Uncategorized

OMG ..ਆਹ ਦੇਖੀ ਕਿਵੇਂ ਨਸ਼ੇ ਵਿੱਚ ਨੌਜਵਾਨ ਨੇ ਟਰੇਨ ਹੇਠ ਆ ਕੇ ਆਪਣੀਆਂ ਦੋਵੇਂ ਲੱਤਾਂ ਗੁਆਈਅਾਂ

Sharing is caring!

ਅੱਜ ਸ਼ਹਿਰ ਵਿਖੇ ਰੇਲਵੇ ਲਾਈਨਾਂ ਲਾਗੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਅਾਂ। video- ਗੰਭੀਰ ਜ਼ਖਮੀ ਨੌਜਵਾਨ ਦੀ ਪਛਾਣ ਪਿੰਡ ਘਨੂੰਡ਼ਕੀ ਦੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਪਣੇ ਘਰ ਲਡ਼ ਪਿਆ ਸੀ। ਗੁੱਸੇ ਵਿਚ ਆ ਕੇ ਨਾਭਾ ਤੋਂ ਛੀਟਾਂਵਾਲਾ ਵਿਚਕਾਰ ਪੈਂਦੀਆਂ ਰੇਲਵੇ ਲਾਈਨਾਂ ’ਤੇ ਮੋਟਰਸਾਈਕਲ ਨੰਬਰ ਪੀਬੀ 48ਡੀ 1381 ਰਾਹੀਂ ਪੁੱਜਾ।

ਦੁਪਹਿਰ ਸਮੇਂ ਲੰਘਦੀ ਪੈਸੈਂਜਰ ਟਰੇਨ ਅੱਗੇ ਛਾਲ ਮਾਰ ਦਿੱਤੀ। ਹਾਦਸੇ ਵਿਚ ਭਾਵੇਂ ਨੌਜਵਾਨ ਦੀ ਜ਼ਿੰਦਗੀ ਤਾਂ ਬਚ ਗਈ ਪਰ ਇਸ ਦੀਆਂ ਦੋਵੇਂ ਲੱਤਾਂ ਕੱਟੀਅਾਂ ਗਈਅਾਂ। ਜ਼ਿਕਰਯੋਗ ਹੈ ਕਿ 23 ਸਾਲਾ ਇਹ ਨੌਜਵਾਨ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ। ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਜਾਣਕਾਰੀ ਦਿੰਦਿਅਾਂ ਨੌਜਵਾਨ ਦੇ ਪਿਤਾ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਟਰੇਨ ਅੱਗੇ ਆਉਣ ਤੋੋਂ ਪਹਿਲਾਂ ਪਰਮਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ ਸੀ ਅਤੇ 100 ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਹੁਣ ਸ਼ਹਿਰ ਆਇਆ ਹੋਇਆ ਹਾਂ ਅਤੇ ਆ ਕੇ 100 ਰੁਪਏ ਦੇਣ ਦਾ ਭਰੋਸਾ ਦਿੱਤਾ। ਪਰਿਵਾਰ ਨੂੰ ਇਸ ਗੱਲ ਦਾ ਬਿਲਕੁੱਲ ਅੰਦਾਜ਼ਾ ਨਹੀ ਸੀ ਕਿ ਸਿਰਫ ਕੁੱਝ ਰੁਪਏ ਕਾਰਨ ਹੀ ਉਨ੍ਹਾਂ ਦਾ ਲਡ਼ਕਾ ਇਹ ਕਾਰਨਾਮਾ ਕਰ ਦੇਵੇਗਾ ਅਤੇ ਇਨਾ ਵੱਡਾ ਕਦਮ ਚੁੱਕ ਲਵੇਗਾ। ਘਟਨਾ ਦੀ ਪੁਸ਼ਟੀ ਕਰਦਿਆਂ ਰੇਲਵੇ ਚੌਕੀ ਨਾਭਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਨੇ ਹਾਦਸੇ ਤੋਂ ਬਾਅਦ 108 ਨੰਬਰ ਐਂਬੂਲੈਂਸ ਨੂੰ ਬੁਲਾਇਆ ਅਤੇ ਨੌਜਵਾਨ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ।ਮੈਡੀਕਲ ਸਟਾਫ ਨੇ ਨੌਜਵਾਨ ਦੀ ਵਿਗਡ਼ਦੀ ਹਾਲਤ ਕਾਰਨ ਮੁਢਲੀ ਸਹਾਇਤਾ ਦੇ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਰੇਲਵੇ ਪੁਲਸ ਮਾਮਲੇ ਵਿਚ ਲੋਡ਼ੀਂਦੀ ਪਡ਼ਤਾਲ ਕਰ ਰਹੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>