Uncategorized

ਅੱਜ ਦਾ ਦਿਨ ਸਿੱਖ ਕੌਮ ਲਈ ਵੱਡੇ ਭਾਗਾਂ ਵਾਲਾ ਦਿਨ ਸਬੂਤਾਂ ਦੀ ਘਾਟ ਕਰਕੇ ਮਾਨਯੋਗ ਅਦਾਲਤ ਨੇ ਕੀਤਾ ਭਾਈ ਹਵਾਰੇ ਨੂੰ ਇਸ ਕੇਸ ਵਿੱਚੋ ਬਰੀ

ਮੋਗਾ (ਜੋਗਿੰਦਰ ਸਿੰਘ) ਜ਼ਿਲ੍ਹਾ ਅਤੇ ਵਧੀਕ ਸ਼ੈਸਨ ਜੱਜ ਤਰਸੇਮ ਮੰਗਲਾਂ ਦੀ ਅਦਾਲਤ ‘ਚ ਬੇਅੰਤ ਸਿੰਘ ਕਤਲਕਾਂਡ ਮਾਮਲੇ ‘ਚ ਤਿਹਾੜ ਜੇਲ ਦਿੱਲੀ ਵਿੱਚ ਸਜਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਥਾਣਾ ਬੱਧਨੀ ਕਲਾਂ ਵਿੱਚ ਦਰਜ ਇੱਕ ਮਾਮਲੇ ਸਬੰਧੀ ਇੱਕ ਵਾਰ ਫਿਰ ਵੀਡੀਓ ਕਾਨਫਰੰਸ ਰਾਂਹੀ ਪੇਸ਼ੀ ਹੋਈ।ਇਸ ਮਾਮਲੇ ਨੇ ਉਸ ਵੇਲੇ ਇੱਕ ਨਵਾਂ ਮੋੜ ਲਿਆ ਜਦੋ ਮਾਨਯੋਗ ਅਦਾਲਤ ਵੱਲੋਹਵਾਰਾ ਨੂੰ 13 ਸਾਲ ਪਹਿਲਾਂ ਲੋਪੋ ਪੁਲਿਸ ਚੌਕੀ ਵਿੱਚ ਤਾਇਨਾਤ ਕਾਂਸਟੇਬਲ ਜਸਵੀਰ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ‘ਚ ਹਵਾਰਾ ਖਿਲਾਫ ਦਰਜ ਮਾਮਲੇ ਵਿੱਚ ਵੱਡੀ ਰਾਹਤ ਦਿੰਦੇ ਹੋਏ, ਉਸ ਨੂੰ ਦੋਸ਼ ਮੁਕਤ ਕਰ ਦਿੱਤਾ।ਇੱਥੇ ਦੱਸਣਾ ਬਣਦਾ ਹੈ ਕਿ ਥਾਣਾ ਬੱਧਨੀ ਕਲਾਂ ਪੁਲਿਸ ਵੱਲੋਂ 16 ਫਰਵਰੀ 2005 ਨੂੰ ਹਵਾਰਾ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਜੋਗਾ ਸਿੰਘ, ਸਮੀਰ ਸਿੰਘ ਅਤੇ ਅਮਰੀਕ ਨੂੰ ਨਾਮਜਦ ਕੀਤਾ ਸੀ। ਇਸ ਮਾਮਲੇ ਵਿੱਚ ਹਵਾਰਾ ਦੇ ਤਿੰਨ ਸਾਥੀਆਂ ਨੂੰ ਮਾਨਯੋਗ ਅਦਾਲਤ ਵੱਲੋਂ 19 ਫਰਵਰੀ 2010 ਨੂੰ ਸਬੂਤਾਂ ਦੀ ਵੱਡੀ ਘਾਟ ਕਾਰਨ ਬਰੀ ਕਰ ਦਿੱਤਾ ਸੀ।ਮਾਨਯੋਗ ਅਦਾਲਤ ਵੱਲੋਂ 25 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਤੋ ਬਾਅਦ 7 ਅਗਸਤ ਨਿਸਚਤ ਕੀਤੀ ਗਈ ਸੀ ਅਤੇ ਵੀਡੀਓ ਕਾਨਫਰੰਸ ਰਾਂਹੀ ਕੀਤੀ ਗਈ ਸੁਣਵਾਈ ਤੋ ਬਾਅਦ ਮਾਨਯੋਗ ਅਦਾਲਤ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਹੈ।

Read More...

Uncategorized

ਜਦੋ ਭਿੰਡਰਾਂਵਾਲੇ ਸੰਤਾਂ ਦੇ ਪ੍ਰਚਾਰ ਨਾਲ ਪੰਜਾਬ ਵਿਚ ਦਸਤਾਰਾਂ ਦਾੜ੍ਹੀਆਂ ਦੀ ਭਰਮਾਰ ਹੋ ਗਈ ਸੀ ਸ਼ੇਅਰ ਕਰੋ ਅਜੱ ਦੇ ਪ੍ਰਚਾਰਕ ਤੱਕ ਪੁੱਜੇ

ਸੰਤ ਜੀ ਦੀ ਤਾਂ ਸੋਚ ਤੇ ਪ੍ਰੇਰਨ ਦਾ ਢੰਗ ਈ ਹੋਰ ਸੀ। ਵੀਰ ਗੁਰਪ੍ਰੀਤ ਸਿੰਘ ਸਹੋਤਾ 1983 ‘ਚ ਕੈਨੇਡਾ ਤੋਂ ਪੰਜਾਬ ਘੁੰਮਣ ਗਏ ਇੱਕ ਬੰਦੇ ਨੇ ਕੁਝ ਸਾਲ ਪਹਿਲਾਂ ਸੰਤਾਂ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਸਾਰੇ ਪੰਜਾਬੀਆਂ ਵਾਂਗ ਉਹ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲਾ ਗਿਆ। ਲੰਗਰ ਹਾਲ ‘ਚ ਲੰਗਰ ਛਕਣ ਲੱਗੇ ਤਾਂ ਦੇਖਿਆ ਕਿ ਉਸਦੇ ਐਨ ਸਾਹਮਣੇ ਪੰਗਤ ‘ਚ ਸੰਤ ਜਰਨੈਲ ਸਿੰਘ ਤੇ ਜਥਾ ਵੀ ਲੰਗਰ ਛਕੇ।ਕਹਿੰਦਾ ਮੈਂ ਕਦੇ ਚੋਰ ਅੱਖ ਨਾਲ, ਕਦੇ ਸੈਂਤਕੀ, ਸੰਤ ਜੀ ਦੇ ਚਿਹਰੇ ਵੱਲ ਦੇਖੀ ਜਾਵਾਂ।ਲੰਗਰ ਛਕਦਿਆਂ ਮੇਰੀ ਹੋਰ ਪ੍ਰਸ਼ਾਦਾ ਛਕਣ ਦੀ ਇੱਛਾ ਹੋਈ। ਧੌਣ ਘੁਮਾਉਣੀ ਸ਼ੁਰੂ ਕੀਤੀ ਤਾਂ ਪ੍ਰਸ਼ਾਦਾ ਵਰਤਾਉਣ ਵਾਲੇ ਵਰਤਾਵੇ ਨਾ ਦਿਸੇ। ਮਿੰਟ ਕੁ ਇੱਦਾਂ ਹੀ ਲੰਘ ਗਿਆ। ਜਦ ਨੂੰ ਸੰਤ ਜੀ ਦੀ ਆਵਾਜ਼ ਕੰਨੀਂ ਪਈ; ਕਹਿੰਦੇ ਸਿੰਘਾ ਆਹ ਫੜ੍ਹ ਪ੍ਰਸ਼ਾਦਾ। ਉਹ ਆਪਣੀ ਪੱਤਲ (ਪੱਤੇ ਦੀ ਪਲੇਟ, ਉਦੋਂ ਥਾਲ ਬਹੁਤ ਘੱਟ ਹੁੰਦੇ ਸਨ) ਤੋਂ ਆਪਣਾ ਪ੍ਰਸ਼ਾਦਾ ਮੈਨੂੰ ਫੜਾ ਰਹੇ ਸਨ।ਕਹਿੰਦਾ ਮੈਂ ਘਬਰਾ ਜਿਹਾ ਗਿਆ, ਸਿਰੋਂ ਮੋਨਾ ਸੀ, ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ, ਮੂੰਹ ਸ਼ੇਵ ਕੀਤਾ ਹੋਇਆ ਸੀ, ਸੰਗ ਜਿਹੀ ਆ ਗਈ ਤੇ ਕਿਹਾ; ਨਹੀਂ ਜੀ ਤੁਸੀਂ ਛਕੋ। ਕਹਿੰਦੇ ਕੋਈ ਨਾ ਭਾਈ ਲੈ ਲਾ, ਜਦ ਤੱਕ ਵਰਤਾਵੇ ਸਿੰਘ ਨੇ ਆ ਜਾਣਾ। ਕਹਿੰਦਾ ਮੇਰੇ ਮੂੰਹੋਂ ਨਿਕਲ ਗਿਆ; ਜੀ ਮੈਂ ਮੋਨਾ ਆਂ, ਤੁਹਾਡੇ ਹੱਥ ਜੂਠੇ ਹੋ ਜਾਣੇ। ਤੁਸੀਂ ਮਹਾਂਪੁਰਖ ਹੋ, ਤੁਸੀਂ ਛਕੋ।ਕਹਿੰਦਾ ਸੰਤ ਜੀ ਨੇ ਪ੍ਰਸ਼ਾਦਾ ਮੇਰੇ ਹੱਥ ਫੜਾਉਂਦਿਆਂ ਹੱਸ ਕੇ ਕਿਹਾ ਸਿੰਘਾ ਆਪਾਂ ਸਾਰੇ ਕਲਗ਼ੀਧਰ ਦੇ ਪੱੁਤ ਆਂ, ਜੂਠ-ਸੁੱਚਮ ਦਾ ਕੀ ਕੰਮ! ਨਾਲੇ ਜੇ ਵਾਲ ਕਟਾਉਣ ਕਾਰਨ ਤੈਨੂੰ ਏਨਾ ਹੀ ਘਟਾਅ ਮਹਿਸੂਸ ਹੋ ਰਿਹਾ ਤਾਂ ਵਾਲ ਕਟਾਉਣੇ ਛੱਡ ਦੇ, ਆਪੇ ਰੱਖੇ ਜਾਣਗੇ, ਮੇਰਾ ਗੁਰਭਾਈ ਬਣਜਾ। ਬੰਦਾ ਕਹਿੰਦਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਨਾਲ ਮਿਲਿਆ ਸਿਰੋਪਾ ਮੈਂ ਸਿਰ ‘ਤੇ ਬੰਨ੍ਹ ਕੇ ਹੀ ਪਿੰਡ ਆਇਆ ਤੇ ਮੁੜ ਕਦੇ ਵਾਲ ਨੀ ਕਟਾਏ। ਇਹੋ ਜਿਹਾ ਸੀ ਸੰਤ ਜੀ ਦਾ ਸਿੱਖੀ ਪ੍ਰਚਾਰ, ਜਿਸ ਸਦਕਾ ਪੰਜਾਬ ‘ਚ ਓਸ ਵੇਲੇ ਦਸਤਾਰਾਂ/ਦਾੜ੍ਹੀਆਂ ਦੀ ਭਰਮਾਰ ਹੋ ਗਈ ਸੀ।

Read More...

Uncategorized

Sikh Genocide 1984 ਬਾਰੇ Actress Tapsee Pannu ਨੇ ਦੱਸਿਆ-ਕੀ ਹੋਇਆ ਸੀ ਉਸਦੇ ਪਰਿਵਾਰ ਨਾਲ ??

ਜੂਨ 1984 ਵਿੱਚ ਸਿੱਖ ਕੌਂਮ ਨੂੰ ਖਤਮ ਕਰਨ ਦੀ ਨੀਤੀ ਤਹਿਤ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਬਹਾਨਾ ਬਣਾ ਕੇ ਦੇਸ਼ ਦੇ ਕੱਟੜਪੰਥੀ ਹਿੰਦੂ ਸੰਗਠਨ ਅਾਰ ਅੈਸ ਅੈਸ ਦੇ ਰਾਜਨੀਤਕ ਵਿੰਗ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਅਤੇ ਰੂਸ ਤੇ ਬਰਤਾਨੀਅਾਂ ਦੇ ਸਹਿਯੋਗ ਨਾਲ ਕੇਂਦਰ ਦੀ ਤਤਕਾਲੀ ਸ੍ਰੀਮਤੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਂਮ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅਮ੍ਰਿਤਸਰ ਸਮੇਤ ਸਾਢੇ ਤਿੰਨ ਦਰਜਨ ਹੋਰ ਗੁਰਦਾਰਿਅਾਂ ਤੇ ਭਾਰਤੀ ਫੌਜਾਂ ਦੁਅਾਰਾ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਅਾ ਸੀ। ਇਸ ਵਹਿਸੀ ਜੁਲਮ ਦੇ ਰੋਸ ਵਜੋਂ ਹੀ ਪਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਵਜੋ ਡਿਉਟੀ ਕਰਦੇ ਸਿੱਖਾਂ ਭਾਈ ਬੇਨਾਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ। ਬੱਸ ਇਹ ਕਤਲ ਕੀ ਹੋਇਆ, ਸਮਝੋ ਸਮੁੱਚੇ ਦੇਸ਼ ਵਿੱਚ ਵਸਦੇ ਸਿੱਖਾਂ ਤੇ ਕਹਿਰ ਦੀ ਹਨੇਰੀ ਝੁੱਲ ਗਈ। ਦਿੱਲੀ, ਕਾਨਪੁਰ, ਬੁਕਾਰੋ, ਹੋਂਦ ਚਿੱਲੜ ਸਮੇਤ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖ ਕਤਲੇਆਮ ਦੀ ਇੱਕ ਯੋਜਨਾਵੱਧ ਲਹਿਰ ਚਲਾਈ ਗਈ, ਜਿਸ ਦੀ ਮਨਜੂਰੀ ਖੁਦ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਦਿੱਤੀ। ਕਾਂਗਰਸੀਆਂ ਵੱਲੋਂ ਕਤਲੇਆਮ ਕਰਵਾਉਣ ਲਈ ਹਜੂਮ ਇਕੱਠਾ ਕਰਕੇ ਉਹਨਾਂ ਨੂੰ ਸਰਾਬ ਪਿਲਾ ਕੇ ਭੜਕਾ ਕੇ ਸਿੱਖਾਂ ਦਾ ਕਤਲੁਆਮ ਕਰਨ ਲਈ ਉਕਸਾਿੲਆ ਗਿਆ। ਇਹਨਾਂ ਭੜਕੀਆਂ ਭੀੜਾਂ ਦੀ ਅਗਵਾਈ ਕਾਂਗਰਸ ਦੇ ਜੁੰਮੇਵਾਰ ਆਗੂ ਸਰੇਆਮ ਕਰਦੇ ਦੇਖੇ ਗਏ।

Read More...

Uncategorized

ਖਤਮ ਹੋ ਰਹੀਆਂ ਪੁਰਾਤਨ ਨਿਸ਼ਾਨੀਆਂ …ਜਾਗੋ ਸਿੱਖੋ ਸਭ ਨਾਲ ਸ਼ੇਅਰ ਜਰੂ੍ਰ ਕਰੋ ਜੀ

ਇਹ ਕੋਟਲਾ ਨਿਹੰਗ ਖਾਂ ਦੀ ਸੀ। ਨਿਹੰਗ ਖਾਂ ਦਾ ਨਾਮ 6ਵੇਂ ਪਾਤਸ਼ਾਹ ਨੇ ਆਪ ਰਖਿਆ ਸੀ। ਇਸ ਹਵੇਲੀ ਵਿਚ ਬੀਬੀ ਮੁਮਤਾਜ ਜੀ ਨੇ ਲਹੂ ਲੁਹਾਨ ਹੋਏ ਜਖਮੀ ਹਾਲਤ ਚ ਬਾਬਾ ਬਚਿੱਤਰ ਸਿੰਘ ਜੀ ਦੀ ਮਲਮ ਪੱਟੀ ਕੀਤੀ ਸੀ। ਸ਼ਾਹੀ ਮਲੇਛ ਫੌਜਾਂ ਪਿੱਛਾ ਕਰਦੀ ਆਈ ਤੇ ਪੁੱਛਣ ਤੇ ਕਿ ਅੰਦਰ ਕੌਣ ਹੈ। ਜਵਾਬ ਆਇਆ ਕਿ ਅੰਦਰ ਮੇਰਾ ਦਾਮਾਦ ਅਤੇ ਧੀ ਹਨ। ਬਾਬਾ ਬਚਿੱਤਰ ਸਿੰਘ ਤਾਂ ਅਗਲੇ ਦਿਨ ਸ਼ਹੀਦ ਹੋ ਗਏ ਪਰ ਬੀਬੀ ਮੁਮਤਾਜ ਨੇ ਇਹ ਸੁਣਿਆ ਅਤੇ ਸਾਰੀ ਜਿੰਦਗੀ ਬਾਬਾ ਜੀ ਨੂੰ ਖਾਵੰਦ ਮੰਨਦੀ ਰਹੀ।
ਇਸ ਅਸਥਾਨ ਨੂੰ ਪ: 6 ਤੋਂ ਲੈ ਕੇ 10ਵੇਂ ਪਾਤਸ਼ਾਹ ਤਕ ਦੀ ਛੋਹ ਪ੍ਰਾਪਤ ਹੈ।ਪਰ ਅਜ ਇਸ ਅਸਥਾਨ ਨੂੰ ਵੀ ਕਾਰ ਸੇਵਾ ਦੇ ਨਾਮ ਤੇ ਖਤਮ ਕੀਤਾ ਜਾ ਰਿਹੈ ਹੈ। ਆਹ ਇਕ ਖਿਡੌਣੇ ਵਾਂਗ ਹਾਥੀ ਜਾ ਬਣਾ ਕੇ ਸ਼ਹੀਦਾਂ ਨਾਲ ਮਜਾਕ ਕੀਤਾ ਜਾ ਰਿਹੈ। ਇਸੇ ਤਰ੍ਹਾਂ ਗੰਗੂ ਦਾ ਘਰ, ਠੰਢਾ ਬੁਰਜ ਅਤੇ ਕਈ ਇਮਾਰਤਾਂ ਨੂੰ modify ਕਰ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਿੰਡ ਕੋਟਲਾ ਨਿਹੰਗ ਵਿਖੇ ਪੁਰਾਤਨ ਤੇ ਇਤਿਹਾਸਕ ਕਿਲ੍ਹਾ ਨਿਹੰਗ ਖਾਂ ਪਠਾਣ ਦੀ ਹਾਲਤ ਜਰਜਰ ਬਣ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੇ ਇਸ ਇਤਿਹਾਸਕ ਕਿਲ੍ਹੇ ਦੀ ਸਾਰ ਨਹੀਂ ਲਈ ਹੈ। ਸਿੱਖ ਇਤਿਹਾਸ ਅਨੁਸਾਰ ਨਿਹੰਗ ਖਾਂ ਪਠਾਣ ਦੇ ਵਡੇਰੇ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਸਤਿਕਾਰ ਵਜੋਂ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਘੋੜੇ ਭੇਟ ਕਰਦੇ ਸਨ। ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ। ਇਸੇ ਤਰ੍ਹਾਂ ਨਿਹੰਗ ਖਾਂ ਪਠਾਣ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਦੋ ਵਾਰ ਆਏ ਸੀ। ਨਿਹੰਗ ਖਾਂ ਪਠਾਣ ਦੇ ਬੇਟੇ ਆਲਮ ਖਾਂ ਦੀ ਮੰਗਣੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। 1947 ਨੂੰ ਦੇਸ਼ ਦਾ ਬਟਵਾਰਾ ਹੋਣ ਕਰਕੇ ਨਿਹੰਗ ਖਾਂ ਦਾ ਪਰਿਵਾਰ ਇਹ ਕਿਲ੍ਹਾ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਤੇ ਬਾਅਦ ਵਿਚ ਇਸ ਕਿਲ੍ਹੇ ਦੀ ਸੰਭਾਲ ਨਾ ਹੋਣ ਕਰਕੇ ਇਤਿਹਾਸਕ ਕਿਲ੍ਹਾ ਲਗਭਗ ਖਤਮ ਹੋਣ ਕਿਨਾਰੇ ਪਹੁੰਚ ਚੁੱਕਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਸ਼ੱਕ ਸੰਨ 1985 ਤੋਂ ਕਾਰਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪ ਕੇ ਕਿਲ੍ਹੇ ਤੋਂ ਕਰੀਬ 100 ਗਜ ਦੂਰ ਇਤਿਹਾਸਕ ਭੱਠੇ ਵਾਲੇ ਸਥਾਨ ‘ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਪਰ ਇਸ ਪੁਰਾਤਨ ਕਿਲ੍ਹੇ ਦੀ ਸੰਭਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਨਹੀਂ ਆਈ। ਸਿੱਖ ਇਤਿਹਾਸ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦੀ ਭੂਮੀ ਨੂੰ ਛੱਡਣ ਤੋਂ ਬਾਅਦ ਸਿੱਖ ਫੌਜ ਦੇ ਨਾਲ ਵਾਪਸ ਆ ਰਹੇ ਸਨ ਮੁਗਲ ਤੇ ਪਹਾੜੀ ਰਾਜਿਆਂ ਦੀ ਫੌਜ ਨੇ ਸਰਸਾ ਨਦੀ (ਘਨੌਲੀ) ਦੇ ਕੋਲ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਭਾਈ ਬਚਿੱਤਰ ਸਿੰਘ ਦਾ ਪੁੱਤਰ ਭਾਈ ਉਦੇ ਸਿੰਘ ਤੇ ਹੋਰ ਕਈ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਜਿਥੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਹੈ। ਸਰਸਾ ਨਦੀ ਪਾਰ ਕਰਦੇ ਸਮੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਘਨੌਲੀ ਮਾਰਗ ‘ਤੇ ਹੀ ਪਿੰਡ ਮਲਕਪੁਰ ਦੇ ਕੋਲ ਮਲਕਪੁਰ ਦੇ ਰੰਗੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਅਗਵਾਈ ਕਰ ਰਹੇ ਭਾਈ ਬਚਿੱਤਰ ਸਿੰਘ ‘ਤੇ ਹਮਲਾ ਕਰ ਦਿੱਤਾ ਸੀ।ਇਸ ਲੜਾਈ ਵਿਚ ਰੰਗੜਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਭਾਈ ਬਚਿੱਤਰ ਸਿੰਘ ਖੁਦ ਜ਼ਖਮੀ ਹੋ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚਾਇਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਵੀ ਕਿਲ੍ਹੇ ਵਿਚ ਪਹੁੰਚ ਗਏ ਸੀ ਤੇ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਦੀ ਹਾਲਤ ਦੇਖੀ। ਇਸ ਕਿਲ੍ਹੇ ਵਿਚ ਹੀ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਸੀ। ਇਸ ਇਤਿਹਾਸਕ ਕਿਲ੍ਹੇ ਵਿਚ ਵਿਚ ਹੀ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਦੁਆਰਾ ਦਿਖਾਈ ਸੇਵਾ ਤੇ ਸਤਿਕਾਰ ਤੋਂ ਖੁਸ਼ ਹੋ ਕੇ ਤਿੰਨ ਸ਼ਸਤਰ, ਜਿਸ ਵਿਚ ਸ੍ਰੀ ਸਾਹਿਬ, ਕਟਾਰ ਤੇ ਗੈਂਡੇ ਦੀ ਢਾਲ ਨਿਹੰਗ ਖਾਂ ਨੂੰ ਭੇਟ ਕੀਤੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਨੂੰ ਕਿਹਾ ਸੀ ਕਿ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰਦੇ ਹੋਏ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਅਨੁਸਾਰ ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਸ਼ਸਤਰਾਂ ਦੀ ਸੇਵਾ ਕਰਦਾ ਰਿਹਾ। 1947 ਨੂੰ ਦੇਸ਼ ਦੀ ਵੰਡ ਸਮੇਂ ਨਿਹੰਗ ਖਾਂ ਪਠਾਣ ਦਾ ਪਰਿਵਾਰ ਇਨ੍ਹਾਂ ਤਿੰਨ ਸ਼ਸਤਰਾਂ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪ੍ਰਬੰਧਕਾਂ ਨੂੰ ਸੰਭਾਲ ਕੇ ਪਾਕਿਸਤਾਨ ਚਲਾ ਗਿਆ ਸੀ। ਇਹ ਸ਼ਸਤਰ ਹੁਣ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਸੁਸ਼ੋਭਿਤ ਹਨ। ਇਸ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਪੁਰਾਤਨ ਖੂਹ ਵੀ ਬਣਿਆ ਹੋਇਆ ਹੈ। ਪਠਾਣ ਪਰਿਵਾਰ ਦੀ ਦੇਖ-ਰੇਖ ਵਿਚ ਇਸ ਖੂਹ ਦੀ ਚੰਗੀ ਤਰ੍ਹਾਂ ਸੰਭਾਲ ਹੁੰਦੀ ਰਹੀ ਤੇ ਬਾਅਦ ਵਿਚ ਇਸ ਪੁਰਾਤਨ ਖੂਹ ਦੀ ਵੀ ਕਿਸੇ ਨੇ ਸੰਭਾਲ ਨਹੀਂ ਕੀਤੀ।

Read More...

Uncategorized

Refrendum 2020 ਦੀ Pitch ਤੇ ਭਾਰਤ ਹੋਇਆ Clean Bold !!

ਬਰਤਾਨੀਆ ਦੀ ਧਰਤੀ ਤੇ 12 ਅਗਸਤ ਨੂੰ ਹੋ ਰਿਹਾ ‘ਲੰਡਨ ਐਲਾਨਨਾਮਾ’ ਜੋ ਕਿ ‘ਸਿੱਖਸ ਫੌਰ ਜਸਟਿਸ’ ਵਲੋਂ ਸ਼ੁਰੂ ਕੀਤੀ ਰੈਫਰੈਂਡਮ ਦੀ ਮੁਹਿੰਮ ਦਾ ਹੀ ਹਿੱਸਾ ਹੈ। ਇਸ ਪ੍ਰੋਗਰਾਮ ਤੇ ਪਾਬੰਦੀ ਲਾਉਣ ਲਈ ਪਹਿਲਾਂ ਵੀ ਭਾਰਤ ਸਰਕਾਰ ਨੇ ਬਰਤਾਨੀਆ ਸਰਕਾਰ ਤੇ ਦਬਾਅ ਬਣਾਇਆ ਸੀ ਤੇ ਹੁਣ ਫਿਰ ਇਸ ਸਿੱਖ ਇਕੱਠ ਤੇ ਪਾਬੰਦੀ ਲਗਾਉਣ ਲਈ ਭਾਰਤ ਵਲੋਂ ਪਾਏ ਦਬਾਅ ਦੇ ਜਵਾਬ ਵਿਚ ਬਰਤਾਨੀਆ ਦੀ ਥਰੀਸਾ ਮੇਅ ਸਰਕਾਰਨੇ ਇਸ ਸਿੱਖ ਇਕੱਠੇ ਤੇ ਪਾਬੰਦੀ ਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਥਰੀਸਾ ਮੇਅ ਸਰਕਾਰ ਦੇ ਇੱਕ ਅਫਸਰ ਨੇ ਸਾਫ ਕੀਤਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਜੇ ਕੋਈ ਵੀ ਆਪਣੀ ਗੱਲ ਨੂੰ ਰੱਖਦਾ ਹੈ ਤਾਂ ਇਸਤੇ ਪਾਬੰਦੀ ਲਗਾਉਣ ਦਾ ਕੋਈ ਸਵਾਲ ਹੀ ਨਹੀਂ ਹੈ। ਇਸਤੋਂ ਪਹਿਲਾਂ ਵੀ ਭਾਰਤੀ ਵਿਦੇਸ਼ ਮੰਤਰਾਲੇ ਨੇ ਬਰਤਾਨੀਆ ਸਰਕਾਰ ਨੂੰ ਇਸ ਪ੍ਰੋਗਰਾਮ ਨੂੰ ਆਪਣੀ ਧਰਤੀ ਤੇ ਨਾ ਕਰਵਾਉਣ ਦੀ ਧਮਕੀ ਦਿੱਤੀ ਸੀ ਜਿਸਤੇ ਪਹਿਲਾਂ ਹੀ ਬਰਤਾਨੀਆ ਸਰਕਾਰ ਨੇ ਕੋਰਾ ਜਵਾਬ ਦਿੰਦਿਆਂ ਭਾਰਤ ਦੀ ਮੰਗ ਨੂੰ ਠੁਕਰਾ ਦਿੱਤਾ ਸੀ ਦਈਏਕਿ ਸਿੱਖਸ ਫੌਰ ਜਸਟਿਸ ਸੰਸਥਾ ਵਲੋਂ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਭਾਵ ‘ਖਾਲਿਸਤਾਨ’ ਦੀ ਲਈ ਸੰਨ 2020 ਵਿਚ ਇੱਕ ਰਾਏਸ਼ੁਮਾਰੀ ਕਰਵਾਈ ਜਾ ਰਹੀ ਹੈ ਅਤੇ ਓਸੇ ਦੇ ਸਬੰਧ ਵਿਚ ਲੰਡਨ ਵਿਚ 12 ਅਗਸਤ ਨੂੰ ਸਿੱਖ ਇਕੱਠ ਕਰਵਾਇਆ ਜਾ ਰਿਹਾ ਜਿਸਨੂੰ ‘ਲੰਡਨ ਐਲਾਨਨਾਮਾ’ ਦਾ ਨਾਮ ਦਿੱਤਾ ਗਿਆ ਹੈ। ਜੋ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਯੂਨਾਈਟਡ ਨੇਸ਼ਨ ਅਨੁਸਾਰ ਜੋ ਵੀ ਕੋਈ ਕੌਮ ਆਪਣਾ ਵੱਖਰਾ ਮੁਲਕ ਮੰਗਦੀ ਹੈ ਤਾਂ ਉਸਨੂੰ ਯੂਨਾਈਟਡ ਨੇਸ਼ਨ ਦੇ ‘ਚਾਰਟਰ 51’ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਜਿਨਾਂ ਅਨੁਸਾਰ ਸਿੱਖ ਕੌਮ ਇਹਨਾਂ ਸਭ ਸ਼ਰਤਾਂ ਤੇ ਪੂਰਾ ਉਤਰਦੀ ਹੈ। ਹਾਲਾਂਕਿ ਯੂਨਾਈਟਡ ਨੇਸ਼ਨ ਦਾ ਮੈਂਬਰ ਹੁੰਦਿਆਂ ਹੋਇਆ ਵੀ ਭਾਰਤ ਇਸ ਰਾਏਸ਼ੁਮਾਰੀ ਨੂੰ ਕਰਵਾਉਣ ਲਈ ਰਾਜ਼ੀ ਨਹੀਂ ਹੈ।

Read More...

Uncategorized

ਕਰਨਾਟਕ ਦਾ ਪੂਰਾ ਬਿਧਰ ਸ਼ਹਿਰ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਚਸ਼ਮੇ ਦਾ ਜਲ ਸ਼ਕਦਾ ਹੈ

ਗੁਰਦੁਵਾਰਾ ਸ਼੍ਰੀ ਨਾਨਕ ਝੀਰਾ ਸਾਹਿਬ, ਕਰਨਾਟਕਾ ਰਾਜ ਦੇ ਬਿਦਰ ਸ਼ਹਿਰ ਵਿਚ ਸਥਿਤ ਹੈ | ਅੱਜ ਤੋਂ ਪੰਜ ਸੋ ਸਾਲ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਜਮ ਦੇ ਉਧਾਰ ਲਈ ਚਾਰ ਉਦਾਸੀਆਂ ਚੌਹਾਂ ਦਿਸ਼ਾ ਦੀਆਂ ਕੀਤੀਆਂ । ਪਹਿਲੀ ਉਦਾਸੀ ਪੂਰਬ ਦੀ ਦਿਸ਼ਾ ਦੀ ਕੀਤੀ, ਦੂਜੀ ਉਦਾਸੀ ਦੱਖਣ ਦਿਸ਼ਾ ਦੀ ਸੰ: ੧੫੧੦ ਤੋਂ ੧੫੧੪ ਤਕ ਕੀਤੀ । ਸੁਲਤਾਨਪੁਰ ਲੋਧੀ ਤੋਂ ਚਲਕੇ ਸਨੇ-ਸਨੇ ਜੀਵਾਂ ਦਾ ਉਧਾਰ ਕਰਦੇ ਹੋਏ ਓਂਕਾਰੇਸ਼ਵਰ ਤੇ ਬੁਰਹਾਨਪੁਰ ਹੁੰਦੇ ਹੋਏ ਨੰਦੇੜ (ਸ਼੍ਰੀ ਹਜੂਰ ਸਾਹਿਬ ਅਬਚਲ ਨਗਰ) ਪੁੱਜੇ, ਆਸਨ ਉਥੇ ਲਾਇਆ ਜਿਥੇ ਗੁਰਦੁਆਰਾ ਮਾਲ ਟੋਕੜੀ ਸਾਹਿਬ ਹੈ । ਉਸ ਸਮੇਂ ਬੰਦਗੀ ਵਾਲਾ ਲਕੜ ਸ਼ਾਹ ਫ਼ਕੀਰ ਰਹਿੰਦਾ ਸੀ |ਜਗਤ ਗੁਰੂ ਬਾਬਾ ਜੀ ਨੇ ਉਸਨੂੰ ਅਨੇਕਾਂ ਵਰ ਦੇਕੇ ਨਿਹਾਲ ਕੀਤਾ ਤੇ ਆਪ ਗੋਲ ਕੁੰਡਾ ਹੈਦ੍ਰਾਬਾਦ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁੱਜੇ, ਆਸਨ ਉਥੇ ਲਾਇਆ ਜਿਥੇ ਇਸ ਵੇਲੇ ਅਮ੍ਰਿੰਤ ਕੁੰਡ ਹੈ । ਪਹਾੜੀ ਦਾ ਰਮਣੀਕ ਦ੍ਰਿਸ਼ ਦੇਖ ਕੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਰੱਬੀ ਕੀਰਤਨ ਸ਼ੁਰੂ ਕਰ ਦਿੱਤਾ, ਸਾਰਾ ਜੰਗਲ ਮਹਿਕ ਉਠਿਆ ਇਲਾਕੇ ਦੀ ਸੰਗਤ ਤੇ ਪੀਰ-ਫਕੀਰ ਦਰਸ਼ਨਾ ਨੂੰ ਆਏ । ਸਾਰਿਆਂ ਨੇ ਝੋਲੀਆਂ ਅੱਡ ਕੇ ਬੇਨਤੀ ਕੀਤੀ, ਸਾਡੇ ਧੰਨ ਭਾਗ ਹਨ ਜੋ ਆਪ ਨੇ ਪੁੱਜ ਕੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਇਸ ਧਰਤੀ ਦੇ ਭਾਗ ਜਗਾਏ ਹਨ । ਆਪ ਬਖਸ਼ਿਸ਼ ਕਰੋ ਇਹ ਧਰਤੀ ਬੜੀ ਅਭਾਗੀ ਹੈ । ਇਸ ਧਰਤੀ ਵਿਚ ਮਿੱਠਾ ਪਾਣੀ ਨਹੀਂ ਹੈ । ਸੌ ਡੇਢ ਸੌ ਫੁਟ ਡੁੰਗੇ ਖੁਹ ਪੁਟਨੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਤਾਂ ਖਾਰਾ, ਆਪ ਮੇਹਰ ਕਰੋ ਮਿੱਠੇ ਜਲ ਦਾ ਪਰਵਾਹ ਚਲਾਓ, ਰੱਬੀ ਜੋਤ ਬਾਬਾ ਜੀ ਨੇ ਆਈਆਂ ਸੰਗਤਾਂ ਤੇ ਪੀਰ ਜ੍ਲਾਲੁਦੀਨ ਅਤੇ ਪੀਰ ਯਾਕੂਬਨਲੀ ਦੀ ਬੇਨਤੀ ਨੂੰ ਮੰਨ ਕੇ “ਸਤਿ ਕਰਤਾਰ” ਆਖ ਕੇ ਆਪਣੀ ਸੱਜੇ ਪੈਰ ਦੀ ਖੜਾਓ ਪਹਾੜੀ ਨੂੰ ਛੁਹਾਈ, ਪੱਥਰ ਹਟਾਇਆ, ਪੱਥਰ ਹਟਾਉਣ ਦੀ ਦੇਰ ਸੀ ਚਸ਼ਮਾ ਫੁਟ ਕੇ ਨਿਕਲੀਆ ।ਇਹ ਕੋਤਕ ਦੇਖ ਫਕੀਰਾਂ ਸਣੇ ਸਾਰੀ ਸੰਗਤ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਈ ।ਉਸ ਸਮੇਂ ਤੋਂ ਲੈਕੇ ਹੁਣ ਤੱਕ ਇਹ ਮਿੱਠਾ ਅੰਮ੍ਰਿਤ ਚਸ਼ਮਾ ਇਕ ਰਸ ਚਲ ਰਿਹਾ ਹੈ, ਅਤੇ ਸ਼੍ਰੀ ਨਾਨਕ ਝੀਰਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਜਿਹੜਾ ਦੂਜਾ ਪੰਜਾ ਸਾਹਿਬ ਅਥਵਾ ਭਾਰਤ ਦਾ ਪੰਜਾ ਸਾਹਿਬ ਕਰਕੇ ਅੱਜ ਪ੍ਰਸਿੱਧ ਹੋ ਰਿਹਾ ਹੈ। ਇਸ ਧਰਤੀ ਦੀ ਦੂਜੀ ਮਹਾਨਤਾ ਇਹ ਹੈ ਕਿ ਪੰਜਾ-ਪਿਆਰਿਆਂ ਵਿੱਚ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਦਾ ਨਾਂ ਅਰਦਾਸ ਵਿਚ ਅਸੀਂ ਸਤਿਕਾਰ ਨਾਲ ਲੈਂਦੇ ਹਾਂ, ਜਿਨਾਂ ਨੇ ਚਮਕੋਰ ਦੀ ਜੰਗ ਵਿਚ ਅਮਰ ਸ਼ਹੀਦੀ ਪਾਈਉਹਨਾਂ ਦਾ ਜਨਮ ਵੀ ਇਸੇ ਬਿਦਰ ਦਾ ਹੈ ।ਹੋਰ ਵੀ ਮਹਾਨਤਾ ਇਹ ਹੈ ਕਿ ਮਾਤਾ ਭਾਗੋ ਜੀ ਦਾ ਅੰਤਮ ਅਸਥਾਨ ਵੀ ਇਥੋਂ ਦਸ ਕਿਲੋਮੀਟਰ ਦੂਰ ਪਿੰਡ ਜਨਵਾੜਾ ਵਿਚ ਹੈ। ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਨਾਨ੍ਕ ਝੀਰਾ ਸਾਹਿਬ ਕਿਸ ਨਾਲ ਸਬੰਧਤ ਹੈ:- ਸ਼੍ਰੀ ਗੁਰੂ ਨਾਨਕ ਦੇਵ ਜੀ ਪਤਾ:- ਉਦਗੀਰ ਰੋਡ ਜਿਲਾ :- ਬਿਦਰ ਰਾਜ :- ਕਰਨਾਟਕਾ

Read More...

Uncategorized

School ਵਿਚ ਬੱਚੇ ਨੂੰ ਪਿਲਾਇਆ ਪਿਸ਼ਾਬ !! Jalandhar ਦਾ ਹੈ Convent School

ਜਲੰਧਰ ਕੈਟ ਜਿਸ ਵਿਦਿਆਰਥੀ ਨੂੰ ਸਕੂਲ ਵਿੱਚ ਪੇਸ਼ਾਬ ਪਿਲਾਇਆ ਗਿਆ ੳੁਸ ਮੁੱਦੇ ਤੇ BVF ਤੇ BSP ਟੀਮ ਅੱਜ ਦੋਸੀ਼ਆ ਨੂੰ ਸਜ਼ਾ ਦਿਵਾਉਣ ਲਈ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਪੁਲਿਸ ਪ੍ਰਸ਼ਾਸਨ ਕੋਲ ਗਈ। ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ…..ਜਲੰਧਰ ਕੈਟ ਜਿਸ ਵਿਦਿਆਰਥੀ ਨੂੰ ਸਕੂਲ ਵਿੱਚ ਪੇਸ਼ਾਬ ਪਿਲਾਇਆ ਗਿਆ ੳੁਸ ਮੁੱਦੇ ਤੇ BVF ਤੇ BSP ਟੀਮ ਅੱਜ ਦੋਸੀ਼ਆ ਨੂੰ ਸਜ਼ਾ ਦਿਵਾਉਣ ਲਈ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਪੁਲਿਸ ਪ੍ਰਸ਼ਾਸਨ ਕੋਲ ਗਈ। ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ…ਜਲੰਧਰ ਕੈਟ ਜਿਸ ਵਿਦਿਆਰਥੀ ਨੂੰ ਸਕੂਲ ਵਿੱਚ ਪੇਸ਼ਾਬ ਪਿਲਾਇਆ ਗਿਆ ੳੁਸ ਮੁੱਦੇ ਤੇ BVF ਤੇ BSP ਟੀਮ ਅੱਜ ਦੋਸੀ਼ਆ ਨੂੰ ਸਜ਼ਾ ਦਿਵਾਉਣ ਲਈ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਪੁਲਿਸ ਪ੍ਰਸ਼ਾਸਨ ਕੋਲ ਗਈ। ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ..ਦਲਿਤ ਹਜਾਰਾਂ ਸਾਲਾਂ ਤੱਕ ਅਛੂਤ ਸਮਝੀਆਂ ਜਾਣ ਵਾਲੀ ਉਨ੍ਹਾਂ ਤਮਾਮ ਜਾਤੀਆਂ ਲਈ ਸਮੂਹਕ ਤੌਰ ਤੇ ਪ੍ਰਯੋਗ ਹੁੰਦਾ ਹੈ ਜੋ ਹਿੰਦੂ ਸਮਾਜ ਵਿਵਸਥਾ ਵਿੱਚ ਸਭ ਤੋਂ ਹੇਠਲੇ ਡੰਡੇ ਤੇ ਸਥਿਤ ਹਨ। ਸੰਵਿਧਾਨਕ ਭਾਸ਼ਾ ਵਿੱਚ ਇਨ੍ਹਾਂ ਨੂੰ ਹੀ ਅਨੁਸੂਚਿਤ ਜਾਤੀਆਂ ਕਿਹਾ ਗਿਆ ਹੈ। ਮੁੱਖ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੋਕਾਂ ਨੂੰ ਦਲਿਤ ਕਿਹਾ ਜਾਂਦਾ ਹੈ। ਭਾਰਤ ਦੀ ਜਨਸੰਖਿਆ ਵਿੱਚ ਲਗਭਗ 24. 4 ਫ਼ੀਸਦ ਆਬਾਦੀ ਦਲਿਤਾਂ ਦੀ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ ਵਿੱਚ ਅਨੁਸੂਚਿਤ ਜਾਤੀਆਂ ਦਾ ਹਿੱਸਾ 16.2 ਫੀਸਦ ਅਤੇ ਅਨੁਸੂਚਿਤ ਕਬੀਲਿਆਂ ਦਾ 8.2 ਫੀਸਦ ਹੈ। ਰਾਜਾਂ ਦੀ ਆਬਾਦੀ ਵਿੱਚ ਅਨੁਸੂਚਿਤ ਜਾਤੀਆਂ ਸਭ ਤੋਂ ਵੱਧ 28.9 ਫੀਸਦ ਹਿੱਸੇ ਨਾਲ ਪੰਜਾਬ ਮੋਹਰੀ ਹੈ। ਅਨੁਸੂਚਿਤ ਕਬੀਲਿਆਂ ਦਾ ਆਬਾਦੀ ਵਿੱਚ ਅਨੁਪਾਤ ਸਭ ਤੋਂ ਵੱਧ ਮਿਜੋਰਮ ਵਿੱਚ 94.5 ਫੀਸਦ ਹੈ। ਇਸੇ ਜਨਗਣਨਾ ਅਨੁਸਾਰ ਭਾਰਤ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕ 16,66,35,700 ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੋਕ 8,43,26,240 ਸਨ।

Read More...

Uncategorized

ਤੇ ਜਦ ਗੁਜਰਾਤੀ ਬਣਿਆ ਸਰਦਾਰ ਤੇ ਸਿੱਖੀ ਨੇ ਇਸ ਨੌਜਵਾਨ ਦੀ ਜਿੰਦਗੀ ਹੀ ਬਦਲਕੇ ਰੱਖ ਦਿੱਤੀ..

ਸ਼ੱਕ ਨਹੀਂ ‘ਸਿੱਖੀ ਤਾਂ ਮਨ ਦੀ’ ਹੀ ਹੋਣੀ ਹੈ। ਬਹੁਤ ਪਿਆਰਾ, ਵਜ਼ਨਦਾਰ, ਵਧੀਆ ਸ਼ਬਦ ਹੈ। ਫ਼ਿਰ ਵੀ ਦੁਖਾਂਤ ਹੈ ਕਿ ਅੱਜ ਇਹ ਸ਼ਬਦ ਉਹਨਾਂ ਵੱਲੋਂ ਆ ਰਿਹਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਿੱਖੀ ਹੈ ਕੀ? ਅੱਜ ਇਹ ਲਫ਼ਜ਼ ਆ ਰਿਹਾ ਹੈ ਉਹਨਾਂ ਵੱਲੋ ਜਿਹੜੇ ਇਸ ਉਤਮ ਲਫ਼ਜ਼ ਨੂੰ ਕੇਵਲ ਪਤਿਤਪੁਣੇ ਦੇ ਬਹਾਨੇ ਲਈ ਹੀ ਵਰਤ ਰਹੇ ਹਨ। ਇਸ ਲਈ ਹੱਥਲਾ ਵਿਸ਼ਾ ਹੋਰ ਵੀ ਵਧ ਜ਼ਰੂਰੀ ਹੈ। ਮਨ ਦੀ ਸਿੱਖੀ ਕੀ ਹੈ? – ਆਓ!ਇੱਕ ਵਾਰੀ ਅੰਦਾਜ਼ਾ ਲਈਏ ਕਿ ਮਨ ਦੀ ਸਿੱਖੀ ਹੈ ਕੀ? ਦਰਅਸਲ ਜਦੋਂ ਤੀਕ ਮਨੁੱਖ ਆਪਣੀ ਮੱਤ ਨੂੰ ਪੱਠੇ ਪਾ ਰਿਹਾ ਜਾਂ ਆਪਣੀ ਅਕਲ ਨੂੰ ਹੀ ਵੱਡਾ ਮੰਨ ਰਿਹਾ ਹੈ, ਉਤਨੀ ਦੇਰ ਉਸ ਨੂੰ ਮਨ ਦੀ ਸਿੱਖੀ ਦਾ ਪਤਾ ਵੀ ਨਹੀਂ ਲਗ ਸਕਦਾ। ਉਦੋਂ ਤੀਕ ਗੁਰੂ ਦੀ ਮੱਤ ਤੋਂ ਦੂਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ, ਕਰਮਕਾਂਡ, ਅੰਧਵਿਸ਼ਵਾਸ, ਵਿਪਰਣ ਰੀਤਾਂ ਨੇ ਹੀ ਮਨੁੱਖ ਨੂੰ ਘੇਰਿਆ ਹੁੰਦਾ ਹੈ। ਕਾਰਨ, ਮਨੁੱਖ ਆਪਣੇ ਆਪ ਨੂੰ ਅਤਿ ਸਿਆਣਾ ਸਮਝ ਰਿਹਾ ਹੁੰਦਾ ਹੈ। ਇਸ ਦੇ ਉਲਟ ‘ਮਨ ਦੀ ਸਿੱਖੀ’ ਲਈ ਤਾਂ ਗੁਰੂ ਤੋਂ ਮੰਗ ਕਰਣੀ ਹੁੰਦੀ ਹੈ। ਆਪਣੀ ਮੱਤ ਗੁਰੂ ਚਰਨਾਂ `ਚ ਅਰਪਣ ਕਰ ਕੇ ਅਰਜ਼ੋਈ ਕਰਣੀ ਹੈ “ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ” (ਪੰ: ੪੮੨)।ਇਹ ਹੈ ਅਵਸਥਾ ਜਦੋਂ ਮਨੁੱਖ ਆਪਣਾ ਚੰਚਲ ਮਨ ਗੁਰੂ ਨੂੰ ਸਉਂਪ ਦੇਂਦਾ ਤੇ ਮੰਗ ਕਰਦਾ ਹੈ ‘ਸੱਚੇ ਪਾਤਸ਼ਾਹ! ਮੈਨੂੰ ਮਨ ਨੀਵਾਂ ਤੇ ਮੱਤ ਉਚੀ ਬਖਸ਼ੋ’ ਇਸ ਤਰ੍ਹਾਂ ਜਦੋਂ ਹੰਕਾਰੀ ਮਨ ਨੂੰ ਗੁਰੂ ਚਰਣਾਂ `ਚ ਅਰਪਣ ਕਰਦਾ ਹੈ ਤਾਂ ਜਾ ਕੇ ਗੁਰੂ ਦੀ ਉਚੀ ਮੱਤ ਅੰਦਰ ਟਿਕਦੀ ਹੈ, ਪਹਿਲਾਂ ਨਹੀਂ। ਫ਼ੁਰਮਾਨ ਹੈ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬)। ਜਦੋਂ ਤੀਕ ਮਨੁੱਖ ਨੇ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ ਆਪਣਾ ਜੀਵਨ ਅਰਪਣ ਨਹੀਂ ਕੀਤਾ, ਉਦੋਂ ਤੀਕ ਉਹ ਸਿੱਖ ਕਾਹਦਾ ਤੇ ਕਿਹੜੀ ‘ਮਨ ਦੀ ਸਿੱਖੀ’ ਦੀ ਗੱਲ ਕਰ ਰਿਹਾ ਹੈ? ਗੁਰੂ ਦੀ ਮੱਤ (ਰੱਬੀ ਜੀਵਨ ਜਾਚ) ਦਾ ਤੁਅਲਕ ਸਾਡੇ ਪੂਰੇ ਜੀਵਨ ਨਾਲ ਹੈ। ਗੁਰਬਾਣੀ-ਗੁਰੂ ਦੀ ਗੋਦ `ਚ ਬੈਠਣ ਨਾਲ ਹੀ ਸੰਸਾਰਕ ਗਿਆਨਾਂ ਦਾ ਲਾਭ ਮਿਲੇਗਾ ਤੇ ਜੀਵਨ `ਚ ਹਰਿਆਵਲ ਆਵੇਗੀ। ਚੇਤੇ ਰਹੇਸੰਸਾਰਕ ਗਿਆਨ ਸੁਭਾਅ ਨੂੰ ਨਹੀਂ ਬਦਲ ਸਕਦੇ ਇਸੇ ਕਰਕੇ ਗੁਰੂ-ਗੁਰਬਾਣੀ ਤੋਂ ਬਿਨਾ ਦੁਨਿਆਵੀ ਗਿਆਨ ਸਾਡੇ ਜੀਵਨ ਜਾਂ ਮਨ `ਚ ਠੰਢ ਨਹੀਂ ਵਰਤਾ ਸਕਦੇ। ਗੁਰੂ-ਗੁਰਬਾਣੀ ਦਾ ਸਿੱਧਾ ਤੁਅਲਕ ਹੀ ਸੁਭਾਅ ਦੀ ਤਬਦੀਲੀ, ਜੀਵਨ ਦੀ ਸਫ਼ਲਤਾ ਤੇ ਸੰਭਾਲ ਨਾਲ ਹੈ। ਦੂਜੇ ਲਫ਼ਜ਼ਾਂ `ਚ ‘ਮਨ ਦੀ ਸਿੱਖੀ’ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਆਪਣੇ ਮਨ-ਦਿਮਾਗ ਨੂੰ ਨੀਵਾਂ ਕਰਕੇ, ਬਾਣੀ ਗੁਰੂ ਦੀ ਸਿਖਿਆ ਵਲ ਵੱਧਦਾ ਹੈ। ਜੀਵਨ ਦੇ ਸੱਚ-ਝੂਠ ਦੀ ਪਛਾਣ ਆਉਣ ਲਗਦੀ ਹੈ। ਅਗਿਆਨਤਾ ਤੇ ਗਿਆਨ ਵਿਚਾਲੇ ਫਰਕ ਦਾ ਪਤਾ ਲੱਗਣ ਲਗ ਜਾਂਦਾ ਹੈ। ਅਜਿਹਾ ਜੀਵਨ ਗੁਣਵਾਨ ਹੁੰਦਾ ਜਾਂਦਾ ਹੈ ਤੇ ਅਉਗਣਾਂ ਤੋਂ ਛੁਟਕਾਰਾ ਮਿਲਦਾ ਜਾਂਦਾ ਹੈ। ਕਣ-ਕਣ `ਚੋਂ ਰੱਬ ਦੇ ਦਰਸ਼ਨਾਂ ਦੀ ਜਾਚ ਆਉਣ ਲਗਦੀ ਹੈ। ਜੀਵਨ ਅੰਦਰੋਂ ਜਾਤ-ਪਾਤ-ਵਿਤਕਰੇ, ਸੁੱਚਾਂ-ਭਿੱਟਾਂ, ਛੂਤ-ਛਾਤ, ਸਗਨ-ਰੀਤਾਂ, ਟੂਣੇ-ਤਵੀਤ, ਵਹਿਮ-ਭਰਮ, ਥਿੱਤ-ਵਾਰ ਮੁੱਕਦੇ ਹਨ। ਪਰ-ਉਪਕਾਰ, ਸੰਤੋਖ, ਸਦਾਚਾਰ, ਉੱਚਾ-ਆਚਰਣ ਆਦਿ ਰੱਬੀ ਗੁਣ ਜੀਵਨ `ਚ ਆਉਂਦੇ ਹਨ।ਰੱਬ ਦੇ ਭਾਣੇ ਰਜ਼ਾ `ਚ ਪ੍ਰਾਪਤ ਹੋਇਆ ਕੇਸਾਂ ਵਾਲਾ ਸੋਹਣਾ ਮਨੁੱਖੀ ਸਰੂਪ ਆਪਣੇ ਆਪੇ ਚੰਗਾ ਲਗਦਾ ਹੈ। ਇਹ ਤਾਂ ਕਹਿਣਾ ਹੀ ਨਹੀਂ ਪੈਂਦਾ ਕਿ ਕੋਈ ਸਰੂਪ ਦੀ ਕੱਟ-ਵੱਡ ਨਾ ਕਰੇ ਜਾਂ ਸੰਤਾਂ, ਸਾਧਾਂ, ਜੋਗੀਆਂ, ਬੈਰਾਗੀਆਂ ਆਦਿ ਭੇਖਾਂ `ਚ ਨਾ ਉਲਝੇ। ਇਹੀ ਹੈ ਕੱਤਲਗਾਹ-ਦਰਅਸਲ ਜਦੋਂ ਤੀਕ ਬਾਣੀ ਸੋਝੀ ਨਹੀਂ, ਤਾਂ ਸਿੱਖੀ ਕਿਰਦਾਰ ਆਵੇਗਾ ਕਿਸ ਰਸਤੇ? ਬਾਣੀ ਸੋਝੀ ਦੀ ਘਾਟ `ਚ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਅਨਮੱਤਾਂ, ਬ੍ਰਾਹਮਣੀ ਕਰਮਕਾਂਡ ਤਾਂ ਜਕੜ ਸਕਦੇ ਹਨ। ਜਿਨ੍ਹਾਂ ਚੋਂ ਮਨੁੱਖ ਨੂੰ ਕਢਣ ਲਈ ਗੁਰਦੇਵ ਨੇ ਦਸ ਜਾਮੇ ਧਾਰਣ ਕੀਤੇ, ੨੩੯ ਵਰੇ ਲਗਾਏ, ਘਾਲਣਾ ਘਾਲੀਆਂ ਪਰ ਅੱਜ ਦਾ ਸਿੱਖ ਉਸੇ ਦਲ-ਦਲ `ਚ ਫਸਿਆ ਪਿਆ ਹੈ। ਜਿਨ੍ਹਾਂ ਮਾਪਿਆਂ ਦੇ ਆਪਣੀ ਕੋਲ ਸਿੱਖੀ ਰਹਿਣੀ (ਜੀਵਨ-ਜਾਚ) ਨਹੀਂ ਉਹ ਬੱਚਿਆਂ ਨੂੰ ਸਿੱਖੀ ਜੀਵਨ ਦੇਣਗੇ ਕਿਥੋਂ? ਫ਼ਿਰ ਜਦੋਂ ਉਹੀ ਬੱਚੇ, ਆਸ ਪਾਸ ਦੂਜਿਆਂ ਨੂੰ ਦੇਖਦੇ ਤੇ ਪੁਛਦੇ ਹਨ “ਡੈਡੀ! ਦੂਜੇ ਲੋਕ ਤਾਂ ਵਾਲ ਨਹੀਂ ਰੱਖਦੇ, ਅਸਾਂ ਕਿਉਂ ਰੱਖੇ ਹਨ” ਵਗੈਰਾ ਵਗੈਰਾ।ਫ਼ਿਰ ਵੀ ਬਹੁਤ ਵਾਰੀ ਦੇਖਣ ਨੂੰ ਮਿਲਿਆ ਹੈ ਜਦੋਂ ਉਹਨਾਂ ਬੱਚਿਆਂ ਨੂੰ ਮਾਤਾ-ਪਿਤਾ ਜਾਂ ਵਾਤਾਵਰਣ ਤੋਂ ਤਸੱਲੀ ਬਖਸ਼ ਉੱਤਰ ਨਹੀਂ ਮਿਲਦਾ ਤਾਂ ਘੋਖੀ ਮਨ ਇਸ ਸੱਚ ਨੂੰ ਜਾਨਣ ਲਈ ਹੋਰ ਰਸਤੇ ਢੂੰਡਦਾ ਹੈ। ਇਸ ਤਰ੍ਹਾਂ ਅੱਜ ਉਹ ਵੀ ਮਿਲਦੇ ਹਨ ਜਿਨ੍ਹਾਂ ਦੇ ਜੀਵਨ ਦੀ ਸੰਭਾਲ ਦਾ ਕਾਰਣ ਹੀ ਉਹਨਾਂ ਦੀ ਘੋਖ ਬਿਰਤੀ ਬਣੀ।ਪਾਸੇ ਉਹ ਮਾਪੇ, ਜਿਹੜੇ ਆਪ ਪਤਿਤ ਹਨ, ਕਿਉਂਕਿ ਸਿੱਖੀ ਉਹਨਾਂ ਅੰਦਰ ਨਹੀਂ ਸੀ ਪਰ ਢੁੱਚਰ ਹੈ ਸੀ ‘ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ-ਸਰੂਪ `ਚ ਕੀ ਪਿਆ ਹੈ’ ਨਿਕਲਦੀਆਂ ਸਿੱਖੀ ਦੀਆਂ ਕਰੂਮਲਾਂ, ਮਾਸੂਮ ਬੱਚੇ ਜਿਨ੍ਹਾਂ ਨੂੰ ਸਿੱਖੀ ਦਾ ੳ, ਅ ਵੀ ਅਜੇ ਨਹੀਂ ਮਿਲਿਆ ਹੁੰਦਾ, ਸ਼ੁਰੂ ਤੋਂ ਹੀ ਉਹਨਾਂ ਦੇ ਵੀ ਸਿਰ ਮੁਨਵਾ ਦੇਂਦੇ ਹਨ। ਇਸੇ ਤਰ੍ਹਾਂ ਬੀਬੀਆਂ ਜਿਨ੍ਹਾਂ ਲਈ ਬੱਚਿਆਂ ਦਾ ਕੰਘੀ-ਜੂੜਾ ਵੀ ਭਾਰਾ ਹੁੰਦਾ ਹੈ-ਅਜਿਹੇ ਬੱਚਿਆਂ ਅੰਦਰੋਂ ਮੁਢਲਾ ਸੁਆਲ ‘ਸਿੱਖ ਕੇਸ ਕਿਉਂ ਰਖਦੇ ਹਨ’ ਜਨਮ ਤੋਂ ਹੀ ਖਤਮ ਕਰਣ ਦਾ ਕਾਰਣ ਬਣ ਜਾਂਦੀਆਂ ਹਨ।ਇਸ ਤਰ੍ਹਾਂ ‘ਆਪ ਤਾਂ ਗਲਿਓਂ ਬਾਹਮਣਾ, ਜਜਮਾਨ ਵੀ ਗਾਲੇ’ ਦੇ ਅਖਾਣ ਅਨੁਸਾਰ ਜੰਮਦੇ ਬੱਚਿਆਂ ਨੂੰ ਹੀ ਅਨਮੱਤੀ ਸਮੁੰਦ੍ਰ `ਚ ਗ਼ਰਕ ਕਰਣ ਦੇ ਜ਼ਿੰਮੇਂਵਾਰ, ਅਜਿਹੇ ਮਾਪੇ ਹੀ ਹੁੰਦੇ ਹਨ। ਆਪਣਾ ਸਿਰ ਮੂੰਹ ਤਾਂ ਮੁੰਡਵਾਇਆ, ਕਲ੍ਹ ਦੇ ਜੰਮੇ ਬੱਚਿਆਂ ਨੂੰ ਵੀ ਉਸੇ ਖੂਹ `ਚ ਧੱਕ ਦਿੱਤਾ, ਜਿਸ ਚੋਂ ਵਾਪਸ ਨਿਕਲਣ ਦਾ ਹੀ ਸੁਆਲ ਨਹੀਂ। ਆਖਿਰ ਕਿਹੜੀਆਂ ਤੇ ਕਿਹੋ ਜਿਹੀਆਂ ਜੂਨਾਂ ਭੋਗ-ਭੋਗ ਕੇ ਅਸੀਂ ਪਾਤਸ਼ਾਹ ਦੇ ਇਸ ਕਰਜ਼ ਨੂੰ ਉਤਾਰ ਸਕਾਂਗੇ? ਭੈਅ ਖਾਈਏ ਕਰਤਾਰ ਤੋਂ, ਜਿਸ ਨੇ ਸਾਨੂੰ ਸੋਹਣਾ ਮਨੁੱਖੀ ਸਰੂਪ ਤੇ ਸਾਫ਼-ਸੁਥੱਰਾ ਸਿੱਖੀ ਜੀਵਨ ਬਖਸ਼ਿਆ। ਆਖਿਰ ਕੀ ਹੱਕ ਹੈ ਸਾਨੂੰ ਇਸ ਦੀ ਕੱਟ ਵੱਢ ਲਈ?

Read More...

Uncategorized

ਦੇਖੋ ਇਸ ਲੜਕੀ ਨਾਲ ਦੁਬੲੀ ‘ਚ ਕੀ ਹੋਇਆ ..ਕਿਵੇਂ ੲੇਜੰਟ ਨੇ ਕੀਤੀ ਗੰਦੀ ਕਰਤੂਤ …

ਆਏ ਦਿਨ ਪੰਜਾਬ ‘ਚ ਫਰਜ਼ੀ ਏਜੰਟਾਂ ਵਲੋਂ ਪੈਸੇ ਦੇ ਲਾਲਚ ‘ਚ ਲੋਕਾਂ ਨੂੰ ਵਿਦੇਸ਼ ਭੇਜੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਟਿਆਲਾ ‘ਚ ਸਾਹਮਣੇ ਆਇਆ ਹੈ, ਜਿਥੇ ਨੀਤੂ ਨਾਂ ਦੀ ਲੜਕੀ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਈ। ਮੁਸ਼ਕਲ ਹਲਾਤਾਂ ‘ਚੋਂ ਨਿਕਲ ਕੇ ਦੇਸ਼ ਵਾਪਸ ਪਰਤੀ ਨੀਤੂ ਹੁਣ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਨੀਤੂ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨੂੰ ਪਹਿਲਾਂ ਦੁਬਈ ਭੇਜਿਆ ਗਿਆ ਤੇ ਬਾਅਦ ‘ਚ ਕਿਸੇ ਸ਼ੇਖ ਕੋਲ ਵੇਚ ਉਮਾਨ ਭੇਜ ਦਿੱਤਾ ਗਿਆ, ਜਿਥੇ ਕੁੱਟਮਾਰ ਤੇ ਸਰੀਰਕ ਸ਼ੋਸ਼ਣ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਉਸ ਨੇ ਆਪਣੇ ਘਰ ਵਾਲਿਆਂ ਨਾਲ ਸੰਪਰਕ ਕੀਤਾ। ਉਸ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਦੀ ਆਗੂ ਅਮਨਜੋਤ ਕੌਰ ਰਾਮੂਵਾਲੀਆ ਦੀ ਮਦਦ ਨਾਲ ਉਹ ਵਾਪਸ ਆਪਣੇ ਘਰ ਪਹੁੰਚੀ ਹੈ ਪਰ ਪੁਲਸ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਨਿਰਾਸ਼ ਹੈ। ਦੂਜੇ ਪਾਸੇ ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।In the past, cases of cases being sent abroad by the fake agents in Punjab are being revealed to people for money laundering. One such case has emerged in Patiala, where the girl named Nitu was caught cheating on the agents. Neetu is now seeking justice to get the accused sentenced to come out of the difficult circumstances and return to the country. Neetu said on condition of anonymity that he was first sent to Dubai and was later sold to a Shaykh, where he had been in touch with his family after being beaten and physically abusive.

Read More...

Uncategorized

ਕੇਜਰੀਵਾਲ ਨੂੰ ਪੰਜਾਬ ‘ਚ ਜਮੂਰੇ ਚਾਹੀਦੇ ਨੇ ਜੋ ਸਿਰਫ ਜੀ-ਜੀ ਕਰਨ: ਘੁੱਗੀ….

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਹੋਏ ਦੋ ਫਾੜ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਪੰਜਾਬ ‘ਚ ‘ਆਪ’ ਦੇ ਖਿਲਾਰੇ ‘ਤੇ ਪਾਰਟੀ ਤੋਂ ਵੱਖ ਹੋਏ ਕਈ ਲੀਡਰ ਇਸ ਨੂੰ ਅਰਵਿੰਦ ਕੇਜਰੀਵਾਲ ਦੀ ਮਿਹਰਬਾਨੀ ਦੱਸ ਰਹੇ ਹਨ। ਪੰਜਾਬ ‘ਆਪ’ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ਦੁਆਰਾ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਕਵਾਇਦ ‘ਤੇ ਤੰਜ ਕੱਸੇ ਹਨ। ਘੁੱਗੀ ਨੇ ਕਿਹਾ ਕਿ ਕੇਜਰੀਵਾਲ ਨੂੰ ਪਾਰਟੀ ‘ਚ ਜਮੂਰੇ ਚਾਹੀਦੇ ਹਨ

ਕੇਜਰੀਵਾਲ ਨੂੰ ਪੰਜਾਬ 'ਚ ਜਮੂਰੇ ਚਾਹੀਦੇ ਨੇ ਜੋ ਸਿਰਫ ਜੀ-ਜੀ ਕਰਨ: ਘੁੱਗੀ

ਕੇਜਰੀਵਾਲ ਨੂੰ ਪੰਜਾਬ 'ਚ ਜਮੂਰੇ ਚਾਹੀਦੇ ਨੇ ਜੋ ਸਿਰਫ ਜੀ-ਜੀ ਕਰਨ: ਘੁੱਗੀ#Chandigarh Sukhpal Singh Khaira Aam Aadmi Party – Punjab Gurpreet Ghuggi Arvind Kejriwal

Posted by JagBani on Tuesday, August 7, 2018

ਜੋ ਉਸ ਨੂੰ ਜੀ-ਜੀ ਕਹਿ ਕੇ ਉਸ ਦੀ ਹਰ ਗੱਲ ਮੰਨਣ। ਦੱਸ ਦਈਏ ਕਿ ਖਹਿਰਾ ਵੱਲੋਂ ਪੰਜਾਬ ‘ਚ ਖੁਦਮੁਖਤਿਆਰੀ ਨੂੰ ਲੈ ਕੇ ਉਠਾਈ ਆਵਾਜ਼ ਨੇ ਦਿੱਲੀ ਹਾਈਕਮਾਂਡ ‘ਚ ਹਿਲਜੁਲ ਵਧਾ ਦਿੱਤੀ ਹੈ, ਜਿਸ ਸਬੰਧੀ ਪੰਜਾਬ ‘ਆਪ’ ਦੇ ਦੂਜੇ ਧੜੇ ਵੱਲੋਂ 13 ਅਗਸਤ ਨੂੰ ਜਲੰਧਰ ‘ਚ ਮੀਟਿੰਗ ਕੀਤੀ ਜਾ ਰਹੀ ਹੈ।ਭਗਵੰਤ ਮਾਨ ਦੇ ਇਲਜ਼ਾਮਾਂ ਉਤੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੇ ਪਲਟਵਾਰ ਕੀਤਾ ਹੈ। ਖਹਿਰਾ ਨੇ ਕਿਹਾ ਹੈ ਕਿ ਮਾਨ ਨੇ ਬਿਨਾਂ ਸਬੂਤ ਝੂਠੇ ਇਲਜ਼ਾਮ ਲਾਏ ਹਨ। ਸੁਖਪਾਲ ਖਹਿਰਾ ਨੇ ਟਵੀਟ ਕਰਕੇ ਤੇ ਕੰਵਰ ਸੰਧੂ ਨੇ ਖੁਦ ਸਾਹਮਣੇ ਆ ਕੇ ਭਗਵੰਤ ਮਾਨ ਵੱਲੋਂ ਲਾਏ ਇਲਜ਼ਾਮਾਂ ਉਤੇ ਪਲਟਵਾਰ ਕੀਤਾ। ਖਹਿਰਾ ਨੇ ਕਿਹਾ ਕਿ ਮਾਨ ਵੱਲੋਂ ਲਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਦੁਨੀਆਂ ਭਰ ਦੇ ਪੰਜਾਬੀ ਜਾਣਦੇ ਹਨ ਕਿ ਭਗਵੰਤ ਮਾਨ ਝੂਠ ਬੋਲ ਰਹੇ ਹਨ।ਭਗਵੰਤ ਮਾਨ ਦੀ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਹੈ। ਖਹਿਰਾ ਨੇ ਕਿਹਾ ਕਿ ਜੇ ਉਨ੍ਹਾਂ ਦੇ ਸਾਥੀ ਇਜਾਜ਼ਤ ਦਿੰਦੇ ਹਨ ਤਾਂ ਉਹ ਮਾਨ ਨੂੰ ਬੇਨਕਾਬ ਕਰਨਗੇ। ਉਧਰ ਕੰਵਰ ਸੰਧੂ ਨੇ ਵੀ ਭਗਵੰਤ ਮਾਨ ਵੱਲੋਂ ਲਾਏ ਇਲਜ਼ਾਮਾਂ ਨੂੰ ਝੂਠ ਦਾ ਪੁਲੰਦਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਵੀ ਸਚਾਈ ਨਹੀਂ ਹੈ। ਦੱਸ ਦਈਏ ਕਿ ਭਗਵੰਤ ਮਾਨ ਨੇ ਦੋਸ਼ ਲਾਏ ਸਨ ਕਿ ਖਹਿਰਾ ਨੇ ਲੋਕ ਇਨਸਾਫ਼ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਸੀ।ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈੱਨਸ਼ਨ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਮਦਦ ਨਾਲ ਹੀ ਭੀੜ ਇਕੱਠੀ ਕੀਤੀ ਸੀ। ਖਹਿਰਾ ਦੇ ਸਾਥੀ ਕਵਰ ਸੰਧੂ ‘ਤੇ ਵਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਖਰੜ ਤੋਂ ਹੀ ਚੋਣ ਲੜਨ ਦੀ ਜ਼ਿੱਦ ਕੀਤੀ ਸੀ। ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਲੋਕਾਂ ਦੀ ਹਮਦਰਦੀ ਲੈ ਰਹੇ ਹਨ ਤੇ ਐਨ.ਆਰ.ਆਈਜ਼ ਨੂੰ ਮੂਰਖ ਬਣਾ ਰਹੇ ਹਨ।

Read More...