Uncategorized

ਆਹ ਸੁਣੋ ਜੀ ਨਵਾਂ ਸ਼ਗੂਫਾ : ਮੰਤਰੀ ਜੀ ਕਹਿੰਦੇ ਕੀ ਮੋਦੀ ਦਾ ਵਿਰੋਧ ਕਰਨ ਵਾਲੇ ਸਾਰੇ ਅੱਤਵਾਦੀ ਨੇ II ਸ਼ੇਅਰ ਕਰੋ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੁੜ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਅੱਤਵਾਦੀ ਗਰਦਾਨ ਦਿੱਤਾ ਹੈ। ਗਿਰੀਰਾਜ ਨੇ ਮੋਦੀ ਦਾ ਵਿਰੋਧ ਕਰਨ ਵਾਲਿਆਂ ਦੀ ਤੁਲਨਾ ਹਾਫ਼ਿਸ ਸਈਦ ਤੇ ਲਾਦੇਨ ਨਾਲ ਕੀਤੀ ਹੈ। ਗਿਰੀਰਾਜ ਸਿੰਘ ਨੇ ਕਿਹਾ ਕਿ ਹਾਫ਼ਿਸ ਸਈਦ ਤੇ ਲਾਦੇਨ ਦਾ ਸਮਰਥਨ ਕਰਨ ਵਾਲੇ ਵੀ ਮੋਦੀ ਦਾ ਵਿਰੋਧ ਕਰ ਰਹੇ ਹਨ। ਯਾਦ ਰਹੇ ਕਿ ਗਿਰੀਰਾਜ ਸਿੰਘ ਨੇ ਹੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਵਿਰੋਧੀਆਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਸੀ।
ਗਿਰੀਰਾਜ ਸਿੰਘ ਨੇ ਕੀ ਕਿਹਾ
ਗਿਰੀਰਾਜ ਸਿੰਘ ਨੇ ਕਿਹਾ ਕਿ ਇੱਕ ਪਾਸੇ ਜਿਸ ਤਰ੍ਹਾਂ ਲੋਕ ਪੀਐਮ ਮੋਦੀ ਦੇ ਵਿਰੋਧ ’ਚ ਖੜ੍ਹੇ ਹੋ ਰਹੇ ਹਨ, ਕਿਸੇ ’ਚ ਹਿੰਮਤ ਨਹੀਂ ਕਿ ਪੀਐਮ ਮੋਦੀ ਵੱਲੋਂ ਕੀਤੇ ਵਿਕਾਸ ਦੇ ਵਿਰੋਧ ’ਚ ਖੜ੍ਹੇ ਹੋਣ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਵਿਰੋਧ, ਜਾਤੀਵਾਦ ਦਾ ਭੋਗ ਪਾਉਣ ਵਾਲੇ, ਲਾਦੇਨ ਦਾ ਸਮਰਥਨ ਤੇ ਸਨਮਾਨ ਕਰਨ ਵਾਲੇ ਤੇ ਵੱਖਵਾਦੀਆਂ ਦਾ ਸਮਰਥਨ ਕਰਨ ਵਾਲੇ ਲੋਕ ਕਰ ਰਹੇ ਹਨ।

ਮੋਦੀ ਦੇ ਮੋਤਰੀ ਗਿਰੀਰਾਜ ਸਿੰਘ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪਹਿਲਾਂ ਵੀ ਇਨ੍ਹਾਂ ਨੇ ਵਧਦੀ ਜਨਸੰਖਿਆ ’ਤੇ ਲਗਾਮ ਕੱਸਣ ਲਈ ਨਸਬੰਦੀ ਕਰਾਉਣ ਤੇ ਮੁਸਲਮਾਨਾਂ ਦੀ ਵਧਦੀ ਆਬਾਦੀ ਨੂੰ ਦੇਸ਼ ਲਈ ਖ਼ਤਰਾ ਦੱਸ ਕੇ ਵਿਵਾਦਾਂ ਵਿੱਚ ਫਸ ਚੁੱਕੇ ਸਨ।

Read More...

Uncategorized

ਸ਼ਰੇਆਮ, ਸ਼ਰਾਬ ਮਾਫ਼ੀਆ ਦਾ ਮਾਮੇ-ਭਾਣਜੇ ‘ਤੇ ਕਹਿਰ, ਨੰਗਾ ਕਰਕੇ ਕੁੱਟਿਆ, ਮੂੰਹ ‘ਚ ਕੀਤਾ ਪਿਸ਼ਾਬ

ਸ਼ਹਿਰ ਸ਼ਰਾਬ ਮਾਫ਼ੀਆ ਤੇ ਗੁੰਡਾਗਰਦੀ ਲਈ ਹਮੇਸ਼ਾ ਚਰਚਾ ਵਿੱਚ ਬਣਿਆ ਰਹਿੰਦਾ ਹੈ। ਪੰਜਵੀਂ ਵਾਰ ਹੁਣ ਫਿਰ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਨੌਜਵਾਨਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਸ਼ਰਾਬ ਮਾਫੀਆ ਨੇ ਬੇਦਰਦੀ ਨਾਲ ਉਸ ’ਤੇ ਤਸ਼ੱਦਦ ਢਾਹਿਆ। ਪੀੜਤ ਵਿਕਰਮ ਨੇ ਦੱਸਿਆ ਕਿ ਉਹ ਸ਼ਰਾਬ ਦੀ ਕਾਰੋਬਾਰ ਵੀ ਨਹੀਂ ਕਰਦਾ। ਉਹ ਚੰਡੀਗੜ੍ਹ ਤੋਂ ਆਪਣੇ ਭਾਣਜੇ ਨਾਲ ਆ ਰਿਹਾ ਸੀ ਤਾਂ ਹਮੀਦਾ ਹੈੱਡ ਨਜ਼ਦੀਕ ਪਹੁੰਚਦਿਆਂ ਹੀ ਉਸ ਨੂੰ ਬਲੈਰੋ ਗੱਡੀ ’ਚ ਸਵਾਰ ਬਦਮਾਸ਼ਾਂ ਨੇ ਗੱਡੀ ਵਿੱਚ ਵਾੜ ਲਿਆ ਤੇ ਦੋਵਾਂ ਦੀ ਕੁੱਟਮਾਰ ਕੀਤੀ। ਉਸ ਦਾ ਇਲਜ਼ਾਮ ਹੈ ਕਿ ਬਦਮਾਸ਼ ਠੇਕੇਦਾਰ ਦੇ ਬੰਦੇ ਹਨ। ਉਸ ਨੇ ਦੱਸਿਆ ਕਿ ਗੱਡੀ ਵਿੱਚ ਕੁੱਟਣ ਤੋਂ ਬਾਅਦ ਉਹ ਉਨ੍ਹਾਂ ਨੂੰ ਇੱਕ ਕੋਠੀ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੂੰ ਨੰਗਾ ਕਰਕੇ ਕੁੱਟਿਆ ਗਿਆ। ਉਸ ਦਾ ਭਾਣਜਾ ਨਾਬਾਲਗ ਸੀ ਪਰ ਫਿਰ ਵੀ ਉਸ ’ਤੇ ਜ਼ੁਲਮ ਢਾਹਿਆ ਗਿਆ।

ਪੀੜਤ ਨੇ ਦੱਸਿਆ ਕਿ ਨਾਬਾਲਗ ਹੋਣ ਕਾਰਨ ਭਾਣਜੇ ਨੂੰ ਤਾਂ ਥੋੜੀ ਦੇਰ ਬਾਅਦ ਛੱਡ ਦਿੱਤਾ ਪਰ ਉਸ ਨੂੰ ਦੇਰ ਤਕ ਬੁਰੀ ਤਰ੍ਹਾਂ ਕੁੱਟਦੇ ਰਹੇ। ਜਦੋਂ ਉਸ ਨੇ ਬੁਰੀ ਹਾਲਤ ਹੋਣ ਬਾਅਦ ਪਾਣੀ ਮੰਗਿਆ ਤਾਂ ਬਦਮਾਸ਼ਾਂ ਨੇ ਉਸ ਦੇ ਮੂੰਹ ਵਿੱਚ ਪੇਸ਼ਾਬ ਕਰ ਦਿੱਤਾ। ਉਸ ਨੂੰ ਇੰਨਾ ਕੁੱਟਿਆ ਗਿਆ ਕਿ ਉਸ ਦੇ ਕੰਨਾਂ ਦੇ ਪਰਦੇ ਤਕ ਫਟ ਗਏ ਹਨ।

ਪੂਰਾ ਮਾਮਲਾ

ਮਾਮਲਾ ਤਾਂ 29 ਮਈ ਦਾ ਹੈ ਪਰ ਪੀੜਤ ਵਿਕਰਮ ਨੂੰ ਹੋਸ਼ ਆਉਣ ਤੋਂ ਬਾਅਦ ਇਹ ਮਾਮਲਾ ਸਭ ਦੇ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ 29 ਮਈ ਨੂੰ ਸੂਚਨਾ ਦੇ ਦਿੱਤੀ ਗਈ ਸੀ ਪਰ ਪੁਲਿਸ ’ਤੇ ਵੀ ਪੀੜਤ ਪੱਖ ਨੂੰ ਦਬਾਉਣ ਦਾ ਇਲਜ਼ਾਮ ਲੱਗਾ ਹੈ ਕਿ ਉਹ ਇੰਜ ਹੀ ਫੈਸਲਾ ਕਰ ਲੈਣ।

ਹੈਰਾਨੀ ਵਾਲੀ ਗੱਲ ਹੈ ਕਿ ਇਸ ਘਟਨਾ ਦੀ ਜਾਣਕਾਰੀ ਐਸਪੀ ਨੂੰ ਵੀ ਦਿੱਤੀ ਗਈ ਪਰ ਉਨ੍ਹਾਂ ਵੀ ਇਸ ਤੋਂ ਆਪਣਾ ਪੱਲਾ ਝਾੜਿਆ ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ’ਤੇ ਇਲਜ਼ਾਮ ਹੈ ਕਿ ਮਾਫੀਆ ਸ਼ਰ੍ਹੇਆਮ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਪਰ ਪੁਲਿਸ ਇਸ ’ਤੇ ਕੋਈ ਕਾਰਵਾਈ ਨਹੀਂ ਕਰਨ ਦਾ ਨਾਂ ਨਹੀਂ ਲੈ ਰਹੀ।

Read More...

Uncategorized

ਕਿਸਾਨ ਜੱਥੇਬੰਦੀਆਂ ਦਾ ਵੱਡਾ ਫੈਸਲਾ, ‘ਅੰਦੋਲਨ ਚ ਕੀਤਾ ਵੱਡਾ ਬਦਲਾਅ II ਜਾਣੋ ਪੂਰੀ ਖਬਰ

ਪੰਜਾਬ ‘ਚ ਕਿਸਾਨ ਅੰਦੋਲਨ ‘ਚ ਸ਼ਾਮਲ ਹੋਈਆਂ ਮੋਹਰੀ ਜੱਥੇਬੰਦੀਆਂ ਦੀ ਇੱਥੇ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਫੈਸਲਾ ਕੀਤਾ ਗਿਆ ਹੈ ਇਸ ਅੰਦੋਲਨ ਨੂੰ 10 ਜੂਨ ਦੀ ਥਾਂ ‘ਤੇ 6 ਜੂਨ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ 6 ਜੂਨ ਨੂੰ ਮੱਧ ਪ੍ਰਦੇਸ਼ ‘ਚ ਪਿਛਲੇ ਸਾਲ ਅੰਦੋਲਨ ਦੌਰਾਨ 6 ਕਿਸਾਨ ਸ਼ਹੀਦ ਹੋ ਗਏ ਸਨ ਅਤੇ ਇਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇਹ ਅੰਦੋਲਨ ਖਤਮ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ‘ਚ ਚੱਲ ਰਹੇ ਅੰਦੋਲਨ ਦੇ ਹਾਲਾਤ ‘ਤੇ ਪੂਰੀ ਸੰਤੁਸ਼ਟੀ ਜ਼ਾਹਰ ਕੀਤੀ ਗਈ। ਇਸ ਦੌਰਾਨ ਪੀ. ਡੀ. ਐੱਫ. ਏ. ਅਤੇ ਹੋਰ ਦੁੱਧ ਉਤਪਾਦਕਾਂ ਵਲੋਂ ਚੁੱਕੀਆਂ ਜਾ ਰਹੀਆਂ ਮੰਗਾਂ ‘ਤੇ ਵੀ ਵਿਚਾਰ ਕੀਤੀ ਗਈ। ਮੀਟਿੰਗ ‘ਚ ਕਿਹਾ ਗਿਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਇਸ ਅੰਦੋਲਨ ਦੀ ਸਫਲਤਾ ਤੋਂ ਘਬਰਾ ਕੇ ਅੰਦੋਲਨ ‘ਚ ਹਿੰਸਾ ਅਤੇ ਭਾਰੀ ਮਾਰੂ ਜੰਗ ਸ਼ੁਰੂ ਕਰਾਉਣਾ ਚਾਹੁੰਦੀ ਹੈ, ਉਸ ਨੂੰ ਧਿਆਨ ‘ਚ ਰੱਖਦਿਆਂ ਇਹ ਅੰਦੋਲਨ 6 ਜੂਨ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ। 
ਅੰਦੋਲਨ ਦੌਰਾਨ ਵਰਕਰਾਂ ਵਲੋਂ ਸ਼ਾਂਤੀ ਬਣਾਈ ਰੱਖਣ ਲਈ ਅਤੇ ਅਨੁਸ਼ਾਸਨ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਕਿ 6 ਜੂਨ ਤੱਕ ਵੀ ਇੰਝ ਹੀ ਸ਼ਾਂਤੀ ਬਣਾਈ ਰੱਖਣ, ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਹੀ ਇਹ ਅੰਦੋਲਨ 6 ਜੂਨ ਨੂੰ ਖਤਮ ਹੋ ਰਿਹਾ ਹੈ, ਜਦੋਂ ਕਿ ਪੂਰੇ ਦੇਸ਼ ‘ਚ ਇਹ ਅੰਦੋਲਨ 10 ਜੂਨ ਤੱਕ ਹੀ ਚੱਲੇਗਾ।

Read More...

Uncategorized

ਸਿੱਖ_ਚਿੰਤਕ_ਸਰਦਾਰ_ਅਜਮੇਰ_ਸਿੰਘ_ਅਨੁਸਾਰ, 1984 ਦਾ ਦਰਬਾਰ ਸਾਹਿਬ ਤੇ ਭਾਰਤੀ ਹਕੂਮਤ ਦਾ ਹਮਲਾ II ਸ਼ੇਅਰ ਕਰੋ

ਸਿੱਖ_ਚਿੰਤਕ_ਸਰਦਾਰ_ਅਜਮੇਰ_ਸਿੰਘ_ਅਨੁਸਾਰ ਫੌਜੀ ਦ੍ਰਿਸ਼ਟੀ ਤੋਂ ਵੇਖਿਆ ਇਹ ਟੱਕਰ ਸਰਾਸਰ ਬੇਮੇਚੀ ਸੀ, ਨਫਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਵਿੱਚੋਂ ਗਿਣੀ ਜਾਂਦੀ ਭਾਰਤੀ ਫੌਜ ਸੀ,ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜ਼ਹਾਜ, ਹੈਲੀਕਾਪਟਰ, ਆਧੁਨਿਕ ਗੰਨਾਂ ਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਵੀਜਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ।ਇਕੱਲੇ ਦਰਬਾਰ ਸਾਹਿਬ ਤੇ ਹਮਲੇ ਦੀ ਕਾਰਵਾਈ ਵਿੱਚ ਹੀ ਘੱਟੋ-ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹੀ ਹਿੱਸਾ ਲੈ ਰਹੇ ਸਨ। ਜ਼ਮੀਨੀ ਲਸ਼ਕਰ ਦੀ ਮਦਦ ਲਈ ਸਮੁੰਦਰੀ ਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿੱਚ ਲਿਆਂਦੇ ਗਏ ਸਨ। ਭਾਰਤੀ ਫੌਜ ਕੋਲ ਉੱਤਮ ਅਸਲੇ ਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿੱਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ। ਜਿਨ੍ਹਾਂ ਦੀ ਨਫਰੀ ਕਿਸੇ ਤਰਾਂ ਦੋ ਸੈਂਕੜੇ ਦੇ ਆਸ-ਪਾਸ ਸੀ ਤੇ ਉਹਨਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਮਾਤਰ ਰਾਕਟ ਲਾਂਚਰ ਸਨ। ਬਾਕੀ ਸਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ ਤੋਂ ਬਿਨਾਂ ਉਹਨਾਂ ਕੋਲ ਹਥਿਆਰ ਵੀ ਨਹੀਂ ਸਨ। ਪਰ ਇਸ ਫੌਜੀ ਪੱਖ ਦੀ ਕਮਜੋਰੀ ਦੀ ਤੁਲਨਾ ਵਿੱਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪੱਲੜਾ ਕਿਤੇ ਵੱਧ ਵਜ਼ਨਦਾਰ ਸੀ।

ਭਾਰਤੀ ਫੌਜਕਹਿਣ ਨੂੰ ਭਾਵੇਂ ਦੇਸ਼ ਦੇ ਹਿੱਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ, ਪਰ ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿੱਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸੱਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ ,ਕਿਸੇ ਦੇ ਧਰਮ ਤੇ ਸੱਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹਨਾਂ ਅੰਦਰ ਲੜਨ ਦਾ ਨਿਸ਼ਕਾਮ ਜ਼ਜਬਾ ਸੀ।ਜੂਝ ਮਰਨ ਦਾ ਦ੍ਰਿੜ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਓ ਸੀ।ਇਸ ਕਰਕੇ ਸਿੰਘਾਂ ਨੇ ਮੂਲੋਂ ਹੀ ਥੋੜੀ ਨਫਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰਖ ਦਿੱਤਾ…..”
-Jagbir Singh Riar

Read More...

Uncategorized

ਜਦੋਂ ਜਨਰਲ ਸੁਬੇਗ ਸਿੰਘ ਨੂੰ ਜਦੋਂ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ II ਸ਼ੇਅਰ ਜਰੂਰ ਕਰੋ

ਜਨਰਲ ਸੁਬੇਗ ਸਿੰਘ ਨੂੰ ਜਦੋਂ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ ਤਾਂ ਦੇਸ਼ ਦੀ ਸੇਵਾ ਦਾ ਇਸ ਤਰਾਂ ਮੁੱਲ ਪੈਂਦਾ ਵੇਖ ਕੇ ਉਹ ਕਹਿਣ ਲੱਗੇ ਕਿ,”ਪਹਿਲਾਂ ਦੇਸ਼ ਦੀ ਸੇਵਾ ਕੀਤੀ, ਹੁਣ ਕੌਮ ਦੀ ਸੇਵਾ ਕਰਨੀ ਹੈ।”…..ਹੁਣ ਕੌਮ ਦੀ ਸੇਵਾ ਕਰਨ ਲਈ ਉਹਨਾਂ ਅੰਦਰ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨੂੰ ਮਿਲਣ ਦੀ ਖਾਹਸ਼ ਪੈਦਾ ਹੋਈ। ਜਨਰਲ ਸਾਹਬ ਦੇ ਇਕ ਦੋਸਤ ਜਗਬੀਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲਾਇਆ। ਕਾਫੀ ਦੇਰ ਲੌਂਗੋਵਾਲ ਨਾਲ ਵਿਚਾਰ ਵਟਾਂਦਰਾ ਕਰਕੇ ਬਾਹਰ ਆ ਕੇ ਢਿੱਲੋਂ ਨੇ ਆਪ ਤੋਂ ਇਸ ਮੁਲਾਕਾਤ ਦਾ ਪ੍ਰਭਾਵ ਜਾਨਣਾ ਚਾਹਿਆ ਤਾਂ ਆਪ ਦਾ ਉੱਤਰ ਸੀ “ਯਾਰ ਮੇਰੇ ਤਾਂ ਕੁਝ ਪਿੜ ਪੱਲੇ ਨੀ ਪਿਆ ਕਿ ਇਹ ਕੀ ਕਹਿਣਾ ਚਾਹੁੰਦੈ, ਕੋਈ ਚਜ ਦੇ ਲੀਡਰ ਨਾਲ ਮਿਲਾ ਜੇ ਮਿਲਾਉਣੈਂ….”
ਇਹ ਸੁਣ ਕੇ ਢਿੱਲੋਂ ਨੇ ਸੰਤ ਜਰਨੈਲ ਸਿੰਘ ਦੀ ਦਸ ਪਾ ਦਿੱਤੀ।ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਲਈ ਜਨਰਲ ਸਾਹਬ ਇਕੱਲੇ ਹੀ ਚਲੇ ਗਏ ਤੇ ਫਿਰ ਓਥੋੰ ਵਾਪਸ ਨਹੀਂ ਪਰਤੇ। ਢਿੱਲੋਂ ਨੂੰ ਕੇਵਲ ਆਪ ਦਾ ਸੁਨੇਹਾ ਹੀ ਮਿਲਿਆ, ਜੋ ਇਸ ਤਰ੍ਹਾਂ ਸੀ,
“ਹੁਣ ਬਣੀ ਆ ਗਲ.ਮੈਂ_ਫੌਜ_ਦਾ_ਜਰਨੈਲ_ਤੇ_ਇਹ_ਕੌਮ_ਦਾ_ਜਰਨੈਲ.ਹੁਣ ਤਾਂ ਜਿੰਦਗੀ ਇਹਨਾਂ ਦੇ ਨਾਲ ਹੀ….”
ਤੇ ਇਹਨਾਂ ਦੋਹਾਂ ਜਰਨੈਲਾਂ ਦੇ ਮੇਲ ਨਾਲ ਸੰਤਾਂ ਦੀ ਸ਼ੇਰ ਗਰਜ ਤੋਂ ਪਹਿਲਾਂ ਹੀ ਡਰੀ ਹੋਈ ਰਵਾਇਤੀ ਅਕਾਲੀ ਲੀਡਰਸ਼ਿੱਪ ਹੋਰ ਬੇਚੈਨ ਹੋ ਗਈ, ਭਾਵੇਂ ਕਿ ਮਿੱਠੀਆਂ ਮੁਸਕਰਾਹਟਾਂ ਹੇਠ ਜਹਿਰ ਲੁਕੋਈ ਇਹਨਾਂ ਜਰਨੈਲਾਂ ਨੂੰ ਧੋਖਾ ਦੇਣ ਚ ਕਾਰਜਸ਼ੀਲ ਰਹੀ, ਪਰ ਸੰਤ ਜੀ ਇਹਨਾਂ ਦੀ ਅਸਲੀਅਤ ਸਮਝ ਗਏ ਸਨ। ਦਿੱਲੀ ਦੀ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਜਿਨਾਂ ਸਿੱਖਾਂ ਨੂੰ ਫੌਜੀ ਸਿਖਲਾਈ ਦੇ ਕੇ ਉਹਨਾਂ ਦੇ ਮੂਲ ਗੁਣ ਨਾਲੋਂ ਤੋੜਨ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦੀ ਆ ਰਹੀ ਹੈ, ਉਹਨਾਂ ਸਿੱਖਾਂ ਨੂੰ ਸਿਖਲਾਈ ਦੀ ਜਿੰਮੇਵਾਰੀ ਜਨਰਲ ਸੁਬੇਗ ਸਿੰਘ ਨੇ ਸੰਭਾਲ ਲਈ ਹੈ ਤਾਂ ਉਹਨਾਂ ਅੰਦਰਲਾ ਜ਼ਹਿਰ ਦਿਮਾਗ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ 20ਵੀਂ ਸਦੀ ਦਾ ਘਿਨਾਉਣਾ ਸਾਕਾ ਵਰਤਾਉਣ ਦੀ ਤਿਆਰੀ ਕਰ ਲਈ।

ਸਿੱਖ ਕੌਮ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਜੁਟੇ ਇਹ ਜਰਨੈਲ ਹਕੂਮਤੀ ਸ਼ਾਜਿਸਾਂ ਤੋਂ ਬੇਖ਼ਬਰ ਨਹੀਂ ਸਨ, ਇਹੀ ਕਾਰਨ ਸੀ ਕਿ ਜਨਰਲ ਸੁਬੇਗ ਸਿੰਘ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ,”ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿਆਂਗੇ…ਜਾਨ ਜਾਂਦੀ ਹੈ ਤਾਂ ਜਾਵੇ…..”
ਸੰਤ_ਜਰਨੈਲ_ਸਿੰਘ_ਖਾਲਸਾ_ਭਿੰਡਰਾਵਾਲਿਆਂ ਨੇ ਇਕ ਸਮਾਗਮ ਦੌਰਾਨ ਜਥੇਦਾਰ ਟੌਹੜਾ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਸੀ ਕਿ,”ਜੇਕਰ ਫੌਜੀ ਹਮਲੇ ਦਾ ਮੁਕਾਬਲਾ ਕੀਤਿਆਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਤਾਂ ਅਸੀਂ ਬਾਹਰ ਚਲੇ ਜਾਈਏ?? ਪਰ ਜਥੇਦਾਰ ਟੌਹੜਾ ਨੂੰ ਕੋਈ ਗਲ ਨਾ ਆਈ।

ਅਖੀਰ ਉਸ ਕਹਿਰੀ ਹਮਲੇ ਦਾ ਸਮਾਂ ਆ ਪੁੱਜਾ।ਸੰਤਾਂ ਵੱਲੋਂ ਪਰਿਵਾਰਾਂ ਨੂੰ ਓਥੋਂ ਸੁਰੱਖਿਅਤ ਕੱਢ ਦੇਣ ਦੇ ਕੀਤੇ ਗਏ ਫੈਸਲੇ ਅਨੁਸਾਰ ਜਨਰਲ ਸੁਬੇਗ ਸਿੰਘ ਨੇ ਵੀ ਆਪਣੇ ਪਰਿਵਾਰ ਨੂੰ 3 ਜੂਨ ਨੂੰ ਓਥੋਂ ਨਿਕਲ ਜਾਣ ਲਈ ਕਿਹਾ।ਉਹਨਾਂ ਦੇ ਮਾਤਾ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਨਰਲ ਸਾਹਬ ਨੇ ਕਿਹਾ,
“ਹੁਣ ਇਸ਼ਨਾਨ ਕਰਨ ਦਾ ਸਮਾਂ ਨਹੀਂ,ਤੁਸੀਂ ਨਿਕਲ ਜਾਓ….ਹਮਲਾ ਹੋਣ ਹੀ ਵਾਲਾ ਹੈ।”…….ਜਨਰਲ ਸੁਬੇਗ ਸਿੰਘ ਜੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਅੰਦਰਲੀ ਮੋਰਚਾਬੰਦੀ ਦਾ ਜਾਇਜਾ ਲੈਣ ਆਏ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪਛਾਣ ਲਿਆ ਸੀ ਤੇ ਨਾਲ ਹੀ ਉਸ ਦੀਆਂ ਸ਼ੈਤਾਨੀ ਅੱਖਾਂ ਦਾ ਨਿਸ਼ਾਨਾ ਵੀ। ਪਰ ਸਿੱਖ ਕੌਮ ਨੂੰ ਇਹ ਮਾਣ ਰਹੇਗਾ ਕਿ ਸਿੱਖਾਂ_ਦੇ_ਜਰਨੈਲ ਵੱਲੋਂ ਬਣਾਏ ਮੋਰਚਿਆਂ ਦੀ ਟੋਹ ਲੈਣ ਵਿੱਚ ਦਿੱਲੀ ਦਾ ਜਰਨੈਲ ਕਾਮਯਾਬ ਨਹੀਂ ਹੋ ਸਕਿਆ।

ਤੇ ਫਿਰ ਚਮਕੌਰ ਦੀ ਗੜ੍ਹੀ ਦੀ ਲੜਾਈ ਵਾਂਗ ਵੀਹਵੀਂ ਸਦੀ ਚ ਵੀ ਇਕ ਅਨੋਖੀ ਲੜਾਈ ਦਾ ਆਰੰਭ ਹੋਇਆ। ਤੋਪਾਂ ਟੈਕਾਂ ਨਾਲ ਲੈਸ ਜਬਰ ਜੁਲਮ ਦੇ ਸਹਾਰੇ ਹਕੂਮਤ ਕਰਨ ਵਾਲੇ ਪੈਰੋਕਾਰਾਂ ਦਾ ਹੜ੍ਹ ਅਜ ਸਿੱਖਾਂ ਦਾ ਸਬਰ ਸਿਦਕ ਪਰਖ ਰਿਹਾ ਸੀ।ਇਸ ਸਬਰ ਸਿਦਕ ਦਾ ਲੋਹਾ ਭਾਰਤੀ ਜਰਨੈਲਾਂ ਸ਼ਰੇਆਮ ਮੰਨਿਆ ਤੇ ਜਨਰਲ ਸੁਬੇਗ ਸਿੰਘ ਵੱਲੋਂ ਕੀਤੀ ਗਈ ਮੋਰਚਾਬੰਦੀ ਤੇ ਦਿੱਤੀ ਟਰੇਨਿੰਗ ਦਾ ਲੋਹਾ ਵੀ ਭਾਰਤੀ ਜਰਨੈਲਾਂ ਪ੍ਰੈੱਸ ਸਾਹਮਣੇ ਮੰਨਿਆ। 20ਵੀਂ ਸਦੀ ਦੇ ਇਸ ਅਹਿਮ ਘੱਲੂਘਾਰੇ ਵਿੱਚ ਭਾਰਤੀ ਫੌਜ ਦੇ ਵੱਡੇ ਵੱਡੇ ਜਰਨੈਲਾਂ ਤੋਂ ਆਪਣੀ ਜਰਨੈਲੀ ਦਾ ਲੋਹਾ ਮੰਨਵਾ ਕੇ ਸ਼ਹੀਦ ਹੋਇਆ ਜਨਰਲ ਸੁਬੇਗ ਸਿੰਘ ਬਿਨਾਂ ਕਿਸੇ ਮੈਡਲ ਤੇ ਹੋਰ ਸਨਮਾਨ ਦੇ ਇਤਿਹਾਸ ਵਿਚਲੀ ਉਸ ਅਮਰਤਾ ਨੂੰ ਪ੍ਰਾਪਤ ਕਰ ਗਿਆ ਹੈ ਜੋ ਪਰਮਵੀਰ ਚੱਕਰ ਤੇ ਹੋਰ ਕਈ ਤਰਾਂ ਦੇ ਮੈਡਲ ਹਾਸਲ ਕਰਨ ਵਾਲੇ ਕਿਸੇ ਫੌਜੀ ਜਰਨੈਲ ਨੂੰ ਹਾਸਲ ਨਹੀਂ ਹੋਈ ਤੇ ਨਾ ਹੋਵੇਗੀ। ਉਹਨਾਂ ਪੈਰ ਪੈਰ ਤੇ ਧੱਕਾ ਕਰਨ ਵਾਲੀ ਹਕੂਮਤ ਦੀ ਗੁਲਾਮੀ ਨਹੀਂ ਕਬੂਲੀ, ਬਲਕਿ ਉਹ “ਵਾਹਿਗੁਰੂ ਜੀ ਕਾ ਖਾਲਸਾ” ਬਣ ਕੇ ਜੀਵਿਆ ਤੇ ਸ਼ਹੀਦ ਹੋ ਕੇ ਸਿੱਖਾਂ ਨੂੰ “ਵਾਹਿਗੁਰੂ ਜੀ ਕੀ ਫਤਿਹ” ਲਈ ਜੂਝਣ ਲਈ ਕਈ ਗੁਰ ਸਿਖਾ ਗਿਆ।
-Jagbir Singh Riar

Read More...

Uncategorized

ਅੰਮ੍ਰਿਤਧਾਰੀ ਦੋਧੀ ਨੂੰ ਪਿਆਰ ਨਾਲ ਦੇਖੋ ਕਿਵੇਂ ਕਿਸਾਨ ਵੀਰਾਂ ਨੇ ਸਮਝਾਇਆ ਤੇ ਓਹ ਮੰਨ ਗਿਆ

ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦਾ ਅਸਰ ਸ਼ਹਿਰਾਂ-ਕਸਬਿਆਂ ਦੀਆਂ ਮੰਡੀਆਂ ਵਿੱਚ ਦਿੱਖਣਾ ਸ਼ੁਰੂ ਹੋ ਗਿਆ ਹੈ| vid`eo – ਸ਼ਹਿਰਾਂ ‘ਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬਿਲਕੁਲ ਬੰਦ ਰਹੀ| ਸਵੇਰੇ 6 ਵਜੇ ਤੋਂ ਹੀ ਸੂਬੇ ਦੇ 1900 ਇਲਾਕਿਆਂ ‘ਚ ਨਾਕੇਬੰਦੀ ਕੀਤੀ ਗਈ ਸੀ ਅਤੇ ਇਸ ਦੌਰਾਨ ਕਿਸੇ ਦੁੱਧ ਵਾਲੇ ਜਾਂ ਸਬਜ਼ੀ ਵਾਲੇ ਨੂੰ ਸ਼ਹਿਰਾਂ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਗਈ|

ਲਿਹਾਜ਼ਾਂ ਸਬਜ਼ੀਆਂ ਤੇ ਫਲਾਂ ਦੇ ਭਾਅ ਪਿਛਲੇ ਕੁੱਝ ਦਿਨਾਂ ਨਾਲੋਂ ਵੱਧ ਚੁੱਕੇ ਹਨ| ਕਈ ਥਾਵਾਂ ‘ਤੇ ਦੁੱਧ ਦੀ ਕਿੱਲਤ ਵੀ ਦਿੱਖ ਰਹੀ ਹੈ| ਦੁੱਧ ਮਹਿੰਗੇ ਭਾਅ ਵੇਚਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ|ਕਈ ਥਾਵਾਂ ਤੇ ਕਿਸਾਨ ਸੜਕਾਂ ਤੇ ਨਾਕੇ ਲਾਈ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਦੇ ਨਜ਼ਰ ਆਏ ਅਤੇ ਕਈ ਥਾਵਾਂ ਤੇ ਕਿਸਾਨਾਂ ਨੇ ਦੁੱਧ ਤੇ ਸਬਜ਼ੀ ਸੜਕ ਤੇ ਸੁੱਟ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ| ਮੁਕਤਸਰ, ਨਾਭਾ, ਲੁਧਿਆਣਾ, ਨੰਗਲ ਤੇ ਤਰਨਤਾਰਨ ਚ ਕਿਸਾਨਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ|ਜਿਵੇਂ ਜਿਵੇਂ ਅੰਦੋਲਨ ਦੇ ਦਿਨ ਵਧਦੇ ਜਾ ਰਹੇ ਹਨ ਕਿਸਾਨਾਂ ਵਿੱਚ ਰੋਹ ਵੀ ਵਧਦਾ ਜਾ ਰਿਹਾ ਹੈ| ਸੰਗਰੂਰ ਅਤੇ ਹੁਸ਼ਿਆਰਪੁਰ ਤੋਂ ਵੀ ਕਿਸਾਨਾਂ ਦੇ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ| ਸੰਗਰੂਰ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਮੰਡੀ ਤੇ ਦੁਕਾਨਾਂ ਬੰਦ ਕਰਵਾਉਣ ਦੇ ਨਾਲ ਨਾਲ ਸੜਕਾਂ ਤੇ ਖੜ੍ਹੇ ਹੋ ਕੇ ਦੁੱਧ ਤੇ ਸਬਜ਼ੀ ਦੀ ਸਪਲਾਈ ਰੋਕਦੇ ਨਜ਼ਰ ਆਏ ਤਾਂ ਉੱਥੇ ਹੀ ਹੁਸ਼ਿਆਰਪੁਰ ਵਿੱਚ ਵੀ ਕਿਸਾਨ ਸੜਕਾਂ ਤੇ ਸਬਜ਼ੀ ਸੁੱਟ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ|ਕਿਸਾਨਾਂ ਮੋਹਾਲੀ ਵੇਰਕਾ ਪਲਾਂਟ ਬਾਹਰ ਵੀ ਡਟੇ ਨਜ਼ਰ ਆਏ| ਕਿਸਾਨਾਂ ਨੇ ਵੇਰਕਾ ਪਲਾਂਟ ਦੇ ਗੇਟ ਬਾਹਰ ਗੱਡੀਆਂ ਲਾ ਕੇ ਅੰਦਰ ਜਾਣ ਦਾ ਰਸਤਾ ਰੋਕ ਦਿੱਤਾ ਪਰ ਬਾਅਦ ਵਿੱਚ ਵੇਰਕਾ ਪਲਾਂਟ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਬਾਹਰੋਂ ਦੁੱਧ ਨਹੀਂ ਲੈਣਗੇ|10 ਦਿਨਾਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਦੂਜੇ ਦਿਨ ਹੀ ਅਸਰ ਵਿਖਾਈ ਦੇਣ ਲੱਗਿਆ ਹੈ| ਮੰਡੀਆਂ ‘ਚ ਸਬਜ਼ੀਆਂ ਦੀ ਤੋੜ ਪੈਣ ਲੱਗੀ ਹੈ| ਇਸ ਦੀ ਮਾਰ ਆਮ ਲੋਕਾਂ ਨੂੰ ਪਵੇਗੀ, ਪਰ ਸਰਕਾਰ ਦੇ ਕੰਨ ਉੱਤੇ ਅਜੇ ਤੱਕੀ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਯਾਨੀ ਕਿਸਾਨਾਂ ਡਟੇ ਹੋਏ ਨੇ ਤੇ ਆਉਂਦੇ 1-2 ਦਿਨਾਂ ‘ਚ ਭਾਅ ਹੋਰ ਵੱਧ ਸਕਦੇ ਹਨ|

Read More...

Uncategorized

ਲਓ ਜੀ ਆਹ ਕੇਸ ਤਾਂ ਹੋ ਗਿਆ ਹੱਲ II ਆਮਦਨ ਵਿਭਾਗ ਦੀ ਇਮਾਰਤ ਨੂੰ ਅੱਗ II ਨੀਰਵ ਮੋਦੀ ਨਾਲ ਸਬੰਧਿਤ ਫਾਈਲਾਂ ਸੜ ਕੇ ਸਵਾਹ

ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਸਮੇਤ ਹੋਰ ਮੁਲਜ਼ਮ ਜੋ ਆਰਥਿਕ ਘੁਟਾਲਿਆਂ ਦੇ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦੇ ਹਨ, ਦੀਆਂ ਫਾਈਲਾਂ ਇਥੇ ਆਮਦਨ ਕਰ ਵਿਭਾਗ ਦੀ ਇਮਾਰਤ ਨੂੰ ਲੱਗੀ ਅੱਗ ਵਿੱਚ ਸੜ ਗਈਆਂ ਹਨ। ਇਹ ਜਾਣਕਾਰੀ ਵਿਭਾਗੀ ਸੂਤਰਾਂ ਨੇ ਦਿੱਤੀ ਹੈ। ਉੱਤਰੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ਵਿੱਚ ਇਸ ਵਿਰਾਸਤੀ ਇਮਾਰਤ ਵਿੱਚ ਸ਼ੁੱਕਰਵਾਰ ਸ਼ਾਮ 5 ਵਜੇ ਅੱਗ ਲੱਗੀ ਜੋ ਦੇਖਦਿਆਂ ਹੀ ਦੇਖਦਿਆਂ ਭੜਕ ਗਈ ਅਤੇ ਸ਼ਨਿਚਰਵਾਰ ਸਵੇਰੇ ਤਕ ਜਾਰੀ ਰਹੀ। ਫਾਇਰ ਬਿ੍ਗੇਡ ਦੇ ਦਫ਼ਤਰ ਦੇ ਸੂਤਰਾਂ ਅਨੁਸਾਰ ਇਹ ਲੈਵਲ-4 ਦੀ ਅੱਗ ਸੀ, ਜਿਸ ਵਿੱਚ ਤਕਰੀਬਨ 7 ਵਿਅਕਤੀ ਫਸੇ ਹੋਏ ਸਨ, ਵਿਭਾਗ ਨੇ ਲੰਬੀ ਜੱਦੋਜਹਿਦ ਤੋਂ ਬਾਅਦ ਇਨ੍ਹਾਂ ਨੂੰ ਅੱਗ ’ਚੋਂ ਸੁਰੱਖਿਅਤ ਬਾਹਰ ਕੱਢਿਆ।ਸ਼ਾਮ ਤਕ ਅੱਗ ’ਤੇ ਕਾਬੂ ਪਾਇਆ ਗਿਆ। ਸ਼ਨਿਚਰਵਾਰ ਦੀ ਦੇਰ ਸ਼ਾਮ ਹੀ ਅਧਿਕਾਰੀ ਨੁਕਸਾਨ ਦੇ ਜਾਇਜ਼ੇ ਲਈ ਅੰਦਰ ਜਾ ਸਕੇ। ਉਨ੍ਹਾਂ ਦੇਖਿਆ ਕਿ ਆਮਦਨ ਕਰ ਵਿਭਾਗ ਅਤੇ ਰਿਕਵਰੀ ਟ੍ਰਿਬਿਊਨਲ ਵਿਭਾਗ ਦੇ ਦਫ਼ਤਰ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਨੀਰਵ ਮੋਦੀ ਅਤੇ ਚੋਕਸੀ ਸਮੇਤ ਐਸਆਰ ਗਰੁੱਪ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਫਾਈਲਾਂ ਜੋ ਬੈਂਕਾਂ ਨਾਲ ਹੋਏ ਘੁਟਾਲੇ ਦੀ ਜਾਂਚ ਲਈ ਇਥੇ ਆਈਆਂ ਹੋਈਆਂ ਸਨ, ਪੂਰੀ ਤਰ੍ਹਾਂ ਸੜ ਗਈਆਂ। ਉਨ੍ਹਾਂ ਕਿਹਾ ਕਿ ਅੱਗ ਨਾਲ ਹੋਏ ਪੂਰੇ ਨੁਕਸਾਨ ਦਾ ਪਤਾ ਕੁਝ ਦਿਨਾਂ ਤੱਕ ਲੱਗੇਗਾ। ਆਰਟੀਆਈ ਕਾਰਕੁਨ ਅਨਿਲ ਗਲਗਲੀ ਜਿਸ ਨੇ ਇਨ੍ਹਾਂ ਮਾਮਲਿਆਂ ਸਬੰਧੀ ਕੁਝ ਦਸਤਾਵੇਜ਼ ਪ੍ਰਾਪਤ ਕੀਤੇ ਸਨ, ਨੇ ਸ਼ੰਕਾ ਪ੍ਰਗਟਾਈ ਹੈ ਕਿ ਇਸ ਅੱਗ ਵਿੱਚ ਇਨ੍ਹਾਂ ਕੇਸਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਨਸ਼ਟ ਹੋ ਗਏ ਹੋਣਗੇ। ਉਧਰ, ਦੂਜੇ ਪਾਸੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਨਾਲ ਇਨ੍ਹਾਂ ਕੇਸਾਂ ਦੀ ਜਾਂਚ ਵਿੱਚ ਕੁਝ ਦੇਰੀ ਜ਼ਰੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਨਾਲ ਸਬੰਧਤ ਦਸਤਾਵੇਜ਼ ਹੋਰਨਾਂ ਵਿਭਾਗਾਂ ਵਿੱਚ ਵੀ ਮੌਜੂਦ ਹਨ ਜਿਨ੍ਹਾਂ ਨੂੰ ਇਕੱਠਿਆਂ ਕਰਕੇ ਮੁੜ ਫਾਈਲਾਂ ਬਣਾਉਣ ’ਚ ਸਮਾਂ ਲੱਗ ਸਕਦਾ ਹੈ।

Read More...

Uncategorized

ਨਹੀ ਹਟਿਆ ਲੰਗਰ ‘ਤੇ ਮੋਦੀ ਵਲੋਂ ਲਾਇਆ ਜਜ਼ੀਆ II ਪੜੋ ਕਪਾਟ ਖੋਲਣ ਵਾਲੀ ਇਹ ਪੋਸਟ ਅਤੇ ਸ਼ੇਅਰ ਕਰੋ

ਲੰਗਰ ‘ਤੇ ਜੀ. ਐਸ. ਟੀ. ਬਾਰੇ ਬਹੁਤ ਸੱਜਣ ਵਿਚਾਰ ਮੰਗ ਰਹੇ ਸਨ, …….ਸੋ ਮੇਰੇ ਵਿਚਾਰ ਤੱਥਾਂ ਅਤੇ ਹਵਾਲਿਆਂ ਸਹਿਤ ਪੇਸ਼ ਹਨ: 1. ਲੰਗਰ ਕੇਵਲ ਸ਼ਰੋਮਣੀ ਕਮੇਟੀ ਨਹੀਂ ਛਕਾਉਂਦੀ, ਹਰ ਪਿੰਡ, ਹਰ ਸ਼ਹਿਰ/ਕਸਬੇ ‘ਚ ਛਕਾਇਆ ਜਾਂਦਾ ਪਰ ਮੋਦੀ ਸਰਕਾਰ ਵਲੋਂ ਜੀ. ਐਸ. ਟੀ. ਕਲੇਮ ਸਿਰਫ ਉਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਮੋੜਿਆ ਜਾਵੇਗਾ, ਜੋ 5 ਸਾਲ ਤੋਂ ਵੱਧ ਪੁਰਾਣੇ ਹਨ ਅਤੇ ਮਹੀਨੇ ‘ਚ 5 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਭੋਜਨ ਛਕਾਉਂਦੇ ਹਨ। …….ਕੀ ਇਸ ਨੂੰ ਲੰਗਰ ‘ਤੇ ਜੀ. ਐਸ. ਟੀ. ਹਟੀ ਕਿਹਾ ਜਾ ਸਕਦਾ? ਛੋਟੇ ਗੁਰਦੁਆਰੇ ਤਾਂ ਇਸਦੇ ਘੇਰੇ ‘ਚ ਹੀ ਨਹੀਂ ਆਉਂਦੇ? (ਹਵਾਲੇ ਲਈ ਸੁਖਬੀਰ ਅਤੇ ਹਰਸਿਮਰਤ ਦਾ ਬਿਆਨ ਹੇਠਾਂ ਦੇਖੋ)

2. ਇਸ ਸੇਵਾ ਭੋਜ ਲਈ ਸਾਰੇ ਮੁਲਕ ਦੀਆਂ ਖੈਰਾਤੀ ਸੰਸਥਾਂਵਾਂ/ ਮੰਦਰਾਂ/ ਗੁਰਦੁਆਰਿਆਂ ਆਦਿ ਲਈ ਕੁੱਲ 325 ਕਰੋੜ ਰਕਮ ਰੱਖੀ ਗਈ ਹੈ ਜਦਕਿ ਸ਼ਰੋਮਣੀ ਕਮੇਟੀ ਦਾ ਬਿਆਨ ਹੈ ਕਿ ਜਨਵਰੀ ਤੋਂ ਜੂਨ ਤੱਕ ਛੇ ਮਹੀਨਿਆਂ ਦੀ ਕੇਵਲ ਉਨ੍ਹਾਂ ਦੀ ਜੀ. ਐਸ. ਟੀ. ਹੀ 3 ਕਰੋੜ 20 ਲੱਖ ਬਣਦੀ ਹੈ।……325 ਕਰੋੜ ਨਾਲ ਕਿੰਨਾ ਕੁ ਚਿਰ ਨਿੱਕਲੂ ਸਾਰੇ ਮੁਲਕ ਦਾ?

3. ਹੁਣ ਕਰਦੇ ਆਂ ਲੰਗਰ ਦੇ ਸਹੀ ਮਆਨਿਆਂ ਅਤੇ ਅਧਿਆਤਮਕ ਪੱਖ ਦੀ, ਜਿਸ ਲਈ ਮੈਂ ਪੰਜਾਬ ਤੋਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਲਿਖਤ ‘ਚੋਂ ਕੁਝ ਤੱਥ ਸਾਂਝੇ ਕਰਦਾਂ:
– ਗੁਰੂ ਕਾ ਲੰਗਰ ਬਨਾਮ ਮੋਦੀ ਸਰਕਾਰ ਦੀ ਖ਼ੈਰਾਤ; ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਗੁਰਧਾਮਾਂ ਵਿਚ ਚੱਲਦੇ ਗੁਰੂ ਕੇ ਲੰਗਰ ਦੀ ਰਸਦ ਖਰੀਦਣ ਉੱਤੇ ਮੋਦੀ ਸਰਕਾਰ ਵਲੋਂ ਲਾਏ ਟੈਕਸ ਤੋਂ “ਛੋਟ” ਬਾਰੇ ਚਤੁਰਾਈ ਨਾਲ ਸਿੱਖ ਜਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੰਗਰ ਦੇ ਵਿਲੱਖਣ ਸੰਕਲਪ ਨੂੰ ਮੁਫ਼ਤ ਰਸੋਈ ਤੱਕ ਮਹਿਦੂਦ ਕਰ ਕੇ ਦੇਖ ਰਹੀ ਹੈ।

– ਸੱਚ ਇਹ ਹੈ ਕਿ ਲੰਗਰ ਲਈ ਖਰੀਦੀਆਂ ਜਾਣ ਵਾਲੀਆਂ ਵਸਤਾਂ ਉੱਤੇ ਜੀਐੱਸਟੀ ਲੱਗੇਗਾ ਅਤੇ ਇਸ ਨਾਲ ਸ਼੍ਰੋਮਣੀ ਕਮੇਟੀ ਉੱਤੇ ਪੈਣ ਵਾਲੇ ਦੋ ਕਰੋੜ ਰੁਪਏ ਦੇ ਸਾਲਾਨਾ ਬੋਝ ਦੀ ਪੂਰਤੀ ਲਈ ਸਰਕਾਰ ਵਲੋਂ ਇਸ ਦੇ ਬਰਾਬਰ ਦੀ ਰਕਮ ਖ਼ੈਰਾਤ ਵਜੋਂ ਦਿੱਤੀ ਜਾਇਆ ਕਰੇਗੀ। ਮੇਰੀ ਸੋਚ ਹੈ ਕਿ ਅਕਾਲੀ ਆਗੂਆਂ ਨੇ ਲੰਗਰ ਲਈ ਸਰਕਾਰੀ ਖ਼ੈਰਾਤ ਪ੍ਰਵਾਨ ਕਰ ਕੇ ਲੰਗਰ ਦੀ ਸੰਸਥਾ ਨੂੰ ਛੁਟਿਆ ਦਿੱਤਾ ਹੈ।

– ਇੱਥੇ ਲੰਗਰ ਨਾਲ ਜੁੜੇ ਸਿਧਾਂਤ ਤੇ ਪ੍ਰੰਪਰਾ ਉੱਤੇ ਵਿਚਾਰ ਕਰਨੀ ਬਣਦੀ ਹੈ। ਗੁਰੂ ਕਾ ਲੰਗਰ ਮਹਿਜ਼ ਮੁਫ਼ਤ ਭੋਜਨ ਖੁਆਉਣ ਵਾਲੀ ਰਸੋਈ ਨਹੀਂ ਹੈ। ਇਹ ਸਿੱਖ ਧਰਮ ਦੀ ਵਿਲੱਖਣ ਵਿਚਾਰਧਾਰਾ ਹੈ ਜਿਸ ਅਨੁਸਾਰ ਲੰਗਰ ਸਰਕਾਰ ਦੀ ਮਾਲੀ ਮਦਦ ਦੀ ਥਾਂ ਸ਼ਰਧਾਲੂਆਂ ਵਲੋਂ ਦਿੱਤੇ ਦਾਨ ਨਾਲ ਚਲਾਇਆ ਜਾਣਾ ਚਾਹੀਦਾ ਹੈ। ਮੋਦੀ ਸਰਕਾਰ ਨੇ ਇਸ ਵਿਲੱਖਣ ਸੰਸਥਾ ਨੂੰ ਮੁਫ਼ਤ ਭੋਜਨ ਖੁਆਉਣ ਵਾਲੀਆਂ ਦੂਜੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਬਰਾਬਰ ਲਿਆ ਕੇ ਛੁਟਿਆ ਦਿੱਤਾ ਹੈ। ਲੰਗਰ, ਦਰਅਸਲ, ਵਰਗ ਤੇ ਜਾਤ-ਪਾਤ ਰਹਿਤ ਸਮਾਜਿਕ-ਆਰਥਿਕ ਸਿੱਖ ਸਿਧਾਂਤ ਦਾ ਪ੍ਰਤੀਕ ਹੈ। ਸਿੱਖ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਇਹ ਪ੍ਰਥਾ ਉਸ ਵੇਲੇ ਜਾਤ-ਪਾਤ ਅਤੇ ਊਚ-ਨੀਚ ਵਿਚ ਵੰਡੇ ਹੋਏ ਹਿੰਦੂ ਸਮਾਜ ਦਾ ਤੋੜ ਸੀ। ਗੁਰੂ ਨਾਨਕ ਨੇ ਇਹ ਪ੍ਰਥਾ ਬੰਦੇ ਦੀ ਮਾਨਵੀ ਸ਼ਾਨ ਤੇ ਗੌਰਵ ਨੂੰ ਵਡਿਆਉਣ ਲਈ ਸ਼ੁਰੂ ਕੀਤੀ ਸੀ।

– ਅਕਬਰ ਬਾਦਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤੀਜੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਉਨ੍ਹਾਂ ਉਸ ਨੂੰ ਮਿਲਣ ਤੋਂ ਪਹਿਲਾਂ ਲੰਗਰ ਛਕਣ ਦੀ ਤਾਕੀਦ ਕੀਤੀ। ਇਸ ਪਿੱਛੇ ਮਾਮਲਾ ਸੰਗਤ ਤੇ ਪੰਗਤ ਰਾਹੀਂ ਮਨੁੱਖੀ ਬਰਾਬਰੀ ਦਾ ਸਿਧਾਂਤ ਪ੍ਰਗਟ ਕਰਨਾ ਸੀ। ਅਕਬਰ ਲੰਗਰ ਦੀ ਪ੍ਰਥਾ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਲੰਗਰ ਚਲਾਉਣ ਲਈ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ ਪਰ ਗੁਰੂ ਅਮਰ ਦਾਸ ਜੀ ਨੇ ਇਹ ਪੇਸ਼ਕਸ਼ ਨਾਮਨਜ਼ੂਰ ਕਰਦਿਆਂ ਕਿਹਾ ਸੀ ਕਿ ਲੰਗਰ ਸਰਕਾਰੀ ਖ਼ੈਰਾਤ ਨਾਲ ਨਹੀਂ ਸਗੋਂ ਸ਼ਰਧਾਲੂਆਂ ਦੀਆਂ ਭੇਟਾਵਾਂ ਨਾਲ ਹੀ ਚੱਲੇਗਾ। ਲੰਗਰ ਚਲਾਉਣ ਲਈ ਬਾਅਦ ਵਿਚ ਜਾਗੀਰਾਂ ਵੀ ਖਰੀਦੀਆਂ ਗਈਆਂ ਪਰ ਇਹ ਵੀ ਸੰਗਤ ਦੁਆਰਾ ਭੇਟ ਕੀਤੀ ਮਾਇਆ ਵਿਚੋਂ ਹੀ ਖਰੀਦੀਆਂ ਗਈਆਂ ਸਨ।

– ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਗੁਰਦੁਆਰਿਆਂ ਦੇ ਨਾਂ ਜ਼ਮੀਨਾਂ ਦਾ ਵੱਡਾ ਰਕਬਾ ਲਾਇਆ ਗਿਆ। ਸਿੱਖ ਸਿਧਾਂਤਕਾਰ ਇਸ ਨੂੰ ਪ੍ਰਵਾਨਗੀ ਦਿੰਦੇ ਹੋਏ ਆਖਦੇ ਹਨ ਕਿ ਰਣਜੀਤ ਸਿੰਘ ਦਾ ਰਾਜ ਸਰਕਾਰ-ਇ-ਖ਼ਾਲਸਾ ਸੀ ਜੋ ਸ੍ਰੀ ਅਕਾਲ਼ ਤਖ਼ਤ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦੀ ਸੀ; ਇਸ ਨੂੰ ਪ੍ਰਵਾਨ ਕਰ ਕੇ ਹੀ ਮਹਾਰਾਜਾ ਰਣਜੀਤ ਸਿੰਘ, ਜਥੇਦਾਰ ਅਕਾਲੀ ਫੂਲਾ ਸਿੰਘ ਵਲੋਂ ਧਾਰਮਿਕ ਅਵੱਗਿਆ ਦੇ ਦੋਸ਼ ਵਿਚ ਤਲਬ ਕੀਤੇ ਜਾਣ ਉੱਤੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਇਆ ਸੀ। ਉਸ ਵੇਲੇ ਦਰਬਾਰ ਸਾਹਿਬ ਦੇ ਲੰਗਰ ਨਾਲ ਜੁੜਿਆ ਇੱਕ ਹੋਰ ਫੈਸਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਐਲਾਨ ਕੀਤਾ ਸੀ ਕਿ ਲੰਗਰ ਲਈ ਮਹਾਰਾਜਾ ਰਣਜੀਤ ਸਿੰਘ ਦੇ ਘਰੋਂ ਆਉਂਦੀ ਰਸਦ ਬੰਦ ਕੀਤੀ ਜਾਵੇ ਅਤੇ ਇਹ ਲੰਗਰ ਸੰਗਤਾਂ ਸ਼ਰਧਾਲੂਆਂ ਦੀਆਂ ਭੇਟਾਵਾਂ ਨਾਲ ਚੱਲੇਗਾ।

– ਦੱਸਣਾ ਵਾਜਬ ਹੈ ਕਿ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਜੀਐੱਸਟੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਹਿੰਦੂਆਂ ਉੱਤੇ ਲਾਏ ਜਾਣ ਵਾਲੇ ਟੈਕਸ ‘ਜਜ਼ੀਆ’ ਕਹਿ ਕੇ ਇਸ ਦੀ ਕਰੜੀ ਆਲੋਚਨਾ ਕੀਤੀ ਸੀ। ਉਸ ਨੂੰ ਇਸ ਬਿਆਨ ਦੀ ਭਾਰੀ ਕੀਮਤ ਚੁਕਾਉਣੀ ਪਈ, ਉਸ ਨੂੰ ਅਗਲੀ ਚੋਣ ਵਿਚ ਪ੍ਰਧਾਨਗੀ ਪਦ ਤੋਂ ਲਾਹ ਦਿੱਤਾ ਗਿਆ ਸੀ। ਇਸ ਬਿਆਨ ਉੱਤੇ ਆਰਐੱਸਐੱਸ ਨੇ ਇਤਰਾਜ਼ ਕੀਤਾ ਸੀ ਅਤੇ ਇਸ ਦੇ ਇੱਕ ਆਗੂ ਨੇ ਪਟਿਆਲੇ ਵਿਚ ਮਿਲ ਕੇ ਇਸ ਬਾਰੇ ਉਸ ਨੂੰ ਜਾਣੂ ਵੀ ਕਰਵਾਇਆ ਸੀ। ਪ੍ਰੋ. ਬਡੂੰਗਰ ਨੇ ਇਹ ਜਾਣਕਾਰੀ ਬਾਅਦ ਵਿਚ ਕਈਆਂ ਨਾਲ ਸਾਂਝੀ ਕੀਤੀ ਸੀ।

* ਪੂਰੇ ਲੇਖ ਦਾ ਲਿੰਕ ਕੁਮੈਂਟ ਬੌਕਸ ‘ਚ ਪਾ ਰਿਹਾਂ।

ਆਪਣੇ ਨੰਬਰ ਬਣਾਉਣ ਲਈ ਬਾਦਲਕੇ ਆਪਣੀ ਪਿੱਠ ਆਪੇ ਜਿੰਨੀ ਮਰਜ਼ੀ ਥਾਪੜੀ ਜਾਣ ਪਰ ਅਸਲੀਅਤ ਇਹੀ ਹੈ ਕਿ ਲੰਗਰ ‘ਤੇ ਮੋਦੀ ਵਲੋਂ ਲਾਇਆ ਜਜ਼ੀਆ ਹਟਿਆ ਨਹੀਂ।

– ਗੁਰਪ੍ਰੀਤ ਸਿੰਘ ਸਹੋਤਾ

Read More...

Uncategorized

ਸ਼ਹੀਦ_ਗਿਆਨੀ_ਜੋਗਿੰਦਰ_ਸਿੰਘ ਜੀ ਦਮਦਮੀ ਟਕਸਾਲ ਵਾਲੇ ਜਿੰਨਾ ਨੇ ਘੰਟਾ ਘਰ ਵਾਲੇ ਪਾਸੇ ਤੋਂ ਦੁਸ਼ਟਾਂ ਨੂੰ ਲੋਹੇ ਦੇ ਚਣੇ ਚਬਾਏ

ਸ਼ਹੀਦ_ਗਿਆਨੀ_ਜੋਗਿੰਦਰ_ਸਿੰਘ ਜੀ ਦਮਦਮੀ ਟਕਸਾਲ ਵਾਲੇ , ਜਿੰਨਾ ਨੇ ਘੰਟਾ ਘਰ ਵਾਲੇ ਪਾਸੇ ਦੇ ਮੋਰਚੇ ਕਮਾਂਡ ਕੀਤੇ ਸਨ। ਗਿਆਨੀ ਜੀ ਦੀ ਕਮਾਂਡ ਹੇਠ ਸਿੰਘਾਂ ਨੇ ਦੁਸ਼ਟਾਂ ਨੂੰ ਲੋਹੇ ਦੇ ਚਣੇ ਚਬਾਏ ਅਤੇ ਦੁਸ਼ਟਾਂ ਦੀਆਂ ਲਾਸ਼ਾਂ ਦੇ ਸਥਰ ਵਿਛਾ ਦਿੱਤੇ. ਜਦ ਤਕ ਗਿਆਨੀ ਜੀ ਦਾ ਮੋਰਚਾ ਕਾਇਮ ਰਿਹਾ, ਹਿੰਦੁਸਤਾਨੀ ਫੌਜਾਂ ਘੰਟਾ ਘਰ ਵਾਲੇ ਪਾਸੇ ਤੋਂ ਪਰਕਰਮਾ ਚ ਦਾਖਲ ਨਹੀ ਹੋ ਸਕੀਆਂ। ਗਿਆਨੀ ਜੀ ਰਿਸ਼ਤੇਦਾਰੀ ਵਿਚ ਸੰਤ ਜੀ ਦੇ ਕੁੜਮ ਵੀ ਹਨ। ਆਪ ਜੀ ਦੀ ਧੀ ਬੀਬੀ ਅਮਨ ਦੀਪ ਕੌਰ ਦਾ ਅਨੰਦੁ ਕਾਰਜ ਸੰਤ ਜੀ ਦੇ ਵੱਡੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਨਾਲ ਹੋਇਆ ਹੈ।
Shaheed Giani Joginder Singh Ji Damdami Taksal -Giani ji commanded the MORCHAS at GHANTA GHAR side ( Northern Entrance Of Darbar Sahib) during ”Third Battle of Amritsar” in June 1984.
Singhs gave such a tough resistance to Indian Army that they couldn’t enter this Gate till the dawn of 6th June. Hundreds of Armymen died on this side. Singhs played proper HOLA with Blood of enemies on this Side. They are also ”Kudam” of SantJi, as Giani Ji’s daughter Bibi Amandeep Kaur is married to Bhai Isher Singh Ji, Son of Sant Jarnail Singh Ji Khalsa Bhindranwale.

Read More...

Uncategorized

3 June ਦਾ ਦਿਨ ਭਾਰਤੀ ਫੋਰਸਾਂ ਵਲੋਂ #ਸ੍ਰੀ_ਦਰਬਾਰ_ਸਾਹਿਬ ਤੇ ਹਮਲਾ ਜਾਰੀ ਸੀ II ਭਾਈ ਅਮਰੀਕ ਸਿੰਘ ਜੀ ਨੇ ਪਰਿਵਾਰ ਨੂੰ ਬੁਲਾਇਆ..

3 June ਦਾ ਦਿਨ ਭਾਰਤੀ ਫੋਰਸਾਂ ਵਲੋਂ ਸ੍ਰੀ_ਦਰਬਾਰ_ਸਾਹਿਬਤੇ ਹਮਲਾ ਜਾਰੀ ਸੀ , ਗੋਲਾ ਬਾਰੀ ਦੇ ਵਿਚ ਭਾਈ ਅਮਰੀਕ ਸਿੰਘ ਜੀ ਨੇ ਪਰਿਵਾਰ ਨੂੰ ਬੁਲਾਇਆ ਅਤੇ ਆਪ ਖੁਲੇ ਦਰਵਾਜੇ ਚ ਬੈਠਗੇ। ਬੀਬੀ ਸਤਵੰਤ_ਕੌਰ ਭਾਈ ਸਾਹਿਬ ਜੀ ਦੇ ਲਾਗੇ ਬੈਠੇ ਸਨ। ਭਾਈ ਸਾਹਿਬ ਜੀ ਨੇ ਮਾਂ ਨਾਲ ਕਾਫੀ ਲੰਮੀ ਵਿਚਾਰ ਕੀਤੀ ਪਰਿਵਾਰ ਬਾਰੇ ਤੇ ਅਖੀਰ ਚ ਮਾਂ ਨੂੰ ਕਿਹਾ ਤੁਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਬਾਹਰ ਚਲੇ ਜਾਣਾ ਜਿਸ ਵੇਲੇ ਥੋੜੀ ਕਰਫਿਊ ਦੀ ਢਿੱਲ ਹੋਵੇਗੀ। ਮਾਂ ਭਾਈ ਸਾਹਿਬ ਜੀ ਦੀ ਗੱਲ ਸੁਣਕੇ ਹੈਰਾਨ ਪੁਛਣ ਲਗੇ ਕਿਉਂ ਚਲੇ ਜਾਈਏ ?
ਭਾਈ ਸਾਹਿਬ ਜੀ ਨੇ ਕਿਹਾ ਹੁਣ ਹਾਲਤ ਬਿਗੜਦੇ ਜਾ ਰਿਹੇ ਹਨ ਜਦ ਕਰਫਿਊ ਚ ਢਿਲ ਹੋਵੇਗੀ ਕਿਤੇ ਸੁਰਖਿਅਤ ਥਾਂ ਤੇ ਚਲੇ ਜਾਓ ਬਚਿਆਂ ਨੂੰ ਲੈਕੇ। ਭਾਈ ਸਾਹਿਬ ਜੀ ਦੇ ਮਾਂ ਸਹਿਮਤ ਹੋ ਗਏ ਪਰ ਜਦ ਭਾਈ ਸਾਹਿਬ ਜੀ ਦੇ ਸਿੰਘਣੀ ਨੂੰ ਪੁਛਿਆ ਤਾਂ ਓਹਨਾਂ ਨੇ ਅਗੋਂ ਸਵਾਲ ਕੀਤਾ ਕਿਉਂ ? ਭਾਈ ਸਾਹਿਬ ਜੀ ਨੇ ਜਵਾਬ ਦਿਤਾ ਬੀਬੀ_ਹਰਮੀਤ_ਕੌਰ ਨੂੰ ਮੈਂ ਹੁਣ ਸ਼ਹੀਦੀ ਪ੍ਰਾਪਤ ਕਰਨ ਜਾ ਰਿਹਾ ਹਾਂ। ਇਹ ਗੱਲ ਸੁਣ ਕੇ ਬੀਬੀ ਹਰਮੀਤ ਕੌਰ ਹੈਰਾਨ ਹੋ ਗਏ।
ਭਾਈ ਸਾਹਿਬ ਨੇ ਕਿਹਾ ਅਸੀਂ ਏਨੇ ਲਮੇਂ ਸਮੇਂ ਤੋਂ ਜਿਸ ਘੜੀ ਦਾ ਇੰਤਜ਼ਾਰ ਕਰ ਰਿਹੇ ਸੀ ਹੁਣ ਓਹ ਵੇਲਾ ਆ ਗਿਆ ਹੈ ਮੈਂ ਸ੍ਰੀ_ਗੁਰੂ_ਰਾਮ_ਦਾਸ_ਜੀ ਦੇ ਚਰਨਾਂ ਵਿਚ ਸ਼ਹੀਦ ਹੋਣਾ ਚਾਹੁੰਦਾ ਹਾਂ ਇਹ ਸੁਭਾਗੇ ਦਿਨ ਵਾਸਤੇ ਹੀ ਅਸੀਂ ਜਿਉ ਰਿਹੇ ਹਾਂ। ਮੈਂ ਨਹੀਂ ਚਾਹੁੰਦਾ ਕੀ ਕਿਸੇ ਗਲੀ ਨੁਕੜ ਚ ਮਾਰੇ ਜਾਈਏ। ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਆਪਣੇ ਪ੍ਰੀਤਮ ਦੇ ਚਰਨਾਂ ਵਿਚ ਸ਼ਹੀਦ ਹੋਣ ਦਾ, ਹੁਣ ਤੁਸੀਂ ਇਉਂ ਕਰੋ ਕੀ ਬਚਿਆਂ ਨੂੰ ਦੂਰ ਕੀਤੇ ਲੈ ਜਾਓ।
ਬੀਬੀ ਹਰਮੀਤ ਕੌਰ ਏਸ ਔਖੇ ਵੇਲੇ ਭਾਈ ਸਾਹਿਬ ਜੀ ਨੂੰ ਛਡਣ ਦੇ ਹਕ ਚ ਨਹੀਂ ਸਨ ,ਉਹਨਾਂ ਦਾ ਮਨ ਨਹੀਂ ਸੀ ਚਾਹੁੰਦਾ ਓਹਨਾਂ ਨੂੰ ਛਡ ਕੇ ਜਾਣ ਨੂੰ ,ਪਰ ਭਾਈ ਅਮਰੀਕ ਸਿੰਘ ਜੀ ਨੇ ਮਜਬੂਰ ਕਰ ਦਿਤਾ।
ਭਾਈ ਸਾਹਿਬ ਜੀ ਨੇ ਕਿਹਾ ਜਦ ਛੂਟ ਮਿਲਦੀ ਹੈ ਕਰਫਿਊ ਦੀ ਤਾਂ ਪਹਿਲਾਂ ਵੱਡੀ ਬੇਟੀ ਨੂੰ ਲੈ ਜਾਵੀਂ ਕੁਝ ਸਿੰਘ ਨਾਲ ਭੇਜ ਦੇਵਾਂਗੇ, ਵਾਹਿਗੁਰੂ ਨੇ ਚਾਹਿਆ ਤਾਂ ਸਬ ਠੀਕ ਹੋਵੇਗਾ ਅਤੇ ਬੀਬੀ ਹਰਮੀਤ_ਕੌਰ ਵੱਡੀ ਬੇਟੀ ਨੂੰ ਲੇਕੇ ਚਲੇ ਗਏ ਤੇ ਛੋਟੀ ਬੇਟੀ ਤੇ ਮਾਂ ਭਾਈ ਸਾਹਿਬ ਜੀ ਦੇ ਕੋਲ ਹੀ ਰਹੇ ।ਭਾਈ ਸਾਹਿਬ ਜੀ ਨੇ ਆਪਣੀ ਬੇਟੀ ਮਾਂ ਅਤੇ ਸਿੰਘਣੀ ਨਾਲ 20 ਕੁ ਮਿੰਟ ਗੁਜਾਰੇ ਤੇ ਪਰਿਵਾਰ ਨੂੰ ਛਡਣ ਵੇਲੇ ਕਿਹਾ ਮੇਰੇ ਬਚਿਆਂ ਨੂੰ ਉਚ ਸਿਖਿਆ ਦੇਣ ਦੀ ਕੋਸ਼ਿਸ਼ ਕਰਨੀ ਜੇ ਜਿਉਂਦੇ ਰਿਹੇ ਤਾਂ ਮੈਂ ਕੁਝ ਜਮੀਨ ਖਰੀਦੀ ਸੀ ਬਾਬਾ_ਠਾਕੁਰ_ਸਿੰਘਜੀ ਦਾ ਇਹ ਕਰਜ ਵਾਪਸ ਕਰਨਾ ਹੈ ਇਹ ਸਮਝ ਹੀ ਸਕਦੇ ਹੋ।ਭਾਈ ਸਾਹਿਬ ਜੀ ਨੇ ਕਿਹਾ ਮੈਂ ਵਾਹਿਗੁਰੂ ਦਾ ਸ਼ੁਕਰਗੁਜਾਰ ਹਾਂ ਮੈਂ ਚੜਦੀ ਕਲਾ ਚ ਹਾਂ ਮੇਰੀ ਸ਼ਹੀਦੀ ਤੇ ਰੋਣਾ ਤਾਂ ਬਿਲਕੁਲ ਨਹੀਂ।

ਭਾਈ ਅਮਰੀਕ ਸਿੰਘ ਜੀ ਦਾ ਜੀਵਨ ਇਕ ਸੇਧ ਹੈ, ਅੱਜਕਲ ਦੇ ਆਗੂਆਂ ਵਾਸਤੇ ਇਕ ਘਟਨਾ ਸ੍ਰੀ ਦਰਬਾਰ_ਸਾਹਿਬ ਜੀ ਤੇ ਹਮਲੇ ਦੇ ਓਸੇ ਦਿਨ ਦੀ ਹੈ ਜਿਕਰ ਕਰਨਾ ਬਹੁਤ ਜਰੂਰੀ ਹੈ ।ਭਾਈ ਸਹੀਬ ਜੀ ਲੰਗਰ ਹਾਲ ਦੀ ਛਤ ਦੇ ਉਪਰੀ ਕਮਰੇ ਚ ਬੈਠੇ ਸਨ। ਓਹਨਾਂ ਦੀ ਛੋਟੀ ਬੇਟੀ ਰੋਈ ਜਾ ਰਹੀ ਸੀ ਤੇ ਜਿਦ ਕਰ ਰਿਹੇ ਸਨ, ਭਾਈ ਸਾਹਿਬ ਜੀ ਨੇ ਆਪਣੀ ਜੇਬ ਵਿਚੋਂ ਕਲਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੀ ਚੁਪ ਹੋ ਜਾਉ ਪਰ ਨਹੀਂ ਬੇਟੀ ਜਿਦ ਕਰ ਬੈਠੀ ਸੀ, ਓਹ ਪੰਜ ਰੂਪਏ ਦਾ ਨੋਟ ਲੇਣਾ ਚਾਹੁੰਦੀ ਸੀ। ਹੋਰ ਮੁਖ ਸਿੰਘਾਂ ਦੇ ਕਹਿਣ ਤੇ ਬੇਟੀ ਨੂੰ ਪਤਿਆਉਣ ਵਾਸਤੇ ਭਾਈ ਸਾਹਿਬ ਜੀ ਨੇ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕਡ ਕੇ ਦੇ ਦਿਤਾ, ਜਦ ਖੇਡਦੀ ਖੇਡਦੀ ਸੌਂ ਗਈ ਬੇਟੀ ਤਾਂ ਓਹਨਾਂ ਨੇ ਓਹ ਹੋਲੀ ਜਹੀ ਪੰਜ ਦਾ ਨੋਟ ਹਥ ਵਿਚੋਂ ਖਿਚ ਲਇਆ।ਨਾਲ ਬੈਠੇ ਹੋਰ ਸਿੰਘ ਵੇਖਣ ਲਗੇ ਤਾਂ ਭਾਈ ਅਮਰੀਕ ਸਿੰਘ ਜੀ ਨੇ ਕਿਹਾ ਇਹ ਪੰਥ ਕੌਮ ਦੀ ਮਾਇਆ ਹੈ, ਇਹ ਪੰਜ ਰੁਪਏ ਤਾਂ ਦੂਰ ਮੈਂ ਇਕ ਰੁਪਿਆ ਵੀ ਆਪਣੇ ਬਚਿਆਂ ਪਰਿਵਾਰ ਨੂੰ ਨਹੀਂ ਦੇ ਸਕਦਾ , ਇਹ ਜਿਸ ਕੰਮ ਵਾਸਤੇ ਹੈ ਓਸੇ ਕੰਮ ਨੂੰ ਲਗੂਗੀ ਓਹੀ ਸਹੀ ਹੈ।
ਇਸਦੇ ਨਾਲ ਹੀ ਭਾਈ ਸਾਹਿਬ ਜੀ ਨੇ ਕਿਹਾ ਚੰਗਾ ਅਗਰ ਵਾਹਿਗੁਰੂ ਨੇ ਚਾਹਿਆ ਤਾਂ ਫੇਰ ਮਿਲਣਗੇ ਅਤੇ ਸਬ ਨੂੰ ਜੋਰ ਦੇ ਕੇ ਕਿਹਾ ਹੁਣ ਜਾਓ ।ਭਾਈ ਸਾਹਿਬ ਜੀ ਦੇ ਸਿੰਘਣੀ ਨੇ ਫੇਰ ਏਸ ਵਾਜੋਂ ਕਿਹਾ ਕੀ ਸ਼ਾਇਦ ਮਨ ਬਦਲ ਜਾਵੇ ਤੇ ਮੈਨੂੰ ਨਾ ਜਾਣ ਨੂੰ ਕਹਿਣ ਤੇ ਫੇਰ ਪੁਛਿਆ ਪਰ ਭਾਈ ਸਾਹਿਬ ਜੀ ਦਾ ਓਹੀ ਜਵਾਬ ਸੀ। ਖਾਲਸਾ ਸਚ ਤੇ ਡਟਿਆ ਰਹਿੰਦਾ ਹੈ ਓਹ ਤਾਹੀ ਖਾਲਿਸ ਹੈ ਅਤੇ ਖਾਲਸਾ ਕਹਾਉਂਦਾ ਹੈ ਅਤੇ ਬੀਬੀ ਹਰਮੀਤ ਕੌਰ ਜੀ ਨੂੰ ਆਖਿਰੀ ਫਤਹਿ ਬੁਲਾਈ ”’ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ”’ ਅਤੇ ਛਡ ਕੇ ਚਲੇ ਗਏ।
ਬਾਹਰ ਗੋਲੀਆਂ ਦੀ ਅਵਾਜ਼ ਬਹੁਤ ਸ਼ੋਰ ਕਰ ਰਹੀ ਸੀ ਬੀਬੀ ਹਰਮੀਤ ਕੌਰ ਆਪਣੇ ਨਾਲ ਰੋਟੀ ਪਾਣੀ ਦੀ ਬੋਤਲ , ਕੁਝ ਮਟਰ ਅਤੇ ਸੁਕੀਆਂ ਲਕੜਾਂ ਲੈ ਆਈ ਸੀ ਜੋ ਓਥੇ ਰਖਿਆ ਹੋਇਆ ਸੀ ਭਾਈ ਸਾਹਿਬ ਜੀ ਨੇ ਨਾ ਕਰ ਦਿਤੀ ਸੀ ਕਿਹਾ ਕੀ ਮੈਨੂੰ ਇਹਨਾਂ ਸਬਨਾ ਦੀ ਲੋੜ ਨਹੀਂ ਹੈ ।

ਸਾਰੇ ਪਰਿਸਰ ਦੀ ਬਿਜਲੀ ਕਟ ਦਿਤੀ ਗਈ ਸੀ।ਹਨੇਰਾ ਪਸਰ ਰਿਹਾ ਸੀ ਸਾਰੇ ਪਾਸੇ, ਬਚਿਆਂ ਦੇ ਕੰਨਾ ਚ ਸਿਰਫ ਗੋਲੀਆਂ ਦੀ ਅਵਾਜਾਂ ਹੀ ਗੂੰਜ ਰਹੀਆਂ ਸੀ। ਓਹਨਾਂ ਦੇ ਕੰਨਾ ਚ ਰੁਈਂ ਪਾ ਦਿਤੀ ਕਿ ਥੋੜਾ ਬਹੁਤ ਸ਼ੋਰ ਤੋਂ ਬਚੇ ਰਹਿਣ ।ਬੀਬੀ ਹਰਮੀਤ ਕੌਰ ਆਪਣੇ ਕਮਰੇ ਚ ਇਕਲੇ ਹੀ ਬੈਠੇ ਹੋਏ ਸੀ। ਲੰਗਰ_ਹਾਲ ਵੀ ਸੁਰਖਿਅਤ ਨਹੀਂ ਓਥੇ ਔਰਤਾਂ ਵੀ ਪਰੇਸ਼ਾਨ ਹੀ ਸਨ।

ਭਾਈ ਸਾਹਿਬ ਜੀ ਲੰਗਰ ਹਾਲ ਦੀ ਛਤ ਤੇ ਫੌਜ ਨਾਲ ਟੱਕਰ ਲੈ ਰਹੇ ਸਨ ਤੇ ਫੇਰ ਸ੍ਰੀ ਅਕਾਲ_ਤਖਤ_ਸਾਹਿਬ ਵਲ ਚਲੇ ਗਏ । ਹੈਲੀਕਪਟਰ ਲੰਗਰ ਹਾਲ ਦੀ ਛਤ ਤੇ ਮੰਡਰਾ ਰਿਹਾ ਸੀ, ਓਸ ਵਿਚੋਂ ਰੂਸ ਵਲੋਂ ਟ੍ਰੇਂਡ ਕੀਤੇ ਕਮਾਂਡੋ ਥਲੇ ਉਤਰ ਰਿਹੇ ਸੀ। ਸੀ. ਆਰ. ਪੀ ਵਾਲੇ ਹੈਲੀਕਪਟਰ ਨੂੰ ਤਿਆਰ ਦਿਸ਼ਾ ਨਿਰਦੇਸ਼ ਦੇ ਰਿਹੇ ਸੀ, ਜਿਸ ਵਿਚ ਭਾਰੀ ਮਸ਼ੀਨ ਗੰਨ ਲਗੀ ਹੋਈ ਸੀ ਜੋ ਬਹੁਤ ਤਬਾਹੀ ਮਚਾਉਂਦੀ ਸੀ । ਭਾਈ ਅਮਰੀਕ ਸਿੰਘ ਨੇ ਤਾਂ ਆਪਣੀ ਐਲ. ਐਮ. ਜੀ ਹੈਲੀਕਾਪਟਰ ਵਲ ਵੀ ਸਿੱਧੀ ਕਰ ਕੇ ਬੱਰਸ਼ਟ ਮਾਰੇ ਪਰ ਉਹ ਰੇਂਜ ਤੋਂ ਬਾਹਰ ਸੀ।ਕਾਰ ਸੇਵਾ ਵਾਲੇ ਸਿੰਘਾਂ ਚੋਂ ਇਕ ਫੌਜੀ ਸਿੰਘ ਸੀ ਉਹ ਭਾਈ ਸਾਹਿਬ ਨੂੰ ਕਹਿੰਦਾ ਇਹ ਹੈਲੀਕਾਪਟਰ ਫੌਜੀਆਂ ਨੇ ਰੇਂਜ ਦਾ ਹਿਸਾਬ ਦਾ ਕੇ ਖਲਾਰੇ ਹੁੰਦੇ ਆ।ਫਿਰ ਭਾਈ ਸਾਹਿਬ ਨੇ ਓਧਰ ਨੂੰ ਹੋਰ ਬੱਰਸ਼ਟ ਨਹੀਂ ਮਾਰਿਆ ਪਰ ਹੈਲੀਕਾਪਟਰ ਚੋਂ ਇਕ ਵੀ ਕਮਾਂਡੋ ਸਹੀ ਸਲਾਮਤ ਨਹੀਂ ਉਤਰਨ ਦਿੱਤੇ ।
ਸੀ. ਆਰ. ਪੀ ਦੇ ਸ੍ਰੀ ਦਰਬਾਰ ਸਾਹਿਬ ਪਰਿਕ੍ਰਮਾ ਚ ਦਾਖਿਲ ਹੋਣ ਤੋਂ ਪਹਿਲਾਂ ਕੁਝ ਸਿੰਘਣੀਆਂ ਅਤੇ ਬੀਬੀ ਹਰਮੀਤ ਕੌਰ ਨੇ ਆਪਣੇ ਬਚਿਆਂ ਸਮੇਤ ਬਾਹਰ ਨਿਕਲਣ ਚ ਕਾਮਯਾਬ ਹੋਗੇ ਸੀ।ਸ਼ਹੀਦ_ਭਾਈ_ਅਮਰੀਕ_ਸਿੰਘ ਜੀ ਦੇ ਪਰਿਵਾਰ ਦੀ ਚੜਦੀ ਕਲਾ ਵਾਸਤੇ ਕੌਮ ਅਰਦਾਸ ਕਰੇ ।
– Jagbir Singh Riar

Read More...