Uncategorized

SGPC ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਬਾਹਰ ਕਰਨ ਦਾ ਫ਼ੈਸਲਾ

Sharing is caring!

ਕੀ ਇਹ ਜੂਨ 84 ਵਿੱਚ ਸਿੱਖਾਂ ਨੂੰ ਦਿੱਤੇ ਜ਼ਖ਼ਮਾਂ ਦੇ ਨਿਸ਼ਾਨ ਹੀ ਮਿਟਾਉਣਾ ਚਾਹੁੰਦੀ ਹੈ? ਅੰਮਿ੍ਰਤਸਰ 22 ਅਪ੍ਰੈਲ : ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਬੁਰੀ ਤਰਾਂ ਨੁਕਸਾਨੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਬਾਹਰ ਕਰਕੇ ਸ਼੍ਰੋਮਣੀ ਕਮੇਟੀ ਕੀ ਸਿੱਧ ਕਰਨਾ ਚਾਹੁੰਦੀ ਹੈ ਇਹ ਅਹਿਮ ਸਵਾਲ ਹੈਜੋ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੀ 20 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਏ ਉਸ ਫੈਸਲੇ ਬਾਅਦ ਪੁਛਿਆ ਜਾ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਨਵੀਂ ਇਮਾਰਤ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ”। ਕਾਰਜਕਾਰਣੀ ਦੀ ਇੱਕਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਪਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਦੱਸਿਆ ਗਿਆ ਸੀ ਕਿ “1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਗਏਫ਼ੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕੀਤਾ ਗਿਆਅਤੇ ਇਸ ਤੋਂ ਇਲਾਵਾ ਬਹੁਤ ਸਾਰਾ ਪੁਰਾਤਨ ਸਿੱਖ ਸਾਹਿਤ ਭਾਰਤੀ ਫ਼ੌਜ ਵੱਲੋਂ ਉਠਾ ਲਿਆ ਗਿਆ।ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਯਤਨਾ ਸਦਕਾ ਅੱਜ ਇਹ ਲਾਇਬ੍ਰੇਰੀ ਫਿਰ ਸਾਹਿਤਕ ਖ਼ਜ਼ਾਨੇ ਨਾਲ ਭਰਪੂਰ ਹੋ ਰਹੀ ਹੈ ਅਤੇ ਅਗਲੇ ਸਮੇਂ ਵਿਚ ਇਸ ਦੀ ਨਵੀਂ ਇਮਾਰਤ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ”।ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੀ ਹੀ ਗਲ ਕੀਤੀ ਜਾਏ ਤਾਂ ਖੁੱਦ ਸ਼੍ਰੋਮਣੀ ਕਮੇਟੀ ਪ੍ਰਵਾਨ ਕਰਦੀ ਹੈਕਿ ਫੌਜ ਵਲੋਂ ਸਿੱਖ ਰੈਫਰੈਂਸ ਲਾਇਬਰੇਰੀ ਵਿੱਚੋਂ ਚੁੱਕਿਆ ਗਿਆ ਧਾਰਮਿਕ ਤੇ ਇਤਿਹਾਸਕ ਸਾਹਿਤ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਹੋਰ ਧਾਰਮਿਕ ਖਰੜੇ ,ਸਿੱਖ ਕੌਮ ਦਾ ਬੇਸ਼ਕੀਮਤੀ ਸਰਮਾਇਆ ਹੈ ਜਿਸਦਾ ਮੁੱਲ ਕਦੇ ਵੀ ਕੋਈ ਨਹੀ ਚੁੱਕਾ ਸਕਦਾ। ਇਸ ਬੇਸ਼ਕੀਮਤੀ ਸਰਮਾਏ ਨੁੰ ਵਾਪਿਸ ਹਾਸਿਲ ਕਰਨ ਲਈ ਸ਼੍ਰੋਮਣੀ ਕਮੇਟੀ ਪਿਛਲੇ 33 ਸਾਲਾਂ ਤੋਂ ਆਪਣੇ ਹਰ ਸਾਲ ੱਿਵਚ ਹੋਣ ਵਾਲੇ ਦੋ ਸਲਾਨਾ ਜਨਰਲ ਅਜਲਾਸਾਂ ਵਿੱਚ ਬਕਾਇਦਾ ਮਤੇ ਪਾਸ ਕਰਕੇ ਕਰਦੀ ਆ ਰਹੀ ਹੈ ।ਇਹ ਗਲ ਵੱਖਰੀ ਹੈ ਕਿ ਇਸ ਬੇਸ਼ਕੀਮਤੀ ਸਰਮਾਏ ਨੂੰ ਕਾਨੂੰਨੀ ਕਾਰਵਾਈ ਰਾਹੀਂ ਹਾਸਿਲ ਕਰਨ ਦੀ ਕੋਸ਼ਿਸ਼ ਭਾਈ ਸਤਨਾਮ ਸਿੰਘ ਖੰਡੇਵਾਲਾ ਨਾਮੀ ਇੱਕ ਪੰਥ ਹਿਤੈਸ਼ੀ ਨੇ ਸ਼ੁਰੂ ਕੀਤੀ ਸੀਪ੍ਰੰਤੂ ਸ਼੍ਰੋਮਣੀ ਕਮੇਟੀ ਇਸ ਕਾਨੂੰਨੀ ਕਾਰਵਾਈ ਨੂੰ ਅੱਗੇ ਨਾ ਤੋਰ ਸਕੀ ।ਇਹ ਜਰੂਰ ਹੈ ਕਿ ਇਸ ਲਾਇਬਰੇਰੀ ਨੂੰ ਲੈਕੇ ਭਾਰਤ ਦੇ ਰਾਸ਼ਟਰਪਤੀ,ਪਰਧਾਨ ਮੰਤਰੀ ਤੀਕ ਮੰਗ ਪੱਤਰਾਂ ਰਾਹੀਂ ਗੁਹਾਰ ਲਗਾ ਚੁੱਕੀ ਹੈ ਇਸੇ ਸਾਲ 30 ਮਾਰਚ ਨੂੰ ਆਪਣੇ ਬਜਟ ਅਜਲਾਸ ਦੋਰਾਨ ਵੀ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਵਲੋਂ ਲਾਇਬਰੇਰੀ ਦੇ ਬੇਸ਼ਕੀਮਤੀ ਸਰਮਾਏ ਨੁੰ ਵਾਪਿਸ ਕੀਤੇ ਜਾਣ ਦੀ ਮੰਗ ਦੁਹਰਾਈ। ਲੇਕਿਨ ਪਾਸ ਕੀਤੇ ਮਤੇ ਦੇ ਮਹਿਜ 20 ਦਿਨ ਬਾਅਦ ਹੀ ਐਸਾ ਕੀ ਵਾਪਰਿਆ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਆਟਾ ਮੰਡੀ ਵਾਲੀ ਬਾਹੀ ਦੇ ਮੁੱਖ ਗੇਟ ਉਪਰ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਜਿਸਨੂੰ ਭਾਈ ਸੰਤੋਖ ਸਿੰਘ ਚੂੜਾਮਣੀ ਯਾਦਗਾਰੀ ਲਾਇਬਰੇਰੀ ਵੀ ਕਿਹਾ ਜਾਂਦਾ ਹੈਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ 500 ਗਜ਼ ਦੂਰ ਸਥਿਤ ਭਾਈ ਗੁਰਦਾਸ ਹਾਲ ਤਬਦੀਲ ਕਰਨ ਦਾ ਫੈਸਲਾ ਲੈ ਲਿਆ ਹੈ। ਜਿਕਰਯੋਗ ਤਾਂ ਇਹ ਵੀ ਹੈ ਕਿ ਸਾਲ 2015 ਵਿੱਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਰੈਫਰੈਂਸ ਲਾਇਬਰੇਰੀ ਨਾਲ ਜੁੜੇ 4 ਕਮਰੇ ,ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਦੀ ਰਿਹਾਇਸ਼ ਲਈ ਵੱਖ ਕਰ ਲਏ ਸਨ।ਕਮੇਟੀ ਪਿਛਲੇ 4-5 ਸਾਲਾਂ ਤੋਂ ਨਿਰੰਤਰ ਦਾਅਵੇ ਕਰ ਰਹੀ ਹੈ ਕਿ ਉਹ ਇਸ ਲਾਇਬਰੇਰੀ ਨੂੰ ਪੂਰੀ ਤਰਾਂ ਹਾਈ ਟੈਕ ਕਰ ਰਹੀ ਹੈ ਤੇ ਉਸਨੇ ਕੁਝ ਉਪਰਾਲੇ ਕੀਤੇ ਵੀ ਹਨ ।ਜਿਥੋਂ ਤੀਕ ਇਸ ਲਾਇਬਰੇਰੀ ਦੀ ਸੁਰੱਖਿਆ ਦਾ ਸਵਾਲ ਹੈ ,ਲਾਇਬਰੇਰੀ ਉਪਰਲੀ ਮੰਜਿਲ ਤੇ ਹੋਣ ਕਾਰਣ ਕੁਝ ਹੱਦ ਤੀਕ ਕਿਸੇ ਤਰਾਂ ਦੀ ਸੰਨ ਲੱਗਣ ਤੋਂ ਬਚੀ ਹੋਈ ਹੈਚੌਵੀਂ ਘੰਟੇ ਸਰੀ ਦਰਬਾਰ ਸਾਹਿਬ ਦੇ ਸੇਵਾਦਾਰ ਇਸਤੇ ਨਿਗਾਹ ਰੱਖਦੇ ਹਨ ਇਹ ਵੀ ਜਿਕਰਯੋਗ ਹੈ ਕਿ ਜਦੋਂ ਵੀ ਕੋਈ ਅਤੀ ਅਹਿਮ ਸਿਆਸੀ ਆਗੂ ਜਾਂ ਕੋਈ ਵਿਦੇਸ਼ੀ ਬਾਰਸੂਖ ਅਹੁਦੇਦਾਰ ਸਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਹੈ ਤਾਂ ਉਸਦੀ ਅਗਵਾਈ ਲਈ ਨਾਲ ਚੱਲਣ ਵਾਲੇ ਕਮੇਟੀ ਅਧਿਕਾਰੀ ਲਈ ਸੌਖਾ ਹੁੰਦਾ ਹੈ ਕਿ ਪਰਕਰਮਾ ਵਿੱਚੋਂ ਹੀ ਇਸ਼ਾਰੇ ਨਾਲ ਰੈਫਰੈਂਸ ਲਾਇਬਰੇਰੀ ਦੀ ਬੀਤੇ ਸਮੇਂ ਤੇ ਹੁਣ ਹੋਂਦ ਬਾਰੇ ਜਾਣਕਾਰੀ ਦੇ ਸਕੇ ਤੇ ਭਾਰਤੀ ਫੌਜ ਦੀ ਜੂਨ 84 ਵਿਚਲੀ ਕਾਰਵਾਈ ਦਾ ਬਿਊਰਾ ਦੇ ਸਕੇ । ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਲਾਇਬਰੇਰੀ ਦੀ ਥਾਂ ਹੀ ਬਦਲਣ ਦਾ ਫੈਸਲਾ ਲੈ ਲਿਆ ਹੈ ਤਾਂ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਦਾ ਇੱਕ ਹੋਰ ਅਹਿਮ ਨਿਸ਼ਾਨ ਹਮੇਸ਼ਾਂ ਲਈ ਖਤਮ ਹੋ ਜਾਵੇਗਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>