Uncategorized

ਖਹਿਰਾ ਦੀ ਹੋਵੇਗੀ ਘਰ ਵਾਪਿਸੀ : ਚੀਮਾ … ਭਗਵੰਤ ਮਾਨ ਸਹੀਂ ਜਾਂ ਸੁਖਪਾਲ ਖਹਿਰਾ ..

ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਲੇਸ਼ ‘ਤੇ ਚੁੱਪ ਤੋੜਦੇ ਹੋਏ ਸੀਨੀਅਰ ਆਗੂ ਭਗਵੰਤ ਮਾਨ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਲਈ 26 ਜੁਲਾਈ 2018 ਤੋਂ ਪਹਿਲਾਂ ਪੰਜਾਬ ਖੁਦ ਮੁਖਤਿਆਰ ਸੀ ਪਰ ਜਦੋਂ 26 ਜੁਲਾਈ ਸ਼ਾਮ ਨੂੰ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਦਾ ਸੁਨੇਹਾ ਆਇਆ

ਖਹਿਰਾ ਦੀ ਹੋਵੇਗੀ ਘਰ ਵਾਪਿਸੀ :ਚੀਮਾ

ਖਹਿਰਾ ਦੀ ਹੋਵੇਗੀ ਘਰ ਵਾਪਿਸੀ :ਚੀਮਾ #Patiala Sukhpal Singh Khaira Aam Aadmi Party – Punjab #HarpalSinghCheema

Posted by JagBani on Tuesday, August 7, 2018

ਤਾਂ ਪੰਜਾਬ ਲਾਵਾਰਿਸ ਹੋ ਗਿਆ। ਮਾਨ ਨੇ ਕਿਹਾ ਕਿ ਜਿਵੇਂ ਹੀ ਸੁਖਪਾਲ ਖਹਿਰਾ ਤੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਖਹਿਰਾ ਕਹਿੰਦੇ ਸਨ ਕਿ ਮੈਂ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਿਹਾ ਹਾਂ, ਹੋਰ ਮੁੱਦਿਆ ‘ਤੇ ਮੈਂ ਬੇਬਾਕੀ ਨਾਲ ਬੋਲਿਆ, ਖਹਿਰਾ ਹੁਣ ਵੀ ਬੋਲ ਸਕਦੇ ਹਨ ਸਿਰਫ ਅਹੁਦਾ ਹੀ ਗਿਆ ਹੈਜੀਭ ਤਾਂ ਉਹੋ ਹੈ।ਮਾਨ ਨੇ ਕਿਹਾ ਕਿ ਜਦੋਂ ਉਹ ਬੀਮਾਰ ਸਨ ਤਾਂ ਉਨ੍ਹਾਂ ਖਿਲਾਫ ਬਿਆਨਬਾਜ਼ੀ ਕੀਤੀ ਗਈ, ਜਦਕਿ ਮੈਂ ਚੁੱਪ ਸੀ ਪਰ ਮੇਰੀ ਚੁੱਪ ਨੂੰ ਹੀ ਇਨ੍ਹਾਂ ਨੇ ਮੇਰੀ ਕਮਜ਼ੋਰੀ ਸਮਝ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਨੂੰ ਮੌਕਾਪ੍ਰਸਤਾਂ ਦੇ ਹੱਥਾਂ ‘ਚ ਨਹੀਂ ਜਾਣ ਦੇਣਗੇ। ਖਹਿਰਾ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਤਾਂ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦੇ ਤਾਂ ਉਹ ਪੰਜਾਬ ਲਈ ਕੁਰਬਾਨੀ ਕਿਵੇਂ ਦੇਣਗੇ। ਪੰਜਾਬ ਇਕੱਲੇ ਖਹਿਰਾ ਦਾ ਨਹੀਂ ਹੈ। ਖਹਿਰਾ ਦਾ ਸਾਥ ਦੇਣ ਵਾਲੇ ਵਿਧਾਇਕਾਂ ਨੂੰ ਅਪੀਲ ਕਰਦਿਆਂ ਭਗੰਵਤ ਮਾਨ ਨੇ ਕਿਹਾ ਕਿ ਉਹ ਖਹਿਰਾ ਅਤੇ ਕੰਵਰ ਸੰਧੂ ਦੀਆਂ ਗੱਲਾਂ ‘ਚ ਨਾ ਆਉਣ ਅਤੇ ਵਾਪਸ ਆ ਜਾਣ।

Read More...

Uncategorized

ਸਾਰੀ ਜਨਤਾ ਹੋ ਜਾਵੋ ਸਾਵਧਾਨ.. ਹੁਣ ਮਿੰਟਾਂ ’ਚ ਉੱਡ ਸਕਦਾ ਹੈ ਤੁਹਾਡੇ ਏਟੀਐਮ ਵਿਚੋਂ ਪੈਸਾ..

ਇਹ ਵੀਡੀਓ ਹਰ ਉਸ ਸ਼ਖਸ ਲਈ ਬੇਹਦ ਅਹਿਮ ਹੈ…ਜੋ ਕ੍ਰੈਡਿਟ ਤੇ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ….ਮੌਜੂਦਾ ਸਮੇਂ ਅੰਦਰ ਏ. ਟੀ. ਐੱਮ. ਫਰਾਡ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ…ਅਜਿਹੇ ‘ਚ ਤੁਹਾਡਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ…ਇਸ ਵੀਡੀਓ ਦਾ ਮਕਸਦ ਵੀ ਤੁਹਾਨੂੰ ਜਾਗਰੂਕ ਕਰਨਾ ਹੀ ਹੈ ਤਾਂ ਜੋ ਤੁਸੀਂ ਕਿਸੇ ਏ. ਟੀ. ਐੱਮ. ਫਰਾਡ ਦਾ ਸ਼ਿਕਾਰ ਨਾ ਹੋ ਜਾਵੋ…ਇਸ ਵੀਡੀਓ ‘ਚ ਇਕ ਬੈਂਕ ਅਧਿਕਾਰੀ ਸਪਸ਼ੱਟ ਤੌਰ ‘ਤੇ ਦੱਸ ਰਿਹਾ ਹੈ ਕਿ ਕਿਵੇਂ ਸ਼ਰਾਰਤੀ ਅਨਸਰਾਂ ਵਲੋਂ ਏ. ਟੀ. ਐੱਮ. ਮਸ਼ੀਨਾਂ ਨਾਲ ਛੇੜਛਾੜ ਕਰਕੇ ਤੁਹਾਡੇ ਕਾਰਡ ਨਾਲ ਸਬੰਧਿਤ ਗੁਪਤ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ…ਆਨਲਾਈਨ ਧੋਖਾਧੜੀ ਦੇ ਵੱਧਦੇ ਉਦਾਹਰਣਾਂ ਦੇ ਵਿੱਚ ਇੱਕ ਨਵਾਂ ਸਾਫਟਵੇਯਰ ਟੂਲ ਉਪਲੱਬਧ ਕਰਵਾਇਆ ਗਿਆ ਹੈ ਜੋ ਕਿ ਯੂਜਰਸ ਨੂੰ ਆਪਣੇ ਡੈਬਿਟ ਅਤੇ ਕਰੈਡਿਟ ਕਾਰਡ ਨੂੰ ਆਨ ਆਫ ਕਰਨ ਦੀ ਮਨਜੂਰੀ ਦੇਵੇਗਾ ,ਇਹ ਟੂਲ ਕਾਰਡ ਦੀ ਕਲੋਨਿੰਗ ਨੂੰ ਰੋਕਣ ਦਾ ਕੰਮ ਕਰਦਾ ਹੈ ਜਿਸਦੀ ਮਦਦ ਦੇ ਕਾਰਡ ਡਿਟੇਲ ਚੁਰਾਕੇ ਵਿੱਤੀ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭੁਗਤਾਨ ਸੇਵਾ ਕੰਪਨੀ ਐਟਮ ਟੈਕਨਾਲੋਜੀਜ਼ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ,ਜਿਸ ਨਾਲ ਡੈਬਿਟ ਜਾਂ ਕ੍ਰੈਡਿਟ ਕਾਰਡ ਇਸਤੇਮਾਲ ਕਰਨ ਤੋਂ ਬਾਅਦ ਗਾਹਕ ਕਾਰਡ ਨੂੰ ਖੁਦ ਆਫ ਕਰ ਸਕਦਾ ਹੈ ਅਤੇ ਫਿਰ ਇਸਤੇਮਾਲ ਤੋਂ ਪਹਿਲਾਂ ਖੁਦ ਆਨ ਵੀ ਕਰ ਸਕਦਾ ਹੈ। ਇਸ ਨਾਲ ਕਾਰਡ ਕਿਤੇ ਗੁਆਚ ਜਾਣ ‘ਤੇ ਜਾਂ ਉਸਦਾ ਡਾਟਾ ਕਲੋਨ ਕਰਕੇ ਖਾਤੇ ‘ਚੋਂ ਪੈਸੇ ਕਢਵਾਏ ਜਾਣ ਦਾ ਖਤਰਾ ਲਗਭਗ ਖਤਮ ਹੋ ਜਾਵੇਗਾ। ਕਾਰਡ ਆਨ-ਆਫ ਕਰਨ ਲਈ ਗਾਹਕ ਮੋਬਾਇਲ ਐਪ ਜਾਂ ਚੈਟ ਅਤੇ ਵੌਇਸ ਵਾਲੀ ਬਾਟ ਸੇਵਾ ਦਾ ਇਸਤੇਮਾਲ ਕਰ ਸਕਦਾ ਹੈ। ਐਟਮ ਟੈਕਨਾਲੋਜੀਜ਼ ਦੁਆਰਾ ਅੱਜ ਜਾਰੀ ਪ੍ਰੈੱਸ ਰਿਲੀਜ਼ ‘ਚ ਸਰਕਾਰੀ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ 21 ਦਸੰਬਰ 2017 ਤਕ ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਧੋਖਾਧੜੀ ਦੇ 25,800 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚ ਗਾਹਕਾਂ ਨੂੰ 179 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਇਸ ਡਰ ਨਾਲ ਭਾਰਤੀ ਗਾਹਕਾਂ ਦਾ ਵੱਡਾ ਤਬਕਾ ਡਿਜੀਟਲ ਭੁਗਤਾਨ ਨੂੰ ਅਪਣਾਉਣ ਤੋਂ ਕਤਰਾ ਰਿਹਾ ਹੈ।ਈ-ਸ਼ੀਲਡ ਨਾਂ ਦੀ ਇਹ ਤਕਨੀਕ ਆਸਟ੍ਰੇਲੀਆਈ ਤਕਨੀਕੀ ਕੰਪਨੀ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਅਤੇ ਭਾਰਤ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਗਾਹਕਾਂ ਨੂੰ ਆਪਣੇ ਕਾਰਡ ਨੂੰ ਆਨ-ਆਫ ਕਰਨ ਦੀ ਸੁਤੰਤਰਤਾ ਮਿਲ ਜਾਵੇਗੀ। ਇਕ ਵਾਰ ਕਰਾਡ ਆਫ ਕਰ ਦੇਣ ‘ਤੇ ਇੰਟਰਨੈੱਟ ਬੈਂਕਿੰਗ, ਏ.ਟੀ.ਐੱਮ. ਪੀ.ਓ.ਐੱਸ. ਮਸ਼ੀਨ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੁਗਤਾਨ ਨਹੀਂ ਹੋ ਸਕੇਗਾ। ਐਟਮ ਟੈਕਨਾਲੋਜੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਾਂਗ ਨੇਰੱਲਾ ਨੇ ਦੱਸਿਆ ਕਿ ਧੋਖਾਧੜੀ ਰੋਕਣ ਵਾਲੀ ਇਹ ਤਕਨੀਕ ਇਕ ਪਾਸੇ ਲੈਣਦੇਣ ਦਾਂ ਕੰਟਰੋਲ ਗਾਹਕਾਂ ਦੇ ਹੱਥਾਂ ‘ਚ ਸੌਂਪ ਕੇ ਉਨ੍ਹਾਂ ਨੂੰ ਸਕਤੀਸ਼ਾਲੀ ਬਣਾਉਂਦੀ ਹੈ ਤਾਂ ਦੂਜੇ ਪਾਸੇ ਬੈਂਕਾਂ ਦੀਆਂ ਵੀ ਜ਼ਿੰਮੇਵਾਰੀਆਂ ਘੱਟ ਕਰਦੀ ਹੈ ਜਿਸ ਨਾਲ ਸੁਰੱਖਿਆ ‘ਤੇ ਉਨ੍ਹਾਂ ਦੀ ਲਾਗਤ ਘੱਟ ਹੁੰਦੀ ਹੈ।ਇਹ ਵੀ ਪੜੋ : ਡਿਜੀਟਲ ਲੈਣ ਦੇਣ ਨੂੰ ਵਧਾਵਾ ਦੇਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਹਨ |ਹੁਣ ਖਬਰ ਆਈ ਹੈ ਕਿ ਬੈਂਕ ਤੁਹਾਡੇ ਡੈਬਿਟ ਕਾਰਡ ਤੋਂ ਬੈਂਕ ਬਕਾਇਆ ਘੱਟ ਹੋਣ ਦੇ ਬਹਾਨੇ ਪੈਸੇ ਕੱਟ ਰਹੇ ਹਨ। ਬੈਂਕ ਪੈਸੇ ਕੱਟਣ ‘ਤੇ ਇਹ ਦਲੀਲ ਦੇ ਰਹੇ ਹਨ ਕਿ ਬੈਲੇਂਸ ਨਾ ਹੋਣ ਦੇ ਬਾਵਜੂਦ ਏ. ਟੀ. ਐੱਮ. ਜਾਂ ਫਿਰ ਪੀ. ਓ. ਐੱਸ. ਮਸ਼ੀਨ ‘ਤੇ ਟਰਾਂਜ਼ੈਕਸ਼ਨ ਕੀਤੀ ਜਾ ਰਹੀ ਹੈ, ਜਿਸ ਕਾਰਨ ਬੈਂਕ 17 ਤੋਂ 25 ਰੁਪਏ ਤੱਕ ਕੱਟ ਰਹੇ ਹਨ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਆਪਣੇ ਗਾਹਕਾਂ ਦੇ ਏ. ਟੀ. ਐੱਮ. ਕਾਰਡ ਤੋਂ 17 ਰੁਪਏ ਕੱਟ ਰਿਹਾ ਹੈ।ਇਸ ਤੋਂ ਇਲਾਵਾ ਪੈਸਾ ਕੱਟਣ ‘ਤੇ 18 ਫੀਸਦੀ ਜੀ. ਐੱਸ. ਟੀ. ਵੀ ਲਾਇਆ ਜਾ ਰਿਹਾ ਹੈ। ਬੈਂਕ ਦੀ ਦਲੀਲ ਹੈ ਕਿ ਖਾਤੇ ‘ਚ ਪੈਸਾ ਨਾ ਹੋਣ ਦੇ ਬਾਵਜੂਦ ਗਾਹਕ ਕਾਰਡ ਦੀ ਵਰਤੋਂ ਏ. ਟੀ. ਐੱਮ. ਜਾਂ ਫਿਰ ਪੀ. ਓ. ਐੱਸ. ਮਸ਼ੀਨ ‘ਤੇ ਕਿਉਂ ਕਰ ਰਹੇ ਹਨ। ਉਥੇ ਹੀ ਦੇਸ਼ ਦੇ 2 ਵੱਡੇ ਨਿੱਜੀ ਬੈਂਕ ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. 25 ਰੁਪਏ ਕੱਟ ਰਹੇ ਹਨ। ਧੋਖਾਦੇਹੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭੁਗਤਾਨ ਸੇਵਾ ਕੰਪਨੀ ਐਟਮ ਟੈਕਨਾਲੋਜੀਜ਼ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਡੈਬਿਟ ਜਾਂ ਕ੍ਰੈਡਿਟ ਕਾਰਡ ਵਰਤੋਂ ਕਰਨ ਤੋਂ ਬਾਅਦ ਗਾਹਕ ਕਾਰਡ ਨੂੰ ਖੁਦ ਆਫ ਕਰ ਸਕਦਾ ਹੈ ਅਤੇ ਫਿਰ ਵਰਤੋਂ ਤੋਂ ਪਹਿਲਾਂ ਖੁਦ ਆਨ ਕਰ ਸਕਦਾ ਹੈ। ਇਸ ਨਾਲ ਕਾਰਡ ਕਿਤੇ ਗੁਆਚ ਜਾਣ ‘ਤੇ ਜਾਂ ਉਸ ਦਾ ਡਾਟਾ ਕਲੋਨ ਕਰ ਕੇ ਖਾਤੇ ਤੋਂ ਪੈਸੇ ਕੱਢੇ ਜਾਣ ਦਾ ਡਰ ਲਗਭਗ ਖ਼ਤਮ ਹੋ ਜਾਵੇਗਾ।ਕਾਰਡ ਆਨ-ਆਫ ਕਰਨ ਲਈ ਗਾਹਕ ਮੋਬਾਇਲ ਐਪ ਜਾਂ ਚੈਟ ਅਤੇ ਵਾਈਸ ਕਾਲ ਸੇਵਾ ਦੀ ਵਰਤੋਂ ਕਰ ਸਕਦਾ ਹੈ। ਬੈਂਕਾਂ ਦੇ ਅਜਿਹਾ ਕਰਨ ਨਾਲ ਸਰਕਾਰ ਦੀ ਕੈਸ਼ਲੈੱਸ ਅਤੇ ਡਿਜੀਟਲ ਇੰਡੀਆ ਬਣਾਉਣ ਦੀ ਮੁਹਿੰਮ ਨੂੰ ਧੱਕਾ ਲੱਗ ਰਿਹਾ ਹੈ। ਇਕ ਪਾਸੇ ਜਿੱਥੇ ਸਰਕਾਰ ਨੇ ਏ. ਟੀ. ਐੱਮ. ਕਾਰਡ ਨੂੰ ਉਤਸ਼ਾਹ ਦੇਣ ਲਈ ਐੱਮ. ਡੀ. ਆਰ. ਡਿਊਟੀ ‘ਚ ਕਟੌਤੀ ਕਰ ਦਿੱਤੀ ਹੈ,ਉਥੇ ਹੀ 1 ਜਨਵਰੀ ਤੋਂ ਡੈਬਿਟ ਕਾਰਡ, ਭੀਮ ਐਪ, ਯੂ. ਪੀ. ਆਈ. ਨਾਲ ਹੋਣ ਵਾਲੇ ਟਰਾਂਜ਼ੈਕਸ਼ਨ ‘ਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ।ਇਸ ਨਾਲ ਛੋਟੇ ਕਾਰੋਬਾਰੀਆਂ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੇਗੀ ਜੋ ਡੈਬਿਟ ਕਾਰਡ ਨਾਲ ਛੋਟੇ ਟਰਾਂਜ਼ੈਕਸ਼ਨ ਕਰਦੇ ਹਨ।ਬੈਂਕ ਪੈਸਾ ਕੱਟਣ ਲਈ ਚੈੱਕ ਬਾਊਂਸ ਹੋਣ ਦੀ ਦਲੀਲ ਦੇ ਰਹੇ ਹਨ। ਬੈਂਕਾਂ ਦਾ ਮੰਨਣਾ ਹੈ ਕਿ ਚੈੱਕ ਬਾਊਂਸ ਅਤੇ ਏ. ਟੀ. ਐੱਮ. ‘ਤੇ ਖਾਤੇ ‘ਚ ਘੱਟ ਬੈਲੇਂਸ ਹੋਣ ‘ਤੇ ਟਰਾਂਜ਼ੈਕਸ਼ਨ ਕਰਨ ‘ਤੇ ਇਕ ਹੀ ਤਰ੍ਹਾਂ ਦਾ ਨਿਯਮ ਲਾਗੂ ਹੁੰਦਾ ਹੈ, ਜਦੋਂ ਕਿ ਚੈੱਕ ਬਾਊਂਸ ਦੇ ਕੇਸ ‘ਚ ਥਰਡ ਪਾਰਟੀ ਵੀ ਸ਼ਾਮਲ ਹੁੰਦੀ ਹੈ, ਜਿਸ ਨੂੰ ਕਿਸੇ ਵਿਅਕਤੀ ਤੋਂ ਪੈਸਾ ਲੈਣਾ ਹੁੰਦਾ ਹੈ। ਉਥੇ ਹੀ ਏ. ਟੀ. ਐੱਮ. ਜਾਂ ਪੀ. ਓ. ਐੱਸ. ਮਸ਼ੀਨ ‘ਤੇ ਕਿਸੇ ਤਰ੍ਹਾਂ ਦਾ ਥਰਡ ਪਾਰਟੀ ਟਰਾਂਜ਼ੈਕਸ਼ਨ ਨਹੀਂ ਹੁੰਦਾ ਹੈ।

Read More...

Uncategorized

ਪ੍ਰੇਮੀ ਤੋਂ ਨਾਰਾਜ਼ ਲੜਕੀ ਨੇ ਰੇਲਵੇ ਪੁਲ ‘ਤੋ ਮਾਰੀ ਛਾਲ, Video Viral ..

ਜੈਪੁਰ ‘ਚ ਇਕ ਔਰਤ ਆਈ. ਆਰ. ਐੱਸ ਅਧਿਕਾਰੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ। ਲਾਸ਼ ਦੇ ਕੋਲੋਂ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਅਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਔਰਤ ਨੇ ਮਾਨਸਿਕ ਤਣਾਅ ‘ਚ ਆ ਕੇ ਖੁਦਕੁਸ਼ੀ ਕੀਤੀ ਹੈ। 6 ਲਾਈਨ ਦੇ ਆਪਣੀ ਸੁਸਾਈਡ ਨੋਟ ‘ਚ ਆਈ.ਆਰ. ਐੱਸ. ਅਧਿਕਾਰੀ ਬਿੰਨੀ ਸ਼ਰਮਾ ਨੇ ਲਿਖਿਆ ਹੈ

ਪ੍ਰੇਮੀ ਤੋਂ ਨਾਰਾਜ਼ ਲੜਕੀ ਨੇ ਰੇਲਵੇ ਪੁਲ 'ਤੋ ਮਾਰੀ ਛਾਲ, Video Viral

ਪ੍ਰੇਮੀ ਤੋਂ ਨਾਰਾਜ਼ ਲੜਕੀ ਨੇ ਰੇਲਵੇ ਪੁਲ 'ਤੋ ਮਾਰੀ ਛਾਲ, Video Viral

Posted by JagBani on Tuesday, August 7, 2018

ਕਿ ਮੈਂ ਆਪਣੇ ਪਤੀ ਅਤੇ ਸੱਸ ਤੋਂ ਤੰਗ ਹੋ ਕੇ ਇੰਨਾ ਵੱਡਾ ਕਦਮ ਚੁਕ ਰਹੀ ਹੈ। ਉਹ ਮੈਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸੀ। ਦੋਹਾਂ ਨੇ ਮੇਰੀ ਜ਼ਿੰਦਗੀ ਨੂੰ ਖਰਾਬ ਕਰ ਦਿੱਤਾ ਸੀ। ਪਿਆਰੇ ਬੱਚਿਓਂ ਮੈਨੂੰ ਮੁਆਫ ਕਰਨਾ।ਬਿੰਨੀ ਸ਼ਰਮਾ ਦੇ ਪਤੀ ਗੁਰਪ੍ਰੀਤ ਸਿੰਘ ਦਿੱਲੀ ‘ਚ ਆਈ. ਐੱਸ.ਅਧਿਕਾਰੀ ਹਨ। ਪਤੀ ਨਾਲ ਮਨ-ਮੁਟਾਅ ਹੋਣ ਕਾਰਨ ਬਿੰਨੀ ਸ਼ਰਮਾ ਆਪਣੀ ਮਾਂ ਅਤੇ ਦੋ ਬੱਚਿਆਂ ਨਾਲ ਬਜਾਜ ਨਗਰ ਦੇ ਏ. ਜੀ. ਕਾਲੋਨੀ ‘ਚ ਰਹਿ ਰਹੀ ਸੀ। ਹਾਲਾਂਕਿ ਬਿੰਨੀ ਦੇ ਪਰਿਵਾਰ ਤੋਂ ਜੁਦਾ ਕੋਈ ਵੀ ਸ਼ਖਸ ਫਿਲਹਾਲ ਗੁਰਪ੍ਰੀਤ ‘ਤੇ ਲੱਗੇ ਦੋਸ਼ਾਂ ਬਾਰੇ ਕੁਝ ਬੋਲਣਾ ਨਹੀਂ ਚਾਹ ਰਿਹਾ। ਪੁਲਸ ਨੇ ਘਟਨਾ ਦੀ ਜਾਣਕਾਰੀ ਔਰਤ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਵੀ ਦੇ ਦਿੱਤੀ ਹੈ।ਆਤਮ ਹੱਤਿਆ ਕਰਨ ਵਾਲੀ ਇਸ ਔਰਤ ਅਧਿਕਾਰੀ ਦੀ ਲਾਸ਼ ਦਾ ਜੈਪੁਰੀਆ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਨਾਲ ਹੀ ਪੁਲਸ ਔਰਤ ਅਧਿਕਾਰੀ ਦੀ ਮਾਂ ਅਤੇ ਉਸ ਦੇ ਬੱਚਿਆਂ ਤੋਂ ਵੀ ਜਾਣਕਾਰੀ ਲੈ ਰਹੀ ਹੈ। ਸਬੂਤਾਂ ਦੇ ਨਾਲ ਛੇੜਛਾੜ ਨਾ ਹੋਵੇ ਇਸ ਲਈ ਪੁਲਸ ਨੇ ਮ੍ਰਿਤਕ ਔਰਤ ਅਧਿਕਾਰੀ ਦੇ ਕਮਰੇ ਨੂੰ ਵੀ ਸੀਲ ਕਰ ਦਿੱਤਾ ਹੈ।ਪੁਲਸ ਦਾ ਕਹਿਣਾ ਹੈ ਕਿ ਪਤੀ ਆਈ. ਏ. ਐੱਸ ਗੁਰਪ੍ਰੀਤ ਸਿੰਘ ਤੋਂ ਜੈਪੁਰ ਆਉਣ ‘ਤੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਬਿੰਨੀ ਸ਼ਰਮਾ ਦੇ ਖੁਦਕੁਸ਼ੀ ਨੂੰ ਲੈ ਕੇ ਪਰਿਵਾਰਕ ਮੈਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਦਫਤਰ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ

Read More...

Uncategorized

Rakhri ਤੋਂ ਪਹਿਲਾਂ ਹਰ ਸਿੱਖ ਭੈਣ ਭਰਾ ਤੱਕ ਇਹ Video ਪਹੁੰਚ ਜਾਵੇ .. ਸਾਰੇ ਦੇਖੋ ਅਤੇ ਸ਼ੇਅਰ ਕਰੋ

ਰੱਖੜੀ ਦੇ ਧਾਗੇ ਨੂੰ ਭੈਣ ਭਰਾ ਦੇ ਆਪਸੀ ਪਿਆਰ ਅਤੇ ਭਰਾ ਵਲੋਂ ਭੈਣ ਦੀ ਸੁਰੱਖਿਆ ਦੀ ਜਿੰਮੇਵਾਰੀ ਸਬੰਧੀ ਤਿਉਹਾਰ ਦੱਸਿਆ ਜਾਂਦਾ ਹੈ ਅਤੇ ਆਏ ਸਾਲ ਭੈਣ ਵਲੋਂ ਭਰਾ ਨੁੰ ਰੱਖੜੀ ਬੰਨ੍ਹਕੇ ਇਹ ਵਚਨ ਲਿਆ ਜਾਂਦਾ ਹੈ ਕਿ ਬੀਤਿਆ ਸਾਲ ਸੁੱਖ ਸ਼ਾਂਤੀ ਨਾਲ ਨਿਕਲ ਗਿਆ, “ਮੇਰੇ ਵੀਰ ਹੁਣ ਅਗਲੇ ਸਾਲ ਵੀ ਮੇਰੀ ਰੱਖਿਆ ਦੀ ਜਿੰਮੇਵਾਰੀ ਨੂੰ ਨਿਭਾਉਣਾ”। ਇਸ ਤਿਉਹਾਰ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੀ ਇਸਾਈ, ਯਹੂਦੀ, ਗੁਰਸਿੱਖ, ਮੁਸਲਮਾਨ, ਅੰਗਰੇਜ ਆਦਿ

'ਰੱਖੜੀ' ਸਿੱਖ ਤਿਉਹਾਰ ਨਹੀਂ-ਭਾਈ ਸਰਬਜੀਤ ਸਿੰਘ 'ਧੂੰਦਾ'

'ਰੱਖੜੀ' ਸਿੱਖ ਤਿਉਹਾਰ ਨਹੀਂ – ਭਾਈ ਸਰਬਜੀਤ ਸਿੰਘ 'ਧੂੰਦਾ'www.ssdhunda.comwww.fb.com/SarbjitSinghDhundawww.youtube.com/ssdhunda

Posted by Sarbjit Singh Dhunda ਸਰਬਜੀਤ ਸਿੰਘ ਧੂੰਦਾ on Monday, July 18, 2016

ਅਪਨੀਆਂ ਭੈਣਾ ਦੀ ਸੁਰੱਖਿਆ ਨਹੀ ਕਰਦੇ ਕਿਉਂਕਿ ਉਹ ਇਹ ਤਿਉਹਾਰ ਨਹੀਂ ਮਨਾਉਂਦੇ ?ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਕਥਾਵਾਚਕ ਭਾਈ ਬਲਜੀਤ ਸਿੰਘ ਦਿੱਲੀ ਨੇ ਕਿਹਾ ਕਿ ਕੁਝ ਸੰਗਤਾਂ ਵਲੋਂ ਬੇਬੇ ਨਾਨਕੀ ਅਤੇ ਗੁਰੁ ਨਾਨਕ ਦੇਵ ਜੀ ਦੀਆਂ ਫੋਟੋਆਂ ਇੰਟਰਨੈੱਟ ਤੇ ਪਾਈਆਂ ਗਈਆਂ ਹਨ ਜਿਸ ਵਿੱਚ ਗੁਰੁ ਸਾਹਿਬ ਬੀਬੀ ਜੀ ਕੋਲੋ ਰੱਖੜੀ ਬਣਵਾ ਰਹੇ ਹਨ ਜਦੋਂ ਕਿ ਬੀਬੀ ਨਾਨਕੀ ਜੀ 1518 ਈ: ਵਿੱਚ ਅਕਾਲ ਚਲਾਣਾ ਕਰ ਗਏ ਸਨ ਅਤੇ ਰੱਖੜੀ ਦੀ ਪ੍ਰਥਾ 1530 ਈ: ਤੋਂ ਬਾਅਦ ਸ਼ੁਰੂ ਹੋਈ ਸੀ। ਉਹਨਾਂ ਕਿਹਾ ਗੁਰੁ ਸਾਹਿਬ ਜੀ ਦੀਆਂ ਇਹ ਫੋਟੋਆ ਸਭ ਝੂਠ ਦਾ ਪੁਲੰਦਾ ਹਨ ਅਤੇ ਸਿੱਖ ਕੋਮ ਨੂੰ ਹਿੰਦੂਵਾਦੀ ਤਾਕਤਾਂ ਵਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੁਰੁ ਨਾਨਕ ਸਾਹਿਬ ਫੋਟੋਆਂ ਵਿੱਚ ਨਹੀਂ ਬਲਕਿ ਗੁਰਬਾਣੀ ਵਿੱਚ ਹਨ ਜਿਹਨਾਂ ਨੇ ਵੀ ਗੁਰੁ ਨਾਨਕ ਦੇਵ ਜੀ ਨੂੰ ਮਿਲਣਾ ਹੋਵੇ ਉਹ ਮੁੱਖ ਤੋਰ ਤੇ ਜਪੁਜੀ ਸਾਹਿਬ ਦੀ ਬਾਣੀ ਪੜ੍ਹੇ ਉਸ ਵਿੱਚ ਅਪਨੇ ਆਪ ਗੁਰੁ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣਗੇ। ਕਿ ਗੁਰੁ ਸਾਹਿਬ ਨੇ ਪੰਡਿਤ ਹਰਦਿਆਲ ਨੂੰ ਇਹ ਕਹਿਕੇ ਜਨੇਊ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਅਗਰ ਧਾਗੇ ਵਰਗਾ ਜਨੇਊ ਪਾਉਣ ਨਾਲ ਆਦਮੀ ਵੱਡਾ ਹੋ ਜਾਂਦਾ ਹੈ ਤਾਂ ਪਹਿਲਾਂ ਮੇਰੇ ਮਾਤਾ ਜੀ, ਭੈਣ ਨਾਨਕੀ ਅਤੇ ਦੋਸਤਾਂ ਦੇ ਗੱਲ ਜਨੇਊ ਪਾਉ ਪਰ ਪੰਡਿਤ ਨੇ ਇਹ ਕਹਿਕੇ ਜਨੇਊ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਕਿ ਇਹ ਔਰਤਾਂ ਅਤੇ ਸ਼ੂਦਰ ਲੋਕਾਂ ਨੂੰ ਨਹੀਂ ਪਾਇਆ ਜਾਂਦਾ। ਭਾਈ ਸਾਹਿਬ ਨੇ ਕਿਹਾ ਕਿ ਫਿਰ ਕਿਸ ਤਰ੍ਹਾਂ ਗੁਰੁ ਨਾਨਕ ਦੇਵ ਜੀ ਅਪਣੀ ਭੈਣ ਕੋਲੋਂ ਧਾਗਾ ਬਣਵਾਕੇ ਉਸਨੂੰ ਸੁਰੱਖਿਆ ਦਾ ਵਚਨ ਦੇ ਸਕਦੇ ਹਨ। ਇਸਤੋਂ ਇਲਾਵਾ ਕਥਾਵਾਚਕ ਭਾਈ ਪਰਮਜੀਤ ਸਿੰਘ ਕੇਸਰੀ ਨੇ ਕਿਹਾ ਕਿ ਕੀ ਅੱਜ ਕਲ੍ਹ ਵਿਆਹ ਤੋਂ ਬਾਅਦ , ਜਾਂ ਹੋਰ ਕਿਸੇ ਕੰਮ ਲਈ ਵਿਦੇਸ਼ਾ ਵਿੱਚ ਰਹਿੰਦੀਆਂ ਭੈਣਾ ਦੀ ਰੱਖਿਆ ਕਰਨ ਲਈ ਬਿਨਾਂ ਪਾਸਪੋਰਟ ਵਾਲਾ ਭਾਰਤ ਵਿੱਚ ਰਹਿੰਦਾ ਉਸਦੀ ਭਰਾ ਰੱਖਿਆ ਕਰਨ ਲਈ ਵਿਦੇਸ਼ ਪਹੁੰਚ ਜਾਵੇਗਾ ? ਕੀ ਰੱਖੜੀ ਦੇ ਧਾਗੇ ਤੋਂ ਬਿਨਾਂ ਵਿਦੇਸ਼ ਵਿੱਚ ਉਸਦੀ ਕੋਈ ਰੱਖਿਆ ਨਹੀਂ ਕਰੇਗਾ ? ਕੀ ਹਿੰਦੂ ਧਰਮ ਵਿੱਚ ਰੱਖੜੀ ਦਾ ਤਿਉਹਾਰ ਸਿਰਫ ਇਹ ਕਹਿੰਦਾ ਹੈ ਕਿ ਉਸਨੇ ਸਿਰਫ ਅਪਣੀ ਭੈਣ ਦੀ ਰੱਖਿਆ ਕਰਨੀ ਹੈ ਬਾਕੀ ਚਾਹੇ ਕਿਸੇ ਔਰਤ ਨੂੰ ਸ਼ਰੇਆਮ ਲੁਟਿਆ ਕੁਟਿਆ ਜਾਵੇ ਉਸਦੀ ਰੱਖਿਆ ਕਰਨਾ ਹਿੰਦੂ ਵੀਰਾਂ ਦਾ ਧਰਮ ਨਹੀਂ । ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਕਿਧਰੇ ਵੀ ਇਸ ਤਿਉਹਾਰ ਸਬੰਧੀ ਇੱਕ ਵੀ ਸ਼ਬਦ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਮੋਜੂਦ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਕੋਮ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਗਿਆ ਅਤੇ ਕਈ ਜੰਗਾਂ ਵਿੱਚ ਖੁਦ ਔਰਤਾਂ ਨੇ ਸ਼ਹੀਦੀਆਂ ਦੇਕੇ ਅਪਣੀ ਕੋਮ ਦੀ ਰੱਖਿਆ ਕੀਤੀ ਹੈ। ਕੀ ਜਿਹਨਾਂ ਭੈਣਾ ਦਾ ਕੋਈ ਭਰਾ ਨਹੀਂ ਹੁੰਦਾ ਉਹਨਾਂ ਦੀ ਮਦਦ ਕੋਈ ਨਹੀਂ ਕਰਦਾ ਜਾਂ ਉਹ ਡਰ ਡਰਕੇ ਜਿੰਦਗੀ ਬਤੀਤ ਕਰਦੀਆਂ ਹਨ ? ਉਹਨਾਂ ਨੇ ਸਿੱਖ ਕੋਮ ਨੂੰ ਬੇਨਤੀ ਕੀਤੀ ਕਿ ਅਜਿਹੇ ਮਨਮੱਤ ਤਿਉਹਾਰ ਸਬੰਧੀ ਗੁਰੁ ਨਾਨਕ ਦੇਵ ਜੀ ਦੀਆਂ ਬਾਜਾਰਾਂ ਵਿੱਚ ਆ ਰਹੀਆਂ ਫੋਟੋਆਂ ਤੋਂ ਸੁਚੇਤ ਰਹਿਣ ਅਤੇ ਧਰਮ ਪ੍ਰਚਾਰ ਕਮੇਟੀ ਵਾਲੇ ਵੀ ਅਜਿਹੀਆਂ ਫੋਟੋਆਂ ਪ੍ਰਕਾਸ਼ਿਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ । ਹਿੰਦੂ ਵੀਰ ਵੀ ਅਪਣੇ ਧਰਮ ਅਨੁਸਾਰ ਤਿਉਹਾਰ ਮਨਾਉਣ ਨਾ ਕਿ ਗੁਰੁ ਨਾਨਕ ਦੇਵ ਜੀ ਦੀ ਤਸਵੀਰ ਦਾ ਅਪਮਾਨ ਕਰਨ।

Read More...

Uncategorized

ਸਿੰਘਾਂ ਨੇ ਜਾਰੀ ਕੀਤਾ ਖਾਲਿਸਤਾਨੀ ਪਾਸਪੋਰਟ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਸਿੰਘਾਂ ਨੇ ਜਾਰੀ ਕੀਤਾ ਖਾਲਿਸਤਾਨੀ ਪਾਸਪੋਰਟ ਵੱਧ ਤੋਂ ਵੱਧ ਸ਼ੇਅਰ ਕਰੋ ਜੀ.. ਵੀਡੀਓ ਦੇਖੋ ਅਤੇ ਸਭ ਨਾਲ ਸ਼ੇਅਰ ਕਰੋ ਸਿੰਘਾਂ ਨੇ ਜਾਰੀ ਕੀਤਾ ਖਾਲਿਸਤਾਨੀ ਪਾਸਪੋਰਟRepublic of Khalistan,Like & Share Page🔊 Punjabi Junction,ਪੇਜ ਲਾਈਕ ਤੇ ਸ਼ੇਅਰ ਜਰੂਰ ਕਰਿਓ ਹੱਕ ਸੱਚ ਦੀ ਆਵਾਜ 🔊Punjabi Junctionਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ. ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ.ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

Uncategorized

ਖਾਲਿਸਤਾਨ ਦਾ ਪ੍ਰਚਾਰ ਹੁੰਦੇ ਦੇਖ ਭਾਰਤ ਸਰਕਾਰ ਫ਼ੇਸਬੁੱਕ ਵਟਸਐਪ ਬੰਦ ਕਰਨ ਲੱਗੀ..ਜੋ ਵੀ ਵੀਰ ਖਾਲਿਸਤਾਨ ਦੇ ਹਕ਼ ਦੇ ਵਿਚ ਆ ਉਹ ਵੀਰ ਵੀਡੀਓ ਸਬ ਖਾਲਿਸਤਾਨ ਸਮਰਥਨ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਭਾਰਤ ਸਰਕਾਰ ਸੋਸ਼ਲ ਐਪਸ ਨੂੰ ਬਲੋਕ ਕਰਨ ਬਾਰੇ ਸੋਚ ਰਹੀ ਇਸ ਦਾ ਖੁਲਾਸਾ ਇਸ ਖਬਰ ਵਿਚ ਕੀਤਾ ਗਿਆ ਹੈ ਊਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਜਰੂਰ ਕਾਮੈਂਟ ਕਰੋ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਸਭ ਨੂੰ ਇਸ ਖਬਰ ਬਾਰੇ ਜਾਣਕਾਰੀ ਹੋ ਸਕੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ।ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੁੜਨ ਲੀ ਸਭ ਦਾ ਬਹੁਤ ਬਹੁਤ ਧਨਵਾਦ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ The Government of India is thinking of blocking social apps. This has been revealed in this news. You can watch the video in the video. Venture your valuable ideas after watching the video. Share the video as much as possible so that everyone can know about this news. You can see the video by going to the end of the post. Stay tuned to see more fresh viral videos. Thank you very much for joining us. Latest news on latest news right now to justify the Punjab news page. We always try to give you fair and accurate information, thank you for joining us.

Read More...

Uncategorized

ਦਿੱਲੀ ਹਾਈਕਮਾਨ ਨੇ ਖਹਿਰਾ ਸਾਹਮਣੇ ਹੁਣ ਭਗਵੰਤ ਮਾਨ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਡਿਗਦੀ ਸਾਖ਼ ਨੂੰ ਬਚਾਉਣ ਦਾ ਰਾਹ ਅਖ਼ਤਿਆਰ ਕੀਤਾ

ਖਹਿਰਾ ਦੇ ਮੁਕਾਬਲੇ ‘ਚ ਉਤਾਰੇ ਮਾਨਪਾਰਟੀ ਨੇ ਖਹਿਰਾ ਸਾਹਮਣੇ ਹੁਣ ਭਗਵੰਤ ਮਾਨ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਡਿਗਦੀ ਸਾਖ਼ ਨੂੰ ਬਚਾਉਣ ਦਾ ਰਾਹ ਅਖ਼ਤਿਆਰ ਕੀਤਾ ਹੈ। ਉੱਧਰ, ਭਗਵੰਤ ਮਾਨ ਨੇ ਵੀ ਆਪਣੀ ਪੱਥਰੀ ਦੇ ਦਰਦ ‘ਚੋਂ ਉੱਭਰਦਿਆਂ ਬਿਆਨ ਦਿੱਤਾ ਹੈ ਕਿ ਉਹ ਹੁਣ ਪਾਰਟੀ ਨੂੰ ਸੰਕਟ ‘ਚੋਂ ਕੱਢਣ ਲਈ ਤਿਆਰ ਹਨ।ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਏਬੀਪੀ ਸਾਂਝਾ ਨੂੰ ਦਿੱਤੇ ਆਪਣੇ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਸੀ ਕਿ ਭਗਵੰਤ ਮਾਨ ਨੇ ਉਨ੍ਹਾਂ ਦਾ ਨਸ਼ੇ ਵਾਲੇ ਮਾਮਲੇ ਵਿੱਚ ਸਾਥ ਨਹੀਂ ਸੀ ਦਿੱਤਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵੀ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਸਬੰਧੀ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਇਤਫਾਕੀਆ, ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ।‘ਆਪ’ ਨੇ ਹਾਲਾਤ ਕਾਬੂ ਕਰਨ ਲਈ ਕੀਤੀ ਪ੍ਰੀ-ਪਲਾਨਿੰਗਆਮ ਆਦਮੀ ਪਾਰਟੀ ਪੰਜਾਬ ਦੀ ਆਉਂਦੀ 13 ਅਗਸਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਕਾਨਫ਼ਰੰਸ ਵਿੱਚ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ।ਸ਼ਨੀਵਾਰ ਨੂੰ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਜਲੰਧਰ ਵਾਲੀ ਕਾਨਫ਼ਰੰਸ ਤੋਂ ਇਲਾਵਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ‘ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ।ਹਾਈਕਮਾਨ ਨੇ ਸਾਂਭਿਆ ਕੰਟਰੋਲਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਤੰਬਰ ਤੋਂ ਪੰਜਾਬ ਵਿੱਚ ਡੇਰੇ ਲਾਉਣਗੇ ਤੇ ਅਕਤੂਬਰ ਤੋਂ ਵੱਡੀਆਂ ਰੈਲੀਆਂ ਸ਼ੁਰੂ ਕਰਨਗੇ।ਪੰਜਾਬ ਇਕਾਈ ਦੀਆਂ ਅਗਸਤ ਦੀਆਂ ਕਾਨਫ਼ਰੰਸਾਂ ਦਾ ਮਕਸਦ ਕੇਜਰੀਵਾਲ ਦੇ ਪ੍ਰੋਗਰਾਮਾਂ ਲਈ ਰਾਹ ਪੱਧਰਾ ਕਰਨਾ ਹੋਵੇਗਾ।ਇਸ ਸਭ ਨਾਲ ਦੇਖਣਾ ਹੋਵੇਗਾ ਕਿ ਖਹਿਰਾ ਧੜਾ ਆਪਣੀ ਰਣਨੀਤੀ ਕਿਵੇਂ ਉਲੀਕਦਾ ਹੈ। ਪਾਰਟੀ ਵੱਲੋਂ ਅਗਾਊਂ ਵਿੱਚ ਜਾਰੀ ਕੀਤੇ ਸਮਾਗਮਾਂ ਦੀ ਸੂਚੀ ਤੋਂ ਸਾਫ ਹੈ ਕਿ ਉਹ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਿਆਰੀ ਦੇਣ ਦੇ ਰੌਂਅ ਵਿੱਚ ਨਹੀਂ ਹਨ, ਬਲਕਿ ਦਿੱਲੀ ਹਾਈਕਮਾਨ ਨੇ ਖ਼ੁਦ ਇੱਥੇ ਸਿੱਧੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।

Read More...

Uncategorized

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਦੁਬਈ ‘ਚ ਫਸੇ ਤਰਨਤਾਰਨ ਦੇ ਨੌਜਵਾਨ, ਵੀਡੀਓ ਭੇਜ ਮੰਗੀ ਮਦਦ

ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਦੁਬਈ ‘ਚ ਫਸੇ ਤਰਨਤਾਰਨ ਦੇ ਨੌਜਵਾਨ, ਵੀਡੀਓ ਭੇਜ ਮੰਗੀ ਮਦਦ ਤਰਨਤਾਰਨ (ਵਿਜੇ ਕੁਮਾਰ) : ਏਜੰਟ ਦੀ ਠੱਗੀ ਸ਼ਿਕਾਰ ਹੋਏ ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। ਇਹ ਨੌਜਵਾਨ ਤਰਨਤਾਰਨ ਦੇ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਬਜੀਤ ਸਿੰਘ ਸੰਘਾ ਨਾਮ ਦੇ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਦੁਬਈ ਗਏ ਸਨ,

ਦੁਬਈ ਤੋਂ ਵੀਡਿਓ ਭੇਜ ਨੌਜਵਾਨਾਂ ਨੇ ਏਜੰਟ ਦੇ ਧੋਖੇ ਦਾ ਕੀਤਾ ਖੁਲਾਸਾ!

ਦੁਬਈ ਤੋਂ ਵੀਡਿਓ ਭੇਜ ਨੌਜਵਾਨਾਂ ਨੇ ਏਜੰਟ ਦੇ ਧੋਖੇ ਦਾ ਕੀਤਾ ਖੁਲਾਸਾ!#Dubai #indian

Posted by JagBani on Sunday, August 5, 2018

ਜਿੱਥੇ ਇਹ ਫਸ ਗਏ ਅਤੇ ਕੰਮ ਧੰਦਾ ਨਾ ਮਿਲਣ ਕਾਰਨ ਭੁੱਖੇ ਭਾਣੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾ ਰਹੇ ਹਨ।ਉਧਰ ਪਰਿਵਾਰਕ ਮੈਂਬਰਾਂ ਨੇ ਵੀਡੀਓ ਦੇਖਣ ਤੋਂ ਬਾਅਦ ਜਦੋਂ ਟਰੈਵਲ ਏਜੰਟ ਦੀ ਭਾਲ ਕੀਤੀ ਤਾਂ ਉਦੋਂ ਤੱਕ ਉਹ ਆਪਣੇ ਬੋਹੜੀ ਚੌਕ ਸਥਿਤ ਬਣੇ ਦਫਤਰ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਨੌਜਵਾਨਾਂ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਕੋਈ ਪਹਿਲੀ ਨਹੀਂ, ਨਾ ਜਾਣੇ ਕਿੰਨੇ ਹੀ ਪੰਜਾਬ ਦੇ ਨੌਜਵਾਨ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ‘ਚ ਫਸੇ ਹੋਏ ਹਨ ਅਤੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।Tarn Taran youth got trapped in Agent’s cheating case; Tarn Taran (Vijay Kumar): Agent’s strangled youth has sent a video to help stranded in Dubai. The youth, who live in nearby villages of Tarn Taran, who went to Dubai in lieu of the cheating of a travel agent named Sarabjit Singh Sangha, where they got trapped and are starving due to lack of business, they are trying to help through video. Meanwhile, after seeing the video, after seeing the video, when they searched for a travel agent, they had dovetailed by locking the office located at their Bohri Chowk.

Read More...

Uncategorized

“ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! (ਸਾਖੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ)

“ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! (ਸਾਖੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ)ਧੰਨ ਧੰਨ ਸ਼੍ਰੀ ਰਾਮਦਾਸ ਜੀ ਆਉ ਜਾਣਦੇ ਹਾਂ ਦੁੱਖ ਭੰਜਨੀ ਬੇਰੀ ਦਾ ਇਹ ਨਾਮ ਕਿਉ ਪਿਆ! ਪੰਜਾਬ ਦੇ ਪੱਠੀ ਨਗਰ ਦੇ ਜਾਗੀਰਦਾਰ ਦੁਨੀਚੰਦ ਦੀ ਪੰਜ ਪੁਤਰੀਆਂ ਸਨ, ਇਸਲਈ ਉਸਦੇ ਮਨ ਵਿੱਚ ਇੱਕ ਪੁੱਤ ਦੀ ਇੱਛਾ ਰਹਿੰਦੀ ਸੀ। ਇਸਦੇ ਲਈ ਉਨ੍ਹਾਂ ਨੂੰ ਕਈ ਅਨੁਸ਼ਠਾਨ ਕਰਵਾਏ, ਪਰ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ,ਪੁੱਤ ਦੇ ਸਥਾਨ ਉੱਤੇ ਪੁਤਰੀ ਹੀ ਜਨਮ ਲੈਂਦੀ ਰਹੀ ਅਤ: ਉਸਦਾ ਭਗਵਾਨ ਵਲੋਂ ਵਿਸ਼ਵਾਸ ਉਠ ਗਿਆ ਅਤੇ ਉਹ ਨਾਸਤਿਕ ਹੇ ਗਿਆ। ਉਸਨੇ ਸਮਰੱਥਾ ਦੇ ਅਨੁਸਾਰ ਚਾਰ ਪੁਤਰੀਆਂ ਦਾ ਵਿਆਹ ਕਰ ਦਿੱਤਾ। ਜਦੋਂ ਛੋਟੀ ਪੁਤਰੀ ਦੇ ਵਰ ਦੀ ਖੋਜ ਹੋ ਰਹੀ ਸੀ ਤਾਂ ਉਨ੍ਹਾਂ ਦਿਨਾਂ ਉਸਦੀ ਹੋਰ ਪੁਤਰੀਆਂ ਪੇਕੇ ਆਈਆਂ ਹੋਈਆਂ ਸਨ।ਉਹ ਸਾਰੀਆਂ ਮਿਲਕੇ ਆਪਣੇ ਪਿਤਾ ਦੀ ਪ੍ਰਸ਼ੰਸਾ ਕਰ ਰਹੀਆਂ ਸਨ: ਉਹ ਬਹੁਤ ਵੱਡਾ ਦਾਤਾ ਹੈ, ਉਸਨੇ ਵਿਆਹ ਉੱਤੇ ਸਾਰੀ ਪੁਤਰੀਆਂ ਨੂੰ ਉਹ ਸਭ ਕੁੱਝ ਦਿੱਤਾ ਹੈ, ਜੋ ਹੋਰ ਰਾਜਾ–ਮਹਾਰਾਜਾ ਵੀ ਨਹੀਂ ਦੇ ਸਕਦੇ ਸਨ।ਇਸ ਉੱਤੇ ਛੋਟੀ ਕੁੜੀ ਜੋ ਹੁਣੇ ਕੁੰਵਾਰੀ ਸੀ ਨੇ ਕਿਹਾ: ਇਹ ਸੱਚ ਨਹੀਂ ਹੈ, ਸਭ ਕੁੱਝ ਦੇਣ ਵਾਲਾ ਤਾਂ ਉਹ ਕਿਸਮਤ ਵਿਧਾਤਾ ਯਾਨੀ ਕਿ ਈਸ਼ਵਰ (ਵਾਹਿਗੁਰੂ) ਹੈ, ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ। ਇਸ ਉੱਤੇ ਹੋਰ ਭੈਣਾਂ ਸਹਿਮਤ ਨਹੀਂ ਹੋਈਆਂ ਅਤੇ ਉਨ੍ਹਾਂ ਵਿੱਚ ਮੱਤਭੇਦ ਹੋ ਗਿਆ ਅਤੇ ਸਭ ਭੈਣਾਂ ਕਹਿਣ ਲੱਗੀਆਂ: ਇਹ ਪਿਤਾ ਦੇ ਉਪਕਾਰ ਨਹੀਂ ਮੰਨਦੀ, ਇਸਲਈ ਸਾਨੂੰ ਇਸਦਾ ਬਹਿਸ਼ਕਾਰ ਕਰਣਾ ਚਾਹੀਦਾ ਹੈ। ਇਹ ਗੱਲ ਜਦੋਂ ਪਿਤਾ ਜਗੀਰਦਾਰ ਦੁਨੀਚੰਦ ਨੂੰ ਪਤਾ ਹੋਈ ਤਾਂ ਉਹ ਛੋਟੀ ਧੀ ਰਜਨੀ ਉੱਤੇ ਬਰਸ ਪਿਆ ਅਤੇ ਕਹਿਣ ਲਗਾ: ਮੈਂ ਤੈਨੂੰ ਬੇਟੇਆਂ ਦੀ ਤਰ੍ਹਾਂ ਪਾਲਿਆ ਹੈ ਅਤੇ ਹਰ ਪ੍ਰਕਾਰ ਦੀ ਸੁਖ ਸਹੂਲਤ ਜੁਟਾ ਕਰ ਦਿੱਤੀ ਹੈ ਪਰ ਇੱਕ ਤੂੰ ਹੋ ਕਿ ਲੂਣ ਹਰਾਮ ਵਰਗੀ ਗੱਲਾਂ ਕਰ ਰਹੀ ਹੈਂ, ਮੈਂ ਤੇਨੂੰ ਅਤੇ ਤੇਰਾ ਭਗਵਾਨ ਨੂੰ ਵੇਖ ਲਵਾਂਗਾ ਉਹ ਤੇਰਾ ਕਿਸ ਪ੍ਰਕਾਰ ਪਾਲਣ ਪੋਸਣਾ ਕਰਦਾ ਹੈ।ਰਜਨੀ ਪਿਤਾ ਦੇ ਕ੍ਰੋਧ ਵਲੋਂ ਵਿਚਲਿਤ ਨਹੀਂ ਹੋਈ, ਕਿਉਂਕਿ ਉਹ ਨਿੱਤ ਸਾਧ–ਸੰਗਤ ਵਿੱਚ ਜਾਂਦੀ ਸੀ ਅਤੇ ਉੱਥੇ ਗੁਰੂਬਾਣੀ ਸੁਣਿਆ ਕਰਦੀ ਸੀ ਅਤੇ ਪੜ੍ਹਾਈ ਕਰਦੀ ਰਹਿੰਦੀ ਸੀ। ਉਸਦੇ ਦਿਲ ਵਿੱਚ ਪ੍ਰਰਨ ਸ਼ਰਧਾ ਸੀ ਕਿ ਸਭ ਦੇਣ ਵਾਲਾ ਈਸ਼ਵਰ (ਵਾਹਿਗੁਰੂ) ਹੀ ਹੈ, ਹੋਰ ਪ੍ਰਾਣੀ ਤਾਂ ਕੇਵਲ ਸਾਧਨ ਮਾਤਰ ਹਨ। ਜਿਵੇਂ: ਕੋਈ ਹਰਿ ਸਮਾਨ ਨਹੀਂ ਰਾਜਾ ॥ ਏ ਭੂਪਤਿ ਸਭਿ ਦਿਵਸ ਚਾਰਿ ਦੇ ਝੂਠੇ ਕਰਤ ਦਿਵਾਜਾ ॥ ਰਜਨੀ ਨੂੰ ਗੁਰੂਬਾਣੀ ਦਾ ਪੁਰਾ ਭਰੋਸਾ ਸੀ ਉਹ ਆਪਣੀ ਵਿਚਾਰਧਾਰਾ ਉੱਤੇ ਦ੍ਰੜ ਰਹੀ ਅਤ: ਪਿਤਾ ਨੇ ਕ੍ਰੋਧ ਵਿੱਚ ਆਕੇ ਉਸਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ। ਹੁਣ ਰਜਨੀ ਆਪਣੇ ਕੁਸ਼ਟੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਦੀ ਗੱਡੀ ਵਿੱਚ ਬਿਠਾਕੇ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ–ਪਿੰਡ ਨਗਰ–ਨਗਰ ਘੁੱਮਣ ਲੱਗੀ ਅਤੇ ਭਿਕਸ਼ਾ ਮਾਂਗ ਕੇ ਗੁਜਰ ਬਸਰ ਕਰਣ ਲੱਗੀ ਇਸ ਪ੍ਰਕਾਰ ਉਸਦੇ ਕਈ ਦਿਨ ਗੁਜ਼ਰ ਗਏ। ਇੱਕ ਦਿਨ ਉਹ ਘੁੰਮਦੇ–ਘੁੰਮਦੇ ਨਵੇਂ ਨਗਰ ਦੇ ਬਾਹਰ ਨਿਰਮਾਣਧੀਨ ਸਰੋਵਰ ਦੇ ਕੰਡੇ ਅਰਾਮ ਕਰਣ ਲੱਗੀ,ਉਸਨੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਕਸ਼ਾ ਲਈ ਗਈ। ਉਸਦੇ ਜਾਣ ਦੇ ਪਸ਼ਚਾਤ ਜਦੋਂ ਉਸਦੇ ਪਤੀ ਨੇ ਵੇਖਿਆ ਕਿ ਕੁੱਝ ਪੰਛੀ ਬੇਰ ਦੇ ਰੁੱਖ ਉੱਤੇ ਬੈਠੇ ਹੋਏ ਹਨ ਅਤੇ ਉਹ ਵਾਰੀ–ਵਾਰੀ ਰੁੱਖ ਵਲੋਂ ਉਤਰ ਕੇ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਦਾ ਕਾਲ਼ਾ ਰੰਗ ਸਫੇਦ ਯਾਨੀ ਉਹ ਹੰਸ ਰੂਪੀ ਪੰਛੀ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਵੇਖਕੇ ਉਸਦੇ ਮਨ ਵਿੱਚ ਇੱਛਾ ਉੱਠੀ ਕਿ ਕਿਉਂ ਨਾ ਉਹ ਇਸ ਸਰੋਵਰ ਵਿੱਚ ਇਸਨਾਨ ਕਰਕੇ ਵੇਖ ਲਵੈ, ਸ਼ਾਇਦ ਮੇਰੇ ਕੁਸ਼ਟ ਰੋਗ ਦਾ ਨਾਸ਼ ਹੋ ਜਾਵੇ। ਇਹ ਵਿਚਾਰ ਆਉਂਦੇ ਹੀ ਉਸਨੇ ਜੋਰ ਲਗਾਕੇ ਹੌਲੀ–ਹੌਲੀ ਰੇੰਗਦੇ ਹੋਏ ਸਰੋਵਰ ਵਿੱਚ ਜਾਕੇ ਡੂਬਕੀ ਲਗਾਈ। ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਭਰ ਵਿੱਚ ਕੁਸ਼ਟੀ ਪੂਰਨ ਨਿਰੋਗੀ ਪੁਰਖ ਵਿੱਚ ਪਰਿਵਰਤਿਤ ਹੋ ਗਿਆ। ਹੁਣ ਉਹ ਰਜਨੀ ਦੇ ਪਰਤਣ ਦੀ ਉਡੀਕ ਕਰਣ ਲਗਾ। ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਕੁਸ਼ਟੀ ਪਤੀ ਨੂੰ ਨਹੀਂ ਪਾਕੇ ਇੱਕ ਤੰਦੁਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ, ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਬੇਪਤਾ (ਗਾਇਬ) ਕਰਣ ਦਾ ਇਲਜ਼ਾਮ ਲਗਾਉਣ ਲੱਗੀ।ਦੋਨਾਂ ਵਿੱਚ ਇਸ ਗੱਲ ਉੱਤੇ ਭਿਆਨਕ ਤਕਰਾਰ ਸ਼ੁਰੂ ਹੋ ਗਈ। ਜਿਨੂੰ ਸੁਣਕੇ ਨਗਰਵਾਸੀ ਇਕੱਠੇ ਹੋ ਗਏ। ਇਸ ਝਗੜੇ ਦਾ ਨੀਆਂ (ਨਿਯਾਅ) ਵਿਅਕਤੀ–ਸਧਾਰਣ ਦੇ ਬਸ ਦਾ ਨਹੀਂ ਸੀ| ਅਤ: ਉਨ੍ਹਾਂਨੇ ਸੁਝਾਅ ਦਿੱਤਾ ਤੁਸੀ ਦੋਨੋਂ ਬਾਬਾ ਬੁੱਡਾ ਜੀ ਦੇ ਕੋਲ ਜਾਵੇ, ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ। ਅਜਿਹਾ ਹੀ ਕੀਤਾ ਗਿਆ। ਬਾਬਾ ਬੁੱਡਾ ਜੀ ਨੇ ਦੋਨਾਂ ਦੀ ਗੱਲ ਘਿਆਨ ਵਲੋਂ ਸੁਣੀ ਅਤੇ ਜਵਾਨ ਵਲੋਂ ਕਿਹਾ: ਧਿਆਨ ਵਲੋਂ ਵੇਖੋ ਕਿਤੇ ਪੁਰਾਨਾ ਕੁਸ਼ਟ ਰੋਗ ਬਾਕੀ ਰਹਿ ਗਿਆ ਹੋਵੇ। ਜਵਾਨ ਨੇ ਦੱਸਿਆ ਕਿ: ਦਾਇਨੇ ਹੱਥ ਦੀਆਂ ਉਂਗਲੀਆਂ (ਉੰਗਲਾਂ) ਦਾ ਅੱਗੇ ਦਾ ਭਾਗ ਹੁਣੇ ਵੀ ਕੁਸ਼ਟ ਵਲੋਂ ਪ੍ਰਭਾਵਿਤ ਹੈ, ਕਿਉਂਕਿ ਇਸ ਹੱਥ ਵਲੋਂ ਇੱਕ ਝਾੜੀ ਨੂੰ ਫੜਕੇ ਡੂਬਕੀ ਲਗਾਈ ਸੀ। ਬਾਬਾ ਬੁੱਡਾ ਜੀ ਉਨ੍ਹਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਏ।ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ: ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਦੇ ਚਿੰਨ੍ਹ ਵੀ ਲੁਪਤ ਹੋ ਗਏ। ਇਹ ਪ੍ਰਮਾਣ ਵੇਖਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਨੋ ਖੁਸ਼ੀ ਨਾਲ ਜੀਵਨ ਬਤੀਤ ਕਰਣ ਲੱਗੇ। ਇਹ ਸਥਾਨ ਦੁੱਖ ਭੰਜਨੀ ਬੈਰੀ ਦੇ ਨਾਮ ਵਲੋਂ ਜਾਣਿਆ

Read More...

Uncategorized

ਜਦੋਂ ਚੋਰ ਅਸ਼ੀਰਵਾਦ ਦੀ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਕੇ ਉੱਚੀ ਉੱਚੀ ਰੋਣ ਲੱਗਾ ਤਾਂ ਗੁਰੂ ਜੀ ਨੇ

ਜਦੋਂ ਚੋਰ ਅਸ਼ੀਰਵਾਦ ਦੀ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਕੇ ਉੱਚੀ ਉੱਚੀ ਰੋਣ ਲੱਗਾ ਤਾਂ ਗੁਰੂ ਜੀ ਨੇ (ਸਾਖੀ ਪੜਕੇ ਸ਼ੇਅਰ ਕਰੋ ਜੀ)ਗੁਰੂ ਜੀ ਦੇ ਸਤਿਕਾਰ ਚ ਸਾਰੀਆਂ ਦੁਨੀਆ ਚ ਸ਼ੇਅਰ ਕਰ ਦਿਉ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇਕ ਸਿੱਖ ਨੂੰ ਆਪਣੇ ਗੁਰੂ ਇਤਿਹਾਸ ਨਾਲ ਜੋੜੀਏ ਜੀਵਨ ਸਾਖੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ { ਸਾਖੀ ਚੋਰ ਜਸਵੰਤ ਰਾਇ } ਇਕ ਵਾਰ ਪਿਸ਼ਾਵਰ ਦੇ ਪੱਛਮੀ ਇਲਾਕੇ ਦੀ ਸੰਗਤ ਜੱਥੇ ਦੇ ਰੂਪ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ।ਇਸ ਸੰਗਤ ਦੇ ਨਾਲ ਇਕ ਪੇਸ਼ਾਵਰ ਚੋਰ ਜਸਵੰਤ ਰਾਇ ਵੀ ਆਇਆ । ਉਸ ਨੂੰ ਸੰਗਤਾਂ ਵਲੋਂ ਪਤਾ ਲੱਗਾ ਸੀ ਕਿ ਗੁਰੂ ਜੀ ਦੇ ਪਾਸ ਕਿਸੇ ਚੀਜ਼ ਦੀ ਤੋਟ ਨਹੀਂ । ਹਰ ਵੇਲੇ ਖਜ਼ਾਨੇ ਭਰੇ ਰਹਿੰਦੇ ਹਨ । ਉਸਨੇ ਸੋਚਿਆ ਕਿ ਉਥੇ ਚੋਰੀ ਕਰਨ ਵਾਸਤੇ ਬਹੁਤ ਮਾਲ ਪ੍ਪਾਤ ਹੋਵੇਗਾ । ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਅੱਗੇ ਭੇਟ ਰੱਖ ਕੇ ਮੱਥਾ ਟੇਕਦੀਆਂ ਗਈਆਂ । ਗੁਰੂ ਜੀ ਸਭ ਨੂੰ ਅਸ਼ੀਰਵਾਦ ਦਿੰਦੇ ਗਏ ।ਜਦ ਜਸਵੰਤ ਰਾਇ ਚੋਰ ਮੱਥਾ ਟੇਕਣ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗਹੁ ਨਾਲ ਵੇਖ ਕੇ ਫ਼ੁਰਮਾਇਆ । ਚੋਰ ਕੀ ਹਾਮਾ ਭਰੇ ਨ ਕੋਇ ।। ਚੋਰੁ ਕੀਆ ਚੰਗਾ ਕਿਉ ਹੋਇ ।। ਜਦ ਚੋਰ ਜਸਵੰਤ ਰਾਇ ਨੇ ਅਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਿਆ । ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ ਚੋਰੀ ਦੀ ਆਦਤ ਨੂੰ ਛੱਡ ਦੇਹ । ਚੋਰ ਦੀ ਸਮਾਜ ਵਿਚ ਕੋਈ ਕਦਰ ਨਹੀਂ ਹੁੰਦੀ । ਉਸਨੂੰ ਕੋਈ ਵੀ ਚੰਗਾ ਨਹੀਂ ਸਮਝਦਾ ।ਜਸਵੰਤ ਰਾਇ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਕੇ ਪ੍ਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ ਅਤੇ ਆਪਣੇ ਹੁੱਥੀ ਕਾਰ ਕਰਕੇ ਖਾਵੇਗਾ । ਸਿਖਿਆ — ਚੋਰੀ ਕਰਨੀ ਚੰਗਾ ਕੰਮ ਨਹੀਂ ਸਾਨੂੰ ਆਪਣੇ ਹੱਥੀਂ ਕਿਰਤ ਕਮਾਈ ਕਰਨੀ ਚਾਹੀਦੀ ਹੈ ਚੋਰ ਦੀ ਸਮਾਜ ਵਿਚ ਕੋਈ ਕਦਰ ਨਹੀਂ ਹੁੰਦੀ ।।ਸਿੱਖ ਇਤਿਹਾਸ ਵਿੱਚ ਦਸ ਗੁਰੂ ਸਾਹਿਬਾਨਾਂ ਨੇ ਆਪਣੀ ਇੱਕ ਵਡਮੁੱਲੀ ਭੂਮਿਕਾ ਨਿਭਾਉਂਦਿਆਂ ਸਮੁੱਚੇ ਜਗਤ ਨੂੰ ਅਸਲ ਇਨਸਾਨੀਅਤ ਬਾਰੇ ਜਾਣੂ ਕਰਵਾਇਆ। ਜਿੱਥੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਇਨਸਾਨੀਅਤ ਨੂੰ ਏਕਤਾ ਦਾ ਸੁਨੇਹਾ ਦਿੱਤਾ, ਉਥੇ ਹੀ ਨੌਂ ਗੁਰੂ ਸਾਹਿਬਾਨਾਂ ਨੇ ਸਮਾਜ ਵਿੱਚ ਵਿਚਰਨ ਦੇ ਵੱਖੋ ਵੱਖਰੇ ਤਰੀਕਿਆਂ ਰਾਹੀਂ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਗਿਆਨ ਦਿੱਤਾ। ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਨਾਲ ਅੱਜ ਪੂਰੀ ਦੁਨੀਆ ਚੰਗੀ ਤਰ੍ਹਾਂ ਬਾਵਸਤਾ ਹੈ। ਪਰ ਮੌਜੂਦਾ ਨੌਜਵਾਨ ਪੀੜ੍ਹੀ ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਵਿੱਚੋਂ ਵਧ ਤੋਂ ਵੱਧ ਦੋ ਜਾਂ ਤਿੰਨ ਗੁਰੂ ਸਾਹਿਬ ਦੇ ਜੀਵਨ ਤੋਂ ਹੀ ਜਾਣੂ ਹੋਵੇਗੀ।ਦਸ ਗੁਰੂ ਸਾਹਿਬਾਨਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬ, ਜਿੰਨ੍ਹਾ ਨੂੰ ‘ਬਾਲਾ ਪ੍ਰੀਤਮ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਜੀਵਨ ਬਾਰੇ ਬਹੁਤ ਘੱਟ ਨੌਜਵਾਨਾਂ ਨੂੰ ਇਲਮ ਹੋਵੇਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅੱਠਵੇਂ ਅਤੇ ਸਭ ਤੋਂ ਛੋਟੀ ਉਮਰ ਵਾਲੇ ਗੁਰੂ ਹੋਏ ਹਨ। ਸਿੱਖ ਧਰਮ ਵਿੱਚ ਇਸਤੋਂ ਵੱਡੀ ਮਿਸਾਲ ਸ਼ਾਇਦ ਹੀ ਕੋਈ ਹੋਵੇ ਕਿ ਇਸ ਧਰਮ ਵਿੱਚ ਉਮਰ ਨੂੰ ਤਵੱਜ਼ੋ ਨਹੀਂ ਦਿੱਤੀ ਜਾਂਦੀ ਸਗੋਂ ਸੂਝ-ਬੂਝ ਅਤੇ ਗਿਆਨ ਨੂੰ ਸਰਵਉੱਚ ਮੰਨਿਆ ਗਿਆ ਹੈ।ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਸਰਦਾਰ ਹਰਪਾਲ ਸਿੰਘ

Read More...