Uncategorized

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਦੀ ਸੀ. ਡੀ. ਜਥੇਦਾਰ ਨੂੰ ਸੌਂਪੀ

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਦੀ ਸੀ. ਡੀ. ਜਥੇਦਾਰ ਨੂੰ ਸੌਂਪੀ,ਸ਼੍ਰੋਮਣੀ ਕਮੇਟੀ ਵਲੋਂ 523 ਮੁਲਾਜ਼ਮਾਂ ਨੂੰ ਬੇਨਿਯਮੀਆਂ ਕਰਾਰ ਦੇ ਕੇ ਨੌਕਰੀ ਤੋਂ ਫਾਰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸਾਈ ਧਰਮ ਦੇ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘਰੱਖੜਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਂਦਿਆਂ ਦੀ ਸੀ.ਡੀ. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਕੇ ਨਿਊ ਫਲਾਵਰਜ਼ ਐਜੂਕੇਸ਼ਨ ਸੁਸਾਇਟੀ ਰਜਿ. ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ.ਨੇ ਉਕਤ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ‘ਚੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦੀ ਪੈਰਵੀ ਕਰਨ ਵਾਲੇ ਹਰਪਾਲ ਸਿੰਘ ਯੂ. ਕੇ. ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਂਦਿਆਂ ਦੀ ਸੀ.ਡੀ. ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚੋਂ ਬੇਨਿਯਮੀਆਂ ਦਾਬਹਾਨਾ ਬਣਾ ਕੇ ਬੇਕਸੂਰ ਮੁਲਾਜ਼ਮਾ ਦੀ ਤਾਂ ਨੌਕਰੀ ਖੋਹ ਲਈ ਹੈ ਪਰ ਇੰਨੀ ਵੱਡੀ ਸਿੱਖ ਸੰਸਥਾ ਦੇ ਮੁਖੀ ਦੀ ਖੁਦ ਪਾਦਰੀ ਕੋਲੋਂ ਪ੍ਰਾਰਥਨਾ ਕਰਵਾਉਣ ਅਤੇ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾ ਕੇ ਭਾਰੀ ਭੁੱਲ ਕਰਨ ਦੀ ਸੀ.ਡੀ.’ਤੇ ਵੀ ਹੁਣ ਜਲਦ ਐਕਸ਼ਨ ਲੈਣਾ ਚਾਹੀਦਾ ਹੈ।ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਮੁਲਾਜ਼ਮਾਂ ਦੀ ਹੋਈ ਭਰਤੀ ਸਬੰਧੀ ਜਦੋਂ ਕਿਸੇ ਹਾਈਕੋਰਟ ਦੇ ਰਿਟਾ. ਜੱਜ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਉਸ ‘ਤੇ ਹੁਣ ਤੱਕ ਗੌਰ ਕਿਉਂ ਨਹੀਂ ਕੀਤਾ ਗਿਆਉਨ੍ਹਾਂ ਕਿਹਾ ਕਿ 1973 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ‘ਚ ਹੋਈਆਂ ਬੇਨਿਯਮੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਵਿਚ ਮੁਲਾਜ਼ਮਾਂ, ਅਧਿਕਾਰੀਆਂ ਦੀ ਭਰਤੀ, ਤਰੱਕੀਆਂ, ਗੁਰੂ ਦੀ ਗੋਲਕ ਦੀ ਲੁੱਟ ਅਤੇ ਜ਼ਮੀਨੀ ਘਪਲੇ ਦੇ ਅਜਿਹੇ ਲੁਕੇ ਹੋਏ ਮਾਮਲੇ ਸਾਹਮਣੇ ਆਉਣਗੇ ਜਿਸ ਨਾਲ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਵੀ ਔਖਾ ਹੋ ਜਾਵੇਗਾ।ਇਸ ਮੋਕੇ ‘ਤੇ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿਇਨ੍ਹਾਂ ਮਾਮਲਿਆਂ ਸਬੰਧੀ ਇਕ ਕਮੇਟੀ ਦਾ ਗਠਿਤ ਕਰਕੇ 15 ਦਿਨਾਂ ‘ਚ ਜਾਂਚ ਕਰਵਾਈ ਜਾਵੇਗੀ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਜੇਕਰ 15 ਦਿਨਾਂ ‘ਚ ਜਾਂਚ ਨਾ ਕਰਵਾਈ ਗਈ ਤਾਂ ਉਹ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕਰਨਗੇ।ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਖਿੜੇ ਮੱਥਾ ਪ੍ਰਵਾਨ ਕਰਾਂਗਾ:ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਦੋਂ ਸੀ.ਡੀ. ਮਾਮਲੇ ‘ਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹਨ ਅਤੇ ਉਥੋਂ ਜੋ ਵੀ ਫਰਮਾਨ ਜਾਰੀ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।

Read More...

Uncategorized

ਦਸਤਾਰ ਲਾਹੁਣ ਵਾਲਿਆਂ ਨੂੰ ਗੁਰੂ ਦਿਆਂ ਸਿਖਾਂ ਵੱਲੋਂ ਠੋਕਵਾਂ ਜਵਾਬ II

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਦਸਤਾਰ ਲਾਉਣ ਵਾਲਿਆਂ ਨੂੰ ਜਵਾਬ .ਕਵੀਸ਼ਰ ਮੱਖਣ ਸਿੰਘ ਮੁਸਾਫ਼ਿਰ ਸਮਾਲਸਰ ਵਾਲੇ ਆਰਟੀਕਲ ਤੋਂ ਅੱਗੇ ਕਵੀਸ਼ਰੀ ਵੀਡੀਓ ਵੇਖੋ …ਜਿੱਥੇ ਇੱਕ ਪਾਸੇ RSS ਭਾਰਤ ਵਿੱਚ ਆਪਣੇ ਪੈਰ ਪੈਸਾਰ ਰਹੀ ਹੈ, ਜੀਹਦੇ ਵਿੱਚ ਓਹਨੇ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ ਤੇ ਪੰਜਾਬ ਹੀ ਓਹਦੇ ਰਸਤੇ ਵਿੱਚ ਅੜਿੱਕਾ ਹੈ,ਜਿਹੜਾ ਕੇ ਉਹਨਾਂਨੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ ਹੈ ਕਿਉਂਕਿ ਸਿੱਖ ਕੌਮ ਜਿੱਥੇ ਆਪਣੀ ਰਾਖੀ ਕਰਦੀ ਹੈ ਉੱਥੇ ਹੀ ਜਦੋਂ ਕਿਸੇ ਗੈਰ ਦੇ ਉੱਪਰ ਜ਼ੁਲਮ ਹੁੰਦਾ ਹੋਵੇ ਤਾਂ ਇਹ ਚੁੱਪ ਨਹੀਂ ਰਹਿੰਦੇ ਉਸ ਦੇ ਖਿਲਾਫ ਬੋਲਦੇ ਹਨ ਪਰ ਮਜੂਦਾ ਸਮੇਂ ਦੇ ਜਿਹੜੇ ਹਾਲਾਤ ਹਨ ਸਿੱਖ ਕੌਮ ਉਹਨਾਂ ਦੀਆਂ ਇਹਨਾਂ ਚਾਲਾਂ ਨੂੰ ਸਮਝਣ ਦੀ ਵਜਾਏ ਅਤੇ ਹੱਲ ਵੱਲ ਤੁਰਨ ਦੀਵਜਾਏ ਆਪਸ ਵਿੱਚ ਉਲਝ ਰਹੀ ਹੈ,ਉਦਾਰਹਨ ਦੇ ਤੌਰ ਤੇ ਮਜੂਦਾ ਸਮੇਂ ਦੀ ਘਟਨਾ ਇੰਗਲੈਂਡ ਵਿੱਚ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਦਸਤਾਰ ਉਤਾਰੀ ਗਈ ਲੜਾਈ ਝਗੜਾ ਕੀਤਾ ਗਿਆ, ਹੈਰਾਨੀ ਵਾਲੀ ਗੱਲ ਇਹ ਹੈ ਕੇ ਲੜਾਈ ਝਗੜਾ ਕਰਨ ਵਾਲੇ ਸਿੱਖ ਹੀ ਹਨ ਜੇਕਰ ਇੱਦਾਂ ਹੀ ਸਿੱਖ ਆਪਸ ਵਿੱਚ ਲੜਦੇ ਰਹੇ RSS ਨੂੰਹਿੰਦੂ ਰਾਸ਼ਟਰ ਲਾਗੂ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਮਿਥੇ ਹੋਏ ਨਿਸ਼ਾਨੇ ਤੋਂ ਉਹ ਆਪਣਾ ਕੰਮ ਪਹਿਲਾਂ ਹੀ ਕਰ ਲੈਣਗੇ.ਨਿਰਪੱਖ ਅਤੇ ਚਿੰਤਨ ਸਿੱਖ ਇਸ ਨੂੰ ਖ਼ਤਰੇ ਦੀ ਘੰਟੀ ਵਜੋਂ ਲੈਣ ਕਿ ਖਾਨਾ ਜੰਗੀ ਵੱਲ ਵੱਧ ਰਹੇ ਹਨ,ਕਵੀਸ਼ਰ ਮੱਖਣ ਸਿੰਘ ਮੁਸਾਫ਼ਿਰ ਇਸ ਵਿਸ਼ੇ ਸਬੰਧੀ ਜੋ ਵਿਚਾਰ ਪ੍ਰਗਟ ਕਰ ਰਹੇ ਹਨ ਇਸ ਕਵਿਤਾ ਵਿੱਚ ਸੁਣੋ

Read More...

Uncategorized

ਪਰਮਿੰਦਰ ਸਿੰਘ ਬਾਜਵਾ ਨੇ ਕੀਤੇ GANGSTER ਦਿਲਪ੍ਰੀਤ ਬਾਬਾ ਬਾਰੇ ਸਨਸਨੀਖੇਜ ਖੁਲਾਸੇ II ਦੇਖੋ ਵੀਡੀਓ

‘ਸਾਹਮਣੇ ਸੀ ਦਿਲਪ੍ਰੀਤ ਬਾਬਾ, ਵੱਡੇ ਸਾਬ ਨੇ ਨਹੀਂ ਦਿੱਤੀ ਗੋਲੀ ਚਲਾਉਣ ਪਰਮਿਸ਼ਨ’, ਪੂਰਾ ਮਾਮਲਾ ਜਾਣਕੇ ਉੱਡ ਜਾਣਗੇ ਹੋਸ਼! ਸ਼ਾਹਕੋਟ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦਰਜ ਹੋਏ ਮਾਮਲੇ ਵਿਚ ਇਕ ਪਾਸੇ ਜਿਥੇ ਲਾਡੀ ਸ਼ੇਰੋਵਾਲੀਆ ਬਿਲਕੁਲ ਚੁੱਪ ਧਾਰੀ ਬੈਠੇ ਹਨ, ਉਥੇ ਦੂਜੇ ਪਾਸੇ ਇੰਸਪੈਕਟਰ ਅਤੇ ਐੈੱਸ. ਐੈੱਚ. ਓ. ਮਹਿਤਪੁਰ

'ਸਾਹਮਣੇ ਸੀ ਦਿਲਪ੍ਰੀਤ ਬਾਬਾ, ਵੱਡੇ ਸਾਬ੍ਹ ਨੇ ਨਹੀਂ ਦਿੱਤੀ ਗੋਲੀ ਚਲਾਉਣ ਦੀ ਪਰਮਿਸ਼ਨ'

'ਸਾਹਮਣੇ ਸੀ ਦਿਲਪ੍ਰੀਤ ਬਾਬਾ, ਵੱਡੇ ਸਾਬ੍ਹ ਨੇ ਨਹੀਂ ਦਿੱਤੀ ਗੋਲੀ ਚਲਾਉਣ ਦੀ ਪਰਮਿਸ਼ਨ', ਪੂਰਾ ਮਾਮਲਾ ਜਾਣਕੇ ਉੱਡ ਜਾਣਗੇ ਹੋਸ਼!

Posted by Daily Post Punjabi on Tuesday, May 8, 2018

ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਐੱਸ. ਐੱਸ. ਪੀ. ਭੁੱਲਰ ਨੇ ਵਿਭਾਗੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ, ਕਾਰਨ ਇਹ ਦੱਸਿਆ ਗਿਆ ਹੈ ਕਿ ਇੰਸ. ਬਾਜਵਾ ਨੇ ਸ਼ੇਰੋਵਾਲੀਆ ਖਿਲਾਫ ਨਿਯਮਾਂ ਤੋਂ ਬਾਹਰ ਜਾ ਕੇ ਕੇਸ ਦਰਜ ਕੀਤਾ ਹੈ। ਉਧਰ, ਇੰਸ. ਪਰਮਿੰਦਰ ਸਿੰਘ ਬਾਜਵਾ ਕਾਂਗਰਸ ਸਰਕਾਰ ਤੇ ਆਪਣੇ ਵਿਭਾਗ ‘ਤੇ ਇਸ ਸਮੇਂ ਤਿੱਖੇ ਦੋਸ਼ ਲਾ ਰਹੇ ਹਨ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਸਾਰੇ ਨੰਬਰ ਟੈਪ ਹੋ ਰਹੇ ਹਨ ਅਤੇ ਉਹ ਇਸ ਸਮੇਂ ਸ਼ਹਿਰ ਵਿਚ ਹੀ ਹਨ। ਇਹ ਗੱਲ ਖੁਦ ਪਰਮਿੰਦਰ ਸਿੰਘ ਬਾਜਵਾ ਨੇ ਕਹੀ ਹੈ। ਇਸ ਮਾਮਲੇ ਵਿਚ ਇਕ ਦਿਨ ਪਹਿਲਾਂ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬਾਜਵਾ ਸਿਹਤ ਠੀਕ ਨਾ ਹੋਣ ਕਾਰਨ ਸ਼ਹਿਰ ਤੋਂ ਬਾਹਰ ਗਏ ਸਨ ਪਰ ਅਸਲ ‘ਚ ਬਾਜਵਾ ਸ਼ਹਿਰ ਦੇ ਵਿਚ ਹੀ ਸਨ। ਉਨ੍ਹਾਂ ਨੇ ਗੱਲਬਾਤ ਕੀਤੀ, ਜਿਸ ਅੰਸ਼ ਹੇਠ ਲਿਖੇ ਹਨ-ਸਵਾਲ:ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਪਿੱਛੇ ਕੀ ਕਾਰਨ ਹਨ?ਜਵਾਬ:ਲਾਡੀ ਸ਼ੇਰੋਵਾਲੀਆ ਖਿਲਾਫ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨਉਨ੍ਹਾਂ ਦੋਸ਼ ਲਾਇਆ ਕਿ ਸਾਰਾ ਹਲਕਾ ਜਾਣਦਾ ਹੈ ਕਿ ਮਾਈਨਿੰਗ ਕਰਨ ਵਾਲੇ ਲਾਡੀ ਸ਼ੇਰੋਵਾਲੀਆ ਦੇ ਵਰਕਰ ਹਥਿਆਰ ਲੈ ਕੇ ਮਾਈਨਿੰਗ ਕਰਦੇ ਹਨ ਤੇ ਰੋਕਣ ਵਾਲਿਆਂ ‘ਤੇ ਉਨ੍ਹਾਂ ਦੇ ਵਰਕਰ ਕਈ ਵਾਰ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ, ਇਸ ਲਈ ਜਦੋਂ ਸ਼ਿਕਾਇਤ ਆਈ ਤਾਂ ਚੋਣ ਕਮਿਸ਼ਨ ਵਲੋਂ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।ਸਵਾਲ:ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਕਰਨ ਨੂੰ ਲੈ ਕੇ ਤੁਹਾਡੇ ਖਿਲਾਫ ਜੋ ਇਨਕੁਆਰੀ ਖੋਲ੍ਹੀ ਗਈ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?ਜਵਾਬ:ਸੀਨੀਅਰ ਅਫਸਰ ਹੁਣ ਭਾਵੇਂ ਜੋ ਮਰਜ਼ੀ ਕਰਨ ਕਿਉਂਕਿ ਇਕ ਕਾਂਗਰਸੀ ਉਮੀਦਵਾਰ ਦੇ ਉੱਪਰ ਕੋਡ ਆਫ ਕੰਡਕਟ ਦੌਰਾਨ ਕੇਸ ਦਰਜ ਹੋਣਾ ਆਪਣੇ-ਆਪ ਵਿਚ ਹੀ ਵੱਡੀ ਗੱਲ ਹੈ। ਭਾਵੇਂ ਮਹਿਕਮੇ ਨੇ ਤਾਂ ਉਨ੍ਹਾਂ ਦੇ ਸਾਰੇ ਫੋਨ ਹੈਕ ਕਰ ਦਿੱਤੇ ਹਨ। ਉਨ੍ਹਾਂ ਦੀਆਂ ਸਾਰੀਆਂ ਫੋਨ ਕਾਲਜ਼ ਨੂੰ ਟੈਪ ਵੀ ਕੀਤਾ ਜਾ ਰਿਹਾ ਹੈ। ਸਾਰੀ ਲੋਕੇਸ਼ਨ ਨੂੰ ਮਹਿਕਮਾ ਕੱਢਵਾ ਰਿਹਾ ਹੈ। ਕੀ ਇਕ ਕਾਂਗਰਸੀ ਉਮੀਦਵਾਰ ‘ਤੇ ਕੇਸ ਦਰਜ ਕਰਨ ਦੀ ਇਹ ਸਜ਼ਾ ਭੁਗਤਣੀ ਪਵੇਗੀਲਾਡੀ ਸ਼ੇਰੋਵਾਲੀਆ ਉਸ ਨੂੰ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਹੈ ਤੇ ਇਕ ਵਾਰ ਤਾਂ ਟਰਾਂਸਫਰ ਵੀ ਕਰਵਾ ਚੁੱਕਾ ਹੈ ਕਿਉਂਕਿ ਜਦੋਂ ਉਹ ਐੱਸ. ਐੱਚ. ਓ. ਸ਼ਾਹਕੋਟ ਹੁੰਦੇ ਸਨ ਤਾਂ ਉਨ੍ਹਾਂ ਇਕ ਕਾਂਗਰਸੀ ਐੱਮ. ਐੱਲ. ਏ. ਦੇ ਰਿਸ਼ਤੇਦਾਰ ਜੋ ਕਿ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਸਨ, ‘ਤੇ ਕੇਸ ਦਰਜ ਕੀਤਾ ਸੀ।ਸਵਾਲ:ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਨਾਲ ਕੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ਵੱਕਾਰ ਨੂੰ ਠੇਸ ਪਹੁੰਚੀ ਹੈ?ਜਵਾਬ:ਬਿਲਕੁਲ ਪਹੁੰਚੀ ਹੈ ਕਿਉਂਕਿ ਮਹਿਕਮਾ ਇਸ ਸਮੇਂ ਮੇਰੇ ਹੀ ਖਿਲਾਫ ਹੋ ਗਿਆ ਹੈ। ਕੁਝ ਅਫਸਰ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ਅਨੁਸਾਰ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪ੍ਰਮੋਸ਼ਨ ਰੁਕਣ ਦਾ ਡਰ ਹੈ, ਇਸ ਲਈ ਹੁਣ ਉਹਆਪਣੀ ਲੜਾਈ ਖੁਦ ਲੜਨਗੇ।ਸਵਾਲ ਮਹਿਕਮੇ ਨੇ ਉਨ੍ਹਾਂ ਖਿਲਾਫ ਜੋ ਇਨਕੁਆਰੀ ਖੋਲ੍ਹੀ ਹੈ, ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ?ਜਵਾਬ:ਸਰਕਾਰ ਦੇ ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਦੇ ਮਾਮਲੇ ਵਿਚ ਉਹ ਹਾਈ ਕੋਰਟ ਜਾਣਗੇ। ਉਨ੍ਹਾਂ ਇਸ ਸਬੰਧ ਵਿਚ ਆਪਣੇ ਵਕੀਲ ਨਾਲ ਗੱਲ ਕਰ ਲਈ ਹੈ। ਉਨ੍ਹਾਂ ਦੇ ਵਕੀਲ ਰਿਟਾਇਰਡ ਡੀ. ਏ. ਬਲਤੇਜ ਸਿੰਘ ਢਿੱਲੋਂ ਹੁਣ ਇਸ ਇਨਕੁਆਰੀ ਖਿਲਾਫ ਕੇਸ ਲੜਨਗੇ। ਉਹ ਮਹਿਕਮੇ ਦੇ ਨਾਲ ਹਨ ਪਰ ਮਹਿਕਮੇ ਦੇ ਕੁਝ ਅਫਸਰਾਂ ਨਾਲ ਉਹ ਨਹੀਂ ਹਨ।ਸਵਾਲ:ਕੀ ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਹੋਣ ਤੋਂ ਬਾਅਦ ਤੁਹਾਡੀ ਉਨ੍ਹਾਂ ਨਾਲ ਕੋਈ ਗੱਲ ਹੋਈ?ਜਵਾਬ:ਕੇਸ ਦਰਜ ਕਰਨ ਤੋਂ ਬਾਅਦ ਤਾਂ ਲਾਡੀ ਨਾਲ ਕੋਈ ਗੱਲ ਨਹੀਂ ਹੋਈ ਪਰ ਇਸ ਕੇਸ ਤੋਂ ਕਈ ਦਿਨ ਪਹਿਲਾਂ ਉਸ ਨੇ ਫੋਨ ਕਰ ਕੇ ਧਮਕੀ ਦੇ ਕੇ ਕਿਹਾ ਸੀ ਕਿ ਉਸ ਦੇ ਖਿਲਾਫ ਜਾਂ ਉਸ ਦੇ ਲੋਕਾਂ ਖਿਲਾਫ ਕਾਰਵਾਈ ਨਾ ਕਰਨਇਸ ਬਾਰੇ ਉਨ੍ਹਾਂ ਲਾਡੀ ਨੂੰ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਛੱਡ ਦੇਣ ਪਰ ਉਸ ਨੇ ਨਹੀਂ ਛੱਡਿਆ, ਜਿਸ ਕਾਰਨ ਕਈ ਲੋਕ ਉਸ ਕੋਲੋਂ ਪ੍ਰੇਸ਼ਾਨ ਸਨ।ਸਵਾਲ:ਕੀ ਤੁਹਾਡੀ ਲਾਡੀ ਸ਼ੇਰੋਵਾਲੀਆ ਨਾਲ ਕੋਈ ਨਿੱਜੀ ਰੰਜਿਸ਼ ਹੈ?ਜਵਾਬ:ਮੇਰੀ ਲਾਡੀ ਸ਼ੇਰੋਵਾਲੀਆ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਸਗੋਂ ਉਨ੍ਹਾਂ ਨਾਲ ਤਾਂ ਦੂਰ ਦੀ ਰਿਸ਼ਤੇਦਾਰੀ ਹੈ। ਬਸ ਸਿਰਫ ਉਸ ‘ਤੇ ਕੇਸ ਦਰਜ ਇਸ ਲਈ ਕੀਤਾ ਕਿਉਂਕਿ ਉਹ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ।ਸਵਾਲ:ਮਹਿਕਮਾ ਕਹਿ ਰਿਹਾ ਹੈ ਕਿ ਤੁਸੀਂ ਐੱਫ. ਆਈ. ਆਰ. ਦਰਜ ਕਰ ਕੇ ਅਨੁਸ਼ਾਸਨਹੀਣਤਾ ਕੀਤੀ ਹੈ?ਜਵਾਬ:ਐੱਸ. ਐੱਚ. ਓ. ਕੋਲ ਕੋਡ ਆਫ ਕੰਡਕਟ ਦੌਰਾਨ ਕਈ ਪਾਵਰਾਂ ਹੁੰਦੀਆਂ ਹਨ। ਜੇਕਰ ਕੋਈ ਗਲਤ ਕੰਮ ਕਰੇਗਾ ਤਾਂਉਸ ਨੂੰ ਰੋਕਣ ਲਈ ਜੇਕਰ ਅਸੀਂ ਐੱਫ. ਆਈ. ਆਰ. ਰਜਿਸਟਰ ਨਹੀਂ ਕਰਾਂਗੇ ਤਾਂ ਕੀ ਕਰਾਂਗੇ। ਕੀ ਅੱਖਾਂ ਬੰਦ ਕਰ ਕੇ ਦੇਖਦੇ ਰਹਾਂਗੇ। ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਪਰ ਕੁਝ ਲੋਕਾਂ ਨੇ ਉਸ ‘ਤੇ ਕੇਸ ਦਰਜ ਨਹੀਂ ਹੋਣ ਦਿੱਤਾ। ਹੁਣ ਕੇਸ ਦਰਜ ਹੋਇਆ ਤਾਂ ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਆਗੂ ਇਸ ਵਕਤ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕੇਸ ਦਰਜ ਕਰ ਕੇ ਕੋਈ ਅਨੁਸ਼ਾਸਨਹੀਣਤਾ ਨਹੀਂ ਕੀਤੀ। ਕੇਸ ਦਰਜ ਕਰਨ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਆਪਣੀ ਡਿਊਟੀ ਕੀਤੀ।

Read More...

Uncategorized

ਮਾਂ ਨਾਲ ਧਰਨੇ ‘ਤੇ ਬੈਠੀ ਧੀ

ਮਾਂ ਨਾਲ ਧਰਨੇ ‘ਤੇ ਬੈਠੀ ਧੀ,ਅੱਜ ਦੇ ਸਮੇਂ ‘ਚ ਕਈ ਲੋਕਾਂ ਲਈ ਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ। ਮਾਤਾ-ਪਿਤਾ, ਭੈਣ-ਭਰਾ, ਪਤੀ-ਪਤਨੀ ਵਰਗੇ ਅਨਮੋਲ ਅਤੇ ਨਾ ਟੁੱਟਣ ਵਾਲੇ ਰਿਸ਼ਤਿਆਂ ਨੂੰ ਵੀ ਲੋਕ ਅੱਜ ਦੇ ਸਮੇਂ ‘ਚ ਇੱਕ ਝਟਕੇ ‘ਚ ਹੀ ਤੋੜ ਦਿੰਦੇ ਹਨ। ਪਤੀ-ਪਤਨੀ ਦੇ ਰਿਸ਼ਤਿਆਂ ‘ਚ ਆਈ ਤਰੇੜ ਨੂੰ ਸਮਾਂ ਰਹਿੰਦੇ ਆਪਣੀ ਸੂਝ ਨਾਲਹੱਲ ਕੀਤਾ ਜਾ ਸਕਦਾ ਹੈ। ਜੇਕਰ ਇਹ ਰਿਸ਼ਤੇ ਹੱਲ ਨਾ ਹੋਣ ਤਾਂ ਹਨ ਝਗੜਿਆਂ ਵਿੱਚ ਮਾਤਾ ਪਿਤਾ ਦੇ ਨਾਲ ਨਾਲ ਬੱਚੇ ਵੀ ਰੁਲ ਜਾਂਦੇ ਹਨ। ਪਤੀ-ਪਤਨੀ ਵਿੱਚ ਝਗੜੇ ਨੂੰ ਲੈ ਕੇ ਅਜਿਹਾ ਹੀ ਇੱਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ।ਮੋਗਾ ਦੇ ਪਿੰਡ ਘੋਲੀਆਂ ਖ਼ੁਰਦ ਵਿੱਚ ਪਤੀ ਵੱਲੋਂ ਪਤਨੀ ਨੂੰ ਘਰੋਂ ਬਾਹਰ ਕੱਢਣ ‘ਤੇ ਪਤਨੀ ਆਪਣੀ ਧੀ ਸਮੇਤ ਘਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠ ਗਈ ਹੈ। ਪਤੀ ਆਪਣੇ ਮਾਂ ਤੇ ਬੇਟੇ ਨਾਲ ਘਰ ਨੂੰ ਤਾਲਾ ਲਾ ਕੇ ਬਾਹਰ ਚਲਾ ਗਿਆ ਹੈ। ਘਰ ਦੇ ਬਾਹਰ ਬੈਠੀ ਔਰਤ ਅਤੇ ਬੱਚੀ ਇਹੀ ਸਵਾਲ ਪੁੱਛ ਰਹੇ ਹਨ ਕਿ ਆਖ਼ਿਰ ਓਹਨਾਂ ਦਾ ਕਸੂਰ ਕੀ ਹੈ। ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਘਰਵਾਲਾ ਆਪਣੇਮਾਇਕੇ ਦੀ ਜ਼ਮੀਨ ਨੂੰ ਆਪਣੇ ਨਾਮ ਕਰਵਾਉਣ ਦੇ ਲਈ ਜ਼ੋਰ ਪਾਉਂਦਾ ਹੈ। ਇਸ ਸਬੰਧੀ ਪੰਚਾਇਤ ਵਿੱਚ ਕਿ ਵਾਰ ਗੱਲ ਕੀਤੀ ਗਈ ਅਤੇ ਮਾਮਲਾ ਠੰਡਾ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਘਰ ਭੇਜ ਦਿੱਤਾ ਜਾਂਦਾ ਪਰ ਅੱਜ ਆਦਮੀ ਆਪਣੀ ਪਤਨੀ ਅਤੇ ਬੱਚੀ ਨੂੰ ਘਰ ਦੇ ਬਾਹਰ ਬਿਠਾ ਕੇ ਘਰ ਨੂੰ ਤਾਲਾ ਲਾ ਕੇ ਆਪਣੀ ਮਾਂ ਅਤੇ ਪੁੱਤ ਨਾਲ ਕੀਤੇ ਚਲਾ ਗਿਆ।ਪੀੜਤ ਔਰਤ ਰਿਪਨ ਦੀਪ ਕੌਰ ਨੇ ਦੱਸਿਆ ਹੈ ਕਿ ਉਸ ਦੇ ਵਿਆਹ ਨੂੰ 14 ਸਾਲ ਹੋ ਗਏ ਹਨ। ਮੇਰੇ ਦੋ ਬੱਚੇ ਇੱਕ ਲੜਕਾ ਤੇ ਲੜਕੀ ਹਨ। ਉਸ ਦਾ ਘਰਵਾਲਾ ਉਸਨੂੰ ਬਹੁਤਪਰੇਸ਼ਾਨ ਕਰਦਾ ਹੈ ਤੇ ਅਕਸਰ ਉਸ ਨੂੰ ਮਾਇਕੇ ਛੱਡ ਆਉਂਦਾ ਹੈ। ਉਸ ਦਾ ਪਤੀ ਦਰਸ਼ਨ ਉਸ ਨੂੰ ਮਾਇਕੇ ਵਿੱਚ ਹਿੱਸੇ ਆਉਂਦੀ ਜ਼ਮੀਨ ਨੂੰ ਉਸ ਦੇ ਨਾਮ ਉੱਤੇ ਕਰਾਉਣ ਲਈ ਤੰਗ ਕਰ ਰਿਹਾ ਹੈ। ਪੰਚਾਇਤ ਨੇ ਵੀ ਇਸ ਮਾਮਲੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ ਹੈ। ਦੂਜੇ ਪਾਸੇ ਪਿੰਡ ਵਾਲੇ ਵੀ ਪੀੜਤ ਔਰਤ ਦੇ ਨਾਲ ਖੜ੍ਹੇ ਹਨ। ਪੰਚਾਇਤ ਮੈਂਬਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਕਈ ਵਾਰ ਇੰਨਾ ਪਤੀ-ਪਤਨੀ ਦਾ ਸਮਝੌਤਾ ਕਰਵਾਇਆ ਸੀ। ਇਸ ਸਬੰਧੀ ਉਨ੍ਹਾਂ ਪੀੜਤ ਔਰਤ ਦੇ ਪਤੀ ਦਰਸ਼ਨ ਸਿੰਘ ਨੂੰ ਬੁਲਿਆ ਗਿਆ ਸੀ ਪਰ ਉਹ ਆਇਆ ਨਹੀਂਇਸ ਮਾਮਲੇ ਪੱਤਰਕਾਰ ਨੇ ਵੀ ਦਰਸ਼ਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਹੁਣ ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਕਿ ਲਾਲਚ ਵੱਸ ਪੈ ਕੇ ਪਰਿਵਾਰ ਨੂੰ ਇੰਝ ਸ਼ਰੇਆਮ ਜ਼ਲੀਲ ਕਰਨ ਵਾਲੇ ਬੰਦੇ ਦਾ ਅੰਜਾਮ ਕੀ ਹੋਣਾ ਚਾਹੀਦਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਦੋ ਮਹਿਲਾ ਕਰਮਚਾਰੀਆਂ ਨੂੰ ਉਸ ਕੋਲ ਭੇਜਿਆ ਪਤ ਉਹ ਵੀ ਕਿਸੇ ਹੋਰ ਦੇ ਘਰ ਜਾ ਕੇ ਬੈਤ ਗਈਆਂ ਹਨ। ਪੁਲਿਸ ਵਿਭਾਗ ਇਸ ਮਾਮਲੇ ਵਿੱਚ ਹੁਣ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Read More...

Uncategorized

ਸੁਪਰੀਮ ਕੋਰਟ ਨੇ ਕਠੂਆ ਬਲਾਤਕਾਰ ਮਾਮਲੇ ‘ਤੇ ਲਿਆ ਅਹਿਮ ਫੈਸਲਾ, ਹੁਣ ਇਹ ਮਾਮਲਾ…

ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਬਲਾਤਕਾਰ ਵਰਗੀਆਂ ਘਟਨਾਵਾਂ ਹੁਣ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਾਲਾਂਕਿ ਸਰਕਾਰਾਂ ਵੱਲੋਂ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਹਾਲੇ ਵੀ ਇਹ ਗੰਦੇ ਕੰਮ ਰੁਕਣ ਦਾ ਨਾਮ ਨਹੀਂ ਲੈ ਰਹੇ। ਅਦਾਲਤਾਂ ਵਿੱਚ ਹਰ ਰੋਜ ਇਸ ਸਬੰਧੀ ਕਈ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਜੰਮੂ ਦੇ ਕਠੂਆ ਵਿੱਚ ਬਕਰਵਾਲ ਭਾਈਚਾਰੇਦੀ 8 ਸਾਲਾਂ ਧੀ ਨਾਲ ਮੰਦਿਰ ਵਿੱਚ ਬਲਾਤਕਾਰ ਅਤੇ ਮਗਰੋਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਮੁਲਜ਼ਮ ਨਾਮਜਦ ਵੀ ਕਰ ਲਏ ਗਏ ਹਨ।ਇਸ ਮਾਮਲੇ ‘ਤੇ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ। ਕਠੂਆ ਜਬਰ ਜਨਾਹ ਕੇਸ ਦੀ ਸੁਣਵਾਈ ਹੁਣ ਪੰਜਾਬ ਦੇ ਪਠਾਨਕੋਟ ‘ਚ ਹੋਵੇਗੀ। ਸੁਪਰੀਮ ਕੋਰਟ ਨੇ ਇਸ ਕੇਸ ਨੂੰ ਅੱਜ ਪਠਾਨਕੋਟ ਅਦਾਲਤ ‘ਚ ਤਬਦੀਲ ਕਰ ਦਿੱਤਾ ਹੈਹਾਲਾਂਕਿ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ਤੋਂ ਬਾਹਰ ਕੇਸ ਤਬਦੀਲ ਕੀਤੇ ਜਾਣ ‘ਤੇ ਇਸ ਦਾ ਵਿਰੋਧ ਵੀ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਪਠਾਨਕੋਟ ਅਦਾਲਤ ‘ਚ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਅਤੇ ਕੈਮਰੇ ਦੇ ਸਾਹਮਣੇ ਹੋਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ‘ਚ 9 ਜੁਲਾਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸਾਰੇ ਮੁਲਜ਼ਮ ਨਾਮਜਦ ਕੀਤੇ ਜਾ ਚੁਕੇ ਹਨ ਅਤੇ ਓਹਨਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਜੰਮੂ ਵਿੱਚ ਹੀ ਅਦਾਲਤੀ ਕਾਰਵਾਈ ਚੱਲ ਰਹੀ ਹੈਕਾਰਵਾਈ ਢਿੱਲੀ ਚੱਲਦਿਆਂ ਦੇਖ ਸੁਪਰੀਮ ਕੋਰਟ ਵੱਲੋਂ ਇਹ ਫ਼ਸਲ ਅਲੀ ਗਿਆ ਹੈ। ਹੁਣ ਇਸ ਮਾਮਲੇ ‘ਤੇ ਸੁਣਵਾਈ ਪਠਾਨਕੋਟ ਅਦਾਲਤ ਵਿੱਚ ਰੋਜ਼ਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕੇਸ ਦੀ ਅਦਾਲਤੀ ਜਾਂਚ ਸੀ.ਬੀ.ਆਈ ਨੂੰ ਸੌਂਪਣ ਅਤੇ ਸੁਣਵਾਈ ਜੰਮੂ ਤੋਂ ਚੰਡੀਗੜ੍ਹ ਕੋਰਟ ਵਿੱਚ ਟਰਾਂਸਫਰ ਕਰਨ ਦੀ ਮੰਗ ਵੀ ਉੱਠੀ ਸੀ। ਮ੍ਰਿਤਕ ਬੱਚੀ ਦੇ ਪਿਤਾ ਨੇ ਕੇਸ ਦੀ ਸੁਣਵਾਈ ਚੰਡੀਗੜ੍ਹ ਟਰਾਂਸਫਰ ਕਰਨ ਅਤੇ ਮੁਲਜ਼ਮਾਂ ਨੇ ਜਾਂਚ ਸੀ.ਬੀ.ਆਈ ਨੂੰ ਸੌਂਪਣ ਦੀ ਅਪੀਲ ਕੀਤੀ ਸੀਸੁਪਰੀਮ ਕੋਰਟ ਵੱਲੋਂ ਇਹ ਮਾਮਲਾ ਚੰਡੀਗੜ੍ਹ ਵਿੱਚ ਸ਼ਿਫਟ ਨਾ ਕਰ ਕੇ ਪਟੰਕੋਟ ਸ਼ਿਫਟ ਕਰ ਦਿੱਤਾ ਹੈ। ਇਸਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟੀਸ ਦੀਪਕ ਮਿਸ਼ਰਾ ਦੀ ਪ੍ਰਧਾਨਤਾ ਵਾਲੀ ਬੈਂਚ ਨੇ ਪੀੜਿਤ ਅਤੇ ਬਚਾਅ ਪੱਖ ਦੀ ਅਪੀਲ ਉੱਤੇ 26 ਅਪ੍ਰੈਲ ਨੂੰ ਸੁਣਵਾਈ ਕੀਤੀ ਸੀ। ਇਸ ਦੌਰਾਨ ਬੈਂਚ ਨੇ ਕਿਹਾ ਸੀ ਕਿ ਇਸ ਕੇਸ ਵਿੱਚ ਸੋਮਵਾਰ ਤੱਕ ਕਿਸੇ ਵੀ ਅਦਾਲਤ ਵਿੱਚ ਸੁਣਵਾਈ ਨਹੀਂ ਹੋਵੇਗੀ। ਬੈਂਚ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਅਜਿਹਾ ਲੱਗਿਆ ਕਿ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਉਹ ਕੇਸ ਟਰਾਂਸਫਰ ਕਰਨ ਵਿੱਚ ਦੇਰ ਨਹੀਂ ਕਰੇਗੀ।

Read More...

Uncategorized

ਸ਼੍ਰੋਮਣੀ ਕਮੇਟੀ ਵੱਲੋ ਸਿੱਖ ਵਿਰੋਧੀ ਛਾਪੀਆ ਗਈਆ ਕਿਤਾਬਾਂ ਵੱਲ ਵੀ ਧਿਆਨ ਦੇਣ ਤਾਂ ਕਿ ਦੋਸ਼ੀਆ ਸਜਾਵਾਂ ਦਿਵਾਈਆ ਜਾ ਸਕਣ – ਸਿਰਸਾ

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਵੱਲੋ ਸਿੱਖ ਵਿਰੋਧੀ ਛਾਪੀਆ ਗਈਆ ਕਿਤਾਬਾਂ ਵੱਲ ਵੀ ਧਿਆਨ ਦੇਣ ਤਾਂ ਕਿ ਦੋਸ਼ੀਆ ਸਜਾਵਾਂ ਦਿਵਾਈਆ ਜਾ ਸਕਣ – ਸਿਰਸਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਬਾਰਵੀ ਕਲਾਸ ਦੇ ਸਿਲੇਬਸ ਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਪੰਥ ਨਾਲ ਸਬੰਧਿਤ ਇਤਿਹਾਸ ਨੂੰ ਕੱੱਢੇ ਜਾਣ ਤੇਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹਮਲਾਵਰ ਰੱਥ ਦੀਆ ਮੁਹਾਰਾਂ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲ ਵੀ ਮੋੜਨੀਆ ਚਾਹੀਦੀਆ ਹਨ ਜਿਸ ਨੇ ਹਿੰਦੀ ਵਿੱਚ ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਨੂੰ ਡਾਕੂ- ਲੁਟੇਰੇ ਲਿਖਿਆ ਹੈ, ਤਾਂ ਕਿ ਦੋਸ਼ੀਆ ਨੂੰ ਸਜਾਵਾਂ ਦਿਵਾਈਆ ਜਾ ਸਕਣ।ਦਲ ਖਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ 12 ਵੀ ਦੇ ਸਿਲੇਬਸਵਿੱਚੋ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਿਤ 23 ਚੈਪਟਰ ਕੱਢੇ ਜਾਣ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਮੁੱਖ ਮੰਤਰੀ ਤੋ ਮੰਗ ਕਰਦੇ ਹਨ ਕਿ ਦੋਸ਼ੀ ਅਧਿਕਾਰੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਲ ਫੀਤਾਸ਼ਾਹੀ ਦਾ ਹੱਥ ਠੋਕਾ ਬਣ ਕੇ ਉਹਨਾਂ ਵੱਲੋ ਕੀਤੇ ਗਏ ਗਲਤ ਕੰਮ ਦੀ ਪ੍ਰੋੜਤਾ ਨਹੀ ਕਰਨੀ ਚਾਹੀਦੀ ਸਗੋਂ ਇਸ ਕਾਲੇ ਕਾਰਨਾਮੇ ਦੀ ਜਾਂਚ ਕਰਵਾਉਣ ਲਈ ਤੁਰੰਤ ਜਾਂਚ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਦੋਸ਼ੀਆ ਨੂੰ ਸਜਾਵਾਂ ਦਿੱਤੀਆ ਜਾਣ। ਉਹਨਾਂ ਕਿਹਾ ਕਿ 12ਵੀ ਕਲਾਸ ਦਾ ਸਿਲੇਬਸ ਉਸ ਸਮੇਂ ਤੱਕ ਪਹਿਲਾਂ ਦੀ ਤਰ•ਾ ਹੀ ਰਹਿਣ ਦਿੱਤਾਜਿੰਨਾ ਚਿਰ ਤੱਕ ਮਾਮਲੇ ਦੀ ਜਾਂਚ ਨਹੀ ਹੋ ਜਾਂਦੀ।ਸ੍ਰ.ਸਿਰਸਾ ਨੇ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਦਰਜ ਕੀਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਪਹਿਲਾਂ ਪੜਾਇਆ ਜਾਂਦਾ ਗੁਰੂ ਤੇ ਸਿੱਖ ਇਤਿਹਾਸ ਦੇ ਚੈਪਟਰਾਂ ਨੂੰ ਹਟਾ ਕੇ ਉਹਨਾਂ ਦੀ ਜਗ•ਾ ਕਈ ਅਜਿਹੀਆ ਮਿਥਿਹਾਸਕ ਕਹਾਣੀਆ ਪਾਈਆ ਜਾ ਰਹੀਆ ਹਨ ਜਿਹਨਾਂ ਦਾ ਪੰਜਾਬ ਦੇ ਸਭਿਆਚਾਰ , ਰਾਜਨੀਤੀ ਤੇ ਸਮਾਜਿਕ ਕਿਰਤਾਂ ਨਾਲ ਕੋਈ ਸਰੋਕਾਰ ਨਹੀ ਹੈ। ਉਹਨਾਂ ਕਿਹਾ ਕਿ ਵਿਦਵਾਨਾਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਵਾਕਿਆ ਹੀ ਪੰਜਾਬ ਸਰਕਾਰ ਵਿੱਚ ਬੈਠੇ ਕੁਝ ਸਰਕਾਰੀ ਅਧਿਕਾਰੀ ਸਿਲੇਬਸ ਨੂੰ ਇੱਕ ਸਾਜਿਸ਼ ਤਹਿਤ ਬਦਲ ਰਹੇ ਹਨ ਜਿਸ ਦਾ ਪੰਜਾਬ ਦੀ ਆਉਣ ਵਾਲੀ ਨਸਲ ਤੇ ਗਲਤ ਪ੍ਰਭਾਵ ਪਵੇਗਾਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਉਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ , ਹੋਰ ਆਹੁਦੇਦਾਰ ਤੇ ਕਾਰਜਕਰਨੀ ਕਮੇਟੀ ਦੇ ਮੈਂਬਰ ਵੀ ਉਹਨਾਂ ਦੇ ਲਿਫਾਫੇ ਵਿੱਚੋ ਹਰ ਸਾਲ ਨਵੰਬਰ ਮਹੀਨੇ ਵਿੱਚ ਨਿਕਲਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਪ੍ਰਬੰਧ ਹੇਠ ਚੱਲਦੀ ਸ਼੍ਰੋਮਣੀ ਕਮੇਟੀ ਵੱਲੋ ਕਈ ਪੰਜਾਬ ਸਰਕਾਰ ਨਾਲੋ ਵੀ ਘਿਨਾਉਣੇ ਕਾਰਨਾਮੇ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਹਿੰਦੀ ਭਾਸ਼ਾ ਵਿੱਚ ਇੱਕ ਕਿਤਾਬ ਛਪਵਾਈ ਹੈ ਜਿਸ ਉਪਰ ਸ਼੍ਰੋਮਣੀ ਕਮੇਟੀ ਦੀ ਮੋਹਰ ਵੀ ਲੱਗੀ ਹੋਈ ਹੈ ਜਿਸ ਵਿੱਚ ਸਪੱਸ਼ਟ ਤੌਰ ਤੇ ਗੁਰੂ ਸਾਹਿਬ ਨੂੰ ਚੋਰ, ਲੁਟੇਰੇ, ਡਾਕੂ, ਕਾਤਲ, ਨੌਕਰਰਾਣੀਆ ਦੇ ਪੇਟੋ ਬੱਚੇ ਜੰਮਣ ਵਾਲੇ, ਆਤਮ ਹੱਤਿਆ ਕਰਨ ਵਾਲੇ ਆਦਿ ਸ਼ਬਦਾਂ ਦੀ ਵਰਤੋ ਕੀਤੀ ਗਈ ਹੈ ਤੇ ਆਮ ਸਿੱਖ ਤਾਂ ਸ਼ਾਇਦ ਉਸ ਕਿਤਾਬ ਨੂੰ ਪੜ• ਵੀ ਨਾ ਸਕੇਇਸ ਤਰ•ਾ ਗੁਰ ਬਿਲਾਸ ਪਾਤਸ਼ਾਹੀ ਛੇਵੀ ਵਿੱਚ ਵੀ ਮਾਤਾ ਗੰਗਾ ਵੱਲੋ ਬਾਬਾ ਬੁੱਢਾ ਜੀ ਕੋਲ ਵਰ ਲੈਣ ਸਮੇ ਉਹਨਾਂ ਦਾ ਢਿੱਡ ਵਿੱਚ ਭਰੂਣ ਪੈਦਾ ਹੋ ਗਿਆ ਸੀ ਵਰਗੇ ਪਾਠ ਵੀ ਲਿਖੇ ਹਨ। ਇਸੇ ਤਰ•ਾ ਮਾਤਾ ਕੌਲਾਂ ਬਾਰੇ ਲਿਖਿਆ ਹੈ ਕਿ ਉਸ ਨੂੰ ਛੇਵੇ ਪਾਤਸ਼ਾਹ ਕੱਢ ਕੇ ਲਿਆਏ ਸਨ। ਇਸ ਤਰ੍ਵਾ ਦੀਆ ਹੋਰ ਵੀ ਕਈ ਮਨਘੜਤ ਕਹਾਣੀਆ ਦਾ ਬਿਰਤਾਂਤ ਦਰਜ ਕੀਤਾ ਗਿਆ ਹੈ। ਹਰ ਮਹੀਨੇ ਸ਼੍ਰੋਮਣੀ ਕਮੇਟੀ ਵੱਲੋ ਛਪਵਾਏ ਜਾਂਦੇ ਗੁਰਮਤਿ ਪ੍ਰਕਾਸ਼ ਦੇ ਦਸੰਬਰ ਮਹੀਨੇ ਦੇ ਸਾਲ 2013 ਦੇ ਅੰਕ ਦੇ ਪਹਿਲੇ ਪੰਨੇ ਤੇ ਚਾਰ ਸਾਹਿਬਜਾਂਦਿਆ ਦੀਆ ਟੋਪੀਆ ਪਾਈ ਫੋਟੋਆ ਛਾਪੀਆ ਗਈਆ ਹਨ ਜੋ ਸਿੱਖ ਇਤਿਹਾਸ ਦੀ ਕਸਵੱਟੀ ਤੇ ਕਿਸੇ ਵੀ ਸੂਰਤ ਵਿੱਚ ਖਰਾ ਨਹੀ ਉਤਰਦਾ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਪ੍ਰਤੀ ਗੰਭੀਰ ਹਨ ਤਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋ ਛਾਪੀਆ ਗਈਆ ਕਿਤਾਬਾਂ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਦੋਸ਼ੀਆ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

Read More...

Uncategorized

ਗੁਰਦੁਆਰਾ ਸਾਹਿਬ ‘ਚ ਨੰਗੇ ਸਿਰ ਦਾਖਲ ਹੋਏ ਵਿਅਕਤੀ ਨੇ ਗ੍ਰੰਥੀ ‘ਤੇ ਕੀਤਾ ਹਮਲਾ

ਨੇੜਲੇ ਪਿੰਡ ਮੁਗਲਾਣੀ ਵਿਖੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉਪਰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਨੰਗੇ ਸਿਰ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਕੇ ਘੋਟਣੇ ਨਾਲ ਗ੍ਰੰਥੀ ‘ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗ੍ਰੰਥੀ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਕਿ ਨੇੜਲੇ ਪਿੰਡ ਵੜਿੰਗ ਸੂਬਾ ਸਿੰਘਦਾ ਵਸਨੀਕ ਹੈ ਅਤੇ ਪਿਛਲੇ ਪੰਜ-ਛੇ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਪਿੰਡ ਦਾ ਹੀ ਇਕ ਵਿਅਕਤੀ ਨੰਗੇ ਸਿਰ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਤੇ ਉਸ ਨੇ ਘੋਟਣੇ ਨਾਲ ਮੇਰੇ ਮਾਰ ‘ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਉਸ ਦੀ ਦਸਤਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ‘ਚ ਲੱਥ ਗਈ। ਉਸ ਵਕਤ ਇਕ ਛੋਟਾ ਬੱਚਾ ਅਤੇ ਬਜ਼ੁਰਗ ਵਿਅਕਤੀ ਵੀ ਗੁਰਦੁਆਰਾ ਸਾਹਿਬ ‘ਚ ਮੌਜੂਦ ਸਨ। ਬੱਚੇ ਵੱਲੋਂ ਰੌਲਾ ਪਾਉਣ ‘ਤੇ ਪਿੰਡ ਦੇ ਲੋਕ ਇਕੱਠੇ ਹੋ ਗਏਜਿਨ੍ਹਾਂ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ।ਇਸ ਮੌਕੇ ਗ੍ਰੰਥੀ ਸੁਖਦੇਵ ਸਿੰਘ ਨੇ ਪਿੰਡ ਦੇ ਮੋਹਤਬਰਾਂ ਨੰਬਰਦਾਰ ਗੁਰਚਰਨ ਸਿੰਘ, ਤਰਸੇਮ ਸਿੰਘ ਪੰਚ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਕੁਲਬੀਰ ਸਿੰਘ, ਭਗਵਾਨ ਸਿੰਘ, ਜਸਪਾਲ ਸਿੰਘ ਆਦਿ ਦੀ ਮੌਜੂਦਗੀ ‘ਚ ਦੱਸਿਆ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਪੰਜ-ਛੇ ਮਹੀਨੇ ਪਹਿਲਾਂ ਵੀ ਮੇਰੇ ‘ਤੇ ਜਾਨਲੇਵਾ ਹਮਲਾ ਕੀਤਾ ਸੀਜਿਸਦਾ ਹਮਲਾਵਰ ਦੇ ਘਰ ਵਾਲਿਆਂ ਵੱਲੋਂ ਪਿੰਡ ਵਾਸੀਆਂ ਨੂੰ ਅੱਗੇ ਤੋਂ ਅਜਿਹੀ ਘਟਨਾ ਨਾ ਹੋਣ ਦੀ ਗੱਲ ਆਖ ਕੇ ਰਾਜ਼ੀਨਾਮਾ ਕਰ ਲਿਆ ਗਿਆ ਸੀ ਪਰ ਫਿਰ ਦੁਬਾਰਾ ਹੁਣ ਉਸੇ ਵਿਅਕਤੀ ਵੱਲੋਂ ਨੰਗੇ ਸਿਰ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਸਿੱਖ ਮਰਿਆਦਾ ਦੀ ਬੇਅਦਬੀ ਕਰਦਿਆਂ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਉਸੇ ਵਕਤ ਥਾਣਾ ਵੈਰੋਵਾਲ ਦੀ ਪੁਲਸ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਤੇ ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਵੀ ਵਿਖਾਈ ਹੈ ਪਰ ਪੁਲਸ ਵੱਲੋਂ ਅਜੇ ਤੱਕ ਪਰਚਾ ਦਰਜ ਨਹੀਂ ਸੀ ਕੀਤਾ ਗਿਆ।ਇਸ ਸਬੰਧੀ ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਸੋਨਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਕਤ ਹਮਲਾਵਰ ਨੂੰ ਫੜ ਲਿਆ ਗਿਆ ਹੈ।

Read More...

Uncategorized

BJP ਵਰਕਰਾਂ ਵੱਲੋਂ ਅੱਠ ਸਾਲ ਦੀ ਬੇਸਹਾਰਾ ਅਪੰਗ ਬੱਚੀ ਨਾਲ ਪਹਿਲਾਂ ਗੈਂਗਰੇਪ ਫਿਰ ਕੀਤੀ ਹੱਤਿਆ

ਇੱਥੇ ਇਕ ਅੱਠ ਸਾਲ ਦੀ ਬੇਸਹਾਰਾ ਬੱਚੀ ਨਾਲ ਪਹਿਲਾਂ ਗੈਂਗਰੇਪ ਕੀਤਾ ਗਿਆ ਅਤੇ ਫਿਰ ਉਸਨੂੰ ਕਤਲ ਕੀਤਾ ਗਿਆ. ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਦੋ ਲੋਕਾਂ ਖਿਲਾਫ ਕੇਸ ਦਰਜ ਕੀਤਾ ਨਿਊਜ਼ ਏਜੰਸੀ ਏਐਨਆਈ ਦੇ ਰਿਪੋਰਟਾਂ ਮੁਤਾਬਕ, ਦੋਸ਼ੀਆਂ ਦੀ ਪਛਾਣ ਰਾਜ ਕੁਲੈਕਟਰ ਅਤੇ ਮੁਕੇਸ਼ ਥਾਕੁਰ ਦੀ ਰੂਪ ਵਿੱਚ ਹੋਈ ਹੈ. ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਾਜਪਾਦੇ ਵਰਕਰ ਹਨ, ਉਨ੍ਹਾਂ ਦੇ ਖਿਲਾਫ ਰਾਜ ਦੇ ਸੀਹਰ ਅਹਾਰਾ ਪੁਲਿਸ ਸਟੇਸ਼ਨ ਵਿੱਚ ਗੈਂਗਰੇਪ ਦਾ ਕੇਸ ਦਰਜ ਹੈ. ਪੁਲਸ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ.मध्य प्रदेश से भी इंसानियत को शर्मसार करने वाली खबर सामने आ रही है। यहां एक आठ वर्षीय विकलांग बच्ची के साथ पहले गैंगरेप किया गया फिर उसके बाद उसकी हत्या कर दी गई।शुरुआती जांच के आधार पर पुलिस ने दो लोगों के खिलाफ केस दर्ज कर लिया हैसमाचार एजेंसी एएनआई की रिपोर्ट के मुताबिक, आरोपियों की पहचान राजा कलेक्टर और मुकेश ठाकुर के रुप में हुई है। बताया जा रहा है कि दोनों भाजपा के कार्यकर्ता हैं, जिनके खिलाफ राज्य के सीहोर आष्टा पुलिस स्टेशन में गैंगरेप का केस दर्ज किया गया है। पुलिस ने बताया कि आईपीसी की धारा 376 और 506 के तहत केस दर्ज किया गया है। मध्य प्रदेश के डिंडोरी में 8 वर्ष की दिव्यांग लड़की के साथ कथित रेप के बाद हत्या का सनसनीखेज मामला सामने आया है। जानकारी के अनुसार मासूम के साथ बदमाश ने रेप के बाद उसे मौत के घाट उतार दिया है। घटना के बाद पुलिस ने मामला दर्ज कर लिया है और इसकी जांच कर रही हैIn a horrifying incident in Madhya Pradesh, an eight-year-old differently-abled girl was allegedly raped and then murdered in Dindori. A case has been registered against two BJP workers – Raja Collector and Mukesh Thakur – at Sehore’s Ashta police station for the alleged gang-rape and an investigation has been launched in the case, ANI reported today. They have been charged under sections 376 for committing rape and 506 for criminalintimidation of the Indian Penal Code.As per a report by NDTV, In a similar incident in the past on April 21, an eight-year-old girl, was taken away and raped in an empty basement just 200 metres away from her place in Indore, Madhya Pradesh. The accused murdered her after committing the rape. He was identified as Naveen Gadke, a distantrelative of the child.The child’s parents, balloon sellers, were sleeping on the street outside the Rajwada Fort in the city when she was taken away. Chief Minister Shivraj Singh Chauhan condemned the incident and said,” the society needs to introspect. we have arrested the accused. we will make sure the culprit is punished soonest.”

Read More...

Uncategorized

ਐਮਰਜੈਂਸੀ ਦੌਰਾਨ ਸਿੱਖ ਬਣ ਕੇ ਗੁਰੂ ਘਰਾਂ ‘ਚ ਰਹੇ ਮੋਦੀ ਨੂੰ ਨਹੀਂ ਲੰਗਰ ਬਾਰੇ ਪਤਾ!

ਐਮਰਜੈਂਸੀ ਦੌਰਾਨ ਸਿੱਖ ਬਣ ਕੇ ਗੁਰੂ ਘਰਾਂ ‘ਚ ਰਹੇ ਮੋਦੀ ਨੂੰ ਨਹੀਂ ਲੰਗਰ ਬਾਰੇ ਪਤਾ!ਜਲੰਧਰ: ਸਮਾਜਵਾਦੀ ਪਾਰਟੀ ਦੇ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਲੰਗਰ ਤੋਂ ਜੀਐਸਟੀ ਹਟਾਉਣ। ਰਾਮੂਵਾਲੀਆ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਮੋਦੀ ਵੀ ਸਿੱਖ ਬਣ ਕੇ ਗੁਰੂ ਘਰਾਂ ਵਿੱਚ ਰਹੇ ਸਨ। ਕੀ ਉਨ੍ਹਾਂ ਨੇ ਉਸ ਵੇਲੇਲੰਗਰ ਤੇ ਖਾਣੇ ਦਾ ਬਿੱਲ ਦਿੱਤਾ ਸੀ।ਰਾਮੂਵਾਲੀਆ ਨੇ ਕਿਹਾ ਕਿ ਲੰਗਰ ਕਰੀਬ 450 ਸਾਲ ਤੋਂ ਚੱਲ ਰਿਹਾ ਹੈ। ਮੁਲਕ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀਐਸਟੀ ਨਹੀਂ ਲਾਇਆ ਪਰ ਮੋਦੀ ਨੇ ਲਾ ਦਿੱਤਾ ਹੈ।ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾਮਾਫ ਕਰ ਰਹੀ ਹੈ ਤੇ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀਐਸਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ।ਐਮਰਜੈਂਸੀ ਦੌਰਾਨ ਸਿੱਖ ਬਣ ਕੇ ਗੁਰੂ ਘਰਾਂ ‘ਚ ਰਹੇ ਮੋਦੀ ਨੂੰ ਨਹੀਂ ਲੰਗਰ ਬਾਰੇ ਪਤਾ!

Read More...

Uncategorized

ਸੀਐਮਆਰ ਟੀਕਾ ਲੱਗਣ ਮਗਰੋਂ ਬੱਚੀ ਦੀ ਮੌਤ

ਸੀਐਮਆਰ ਟੀਕਾ ਲੱਗਣ ਮਗਰੋਂ ਬੱਚੀ ਦੀ ਮੌਤ -ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ,ਬਠਿੰਡਾ: ਵਿਵਾਵਾਂ ਵਿੱਚ ਘਿਰਿਆ ਸੀਐਮਆਰ ਟੀਕਾ ਲੱਗਣ ਨਾਲ ਛੇ ਸਾਲਾ ਬੱਚੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਬੱਚੀ ਦੀ ਮੌਤ ਮਗਰੋਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡਿਪਟੀ ਕਮਿਸ਼ਨਰ ਨੇ ਰਾਤ ਦੇ 12 ਵਜੇ ਸਿਵਲ ਸਰਜਨ, ਹਸਪਤਾਲ ਦੇ ਸਟਾਫ ਤੇ ਸਕੂਲ ਦੇ ਸਟਾਫ਼ ਨਾਲਹਸਪਤਾਲ ਵਿੱਚ ਮੀਟਿੰਗ ਕੀਤੀ ਤੇ ਮਾਮਲੇ ਦਾ ਜਾਇਜ਼ਾ ਲਿਆ।ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਗੁਰਨੂਰ ਨੂੰ ਚਾਰ ਤਰੀਕ ਨੂੰ ਟੀਕਾ ਲੱਗਿਆ ਸੀ। ਉਹ ਪੰਜ ਤਾਰੀਕ ਨੂੰ ਸਕੂਲ ਆਈ ਸੀ ਪਰ ਉਸ ਦੀ ਸਿਹਤ ਖਰਾਬ ਰਹੀ। ਉਨ੍ਹਾਂ ਮੰਨਿਆ ਕਿਟੀਕੇ ਦੇ ਰਿਐਕਸ਼ਨ ਕਰਕੇ ਬੱਚੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਈ।ਯਾਦ ਰਹੇ ਇਸ ਟੀਕੇ ਬਾਰੇ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਬਹੁਤ ਅਫਵਾਹਾਂ ਫੈਲੀਆਂ ਹਨ। ਇਹ ਟੀਕੇ ਭਾਰਤ ਸਰਕਾਰ ਦੀ ਮਹਿੰਮ ਤਹਿਤ ਸਕੂਲਾਂ ਵਿੱਚ ਲਾਏ ਜਾ ਰਹੇ ਹਨਇਸ ਕਰਕੇ ਬਹੁਤੇ ਲੋਕ ਇਹ ਟੀਕਾ ਲਵਾ ਹੀ ਨਹੀਂ ਰਹੇ। ਅਜਿਹੇ ਪਹਿਲਾਂ ਵੀ ਕੇਸ ਸਾਹਮਣੇ ਆਏ ਹਨ ਕਿ ਟੀਕਾ ਲੱਗਣ ਮਗਰੋਂ ਬੱਚਿਆਂ ਦੀ ਸਿਹਤ ਵਿਗੜੀ ਹੈ।ਸੀਐਮਆਰ ਟੀਕਾ ਲੱਗਣ ਮਗਰੋਂ ਬੱਚੀ ਦੀ ਮੌਤ

Read More...