Uncategorized

ਵਾਹ ਜੀ ਨਸ਼ਾ ਵੇਚਣ ਤੇ ਕਰਨ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਧੂਹ-ਧੂਹ ਕੇ ਕੁੱਟਿਆ .. ਕਰੋ ਸ਼ੇਅਰ

ਕੁੱਟਮਾਰ ਦੀਆਂ ਇਹ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਨੇ…. ਇਹ ਛਿੱਤਰ ਪਰੇਡ ਹੋ ਰਹੀ ਹੈ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਦੀ….ਇਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਚਲਾਈ ਹੈ…. ਤੇ ਦੂਜੇ ਪਾਸੇ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਇਕਜੁੱਟ ਹੋ ਗਏ ਨੇ….ਆਪਣੀ ਜਵਾਨਾਂ ਤੇ ਬੱਚਿਆਂ ਨੂੰ ਸਾਂਭਣ ਲਈ ਪਿੰਡਾਂ ਵਾਲਿਆਂ ਨੇ ਖੁਦ ਹੀ ਮੋਰਚਾ ਸਾਂਭ ਲਿਆ ਹੈ….ਨਤੀਜਾ ਪਿੰਡਾਂ ‘ਚੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ… ਜਿਨ੍ਹਾਂ ਵਿਚ ਪਿੰਡਾਂ ਦੇ ਨੌਜਵਾਨ ਨਸ਼ਾ ਵੇਚਣ ਵਾਲਿਆਂ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ…. ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ।ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ। 1998 ਵਿੱਚ 16 ਫੀਸਦੀ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ। ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।

Read More...

Uncategorized

ਆਹ ਵੇਖੋ Video ਪੰਜਾਬ ਪੁਲਿਸ ਇੱਕ ਨੌਜਵਾਨ ਨੂੰ ਘਰੋਂ ਘੜੀਸ ਕੇ ਲਿਆਉਂਦੀ ਹੋਈ

ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਮੀਡੀਆ ਰਿਪੋਟਾਂ ਅਨੁਸਾਰ ਬਠਿੰਡਾ ਅਦਾਲਤ ਦੇ ਅਚਨਚੇਤੀ ਛਾਪੇ ਨੇ ਅੱਜ ਪੁਲੀਸ ਟੀਮ ਦੀ ਖੇਡ ਵਿਗਾੜ ਦਿੱਤੀ ਜਿਸ ਨੇ ਪੈਰੋਲ ’ਤੇ ਆਏ ਕੈਦੀ ਨੂੰ ਭੇਤ ਭਰੇ ਢੰਗ ਨਾਲ ਚੁੱਕਿਆ ਸੀ। ਬਠਿੰਡਾ ਪੁਲੀਸ ਉਦੋਂ ਤੋਂ ਕੈਦੀ ਵਿਸ਼ਾਲ ਸ਼ਰਮਾ ਤੋਂ ਔਖੀ ਹੈ ਜਦੋਂ ਤੋਂ ਉਸ ਨੇ ਜ਼ਿਲ੍ਹਾ ਪੁਲੀਸ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਪਾਈ ਹੋਈ ਹੈ। ਹਾਈ ਕੋਰਟ ਨੇ ਬਠਿੰਡਾ ਐਸਐਸਪੀ ਨੂੰ ਨਿੱਜੀ ਤੌਰ ’ਤੇ ਇਸ ਮਾਮਲੇ ਨੂੰ ਦੇਖਣ ਲਈ ਆਖਿਆ ਸੀ ਅਤੇ 27 ਅਗਸਤ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਉਸ ਤੋਂ ਪਹਿਲਾਂ ਵਿਸ਼ਾਲ ਸ਼ਰਮਾ 16 ਜੁਲਾਈ ਨੂੰ ਪੈਰੋਲ ’ਤੇ ਆਇਆ ਤਾਂ ਸੀਆਈਏ ਸਟਾਫ਼ ਦੀ ਟੀਮ ਨੇ ਉਸ ਨੂੰ ਅੱਜ ਪਿੰਡ ਮੰਡੀ ਕਲਾਂ ਤੋਂ ਸਾਢੇ ਸੱਤ ਵਜੇ ਸਵੇਰੇ ਚੁੱਕ ਲਿਆ। ਵੇਰਵਿਆਂ ਅਨੁਸਾਰ ਵਿਸ਼ਾਲ ਸ਼ਰਮਾ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਦਸ ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਦੇ ਇੱਕ ਰਿਸ਼ਤੇਦਾਰ ’ਤੇ ਜਦੋਂ ਮਾਨਸਾ ਪੁਲੀਸ ਨੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਤਾਂ ਵਿਸ਼ਾਲ ਦੀ ਪਤਨੀ ਬਲਜੀਤ ਕੌਰ ਨੇ ਜ਼ਿਲ੍ਹਾ ਅਦਾਲਤ ਵਿੱਚ ਦਰਖਾਸਤ ਪਾਈ ਸੀ। ਹਾਈ ਕੋਰਟ ਵਿੱਚ ਪਾਈ ਪਟੀਸ਼ਨ ’ਚ ਦੋਸ਼ ਲਗਾਏ ਗਏ ਸਨ ਕਿ ਉਸ ਦੇ ਪਤੀ ਨਾਲ ਰੰਜਿਸ਼ ਕੱਢਣ ਲਈ ਪੁਲੀਸ ਨੇ ਪਹਿਲਾਂ ਪੈਸਿਆਂ ਦੀ ਮੰਗ ਕੀਤੀ ਜਦੋਂ ਉਨ੍ਹਾਂ ਇਨਕਾਰ ਕੀਤਾ ਤਾਂ ਉਸ ਦੇ ਭਰਾ ’ਤੇ ਕੇਸ ਦਰਜ ਕਰ ਦਿੱਤਾ। ਅੱਜ ਸਾਦੇ ਕੱਪੜਿਆਂ ਵਿੱਚ ਪੁਲੀਸ ਟੀਮ ਪਿੰਡ ਮੰਡੀ ਕਲਾਂ ਵਿੱਚ ਵਿਸ਼ਾਲ ਸ਼ਰਮਾ ਨੂੰ ਘੜੀਸ ਕੇ ਲਿਆ ਰਹੀ ਸੀ ਤਾਂ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਉਸ ਦੀ ਪਤਨੀ ਬਲਜੀਤ ਕੌਰ ਨੇ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪਟੀਸ਼ਨ ਪਾ ਕੇ ਪੁਲੀਸ ’ਤੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੂੰ ਧੱਕੇ ਨਾਲ ਚੁੱਕ ਲਿਆ ਗਿਆ ਹੈ ਅਤੇ ਗ਼ੈਰਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਰੱਖਿਆ ਹੈ।  ਉਸ ਨੇ ਤਸ਼ੱਦਦ ਦਾ ਖ਼ਦਸ਼ਾ ਵੀ ਪ੍ਰਗਟਾਇਆ। ਇਸ ’ਤੇ ਜੱਜ ਨੇ ਜੁਡੀਸ਼ੀਅਲ ਮੈਜਿਸਟਰੇਟ ਹਰਜਿੰਦਰ ਸਿੰਘ ਦੀ ਡਿਊਟੀ ਲਗਾ ਦਿੱਤੀ ਜਿਨ੍ਹਾਂ ਕਰੀਬ ਸਵਾ ਇੱਕ ਵਜੇ ਸੀਆਈਏ ਸਟਾਫ਼ ਵਿਖੇ ਅਚਨਚੇਤ ਛਾਪਾ ਮਾਰਿਆ। ਸੂਤਰਾਂ ਨੇ ਦੱਸਿਆ ਕਿ ਮੌਕੇ ’ਤੇ ਵਿਸ਼ਾਲ ਕੁਮਾਰ ਨਹੀਂ ਲੱਭਾ। ਬਲਜੀਤ ਕੌਰ ਦੇ ਐਡਵੋਕੇਟ ਲਛਮਣ ਕੁਮਾਰ ਖੱਤਰੀ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਮਾਰੇ ਗਏ ਛਾਪੇ ਸਬੰਧੀ ਰਿਪੋਰਟ ਉਹ 23 ਜੁਲਾਈ ਨੂੰ ਦੇਣਗੇ। ਸੂਤਰਾਂ ਨੇ ਕਿਹਾ ਕਿ ਵਿਸ਼ਾਲ ਦੇਰ ਸ਼ਾਮ ਤੱਕ ਘਰ ਵੀ ਨਹੀਂ ਪੁੱਜਾ ਹੈ ਅਤੇ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ। ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਚੈਕਿੰਗ ਦੌਰਾਨ ਕੁੱਝ ਵੀ ਗ਼ਲਤ ਨਹੀਂ ਲੱਭਾ ਹੈ। ਉਨ੍ਹਾਂ ਵਾਇਰਲ ਹੋਈ ਵੀਡੀਓ ਦੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਕਿਸੇ ਵਿਸ਼ਾਲ ਸ਼ਰਮਾ ਨਾਮ ਦੇ ਕੈਦੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।

Read More...

Uncategorized

SGPC ਲਈ ਕਿਵੇਂ ਭਾੲੀ ਜਗਤਾਰ ਸਿੰਘ ਹਵਾਰਾ ਹੋਇਆ ਪਰਾਇਆ !! ਤੁਹਾਡੇ ਕੀ ਵਿਚਾਾਰ ਨੇ ?

ਸਿੱਖ ਕੌਮ ਦੀ ਸਿਰਮੌਰ ਸੰਸਥਾ ਦਾ ਖਿਤਾਬ ਹਾਸਿਲ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਜਿਸਦਾ ਕੰਮ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ ਤੇ ਨਾਲ ਹੀ ਸਿੱਖ ਕੌਮ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ। ਪਰ ਦੋਵਾਂ ਕਾਰਜਾਂ ਵਿਚ ਕਮੇਟੀ ਦੀ ਭੂਮਿਕਾ ਕੋਈ ਖਾਸ ਨਹੀਂ ਰਹੀ। ਨਿੱਤ ਉੱਠਦਾ ਗੁਰੂਡੰਮ,ਨੌਜਵਾਨੀ ਦਾ ਪਤਿਤਪੁਣਾ,ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰ ਵੀ ਬਹੁਤ ਸਾਰੇ ਸਿੱਖ ਮਸਲੇ ਜਿਨ੍ਹਾਂ ਤੇ ਕੰਮ ਕਰਨਾ ਤੇ ਮਸਲਿਆਂ ਨੂੰ ਹੱਲ ਕਰਨਾਇਸ ਸੰਸਥਾ ਦਾ ਫਰਜ਼ ਹੈ।ਪਰ ਇਹਨਾਂ ਸਾਰੇ ਕਾਰਜਾਂ ਵਿਚ ਕਮੇਟੀ ਦੀ ਸਰਗਰਮੀ ਕਰੀਬ ਕਰੀਬ ਨਾਹ-ਮਾਤਰ ਹੀ ਰਹੀ ਹੈ। ਤਾਜਾ ਮਸਲੇ ਤੇ ਗੱਲ ਕਰੀਏ ਤਾਂ ਬੇਅੰਤ ਸੋਧਕ ਕਾਂਡ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਜਿਨਾਂ ਨੇ ਪਿਛਲੇ ਦਿਨੀ ਜੇਲ ਵਿਚ ਭੁੱਖ ਹੜਤਾਲ ਰੱਖੀ ਸੀ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਾਂ ਫਿਰ ਉਹਨਾਂ ਦੇ ਉਸ ਕੇਸ ਦੀ ਪੈਰਵਾਈ ਕੀਤੀ ਜਾਵੇ ਜੋ ਸ਼੍ਰੋਮਣੀ ਕਮੇਟੀ ਵਲੋਂ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਸੀ ਜੋ ਅਪੀਲ ਹੁਣ ਗ੍ਰਹਿ ਮੰਤਰਾਲੇ ਕੋਲ ਪਈ ਹੈ। ਸੋ ਉਸ ਮਾਮਲੇ ਚ ਸ਼੍ਰਮੋਣੀ ਕਮੇਟੀ ਨੇ ਭਾਈ ਰਾਜੋਆਣਾ ਨੂੰ ਮਿਲਕੇ ਇਸ ਸਬੰਧੀ ਕਾਰਵਾਈ ਕਰਨ ਦਾ ਯਕੀਨ ਦੁਆ ਕੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾ ਦਿੱਤੀ।ਇਹ ਸਾਰਾ ਕੁਝ ਸਿਰਫ 2-3 ਦਿਨਾਂ ਚ ਹੀ ਕਰਵਾ ਲਿਆ ਗਿਆ। ਪਰ ਹੈਰਾਨਗੀ ਹੈ ਕਿ ਇਹੀ ਸ਼੍ਰਮੋਣੀ ਕਮੇਟੀ ਜਿਥੇ ਭਾਈ ਰਾਜੋਆਣੇ ਦੇ ਮਾਮਲੇ ਚ ਤੱਤ-ਫੱਟ ਤੁਰ ਪਈ ਓਥੇ ਸਿੱਖ ਕੌਮ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਤੇ ਇਹ ਕਮੇਟੀ ਕਦੇ ਕਿਉਂ ਨਹੀਂ ਤੁਰੀ ?? ਭਾਈ ਰਾਜੋਆਣਾ ਦਾ ਵੀ ਸਤਿਕਾਰ ਹੈ ਪਰ ਭਾਈ ਰਾਜੋਆਣਾ ਦੇ ਹੀ ਸਾਥੀ ਜਥੇਦਾਰ ਹਵਾਰਾ ਜੋ ਗੈਰਕਾਨੂੰਨੀ ਜੇਲ ਵਿਚ ਬੰਦ ਹਨ,ਉਹਨਾਂ ਦੀ ਰੀਡ ਦੀ ਹੱਡੀ ਦੇ ਦਰਦ ਸਮੇਂ,ਉਹਨਾਂ ਦੇ ਕੇਸਾਂ ਦੀ ਪੈਰਵਾਈ ਸਮੇਂ,ਉਹਨਾਂ ਨੂੰ ਪੰਜਾਬ ਲਿਆਉਣ ਦੀ ਮੰਗ ਸਮੇਂ,ਉਹਨਾਂ ਨਾਲ ਜੇਲ ਵਿਚ ਹੁੰਦੇ ਗਲਤ ਵਿਹਾਰ ਸਮੇਂ ਸ਼੍ਰਮੋਣੀ ਕਮੇਟੀ ਚੁੱਪ ਕਿਉਂ ਹੋ ਜਾਂਦੀ ਹੈ ??ਕੀ ਕੌਮ ਦੇ ਜਥੇਦਾਰ ਲਈ ਸ਼੍ਰਮੋਣੀ ਕਮੇਟੀ ਦਾ ਕੋਈ ਫਰਜ਼ ਨਹੀਂ ?? ਕੀ ਜਥੇਦਾਰ ਹਵਾਰੇ ਤੇ ਭਾਈ ਰਾਜੋਆਣੇ ਵਿਚ ਕੋਈ ਫਰਕ ਹੈ ?? ਜਥੇਦਾਰ ਹਵਾਰੇ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੀ ਚੁੱਪੀ ਤੇ ਕੋਈ ਹਰਕਤ ਨਾ ਕਰਨਾ ਕਈ ਸਵਾਲ ਖੜੇ ਕਰਦਾ ਹੈ ਜਿਸਦਾ ਜਵਾਬ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਦੇ ਨਾ ਕਦੇ ਦੇਣਾ ਹੀ ਪਵੇਗਾ।

Read More...

Uncategorized

ਖੁਸ਼ਖਬਰੀ: ‘ਨਸ਼ਾ ਮੁਕਤ ਪਿੰਡ’ ਨੂੰ ਮਿਲੇਗੀ ਲੱਖਾਂ ਦੀ ਗਰਾਂਟ, ਦੇਖੋ ਪੂਰੀ ਖ਼ਬਰ…

ਤਰਨ ਤਾਰਨ: ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਜ਼ਿਲ੍ਹੇ ’ਚ ਪੈਂਦੇ ਖੇਮਕਰਨ ਦੇ ਪਿੰਡਾਂ ਵਿੱਚ ‘ਨਸ਼ਾ ਮੁਕਤ ਪਿੰਡ’ ਸਾਈਨ ਬੋਰਡਾਂ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਅਜਿਹੇ 15 ਹੋਰ ਪਿੰਡ ਖ਼ੁਦ ਨੂੰ ਨਸ਼ਾ ਮੁਕਤ ਐਲਾਨਣ ਲਈ ਦਸਤਾਵੇਜ਼ੀ ਕਾਰਵਾਈ ਕਰਵਾ ਰਹੇ ਹਨ।ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇਇਸ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਦੱਸਿਆ ਕਿ ਪਹਿਲੇ ਤਿੰਨ ਸਾਈਨ ਬੋਰਡ ਮਸਤਗੜ੍ਹ, ਮਨਾਵਾਂ ਤੇ ਕਲੰਜਰ ਉਤਾੜ ਪਿੰਡਾਂ ਵਿੱਚ 14 ਜੁਲਾਈ ਨੂੰ ਲਾਏ ਜਾ ਚੁੱਕੇ ਹਨ।ਪਿਛਲੇ ਮਹੀਨੇ ਕੈਪਟਨ ਸਰਕਾਰ ਨੇ ਜ਼ਿਲਾ ਅਥਾਰਟੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨ ਕਰਨ।ਇਸ ਮੁਹਿੰਮ ਤਹਿਤ ਨਸ਼ਾ ਮੁਕਤ ਐਲਾਨ ਕੀਤੇ ਪਿੰਡਾਂ ਦੀ ਪੰਚਾਇਤ ਨੂੰ ਖੇਡਾਂ ਦਾ ਸਾਮਾਨ ਖਰੀਦਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਏਗੀ।ਪੱਟੀ ਤੇ ਭਿੱਖੀਵਿੰਡ ਸਬਡਿਵੀਜ਼ਨ ਦੇ ਐਸਡੀਐਮ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੇ ਕੋਈ ਨੌਜਵਾਨ ਨਸ਼ਾ ਮੁਕਤੀ ਲਈ ਆਪਣਾ ਇਲਾਜ ਕਰਵਾ ਰਿਹਾ ਹੈ ਤਿ ਉਸ ਦੀ ਦਵਾਈ ਚਾਲੂ ਹੋ ਚੁੱਕੀ ਹੈ ਤਾਂ ਉਸ ਨੂੰ ਨਸ਼ਿਆਂ ਦਾ ਆਦੀ ਨਹੀਂ, ਬਲਕਿ ਇੱਕ ਮਰੀਜ਼ ਮੰਨਿਆ ਜਾਏਗਾ। ਸੂਬੇ ਵਿੱਚ ਇਕੱਲਾ ਭਿੱਖੀਵਿੰਡ ਹੀ ਅਜਿਹੀ ਸਬ ਡਿਵੀਜ਼ਨ ਹੈ ਜਿਸ ਦੇ ‘ਨਸ਼ਾ ਮੁਕਤ’ ਐਲਾਨੇ ਗਏ ਹਨ।

Read More...

Uncategorized

ਜਾਣੋ ਗੁਰੂ ਨਾਨਕ ਸਾਹਿਬ ਦੇ ਨਾਂਅ ਆਪਣੀ 750 ਮੁਰੱਬੇ ਜ਼ਮੀਨ ਲਗਵਾਉਣ ਵਾਲੇ ਰਾਏ ਬੁਲਾਰ ਬਾਰੇ

ਗੁਰੂ ਨਾਨਕ ਦੇਵ ਜੀ ਦੇ ਨਾਂਅ ਆਪਣੀ 750 ਮੁਰੱਬੇ ਜ਼ਮੀਨ ਲਗਵਾਉਣ ਵਾਲੇ ਰਾਏ ਬੁਲਾਰ ਅਹਿਮਦ ਭੱਟੀ ਦੀ ਜ਼ਿੰਦਗੀ ਤੇ ਡਾਕੂਮੈਟਰੀ ਬਣਾਈ ਗਈ ਹੈ ਜਿਸ ਚ’ ਉਨ੍ਹਾਂ ਦੀ ਹਵੇਲੀ ਵੀ ਦਿਖਾਈ ਗਈ ਹੈ…! ਰਾਏ ਬੁਲਾਰ ਦੇ ਵਾਰਿਸਾਂ ਨੇ ਜ਼ਮੀਨ ਦੇ ਲਾਲਚ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਕਿ ਸਾਡੇ ਬਜ਼ੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀਂ ਸੀ ਜਦ ਉਸਨੇ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈਇਸ ਮਗਰੋਂ ਜੋ ਕੁਝ ਹੋਇਆ, ਉਹ ਜਾਨਣ ਲਈ ਇਹ ਲੇਖ ਪੜ੍ਹੋ-ਕਮਾਲ-ਕਮਾਲ-ਵਿਸਮਾਦ-ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ. ਐੱਸ. ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ‘ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, ‘‘ਜੀ ਖਿਦਮਤ?’’ ਮੈਂ ਕਿਹਾ, ‘‘ਕੋਈ ਪ੍ਰੋਫ਼ੈਸਰ ਹੈ?’’ਉਸ ਨੇ ਕਿਹਾ, ‘‘ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ‘ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।’’ ਮੈਂ ਕਿਹਾ, ‘‘ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ।’’ ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, ‘‘ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ।’’ ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ।ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, ‘‘ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?’’ ਉਸ ਨੇ ਕਿਹਾ, ‘‘ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?’’ ਮੈਂ ਕਿਹਾ, ‘‘ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?’’ ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।’’ਮੈਂ ਕਿਹਾ, ‘‘ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?’’ ਉਸ ਨੇ ਕਿਹਾ, ‘‘ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।’’ ਫਿਰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?’’ ਠੇਕੇਦਾਰ ਨੇ ਕਿਹਾ, ‘‘ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।’’ਮੈਂ ਫਿਰ ਪੁੱਛਿਆ, ‘‘ਭੱਟੀਆਂ ਦਾ ਸਰਦਾਰ ਕੌਣ?’’ ਉਸ ਨੇ ਕਿਹਾ, ‘‘ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?’’ ਮੈਂ ਕਿਹਾ, ‘‘ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।’ਠੇਕੇਦਾਰ ਨੇ ਕਿਹਾ, ‘‘ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ।’’ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ‘ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ। ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ।ਪਿੰਡਾਂ ਦੇ ਪਿੰਡ ਆਣ ਉੱਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼।ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉੱਥੇ ਸੁਣਵਾਈ ਹੁੰਦੀ ਰਹੀ। ਜਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ।ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹਿੱਲ ਜਾਣ ਵਰਗੇ ਬਦ ਇਲਜ਼ਾਮ ਲਾਏ।ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ।ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ।ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਟ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ।’’
-ਪ੍ਰੋਫੈਸਰ ਹਰਪਾਲ ਸਿੰਘ ਪੰਨੂ

Read More...

Uncategorized

Kanwar Grewal ਦੀ ਜੇ ਇਹ Video ਨਹੀਂ ਦੇਖੀ ਤਾਂ ਕੁਝ ਨਹੀਂ ਦੇਖਿਆ-ਇੱਕ ਵਾਰੀ ਜ਼ਰੂਰ ਸੁਣਿਓ

ਜਾਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਮਹਾਂਨ ਕੋਸ਼ ਅਨੁਸਾਰ ਅੱਖਰੀ ਅਰਥ ਇਸ ਪ੍ਰਕਾਰ ਹਨ-ਜਨਮ, ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ, ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ, ਕੁਲ, ਗੋਤ ਅਤੇ ਨਸਲ ਆਦਿਕ। ਇਸ ਨੂੰ ਮੁੱਖ ਤੌਰ ਤੇ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ ਉੱਚੀ ਜਾਤ ਤੇ ਨੀਵੀਂ ਜਾਤ। ਹਿੰਦੂਆਂ ਦੇ ਮੰਨੇ ਜਾਂਦੇ ਮਹਾਂ ਰਿਸ਼ੀ ਮੰਨੂ ਜੀ ਦੁਆਰਾ ਇਸ ਨੂੰ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼) ਅਤੇ ਹੋਰ ਕਈ ਉਪ ਜਾਤਾਂ ਵਿੱਚ ਵੰਡਿਆ ਗਿਆ ਮੰਨਿਆਂ ਜਾਂਦਾ ਹੈ। ਪਾਤ -ਫਿਰਕਾ, ਗੋਤ, ਖਾਨਦਾਨ, ਕੁਲ ਅਤੇ ਸ਼੍ਰੇਣੀ ਆਦਿਕ ਪਰ ਮੁੱਖ ਤੌਰ ਤੇ ਪਾਤ ਦਾ ਅਰਥ ਗੋਤ ਹੀ ਹੈ।ਭਾ. ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਜਾਤ – ਪਾਤ ਕਿਸੇ ਨਾ ਕਿਸੇ ਰੂਪ ਵਿੱਚ ਸਭ ਧਰਮਾਂ ਅਤੇ ਦੇਸਾਂ ਵਿੱਚ ਵੇਖੀ ਜਾਂਦੀ ਹੈ ਪਰ ਹਿੰਦੂਆਂ ਵਿੱਚ ਹੱਦੋਂ ਵੱਧ ਕੇ ਹੈ। ਜੋ ਨਫਰਤ ਹਿੰਦੂਆਂ ਵਿੱਚ ਉੱਚ ਜਾਤੀਆਂ ਵਲੋਂ ਨੀਵੀਆਂ ਜਾਤੀਆਂ ਨਾਲ ਕੀਤੀ ਜਾਂਦੀ ਹੈ ਉਹ ਹੋਰ ਕਿਸੇ ਧਰਮ-ਫਿਰਕੇ ਜਾਂ ਦੇਸ਼ ਵਿੱਚ ਨਹੀਂ ਜਿਵੇਂ ਸ਼ੂਦਰ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣਾ, ਇਕੱਠੇ ਬੈਠ ਕੇ ਨਾ ਖਾਣਾ ਅਤੇ ਧਰਮ ਕਰਮ ਵਿੱਚ ਸ਼ੂਦਰ ਨੂੰ ਧਾਰਮਿਕ ਆਗੂ ਨਾ ਮੰਨਣਾ, ਭਾਂਡੇ ਵੱਖਰੇ ਰੱਖਣੇ ਅਤੇ ਸ਼ੂਦਰ ਭਾਵ ਦਲਿਤਾਂ ਦੀਆਂ ਬਸਤੀਆਂ ਵੀ ਵੱਖਰੀਆਂ ਰੱਖਣੀਆਂ ਅਤੇ ਨੀਵੀਆਂ ਮੰਨੀਆਂ ਗਈਆਂ ਜਾਤੀਆਂ ਨਾਲ ਦਿਲੋਂ ਨਫਰਤ ਕਰਨੀ ਆਦਿਕ। ਵਰਣ-ਵੰਡ-ਵਰਨ ਵੀ ਸ਼ੰਸਕ੍ਰਿਤ ਦਾ ਹੀ ਸ਼ਬਦ ਹੈ ਜਿਸ ਦਾ ਅਰਥ ਹੈ ਭੇਦ-ਭਾਵ। ਬ੍ਰਾਹਮਣ ਨੇ ਮਨੁੱਖੀ ਸਮਾਜ ਨੂੰ ਅਜਿਹਾ ਵੰਡਿਆ ਜੋ ਅੱਜ ਤੱਕ ਜਾਤ ਬਰਾਦਰੀਆਂ ਦੇ ਨਾਂ ਤੇ ਆਪਸ ਵਿੱਚ ਲੜੀ ਮਰੀ ਜਾ ਰਿਹਾ ਹੈ ਅਤੇ ਨਫਰਤ ਦਾ ਸ਼ਿਕਾਰ ਹੋ ਮਨੁੱਖੀ ਏਕਤਾ ਨੂੰ ਪਾਟੋ ਧਾੜ ਕਰੀ ਜਾ ਰਿਹਾ ਹੈ। ਮੰਨੀ ਗਈ ਉੱਚੀ ਜਾਤ ਦਾ ਮਨੁੱਖ ਭਾਂਵੇ ਕਿੰਨਾਂ ਗੰਦਾ, ਲੁੱਚਾ-ਲੰਡਾ ਲੁਵਾਰ ਹੋਵੇ ਤਾਂ ਵੀ ਪੂਜਣਯੋਗ ਹੈ ਤੇ ਸ਼ੂਦਰ ਭਾਂਵੇ ਕਿੰਨਾ ਵਿਦਵਾਨ ਸਿਆਣਾ ਹੋਵੇ ਦੁਰਕਾਰਣਯੋਗ ਹੈ। ਪਰਾਸ਼ੁਰ ਸੰਹਿਤਾ ਦੇ ਅਠਵੇਂ ਅਧਿਆਇ ਅਨੁਸਾਰ ਤੁਲਸੀ ਜੀ ਲਿਖਦੇ ਹਨ ਕਿ- ਸੇਵੀਐ ਬਿਪ੍ਰ ਗਯਾਨ ਗੁਨ ਹੀਨਾ। ਸ਼ੂਦ੍ਰ ਨਾ ਸੇਵੀਐ ਗਯਾਨ ਪ੍ਰਬੀਨਾ। ਸ਼ੂਦਰ ਦਾ ਤਾਂ ਪ੍ਰਛਾਵਾਂ ਲੈਣਾ ਹੀ ਨਹਿਸ਼ ਮੰਨਿਆਂ ਜਾਂਦਾ ਸੀ ਇਸ ਲਈ ਉਸ ਦੇ ਗਲ ਵਿੱਚ ਟੱਲ ਲਟਕਾਇਆ ਜਾਂਦਾ ਸੀ ਤਾਂ ਜੋ ਉਚ ਜਾਤੀ ਵਾਲੇ ਪਹਿਲਾਂ ਹੀ ਸਾਵਧਾਨ ਹੋ ਜਾਣ।ਸ਼ੂਦਰ ਧਰਮ ਵਿਦਿਆ ਦਾ ਅਧਿਕਾਰੀ ਨਹੀਂ ਸੀ ਜੇ ਕਿਤੇ ਵਿਦਿਆ ਪੜਦਾ ਤਾਂ ਜੀਭ ਕੱਟੀ ਜਾਂਦੀ, ਜੇ ਸੁਣਦਾ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ। ਬਾਲਮੀਕੀ ਰਮਾਇਣ ਅਨੁਸਾਰ ਕਹੇ ਜਾਂਦੇ ਰਾਮ ਭਗਵਾਨ ਨੇ ਬ੍ਰਾਹਮਣਾਂ ਦੀ ਇਹ ਸ਼ਿਕਾਇਤ ਕਰਨ ਤੇ ਕਿ ਐਡੀ ਵੱਡੀ ਹਨੇਰ ਗਰਦੀ ਤੇਰੇ ਰਾਜ ਵਿੱਚ ਕਿ ਸ਼ੂਦਰ ਵੀ ਰੱਬ ਦਾ ਨਾਮ ਜਪਣ ਲੱਗ ਪਏ ਹਨ ਤਾਂ ਗੁੱਸੇ ਵਿੱਚ ਆ ਕੇ ਇੱਕ ਸ਼ੂਦਰ ਸ਼ੰਬੂਕ ਨਾਮੀ ਭਗਤ ਨੂੰ ਰਾਮ (ਭਗਵਾਨ) ਨੇ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਜਾਤ-ਪਾਤ ਤੇ ਵਰਣ-ਵੰਡ ਦਾ ਭਰਵਾਂ ਖੰਡਨ ਭਾਵੇਂ ਭਗਤ ਰਵਿਦਾਸ ਅਤੇ ਭਗਤ ਕਬੀਰ ਜੀ ਵਰਗੇ ਕ੍ਰਾਂਤੀਕਾਰੀ ਭਗਤਾਂ ਅਤੇ ਸੂਫੀ ਫਕੀਰਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਬੜੀ ਤਨਦੇਹੀ ਨਾਲ ਕਰਦੇ ਹੋਏ ਕਿਹਾ ਕਿ-ਅਵਲਿ ਅਲਹ ਨੂਰ ਉਪਾਇਆ, ਕੁਦਰਤਿ ਕੇ ਸਭਿ ਬੰਦੇ॥ ਏਕੁ ਨੂਰ ਤੇ ਸਭਿ ਜਗ ਉਪਜਿਆ, ਕਉਣ ਭਲੇ ? ਕਉਣ ਮੰਦੇ ? ॥ (੧੩੪੯), ਜੌ ਤੂੰ ਬ੍ਰਾਹਮਣ, ਬ੍ਰਾਹਮਣੀ ਜਾਇਆ॥ ਤਉ ਆਨ ਬਾਟ, ਕਾਹੇ ਨਹੀ ਆਇਆ ?॥ ਤੁਮ ਕਤ ਬ੍ਰਾਹਮਣ ? ਹਮ ਕਤ ਸੂਦ ? ॥ ਹਮ ਕਤ ਲੋਹੂ ? ਤੁਮ ਕਤ ਦੂਧ ?॥ ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਾਹਮਣ, ਕਹੀਅਤੁ ਹੈ ਹਮਾਰੈ ।। (੩੨੪) ਭਾਵ ਜੇ ਤੂੰ ਉਚ ਜਾਤੀ ਸੀ ਤਾਂ ਵੀ ਬ੍ਰਾਹਮਣੀ ਦੇ ਪੇਟ ਤੋਂ ਹੀ ਪੈਦਾ ਹੋਇਆ ਸੀ, ਜਿਸ ਰਸਤੇ ਔਰਤ ਹੋਰਨਾਂ ਨੂੰ ਜਨਮ ਦਿੰਦੀ ਹੈ ? ਤੇਰਾ ਪੈਦਾ ਹੋਣ ਦਾ ਰਸਤਾ ਵੀ ਹੋਰ ਹੋਣਾ ਚਾਹੀਦਾ ਸੀ। ਸਾਡੇ ਵਿੱਚ ਕਿਵੇਂ ਲਹੂ ਤੇ ਤੇਰੇ ਵਿੱਚ ਦੁੱਧ ਹੈ ? ਭਾਵ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਅੰਦਰ ਖੂਨ ਲਾਲ ਰੰਗ ਦਾ ਹੀ ਹੈ ਜੋ ਤੇਰੇ ਵਿੱਚ ਤੇ ਸਾਡੇ ਵਿੱਚ ਵੀ ਲਾਲ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ ? ਸਾਡੇ ਵਿੱਚ ਤਾਂ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੀ ਬ੍ਰਾਹਮਣ ਮੰਨਿਆ ਜਾਂਦਾ ਹੈ। ਇਉਂ ਭਗਤਾਂ ਨੇ ਜਾਤ-ਪਾਤ ਵਿਰੁਧ ਪ੍ਰਚਾਰ ਕੀਤਾ ਪਰ ਬੋਲ ਬਾਲਾ ਬ੍ਰਾਹਮਣ ਦਾ ਹੋਣ ਕਰਕੇ ਅਤੇ ਬ੍ਰਾਹਮਣ ਮੁਗਲੀਆ ਹਕੂਮਤ ਦਾ ਝੋਲੀ ਚੁੱਕ ਹੋਣ ਕਰਕੇ ਵਕਤੀ ਹਕੂਮਤਾਂ ਦੇ ਕੰਨ ਇਨ੍ਹਾਂ ਕ੍ਰਾਂਤੀਕਾਰੀ ਭਗਤਾਂ ਵਿਰੁੱਧ ਵੀ ਭਰੇ ਕਿ ਇਹ ਲੋਕ ਹਕੂਮਤ ਲਈ ਖਤਰਾ ਹਨ ਇਨ੍ਹਾਂ ਦੀ ਬੁਲੰਦ ਅਵਾਜ਼ ਨੂੰ ਇੱਥੇ ਹੀ ਦਬਾ ਦਿੱਤਾ ਜਾਵੇ। ਇਵੇਂ ਹਕੂਮਤ ਕੋਲੋਂ ਸੱਚ ਦੇ ਮੁਤਲਾਸ਼ੀਆਂ ਨੂੰ ਤਸੀਹੇ ਵੀ ਦਵਾਏ। ਇਨ੍ਹਾਂ ਦੇ ਇਤਿਹਾਸ ਵਿੱਚ ਵੀ ਰਲਾ ਪਾ ਦਿੱਤਾ ਗਿਆ ਅਗਰ ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਭਗਤਾਂ ਦੀ ਰਚਨਾ ਨਾ ਸੰਭਾਲਦੇ ਤਾਂ ਉਹ ਵੀ ਇਨ੍ਹਾਂ ਜਾਤ ਅਭਿਮਾਨੀਆਂ ਨੇ ਅਲੋਪ ਕਰ ਦੇਣੀ ਸੀ ਜੋ ਬਾਬੇ ਨਾਨਕ ਨੇ ਪੋਥੀ ਸਾਹਿਬ ਵਿੱਚ ਸੰਭਾਲ ਲਈ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿਤੀ ਗਈ।ਗੁਰੂ ਸਾਹਿਬਾਨਾਂ ਨੇ ਇਸ ਜ਼ਹਾਲਤ ਭਰੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਬੀੜਾ ਚੁਕਿਆ-ਬਾਬੇ ਨਾਨਕ ਨੇ ਜਾਤ ਪਾਤ ਤੇ ਕਰਾਰੀ ਚੋਟ ਮਾਰਦਿਆਂ ਹੋਇਆਂ ਆਪਣਾ ਰਬਾਬੀ ਸਾਥੀ ਵੀ ਇੱਕ ਕਹੀ ਜਾਂਦੀ ਨੀਵੀਂ ਜਾਤ ਮਰਾਸੀ ਵਿੱਚੋਂ ਚੁਣਦਿਆਂ ਕਿਹਾ ਕਿ- ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸੁ॥ (੧੫) ਜਾਤ-ਪਾਤ ਦਾ ਅਮਲਾਂ (ਕਰਮਾਂ) ਨਾਲ ਸਬੰਧ ਹੈ ਨਾ ਕਿ ਕਿਸੇ ਫਿਰਕੇ ਨਾਲ-ਜੇਹੇ ਕਰਮ ਕਮਾਏ ਤੇਹਾ ਹੋਇਸੀ॥ (੭੩੦) ਪੰਜਾਬੀ ਦੀ ਕਹਾਵਤ ਵੀ ਹੈ ਕਿ-“ਅਮਲਾਂ ਤੇ ਹੋਣਗੇ ਨਬੇੜੇ ਜਾਤ ਕਿਸੇ ਪੁਛਣੀ ਨਹੀਂ” ਗੁਰੂ ਸਾਹਿਬ ਤਾਂ ਇੱਕ ਪ੍ਰਮਾਤਮਾ ਨੂੰ ਹੀ ਸਭ ਦਾ ਪਿਤਾ ਮੰਨਦੇ ਹਨ-ਏਕੁ ਪਿਤਾ, ਏਕਸ ਕੇ ਹਮ ਬਾਰਿਕ ।। (੬੧੧) ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ ।। (੨੬੮) ਜੋ ਜਾਤ ਬਾਪ ਦੀ ਹੈ ਉਹ ਹੀ ਬੇਟੇ ਦੀ ਹੁੰਦੀ ਹੈ ਫਿਰ ਅੱਜ ਸਾਡੀਆਂ ਵੱਖਰੀਆਂ-ਵੱਖਰੀਆਂ ਜਾਤਾਂ ਕਿਉਂ ? ਕੀ ਸਾਡੇ ਪ੍ਰਮਾਤਮਾ ਵੀ ਵੱਖਰੇ-ਵੱਖਰੇ ਹਨ ? ਕੀ ਜਾਤਾਂ-ਪਾਤਾਂ ਨੂੰ ਮੰਨਣ ਵਾਲੇ ਪ੍ਰਮਾਤਮਾ ਦੀ ਜਾਤ ਦੱਸ ਸਕਦੇ ਹਨ ? ਜੇ ਨਹੀਂ ਤਾਂ ਪ੍ਰਮਾਤਮਾ ਦੀ ਪੈਦਾ ਕੀਤੀ ਮਨੁੱਖਾ ਜਾਤ (ਇਨਸਾਨੀਅਤ) ਨੂੰ ਵਰਣ-ਵੰਡ ਵਿੱਚ ਵੰਡ ਕੇ ਕਿਉਂ ਮਨੁੱਖਤਾ ਦੀਆਂ ਵੰਡੀਆਂ ਪਾਈਆਂ ਜਾਰਹੀਆਂ ਹਨ ? ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ-ਜਾਤਿ ਕਾ ਗਰਬੁ ਨ ਕਰਿ ਮੂਰਖ ਗਾਵਾਰਾ॥ ਇਸੁ ਗਰਬ ਤੇ ਚਲਹਿ ਬਹੁਤਿ ਵਿਕਾਰਾ॥ (੧੧੨੭) ਹੇ ਮੂਰਖ ਗਵਾਰ ਤੂੰ ਉੱਚੀ ਜਾਤ ਦਾ ਹੰਕਾਰ ਕਿਉਂ ਕਰਦਾ ਹੈਂ ਜੋ ਬਹੁਤੇ ਵਿਕਾਰਾਂ ਨੂੰ ਪੈਦਾ ਕਰਦਾ ਹੈ। ਜਾਤੀ ਦੈ ਕਿਆ ਹਥਿ, ਸਚਿ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਐ॥ (੧੪੨) ਗੁਰੂ ਜੀ ਮਸਾਲ ਦੇਦੇ ਹਨ ਕਿ ਉੱਚੀ ਜਾਤ ਵਾਲੇ ਦੇ ਹੱਥ ਵਿੱਚ ਜੇ ਜ਼ਹਿਰ ਹੈ ਤਾਂ ਚੱਖਣ ਤੇ ਉਹ ਮਰੇਗਾ ਹੀ, ਇਹ ਨਹੀ ਕਹਿ ਸਕਦੇ ਕਿ ਉੱਚੀ ਜਾਤ ਉਸ ਨੂੰ ਬਚਾ ਲਵੇਗੀ। ਸਾਰੀ ਮਨੁੱਖਤਾ ਵਿੱਚ ਰੱਬ ਦੀ ਹੀ ਜੋਤਿ ਹੈ ਜੋ ਇਨਸਾਨੀ ਏਕਤਾ ਦਾ ਅਕੱਟ ਸਬੂਤ ਦੇ ਰਹੀ ਹੈ-ਸਭ ਮਹਿ ਜੋਤਿ, ਜੋਤਿ ਹੈ ਸੋਇ॥ ਤਿਸਦੈ ਚਾਨਣਿ, ਸਭਿ ਮਹਿ ਚਾਨਣੁ ਹੋਇ॥ (੬੬੩) ਪ੍ਰਭੂ ਨੂੰ ਭੁਲਣ ਵਾਲਾ ਹੀ ਕਮਜਾਤ ਹੈ ਅਤੇ ਨਾਮ ਵਿਹੂਣਾ ਹੀ ਨੀਵੀਂ ਜਾਤ ਵਾਲਾ ਹੈ-ਖਸਮ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥ (੩੪੯) ਗੁਰੂ ਰਾਮਦਾਸ ਜੀ ਉਨ੍ਹਾਂ ਭਗਤਾਂ ਦਾ ਜਿਕਰ ਕਰ ਰਹੇ ਹਨ ਜਿਨ੍ਹਾਂ ਨੂੰ ਜਾਤ ਅਭਿਮਾਨੀ ਬ੍ਰਾਹਮਣ ਆਦਿਕ ਨੀਚ ਜਾਤ ਕਹਿ ਕੇ ਦੁਰਕਾਰਦੇ ਅਤੇ ਉਨ੍ਹਾਂ ਦਾ ਪ੍ਰਛਾਵਾਂ ਤੱਕ ਲੈਣਾ ਮਾੜਾ ਸਮਝਦੇ ਸਨ ਉਹ ਰੱਬ ਦਾ ਨਾਮ ਜਪ ਕੇ ਅਤੇ ਚੰਗੇ ਕਰਮ ਕਰਕੇ ਉੱਚੇ-ਸੁੱਚੇ ਹੋ ਗਏ ਲੋਕ ਉਨ੍ਹਾਂ ਦੀ ਸੇਵਾ ਅਤੇ ਸੰਗਤ ਕਰਨ ਲੱਗ ਪਏ। ਰੱਬ ਨੇ ਉਨ੍ਹਾਂ ਦੀ ਕੋਈ ਨੀਵੀ ਜਾਤ ਨਾ ਦੇਖੀ ਸਗੋਂ ਉਨ੍ਹਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ-ਨੀਚ ਜਾਤਿ ਹਰਿ ਜਪਦਿਆ ਉਤਮ ਪਦਵੀ ਪਾਇ॥ ਪੁਛਹੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਰਵਿਦਾਸੁ ਚਮਾਰੁ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ॥ ਪਤਿਤ ਜਾਤਿ ਉਤਮ ਭਇਆ, ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ, ਹਰਿ ਨਾਮਦੇਉ ਲੀਆ ਮੁਖਿ ਲਾਇ॥੩॥ (੭੩੩)

Read More...

Uncategorized

ਰਾਜਨਾਥ ਸਿੰਘ ਦਾ ਬਿਆਨ 84 ਚ ਸਿੱਖਾਂ ਉੱਪਰ ਹੋਏ ਹਮਲੇ ਇੱਕ ਵੱਡੀ ਭੀੜ ਵੱਲੋਂ ਕੀਤੀ ਹੋਈ ਹਿੰਸਾ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਸੂਬਿਆਂ ਵਿੱਚ ਭੀੜ ਦੀ ਹਿੰਸਾ ਨਾਲ ਹੋ ਰਹੀਆਂ ਘਟਨਾਵਾਂ ਦੇ ਸਬੰਧ ਵਿੱਚ ਕਾਂਗਰਸ ਵੱਲੋਂ ਸੰਸਦ ਵਿੱਚ ਚੁੱਕੇ ਸੁਆਲ ਦਾ ਮੋਦੀ ਸਰਕਾਰ ਨੇ ਸਖ਼ਤ ਜਵਾਬ ਦਿੱਤਾ ਹੈ। ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ‘ਚ ਸਿੱਖਾਂ ਨੂੰ ਜਿਸ ਤਰ੍ਹਾਂ ਮਾਰਿਆ ਗਿਆ ਉਹ ਭੀੜ ਦੀ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਸੀ।ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹਿਕ ਕਤਲੇਆਮ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਭਵਿੱਖ ‘ਚ ਅਜਿਹੇ ਦੰਗਿਆ ਨੂੰ ਰੋਕਣ ਲਈ ਰਾਜਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਇਆ ਕਰਵਾਏਗੀ, ਪਰ ਰਾਜ ਸਰਕਾਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ਤੇ ਪੁਖਤਾ ਇੰਤਜਾਮ ਕਰਨੇ ਚਾਹੀਦੇ ਹਨ।​ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੱਤਿਆ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਹਿੰਸਾ ਫੈਲੀ, ਜਿਸ ਨੂੰ ਰੋਕਣ ਲਈ ਉਸ ਸਮੇਂ ਦੀ ਸਰਕਾਰ ਵੱਲੋਂ ਸਖਤ ਕਦਮ ਨਹੀਂ ਉਠਾਏ ਗਏ। ਉਨ੍ਹਾਂ ਕਿਹਾ ਕਿ ਇਸ ਕਤਲ ਕਾਂਢ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ (ਐੱਸਆਈਟੀ)ਦਾ ਗਠਨ ਕੀਤਾ ਗਿਆ ਹੈਸਿੱਖਾਂ ਕੌਮ ਨੂੰ ਇਨਸਾਫ ਦਿੱਤਾ ਜਾਵੇਗਾਜ਼ਿਕਰਯੋਗ ਹੈ ਕਿ ਭਾਜਪਾ ਇਹ ਯਾਦ ਦਿਵਾਉਣ ਤੋਂ ਪਿੱਛੇ ਨਹੀਂ ਹੱਟਦੀ ਕਿ ਉਹ ਘਟਨਾ ਰਾਜੀਵ ਗਾਂਧੀ ਦੇ ਹੀ ਇਕ ਬਿਆਨ ਦੇ ਬਾਅਦ ਹੋਈ ਸੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਬਰਗਾੜ੍ਹੀ ਵਿੱਚ ਲੱਗੇ ਮੋਰਚੇ ਦੇ ਖਿਲਾਫ ਅਕਾਲੀ ਨੇਤਾ ਚੰਦੂਮਾਜਰਾ ਨੇ ਦੇਖੋ ਕੀ ਕਿਹਾ ..

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਬੇਅਦਬੀ ਕਾਂਡ ਤੇ ਹੋਰ ਮੰਗਾਂ ਨੂੰ ਲੈ ਕੇ ਇਨਸਾਫ ਲਈ ਧਰਨੇ ’ਤੇ ਬੈਠੇ ਸਰਬੱਤ ਖਾਲਸਾ ਦੇ ਮੁਤਵਾਜ਼ੀ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨੀ ਸੀ ਪਰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਕੈਪਟਨ ਨਾਲ ਮੁਲਾਕਾਤ ਲਈ ਨਹੀਂ ਆਏ। ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਇਥੇ ਨਹੀਂ ਅਉਣਗੇ।

ਬਰਗਾੜ੍ਹੀ ਵਿੱਚ ਲੱਗੇ ਮੋਰਚੇ ਦੇ ਖਿਲਾਫ ਅਕਾਲੀ ਨੇਤਾ ਚੰਦੂਮਾਜਰਾ ਨੇ ਦੇਖੋ

ਬਰਗਾੜ੍ਹੀ ਵਿੱਚ ਲੱਗੇ ਮੋਰਚੇ ਦੇ ਖਿਲਾਫ ਅਕਾਲੀ ਨੇਤਾ ਚੰਦੂਮਾਜਰਾ ਨੇ ਦੇਖੋ…….

Posted by Punjabi Junction on Sunday, July 22, 2018

ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਉਨ੍ਹਾਂ ਨਾਲ ਗੱਲ ਕਰਨੀ ਹੈ ਤਾਂ ਉਹ ਬਰਗਾੜੀ ਆ ਕੇ ਉਨ੍ਹਾਂ ਨਾਲ ਗੱਲ ਕਰਨ।ਯਾਦ ਰਹੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ, ਬਰਗਾੜੀ ਤੇ ਬੁਰਜ ਜਵਾਹਰ ਸਿੰਘਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਮਾਮਲਿਆਂ ਨੂੰ ਲੈ ਕੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਜਾ ਰਿਹਾ ਹੈ।ਮੰਤਰੀ ਕੈਪਟਨ ਅਮਰਿੰਦਰ ਨੇ ਆਪਣੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦੋ ਦਿਨ ਪਹਿਲਾਂ ਧਰਨਾਕਾਰੀਆਂ ਨਾਲ ਗੱਲਬਾਤ ਲਈ ਫ਼ਰੀਦਕੋਟ ਭੇਜਿਆ ਸੀ। ਬਾਜਵਾ ਨਾਲ ਫਰੀਦਕੋਟ ਤੋਂ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਸਨ।ਧਰਨਕਾਰੀਆਂ ਨੇ ਬਹਿਬਲ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਲਦੀ ਦੇਣ, ਵੱਖ ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਕੈਦੀਆਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿੱਚੋਂ ਤਬਦੀਲ ਕਰਕੇ ਪੰਜਾਬ ਲਿਆਉਣ ਤੇ ਜਿਹੜੇ ਕੈਦੀ ਵੱਧ ਸਜ਼ਾਵਾਂ ਕੱਟ ਚੁੱਕੇ ਹਨ, ਉਨ੍ਹਾਂ ਨੂੰ ਪੈਰੋਲ ਦੇਣ ਜਾਂ ਰਿਹਾਅ ਕਰਨ ਦੇ ਮਾਮਲੇ ਰੱਖੇ।

Read More...

Uncategorized

ਪਖੰਡੀ ਮਗਰ ਲੱਗਕੇ ਆਪਣਾ ਜੀਉਂਦਾ ਬੱਚਾ ਹੀ ਮਿੱਟੀ ਵਿਚ ਦੱਬ ਦਿੱਤਾ !!

ਦੇਖੋ ਕਿਸੇ ਪਖੰਡੀ ਮਗਰ ਲੱਗਕੇ ਆਪਣਾ ਜੀਉਂਦਾ ਬੱਚਾ ਹੀ ਮਿੱਟੀ ਵਿਚ ਦੱਬ ਦਿੱਤਾ !! ਬਾਅਦ ਵਿਚ ਫੌਜੀਆਂ ਨੇ ਆਕੇ ਮੁੰਡੇ ਨੂੰ ਜਮੀਨ ਚੋਂ ਬਾਹਰ ਕੱਢਿਆ ਪਖੰਡਵਾਦ ਦੀ ਇਹ ਉਦਾਹਰਣ ਤਰੱਕੇ ਦੇ ਨਾਮ ਤੇ ਹੋ ਰਹੇ ਪਾਗਲਪਨ ਦੀ ਹੱਦ ਹੈ ..ਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ, ਜਿੰਨ੍ਹਾਂ ਨੂੰ 21ਵੀ ਸਦੀ ਦੀ ਲਾਸਾਨੀ ਤਰੱਕੀ ਵੀ ਕੱਟ ਨਹੀ ਸਕੀ, ਅੰਧਵਿਸ਼ਵਾਸ਼ ਦੇ ਸਾਗ਼ਰ ‘ਚ ਪੜ੍ਹਿਆ-ਲਿਖਿਆ ਮਾਡਰਨ ਵਰਗ਼ ਵੀ ਤਾਰੀਆਂ ਲਾ ਰਿਹਾ ਹੈ, ਅੰਧਵਿਸ਼ਵਾਸ਼ ਦੇ ਹੜ੍ਹ ‘ਚ ਹੜ੍ਹੇ ਲੋਕਾਂ ਨੂੰ ਕੋਈ ਵੀ ਗ਼ਿਆਨ ਚਾਹੇ ਉਹ ਅਧਿਆਤਮਿਕ ਹੋਵੇ ਚਾਹੇ ਤਰਕਸ਼ੀਲ ਇਸ ਅੰਧਕਾਰ ‘ਚੋਂ ਕੱਢਣ ਲਈ ਨਾਕਾਫ਼ੀ ਸਿੱਧ ਹੋ ਰਿਹਾ ਹੈ, ਦੇਸ਼ ਦੇ ਦੂਰ-ਦੂਰਾਡੇ ਖ਼ੇਤਰਾਂ ‘ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀ ਆਉਂਦਾ ਪਰ ਪਾਖ਼ੰਡਵਾਦੀਆਂ ਦਾ ਡੇਰਾ ਫ਼ਰਲਾਗ਼ ਦੀ ਦੂਰੀ ‘ਤੇ ਮਿਲ ਜਾਂਦਾ ਹੈ, ਲੋਕ ਪਾਖ਼ੰਡਵਾਦ ਦੀ ਭੇਟ ਚੜ੍ਹ ਕੇ ਆਪਣਾ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਕਰਵਾ ਰਹੇ ਹਨ। ਇਸ ਮਾਮਲੇ ‘ਚ ਪੰਜਾਬ ਦੀ ਸਥਿਤੀ ਹਰ ਗ਼ੁਜ਼ਰਦੇ ਪਲ ਨਾਲ ਗ਼ੰਭੀਰ ਹੁੰਦੀ ਜਾ ਰਹੀ ਹੈ। ਇੱਥੇ ਆਵਾਮ ਕਿਸ ਕਦਰ ਅੰਧਵਿਸ਼ਵਾਸ਼ ਦੀ ਦਲਦਲ ‘ਚ ਧਸਿਆ ਹੋਇਆ ਹੈ, ਇਸ ਦਾ ਗ਼ਿਆਨ ਥਾਂਥਾਂ ਰੁੱਖਾਂ ਥੱਲ੍ਹੇ ਬਣੀਆਂ ਪੂਜਨੀਕ ਥਾਵਾਂ ‘ਤੇ ਬਲਦੇ ਚਿਰਾਗ਼ਾਂ ਅਤੇ ਗ਼ਲੀ-ਗ਼ਲੀ ਬਣੇ ਡੇਰਿਆਂ ‘ਚ ਦਿੱਤੀਆਂ ਜਾਣ ਵਾਲੀਆਂ ਚੌਕੀਆਂ ‘ਚ ਜੁਟਦੀ ਅਥਾਹ ਭੀੜ ਨੂੰ ਦੇਖ ਕੇ ਹੋ ਜਾਂਦਾ ਹੈ। ਦੁੱਖ਼ਾ ਤੋਂ ਨਿਜ਼ਾਤ ਪਾਉਂਣ ਲਈ ਲੋਕ ਦਰੱਖ਼ਤਾਂ ਨੂੰ ਪੂਜ ਰਹੇ ਹਨ ਤੇ ਡੇਰਿਆਂ ‘ਚ ‘ਨਕਲੀ ਰੱਬਾਂ’ ਸਾਹਮਣੇ ਮੱਥੇ ਰਗ਼ੜ ਕੇ ਆਰਥਿਕ ਛਿੱਲ ਲੁਹਾ ਰਹੇ ਹਨ। ਪਿੰਡਾਂ ਦੀ ਕੋਈ ਸੜਕ, ਕੋਈ ਅਜਿਹਾ ਰਾਹ ਨਹੀ ਹੈ, ਜਿੱਥੇ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਲੋਕਾਂ ਦੀ ਅੰਨੀ ਆਸਥਾ ਦਾ ਤਮਾਸ਼ਾ ਨਾ ਹੁੰਦਾ ਹੋਵੇ। ਘਰ ‘ਚ ਕਲੇਸ਼ ਹੋਵੇ, ਬੱਚਾ ਬਿਮਾਰ ਹੋਵੇ, ਕੋਈ ਮੁਕੱਦਮਾ ਪਿਆ ਹੋਵੇ, ਫ਼ਸਲ ਘੱਟ ਹੋਈ ਹੋਵੇ, ਬੀਬੀਆ ਅਤੇ ਬੀਬੇ ਨਾਰੀਅਲ, ਧਾਗ਼ਾ, ਸਿੰਦੂਰ, ਚੂੜੀਆਂ ਆਦਿ ਸਮੱਗ਼ਰੀ ਥਾਲ ‘ਚ ਸਜਾ ਕੇ ਦਰੱਖ਼ਤਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਮੂੰਹ ਹਨੇਰੇ ਪਹੁੰਚ ਕੇ ਆਪਣੇ ਵੱਡੀ ਗ਼ੋਗ਼ੜ ਵਾਲੇ ਬਾਬੇ ਦੇ ਦੱਸੇ ਟੋਟਕੇ ਮੁਤਾਬਕ ਅੰਧਵਿਸ਼ਵਾਸ਼ ਦਾ ਮੁਜ਼ਾਹਰਾ ਕਰਕੇ ਘਰ ਪਰਤ ਆਉਂਦੇ ਲੋਕਾਂ ਦੀ ਮਾਨਸਿਕਤਾ ‘ਤੇ ਅੰਧਵਿਸ਼ਵਾਸ਼ ਨੇ ਇਸ ਕਦਰ ਕਬਜਾ ਕੀਤਾ ਹੋਇਆ ਹੈ, ਕਿ ਹਰ ਸਾਲ ਕਰੌੜਾਂ ਰੁਪਿਆ ਜਾਦੂ-ਟੂਣਿਆਂ ਅਤੇ ‘ਨਕਲੀ ਭਗ਼ਵਾਨਾਂ’ ਨੂੰ ਖ਼ੁਸ਼ ਕਰਨ ‘ਤੇ ਰੁੜ ਜਾਂਦਾ ਹੈ। ਆਲਮ ਇਹ ਹੈ ਕਿ ਲੋਕ ਡੇਰਿਆਂ ਦੇ ਨਾਮ ਜਮੀਨਾਂ ਕਰਵਾ ਰਹੇ ਹਨ, ਲੰਗਰ-ਹਵਨਾਂ ਤੋਂ ਇਲਾਵਾ ਪਾਖ਼ੰਡ ‘ਚ ਅੰਨ੍ਹੇ ਲੋਕ ਡੇਰਦਾਰਾਂ ਨੂੰ ਲਗ਼ਜ਼ਰੀ ਗ਼ੱਡੀਆਂ ਲੈ ਕੇ ਦੇ ਰਹੇ ਹਨ, ਜਿੰਨ੍ਹਾਂ ‘ਤੇ ਲਾਲ ਬੱਤੀਆਂ ਡੇਰਿਆਂ ਦੇ ਸਿਆਸੀ ਪੈਰੋਕਾਰ ਲਵਾ ਰਹੇ ਹਨ। ਥੱਬਿਆਂ ਨਾਲ ਪੈਸਾ ਉਜਾੜ ਕੇ ਗ਼ਾਹਕ ਨੂੰ ਫ਼ਾਇਦਾ ਪਹੁੰਚੇ ਜਾਂ ਨਾ ਪਰ ਡੇਰੇਦਾਰਾਂ ਦੀ ਪਹੁੰਚ ਇਸ ਪੈਸੇ ਨਾਲ ਉਚੀ ਤੋਂ ਉਚੀ ਹੁੰਦੀ ਜਾ ਰਹੀ ਹੈ। ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ ‘ਤੇ ਪੇਡੂ ਲੋਕਾਂ ਨੇ ਵੀ ਇਸ ‘ਰੰਗ਼ੀਨ’ ਕਿੱਤੇ ਨੂੰ ਅਪਣਾ ਲਿਆ ਹੈ। ਪਾਖ਼ੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ ‘ਚ ਮਹਿਲਾਵਾਂ ਦੀ ਗ਼ਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀ ਹੈ। ਆਪਣੇ ਘਰਾਂ ‘ਚ ‘ਮਿੰਨੀ ਡੇਰੇ’ ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ਼੍ਰਾਫ਼ ਪੰਜਾਬ ਅੰਦਰ ਇੰਨ੍ਹੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ ‘ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ ਵਾਲੇ ਬਾਬਿਆਂ ਦੀਆਂ ਗ਼ੱਦੀਆਂ ਜ਼ਿਆਦਾ ਹੋ ਗਈਆਂ ਹਨ। ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਵੀ ਇਹ ਧੰਦਾ ਵਿਆਪਕ ਪੱਧਰ ‘ਤੇ ਫ਼ੈਲਿਆ ਹੈ, ਫ਼ਰਕ ਸਿਰਫ਼ ਇੰਨ੍ਹਾਂ ਹੈ ਕਿ ਪਿੰਡਾਂ ‘ਚ ਜਿੱਥੇ ਅਨਪੜ੍ਹ ਅਤੇ ਗ਼ਰੀਬ ਬਾਬੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ, ਉੱਥੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਇਹ ਕੰਮ ਉਹ ਪੜ੍ਹੇ-ਲਿਖੇ ਲੋਕ ਕਰ ਰਹੇ ਹਨ, ਜਿੰਨ੍ਹਾਂ ਦੀ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ‘ਚ ਧੜੱਲੇ ਨਾਲ ਐਡ ਚੱਲਦੀ ਹੈ। ਸ਼ਹਿਰਾਂ ‘ਚ ਬੈਠੇ ਵੱਡੇ ਪਾਖ਼ੰਡਵਾਦੀ ਗ਼ਾਹਕਾਂ ਨੂੰ ਟੋਟਕੇ ਵੀ ਵੱਡੇ ਦੱਸਦੇ ਹਨ ਤੇ ਆਰਥਿਕ ਲੁੱਟ ਵੀ ਮੋਟੀ ਕਰਦੇ ਹਨ। ਸ਼ਹਿਰੀ ਪਾਖ਼ੰਡੀਆਂ ਕੋਲ ਮੋਟੀਆਂ ਅਸਾਮੀਆਂ ਆਪ ਚੱਲ ਕੇ ਉਨ੍ਹਾਂ ਦੇ ਆਲੀਸ਼ਾਨ ਦਫ਼ਤਰਾਂ-ਕੋਠੀਆਂ ‘ਚ ਆਉਂਦੀਆਂ ਹਨ। ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ‘ਚ ਪਾਖ਼ੰਡੀਆਂ ਦੇ ‘ਲੋਟੂ ਟੋਲੇ’ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਪਿੰਡਾਂ ‘ਚ ਡੇਰੇਦਾਰ ਸੱਚ ਦੀ ਲਾਠੀ ਤੋਂ ਡਰਦੇ ਪਾਖ਼ੰਡ ਦਾ ਧੰਦਾ ਪਰਦੇ ਅੰਦਰ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਲੋਕ ਆਪਣੇ ਟਿਕਾਣਿਆਂ ‘ਤੇ ਹਫ਼ਤੇ ‘ਚ ਇਕ ਵਾਰ ਹੀ ਗ਼ਾਹਕਾਂ ਨੂੰ ਬੁਲਾਉਂਦੇ ਹਨ, ਤਰਕ ਇਹ ਦਿੱਤਾ ਜਾਂਦਾ ਹੈ ਫ਼ਲ੍ਹਾਣੇ ਬਾਬੇ ਦੀ ਕ੍ਰਿਪਾ ਇਸ ‘ਵਾਰ’ ਹੀ ਹੁਦੀ ਹੈ, ਕੋਈ ਆਪਣਾ ਕਾਰੋਬਾਰ ਚਲਾਉਣ ਲਈ ਸੰਡੇ ਨੂੰ ਚੁਣਦਾ ਹੈ ਤੇ ਕੋਈ ਵੀਰਵਾਰ ਮਿੱਥ ਲੈਂਦਾ ਹੈ। ਮਿੱਥੇ ਦਿਨ ਚੌਂਕੀ ‘ਤੇ ਜੋੜ ਮੇਲਾ ਆ ਲੱਗਦਾ ਹੈ, ਵਾਲ ਖ਼ਿਲਾਰ ਕੇ ਸਿਰ ਹਿਲਾ ਰਹੇ ਬਾਬੇ ਦੇ ਅੱਗੇ ਲੋਕ ਆਪਣੇ ਦੁਖੜੇ ਰੋਂਦੇ ਹਨ ਤੇ ਬਾਬਾ ਅਤੇ ਉਸ ਦੇ ਚੇਲੇ ਟੋਟਕੇ ਦੱਸ ਕੇ ਸਭ ਅੱਛਾ ਹੋਣ ਦੀ ਮੋਹਰ ਲਾਉਂਦੇ ਜਾਂਦੇ ਹਨ। ਇਸ ਦੀ ਇਵਜ਼ ‘ਚ ਗ਼ਾਂਧੀ ਦੀ ਮੂਰਤ ਵਾਲੇ ਨੋਟ ‘ਠੱਗੀ ਦੀ ਗ਼ੱਦੀ’ ‘ਤੇ ਰਖਾ ਲਏ ਜਾਂਦੇ ਹਨ।ਇਸ ਤੋਂ ਇਲਾਵਾ ਜੇਕਰ ਕਿਸੇ ਮੁਰੀਦ ਦੇ ਘਰ ਕੋਈ ਐਮਰਜੈਂਸੀ ਦੁੱਖ ਆ ਪੁੱਜਦਾ ਹੈ ਤਾਂ ਬਾਬੇ ਵੀ ਸਕੂਟਰ ‘ਤੇ ਹੰਗ਼ਾਮੀ ਸੇਵਾਵਾਂ ਦੇਣ ਉੱਥੇ ਅੱਪੜ ਜਾਂਦੇ ਹਨ। ਡੇਰੇਦਾਰ ਬੀਬੀਆਂ ਵੀ ਇਸ ਕੰਮ ‘ਚ ਮਾਹਿਰ ਹੁੰਦੀਆਂ ਹਨ। ਘਰ ਦਾ ਬੰਨਣ ਕਰਨ ਲਈ ਜ਼ਿਆਦਾਤਰ ਬਾਬੇ ਰਾਤ ਦਾ ਸਮਾਂ ਚੁਣਦੇ ਹਨ। ਰਾਤ ਦੀ ਰੋਟੀ ਮੁਰੀਦ ਦੇ ਘਰੋਂ ਛਕਣ ਤੋਂ ਬਾਅਦ ਪਾਖ਼ੰਡ ਦੀ ਖੇਡ ਸ਼ੁਰੂ ਹੋ ਜਾਂਦੀ ਹੈ, ਸਾਰੀ ਰਾਤ ਭਰਮਪਾਊ ਮੰਤਰ ਮੂੰਹ ‘ਚ ਪੜ੍ਹਨ ਤੋਂ ਬਾਅਦ ਬਾਬੇ ਪਹੁ-ਫ਼ੁਟਾਲੇ ਨਾਲ ਘਰ ਵਾਲਿਆਂ ਨੂੰ ਤਾਕੀਦ ਕਰਦੇ ਹਨ ਕਿ ਚਹੁੰ ਗੁੱਠਾਂ ‘ਚ ਕਿੱਲ ਗ਼ੱਡਣ ਤੋਂ ਉਪਰਾਂਤ ਢਾਲ੍ਹਾ ਨਹਿਰ ‘ਚ ਸੁੱਟ ਆਓ ਤੇ ਬਾਬਿਆਂ ਨੂੰ ਸਾਫ਼ ਨੀਅਤ ਨਾਲ ਭੇਟਾ ਦੇ ਦਿਉ, ਇਹ ਭੇਟਾ ਹਜਾਰਾਂ ‘ਚ ਹੁੰਦੀ ਹੈ। ਪਾਖ਼ੰਡੀ ਬਾਬਿਆਂ ਦੀ ਕਮਾਈ ਇਕ ਰਾਤ ਦੀ ਹਜ਼ਾਰਾਂ ਰੁਪਏ ਹੈ,ਫ਼ਿਰ ਉਨ੍ਹਾਂ ਨੂੰ ਕੀ ਲੱਗੇ ਸਮਾਜ ਦੀ ਸਹੀ ਦਿਸ਼ਾ ਨਾਲ, ਉਨ੍ਹਾਂ ਤਾਂ ਅੰਧਵਿਸ਼ਵਾਸ਼ ਨੂੰ ਨੋਟ ਛਾਪਣ ਵਾਲੀ ਮਸ਼ੀਨ ਦੇ ਰੂਪ ‘ਚ ਢਾਲ ਲਿਆ ਹੈ। ਇਹ ਕੰਮ ਬਾਬੇ ਬਣੀਆਂ ਮਹਿਲਾਵਾਂ ਵੀ ਖੁੱਲ੍ਹ ਕੇ ਕਰ ਰਹੀਆਂ ਹਨ, ਉਨ੍ਹਾਂ ਦੇ ਪਰਿਵਾਰਕ ਪੁਰਸ਼ ਮੈਂਬਰ ਉਨ੍ਹਾਂ ਨਾਲ ਨਿਗ਼ਰਾਨ ਜਾਂ ਸਹਾਇਕ ਦੇ ਤੌਰ ‘ਤੇ ਕੰਮ ਕਰਦੇ ਹਨ। ਪਾਖ਼ੰਡ ਦੇ ਰਾਹ ‘ਤੇ ਤੁਰੇ ਲੋਕ ਇਨ੍ਹਾਂ ਭਟਕ ਗਏ ਹਨ ਕਿ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਹੱਲ ਡੇਰਿਆਂ ਅਤੇ ਰੁੱਖਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਹੀ ਲੱਭਦਾ ਨਜ਼ਰ ਆਉਂਦਾ ਹੈ। ਡੇਰਿਆਂ ਦੇ ਲੜ੍ਹ ਲੱਗੇ ਮਾਨਸਿਕ ਤੌਰ ‘ਤੇ ਕਮਜ਼ੋਰ ਲੋਕ ਬਾਬਿਆਂ ਦੇ ਆਖੇ ਜੰਡ-ਕਰੀਰਾਂ ਨੂੰ ਹੀ ਪੂਜਣ ਲੱਗ ਪਏ ਹਨ। – mintu gurusaria

Read More...

Uncategorized

ਜੇ ਪਤਨੀ ਨੂੰ ਕੁੱਝ ਹੋ ਗਿਆ ਤਾਂ ਕੰਪਨੀ ਦਵੇਗੀ 7 ਕਰੋੜ੍ਹ ਪਤੀ ਨੇ ਕਰਵਾਇਆ ਬੀਮਾ ਤੇ ਫਿਰ ..

ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ ਜਿਸ ’ਤੇ ਸਮਾਜ ਦੀ ਸਥਿਰਤਾ ਟਿਕੀ ਹੋਈ ਹੈ। ਘਰ ਲਈ ਹਰ ਮੈਂਬਰ ਦਾ ਸਕਾਰਾਤਮਕ ਨਜ਼ਰੀਆ ਘਰ ਦੇ ਹਰ ਮੈਂਬਰ ਨੂੰ ਜਿਊਣ ਜੋਗਾ ਬਣਾ ਦਿੰਦਾ ਹੈ। ਘਰ ਵਿੱਚ ਰਹਿੰਦੇ ਮੈਂਬਰ ਦੀ ਆਪਸੀ ਤਕਰਾਰ ਨਾਲ ਕਦੇ ਵੀ ਭਲਾ ਨਹੀਂ ਹੋ ਸਕਦਾ। ਸਵੇਰੇ ਉੱਠਦੇ ਹੀਂ ਜਦੋਂ ਅਸੀਂ ਅੱਖਾਂ ਖੋਲ੍ਹਦੇ ਹਾਂ ਤਾਂ ਜੇ ਹੱਸਦੇ-ਖੇਡਦੇ ਚਿਹਰੇ ਮੱਥੇ ਲੱਗਦੇ ਹਨ ਤਾਂ ਸਾਰਾ ਦਿਨ ਖ਼ੁਸ਼ੀਆਂ ਭਰਿਆ ਹੋਵੇਗਾ।

5 crore

Posted by Surkhab Tv on Saturday, July 21, 2018

ਜੇ ਇਸ ਦੇ ਉਲਟ ਹੋ ਜਾਵੇ ਤਾਂ ਕਈ ਦਫ਼ਾ ਦਿਨ ਵੀ ਦਰਸੀਸ ਵਾਂਗ ਲੱਗਦਾ ਹੈ। ਆਪਣੀ ਸਮਝਦਾਰੀ ਨਾਲ ਹਰ ਘਰ ਨੂੰ ਖ਼ੁਸ਼ੀਆਂ ਨਾਲ ਭਰ ਸਕਦੇ ਹਾਂ। ਜ਼ਰੂਰਤ ਹੈ ਤਾਂ ਥੋੜ੍ਹੀ ਸਮਝਦਾਰੀ ਅਤੇ ਇੱਕ-ਦੂਜੇ ਦੇ ਲਈ ਵਰਤੇ ਜਾਣ ਵਾਲੇ ਸ਼ਬਦਾਂ ਦੀ। ਜੇ ਪਰਿਵਾਰ ਵਿੱਚ ਵੱਡਿਆਂ ਦਾ ਆਦਰ-ਸਨਮਾਨ ਹੋ ਰਿਹਾ ਹੈ ਤਾਂ ਵੱਡਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਛੋਟਿਆਂ ਦਾ ਸਨਮਾਨ ਕਰਨ। ਪਤੀ-ਪਤਨੀ ਇੱਕ-ਦੂਜੇ ਦੀਆਂ ਜ਼ਰੂਰਤਾਂ ਅਤੇ ਮਾਣ-ਸਨਮਾਨ ਦਾ ਖਿਆਲ ਰੱਖਦੇ ਹੋਏ ਜ਼ਿੰਦਗੀ ਵਧੀਆ ਗੁਜ਼ਾਰ ਸਕਦੇ ਹਨ। ਅਸਲ ਵਿੱਚ ਸਾਰੇ ਘਰ ਦੀਆਂ ਖ਼ੁਸ਼ੀਆਂ ਅਤੇ ਤਰੱਕੀ ਪਤੀ-ਪਤਨੀ ’ਤੇ ਹੀ ਨਿਰਭਰ ਕਰਦੀਆਂ ਹਨ। ਇਨ੍ਹਾਂ ਵਿਚਕਾਰ ਸੁਖਾਵੇਂ ਸਬੰਧ ਨਾਲ ਹਰ ਦਿਨ, ਹਰ ਪਲ ਖ਼ੁਸ਼ੀਆਂ ਭਰਿਆ ਹੋ ਜਾਂਦਾ ਹੈ।

Young couple arguing

ਪਤੀ-ਪਤਨੀ ਦਾ ਰਿਸ਼ਤਾ ਆਪਸੀ ਇੱਜ਼ਤ ਅਤੇ ਇੱਕ-ਦੂਜੇ ਦੀ ਸੰਭਾਲ ’ਤੇ ਨਿਰਭਰ ਹੈ। ਜੇ ਦੋਵੇਂ ਇੱਕ-ਦੂਜੇ ਦਾ ਖਿਆਲ ਰੱਖਦੇ ਹੋਏ ਸੰਭਾਲ ਕਰਦੇ ਹਨ ਤਾਂ ਪਿਆਰ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਹਨ।ਜਦੋਂ ਇਸ ਰਿਸ਼ਤੇ ਵਿੱਚ ਆਪਸੀ ਮਾਣ-ਸਤਿਕਾਰ ਦੀ ਘਾਟ ਆ ਜਾਂਦੀ ਹੈ ਤਾਂ ਇਹ ਰਿਸ਼ਤਾ ਜਿਵੇਂ ਬੋਝ ਲੱਗਣ ਲੱਗਦਾ ਹੈ ਅਤੇ ਜ਼ਿੰਦਗੀ ਦਾ ਆਖਰੀ ਸਮਾਂ ਬੋਝਲ ਜਾਪਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਦੋਵਾਂ ਨੂੰ ਆਪਣਾ ਸਮਾਂ ਗੁਜ਼ਾਰਨ ਲਈ ਇੱਕ-ਦੂਜੇ ਦੀ ਜ਼ਰੂਰਤ ਹੁੰਦੀ ਹੈ। ਪਤਨੀ-ਪਤੀ ਵਿਚਕਾਰ ਆਪਸੀ ਪਿਆਰ ਦਾ ਸਿੱਧਾ ਅਸਰ ਸਾਡੇ ਬੱਚਿਆਂ ’ਤੇ ਹੁੰਦਾ ਹੈ। ਜੇ ਇਨ੍ਹਾਂ ਦੇ ਰਿਸ਼ਤੇ ਵਿੱਚ ਤਕਰਾਰ ਅਤੇ ਗੁੱਸਾ ਨਾ ਹੋ ਕੇ ਪਿਆਰ ਹੁੰਦਾ ਹੈ ਤਾਂ ਬੱਚਿਆਂ ’ਤੇ ਇਸ ਦਾ ਵਧੀਆ ਅਸਰ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ

Young couple arguing

ਕਿ ਮਾਤਾ-ਪਿਤਾ ਦੇ ਤਕਰਾਰ ਵਿਚਕਾਰ ਰਹਿਣ ਵਾਲੇ ਬੱਚੇ ਝਗੜਾਲੂ ਅਤੇ ਜ਼ਿੱਦੀ ਕਿਸਮ ਦੇ ਹੁੰਦੇ ਹਨ। ਲੜਾਈ ਝਗੜੇ ਵਾਲੇ ਘਰ ਦੇ ਹਰ ਮੈਂਬਰ ਦੇ ਚਿਹਰੇ ’ਤੇ ਤਣਾਅ ਹਰ ਸਮੇਂ ਝਲਕਦਾ ਹੈ ਜੋ ਅੱਧੋਂ ਵੱਧ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।ਇਸ ਤਰ੍ਹਾਂ ਦਾ ਮਾਹੌਲ ਵਸਦੇ-ਰਸਦੇ ਘਰਾਂ ਨੂੰ ਵੀ ਉਜਾੜ ਦਿੰਦਾ ਹੈ। ਪਤੀ-ਪਤਨੀ ਦੇ ਆਪਸੀ ਤਾਲਮੇਲ ਤੇ ਸੂਝ ਨਾਲ ਕੋਈ ਵੀ ਘਰ ਬੁਲੰਦੀਆਂ ’ਤੇ ਪਹੁੰਚ ਸਕਦਾ ਹੈ। ਆਪਣੇ ਰਿਸ਼ਤਿਆਂ ਪ੍ਰਤੀ ਜਦੋਂ ਅਸੀਂ ਸਕਾਰਾਤਮਕ ਨਜ਼ਰੀਆ ਰੱਖਦੇ ਹਾਂ ਅਤੇ ਆਪਣੇ ਰਿਸ਼ਤਿਆਂ ਨੂੰ ਪਿਆਰ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਾਂ ਤਾਂ ਘਰ ਰਹਿਣ ਜੋਗਾ ਬਣ ਜਾਂਦਾ ਹੈ। ਪ੍ਰੋ. ਤੇਜਾ ਸਿੰਘ ਅਨੁਸਾਰ ਇਹ ਉਹ ਘਰ ਬਣ ਜਾਂਦਾ ਹੈ ਜਿੱਥੇ ਸਾਰੇ ਦਿਨ ਦੀ ਦੌੜ-ਭੱਜ ਤੋਂ ਬਾਅਦ ਪਰਤਣ ਨੂੰ ਦਿਲ ਕਰਦਾ ਹੈ। ਜੇ ਅਸੀਂ ਜ਼ਿੰਦਗੀ ਨੂੰ ਖਿੜ੍ਹੇ ਹੋਏ ਬਾਗ਼ ਵਿੱਚੋਂ ਰਸਦਾਰ ਫੁੱਲ-ਫਲ-ਸੁਗੰਧੀਆਂ ਵਾਂਗ ਗੁਜ਼ਾਰਨਾ ਚਾਹੁੰਦੇ ਹਾਂ ਤਾਂ ਇਸ ਲਈ ਪਤੀ-ਪਤਨੀ ’ਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ।

Young couple arguing

ਹਰ ਸੱਭਿਅਤਾ ਅਤੇ ਸੱਭਿਆਚਾਰ ਦਾ ਮੁੱਢ ਘਰ ਤੋਂ ਹੀ ਬੱਝਦਾ ਹੈ। ਇਸ ਲਈ ਚੰਗੀ ਅਤੇ ਉਸਾਰੂ ਸੋਚ ਰੱਖਣ ਵਾਲੇ ਪਤੀ-ਪਤਨੀ ਘਰੇਲੂ ਤੇ ਭਵਿੱਖ ਦੇ ਉਤਰਾਅ-ਚੜ੍ਹਾਵਾਂ ਬਾਰੇ ਸੁਚੇਤ ਹੁੰਦੇ ਹਨ ਅਤੇ ਆਪਣੇ ਘਰ ਨੂੰ ਸੁਚੱਜੇ ਢੰਗ ਨਾਲ ਚਲਾਉਂਦੇ ਹੋਏ ਜ਼ਿੰਦਗੀ ਗੁਜ਼ਾਰਦੇ ਹਨ। ਅਸਲ ਵਿੱਚ ਜ਼ਿੰਦਗੀ ਦੀ ਸਹੀ ਪਰਿਭਾਸ਼ਾ ਦਾ ਗਿਆਨ ਉਨ੍ਹਾਂ ਨੂੰ ਹੀ ਹੁੰਦਾ ਹੈ ਜੋ ਘਰ ਵਿਚਲੇ ਰਿਸ਼ਤਿਆਂ ਦੀ ਕਦਰ ਕਰਦੇ ਹਨ ਅਤੇ ਰਿਸ਼ਤਿਆਂ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦੇ ਹਨ ਨਹੀਂ ਜ਼ਿੰਦਗੀ ਤਾਂ ਕੱਟ ਸਾਰੇ ਹੀ ਰਹੇ ਹਨ। ਪਰਿਵਾਰ ਦਾ ਹਰ ਮੈਂਬਰ ਰਿਸ਼ਤਿਆਂ ਦੇ ਮੁੱਲ ਨੂੰ ਸਮਝਦਾ ਹੋਵੇ ਤਾਂ ਉਹ ਘਰ ਸਵਰਗ ਬਣ ਜਾਂਦਾ ਹੈ।
-ਇੰਦੂ ਮਿਲਨ

Read More...