਕਰਨ ਦੀਅਾਂ ਧਮਕੀਅਾਂ ਦੇ ਰਿਹਾ.Look at the situation in the district ofLudhiana police of Ludhiana Police, Mr.H.O village of Miharban, Mr. Sarpanch of village Boothgarh should listen to what is wrong. Listen to Mr. Soh S.H.O. about Najj Milling. Dulata S.H.O is giving threats to register on the Sarpanch.लुधियाना पुलिस की लुधियाना पुलिस के जिले में स्थित स्थिति को देखिए, मिहारबान के श्री एच.ओ.ओ. गांव, बूथगढ़ गांव के सरपंच, गलत शब्द सुनते हैं। श्री सफ़ा एसएचओ नजज मॉर्निंग के बारे में बता रही है।ਆਹ ਦੇਖ ਲਉ ਹਾਲ ਪੰਜਾਬ ਪੁਲਿਸ ਦਾ ਜਿਲਾ ਲੁਧਿਅਾਣਾ ਥਾਣਾ ਮਿਹਰਬਾਨ ਦਾ S.H.O ਪਿੰਡ ਬੂਥਗੜ ਦੇ ਸਰਪੰਚ ਨੂੰ ਕਿਵੇ ਗਲਤ ਬੋਲਦਾ ਸੁਣ ਲਵੋ.ਸਰਪੰਚ ਸਾਬ S.H.O ਨੂੰ ਨਜਾੲਿਜ ਮਾੲਿਨਿੰਗ ਵਾਰੇ ਦੱਸ ਰਹੇ ਹੈ.ੳੁਲਟਾ S.H.O ਸਰਪੰਚ ਤੇ ਪਰਚਾ ਦਰਜ ਕਰਨ ਦੀਅਾਂ ਧਮਕੀਅਾਂ ਦੇ ਰਿਹਾ.Look at the situation in the district of Ludhiana police of Ludhiana Police, Mr.H.O village of Miharban, Mr. Sarpanch of village Boothgarh should listen to what is wrong. Listen to Mr. Soh S.H.O. about Najj Milling. Dulata S.H.O is giving threats to register on the Sarpanch.लुधियाना पुलिस कीलुधियाना पुलिस के जिले में स्थित स्थिति को देखिए, मिहारबान के श्री एच.ओ.ओ. गांव, बूथगढ़ गांव के सरपंच, गलत शब्द सुनते हैं। श्री सफ़ा एसएचओ नजज मॉर्निंग के बारे में बता रही है।ਦੇਖ ਲਉ ਹਾਲ ਪੰਜਾਬ ਪੁਲਿਸ ਦਾ,ਦੇਖ ਲਉ ਹਾਲ ਪੰਜਾਬ ਪੁਲਿਸ ਦਾ

Read More...

Post

ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਦੇ ਕਤਲ ਕਾਂਡ ‘ਚ ਆਇਆ ਨਵਾਂ ਮੋੜ, ਇੱਕ ਕਾਬੂ

ਰੁਪਿੰਦਰ ਗਾਂਧੀ ਦੇ ਭਰੇ ਅਤੇ ਸਾਬਕਾ ਸਰਪੰਚ ਮਨਵਿੰਦਰ ਸਿੰਘ ਮਿੰਦੀ ਗਾਂਧੀ ਦੇ ਕਲਤ ਕਾਂਡ ‘ਚ ਨਵਾਂ ਮੋੜ ਆਇਆ ਹੈ। ਇਸ ਕੇਸ ‘ਚ ਖੰਨਾ ਪੁਲਿਸ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਲਾਰੇਂਸ ਬਿਸਨੋਈ ਦੇ ਸਾਥੀ ਨਰੇਸ਼ ਕੁਮਾਰ ਉਰਫ ਅਰਜੁਨ ਨਿਵਾਸੀ ਅਬੋਹਰ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚੋਂ ਦੋ ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਨਰੇਸ਼ ਦੀ ਕਾਲ ਡਿਟੇਲ ਤੋਂ ਪੁਲਿਸ ਨੂੰ ਮਿਲੇ ਅਹਿਮ ਸਬੂਤਾਂ ਦੇਆਧਾਰ ‘ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਸੂਤਰਾਂ ਦੇ ਅਨੁਸਾਰ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ‘ਚ ਬੈਠਾ ਗਰਜੋਤ ਸਿੰਘ ਗਰਚਾ ਆਪਣੇ ਦੋਸਤ ਅਤੇ ਗੈਂਗਸਟਰ ਰਿੰਦਾ ਸੰਧੂ ਦੇ ਮਾਧਿਅਮ ਨਾਲ ਨਰੇਸ਼ ਦੇ ਸੰਪਰਕ ਵਿੱਚ ਆਇਆ ਸੀ। ਗਰਚਾ ਨੇ ਵਿਦੇਸ਼ ਵਿੱਚ ਬੈਠ ਕੇ ਮਿੰਦੀ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਖੰਨੇ ਦੇ ਆਸਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਉਸ ਦੇ ਕੁੱਝ ਸਾਥੀਆਂ ਨੇ ਕਾਤਲਾਂ ਨੂੰ ਸਹਿਯੋਗ ਕੀਤਾ ਸੀ। ਨਰੇਸ਼ ਨੂੰ ਸੁਪਾਰੀ ਦੇ ਕੇ ਮਿੰਦੀ ਦਾ ਕਤਲ ਕਰਾਵਾਇਆ ਗਿਆ ਸੀ। ਨਰੇਸ਼ ਦੇ ਨਾਲ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈਜੋ ਅਜੇ ਤੱਕ ਪੁਲਿਸ ਦੀ ਗਿਰਫਤ ‘ਚੋਂ ਬਾਹਰ ਹੈ।(ਨਿਰੇਸ਼ ‘ਤੇ ਦਰਜ਼ ਹਨ ਕਈ ਕਤਲਾਂ ਦੇ ਮਾਮਲੇ)ਜਿਕਰਯੋਗ ਹੈ ਕਿ ਨਰੇਸ਼ ਕੁਮਾਰ ‘ਤੇ ਕਈ ਕਤਲਾਂ ਦੇ ਮਾਮਲੇ ਦਰਜ਼ ਹਨ। ਉਹ ਇੱਕ ਸ਼ਾਰਪ ਸ਼ੂਟਰ ਹੈ ਅਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੰਜਾਬ ਵਿੱਚ ਵਾਰਦਾਤ ਕਰਨ ਤੋਂ ਬਾਅਦ ਨਰੇਸ਼ ਅਤੇ ਉਸ ਦੇ ਸਾਥੀ ਰਾਜਸਥਾਨ ਵਿੱਚ ਲੁੱਕ ਜਾਂਦੇ ਸਨ। ਮਿੰਦੀ ਕਤਲ ਕੇਸ਼ ਨੂੰ ਲੈ ਕੇ ਉਸ ਨੇ ਮੋਬਾਇਲ ‘ਤੇ ਕਿਸੇ ਨਾਲ ਗੱਲਬਾਤ ਕੀਤੀ ਅਤੇ ਫੋਨ ‘ਤੇ ਬੋਲਿਆ ਕਿ ਉਹਨਾਂ ਨੇ ਮਿੰਦੀ ਦਾ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਜਾਂਚ ਸ਼ੁ ਕੀਤੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਦਾਂ ਗਿਆ। ਐੱਸਐੱਚਓ ਵਿਨੋਦ ਕੁਮਾਰ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਨਰੇਸ਼ ਨੂੰ ਸਥਾਨਕ ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਦੇ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ।(ਛੋਟਾ ਗਾਂਧੀ ਨੇ ਦਿੱਤਾ ਸੀ ਮੋਟਰਸਾਇਕਲ)ਮਿੰਦੀ ਕਤਲ ਕਾਂਢ ‘ਚ ਪੁਲਿਸ ਨੇ ਜਗਜੀਤ ਸਿੰਘ ਉਰਫ ਛੋਟਾ ਗਾਂਧੀ ਨਿਵਾਸੀ ਬੁਟਾਹਰੀ, ਗਰਜੋਤ ਗਰਚਾ ਸਮੇਤ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਸੀ। ਵਾਰਦਾਤ ਤੋਂ ਬਾਅਦ ਪਿੰਡ ਰਸੂਲੜਾ ਦੇ ਬਸ ਸਟੈਂਡ ਦੇ ਕੋਲ ਜੋ ਮੋਟਰਸਾਇਕਲ ਬਰਾਮਦ ਹੋਇਆ ਸੀ, ਉਹ ਜਗਜੀਤ ਸਿੰਘ ਦਾ ਦੱਸਿਆ ਜਾ ਰਿਹਾ ਸੀ। ਪਰ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਮੋਟਰਸਾਇਕਲ ਛੋਟਾ ਗਾਂਧੀ ਨੇ ਨਰੇਸ਼ ਨੂੰ ਦਿੱਤਾ ਸੀ। ਜਿਸ ‘ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।(ਇਸ ਤਰੀਕੇ ਨਾਲ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜ਼ਾਮ)20 ਅਗਸਤ 2017 ਦੀ ਸਵੇਰੇ ਜਦੋਂ ਮਨਵਿੰਦਰ ਸਿੰਘ ਮਿੰਦੀ ਖੇਤਾਂ ਵੱਲੋਂ ਵਾਪਸ ਘਰ ਪਰਤਿਆ ਸੀ, ਤਾਂ ਉਹ ਕੋਠੀ ਦੇ ਪਿੱਛੇ ਮੋਟਰ ‘ਤੇ ਫਸਲ ਨੂੰ ਸਪ੍ਰੇ ਕਰਾ ਰਿਹਾ ਸੀ। ਉਦੋਂ ਦੋ ਅਣਪਛਾਤਿਆਂ ਲੋਕਾਂ ਨੇ ਉੱਥੇ ਜਾ ਕੇ ਮਿੰਦੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਵਾਰਦਾਤ ਤੋਂ ਬਾਅਦ ਕਾਤਲ ਮਿੰਦੀ ਦਾ ਹੀ ਬੁਲੇਟ ਲੈ ਕੇ ਫਰਾਰ ਹੋ ਗਏ ਸਨ। ਕਾਤਲਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਮਿੰਦੀ ਦੇ ਭਤੀਜੇ ਨੇ ਸਕਾਰਪਿਓ ਨਾਲ ਬੁਲੇਟ ਨੂੰ ਟੱਕਰ ਮਾਰ ਦਿੱਤੀ ਸੀ ਪਰ ਡਿੱਗਣ ਤੋਂ ਬਾਅਦ ਕਾਤਲਾਂ ਨੇ ਗਨ ਪੁਆਇੰਟ ‘ਤੇ ਗੱਡੀ ਖੋਹ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਵੀ ਰਸਤੇ ਵਿੱਚ ਛੱਡ ਕੇ ਕਿਸੇ ਦਾ ਮੋਟਰਸਾਇਕਲ ਖੋਹ ਲਿਆ ਸੀ ਅਤੇ ਉਹ ਫਰਾਰ ਹੋ ਗਏ ਸਨ

Read More...

Post

ਅੱਜ ਸੰਗਰਾਂਦ ਤਾਂ ਹਰ ਗੁਰਦੁਆਰੇ ਮਨਾਈ ਜਾਵੇਗੀ

ਅੱਜ ਸੰਗਰਾਂਦ ਤਾਂ ਹਰ ਗੁਰਦੁਆਰੇ ਮਨਾਈ ਜਾਵੇਗੀ,ਪਰ ਅੱਜ ਦਾ ਦਿਨ…?ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਜੀ ਕਰਤਾਰਪੁਰ ਦੇ ਬਾਗ ਵਿੱਚ ਸੈਰ ਕਰ ਰਹੇ ਸਨ,ਹਵਾ ਤੇਜ ਵਗਦੀ ਹੋਣ ਕਾਰਨ ਆਪ ਜੀ ਦੀ ਪੁਸ਼ਾਕ ਕੁੱਝ ਬੂਟਿਆਂ ਨਾਲ ਉਲਝ ਗਈ ਅਤੇ ਕੁੱਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ,ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪੁੱਜੀ,ਆਪ ਜੀ ਉਦਾਸ ਬੈਠੇ ਫੁੱਲਾਂ ਵੱਲ ਤੱਕ ਰਹੇ ਸਨਇੰਨੇ ਟਾਇਮ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਅਤੇ ਉਦਾਸੀ ਦਾ ਕਾਰਨ ਪੁੱਛਿਆ,ਆਪ ਜੀ ਨੇ ਕਿਹਾ ਕਿ,ਸੱਚੇ ਪਾਤਸ਼ਾਹ ਮੇਰੀ ਖੁੱਲੀ ਪੁਸ਼ਾਕ ਨਾਲ ਅੜ ਕੇ ਇਹ ਵਿਚਾਰੇ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ,ਇਸ ਮੌਕੇ ਤੇ ਛੇਵੇਂ ਪਾਤਸ਼ਾਹ ਨੇ ਉਪਦੇਸ਼ ਦਿੰਦਿਆਂ ਕਿਹਾ ਕਿ ਜੇ ਪੁਸ਼ਾਕ ਵੱਡੀ ਪਾਈ ਹੋਵੇ ਤਾਂ ਸੰਭਾਲ ਕੇ ਤੁਰਨਾ ਚਾਹੀਦਾ ਹੈ,ਗੁਰੂ ਸਾਹਿਬ ਜੀ ਵੱਲੋਂ ਆਖੇ ਇਸ ਉਪਦੇਸ਼ ਵਿੱਚ ਸਿਖਿਆ ਬਹੁਤ ਕਮਾਲ ਦੀ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ,ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ,ਹਰਿਰਾਇ ਸਾਹਿਬ ਜੀਨੇ ਆਪਣੇ ਦਾਦਾ-ਗੁਰੂ ਜੀ ਦੀ ਇਸ ਸਿਖਿਆ ਨੂੰ ਘੁੱਟ ਕੇ ਪੱਲ੍ਹੇ ਨਾਲ ਬੰਨ੍ਹ ਲਿਆ ਅਤੇ ਸਾਰੀ ਜਿੰਦਗੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਬਣਕੇ ਲੋਕ ਭਲਾਈ ਦੇ ਕੰਮ ਕੀਤੇ ।ਆਪ ਜੀ ਗੁਰਬਾਣੀ ਦੇ ਸ਼ਬਦ- ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ,ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ||(479) ਦਾ ਉਪਦੇਸ਼ ਸਭ ਸੰਗਤ ਨਾਲ ਸਾਂਝਾ ਕਰਦੇ ਰਹੇ,ਹੁਣ ਅਸੀਂ ਕੀ ਸਿਖਿਆ ਲੈਣੀ ਹੈਅਸੀਂ ਸ਼ਰਧਾ ਵੱਸ ਫੁੱਲ ਤੋੜੇ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਖੁਸ਼ ਕਰਨ ਲਈ ਉਪਰ ਸੁਟਣੇ ਸ਼ੁਰੂ ਕਰ ਦਿੱਤੇ,ਦੋ ਮਿੰਟ ਲਈ ਉਪਰ ਲਿਖੀ ਸਿਖਿਆ ਨੂੰ ਧਿਆਨ ਵਿੱਚ ਲਿਆਕੇ ਸੋਚਣਾ ਕਿ ਗੁਰੂ ਸਾਹਿਬ ਜੀ ਦੀ ਪੁਸ਼ਾਕ ਨਾਲ ਫੁੱਲ ਅੜਕੇ ਟੁੱਟ ਜਾਂਦੇ ਹਨ ਅਤੇ ਗੁਰੂ ਸਾਹਿਬ ਜੀ ਉਦਾਸ ਹੋ ਗਏ,ਪਰ ਅਸੀਂ ਤੇ ਆਪ ਖਿੜੇ ਹੋਏ ਫੁੱਲ…?ਦੂਜੀ ਗੱਲ ਅਸੀਂ ਵੱਡੀ ਜਿੰਮੇਵਾਰੀ ਨਿਭਾਉਦਿਆਂ ਸਮਾਜ ਦੀ ਸੇਵਾ ਕਰਨ ਲਈ ਹਰ ਟਾਇਮ ਤਿਆਰ ਰਹਿਣਾ ਸੀ ਅਤੇ ਇਹ ਸੇਵਾ ਕਰਦਿਆਂ ਨਿਮਰਤਾ ਸਾਡੇ ਜੀਵਨ ਵਿੱਚੋਂ ਝਲਕਣੀ ਚਾਹੀਦੀ ਸੀਪਰ ਅਸੀਂ ਐਨੇ ਜਿਆਦਾ ਹੰਕਾਰੀ ਹੋ ਗਏ ਕਿ ਆਪਣੇ ਆਪ ਨੂੰ ਆਗੂ ਸਮਝਣ ਲੱਗ ਪਏ । ਅੱਜ ਹਰ ਕੋਈ ਜਥੇਦਾਰ ਬਣਿਆਂ ਫਿਰਦਾ ਹੈ ਜੀ ਇਥੇ ।ਅਵਾਜ ਤੇ ਸਾਰੇ ਦੇ ਰਹੇ ਹਨ ਕਿ ਖਾਲਸਾ ਪੰਥ ਇਕ ਝੰਡੇ ਹੇਠਾਂ ਇਕੱਠਾ ਹੋਵੇ, ਪਰ ਹਰ ਕੋਈ ਹੰਕਾਰ ਪਾਲੀ ਬੈਠਾ ਹੈ ਕਿ ਝੰਡਾ ਮੇਰਾ ਹੋਵੇ,ਆਪੋ ਆਪਣੇ ਝੰਡੇ ਅਤੇ ਆਪੋ ਆਪਣੀ ਮਰਿਆਦਾ ( ਅੱਜ ਇਕ ਚੇਤ ਹੈ, ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਜ਼ਿਮੇਵਾਰੀ ਸੋਂਪੀ ਗਈ ਸੀ ਜੇ ਯਾਦ ਹੋਵੇ ਸਾਨੂੰ )ਅਮਰਪ੍ਰੀਤ ਸਿੰਘ ਗੁੱਜਰਵਾਲ 94655-66666

Read More...

Post

ਇਸ ਦੇਸ਼ ਦੇ ਏਵੀਏਸ਼ਨ ਵਿਭਾਗ ਵਲੋਂ ਸਿੱਖਾਂ ਨੂੰ ਵੱਡੀ ਰਾਹਤ IIਜਾਣੋ ਪੂਰੀ ਖ਼ਬਰ

ਇਸ ਦੇਸ਼ ਦੇ ਏਵੀਏਸ਼ਨ ਵਿਭਾਗ ਵਲੋਂ ਸਿੱਖਾਂ ਨੂੰ ਵੱਡੀ ਰਾਹਤ। ਹੁਣ ਯਾਤਰੀ ਸਿਰੀ ਸਾਹਿਬ ਧਾਰਨ ਕਰਕੇ ਨਿਊਜ਼ੀਲੈਂਡ ‘ਚ ਹਵਾਈ ਸਫਰ ਕਰ ਸਕਣਗੇ। ਵਿਭਾਗ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਹੈ ਕਿ ਸਿਰੀ ਸਾਹਿਬ ਸਿੱਖ ਗੁਰੂ ਸਹਿਬਾਨ ਵਲੋਂ ਬਖਸ਼ਿਸ਼ ਕੀਤੀ ਹੋਈ ਹੈ ਤੇ ਇਹ ਉੱਚ ਅਧਿਆਤਮਕ ਅਹਿਮੀਅਤ ਰੱਖਦੀ ਹੈ ਵੈੱਬਸਾਈਟ ‘ਤੇ ਇਹ ਵੀ ਲਿਖਿਆ ਗਿਆਕਿ ਸਿੱਖ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਸਿਰੀ ਸਾਹਿਬ ਪਹਿਨ ਕੇ ਨਿਊਜ਼ੀਲੈਂਡ ਭਰ ‘ਚ ਹਵਾਈ ਸਫਰ ਕਰ ਸਕਦੇ ਹਨ ਤੇ ਨਿਊਜ਼ੀਲੈਂਡ ‘ਚੋਂ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾ ‘ਚ ਵੀ ਸਫਰ ਕਰ ਸਕਦੇ ਹਨ।ਇਸ ਦੇ ਨਾਲ ਹੀ ਵੈੱਬਸਾਈਟ ‘ਤੇ ਇਹ ਵੀ ਲਿਖਿਆ ਗਿਆ ਕਿ ਅੰਤਰਰਾਸ਼ਟਰੀ ਉਡਾਣ ਦੇ ਲਈ ਜੇਕਰ ਯਾਤਰੀ ਨੂੰਕਿਸੇ ਹੋਰ ਦੇਸ਼ ‘ਚ ਜਹਾਜ਼ ਬਦਲੀ ਕਰਨ ਦੀ ਲੋੜ ਪਵੇ ਤਾਂ ਉਸ ਦੇਸ਼ ਦੇ ਹਵਾਬਾਜ਼ੀ ਨਿਯਮਾਂ ਜਾਂ ਏਅਰਲਾਈਨ ਦੀ ਪੜਤਾਲ ਕਰਨੀ ਹੋਵੇਗੀ ਤਾਂ ਕਿ ਯਾਤਰੀ ਮੁਸ਼ਕਿਲ ‘ਚ ਨਾ ਫਸੇ। ਜੇਕਰ ਸਿਰੀ ਸਾਹਿਬ 6 ਸੈਂਟੀਮੀਟਰ ਤੋਂ ਲੰਬੀ ਹੋਵੇ ਤਾਂ ਸੁਰੱਖਿਆ ਸਟਾਫ ਯਾਤਰੀ ਨੂੰ ਰੋਕ ਸਕਦਾ ਹੈ ਤੇ ਸਿਰੀ ਸਾਹਿਬ ਨੂੰ ਕਾਰਗੋ ‘ਚ ਭੇਜਣ ਲਈ ਕਹਿ ਸਕਦਾ ਹੈ।All kirpans with blades longer than 6cm in length are restricted from your carry-on luggage but they can go in checked-in luggage.Check Unlawful weapons to make sure the kirpans you are carrying are not offensive weapons.Youwill be requested to relinquish any kirpan with a blade of more than 6.cm located in your carry-on luggage. If you fail to relinquish them:you will not be permitted to move through the screening point your airline will be advised of your refusal.ਇਸ ਦੇਸ਼ ਦੇ ਏਵੀਏਸ਼ਨ ਵਿਭਾਗ ਵਲੋਂ ਸਿੱਖਾਂ ਨੂੰ ਵੱਡੀ ਰਾਹਤ,ਹੁਣ ਯਾਤਰੀ ਸਿਰੀ ਸਾਹਿਬ ਧਾਰਨ ਕਰਕੇ ਹਵਾਈ ਸਫਰ ਕਰ ਸਕਣਗੇ

Read More...

Post

ਕਾਂਗਰਸੀ ਆਗੂ ਦੀ ਗੱਡੀ ਨੂੰ ਲਾਈ ਅੱਗ, ਜਾਣੋ ਪੂਰੀ ਖਬਰ

ਕਾਂਗਰਸੀ ਆਗੂ ਦੀ ਗੱਡੀ ਨੂੰ ਲਾਈ ਅੱਗ, ਜਾਣੋ ਪੂਰੀ ਖਬਰ ਮੋਗਾ ਜ਼ਿਲੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਆਗੂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਦੀ ਇਨੋਵਾ ਗੱਡੀ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸਾੜ ਦਿੱਤੀ ਗਈ। ਇਸ ਮਾਮਲੇ ਵਿਚ ਨਿਹਾਲ ਸਿੰਘ ਵਾਲਾ ਦੀ ਪੁਲਸ ਲੋੜੀਂਦੀ ਦੀ ਕਾਰਵਾਈ ਕਰ ਰਹੀ ਹੈ।ਇਸ ਸੰਬੰਧੀ ਗੱਲਬਾਤ ਕਰਦਿਆਂਪ੍ਰਧਾਨ ਇੰਦਰਜੀਤ ਗਰਗ ਜੌਲੀ ਨੇ ਦੱਸਿਆ ਕਿ ਉਸ ਨੂੰ ਪਿਛਲੇ ਲੰਮੇ ਸਮੇਂ ਤੋਂ ਕੁਝ ਗੈਂਗਸਟਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਹੇ ਸਨ। ਇਸ ਸੰਬੰਧੀ ਉਸ ਵਲੋਂ ਪਹਿਲਾਂ ਵੀ ਪੁਲਸ ਨੂੰ ਸੂਚਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।ਸੂਤਰਾਂ ਅਨੁਸਾਰ ਪ੍ਰਧਾਨ ਇੰਦਰਜੀਤ ਗਰਗ ਨੇ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ ਅਤੇ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੱਡੀ ਨੂੰ ਅੱਗ ਦੀ ਭੇਟ ਚੜ੍ਹਾ ਦਿੱਤਾ। ਅੱਗ ਕਿਸ ਨੇ ਅਤੇ ਕਿਉਂ ਲਗਾਈ ਇਨ੍ਹਾਂ ਕਾਰਨਾਂ ਦਾ ਪਤਾ ਤਾਂ ਪੁਲਸ ਤਫਤੀਸ਼ ਤੋਂ ਬਾਅਦ ਹੀ ਲੱਗ ਸਕੇਗਾ।Congress leader and leader of Nagar Panchayat Nihal Singh Wala, Indrajeet Garg Jolly, Innova, was killed by some unidentified persons last night in Tehsil Nihal Singh Wala of Moga district. In this case Nihal Singh Wala’s police is taking necessary action. Talking about this, President Inderjit Garg Jollytold that he has been demanding ransom for the last few years after threatening to kill some gangsters. In this regard, he has already been notified to the police. According to the sources, President Indrajit Garg had parked the vehicle outside the house and the night some unidentified persons set fire to the vehicle. The reason for the fire and why it would be known is that the police will be able to investigate only after the investigation.

Read More...

Post

ਮਾਂ-ਧੀ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ-ਮੌਤ ਜਾਣੋ ਪੂਰੀ ਖਬਰ

ਮਾਂ-ਧੀ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ-ਮੌਤ ਜਾਣੋ ਪੂਰੀ ਖਬਰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇੱਕ 59 ਸਾਲਾ ਔਰਤ ਤੇ ਉਸ ਦੀ 33 ਸਾਲਾ ਧੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇੱਛਾ ਮੌਤ ਦੀ ਆਗਿਆ ਮੰਗੀ ਹੈ। ਦੋਵੇਂ ਪੱਠਿਆਂ ਦੀ ਕਮਜ਼ੋਰੀ (ਮਸਕੂਲਰ ਡਾਇਸਟ੍ਰੋਫੀ-muscular dystrophy) ਨਾਲ ਜੂਝ ਰਹੀਆਂ ਹਨ।ਇਹ ਬਿਮਾਰੀ ਲਾ-ਇਲਾਜ ਹੈ ਪਰ ਇਲਾਜ ਕਰਵਾਉਣ ਨਾਲ ਮਰੀਜ਼ ਬਿਹਤਰ ਮਹਿਸੂਸ ਕਰ ਸਕਦਾ ਹੈ। ਇਹ ਬਿਮਾਰੀ ਛੋਟੀ ਉਮਰੇ ਜ਼ਿਆਦਾ ਹੁੰਦੀ ਹੈਪੀੜਤ ਨੂੰ ਰੁੜ੍ਹਨੀ ਕੁਰਸੀ (ਵ੍ਹੀਲ ਚੇਅਰ) ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦਾ ਮਰੀਜ਼ ਕਈ ਵਾਰ ਸਾਹ ਲੈਣ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਵੀ ਚਲਦੀ ਹੋ ਸਕਦੀ ਹੈ।ਸ਼ਸ਼ੀ ਮਿਸ਼ਰਾ ਤੇ ਉਸ ਦੀ ਧੀ ਅਨਾਮਿਕਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀਆਂ ਰਹਿਣ ਵਾਲੀਆਂ ਹਨ। ਅਨਾਮਿਕਾ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਰਤ ਦੇ ਮੁੱਖ ਜੱਜ ਜਸਟਿਸ ਦੀਪਕਮਿਸ਼ਰਾ ਨੂੰ ਪੱਤਰ ਰਾਹੀਂ ਵਿੱਤੀ ਸਹਾਇਤਾ ਦੇਣ ਜਾਂ ਮੌਤ ਦੀ ਆਗਿਆ ਦੇਣ ਲਈ ਵੀ ਲਿਖ ਚੁੱਕੀ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਆਪਣੇ ਇਲਾਜ ਲਈ ਖ਼ੂਨ ਨਾਲ ਚਿੱਠੀ ਲਿਖ ਮਦਦ ਮੰਗੀ ਸੀ ਤਾਂ ਉਨ੍ਹਾਂ ਨੂੰ 50,000 ਰੁਪਏ ਦਾ ਚੈੱਕ ਦਿੱਤਾ ਗਿਆ ਸੀ, ਜੋ ਮਾਵਾਂ-ਧੀਆਂ ਲਈ ਨਾਕਾਫੀ ਸੀ।ਅਨਾਮਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੰਗਾ ਮਿਸ਼ਰਾ ਦੀ ਵੀ ਇਸੇ ਬਿਮਾਰੀ ਕਾਰਨ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।ਉਨ੍ਹਾਂ ਦੇ ਮਾਤਾ ਨੂੰ 1985 ਵਿੱਚ ਆਪਣੀ ਇਸ ਬਿਮਾਰੀ ਬਾਰੇ ਪਤਾ ਲੱਗਾ ਸੀ। ਉਸ ਦਿਨ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੋਵਾਂ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ।ਮਾਰਚ 9 ਨੂੰ ਦੇਸ਼ ਦੀ ਸਿਖਰਲੀ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਸੀ, ਜਿਸ ਵਿੱਚ ਲਾ-ਇਲਾਜ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਕੁਝ ਸ਼ਰਤਾਂ ‘ਤੇ ਉਨ੍ਹਾਂ ਨੂੰ ਜੀਵਨ-ਰੱਖਿਅਕ ਪ੍ਰਣਾਲੀ ਤੋਂ ਹਟਾ ਕੇ ਮਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਨੂੰ ਅੰਗ੍ਰੇਜ਼ੀ ਵਿੱਚ ਪੈਸਿਵ ਯੁਥਨੇਸ਼ੀਆ ਕਹਿੰਦੇ ਹਨ। ਮਿਸ਼ਰਾ ਮਾਵਾਂ-ਧੀਆਂ ਨੇ ਇਸੇ ਤਰ੍ਹਾਂ ਦੀ ਇੱਛਾ ਮੌਤ ਦੀ ਆਗਿਆ ਮੰਗੀ ਹੈ।

Read More...

Post

ਸ਼ੇਅਰ ਜਰੂਰ ਕਰਿਓ,ਇਹ ਪੋਸਟ ਸਿਰਫ ਉਹਨਾਂ ਕੁੜੀਆਂ (ਡਾਂਸਰਾਂ) ਦੀ ਸੱਚਾਈ ਪੇਸ਼ ਕਰਦੀ ਹੈ ਜੋ ਮਜ਼ਬੂਰੀ ਵਿਚ ਇਹ ਕੰਮ ਕਰਦੀਆਂ ਹਨ

ਸ਼ੇਅਰ ਜਰੂਰ ਕਰਿਓ,ਇਹ ਪੋਸਟ ਸਿਰਫ ਉਹਨਾਂ ਕੁੜੀਆਂ (ਡਾਂਸਰਾਂ) ਦੀ ਸੱਚਾਈ ਪੇਸ਼ ਕਰਦੀ ਹੈ ਜੋ ਮਜ਼ਬੂਰੀ ਵਿਚ ਇਹ ਕੰਮ ਕਰਦੀਆਂ ਹਨ,ਮੈਂ ਜਲੰਧਰ ਆਪਣੇ ਦੋਸਤ ਦੀ ਮੈਰਿਜ ਤੇ ਗਿਆ ਹੋਇਆ ਸੀ। ਬਰਾਤ ਤੋ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪਾਉਣ ਲਈ ਡੀ.ਜੇ ਲਾਇਆ ਹੋਇਆ ਸੀ। ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਗੇ ਕਿਉਕਿ ਡਾਂਸਰਾਂ ਬੜੀਆ ਅੱਤ ਨੇ ਦੇਖੀ ਮਜਾ ਆਉਂਦਾਕੋਈ ਕਹੇ ਆਪਾਂ ਤਾਂ ਸਟੇਜ ਤੇ ਦੋ ਕੁ ਪੈਗ ਲਾ ਕੇ ਡਾਂਸਰ ਦੀ ਬਾਂਹ ਫੜ ਕੇ ਨੱਚਣਾ ਤੇ ਕੋਈ ਪਤਾ ਨਹੀ ਕੀ ਕੁਝ ਸੋਚੀ ਬੈਠਾ ਸੀ।ਜਿਵੇ-ਤਿਵੇ ਰਾਤ ਗੁਜਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾ ਚੱਲ ਰਹੀਆ ਸੀ।ਓਨਾ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁਜੀ ਤੇ ਰਸਮ ਰਿਵਾਜ ਨਿਭਾ ਕੇ ਕੁਜ ਕੁ ਫੇਰਿਆ ਲਈ ਗੁਰੂ ਘਰ ਨੂੰ ਚਲੇ ਗਏ ਤੇ ਜਿੰਨਾ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾ ਤੇ ਦਾਰੂ ਸੋਡੋ ਤੇ ਚਿਕਨ ਵੀ ਲੱਗ ਗਿਆ ਤੇ ਓਧਰ ਡੀ.ਜੇ ਤੇ ਪੋ੍ਗਰਾਮ ਵੀ ਸ਼ੁਰੂ ਹੋ ਗਿਆਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਂਸਰਾਂ ਸਟੇਜ ਤੇ ਬੁਲਾ ਲਈਆ ਤੇ ਓਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ,ਤੇ ਕੋਈ ਬਾਹ ਫੜੇ ਤੇ ਕੋਈ ਏਹੋ ਜਹੀਆ ਹਰਕਤਾ ਕਰੇ ਕਿ ਵੇਖ ਕੇ ਸ਼ਰਮ ਆਵੇ। ਇਕ ਡਾਂਸਰ ਰੋਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੱਈ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀਤੇ ਕੋਲ ਦੋ-ਤਿਨ ਡਾਂਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।ਮੈਂ ਜਦ ਓਸ ਨੂੰ ਪੁੱਛਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀ ਤਾਂ ਕਹਿਣ ਲੱਗੀ ਵੀਰ ਜੀ ਮੈਂ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੇਰਾ ਪੀਦਾ ਵਾ।ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨਸ਼ਾ ਕਰਦਾ ਵਾ ਤੇ ਮੈਂ ਘਰ ਦੇ ਵਿਰੁੱਧ ਜਾ ਕੇ ਮੈਰਿਜ ਕਰ ਲਈ ਸੀ ਤਾਂ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।ਉਹ ਰੋ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆ ਚ ਉਡਾ ਦਿਤੇਨੇ ਮੈਨੂੰ ਮਜਬੂਰੀ ਵਿਚ ਆ ਸਭ ਕਰਨਾ ਪੈ ਰਿਹਾ। ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾਂ ਸਟੇਜ ਤੇ ਕਈ ਵਾਰੀ ਏਦਾ ਦੀਆਂ ਹਰਕਤਾ ਕਰਦੇ ਨੇ ਕਿ ਮਰਨ ਨੁੂੰ ਦਿਲ ਕਰਦਾ ਤੇ ਕਈ ਕਹਿਣਗੇ ‘ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ”?? ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਇਹ ਸੋਚ ਕੇ ਮਨ ਸਮਜਾ ਲੈਦੀ ਆ।ਏਹ ਸਾਰਾ ਹਾਲ ਸੁਣ ਕੇ ਮੇਰੀਆ ਅੱਖਾਂ ਭਰ ਆਈਆ।ਮੈ ਓਸ ਨੂੰ 500 ਰੁਪਏ ਦਿਤੇ ਪਰ ਓਸ ਨੇ ਲੈਣ ਤੋ ਮਨਾ ਕਰ ਦਿਤਾ। ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁਖਾ ਕੇ ਖੁਸ਼ੀਆ ਲੱਬ ਰਹੇ ਨੇਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦਲਦਲ ਚ ਫਸਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗਲਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱਲਤ ਸਹਿਣੀ ਪੈ ਰਹੀ ਹੈ।

Read More...

Post

ਪੜ੍ਹੋ ਭਾਈਚਾਰਕ ਸਾਂਝ ਵਾਲਿਆਂ ਦੀ ਗਦਾਰੀਆਂ ਦੀ ਦਾਸਤਾਂ

ਪੜ੍ਹੋ ਭਾਈਚਾਰਕ ਸਾਂਝ ਵਾਲਿਆਂ ਦੀ ਗਦਾਰੀਆਂ ਦੀ ਦਾਸਤਾਂ ਹਿੰਦੂਤਵ ਅੱਜ ਦਾ ਨਹੀਂ ਹਮੇਸ਼ਾ ਤੌ ਸਿੱਖੀ ਦਾ ਦੁਸ਼ਮਣ ਰਿਹਾ ਹੈ,ਪੜ੍ਹੋ ਭਾਈਚਾਰੇ ਦੀਆਂ ਗਦਾਰੀਆਂ ਦੀ ਦਾਸਤਾਂ,13 ਮਾਰਚ, 1705 ਜਦੋਂ ਹਿੰਦੂ_ਪਹਾੜੀ_ਰਾਜੇਅਜਮੇਰ ਚੰਦ ਵਲੋਂ ਅਨੰਦਪੁਰ ਸਾਹਿਬ ਉਤੇ ਆਖ਼ਰੀ ਹਮਲਾ ਕੀਤਾ ਗਿਆ,ਬਿਲਾਸਪੁਰ ਰਿਆਸਤ ਦਾ ਸਿੱਖਾਂ ਨਾਲ ਬਹੁਤ ਗੂੜ੍ਹਾ ਸਬੰਧ ਸੀਅਕਤੂਬਰ, 1619 ਵਿਚ ਇਥੋਂ ਦੇ ਰਾਜੇ ਕਲਿਆਣ ਚੰਦ ਅਤੇ ਉਸ ਦੇ ਪੁੱਤਰ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਰਿਹਾਅ ਕਰਵਾਇਆ ਸੀ,ਮਗਰੋਂ ਉਸ ਦੇ ਪੁੱਤਰ ਤਾਰਾ ਚੰਦ ਅਤੇ ਪੋਤਰੇ ਦੀਪ ਚੰਦ ਰਾਜੇ ਨਾਲ ਵੀ ਸਿੱਖਾਂ ਦੀ ਦੋਸਤੀ ਰਹੀ,ਦੀਪ ਚੰਦ ਦੀ ਵਿਧਵਾ, ਮਹਾਰਾਣੀ ਚੰਪਾ, 12 ਮਈ, 1691 ਦੇ ਦਿਨ ਚੜ੍ਹਾਈ ਕਰ ਗਈ,ਰਾਣੀ ਚੰਪਾ ਦਾ ਗੁਰੂ ਸਾਹਿਬ ਨਾਲ ਬੜਾ ਪਿਆਰ ਸੀ,16 ਸਤੰਬਰ, 1692 ਦੇ ਦਿਨ ਬਿਲਾਸਪੁਰ ਦਾ ਰਾਜਾ ਭੀਮ ਚੰਦ (ਪੁੱਤਰ ਰਾਣੀ ਚੰਪਾ) ਵੀ ਚੜ੍ਹਾਈ ਕਰ ਗਿਆਉਸ ਦੀ ਅੰਤਮ ਰਸਮ 3 ਅਕਤੂਬਰ, 1692 ਦੇ ਦਿਨ ਸੀ,ਭੀਮ ਚੰਦ ਦੀ ਸਤਾਰ੍ਹਵੀਂ ਦੇ ਸਬੰਧ ਵਿਚ ਗੁਰੂ ਸਾਹਿਬ, ਅਪਣੀ ਦਾਦੀ ਮਾਤਾ ਨਾਨਕੀ, ਅਪਣੇ ਪ੍ਰੀਵਾਰ, ਭਾਈ ਚਉਪਤਿ ਰਾਏ ਅਤੇ ਕੁੱਝ ਮੁਖੀ ਸਿੱਖਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਬਿਲਾਸਪੁਰ ਗਏ,ਭੀਮ ਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਹੁਣ ਪੂਰੀ ਤਰ੍ਹਾਂ ਪੰਡਤ ਪਰਮਾਨੰਦ ਦੇ ਅਸਰ ਹੇਠ ਆ ਗਿਆ ਇਸ ਨਾਲ ਹੀ ਬਿਲਾਸਪੁਰ ਰਿਆਸਤ ਅਤੇਸਿੱਖਾਂ ਦੇ ਸਬੰਧਾਂ ਵਿਚਕਾਰ ਤਰੇੜ ਆਉਣੀ ਸ਼ੁਰੂ ਹੋ ਗਈਇਸ ਮਗਰੋਂ 1700 ਵਿਚ ਅਜਮੇਰ ਚੰਦ ਨੇ ਅਨੰਦਪੁਰ ‘ਤੇ ਚਾਰ ਵਾਰ ਅਤੇ ਨਿਰਮੋਹਗੜ੍ਹ ਉਤੇ ਦੋ ਵਾਰ ਅਤੇ ਫਿਰ ਅਨੰਦਪੁਰ ਸਾਹਿਬ ਉਤੇ ਇਕ ਵਾਰ ਵੱਡੇ ਹਮਲੇ ਕੀਤੇ ਸਨ |ਇਸ ਤੋਂ ਇਲਾਵਾ ਉਸ ਨੇ ਮੁਗ਼ਲਾਂ ਤੋਂ ਵੀ ਹਮਲੇ ਕਰਵਾਏ ਸਨ,13 ਮਾਰਚ, 1705 ਦੇ ਦਿਨ ਅਜਮੇਰ ਚੰਦ ਨੇ ਹੰਡੂਰੀ ਫ਼ੌਜਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਉਤੇ ਇਕ ਵਾਰ ਫਿਰਹਮਲਾ ਕਰ ਦਿਤਾ,ਇਹ ਲੜਾਈ ਦੋ ਦਿਨ ਚਲੀ,ਅਜਮੇਰ ਚੰਦ ਇਸ ਵਾਰ ਫਿਰ ਹਾਰ ਗਿਆ,ਫਿਰ 3 ਮਈ ਨੂੰ ਉਸ ਨੇ ਪੱਕਾ ਘੇਰਾ ਹੀ ਪਾ ਲਿਆ ਸੀ ਜਿਹੜਾ 8 ਮਹੀਨੇ ਜਾਰੀ ਰਿਹਾ ਸੀ ਤੇ 5-6 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਅਨੰਦਪੁਰ ਛੱਡ ਗਏ ਸਨ(ਸਨਦੀਪ ਸਿੰਘ)ਹਿੰਦੂਤਵ ਅੱਜ ਦਾ ਨਹੀਂ ਹਮੇਸ਼ਾ ਤੌ ਸਿੱਖੀ ਦਾ ਦੁਸ਼ਮਣ ਰਿਹਾ ਹੈ,ਪੜ੍ਹੋ ਭਾਈਚਾਰਕ ਸਾਂਝ ਵਾਲਿਆਂ ਦੀ ਗਦਾਰੀਆਂ ਦੀ ਦਾਸਤਾਂ “

Read More...

Post

ਨੌਜਵਾਨ ਹੋ ਰਹੇ ਨੇ ਜਾਗਰੂਕ ਹੁਣ ਗਿੱਪੀ ਗਰੇਵਾਲ ਨਾਈਟ ਖਿਲਾਫ ਡਟੀਆਂ ਨੌਜਵਾਨ ਜਥੇਬੰਦੀਆਂ,ਜਾਣੋ ਪੂਰੀ ਖਬਰ

ਗਿੱਪੀ ਗਰੇਵਾਲ ਨਾਈਟ ਖਿਲਾਫ ਡਟੀ ਜਨਤਾ,ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤ ਗਾਉਣ ਵਾਲਿਆਂ ਖਿਲਾਫ ਆਵਾਜ਼ ਬੁਲੰਦ ਹੋਣ ਲੱਗੀ ਹੈ। ਬਰਨਾਲਾ ਦੀਆਂ ਕੁਝ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਗਿੱਪੀ ਗਰੇਵਾਲ ਨਾਈਟ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਹੈ।ਜਥੇਬੰਦੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 16ਮਾਰਚ ਨੂੰ ਬਾਬਾ ਕਾਲਾ ਮਾਹਿਰ ਸਟੇਡੀਅਮ ਬਰਨਾਲਾ ਵਿੱਚ ਗਿੱਪੀ ਗਰੇਵਾਲ ਨਾਈਟ ਕਰਵਾਈ ਜਾ ਰਹੀ ਹੈ। ਇਸ ਨਾਈਟ ਵਿੱਚ ਬੁਲਾਏ ਗਏ ਗਾਇਕ ਦਾ ਪਿਛੋਕੜ ਅਸ਼ਲੀਲਤਾ ਔਰਤ ਵਿਰੋਧੀ, ਭੜਕਾਊ, ਹਥਿਆਰਾਂ ਤੇ ਨਸ਼ਿਆਂ ਦੀ ਨੁਮਾਇਸ਼ ਦਾ ਖੁੱਲ੍ਹੇਆਮ ਪ੍ਰਚਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੇ ਕਲਾਕਰਾਂ ਦੀ ਬਦੌਲਤ ਅੱਜ ਪੰਜਾਬ ਦੀ ਜਵਾਨੀਪਹਿਲਾਂ ਹੀ ਨਸ਼ਿਆਂ ਦੀ ਦਲਦਲ ‘ਚ ਫਸ ਚੁੱਕੀ ਹੈ।ਫੁਕਰਪੰਥੀ ਕਲਚਰ ਕਾਰਨ ਗੈਂਗਸਟਰਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ ਤੇ ਔਰਤਾਂ ਉੱਪਰ ਜਬਰ ਜੁਲਮ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹਾ ਪ੍ਰੋਗਰਾਮ ਕਰਾਉਣ ਨਾਲ ਸਮਾਜ ਖਾਸਕਰ ਨੌਜਵਾਨ ਵਰਗ ਅੰਦਰ ਗਲਤ ਸੁਨੇਹਾ ਜਾਵੇਗਾ। ਇਸ ਲਈ ਪਲਸ ਮੰਚ ਦੀ ਅਗਵਾਈ ‘ਚ ਵੱਖ-ਵੱਖ ਜਨਤਕ ਜਮਹੂਰੀ ਸਮਾਜਿਕ ਜਥੇਬੰਦੀਆਂ ਮੰਗ ਕਰਦੀਆਂ ਹਨਕਿ ਰੈੱਡ ਕਰਾਸ ਲਈ ਫੰਡ ਇਕੱਠੇ ਕਰਨ ਦੇ ਨਾਂ ਹੇਠ ਲੋਕ ਵਿਰੋਧੀ ਸੱਭਿਆਚਾਰ ਖਾਸ ਕਰ ਔਰਤਾਂ ਦੀ ਨੁਮਾਇਸ਼ ਲਾਉਣ ਵਾਲੀ 16 ਮਾਰਚ ਨੂੰ ਹੋਣ ਜਾ ਰਹੀ ਗਿੱਪੀ ਗਰੇਵਾਲ ਨਾਈਟ ਦਾ ਸ਼ੋਅ ਤੁਰੰਤ ਰੱਦ ਕੀਤਾ ਜਾਵੇ।ਇਨ੍ਹਾਂ ਜਥੇਬੰਦੀਆਂ ਵਿੱਚ ਪਲਸ ਮੰਚ, ਬੀਕੇਯੂ ਏਕਤਾ ਡਕੌਂਦਾ, ਬੀਕੇਯੂ ਏਕਤਾ ਉਗਰਾਹਾਂ, ਇਨਕਲਾਬੀ ਕੇਂਦਰ, ਪੰਜਾਬ, ਟੈਕਨੀਕਲ ਸਰਵਸਿਜ ਯੂਨੀਅਨ (ਰਜਿ), ਟੈਕਨੀਕਲ ਮਕੈਨੀਕਲਇੰਪਲਾਈਜ਼ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਪੰਜਾਬ, ਨੌਜਵਾਨ ਭਾਰਤ ਸਭਾ, ਪੰਜਾਬ, ਡੈਮੋਕਰੈਟਿਕ ਟੀਚਰਜ਼ ਫਰੰਟ, ਮਨਿਸਟਰੀਅਲ ਸਟਾਫ ਯੂਨੀਅਨ, ਕੰਟਰੈਕਟ ਵਰਕਰਜ਼ ਯੂਨੀਅਨ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਸ਼ਾਮਲ ਹਨ।ਨੌਜਵਾਨ ਹੋ ਰਹੇ ਨੇ ਜਾਗਰੂਕ ਹੁਣ ਗਿੱਪੀ ਗਰੇਵਾਲ ਨਾਈਟ ਖਿਲਾਫ ਡਟੀਆਂ ਨੌਜਵਾਨ ਜਥੇਬੰਦੀਆਂ,ਜਾਣੋ ਪੂਰੀ ਖਬਰ

Read More...