“ਸਵਾ ਲਾਖ ਸੇ ਏਕ ਲੜਾਊਂ” ਕਥਨ ਨੂੰ ਸਾਰਥਕ ਕਰਦੀ ਚਮਕੌਰ ਦੀ ਜੰਗ

ਅੱਜ ਦੇ ਦਿਨ 7 ਪੋਹ 1704 ਵਿੱਚ ਚਮੌਕਰ ਦੀ ਗੜ੍ਹੀ ‘ਚ 40 ਸਿੰਘਾਂ ਤੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਸਨ। ਮੁਕਾਬਲੇ ‘ਚ 10 ਲੱਖ ਤੋਂ ਵੱਧ ਮੁਗ਼ਲ ਫ਼ੌਜ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਉਸ ਵੇਲੇ ਇਕੱਲਾ-ਇਕੱਲਾ ਸਿੰਘ ਲੱਖਾਂ ਨਾਲ ਜੂਝਦਾ ਹੋਇਆ ਮੈਦਾਨ-ਏ-ਜੰਗ ਵਿੱਚ ਵੀਰਗਤੀ ਪਾ ਗਿਆ ਸੀ। ਗੁਰੂ ਸਾਹਿਬ ਨੇ ਆਪਣੇ ਪਿਆਰੇ ਚਾਲ਼ੀ ਸਿੰਘਾਂ ਤੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਨਾਲ ਸ਼ਹੀਦ ਹੁੰਦੇ ਦੇਖ ਸੋਗ ਮਨਾਉਣ ਦੀ ਥਾਂ ਜੈਕਾਰੇ ਗਜਾਏ ਸਨ।ਇਸੇ ਕਰ ਕੇ ਚਮਕੌਰ ਦੀ ਜੰਗ ਨੂੰ ਦੁਨੀਆ ਦੇ ਇਤਿਹਾਸ ਦੀ ਅਸਾਵੀਂ ਜੰਗ ਮੰਨਿਆ ਜਾਂਦਾ ਹੈ।ਚਮਕੌਰ ਦੀ ਅਸਾਵੀਂ ਜੰਗ ‘ਚ ਸ਼ਹੀਦ ਹੋਏ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਅੱਜ ਦੇਸ਼ ਵਿਦੇਸ਼ ਦੀ ਸੰਗਤ ਵੱਡੀ ਗਿਣਤੀ ‘ਚ ਇਤਿਹਾਸਕ ਧਰਤੀ ਵਿਖੇ ਨਤਮਸਤਕ ਹੋਈ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ 40 ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਿਪਤ ਅੱਜ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ ਸੀ। ਸਵੇਰ ਸਭ ਤੋਂ ਪਹਿਲਾਂ ਅਖੰਡ ਪਾਠ ਸਾਰਹਿਬ ਦੇ ਭੋਗ ਪਾਏ ਗਏ ਤੇ ਯੋਧਿਆਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ।ਉਪਰੰਤ ਪੂਰਾ ਦਿਨ ਖ਼ਾਲਸਾਈ ਜਾਹੋਜਲਾਲ ਨਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ। ਚਮਕੌਰ ਦੀ ਅਸਾਵੀਂ ਜਂਗ ਦੇ ਗਵਾਹ ਇਤਿਹਾਸਕ ਗੁ. ਸ੍ਰੀ ਗੜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ।ਪੂਰੇ ਸ਼ਹਿਰ ਵਿੱਚ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਗੱਤਕਾ ਜੰਗਜੂਆਂ ਨੇ ਜੌਹਰ ਦਿਖਾ ਕੇ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ਾਲ ਨਗਰ ਕੀਤਰਨ ਗੁਰਦੁਆਰਾ ਕਤਨਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇਸੇ ਸਥਾਨ ‘ਤੇ ਜਿੱਛੇ ਜੰਗ ‘ਚ ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਹਰ ਸਾਲ 3 ਦਿਨਾ ਸ਼ਹੀਦੀ ਜੋੜ ਮੇਲ ਭਰਦਾ ਹੈ।ਜਲਾਲ ਨਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ। ਚਮਕੌਰ ਦੀ ਅਸਾਵੀਂ ਜਂਗ ਦੇ ਗਵਾਹ ਇਤਿਹਾਸਕ ਗੁ. ਸ੍ਰੀ ਗੜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ।ਪੂਰੇ ਸ਼ਹਿਰ ਵਿੱਚ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਗੱਤਕਾ ਜੰਗਜੂਆਂ ਨੇ ਜੌਹਰ ਦਿਖਾ ਕੇ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ਾਲ ਨਗਰ ਕੀਤਰਨ ਗੁਰਦੁਆਰਾ ਕਤਨਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇਸੇ ਸਥਾਨ ‘ਤੇ ਜਿੱਛੇ ਜੰਗ ‘ਚ ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਹਰ ਸਾਲ 3 ਦਿਨਾ ਸ਼ਹੀਦੀ ਜੋੜ ਮੇਲ ਭਰਦਾ ਹੈ।

ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ

ਅੱਜ ਵੀ ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਉੱਥੇ ਹੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਪੁਸ਼ਤਾਂ ਤਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਅਜਿਹਾ ਹੀ ਅਹਿਸਾਨ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ,ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਪਿੱਛੋਂ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਫਖ਼ਰ ਮਹਿਸੂਸ ਕਰਦਾ . ।ਇਹ ਇਤਿਹਾਸਕ ਘਟਨਾ 25 ਦਸੰਬਰ, 1704 ਨੂੰ ਵਾਪਰੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿੱਚ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ‘ਕਸੂਰ’ ਸਮਝਾਉਂਦਿਆਂ ਉਨ੍ਹਾਂ ਵਿਰੁੱਧ ਸਜ਼ਾ ਦਾ ਫ਼ੈਸਲਾ ਦੇਣ ਲਈ ਕਿਹਾ ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ’ਤੇ ਵਜ਼ੀਰ ਖ਼ਾਂ ਨੇ ਨਵਾਬ ਮਾਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿੱਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਨਵਾਬ ਮਾਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ, ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ।ਇਸੇ ਜੱਕੋ-ਤੱਕੀ ਦੌਰਾਨ ਚਲਾਕ (ਮੱਕਾਰ) ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰ ਕੇ,ਸੂਬੇਦਾਰ ਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ, ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ਵਿੱਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗਾ ਫ਼ੈਸਲਾ ਲਿਆ ਗਿਆ। ਇਸ ਫ਼ੈਸਲੇ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਹ ਫ਼ੈਸਲਾ ਸੂਬੇਦਾਰ ਤੇ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ।ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ, ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਪਰ ੳੁਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਸਮੇਂ ਨਵਾਬ ਮਾਲੇਰਕੋਟਲਾ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਦੇ ਨਾਂ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਇਹ ਘਟਨਾ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।ਜਦੋਂ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ/ਕਰਨਾਲ ਤੋਂ ਲੈ ਕੇ ਦੱਰਾ ਖ਼ੈਬਰ ਤਕ ਸਿੱਖਾਂ ਦਾ ਬੋਲ-ਬਾਲਾ ਸੀ। (ਰਿਆਸਤ ਕੈਥਲ ਦੇ ਆਖ਼ਰੀ ਰਾਜੇ, ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ) ਪਰ ‘ਹਾਅ ਦਾ ਨਾਅਰੇ’ ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਸਰਦਾਰ ਜਾਂ ਮਿਸਲਦਾਰ ਨੇ ਨਵਾਬ ਮਾਲੇਰਕੋਟਲਾ ਵੱਲ ‘ਅੱਖ ਭਰ ਕੇ ਦੇਖਣ’ ਦੀ ਹਿੰਮਤ ਨਹੀਂ ਕੀਤੀ, ਸਗੋਂ ਸਦਾ ਉਸ ਨੂੰ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ।

ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ

ਅੱਜ ਵੀ ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ . . ਉੱਥੇ ਹੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਪੁਸ਼ਤਾਂ ਤਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਅਜਿਹਾ ਹੀ ਅਹਿਸਾਨ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ,ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਪਿੱਛੋਂ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਫਖ਼ਰ ਮਹਿਸੂਸ ਕਰਦਾ ਹੈ।ਇਹ ਇਤਿਹਾਸਕ ਘਟਨਾ 25 ਦਸੰਬਰ, 1704 ਨੂੰ ਵਾਪਰੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿੱਚ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ‘ਕਸੂਰ’ ਸਮਝਾਉਂਦਿਆਂ ਉਨ੍ਹਾਂ ਵਿਰੁੱਧ ਸਜ਼ਾ ਦਾ ਫ਼ੈਸਲਾ ਦੇਣ ਲਈ ਕਿਹਾ ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ’ਤੇ ਵਜ਼ੀਰ ਖ਼ਾਂ ਨੇ ਨਵਾਬ ਮਾਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿੱਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਨਵਾਬ ਮਾਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ, ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ।ਇਸੇ ਜੱਕੋ-ਤੱਕੀ ਦੌਰਾਨ ਚਲਾਕ (ਮੱਕਾਰ) ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰ ਕੇ,ਸੂਬੇਦਾਰ ਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ, ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ਵਿੱਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗਾ ਫ਼ੈਸਲਾ ਲਿਆ ਗਿਆ। ਇਸ ਫ਼ੈਸਲੇ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਹ ਫ਼ੈਸਲਾ ਸੂਬੇਦਾਰ ਤੇ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ।ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ, ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਪਰ ੳੁਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਸਮੇਂ ਨਵਾਬ ਮਾਲੇਰਕੋਟਲਾ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਦੇ ਨਾਂ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਇਹ ਘਟਨਾ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।ਜਦੋਂ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ/ਕਰਨਾਲ ਤੋਂ ਲੈ ਕੇ ਦੱਰਾ ਖ਼ੈਬਰ ਤਕ ਸਿੱਖਾਂ ਦਾ ਬੋਲ-ਬਾਲਾ ਸੀ। (ਰਿਆਸਤ ਕੈਥਲ ਦੇ ਆਖ਼ਰੀ ਰਾਜੇ, ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ) ਪਰ ‘ਹਾਅ ਦਾ ਨਾਅਰੇ’ ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਸਰਦਾਰ ਜਾਂ ਮਿਸਲਦਾਰ ਨੇ ਨਵਾਬ ਮਾਲੇਰਕੋਟਲਾ ਵੱਲ ‘ਅੱਖ ਭਰ ਕੇ ਦੇਖਣ’ ਦੀ ਹਿੰਮਤ ਨਹੀਂ ਕੀਤੀ, ਸਗੋਂ ਸਦਾ ਉਸ ਨੂੰ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ।

ਗੈਰ ਕਾਨੂੰਨੀ ਤਰੀਕੇ ਨਾਲ ਇਟਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਦੀ ਮੌਤ

ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ ਇਕ ਨੌਜਵਾਨ ਵੀਰਪਾਲ ਸਿੰਘ (23) ਪੁੱਤਰ ਕਰਮ ਸਿੰਘ ਦੀ ਸਰਬੀਆ-ਕਰੋਸ਼ੀਆ ਦੀ ਸਰਹੱਦ ‘ਤੇ ਪੈਂਦੀ ਨਦੀ ਪਾਰ ਕਰਦਿਆਂ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਕਰਮ ਸਿੰਘ ਧੰਜੂ ਪੁੱਤਰ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਫਿਲੌਰ ਦੇ ਇਕ ਏਜੰਟ ਨਾਲ ਪਿੰਡ ਦੇ ਇਕ ਦੂਸਰੇ ਏਜੰਟ ਰਾਹੀਂ ਲੱਗਭੱਗ ਸਾਢੇ 9 ਲੱਖ ਰੁਪਏ ਨਗਦ ਦੇਕੇ ਇਟਲੀ ਜਾਣਾ ਤਹਿ ਕੀਤਾ ਸੀ।ਵੀਰਪਾਲ ਘਰੋਂ 5 ਨਵੰਬਰ 2017 ਨੂੰ ਦਿੱਲੀ ਤੋਂ ਸਰਬੀਆ ਲਈ ਰਵਾਨਾ ਹੋਇਆ ਸੀ। ਉਨ੍ਹਾਂ ਦੀ ਵੀਰਪਾਲ ਨਾਲ ਵਟਸਐੱਪ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ 1 ਦਸੰਬਰ ਦੀ ਰਾਤ ਦੇ ਤੜਕੇ ਆਖਰੀ ਵਾਰ ਗੱਲਬਾਤ ਹੋਈ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਏਜੰਟ ਸਾਨੂੰ ਧੱਕੇ ਨਾਲ ਸਰਬੀਆ ਤੋਂ ਕਰੋਸ਼ੀਆ ਵਾਸਤੇ ਨਦੀ ਰਾਹੀਂ ਤੈਰ ਕੇ ਜਾਣ ਲਈ ਮਜ਼ਬੂਰ ਕਰ ਰਹੇ ਹਨ ਪਰ ਅਸੀਂ ਨਹੀਂ ਜਾਣਾ ਚਾਹੁੰਦੇ। ਉਸ ਤੋਂ ਅਗਲੇ ਦਿਨ ਹੀ ਵੀਰਪਾਲ ਸਿੰਘ ਦਾ ਫੋਨ ਬੰਦਆਉਣ ਲੱਗ ਪਿਆ।ਉਨ੍ਹਾਂ ਕਿਹਾ ਕਿ 9 ਤੇ 10 ਦਿਨ ਦੀ ਚਿੰਤਾ ਤੋਂ ਬਾਅਦ ਆਖੀਰ ਸਾਡੇ ਨਾਲ ਵੀ ਧੋਖਾ ਹੋਣ ਦਾ ਸੁਨੇਹਾ ਮਿਲਿਆ। ਜਦੋਂ ਫਿਰੋਜ਼ਪੁਰ ਦੇ ਦੋ ਨੌਜਵਾਨਾਂ ਜੋ ਵੀਰਪਾਲ ਨਾਲ ਨਦੀ ਪਾਰ ਕਰ ਰਹੇ ਸਨ ਨੇ, ਆਪਣੇ ਘਰ ਫੋਨ ਕਰਕੇ ਦੱਸਿਆ ਕਿ ਗਿੱਦੜ ਪਿੰਡੀ ਦੇ ਵੀਰਪਾਲ ਸਿੰਘ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਸਾਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਮੁੰਡਾ ਪੁਲਸ ਦੀ ਕਸਟੱਡੀ ਵਿਚ ਹੈ ਪਰ ਬੀਤੇ ਦਿਨ ਫਿਰੋਜ਼ਪੁਰ ਦੇ ਨੌਜਵਾਨ ਆਪਣੇ ਪੱਲਿਓਂ ਟਿਕਟਾਂ ਦੇ ਪੈਸੇ ਲਾ ਕੇ ਵਾਪਸ ਘਰ ਪਰਤ ਆਏ ਤੇ ਉਨ੍ਹਾਂ ਨੇ ਸਾਨੂੰ ਸਾਰੀ ਕਹਾਣੀ ਦੱਸੀ। ਕਰਮ ਸਿੰਘ ਨੇਦੱਸਿਆ ਕਿ ਵੀਰਪਾਲ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਜਾਣ ਉਪਰੰਤ ਅਸੀਂ ਇਹ ਸਾਰਾ ਮਾਮਲਾ ਜਲੰਧਰ ਦੇ ਐੱਸ.ਐੱਸ.ਪੀ. ਦੇ ਧਿਆਨ ਵਿਚ ਲਿਆਂਦਾ ਹੈ ਅਤੇ ਮੰਗ ਕਰਦੇ ਹਾਂ ਕਿ ਇਨ੍ਹਾਂ ਕਥਿਤ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਥੇ ਦੱਸਣਯੋਗ ਹੈ ਕਿ ਵੀਰਪਾਲ ਸਿੰਘ ਦਾ ਇਕ ਵੱਡਾ ਭਰਾ ਕੁਵੈਤ ਵਿਚ ਹੈ ਅਤੇ ਇਕ ਵੱਡੀ ਭੈਣ ਹੈ।

ਮਾਂ ਦੇ ਸੂਟ ਦਾ ਨਾਪ ਲੈਣ ਬਹਾਨੇ ਘਰ ਬੁਲਾ ਕੇ ਇਕ ਲੜਕੇ ਵੱਲੋਂ ਲੜਕੀ ਨਾਲ ਜਬਰ-ਜ਼ਨਾਹ..

ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਸੀੜਾ ਦੀ ਰਹਿਣ ਵਾਲੀ ਇਕ ਲੜਕੀ ਨੇ ਮਾਂ ਦੇ ਸੂਟ ਦਾ ਨਾਪ ਲੈਣ ਬਹਾਨੇ ਘਰ ਬੁਲਾ ਕੇ ਇਕ ਲੜਕੇ ਵੱਲੋਂ ਉਸ ਨਾਲ ਜਬਰ-ਜ਼ਨਾਹ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।ਥਾਣਾ ਮੁਖੀ ਜਰਨੈਲ ਸਿੰਘ ਤੇ ਜਾਂਚ ਅਧਿਕਾਰੀ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਉਕਤ ਪਿੰਡ ਦੀ 19 ਸਾਲਾ ਲੜਕੀ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 13 ਨਵੰਬਰ ਨੂੰ ਉਹ ਆਪਣੇ ਸਿਲਾਈ ਸੈਂਟਰ ਵਿਖੇ ਮੌਜੂਦ ਸੀ।ਉਸੇ ਸਮੇਂ ਉਥੇ ਇਕ ਲੜਕਾ ਆਇਆ, ਜਿਸ ਨੇ ਕਿਹਾ ਕਿ ਉਸ ਦੀ ਮੰਮੀ ਨੇ ਉਸ ਨੂੰ ਘਰ ਬੁਲਾਇਆ ਹੈ। ਉਸ ਨੇ ਸੂਟ ਦਾ ਨਾਪ ਦੇਣਾ ਹੈ। ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਉਸ ਨਾਲ ਮੋਟਰਸਾਈਕਲ ‘ਤੇ ਬੈਠ ਕੇ ਚਲੀ ਗਈ।ਲੜਕੇ ਨੇ ਘਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਬਾਹਰੋਂ ਉਸ ਦੇ ਦੋਸਤ ਨੇ ਕੁੰਡੀ ਲਾ ਦਿੱਤੀ ਸੀ। ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਇਸ ਦੇ ਬਾਅਦ ਉਹ ਉਸ ਨੂੰ ਬਲੈਕਮੇਲ ਕਰਦਾ ਰਿਹਾ। ਫਿਰ ਲੜਕੀ ਨੇ ਸਾਰਾ ਮਾਮਲਾ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ।ਇਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਜਦੋਂ ਇਸ ਸਬੰਧ ਵਿਚ ਜਾਂਚ ਅਧਿਕਾਰੀ ਥਾਣੇਦਾਰ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆਕਿ ਪੁਲਸ ਨੇ ਲੜਕੀ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਉਕਤ ਲੜਕੇ-ਲੜਕੀ ਦਾ ਪਿਛਲੇ ਕਈ ਸਾਲਾਂ ਤੋਂ ਅਫੇਅਰ ਚੱਲ ਰਿਹਾ ਹੈ।ਹੁਣ ਲੜਕੀ ਵਿਆਹ ਲਈ ਕਹਿ ਰਹੀ ਹੈ। ਲੜਕਾ ਇਨਕਾਰ ਕਰ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕਾ ਸਸਰਾਲੀ ਕਾਲੋਨੀ ਦਾ ਰਹਿਣ ਵਾਲਾ ਹੈ। ਦੋਵਾਂ ਧਿਰਾਂ ਦੀਆਂ ਪੰਚਾਇਤਾਂ ਆਪਸ ਵਿਚ ਗੱਲ ਕਰਨ ਲਈ ਇਕੱਠੀਆਂ ਹੋਈਆਂ ਸਨ। ਉਨ੍ਹਾਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਤੇਲ ਅਤੇ ਹਲਦੀ ਇਨ੍ਹਾਂ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

ਖਾਣੇ ‘ਚ ਹਲਦੀ ਅਤੇ ਸਰੋਂ ਦੇ ਤੇਲ ਦੀ ਵਰਤੋਂ ਤਾਂ ਹਰ ਘਰ ‘ਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾ ਸਿਰਫ ਖਾਣੇ ਲਈ ਸਗੋਂ ਆਯੁਰਵੇਦ ‘ਚ ਵੀ ਕੀਤੀ ਜਾਂਦੀ ਹੈ। ਸਾਡੀ ਸਿਹਤ ਲਈ ਇਹ ਦੋਵੇ ਹੀ ਬੇਹੱਦ ਫਾਇਦੇਮੰਦ ਹੁੰਦੇ ਹਨ ਅਤੇ ਇਹ ਕਈ ਬੀਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਆਓ ਜਾਣਦੇ ਹਾਂ ਕਿਵੇਂ ਹਲਦੀ ਅਤੇ ਤੇਲ ਨੂੰ ਮਿਲਾ ਕੇ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।ਆਓ ਜਾਣੇਦ ਹਾਂ ਇਸ ਬਾਰੇ ਇਸ ਤਰ੍ਹਾਂ ਬਣਾਓ ਤੇਲ ਅਤੇ ਹਲਦੀ ਦੀ ਪੇਸਟ ਤੇਲ ਅਤੇ ਹਲਦੀ ਦੀ ਪੇਸਟ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣੇ ਘਰ ‘ਚ ਹੀ ਬਣਾ ਸਕਦੇ ਹੋ। ਇਕ ਚੱਮਚ ਹਲਦੀ ਨਾਲ ਤੁਸੀਂ ਦੋ ਚੱਮਚ ਸਰੋਂ ਦੇ ਤੇਲ ਨੂੰ ਮਿਲਾ ਲਓ ਅਤੇ ਇਸ ਨੂੰ ਹਲਕਾ ਕੋਸਾ ਕਰੋ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ।ਹਲਦੀ ਅਤੇ ਤੇਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ:1 ਹਾਰਟ ਅਟੈਕ ਹਾਰਟ ਅਟੈਕ ਵਰਗੀ ਗੰਭੀਰ ਬੀਮਾਰੀ ਦੀ ਮੁੱਖ ਵਜ੍ਹਾ ਹੈ ਸਰੀਰ ‘ਚ ਕੋਲੈਸਟਰੋਲ ਦਾ ਵਧਣਾ। ਜੇ ਤੁਸੀਂ ਨਿਯਮਿਤ ਰੂਪ ‘ਚ ਹਲਦੀ ਅਤੇ ਤੇਲਦੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਹਾਰਟ ਅਟੈਕ ਦੀ ਸਮੱਸਿਆ ਤੋਂ ਬਚ ਸਕਦੇ ਹੋ।2.ਕੈਂਸਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਅਤੇ ਕੈਂਸਰ ਨੂੰ ਵਧਣ ਤੋਂ ਰੋਕਣ ਲਈ ਹਲਦੀ ਅਤੇ ਤੇਲ ਦੀ ਪੇਸਟ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜਦੋਂ ਹਲਦੀ ਅਤੇ ਤੇਲ ਆਪਸ ‘ਚ ਮਿਲਦੇ ਹਨ ਤਾਂ ਉਦੋਂ ਇਸ ‘ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਜਿਸ ਨਾਲ ਕੈਂਸਰ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ।3.ਸਰੀਰ’ਚ ਦਰਦ ਅਤੇ ਸੋਜ ਜੇ ਤੁਸੀਂ ਸਰੀਰ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਸੀਂ ਸਰੀਰ ਦੇ ਦਰਦ ਨੂੰ ਘੱਟ ਕਰ ਸਕਦੇ ਹੋ।ਇਸ ਤੋਂ ਇਲਾਵਾ ਇਹ ਮਿਸ਼ਰਣ ਸੋਜ ਅਤੇ ਦਰਦ ਨੂੰ ਖਤਮ ਕਰ ਦਿੰਦਾ ਹੈ।4.ਅਸਥਮਾ ਉਹ ਲੋਕ ਜੋ ਅਸਥਮਾ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਤੇਲ ਅਤੇ ਹਲਦੀ ਦੇ ਮਿਸ਼ਰਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅਸਥਮਾ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।5.ਚਿਹਰੇ’ਤੇ ਨਿਖਾਰ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਨਿਯਮਿਤ ਵਰਤੋਂ ਕਰਨ ਨਾਲ ਤੁਸੀਂ ਚਮੜੀ ਨਾਲ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਜਿਸ ਨਾਲ ਤੁਹਾਡੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।6.ਕਬਜ਼ ਅਤੇ ਪੇਟ ਦੀ ਸਮੱਸਿਆ ਅਕਸਰ ਲੋਕ ਕਬਜ਼ ਅਤੇ ਗੈਸ ‘ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਦੇ ਇਲਾਵਾ ਜੇ ਤੁਸੀਂ ਤੇਲ ਅਤੇ ਹਲਦੀ ਨਾਲ ਬਣੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕਬਜ਼ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

ਲੈਣ-ਦੇਣ ਹੋਵੇਗਾ ਆਸਾਨ, RBI ਨੇ ਦਿੱਤੀ ਵੱਡੀ ਰਾਹਤ

ਡਿਜੀਟਲ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਕਾਰਡ ਟ੍ਰਾਂਜੈਕਸ਼ਨ ‘ਤੇ ਚਾਰਜ ‘ਚ ਅਹਿਮ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਯਾਨੀ ਉਹ ਚਾਰਜ ਜੋ ਬੈਂਕ ਕਾਰਡ ਜ਼ਰੀਏ ਪੇਮੈਂਟ ‘ਤੇ ਵਸੂਲਦੇ ਹਨ, ਨੂੰ ਤਰਕਸੰਗਤ ਕਰ ਦਿੱਤਾ ਹੈ। ਇਸ ਨਾਲ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਕਾਰਡ ਜ਼ਰੀਏ ਪੇਮੈਂਟ ਸਵੀਕਾਰ ਕਰਨ ‘ਤੇ ਬੈਂਕਾਂ ਵੱਲੋਂ ਉਨ੍ਹਾਂ ਕੋਲੋਂ ਜ਼ਿਆਦਾ ਚਾਰਜ ਨਹੀਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਕਿਸੇ ਖਰੀਦਦਾਰੀ ਦਾ ਭੁਗਤਾਨ ਉਹ ਡੈਬਿਟ ਕਾਰਡ ਜ਼ਰੀਏ ਕਰਨਗੇ ਤਾਂ ਦੁਕਾਨਦਾਰਾਂ ਵੱਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਨਵੀਂ ਵਿਵਸਥਾ ਤਹਿਤ ਦੁਕਾਨਦਾਰਾਂ ਨੂੰ ਦੋ ਸ਼੍ਰੇਣੀ ‘ਚ ਵੰਡਿਆ ਹੈ। ਪਹਿਲੀ ਸ਼੍ਰੇਣੀ ਤਹਿਤ ਛੋਟੇ ਦੁਕਾਨਦਾਰ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਏ ਟ੍ਰਾਂਜੈਕਸ਼ਨ ‘ਤੇ ਸਿਰਫ 0.40 ਚਾਰਜ ਦੇਣਾ ਹੋਵੇਗਾ। ਇਸ ਦੇ ਇਲਾਵਾ ਵਧ ਤੋਂ ਵਧ ਚਾਰਜ ਦੀ ਲਿਮਟ 200 ਰੁਪਏ ਰੱਖੀ ਗਈ ਹੈ। ਦੂਜੇ ਸ਼ਬਦਾਂ ‘ਚ 50,000 ਰੁਪਏ ਤੋਂ ਉਪਰ ਸਾਰੀਆਂ ਡੈਬਿਟ ਕਾਰਡ ਪੇਮੈਂਟ ‘ਤੇ ਦੁਕਾਨਦਾਰਾਂ ਨੂੰ ਸਿਰਫ 200 ਰੁਪਏ ਹੀ ਦੇਣੇ ਪੈਣਗੇ। ਇਸ ਦੇ ਇਲਾਵਾ ਕਵਿੱਕ ਰਿਸਪਾਂਸ ਕੋਡ ਯਾਨੀ ਕਿਊ. ਆਰ. ਕੋਡ ਜ਼ਰੀਏ ਭੁਗਤਾਨ ਸਵੀਕਾਰ ਕਰਨ ‘ਤੇ ਚਾਰਜ 0.30 ਫੀਸਦੀ ਹੋਵੇਗਾ ਅਤੇ ਇਸ ‘ਤੇ ਵੀ ਵਧ ਤੋਂ ਵਧ ਲਿਮਟ 200 ਰੁਪਏ ਰੱਖੀ ਗਈ ਹੈ।ਉੱਥੇ ਹੀ ਵੱਡੇ ਦੁਕਾਨਦਾਰ ਯਾਨੀ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਣ ਵਾਲੀ ਪੇਮੈਂਟ ‘ਤੇ 0.90 ਫੀਸਦੀ ਚਾਰਜ ਦੇਣਾ ਹੋਵੇਗਾ। ਵੱਡੇ ਦੁਕਾਨਦਾਰਾਂ ਲਈ ਵਧ ਤੋਂ ਵਧ ਚਾਰਜ ਲਿਮਟ 1,000 ਰੁਪਏ ਰੱਖੀ ਗਈ ਹੈ। ਹਾਲਾਂਕਿ ਕਿਊ. ਆਰ. ਕੋਡ ਜ਼ਰੀਏ ਪੇਮੈਂਟ ਸਵੀਕਾਰ ਕਰਨ ‘ਤੇ ਚਾਰਜ ਹੋਰ ਵੀ ਘੱਟ 0.80 ਫੀਸਦੀ ਹੋਵੇਗਾ ਪਰ ਵਧ ਤੋਂ ਵਧ ਲਿਮਟ 1000 ਰੁਪਏ ਹੀ ਰਹੇਗੀ। ਯਾਨੀ ਕਿਊ. ਆਰ. ਜ਼ਰੀਏ ਪੇਮੈਂਟ ਲੈਣ ‘ਤੇ ਅਜਿਹੇ ਕਾਰੋਬਾਰੀਆਂ ਨੂੰ ਹੁਣ 0.80 ਫੀਸਦੀ ਚਾਰਜ ਹੀ ਬੈਂਕਾਂ ਨੂੰ ਦੇਣਾ ਹੋਵੇਗਾ, ਜੋ ਪ੍ਰਤੀ ਲੈਣ-ਦੇਣ ਵਧ ਤੋਂ ਵਧ 1000 ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਹੁਕਮ 1 ਜਨਵਰੀ ਤੋਂ ਲਾਗੂ ਹੋ ਜਾਣਗੇ ਅਤੇ ਇਹ ਪੱਕਾ ਕਰਨਾ ਬੈਂਕਾਂ ਦੀ ਜਿੰਮੇਵਾਰੀ ਹੋਵੇਗੀ ਕਿ ਦੁਕਾਨਦਾਰਾਂ ਕੋਲੋਂ ਵਸੂਲਿਆ ਜਾ ਰਿਹਾ ਐੱਮ. ਡੀ. ਆਰ. ਯਾਨੀ ਚਾਰਜ ਤੈਅ ਲਿਮਟ ਤੋਂ ਜ਼ਿਆਦਾ ਨਾ ਹੋਵੇ।

ਆਲਟੋ ਤੋਂ ਲੈ ਕੇ ਆਡੀ ਤਕ ‘ਤੇ ਭਾਰੀ ਛੋਟ

ਸਾਲ ਦੇ ਅਖੀਰ ‘ਚ ਸੇਲ (ਵਿਕਰੀ) ਵਧਾਉਣ ਲਈ ਕਾਰ ਨਿਰਮਾਤਾ ਆਲਟੋ ਤੋਂ ਲੈ ਕੇ ਆਡੀ ਤਕ ਭਾਰੀ ਛੋਟ ਅਤੇ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ। ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼ ਅਤੇ ਆਡੀ ਸਾਲ ਖਤਮ ਹੋਣ ਦੇ ਮੱਦੇਨਜ਼ਰ ਆਪਣੇ ਕਾਰ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਡਿਸਕਾਊਂਟ ਦੇ ਰਹੇ ਹਨ। ਕੰਪਨੀਆਂ ਲਈ ਨਵੇਂ ਸਾਲ ‘ਚ ਪਿਛਲੇ ਸਾਲ ਦੀਆਂ ਬਣੀਆਂ ਕਾਰਾਂ ਵੇਚਣਾ ਮੁਸ਼ਕਿਲ ਹੁੰਦਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਸਟਾਕ ਕੱਢਣ ਲਈ ਸਾਲ ਦੇ ਅਖੀਰ ‘ਚ ਭਾਰੀ ਛੋਟ ਦਿੰਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ ਆਲੋਟ, ਵੈਗਨ ਆਰ, ਸਵਿਫਟ, ਸੈਲੇਰੀਓ, ਅਰਟਿਗਾ ਅਤੇ ਸਿਆਜ਼ ‘ਤੇ ਛੋਟ ਦੇ ਰਹੀ ਹੈ।ਆਲਟੋ ‘ਤੇ ਕੰਪਨੀ ਵੱਲੋਂ 35,000 ਰੁਪਏ ਦੀ ਛੋਟ ਅਤੇ ਹੋਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਆਲਟੋ 800 ਦੀ ਕੀਮਤ 2.40 ਲੱਖ ਰੁਪਏ ਅਤੇ ਆਲਟੋ ਕੇ-10 ਦੀ ਕੀਮਤ 3.26 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਤਰ੍ਹਾਂ ਵੈਗਨ ਆਰ ‘ਤੇ 30 ਤੋਂ 40 ਹਜ਼ਾਰ ਰੁਪਏ, ਸਵਿਫਟ ‘ਤੇ 15,000 ਤੋਂ 25,000 ਰੁਪਏ ਅਤੇ ਸਿਆਜ਼ ‘ਤੇ 90,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਹਾਲਾਂਕਿ ਕੰਪਨੀ ਦੀ ਜ਼ਿਆਦਾ ਵਿਕਣ ਵਾਲੀ ਕਾਰ ਬਰੇਜ਼ਾ ਅਤੇ ਬਲੇਨੋ ‘ਤੇ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ। ਇਹ ਫਾਇਦੇ ਨਕਦ ਛੋਟ, ਮੁਫਤ ਐਕਸੈਸਰੀਜ਼ ਅਤੇ ਬੀਮਾ ਆਦਿ ਦੇ ਰੂਪ ‘ਚ ਦਿੱਤੇ ਜਾ ਰਹੇ ਹਨ। ਦਿੱਲੀ ‘ਚ ਮਾਰੂਤੀ ਮਾਰੂਤੀ ਸੁਜ਼ੂਕੀ ਦੇ ਇਕ ਡੀਲਰ ਨੇ ਕਿਹਾ ਕਿ ਪਿਛਲੇ ਸਾਲ ਛੋਟ ਦੇ ਬਾਵਜੂਦ ਵਿਕਰੀ ਘੱਟ ਰਹੀ। ਨੋਟਬੰਦੀ ਕਾਰਨ ਲੋਕਾਂ ਕੋਲ ਨਕਦੀ ਦੀ ਕਮੀ ਸੀ, ਜਿਸ ਕਾਰਨ ਕਈ ਲੋਕਾਂ ਨ ਨੇ ਖਰੀਦ ਦਾ ਵਿਚਾਰ ਟਾਲ ਦਿੱਤਾ ਸੀ। ਇਸ ਸਾਲ ਅਸੀਂ ਚੰਗੀ ਵਿਕਰੀ ਦੀ ਉਮੀਦ ਕਰ ਰਹੇ ਹਾਂ ਕੋਰੀਆਈ ਕੰਪਨੀ ਹੁੰਡਈ ‘ਦਸੰਬਰ ਡਿਲਾਈਟ’ ਆਫਰ ਲੈ ਕੇ ਆਈ ਹੈ। ਕੰਪਨੀ ਈਆਨ ‘ਤੇ 65,000 ਰੁਪਏ ਤਕ ਦੀ ਛੋਟ ਦੇ ਰਹੀ ਹੈ, ਜਦੋਂ ਕਿ ਪਿਛਲੇ ਸਾਲ ਦਸੰਬਰ ‘ਚ 55,000 ਰੁਪਏ ਛੋਟ ਦਿੱਤੀ ਗਈ ਸੀ। ਇਸੇ ਤਰ੍ਹਾਂ ਗ੍ਰੈਂਡ ਆਈ-10 ‘ਤੇ ਤਕਰੀਬਨ 80,000 ਰੁਪਏ ਤਕ ਦੀ ਛੋਟ ਪੇਸ਼ਕਸ਼ ਕੀਤੀ ਗਈ ਹੈ। ਅਲੀਟ ਆਈ-20 ‘ਤੇ 40,000 ਤੋਂ 55,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਨਵੀਂ ਐਕਸੈਂਟ ‘ਤੇ 60,000 ਰੁਪਏ ਤਕ ਦੀ ਛੋਟ ਦਿੱਤੀ ਗਈ ਹੈ। ਹਾਲਾਂਕਿ ਨਵੀਂ ਵਰਨਾ ਅਤੇ ਕਰੇਟਾ ‘ਤੇ ਕਈ ਛੋਟ ਨਹੀਂ ਹੈ। ਇਸ ਸਾਲ ਹੈਕਸਾ, ਟਿਗੋਰ ਅਤੇ ਨੈਕਸਾਨ ਲਿਆਉਣ ਵਾਲੀ ਟਾਟਾ ਮੋਟਰਜ਼ ਟਿਗੋਰ ਸੇਡਾਨ ‘ਤੇ 32,000 ਰੁਪਏ ਤਕ ਅਤੇ ਹੈਕਸਾ ਐੱਸ. ਯੂ. ਵੀ. ‘ਤੇ 78,000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਟਿਆਗੋ ‘ਤੇ ਵੀ 26,000 ਰੁਪਏ ਦੀ ਛੋਟ ਮਿਲ ਰਹੀ ਹੈ। ਟਾਟਾ ਮੋਟਰਜ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਿਉਹਾਰੀ ਮੌਸਮ ਦੌਰਾਨ ਗਾਹਕਾਂ ਦੀ ਸ਼ਾਨਦਾਰ ਪ੍ਰਤੀਕਿਰਿਆ ਦੇਖੀ ਗਈ। ਅਸੀਂ ਚਾਹੁੰਦੇ ਹਾਂ ਕਿ ਇਸ ਸਾਲ ਦੇ ਅਖੀਰ ‘ਚ ਮੈਗਾ ਆਫਰ ਮੈਕਸ ਸੈਲੀਬ੍ਰੇਸ਼ਨ ਮੁਹਿੰਮ ਨੂੰ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਮਿਲੇ। ਉਨ੍ਹਾਂ ਨੇ ਕਿਹਾ ਟਾਟਾ ਮੋਟਰਜ਼ ਵੱਲੋਂ ਹੋਰ ਵੀ ਕਈ ਆਫਰ ਦਿੱਤੇ ਜਾ ਰਹੇ ਹਨ। ਇਸ ਦੇ ਇਲਾਵਾ ਸਫਾਰੀ ਸਟ੍ਰੋਮ ‘ਤੇ ਇਕ ਲੱਖ ਰੁਪਏ ਤਕ ਦਾ ਆਫਰ ਦਿੱਤਾ ਜਾ ਰਿਹਾ ਹੈ।ਉੱਥੇ ਹੀ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਆਪਣੇ ਕਿਯੂ-3 ਮਾਡਲ ‘ਤੇ 3.41 ਲੱਖ ਰੁਪਏ ਦੀ ਨਕਦ ਛੋਟ ਦੇ ਰਹੀ ਹੈ। ਇਸ ਕਾਰ ਦੀ ਕੀਮਤ 29.99 ਲੱਖ ਰੁਪਏ ਹੈ। ਇਸੇ ਤਰ੍ਹਾਂ ਆਡੀ ਏ-3 ‘ਤੇ 5 ਲੱਖ ਰੁਪਏ ਅਤੇ ਆਡੀ ਏ-6 ‘ਤੇ 8.85 ਲੱਖ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ 2017 ‘ਚ ਕਾਰ ਖਰੀਦ ਕੇ 2019 ਤੋਂ ਪੇਮੈਂਟ ਸ਼ੁਰੂ ਕਰਨ ਦਾ ਬਦਲ ਵੀ ਦੇ ਰਹੀ ਹੈ।

ਧਰਨੇ ‘ਤੇ ਬੈਠੇ ਸੁਖਬੀਰ ਅਤੇ ਮਜੀਠੀਆ

ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਵਰਕਰਾਂ ਨਾਲ ਮਿਲ ਕੇ ਧਰਨਾ ਦਿੱਤਾ।ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲੇ ਦੇ ਮੱਲਾਂਵਾਲਾ ਅਤੇ ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਥਾਨਕ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ੈਅ ‘ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਅਤੇ ਨੋ-ਡਯੂਜ ਲੈਣ ਲਈ ਅਬਜ਼ਰਵਰ ਨੂੰ ਮਿਲਣ ਜਾ ਰਹੇ ਸਨ ਕਿ ਅਕਾਲੀ ਆਗੂਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਨਾਲ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਨੋਨੀ ਮਾਨ ਇਸ ਘਟਨਾ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਾਰਨ ਲਈ ਕਾਂਗਰਸੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਗੱਲ ਦਾ ਪੁਖਤਾ ਸਬੂਤ ਮੈਮੋਰੰਡਮ ਸਮੇਤ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ।ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਆਗੂ ਇਸ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਇਸ ਮਾਮਲੇ ‘ਚ ਪੁਲਸ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ, ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਪੁੱਤਰ ਅਵਤਾਰ ਸਿੰਘ ਮੀਣਾ, ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਇਸ ਗੱਲ ਦਾ ਵਿਰੋਧ ਕਰਨ ਲਈ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਆਪਣੇ ਅਕਾਲੀ ਵਰਕਰਾਂ ਨਾਲ ਧਰਨੇ ‘ਤੇ ਬੈਠ ਗਏ ਹਨ।ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਵਰਕਰਾਂ ਨਾਲ ਮਿਲ ਕੇ ਧਰਨਾ ਦਿੱਤਾ।ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲੇ ਦੇ ਮੱਲਾਂਵਾਲਾ ਅਤੇ ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਥਾਨਕ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ੈਅ ‘ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਅਤੇ ਨੋ-ਡਯੂਜ ਲੈਣ ਲਈ ਅਬਜ਼ਰਵਰ ਨੂੰ ਮਿਲਣ ਜਾ ਰਹੇ ਸਨ ਕਿ ਅਕਾਲੀ ਆਗੂਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਨਾਲ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਨੋਨੀ ਮਾਨ ਇਸ ਘਟਨਾ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਾਰਨ ਲਈ ਕਾਂਗਰਸੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਗੱਲ ਦਾ ਪੁਖਤਾ ਸਬੂਤ ਮੈਮੋਰੰਡਮ ਸਮੇਤ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ।ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਆਗੂ ਇਸ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਇਸ ਮਾਮਲੇ ‘ਚ ਪੁਲਸ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ, ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਪੁੱਤਰ ਅਵਤਾਰ ਸਿੰਘ ਮੀਣਾ, ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਇਸ ਗੱਲ ਦਾ ਵਿਰੋਧ ਕਰਨ ਲਈ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਆਪਣੇ ਅਕਾਲੀ ਵਰਕਰਾਂ ਨਾਲ ਧਰਨੇ ‘ਤੇ ਬੈਠ ਗਏ ਹਨ।

ਹੁਣ ਘਰ ਬੈਠੇ ਖੋਲ੍ਹ ਸਕੋਗੇ ਇਹ ਖਾਤਾ, 7.8 ਫੀਸਦੀ ਮਿਲੇਗਾ ਵਿਆਜ

ਜੇਕਰ ਤੁਸੀਂ ਆਪਣੇ ਪੈਸੇ ਨੂੰ ਅਜਿਹੀ ਜਗ੍ਹਾ ਨਿਵੇਸ਼ ਕਰਨਾ ਚਾਹੁੰਦੇ ਹੋ ਜਿੱਥੇ ਵਿਆਜ ਸਭ ਤੋਂ ਮਿਲਦਾ ਹੋਵੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਪੀ. ਪੀ. ਐੱਫ. ਖਾਤਾ ਬਿਨਾਂ ਬੈਂਕ ਗਏ ਘਰ ਬੈਠੇ ਖੋਲ੍ਹ ਸਕਦੇ ਹੋ। ਹਾਲਾਂਕਿ ਇਹ ਸੁਵਿਧਾ ਸਿਰਫ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਪੇਸ਼ ਕੀਤੀ ਗਈ ਹੈ। ਨਿੱਜੀ ਖੇਤਰ ਦੇ ਇਸ ਦਿੱਗਜ ਬੈਂਕ ਨੇ ਪੀ. ਪੀ. ਐੱਫ. ਖਾਤਾ ਆਨਲਾਈਨ ਖੋਲ੍ਹਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਨਵੀਂ ਸਹੂਲਤ ਨਾਲ, ਗਾਹਕਾਂ ਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਪੀ. ਪੀ. ਐੱਫ. ਖਾਤੇ ਲਈ ਕੋਈ ਦਸਤਾਵੇਜ਼ ਜਮ੍ਹਾ ਕਰਾਉਣੇ ਪੈਣਗੇ। ਉਹ ਹੁਣ ਇੰਟਰਨੈੱਟ ਅਤੇ ਮੋਬਾਇਲ ਬੈਂਕਿੰਗ ਜ਼ਰੀਏ ਕਿਤੇ ਵੀ ਅਤੇ ਕਿਸੇ ਵੀ ਸਮੇਂ ਪੀ. ਪੀ. ਐੱਫ ਖਾਤਾ ਖੋਲ੍ਹ ਸਕਦੇ ਹਨ। ਪੀ. ਪੀ. ਐੱਫ. ਬਚਤ ਸਕੀਮਾਂ ‘ਚੋਂ ਸਭ ਤੋਂ ਵਧ ਪ੍ਰਸਿੱਧ ਹੈ ਅਤੇ ਮੌਜੂਦਾ ਸਮੇਂ ਇਸ ‘ਤੇ 7.8 ਫੀਸਦੀ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਇਸ ਤੋਂ ਹੋਣ ਵਾਲੀ ਵਿਆਜ ਆਮਦਨ ‘ਤੇ ਕੋਈ ਟੈਕਸ ਨਹੀਂ ਹੈ, ਜਦੋਂ ਕਿ ਐੱਫ. ਡੀ. ‘ਤੇ ਵਿਆਜ ਕਮਾਈ 10,000 ਤੋਂ ਉਪਰ ਹੋਣ ‘ਤੇ ਟੈਕਸ ਲੱਗਦਾ ਹੈ। ਪੀ. ਪੀ. ਐੱਫ. ਖਾਤੇ ‘ਚ ਘੱਟੋ-ਘੱਟ 500 ਰੁਪਏ ਅਤੇ ਵਧ ਤੋਂ ਵਧ 1,50,000 ਰੁਪਏ ਇਕ ਮਾਲੀ ਵਰ੍ਹੇ ‘ਚ ਜਮ੍ਹਾ ਕਰਾਏ ਜਾ ਸਕਦੇ ਹਨ। ਹਾਲਾਂਕਿ ਪੀ. ਪੀ. ਐੱਫ. ਖਾਤਾ 15 ਸਾਲ ਤਕ ਲਈ ਹੁੰਦਾ ਹੈ ਪਰ 7ਵੇਂ ਸਾਲ ‘ਚ ਥੋੜ੍ਹੇ ਪੈਸੇ ਕਢਵਾਏ ਜਾ ਸਕਦੇ ਹਨ।ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਿਹਾ ਕਿ ਉਸ ਨੇ ਪੀ. ਪੀ. ਐੱਫ. ਖਾਤੇ ਪੂਰੀ ਤਰ੍ਹਾਂ ਆਨਲਾਈਨ ਖੋਲ੍ਹਣ ਲਈ ਵਿੱਤ ਮੰਤਰਾਲੇ ਨਾਲ ਮਿਲ ਕੇ ਕੰਮ ਕੀਤਾ ਹੈ। ਬੈਂਕ ਨੇ ਕਿਹਾ ਕਿ ਆਈ. ਸੀ. ਆਈ. ਸੀ. ਆਈ. ਬੈਂਕ ਦੇਸ਼ ਦਾ ਪਹਿਲਾ ਬੈਂਕ ਹੈ, ਜਿਸ ਨੇ ਪੀ. ਪੀ. ਐੱਫ. ਖਾਤੇ ਲਈ ਪੂਰੀ ਤਰ੍ਹਾਂ ਪੇਪਰ ਰਹਿਤ ਅਤੇ ਡਿਜੀਟਲ ਪ੍ਰਕਿਰਿਆ ਪੇਸ਼ ਕੀਤੀ ਹੈ। ਇਹ ਬਚਤ ਸਕੀਮ ਸ਼ੁਰੂ ਕਰਨ ਲਈ ਤੁਸੀਂ ਇੰਟਰਨੈੱਟ ਬੈਂਕਿੰਗ ‘ਚ ‘ਮਾਈ ਅਕਾਊਂਟ’ ‘ਤੇ ਕਲਿੱਕ ਕਰਕੇ ਪੀ. ਪੀ. ਐੱਫ. ਖਾਤਾ ਖੋਲ੍ਹ ਸਕਦੇ ਹੋ। ਮੋਬਾਇਲ ਬੈਂਕਿੰਗ ਜ਼ਰੀਏ ਵੀ ਇਹ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ‘ਚ ਤੁਹਾਨੂੰ ਆਪਣਾ ਪੈਨ ਅਤੇ ਆਧਾਰ ਨੰਬਰ ਵੀ ਭਰਨਾ ਹੋਵੇਗਾ। ਉੱਥੇ ਹੀ, ਪੀ. ਪੀ. ਐੱਫ. ਖਾਤਾ ਕੁਝ ਸਕਿੰਟਾਂ ‘ਚ ਹੀ ਬਣ ਜਾਵੇਗਾ ਅਤੇ ਪੀ. ਪੀ. ਐੱਫ. ਖਾਤਾ ਨੰਬਰ ਗਾਹਕ ਨੂੰ ਉਸ ਵੇਲੇ ਮਿਲ ਜਾਵੇਗਾ। ਗਾਹਕ ਦੀ ਸੁਵਿਧਾ ਵਾਸਤੇ ਉਸ ਨੂੰ ਪੀ. ਪੀ. ਐੱਫ. ਦੀ ਸਾਲਾਨਾ ਸਟੇਟਮੈਂਟ ਇੰਟਰਨੈੱਟ ਬੈਂਕਿੰਗ ‘ਤੇ ਦਿੱਤੀ ਜਾਵੇਗੀ।