Uncategorized

ਅਕਾਲੀ ਦਲ ਦੇ ਥੰਮ ਗਿਰਨੇ ਸ਼ੁਰੂ II ਹੁਣ ਇਸ ਅਕਾਲੀ ਆਗੂ ਨੇ ਦਿੱਤਾ ਅਸਤੀਫਾ II ਜਾਣੋ ਪੂਰੀ ਖਬਰ

ਕਿਸੇ ਸਮੇਂ ਕਾਂਗਰਸ ਸਰਕਾਰ ‘ਚ ਮੰਤਰੀ ਰਹੇ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਮਲਕੀਤ ਸਿੰਘ ਬੀਰਮੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬੀਰਮੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।

ਲੁਧਿਆਣਾ ਤੋਂ ਅਕਾਲੀ ਆਗੂ ਮਲਕੀਤ ਸਿੰਘ ਬਿਰਮੀ ਨੇ ਦਿੱਤਾ ਪਾਰਟੀ ਤੋਂ ਅਸਤੀਫਾ

ਲੁਧਿਆਣਾ ਤੋਂ ਅਕਾਲੀ ਆਗੂ ਮਲਕੀਤ ਸਿੰਘ ਬਿਰਮੀ ਨੇ ਦਿੱਤਾ ਪਾਰਟੀ ਤੋਂ ਅਸਤੀਫਾ #Ludhiana #Punjab

Posted by JagBani on Wednesday, September 5, 2018

ਜਿਸ ਵਿਚ ਉਨ੍ਹਾਂ ਵਲੋਂ ਅਸਤੀਫੇ ਦਾ ਕਾਰਨ ਅਕਾਲੀ ਦਲ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿਚ ਆਉਣਾ ਦੱਸਿਆ ਹੈ।ਫਰੀਦਕੋਟ ਜ਼ਿਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੱਖਣ ਸਿੰਘ ਨੰਗਲ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਬਾਰਗਾੜ੍ਹੀ ਅਤੇ ਬਹਿਬਲ ਕਲਾਂ ਫਾਇਰਿੰਗ ਲਈ ਜ਼ਿੰਮੇਵਾਰ ਹੈ। ਮੱਖਣ ਸਿੰਘ ਨੰਗਲ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜਿਲ੍ਹੇ ਦਾ ਸਾਬਕ ਪ੍ਰਧਾਨ ਅਤੇ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਸਾਬਕਾ ਮੈਂਬਰ ਸਨ।ਬੀਰਮੀ ਨੇ ਅਸਤੀਫੇ ਵਿਚ ਲਿਖਿਆ ਹੈ ਕਿ ਬੇਹੱਦ ਦੁੱਖ ਨਾਲ ਉਹ ਅਸਤੀਫਾ ਭੇਜ ਰਹੇ ਹਨ ਕਿ ਪਾਰਟੀ ਦਾ ਨਾਂ ਜਿਸ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਹਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਰਗਾੜੀ ਕਾਂਡ ਵਿਚ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਹ ਪਾਰਟੀ ਨਾਲ ਜੁੜੇ ਨਹੀਂ ਰਹਿ ਸਕਦੇ, ਇਸ ਲਈ ਉਹ ਅਸਤੀਫਾ ਦੇ ਰਹੇ ਹਨ।ਦੱਸਣਯੋਗ ਹੈ ਕਿ ਬੀਰਮੀ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਰਹੇ ਹਨ ਪਰ ਟਿਕਟ ਨਾ ਮਿਲਣ ਕਾਰਨ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਿਚ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਜ਼ੀਰੋ ਸਨ। ਹੁਣ ਪੰਥਕ ਮੁੱਦੇ ‘ਤੇ ਦਿੱਤੇ ਅਸਤੀਫੇ ਕਾਰਨ ਬੀਰਮੀ ਮੁੜ ਚਰਚਾ ਵਿਚ ਆ ਗਏ ਹਨ।

Read More...

Uncategorized

ਸਿੱਖ ਕੌਮ ਤੇ ਪੰਜਾਬੀਆ ਦੀ ਨਸਲਕੁਸ਼ੀ ਨਿੰਰਤਰ ਜਾਰੀ- — ਰੋਂਦੀ ਹੋਈ ਬੋਲੀ ਪਤਨੀ, ‘ਪ੍ਰੀਤ ਉਠ! ਇੰਨੀ ਲੰਬੀ ਉਮਰ ਮੈਂ ਕਿਵੇਂ ਗੁਜ਼ਾਰਾਂਗੀ ਤੇਰੇ ਬਿਨਾਂ’

ਸਿੱਖ ਕੌਮ ਤੇ ਪੰਜਾਬੀਆ ਦੀ ਨਸਲਕੁਸ਼ੀ ਨਿੰਰਤਰ ਜਾਰੀ- ਰੋਂਦੀ ਹੋਈ ਬੋਲੀ ਪਤਨੀ, ‘ਪ੍ਰੀਤ ਉਠ! ਇੰਨੀ ਲੰਬੀ ਉਮਰ ਮੈਂ ਕਿਵੇਂ ਗੁਜ਼ਾਰਾਂਗੀ ਤੇਰੇ ਬਿਨਾਂ’ਜਲੰਧਰ — ਗੁਰੂ ਰਵਿਦਾਸ ਚੌਕ ਤੋਂ ਕੁਝ ਦੂਰੀ ‘ਤੇ ਪਾਲ ਹਸਪਤਾਲ ਦੀ ਬੈਕਸਾਈਡ ‘ਤੇ ਸਥਿਤ ਪਾਰਕ ‘ਚ ਬੈਠ ਕੇ ਨਸ਼ਾ ਕਰ ਰਹੇ ਡੇਅਰੀ ਮਾਲਕ ਜਸਪ੍ਰੀਤ ਉਰਫ ਪ੍ਰੀਤ (27) ਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ। ਜਸਪ੍ਰੀਤ ਸੋਮਵਾਰ ਸਵੇਰ ਤੋਂ ਹੀ ਗਾਇਬ ਸੀ।

ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਗਈ ਜਾਨ

ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਗਈ ਜਾਨ

Posted by Hamdard Media Group on Tuesday, September 4, 2018

ਜਸਪ੍ਰੀਤ ਦੀ ਇਕ 7 ਸਾਲ ਦੀ ਧੀ ਅਤੇ 3 ਸਾਲ ਦਾ ਪੁੱਤਰ ਹੈ।ਰੋਜ਼ ਵਾਂਗ ਦੁਪਹਿਰ 4 ਵਜੇ ਪਾਰਕ ਦਾ ਮਾਲੀ ਕੰਮਕਰਨ ਆਇਆ ਤਾਂ ਲਾਸ਼ ਵੇਖ ਸੋਸਾਇਟੀ ਦੇ ਲੋਕਾਂ ਨੂੰ ਸੂਚਨਾ ਦਿੱਤੀ। ਲਾਸ਼ ਕੋਲ 2 ਇੰਜੈਕਸ਼ਨ, ਕੈਪਸੂਲ, ਚਮਚ, ਹਵਾ ਲੈਣ ਵਾਲਾ ਪੰਪ ਅਤੇ ਹੋਰ ਸਾਮਾਨ ਵੀ ਪਿਆ ਸੀ। ਜਸਪ੍ਰੀਤ ਉਰਫ ਪ੍ਰੀਤ ਪੁੱਤਰ ਭੁਪਿੰਦਰ ਸਿੰਘ ਵਾਸੀ ਲਤੀਫਪੁਰਾ ਡੇਅਰੀਆਂ ਆਪਣੇ ਪਿਤਾ ਦੇ ਨਾਲ ਹੀ ਡੇਅਰੀ ਦਾ ਕੰਮ ਕਰਦਾ ਸੀ। 8 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਛੋਟੀ ਉਮਰ ‘ਚ ਹੀ ਜਸਪ੍ਰੀਤ ਗਲਤ ਸੰਗਤ ‘ਚ ਪੈ ਕੇ ਨਸ਼ਾ ਕਰਨ ਲੱਗਾ ਸੀ।ਕਰੀਬ 17-18 ਦੀ ਉਮਰ ‘ਚ ਹੀ ਉਸਦਾ ਇਲਾਜ ਕਰਵਾ ਕੇ ਵਿਆਹ ਕਰਵਾ ਦਿੱਤਾ ਗਿਆ। ਵਿਆਹ ਤੋਂ ਬਾਅਦ ਉਸਨੇ ਨਸ਼ਾ ਛੱਡ ਦਿੱਤਾ ਸੀ। ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਵੇਰ ਤੋਂ ਹੀ ਗਾਇਬ ਸੀ। ਦੁਪਹਿਰ ਦੇ ਸਮੇਂ ਇਸ ਟੈਂਸ਼ਨ ‘ਚ ਉਨ੍ਹਾਂ ਦੀ ਸ਼ੂਗਰ ਵਧ ਗਈ ਅਤੇ ਉਹ ਇੰਜੈਕਸ਼ਨ ਲਗਵਾਉਣ ਲਈ ਹਸਪਤਾਲ ਗਏ ਸਨ ਕਿ 4 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਬੇਟਾ ਬੇਹੋਸ਼ੀ ਦੀ ਹਾਲਤ ‘ਚ ਪਾਰਕ ‘ਚ ਪਿਆ ਹੈ।ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ ਜਸਪ੍ਰੀਤ ਦੀ ਮੌਤ ਹੋ ਗਈ ਸੀ। ਏ. ਡੀ. ਸੀ. ਪੀ.-2 ਸੂਡਰਵਿਜੀ, ਏ. ਸੀ. ਪੀ. ਨਵੀਨ ਕੁਮਾਰ ਤੇ ਥਾਣਾ ਨੰਬਰ 6 ਦੇ ਇੰਚਾਰਜ ਓਂਕਾਰ ਸਿੰਘ ਮੌਕੇ ‘ਤੇ ਪਹੁੰਚੇ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਥਾਣਾ ਨੰਬਰ 6 ‘ਚ ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਜਸਪ੍ਰੀਤ ਆਪਣੇ ਘਰ ਤੋਂ ਇੰਨੀ ਦੂਰ ਕਿਵੇਂ ਆਇਆ। ਉਨ੍ਹਾਂ ਕਿਹਾ ਕਿ ਫਿਲਹਾਲ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਸ਼ੱਕ ਹੈ। ਪੋਸਟਮਾਰਟਮ ਰਿਪੋਰਟ ‘ਚ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋ ਜਾਵੇਗਾ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ।4 ਦਿਨ ਪਹਿਲਾਂ ਹੀ ਖਰੀਦ ਕੇ ਦਿੱਤੀ ਸੀ ਇਨੋਵਾਪਾਰਕ ‘ਚ ਮੌਜੂਦ ਜਸਪ੍ਰੀਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸ਼ੱਕ ਪੈ ਰਿਹਾ ਸੀ ਕਿ ਉਹ ਨਸ਼ਾ ਕਰ ਰਿਹਾ ਹੈ। ਉਹ ਉਸਦਾ ਦੁਬਾਰਾ ਇਲਾਜ ਕਰਵਾਉਣ ਬਾਰੇ ਸੋਚ ਰਹੇ ਸਨ। ਦੱਸਣਯੋਗ ਹੈ ਕਿ ਜਸਪ੍ਰੀਤ ਆਪਣੇ ਪਿਤਾ ਨਾਲ ਡੇਅਰੀ ਦੇ ਕੰਮ ‘ਚ ਹੱਥ ਵੰਡਾਉਂਦਾ ਸੀ। ਕੁਝ ਦਿਨਾਂ ਤੋਂ ਉਹ ਇਨੋਵਾ ਲੈਣ ਦੀ ਗੱਲ ਕਰ ਰਿਹਾ ਸੀ। ਜਸਪ੍ਰੀਤ ਦੇ ਪਿਤਾ ਨੇ ਕਰੀਬ 4 ਦਿਨ ਪਹਿਲਾਂ ਉਸਨੂੰ ਇਨੋਵਾ ਗੱਡੀ ਲੈ ਕੇ ਦਿੱਤੀ ਸੀ। ਜਸਪ੍ਰੀਤ ਦੇ ਬਜ਼ੁਰਗ ਪਿਤਾ ਵਿਰਲਾਪ ਕਰਦੇ ਹੋਏ ਕਹਿ ਰਹੇ ਸਨ ਕਿ ਨੂੰਹ ਕਹਿੰਦੀ ਰਹੀ ਕਿ ਮੈਨੂੰ ਗੱਡੀ ‘ਚ ਇਕ ਚੱਕਰ ਦੁਆ ਦੇਵੋ ਪਰ ਇਹ ਚੱਕਰਾਂ ‘ਚ ਹੀ ਪਾ ਗਿਆ। ਰੋ-ਰੋ ਕੇ ਬਜ਼ੁਰਗ ਪਿਤਾ ਦਾ ਬੁਰਾ ਹਾਲ ਸੀ।‘ਪ੍ਰੀਤ ਉਠ ਮੇਰੇ ਨਾਲ ਘਰ ਚੱਲ, ਵੇਖ ਕਿਥੇ ਪਾ ਦਿੱਤਾ ਤੈਨੂੰ’ਜਸਪ੍ਰੀਤ ਦੀ ਪਤਨੀ ਜਿਵੇਂ ਹੀ ਪਾਰਕ ‘ਚ ਆਈ ਤਾਂ ਲਾਸ਼ ਵੇਖ ਕੇ ਉਸ ਨਾਲ ਲਿਪਟ ਕੇ ਉੱਚੀ-ਉੱਚੀ ਰੋਣ ਲੱਗੀ। ਵਾਰ-ਵਾਰ ਜਸਪ੍ਰੀਤ ਦੀ ਪਤਨੀ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਲੋਕਾਂ ਨੂੰ ਬੁਲਾ ਕੇ ਪਤੀ ਨੂੰ ਉਠਾਉਣ ਦੀਆਂ ਮਿੰਨਤਾਂ ਪਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਪ੍ਰੀਤ ਉਠ ਜਾ… ਵੇਖ ਕਿੱਥੇ ਪਿਆ ਤੂੰ… ਇੰਨੀ ਲੰਬੀ ਉਮਰ ਮੈਂ ਕਿਵੇਂ ਜੀਵਾਂਗੀ ਤੇਰੇ ਬਿਨਾਂ। ਜਸਪ੍ਰੀਤ ਦੀ ਪਤਨੀ ਦੀ ਹਾਲਤ ਵੇਖ ਹਰ ਕਿਸੇ ਦੀਆਂ ਅੱਖਾਂ ‘ਚ ਹੰਝੂ ਸਨਪੋਸਟਮਾਰਟਮ ਨਾ ਕਰਵਾਉਣ ‘ਤੇ ਅੜੇ ਪਰਿਵਾਰ ਵਾਲੇਜਸਪ੍ਰੀਤ ਦੀ ਮੌਤ ਦੀ ਖਬਰ ਮਿਲਣ ‘ਤੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਆਦਿ ਪਾਰਕ ‘ਚ ਪੁੱਜੇ। ਜਸਪ੍ਰੀਤ ਦੀ ਪਤਨੀ ਵੀ ਪਾਰਕ ‘ਚ ਪਹੁੰਚ ਗਈ ਅਤੇ ਵਿਰਲਾਪ ਕਰਨ ਲੱਗੀ। ਜਿਵੇਂ ਹੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਕਬਜ਼ੇ ‘ਚ ਲੈਣ ਦੀ ਗੱਲ ਕਹੀ ਤਾਂ ਜਸਪ੍ਰੀਤ ਦੇ ਪਰਿਵਾਰ ਵਾਲੇ ਪੋਸਟਮਾਰਟਮ ਨਾ ਕਰਵਾਉਣ ‘ਤੇ ਅੜ ਗਏ। ਮੌਕੇ ‘ਤੇ ਪਹੁੰਚੇ ਐੱਸ. ਡੀ. ਐੱਮ.-2 ਪਰਮਵੀਰ ਸਿੰਘ ਨੇ ਜਸਪ੍ਰੀਤ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਪੋਸਟਮਾਰਟਮ ਲਈ ਮਨਾਇਆ, ਜਿਸ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ।

Read More...

Uncategorized

ਨਵਜੰਮੀ ਧੀ ਦਾ ਅਜਿਹਾ ਸਵਾਗਤ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ II ਦਿਲੋ ਸਜਦਾ ਇਸ ਪਰਿਵਾਰ ਨੂੰ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਦਫਤਰ ਤੋਂ ਵਾਪਿਸ ਆਉਦਿਆਂ ,,ਬੱਸ ਵਿਚ ਸਫਰ ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ ਸੱਚ ਮੁਚ ਹੀ ਇਕ ਮਹਾਨ ਤੇ ਸਿਫਤੀ ਸੱਚ ਬਿਆਨ ਕੀਤਾ ਹੈ, ਤੇ ਧੀਆਂ ਦੇ ਪਰਿਵਾਰ ਤੇ ਸਮਾਜ ਵਿਚਲੇ ਰਿਸ਼ਤੇ ਤੇ

ਮੇਰਾ ਦਿਲ ਕਰਦਾ ਵੀਰ ਨੂੰ ਸਲੂਟ ਮਾਰਾ ਬਹੁਤ ਉੱਚੀ ਸੋਚ ਹੈ ਵੀਰ ਦੀ🙏🙏🙏😘😘😘

Posted by Desi Janta ਦੇਸੀ ਜਨਤਾ on Tuesday, September 4, 2018

ਪਿਆਰ-ਸਤਿਕਾਰ ਤੇ ਮਹਾਨ ਤਿਆਗ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ।ਜੋ ਆਪਣੇ ਛੋਟੇ ਤੇ ਗੂੜ੍ਹੇ ਚਾਵਾਂ ਤੇ ਰੀਝਾਂ ਨਾਲ ਘਰ ਦੇ ਵਿਚ ਰੌਣਕ ਤੇ ਪਿਆਰ ਦੀ ਛਾਂ ਬਖੇਰਦੀਆਂ ਹਨ। ਇਹ ਗੀਤ ਮੈਨੂੰ ਕਿਸੇ ਗਹਿਰ ਗੰਭੀਰ ਸੋਚਾਂ ਦੇ ਵੇਹੜੇ ਲੈ ਗਿਆ..ਕਿ ਧੀਆਂ ਦਾ ਅਸਲ ਘਰ ਕਿਹੜਾ ਕਿਹਾ ਜਾ ਸਕਦਾ ਹੈ। ਕੀ ਇਹ ਪੇਕਾ ਘਰ ਹੈ? ਜਿਥੇ ਇਕ ਧੀ ਦਾ ਜਨਮ ਹੁੰਦਾ ਹੈ, ਉਸਦੀ ਸੋਚ ਤੇ ਸੱਧਰਾਂ ਪਨਪਦੀਆਂ ਹਨ। ਜਿਥੇ ਘਰ ਦੇ ਸਭ ਜੀਆਂ ਮਾਤਾ,ਪਿਤਾ ਤੇ ਭਾਈਆਂ ਦੇ ਪਿਆਰ-ਸਤਿਕਾਰ ਤੇ ਲਾਡਾਂ ਦਾ ਨਿਘ ਮਾਣਦਿਆਂ ਉਹ ਪਲਦੀ ਹੈ। ਸਕੀਆਂ-ਸਹੇਲੜੀਆਂ ਦੇ ਸਾਥ, ਗੁਡੇ-ਗੁੱਡੀਆਂ ਦੀਆਂ ਖੇਡਾਂ ਤੇ ਗਿਧੇ-ਬੋਲੀਆਂ ਦੇ ਰੰਗ ਮਾਣਦਿਆਂ ਵੱਡੀਆਂ ਹੁੰਦੀਆਂ ਹਨ। ਜਾਂ ਫਿਰ ਸਹੁਰੇ ਪਰਿਵਾਰ ਦਾ ਘਰ ਅਸਲੀ ਘਰ ਹੈ? ਜਿਥੇ ਜਾ ਕੇ ਉਹ ਇਕ ਨਵੇਂ ਪਰਿਵਾਰ ਦਾ ਹਿੱਸਾ ਬਣਦੀਆਂ ਹਨ ਤੇ ਇਕ ਨਵਾਂ ਸੰਸਾਰ ਸਿਰਜਦੀਆਂ ਹਨ। ਕਿਉਂ ਧੀਆਂ ਦੇ ਜੰਮਣ ਤੇ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਇਹ ਤਾਂ ਬੇਗਾਨਾ ਧੰਨ ਹਨ। ਇਹ ਤਾਂ ਪਰਾਈਆਂ ਹਨ। ਇਹ ਤਾਂ ਪਰਾਹੁਣੀਆਂ ਹਨ। ਕਿਉਂ ਸੂਝ ਦੀ ਸਰਦਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਨਾਂ ਦੀਆਂ ਮੁੰਡਿਆਂ ਨਾਲੋਂ ਖਾਣੇ, ਪੀਣੇ, ਪਹਿਨਣੇ ਦੀਆਂ ਰੀਝਾਂ-ਚਾਵਾਂ ਨੂੰ ਵਿਤਕਰੇ ਨਾਲ ਜੂਝਣਾ ਪੈਂਦਾ ਹੈ ਜਦਕਿ ਉਨਾਂ ਵਿਚਾਰੀਆਂ ਨੂੰ ਤਾਂ ਇਸ ਚੰਦਰੀ ਬਲਾ “ਵਿਤਕਰੇ” ਪਤਾ ਵੀ ਨਹੀ ਹੁੰਦਾ। ਸਹੁਰੇ ਘਰ ਜਾ ਕੇ ਵੀ ਕਈ ਵਾਰ ਧੀਆਂ ਨੂੰ ਬੇਗਾਨਗੀ ਦੇ ਆਲਮਾਂ ਤੇ ਤਾਨਿਆਂ ਨੂੰ ਜਰਨਾ ਪੈਂਦਾ ਹੈ ਤੇ ਕੁਝ ਨੂੰ ਦਾਜ ਤੇ ਅਣਜੋੜ ਵਿਆਹਾਂ ਦਾ ਚੰਦਰਾ ਹਨੇਰਾ ਹੜ ਜਾਂਦਾ ਹੈ। ਕੁਝ ਸਹੁਰਿਆਂ ਦੀਆਂ ਸਤਾਈਆਂ ਤੇ ਕੁਝ ਦਾਜ ਦੇ ਲੋਭੀਆਂ-ਭੇੜੀਆਂ ਦੀਆਂ ਸਿਕਾਰ ਧੀਆਂ ਤਾਂ ਵਿਚਾਰੀਆਂ ਮਾਂ-ਬਾਪ ਨੂੰ ਦੁੱਖ ਤੇ ਨਮੋਸੀ ਰੂਪੀ ਚਿੰਤਾ ਦੀ ਚਿਤਾ ਚ ਸਾੜਨ ਤੋਂ ਪਹਿਲਾਂ ਖੁਦ ਹੀ ਆਤਮਦਾਹ ਤੇ ਫਾਹੇ ਨੂੰ ਤਰਜੀਹ ਦੇ ਜਾਂਦੀਆਂ ਹਨ। ਕੁਝ ਤਾਂ ਅੰਦਰੋਂ ਅੰਦਰੀ ਹੀ ਘ੍ਰੇਲੂ ਹਿੰਸਾ-ਚਿੰਤਾ ਦੇ ਦੁਖ-ਜਹਿਰ ਨੂੰ ਵੀ ਅੰਮ੍ਰਿਤ ਸ਼ਮਝ ਪੀ ਜਾਂਦੀਆਂ ਹਨ। ਪਰ ਆਪਣੇ ਮਾਂ ਬਾਪ ਨੂੰ ਛੇਤੀ ਕੀਤੇ ਦੁਖ ਜਾਹਰ ਕਰਕੇ ਨਹੀ ਦਸਦੀਆਂ,ਖੁਦ ਹੀ ਸਬਰਾਂ ਦੇ ਬੰਨ ਬੰਨੀ ਰੱਖਦੀਆਂ ਹਨ, ਮਾਂ-ਬਾਪ ਦੀ ਖਾਤਰ ਅੰਦਰੇ-ਅੰਦਰੇ ਹੰਝੂ ਪੀ ਜਾਂਦੀਆਂ ਹਨ। ਇਕ ਧੀ ਪਹਿਲਾਂ ਬੇਟੀ, ਭੈਣ, ਫਿਰ ਵਿਆਹ ਤੋਂ ਬਾਦ ਜੀਵਨ ਸੰਗਿਨੀ ਤੇ ਫਿਰ ਇਕ ਮਾਂ ਦੇ ਰੂਪ ਵਿਚ ਜਿੰਦਗੀ ਰੂਪੀ ਸਟੇਜ ਦੇ ਕਿੰਨੇ ਮਹਾਨ ਤੇ ਪਵਿੱਤਰ ਰੋਲ ਅਦਾ ਕਰਦੀ ਹੈ। ਇਹਨਾਂ ਦੇ ਤਿਆਗ ਤੇ ਮੋਹ-ਸਤਿਕਾਰ ਦੀ ਭਾਵਨਾ ਨੂੰ ਸਿੱਜਦੇ ਹਜਾਰ ਹੋਣੇ ਚਾਹੀਦੇ ਨੇ, ਤੁਸੀਂ ਹੀ ਦੱਸੋ ਕੌਣ ਸਮਝਾਏ ਏਸ ਚੰਦਰੇ ਸਮਾਜ ਤੇ ਦਾਜ ਦੇ ਲੋਭੀਆਂ ਨੂੰ ਭਲਾ ਇੱਕ ਸੰਸਕਾਰੀ ਤੇ ਪੜੀ ਲਿਖੀ ਨੂੰਹ-ਧੀ ਦਾ ਮੁਕਾਬਲਾ ਇਹ ਪੈਸੇ ਦਮੜੇ, ਦਾਜ-ਸਾਜ-ਸਮਾਨ ਕੀ ਕਰਨਗੇ। ਨਾਲੇ ਜੋ ਦੂਜਿਆਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਨਹੀ ਸਮਝਦੇ, ਯਾਦ ਰੱਖੋ ਉਹਨਾ ਦੀਆਂ ਧੀਆਂ ਵੀ ਤਾਂ ਹਨ, ਜਿਨਾਂ ਨੂੰ ਬਗਾਨੇ ਘਰ ਜਾਣਾ ਪੈਣਾ ਹੈ। ਇਹੀ ਉਸ ਮਾਲਕ-ਕਾਦਿਰ ਦਾ ਦਸਤੂਰ ਤੇ ਰੂਲ ਹੈ। ਭਾਵੇਂ ਕਾਇਦੇ-ਕਾਨੂੰਨ ਦੇ ਖੇਤਰ ਚ ਵੀ ਦਾਜ ਨੂੰ ਗੈਰਕਾਨੂੰਨੀ ਦਸਿਆ ਗਿਆ ਹੈ ਪਰ ਏਸ ਤੇ ਅਮਲ ਹੁੰਦਾ ਨਹੀ ਦਿਸ ਰਿਹਾ ਸਰਕਾਰ ਨੂੰ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ, ਧੀਆਂ ਭਾਰ ਜਾਂ ਬੋਝ ਨਹੀ ਇਹ ਤਾਂ ਇਕ ਨਵੇਂ ਪਰਿਵਾਰ, ਸੰਸਕਾਰ, ਤੇ ਸਤਿਕਾਰ ਦੀ ਸਰੂਆਤ ਦੀਆਂ ਲਖਾਇਕ ਹਨ। ਪਰ ਕੁਝ ਕੁਮੱਤੇ ਤੇ ਨੀਵੀਂ ਸੋਚ ਦੇ ਧਾਰਨੀ ਲੋਕ ਅੱਜ ਵੀ ਧੀ ਜੰਮਣ ਨੂੰ ਬੁਰਾ ਤੇ ਭਾਰ ਸਮਝਦੇ ਨੇ, ਉਨਾਂ ਬਾਰੇ ਕਿਸੇ ਲੇਖਕ ਨੇ ਵੀ ਲਾ-ਮਿਸਾਲ ਲਿਖਿਆ ਹੈ,:-

Read More...

Uncategorized

ਹੁਣ ਭਗਵੰਤ ਮਾਨ ਨੂੰ ਘੇਰ ਲਿਆ TV ਵਾਲਿਆਂ ..

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚੱਲ ਰਹੇ ਆਪਸੀ ਕਲੇਸ਼ ਦਰਮਿਆਨ ਸੰਸਦ ਮੈਂਬਰ ਭਗਵੰਤ ਮਾਨ ਤੇ ਬਾਗੀ ਵਿਧਾਇਕ ਸੁਖਪਾਲ ਖਹਿਰਾ ‘ਚ ਖਿੱਚੋਤਾਣ ਵਧਦੀ ਜਾ ਰਹੀ ਹੈ। ਇਸ ਦਾ ਅਸਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ‘ਤੇ ਵੀ ਪੈਣ ਦੇ ਆਸਾਰ ਹਨ। ਇਨ੍ਹਾਂ ਚੋਣਾਂ ਵਿੱਚ ਖਹਿਰਾ ਧੜਾ ਭਗਵੰਤ ਮਾਨ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇਨ੍ਹਾਂ ਚੋਣਾਂ ਵਿੱਚ ਹਾਰ ਭਗਵੰਤ ਮਾਨ ਲਈ ਇੱਕ ਹੋਰ ਝਟਕਾ ਹੋਏਗਾ।

ਹੁਣ ਭਗਵੰਤ ਮਾਨ ਕੇਜਰੀਵਾਲ ਤੋਂ ਨਾਰਾਜ਼ ਕਿਉਂ?

ਹੁਣ ਭਗਵੰਤ ਮਾਨ ਕੇਜਰੀਵਾਲ ਤੋਂ ਨਾਰਾਜ਼ ਕਿਉਂ?ਭਗਵੰਤ ਮਾਨ ਨਾਲ DNE Yadwinder Karfew ਦੀ ਖਾਸ ਗੱਲਬਾਤ

Posted by News18 Punjab on Tuesday, September 4, 2018

ਇਸ ਵੇਲ ਬਿਖਰ ਚੁੱਕੀ ਆਪ ਦਾ ਹਰ ਜ਼ਿਲ੍ਹੇ ‘ਚ ਵੱਡਾ ਵੋਟ ਬੈਂਕ ਬਾਗੀ ਧੜੇ ਸੁਖਪਾਲ ਖਹਿਰਾ ਨਾਲ ਖੜ੍ਹਾ ਹੈ। ਇਹੀ ਵਜ੍ਹਾ ਹੈ ਕਿ ਭਗਵੰਤ ਮਾਨ ਵਾਰ-ਵਾਰ ਖਹਿਰਾ ਨੂੰ ਮੁੱਖ ਧਾਰਾ ‘ਚ ਸ਼ਾਮਲ ਹੋਣ ਦੀ ਘੁਰਕੀ ਦੇ ਕੇ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੀ ਕੋਸ਼ਿਸ਼ ‘ਚ ਹਨ। ਤਿੰਨ ਵਿਧਾਨ ਸਭਾ ਚੋਣਾਂ ਲੜ ਚੁੱਕੇ ਸੁਖਪਾਲ ਖਹਿਰਾ ਪੰਜਾਬ ਦੀ ਸਿਆਸਤ ਵਿੱਚ ਮਾਨ ਨਾਲੋਂ ਉੱਚਾ ਕੱਦ ਰੱਖਦੇ ਹਨ। ਆਪਣੇ ਤਜ਼ਰਬੇ ਮੁਤਾਬਕ ਖਹਿਰਾ ਚੁੱਪਚਾਪ ਆਪਣੇ ਧੜੇ ਨੂੰ ਮਜ਼ਬੂਤ ਕਰ ਰਹੇ ਹਨ। ਉਹ ਜਾਣਦੇ ਹਨ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ‘ਚ ਮਾਨ ਧੜਾ ਹਾਰਦਾ ਹੈ ਤਾਂ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦਾ ਧੜਾ ਜ਼ਿਆਦਾ ਮਜ਼ਬੂਤ ਹੋਵੇਗਾ। ਇਸ ਲਈ ਖਹਿਰਾ ਧੜੇ ਨੇ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ ਦਾ ਫੈਸਲਾ ਕੀਤਾ ਹੈ। ਉਂਝ ਤਾਂ ਖਹਿਰਾ ਧੜੇ ਨੇ ਆਪ ਦੇ ਚੰਗੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ ਪਰ ਇਹ ਸੰਭਵ ਨਹੀਂ ਹੋਏਗਾ।ਆਪ’ ਸੂਤਰ ਦੱਸਦੇ ਹਨ ਕਿ ਖਹਿਰਾ ਨੇ ਅੰਦਰਖਾਤੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ ਹੈ। ਚੋਣਾਂ ਹਾਰਨ ਤੋਂ ਬਾਅਦ ਉਹ ਇਹ ਠੀਕਰਾ ਭਗਵੰਤ ਮਾਨ ਤੇ ਹਾਈਕਮਾਨ ਦੇ ਸਿਰ ਭੰਨ੍ਹ ਕੇ ਪਾਰਟੀ ‘ਚ ਦਿੱਲੀ ਦੀ ਦਖ਼ਲਅੰਦਾਜ਼ੀ ਹਮੇਸ਼ਾਂ ਲਈ ਬੰਦ ਕਰਨਾ ਚਾਹੁੰਦੇ ਹਨ। ਜੇਕਰ ਪਾਰਟੀ ਇੱਕ ਵਾਰ ਫਿਰ ਚੋਣਾਂ ਹਾਰਦੀ ਹੈ ਤਾਂ ਭਗਵੰਤ ਮਾਨ ਦਾ ਗ੍ਰਾਫ ਪਾਰਟੀ ‘ਚ ਹੇਠਾਂ ਆਉਣਾ ਤੈਅ ਹੈ।ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਦੇਸ਼ ਦ੍ਰੋਹੀ ਤਾਕਤਾਂ ਹਨ ਜਿਨ੍ਹਾਂ ਇੱਕਜੁੱਟ ਹੋ ਸਾਜਿਸ਼ ਤਹਿਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਜੋ ‘ਆਪ’ ਆਗੂ ਸੁਖਪਾਲ ਖਹਿਰਾ ਦੇ ਰਿਸ਼ਤੇਦਾਰ ਹਨ। ਤ੍ਰਿਪਤ ਰਜਿੰਦਰ ਬਾਜਵਾ, ਦਾਦੂਵਾਲ, ਮੰਡ ਤੇ ਖਹਿਰਾ ਨੇ ਮਾਨ ਦਲ ਖ਼ਾਸ ਦੇ ਖਾੜਕੂਵਾਦ ਵੇਲੇ ਚਰਚਾ ’ਚ ਰਹੇ ਚੰਨਣ ਸਿੰਘ ਦੇ ਘਰ ਮੀਟਿੰਗਾਂ ਕਰਦੇ ਸਨ। ਇਨ੍ਹਾਂ ਮੀਟਿੰਗਾਂ ਮਗਰੋਂ ਹੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦਾ ਰੌਚਕ ਤੱਥ ਇਹ ਕਿ ਇਸ ਵਿੱਚ ਅਕਾਲੀ ਦਲ-ਭਾਜਪਾ ਜਾਂ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਸ਼ਾਮਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਸਥਾਨਕ ਪੰਜਾਬ ਪੈਲਸ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ।

Read More...

Uncategorized

ਹੈਰਾਨ ਹੋ ਜਾਵੋਗੇ ਆਹ ਸਭ ਦੇਖ ਕੇ …

ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ ‘ਤੇ ਪੇਡੂ ਲੋਕਾਂ ਨੇ ਵੀ ਇਸ ‘ਰੰਗ਼ੀਨ’ ਕਿੱਤੇ ਨੂੰ ਅਪਣਾ ਲਿਆ ਹੈ। ਪਾਖ਼ੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ ‘ਚ ਮਹਿਲਾਵਾਂ ਦੀ ਗ਼ਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀ ਹੈ। ਆਪਣੇ ਘਰਾਂ ‘ਚ ‘ਮਿੰਨੀ ਡੇਰੇ’ ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ਼੍ਰਾਫ਼ ਪੰਜਾਬ ਅੰਦਰ ਇੰਨ੍ਹੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ ‘ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ

Dhadrianwale .. video

Posted by Punjab Live on Sunday, June 3, 2018

ਵਾਲੇ ਬਾਬਿਆਂ ਦੀਆਂ ਗ਼ੱਦੀਆਂ ਜ਼ਿਆਦਾ ਹੋ ਗਈਆਂ ਹਨ। ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਵੀ ਇਹ ਧੰਦਾ ਵਿਆਪਕ ਪੱਧਰ ‘ਤੇ ਫ਼ੈਲਿਆ ਹੈ, ਫ਼ਰਕ ਸਿਰਫ਼ ਇੰਨ੍ਹਾਂ ਹੈ ਕਿ ਪਿੰਡਾਂ ‘ਚ ਜਿੱਥੇ ਅਨਪੜ੍ਹ ਅਤੇ ਗ਼ਰੀਬ ਬਾਬੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ, ਉੱਥੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਇਹ ਕੰਮ ਉਹ ਪੜ੍ਹੇ-ਲਿਖੇ ਲੋਕ ਕਰ ਰਹੇ ਹਨ, ਜਿੰਨ੍ਹਾਂ ਦੀ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ‘ਚ ਧੜੱਲੇ ਨਾਲ ਐਡ ਚੱਲਦੀ ਹੈ। ਸ਼ਹਿਰਾਂ ‘ਚ ਬੈਠੇ ਵੱਡੇ ਪਾਖ਼ੰਡਵਾਦੀ ਗ਼ਾਹਕਾਂ ਨੂੰ ਟੋਟਕੇ ਵੀ ਵੱਡੇ ਦੱਸਦੇ ਹਨ ਤੇ ਆਰਥਿਕ ਲੁੱਟ ਵੀ ਮੋਟੀ ਕਰਦੇ ਹਨ। ਸ਼ਹਿਰੀ ਪਾਖ਼ੰਡੀਆਂ ਕੋਲ ਮੋਟੀਆਂ ਅਸਾਮੀਆਂ ਆਪ ਚੱਲ ਕੇ ਉਨ੍ਹਾਂ ਦੇ ਆਲੀਸ਼ਾਨ ਦਫ਼ਤਰਾਂ-ਕੋਠੀਆਂ ‘ਚ ਆਉਂਦੀਆਂ ਹਨ। ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ‘ਚ ਪਾਖ਼ੰਡੀਆਂ ਦੇ ‘ਲੋਟੂ ਟੋਲੇ’ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਪਿੰਡਾਂ ‘ਚ ਡੇਰੇਦਾਰ ਸੱਚ ਦੀ ਲਾਠੀ ਤੋਂ ਡਰਦੇ ਪਾਖ਼ੰਡ ਦਾ ਧੰਦਾ ਪਰਦੇ ਅੰਦਰ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਲੋਕ ਆਪਣੇ ਟਿਕਾਣਿਆਂ ‘ਤੇ ਹਫ਼ਤੇ ‘ਚ ਇਕ ਵਾਰ ਹੀ ਗ਼ਾਹਕਾਂ ਨੂੰ ਬੁਲਾਉਂਦੇ ਹਨ, ਤਰਕ ਇਹ ਦਿੱਤਾ ਜਾਂਦਾ ਹੈ ਫ਼ਲ੍ਹਾਣੇ ਬਾਬੇ ਦੀ ਕ੍ਰਿਪਾ ਇਸ ‘ਵਾਰ’ ਹੀ ਹੁਦੀ ਹੈ, ਕੋਈ ਆਪਣਾ ਕਾਰੋਬਾਰ ਚਲਾਉਣ ਲਈ ਸੰਡੇ ਨੂੰ ਚੁਣਦਾ ਹੈ ਤੇ ਕੋਈ ਵੀਰਵਾਰ ਮਿੱਥ ਲੈਂਦਾ ਹੈ। ਮਿੱਥੇ ਦਿਨ ਚੌਂਕੀ ‘ਤੇ ਜੋੜ ਮੇਲਾ ਆ ਲੱਗਦਾ ਹੈ, ਵਾਲ ਖ਼ਿਲਾਰ ਕੇ ਸਿਰ ਹਿਲਾ ਰਹੇ ਬਾਬੇ ਦੇ ਅੱਗੇ ਲੋਕ ਆਪਣੇ ਦੁਖੜੇ ਰੋਂਦੇ ਹਨ ਤੇ ਬਾਬਾ ਅਤੇ ਉਸ ਦੇ ਚੇਲੇ ਟੋਟਕੇ ਦੱਸ ਕੇ ਸਭ ਅੱਛਾ ਹੋਣ ਦੀ ਮੋਹਰ ਲਾਉਂਦੇ ਜਾਂਦੇ ਹਨ। ਇਸ ਦੀ ਇਵਜ਼ ‘ਚ ਗ਼ਾਂਧੀ ਦੀ ਮੂਰਤ ਵਾਲੇ ਨੋਟ ‘ਠੱਗੀ ਦੀ ਗ਼ੱਦੀ’ ‘ਤੇ ਰਖਾ ਲਏ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਮੁਰੀਦ ਦੇ ਘਰ ਕੋਈ ਐਮਰਜੈਂਸੀ ਦੁੱਖ ਆ ਪੁੱਜਦਾ ਹੈ ਤਾਂ ਬਾਬੇ ਵੀ ਸਕੂਟਰ ‘ਤੇ ਹੰਗ਼ਾਮੀ ਸੇਵਾਵਾਂ ਦੇਣ ਉੱਥੇ ਅੱਪੜ ਜਾਂਦੇ ਹਨ। ਡੇਰੇਦਾਰ ਬੀਬੀਆਂ ਵੀ ਇਸ ਕੰਮ ‘ਚ ਮਾਹਿਰ ਹੁੰਦੀਆਂ ਹਨ। ਘਰ ਦਾ ਬੰਨਣ ਕਰਨ ਲਈ ਜ਼ਿਆਦਾਤਰ ਬਾਬੇ ਰਾਤ ਦਾ ਸਮਾਂ ਚੁਣਦੇ ਹਨ।

Read More...

Uncategorized

ਜੇਲ੍ਹ ਨਹੀਂ ਜਾਣਗੇ Parkash Singh Badal-ਫੂਲਕਾ ਦੀ ਧਮਕੀ ਦਾ ਅਸਰ ਖ਼ਤਮ-ਦਲਜੀਤ ਚੀਮਾ

ਦੋਸ਼ ਸਾਬਿਤ ਕਰੇ, ਮੈਂ ਸਜ਼ਾ ਭੁਗਤਣ ਨੂੰ ਤਿਆਰ ,ਫੂਲਕਾ ਦੀ ਧਮਕੀ ਦਾ ਅਸਰ ਖ਼ਤਮ-ਦਲਜੀਤ ਚੀਮਾ.. ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਐਡਵੋਕੇਟ ਐੱਚਐੱਸ ਫੂਲਕਾ ਨੇ ਫਿਰ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ 15 ਸਤੰਬਰ ਤਕ ਕੇਸ ਦਰਜ ਨਾ ਹੋਇਆ ਤਾਂ ਉਹ ਵਿਧਾਇਕੀ ਤੋਂ ਅਸਤੀਫ਼ਾ ਦੇਣਗੇ

ਜੇਲ੍ਹ ਨਹੀਂ ਜਾਣਗੇ Parkash Singh Badal !!

ਜੇਲ੍ਹ ਨਹੀਂ ਜਾਣਗੇ Parkash Singh Badal !! Akali Leader ਦਾ ਵੱਡਾ ਬਿਆਨਧੰਨਵਾਦ #Fateh_channel

Posted by Punjabi Junction on Tuesday, September 4, 2018

ਫੂਲਕਾ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਦੌਰਾਨ ਕਈ ਮੰਤਰੀਆਂ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਸੀ, ਪਰ ਅਜੇ ਤਕ ਕੋਈ ਕੇਸ ਦਰਜ ਨਹੀਂ ਹੋਇਆ। ਫੂਲਕਾ ਨੇ ਕਿਹਾ ਕਿ ਕਾਰਵਾਈ ਨਾ ਹੋਣ ‘ਤੇ 16 ਸਤੰਬਰ ਨੂੰ ਉਹ ਦਰਬਾਰ ਸਾਹਿਬ ਵਿਚ ਆਪਣਾ ਅਸਤੀਫ਼ਾ ਵਾਹਿਗੁਰੂ ਦੇ ਚਰਨਾਂ ਵਿਚ ਰੱਖਣਗੇ ਅਤੇ 17 ਨੂੰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਸੌਂਪਣਗੇ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਰਿਆਣਾ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਮਲੇ ਵਿਚ ਕਾਰਵਾਈ ਨੂੰ ਲਟਕਾਉਣ ਦਾ ਦੋਸ਼ ਲਾਇਆ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਲਕੀਤ ਸਿੰਘ ਬੀਰਮੀ ਨੇ ਬੇਅਦਬੀ ਮਾਮਲਿਆਂ ਦੇ ਮੱਦੇਨਜ਼ਰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਰਮੀ, ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਸਨ।ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਆਪਣੇ ਅਸਤੀਫ਼ੇ ‘ਚ ਸਾਬਕਾ ਜੇਲ੍ਹ ਮੰਤਰੀ ਬੀਰਮੀ ਨੇ ਕਿਹਾ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੀਆਂ ਘਟਨਾਵਾਂ ‘ਚ ਉਂਗਲ ਚੁੱਕਣ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ ਕਰਨ ਤੋਂ ਦੁਖੀ ਸਨ।ਬੀਰਮੀ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਰਹੇ ਹਨ ਪਰ ਟਿਕਟ ਨਾ ਮਿਲਣ ਕਾਰਨ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਿਚ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਜ਼ੀਰੋ ਸਨ। ਹੁਣ ਪੰਥਕ ਮੁੱਦੇ ‘ਤੇ ਦਿੱਤੇ ਅਸਤੀਫੇ ਕਾਰਨ ਬੀਰਮੀ ਮੁੜ ਚਰਚਾ ਵਿਚ ਆ ਗਏ ਹਨ।ਸੀਨੀਅਰ ਅਕਾਲੀ ਆਗੂ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਰਣਜੀਤ ਸਿੰਘ ਕਮਿਸ਼ਨ ‘ਤੇ ਬਹਿਸ ਦੌਰਾਨ ਅਕਾਲੀ ਦਲ ਦੇ ਬਾਈਕਾਟ ਦੇ ਫ਼ੈਸਲੇ ‘ਤੇ ਸਵਾਲ ਉਠਾ ਚੁੱਕੇ ਹਨ।

Read More...

Uncategorized

ਜਸਟਿਸ ਜ਼ੋਰਾ ਸਿੰਘ ਦਾ ਵੱਡਾ ਬਿਆਨ:ਅਕਾਲੀ ਦਲ ਨੂੰ ਪਹਿਲਾਂ ਹੀ ਪਤਾ ਸੀ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ?

ਅਕਾਲੀ ਦਲ ਦੇ ਆਪਣੇ ਕਮਿਸ਼ਨ ਦੇ ਜਸਟਿਸ ਜ਼ੋਰਾ ਸਿੰਘ ਦਾ ਵੱਡਾ ਬਿਆਨ.ਅਕਾਲੀ ਦਲ ਨੂੰ ਪਹਿਲਾਂ ਹੀ ਪਤਾ ਸੀ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ?ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ

ਬਾਦਲਾਂ ਦੇ ਆਪਣੇ ਕਮਿਸ਼ਨ ਦੇ ਜਸਟਿਸ ਜ਼ੋਰਾ ਸਿੰਘ ਦਾ ਵੱਡਾ ਬਿਆਨ

ਅਕਾਲੀ ਦਲ ਦੇ ਆਪਣੇ ਕਮਿਸ਼ਨ ਦੇ ਜਸਟਿਸ ਜ਼ੋਰਾ ਸਿੰਘ ਦਾ ਵੱਡਾ ਬਿਆਨਅਕਾਲੀ ਦਲ ਨੂੰ ਪਹਿਲਾਂ ਹੀ ਪਤਾ ਸੀ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ? ਹੁਣ ਬਾਦਲ ਪਰਿਵਾਰ ਤੇ ਸੁਮੇਧ ਸੈਣੀ ਦਾ ਬਚਣਾ ਔਖਾ !

Posted by ਪੰਜਾਬੀ ਲੋਕ Punjabi Lok on Tuesday, September 4, 2018

ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਬੇਅਦਬੀਆਂ ਦੇ ਦੋਸ਼ੀਆਂ ਬਾਦਲਾਂ ਨੂੰ ਸਜ਼ਾਵਾਂ ਦਵਾਉਣ ਨਹੀਂ ਤਾਂ ਦੋਵਾਂ ਲਈ….

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਨੂੰ ਕਿਹਾ ਹੈ ਕਿ ਉਹ ਬੇਅਦਬੀਆਂ ਦੇ ਦੋਸ਼ੀਆਂ ਬਾਦਲਾਂ ਨੂੰ ਸਜ਼ਾਵਾਂ ਦਵਾਉਣ ਨਹੀਂ ਤਾਂ ਦੋਵਾਂ ਲਈ ਭਾਵ ਬਾਦਲ ਤੇ ਕੈਪਟਨ ਲਈ ਇੱਕੋ ਕਬਰ ਹੈ ਭਾਵੇਂ ਖੁਦ ਕੈਪਟਨ ਓਹਦੇ ਚ ਪੈ ਜਾਵੇ ਤੇ ਭਾਵੇਂ ਉਹ ਬਾਦਲਾਂ ਨੂੰ ਪਾ ਦੇਵੇ। ਹੁਣ ਬੇਅਦਬੀ ਮਾਮਲਿਆਂ ਚ ਕੈਪਟਨ ਕੀ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ।

ਇੱਕੋ ਕਬਰ ਹੈ ਜਾਂ ਬਾਦਲਾਂ ਨੂੰ ਲੰਮਾ ਪਾ ਦੇਵੇ ਜਾਂ Captain ਖੁਦ ਪੈ ਜਾਵੇ – Daduwal

ਇੱਕੋ ਕਬਰ ਹੈ ਜਾਂ ਬਾਦਲਾਂ ਨੂੰ ਲੰਮਾ ਪਾ ਦੇਵੇ ਜਾਂ Captain ਖੁਦ ਪੈ ਜਾਵੇ – Daduwal …..ਧੰਨਵਾਦ #Fateh_channel

Posted by Punjabi Junction on Tuesday, September 4, 2018

ਹੁਣ ਤੱਕ ਬੇਅਦਬੀ ਕਾਂਡ ਬਾਰੇ ਜੋ ਗੱਲ ਅਕਾਲੀ ਦਲ ਵੱਲੋਂ ਕੀਤੀ ਜਾਂਦੀ ਸੀ, ਉਹੀ ਖ਼ਦਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਤਾ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਦਾ ਜਿਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ 573 ਪੰਨਿਆਂ ਦੀ ਰਿਪੋਰਟ ਵਿਚ ਨਹੀਂ ਕੀਤਾ, ਉਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਦਾਅਵਾ ਕਰ ਦਿੱਤਾ। ਨਿਊਜ਼-18 ਨਾਲ ਖਾਸ ਗੱਲਬਾਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਦਸ਼ਾ ਜਤਾਇਆ ਕਿ ਸੂਬੇ ਵਿਚ ਵਾਪਰੀਆਂ ਕੁਝ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਹੱਥ ਹੋ ਸਕਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੁੱਖ ਮੰਤਰੀ ਵੱਲੋਂ ਬੇਅਦਬੀਆਂ ਦੇ ਮਾਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਖ਼ਦਸ਼ਾ ਜਤਾਇਆ ਗਿਆ ਹੋਵੇ।ਦੱਸ ਦਈਏ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਵਿਚ ਸਿਰਸਾ ਦੇ ਡੇਰੇ ਸੱਚਾ ਸੌਦੇ ਵੱਲ ਉਂਗਲ ਕੀਤੀ ਗਈ ਹੈ ਪਰ ਕੈਪਟਨ ਨੇ ਹੁਣ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਬਾਰੇ ਦਾਅਵਾ ਕਰ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਮੁੱਖ ਮੰਤਰੀ ਵੱਲੋਂ ISI ਦੀ ਭੂਮਿਕਾ ਨੂੰ ਲੈ ਕੇ ਖ਼ਦਸ਼ਾ ਜਤਾਇਆ ਗਿਆ, ਪਰ ਸਾਬਕਾ ਸੀ.ਐੱਮ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਉਨ੍ਹਾਂ ਦੇ ਤਲਖ਼ ਤੇਵਰ ਬਰਕਰਾਰ ਰਹੇ। ਮੁੱਖ ਮੰਤਰੀ ਨੇ media ਨਾਲ ਗੱਲਬਾਤ ਦੌਰਾਨ ਇਸ਼ਾਰਿਆਂ ਇਸ਼ਾਰਿਆਂ ਵਿਚ ਸਾਫ ਕਰ ਦਿੱਤਾ ਕੀ ਸਾਬਕਾ ਸੀ.ਐੱਮ ਨੂੰ ਕਾਰਵਾਈ ਦਾ ਸਾਹਮਣਾ ਤਾਂ ਕਰਨਾ ਹੀ ਹੋਵੇਗਾ।ਮੁੱਖ ਮੰਤਰੀ ਨੇ ਸਾਬਕਾ ਸੀ.ਐੱਮ ਵੱਲੋਂ ਗੋਲੀ ਚਲਾਉਣ ਦੇ ਹੁਕਮ ਨਾ ਦੇਣ ਦੇ ਦਾਅਵੇ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਸੀ.ਐੱਮ ਦੇ ਹੁਕਮਾਂ ਬਿਨਾਂ ਪੁਲਿਸ ਅਧਿਕਾਰੀ ਗੋਲੀ ਕਿਵੇਂ ਚਲਾ ਸਕਦੇ। ਬਾਦਲਾਂ ਪ੍ਰਤੀ ਸੀ.ਐੱਮ ਦੇ ਰੁਖ ਵਿਚ ਨਰਮੀ ਬੇਸ਼ੱਕ ਨਾ ਆਈ ਹੋਵੇ, ਪਰ ਸਵਾਲ ਇਹ ਹੈ ਕੀ ਜੇਕਰ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿਚ ISI ਦਾ ਜਿਕਰ ਤੱਕ ਨਹੀਂ ਕੀਤਾ ਤਾਂ ਸੀ.ਐੱਮ ਨੂੰ ISI ਵਾਲਾ ਖਿਆਲ ਕਿੱਥੋਂ ਆ ਗਿਆ, ਕੀ ISI ਵਾਲਾ ਬਿਆਨ ਮਾਮਲੇ ਵਿਚ ਨਵਾਂ ਮੋੜ ਤੇ ਸਾਬਕਾ ਸਰਕਾਰ ਨੂੰ ਰਾਹਤ ਦੇਣ ਵਾਲਾ ਤਾਂ ਸਾਬਤ ਨਹੀਂ ਹੋਵੇਗਾ

Read More...

Uncategorized

ਗਾ ਕੇ ਰੱਬ ਦੀ ਭਗਤੀ ਕਰ ਰਿਹਾ ਫਕੀਰ ਗੁਰਦੁਆਰਾ ਕਰਤਾਰਪੁਰ ਸਾਹਿਬ…

ਗਾ ਕੇ ਰੱਬ ਦੀ ਭਗਤੀ ਕਰ ਰਿਹਾ ਫਕੀਰ ਗੁਰਦੁਆਰਾ ਕਰਤਾਰਪੁਰ ਸਾਹਿਬ,,,ਇਹ ਰੱਬ ਦਾ ਫਕੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ (ਪਾਕਿਸਤਾਨ) ਵਿਖੇ ਗਾ ਕੇ ਰੱਬ ਦੀ ਭਗਤੀ ਕਰ ਰਿਹਾ ਹੈ| ਕਮਾਲ ਦੀ ਕਲਾ ਹੈ ਇਸ ਕੋਲ| ਮੇਰੇ ਖਿਆਲ ਵਿਚ ਅੱਜ ਦੇ ਕਹਿੰਦੇ ਕਹਾਉਂਦੇ ਕਲਾਕਾਰਾਂ ਕੋਲ ਵੀ ਇਹ ਕਲਾ ਨਹੀਂ ਹੋਵੇਗੀ|ਤੁਹਾਡਾ ਕੀ ਖਿਆਲ ਐ ?  ਪਾਕਿਸਤਾਨ ਵਿੱਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ

ਇਹ ਰੱਬ ਦਾ ਫਕੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ (ਪਾਕਿਸਤਾਨ) ਵਿਖੇ ਗਾ ਕੇ ਰੱਬ ਦੀ ਭਗਤੀ ਕਰ ਰਿਹਾ ਹੈ| ਕਮਾਲ ਦੀ ਕਲਾ ਹੈ ਇਸ ਕੋਲ| ਮੇਰੇ ਖਿਆਲ ਵਿਚ ਅੱਜ ਦੇ ਕਹਿੰਦੇ ਕਹਾਉਂਦੇ ਕਲਾਕਾਰਾਂ ਕੋਲ ਵੀ ਇਹ ਕਲਾ ਨਹੀਂ ਹੋਵੇਗੀ|ਤੁਹਾਡਾ ਕੀ ਖਿਆਲ ਐ ?

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Monday, September 3, 2018

ਅਜੈ ਬਿਸਾਰੀਆ ਨੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਦੇਂ ਗੁਰੂਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾ ਦੌਰਾ ਕੀਤਾ। ਇਹ ਅਸਥਾਨ ਗੁਰੂ ਨਾਨਕ ਜੀ ਦੇ ਜੀਵਨ ਨਾਲ ਸਬੰਧਤ ਹੈ।ਪੰਜਾਬੀ ਟ੍ਰਿਿਬਊਨ ਵਿੱਚ ਛਪੀ ਖ਼ਬਰ ਅਨੁਸਾਰ ਭਾਰਤ ਦੇ ਹਾਈ ਕਮਿਸ਼ਨਰ ਨੇ ਗੁਰਦੁਆਰੇ ਦੀ ਛੱਤ ਉੱਤੇ ਚੜ੍ਹ ਕੇ ਭਾਰਤ ਵਾਲੇ ਪਾਸੇ ਦੇਖਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਲਾਂਘੇ ਦੀਆਂ ਸੰਭਾਵਨਾਵਾਂ ਬਾਰੇ ਵੀ ਘੋਖ ਕੀਤੀ। ਉਨ੍ਹਾਂ ਕਿਹਾ,‘ ਪਾਕਿਸਤਾਨ ਦੀ ਤਰਫੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਵੱਲ੍ਹ ਪਾਕਿਸਤਾਨ ਦੀ ਤਰਫੋਂ ਧਿਆਨ ਦੇਣ ਨਾਲ ਹੁਣ ਇਹ ਮੰਗ ਪੂਰੀ ਹੁੰਦੀ ਜਾਪਦੀ ਹੈ।’ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਬੁੱਧਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹੋਏ।ਪਾਕਿਸਤਾਨ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸਰਤ ਸੱਭਰਵਾਲ ਨੇ ਕਿਹਾ,‘ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਕਾਫੀ ਸਮਾਂ ਰਹੇ ਹਨ, ਜੇ ਇਹ ਲਾਘਾਂ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਇਹ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਕੀਤਾ ਵਿਸ਼ੇਸ਼ ਕਾਰਜ ਹੋਵੇਗਾ।’ਇਸ ਸਮੇਂ ਪੰਜਾਬ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਵਾਹਗਾ ਤੋਂ ਲਾਹੌਰ ਰਸਤੇ ਹੀ ਕਰਤਾਰਪੁਰ ਜਾਣ ਦਿੱਤਾ ਜਾਂਦਾ ਹੈ।ਬੀਤੇਂ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਵਿਧਾਨ ਸਭਾ ਵਿੱਚ ਕਰਤਾਰਪੁਰ ਸਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਪਾਕਿਸਤਾਨ ਦੇ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਲਈ ਇਕ ਮਤਾ ਆਮ ਸਹਮਤੀ ਨਾਲ ਪਾਸ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਗੇ ਦੀ ਗਲਬਾਤ ਮੁੜ ਉਦੋਂ ਸ਼ੁਰੂ ਹੋਈ ਜਦੋ ਪੰਜਾਬ ਸਰਕਾਰ ਦੇ ਵਜ਼ੀਰ ਅਤੇ ਸਾਬਕਾ ਗੇਂਦ ਬੱਲੇ ਦੇ ਖਿਡਾਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸੀ।ਸਿੱਧੂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਰੋਸਾ ਦਿੱਤਾ ਹੈ ਕਿ ਕਿ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਵਿਚਾਰ ਅਧੀਨ ਹੈ।

Read More...

Uncategorized

ਕੈਪਟਨ ਬੇਅਦਬੀ ਕਾਂਡ ਵੇਲੇ ਬਾਦਲ ਨੇ ਦਿੱਤੇ ਸਨ ਗੋਲੀ ਚਲਾਓਣ ਦੇ ਹੁਕਮ ..

Punjab ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਦਿੱਤੇ ਸਨ। Media ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਕਿਵੇਂ ਗੋਲੀ ਚਲਾਉਣ ਦੇ ਹੁਕਮ ਦੇ ਸਕਦਾ ਹੈ। ਜੇਕਰ ਮੈਂ ਮੁੱਖ ਮੰਤਰੀ ਹਾਂ ਤਾਂ ਮੇਰੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਅਜਿਹੇ ਹੁਕਮ ਨਹੀਂ ਦੇ ਸਕਦਾ।

ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਟਕਪੂਰਾ ਗੋਲੀਕਾਂਡ ਤੇ ਦਿੱਤੀ ਸਫਾਈ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਟਕਪੂਰਾ ਗੋਲੀਕਾਂਡ ਤੇ ਦਿੱਤੀ ਸਫਾਈ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ…

Posted by News18 Punjab on Tuesday, September 4, 2018

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਾਦਲ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਕੈਪਟਨ ਨੇ ਕਿਹਾ ਕਿ ਬਾਦਲ ਝੂਠ ਬੋਲ ਰਿਹਾ ਹੈ।ਕੈਪਟਨ ਨੂੰ ਜਦੋਂ ਪੁੱਛਿਆ ਗਿਆ ਕਿ ਬਾਦਲ ਆਖ ਰਹੇ ਹਨ ਕਿ ਉਨ੍ਹਾਂ ਨੂੰ ਮਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਬਾਦਲ ਨੂੰ ਕੌਣ ਮਰਵਾਉਣਾ ਚਹੁੰਦਾ ਹੈ, ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਕਿਸ ਢੰਗ ਨਾਲ ਵਾਪਸ ਲੈ ਕੇ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਜਾਵੇਗੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਢੰਗ ਤਰੀਕੇ ਵਕੀਲ ਹੀ ਦੱਸ ਸਕਦੇ ਹਨ। ਕਾਨੂੰਨੀ ਸਲਾਹ ਲਈ ਜਾ ਰਹੀ ਹੈ।ਬੇਅਦਬੀ ਕਾਂਡ ‘ਤੇ ਸ਼੍ਰੋਮਣੀ ਅਕਾਲੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਲੀਡਰ ਹੌਲੀ-ਹੌਲੀ ਸਾਹਮਣੇ ਆ ਕੇ ਭੜਾਸ ਕੱਢ ਰਹੇ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਤੋਤਾ ਸਿੰਘ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਵੀਡੀਓ ਵਾਇਰਲ ਕਰਕੇ ਅਕਾਲੀ ਦਲ ‘ਤੇ ਜ਼ਬਰਦਸਤ ਹਮਲਾ ਬੋਲਿਆ ਹੈ।ਕਿਸੇ ਵੇਲੇ ਬਾਦਲਾਂ ਦੇ ਖਾਸ-ਮ-ਖਾਸ ਮੱਕੜ ਨੇ ਕਿਹਾ ਕਿ ਬਰਗਾੜੀ ਕਾਂਡ ‘ਚ ਬਾਦਲਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਦਕਿ ਰਾਮ ਰਹੀਮ ਦੀ ਫਿਲਮ ‘ਤੇ ਰੋਕ ਹਟਾਉਣ ਲਈ ਡੇਰਾ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੱਕੜ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਕਾਲੀ ਦਲ ਦੀ ਸਰਕਾਰ ਨੇ ਇਸ ਦੌਰਾਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਸਮਰਥਕਾਂ ਨੇ ਰਾਮ ਰਹੀਮ ਦੀ ਫਿਲਮ ਪ੍ਰਤੀ ਸੜਕਾਂ ‘ਤੇ ਉੱਤਰ ਕੇ ਪੂਰਾ ਹੱਲਾ-ਗੁੱਲਾ ਕੀਤਾ ਸੀ। ਉਸ ਵੇਲੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਕਿਉਂ ਨਹੀਂ ਦਿੱਤਾ। ਮੱਕੜ ਨੇ ਕਿਹਾ ਕਿ ਡੇਰਾ ਸਮਰਥਕਾਂ ‘ਤੇ ਲਾਠੀਚਾਰਜ ਵੀ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਦੁਖੀ ਹਿਰਦੇ ‘ਚ ਰੋਸ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਵਾ ਕੇ ਮਾਰ ਦਿੱਤਾ ਗਿਆ।ਮੱਕੜ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਨੇ ਸਿੱਖਾਂ ‘ਤੇ ਅੱਤਿਆਚਾਰ ਕੀਤੇ ਹਨ, ਉਹ ਮੰਨਦੇ ਹੀ ਨਹੀਂ ਕਿ ਅਕਾਲੀ ਦਲ ਬੇਅਦਬੀ ਮਾਮਲੇ ‘ਚ ਗੰਭੀਰ ਹੈ।ਮੱਕੜ ਨੇ ਦੁਹਰਾਇਆ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ। ਨਿਯਮਾਂ ਮੁਤਾਬਕ ਅਕਾਲੀ ਦਲ ਦੇ 14 ਤੇ ‘ਆਪ’ ਦੇ 20 ਮਿੰਟ ਬਹਿਸ ਲਈ ਬਣਦੇ ਸਨ ਪਰ ਅਕਾਲੀ ਦਲ ਨੇ ਘੱਟ ਸਮੇਂ ਦਾ ਬਹਾਨਾ ਬਣਾ ਕੇ ਵਾਕਆਊਟ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ਦੀ ਰਿਪੋਰਟ ਦੇ ਪੰਨੇ ਪਾੜ ਕੇ ਖਿਲਾਰ ਦਿੱਤੇ ਗਏ ਤੇ ਸੇਲ ਲਾਈ ਗਈ ਜੋ ਸਰਾਸਰ ਗਲਤ ਸੀ।

Read More...