Uncategorized

ਵੱਡੀ ਖ਼ਬਰ !! ਹੁਣ ਨਹੀਂ ਬੱਚਦਾ Babbu Maan, ਭੱਜ ਸਕਦਾ ਤੇ ਭੱਜ ਲਵੇ !!

70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ।ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ।ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ। ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ। ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ। ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ। ਕਿੰਨੇ ਹੀ ਅਜਿਹੇ ਗੀਤ ਪੰਜਾਬੀਆਂ ਨੂੰ ਪਰੋਸੇ ਗਏ, ਜੋ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਨੇ। ਗਾਇਕੀ ਦੇ ਨਾਮ ‘ਤੇ ਧੀਆਂ ਦੀ ਬੇਇੱਜ਼ਤੀ ਇੱਕ ਸ਼ੁਗਲ ਬਣ ਕੇ ਰਹਿ ਗਿਆ ਹੈ। ਲੱਗਦਾ ਹੈ ਕਿ ਪੰਜਾਬੀਆਂ ਦੀਆਂ ਜਮੀਰਾਂ ਨੂੰ ਇਸ ਲੱਚਰ ਅੱਤਵਾਦ ਨੇ ਮਾਰ ਸੁੱਟਿਆ ਹੈ। ਇੱਕ ਮਾਂ ਆਪਣੀ ਜੁਆਨ ਹੋ ਰਹੀ ਧੀ ਨੂੰ ਕਿਵੇਂ ਸੁਰੱਖਿਅਤ ਰੱਖ ਸਕੇਗੀ, ਇਹ ਸੁਆਲ ਮੂੰਹ ਅੱਡੀਂ ਖੜ੍ਹਾ ਹੈ। ਕਿਉਂਕਿ ਜਿਸ ਦੇਸ਼ ਅੰਦਰ ਉਸ ਦੇ ਮਰਦ ਹੀ ਅਪੰਗ ਹੋ ਜਾਣ ਤਾਂ ਮਾਵਾਂ ਧੀਆਂ ਦਾ ਕੀ ਬਣੂ ? ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬਾ ਦੇ ਵਿੱਚ ਕੀਤੇ ਸਰਵੇਖਣਾਂ ‘ਤੇ ਜਿਹੜੀ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਸੁਣ ਸ਼ਾਇਦ ਸਾਰਿਆਂ ਦੀ ਸੋਚ ਦੇ ਥਮ੍ਹਲੇ ਹਿੱਲ ਜਾਣ। ਉਸ ਸਰਵੇ ਦੀ ਰਿਪੋਰਟ ਅਨੁਸਾਰ ਤਿੰਨਾਂ ਖੇਤਰਾਂ ਦੇ 240 ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਉੱਥੋਂ ਦੀ ਜੁਆਨੀ ਨੂੰ ਕਤਲ, ਬਲਾਤਕਾਰ, ਲੁੱਟਮਾਰ ਜਿਹੀਆਂ ਸਾਰੀਆਂ ਹੀ ਅਲਾਮਤਾਂ ਮੁਹੱਈਆ ਕਰਵਾਉਣ ਲਈ ਲੱਚਰ ਗਾਇਕੀ 50 ਫ਼ੀਸਦੀ ਜਿੰਮੇਵਾਰ ਹੈ। ਪੰਜਾਬ ਦੇ ਕੁਝ ਵਧੀਆ ਗਾਇਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਜੇਕਰ ਇਸ ਲੱਚਰ ਅੱਤਵਾਦ ਨੂੰ ਨਾ ਰੋਕਿਆ ਗਿਆ ਤਾਂ ਇਹ ਅੱਤਵਾਦ ਦਾ ਨੁਕਸਾਨ ਦੋ ਦਹਾਕੇ ਪਹਿਲਾਂ ਪੰਜਾਬੀਆਂ ਦੇ ਹੋਏ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਵੇਗਾ ਕਿਉਂਕਿ ਇਸ ਦਾ ਅਸਰ ਸਿੱਧਾ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਡੰਗਦਾ ਏ। ਅੱਧਿਓਂ ਵੱਧ ਪੰਜਾਬੀਆਂ ਦੀਆਂ ਜ਼ਮੀਰਾਂ ‘ਤੇ ਤਾਂ ਇਹ ਆਪਣਾ ਅਸਰ ਦਿਖਾ ਚੁੱਕਿਆ ਹੇ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਪੈਲਸਾਂ ਦਾ ਹਾਲ, ਕਾਲਜਾਂ ਦੇ ਗੇਟ, ਬਸਾਂ ਦੇ ਅੰਦਰ ਦਾ ਦ੍ਰਿਸ਼ ਅਤੇ ਚੈਨਲਾਂ ‘ਤੇ ਝਾਤੀ ਮਾਰ ਲਵੋ। ਕਮਾਦ ਦੇ ਖੇਤ ਵਿੱਚੋਂ ਗਿੱਦੜ ਦੇ ਹਵਾਕਣ ਵਰਗੀਆਂ ਅਵਾਜਾਂ ਸਾਨੂੰ ਆਮ ਸੁਣਨ ਨੂੰ ਮਿਲ ਜਾਣਗੀਆਂ। ਅੱਜ ਪੰਜਾਬੀਆਂ ਦੇ ਹੱਸਦੇ ਚਿਹਰੇ ਵੀ ਕਿਸੇ ਘੁਣ ਦਾ ਸ਼ਿਕਾਰ ਜਾਪਦੇ ਨੇ ਅਤੇ ਸਾਡਾ ਸਬਾਬ ਵੀ ਇੱਕ ਵਿਧਵਾ ਦੀ ਜੂਨ ਹੀ ਹੰਢਾ ਰਿਹਾ ਏ। ਕਿਸੇ ਸ਼ਾਇਰ ਨੇ ਕਿਹਾ ਏ ਕਿ ਪਿਛਲੇ ਸਮੇਂ ਦੇ ਅੱਤਵਾਦ ਦੇ ਦੌਰਾਨ ਤਾਂ ਮਾਵਾਂ ਦੇ ਪੁੱਤਰਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਗਏ ਨੂੰ ਜਨਾਬ ਨੇ ਆਪਣਾ ਸ਼ਿਕਾਰ ਬਣਾ ਲਿਆ। ਪਰ ਅੱਜ ਕਿਹੜੇ ਜਨਾਬ ਨੂੰ ਅਸੀਂ ਦੋਸ਼ ਦੇਵਾਂਗੇ ? ਭਾਵੇਂ ਕੁਝ ਵੀਰ ਇਸ ਲੱਚਰ ਅੱਤਵਾਦ ਨੂੰ ਤਰੱਕੀ ਵੀ ਆਖ ਦਿੰਦੇ ਨੇ ਪਰ ਜੇਕਰ ਅਸੀਂ ਸਮੇਂ ਨਾਲੋਂ ਕਈ ਕਦਮ ਅੱਗੇ ਚੱਲ ਕੇ ਤਰੱਕੀ ਕਰਾਂਗੇ ਤਾਂ ਅਸੀਂ ਛੇਤੀ ਹੀ ਵਿਨਾਸ਼ ਵੱਲ ਜਾਵਾਂਗੇ।ਤਰੱਕੀ ਦੇ ਰਸਤੇ ‘ਤੇ ਨਹੀਂ। ਸੋ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਸ ਅੱਤਵਾਦ ਦੀ ਭੇਟ ਚੜ੍ਹਣ ਤੋਂ ਰੋਕਣਾ ਹੈ, ਤਾਂ ਗੰਭੀਰ ਹੋ ਕੇ ਸੋਚਣਾ ਪਵੇਗਾ। ਨਹੀਂ ਤਾਂ ਅਸੀਂ ਪਿਛਲਿਆਂ ਨੂੰ ਦੋਸ਼ ਦਿੰਦੇ ਦਿੰਦੇ ਆਪ ਹੀ ਦੋਸ਼ੀ ਹੋ ਜਾਵਾਂਗੇ ਕਿਉਂਕਿ ਇਸ ਲੱਚਰ ਅੱਤਵਾਦ ਦੇ ਨੁਕਸਾਨ ਦੀ ਪੂਰਤੀ ਤਾਂ ਸ਼ਾਇਦ ਹੀ ਕਿਸੇ ਸਮੇਂ ਹੋ ਸਕੇਗੀ। ਪੰਜਾਬੀਆਂ ਨੂੰ ਡੂੰਘੀ ਸੋਚ, ਸੋਚਣ ਦੀ ਲੋੜ ਹੈ।

Read More...

Uncategorized

ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੀ ਦੁਸ਼ਟ ਔਰਤ ਦੀ ਵੀਡੀਓ ਆਈ ਸਾਹਮਣੇ!!!!

ਪਟਿਆਲਾ ਰਾਜਪੁਰਾ ਰੋਡ ਪਿੰਡ ਖੇੜ੍ਹੀ ਫੱਤਾ ਵਿਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਪਸਿਆਣਾ, ਥਾਣਾ ਸਦਰ ਸਮਾਣਾ ਅਤੇ ਥਾਣਾ ਸਿਟੀ ਸਮਾਣਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸੰਗਤ ਵਲੋਂ ਇਕ ਸ਼ੱਕੀ ਔਰਤ ਨੂੰ ਫੜ ਲਿਆ ਗਿਆ। ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2-3 ਅੰਗਾਂ ਦੀ ਬੇਅਦਬੀ ਕੀਤੀ ਗਈ ਹੈ।…… ਪਟਿਆਲਾ ਰਾਜਪੁਰਾ ਰੋਡ ਪਿੰਡ ਖੇੜ੍ਹੀ ਫੱਤਾ ਵਿਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਪਸਿਆਣਾ, ਥਾਣਾ ਸਦਰ ਸਮਾਣਾ ਅਤੇ ਥਾਣਾ ਸਿਟੀ ਸਮਾਣਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।ਪੁਲਸ ਦੇ ਪਹੁੰਚਣ ਤੋਂ ਪਹਿਲਾਂ ਸੰਗਤ ਵਲੋਂ ਇਕ ਸ਼ੱਕੀ ਔਰਤ ਨੂੰ ਫੜ ਲਿਆ ਗਿਆ।  ਜਿਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2-3 ਅੰਗਾਂ ਦੀ ਬੇਅਦਬੀ ਕੀਤੀ ਗਈ ਹੈ।

Read More...

Uncategorized

ਵੱਡੀ ਖਬਰ ਬਹਿਬਲ ਕਲਾਂ ਗੋਲੀਕਾਂਡ ਚ ਵੱਡਾ ਖੁਲਾਸਾ ਇਨ੍ਹਾਂ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼(ਦੇਖੋ ਪੂਰੀ ਖਬਰ)

ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਰੋਸ ਪ੍ਰਦਰਸ਼ਨ ਮੌਕੇ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਪੰਜਾਬ ਸਰਕਾਰ ਨੇ ਸੀਬੀਆਈ ਹਵਾਲੇ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਇਹ ਐਲਾਨ ਕੀਤਾ ਗਿਆ। ਬਹਿਬਲ ਕਲਾਂ ਗੋਲੀਕਾਂਡ ਵਿਚ 10 ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਸਬੰਧੀ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ 10 ਪੁਲਿਸ ਵਾਲਿਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹਨਾਂ ਵਿਚ ਮੋਗਾ ਦਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਵੀ ਸ਼ਾਮਿਲ ਹੈ। ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਗ੍ਰਹਿ ਵਿਭਾਗ ਨੇ ਕੇਸ ਦਰਜ ਲਈ ਪੰਜਾਬ ਪੁਲੀਸ ਦੇ ਮੁਖੀ ਨੂੰ ਇਕ ਦਿਨ ਪਹਿਲਾਂ ਸਬੰਧਤ ਫਾਈਲ ਭੇਜ ਦਿੱਤੀ ਸੀ। ਕਮਿਸ਼ਨ ਦੀਆਂ ਸਿਫਾਰਸ਼ ਮੁਤਾਬਕ ਜਿਨ੍ਹਾਂ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਦੇ ਨਾਂਅ ਬਾਜਾਖਾਨਾ ਪੁਲੀਸ ਥਾਣੇ ਵਿੱਚ ਪਹਿਲਾਂ ਹੀ ਦਰਜ ਐਫ.ਆਈ.ਆਰ. ਨੰਬਰ 130 ਵਿੱਚ ਜੋੜੇ ਜਾਣੇ ਹਨ, ਉਨ੍ਹਾਂ ਵਿੱਚ ਮੋਗਾ ਜ਼ਿਲ੍ਹੇ ਦਾ ਤਤਕਾਲੀ ਐਸ.ਐਸ.ਪੀ. ਚਰਨਜੀਤ ਸ਼ਰਮਾ, ਐਸ.ਪੀ.ਬਿਕਰਮਜੀਤ ਸਿੰਘ, ਲਾਡੋਵਾਲ ਦਾ ਐਸ.ਐਸ.ਓ .ਹਰਪਾਲ ਸਿੰਘ ,ਇੰਸਪੈਕਟਰ ਪਰਦੀਪ ਸਿੰਘ, ਸਬ ਇੰਸਪੈਕਟਰ ਅਰੀਅਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਿਪਾਹੀ ਸ਼ਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਨਾਵਾਂ ਦੀ ਚਰਚਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਜੁਲਾਈ ਨੂੰ ਕੀਤੀ ਪ੍ਰੈਸ ਕਾਨਫਰੰਸ ਵਿਚ ਕੀਤੀ ਸੀ। ਇਸੇ ਦੌਰਾਨ ਪੀ.ਸੀ.ਐਸ.ਐਸੋਸੀਏਸ਼ਨ ਪੰਜਾਬ ਦਾ ਇੱਕ ਵਫਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮਿਲਿਆ ਤੇ ਕੋਟਕਪੂਰਾ ਦੇ ਐਸ.ਡੀ.ਐਮ .ਹਰਜੀਤ ਸਿੰਘ ਸੰਧੂ ਦੀ ਗੋਲੀ ਕਾਂਡ ਵੇਲੇ ਸਥਿਤੀ ਨੂੰ ਬਿਆਨ ਕਰਦਿਆਂ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ। ਪਤਾ ਲੱਗਾ ਹੈ ਕਿ ਵਫਦ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਐੱਸ.ਡੀ.ਐੱਮ .ਨੇ ਪੁਲੀਸ ਨੂੰ ਕੇਵਲ ਹਵਾਈ ਫਾਇਰ ਕਰਨ ਦੇ ਹੁਕਮ ਦਿਤੇ ਸਨ।

Read More...

Uncategorized

ਇਹ ਪੋਸਟ ਪੜ੍ਹਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ ਦੇਖੋ ਇਸ ਬੁਜਰਗ ਬੇਬੇ ਦਾ ਹਾਲ (ਦੇਖੋ ਵੀਡੀਓ)

ਰੱਬਾ ਦੇਵੀ ਨਾ ਗਰੀਬੀ ਇਨਸਾਨ ਨੂੰ ੲੇਦੋ ਤਾ ਚੰਗਾ ਮੌਤ ਦੇ ਦੇਵੀ ਕਿਸੇ ਨੇ ਠੀਕ ਹੀ ਕਿਹਾ ਹੈ ਕਿ ” ਜਿਊਂਦਿਆਂ ਦੀਆਂ ਸਿੱਠਣੀਆਂ , ਮੋਇਆਂ ਦੀਆਂ ਪਿੱਟਣੀਆਂ” ਜਿਊਂਦੇ ਜੀਅ ਕੋਈ ਘਰੇ ਨਾ ਵੜੇ ‘ਤੇ ਮਰ ਗਿਆਂ ‘ਤੇ ਰੋਣਾ ਅੱਗੇ ਧਰਿਆ ਹੁੰਦਾ ਕਈ ਬੇਗੈਰਤ ਲੋਕਾਂ ਨੇ । ਅਜਿਹੀ ਸਥਿਤੀ ਵਿੱਚ ਆਪਣਿਆਂ ‘ਤੇ ਮਾਣ ਕਾਹਦਾ ਜੇ ਕੋਈ ਕਦੇ ਵਾਤ ਨਾ ਪੁੱਛਣ ਆਵੇ। ਇੰਸਟਾਗ੍ਰਾਮ ‘ਤੇ ਕੁਲਵਿੰਦਰ ਬਿੱਲਾ ਨਾਮਕ ਵਿਅਕਤੀ ਵੱਲੋਂ ਇੱਕ ਬਜ਼ੁਰਗ ਬੇਸਹਾਰਾ ਔਰਤ ਦੀ ਤਰਸਯੋਗ ਹਾਲਤ ਦੀ ਵੀਡਿਓ ਸ਼ੇਅਰ ਕੀਤੀ ਗਈ ਹੈ Eh Bebe da pta kro kehre pind di a , koi v contact number diyo Bebe tak pahunch ho jaave , asi mata di help krna chounde han, Saadi team nu contact kro : 9872013931ਜਿਸ ਵਿੱਚ ਉਸਦੇ ਹਾਲ ਦੀ ਤਸਵੀਰ ਲੋਕਾਂ ਨੂੰ ਦਿਖਾਈ ਗਈ ਹੈ।ਜਿਸਨੇ ਵੀਡਿਓ ਬਣਾਈ ਹੈ ਉਸਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ । ਇਹ ਵੀਡਿਓ ਇੰਸਟਾਗ੍ਰਾਮ ‘ਤੇ ਬਹੁਤ ਵਾਇਰਲ ਹੋ ਰਹੀ ਹੈ ‘ਤੇ ਇਸ ‘ਤੇ ਬਹੁਤ ਲੋਕਾਂ ਵੱਲੋਂ ਇਸਦੀ ਮਦਦ ਲਈ ਕਮੈਂਟ ਵੀ ਆ ਰਹੇ ਹਨ ।ਵੀਡਿਓ ਦੇ ਹੇਠਾਂ ਸ਼ੇਅਰ ਕਰਨ ਵਾਲੇ ਨੇ ਆਪਣੇ ਨੰਬਰ ਵੀ ਦਿੱਤੇ ਹਨ ਤਾਂ ਕਿ ਬੇਬੇ ਤੱਕ ਪਹੁੰਚਿਆ ਜਾ ਸਕੇ ਅਤੇ ਉਸਦੀ ਮਦਦ ਹੋ ਸਕੇ।ਇਹ ਬੇਬੇ ਵਿਚਾਰੀ ਬਿਨ੍ਹਾਂ ਘਰ ਦੇ ਬਿਨ੍ਹਾਂ ਕਿਸੇ ਸਹੂਲਤ ਦੇ ਇਸ ਕੋਠੜੀ ਵਿੱਚ ਰਹਿ ਰਹੀ ਹੈ ਜਿੱਥੇ ਨਾ ਤਾਂ ਕੋਈ ਬਿਜਲੀ ਦੀ ਵਿਵਸਥਾ ਹੈ ਤੇ ਨਾ ਹੀ ਪਾਣੀ ਦੀ। ਇੱਥੋਂ ਤੱਕ ਕਿ ਜਿੱਥੇ ਇਹ ਰਹਿ ਰਹੀ ਹੈ ਉੱਥੋਂ ਦੀਆਂ ਛੱਤਾਂ ਦਾ ਵੀ ਇਨ੍ਹਾਂ ਮਾੜਾ ਹਾਲ ਹੈ ਕਿ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ ।ਜਾਣਕਾਰੀ ਅਨੁਸਾਰ ਇਹ ਬਜ਼ੁਰਗ ਬੇਬੇ ਨੂੰ ਆਪਣਿਆਂ ਦਾ ਕੋਈ ਸਾਥ ਨਹੀਂ , ਜੋ ਕੁਝ ਇਦੇ ਕੋਲ ਸੀ ਸਭ ਇਸਦੇ ਸਕੇ ਵੇਚ ਵੱਟ ਕੇ ਖਾ ਗਏ।ਦੱਸਿਆ ਜਾ ਰਿਹਾ ਹੈ ਕਿ ਇਹ ਮਾਨਸਾ ਦੇ ਧਰਮਪੁਰੇ ਦੀ ਰਹਿਣ ਵਾਲੀ ਹੈ।ਬੇਸ਼ੱਕ ਇਸਦੇ ਆਪਣਿਆਂ ਵੱਲੋਂ ਹੀ ਇਸਦੇ ਨਾਲ ਦਗਾ ਕਮਾਇਆ ਗਿਆ ਹੈ ਪਰ ਇਸਦੇ ਦਿਲ ਦੀ ਅਮੀਰੀ ਵੇਖੋ ਵੀਡਿਓ ਵਿੱਚ ਇਹ ਇਸਦੇ ਘਰ ਆਏ ਲੋਕਾਂ ਲਈ ਚਾਹ ਲਈ ਦੁੱਧ ਮੰਗ ਕੇ ਲਿਆਈ ਹੈ।ਆਪਣੇ ਘਰ ਬੇਸ਼ੱਕ ਦਾਣਾ ਨਾ ਹੋਵੇ ਖਾਣ ਨੂੰ ਪਰ ਘਰ ਆਏ ਦਾ ਸਤਿਕਾਰ ਇਸਦੇ ਦਿਲ ਵਿੱਚ ਅਥਾਹ ਹੈ ਕਿੰਨੀ ਬੇਦਰਦ ਹੈ ਦੁਨੀਆਂ ਜੋ ਅਜਿਹੀਆਂ ਰੂਹਾਂ ਨਾਲ ਦਗਾ ਕਮਾਉਂਦੀ ਹੈ। ਤੇ ਕਿੰਨੇ ਮਾੜੇ ਨੇ ਇਸਦੇ ਸਕੇ ਜੋ ਇਸਨੂੰ ਅਜਿਹੇ ਰਾਹ ‘ਤੇ ਵਿਲਕਣ ਲਈ ਛੱਡ ਗਏ।ਵਾਹ ਬੇਬੇ ਸੱਭ ਕੁੱਛ ਖੱਤਮ ਹੋਣ ਤੋੰ ਬਾਦ ਵੀ ,,ਘੱਰ ਚ ਪਾਣੀ ਤੱਕ ਹੈ ਨੀ ਤੇ ਤੂੰ ਦੁੱਧ ਲੈ ਕੇ ਆਈ ਆ ਚਾਹ ਲਈ ਬਹੁਤ ਵਡਾ ਿਦਲ ਆ ਜਓੁੰਦੀ ਰਹਿ ਬੇਬੇ ਰੱਬ ਮੇਹਰ ਕਰੇ Saadi team nu contact kro :9872013931 ,9530600066 ਵੱਧ ਤੋਂ ਵੱਧ ਸ਼ੇਅਰ ਕਰੋ ਇਸ ਬੇਬੇ ਦਾ ਪਤਾ ਕਰਨ ਚ ਮੱਦਦ ਕਰੋ ਜਲਦੀ-ਜਲਦੀ ਸ਼ੇਅਰ ਕਰੋ

Read More...

Uncategorized

ਪੰਜਾਬ ਦੇ ਸਿੱਖਿਆ ਅਧਿਕਾਰੀਆਂ ਨੂੰ ਹੀ ਨਹੀਂ ਪਤਾ ਕਿੰਨੇ ਵਜੇ ਲੱਗਦੇ ਨੇ ਸਰਕਾਰੀ ਸਕੂਲ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਗੱਲ ਕਰੀਏ ਸ਼੍ਰੀ ਮੁਕਤਸਰ ਸਾਹਿਬ ਦੀ ਤਾਂ ਕੁੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸਰਕਾਰ ਦੁਆਰਾ ਨਿਰਧਾਰਤ ਕੀਤੇ ਗਏ ਸਮੇਂ ਤੋਂ 10 ਮਿੰਟਾ ਪਹਿਲਾ ਛੁੱਟੀ ਕਰ ਦਿੱਤੀ ਜਾਂਦੀ ਹੈ ।ਜਿਕਰਯੋਗ ਹੈ ਕਿ ਮਹਿਜ਼ 600 ਮੀਟਰ ਦੀ ਦੂਰੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਦਫਤਰ ਹੈ ਪਰ ਡੀ.ਈ.ਓ. ਸਾਹਿਬ ਨੂੰ ਇਸਦੀ ਭਣਕ ਵੀ ਨਹੀਂ। ਇਸ ਸਬੰਧੀ ਬੱਚਿਆਂ ਦੇ ਮਾਂ ਬਾਪ ਨੇ ਵੀ ਮਨਿਆ ਕਿ 1:50 ਵਜੇ ਛੁੱਟੀ ਕਰ ਦਿੱਤੀ ਜਾਂਦੀ ਹੈ।ਇਸ ਤੋਂ ਉਲਟ ਆਪਣੀ ਗਲਤੀ ਨਾ ਮਨ ,ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਨੀਲਮ ਬਾਲਾ ਨੇ ਕਮਰੇ ਸਾਹਮਣੇ ਕਿਹਾ ਕਿ ਸਕੂਲ ਦੀ ਛੁੱਟੀ ਦਾ ਸਮਾਂ 1:50 ਵਜੇ ਹੈ ਪਹਿਲੇ ਤਾਂ ਜਿਲਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਨੇ ਸਕੂਲਾਂ ਦਾ ਸਮਾਂ 8ਵਜੇ ਤੋਂ 2 ਵਜੇ ਦਸਿਆ । ਪਰ ਜਦੋਂ ਸਕੂਲ ਦੇ 10 ਮਿੰਟਾ ਪਹਿਲਾਂ ਛੁੱਟੀ ਦੀ ਗੱਲ ਕੀਤੀ ਤਾਂ ਗਲੋਂ ਨੂੰ ਗੋਲ ਮੋਲ ਕਰਦਿਆਂ ਜਵਾਬ ਦਿੱਤਾ ਕਿ ਪ੍ਰਿੰਸੀਪਲ ਤੋਂ ਇਸ ਬਾਰੇ ਪੂਛਿਆ ਜਾਵੇਗਾ। ਹੁਣ ਸਵਾਲ ਉੱਠਦਾ ਹੈ ਕਿ ਅਧਿਕਾਰੀਆਂ ਨੂੰ ਜੇ ਨਿਰਧਾਰਤ ਸਮਾਂ ਹੀ ਨਹੀਂ ਪਤਾ ਤਾਂ ਸਿੱਖਿਆ ਵਿਭਾਗ ਦਾ ਕਿ ਬਣੇਗਾ ?ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਬਰਗਾੜੀ ਕਾਂਡ ਚ ਵੱਡਾ ਖੁਲਾਸਾ ਡੇਰਾ ਸਿਰਸਾ ਦਾ ਪੀਏ ਦੀ ਸਾਰੀ ਵਿਉੰਤ ਬਲਜੀਤ ਦਾਦੂਵਾਲ ਨੂੰ ਵੀ ਮਾਰਨ ਦਾ ਸੀ ਪਲੈਨ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿੱਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲੀਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵੱਧ ਗਏ ਹਨ। ਪੰਜਾਬੀ ਟ੍ਰਿਬਿਊਨ ਨੂੰ ਜੋ ਇਸ ‘ਗੁਪਤ ਰਿਪੋਰਟ’ ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ।ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀਏ ਦੇ ਇਸ਼ਾਰੇ ’ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਅਤੇ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ’ਤੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਵਿੱਚ ਮਾਰਨ ਦੀ ਯੋਜਨਾ ਬਣਾਈ ਸੀ। ਦਾਦੂਵਾਲ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ, ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫ਼ਲਾਪ ਹੋ ਗਈ।ਰਿਪੋਰਟ ਅਨੁਸਾਰ ਉਦੋਂ ਡੇਰਾ ਆਗੂ ਤੈਸ਼ ਵਿੱਚ ਆ ਗਏ ਸਨ, ਜਦੋਂ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਦੇ 21 ਤੋਂ 23 ਮਈ 2015 ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋਏ ਕੁਝ ਪ੍ਰੇਮੀਆਂ ਨੇ ਡੇਰੇ ਦੇ ‘ਲਾਕਟ’ ਗਲਾਂ ’ਚੋਂ ਲਾਹ ਦਿੱਤੇ ਸਨ। ਮਹਿੰਦਰਪਾਲ ਬਿੱਟੂ ਨੇ ਇਸ ਬਾਰੇ ਫ਼ੌਰੀ ਸੂਚਨਾ ਡੇਰਾ ਸਿਰਸਾ ਭੇਜੀ, ਜਿੱਥੋਂ ਸਿੱਖ ਪੈਰੋਕਾਰਾਂ ਨੂੰ ਸਬਕ ਸਿਖਾਉਣ ਦੇ ਆਦੇਸ਼ ਦਿੱਤੇ ਗਏ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ, ਜਿਸ ਤਹਿਤ ਸੰਨੀ ਤੇ ਨੀਲੇ ਨੇ ਮੱਲਕੇ, ਬਰਗਾੜੀ, ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੇਕੀ ਕੀਤੀ।ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰਸਾਈਕਲ (ਪੀਬੀ 04 ਟੀ-0930) ’ਤੇ ਬੁਰਜ ਜਵਾਹਰ ਸਿੰਘ ਵਾਲਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ’ਤੇ ਗਏ, ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿੱਚ ਗਏ। ਗੁਰੂ ਘਰ ਵਿੱਚੋਂ ਸਰੂਪ ਚੁੱਕਣ ਮਗਰੋਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ‘ਚ ਖੜ੍ਹੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਗਏ, ਜਿਨ੍ਹਾਂ ਨੇ ਸਰੂਪ ਸਮੇਤ ਅਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਖੜ੍ਹੀ ਕਰ ਦਿੱਤੀ। ਸ਼ਾਮ ਵਕਤ ਇਹ ਸਰੂਪ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ, ਜਿੱਥੇ ਸੰਦੂਕ ‘ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਇਹ ਸਰੂਪ ਪਏ ਰਹੇ।ਜਦੋਂ ਸਤੰਬਰ 2015 ‘ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ਵਿੱਚ ਦਾਖ਼ਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ, ਜਿੱਥੇ ਸੰਨੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ‘ਚ ਪੋਸਟਰ ਲਿਖੇ। ਸ਼ਕਤੀ, ਸੰਨੀ, ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ਵਿੱਚ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ। ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ। ਸੰਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪਰ ਉਸ ਨੇ ਇਹ ਅੰਗ ਰਜਵਾਹੇ ਵਿੱਚ ਜਲ ਪ੍ਰਵਾਹ ਕਰ ਦਿੱਤੇ।ਇਸੇ ਦੌਰਾਨ ਜਦੋਂ ਪੂਰੇ ਪੰਜਾਬ ਵਿੱਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ ’ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤੱਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਅ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿੱਚ ਜਲਾ ਦਿੱਤੀ ਅਤੇ ਬਾਕੀ ਬਚਦਾ ਸਰੂਪ ਡਰੇਨ ਵਿੱਚ ਸੁੱਟ ਦਿੱਤਾ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਜਾਂਚ ਟੀਮ ਕਰੀਬ ਪੌਣੇ ਤਿੰਨ ਵਰ੍ਹਿਆਂ ਤੋਂ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ। ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ। ਕੈਪਟਨ ਸਰਕਾਰ ਤੋਂ ਇਸ਼ਾਰਾ ਮਿਲਣ ਮਗਰੋਂ ਜਾਂਚ ਟੀਮ ਨੇ ਬਰਗਾੜੀ ਕਾਂਡ ਦਾ ਪੂਰਾ ਮਾਮਲਾ ਦਿਨਾਂ ਵਿੱਚ ਹੀ ਸੁਲਝਾ ਦਿੱਤਾ। ਪੰਥਕ ਆਗੂ ਆਖਦੇ ਹਨ ਕਿ ਪਤਾ ਨਹੀਂ ਕਿ ਕੈਪਟਨ ਸਰਕਾਰ ਕਿਸ ਗੱਲ ਦੇ ਡਰੋਂ ਰਿਪੋਰਟ ਨੂੰ ਹੁਣ ਜਨਤਕ ਨਹੀਂ ਕਰ ਰਹੀ।ਜਾਂਚ ਟੀਮ ਵਿੱਚ ਤਤਕਾਲੀ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ, ਐੱਸਪੀ ਰਾਜਿੰਦਰ ਸਿੰਘ ਸੋਹਲ, ਡੀਐੱਸਪੀ ਬਲਜੀਤ ਸਿੱਧੂ ਤੇ ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ ਤੇ ਸਬ ਇੰਸਪੈਕਟਰ ਇਕਬਾਲ ਹੁਸੈਨ ਸ਼ਾਮਲ ਹਨ। ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਕੰਮਲ ਰਿਪੋਰਟ ਪੁਲੀਸ ਮੁਖੀ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਸੈਲਫੀ ਲੈਂਦੇ ਨੌਜਵਾਨਾਂ ਨੂੰ ਪਤਾ ਹੀ ਨੀ ਲੱਗਾ ਕਦੋਂ ਆ ਗਈ ਟਰੇਨ ਗਵਾ ਬੈਠੇ ਆਪਣੀ ਜਾਨ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਸੈਲਫੀ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ। ਇਹ ਨੌਜਵਾਨ ਕਟਾਣਾ ਸਾਹਿਬ ਨੇੜੇ ਬਣੇ ਫਲਾਈਓਵਰ ਰੇਲਵੇ ਟਰੈਕ ‘ਤੇ ਸੈਲਫੀ ਲੈਣ ਲਈ ਚੜ੍ਹੇ। ਇਹ ਨੌਜਵਾਨ ਸੈਲਫੀ ਲੈਣ ਵਿਚ ਇੰਨਾ ਰੁੱਝ ਗਏ ਕ ਇਨ੍ਹਾਂ ਨੂੰ ਟਰੇਨ ਬਾਰੇ ਪਤਾ ਨਹੀਂ ਲੱਗਾ ਅਤੇ ਤੇਜ਼ ਰਫਤਾਰ ਟਰੇਨ ਨੇ ਸੈਲਫੀ ਲੈਣ ਲੱਗੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ। ਜਦਕਿ ਇਕ ਨੌਜਵਾਨ ਟਰੇਨ ਆਉਂਦੀ ਦੇਖ ਕੇ ਭੱਜ ਗਿਆ।ਦੋਵਾਂ ਨੌਜਵਾਨਾਂ ਦੇ ਸਰੀਰ ਦੇ ਕਈ ਅੰਗ ਦੂਰ ਜਾ ਡਿੱਗੇ ਜਦ ਕਿ ਧੜ ਪੁਲ ਨਾਲ ਹੀ ਲਟਕੇ ਰਹੇ। ਬਾਅਦ ਵਿਚ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਨੌਜਵਾਨ ਘੁੰਮਦੇ ਹੋਏ ਪੁਲ ਕੋਲ ਆ ਗਏ ਤੇ ਪੁਲ ਉਤੇ ਸੈਲਫੀ ਲੈਣ ਲਈ ਉਤੇ ਚੜ੍ਹ ਗਏ। ਇਹ ਸੈਲਫੀ ਲੈਣ ਵਿਚ ਇੰਨਾ ਮਸਤ ਹੋ ਗਏ ਕਿ ਰੇਲ ਦੇ ਆਉਣ ਦਾ ਪਤਾ ਹੀ ਨਾਲ ਲੱਗਾ। ਇਕ ਨੌਜਵਾਨ ਤਾਂ ਮੌਕੇ ਤੋਂ ਭੱਜ ਗਿਆ ਜਦ ਕਿ ਦੋ ਨੂੰ ਰੇਲ ਨੇ ਆਪਣੀ ਲਪੇਟ ਵਿਚ ਲੈ ਲਿਆ।ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਅਚਾਨਕ ਉਡਦੇ ਜਹਾਜ ਚ ਯਾਤਰੀ ਤੇ ਡਿੱਗਾ ਕੋਬਰਾ ਸੱਪ

ਹਵਾਈ ਸਫਰ ਦੌਰਾਨ ਯਾਤਰੀ ਦੀ ਛਾਤੀ ‘ਤੇ ਡਿੱਗਾ ਬੇਬੀ ਕੋਬਰਾ ਇਸ ਖਬਰ ਨੂੰ ਸੁਣਕੇ ਤੁਸੀਂ ਵੀ ਚੌਂਕ ਜਾਵੋਂਗੇ ਜੋ ਕੁਝ ਉਡਦੇ ਹੋਏ ਜਹਾਜ ਵਿਚ ਹੋਇਆ ਦਰਅਸਲ ਇਕ ਪੰਜਾਬੀ ਨੌਜਵਾਨ ਉਪਰ ਸੱਪ ਦਾ ਬਚਾ ਡਿਗ ਜਿਸ ਨਾਲ ਉਹ ਬਹੁਤ ਹੀ ਘਬਰਾ ਗਿਆ।

ਹਵਾਈ ਸਫਰ ਦੌਰਾਨ ਯਾਤਰੀ ਦੀ ਛਾਤੀ 'ਤੇ ਡਿੱਗਾ ਬੇਬੀ ਕੋਬਰਾ

ਹਵਾਈ ਸਫਰ ਦੌਰਾਨ ਯਾਤਰੀ ਦੀ ਛਾਤੀ 'ਤੇ ਡਿੱਗਾ ਬੇਬੀ ਕੋਬਰਾ

Posted by JagBani on Sunday, August 5, 2018

ਵੀਡੀਓ ਦੇਖਕੇ ਤੁਸੀ ਵੀ ਆਪਣੇ ਕੀਮਤੀ ਵਿਚਾਰ ਜਰੂਰ ਦੀਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਜ ਜੋ ਕੋਈ ਕਾਰਵਾਈ ਹੋ ਸਕੇ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧਨਵਾਦ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Uncategorized

ਆਹ ਕੀ ਚੱਕਰ ਪੈ ਗਿਆ ਗ਼ਲਤੀ ਕਿਸਦੀ ?

ਇਹ ਤੇ ਨਵਾਂ ਹੀ ਸਿਆਪਾ ਪਿਆ ਹੋਇਆ ਅੱਜ ਕੱਲ੍ਹ …ਇੰਟਰਨੇਟ ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੱਕਾ ਸਿਟੀਜਿਨ ਅਤੇ ਸਟੂਡੈਂਟ ਆਪਸ ਵਿਚ ਬਹਿਸ ਰਹੇ ਹਨ। ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਜਰੂਰ ਸ਼ੇਅਰ ਕਰੋ ਕਿੰਝ ਲੋਕ ਇਸ ਵੀਡੀਓ ਵਿਚਲੇ ਸਿਟੀਜਿਨ ਸਰਦਾਰ ਨੂੰ ਮਾੜਾ ਕਹਿ ਰਹੇ ਹਨ ਤੇ ਕੁਝ ਸਟੂਡੈਂਟ ਵੀਰ ਨੂੰ। ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪੂਰੀ ਸਚਾਈ ਸਭ ਦੇ ਸਾਹਮਣੇ ਆ ਸਕੇ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Uncategorized

ਅੱਗ ਦੇ ਹਵਾਲੇ ਅੰਮ੍ਰਿਤਸਰ ਦੇ ਟਰਾਲਾ ਡਰਾਇਵਰ ਨੂੰ ਨਕਸਲੀਆਂ ਨੇ ਕੀਤਾ ….

ਝਾਰਖੰਡ ਦੇ ਖੂੰਟੀ ਜਿਲ੍ਹੇ ਵਿੱਚ ਨਕਸਲੀਆਂ ਵੱਲੋ ਅੰਮ੍ਰਿਤਸਰ ਦੇ ਇੱਕ ਟਰਾਲਾ ਡਰਾਇਵਰ ਜੋਗਾ ਸਿੰਘ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ।,,,,, ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਭ ਕਰਨ ਦੇ ਬਾਅਦ ਵੀ ਉਨ੍ਹਾਂ ਦਾ ਮਨ ਮਹੀਂ ਭਰਿਆ ਤਾਂ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਨਕਸਲੀਆਂ ਨੇ ਜੋਗਾ ਸਿੰਘ ਨੂੰ ਉਨ੍ਹਾਂ ਦੇ ਟਰਾਲੇ ਵਿੱਚ ਪਾਇਆ ਅਤੇ ਫਿਰ ਡੀਜ਼ਲ ਪਾਕੇ ਸਾੜ ਦਿੱਤਾ।ਦੱਸ ਦਈਏਕਿ ਜੋਗਾ ਸਿੰਘ ਲੋਹੇ ਦੀਆਂ ਪਾਈਪਾਂ ਨਾਲ ਲੱਦਿਆ ਟਰਾਲਾ ਲੈ ਕੇ ਰੁੜਕੇਲਾ ਤੋਂ ਜਮਸ਼ੇਦਪੁਰ ਜਾ ਰਿਹਾ ਸੀ । ਅਸਲ ਵਿੱਚ ਪੁਲਿਸ ਦੁਆਰਾ ਕੁੱਝ ਆਦਿਵਾਸੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਨਕਸਲੀਆਂ ਨੇ ਸ਼ੁੱਕਰਵਾਰ ਨੂੰ ਝਾਰਖੰਡ – ,,,,,,, ਬਿਹਾਰ ਬੰਦ ਦਾ ਐਲਾਨ ਕੀਤਾ ਸੀ ।ਜਿਸ ਬਾਰੇ ਜੋਗਾ ਸਿੰਘ ਨੂੰ ਜਾਣਕਾਰੀ ਨਹੀਂ ਸੀ।ਉੱਥੇ ਹਾਈਵੇਅ ‘ਤੇ ਤੈਨਾਤ ਕੁੱਝ ਪੁਲਿਸ ਕਰਮੀਆਂ ਨੇ 3-4 ਗੱਡੀਆਂ ਨੂੰ ਰੋਕਿਆ ।ਪਰ ਜੋਗਾ ਸਿੰਘ ਇਹ ਗੱਲ ਕਹਿੰਦੇ ਹੋਏ ਆਪਣੇ ਟਰਾਲੇ ਨੂੰ ਅੱਗੇ ਲੈ ਗਿਆ ਕਿ ਚੱਲ ਪੁੱਤਰ ਜਿਥੇ ਮਰਨਾ ਲਿਖਿਆ ਹੋਵੇਗਾ ,,,,,,,,, ਉੱਥੇ ਹੀ ਮਰਾਂਗੇ।ਜਦੋਂ ਉਹ ਲੋਕ 4 ਕਿਲੋਮੀਟਰ ਅੱਗੇ ਗਏ ਤਾਂ ਉਥੇ ਜੋਗਾ ਸਿੰਘ ਦਾ ਟਰਾਲਾ ਜਲ ਰਿਹਾ ਸੀ।ਘਟਨਾ ਦੀ ਸੂਚਨਾ ਮਿਲਣ ਉੱਤੇ ਜਦੋਂ ਸੋਇਕੋ ਪੁਲਿਸ ਆੜਾਘਾਟੀ ਪਹੁੰਚੀ ਤਾਂ ਉਥੇ ਟਰਾਲਾ ਜਲ ਰਿਹਾ ਸੀ ਅਤੇ ਨਕਸਲੀ ਉਥੋਂ ਜਾ ਚੁੱਕੇ ਸਨ।ਗਿਣਤੀ ਵਿੱਚ ਇਹ ਨਕਸਲੀ 15 ਸਨ। ਇਸਦੀ ਸੂਚਨਾ ਮਿਲਣ ‘ਤੇ ਝਾਰਖੰਡ ਪੁਲਿਸ ਦੇ ਕਰਮੀਆਂ ਦਾ ਇੱਕ ਦਸਤਾ ਉਥੇ ਪਹੁੰਚਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ।ਜਿਸ ਤੋਂ ਬਾਅਦ ਪੁਲਿਸ ਕਰਮੀਆਂ ,,,,,,,,, ਨੂੰ ਟਰਾਲੇ ਦੇ ਕੈਬਿਨ ਵਿੱਚ ਕੁੱਝ ਹੱਡੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜੋਗਾ ਸਿੰਘ ਨੂੰ ਨਕਸਲੀਆਂ ਨੇ ਟਰਾਲੇ ਦੇ ਅੰਦਰ ਹੀ ਸਾੜ ਦਿਤਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...