Post

Govt. Officer ਨੇ ਕੁੜੀ ਨਾਲ ਕੀਤੀ ਛੇੜਛਾੜ-ਅੱਗੇ ਦੇਖੋ ਫਿਰ ਕੁੜੀ ਦੀ ਕਾਰਵਾਈ

Sharing is caring!

ਕਿਸੇ ਧੀ ਦੇ ਬਾਬਲ ਦੀਆਂ ਅੱਖਾਂ ਵਿਚ ਦੋ ਵਾਰ ਹੰਝੂ ਆਉਂਦੇ ਹਨ। ਇਕ ਵਾਰ ਉਦੋਂ ਜਦ ਧੀ ਦੀ ਡੋਲੀ ਤੁਰਦੀ ਹੈ। ਉਨ੍ਹਾਂ ਹੰਝੂਆਂ ਵਿਚ ਵਿਛੋੜੇ, ਮੋਹ ਅਤੇ ਖ਼ੁਸ਼ੀ ਦਾ ਸੁਮੇਲ ਹੁੰਦਾ ਹੈ ਪਰ ਦੂਸਰੀ ਵਾਰ ਹੰਝੂ ਉਦੋਂ ਵਿਖਾਈ ਦਿੰਦੇ ਹਨ ਜਦ ਸਹੁਰੇ ਘਰੋਂ ਕਿਸੇ ਵੀ ਕਾਰਨ ਪੀੜਤ ਬਣ ਕੇ ਧੀ ਪੇਕੇ ਘਰ ਆ ਪਹੁੰਚਦੀ ਹੈ।ਸੰਗਰੂਰ ਸ਼ਹਿਰ ਦੀ ਇਕ ਧੀ ਸ਼ਾਦੀ ਤੋਂ ਥੋੜ੍ਹਾ ਸਮਾਂ ਬਾਅਦ ਪੇਕੇ ਘਰ ਆ ਗਈ। ਪੰਚਾਇਤਾਂ ਜੁੜੀਆਂ। ਕੁਝ ਧਿਰਾਂ ਦਾ ਜ਼ੋਰ ਲੱਗਿਆ ਕਿ ਗਿਲਾਸਿ਼ਕਵਾ ਭੁਲਾ ਕੇ ਧੀ ਦਾ ਘਰ ਉਜੜਨੋਂ ਬਚਾਇਆ ਜਾਵੇ ਪਰ ਦੂਜੀ ਧਿਰ ਭਾਰੂ ਸੀ। ਪੰਚਾਇਤੀ ਤਲਾਕ ਹੋ ਗਿਆ। ਲੜਕੀ ਆਪਣੇ ਪੇਕੇ ਘਰ ਆ ਗਈ। ਪੁਲਿਸ ਦੇ ਵਿਸ਼ੇਸ਼ ਵਿੰਗ ਪਾਸ ਫਾਈਲ ਅਟਕੀ ਪਈ ਸੀ। ਮੈ ਫਾਈਲ ਵੇਖੀ, ਫਿਰ ਵੇਖੀ ਅਤੇ 6-7 ਵਾਰ ਫਾਈਲ ਪੜ੍ਹਨ ਪਿੱਛੋਂ ਪਰਮਾਤਮਾ ਦਾ ਨਾਂਅ ਲੈ ਕੇ ਦੋਵਾਂ ਧਿਰਾਂ ਨੂੰ ਬੁਲਾਇਆ। ਅਰਦਾਸ ਕਬੂਲ ਹੋਈ ਅਤੇ ਪੰਚਾਇਤੀ ਤਲਾਕ ਟੁਕੜੇ-ਟੁਕੜੇ ਹੋ ਗਿਆ। ਲੜਕਾ ਅਤੇ ਲੜਕੀ ਕੁਝ ਦਿਨ ਪਹਿਲਾਂ ਮਿਠਾਈ ਦਾ ਡੱਬਾ ਲੈ ਕੇ ਆਏ। ਬੈਠੇ ਰਹੇ। ਗੱਲਾਂਬਾਤਾਂ ਹੋਈਆਂ। ਉਨ੍ਹਾਂ ਦੱਸਿਆ ਕਿ ਹੁਣ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਜਿ਼ੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ, ਖ਼ੁਸ਼ ਹਾਂ।ਪੁਲਿਸ ਦੇ ਵਿਸ਼ੇਸ਼ ਸੈੱਲ ਜਾਂ ਮਹਿਲਾ ਵਿੰਗ ਪਾਸ ਰੋਜ਼ਾਨਾ ਆਉਂਦੇ ਅਤੇ ਸੁਣਵਾਈ ਹੁੰਦੇ ਕੇਸਾਂ ਦੇ ਰੂਪ ਚਾਹੇ ਕੁਝ ਵੀ ਹੋਣ ਪਰ ਕਾਰਨ ਹਮੇਸ਼ਾ ਇਕ ਹੀ ਵੇਖਿਆ ਗਿਆ ਹੈ, ਉਹ ਹੈ ਬੇਸਮਝੀ। ਇਕ ਧਿਰ ਦੀ ਬੇਸਮਝੀ ਹੱਸਦੇ-ਵੱਸਦੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੰਦੀ ਹੈ।ਲੜਕੀ ਪੇਕੇ ਘਰ ਵਾਲੀਆਂ ਖੁੱਲ੍ਹਾਂ ਮਾਨਣ ਦੀ ਥਾਂ ਸਹੁਰੇ ਘਰ ਵਿਚਰਨ ਦਾ ਸਲੀਕਾ ਸਿੱਖ ਲਵੇ, ਲੜਕੇ ਨੂੰ ਪੁੱਤਰ, ਪਤੀ ਅਤੇ ਪਿਤਾ ਦੀ ਭੂਮਿਕਾ ਨਿਭਾਉਣ ਦੀ ਸਮਝ ਹੋਵੇ। ਲੜਕੀ ਦੇ ਮਾਂ-ਬਾਪ ਉਸ ਦੀ ਵਿਆਹੁਤਾ ਜ਼ਿੰਦਗੀ ਅਤੇ ਉਸ ਦੇ ਸਹੁਰੇ ਪਰਿਵਾਰ ਦੀ ਸੁੱਖ ਮੰਗਣ, ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਪਹਿਲੇ ਦਿਨ ਤੋਂ ਹੀ ਇਕ ਆਦਰਸ਼ ਮੈਂਬਰ ਵਜੋਂ ਸਵੀਕਾਰ ਕਰ ਲਵੇ ਤਾਂ ਪਰਿਵਾਰਕ ਕਲੇਸ਼ਾਂ ਜਾਂ ਤਲਾਕਾਂ ਦੀ ਗੱਲ ਸੁਣਨ ਨੂੰ ਨਹੀਂ ਮਿਲਣੀ।ਅਕਸਰ ਇਹ ਹੁੰਦਾ ਹੈ ਕਿ ਬਹੁਤੀਆਂ ਲੜਕੀਆਂ ਸ਼ਾਦੀ ਤੋਂ ਪਹਿਲਾਂ ਏਨੀ ਖੁੱਲ੍ਹ ਮਾਣ ਚੁੱਕੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਸਹੁਰੇ ਜਾ ਕੇ ਉਥੇ ਵਸਣ ਦਾ ਸਲੀਕਾ ਭੁੱਲ ਜਾਂਦਾ ਹੈ। ਪਤੀ ਜਾਂ ਸਹੁਰੇ ਪਰਿਵਾਰ ਵੱਲੋਂ ਹੁੰਦੀ ਟੋਕਾ-ਟਾਕੀ ਉਸ ਨੂੰ ਚੁੱਭਦੀ ਹੈ। ਇਹ ਚੁੱਭਣ ਬਰਦਾਸ਼ਤ ਕਰਨਾ ਸਿੱਖਿਆ ਨਹੀਂ ਹੁੰਦਾ ਅਤੇ ਆਪਸੀ ਰਿਸ਼ਤੇ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।ਦਾਜ ਦੇ ਕੇਸਾਂ ਦੀ ਗੱਲ ਕਰੀਏ ਤਾਂ ਇਹ ਦਾਅਵਾ ਕਰਨਾ ਗ਼ਲਤ ਹੋਵੇਗਾ ਕਿ ਦਾਜ ਦੇ ਸਾਰੇ ਮਾਮਲੇ ਹੀ ਝੂਠੇ ਹੁੰਦੇ ਹਨ ਜਾਂ ਪੇਕੇ ਪਰਿਵਾਰ ਵੱਲੋਂ ਬੇਬੁਨਿਆਦ ਦੋਸ਼ ਲਗਾਏ ਹੁੰਦੇ ਹਨ। ਚਲੋ, ਸਿਆਣਿਆਂ-ਬਿਆਣਿਆਂ ਦੀ ਗੱਲ ਮੰਨ ਲੈਂਦੇ ਹਾਂ ਕਿ ਬਹੁਤੇ ਕੇਸਾਂ ਵਿਚ ਦਾਜ ਦੇ ਕਾਨੂੰਨ ਨੂੰ ਹਥਿਆਰ ਬਣਾਇਆ ਜਾਂਦਾ ਹੈ ਪਰ ਸੱਚੀ ਗੱਲ ਇਹ ਵੀ ਹੈ ਕਿ ਜਿਹੜੇ ਕੇਸਾਂ ਵਿਚ ਸੱਚਮੁੱਚ ਦਾਜ ਦਾ ਲਾਲਚ ਕਾਰਨ ਬਣਦਾ ਹੈ, ਉਨ੍ਹਾਂ ਕੇਸਾਂ ਵਿਚ ਵਿਚਾਰੀਆਂ ਪੀੜਤ ਧੀਆਂ ਦੇ ਮਾਪਿਆਂ ਦੀਆਂ ਨਿਕਲਦੀਆਂ ਭੁੱਬਾਂ ਸਹਿ ਨਹੀਂ ਹੁੰਦੀਆਂ। ਕਿੰਨਾ ਚੰਗਾ ਹੋਵੇ ਜੇਕਰ ਦਾਜ ਦੀ ਥਾਂ ਸ਼ਬਦ ‘ਤੋਹਫ਼ਾ’ ਵਰਤ ਲਿਆ ਜਾਵੇ। ਦਾਜ ਮੰਗ ਕੇ ਲਿਆ ਜਾਂਦਾ ਹੈ ਜਾਂ ਮਜਬੂਰੀ ਵਿਚ ਦਿੱਤਾ ਜਾਂਦਾ ਹੈ ਪਰ ਤੋਹਫ਼ਾ ਜਾਂ ਗਿਫ਼ਟ ਦੋ ਧਿਰਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜਿਨ੍ਹਾਂ ਸਹੁਰੇ ਪਰਿਵਾਰਾਂ ਵਿਚ ਦਾਜ ਦੀ ਉਡੀਕ ਰਹਿੰਦੀ ਹੈ ਉਨ੍ਹਾਂ ਵਿਚੋਂ ਬਹੁਤਿਆਂ ਦੇ ਘਰ ਕਲੇਸ਼ਾਂ ਕਾਰਨ ਨਰਕ ਬਣੇ ਵੇਖਦੇ ਹਾਂ। ਇਹ ਸਭ ਕੁਝ ਬੇਸਮਝੀ ਕਾਰਨ ਹੁੰਦਾ ਹੈ।ਜਿਸ ਦਿਨ ਸਹੁਰੇ ਪਰਿਵਾਰ ਦਾਜ ਨੂੰ ਤੋਹਫ਼ੇ ਵਜੋਂ ਪ੍ਰਵਾਨ ਕਰਨਾ ਸਿੱਖ ਲੈਣਗੇ, ਦਾਜ ਦੇ ਕੇਸਾਂ ਦੀ ਗਿਣਤੀ ਦਾ ਬੋਝ ਘਟ ਜਾਵੇਗਾ। ਜ਼ਰੂਰੀ ਨਹੀਂ ਕਿ ਹਰ ਧੀ ਬੇਸਮਝ ਹੋਵੇ ਜਾਂ ਕਸੂਰ ਮਾਪਿਆਂ ਜਾਂ ਸਹੁਰਿਆਂ ਦਾ ਹੋਵੇ। ਇਕ ਕੇਸ ਆਇਆ। ਮੈਂ ਸੁਣਿਆ ਅਤੇ ਮਹਿਸੂਸ ਕੀਤਾ ਕਿ ਵਿਚਾਰੀ ਲੜਕੀ ਕੀ ਕਰੇ, ਮਾਪਿਆਂ ਨੇ ਜ਼ਮੀਨ ਵੇਖ ਕੇ ਰਿਸ਼ਤਾ ਕਰ ਦਿੱਤਾ ਸੀ। ਲੜਕਾ ਨਸ਼ੇੜੀ ਹੈ ਅਤੇ ਪਤੀ ਧਰਮ ਨਿਭਾਉਣ ਦੇ ਕਾਬਲ ਨਹੀਂ। ਕੀਤੀਆਂ ਗ਼ਲਤੀਆਂ ਦਾ ਅਹਿਸਾਸ ਗੁੱਸਾ ਬਣ ਕੇ ਲੜਕੀ ਉਤੇ ਟੁੱਟਦਾ ਹੈ ਅਤੇ ਸ਼ੁਰੂ ਹੁੰਦਾ ਹੈ ਤਲਾਕ ਵੱਲ ਨੂੰ ਭੈੜਾ ਰਾਹ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>