Dilpreet Baba ਨੇ ਦੱਸਿਆ -ਕਿਉਂ ਮਾਰੀ Parmish Verma ਦੇ ਗੋਲੀ ??

Sharing is caring!

ਜੇ ਦਮ ਹੈ ਅਲਾਂਟੇ ਮਾਲ ਆ ਜਾਇਓ” !! ਇਹ ਸ਼ਬਦਾਵਲੀ ਸੀ ਪਰਮੀਸ਼ ਵਰਮਾ ਦੀ ਦਿਲਪ੍ਰੀਤ ਢਾਹਾਂ ਨੂੰ। ਜੀ ਹਾਂ !! ਦਿਲਪ੍ਰੀਤ ਢਾਹਾਂ ਨੇ ਆਖਿਰਕਾਰ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਦਾ ਕਾਰਨ ਦੱਸ ਹੀ ਦਿੱਤਾ ਹੈ। ਦਿਲਪ੍ਰੀਤ ਅਨੁਸਾਰ ਉਸਦਾ ਖਾਸ ਬੰਦਾ ਗੌਰਵ ਪਟਿਆਲ ਉਰਫ ਲੱਕੀ ਗਾਇਕਾਂ ਨੂੰ ਬੌਂਸਰ ਇਕੱਠੇ ਕਰਨ ਦਾ ਕੰਮ ਕਰਦਾ ਸੀ। ਜਿਸ ਕਰਕੇ ਲੱਕੀ ਦੀ ਪੰਜਾਬੀ ਇੰਡਸਟਰੀ ਵਿਚ ਕਾਫੀ ਜਾਣ-ਪਹਿਚਾਣ ਸੀ। ਇਥੋਂ ਤੱਕ ਕਿ ਪਰਮੀਸ਼ ਵਰਮਾ ਦਾ ਪਰਸਨਲ ਨੰਬਰ ਵੀ ਲੱਕੀ ਕੋਲ ਹੈਗਾ ਸੀ। ਦਿਲਪ੍ਰੀਤ ਅਨੁਸਾਰ ਉਸਦੇ ਕਹਿਣ ਤੇ 15 ਅਪ੍ਰੈਲ ਨੂੰ ਲੱਕੀ ਨੇ ਪਰਮੀਸ਼ ਨੂੰ ਫੋਨ ਕੀਤਾ ਤੇ ਪੈਸੇ ਦੇਣ ਦੀ ਗੱਲ ਕਹੀ ਤਾਂ ਅੱਗੋਂ ਪਰਮੀਸ਼ ਨੇ ਗੁੱਸੇ ਚ ਜਵਾਬ ਦਿੱਤਾ ਕਿ ਉਸਨੇ ਨਾਂ ਹੀ ਦਿਲਪ੍ਰੀਤ ਬਾਬੇ ਦਾ ਨਾਮ ਸੁਣਿਆ ਤੇ ਨਾ ਹੀ ਤੇਰਾ ਸੁਣਿਆ,ਉਲਟਾ ਪਰਮੀਸ਼ ਨੇ ਉਹਨਾਂ ਨੂੰ ਲਾਲਕਾਰ ਦਿਆਂ ਕਿਹਾ ਕਿ ਬਹੁਤ ਘੈਂਟ ਬਣਨ ਦੀ ਲੋੜ ਨੀਂ,ਮੈਂ ਆਪਣਾ ਪ੍ਰੋਗਰਾਮ ਕਰਨ ਅਲਾਂਟੇ ਮਾਲ ਜਾ ਰਿਹਾ ਜੇ ਦਮ ਹੈ ਤਾ ਆ ਜਾਇਓ। ਦਿਲਪ੍ਰੀਤ ਅਨੁਸਾਰ ਉਹ ਅਲਾਂਟੇ ਮਾਲ ਵੀ ਗਏ ਤੇ ਉਸਦਾ ਇੰਤਜ਼ਾਰ ਵੀ ਕੀਤਾ ਪਰ ਪਰਮੀਸ਼ ਕਦੋਂ ਪ੍ਰੋਗਰਾਮ ਕਰਕੇ ਨਿਕਲ ਗਿਆ,ਪਤਾ ਹੀ ਨਾ ਲੱਗਾ। ਦਿਲਪ੍ਰੀਤ ਨੂੰ ਪਤਾ ਸੀ ਕਿ ਪਰਮੀਸ਼ ਕਿਥੇ ਰਹਿੰਦਾ ਹੈ ਸੋ ਉਹ ਓਥੇ ਚਲੇ ਗਏ। ਜਦੋਂ ਪਰਮੀਸ਼ ਓਥੇ ਆਇਆ ਤਾਂ ਉਹਨਾਂ ਨੇ ਕਾਰ ਅੱਗੇ ਰੋਕ ਕੇ ਉਸਤੇ ਫਾਇਰ ਕੀਤੇ। ਪਰਮੀਸ਼ ਉੱਤੇ ਗੋਲੀ ਲੱਕੀ ਨੇ ਹੀ ਚਲਾਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਪੰਜਾਬ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਬੀਤੀ 9 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਹੈ| ਦਿਲਪ੍ਰੀਤ ਬਾਬੇ ਦੀ ਗ੍ਰਿਫ਼ਤਾਰੀ ਦੇ ਦੌਰਾਨ ਉਸ ਦੀ ਲੱਤ ਉੱਤੇ ਗੋਲ਼ੀ ਲੱਗੀ ਜਿਸਤੋਂ ਬਾਅਦ ਉਸ ਨੂੰ PGI ਦਾਖਿਲ ਕਰਾਇਆ ਗਿਆ| ਗੈਂਗਸਟਰ ਬਾਬੇ ਦੇ ਖ਼ਿਲਾਫ਼ ਕਈ ਵੱਡੀਆਂ ਗੱਲਾਂ ਸਾਹਮਣੇ ਆਇਆ ਹਨ|ਦਿਲਪ੍ਰੀਤ ਬਾਬਾ ਪਹਿਲਾ ਵੀ ਡਰੱਗ ਦੀ ਜ਼ਿਆਦਾ ਦੋਜ਼ ਲੈਣ ਕਾਰਨ PGI ਵਿੱਚ ਦਾਖਲ ਰਹਿ ਚੁੱਕਿਆ ਹੈ| ਇਹ ਵੱਡਾ ਖ਼ੁਲਾਸਾ ਉਸ ਦੀ ਮਹਿਲਾ ਮਿੱਤਰ ਨੇ ਦਿੱਤਾ ਹੈ| ਬਾਬੇ ਦੀ ਮਹਿਲਾ ਮਿੱਤਰ ਦੇ ਮੁਤਾਬਿਕ ਦਿਲਪ੍ਰੀਤ ਕੁੱਝ ਦਿਨ ਪਹਿਲਾ ਨਸ਼ੇ ਦੀ ਓਵਰ ਦੋਜ਼ ਹੋਣ ਦੇ ਕਾਰਨ ਘਰ ਦੇ ਬਾਹਰ ਹੀ ਡਿਗ ਗਿਆ ਸੀ ਜਿਸਤੋਂ ਬਾਅਦ ਉਸ ਨੂੰ PGI ਵਿਖੇ ਦਾਖਲ ਕਰਾਇਆ ਗਿਆ| ਜਾਣਕਾਰੀ ਮੁਤਾਬਿਕ ਬਾਬਾ PGI ਦੋ ਦਿਨ ਲਈ ਦਾਖਿਲ ਰਿਹਾ ਸੀ ਜਿੱਥੇ ਉਸ ਦਾ ਇਲਾਜ ਚੱਲਿਆ|

Leave a Reply

Your email address will not be published. Required fields are marked *