ਪੁਲਿਸ ਦੀ ਗੁੰਡਾਗਰਦੀ: ਨੌਜਵਾਨ ਦੀ ਕੁੱਟ-ਕੁੱਟ ਤੋੜੀ ਬਾਂਹ

ਮਨੁੱਖੀ ਅਧਿਕਾਰ ਕਮਿਸ਼ਨ ਤੇ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਪੁਲਿਸ ਦਾ ਡੰਡਾ ਬੇਕਸੂਰੇ ਲੋਕਾਂ ‘ਤੇ ਵਰਨਾ ਬਾਦਸਤੂਰ ਜਾਰੀ ਹੈ। ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਮਾਨਸਾ ਦੀ ਬਹਿਣੀਵਾਲ ਪੁਲਿਸ ਚੌਕੀ ਦਾ ਹੈ, ਜਿੱਥੇ ਪੁਲਿਸ ਨੇ ਦੋ ਬੇਗੁਨਾਹ ਨੌਜਵਾਨਾਂ ਨੂੰ ਚੌਕੀ ਲਿਜਾ ਕੇ ਜਾਨਵਰਾਂ ਵਾਗ ਕੁੱਟ ਸੁੱਟਿਆ। ਇੱਕ ਨੌਜਵਾਨ ਦੀ ਬਾਂਹ ਤੱਕ ਟੁੱਟ ਗਈ ਤੇ ਦੂਜੇ ਦੇ ਨੀਲ ਉਸ ਦੀ ਦਰਦਕਹਾਣੀ ਖੁਦ ਬਿਆਨ ਕਰਦੇ ਹਨ। ਪੀੜਤਾਂ ਨੇ ਇਨਸਾਫ ਨਾ ਮਿਲਣ ‘ਤੇ ਆਤਮ ਹੱਤਿਆ ਤੱਕ ਕਰਨ ਦੀ ਚੇਤਾਵਨੀ ਦਿੱਤੀ ਹੈ ਪਰ ਚੌਕੀ ਇੰਚਾਰਜ ਮਾਮਲੇ ਤੋਂ ਪੱਲਾ ਝਾੜ ਰਿਹਾ ਹੈ।ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਜ਼ਖ਼ਮ ਦਿਖਾਉਂਦਿਆਂ ਗਗਨਦੀਪ ਸਿੰਘ ਨੇ ਸਾਰੀ ਕਹਾਣੀ ਦੱਸੀ। ਉਹ ਲੇਬਰ ਦੀ ਠੇਕੇਦਾਰੀ ਦਾ ਕੰਮ ਕਰਦਾ ਹੈਗਗਨਦੀਪ ਸਿੰਘ ਮੁਤਾਬਕ ਜਦੋਂ ਬੀਤੇ ਦਿਨ ਉਹ ਤੇ ਉਸ ਨਾਲ ਦੋ ਹੋਰ ਨੌਜਵਾਨ ਮੋਟਰਸਾਈਕਲ ‘ਤੇ ਜਾ ਰਹੇ ਸੀ ਤਾਂ ਬਹਿਣੀਵਾਲ ਚੌਕੀ ਦਾ ਨਾਕਾ ਲੱਗਿਆ ਹੋਇਆ ਸੀ।ਮੋਟਰਸਾਈਕਲ ‘ਤੇ ਤਿੰਨ ਵਿਅਕਤੀ ਹੋਣ ਕਰਕੇ ਉਹ ਡਰ ਗਏ ਤੇ ਦੋ ਪਿੱਛੇ ਹੀ ਉੱਤਰ ਗਏ। ਉਨ੍ਹਾਂ ਨੂੰ ਪੁਲਿਸ ਨੇ ਦੇਖ ਲਿਆ। ਪੀੜਤ ਗਗਨਦੀਪ ਮੁਤਾਬਕ ਉਨ੍ਹਾਂ ਤਿੰਨਾਂ ਨੂੰ ਬਹਿਣੀਵਾਲ ਚੌਕੀ ਲੈ ਗਏ ਜਿੱਥੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਦੇ ਦੂਜੇ ਸਾਥੀ ਧਰਮਜੀਤ ਸਿੰਘ ਦੀ ਬਾਂਹ ਟੁੱਟ ਗਈ ਜਦੋਂਕਿ ਤੀਜਾ ਡਰ ਦਾ ਮਾਰਿਆ ਘਰ ਹੀ ਹੈ।ਪਤਾ ਲੱਗਦੇ ਹੀ ਪਰਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਛੁਡਾ ਲਿਆ ਜਦੋਂਕਿ ਦੋ ਪੀੜਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੋ ਗਏ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਵਿੱਚ ਹੀ ਬਿਨਾ ਕਸੂਰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ। ਪੀੜਤਾਂ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਇਨਸਾਫ ਨਾ ਮਿਲਣ ‘ਤੇ ਆਤਮ ਹੱਤਿਆ ਤੱਕ ਕਰਨ ਦੀ ਚੇਤਾਵਨੀ ਦਿੱਤੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਇਸ ਸ਼ਰਤ ਤੇ ਛੱਡਿਆ ਕਿ ਬਾਹਰ ਜਾ ਕੇ ਕੁਝ ਨਹੀਂ ਦੱਸੋਗੇ। ਉਨ੍ਹਾਂ ਤੋਂ ਕਾਗਜ ‘ਤੇ ਦਸਤਖਤ ਕਰਵਾ ਕੇ ਲਿਖਾ ਲਿਆ ਕੇ ਉਨ੍ਹਾਂ ਦਾ ਐਕਸੀਡੈਂਟ ਹੋਇਆ ਹੈ। ਉਧਰ ਦੂਜੇ ਪਾਸੇ ਬਹਿਣੀਵਾਲ ਚੌਕੀ ਦੇ ਇੰਚਾਰਜ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟ ਕਰਦੇ ਹੋਏ ਨੌਜਵਾਨ ਦੀ ਪਹਿਲਾਂ ਹੀ ਬਾਂਹ ਟੁੱਟੀ ਹੋਣ ਦੀ ਗੱਲ ਕਹੀ ਹੈ।

ਘਰ ਦਾ ਢਾਹੇਗਾ ਲੰਕਾ!

ਘਰ ਦਾ ਭੇਤੀ ਮਨਪ੍ਰੀਤ ਬਾਦਲ ਢਾਹੇਗਾ ਸ਼ਰੀਕਾਂ ਦੀ ਲੰਕਾ!ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਸ਼ਰੀਕ ਸੁਖਬੀਰ ਬਾਦਲ ਦੇ ਮਿਹਣਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਬਹੂਤ ਸਾਰੇ ਸਬੂਤ ਹਨ ਜੋ ਲੋੜ ਪੈਣ ‘ਤੇ ਜੱਗ-ਜਾਹਿਰ ਕਰ ਦੇਣਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਕਹਾਵਤ ਹੈ ਕਿ ‘ਘਰ ਦਾ ਭੇਤੀ ਲੰਕਾ ਢਾਹੇ’, ਤੇ ਜੇ ਉਨ੍ਹਾਂ ਦੇ ਸ਼ਰੀਕ ਬਾਜ਼ ਨਾ ਆਏਤਾਂ ਉਹ ਲੰਕਾ ਢਾਹ ਦੇਣਗੇ।ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਰੀਕ ਉਸ ਨੂੰ ਵਿੱਤ ਮੰਤਰੀ ਬਣਿਆ ਵੇਖ ਨਹੀਂ ਸਕਦੇ। ਇਸ ਲਈ ਨਿੱਜੀ ਹਮਲੇ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਨੂੰ ਵੰਗਾਰਦਿਆਂ ਕਿਹਾ ਕਿ ਜੇ ਮਰਦ ਦਾ ਬੱਚਾ ਹੈ ਤਾਂ ਉਨ੍ਹਾਂ ਦੀ ਗੱਲ਼ ਸੁਣ ਕੇ ਜਾਏ।ਦਰਅਸਲ ਮੰਗਲਵਾਰਨੂੰ ਬਜਟ ‘ਤੇ ਬਹਿਸ ਦੌਰਾਨ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਰਮ ਸੁਰ ਰੱਖੀ ਪਰ ਮਨਪ੍ਰੀਤ ਬਾਦਲ ਉੱਤੇ ਸਿਆਸੀ ਤੇ ਨਿੱਜੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਤਾਂ ਪਿਛਲੀ ਬਾਦਲ ਸਰਕਾਰ ਦੇ ਕਈ ਕੰਮਾਂ ਦੀ ਸਰਾਹਨਾ ਕੀਤੀ ਹੈ ਪਰ ਵਿੱਤ ਮੰਤਰੀ ਦਾ ਨਾਂਹ-ਪੱਖੀ ਰਵੱਈਆ ਪੰਜਾਬ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਹਰ ਮੌਕੇ ਵਿੱਤੀ ਸੰਕਟ ਦਾ ਰੋਣਾ ਰੋਣ ਦਾ ਮਤਲਬਹੀ ਨਾਂਹ-ਪੱਖੀ ਮਾਨਸਿਕਤਾ ਹੈ। ਅਜਿਹੀ ਮਾਨਸਿਕਤਾ ਨਾਲ ਕੋਈ ਵੀ ਕੰਪਨੀ ਨਿਵੇਸ਼ ਨਹੀਂ ਕਰੇਗੀ।ਇਸ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਹਿਸ ਦਾ ਜਵਾਬ ਬੁੱਧਵਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਅੱਜ ਮਨਪ੍ਰੀਤ ਬਾਦਲ ਪੂਰੀ ਤਿਆਰੀ ਨਾਲ ਆਏ ਪਰ ਸੁਖਬੀਰ ਬਾਦਲ ਵਿਧਾਨ ਸਭਾ ਵਿੱਚ ਨਹੀਂ ਆਏ। ਉਂਝ ਮਨਪ੍ਰੀਤ ਨੇ ਆਪਣੇ ਸ਼ਰੀਕਾਂ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।ਘਰ ਦਾ ਭੇਤੀ ਮਨਪ੍ਰੀਤ ਬਾਦਲ ਢਾਹੇਗਾ ਸ਼ਰੀਕਾਂ ਦੀ ਲੰਕਾ!ਘਰ ਦਾ ਭੇਤੀ ਮਨਪ੍ਰੀਤ ਬਾਦਲ ਢਾਹੇਗਾ ਸ਼ਰੀਕਾਂ ਦੀ ਲੰਕਾ!

ਇਸ ਸਵਾਲ ਤੇ ਆਖਿਰ ਕਿਓਂ ਆਇਆ ਗੁੱਸਾ

ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕੱਲ੍ਹ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਰਾਬੀ, ਹਥਿਆਰੀ ਤੇ ਲੱਚਰ ਗੀਤਾਂ ਖਿਲਾਫ ਪ੍ਰਚਾਰ ਕਰਦੇ ਹੋਏ ਕਿਹਾ ਕਿ ਜੇ ਇਸ ਤਰ੍ਹਾਂ ਦੇ ਗੀਤਾਂ ਦੇ ਗਾਇਕਾਂ ਪੰਜਾਬੀ ਭਾਸ਼ਾ, ਪੰਜਾਬੀ ਲੋਕਾਂ ਅਤੇ ਪੰਜਾਬੀ ਸਾਹਿਤ ਤੋਂ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਗਾਇਕਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।‘ਬੋਤਲੇ ਸ਼ਰਾਬ ਦੀਏਚਾਰ ਬੋਤਲਾਂ ਵੋਦਕਾ, ਕਾਮ ਮੇਰਾ ਰੋਜ਼ ਕਾ’, ‘ਘਰ ਦੀ ਸ਼ਰਾਬ ਹੋਵੇ’, ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਚੰਡੀਗੜ੍ਹ ਵਿੱਚ ਕੁੜੀ ਮਿਲੀ ਚੌਕਲੇਟ ਵਰਗੀ’ ਅਤੇ ‘ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ’ ਜਿਹੇ ਗੀਤਾਂ ਦੇ ਖਿਲਾਫ ਹਾਈ ਕੋਰਟ ਵਿੱਚ ਕੇਸ ਕਰਨ ਵਾਲੇ ਮੂਲ ਰੂਪ ਵਿੱਚ ਕਰਨਾਟਕ ਵਾਸੀ ਤੇ ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ ਦੇ ਸ਼ੌਸ਼ਾਲਿਓਜੀ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕੱਲ੍ਹ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਰਾਬੀ, ਹਥਿਆਰੀ ਤੇ ਲੱਚਰ ਗੀਤਾਂ ਖਿਲਾਫ ਪ੍ਰਚਾਰ ਕਰਦੇ ਹੋਏ ਕਿਹਾ ਕਿ ਜੇ ਇਸ ਤਰ੍ਹਾਂ ਦੇ ਗੀਤਾਂ ਦੇ ਗਾਇਕਾਂ ਪੰਜਾਬੀ ਭਾਸ਼ਾਪੰਜਾਬੀ ਲੋਕਾਂ ਅਤੇ ਪੰਜਾਬੀ ਸਾਹਿਤ ਤੋਂ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਗਾਇਕਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।ਪ੍ਰੋ: ਧਰੇਨਵਰ ਨੇ ਅਜਿਹੇ ਗੀਤਾਂ ਨਾਲ ਜੁੜੀਆਂ ਪੰਜਾਬੀ ਮਿਊਜ਼ਿਕ ਰਿਕਾਰਡਿੰਗ ਕੰਪਨੀਆਂ, ਮਿਊਜ਼ਕ ਚੈਨਲ, ਡੀਜੇ ਕੰਪਨੀਆਂ ਅਤੇ ਵਿਆਹਾਂ ਵਾਲੇ ਹਾਲਾਂ ਨੂੰ ਵੀ ਕਾਨੂੰਨੀ ਨੋਟਿਸ ਦੇਣ ਦੀ ਗੱਲ ਆਖੀ ਹੈ। ਪੰਡਿਤਰਾਓ ਧਰੇਨਵਰ ਨੇ ਕਿਹਾ ਕਿ ਲੁਧਿਆਣਾ ਦੇ ਇਕ ਨਾਮੀ ਗਾਇਕ ਤੇ ਅਦਾਕਾਰ ਨੂੰ ਉਸ ਦੇ ਘਰ ਜਾ ਕੇ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਦੇ ਗੀਤਾਂ ਵਿੱਚ ਵੀ ਉਪਰੋਕਤ ਬੁਰਾਈਆਂ ਹਨ, ਪਰ ਪੰਜਾਬੀ ਸੰਗੀਤ ਵਿੱਚ ਸ਼ਰਾਬਹਥਿਆਰ ਤੇ ਲੱਚਰ ਗੀਤਾਂ ਦੀ ਭਰਮਾਰ ਜ਼ਿਆਦਾ ਹੈ। ਉਨ੍ਹਾਂ ਗੰਦੇ ਗੀਤ ਗਾਉਣ ਵਾਲਿਆਂ ਨੂੰ ਕ੍ਰਿਮੀਨਲ ਦੱਸਦੇ ਹੋਏ ਕਿਹਾ ਕਿ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਉਨ੍ਹਾਂ ਦੀ ਅਰਜ਼ੀ ਜੱਜ ਸਾਹਿਬਾਨ ਅਜੇ ਕੁਮਾਰ ਮਿੱਤਲ ਅਤੇ ਅਮਿਤ ਰਾਵਲ ਵੱਲੋਂ ਸਵੀਕਾਰ ਕੀਤੀ ਹੋਈ ਹੈ ਤੇ 18 ਦਸੰਬਰ ਤਰੀਕ ਹੈ। ਉਨ੍ਹਾਂ ਕਿਹਾ ਕਿ ਸੰਨ 1952 ਵਿੱਚ ਬਣੇ ਸੈਂਸਰ ਬੋਰਡ ਦੀਆਂ ਨੀਤੀਆਂ ਵਿੱਚ ਸੋਧ ਦੀ ਲੋੜ ਹੈਕਿਉਂਕਿ ਸ਼ਰਾਬੀ, ਹਥਿਆਰੀ ਤੇ ਲੱਚਰ ਗੀਤਾਂ ਦਾ ਦੌਰ ਉਸ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਧਰੇਨਵਰ ਨੇ ਕਿਹਾ ਕਿ ਸੰਨ 2005 ਵਿੱਚ ਉਹ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਉਂਦੇ ਸਨ,ਰ ਜਦੋਂ ਉਨ੍ਹਾਂ ਵੇਖਿਆ ਕਿ ਅੱਸੀ ਫੀਸਦੀ ਤੋਂ ਵਧੇਰੇ ਵਿਦਿਆਰਥੀ ਪੰਜਾਬੀ ਹਨ ਤਾਂ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪੰਜਾਬੀ ਸਿੱਖੀ ਤੇ ਪੰਜਾਬੀ ਭਾਸ਼ਾ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਅਮੀਰਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਗੁਰਬਾਣੀ ਦਾ ਅਨੁਵਾਦ ਕੀਤਾ ਹੈ।

ਮਾਈ ਭਾਗੋ ਦਾ ਨਾਂ ਦੁਨੀਆ ਦੀਆਂ ਮਹਾਨ ਔਰਤਾਂ ‘ਚ ਸ਼ਾਮਲ

ਇਸ ਵਾਰ ਮਹਿਲਾ ਦਿਵਸ ਮੌਕੇ ਬੀ. ਬੀ. ਸੀ. ਲੰਡਨ ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਬਹਾਦਰ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਵਾਂ ‘ਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂ ਦਰਜ ਕੀਤਾ ਹੈ। ਬੀ. ਬੀ. ਸੀ. ਅਨੁਸਾਰ ਜਦੋਂ ਸਿੱਖਾਂ ਤੇ ਮੁਗਲਾਂ ਵਿਚਕਾਰ ਲਗਾਤਾਰ ਜੰਗ ਹੁੰਦੀ ਸੀ ਤਾਂ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰਤਾਅਨੇ ਮਾਰੇ ਤਾਂ ਉਨ੍ਹਾਂ ਦੀ ਸੋਚ ਮੁੜ ਬਦਲੀ ਤੇ ਉਹ ਮੁੜ ਜੰਗ ਦੇ ਮੈਦਾਨ ‘ਚ ਪਹੁੰਚੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਜੰਗ ਦੇ ਮੈਦਾਨ ‘ਚ ਹੀ ਮੁਆਫ ਕੀਤਾ। ਮੈਦਾਨ-ਏ-ਜੰਗ ਵਿਚ ਮਾਈ ਭਾਗੋ ਵੀ ਬਹਾਦਰੀ ਨਾਲ ਲੜੀ ਤੇ ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਬਣੀ। ਇਸ ਸੂਚੀ ਵਿਚ 1775 -1844 ਚੀਨ ਦੀ ਜੰਮਪਲ ਚਿੰਗ ਸ਼ੀਹ ਦਾ ਨਾਂ ਵੀ ਹੈ, ਜਿਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿਚ ‘ਰੈੱਡ ਫਲੈਗ ਫਲੀਟ’ ‘ਤੇ ਕੰਟਰੋਲ ਕੀਤਾ ਤੇ ਖੁਦ ਦਾ ਸ਼ਾਸਨ ਕਾਇਮ ਕੀਤਾਉਸ ਨੇ ਹੁਕਮ ਦਿੱਤਾ ਕਿ ਸਹਾਇਤਾ ਕਰਨ ਵਾਲੇ ਕਿਸੇ ਵੀ ਸ਼ਹਿਰ ਵਿਚ ਲੁੱਟ ਨਹੀਂ ਕਰਨੀ ਤੇ ਨਾ ਹੀ ਕਿਸੇ ਔਰਤ ਨਾਲ ਜਬਰ-ਜ਼ਨਾਹ ਕਰਨਾ ਹੈ ਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ। ਉਸ ਨੂੰ ਖਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖਿਰ ਖੁਦ ਉਸਨੇ ਆਪਣੀ ਤਲਵਾਰ ਨੀਵੀਂ ਕਰ ਦਿੱਤੀ।ਇਸ ਸੂਚੀ ਵਿਚ 1880-1973 ਦੀ ਜੈਨੇਟ ਰੈਕਿੰਨ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਅਮਰੀਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਸੀ1916 ਵਿਚ ਯੂ. ਐੱਸ. ਕਾਂਗਰਸ ‘ਚ ਚੁਣੀ ਜਾਣ ਵਾਲੀ ਇਹ ਪਹਿਲੀ ਔਰਤ ਸੀ, ਜਦਕਿ ਇਸ ਤੋਂ ਚਾਰ ਸਾਲ ਪਹਿਲਾਂ ਹੀ ਅਮਰੀਕਾ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ। ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ। ਇਸੇ ਤਰ੍ਹਾਂ ਅੱਜ ਭਾਰਤ ਦੀ ਹਰ ਔਰਤ ਹੀ ਨਹੀਂ, ਸਗੋਂ ਹਰ ਭਾਰਤ ਵਾਸੀ ਮਾਈ ਭਾਗੋ ਦਾ ਨਾਂ ਇਨ੍ਹਾਂ ਤਿੰਨ ਬਹਾਦਰ ਤੇ ਜਾਂਬਾਜ਼ ਔਰਤਾਂ ‘ਚ ਆਉਣ ਕਰਕੇ ਫਖਰ ਮਹਿਸੂਸ ਕਰ ਰਿਹਾ ਹੈ।

ਡੇਰਾ ਪ੍ਰੇਮੀਆਂ ‘ਤੇ ਕੇਸ ਦਰਜ

3 ਡੇਰਾ ਪ੍ਰੇਮੀਆਂ ‘ਤੇ ਕੇਸ ਦਰਜ, ਦੋ ਹਿਰਾਸਤ ‘ਚ ਲਏ ਪਿੰਡ ਬੀਦੋਵਾਲੀ ਵਿਚ ਗੁਰਦੁਆਰਾ ਸਾਹਿਬ ਵਿਚ ਕਥਾ ਕਰਨ ਵਾਲੇ ਕਥਾ ਵਾਚਕ ਨੂੰ ਧਮਕਾਉਣ ਅਤੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਥਾਣਾ ਲੰਬੀ ਪੁਲਿਸ ਨੇ ਤਿੰਨ ਡੇਰਾ ਪ੍ਰੇਮੀਆਂ ‘ਤੇ ਕੇਸ ਦਰਜ ਕੀਤਾ ਹੈ। ਦੋਸ਼ੀਆਂ ਵਿਚ ਇਕ ਸਰਕਾਰੀ ਪ੍ਰਾਈਮਰੀ ਸਕੂਲ ਦਾ ਅਧਿਆਪਕ ਵੀ ਹੈਇਨ੍ਹਾਂ ਵਿਚੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਅਹਾ ਗਿਆ ਹੈ। ਪਿੰਡ ਮਾਨ ਨਿਵਾਸੀ ਕਥਾ ਵਾਚਕ ਕੁਲਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਬੀਦੋਵਾਲੀ ਦੇ ਗੁਰਦੁਆਰਾ ਸ੍ਰੀ ਗੁਰੂ ਹਰੋਗੋਬਿੰਦ ਸਿੰਘ ਪਾਤਸ਼ਾਹੀ ਛੇਵੀਂ ਵਿਚ ਕਥਾ ਕਰ ਰਹੇ ਸੀ। ਇਸ ਦੌਰਾਨ ਹੀ ਪਿੰਡ ਦੇ ਤਿੰਨ ਡੇਰਾ ਪ੍ਰੇਮੀ ਜਗਸੀਰ ਸਿੰਘ, ਮੋਹਨ ਸਿੰਘ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਬੀਦੋਵਾਲ ਦਾ ਅਧਿਆਪਕ ਅਤੇ ਪ੍ਰੇਮੀ ਪ੍ਰਦੀਪ ਸਿੰਘ ਜੁੱਤੀਆਂ ਸਮੇਤ ਨੰਗੇ ਸਿਰ ਹੀ ਗੁਰਦੁਆਰਾ ਸਾਹਿਬ ਵਿਚ ਆ ਗਏਡੇਰਾ ਪ੍ਰੇਮੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਅੱਗੇ ਤੋਂ ਕਥਾ ਕਰਨ ਤੋਂ ਵੀ ਮਨ੍ਹਾ ਕੀਤਾ।ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਪਤਾ ਚਲਦੇ ਹੀ ਉਹ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਹੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ। ਇਸ ਤੋਂ ਬਾਅਦ ਮਲੋਟ ਦੇ ਐਸਪੀ Îਇਕਬਾਲ ਸਿੰਘ, ਥਾਣਾ ਲੰਬੀ Îਇੰਚਾਰਜ ਜਸਵੀਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਥਾ ਵਾਚਕ ਕੁਲਦੀਪ ਸਿੰਘ ਦੇ ਬਿਆਨ ‘ਤੇ ਮੋਹਨ ਸਿੰਘ, ਜਗਸੀਰ ਸਿੰਘ ਅਤੇ ਅਧਿਆਪਕ ਪ੍ਰਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਲੰਬੀ ਹਲਕੇ ਦੇ ਪਿੰਡ ਬੀਦੋਵਾਲੀ ਵਿਚ ਸਥਿਤੀਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਕੁਝ ਡੇਰਾ ਪ੍ਰੇਮੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗ੍ਰੰਥੀ ਸਿੰਘ ਨੂੰ ਕੀਰਤਨ ਕਰਨ ਤੋਂ ਰੋਕਿਆ ਅਤੇ ਭਵਿੱਖ ‘ਚ ਅਜਿਹਾ ਕਰਨ ‘ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਸ ਨੇ 3 ਡੇਰਾ ਪ੍ਰੇਮੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪਰਮੀਤ ਸਿੰਘ ਅਤੇ ਗੁਰਸਾਹਿਬ ਸਿੰਘ ਸਮੇਤ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ‘ਚ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਸਵੇਰ ਵੇਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੰ੍ਰਥੀ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਅਤੇ ਕਥਾ ਕੀਤੀ ਜਾ ਰਹੀ ਸੀ ਤਾਂ ਕੁਝ ਸਿਰਸਾ ਡੇਰੇ ਨਾਲਸਬੰਧਤ ਪ੍ਰੇਮੀਆਂ ਨੇ ਇੱਥੇ ਆਪਹੁੰਚੇ< ਕੇ ਉਕਤ ਗੰ੍ਰਥੀ ਸਿੰਘ ਨੂੰ ਕਥਾ/ਕੀਰਤਨ ਕਰਨ ਤੋਂ ਰੋਕਿਆਅਤੇ ਧਮਕੀਆਂ ਦਿੱਤੀਆਂ। ਇਸ ਸਬੰਧੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਲੰਬੀ ਜਸਵੀਰ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਉਨ੍ਹਾਂ ਕਿਹਾ ਕਿ ਉਹ ਸਾਰੀ ਸਥਿਤੀ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਬਿਆਨਾਂ ਦੇ ਆਧਾਰ ‘ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਬਾਰੇ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾ ਜਰੂਰ ਸ਼ੇਅਰ ਕਰੇ ਕੇ ਕਿਥੋਂ ਦੀ ਹੈ ਤੇ ਮਾਮਲਾ ਕਿ ਸੀ ਧੰਨਵਾਦ

ਵੀਡੀਓ ਬਾਰੇ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾ ਜਰੂਰ ਸ਼ੇਅਰ ਕਰੇ ਕੇ ਕਿਥੋਂ ਦੀ ਹੈ ਤੇ ਮਾਮਲਾ ਕਿ ਸੀ ਧੰਨਵਾਦ In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video

OMG!……

Aah Ki Ho giaa

Posted by Yabhlee on Sunday, March 4, 2018

clipso watch this video clip and enjoy it i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe yourcopyright or trademark, and want it to be removed from this website, or replaced by your original content, please contact us,ਵੀਡੀਓ ਬਾਰੇ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾ ਜਰੂਰ ਸ਼ੇਅਰ ਕਰੇ ਕੇ ਕਿਥੋਂ ਦੀ ਹੈ ਤੇ ਮਾਮਲਾ ਕਿ ਸੀ ਧੰਨਵਾਦਵੀਡੀਓ ਬਾਰੇ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾ ਜਰੂਰ ਸ਼ੇਅਰ ਕਰੇ ਕੇ ਕਿਥੋਂ ਦੀ ਹੈ ਤੇ ਮਾਮਲਾ ਕਿ ਸੀ ਧੰਨਵਾਦ In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clipthanks for watching this video clipso watch this video clip and enjoy it i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip Term of Service – We do not owncopyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us,ਵੀਡੀਓ ਬਾਰੇ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾ ਜਰੂਰ ਸ਼ੇਅਰ ਕਰੇ ਕੇ ਕਿਥੋਂ ਦੀ ਹੈ ਤੇ ਮਾਮਲਾ ਕਿ ਸੀ ਧੰਨਵਾਦ

ਪੰਜਾਬ ਪੁਲਸ, ਸਾਬਕਾ CBI ਅਧਿਕਾਰੀ ਨਾਲ ਕੀਤੀ ਕੁੱਟਮਾਰ

ਪੰਜਾਬ ਪੁਲਸ, ਸਾਬਕਾ CBI ਅਧਿਕਾਰੀ ਨਾਲ ਕੀਤੀ ਕੁੱਟਮਾਰ ਜ਼ਿਆਦਾਤਰ ਸਮੇਂ ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਸ ਇੱਕ ਵਾਰ ਫਿਰ ਵਿਵਾਦਾਂ ‘ਚ ਫਸ ਗਈ ਹੈ। ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਪੁਲਸ ਮੁਲਾਜ਼ਮ ‘ਤੇ ਸਾਬਕਾ ਸੀਬੀਆਈ ਅਫਸਰ ਨਾਲ ਗੁੰਡਾਗਰਦੀ ਕਰਨ ਦੇ ਆਰੋਪ ਲੱਗੇ ਨੇ। ਸਾਬਕਾ ਸੀਬੀਆਈ ਅਫਸਰ ਮੁਤਾਬਕ ਉਨਾਂ ਦੀ ਕਾਰ ਤੇ ਪੰਜਾਬ ਪੁਲਸ ਦੇ ਅਧਿਕਾਰੀ ਦੀ ਮੋਟਰਸਾਈਕਲ ‘ਚ ਹਲਕੀ ਟੱਕਰ ਹੋ ਗਈ ਸੀਜਿਸਤੋਂ ਬਾਅਦ ਮੁਨੀਸ਼ ਨੇ ਆਪਣੀ ਵਰਦੀ ਦਾ ਰੋਅਬ ਦਿਖਾਉਂਦਿਆਂ ਕੁੱਟਮਾਰ ਕੀਤੀ। ਆਰੋਪ ਨੇ ਕਿ ਪੁਲਸ ਮੁਲਾਜ਼ਮ ਨੇ ਬੱਚੇ ‘ਤੇ ਵੀ ਹੱਥ ਚੁੱਕਿਆ।Most of the time, the Punjab Police, who have been headlines, has been stuck in controversy again. The matter is from Amritsar where the policeemployee is accused of being bullied with a former CBI officer. According to the former CBI officer, his car and a Punjab police officer had a light collision in the motorcycle, after which Munish attacked his uniform and beat him. The charge that the police employee took up the child also.ज्यादातर समय, पंजाब पुलिस, जो सुर्खियों में थी, फिर से विवाद में फंस गए हैं। यह मामला अमृतसर से है, जहां पुलिस कर्मचारी को सीबीआई अधिकारी के साथ पूर्व में गिरफ्तार किए जाने का आरोप है। सीबीआई के पूर्व अधिकारी नेकहा उनकी कार पंजाब पुलिस, जो बाद में मनीष उसकी वर्दी के दिखा बल को हरा की आधिकारिक मोटरसाइकिल में टक्कर पर प्रकाश था। आरोप है कि पुलिस कर्मचारी ने बच्चे को भी उठाया ਪੰਜਾਬ ਪੁਲਸ, ਸਾਬਕਾ CBI ਅਧਿਕਾਰੀ ਨਾਲ ਕੀਤੀ ਕੁੱਟਮਾਰ ਪੰਜਾਬ ਪੁਲਸ, ਸਾਬਕਾ CBI ਅਧਿਕਾਰੀ ਨਾਲ ਕੀਤੀ ਕੁੱਟਮਾਰ ਪੰਜਾਬ ਪੁਲਸ, ਸਾਬਕਾ CBI ਅਧਿਕਾਰੀ ਨਾਲ ਕੀਤੀ ਕੁੱਟਮਾਰ

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਇਸ ਚੀਜ਼ ਤੇ ਪਾਬੰਦੀ ਪੜ੍ਹੋ ਅਤੇ ਸ਼ੇਅਰ ਕਰੋ

ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਸ਼੍ਰੋਮਣੀ ਅਸਥਾਨ ਹੈ । ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ,ਇਸ ਫੈਸਲੇ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਨਿਸ਼ਚਾ ਕੀਤਾ ਗਿਆ ਹੈਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਵਿਖੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇਗੀ । ਅਸਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ।ਪ੍ਰਸਾਦ ਤੋਂ ਲੈ ਕੇ ਲੰਗਰ ਦੀਆਂ ਰਸਦਾਂ ਤੱਕ ਸਭ ਕੁਝ ਹੀ ਪਲਾਸਟਿਕ ਦੇ ਲਿਫਾਫਿਆਂ ਵਿੱਚ ਆ ਰਿਹਾ ਹੈ । ਸੋ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਇਸ ਵਰਤੋਂ ਨੂੰ ਬੰਦ ਕਰਕੇ ਇਨ੍ਹਾਂ ਦੀ ਜਗ੍ਹਾ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ

AM38GT Man looking at bill in grocery store. Image shot 2007. Exact date unknown.
ਨੂੰ ਚਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਇਹ ਵੀ ਸੰਦੇਸ਼ ਦੇਣ ਦਾ ਯਤਨ ਕਰੇਗੀ ਕਿ ਸਾਨੂੰ ਸਾਰਿਆਂ ਨੂੰ ਹੀ ਉਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇਹ ਪਹਿਲ ਵਾਕਿਆ ਹੀ ਕਾਬਿਲ ਏ ਤਾਰੀਫ਼ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆਕਿ ਉਨ੍ਹਾਂ ਵੱਲੋਂ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਇਸ ਦਾ ਕੋਈ ਉਚਿਤ ਸੁਝਾਅ ਨਹੀਂ ਸੀ ਮਿਲ ਰਿਹਾ । ਹੁਣ ਇਸ ਸਬੰਧੀ ਉਚਿੱਤ ਸੁਝਾਅ ਮਿਲਣ ਤੇ ਅਤੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪਲਾਸਟਿਕ ਦੇ ਲਿਫ਼ਾਫ਼ਿਆਂ ਉੱਪਰ ਪੂਰਨ ਤੌਰ ਤੇ ਰੋਕ ਲਗਾਈ ਜਾਵੇਗੀ
AM38GT Man looking at bill in grocery store. Image shot 2007. Exact date unknown.
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਕੀ ਦੇ ਆਟੇ ਤੋਂ ਬਣੀ ਇਹ ਲਿਫਾਫੇ ਵਾਤਾਵਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਗੇ ਅਤੇ ਇਨ੍ਹਾਂ ਲਿਫਾਫਿਆਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਹ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਗਲ ਜਾਂਦੇ ਹਨ ਜਿਸ ਨਾਲ ਇਹ ਵਾਤਾਵਰਨ ਦੇ ਵੀ ਅਨੁਕੂਲ ਹਨ । ਸੋ ਅਜਿਹੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸੁਨੇਹਾ ਮਿਲੇਗਾ ਅਤੇ ਦੂਸਰਾ ਇਸ ਨਾਲ ਸਾਡੇ ਆਲੇ ਦੁਆਲੇ ਅਤੇ ਵਾਤਾਵਰਨ ਦੀ ਵੀ ਸਾਂਭ ਸੰਭਾਲ ਹੋਵੇਗੀ ।

ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਮਾਮਲੇ ‘ਚ ਨਵਾਂ ਮੋੜ,

ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੁੱਚਾ ਸਿੰਘ ਲੰਗਾਹ ‘ਤੇ ਜਬਰ-ਜ਼ਨਾਹ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਨੇ ਆਪਣੇ ਬਿਆਨ ਬਦਲ ਲਏ ਹਨ। ਉਕਤ ਮਹਿਲਾ ਦਾ ਕਹਿਣਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ।ਦੱਸਣਯੋਗ ਹੈਕਿ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਪਿੰਡ ਸੋਹਲ ਨਿਵਾਸੀ ਤਾਇਨਾਤ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉਸ ਨਾਲ ਸਾਲ 2009 ਤੋਂ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦੇ ਆ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਸਿਟੀ ਪੁਲਸ ਸਟੇਸ਼ਨ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਐੱਫ.ਆਈ.ਆਰ ਨੰਬਰ 168 ਮਿਤੀ 28 ਸਤੰਬਰ 2017 ਅਨੁਸਾਰ ਕੇਸ ਦਰਜ ਕੀਤੀ ਗਈ ਸੀ।ਇਥੇ ਹੀ ਬਸ ਨਹੀਂ ਉਕਤ ਮਹਿਲਾ ਨੇ ਪੁਲਸ ਨੂੰ ਇਕ ਟੇਪ ਵੀ ਸੌਂਪੀ ਸੀ ਜਿਸ ਵਿਚ ਲੰਗਾਹ ਅਤੇ ਇਕ ਔਰਤ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਹੇ ਸਨ। ਉਸ ਸਮੇਂ ਪੀੜਤਾ ਦਾ ਕਹਿਣਾ ਸੀ ਇਹ ਟੇਪ ਉਸ ਨੇ ਇਸ ਲਈ ਤਿਆਰ ਕੀਤੀ ਸੀ ਕਿਉਂਕਿ ਲੰਗਾਹ ਉਸ ਨੂੰ ਧਮਕੀਆਂ ਦਿੰਦਾ ਸੀ।वीडियो वायरल होने के बाद, पूर्व अकाली नेताओं और एसएसपी विवादों से घिरे हुए थे। हां। पी । सदस्य के सुभाष सिंह लंगह के मामले में एक नया मोड़ है। सुपैया सिंह लैंगहपरयौन शोषण पर दत्त को आरोपी करने वाली महिला पुलिस अधिकारी ने अपना बयान बदल दिया है। उन्होंने कहा कि महिलाओं का कहना है कि सतर्कता विभाग के अश्लील वीडियो ध्यान देने योग्य महिला मंत्री सूचा सिंह लंगाह वर्ष 2009 में पठानकोट में महिला तैनात ब्यूरो निवासी गांव, पंजाब पुलिस को शिकायत की थी इच्छा के खिलाफ बलात्कार किया जा रहा है लैंगह और एक महिला को आपत्तिजनक परिस्थितियों में देखा गया। उस समय शिकार ने कहा था कि उसने इस टेप को तैयार किया था क्योंकि लैंगह ने उसे धमकी दी थी।

ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?

ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਲਾਏ ਗਏ ਚੇਅਰਮੈਨ ਮਨੋਹਰ ਕਾਂਤ ਕਲੋਹੀਆ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਨਿਯੁਕਤੀ ਨੂੰ ਆਰਐਸਐਸ ਦਾ ਦਖਲ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਐਸਐਸ ਦੇ ਪ੍ਰਭਾਵ ਹੇਠ ਇਹ ਨਿਯੁਕਤੀ ਕੀਤੀ ਹੈ।ਬੀਰਦਵਿੰਦਰ ਨੇ ਕਿਹਾ ਕਿ ਰਾਜਸਥਾਨ ਦੇ ਸੇਵਾਮੁਕਤ ਨੌਕਰਸ਼ਾਹ ਮਨੋਹਰ ਕਾਂਤ ਕਲੋਹੀਆ ਦੀ ਸਕੂਲ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਕਰਨਾ ਅਹਿਮਕਾਨਾ ਫੈਸਲਾ ਹੈ। ਇਸ ਨਿਯੁਕਤੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਾਬਲ ਸਿੱਖਿਆ ਸ਼ਾਸਤਰੀਆਂ, ਅਕਾਦਮਿਕ ਖੇਤਰ ਨਾਲ ਜੁੜੇ ਵਿਦਵਾਨਾਂ ਅਤੇ ਪੰਜਾਬ ਵਿੱਚ ਸੇਵਾ ਨਿਭਾਏ ਰਹੇ ਜਾਂ ਸੇਵਾਮੁਕਤ ਨੌਕਰਸ਼ਾਹਾਂ ਦਾ ਨਿਰਾਦਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਲੋਹੀਆ ਨਾ ਤਾਂ ਪੰਜਾਬੀ ਜਾਣਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਟਾਕਰਾ ਕਰਨ ਦਾ ਕੋਈ ਤਜਰਬਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਇਹ ਨਿਯੁਕਤੀ ਆਰਐਸਐਸ ਦੇ ਦਬਾਅ ਹੇਠ ਆ ਕੇ ਕੀਤੀ ਹੈ ਕਿਉਂਕਿ ਕੈਪਟਨ ਦਾ ਤਕਰੀਬਨ ਸਾਰਾ ਪਰਿਵਾਰ ਭ੍ਰਿਸ਼ਟਾਚਾਰ ਦੇ ਵੱਡੇ ਘੁਟਾਲਿਆਂ ਵਿੱਚ ਚੁਫੇਰਿਓਂ ਘਿਰਿਆ ਹੋਇਆ ਹੈ। ਇਸ ਲਈ ਭਾਜਪਾ ਤੇ ਆਰਐਸਐਸ ਉਨ੍ਹਾਂ ਤੋਂ ਅਜਿਹੇ ਫੈਸਲੇ ਕਰਵਾ ਰਹੀ ਹੈ।ਇਸ ਤਰ੍ਹਾਂ ਸਿੱਖਿਆ ਬੋਰਡ ਅਤੇ ਸਕੂਲੀ ਪਾਠਕ੍ਰਮ ਦਾ ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ,ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ,ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ