Uncategorized

India ਵਿੱਚ ਸਭ ਤੋਂ ਲੰਬੀ ਉਮਰ ਕੈਦ ਕੱਟਣ ਵਾਲੇ ਸਿੱਖ Bhai Lal Singh Akalgarh

Sharing is caring!

ਭਾਈ ਲਾਲ ਸਿੰਘ ਉਰਫ ਭਾਈ ਮਨਜੀਤ ਸਿੰੰਘ ਪੁੱਤਰ ਸਵ: ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ੍ਹ, ਥਾਣਾ ਸਦਰ ਫਗਵਾੜਾ, ਜਿਲ੍ਹਾ ਕਪੂਰਥਲਾ ਵਰਤਮਾਨ ਸਮੇਂ ਪੰਜਾਬ ਦੇ ਜਿਲ੍ਹਾ ਪਟਿਆਲਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ ਅਤੇ 19 ਜੁਲਾਈ 1992 ਨੂੰ ਦਾਦਰ ਰੇਲਵੇ ਸਟੇਸ਼ਨ, ਬੰਬੇ ਤੋਂ ਹੋਈ ਗ੍ਰਿਫਤਾਰੀ ਤੇ 8 ਅਕਤੂਬਰ 1992 ਨੂੰ ਪਾਈ ਕਾਗਜ਼ੀ ਗ੍ਰਿਫਤਾਰੀ ਤੋਂ ਲੈ ਕੇ ਹੁਣ ਤੱਕ ਟਾਡਾ ਐਕਟ ਅਧੀਨ ਅਸਲਾਬਾਰੂਦ ਦੀ ਬਰਾਮਦਗੀ ਦੇ ਕਿਸੇ ਕੇਸ ਵਿਚ ਭਾਰਤ ਭਰ ਵਿਚ ਸਭ ਤੋਂ ਲੰਬੀ ਉਮਰ ਕੈਦ ਕੱਟ ਰਹੇ ਹਨ।ਭਾਈ ਲਾਲ ਸਿੰਘ ਚੜ੍ਹਦੀ ਜੁਆਨੀ ਵਿਚ ਪੰਜਾਬ ਦੇ ਹੋਰਨਾਂ ਨੌਜਵਾਨਾਂ ਵਾਂਗ ਦੀ ਰੁਜ਼ਗਾਰ ਦੀ ਭਾਲ ਵਿਚ ਦੇਸੋਂ ਪਰਦੇਸ ਗਏ ਸਨ ਪਰ 1984 ਦੇ ਘੱਲੂਘਾਰੇ ਨੇ ਲੱਖਾਂ ਸਿੱਖ ਨੌਜਵਾਨਾਂ ਵਾਂਗ ਉਹਨਾਂ ਦੇ ਜਜਬਾਤਾਂ ਨੂੰ ਵੀ ਝੰਜੋੜਿਆ ਅਤੇ ਜੂਨ ਤੇ ਨਵੰਬਰ 1984 ਦੇ ਹਲਾਤਾਂ ਦੀ ਉਪਜ ਵਿਚੋਂ ਅਜਿਹੀ ਲਹਿਰ ਸ਼ੁਰੂ ਹੋਈ ਜਿਸ ਵਿਚ ਭਾਈ ਲਾਲ ਸਿੰਘ ਵੀ ਸ਼ਾਮਲ ਹੋਏ ਅਤੇ ਬਣਦਾ ਯੋਗਦਾਨ ਪਾਇਆ।1992 ਵਿਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੰਬਾ ਸਮਾਂ ਗੈਰ-ਕਾਨੂੰਨੀ ਤੇ ਕਾਨੂੰਨੀ ਹਿਰਾਸਤ ਵਿਚ ਉਹਨਾਂ ਉਪਰ ਹਰ ਪ੍ਰਕਾਰ ਦੇ ਸਰੀਰਕ ਤੇ ਮਾਨਸਿਕ ਤਸ਼ੱਦਦ ਹੋਏ।ਉਹਨਾਂ ਨੂੰ ਕਈ ਸਾਲ ਜੇਲ੍ਹ ਦੇ ਆਂਡਾ ਸੈੱਲਾਂ ਵਿਚ ਹੱਥਾਂ-ਪੈਰਾਂ ਦੀਆਂ ਬੇੜੀਆਂ ਵਿਚ ਨੂੜ ਕੇ ਰੱਖਿਆ ਗਿਆ ਅਤੇ ਅੰਤ ਉਹਨਾਂ ਨੂੰ 8 ਜਨਵਰੀ 1997 ਨੂੰ ਅਹਿਮਦਾਬਾਦ ਦਿਹਾਤੀ ਦੀ ਮਿਰਜ਼ਾਪੁਰ ਸਪੈਸ਼ਲ ਟਾਡਾ ਕੋਰਟ ਦੇ ਜੱਜ ਸੀ.ਕੇ. ਬੁੱਚ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਭਾਰਤੀ ਸੁਪਰੀਮ ਕੋਰਟ ਵਲੋਂ 9 ਜਨਵਰੀ 2001 ਨੂੰ ਅਪੀਲ ਖਾਰਜ਼ ਕਰਦਿਆਂ ਬਹਾਲ ਹੀ ਰੱਖੀ ਗਈ ਪਰ ਭਾਈ ਲਾਲ ਸਿੰਘ ਨੂੰ ਕੁਝ ਰਾਹਤ ਮਿਲੀ ਕਿ ਉਹਨਾਂ ਨੂੰ 11 ਨਵੰਬਰ 1998 ਨੂੰ ਅਹਿਮਦਾਬਾਦ ਜੇਲ੍ਹ ਤੋਂ ਜਲੰਧਰ ਜੇਲ੍ਹ ਅਤੇ ਬਾਅਦ ਵਿਚ ਜਲੰਧਰ ਜੇਲ੍ਹ ਤੋਂ 02 ਮਾਰਚ 2000 ਵਿਚ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਹ ਅਹਾਤਾ ਨੰਬਰ 6 ਦੀਆਂ ਪਿਛਲੀਆਂ 10 ਚੱਕੀਆਂ ਵਿਚ ਅੱਜ ਤੱਕ ਨਜ਼ਰਬੰਦ ਕੁਝ ਸਮਾਂ ਬਾਅਦ ਉਹਨਾਂ ਨੂੰ ਪੈਰੋਲ ਛੁੱਟੀ ਮਿਲਣ ਲੱਗ ਪਈ ਅਤੇ ਪੈਰੋਲ ਦੌਰਾਨ ਹੀ ਉਹਨਾਂ ਦਾ ਵਿਆਹ ਬੀਬੀ ਗੁਰਦੀਪ ਕੌਰ ਨਾਲ 3 ਅਪਰੈਲ2002 ਨੂੰ ਇਸ ਆਸ ਨਾਲ ਹੋਇਆ ਕਿ ਉਹਨਾਂ ਦੀ ਰਿਹਾਈ ਛੇਤੀ ਹੋਣ ਵਾਲੀ ਹੈ ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਇਸ ਗੱਲ ਨੂੰ ਵੀ 16 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ।ਇਸ ਸਮੇਂ ਦੌਰਾਨ ਹੀ ਭਾਈ ਲਾਲ ਸਿੰਘ ਜੀ ਦੇ ਪਿਤਾ ਸ. ਭਾਗ ਸਿੰਘ 18 ਮਾਰਚ 2007 ਨੂੰ ਪੁੱਤਰ ਦੀ ਰਿਹਾਈ ਦੀ ਆਸ ਵਿਚ ਅਕਾਲ ਚਲਾਣਾ ਕਰ ਗਏ। ਭਾਈ ਲਾਲ ਸਿੰਘ ਦੀ ਪੁੱਤਰੀ ਮਨਮੀਤ ਕੌਰ ਜਿਸਦਾ ਜਨਮ 23 ਮਈ 2007 ਨੂੰ ਹੋਇਆ ਸੀ, ਨੂੰ ਵੀ ਪਹਿਲਾਂ ਪਹਿਲ ਲੱਗਦਾ ਸੀ ਕਿ ਉਸਦੇ ਪਾਪਾ ਕਿਤੇ ਬਾਹਰ ਕੰਮ ਕਰਦੇ ਹਨ ਜਿੱਥੋਂ ਉਹ ਸਾਲ ਵਿਚ ਦੋ ਵਾਰੀ 42-42 ਦਿਨ ਦੀਆਂ ਛੁੱਟੀਆਂ ਕੱਟਣ ਆਉਂਦੇ ਹਨਪਰ ਹੁਣ ਉਹ ਵੀ ਸਭ ਸਮਝਣ ਲੱਗ ਪਈ ਹੈ ਅਤੇ ਉਡੀਕ ਵਿਚ ਹੈ ਕਿ ਕਦੋਂ ਉਸਦੇ ਪਾਪਾ ਪੱਕੇ ਰਿਹਾਅ ਹੋ ਕੇ ਉਹਨਾਂ ਕੋਲ ਆਉਂਣਗੇ ? ਭਾਈ ਲਾਲ ਸਿੰਘ ਕਰੀਬ 1992 ਤੋਂ ਹੁਣ ਤੱਕ 26 ਸਾਲ ਕੁੱਲ ਅਤੇ ਜੇਕਰ ਸਜ਼ਾ ਵਿਚ ਮਿਲੀਆਂ ਛੋਟਾਂ ਨੂੰ ਵੀ ਜੋੜਿਆ ਜਾਵੇ ਤਾਂ ਕਰੀਬ 31 ਸਾਲ ਕੈਦ ਕੱਟ ਚੁੱਕੇ ਹਨ। ਪਰ ਇਹਨਾਂ ਜੇਲਾਂ ਚੋਂ ਸਿੰਘਾਂ ਦੀਆਂ ਰਿਹਾਈਆਂ ਕਦੋਂ ਹੋਣਗੀਆਂ ?? ਪਤਾ ਨਹੀਂ….ਪੰਥ ਦਾ ਵਾਲੀ ਨੀਲੇ ਦਾ ਸ਼ਾਹ ਅਸਵਾਰ ਕਲਗੀਆਂ ਵਾਲਾ ਆਪ ਸਹਾਈ ਹੋਵੇ…

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>