Uncategorized

Indian ਮੀਡੀਏ ਦੀ ਨਵੀਂ ਖਬਰ — “ਅਖੇ ਸਿੱਖ ਖਾੜਕੂ Indian Parliament ਉਡਾਉਣ ਆ ਰਹੇ !!

Sharing is caring!

ਜਿਵੇਂ ਜਿਵੇਂ ਖਾਲਿਸਤਾਨ ਦੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਬੁਲੰਦ ਹੋ ਰਹੀ ਹੈ ਓਵੇਂ ਓਵੇਂ ਹੀ ਇਸ ਨੂੰ ਬਦਨਾਮ ਕਰਨ ਤੇ ਨੀਵਾਂ ਦਿਖਾਉਣ ਲਈ ਹਕੂਮਤੀ ਅਮਲਾ ਆਪਣੀ ਧਾਰ ਹੋਰ ਤੇਜ ਕਰਦਾ ਜਾ ਰਿਹਾ। ਖਾਲਿਸਤਾਨ ਦੇ ਹੱਕ ਵਿਚ ਹੋ ਰਿਹਾ “ਫੈਡਰੈਂਡਮ 2020′ ਤੇ ਨਾਲ ਹੀ ਇਸ 12 ਅਗਸਤ ਨੂੰ ਲੰਡਨ ਚ ਹੋ ਰਿਹਾ ਖਾਲਿਸਤਾਨ ਐਲਾਨਨਾਮਾ ਜਿਸ ਬਾਰੇ ਭਾਰਤ ਸਰਕਾਰ ਪਹਿਲਾਂ ਹੀ ਸਿਖਾਂ ਨੂੰ ਬਦਨਾਮ ਕਰਨ ਲਈ ਕੰਮ ਕਰ ਰਹੀ ਹੈ।ਇਸ ਸਿੱਖ ਇਕੱਠ ਨੂੰ ਰੋਕਣ ਲਈ ਬਰਤਾਨੀਆ ਨੂੰ ਧਮਕੀ ਦਿੱਤੀ ਗਈ ਪਰ ਬਰਤਾਨੀਆ ਵਲੋਂ ਨਾਂਹ ਕਰਨ ਤੋਂ ਬਾਅਦ ਹੁਣ ਏਜੰਸੀਆਂ ਨੇ ਨਵਾਂ ਸ਼ੋਸ਼ਾ ਛੱਡਿਆ ਹੈ ਤੇ ਉਹ ਹੈ ਹਿੰਦੂਤਵੀ ਮੀਡੀਏ ਵਲੋਂ ਚੱਕੀ ਜਾ ਰਹੀ ਖਬਰ ਕਿ ਸਿੱਖ ਖਾੜਕੂ ਪਾਰਲੀਮੈਂਟ ਉਡਾਉਣ ਦੀ ਤਿਆਰੀ ਕਰ ਰਹੇ ਹਨ। ਖੂਬ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਪਾਰਲੀਮੈਂਟ ਤੇ ਹਮਲੇ ਦੀ ਸਾਜਿਸ਼ ਨੂੰ ਸਿਰੇ ਚੜਾਉਣ ਲਈ ਦੋ ਖਾਲਿਸਤਾਨੀ ਖਾੜਕੂ ਦਿੱਲੀ ਵੱਲ ਵੱਧ ਰਹੇ ਹਨ। ਖਬਰ ਬਣਾਈ ਜਾ ਰਹੀ ਕਿ ਖੁਫੀਆ ਏਜੰਸੀਆਂ ਵੱਲੋਂ ਮਿਲੇ ਸਬੂਤਾਂ ਤੋਂ ਬਾਅਦ ਸੈਂਟਰਲ ਅਤੇ ਨਿਊ ਦਿੱਲੀ ਜ਼ਿਲਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੂਚਨਾ ਮਿਲੀ ਹੈ ਕਿ ਖਾੜਕੂ ਉੱਤਰ ਪ੍ਰਦੇਸ਼ ਦੇ ਰਜਿਸਟਰੇਸ਼ਨ ਨੰਬਰ ਵਾਲੀ ਵਿਸਫੋਟਕਾਂ ਨਾਲ ਭਰੀ ਕਾਰ ‘ਚ ਆ ਰਹੇ ਸਨ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਲਖਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇਪਾਲ ਬਾਰਡਰ ਤੋਂ ਇਕ ਸਫੇਦ ਇਨੋਵਾ ਕਾਰ ‘ਚ ਆ ਰਹੇ ਸਨ। ਖੁਫੀਆ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੀ ਉਮਰ 40 ਸਾਲ ਦੇ ਲੱਗਭਗ ਹੈ ਇਸ ਖੁਫੀਆ ਜਾਣਕਾਰੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਦਿੱਲੀ ਪੁਲਸ ਨੂੰ ਅਜਿਹੀ ਹੀ ਖ਼ਬਰ ਦਿੱਤੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਮ ਇਕਬਾਲ ਦੱਸਿਆ ਹੈ ਤੇ ਉਸਨੇ ਇਹ ਜਾਣਕਾਰੀ ਫੋਨ ਤੇ ਦੱਸੀ ਹੈ। ਇਹ ਫੋਨ ਨੰਬਰ ਉਤਰਾਖੰਡ ਦੇ ਊਧਮ ਸਿੰਘ ਨਗਰ ਦਾ ਦੱਸਿਆ ਜਾ ਰਿਹਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>